ਸੰਪਰਕ ਵਧਾਉਣ ਦੇ ਲਈ ਛੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
32,000 ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਵੰਡੇ ਅਤੇ 32 ਕਰੋੜ ਰੁਪਏ ਦੀ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ
46,000 ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ (Griha Pravesh celebrations) ਵਿੱਚ ਹਿੱਸਾ ਲਿਆ
“ਝਾਰਖੰਡ ਵਿੱਚ ਭਾਰਤ ਦਾ ਸਭ ਤੋਂ ਸਮ੍ਰਿੱਧ ਰਾਜ ਬਣਨ ਦੀ ਸਮਰੱਥਾ ਹੈ, ਸਾਡੀ ਸਰਕਾਰ ਵਿਕਸਿਤ ਝਾਰਖੰਡ ਅਤੇ ਵਿਕਸਿਤ ਭਾਰਤ ਦੇ ਲਈ ਪ੍ਰਤੀਬੱਧ ਹੈ”
“'ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ' (Mantra of 'Sabka Saath, Sabka Vikas') ਨੇ ਦੇਸ਼ ਦੀ ਸੋਚ ਅਤੇ ਪ੍ਰਾਥਮਿਕਤਾਵਾਂ ਨੂੰ ਬਦਲਿਆ ਹੈ”
“ਪੂਰਬੀ ਭਾਰਤ ਵਿੱਚ ਰੇਲ ਸੰਪਰਕ ਦੇ ਵਿਸਤਾਰ ਨਾਲ ਪੂਰੇ ਖੇਤਰ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ”
“ਦੇਸ਼ ਭਰ ਵਿੱਚ ਆਦਿਵਾਸੀ ਭਾਈ-ਭੈਣਾਂ ਦੇ ਲਈ ਪੀਐੱਮ ਜਨਮਨ ਯੋਜਨਾ (PM Janman Yojana) ਚਲਾਈ ਜਾ ਰਹੀ ਹੈ”

ਝਾਰਖੰਡ ਦੇ ਰਾਜਪਾਲ, ਸ਼੍ਰੀ ਸੰਤੋਸ਼ ਗੰਗਵਾਰ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼ਿਵਰਾਜ ਸਿੰਘ ਚੌਹਾਨ ਜੀ, ਅੰਨਪੂਰਣਾ ਦੇਵੀ ਜੀ, ਸੰਜੈ ਸੇਠ ਜੀ, ਸਾਂਸਦ ਵਿਦਯੁਤ ਮਹਤੋ ਜੀ, ਰਾਜ ਸਰਕਾਰ ਦੇ ਮੰਤਰੀ ਇਰਫ਼ਾਨ ਅੰਸਾਰੀ ਜੀ, ਝਾਰਖੰਡ ਭਾਜਪਾ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਜੀ, ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸੁਦੇਸ਼ ਮਹਤੋ ਜੀ, ਵਿਧਾਇਕ ਗਣ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ। 

ਮੈਂ ਬਾਬਾ ਬੈਦਯਨਾਥ ਅਤੇ ਬਾਬਾ ਬਾਸੁਕੀਨਾਥ (Baba Baidyanath and Baba Basukinath) ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਭਗਵਾਨ ਬਿਰਸਾ ਮੁੰਡਾ ਦੀ ਵੀਰ ਭੂਮੀ ਨੂੰ ਭੀ ਨਮਨ ਕਰਦਾ ਹਾਂ। ਅੱਜ ਬਹੁਤ ਹੀ ਮੰਗਲ ਦਿਨ ਹੈ। ਇਸ ਸਮੇਂ ਝਾਰਖੰਡ ਵਿੱਚ ਪ੍ਰਕ੍ਰਿਤੀ ਪੂਜਾ ਦੇ ਪੁਰਬ ਕਰਮਾ (festival of Karma) ਦੀ ਉਮੰਗ ਹੈ। ਅੱਜ ਸੁਬ੍ਹਾ ਜਦੋਂ ਮੈਂ ਰਾਂਚੀ ਏਅਰਪੋਰਟ ‘ਤੇ ਪਹੁੰਚਿਆ ਤਾਂ ਇੱਕ ਭੈਣ ਨੇ ਕਰਮਾ ਪੁਰਬ (festival of Karma) ਦੇ ਪ੍ਰਤੀਕ ਇਸ ਜਾਵਾ (java) ਨਾਲ ਮੇਰਾ ਸੁਆਗਤ ਕੀਤਾ। ਇਸ ਪੁਰਬ ਵਿੱਚ ਭੈਣਾਂ ਆਪਣੇ ਭਾਈ ਦੀ ਕੁਸ਼ਲਤਾ ਦੀ ਕਾਮਨਾ ਕਰਦੀਆਂ ਹਨ। ਮੈਂ ਝਾਰਖੰਡ ਦੇ ਲੋਕਾਂ ਨੂੰ ਕਰਮਾ ਪੁਰਬ ਦੀ ਵਧਾਈ ਦਿੰਦਾ ਹਾਂ। ਅੱਜ ਇਸ ਸ਼ੁਭ ਦਿਨ ਝਾਰਖੰਡ ਨੂੰ ਵਿਕਾਸ ਦਾ ਨਵਾਂ ਅਸ਼ੀਰਵਾਦ ਮਿਲਿਆ ਹੈ। 6 ਨਵੀਆਂ ਵੰਦੇ ਭਾਰਤ ਟ੍ਰੇਨਾਂ (Six new Vande Bharat trains), ਸਾਢੇ 6 ਸੌ ਕਰੋੜ ਰੁਪਏ (650 crore rupees) ਤੋਂ ਜ਼ਿਆਦਾ ਦੀਆਂ ਰੇਲਵੇ ਪਰਿਯੋਜਨਾਵਾਂ, ਕਨੈਕਟਿਵਿਟੀ ਅਤੇ ਯਾਤਰਾ ਸੁਵਿਧਾਵਾਂ ਦਾ ਵਿਸਤਾਰ ਅਤੇ ਇਸ ਸਭ ਦੇ ਨਾਲ-ਨਾਲ ਝਾਰਖੰਡ ਦੇ ਹਜ਼ਾਰਾਂ ਲੋਕਾਂ ਨੂੰ ਪੀਐੱਮ-ਆਵਾਸ ਯੋਜਨਾ(PM Awas Yojana) ਦੇ ਤਹਿਤ ਆਪਣਾ ਪੱਕਾ ਘਰ (pucca houses).... ਮੈਂ ਝਾਰਖੰਡ ਦੀ ਜਨਤਾ ਜਨਾਰਦਨ ਨੂੰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਵਧਾਈ ਦਿੰਦਾ ਹਾਂ। ਇਨ੍ਹਾਂ ਵੰਦੇ ਭਾਰਤ ਟ੍ਰੇਨਾਂ (Vande Bharat trains) ਨਾਲ ਜੋ ਹੋਰ ਰਾਜ ਭੀ ਜੁੜ ਰਹੇ ਹਨ, ਮੈਂ ਉਨ੍ਹਾਂ ਸਭ ਨੂੰ ਭੀ ਵਧਾਈ ਦਿੰਦਾ ਹਾਂ।

 

ਸਾਥੀਓ,

ਇੱਕ ਸਮਾਂ ਸੀ ਜਦੋਂ ਆਧੁਨਿਕ ਸੁਵਿਧਾਵਾਂ, ਆਧੁਨਿਕ ਵਿਕਾਸ ਦੇਸ਼ ਦੇ ਕੇਵਲ ਕੁਝ ਸ਼ਹਿਰਾਂ ਤੱਕ ਸੀਮਿਤ ਰਹਿੰਦਾ ਸੀ। ਝਾਰਖੰਡ ਜਿਹੇ ਰਾਜ, ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਰਹਿ ਗਏ ਸਨ। ਲੇਕਿਨ, ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ (mantra of 'Sabka Saath, Sabka Vikas') ਨੇ ਦੇਸ਼ ਦੀ ਸੋਚ ਅਤੇ ਪ੍ਰਾਥਮਿਕਤਾਵਾਂ (country’s mindset and priorities) ਨੂੰ ਬਦਲ ਦਿੱਤਾ ਹੈ। ਹੁਣ ਦੇਸ਼ ਦੀ ਪ੍ਰਾਥਮਿਕਤਾ ਦੇਸ਼ ਦਾ ਗ਼ਰੀਬ ਹੈ। ਹੁਣ ਦੇਸ਼ ਦੀ ਪ੍ਰਾਥਮਿਕਤਾ ਦੇਸ਼ ਦਾ ਆਦਿਵਾਸੀ ਹੈ। ਹੁਣ ਦੇਸ਼ ਦੀ ਪ੍ਰਾਥਮਿਕਤਾ ਦੇਸ਼ ਦਾ ਦਲਿਤ, ਵੰਚਿਤ ਅਤੇ ਪਿਛੜਾ ਸਮਾਜ ਹੈ।(Now, the priority of the country is the Dalits, the underprivileged, and the backward sections of society.) ਹੁਣ ਦੇਸ਼ ਦੀਆਂ ਪ੍ਰਾਥਮਿਕਤਾਵਾਂ ਮਹਿਲਾਵਾਂ ਹਨ, ਯੁਵਾ ਹਨ, ਕਿਸਾਨ ਹਨ। (Now, the priority of the country is women, youth, and farmers.) ਇਸੇ ਲਈ, ਅੱਜ ਦੂਸਰੇ ਰਾਜਾਂ ਦੀ ਤਰ੍ਹਾਂ ਹੀ ਝਾਰਖੰਡ ਨੂੰ ਵੰਦੇ ਭਾਰਤ (Vande Bharat) ਜਿਹੀਆਂ ਹਾਈਟੈੱਕ ਟ੍ਰੇਨਾਂ ਮਿਲ ਰਹੀਆਂ ਹਨ, ਆਧੁਨਿਕ ਇਨਫ੍ਰਾਸਟ੍ਰਕਚਰ ਮਿਲ ਰਿਹਾ ਹੈ।

 

ਸਾਥੀਓ,

ਅੱਜ ਤੇਜ਼ ਵਿਕਾਸ ਦੇ ਲਈ ਹਰ ਰਾਜ, ਹਰ ਸ਼ਹਿਰ ਵੰਦੇ ਭਾਰਤ ਜਿਹੀ ਹਾਈਸਪੀਡ ਟ੍ਰੇਨ ਚਾਹੁੰਦਾ ਹੈ। ਹੁਣੇ ਕੁਝ ਹੀ ਦਿਨ ਪਹਿਲੇ ਮੈਂ ਉੱਤਰ ਅਤੇ ਦੱਖਣ ਦੇ ਰਾਜਾਂ ਦੇ ਲਈ 3 ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਸੀ। ਅਤੇ ਅੱਜ, ਟਾਟਾਨਗਰ ਤੋਂ ਪਟਨਾ, ਟਾਟਾਨਗਰ ਤੋਂ ਓਡੀਸ਼ਾ ਦੇ ਬ੍ਰਹਮਪੁਰ, ਰਾਉਰਕੇਲਾ ਤੋਂ ਟਾਟਾਨਗਰ ਹੁੰਦੇ ਹੋਏ ਹਾਵੜਾ, ਭਾਗਲਪੁਰ ਤੋਂ ਦੁਮਕਾ ਹੁੰਦੇ ਹੋਏ ਹਾਵੜਾ, ਦੇਵਘਰ ਤੋਂ ਗਯਾ ਹੁੰਦੇ ਹੋਏ ਵਾਰਾਣਸੀ, ਅਤੇ ਗਯਾ ਤੋਂ ਕੋਡਰਮਾ-ਪਾਰਸਨਾਥ-ਧਨਬਾਦ ਹੁੰਦੇ ਹੋਏ ਹਾਵੜਾ ਦੇ ਲਈ ਵੰਦੇ ਭਾਰਤ ਐਕਸਪ੍ਰੈੱਸ ਦੀਆਂ ਸੇਵਾਵਾਂ ਸ਼ੁਰੂ ਹੋਈਆਂ ਹਨ। ਅਤੇ ਹੁਣੇ ਜਦੋਂ ਮੰਚ ‘ਤੇ ਆਵਾਸ ਵੰਡ ਦਾ ਪ੍ਰੋਗਰਾਮ ਚਲ ਰਿਹਾ ਸੀ, ਉਸੇ ਸਮੇਂ ਮੈਂ ਝੰਡੀ ਦਿਖਾ ਕੇ ਇਨ੍ਹਾਂ ਸਾਰੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵਿਦਾਈ ਭੀ ਦੇ ਦਿੱਤੀ ਅਤੇ ਉਹ ਆਪਣੀਆਂ ਮੰਜ਼ਿਲਾਂ ਦੇ  ਸਥਾਨਾਂ ਨੂੰ ਚਲ ਪਈਆਂ ਹਨ। ਪੂਰਬੀ ਭਾਰਤ ਵਿੱਚ ਰੇਲ ਕਨੈਕਟਿਵਿਟੀ ਦੇ ਵਿਸਤਾਰ ਨਾਲ ਇਸ ਪੂਰੇ ਖੇਤਰ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਇਨ੍ਹਾਂ ਟ੍ਰੇਨਾਂ ਨਾਲ ਕਾਰੋਬਾਰੀਆਂ, ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਨਾਲ ਇੱਥੇ ਆਰਥਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਭੀ ਤੇਜ਼ ਹੋਣਗੀਆਂ। ਆਪ ਸਭ ਜਾਣਦੇ ਹੋ... ਅੱਜ ਦੇਸ਼ ਅਤੇ ਦੁਨੀਆ ਤੋਂ ਲੱਖਾਂ ਦੀ ਸੰਖਿਆ ਵਿੱਚ ਸ਼ਰਧਾਲੂ ਕਾਸ਼ੀ ਆਉਂਦੇ ਹਨ। ਕਾਸ਼ੀ ਤੋਂ ਦੇਵਘਰ ਦੇ ਲਈ ਵੰਦੇ ਭਾਰਤ ਟ੍ਰੇਨਾਂ ਦੀ ਸੁਵਿਧਾ ਹੋਵੇਗੀ, ਤਾਂ ਉਨ੍ਹਾਂ ਵਿੱਚੋਂ ਬੜੀ ਸੰਖਿਆ ਵਿੱਚ ਲੋਕ ਬਾਬਾ ਬੈਦਯਨਾਥ ਦੇ ਭੀ ਦਰਸ਼ਨ ਕਰਨ ਜਾਣਗੇ। ਇਸ ਨਾਲ ਇੱਥੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਟਾਟਾਨਗਰ ਤਾਂ ਦੇਸ਼ ਦਾ ਇਤਨਾ ਬੜਾ ਉਦਯੋਗਿਕ ਕੇਂਦਰ ਹੈ। ਯਾਤਾਯਾਤ ਦੀ ਅੱਛੀ ਸੁਵਿਧਾ ਇੱਥੋਂ ਦੇ ਉਦਯੋਗਿਕ ਵਿਕਾਸ ਨੂੰ ਹੋਰ ਗਤੀ ਦੇਵੇਗੀ। ਟੂਰਿਜ਼ਮ ਅਤੇ ਉਦਯੋਗਾਂ ਨੂੰ ਹੁਲਾਰਾ ਮਿਲਣ ਨਾਲ ਝਾਰਖੰਡ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਭੀ ਵਧਣਗੇ। 

ਸਾਥੀਓ,

ਤੇਜ਼ ਵਿਕਾਸ ਦੇ ਲਈ ਆਧੁਨਿਕ ਰੇਲ ਇਨਫ੍ਰਾਸਟ੍ਰਕਚਰ ਉਤਨਾ ਹੀ ਜ਼ਰੂਰੀ ਹੈ। ਇਸੇ ਲਈ, ਅੱਜ ਇੱਥੇ ਕਈ ਨਵੇਂ ਪ੍ਰੋਜੈਕਟਸ ਭੀ ਸ਼ੁਰੂ ਕੀਤੇ ਗਏ ਹਨ। ਮਧੂਪੁਰ ਬਾਈਪਾਸ ਲਾਇਨ ਦੀ ਅਧਾਰਸ਼ਿਲਾ ਰੱਖੀ ਗਈ ਹੈ। ਇਸ ਦੇ ਤਿਆਰ ਹੋਣ ਦੇ ਬਾਅਦ ਹਾਵੜਾ-ਦਿੱਲੀ ਮੁੱਖ ਲਾਇਨ ‘ਤੇ ਟ੍ਰੇਨਾਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੋਵੇਗੀ। ਬਾਈਪਾਸ ਲਾਇਨ ਸ਼ੁਰੂ ਹੋਣ ਨਾਲ ਗਿਰਿਡੀਹ ਅਤੇ ਜਸੀਡੀਹ ਦੇ ਦਰਮਿਆਨ ਯਾਤਰਾ ਦਾ ਭੀ ਸਮਾਂ ਘੱਟ ਹੋ ਜਾਵੇਗਾ। ਅੱਜ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦੀ ਭੀ ਅਧਾਰਸ਼ਿਲਾ ਰੱਖੀ ਗਈ ਹੈ। ਇਸ ਨਾਲ ਕਈ ਨਵੀਆਂ ਟ੍ਰੇਨ ਸੇਵਾਵਾਂ ਨੂੰ ਸ਼ੁਰੂ ਕਰਨ ਵਿੱਚ ਸੁਵਿਧਾ ਹੋਵੇਗੀ। ਕੁਰਕੁਰਾ ਤੋਂ ਕਨਾਰੋਆਂ ਤੱਕ ਰੇਲ ਲਾਇਨ ਦਾ ਦੋਹਰੀਕਰਣ ਹੋਣ ਨਾਲ ਝਾਰਖੰਡ ਵਿੱਚ ਰੇਲ ਕਨੈਕਟਿਵਿਟੀ ਹੋਰ ਮਜ਼ਬੂਤ ਹੋਈ ਹੈ। ਇਸ ਸੈਕਸ਼ਨ ਦੇ ਦੋਹਰੀਕਰਣ ਦਾ ਕੰਮ ਪੂਰਾ ਹੋਣ ਨਾਲ ਹੁਣ ਸਟੀਲ ਉਦਯੋਗ ਨਾਲ ਜੁੜੇ ਮਾਲ ਦੀ ਢੁਆਈ ਹੋਰ ਅਸਾਨ ਹੋ ਜਾਵੇਗੀ। 

ਸਾਥੀਓ,

ਝਾਰਖੰਡ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ ਰਾਜ ਵਿੱਚ ਨਿਵੇਸ਼ ਭੀ ਵਧਾਇਆ ਹੈ, ਅਤੇ ਕੰਮ ਦੀ ਗਤੀ ਭੀ ਤੇਜ਼ ਕੀਤੀ ਗਈ ਹੈ। ਇਸ ਸਾਲ ਝਾਰਖੰਡ ਵਿੱਚ ਰੇਲ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਜਟ ਦਿੱਤਾ ਗਿਆ ਹੈ। ਅਗਰ ਅਸੀਂ ਇਸ ਦੀ ਤੁਲਨਾ 10 ਸਾਲ ਪਹਿਲੇ ਮਿਲਣ ਵਾਲੇ ਬਜਟ ਨਾਲ ਕਰੀਏ, ਤਾਂ ਇਹ 16 ਗੁਣਾ ਜ਼ਿਆਦਾ ਹੈ। ਰੇਲ ਬਜਟ ਵਧਣ ਦਾ ਅਸਰ ਆਪ (ਤੁਸੀਂ) ਲੋਕ ਦੇਖ ਰਹੇ ਹੋ, ਅੱਜ ਰਾਜ ਵਿੱਚ ਨਵੀਆਂ ਰੇਲ ਲਾਇਨਸ ਵਿਛਾਉਣ, ਉਨ੍ਹਾਂ ਦੇ ਦੋਹਰੀਕਰਣ ਕਰਨ, ਅਤੇ ਸਟੇਸ਼ਨਾਂ ‘ਤੇ ਆਧੁਨਿਕ ਸੁਵਿਧਾਵਾਂ ਵਧਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਅੱਜ ਝਾਰਖੰਡ ਭੀ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਰੇਲਵੇ ਨੈੱਟਵਰਕ ਦਾ 100 ਪ੍ਰਤੀਸ਼ਤ ਇਲੈਕਟ੍ਰਿਫਿਕੇਸ਼ਨ ਹੋ ਚੁੱਕਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ ਝਾਰਖੰਡ ਦੇ 50 ਤੋਂ ਅਧਿਕ ਰੇਲਵੇ ਸਟੇਸ਼ਨਾਂ ਦਾ ਭੀ ਕਾਇਆਕਲਪ ਕੀਤਾ ਜਾ ਰਿਹਾ ਹੈ।

 

ਸਾਥੀਓ,

ਅੱਜ ਇੱਥੇ ਝਾਰਖੰਡ ਦੇ ਹਜ਼ਾਰਾਂ ਲਾਭਾਰਥੀਆਂ ਦਾ ਪੱਕਾ ਘਰ ਬਣਾਉਣ ਦੇ ਲਈ, ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਪੀਐੱਮ ਆਵਾਸ ਯੋਜਨਾ ਦੇ ਤਹਿਤ ਹਜ਼ਾਰਾਂ ਲੋਕਾਂ ਨੂੰ ਪੱਕਾ ਘਰ ਭੀ ਬਣਾ ਕੇ ਦਿੱਤਾ ਗਿਆ ਹੈ। ਘਰ ਦੇ ਨਾਲ ਨਾਲ ਉਨ੍ਹਾਂ ਨੂੰ ਸ਼ੌਚਾਲਯ(ਪਖਾਨੇ), ਪਾਣੀ, ਬਿਜਲੀ, ਗੈਸ ਕਨੈਕਸ਼ਨ (toilets, water, electricity, and gas connections) ਦੀਆਂ ਸੁਵਿਧਾਵਾਂ ਭੀ ਦਿੱਤੀਆਂ ਗਈਆਂ ਹਨ। ਸਾਨੂੰ ਯਾਦ ਰੱਖਣਾ ਹੈ...ਜਦੋਂ ਇੱਕ ਪਰਿਵਾਰ ਨੂੰ ਆਪਣਾ ਘਰ ਮਿਲਦਾ ਹੈ, ਤਾਂ ਉਸ ਦਾ ਆਤਮਸਨਮਾਨ ਵਧ ਜਾਂਦਾ ਹੈ...ਉਹ ਆਪਣਾ ਵਰਤਮਾਨ ਸੁਧਾਰਨ ਦੇ ਨਾਲ ਹੀ ਬਿਹਤਰ ਭਵਿੱਖ ਬਾਰੇ ਸੋਚਣ ਲਗਦਾ ਹੈ। ਉਸ ਨੂੰ ਲਗਦਾ ਹੈ ਕਿ ਕੁਝ ਭੀ ਸੰਕਟ ਹੋਵੇ ਤਾਂ ਭੀ ਉਸ ਦੇ ਪਾਸ ਇੱਕ ਆਪਣਾ ਘਰ ਤਾਂ ਰਹੇਗਾ ਹੀ। ਅਤੇ ਇਸ ਨਾਲ ਝਾਰਖੰਡ ਦੇ ਲੋਕਾਂ ਨੂੰ ਸਿਰਫ਼ ਪੱਕੇ ਘਰ ਹੀ ਨਹੀਂ ਮਿਲ ਰਹੇ...ਪੀਐੱਮ ਆਵਾਸ ਯੋਜਨਾ ਨਾਲ ਪਿੰਡਾਂ ਨੂੰ ਅਤੇ ਸ਼ਹਿਰਾਂ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਭੀ ਤਿਆਰ ਹੋ ਰਹੇ ਹਨ। 

 ਸਾਥੀਓ,

2014 ਦੇ ਬਾਅਦ ਤੋਂ ਦੇਸ਼ ਦੇ ਗ਼ਰੀਬ, ਦਲਿਤ, ਵੰਚਿਤ ਅਤੇ ਆਦਿਵਾਸੀ ਪਰਿਵਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਕਈ ਬੜੇ ਕਦਮ ਉਠਾਏ ਗਏ ਹਨ। ਝਾਰਖੰਡ ਸਮੇਤ ਦੇਸ਼ ਭਰ ਦੇ ਆਦਿਵਾਸੀ ਭਾਈ-ਭੈਣਾਂ ਦੇ ਲਈ ਪੀਐੱਮ ਜਨਮਨ ਯੋਜਨਾ (PM JANMAN scheme) ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਮਾਧਿਅਮ ਨਾਲ ਉਨ੍ਹਾਂ ਜਨਜਾਤੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਬਹੁਤ ਪਿਛੜੇ ਹਨ। ਐਸੇ ਪਰਿਵਾਰਾਂ ਨੂੰ ਘਰ, ਸੜਕ, ਬਿਜਲੀ-ਪਾਣੀ ਅਤੇ ਸਿੱਖਿਆ ਦੇਣ ਦੇ ਲਈ ਅਧਿਕਾਰੀ ਖ਼ੁਦ ਉਨ੍ਹਾਂ ਤੱਕ ਪਹੁੰਚਦੇ ਹਨ। ਇਹ ਪ੍ਰਯਾਸ ਵਿਕਸਿਤ ਝਾਰਖੰਡ ਦੇ ਸਾਡੇ ਸੰਕਲਪਾਂ ਦਾ ਹਿੱਸਾ ਹੈ। ਮੈਨੂੰ ਵਿਸ਼ਵਾਸ ਹੈ, ਆਪ ਸਭ ਦੇ ਅਸ਼ੀਰਵਾਦ ਨਾਲ ਇਹ ਸੰਕਲਪ ਜ਼ਰੂਰ ਪੂਰੇ ਹੋਣਗੇ, ਅਸੀਂ ਝਾਰਖੰਡ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ। ਇਸ ਪ੍ਰੋਗਰਾਮ ਦੇ ਬਾਅਦ ਮੈਂ ਇੱਕ ਹੋਰ ਵਿਸ਼ਾਲ ਜਨ ਸਭਾ ਵਿੱਚ ਭੀ ਜਾ ਰਿਹਾ ਹਾਂ। 5-10 ਮਿੰਟ ਵਿੱਚ ਹੀ ਮੈਂ ਉੱਥੇ ਪਹੁੰਚ ਜਾਵਾਂਗਾ। ਉੱਥੇ ਬਹੁਤ ਬੜੀ ਸੰਖਿਆ ਵਿੱਚ ਲੋਕ ਮੇਰਾ ਇੰਤਜ਼ਾਰ ਕਰ ਰਹੇ ਹਨ। ਉੱਥੇ ਮੈਂ ਵਿਸਤਾਰ ਨਾਲ ਝਾਰਖੰਡ ਨਾਲ ਜੁੜੇ ਦੂਸਰੇ ਵਿਸ਼ਿਆਂ ‘ਤੇ ਭੀ ਬਾਤ ਕਰਾਂਗਾ। ਲੇਕਿਨ ਮੈਂ ਝਾਰਖੰਡਵਾਸੀਆਂ ਤੋਂ ਖਿਮਾ  ਭੀ ਮੰਗਦਾ ਹਾਂ ਕਿਉਂਕਿ ਮੈਂ ਰਾਂਚੀ ਤਾਂ ਪਹੁੰਚ ਗਿਆ ਲੇਕਿਨ ਪ੍ਰਕ੍ਰਿਤੀ ਨੇ ਮੇਰਾ ਸਾਥ ਨਹੀਂ ਦਿੱਤਾ ਅਤੇ ਇਸ ਲਈ ਇੱਥੋਂ ਹੈਲੀਕੌਪਟਰ ਨਿਕਲ ਨਹੀਂ ਪਾ ਰਿਹਾ ਹੈ। ਉੱਥੇ ਪਹੁੰਚ ਨਹੀਂ ਪਾ ਰਿਹਾ ਹੈ ਅਤੇ ਇਸ ਦੇ ਕਾਰਨ ਮੈਂ ਵੀਡੀਓ ਕਾਨਫਰੰਸ ਦੇ ਜ਼ਰੀਏ ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਅੱਜ ਉਦਘਾਟਨ ਅਤੇ ਲੋਕਅਰਪਣ ਕਰ ਰਿਹਾ ਹਾਂ। ਅਤੇ ਹੁਣੇ ਜਨਤਕ ਸਭਾ ਵਿੱਚ ਭੀ ਮੈਂ ਸਭ ਨਾਲ ਵੀਡੀਓ ਕਾਨਫਰੰਸ ਨਾਲ ਜੀ ਭਰ ਕੇ ਬਹੁਤ ਸਾਰੀਆਂ ਬਾਤਾਂ ਕਰਨ ਵਾਲਾ ਹਾਂ। ਮੈਂ ਫਿਰ ਇੱਕ ਵਾਰ ਆਪ ਸਭ ਇੱਥੇ ਆਏ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਨਮਸਕਾਰ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.