ਝਾਰਖੰਡ ਦੇ ਰਾਜਪਾਲ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਸ਼੍ਰੀ ਚੰਪਈ ਸੋਰੇਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਰਜੁਨ ਮੁੰਡਾ ਜੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਹੋਰ ਮਹਾਨੁਭਾਵ, ਅਤੇ ਝਾਰਖੰਡ ਦੇ ਭਾਈਓ ਅਤੇ ਭੈਣੋਂ, ਜੋਹਾਰ! ਅੱਜ ਝਾਰਖੰਡ ਨੂੰ 35 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀਆਂ ਯੋਜਨਾਵਾਂ ਦਾ ਉਪਹਾਰ ਮਿਲਿਆ ਹੈ। ਮੈਂ ਆਪਣੇ ਕਿਸਾਨ ਭਾਈਆਂ ਨੂੰ, ਮੇਰੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਹੋਰ ਝਾਰਖੰਡ ਦੀ ਜਨਤਾ ਨੂੰ ਇਨ੍ਹਾਂ ਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਇੱਥੇ ਸਿੰਦਰੀ ਖਾਦ ਕਾਰਖਾਨੇ ਦਾ ਲੋਕਅਰਪਣ ਕੀਤਾ ਗਿਆ ਹੈ। ਮੈਂ ਸੰਕਲਪ ਲਿਆ ਸੀ ਕਿ ਸਿੰਦਰੀ ਦੇ ਇਸ ਖਾਦ ਕਾਰਖਾਨੇ ਨੂੰ ਜ਼ਰੂਰ ਸ਼ੁਰੂ ਕਰਵਾਵਾਂਗਾ। ਇਹ ਮੋਦੀ ਕੀ ਗਰੰਟੀ ਸੀ ਅਤੇ ਅੱਜ ਇਹ ਗਰੰਟੀ ਪੂਰੀ ਹੋਈ ਹੈ। ਮੈਂ 2018 ਵਿੱਚ ਇਸ ਫਰਟੀਲਾਇਜ਼ਰ ਪਲਾਂਟ ਦਾ ਨੀਂਹ ਪੱਥਰ ਰੱਖਣ ਆਇਆ ਸਾਂ। ਅੱਜ ਸਿਰਫ਼ ਸਿੰਦਰੀ ਕਾਰਖਾਨੇ ਦੀ ਹੀ ਸ਼ੁਰੂਆਤ ਨਹੀਂ ਹੋਈ ਹੈ ਬਲਕਿ ਮੇਰੇ ਦੇਸ਼ ਦੇ, ਮੇਰੇ ਝਾਰਖੰਡ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰਾਂ ਦੀ ਸ਼ੁਰੂਆਤ ਹੋਈ ਹੈ। ਇਸ ਖਾਦ ਕਾਰਖਾਨੇ ਦੇ ਲੋਕਅਰਪਣ ਦੇ ਨਾਲ ਹੀ ਅੱਜ ਭਾਰਤ ਨੇ ਆਤਮਨਿਰਭਰਤਾ ਦੀ ਤਰਫ਼ ਭੀ ਇੱਕ ਬੜਾ ਕਦਮ ਉਠਾਇਆ ਹੈ। ਹਰ ਵਰ੍ਹੇ ਭਾਰਤ ਵਿੱਚ ਕਰੀਬ-ਕਰੀਬ 360 ਲੱਖ ਮੀਟ੍ਰਿਕ ਟਨ ਯੂਰੀਆ ਦੀ ਜ਼ਰੂਰਤ ਹੁੰਦੀ ਹੈ। 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਤਾਂ ਉਸ ਸਮੇਂ ਦੇਸ਼ ਵਿੱਚ 225 ਲੱਖ ਮੀਟ੍ਰਿਕ ਟਨ ਯੂਰੀਆ ਦਾ ਹੀ ਉਤਪਾਦਨ ਹੁੰਦਾ ਸੀ। ਇਸ ਬੜੇ ਗੈਪ ਨੂੰ ਭਰਨ ਲਈ ਭਾਰਤ ਵਿੱਚ ਬੜੀ ਮਾਤਰਾ ਵਿੱਚ ਯੂਰੀਆ ਦਾ ਆਯਾਤ ਕਰਨਾ ਪੈਂਦਾ ਸੀ। ਇਸ ਲਈ ਅਸੀਂ ਸੰਕਲਪ ਲਿਆ ਕਿ ਦੇਸ਼ ਨੂੰ ਯੂਰੀਆ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਵਾਂਗੇ।
ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ ਬੀਤੇ 10 ਵਰ੍ਹਿਆਂ ਵਿੱਚ ਯੂਰੀਆ ਦਾ ਉਤਪਾਦਨ ਵਧ ਕੇ 310 ਲੱਖ ਮੀਟ੍ਰਿਕ ਟਨ ਹੋ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਰਾਮਾਗੁੰਡਮ, ਗੋਰਖਪੁਰ, ਬਰੌਨੀ, ਇਹ ਫਰਟੀਲਾਇਜ਼ਰ ਪਲਾਂਟ ਫਿਰ ਤੋਂ ਸ਼ੁਰੂ ਕਰਵਾਏ। ਹੁਣ ਅੱਜ ਇਸ ਵਿੱਚ ਸਿੰਦਰੀ ਦਾ ਨਾਮ ਭੀ ਜੁੜ ਗਿਆ ਹੈ। ਤਾਲਚੇਰ ਫਰਟੀਲਾਇਜ਼ਰ ਪਲਾਂਟ ਭੀ ਅਗਲੇ ਇੱਕ ਡੇਢ ਸਾਲ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਅਤੇ ਮੈਨੂੰ ਪੱਕਾ ਭਰੋਸਾ ਹੈ, ਦੇਸ਼ ਦੀ ਜਨਤਾ ‘ਤੇ ਭਰੋਸਾ ਹੈ, ਕਿ ਉਸ ਦੇ ਉਦਘਾਟਨ ਦੇ ਲਈ ਭੀ ਮੈਂ ਜ਼ਰੂਰ ਪਹੁੰਚਾਂਗਾ। ਇਨ੍ਹਾਂ ਪੰਜਾਂ ਪਲਾਂਟਾਂ ਨਾਲ ਭਾਰਤ 60 ਲੱਖ ਮੀਟ੍ਰਿਕ ਟਨ ਤੋਂ ਭੀ ਜ਼ਿਆਦਾ ਯੂਰੀਆ ਦਾ ਉਤਪਾਦਨ ਕਰ ਪਾਵੇਗਾ। ਯਾਨੀ ਭਾਰਤ ਤੇਜ਼ੀ ਨਾਲ ਯੂਰੀਆ ਦੇ ਮਾਮਲੇ ਵਿੱਚ ਆਤਮਨਿਰਭਰ ਹੋਣ ਦੀ ਤਰਫ਼ ਵਧ ਰਿਹਾ ਹੈ। ਇਸ ਨਾਲ ਨਾ ਸਿਰਫ਼ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ ਬਲਕਿ ਉਹ ਪੈਸਾ ਕਿਸਾਨਾਂ ਦੇ ਹਿਤ ਵਿੱਚ ਖਰਚ ਹੋਵੇਗਾ।
ਸਾਥੀਓ,
ਅੱਜ ਦਾ ਦਿਨ ਝਾਰਖੰਡ ਵਿੱਚ ਰੇਲ ਕ੍ਰਾਂਤੀ ਦਾ ਇੱਕ ਨਵਾਂ ਅਧਿਆਇ ਭੀ ਲਿਖ ਰਿਹਾ ਹੈ। ਨਵੀਂ ਰੇਲਵੇ ਲਾਇਨ ਦੀ ਸ਼ੁਰੂਆਤ ਤੋਂ ਲੈ ਕੇ ਮੌਜੂਦਾ ਰੇਲਵੇ ਲਾਇਨ ਦੇ ਦੋਹਰੀਕਰਣ ਅਤੇ ਕਈ ਹੋਰ ਪ੍ਰੋਜੈਕਟਸ ਅੱਜ ਇੱਥੇ ਸ਼ੁਰੂ ਹੋਏ ਹਨ। ਧਨਬਾਦ-ਚੰਦਰਪੁਰਾ ਰੇਲ ਲਾਇਨ ਦਾ ਨੀਂਹ ਪੱਥਰ ਰੱਖਣ ਨਾਲ ਇਨ੍ਹਾਂ ਖੇਤਰਾਂ ਵਿੱਚ ਭੂਮੀਗਤ ਅੱਗ ਤੋਂ ਸੁਰੱਖਿਅਤ ਇੱਕ ਨਵਾਂ ਰੂਟ ਉਪਲਬਧ ਹੋਵੇਗਾ। ਇਸ ਦੇ ਇਲਾਵਾ ਦੇਵਘਰ-ਡਿਬਰੂਗੜ੍ਹ ਟ੍ਰੇਨ ਦੇ ਸ਼ੁਰੂ ਹੋਣ ਨਲਾ ਬਾਬਾ ਵੈਦਯਨਾਥ ਦਾ ਮੰਦਿਰ ਅਤੇ ਮਾਤਾ ਕਾਮਾਖਯਾ (ਕਾਮਾਖਿਆ) ਦੀ ਸ਼ਕਤੀਪੀਠ ਇਕੱਠੇ ਜੁੜ ਜਾਣਗੇ।
ਕੁਝ ਦਿਨ ਪਹਿਲੇ ਹੀ ਮੈਂ ਵਾਰਾਣਸੀ ਵਿੱਚ ਵਾਰਾਣਸੀ-ਕੋਲਕਾਤਾ ਰਾਂਚੀ ਐਕਸਪ੍ਰੈੱਸਵੇ ਦਾ ਨੀਂਹ ਪੱਥਰ ਰੱਖਿਆ ਹੈ। ਇਹ ਐਕਸਪ੍ਰੈੱਸਵੇ ਚਤਰਾ, ਹਜ਼ਾਰੀਬਾਗ, ਰਾਮਗੜ੍ਹ ਅਤੇ ਬੋਕਾਰੋ ਸਮੇਤ ਪੂਰੇ ਝਾਰਖੰਡ ਵਿੱਚ ਆਉਣ-ਜਾਣ ਦੀ ਸਪੀਡ ਨੂੰ ਕਈ ਗੁਣਾ ਵਧਾਉਣ ਵਾਲਾ ਹੈ। ਇਸ ਦੇ ਇਲਾਵਾ ਸਾਡੇ ਕਿਸਾਨ ਭਾਈ-ਭੈਣਾਂ ਨੂੰ ਚਾਹੇ ਫਸਲ ਦੀ ਬਾਤ ਹੋਵੇ, ਸਾਡੇ ਅਨਾਜ ਵਿੱਚ ਕੋਲੇ ਦੀ ਬਾਤ ਹੋਵੇ ਕੋਲਾ, ਸਾਡੇ ਕਾਰਖਾਨਿਆਂ ਵਿੱਚ ਸੀਮਿੰਟ ਜਿਹੇ ਉਤਪਾਦ ਹੋਣ, ਪੂਰਬੀ ਭਾਰਤ ਤੋਂ ਦੇਸ਼ ਦੇ ਹਰ ਕੋਣੇ ਵਿੱਚ ਭੇਜਣ ਵਿੱਚ ਬੜੀ ਸਹੂਲਤ ਭੀ ਹੋਣ ਵਾਲੀ ਹੈ। ਇਨ੍ਹਾਂ ਪ੍ਰੋਜੈਕਟਸ ਨਾਲ ਝਾਰਖੰਡ ਦੀ ਰੀਜਨਲ ਕਨੈਕਟਿਵਿਟੀ ਹੋਰ ਬਿਹਤਰ ਹੋਵੇਗੀ, ਇੱਥੋਂ ਦੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।
ਸਾਥੀਓ,
ਬੀਤੇ 10 ਵਰ੍ਹਿਆਂ ਵਿੱਚ ਅਸੀਂ ਜਨਜਾਤੀ ਸਮਾਜ, ਗ਼ਰੀਬਾਂ, ਨੌਜਵਾਨਾਂ ਅਤੇ ਮਹਿਲਾਵਾਂ ਨੂੰ ਆਪਣੀ ਸਰਬਉੱਚ ਪ੍ਰਾਥਮਿਕਤਾ ਬਣਾ ਕੇ ਝਾਰਖੰਡ ਦੇ ਲਈ ਕੰਮ ਕੀਤਾ ਹੈ।
ਸਾਥੀਓ,
ਸਾਨੂੰ 2047 ਤੋਂ ਪਹਿਲੇ ਆਪਣੇ ਦੇਸ਼ ਨੂੰ ਵਿਕਸਿਤ ਬਣਾਉਣਾ ਹੈ। ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਵਿੱਚ ਹੈ। ਤੁਸੀਂ ਦੇਖਿਆ ਹੋਵੇਗਾ ਕੱਲ੍ਹ ਹੀ ਅਰਥਵਿਵਸਥਾ ਦੇ ਜੋ ਅੰਕੜੇ ਆਏ ਹਨ, ਉਹ ਬਹੁਤ ਹੀ ਉਤਸ਼ਾਹ ਨਾਲ ਭਰਨ ਵਾਲੇ ਹਨ। ਭਾਰਤ ਨੇ ਸਾਰੇ ਅਨੁਮਾਨਾਂ ਤੋਂ ਹੋਰ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਅਕਤੂਬਰ ਤੋਂ ਦਸੰਬਰ ਦੇ ਕੁਆਰਟਰ ਵਿੱਚ 8.4 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਲ ਕਰਕੇ ਦਿਖਾਈ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਦੀ ਸਮਰੱਥਾ ਕਿਤਨੀ ਤੇਜ਼ੀ ਨਾਲ ਵਧ ਰਹੀ ਹੈ। ਇਸੇ ਗਤੀ ਨਾਲ ਅੱਗੇ ਵਧਦੇ ਹੋਏ ਹੀ ਸਾਡਾ ਦੇਸ਼ ਵਿਕਸਿਤ ਬਣੇਗਾ। ਅਤੇ ਵਿਕਸਿਤ ਭਾਰਤ ਦੇ ਲਈ ਝਾਰਖੰਡ ਨੂੰ ਭੀ ਵਿਕਸਿਤ ਬਣਾਉਣਾ ਉਤਨਾ ਹੀ ਜ਼ਰੂਰੀ ਹੈ। ਕੇਂਦਰ ਸਰਕਾਰ ਇਸ ਦਿਸ਼ਾ ਵਿੱਚ ਹਰ ਤਰ੍ਹਾਂ ਨਾਲ ਝਾਰਖੰਡ ਨੂੰ ਸਹਿਯੋਗ ਕਰ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਬਿਰਸਾ ਮੁੰਡਾ ਦੀ ਇਹ ਧਰਤੀ, ਵਿਕਸਿਤ ਭਾਰਤ ਦੇ ਸੰਕਲਪਾਂ ਦੀ ਊਰਜਾ ਸ਼ਕਤੀ ਬਣੇਗੀ।
ਸਾਥੀਓ,
ਇੱਥੇ ਮੈਂ ਆਪਣੀ ਬਾਤ ਬਹੁਤ ਘੱਟ ਸ਼ਬਦਾਂ ਵਿੱਚ ਰੱਖ ਕੇ ਤੁਹਾਡਾ ਧੰਨਵਾਦ ਕਰਕੇ ਹੁਣ ਜਾਵਾਂਗਾ ਧਨਬਾਦ ਤਾਂ ਉੱਥੇ ਮੈਦਾਨ ਭੀ ਜ਼ਰਾ ਖੁੱਲ੍ਹਾ ਹੋਵੇਗਾ, ਮਾਹੌਲ ਭੀ ਬੜਾ ਗਰਮਾਗਰਮ ਹੋਵੇਗਾ, ਸੁਪਨੇ ਭੀ ਮਜ਼ਬੂਤ ਹੋਣਗੇ, ਸੰਕਲਪ ਭੀ ਤਗੜੇ(ਤਕੜੇ) ਹੋਣਗੇ, ਅਤੇ ਇਸ ਲਈ ਮੈਂ ਜਲਦੀ ਤੋਂ ਜਲਦੀ ਅੱਧੇ ਘੰਟੇ ਦੇ ਅੰਦਰ-ਅੰਦਰ ਜਾ ਕੇ ਉੱਥੋਂ ਝਾਰਖੰਡ ਨੂੰ ਅਤੇ ਦੇਸ਼ ਨੂੰ ਅਨੇਕਾਂ ਹੋਰ ਬਾਤਾਂ ਭੀ ਦੱਸਾਂਗਾ। ਇੱਕ ਵਾਰ ਫਿਰ ਅੱਜ ਦੀਆਂ ਸਾਰੀਆਂ ਯੋਜਨਾਵਾਂ ਦੇ ਲਈ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ। ਜੋਹਾਰ।