ਦੇਸ਼ ਭਰ ਦੇ 15 ਹਵਾਈ ਅੱਡਿਆਂ ਦੇ ਨਵੇਂ ਟਰਮੀਨਲ ਭਵਨਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਲਖਨਊ ਅਤੇ ਰਾਂਚੀ ਵਿੱਚ ਲਾਇਟ ਹਾਊਸ ਪ੍ਰੋਜੈਕਟਸ (ਐੱਲਐੱਚਪੀ- LHP) ਦਾ ਉਦਘਾਟਨ ਕੀਤਾ; ਪ੍ਰਧਾਨ ਮੰਤਰੀ ਨੇ ਇਨ੍ਹਾਂ ਦਾ ਜਨਵਰੀ 2021 ਵਿੱਚ ਨੀਂਹ ਪੱਥਰ ਰੱਖਿਆ ਸੀ
ਉੱਤਰ ਪ੍ਰਦੇਸ਼ ਵਿੱਚ 19,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਨਾਲ ਰੇਲ ਅਤੇ ਸੜਕ ਖੇਤਰ ਦੇ ਅਧਾਰਭੂਤ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਇਆ ਜਾਵੇਗਾ
ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ- PMGSY) ਦੇ ਤਹਿਤ 3700 ਕਰੋੜ ਰੁਪਏ ਤੋਂ ਅਧਿਕ ਦੇ ਲਗਭਗ 744 ਗ੍ਰਾਮੀਣ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
“ਸਾਡੀ ਸਰਕਾਰ ਪੂਰਬੀ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਪਰਿਵਾਰਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਦਿਨ-ਰਾਤ ਕੰਮ ਕਰ ਰਹੀ ਹੈ”
“ਪਿਛੜੇ ਇਲਾਕਿਆਂ ਵਿੱਚ ਗਿਣਿਆ ਜਾਣ ਵਾਲਾ ਆਜ਼ਮਗੜ੍ਹ ਅੱਜ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ”
“ਜਿਸ ਤਰ੍ਹਾਂ ਸਾਡੀ ਸਰਕਾਰ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਮਹਾਨਗਰਾਂ ਤੋਂ ਅੱਗੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਲੈ ਗਈ... ਉਸੇ ਤਰ੍ਹਾਂ ਅਸੀਂ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਕੰਮ ਭੀ ਛੋਟੇ ਸ਼ਹਿਰਾਂ ਤੱਕ ਲੈ ਜਾ ਰਹੇ ਹਾਂ”
“ਉੱਤਰ ਪ੍ਰਦੇਸ਼ ਰਾਜਨੀਤੀ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਦੀ ਦਿਸ਼ਾ ਭੀ ਨਿਰਧਾਰਿਤ ਕਰਦਾ ਹੈ”
“ਡਬਲ ਇੰਜਣ ਸਰਕਾਰ ਨਾਲ ਉੱਤਰ ਪ੍ਰਦੇਸ਼ ਦੀ ਤਸਵੀਰ ਅ

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਮੰਚ ‘ਤੇ ਉਪਸਥਿਤ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਕੇਸ਼ਵ ਪ੍ਰਸਾਦ ਮੌਰਯਾ, ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਵਿਧਾਨ ਪਰਿਸ਼ਦ ਦੇ ਮੈਂਬਰ ਸ਼੍ਰੀਮਾਨ ਭੂਪੇਂਦਰ ਚੌਧਰੀ ਜੀ, ਉੱਤਰ ਪ੍ਰਦੇਸ਼ ਦੇ ਸਾਰੇ ਆਦਰਯੋਗ ਮੰਤਰੀਗਣ, ਸਾਂਸਦਗਣ, ਹੋਰ ਮਹਾਨੁਭਾਵ, ਅਤੇ ਆਜ਼ਮਗੜ੍ਹ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

 

ਅੱਜ ਆਜ਼ਮਗੜ੍ਹ ਦਾ ਸਿਤਾਰਾ ਚਮਕ ਰਿਹਾ ਹੈ। ਇੱਕ ਜ਼ਮਾਨਾ ਸੀ, ਜਦੋਂ ਦਿੱਲੀ ਤੋਂ ਕੋਈ ਕਾਰਜਕ੍ਰਮ ਹੋਵੇ ਅਤੇ ਦੇਸ਼ ਦੇ ਹੋਰ ਰਾਜ ਉਸ ਦੇ ਨਾਲ ਜੁੜਦੇ ਸਨ। ਅੱਜ ਆਜ਼ਮਗੜ੍ਹ ਵਿੱਚ ਕਾਰਜਕ੍ਰਮ ਹੋ ਰਿਹਾ ਹੈ ਅਤੇ ਦੇਸ਼ ਦੇ ਅਲੱਗ-ਅਲੱਗ ਕੋਣੇ ਤੋਂ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਹੋਏ ਹਨ। ਜੋ ਹਜ਼ਾਰਾਂ ਲੋਕ ਜੁੜੇ ਹਨ, ਮੈਂ ਉਨ੍ਹਾਂ ਸਭ ਦਾ ਵੀ ਸੁਆਗਤ ਕਰਦਾ ਹਾਂ, ਅਭਿੰਨਦਨ ਕਰਦਾ ਹਾਂ।

 

ਸਾਥੀਓ,

ਅੱਜ ਕੇਵਲ ਆਜ਼ਮਗੜ੍ਹ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਵਿਕਾਸ ਦੇ ਲਈ ਕਈ ਵਿਕਾਸ ਪਰਿਯੋਜਨਾਵਾਂ ਦੀ ਇੱਥੋਂ ਸ਼ੁਰੂਆਤ ਹੋ ਰਹੀ ਹੈ। ਜਿਸ ਆਜ਼ਮਗੜ੍ਹ ਨੂੰ ਦੇਸ਼ ਦੇ ਪਿਛੜੇ ਇਲਾਕਿਆਂ ਵਿੱਚ ਗਿਣਦੇ ਸਨ, ਅੱਜ ਉਹ ਦੇਸ਼ ਦੇ ਲਈ ਵਿਕਾਸ ਦਾ ਨਵਾਂ ਅਧਿਆਇ ਲਿਖ ਰਿਹਾ ਹੈ। ਅੱਜ ਆਜ਼ਮਗੜ੍ਹ ਨਾਲ ਕਈ ਰਾਜਾਂ ਵਿੱਚ ਕਰੀਬ 34 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ, ਉਸ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਆਜ਼ਮਗੜ੍ਹ ਦੇ ਨਾਲ-ਨਾਲ ਸ਼੍ਰਾਵਸਤੀ, ਮੁਰਾਦਾਬਾਦ, ਚਿੱਤ੍ਰਕੂਟ, ਅਲੀਗੜ੍ਹ, ਜਬਲਪੁਰ, ਗਵਾਲੀਅਰ, ਲਖਨਊ, ਪੁਣੇ, ਕੋਲ੍ਹਾਪੁਰ, ਦਿੱਲੀ ਅਤੇ ਆਦਮਪੁਰ, ਇਤਨੇ ਸਾਰੇ ਏਅਰਪੋਰਟਸ ‘ਤੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਹੋਇਆ ਹੈ। ਅਤੇ ਇਨ੍ਹਾਂ ਟਰਮੀਨਲਸ ਦੇ ਲਈ ਕਿਤਨੀ ਤੇਜ਼ੀ ਨਾਲ ਕੰਮ ਹੋਇਆ ਹੈ, ਇਸ ਦੀ ਇੱਕ ਉਦਾਹਰਣ ਗਵਾਲੀਅਰ ਦਾ ਵਿਜਯਾ ਰਾਜੇ ਸਿੰਧੀਆ ਏਅਰਪੋਰਟ ਭੀ ਹੈ। ਇਹ ਏਅਰਪੋਰਟ ਸਿਰਫ਼ 16 ਮਹੀਨੇ ਦੀ ਮਿਆਦ ਵਿੱਚ ਬਣ ਕੇ ਤਿਆਰ ਹੋ ਗਿਆ ਹੈ। ਅੱਜ ਕਡੱਪਾ, ਬੇਲਾਗਾਵੀ ਅਤੇ ਹੁਬਲੀ, ਇਹ ਤਿੰਨ ਹਵਾਈ ਅੱਡਿਆਂ ‘ਤੇ ਨਵੇਂ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਭੀ ਰੱਖਿਆ ਗਿਆ ਹੈ। ਇਹ ਸਾਰੇ ਪ੍ਰਯਾਸ, ਦੇਸ਼ ਦੇ ਸਾਧਾਰਣ ਮਾਨਵੀ ਦੇ ਲਈ ਹਵਾਈ ਜਹਾਜ਼ ਦੀ ਯਾਤਰਾ ਨੂੰ ਹੋਰ ਜ਼ਿਆਦਾ ਸਹਿਜ ਅਤੇ ਸੁਲਭ ਬਣਾਉਣਗੇ।

 

ਲੇਕਿਨ ਸਾਥੀਓ,

ਆਪ (ਤੁਸੀਂ) ਦੇਖੋ ਪਿਛਲੇ ਕਈ ਦਿਨਾਂ ਤੋਂ ਮੇਰੇ ਸਮੇਂ ਦੀ ਮਰਯਾਦਾ ਦੇ ਕਾਰਨ ਮੈਂ ਇੱਕ ਹੀ ਸਥਾਨ ‘ਤੇ ਦੇਸ਼ ਦੇ ਅਨੇਕਾਂ ਪ੍ਰੋਜੈਕਟਸ ਦਾ ਲੋਕਅਰਪਣ ਕਰ ਰਿਹਾ ਹਾਂ। ਅਤੇ ਜਦੋਂ ਲੋਕ ਸੁਣਦੇ ਹਨ ਕਿ ਦੇਸ਼ ਵਿੱਚ ਇਕੱਠੇ ਇਤਨੇ ਏਅਰਪੋਰਟਸ, ਇਕੱਠੇ ਇਤਨੇ ਰੇਲਵੇ ਸਟੇਸ਼ਨ, ਇਕੱਠੇ ਇਤਨੇ ਹਵਾਈ ਅੱਡੇ, ਇਕੱਠੇ ਇਤਨੇ IIM, ਇਕੱਠੇ ਇਤਨੇ AIIMS, ਲੋਕ ਅਚਰਜ ਹੋਣ ਜਾ ਰਹੇ ਹਨ। ਅਤੇ ਕਦੇ-ਕਦੇ ਪੁਰਾਣੀ ਜੋ ਸੋਚ ਰਹਿੰਦੀ ਸੀ ਨਾ ਤਾਂ ਇਸ ਨੂੰ ਭੀ ਉਸੇ ਚੌਖਟ ਵਿੱਚ ਬਿਠਾਉਂਦੇ ਹਨ। ਅਤੇ ਕੀ ਕਹਿੰਦੇ ਹੋ? ਅਰੇ ਭਈ ਇਹ ਤਾਂ ਸਭ ਚੋਣਾਂ ਦਾ ਮੌਸਮ ਹੈ ਨਾ। ਅਰੇ ਮੇਹਰਬਾਨ, ਚੋਣਾਂ ਦੇ ਮੌਸਮ ਵਿੱਚ ਪਹਿਲਾਂ ਕੀ ਹੋਇਆ ਕਰਦਾ ਸੀ? ਪਹਿਲਾਂ ਦੀਆਂ ਸਰਕਾਰਾਂ ਵਿੱਚ ਬੈਠੇ ਹੋਏ ਲੋਕ ਜਨਤਾ ਦੀ ਅੱਖ ਵਿੱਚ ਧੂਲ ਝੋਂਕਣ ਦੇ ਲਈ ਘੋਸ਼ਣਾਵਾਂ ਕਰ ਦਿੰਦੇ ਸਨ। ਕਦੇ-ਕਦੇ ਤਾਂ ਇਨ੍ਹਾਂ ਦੀ ਹਿੰਮਤ ਇਤਨੀ ਹੁੰਦੀ ਸੀ ਕਿ ਪਾਰਲੀਮੈਂਟ ਵਿੱਚ ਭੀ ਰੇਲਵੇ ਦੀਆਂ ਨਵੀਆਂ-ਨਵੀਆਂ ਯੋਜਨਾਵਾਂ ਘੋਸ਼ਿਤ ਕਰ ਦਿੰਦੇ ਸਨ। ਬਾਅਦ ਵਿੱਚ ਕੋਈ ਪੁੱਛਣ ਵਾਲਾ ਨਹੀਂ, ਅਤੇ ਜਦੋਂ ਮੈਂ analysis ਕਰਦਾ ਸੀ ਤਾਂ 30-30, 35-35 ਸਾਲ ਪਹਿਲਾਂ ਘੋਸ਼ਣਾ ਹੋਈ, ਕਦੇ ਚੋਣਾਂ ਤੋਂ ਪਹਿਲਾਂ ਪੱਥਰ ਗੱਡ ਦਿੰਦੇ ਸਨ ਆ ਕੇ।

 

ਫਿਰ ਖੋ (ਗੁਆਚ) ਜਾਂਦੇ ਸਨ, ਪੱਥਰ ਭੀ ਖੋਅ ਜਾਂਦੇ ਸਨ, ਨੇਤਾ ਭੀ ਖੋ (ਗੁਆਚ) ਜਾਂਦੇ ਸਨ। ਯਾਨੀ ਸਿਰਫ਼ ਘੋਸ਼ਣਾਵਾਂ ਹੋਣਾ ਅਤੇ ਮੈਨੂੰ ਯਾਦ ਹੈ ਜਦੋਂ 2019 ਦੇ ਵਰ੍ਹੇ ਵਿੱਚ, ਮੈਂ ਕੋਈ ਭੀ ਯੋਜਨਾ ਘੋਸ਼ਿਤ ਕਰਦਾ ਸੀ ਜਾਂ ਨੀਂਹ ਪੱਥਰ ਰੱਖਦਾ ਸੀ, ਤਾਂ ਪਹਿਲਾਂ ਹੈੱਡਲਾਇਨ ਇਹੀ ਬਣਦਾ ਸੀ ਕਿ ਦੇਖੋ ਭਈ ਇਹ ਤਾਂ ਚੋਣਾਂ ਹੈ ਇਸ ਲਈ ਹੋ ਰਿਹਾ ਹੈ। ਅੱਜ ਦੇਸ਼ ਦੇਖ ਰਿਹਾ ਹੈ, ਮੋਦੀ ਦੂਸਰੀ ਮਿੱਟੀ ਦਾ ਇਨਸਾਨ ਹੈ। 2019 ਵਿੱਚ ਭੀ ਜੋ ਅਸੀਂ ਨੀਂਹ ਪੱਥਰ ਰੱਖੇ ਉਹ ਚੋਣਾਂ ਦੇ ਲਈ ਨਹੀਂ ਰੱਖੇ ਸਨ। ਅੱਜ ਉਸ ਨੂੰ ਧਰਾਤਲ ‘ਤੇ ਉਤਰਦੇ ਹੋਏ ਦੇਖ ਸਕਦੇ ਹਾਂ, ਉਦਘਾਟਨ ਕਰ ਚੁੱਕੇ ਹਾਂ ਅਤੇ ਅੱਜ 2024 ਵਿੱਚ ਭੀ ਕੋਈ ਮੇਹਰਬਾਨੀ ਕਰਕੇ ਇਸ ਨੂੰ ਚੋਣਾਂ ਦੇ ਚਸ਼ਮੇ ਨਾਲ ਨਾ ਦੇਖੋ। ਇਹ ਵਿਕਾਸ ਦੀ ਮੇਰੀ ਅਨੰਤ ਯਾਤਰਾ ਦਾ ਅਭਿਯਾਨ ਹੈ ਅਤੇ ਮੈਂ 2047 ਤੱਕ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਦੇ ਲਈ ਤੇਜ਼ ਗਤੀ ਨਾਲ ਦੌੜ ਰਿਹਾ ਹਾਂ, ਤੇਜ਼ ਗਤੀ ਨਾਲ ਦੇਸ਼ ਨੂੰ ਦੌੜਾ ਰਿਹਾ ਹਾਂ ਦੋਸਤੋ। ਆਜ਼ਮਗੜ੍ਹ ਦਾ ਇਤਨਾ ਪਿਆਰ, ਇਤਨਾ ਸਨੇਹ ਦੇਸ਼ ਭਰ ਦੇ ਲੋਕ ਅੱਜ ਜੁੜੇ ਹੋਏ ਦੇਖ ਰਹੇ ਹਨ, ਤੁਹਾਡਾ ਇਹ ਉਤਸ਼ਾਹ ਦੇਖ ਰਹੇ ਹਨ ਅਤੇ ਮੈਂ ਦੇਖ ਰਿਹਾ ਹਾਂ ਪਿੱਛੇ ਜਿਤਨੇ ਲੋਕ ਅੰਦਰ ਪੰਡਾਲ ਵਿੱਚ ਹਨ ਉਸ ਤੋਂ ਜ਼ਿਆਦਾ ਧੁੱਪ ਵਿੱਚ ਤਪ ਰਹੇ ਹਨ ਭਈਆ, ਇਹ ਪਿਆਰ ਅਦਭੁਤ ਹੈ।

 

ਸਾਥੀਓ,

ਏਅਰਪੋਰਟ, ਹਾਈਵੇ ਅਤੇ ਰੇਲਵੇ ਨਾਲ ਜੁੜੇ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਪੜ੍ਹਾਈ, ਪਾਣੀ ਅਤੇ ਵਾਤਾਵਰਣ ਨਾਲ ਜੁੜੇ ਵਿਕਾਸ ਕਾਰਜਾਂ ਨੂੰ ਭੀ ਇੱਥੇ ਨਵੀਂ ਗਤੀ ਮਿਲੀ ਹੈ। ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੇ ਲਈ ਮੈਂ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਸਾਰੇ ਰਾਜਾਂ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਮੈਂ ਵਿਸ਼ੇਸ਼ ਰੂਪ ਨਾਲ, ਆਜ਼ਮਗੜ੍ਹ ਦੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ ਉਹ ਇਤਨੀ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹਨ। ਅਤੇ ਆਜ਼ਮਗੜ੍ਹ ਦੇ ਮੇਰੇ ਭਾਈ-ਭੈਣ ਮੋਦੀ ਇੱਕ ਹੋਰ ਗਰੰਟੀ ਸੁਣ ਲਵੋ ਬਤਾਊਂ? ਆਜ਼ਮਗੜ੍ਹ ਦੇ ਪਿਆਰੇ ਭਾਈ-ਭੈਣ, ਮੈਂ ਤੁਹਾਨੂੰ ਇੱਕ ਹੋਰ ਗਾਰੰਟੀ ਦਿੰਦਾ ਹਾਂ, ਸੁਣਾਵਾਂ? ਆਪ (ਤੁਸੀਂ) ਦੱਸੋ ਤਾਂ ਦੱਸਾਂ? ਦੇਖੋ ਇਹ ਕੱਲ੍ਹ ਦਾ ਆਜ਼ਮਗੜ੍ਹ ਹੁਣ ਉਹ ਗੜ੍ਹ ਹੈ, ਇਹ ਆਜ਼ਮਗੜ੍ਹ ਹੈ, ਇਹ ਆਜ਼ਮਗੜ੍ਹ ਵਿਕਾਸ ਦਾ ਗੜ੍ਹ ਰਹੇਗਾ, ਆਜਨਮ ਰਹੇਗਾ, ਅਨੰਤ ਕਾਲ ਤੱਕ ਇਹ ਵਿਕਾਸ ਦਾ ਗੜ੍ਹ ਬਣਿਆ ਰਹੇਗਾ, ਇਹ ਮੋਦੀ ਕੀ ਗਰੰਟੀ ਹੈ ਦੋਸਤੋ।

 

ਸਾਥੀਓ,

ਅੱਜ ਆਜ਼ਮਗੜ੍ਹ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹਾਂ ਸੇ ਲੇਕਰ ਵਿਦੇਸ਼ ਤਕ, ਜੇ ਭੀ ਆਜ਼ਮਗੜ੍ਹ ਕ ਰਹੇ ਵਾਲਾ ਹੌ, ਸਬਕੇ ਆਜ ਬਹੁਤ ਖੁਸੀ ਮਿਲਤ ਹੋਈ। ਇ ਪਹਲੀ ਬਾਰ ਨਾਹੀ ਹੌ, ਏਕਰੇ ਪਹਿਲੇ ਜਬ ਹਮ ਪੂਰਵਾਂਚਲ ਐਕਸਪ੍ਰੈੱਸਵੇਅ ਕ ਉਦਘਾਟਨ ਕਈਨੀਤ ਆਜਮਗੜ੍ਹ ਕ ਸਬ ਆਦਮੀ ਕਹਤ ਰਹੇ ਕਿ ਅਬ ਲਖਨਊ ਮੇਂ ਜਹਾਜ ਸੇ ਉਤਰ ਦੇ ਹਮਨ ਇਹਾਂ ਢਾਈ ਘੰਟਾ ਮੇਂ ਆ ਜਾਬ। ਅਬ ਤ ਆਜਮਗੜ੍ਹ ਮੇਂ ਆਪਨ ਜਹਾਜ ਉਤਰੇ ਕ ਠਿਕਾਨਾ ਹੋ ਗਈਲ। ਏਕਰੇ ਅਲਾਵਾ ਮੈਡੀਕਲ ਕਾਲੇਜ ਔਰ ਯੂਨੀਵਰਸਿਟੀ ਬਣੇ ਕੇ ਕਾਰਣ ਪੜ੍ਹਾਈ ਔਰ ਦਵਾਈ ਦੇ ਇੰਤਜਾਮ ਕੇ ਲਿਏ ਬੀ ਬਨਾਰਸ ਜਾਏ ਕ ਜਰੂਰਤ ਕਮ ਪੜੀ। (इहां से लेकर विदेश तक, जे भी आजमगढ़ क रहे वाला हौ, सबके आज बहुत खुशी मिलत होई। इ पहली बार नाही हौ, एकरे पहिले जब हम पूर्वांचल एक्सप्रेसवे क उद्घाटन कइनीत आजमगढ़ क सब आदमी कहत रहे कि अब लखनऊ में जहाज से उतर के हमन इहां ढाई घंटा में आ जाब। अब त आजमगढ़ में आपन जहाज उतरे क ठिकाना हो गईल। एकरे अलावा मेडिकल कॉलेज और यूनिवर्सिटी बने के कारण पढ़ाई और दवाई के इंतजाम के लिए भी बनारस जाए क जरूरत कम पड़ी।)

 

ਸਾਥੀਓ,

ਤੁਹਾਡਾ ਇਹ ਪਿਆਰ ਅਤੇ ਆਜ਼ਮਗੜ ਦਾ ਇਹ ਵਿਕਾਸ, ਜਾਤੀਵਾਦ, ਪਰਿਵਾਰਵਾਦ ਅਤੇ ਵੋਟਬੈਂਕ ਦੇ ਭਰੋਸੇ ਬੈਠੇ ਇੰਡੀ ਗਠਬੰਧਨ ਦੀ ਨੀਂਦ ਉੜਾ ਰਿਹਾ ਹੈ। ਪੂਰਵਾਂਚਲ ਨੇ ਦਹਾਕਿਆਂ ਤੱਕ ਜਾਤੀਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਦੇਖੀ ਹੈ। ਅਤੇ ਪਿਛਲੇ 10 ਵਰ੍ਹਿਆਂ ਵਿੱਚ ਇਹ ਖੇਤਰ ਵਿਕਾਸ ਦੀ ਰਾਜਨੀਤੀ ਭੀ ਦੇਖ ਰਿਹਾ ਹੈ ਅਤੇ 7 ਸਾਲ ਤੋਂ ਯੋਗੀ ਜੀ ਦੀ ਅਗਵਾਈ ਵਿੱਚ ਉਸ ਨੂੰ ਹੋਰ ਗਤੀ ਮਿਲੀ ਹੈ। ਇੱਥੇ ਦੇ ਲੋਕਾਂ ਨੇ ਮਾਫਿਯਾਰਾਜ ਅਤੇ ਕੱਟਰਪੰਥ ਦੇ ਖਤਰਿਆਂ ਨੂੰ ਵੀ ਦੇਖਿਆ ਹੈ, ਅਤੇ ਹੁਣ ਇੱਥੇ ਦੀ ਜਨਤਾ ਕਾਨੂੰਨ ਦਾ ਰਾਜ ਭੀ ਦੇਖ ਰਹੀ ਹੈ। ਅੱਜ ਯੂਪੀ ਵਿੱਚ ਅਲੀਗੜ੍ਹ, ਮੁਰਾਦਾਬਾਦ, ਚਿੱਤ੍ਰਕੂਟ ਅਤੇ ਸ਼੍ਰਾਵਸਤੀ ਵਿੱਚ ਜਿਵੇਂ ਜਿਨ੍ਹਾਂ ਸ਼ਹਿਰਾਂ ਨੂੰ ਨਵੇਂ ਏਅਰਪੋਰਟ ਟਰਮੀਨਲਸ ਮਿਲੇ ਹਨ, ਉਨ੍ਹਾਂ ਨੂੰ ਕਦੇ ਯੂਪੀ ਦਾ ਛੋਟਾ ਅਤੇ ਪਿਛੜਾ ਸ਼ਹਿਰ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਹੁਣ ਇੱਥੇ ਭੀ ਹਵਾਈ ਸੇਵਾਵਾਂ ਸ਼ੁਰੂ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਸ਼ਹਿਰਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇੱਥੇ ਉਦਯੋਗਿਕ ਗਤੀਵਿਧੀਆਂ ਦਾ ਵਿਸਤਾਰ ਹੋ ਰਿਹਾ ਹੈ।

 

ਜਿਸ ਤਰ੍ਹਾਂ ਸਾਡੀ ਸਰਕਾਰ ਜਨ ਕਲਿਆਣ ਦੀਆਂ ਯੋਜਨਾਵਾਂ ਨੂੰ ਮੈਟ੍ਰੋ ਸ਼ਹਿਰ ਤੋਂ ਅੱਗੇ ਵਧਾ ਕੇ ਛੋਟੇ ਸ਼ਹਿਰਾਂ ਅਤੇ ਪਿੰਡ-ਦੇਹਾਤ ਤੱਕ ਲੈ ਗਈ...ਵੈਸੀ ਹੀ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਕੰਮ ਨੂੰ ਭੀ ਅਸੀਂ ਛੋਟੇ-ਛੋਟੇ ਸ਼ਹਿਰਾਂ ਤੱਕ ਲੈ ਜਾ ਰਹੇ ਹਾਂ। ਛੋਟੇ ਸ਼ਹਿਰ ਭੀ ਅੱਛੇ ਏਅਰਪੋਰਟ, ਅੱਛੇ ਹਾਈਵੇਜ਼ ਦੇ ਉਤਨੇ ਹੀ ਹੱਕਦਾਰ ਹਨ ਜਿਤਨੇ ਹੀ ਬੜੇ ਮੈਟਰੋ ਸ਼ਹਿਰ ਹਨ। ਅਤੇ ਭਾਰਤ ਵਿੱਚ ਜੋ ਤੇਜ਼ੀ ਨਾਲ urbanization ਹੋ ਰਿਹਾ ਹੈ। ਉਸ ਦਾ ਜੋ ਪਲਾਨਿੰਗ 30 ਸਾਲ ਪਹਿਲਾਂ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ, ਅਸੀਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ Tier-2, Tier-3 cities ਉਨ੍ਹਾਂ ਦੀ ਤਾਕਤ ਵਧਾ ਰਹੇ ਹਨ ਤਾਕਿ urbanization ਰੁਕੇ ਨਹੀਂ ਅਤੇ urbanization ਇੱਕ ਅਵਸਰ ਬਣ ਜਾਵੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਸਬਕਾ ਸਾਥ-ਸਬਕਾ ਵਿਕਾਸ ਦਾ ਇਹੀ ਵਿਜ਼ਨ ਡਬਲ ਇੰਜਣ ਦੀ ਸਰਕਾਰ ਦਾ ਮੂਲ ਮੰਤਰ ਹੈ।

 

ਸਾਥੀਓ,

ਅੱਜ ਆਜ਼ਮਗੜ੍ਹ, ਮਊ ਅਤੇ ਬਲੀਆ ਨੂੰ ਕਈ ਰੇਲਵੇ ਪ੍ਰੋਜੈਕਟਸ ਦੀ ਸੁਗਾਤ ਮਿਲੀ ਹੈ। ਇਸ ਦੇ ਇਲਾਵਾ ਆਜ਼ਮਗੜ੍ਹ ਰੇਲਵੇ ਸਟੇਸ਼ਨ ਦਾ ਭੀ ਵਿਕਾਸ ਕੀਤਾ ਜਾ ਰਿਹਾ ਹੈ। ਸੀਤਾਪੁਰ, ਸ਼ਾਹਜਹਾਂਪੁਰ, ਗਾਜ਼ੀਪੁਰ, ਪ੍ਰਯਾਗਰਾਜ, ਆਜ਼ਮਗੜ੍ਹ ਅਤੇ ਕਈ ਦੂਸਰੇ ਜ਼ਿਲ੍ਹਿਆਂ ਨਾਲ ਜੁੜੀਆਂ ਰੇਲ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਭੀ ਰੱਖਿਆ ਗਿਆ ਹੈ। ਪ੍ਰਯਾਗਰਾਜ-ਰਾਏਬਰੇਲੀ, ਪ੍ਰਯਾਗਰਾਜ-ਚਕੇਰੀ ਅਤੇ ਸ਼ਾਮਲੀ-ਪਾਣੀਪਤ ਸਮੇਤ ਕਈ ਹਾਈਵੇਜ਼ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਭੀ ਹੁਣੇ-ਹੁਣੇ ਮੈਂ ਰੱਖਿਆ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 5 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਦਾ ਲੋਕਅਰਪਣ ਹੋਇਆ ਹੈ। ਇਹ ਵਧਦੀ ਹੋਈ ਕਨੈਕਟਿਵਿਟੀ ਪੂਰਵਾਂਚਲ ਦੇ ਕਿਸਾਨਾਂ ਦੇ ਲਈ, ਇੱਥੇ ਦੇ ਨੌਜਵਾਨਾਂ ਅਤੇ ਉੱਦਮੀਆਂ ਦੇ ਲਈ ਇੱਕ ਸੁਨਹਿਰਾ ਭਵਿੱਖ ਲਿਖਣ ਜਾ ਰਹੀ ਹੈ।

 

ਸਾਥੀਓ,

ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਦਾਮ ਮਿਲੇ। ਅੱਜ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਵਧੀ ਹੋਈ MSP ਦਿੱਤੀ ਜਾ ਰਹੀ ਹੈ। ਗੰਨਾ ਕਿਸਾਨਾਂ ਦੇ ਲਈ ਭੀ ਸਾਲ ਲਾਭਕਾਰੀ ਮੁੱਲ ਵਿੱਚ 8 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਹੁਣ ਗੰਨੇ ਦਾ ਲਾਭਕਾਰੀ ਮੁੱਲ 315 ਰੁਪਏ ਤੋਂ ਵਧ ਕੇ 340 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਆਜ਼ਮਗੜ੍ਹ ਤਾਂ ਗੰਨਾ ਬੈਲਟ ਵਿੱਚ ਗਿਣਿਆ ਜਾਂਦਾ ਹੈ। ਤੁਸੀਂ ਲੋਕਾਂ ਨੂੰ ਯਾਦ ਹੈ ਨਾ ਕਿ ਕਿਵੇਂ ਇਸੇ ਉੱਤਰ-ਪ੍ਰਦੇਸ਼ ਵਿੱਚ ਜੋ ਸਰਕਾਰ ਚਲਾਉਂਦੇ ਸਨ ਨਾ, ਉਹ ਗੰਨਾ ਕਿਸਾਨਾਂ ਨੂੰ ਕਿਵੇਂ ਤਰਸਾਉਂਦੇ ਸਨ, ਕਿਵੇਂ ਰੁਲਾਉਂਦੇ ਸਨ। ਉਨ੍ਹਾਂ ਦਾ ਪੈਸਾ ਹੀ ਤਰਸਾ-ਤਰਸਾ ਕੇ ਦਿੱਤਾ ਜਾਂਦਾ ਸੀ, ਅਤੇ ਕਦੇ-ਕਦੇ ਤਾਂ ਮਿਲਦਾ ਭੀ ਨਹੀਂ ਸੀ। ਇਹ ਭਾਜਪਾ ਦੀ ਸਰਕਾਰ ਹੈ ਜਿਸ ਨੇ ਗੰਨਾ ਕਿਸਾਨਾਂ ਦਾ ਹਜ਼ਾਰਾਂ ਕਰੋੜ ਦਾ ਬਕਾਇਆ ਖਤਮ ਕਰਵਾਇਆ ਹੈ। ਅੱਜ ਗੰਨਾ ਕਿਸਾਨਾਂ ਨੂੰ ਸਹੀ ਸਮੇਂ ‘ਤੇ ਗੰਨੇ ਦਾ ਮੁੱਲ ਮਿਲ ਰਿਹਾ ਹੈ। ਗੰਨਾ ਕਿਸਾਨਾਂ ਦੀ ਮਦਦ ਦੇ ਲਈ ਸਰਕਾਰ ਨੇ ਹੋਰ ਭੀ ਨਵੇਂ ਖੇਤਰਾਂ ‘ਤੇ ਬਲ ਦਿੱਤਾ ਹੈ। ਪੈਟ੍ਰੋਲ ਵਿੱਚ ਮਿਲਾਉਣ ਦੇ ਲਈ ਗੰਨੇ ਤੋਂ ਈਥੇਨੌਲ ਬਣਾਇਆ ਜਾ ਰਿਹਾ ਹੈ। ਖੇਤ ਵਿੱਚ ਜੋ ਪਰਾਲੀ ਹੈ ਉਸ ਨਾਲ ਬਾਇਓ ਗੈਸ ਬਣ ਰਹੀ ਹੈ। ਇਸੇ ਯੂਪੀ ਨੇ ਚੀਨੀ ਮਿਲਾਂ ਨੂੰ ਕੌੜੀਆਂ ਦੇ ਦਾਮ ਵਿਕਦੇ ਅਤੇ ਬੰਦ ਹੁੰਦੇ ਦੇਖਿਆ ਹੈ। ਹੁਣ ਚੀਨੀ ਮਿਲਾਂ ਭੀ ਸ਼ੁਰੂ ਹੋ ਰਹੀਆਂ ਹਨ ਅਤੇ ਗੰਨਾ ਕਿਸਾਨਾਂ ਦਾ ਭਾਗ ਭੀ ਬਦਲ ਰਿਹਾ ਹੈ। ਕੇਂਦਰ ਸਰਕਾਰ ਜੋ ਪੀਐੱਮ ਕਿਸਾਨ ਸਨਮਾਨ ਨਿਦੀ ਦੇ ਰਹੀ ਹੈ, ਉਸ ਦਾ ਲਾਭ ਭੀ ਇੱਥੇ ਦੇ ਕਿਸਾਨਾਂ ਨੂੰ ਮਿਲਿਆ ਹੈ। ਇਕੱਲੇ ਆਜ਼ਮਗੜ੍ਹ ਦੇ ਹੀ ਕਰੀਬ 8 ਲੱਖ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਦੀ ਦੇ 2 ਹਜ਼ਾਰ ਕਰੋੜ ਰੁਪਏ ਮਿਲੇ ਹਨ।

 

ਸਾਥੀਓ,

ਇਤਨੇ ਬੜੇ ਪੱਧਰ ‘ਤੇ ਵਿਕਾਸ ਦੀ ਇਤਨੀ ਤੇਜ਼ ਰਫ਼ਤਾਰ ਤਦੇ ਮੁਮਕਿਨ ਹੁੰਦੀ ਹੈ ਜਦੋਂ ਸਰਕਾਰ ਸਹੀ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰਦੀ ਹੈ। ਭ੍ਰਿਸ਼ਟਾਚਾਰ ਵਿੱਚ ਡੁੱਬੀ ਪਰਿਵਾਰਵਾਦੀ ਸਰਕਾਰਾਂ ਵਿੱਚ ਇਤਨੇ ਬੜੇ ਪੈਮਾਨੇ ‘ਤੇ ਵਿਕਾਸ ਕਾਰਜ ਅਸੰਭਵ ਸੀ। ਪਿਛਲੀਆਂ ਸਰਕਾਰਾਂ ਨੇ ਆਜ਼ਮਗੜ੍ਹ ਅਤੇ ਪੂਰਵਾਂਚਲ ਨੇ ਪਿਛੜੇਪਨ ਦੀ ਤਕਲੀਫ ਹੀ ਨਹੀਂ ਉਠਾਈ ਬਲਕਿ ਉਸ ਦੌਰ ਵਿੱਚ ਇੱਥੇ ਦੀ ਛਵੀ ਖਰਾਬ ਕਰਨ ਵਿੱਚ ਭੀ ਕੋਈ ਕਮੀ ਨਹੀਂ ਛੱਡੀ ਗਈ। ਅਤੇ ਯੋਗੀ ਜੀ ਨੇ ਹੁਣ ਬਹੁਤ ਵਧੀਆ ਵਰਣਨ ਕੀਤਾ ਹੈ, ਇਸ ਨੂੰ ਮੈਂ repeat ਨਹੀਂ ਕਰ ਰਿਹਾ ਹਾਂ। ਜਿਸ ਤਰ੍ਹਾਂ ਪਹਿਲਾਂ ਦੀਆਂ ਸਰਕਾਰਾਂ ਵਿੱਚ ਇੱਥੇ ਆਤੰਕ ਨੂੰ, ਬਾਹੂਬਲ ਨੂੰ ਸੰਭਾਲ ਦਿੱਤਾ ਗਿਆ, ਉਹ ਪੂਰੇ ਦੇਸ਼ ਨੇ ਦੇਖਿਆ ਹੈ। ਇਸ ਸਥਿਤੀ ਨੂੰ ਬਦਲਣ ਦੇ ਲਈ, ਇੱਥੇ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਣ ਦੇ ਲਈ ਭੀ ਡਬਲ ਇੰਜਣ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਸਾਡੀ ਸਰਕਾਰ ਵਿੱਚ ਇੱਥੇ ਨੌਜਵਾਨਾਂ ਦੇ ਲਈ ਮਹਾਰਾਜਾ ਸੁਹੇਲਦੇਵ ਰਾਜ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ, ਉਸ ਦੀ ਸ਼ੁਰੂਆਤ ਭੀ ਕੀਤੀ ਗਈ। ਆਜ਼ਮਗੜ੍ਹ ਮੰਡਲ ਦੇ ਸਾਡੇ ਨੌਜਵਾਨਾਂ ਨੂੰ ਲੰਬੇ ਸਮੇਂ ਤੋਂ ਸਿੱਖਿਆ ਦੇ ਲਈ ਬਨਾਰਸ, ਗੋਰਖਪੁਰ ਜਾਂ ਪ੍ਰਯਾਗਰਾਜ ਜਾਣਾ ਪੈਂਦਾ ਸੀ।

 

ਬੱਚਿਆਂ ਨੂੰ ਦੂਸਰੇ ਸ਼ਹਿਰ ਪੜ੍ਹਨ ਦੇ ਲਈ ਭੇਜਣ ‘ਤੇ ਮਾਂ-ਬਾਪ ‘ਤੇ ਜੋ ਆਰਥਿਕ ਬੋਝ ਪੈਂਦ ਹੈ, ਉਹ ਭੀ ਮੈਂ ਸਮਝਦਾ ਹਾਂ। ਹੁਣ ਆਜ਼ਮਗਰ੍ਹ ਦੀ ਇਹ ਯੂਨੀਵਰਸਿਟੀ ਸਾਡੇ ਨੌਜਵਾਨਾਂ ਦੇ ਲਈ ਉੱਚ ਸਿੱਖਿਆ ਦੇ ਰਸਤੇ ਨੂੰ ਅਸਾਨ ਕਰੇਗਾ। ਆਜ਼ਮਗਰ੍ਹ, ਮਊ, ਗਾਜ਼ੀਪੁਰ ਅਤੇ ਇਸ ਦੇ ਆਸਪਾਸ ਦੇ ਕਈ ਜ਼ਿਲ੍ਹਿਆਂ ਦੇ ਬੱਚੇ ਇਸ ਯੂਨੀਵਰਸਿਟੀ ਤੋਂ ਸਿੱਖਿਆ ਗ੍ਰਹਿਣ ਕਰਨ ਆ ਸਕਣਗੇ। ਆਪ ਲੋਕ ਬਤਾਈ, ਇ ਯੂਨੀਵਰਸਿਟੀ ਬਨ ਜਾਏ ਸੇ ਆਜਮਗੜ੍ਹ, ਮਊ ਵਾਲਨ ਕੇ ਫਾਯਦਾ ਹੋਈ ਕੇ ਨਾ? ਹੋਈ ਕੇ ਨਾ? (आप लोग बताईं, इ यूनिवर्सिटी बन जाए से आजमगढ़, मऊ वालन के फायदा होई के ना? होई के ना?)

 

ਸਾਥੀਓ,

ਉੱਤਰ ਪ੍ਰਦੇਸ਼ ਦੇਸ਼ ਦੀ ਰਾਜਨੀਤੀ ਭੀ ਤੈਅ ਕਰਦਾ ਹੈ, ਅਤੇ ਉੱਤਰ ਪ੍ਰਦੇਸ਼ ਦਾ ਵਿਕਾਸ ਦੀ ਦਿਸ਼ਾ ਭੀ ਤੈਅ ਕਰ ਰਿਹਾ ਹੈ। ਯੂਪੀ ਵਿੱਚ ਜਦੋਂ ਤੋਂ ਡਬਲ ਇੰਜਣ ਸਰਕਾਰ ਆਈ ਹੈ, ਯੂਪੀ ਦੀ ਤਸਵੀਰ ਅਤੇ ਤਕਦੀਰ ਦੋਨੋਂ ਬਦਲੇ ਹਨ। ਅੱਜ ਉੱਤਰ ਪ੍ਰਦੇਸ਼ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਅੱਛਾ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਹੈ। ਇਸ ਲਈ ਮੈਂ ਨਹੀਂ ਕਹਿ ਰਿਹਾ ਹਾਂ ਕਿ ਮੈਂ ਉੱਤਰ ਪ੍ਰਦੇਸ਼ ਦਾ ਸਾਂਸਦ ਹਾਂ, ਅੰਕੜੇ ਬੋਲ ਰਹੇ ਹਨ, ਹਕੀਕਤ ਬਤਾ ਰਹੀ ਹੈ ਕਿ ਅੱਜ ਉੱਤਰ ਪ੍ਰਦੇਸ਼ ਅਗ੍ਰਿਮ ਪੰਕਤੀ ਵਿੱਚ ਆ ਕੇ ਖੜਾ ਹੋ ਗਿਆ ਹੈ। ਬੀਤੇ ਵਰ੍ਹਿਆਂ ਵਿੱਚ ਡਬਲ ਇੰਜਣ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਲੱਖਾਂ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ। ਇਸ ਨਾਲ ਨਾ ਸਿਰਫ਼ ਯੂਪੀ ਦਾ ਇਨਫ੍ਰਾਸਟ੍ਰਕਚਰ ਬਦਲਿਆ ਹੈ, ਬਲਕਿ ਨੌਜਵਾਨਾਂ ਦੇ ਲਈ ਲੱਖਾਂ ਨਵੇਂ ਅਵਸਰ ਬਣੇ ਹਨ। ਅੱਜ ਯੂਪੀ ਦੀ ਪਹਿਚਾਣ ਰਿਕਾਰਡ ਮਾਤਰਾ ਵਿੱਚ ਆ ਰਹੇ ਨਿਵੇਸ਼ ਨਾਲ ਹੋ ਰਹੀ ਹੈ। ਅੱਜ ਯੂਪੀ ਦੀ ਪਹਿਚਾਣ ਗ੍ਰਾਉਂਡ ਬ੍ਰੇਕਿੰਗ ਸੈਰਿਮਨੀਜ਼ ਨਾਲ ਹੋ ਰਹੀ ਹੈ। ਅੱਜ ਯੂਪੀ ਦੀ ਪਹਿਚਾਣ ਐਕਸਪ੍ਰੈੱਸਵੇਅ ਦੇ ਨੈੱਟਵਰਕ ਅਤੇ ਹਾਈਵੇਜ਼ ਨਾਲ ਹੋ ਰਹੀ ਹੈ। ਯੂਪੀ ਦੀ ਚਰਚਾ ਹੁਣ ਬਿਹਤਰ ਕਾਨੂੰਨ ਵਿਵਸਥਾ ਨੂੰ ਲੈ ਕੇ ਹੋ ਜਾਂਦੀ ਹੈ। ਅਯੁੱਧਿਆ ਵਿੱਚ ਭਵਯ ਰਾਮਮੰਦਿਰ ਦਾ ਜੋ ਸਦੀਆਂ ਪੁਰਾਣਾ ਇੰਤਜ਼ਾਰ ਸੀ, ਉਹ ਭੀ ਪੂਰਾ ਹੋ ਗਿਆ ਹੈ। ਅਯੁੱਧਿਆ, ਬਨਾਰਸ, ਮਥੁਰਾ ਅਤੇ ਕੁਸ਼ੀਨਗਰ ਦੇ ਵਿਕਾਸ ਦੇ ਇਸ ਨਾਲ ਯੂਪੀ ਵਿੱਚ ਟੂਰਿਜ਼ਮ ਬਹੁਤ ਤੇਜ਼ੀ ਨਾਲ ਵਧਿਆ ਹੈ, ਉਸ ਦਾ ਲਾਭ ਪੂਰੇ ਰਾਜ ਨੂੰ ਮਿਲ ਰਿਹਾ ਹੈ। ਅਤੇ ਇਹੀ ਗਾਰੰਟੀ 10 ਸਾਲ ਪਹਿਲਾਂ ਮੋਦੀ ਨੇ ਦਿੱਤੀ ਸੀ। ਅੱਜ ਤੁਹਾਡੇ ਅਸ਼ੀਰਵਾਦ ਨਾਲ ਉਹ ਗਾਰੰਟੀ ਪੂਰੀ ਹੋ ਰਹੀ ਹੈ।

 

ਸਾਥੀਓ,

ਉੱਤਰ ਪ੍ਰਦੇਸ਼ ਜਿਵੇਂ-ਜਿਵੇਂ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਤੁਸ਼ਟੀਕਰਣ ਦਾ ਜ਼ਹਿਰ ਭੀ ਕਮਜ਼ੋਰ ਪੈ ਰਿਹਾ ਹੈ। ਪਿਛਲੀਆਂ ਚੋਣਾਂ ਵਿੱਚ ਆਜ਼ਮਗੜ੍ਹ ਦੀ ਜਨਤਾ ਨੇ ਭੀ ਦਿਖਾ ਦਿੱਤਾ ਕਿ, ਪਰਿਵਾਰ ਦੇ ਲੋਕ ਜਿੱਥੇ ਆਪਣਾ ਗੜ੍ਹ ਸਮਝਦੇ ਸਨ, ਉਹ ਦਿਨੇਸ਼ ਜਿਹਾ ਇੱਕ ਨੌਜਵਾਨ ਉਸ ਨੂੰ ਢਹਾ ਦਿੰਦਾ ਹੈ। ਇਸ ਲਈ, ਪਰਿਵਾਰਵਾਦੀ ਲੋਕ ਇਤਨੇ ਬੁਖਲਾਏ ਹੋਏ ਹਨ ਆਏ ਦਿਨ ਮੋਦੀ ਨੂੰ ਲਗਾਤਾਰ ਗਾਲੀ ਦੇ ਰਹੇ ਹਨ। ਇਹ ਲੋਕ ਕਹਿ ਰਹੇ ਹਨ ਕਿ ਮੋਦੀ ਦਾ ਆਪਣਾ ਪਰਿਵਾਰ ਨਹੀਂ ਹੈ। ਇਹ ਲੋਕ ਭੁੱਲ ਜਾਂਦੇ ਹਨ ਕਿ ਮੋਦੀ ਦਾ ਪਰਿਵਾਰ ਦੇਸ਼ ਦੀ 140 ਕਰੋੜ ਦੀ ਜਨਤਾ, ਇਹ ਮੋਦੀ ਦਾ ਪਰਿਵਾਰ ਹੈ। ਅਤੇ ਇਸ ਲਈ ਅੱਜ ਹਿੰਦੁਸਤਾਨ ਦੇ ਹਰ ਕੋਨੇ ਤੋਂ ਆਵਾਜ਼ ਹੋ ਰਹੀ ਹੈ, ਹਰ ਕੋਈ ਕਹਿ ਰਿਹਾ ਹੈ- ਮੈਂ ਹਾਂ ਮੋਦੀ ਦਾ ਪਰਿਵਾਰ! ਮੈਂ ਹਾਂ ਮੋਦੀ ਦਾ ਪਰਿਵਾਰ! ਮੈਂ ਹਾਂ ਮੋਦੀ ਦਾ ਪਰਿਵਾਰ! ਮੈਂ ਹਾਂ ਮੋਦੀ ਦਾ ਪਰਿਵਾਰ! ਇਸ ਵਾਰ ਭੀ ਯੂਪੀ ਦੀ ਪੂਰੀ ਸਫ਼ਾਈ ਵਿੱਚ ਆਜ਼ਮਗੜ੍ਹ ਨੂੰ ਪਿੱਛੇ ਨਹੀਂ ਰਹਿਣਾ ਹੈ। ਅਤੇ ਮੈਂ ਜਾਣਦਾ ਹਾਂ, ਮੈਂ ਇਹ ਅੱਛੀ ਤਰ੍ਹਾਂ ਜਾਣਦਾ ਹਾਂ, ਕਿ ਆਜ਼ਮਗੜ੍ਹ ਜੌਨ ਚਾਹ ਜਾਲਾ, ਉ ਕਰ ਲੇਵਲਾ। (और मैं ये जानता हूं, मैं यह अच्छी तरह जानता हूं, कि आजमगढ़ जौन चाह जाला, उ कर लेवला।) ਇਸ ਲਈ ਮੈਂ ਇਸ ਧਰਤੀ ਤੋਂ ਇਹ ਸੱਦਾ ਦਿੰਦਾ ਹਾਂ, ਜੋ ਦੇਸ਼ ਕਹਿ ਰਿਹਾ ਹੈ, ਜੋ ਉੱਤਰ ਪ੍ਰਦੇਸ਼ ਕਹਿ ਰਿਹਾ ਹੈ, ਜੋ ਆਜ਼ਮਗੜ੍ਹ ਕਹਿ ਰਿਹਾ ਹੈ।

 

ਉਸੇ ਦਾ ਮੈਂ ਸੱਦਾ ਦਿੰਦਾ ਹਾਂ। ਅਬਕੀ ਬਾਰ...400 ਪਾਰ। ਅਬਕੀ ਬਾਰ...400 ਪਾਰ। ਅਬਕੀ ਬਾਰ...400 ਪਾਰ। ਅਬਕੀ ਬਾਰ...400 ਪਾਰ। ਅਬਕੀ ਬਾਰ ਅੱਜੇ ਦੇ ਵਿਕਾਸ ਕਾਰਜਾਂ ਦੇ ਲਈ ਸਾਰੇ ਖੇਤਰਾਂ ਦੇ ਲੋਕਾਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਇਤਨੇ ਸਾਰੇ ਵਿਕਾਸ ਕਾਰਜ ਆਜ਼ਮਗੜ੍ਹ ਦੇ ਇਤਿਹਾਸ ਦੀ ਪਹਿਲੀ ਘਟਨਾ ਹੈ। ਇਹ ਵਿਕਾਸ ਦਾ ਉਤਸਵ ਹੈ। ਮੈਂ ਆਪ ਲੋਕਾਂ ਨੂੰ ਇੱਕ ਆਗਰਹਿ ਕਰਦਾ ਹਾਂ, ਮੇਰੀ ਬਾਤ ਮੰਨੋਗੇ, ਸਭ ਲੋਕ ਜਰਾ ਪੂਰੀ ਆਵਾਜ਼ ਨਾਲ ਦੱਸੋ ਤਾਂ ਮੈਂ ਦੱਸਾਂ। ਮੇਰੀ ਬਾਤ ਮੰਨੋਗੇ? ਕਰੋਗੇ? ਅੱਛਾ ਐਸਾ ਕਰਦੇ ਹਾਂ, ਪਹਿਲਾਂ ਆਪਣਾ ਮੋਬਾਇਲ ਫੋਨ ਬਾਹਰ ਨਿਕਾਲੋ, ਮੋਬਾਇਲ ਫੋਨ ਬਾਹਰ ਨਿਕਾਲ (ਕੱਢ) ਕੇ ਉਸ ਦੀ ਫਲੈਸ਼ ਲਾਇਟ ਚਾਲੂ ਕਰੋ, ਸਭ ਦੇ ਸਭ ਆਪਣੇ ਮੋਬਾਇਲ ਫੋਨ ਦੀ ਫਲੈਸ਼ ਲਾਇਟ ਚਾਲੂ ਕਰੋ, ਇੱਧਰ ਮੰਚ ਵਾਲੇ ਭੀ ਕਰੋ ਅਗਰ ਮੋਬਾਇਲ ਫੋਨ ਰੱਖਦੇ ਹਨ ਤਾਂ, ਸਭ ਦੇ ਸਭ ਆਪਣੇ ਮੋਬਾਇਲ ਫੋਨ ਦੀ ਫਲੈਸ਼ ਲਾਇਟ ਚਾਲੂ ਕਰੋ। ਦੇਖੋ ਇਹ ਵਿਕਾਸ ਦਾ ਉਤਸਵ ਹੈ, ਇਹ ਹੈ ਵਿਕਾਸ ਦਾ ਉਤਸਵ, ਇਹ ਹੈ ਵਿਕਸਿਤ ਭਾਰਤ ਦਾ ਸੰਕਲਪ, ਇਹ ਹੈ ਵਿਕਸਿਤ ਆਜ਼ਮਗੜ੍ਹ ਦੇ ਵਿਕਾਸ ਦਾ ਸੰਕਲਪ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage