ਪੱਛਮ ਬੰਗਾਲ ਦੇ ਰਾਜਪਾਲ ਸੀਵੀ ਆਨੰਦਬੋਸ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼ਾਂਤਨੁ ਠਾਕੁਰ ਜੀ, ਬੰਗਾਲ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਾਥੀ ਜਗਨਨਾਥ ਸਰਕਾਰ ਜੀ, ਰਾਜ ਸਰਕਾਰ ਦੇ ਮੰਤਰੀ ਮਹੋਦਯ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਅੱਜ ਪੱਛਮ ਬੰਗਾਲ ਨੂੰ ਵਿਕਸਿਤ ਰਾਜ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਇੱਕ ਹੋਰ ਕਦਮ ਉਠਾ ਰਹੇ ਹਾਂ। ਅਜੇ ਕੱਲ੍ਹ ਹੀ ਮੈਂ ਆਰਾਮਬਾਗ਼ ਵਿੱਚ ਬੰਗਾਲ ਦੀ ਸੇਵਾ ਦੇ ਲਈ ਉਪਸਥਿਤ ਸਾਂ। ਉੱਥੋਂ ਮੈਂ ਕਰੀਬ 7 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਰੇਲਵੇ, ਪੋਰਟ, ਪੈਟਰੋਲੀਅਮ ਨਾਲ ਜੁੜੀਆਂ ਕਈ ਬੜੀਆਂ ਯੋਜਨਾਵਾਂ ਸਨ। ਅਤੇ ਅੱਜ ਇੱਕ ਵਾਰ ਫਿਰ, ਮੈਨੂੰ ਕਰੀਬ 15 ਹਜ਼ਾਰ ਕਰੋੜ ਰੁਪਏ ਉਸ ਦੇ ਵਿਕਾਸ ਕਾਰਜਾਂ ਦੇ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਹੈ। ਬਿਜਲੀ, ਸੜਕ, ਰੇਲ ਦੀਆਂ ਬਿਹਤਰ ਸੁਵਿਧਾਵਾਂ ਬੰਗਾਲ ਦੇ ਮੇਰੇ ਭਾਈ-ਭੈਣਾਂ ਦੇ ਜੀਵਨ ਨੂੰ ਭੀ ਅਸਾਨ ਬਣਾਉਣਗੀਆਂ। ਇਨ੍ਹਾਂ ਵਿਕਾਸ ਕਾਰਜਾਂ ਨਾਲ ਪੱਛਮ ਬੰਗਾਲ ਦੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ। ਇਨ੍ਹਾਂ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਭੀ ਪੈਦਾ ਹੋਣਗੇ। ਮੈਂ ਆਪ ਸਭ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਆਧੁਨਿਕ ਦੌਰ ਵਿੱਚ ਵਿਕਾਸ ਦੀ ਗੱਡੀ ਨੂੰ ਰਫ਼ਤਾਰ ਦੇਣ ਦੇ ਲਈ ਬਿਜਲੀ ਬਹੁਤ ਬੜੀ ਜ਼ਰੂਰਤ ਹੁੰਦੀ ਹੈ। ਕਿਸੇ ਭੀ ਰਾਜ ਦੀ ਇੰਡਸਟ੍ਰੀ ਹੋਵੇ, ਆਧੁਨਿਕ ਰੇਲ ਸੁਵਿਧਾਵਾਂ ਹੋਣ, ਜਾਂ ਆਧੁਨਿਕ ਟੈਕਨੋਲੋਜੀ ਨਾਲ ਜੁੜੀ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਹੋਵੇ, ਬਿਜਲੀ ਦੀ ਕਿੱਲਤ ਵਿੱਚ ਕੋਈ ਭੀ ਰਾਜ, ਕੋਈ ਭੀ ਦੇਸ਼ ਵਿਕਾਸ ਨਹੀਂ ਕਰ ਸਕਦਾ। ਇਸੇ ਲਈ, ਸਾਡਾ ਪ੍ਰਯਾਸ ਹੈ ਕਿ ਪੱਛਮ ਬੰਗਾਲ ਆਪਣੀ ਵਰਤਮਾਨ ਅਤੇ ਭਵਿੱਖ ਦੀਆਂ ਬਿਜਲੀ ਜ਼ਰੂਰਤਾਂ ਨੂੰ ਲੈ ਕੇ ਆਤਮਨਿਰਭਰ ਬਣੇ। ਅੱਜ ਦਾਮੋਦਰ ਘਾਟੀ ਨਿਗਮ ਦੇ ਤਹਿਤ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ-ਫੇਜ਼-2 ਪਰਿਯੋਜਨਾ ਦਾ ਨੀਂਹ ਪੱਥਰ ਇਸੇ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ। ਇਸ ਪਰਿਯੋਜਨਾ ਨਾਲ ਰਾਜ ਵਿੱਚ 11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਆਵੇਗਾ। ਇਸ ਨਾਲ ਰਾਜ ਦੀਆਂ ਊਰਜਾ ਜ਼ਰੂਰਤਾਂ ਤਾਂ ਪੂਰੀ ਹੋਣਗੀਆਂ ਹੀ, ਆਸ-ਪਾਸ ਦੇ ਖੇਤਰਾਂ ਵਿੱਚ ਆਰਥਿਕ ਵਿਕਾਸ ਨੂੰ ਗਤੀ ਭੀ ਮਿਲੇਗੀ। ਅੱਜ ਇਸ ਥਰਮਲ ਪਾਵਰ ਪਲਾਂਟ ਦੇ ਨੀਂਹ ਪੱਥਰ ਰੱਖਣ ਦੇ ਨਾਲ ਹੀ ਮੈਂ ਮੇਜੀਆ ਥਰਮਲ ਪਾਵਰ ਸਟੇਸ਼ਨ ਦੇ FGD ਸਿਸਟਮ ਦਾ ਉਦਘਾਟਨ ਕੀਤਾ ਹੈ। ਇਹ FGD ਸਿਸਟਮ ਵਾਤਾਵਰਣ ਨੂੰ ਲੈ ਕੇ ਭਾਰਤ ਦੀ ਗੰਭੀਰਤਾ ਦਾ ਪ੍ਰਤੀਕ ਹੈ। ਇਸ ਨਾਲ ਇਸ ਇਲਾਕੇ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਬਹੁਤ ਬੜੀ ਮਦਦ ਮਿਲੇਗੀ।
ਸਾਥੀਓ,
ਪੱਛਮ ਬੰਗਾਲ ਸਾਡੇ ਦੇਸ਼ ਦੇ ਲਈ, ਦੇਸ਼ ਦੇ ਕਈ ਰਾਜਾਂ ਦੇ ਲਈ ਪੂਰਬੀ ਦੁਆਰ ਦਾ ਕੰਮ ਕਰਦਾ ਹੈ। ਪੂਰਬ ਵਿੱਚ ਇਸ ਦੁਆਰ ਤੋਂ ਪ੍ਰਗਤੀ ਦੀਆਂ ਅਪਾਰ ਸੰਭਾਵਨਾਵਾਂ ਦਾ ਪ੍ਰਵੇਸ਼ ਹੋ ਸਕਦਾ ਹੈ। ਇਸੇ ਲਈ, ਸਾਡੀ ਸਰਕਾਰ ਪੱਛਮ ਬੰਗਾਲ ਵਿੱਚ ਰੋਡ-ਵੇਜ਼, ਰੇਲ-ਵੇਜ਼ ਅਤੇ ਵਾਟਰ-ਵੇਜ਼ ਦੀ ਆਧੁਨਿਕ connectivity ਦੇ ਲਈ ਕੰਮ ਕਰ ਰਹੀ ਹੈ। ਅੱਜ ਭੀ ਮੈਂ ਫਰੱਕਾ ਤੋਂ ਰਾਇਗੰਜ ਦੇ ਦਰਮਿਆਨ National Highway-12 ਦਾ ਉਦਘਾਟਨ ਕੀਤਾ ਹੈ, NH-12 ਦਾ ਉਦਘਾਟਨ ਕੀਤਾ ਹੈ। ਇਸ ਵਿੱਚ ਕਰੀਬ 2 ਹਜ਼ਾਰ ਕਰੋੜ ਰੁਪਏ -Two Thousand Crore Rupees ਖਰਚ ਕੀਤੇ ਗਏ ਹਨ। ਇਸ ਹਾਈਵੇ ਨਾਲ ਬੰਗਾਲ ਦੇ ਲੋਕਾਂ ਦੇ ਲਈ ਯਾਤਰਾ ਦੀ ਰਫ਼ਤਾਰ ਵਧੇਗੀ। ਫਰੱਕਾ ਤੋਂ ਰਾਇਗੰਜ ਤੱਕ ਦਾ ਜੋ ਪੂਰਾ ਸਫ਼ਰ ਹੈ ਉਹ 4 ਘੰਟੇ ਤੋਂ ਘਟ ਕੇ ਅੱਧਾ ਹੋ ਜਾਵੇਗਾ। ਨਾਲ ਹੀ, ਇਸ ਨਾਲ ਕਾਲਿਯਾਚਕ, ਸੁਜਾਪੁਰ, ਮਾਲਦਾ ਟਾਊਨ ਆਦਿ ਸ਼ਹਿਰੀ ਇਲਾਕਿਆਂ ਵਿੱਚ ਯਾਤਾਯਾਤ (ਆਵਾਜਾਈ) ਦੀ ਸਥਿਤੀ ਭੀ ਸੁਧਰੇਗੀ। ਜਦੋਂ ਪਰਿਵਹਨ(ਟ੍ਰਾਂਸਪੋਰਟ) ਦੀ ਰਫ਼ਤਾਰ ਵਧੇਗੀ, ਤਾਂ ਉਦਯੋਗਿਕ ਗਤੀਵਿਧੀਆਂ ਭੀ ਤੇਜ਼ ਹੋਣਗੀਆਂ। ਇਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਭੀ ਫਾਇਦਾ ਪਹੁੰਚੇਗਾ।
ਸਾਥੀਓ,
ਇਨਫ੍ਰਾਸਟ੍ਰਕਚਰ ਦੇ ਦ੍ਰਿਸ਼ਟੀਕੋਣ ਤੋਂ ਰੇਲ ਪੱਛਮ ਬੰਗਾਲ ਦੇ ਗੌਰਵਸ਼ਾਲੀ ਇਤਿਹਾਸ ਦਾ ਹਿੱਸਾ ਹੈ। ਲੇਕਿਨ, ਇਤਿਹਾਸ ਦੀ ਜੋ ਬੜ੍ਹਤ ਬੰਗਾਲ ਨੂੰ ਹਾਸਲ ਸੀ, ਆਜ਼ਾਦੀ ਦੇ ਬਾਅਦ ਉਸ ਨੂੰ ਸਹੀ ਢੰਗ ਨਾਲ ਅੱਗੇ ਨਹੀਂ ਵਧਾਇਆ ਗਿਆ। ਇਹੀ ਕਾਰਨ ਹੈ ਕਿ ਤਮਾਮ ਸੰਭਾਵਨਾਵਾਂ ਦੇ ਬਾਵਜੂਦ ਬੰਗਾਲ ਪਿੱਛੇ ਛੁਟਦਾ ਗਿਆ। ਪਿਛਲੇ ਦੱਸ ਵਰ੍ਹਿਆਂ ਵਿੱਚ ਅਸੀਂ ਉਸ ਖਾਈ ਨੂੰ ਪੂਰਨ ਦੇ ਲਈ ਇੱਥੋਂ ਦੇ ਰੇਲ ਇਨਫ੍ਰਾਸਟ੍ਰਕਚਰ ‘ਤੇ ਬਹੁਤ ਜ਼ੋਰ ਦਿੱਤਾ ਹੈ। ਅੱਜ ਸਾਡੀ ਸਰਕਾਰ ਬੰਗਾਲ ਦੇ ਰੇਲ ਇਨਫ੍ਰਾਸਟ੍ਰਕਚਰ ਦੇ ਲਈ ਪਹਿਲੇ ਦੇ ਮੁਕਾਬਲੇ ਦੁੱਗਣੇ ਤੋਂ ਭੀ ਜ਼ਿਆਦਾ ਰੁਪਏ ਖਰਚ ਕਰ ਰਹੀ ਹੈ। ਅੱਜ ਭੀ ਮੈਂ ਇੱਥੇ ਇਕੱਠਿਆਂ ਭਾਰਤ ਸਰਕਾਰ ਦੀਆਂ 4-4 ਰੇਲ ਪਰਿਯੋਜਨਾਵਾਂ ਨੂੰ ਬੰਗਾਲ ਨੂੰ ਸਮਰਪਿਤ ਕਰ ਰਿਹਾ ਹਾਂ। ਇਹ ਸਾਰੇ ਵਿਕਾਸ ਕਾਰਜ ਆਧੁਨਿਕ ਅਤੇ ਵਿਕਸਿਤ ਬੰਗਾਲ ਦੇ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੈਂ ਇਸ ਸਮਾਰੋਹ ਵਿੱਚ ਹੋਰ ਅਧਿਕ ਤੁਹਾਡਾ ਸਮਾਂ ਲੈਣਾ ਨਹੀਂ ਚਾਹੁੰਦਾ ਹਾਂ, ਕਿਉਂਕਿ ਬਾਹਰ 10 ਮਿੰਟ ਦੀ ਦੂਰੀ ‘ਤੇ ਹੀ ਵਿਸ਼ਾਲ ਮਾਤਰਾ ਵਿੱਚ ਬੰਗਾਲ ਦੀ ਜਨਤਾ-ਜਨਾਰਦਨ ਇਸ ਕਾਰਜਕ੍ਰਮ ਵਿੱਚ ਸ਼ਰੀਕ ਹੋਣ ਦੇ ਲਈ ਬੈਠੇ ਹੋਏ ਹਨ, ਉਹ ਮੇਰਾ ਇੰਤਜ਼ਾਰ ਕਰ ਰਹੇ ਹਨ, ਅਤੇ ਮੈਂ ਭੀ ਉੱਥੇ ਖੁੱਲ੍ਹੇ ਮਨ ਨਾਲ ਜਮ ਕੇ ਬਹੁਤ ਕੁਝ ਕਹਿਣਾ ਭੀ ਚਾਹੁੰਦਾ ਹਾਂ। ਅਤੇ, ਇਸ ਲਈ ਅੱਛਾ ਹੋਵੇਗਾ ਕਿ ਮੈਂ ਸਾਰੀਆਂ ਬਾਤਾਂ ਉੱਥੇ ਹੀ ਦੱਸਾਂ। ਇੱਥੋਂ ਦੇ ਲਈ ਬੱਸ ਇਤਨਾ ਕਾਫੀ ਹੈ। ਇਕ ਵਾਰ ਫਿਰ ਆਪ ਸਭ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਧੰਨਵਾਦ!