“ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿਸ ਦੇ ਪਾਸ ਅਤੀਤ ਦੀ ਵਿਰਾਸਤ, ਵਰਤਮਾਨ ਦੀ ਸ਼ਕਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਹਨ”
“ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ”
“ਰਾਜਸਥਾਨ ਦਾ ਇਤਿਹਾਸ ਸਾਨੂੰ ਵੀਰਤਾ, ਗੌਰਵ ਅਤੇ ਵਿਕਾਸ ਦੇ ਨਾਲ ਅੱਗੇ ਵਧਣ ਦੀ ਸਿੱਖਿਆ ਦਿੰਦਾ ਹੈ”
“ਜੋ ਖੇਤਰ ਅਤੇ ਵਰਗ ਪਹਿਲਾਂ ਵੰਚਿਤ ਅਤੇ ਪਿਛੜੇ ਸਨ, ਅੱਜ ਉਨ੍ਹਾਂ ਦਾ ਵਿਕਾਸ ਦੇਸ਼ ਦੀ ਪ੍ਰਾਥਮਿਕਤਾ ਹੈ”

ਮੰਚ ‘ਤੇ ਉਪਸਥਿਤ ਸਾਰੇ ਮਹਾਨੁਭਾਵ ਦੇਵੀਓ ਅਤੇ ਸੱਜਣੋ!

ਅੱਜ ਸਾਡੇ ਸਭ ਦੇ ਪ੍ਰੇਰਣਾਸਰੋਤ ਪੂਜਨੀਕ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ। ਕੱਲ੍ਹ 1 ਅਕਤੂਬਰ ਨੂੰ ਰਾਜਸਥਾਨ ਸਹਿਤ ਪੂਰੇ ਦੇਸ਼ ਨੇ ਸਵੱਛਤਾ ਨੂੰ ਲੈ ਕੇ ਇੱਕ ਬਹੁਤ ਬੜਾ ਕਾਰਜਕ੍ਰਮ ਕੀਤਾ ਹੈ। ਮੈਂ ਸਵੱਛਤਾ ਅਭਿਯਾਨ ਨੂੰ ਜਨ-ਅੰਦੋਲਨ ਬਣਾ ਦੇਣ ਦੇ ਲਈ ਸਾਰੇ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,

ਪੂਜਨੀਕ ਬਾਪੂ, ਸਵੱਛਤਾ, ਸਵਾਵਲੰਬਨ(ਆਤਮਨਿਰਭਰਤਾ) ਅਤੇ ਅਤੇ ਸਰਬਸਪਰਸ਼ੀ ਵਿਕਾਸ ਦੇ ਬਹੁਤ ਆਗ੍ਰਹੀ ਸਨ। ਬੀਤੇ 9 ਵਰ੍ਹਿਆਂ ਵਿੱਚ ਬਾਪੂ ਦੀਆਂ ਇਨ੍ਹਾਂ ਹੀ ਕਦਰਾਂ-ਕੀਮਤਾਂ ਨੂੰ ਦੇਸ਼ ਨੇ ਬਹੁਤ ਅਧਿਕ ਵਿਸਤਾਰ ਦਿੱਤਾ ਹੈ। ਅੱਜ ਚਿਤੌੜਗੜ੍ਹ ਵਿੱਚ 7 ਹਜ਼ਾਰ 200 ਕਰੋੜ ਰੁਪਏ ਦੇ ਜਿਨ੍ਹਾਂ ਪ੍ਰੋਜੈਕਟਸ ਦਾ ਸ਼ੁਭ ਅਰੰਭ ਹੋਇਆ ਹੈ, ਉਸ ਵਿੱਚ ਭੀ ਇਸ ਦਾ ਪ੍ਰਤੀਬਿੰਬ ਹੈ।

 

ਸਾਥੀਓ,

Gas Based Economy ਦਾ ਅਧਾਰ ਮਜ਼ਬੂਤ ਕਰਨ ਦੇ ਲਈ ਗੈਸ ਪਾਇਪਲਾਈਨ ਨੈੱਟਵਰਕ ਵਿਛਾਉਣ ਦਾ ਅਭੂਤਪੂਰਵ ਅਭਿਯਾਨ ਚਲ ਰਿਹਾ ਹੈ। ਮੇਹਸਾਣਾ ਤੋਂ ਬਠਿੰਡਾ ਤੱਕ ਭੀ ਗੈਸ ਪਾਇਪਲਾਈਨ ਵਿਛਾਈ ਜਾ ਰਹੀ ਹੈ। ਇਸ ਪਾਇਪਲਾਈਨ ਦੇ ਪਾਲੀ-ਹਨੂਮਾਨਗੜ੍ਹ ਸੈਕਸ਼ਨ ਦਾ ਅੱਜ ਲੋਕਅਰਪਣ ਕੀਤਾ ਗਿਆ ਹੈ। ਇਸ ਨਾਲ ਰਾਜਸਥਾਨ ਵਿੱਚ ਇੰਡਸਟ੍ਰੀ ਦਾ ਵਿਸਤਾਰ ਹੋਵੇਗਾ, ਹਜ਼ਾਰਾਂ ਨਵੇਂ ਰੋਜ਼ਗਾਰ ਬਣਨਗੇ। ਇਸ ਨਾਲ ਭੈਣਾਂ ਦੀ ਕਿਚਨ ਵਿੱਚ ਪਾਇਪ ਨਾਲ ਸਸਤੀ ਗੈਸ ਪਹੁੰਚਾਉਣ ਦਾ ਸਾਡਾ ਅਭਿਯਾਨ ਭੀ ਤੇਜ਼ ਹੋਵੇਗਾ।

 

ਸਾਥੀਓ,

ਅੱਜ ਇੱਥੇ ਰੇਲਵੇ ਅਤੇ ਸੜਕ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟਸ ਦਾ ਲੋਕਅਰਪਣ ਭੀ ਹੋਇਆ ਹੈ। ਇਨ੍ਹਾਂ ਸਾਰੀਆਂ ਸੁਵਿਧਾਵਾਂ ਨਾਲ ਮੇਵਾੜ ਦੀ ਜਨਤਾ ਦਾ ਜੀਵਨ ਅਸਾਨ ਹੋਵੇਗਾ। ਇੱਥੇ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ। ਟ੍ਰਿਪਲ ਆਈਟੀ (IIIT) ਦਾ ਨਵਾਂ ਕੈਂਪਸ ਬਣਨ ਨਾਲ ਐਜੂਕੇਸ਼ਨ ਹੱਬ ਦੇ ਰੂਪ ਵਿੱਚ ਕੋਟਾ ਦੀ ਪਹਿਚਾਣ ਹੋਰ ਸਸ਼ਕਤ ਹੋਵੇਗੀ।

 

ਸਾਥੀਓ,

ਰਾਜਸਥਾਨ ਉਹ ਪ੍ਰਦੇਸ਼ ਹੈ, ਜਿਸ ਦੇ ਪਾਸ ਅਤੀਤ ਦੀ ਵਿਰਾਸਤ ਭੀ ਹੈ, ਵਰਤਮਾਨ ਦੀ ਸਮਰੱਥਾ ਭੀ ਹੈ, ਅਤੇ ਭਵਿੱਖ ਦੀਆਂ ਸੰਭਾਵਨਾਵਾਂ ਭੀ ਹਨ। ਰਾਜਸਥਾਨ ਦੀ ਇਹ ਤ੍ਰਿਸ਼ਕਤੀ, ਦੇਸ਼ ਦੀ ਸਮਰੱਥਾ ਭੀ ਵਧਾਉਂਦੀ ਹੈ। ਹੁਣੇ ਇੱਥੇ ਨਾਥਦਵਾਰਾ ਟੂਰਿਸਟ ਇੰਟਰਪ੍ਰਿਟੇਸ਼ਨ ਐਂਡ ਕਲਚਰਲ ਸੈਂਟਰ ਦਾ ਲੋਕਅਰਪਣ ਹੋਇਆ ਹੈ। ਇਹ ਜੈਪੁਰ ਵਿੱਚ ਗੋਵਿੰਦਦੇਵ ਜੀ ਮੰਦਿਰ, ਸੀਕਰ ਵਿੱਚ ਖਾਟੂਸ਼ਯਾਮ ਮੰਦਿਰ ਅਤੇ ਰਾਜਸਮੰਦ ਵਿੱਚ ਨਾਥਦਵਾਰਾ ਦੇ ਟੂਰਿਜ਼ਮ ਸਰਕਿਟ ਦਾ ਹਿੱਸਾ ਹੈ। ਇਸ ਨਾਲ, ਰਾਜਸਥਾਨ ਦਾ ਗੌਰਵ ਭੀ ਵਧੇਗਾ ਅਤੇ ਟੂਰਿਜ਼ਮ ਉਦਯੋਗ ਨੂੰ ਭੀ ਬਹੁਤ ਲਾਭ ਹੋਵੇਗਾ।

 

ਸਾਥੀਓ,

ਚਿਤੌੜਗੜ੍ਹ ਦੇ ਪਾਸ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ‘ਸਾਂਵਲਿਯਾ ਸੇਠ’ ਮੰਦਿਰ ਭੀ ਸਾਡੀ ਸਾਰਿਆਂ ਦੀ ਆਸਥਾ ਦਾ ਕੇਂਦਰ ਹੈ। ਹਰ ਸਾਲ ਇੱਥੇ ਲੱਖਾਂ ਸ਼ਰਧਾਲੂ ‘ਸਾਂਵਲਿਯਾ ਸੇਠ’ ਜੀ ਦੇ ਦਰਸ਼ਨ ਦੇ ਲਈ ਆਉਂਦੇ ਹਨ। ਵਪਾਰੀਆਂ ਦੇ ਦਰਮਿਆਨ ਭੀ ਇਸ ਮੰਦਿਰ ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ਸਰਕਾਰ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸਾਂਵਲਿਯਾ ਜੀ ਦੇ ਮੰਦਿਰ ਵਿੱਚ ਆਧੁਨਿਕ ਸੁਵਿਧਾਵਾਂ ਨੂੰ ਜੋੜਨ ਦਾ ਕੰਮ ਕੀਤਾ ਹੈ। ਕਰੋੜਾਂ ਰੁਪਏ ਖਰਚ ਕਰਕੇ ਇੱਥੇ ਵਾਟਰ ਲੇਜ਼ਰ ਸ਼ੋਅ, ਟੂਰਿਸਟ ਫੈਸਿਲਿਟੀ ਸੈਂਟਰ, ਐਂਫੀਥਿਏਟਰ, ਕੈਫੇਟੇਰੀਆ ਜਿਹੀਆਂ ਅਨੇਕ ਸੁਵਿਧਾਵਾਂ ਬਣਾਈਆਂ ਗਈਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਂਵਲਿਯਾ ਸੇਠ ਦੇ ਭਗਤਾਂ ਦੀ ਸਹੂਲਤ ਹੋਰ ਵਧੇਗੀ।

 

ਸਾਥੀਓ,

ਰਾਜਸਥਾਨ ਦਾ ਵਿਕਾਸ, ਭਾਰਤ ਸਰਕਾਰ ਦੇ ਲਈ ਬਹੁਤ ਬੜੀ ਪ੍ਰਾਥਮਿਕਤਾ ਹੈ। ਅਸੀਂ ਰਾਜਸਥਾਨ ਵਿੱਚ ਐਕਸਪ੍ਰੈੱਸਵੇ, ਹਾਈਵੇ ਅਤੇ ਰੇਲਵੇ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਬਹੁਤ ਫੋਕਸ ਕੀਤਾ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇ ਹੋਵੇ, ਜਾਂ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇ, ਇਹ ਰਾਜਸਥਾਨ ਵਿੱਚ ਲੌਜਿਸਟਿਕਸ ਨਾਲ ਜੁੜੇ ਸੈਕਟਰ ਨੂੰ ਨਵੀਂ ਸ਼ਕਤੀ ਦੇਣ ਵਾਲੇ ਹਨ। ਹੁਣੇ ਕੁਝ ਦਿਨ ਪਹਿਲਾਂ  ਹੀ ਉਦੈਪੁਰ-ਜੈਪੁਰ ਵੰਦੇਭਾਰਤ ਟ੍ਰੇਨ ਭੀ ਸ਼ੁਰੂ ਹੋਈ ਹੈ। ਰਾਜਸਥਾਨ, ਭਾਰਤਮਾਲਾ ਪਰਿਯੋਜਨਾ ਦੇ ਸਭ ਤੋਂ ਬੜੇ ਲਾਭਾਰਥੀਆਂ ਵਿੱਚੋਂ ਭੀ ਇੱਕ ਮਹੱਤਵਪੂਰਨ ਰਾਜ ਹੈ।

 

ਸਾਥੀਓ,

ਰਾਜਸਥਾਨ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਵੀਰਤਾ, ਵੈਭਵ ਅਤੇ ਵਿਕਾਸ ਨੂੰ ਇੱਕ ਸਾਥ(ਇਕੱਠਿਆਂ) ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਅੱਜ ਦਾ ਭਾਰਤ ਭੀ ਇਸੇ ਸੰਕਲਪ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅਸੀਂ ਸਬਕੇ ਪ੍ਰਯਾਸ ਨਾਲ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਾਂ। ਜੋ ਖੇਤਰ, ਜੋ ਵਰਗ, ਅਤੀਤ ਵਿੱਚ ਵੰਚਿਤ ਰਹਿ ਗਏ, ਪਿਛੜੇ ਰਹਿ ਗਏ, ਅੱਜ ਉਨ੍ਹਾਂ ਦਾ ਵਿਕਾਸ ਦੇਸ਼ ਦੀ ਪ੍ਰਾਥਮਿਕਤਾ ਹੈ। ਇਸ ਲਈ ਬੀਤੇ 5 ਵਰ੍ਹਿਆਂ ਤੋਂ ਦੇਸ਼ ਵਿੱਚ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਸਫ਼ਲਤਾ ਦੇ ਨਾਲ ਚਲ ਰਿਹਾ ਹੈ। ਮੈਵਾੜ ਦੇ, ਰਾਜਸਥਾਨ ਦੇ ਭੀ ਅਨੇਕ ਜ਼ਿਲ੍ਹਿਆਂ ਦਾ ਇਸ ਅਭਿਯਾਨ ਦੇ  ਤਹਿਤ ਵਿਕਾਸ ਕੀਤਾ ਜਾ ਰਿਹਾ ਹੈ। ਹੁਣ ਤਾਂ ਕੇਂਦਰ ਸਰਕਾਰ, ਇਸ ਕਾਰਜਕ੍ਰਮ ਨੂੰ ਇੱਕ ਕਦਮ ਅੱਗੇ ਲੈ ਕੇ ਚਲੀ ਗਈ ਹੈ। ਹੁਣ ਅਸੀਂ ਖ਼ਾਹਿਸ਼ੀ ਬਲਾਕਸ ਦੀ ਪਹਿਚਾਣ ਕਰਕੇ, ਉਨ੍ਹਾਂ ਦੇ ਤੇਜ਼ ਵਿਕਾਸ ‘ਤੇ ਫੋਕਸ ਕਰ ਰਹੇ ਹਾਂ।

 

ਆਉਣ ਵਾਲੇ ਸਮੇਂ ਵਿੱਚ ਇਸ ਅਭਿਯਾਨ ਦੇ ਤਹਿਤ ਰਾਜਸਥਾਨ ਦੇ ਭੀ ਅਨੇਕ ਬਲਾਕਸ ਦਾ ਵਿਕਾਸ ਕੀਤਾ ਜਾਵੇਗਾ। ਵੰਚਿਤਾਂ ਨੂੰ ਤਰਜੀਹ ਇਸ ਸੰਕਲਪ ਨੂੰ ਲੈ ਕੇ ਕੇਂਦਰ ਸਰਕਾਰ ਨੇ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਭੀ ਸ਼ੁਰੂ ਕੀਤਾ ਹੈ। ਜਿਨ੍ਹਾਂ ਸੀਮਾਵਰਤੀ ਪਿੰਡਾਂ ਨੂੰ ਇਤਨੇ ਸਾਲਾਂ ਤੱਕ ਆਖਰੀ ਮੰਨਿਆ ਜਾਂਦਾ ਸੀ, ਹੁਣ ਅਸੀਂ ਉਨ੍ਹਾਂ ਨੂੰ ਪਹਿਲਾ ਪਿੰਡ ਮੰਨ ਕੇ ਵਿਕਾਸ ਕਰ ਰਹੇ ਹਾਂ। ਇਸ ਦਾ ਬਹੁਤ ਅਧਿਕ ਲਾਭ ਰਾਜਸਥਾਨ ਦੇ ਦਰਜਨਾਂ ਸੀਮਾਵਰਤੀ ਪਿੰਡਾਂ ਨੂੰ ਮਿਲਣਾ ਤੈਅ ਹੈ। ਮੈਂ ਅਜਿਹੇ ਹੀ ਵਿਸ਼ਿਆਂ ‘ਤੇ ਹੁਣ ਤੋਂ ਕੁਝ ਮਿੰਟ ਬਾਅਦ ਹੋਰ ਵਿਸਤਾਰ ਨਾਲ ਜ਼ਰਾ ਖੁੱਲ੍ਹੇ ਮੈਦਾਨ ਵਿੱਚ ਬਾਤ ਕਰਨ ਦਾ ਹੋਰ ਮਜ਼ਾ ਹੁੰਦਾ ਹੈ, ਇੱਥੇ ਕੁਝ ਬੰਧਨਾਂ ਵਿੱਚ ਬੰਨ੍ਹੇ ਰਹਿਣਾ ਪੈਂਦਾ ਹੈ ਤਾਂ ਕਾਫੀ ਬਾਤਾਂ ਉੱਥੇ ਕਰਾਂਗਾ। ਰਾਜਸਥਾਨ ਦੇ ਵਿਕਾਸ ਦੇ ਸਾਡੇ ਸੰਕਲਪਾਂ ਨੂੰ ਤੇਜ਼ੀ ਨਾਲ ਸਿੱਧੀ ਮਿਲੇ, ਇਸੇ ਕਾਮਨਾ ਦੇ ਨਾਲ ਮੇਵਾੜ ਵਾਸੀਆਂ ਨੂੰ ਨਵੇਂ ਪ੍ਰੋਜੈਕਟਸ ਦੇ ਲਈ ਅਨੇਕ-ਅਨੇਕ ਵਧਾਈ ਦਿੰਦਾ ਹਾਂ।

ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage