ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ( PMAY-Urban) ਦੇ ਤਹਿਤ ਨਿਰਮਿਤ 90,000 ਤੋਂ ਅਧਿਕ ਆਵਾਸ ਰਾਸ਼ਟਰ ਨੂੰ ਸਮਰਪਿਤ ਕੀਤੇ
ਸੋਲਾਪੁਰ ਵਿੱਚ ਰਾਯਨਗਰ ਹਾਊਸਿੰਗ ਸੋਸਾਇਟੀ ਦੇ 15,000 ਆਵਾਸ ਸਮਰਪਿਤ ਕੀਤੇ
ਪੀਐੱਮ-ਸਵਨਿਧੀ (PM-SVANIDHI) ਦੇ 10,000 ਲਾਭਾਰਥੀਆਂ ਨੂੰ ਪਹਿਲੀ ਅਤੇ ਦੂਸਰੀ ਕਿਸ਼ਤ ਦੀ ਵੰਡ ਸ਼ੁਰੂ
“’ਸਾਡੀ ਸਰਕਾਰ ਸ਼੍ਰੀ ਰਾਮ ਦੇ ਆਦਰਸ਼ਾਂ( ideals of Shri Ram) ‘ਤੇ ਚਲ ਕੇ ਦੇਸ਼ ਵਿੱਚ ਸੁਸ਼ਾਸਨ ਅਤੇ ਇਮਾਨਦਾਰੀ ਦਾ ਸ਼ਾਸਨ’ ਸੁਨਿਸ਼ਚਿਤ ਕਰਨ ਦੇ ਲਈ ਪ੍ਰਥਮ (ਪਹਿਲੇ) ਦਿਨ ਤੋਂ ਹੀ ਪ੍ਰਯਾਸਰਤ ਹੈ”
“ਜਦੋਂ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਸਾਕਾਰ ਹੁੰਦੇ ਹਨ ਤਾਂ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਅਤੇ ਉਨ੍ਹਾਂ ਦਾ ਅਸ਼ੀਰਵਾਦ ਮੇਰੀ ਸਭ ਤੋਂ ਬੜੀ ਦੌਲਤ ਬਣ ਜਾਂਦੀ ਹੈ”
“22 ਜਨਵਰੀ ਨੂੰ ਰਾਮ ਜਯੋਤੀ (Ram Jyoti) ਗ਼ਰੀਬੀ ਦੇ ਅੰਧਕਾਰ ਨੂੰ ਦੂਰ ਕਰਨ ਦੀ ਪ੍ਰੇਰਣਾਸਰੋਤ ਬਣੇਗੀ”
“ਸਰਕਾਰ ਦਾ ਮਾਰਗ ਹੈ ‘ਕਿਰਤ ਦੀ ਗਰਿਮਾ’, ‘ਆਤਮਨਿਰਭਰ ਸ਼੍ਰਮਿਕ’ ਅਤੇ ‘ਗ਼ਰੀਬਾਂ ਦਾ ਕਲਿਆਣ’”
“ਗ਼ਰੀਬਾਂ ਨੂੰ ਪੱਕਾ ਮਕਾਨ, ਸ਼ੌਚਾਲਯ(ਪਖਾਨਾ-ਟਾਇਲਟ), ਬਿਜਲੀ ਦੇ ਕਨੈਕਸ਼ਨ ਅਤੇ ਜਲ ਮਿਲਣੇ ਚਾਹੀਦੇ ਹਨ, ਇਹ ਸਾਰੀਆਂ ਸੁਵਿਧਾਵਾਂ ਸਮਾਜਿਕ ਨਿਆਂ ਦੀ ਗਰੰਟੀ ਦਿੰਦੀਆਂ ਹਨ”

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਰਮੇਸ਼ ਬੈਂਸ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇਜੀ, ਉਪ-ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜਿਤ ਦਾਦਾ ਪਵਾਰ ਜੀ, ਮਹਾਰਾਸ਼ਟਰ ਸਰਕਾਰ ਦੇ ਹੋਰ ਮੰਤਰੀਗਣ, ਜਨ-ਪ੍ਰਤੀਨਿਧੀਗਣ, ਸ਼੍ਰੀ ਨਰਸੈੱਯਾ ਅਦਾਮ ਜੀ ਅਤੇ ਸੋਲਾਪੁਰ ਦੇ ਭਾਈਓ ਅਤੇ ਭੈਣੋਂ, ਨਮਸਕਾਰ।

 

ਪੰਢਰਪੂਰਚਾ ਵਿੱਠਲ ਆਣਿ ਸਿੱਧੇਸ਼ਵਰ ਮਹਾਰਾਜ ਯਾਂਨਾ ਮੀ ਨਮਸਕਾਰ ਕਰੀਤ ਆਹੇ। (पंढरपूरचा विठ्ठल आणि सिद्धेश्वर महाराज यांना मी नमस्कार करीत आहे।) ਇਹ ਸਮਾਂ ਸਾਡੇ ਸਾਰਿਆਂ ਲਈ ਭਗਤੀਭਾਵ ਨਾਲ ਭਰਿਆ ਹੋਇਆ ਹੈ। 22 ਜਨਵਰੀ ਨੂੰ ਉਹ ਇਤਿਹਾਸਿਕ ਖਿਣ ਆਉਣ ਵਾਲਾ ਹੈ ਜਦੋਂ ਸਾਡੇ ਭਗਵਾਨ ਰਾਮ ਆਪਣੇ  ਭਵਯ (ਸ਼ਾਨਦਾਰ) ਮੰਦਿਰ ਵਿੱਚ ਬਿਰਾਜਣ ਜਾ ਰਹੇ ਹਨ। ਹਮ ਸਬਕੀ ਆਰਾਧਯ ਕੇ ਦਰਸ਼ਨ ਟੈਂਟ ਵਿੱਚ ਕਰਨ ਦੀ ਦਹਾਕਿਆਂ ਪੁਰਾਣੀ ਪੀੜਾ ਹੁਣ ਦੂਰ ਹੋਣ ਜਾ ਰਹੀ ਹੈ।

ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੁਝ ਸੰਤਾਂ ਦੇ ਮਾਰਗਦਰਸ਼ਨ ਵਿੱਚ ਮੈਂ ਆਪਣੇ ਯਮ ਨਿਯਮਾਂ ਵਿੱਚ ਵਿਅਸਤ ਹਾਂ, ਅਤੇ ਉਸ ਦਾ ਮੈਂ ਬੜੀ ਕਠੋਰਤਾ ਨਾਲ ਪਾਲਨ ਭੀ ਕਰਦਾ ਹਾਂ। ਅਤੇ ਆਪ ਸਬਕੇ (ਤੁਹਾਡੇ  ਸਭ ਦੇ) ਅਸ਼ੀਰਵਾਦ ਨਾਲ ਇਨ੍ਹਾਂ 11 ਦਿਨਾਂ ਵਿੱਚ ਉਹ ਸਾਧਨਾ ਕਰ ਪਾਵਾਂ, ਤਾਕਿ ਮੇਰੀ ਕੋਈ ਕਮੀ ਨਾ ਰਹਿ ਜਾਵੇ। ਅਤੇ ਇਸ ਪਵਿੱਤਰ ਕਾਰਜ ਨੂੰ ਕਰਨ ਦਾ ਮੈਨੂੰ ਜੋ ਅਵਸਰ ਮਿਲਿਆ ਹੈ, ਸਾਖੀ ਭਾਵ ਨਾਲ ਆਪਕੇ(ਤੁਹਾਡੇ) ਅਸ਼ੀਰਵਾਦ ਨਾਲ ਉੱਥੇ ਜਾਵਾਂਗਾ।

 

ਸਾਥੀਓ,

ਇਹ ਭੀ ਸੰਯੋਗ ਹੈ ਕਿ ਇਸ ਦੀ ਸ਼ੁਰੂਆਤ ਮਹਾਰਾਸ਼ਟਰ...ਮੇਰੇ ਇਸ ਅਨੁਸ਼ਠਾਨ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਨਾਸਿਕ ਤੋਂ ਪੰਚਵਟੀ ਦੀ ਭੂਮੀ ਤੋਂ ਹੋਈ ਹੈ। ਰਾਮ ਭਗਤੀ ਨਾਲ ਭਰੇ ਇਸ ਵਾਤਾਵਰਣ ਵਿੱਚ ਅੱਜ ਮਹਾਰਾਸ਼ਟਰ ਦੇ 1 ਲੱਖ ਤੋਂ ਜ਼ਿਆਦਾ ਪਰਿਵਾਰਾਂ ਦਾ ਗ੍ਰਹਿ ਪ੍ਰਵੇਸ਼ ਹੋ ਰਿਹਾ ਹੈ। ਹੁਣ ਦੱਸੋ ਮੇਰੀਆਂ ਖੁਸ਼ੀਆਂ ਅਨੇਕ ਗੁਣਾ ਵਧ ਜਾਣਗੀਆਂ ਕਿ ਨਹੀਂ ਵਧ ਜਾਣਗੀਆਂ? ਤੁਹਾਡੀਆਂ ਭੀ ਵਧ ਜਾਣਗੀਆਂ ਨਹੀਂ ਵਧ ਜਾਣਗੀਆਂ? ਮੈਨੂੰ ਬਹੁਤ ਖੁਸ਼ੀ ਹੈ ਕਿ ਮਹਾਰਾਸ਼ਟਰ ਦੇ ਇਹ 1 ਲੱਖ ਤੋਂ ਅਧਿਕ ਗ਼ਰੀਬ ਪਰਿਵਾਰ ਭੀ 22 ਜਨਵਰੀ ਨੂੰ ਆਪਣੇ ਪੱਕੇ ਘਰ ਵਿੱਚ ਸ਼ਾਮ ਨੂੰ ਰਾਮ ਜਯੋਤੀ ਪ੍ਰਜਵਲਿਤ ਕਰਨਗੇ। ਕਰਨਗੇ ਨਾ... ਸਭ ਲੋਕ ਰਾਮ ਜਯੋਤੀ ਪ੍ਰਜਵਲਿਤ ਕਰਨਗੇ? ਸ਼ਾਮ ਨੂੰ ਕਰੋਗੇ? ਪੂਰੇ ਹਿੰਦੁਸਤਾਨ ਵਿੱਚ ਕਰੋਗੇ?

ਹੁਣ ਰਾਮ ਦੇ ਨਾਮ ‘ਤੇ ਆਪਣੇ ਮੋਬਾਈਲ ਦਾ ਫਲੈਸ਼ ਚਾਲੂ ਕਰੋ ਅਤੇ ਰਾਮ ਜਯੋਤੀ ਦਾ ਸੰਕਲਪ ਲਵੋ। ਆਪ ਸਬਕੇ (ਸਭ ਦੇ) ਮੋਬਾਈਲ ਦੀ ਫਲੈਸ਼ ਚਾਲੂ ਕਰੋ....ਸਬਕੇ(ਸਭ ਦੇ) । ਜਿਸ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਉਹ...ਉੱਥੇ ਦੂਰ ਭੀ ਲੋਕ ਹਨ...ਮੈਂ ਤਾਂ ਸੋਚਿਆ ਨਹੀਂ ਸੀ। ਇਹ ਫਲੈਸ਼ ਲਾਇਟ ਹੋਣ ਦੇ ਬਾਅਦ ਦਿਖਣ ਲਗਿਆ ਹੈ ਇਤਨੀ ਭਾਰੀ ਭੀੜ ਹੈ। ਜ਼ਰਾ ਹੱਥ ਉੱਪਰ ਕਰਕੇ ਦੱਸੋ...22 ਤਾਰੀਖ ਸ਼ਾਮ ਨੂੰ ਰਾਮ ਜਯੋਤੀ ਪ੍ਰਗਟਾਵਾਂਗੇ? ਸ਼ਾਬਾਸ਼।

ਹੁਣ ਮਹਾਰਾਸ਼ਟਰ ਦੇ ਅਲੱਗ-ਅਲੱਗ ਸ਼ਹਿਰਾਂ ਦੇ ਲਈ 2000 ਕਰੋੜ ਰੁਪਏ  ਦੇ 7 ਅੰਮ੍ਰਿਤ ਪ੍ਰੋਜੈਕਟਸ ਦਾ ਭੀ ਸ਼ੁਭਅਰੰਭ ਕੀਤਾ ਗਿਆ ਹੈ। ਮੈਂ ਸੋਲਾਪੁਰ ਵਾਸੀਆਂ ਨੂੰ, ਮਹਾਰਾਸ਼ਟਰ ਦੇ ਮੇਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਹੁਣੇ ਮੈਂ ਮਾਣਯੋਗ ਮੁੱਖ ਮੰਤਰੀ ਜੀ ਨੂੰ ਸੁਣ ਰਿਹਾ ਸਾਂ, ਉਨ੍ਹਾਂ ਨੇ ਇੱਕ ਬਾਤ ਕਹੀ ਕਿ ਮੋਦੀ ਜੀ ਦੇ ਕਾਰਨ ਮਹਾਰਾਸ਼ਟਰ ਦਾ ਗੌਰਵ ਬਹੁਤ ਵਧ ਰਿਹਾ ਹੈ।

 

   ਸ਼੍ਰੀਮਾਨ ਸ਼ਿੰਦੇ ਜੀ, ਇਹ ਸੁਣ ਕੇ ਤਾਂ ਅੱਛਾ ਲਗਦਾ ਹੈ ਅਤੇ politician ਨੂੰ ਤਾਂ ਜ਼ਿਆਦਾ ਅੱਛਾ ਲਗਦਾ ਹੈ। ਲੇਕਿਨ ਸਚਾਈ ਇਹ ਹੈ ਕਿ ਮਹਾਰਾਸ਼ਟਰ ਦਾ ਨਾਮ ਰੋਸ਼ਨ ਹੋ ਰਿਹਾ ਹੈ ਮਹਾਰਾਸ਼ਟਰ ਦੀ ਜਨਤਾ ਦੇ ਪਰਿਸ਼੍ਰਮ (ਦੀ ਮਿਹਨਤ) ਅਤੇ ਤੁਹਾਡੇ ਜਿਹੀ ਪ੍ਰਗਤੀਸ਼ੀਲ ਸਰਕਾਰ ਦੇ ਕਾਰਨ ਹੋ ਰਿਹਾ ਹੈ। ਅਤੇ ਇਸ ਲਈ ਪੂਰਾ ਮਹਾਰਾਸ਼ਟਰ ਵਧਾਈ ਦਾ ਪਾਤਰ ਹੈ।

ਸਾਥੀਓ,

ਪ੍ਰਭੁ ਰਾਮ ਨੇ ਸਾਨੂੰ ਹਮੇਸ਼ਾ ਆਪਣੇ ਵਚਨ ਦੀ ਮਰਿਆਦਾ ਰੱਖਣ ਦੀ ਸਿੱਖਿਆ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਸੋਲਾਪੁਰ ਦੇ ਹਜ਼ਾਰਾਂ ਗ਼ਰੀਬਾਂ ਦੇ ਲਈ, ਹਜ਼ਾਰਾਂ ਮਜ਼ਦੂਰ ਸਾਥੀਆਂ ਦੇ ਲਈ ਅਸੀਂ ਜੋ ਸੰਕਲਪ ਲਿਆ ਸੀ, ਉਹ ਅੱਜ ਪੂਰਾ ਹੋ ਰਿਹਾ ਹੈ। ਅੱਜ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣੀ ਦੇਸ਼ ਦੀ ਸਭ ਤੋਂ ਬੜੀ ਸੋਸਾਇਟੀ ਦਾ ਲੋਕਅਰਪਣ ਹੋਇਆ ਹੈ। ਅਤੇ ਮੈਂ ਜਾ ਕੇ ਦੇਖ ਆਇਆ ਹਾਂ... ਮੈਨੂੰ ਭੀ ਲਗਿਆ ਕਿ ਕਾਸ਼! ਮੈਨੂੰ ਭੀ ਬਚਪਨ ਵਿੱਚ ਐਸੇ ਘਰ ਵਿੱਚ ਰਹਿਣ ਦਾ ਮੌਕਾ ਮਿਲਿਆ ਹੁੰਦਾ।

 

ਇਹ ਚੀਜ਼ਾਂ ਦੇਖਦਾ ਹਾਂ, ਮਨ ਨੂੰ ਇਤਨਾ ਸੰਤੋਸ਼ ਹੁੰਦਾ ਹੈ। ਇਹ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਜਦੋਂ ਸਾਕਾਰ ਹੁੰਦੇ ਹਨ ਤਾਂ ਉਨ੍ਹਾਂ ਦੇ ਅਸ਼ੀਰਵਾਦ ਮੇਰੀ ਸਭ ਤੋਂ ਬੜੀ ਪੂੰਜੀ ਹੁੰਦੇ ਹਨ। ਅਤੇ ਜਦੋਂ ਮੈਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ (ਸ਼ਿਲਾਨਿਆਸ ਕਰਨ) ਆਇਆ ਸਾਂ, ਤਦ ਮੈਂ ਤੁਹਾਨੂੰ ਗਰੰਟੀ ਦਿੱਤੀ ਸੀ ਕਿ ਤੁਹਾਡੇ ਘਰਾਂ ਦੀ ਚਾਬੀ ਦੇਣ ਭੀ ਮੈਂ ਖ਼ੁਦ ਆਵਾਂਗਾ। ਅੱਜ ਮੋਦੀ ਨੇ ਇਹ ਗਰੰਟੀ ਪੂਰੀ ਕੀਤੀ ਹੈ। ਆਪ (ਤੁਸੀਂ) ਜਾਣਦੇ ਹੀ ਹੋ, ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਨੇ ਕੀ ਗਰੰਟੀ। ਯਾਨੀ, ਮੋਦੀਚੀ ਗਰੰਟੀ ਮਹਣਜੇ ਗਰੰਟੀ ਪੂਰਣ ਹੋਣਯਾਚੀ ਸੰਪੂਰਣ ਗਰੰਟੀ।(यानी, मोदीची गारंटी म्हणजे गारंटी पूर्ण होण्याची संपूर्ण गारंटी।)

 

ਹੁਣ ਇਹ ਲੱਖਾਂ ਰੁਪਏ ਦੇ ਘਰ ਤੁਹਾਡੀ ਸੰਪਤੀ ਹਨ। ਮੈਂ ਜਾਣਦਾ ਹਾਂ, ਜਿਨ੍ਹਾਂ-ਜਿਨ੍ਹਾਂ ਪਰਿਵਾਰਾਂ ਨੂੰ ਇਹ ਘਰ ਮਿਲੇ ਹਨ, ਉਨ੍ਹਾਂ ਦੀਆਂ ਕਈ ਪੀੜ੍ਹੀਆਂ ਨੇ ਬੇਘਰ ਰਹਿੰਦੇ ਹੋਏ ਕਈ ਤਰ੍ਹਾਂ ਦੇ ਕਸ਼ਟ ਝੱਲੇ(ਸਹਾਰੇ) ਹਨ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਘਰਾਂ ਦੇ ਨਾਲ, ਕਸ਼ਟਾਂ ਦਾ ਉਹ ਕੁਚੱਕਰ ਟੁੱਟੇਗਾ ਅਤੇ ਤੁਹਾਡੇ ਬੱਚਿਆਂ ਨੂੰ ਉਹ ਸਭ ਨਹੀਂ ਦੇਖਣਾ ਪਵੇਗਾ, ਜੋ ਤੁਸੀਂ ਦੇਖਿਆ ਹੈ। 22 ਜਨਵਰੀ ਨੂੰ ਜੋ ਰਾਮ ਜਯੋਤੀ ਤੁਸੀਂ ਜਲਾਓਗੇ, ਉਹ ਆਪ ਸਭ ਦੇ ਜੀਵਨ ਤੋਂ ਗ਼ਰੀਬੀ ਦਾ ਅੰਧੇਰਾ (ਹਨੇਰਾ) ਦੂਰ ਕਰਨ ਦੀ ਪ੍ਰੇਰਣਾ ਬਣੇਗੀ। ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਿਆ ਰਹੇ, ਇਹੀ ਪ੍ਰਭੁ ਰਾਮ ਤੋਂ ਮੇਰੀ ਕਾਮਨਾ ਹੈ।

 

ਅਤੇ ਮੈਂ ਦੇਖ ਰਿਹਾ ਸਾਂ ਕਿ ਹੁਣੇ ਜੋ ਸ਼ਾਨਦਾਰ ਭਾਸ਼ਣ ਸੁਣ ਰਿਹਾ ਸਾਂ ਰਾਮਜੀ ਕਾ। ਮੈਨੂੰ ਖੁਸ਼ੀ ਹੋਈ ਕਿ ਜਦੋਂ 2019 ਵਿੱਚ ਮੈਂ ਮਿਲਿਆ ਸਾਂ ਤਾਂ ਕਾਫੀ ਪਤਲੇ ਸਨ। ਅੱਜ ਦੇਖੋ, ਫਲ ਖਾ-ਖਾ ਕੇ,ਹੈਂ...ਸਫ਼ਲਤਾ ਦੇ ਫਲ ਕਾਫੀ ਵਜ਼ਨ ਵਧਿਆ ਹੈ। ਅਤੇ ਇਹ ਭੀ ਮੋਦੀ ਕੀ ਗਰੰਟੀ ਦਾ ਪਰਿਣਾਮ ਹੈ। ਮੇਰੇ ਪਿਆਰੇ ਭਾਈਓ-ਭੈਣੋਂ, ਜਦੋਂ ਇਹ ਮਕਾਨ ਤੁਹਾਨੂੰ ਮਿਲ ਰਹੇ ਹਨ, ਜੀਵਨ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਮੇਰਾ ਇਹੀ ਭਾਵ ਹੈ-"ਸਾਡਾ ਜੀਵਨ ਖੁਸ਼ੀਆਂ ਨਾਲ ਭਰੇ, ਇਹੀ ਹੈ ਭਗਵਾਨ ਰਾਮ ਦੀ ਕਾਮਨਾ" ( “आपले जीवन सुखाने भरून राहो, हीच राम प्रभूची इच्छा आहे”) ।

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ ਪਹਿਲੇ ਦਿਨ ਤੋਂ ਪ੍ਰਯਾਸ ਕਰ ਰਹੀ ਹੈ ਕਿ ਸ਼੍ਰੀਰਾਮ ਦੇ ਆਦਰਸ਼ਾਂ ‘ਤੇ ਚਲਦੇ ਹੋਏ ਦੇਸ਼ ਵਿੱਚ ਸੁਸ਼ਾਸਨ ਹੋਵੇ, ਦੇਸ਼ ਵਿੱਚ ਇਮਾਨਦਾਰੀ ਦਾ ਰਾਜ ਹੋਵੇ। ਇਹ ਰਾਮਰਾਜਯ ਹੀ ਹੈ ਜਿਸ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ (सबका साथ, सबका विकास, सबका विश्वास और सबका प्रयास) ਦੀ ਪ੍ਰੇਰਣਾ ਦਿੱਤੀ ਹੈ। ਮਾਨਸ ਵਿੱਚ ਸੰਤ ਤੁਲਸੀਦਾਸ ਜੀ ਕਹਿੰਦੇ ਹਨ ਕਿ-

ਜੇਹਿ ਵਿਧਿ ਸੁਖੀ ਹੋਹਿੰ ਪੁਰ ਲੋਗਾ। ਕਰਹਿੰ ਕ੍ਰਿਪਾਨਿਧਿ ਸੋਈ ਸੰਜੋਗਾ।।

(जेहि विधि सुखी होहिं पुर लोगा। करहिं कृपानिधि सोई संजोगा ।।)

 

ਯਾਨੀ ਜਨਤਾ ਜਿਸ ਨਾਲ ਸੁਖੀ ਹੁੰਦੀ ਹੈ, ਕ੍ਰਿਪਾਨਿਧਾਨ ਸ਼੍ਰੀ ਰਾਮਚੰਦਰ ਜੀ ਵੈਸੇ ਹੀ ਕਾਰਜ ਕਰਦੇ ਸਨ। ਜਨਤਾ ਜਨਾਰਦਨ ਦੀ ਸੇਵਾ ਦੇ ਲਈ ਇਸ ਤੋਂ ਬੜੀ ਪ੍ਰੇਰਣਾ ਹੋਰ ਕੀ ਹੋ ਸਕਦੀ ਹੈ। ਇਸ ਲਈ 2014 ਵਿੱਚ ਸਰਕਾਰ ਬਣਦੇ ਹੀ ਮੈਂ ਕਿਹਾ ਸੀ... ਮੇਰੀ ਸਰਕਾਰ ਗ਼ਰੀਬਾਂ ਦੇ ਲਈ ਸਮਰਪਿਤ ਸਰਕਾਰ ਹੈ। ਇਸ ਲਈ ਅਸੀਂ ਇੱਕ ਤੋਂ ਬਾਅਦ ਇੱਕ ਅਜਿਹੀਆਂ ਯੋਜਨਾਵਾਂ ਲਾਗੂ ਕੀਤੀਆਂ, ਜਿਸ ਨਾਲ ਗ਼ਰੀਬ ਦੀਆਂ ਮੁਸ਼ਕਿਲਾਂ ਘੱਟ ਹੋਣ, ਉਨ੍ਹਾਂ ਦਾ ਜੀਵਨ ਅਸਾਨ ਬਣੇ।

ਸਾਥੀਓ,

ਘਰ ਨਾ ਹੋਣ ਦੀ ਵਜ੍ਹਾ ਨਾਲ, ਸ਼ੌਚਾਲਯ (ਪਖਾਨਾ-ਟਾਇਲਟ) ਨਾ ਹੋਣ ਦੀ ਵਜ੍ਹਾ ਨਾਲ ਗ਼ਰੀਬ ਨੂੰ ਕਦਮ-ਕਦਮ ‘ਤੇ ਅਪਮਾਨਿਤ ਹੋਣਾ ਪੈਂਦਾ ਸੀ। ਵਿਸ਼ੇਸ਼ ਤੌਰ ‘ਤੇ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਲਈ ਇਹ ਬਹੁਤ ਬੜੀ ਸਜ਼ਾ ਸੀ। ਅਤੇ ਇਸ ਲਈ ਸਭ ਤੋਂ ਪਹਿਲਾਂ ਅਸੀਂ ਗ਼ਰੀਬਾਂ ਦੇ ਘਰ ਅਤੇ ਸ਼ੌਚਾਲਯ (ਪਖਾਨੇ-ਟਾਇਲਟ)  ਦੇ ਨਿਰਮਾਣ ‘ਤੇ ਧਿਆਨ ਦਿੱਤਾ। ਅਸੀਂ 10 ਕਰੋੜ ਤੋਂ ਜ਼ਿਆਦਾ ਸ਼ੌਚਾਲਯ (ਪਖਾਨੇ-ਟਾਇਲਟ)   ਬਣਾ ਕੇ ਗ਼ਰੀਬਾਂ ਨੂੰ ਦਿੱਤੇ। ਉਹ ਸਿਰਫ਼ ਸ਼ੌਚਾਲਯ (ਪਖਾਨੇ-ਟਾਇਲਟ) ਨਹੀਂ ਹਨ...ਅਸੀਂ ਇੱਜ਼ਤਘਰ ਦਿੱਤਾ ਹੈ, ਮੇਰੀਆਂ ਮਾਤਾਵਾਂ-ਭੈਣਾਂ ਦੇ ਲਈ ਇੱਜ਼ਤ ਕੀ ਗਰੰਟੀ ਦਿੱਤੀ ਹੈ।

ਅਸੀਂ 4 ਕਰੋੜ ਤੋਂ ਅਧਿਕ ਪੱਕੇ ਘਰ ਬਣਾ ਕੇ ਗ਼ਰੀਬਾਂ ਨੂੰ ਦਿੱਤੇ। ਤੁਸੀਂ ਸੋਚ ਸਕਦੇ ਹੋ...ਜਿਨ੍ਹਾਂ ਨੂੰ ਇੱਥੇ ਘਰ ਮਿਲਿਆ ਹੈ, ਪੁੱਛ ਲਵੋ... ਜੀਵਨ ਵਿੱਚ ਕਿਤਨਾ ਸੰਤੋਸ਼ ਹੈ। ਇਹ ਤਾਂ ਤੀਹ ਹਜ਼ਾਰ ਹਨ, ਅਸੀਂ ਚਾਰ ਕਰੋੜ ਨੂੰ ਦੇ ਚੁੱਕੇ ਹਾਂ... ਕਿਤਨਾ ਸੰਤੋਸ਼ ਹੁੰਦਾ ਹੋਵੇਗਾ। ਦੋ ਪ੍ਰਕਾਰ ਦੇ ਵਿਚਾਰ ਰਹਿੰਦੇ ਹਨ। ਇੱਕ-ਰਾਜਨੀਤਕ ਉੱਲੂ ਸਿੱਧਾ ਕਰਨ ਦੇ ਲਈ ਲੋਕਾਂ ਨੂੰ ਭੜਕਾਉਂਦੇ ਰਹੋ, ਭੜਕਾਉਂਦੇ ਰਹੋ, ਭੜਕਾਉਂਦੇ ਰਹੋ।

ਸਾਡਾ ਮਾਰਗ ਹੈ dignity of labour,  ਸਾਡਾ ਮਾਰਗ ਹੈ ਆਤਮਨਿਰਭਰ ਸ਼੍ਰਮਿਕ, ਸਾਡਾ ਮਾਰਗ ਹੈ ਗ਼ਰੀਬਾਂ ਦਾ ਕਲਿਆਣ। ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਜੋ ਨਵੇਂ ਘਰਾਂ ਵਿੱਚ ਰਹਿਣ ਜਾਣ ਵਾਲੇ ਹਨ, ਆਪ (ਤੁਸੀਂ) ਬੜੇ-ਬੜੇ ਸੁਪਨੇ ਦੇਖੋ, ਛੋਟੇ ਸੁਪਨੇ ਮਤ ਦੇਖਣਾ। ਅਤੇ ਇਹ ਮੋਦੀ ਕੀ ਗਰੰਟੀ ਹੈ ਤੁਹਾਡੇ ਸੁਪਨੇ...ਇਹ ਮੇਰਾ ਸੰਕਲਪ ਹੈ।

 

ਪਹਿਲਾਂ ਦੇ ਸਮੇਂ ਵਿੱਚ ਸ਼ਹਿਰਾਂ ਵਿੱਚ ਜਿੱਥੇ ਝੁੱਗੀਆਂ ਹੀ ਝੁੱਗੀਆਂ ਬਣੀਆਂ, ਅੱਜ ਅਸੀਂ ਉਨ੍ਹਾਂ ਝੁੱਗੀਵਾਸੀਆਂ ਨੂੰ ਪੱਕੇ ਘਰ ਬਣਾ ਕੇ ਦੇਣ ਦਾ ਕੰਮ ਕਰ ਰਹੇ ਹਾਂ। ਸਰਕਾਰ ਦੀ ਕੋਸ਼ਿਸ਼ ਹੈ ਕਿ ਰੋਜ਼ੀ ਰੋਟੀ ਦੇ ਲਈ ਪਿੰਡ ਤੋਂ ਆਉਣ ਵਾਲੇ ਲੋਕਾਂ ਨੂੰ ਭਾੜੇ ‘ਤੇ ਝੁੱਗੀਆਂ ਵਿੱਚ ਨਾ ਰਹਿਣਾ ਪਵੇ। ਅੱਜ ਸ਼ਹਿਰਾਂ ਵਿੱਚ ਅਜਿਹੀਆਂ ਕਾਲੋਨੀਆਂ ਬਣਾਈ ਜਾ ਰਹੀਆਂ ਹਨ, ਜਿੱਥੇ ਉਚਿਤ ਕਿਰਾਏ ‘ਤੇ ਅਜਿਹੇ ਸਾਥੀਆਂ ਨੂੰ ਮਕਾਨ ਮਿਲ ਸਕੇ। ਇੱਹ ਬੜਾ ਅਭਿਯਾਨ ਅਸੀਂ ਚਲਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਲੋਕ ਕੰਮ ਕਰਦੇ ਹਨ, ਉਸ ਦੇ ਆਸਪਾਸ ਹੀ ਆਵਾਸ ਦਾ ਪ੍ਰਬੰਧ ਹੋਵੇ।

 

ਮੇਰੇ ਪਰਿਵਾਰਜਨੋਂ,

ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੱਕ ਗ਼ਰੀਬੀ ਹਟਾਓ ਦੇ ਨਾਅਰੇ ਲਗਦੇ ਰਹੇ। ਲੇਕਿਨ ਇਨ੍ਹਾਂ ਨਾਅਰਿਆਂ ਦੇ ਬਾਵਜੂਦ ਗ਼ਰੀਬੀ ਨਹੀਂ ਹਟੀ। ਐਸੇ ਸੂਤਰ ਚਲਦੇ ਸਨ...ਅੱਧੀ ਰੋਟੀ ਖਾਵਾਂਗੇ। ਅਰੇ ਕਿਉਂ ਭਾਈ...ਅੱਧੀ ਰੋਟੀ ਖਾਵਾਂਗੇ ਅਤੇ ਤੁਹਾਨੂੰ ਵੋਟ ਦਿਆਂਗੇ....ਅਜਿਹਾ ਕਹਿੰਦੇ ਸਨ ਲੋਕ। ਕਿਉਂ ਅੱਧੀ ਰੋਟੀ ਖਾਵਾਂਗੇ....ਮੋਦੀ ਹੈ ਪੂਰੀ ਖਾਵਾਂਗੇ । ਜਨਤਾ-ਜਨਾਰਦਨ ਦਾ ਇਹੀ ਸੁਪਨਾ, ਇਹੀ ਸੰਕਲਪ...ਇਹੀ ਤਾਂ ਫਰਕ ਹੈ।

ਅਤੇ ਸਾਥੀਓ,

ਜਿਵੇਂ ਸੋਲਾਪੁਰ ਸ਼੍ਰਮਿਕਾਂ ਦੀ ਨਗਰੀ ਹੈ ਨਾ, ਮੇਰਾ ਕਾਰਜਖੇਤਰ ਅਹਿਮਦਾਬਾਦ ਰਿਹਾ। ਉਹ ਭੀ ਸ਼੍ਰਮਿਕਾਂ ਦੀ ਨਗਰੀ ਹੈ, ਉਹ ਭੀ ਟੈਕਸਟਾਇਲ ਦੇ ਸ਼੍ਰਮਿਕਾਂ ਦੀ ਨਗਰੀ ਹੈ। ਅਹਿਮਦਾਬਾਦ ਅਤੇ ਸੋਲਾਪੁਰ ਦਾ ਇਤਨਾ ਨਿਕਟ ਨਾਤਾ ਹੈ। ਅਤੇ ਮੇਰਾ ਤਾਂ ਸੋਲਾਪੁਰ ਨਾਲ ਹੋਰ ਭੀ ਨਿਕਟ ਦਾ ਨਾਤਾ ਹੈ। ਮੇਰੇ ਅਹਿਮਦਾਬਾਦ ਵਿੱਚ ਇੱਥੋਂ ਪਦਮਸ਼ਾਲੀ, ਕਾਫੀ ਪਰਿਵਾਰ ਅਹਿਮਦਾਬਾਦ ਵਿੱਚ ਰਹਿੰਦੇ ਹਨ। ਅਤੇ ਮੇਰੇ ਜੀਵਨ ਦਾ ਸੁਭਾਗ ਰਿਹਾ, ਮੇਰੇ ਪੂਰਵ-ਆਸ਼ਰਮ ਵਿੱਚ ਮੈਨੂੰ ਮਹੀਨੇ ਵਿੱਚ ਤਿੰਨ-ਚਾਰ ਵਾਰ ਭੋਜਨ ਖਵਾਉਂਦੇ ਸਨ ਸਾਡੇ ਪਦਮਸ਼ਾਲੀ ਪਰਿਵਾਰ। ਛੋਟੀ ਚਾਲ ਵਿੱਚ ਰਹਿੰਦੇ ਸਨ, ਤਿੰਨ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਸੀ, ਲੇਕਿਨ ਮੈਨੂੰ ਕਦੇ ਭੁੱਖਾ ਸੌਣ ਨਹੀਂ ਦਿੰਦੇ ਸਨ।

ਅਤੇ ਮੈਨੂੰ ਤਾਂ ਅਸਚਰਜ ਸੀ, ਇੱਕ ਦਿਨ ਸੋਲਾਪੁਰ ਦੇ ਕਿਸੇ ਸੱਜਣ ਨੇ...ਬਹੁਤ ਸਾਲ ਹੋ ਗਏ ਨਾਮ ਮੈਨੂੰ ਯਾਦ ਨਹੀਂ ਰਿਹਾ ਹੈ; ਉਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਵਿਊਹ ਕੀਤਾ ਹੋਇਆ, ਵੀਵਿੰਗ ਕੀਤਾ ਹੋਇਆ ਇੱਕ ਬਹੁਤ ਵਧੀਆ ਚਿੱਤਰ ਮੈਨੂੰ ਭੇਜਿਆ। ਮਹਾਰਾਸ਼ਟਰ ਦੇ ਸਤਾਰਾ ਦੇ ਲਕਸ਼ਮਣ ਰਾਵੇ ਨਾਮਦਾਰ ਵਕੀਲ ਸਾਹਬ ਜਿਨ੍ਹਾਂ ਦਾ ਮੇਰੇ ਜੀਵਨ ਨੂੰ ਘੜਨ ਵਿੱਚ ਬਹੁਤ ਬੜਾ ਰੋਲ ਸੀ, ਕਿਤੋਂ ਉਹ ਚਿੱਤਰ ਆ ਕੇ... ਉਸ ਚਿੱਤਰ ਨੂੰ ਉਨ੍ਹਾਂ ਨੇ ਇਸ ਪ੍ਰਕਾਰ ਨਾਲ ਉਕੇਰਿਆ ਸੀ ਆਪਣੀ ਪੁਣਯ(ਪਵਿੱਤਰ) ਕਲਾ ਨਾਲ, ਅਤੇ ਉਹ ਮੈਨੂੰ ਅਦਭੁਤ ਚਿੱਤਰ ਉਨ੍ਹਾਂ ਨੇ ਭੇਜਿਆ ਸੀ... ਅੱਜ ਭੀ ਸੋਲਾਪੁਰ ਮੇਰੇ ਦਿਲ ਵਿੱਚ ਵਸਿਆ ਹੋਇਆ ਹੈ।

 

ਮੇਰੇ ਪਰਿਵਾਰਜਨੋਂ,

ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੱਕ ਇਹ ਜੋ ਗ਼ਰੀਬੀ ਹਟਾਓ ਦੇ ਨਾਅਰੇ ਲਗਦੇ ਰਹੇ ਨਾ, ਲੇਕਿਨ ਇਨ੍ਹਾਂ ਨਾਅਰਿਆਂ ਦੇ ਬਾਵਜੂਦ ਗ਼ਰੀਬੀ ਨਹੀਂ ਹਟੀ। ਅਤੇ ਇਸ ਦਾ ਸਭ ਤੋਂ ਬੜਾ ਕਾਰਨ ਇਹ ਸੀ ਕਿ ਗ਼ਰੀਬਾਂ ਦੇ ਨਾਮ ‘ਤੇ ਯੋਜਨਾਵਾਂ ਤਾਂ ਬਣਾਈਆਂ ਜਾਂਦੀਆਂ ਸਨ, ਲੇਕਿਨ ਉਨ੍ਹਾਂ ਦਾ ਲਾਭ ਅਸਲੀ ਹੱਕਦਾਰ ਨੂੰ ਨਹੀਂ ਮਿਲਦਾ ਸੀ। ਪਹਿਲਾਂ ਦੀਆਂ ਸਰਕਾਰਾਂ ਵਿੱਚ ਗ਼ਰੀਬ ਦੇ ਹੱਕ ਦਾ ਪੈਸਾ ਵਿਚਾਲੇ ਹੀ ਵਿਚੋਲੇ ਲੁੱਟ ਲੈਂਦੇ ਸਨ। ਯਾਨੀ ਪਹਿਲਾਂ ਦੀਆਂ ਸਰਕਾਰਾਂ ਦੀ ਨੀਅਤ, ਨੀਤੀ ਅਤੇ ਨਿਸ਼ਠਾ ਕਟਹਿਰੇ ਵਿੱਚ ਸੀ। ਸਾਡੀ ਨੀਅਤ ਸਾਫ ਹੈ ਅਤੇ ਨੀਤੀ ਗ਼ਰੀਬਾਂ ਨੂੰ ਸਸ਼ਕਤ ਕਰਨ ਦੀ ਹੈ। ਸਾਡੀ ਨਿਸ਼ਠਾ ਦੇਸ਼ ਦੇ ਪ੍ਰਤੀ ਹੈ। ਆਮਚੀ ਨਿਸ਼ਠਾ ਦੇਸ਼ਾਪ੍ਰਤੀ ਆਹੇ, ਭਾਰਤਾਲਾ ਵਿਕਸਿਤ ਰਾਸ਼ਟਰ ਬਨਵਿਣਯਾਸਾਠੀ ਆਹੇ. (आमची निष्ठा देशाप्रती आहेभारताला विकसित राष्ट्र बनविण्यासाठी आहे)।

 

ਇਸ ਲਈ ਮੋਦੀ ਨੇ ਗਰੰਟੀ ਦਿੱਤੀ, ਕਿ ਸਰਕਾਰੀ ਲਾਭ ਹੁਣ ਡਾਇਰੈਕਟ ਲਾਭਾਰਥੀ ਤੱਕ ਪਹੁੰਚੇਗਾ... ਕੋਈ ਵਿਚੋਲਾ ਨਹੀਂ। ਅਸੀਂ ਲਾਭਾਰਥੀਆਂ ਦੇ ਰਸਤੇ ਵਿੱਚ ਖੜ੍ਹੇ ਵਿਚੋਲਿਆਂ ਨੂੰ ਹਟਾਉਣ ਦਾ ਕੰਮ ਕੀਤਾ। ਇਹ ਜੋ ਲੋਕ ਕੁਝ ਚਿਲਾਉਂਦੇ ਹਨ ਨਾ, ਉਸ ਦਾ ਕਾਰਨ ਇਹੀ ਹੈ... ਮਲਾਈ ਖਾਣਾ ਉਨ੍ਹਾਂ ਦਾ ਬੰਦ ਹੋ ਗਿਆ ਹੈ। ਅਸੀਂ ਬੀਤੇ 10 ਵਰ੍ਹਿਆਂ ਵਿੱਚ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਗ਼ਰੀਬ, ਕਿਸਾਨ, ਮਹਿਲਾ ਅਤੇ ਯੁਵਾ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਹਨ। ਜਨਧਨ, ਆਧਾਰ ਅਤੇ ਮੋਬਾਈਲ ਕਵਚ ਬਣਾ ਕੇ ਅਸੀਂ ਕਰੀਬ 10 ਕਰੋੜ ਐਸੇ ਫਰਜ਼ੀ ਲਾਭਾਰਥੀਆਂ ਨੂੰ ਹਟਾਇਆ ਜਿਨ੍ਹਾਂ ਦਾ ਜਨਮ ਭੀ ਨਹੀਂ ਹੋਇਆ ਸੀ ਅਤੇ ਜੋ ਆਪਕੇ (ਤੁਹਾਡੇ) ਹਿਤ ਦੇ ਪੈਸੇ ਖਾ ਰਹੇ ਸਨ। ਜੋ ਬੇਟੀ ਪੈਦਾ ਨਹੀਂ ਹੋਈ ਉਹ ਵਿਧਵਾ ਹੋ ਜਾਂਦੀ ਸੀ, ਸਰਕਾਰ ਦੇ ਪੈਸੇ ਮਾਰ ਲਏ ਜਾਂਦੇ ਸਨ। ਜੋ ਵਿਅਕਤੀ ਪੈਦਾ ਨਹੀਂ ਹੋਇਆ, ਉਸ ਨੂੰ ਬਿਮਾਰ ਦਿਖਾ ਕੇ ਰੁਪਏ ਮਾਰ ਲਏ ਜਾਂਦੇ ਸਨ।

 

ਸਾਥੀਓ,

ਜਦੋਂ ਸਾਡੀ ਸਰਕਾਰ ਨੇ ਗ਼ਰੀਬਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ ਕੰਮ ਕੀਤਾ, ਗ਼ਰੀਬ ਕਲਿਆਣ ਦੀਆਂ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ, ਤਾਂ ਇਸ ਦੇ ਨਤੀਜੇ ਭੀ ਨਿਕਲੇ ਹਨ। ਸਾਡੀ ਸਰਕਾਰ ਦੇ 9 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਅੰਕੜਾ ਛੋਟਾ ਨਹੀਂ ਹੈ, ਦਸ ਸਾਲ ਦੀ ਤਪੱਸਿਆ ਦਾ ਪਰਿਣਾਮ ਹੈ। ਗ਼ਰੀਬਾਂ ਦੇ ਲਈ ਜ਼ਿੰਦਗੀ ਖਪਾਉਣ ਦੇ ਸੰਕਲਪ ਦਾ ਪਰਿਣਾਮ ਹੈ। ਅਤੇ ਜਦੋਂ ਸੱਚੀ ਇੱਛਾ, ਨਿਸ਼ਠਾ, ਪਵਿੱਤਰਤਾ ਨਾਲ ਕੰਮ ਕਰਦੇ ਹਾਂ ਤਾਂ ਪਰਿਣਾਮ ਭੀ ਆਪਣੀਆਂ ਅੱਖਾਂ ਦੇ ਸਾਹਮਣੇ ਦਿਖਦੇ ਹਨ ਸਾਹਬ। ਅਤੇ ਇਸ ਦੇ ਕਾਰਨ ਬਾਕੀ ਸਾਥੀਆਂ ਨੂੰ ਭੀ ਵਿਸ਼ਵਾਸ ਮਿਲਿਆ ਹੈ, ਕਿ ਉਹ ਭੀ ਗ਼ਰੀਬੀ ਨੂੰ ਹਰਾ ਸਕਦੇ ਹਨ।

 

ਸਾਥੀਓ,

ਦੇਸ਼ ਦੇ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਕਿਵੇਂ ਪਰਾਸਤ ਕੀਤਾ (ਹਰਾਇਆ), ਇਹ ਦੇਸ਼ ਦੇ ਲੋਕਾਂ ਦੀ ਬਹੁਤ ਬੜੀ ਸਫ਼ਲਤਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਗ਼ਰੀਬ ਨੂੰ ਸਾਧਨ-ਸੰਸਾਧਨ ਮਿਲਣ ਤਾਂ ਉਸ ਵਿੱਚ ਇਤਨੀ ਸਮਰੱਥਾ ਹੈ ਕਿ ਉਹ ਗ਼ਰੀਬੀ ਨੂੰ ਪਰਾਸਤ ਕਰ ਦਿੰਦਾ ਹੈ (ਹਰਾ ਦਿੰਦਾ ਹੈ)। ਇਸ ਲਈ ਅਸੀਂ ਦੇਸ਼ ਦੇ ਗ਼ਰੀਬਾਂ ਨੂੰ ਸੁਵਿਧਾਵਾਂ ਦਿੱਤੀਆਂ, ਸਾਧਨ ਦਿੱਤੇ ਅਤੇ ਉਨ੍ਹਾਂ ਦੀ ਹਰ ਚਿੰਤਾ ਦੂਰ ਕਰਨ ਦਾ ਇਮਾਨਦਾਰੀ ਨਾਲ ਪ੍ਰਯਾਸ ਕੀਤਾ। ਇੱਕ ਸਮਾਂ ਸੀ ਜਦੋਂ ਗ਼ਰੀਬ ਦੀ ਸਭ ਤੋਂ ਬੜੀ ਚਿੰਤਾ ਸੀ, ਦੋ ਵਕਤ ਕੀ ਰੋਟੀ। ਅੱਜ ਸਾਡੀ ਸਰਕਾਰ ਨੇ ਦੇਸ਼ ਦੇ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਕੇ ਉਸ ਨੂੰ ਅਨੇਕ ਚਿੰਤਾਵਾਂ ਤੋਂ ਮੁਕਤ ਕੀਤਾ ਹੈ... ਅੱਧੀ ਰੋਟੀ ਖਾ ਕੇ ਨਾਅਰੇ ਨਹੀਂ ਲਗਾਏਗਾ।

 

ਕੋਰੋਨਾ ਦੇ ਸਮੇਂ ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਹੁਣ ਅਗਲੇ 5 ਸਾਲ ਤੱਕ ਦੇ ਲਈ ਵਧਾ ਦਿੱਤੀ ਗਈ ਹੈ। ਅਤੇ ਮੈਂ ਦੇਸ਼ਵਾਸੀਆਂ ਨਾਲ ਵਾਅਦਾ ਕਰਦਾ(ਨੂੰ ਵਾਅਦਾ ਦਿੰਦਾ) ਹਾਂ, ਮੈਨੂੰ ਸੰਤੋਸ਼ ਹੈ ਕਿ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਅਤੇ ਮੈਨੂੰ ਇਹ ਭੀ ਪਤਾ ਹੈ ਕਿ ਆਉਣ ਵਾਲੇ ਪੰਜ ਸਾਲ... ਜੋ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਉਨ੍ਹਾਂ ਨੂੰ ਭੀ ਤਾਕਤ ਦਿੰਦੇ ਰਹਿਣਾ ਪਵੇਗਾ, ਤਾਕਿ ਕਦੇ ਕਿਸੇ ਕਾਰਨ ਉਹ ਗ਼ਰੀਬੀ ਵਿੱਚ ਵਾਪਸ ਨਾ ਜਾਣ, ਫਿਰ ਮੁਸੀਬਤ ਵਿੱਚ ਫਸ ਨਾ ਜਾਣ। ਅਤੇ ਇਸ ਲਈ ਜੋ ਯੋਜਨਾਵਾਂ ਹਨ ਨਾ, ਉਸ ਦਾ ਫਾਇਦਾ ਭੀ ਉਨ੍ਹਾਂ ਨੂੰ ਮਿਲਦੇ ਰਹਿਣ ਵਾਲਾ ਹੈ। Actually ਉਨ੍ਹਾਂ ਨੂੰ ਤਾਂ ਜ਼ਿਆਦਾ ਦੇਣਾ ਅੱਜ ਦਾ ਮਨ ਕਰਦਾ ਹੈ ਕਿਉਂਕਿ ਉਹ ਹਿੰਮਤ ਦੇ ਨਾਲ ਮੇਰੇ ਸੰਕਲਪ ਨੂੰ ਪੂਰਾ ਕਰਨ ਦੇ ਲਈ 25 ਕਰੋੜ ਲੋਕ... 50 ਕਰੋੜ ਭੁਜਾਵਾਂ (ਬਾਹਾਂ) ਅੱਜ ਮੇਰੇ ਸਾਥੀ ਬਣ ਗਏ ਹਨ।

 

ਹੋਰ ਸਾਥੀਓ,

ਅਸੀਂ ਸਿਰਫ਼ ਮੁਫ਼ਤ ਰਾਸ਼ਨ ਦੀ ਵਿਵਸਥਾ ਹੀ ਨਹੀਂ ਕੀਤੀ, ਬਲਕਿ ਰਾਸ਼ਨ ਕਾਰਡ ਨਾਲ ਜੁੜੀ ਸਮੱਸਿਆ ਨੂੰ ਭੀ ਹੱਲ ਕੀਤਾ। ਪਹਿਲਾਂ ਇੱਕ ਜਗ੍ਹਾ ਬਣਿਆ ਰਾਸ਼ਨ ਕਾਰਡ, ਦੂਸਰੇ ਰਾਜ ਵਿੱਚ ਚਲ ਹੀ ਨਹੀਂ ਪਾਉਂਦਾ ਸੀ। ਅਗਰ ਕੋਈ ਸਾਥੀ ਕੰਮ ਦੇ ਲਈ ਦੂਸਰੇ ਰਾਜ ਜਾਂਦਾ ਸੀ, ਤਾਂ ਉੱਥੇ ਉਸ ਨੂੰ ਰਾਸ਼ਨ ਲੈਣ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਸਨ। ਅਸੀਂ ਇੱਕ ਦੇਸ਼, ਇੱਕ ਰਾਸ਼ਨ ਕਾਰਡ ਦੀ ਵਿਵਸਥਾ ਬਣਾਈ। ਇਸ ਨਾਲ ਇੱਕ ਰਾਸ਼ਨ ਕਾਰਡ ਪੂਰੇ ਦੇਸ਼ ਵਿੱਚ ਚਲਦਾ ਹੈ। ਅਗਰ ਸੋਲਾਪੁਰ ਦਾ ਵਿਅਕਤੀ ਚੇਨਈ ਵਿੱਚ ਜਾ ਕੇ ਕਾਰੋਬਾਰ, ਰੋਜ਼ੀ-ਰੋਟੀ ਕਮਾਉਂਦਾ ਹੈ ਤਾਂ ਰਾਸ਼ਨ ਕਾਰਡ ਨਵਾਂ ਨਹੀਂ ਕਢਾਉਣਾ ਪਵੇਗਾ। ਚੇਨਈ ਵਿੱਚ ਭੀ ਇਸੇ ਰਾਸ਼ਨ ਕਾਰਡ ਨਾਲ ਉਸ ਨੂੰ ਅੰਨ ਮਿਲਦਾ ਰਹੇਗਾ, ਅਤੇ ਇਹੀ ਤਾਂ ਮੋਦੀ ਕੀ ਗਰੰਟੀ ਹੈ।

 

ਸਾਥੀਓ,

ਹਰ ਗ਼ਰੀਬ ਦੀ ਹਮੇਸ਼ਾ ਤੋਂ ਚਿੰਤਾ ਰਹੀ ਹੈ ਕਿ ਉਹ ਅਗਰ ਬਿਮਾਰ ਹੋ ਗਿਆ, ਤਾਂ ਫਿਰ ਇਲਾਜ ਕਿਵੇਂ ਕਰਵਾਏਗਾ। ਅਤੇ ਗ਼ਰੀਬ ਪਰਿਵਾਰ ਵਿੱਚ ਅਗਰ ਇੱਕ ਵਾਰ ਬਿਮਾਰੀ ਆ ਗਈ ਤਾਂ ਮਿਹਨਤ ਕਰਕੇ ਗ਼ਰੀਬੀ ਤੋਂ ਬਾਹਰ ਨਿਕਲਣ ਦੀਆਂ ਉਸ ਦੀਆਂ ਸਾਰੀਆਂ ਬਾਤਾਂ ਟੁੱਟ ਜਾਂਦੀਆਂ ਹਨ, ਉਹ ਫਿਰ ਤੋਂ ਬਿਮਾਰੀ ਦੇ ਕਾਰਨ ਗ਼ਰੀਬੀ ਦੇ ਅੰਦਰ ਫਸ ਜਾਂਦਾ ਹੈ... ਪੂਰਾ ਪਰਿਵਾਰ ਫਿਰ ਸੰਕਟ ਵਿੱਚ ਫਸ ਜਾਂਦਾ ਸੀ। ਇਸ ਨੂੰ ਸਮਝਦੇ ਹੋਏ ਸਾਡੀ ਸਰਕਾਰ ਨੇ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਵਾਲੀ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ। ਅੱਜ ਇਸ ਯੋਜਨਾ ਨੇ ਗ਼ਰੀਬਾਂ ਦੇ ਇੱਕ ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ।

 

ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਅਗਰ ਮੈਂ ਇੱਕ ਲੱਖ ਕਰੋੜ ਰੁਪਏ ਦੀ ਯੋਜਨਾ ਘੋਸ਼ਿਤ /ਐਲਾਨ  ਕਰਾਂ ਤਾਂ ਪਤਾ ਨਹੀਂ ਛੇ-ਛੇ ਦਿਨ ਤੱਕ ਅਖ਼ਬਾਰਾਂ ਵਿੱਚ ਹੈੱਡਲਾਇਨ ਚਲਦੀਆਂ ਰਹਿੰਦੀਆਂ, ਟੀਵੀ ਵਿੱਚ ਭੀ ਚਮਕਦਾ ਰਹਿੰਦਾ। ਲੇਕਿਨ ਇਹ ਮੋਦੀ ਕੀ ਗਰੰਟੀ ਕੀ ਤਾਕਤ ਹੈ... ਇੱਕ ਲੱਖ ਕਰੋੜ ਰੁਪਇਆ ਇਸ ਯੋਜਨਾ ਨੇ ਆਪਕੀ (ਤੁਹਾਡੀ) ਜੇਬ ਵਿੱਚ ਬਚਾ ਦਿੱਤਾ ਅਤੇ ਜ਼ਿੰਦਗੀ ਬਚ ਗਈ ਉਹ ਅਤੇ ਅੱਜ ਸਰਕਾਰ ਪੀਐੱਮ ਜਨ ਔਸ਼ਧੀ ਕੇਂਦਰਾਂ ‘ਤੇ 80 ਪਰਸੈਂਟ ਡਿਸਕਾਊਂਟ ‘ਤੇ ਦਵਾਈਆਂ ਦੇ ਰਹੀ ਹੈ। ਇਸ ਨਾਲ ਭੀ ਗ਼ਰੀਬਾਂ ਦੇ 30 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਗ਼ਰੀਬ ਪਰਿਵਾਰ ਵਿੱਚ ਬਿਮਾਰੀ ਹੋਣ ਦਾ ਇੱਕ ਬਹੁਤ ਬੜਾ ਕਾਰਨ ਗੰਦਾ ਪਾਣੀ ਭੀ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਅੱਜ ਜਲ ਜੀਵਨ ਮਿਸ਼ਨ ਚਲਾ ਰਹੀ ਹੈ, ਹਰ ਘਰ ਨੂੰ ਪਾਣੀ ਦੇ ਕਨੈਕਸ਼ਨ ਨਾਲ ਜੋੜ ਰਹੀ ਹੈ।

 

ਸਾਥੀਓ,

ਇਨ੍ਹਾਂ ਯੋਜਨਾਵਾਂ ਦਾ ਲਾਭ ਪਾਉਣ(ਪ੍ਰਾਪਤ ਕਰਨ) ਵਾਲਿਆਂ ਵਿੱਚ ਸਭ ਤੋਂ ਬੜੀ ਸੰਖਿਆ ਪਿਛੜਿਆਂ ਅਤੇ ਜਨਜਾਤੀਯ ਸਮੁਦਾਇ ਦੇ ਲੋਕਾਂ ਦੀ ਹੈ। ਗ਼ਰੀਬ ਨੂੰ ਪੱਕਾ ਘਰ ਮਿਲੇ, ਸ਼ੌਚਾਲਯ(ਪਖਾਨਾ-ਟਾਇਲਟ) ਮਿਲੇ, ਉਸ ਦੇ ਘਰ ਵਿੱਚ ਬਿਜਲੀ ਕਨੈਕਸ਼ਨ ਹੋਵੇ, ਪਾਣੀ ਹੋਵੇ, ਐਸੀਆਂ ਸਾਰੀਆਂ ਸੁਵਿਧਾਵਾਂ... ਇਹ ਸੱਚੇ ਅਰਥ ਵਿੱਚ ਸਮਾਜਿਕ ਨਿਆਂ ਦੀ ਮੋਦੀ ਕੀ ਗਰੰਟੀ ਹਨ। ਇਸੇ ਸਮਾਜਿਕ ਨਿਆਂ ਦਾ ਸੁਪਨਾ ਸੰਤ ਰਵਿਦਾਸ ਜੀ ਨੇ ਦੇਖਿਆ ਸੀ। ਇਸੇ ਭੇਦਭਾਵ ਰਹਿਤ ਅਵਸਰ ਦੀ ਬਾਤ ਕਬੀਰਦਾਸ ਜੀ ਨੇ ਕਹੀ ਸੀ। ਇਸੇ ਸਮਾਜਿਕ ਨਿਆਂ ਦਾ ਮਾਰਗ ਜਯੋਤਿਬਾ ਫੁਲੇ-ਸਾਵਿਤਰੀ ਬਾਈ ਫੁਲੇ ਨੇ ਦਿਖਾਇਆ ਸੀ, ਬਾਬਾ ਸਾਹੇਬ ਅੰਬੇਡਕਰ ਨੇ ਦਿਖਾਇਆ ਸੀ।

 

ਮੇਰੇ ਪਰਿਵਾਰਜਨੋਂ,

ਗ਼ਰੀਬ ਤੋਂ ਗ਼ਰੀਬ ਨੂੰ ਭੀ ਆਰਥਿਕ ਸੁਰੱਖਿਆ ਦਾ ਕਵਚ ਮਿਲੇ, ਇਹ ਭੀ ਮੋਦੀ ਕੀ ਗਰੰਟੀ ਹੈ। 10 ਵਰ੍ਹੇ ਪਹਿਲਾਂ ਤੱਕ ਗ਼ਰੀਬ ਪਰਿਵਾਰ ਜੀਵਨ ਬੀਮਾ ਬਾਰੇ ਸੋਚ ਭੀ ਨਹੀਂ ਸਕਦਾ ਸੀ। ਅੱਜ ਉਸ ਨੂੰ 2-2 ਲੱਖ ਰੁਪਏ ਤੱਕ ਦੇ ਦੁਰਘਟਨਾ ਅਤੇ ਜੀਵਨ ਬੀਮਾ ਦੀ ਸੁਰੱਖਿਆ ਮਿਲੀ ਹੈ। ਇਹ ਬੀਮਾ ਸੁਰੱਖਿਆ ਮਿਲਣ ਦੇ ਬਾਅਦ, ਇਹ ਅੰਕੜਾ ਭੀ ਆਪ ਨੂੰ (ਤੁਹਾਨੂੰ) ਪ੍ਰਸੰਨ ਕਰੇਗਾ ... 16 ਹਜ਼ਾਰ ਕਰੋੜ ਰੁਪਏ ਉਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਮਿਲੇ ਹਨ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਮੁਸੀਬਤ ਆ ਗਈ ਅਤੇ ਇਹ ਬੀਮਾ ਦੇ ਰੂਪ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ।

 

ਸਾਥੀਓ,

ਅੱਜ ਮੋਦੀ ਕੀ ਗਰੰਟੀ, ਸਭ ਤੋਂ ਅਧਿਕ ਉਨ੍ਹਾਂ ਦੇ ਕੰਮ ਆ ਰਹੀ ਹੈ ਜਿਨ੍ਹਾਂ  ਦੇ ਪਾਸ ਬੈਂਕ ਨੂੰ ਗਰੰਟੀ ਦੇਣ ਦੇ ਲਈ ਕੁਝ ਨਹੀਂ ਸੀ। ਇੱਥੇ ਇਸ ਸਭਾ ਵਿੱਚ ਭੀ ਅਨੇਕ ਸਾਥੀ ਐਸੇ ਹਨ, ਜਿਨ੍ਹਾਂ ਦੇ ਪਾਸ 2014 ਤੱਕ ਇੱਕ ਬੈਂਕ ਖਾਤਾ ਤੱਕ ਨਹੀਂ ਸੀ। ਜਦੋਂ ਬੈਂਕਾਂ ਵਿੱਚ ਖਾਤਾ ਹੀ ਨਹੀ ਸੀ, ਤਾਂ ਉਨ੍ਹਾਂ ਨੂੰ ਬੈਂਕਾਂ ਤੋਂ ਲੋਨ ਕਿਵੇਂ ਮਿਲਦਾ? ਜਨਧਨ ਯੋਜਨਾ ਚਲਾ ਕੇ ਸਾਡੀ ਸਰਕਾਰ ਨੇ 50 ਕਰੋੜ ਗ਼ਰੀਬਾਂ ਨੂੰ ਦੇਸ਼ ਦੀ ਬੈਂਕਿੰਗ ਵਿਵਸਥਾ ਨਾਲ ਜੋੜਿਆ। ਅੱਜ ਇੱਥੇ ਪੀਐੱਮ ਸਵਨਿਧੀ ਦੇ 10 ਹਜ਼ਾਰ ਲਾਭਾਰਥੀਆਂ ਨੂੰ ਭੀ ਬੈਂਕਾਂ ਤੋਂ ਮਦਦ ਦਿੱਤੀ ਗਈ ਹੈ... ਅਤੇ ਕੁਝ ਟੋਕਨ ਮੈਨੂੰ ਇੱਥੇ ਦੇਣ ਦਾ ਅਵਸਰ ਮਿਲਿਆ ਹੈ।

 

ਦੇਸ਼ ਭਰ ਵਿੱਚ ਰੇਹੜੀ-ਫੁੱਟਪਾਥ (ਪਟੜੀ) ‘ਤੇ ਛੋਟੇ-ਛੋਟੇ ਕੰਮ ਕਰਨ ਵਾਲੇ ਲੋਕ.... ਸਬਜ਼ੀ ਵੇਚਣ ਦੇ ਲਈ ਆਪਣੀ ਸੋਸਾਇਟੀ ਵਿੱਚ ਆ ਕੇ ਸਬਜ਼ੀ ਵੇਚਣ ਵਾਲੇ ਲੋਕ, ਦੁੱਧ ਵੇਚਣ ਵਾਲੇ ਲੋਕ, ਅਖ਼ਬਾਰ ਵੇਚਣ ਵਾਲੇ ਲੋਕ, ਰਸਤੇ ‘ਤੇ ਖੜ੍ਹੇ ਰਹਿ ਕੇ ਖਿਡੌਣੇ ਵੇਚਣ ਵਾਲੇ ਲੋਕ, ਫੁੱਲ ਵੇਚਣ ਵਾਲੇ ਲੋਕ ..... ਐਸੇ ਲੱਖਾਂ ਸਾਥੀਆਂ ਨੂੰ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ ਸੀ। ਅਤੇ ਜਿਨਕੋ ਕਿਸੀ ਨੇ ਪੂਛਾ ਨਹੀਂ, ਮੋਦੀ ਨੇ ਉਸਕੋ ਪੂਜਾ ਹੈ। ਅੱਜ ਮੋਦੀ ਨੇ ਪਹਿਲੀ ਵਾਰ ਇਨ੍ਹਾਂ ਨੂੰ ਪੁੱਛਿਆ ਹੈ, ਇਨ੍ਹਾਂ ਦੀ ਮਦਦ ਦੇ ਲਈ ਅੱਗੇ ਆਇਆ ਹੈ। ਇਨ੍ਹਾਂ ਸਾਥੀਆਂ ਨੂੰ ਪਹਿਲਾਂ ਬਜ਼ਾਰ ਤੋਂ ਮਹਿੰਗੇ ਵਿਆਜ ‘ਤੇ ਰਿਣ ਲੈਣਾ ਪੈਂਦਾ ਸੀ, ਕਿਉਂਕਿ ਇਨ੍ਹਾਂ ਦੇ ਪਾਸ ਬੈਂਕ ਨੂੰ ਦੇਣ ਲਈ ਗਰੰਟੀ ਨਹੀਂ ਸੀ। ਮੋਦੀ ਨੇ ਇਨ੍ਹਾਂ ਦੀ ਗਰੰਟੀ ਲਈ... ਮੈਂ ਬੈਂਕਾਂ ਨੂੰ ਕਿਹਾ, ਇਹ ਮੇਰੀ ਗਰੰਟੀ ਹੈ, ਇਨ੍ਹਾਂ ਨੂੰ ਪੈਸੇ ਦਿਓ, ਇਹ ਗ਼ਰੀਬ ਲੋਕ ਵਾਪਸ ਕਰ ਦੇਣਗੇ... ਮੇਰਾ ਗ਼ਰੀਬ ‘ਤੇ ਭਰੋਸਾ ਹੈ। ਅਤੇ ਅੱਜ ਬਿਨਾ ਗਰੰਟੀ ਦੇ ਇਹ ਰੇਹੜੀ-ਪਟੜੀ ਵਾਲੇ ਲੋਕਾਂ ਨੂੰ ਬੈਂਕ ਤੋਂ ਲੋਨ ਮਿਲ ਰਿਹਾ ਹੈ। ਐਸੇ ਸਾਥੀਆਂ ਨੂੰ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

 

ਮੇਰੇ ਪਰਿਵਾਰਜਨੋਂ,

ਸੋਲਾਪੁਰ ਤਾਂ ਉਦਯੋਗਾਂ ਦਾ ਸ਼ਹਿਰ ਹੈ, ਮਿਹਨਤਕਸ਼ ਮਜ਼ਦੂਰ ਭਾਈ-ਭੈਣਾਂ ਦਾ ਸ਼ਹਿਰ ਹੈ। ਇੱਥੇ ਨਿਰਮਾਣ ਕਾਰਜ ਨਾਲ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨਾਲ ਅਨੇਕ ਸਾਥੀ ਜੁੜੇ ਹੋਏ ਹਨ। ਸੋਲਾਪੁਰ ਦੇ ਵਸਤਰ ਉਦਯੋਗ ਦੀ ਪਹਿਚਾਣ ਤਾਂ ਦੇਸ਼ ਅਤੇ ਦੁਨੀਆ ਵਿੱਚ ਹੈ। ਸੋਲਾਪੁਰੀ ਚਾਦਰ ਬਾਰੇ ਕੌਣ ਨਹੀਂ ਜਾਣਦਾ? ਦੇਸ਼ ਵਿੱਚ ਯੂਨੀਫਾਰਮਸ ਦਾ ਕੰਮ ਕਰਨ ਵਾਲੀਆਂ MSMEs ਦਾ ਸਭ ਤੋਂ ਬੜਾ cluster ਸੋਲਾਪੁਰ ਵਿੱਚ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਵਿਦੇਸ਼ਾਂ ਤੋਂ ਭੀ ਬੜੀ ਸੰਖਿਆ ਵਿੱਚ ਯੂਨੀਫਾਰਮਸ ਦੇ ਆਰਡਰ ਆਉਂਦੇ ਹਨ।

 

ਸਾਥੀਓ,

ਕਪੜੇ ਸਿਊਣ ਦਾ ਕੰਮ ਤਾਂ ਕਈ ਪੀੜ੍ਹੀਆਂ ਤੋਂ ਚਲ ਰਿਹਾ ਹੈ। ਪੀੜ੍ਹੀਆਂ ਬਦਲੀਆਂ, ਫੈਸ਼ਨ ਬਦਲੇ, ਲੇਕਿਨ ਕੀ ਕਿਸੇ ਨੇ ਕਪੜੇ ਸਿਊਣ ਵਾਲੇ ਸਾਥੀਆਂ ਬਾਰੇ ਕਦੇ ਸੋਚਿਆ ਸੀ ਕੀ? ਮੈਂ ਇਨ੍ਹਾਂ ਨੂੰ ਆਪਣਾ ਵਿਸ਼ਵਕਰਮਾ ਸਾਥੀ ਮੰਨਦਾ ਹਾਂ। ਐਸੇ ਹਰ ਵਿਸ਼ਵਕਰਮਾ ਸਾਥੀਆਂ ਦਾ ਜੀਵਨ ਬਦਲਣ ਲਈ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਬਣਾਈ ਹੈ। ਅਤੇ ਕਦੇ-ਕਦੇ
ਆਪ (ਤੁਸੀਂ) ਮੇਰੀ ਜੈਕਟ ਦੇਖਦੇ ਹੋ ਨਾ, ਉਸ ਵਿੱਚੋਂ ਕੁਝ ਜੈਕਟਾਂ ਇਹ ਸੋਲਾਪੁਰ ਤੋਂ ਮੇਰਾ ਇੱਕ ਸਾਥੀ ਬਣਾ ਕੇ ਮੈਨੂੰ ਭੇਜਦਾ ਹੈ। ਮੇਰੇ ਮਨਾ ਕਰਨ ‘ਤੇ ਭੀ ਭੇਜਦਾ ਰਹਿੰਦਾ ਹੈ। ਇੱਕ ਵਾਰ ਤਾਂ ਮੈਂ ਉਸ ਨੂੰ ਫੋਨ ਕਰਕੇ ਬਹੁਤ ਡਾਂਟਿਆ.... ਭਈ ਤੁਮ ਮੁਝੇ ਮਤ ਭੇਜੋ। ਬੋਲਿਆ ਨਹੀਂ ਸਾਹਬ, ਉਹ ਅੱਜ ਭੀ ਮੈਨੂੰ ਮਿਲ ਗਿਆ ਬਲਕਿ... ਮੈਂ ਲੈ ਕੇ ਆਇਆ ਹਾਂ।

 

ਸਾਥੀਓ,

ਇਹ ਵਿਸ਼ਵਕਰਮਾ ਯੋਜਨਾ ਦੇ ਤਹਿਤ ਇਨ੍ਹਾਂ ਸਾਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਆਧੁਨਿਕ ਉਪਕਰਣ ਦਿੱਤੇ ਜਾ ਰਹੇ ਹਨ। ਆਪਣਾ ਕੰਮ ਅੱਗੇ ਵਧਾਉਣ ਦੇ ਲਈ ਇਨ੍ਹਾਂ ਨੂੰ ਬੈਂਕਾਂ ਤੋਂ ਬਿਨਾ ਗਰੰਟੀ ਦਿੱਤੇ ਲੱਖਾਂ ਰੁਪਏ ਦਾ ਰਿਣ ਭੀ ਮਿਲ ਰਿਹਾ ਹੈ। ਇਸ ਲਈ , ਮੈਂ ਸੋਲਾਪੁਰ ਦੇ ਸਾਰੇ ਵਿਸ਼ਵਕਰਮਾ ਸਾਥੀਆਂ ਨੂੰ ਕਹਾਂਗਾ ਕਿ ਇਸ ਯੋਜਨਾ ਨਾਲ ਆਪ (ਤੁਸੀਂ) ਭੀ ਤੇਜ਼ੀ ਨਾਲ ਜੁੜੋ। ਅੱਜਕੱਲ੍ਹ ਤਾਂ ਵਿਕਸਿਤ ਭਾਰਤ ਸੰਕਲਪ ਯਾਤਰਾ ਪਿੰਡ-ਪਿੰਡ, ਮੁਹੱਲੇ-ਮੁਹੱਲੇ ਪਹੁੰਚ ਰਹੀ ਹੈ। ਇਸ ਵਿੱਚ ਮੋਦੀ ਕੀ ਗਰੰਟੀ ਵਾਲੀ ਗਾੜੀ ਹੈ। ਇਸ ਵਿੱਚ ਆਪ (ਤੁਸੀਂ) ਪੀਐੱਮ ਵਿਸ਼ਵਕਰਮਾ ਸਹਿਤ ਸਰਕਾਰ ਦੀ ਹਰ ਯੋਜਨਾ ਨਾਲ ਜੁੜ ਸਕਦੇ ਹੋ।

 

ਮੇਰੇ ਪਰਿਵਾਜਨੋਂ,

ਵਿਕਸਿਤ ਭਾਰਤ ਦੇ ਨਿਰਮਾਣ ਲਈ ਆਤਮਨਿਰਭਰ ਭਾਰਤ ਬਣਾਉਣਾ ਜ਼ਰੂਰੀ ਹੈ (विकसित भारताच्या निर्मितीसाठी आत्मनिर्भर भारत बनणे जरुरीचे आहे)। ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਸਾਡੇ ਛੋਟੇ, ਲਘੂ ਅਤੇ ਕੁਟੀਰ ਉਦਯੋਗਾਂ ਦੀ ਬਹੁਤ ਬੜੀ ਭਾਗੀਦਾਰੀ ਹੈ। ਇਸ ਲਈ, ਕੇਂਦਰ ਸਰਕਾਰ, MSMEs ਨੂੰ, ਛੋਟੇ ਉਦਯੋਗਾਂ ਨੂੰ ਲਗਾਤਾਰ ਹੁਲਾਰਾ ਦੇ ਰਹੀ ਹੈ। ਕੋਰੋਨਾ ਕਾਲ ਵਿੱਚ ਜਦੋਂ MSMEs ‘ਤੇ ਸੰਕਟ ਆਇਆ ਤਾਂ, ਸਰਕਾਰ ਨੇ ਇਨ੍ਹਾਂ ਨੂੰ ਲੱਖਾਂ ਕਰੋੜ ਰੁਪਏ ਦੀ ਮਦਦ ਦਿੱਤੀ ਸੀ। ਇਸ ਨਾਲ ਲਘੂ ਉਦਯੋਗਾਂ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਖ਼ਤਮ ਹੋਣ ਤੋਂ ਬਚ ਪਾਏ।

 

ਅੱਜ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਯੋਜਨਾ ਭੀ ਚਲਾ ਰਹੀ ਹੈ। ਵੋਕਲ ਫੌਰ ਲੋਕਲ ਦਾ ਅਭਿਯਾਨ ਭੀ ਅੱਜ ਸਾਡੇ ਛੋਟੇ ਉਦਯੋਗਾਂ ਦੇ ਪ੍ਰਤੀ ਜਾਗਰੂਕਤਾ ਵਧਾ ਰਿਹਾ ਹੈ। ਅੱਜ ਜਿਸ ਪ੍ਰਕਾਰ ਦੁਨੀਆ ਵਿੱਚ ਭਾਰਤ ਦੀ ਸਾਖ ਵਧ ਰਹੀ ਹੈ, ਉਸ ਨਾਲ ਮੇਡ ਇਨ ਇੰਡੀਆ ਉਤਪਾਦਾਂ ਦੇ ਲਈ ਭੀ ਸੰਭਾਵਨਾਵਾਂ ਵਧ ਰਹੀਆਂ ਹਨ। ਕੇਂਦਰ ਸਰਕਾਰ ਦੇ ਇਨ੍ਹਾਂ ਸਾਰੇ ਅਭਿਯਾਨਾਂ ਦਾ ਲਾਭ, ਸੋਲਾਪੁਰ ਦੇ ਲੋਕਾਂ ਨੂੰ ਹੋ ਰਿਹਾ ਹੈ, ਇੱਥੋਂ ਦੇ ਉਦਯੋਗਾਂ ਨੂੰ ਹੋ ਰਿਹਾ ਹੈ।

 

ਮੇਰੇ ਪਰਿਵਾਰਜਨੋਂ,

ਸਾਡੀ ਕੇਂਦਰ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਭਾਰਤ ਭੀ ਦੁਨੀਆ ਦੀਆਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਵਾਲਾ ਹੈ। ਮੈਂ ਦੇਸ਼ਵਾਸੀਆਂ ਨੂੰ ਗਰੰਟੀ ਦਿੱਤੀ ਹੈ ਕਿ ਆਉਣ ਵਾਲੀ ਮੇਰੀ ਟਰਮ ਵਿੱਚ ਮੈਂ ਪਹਿਲੇ ਤਿੰਨ ਦੇਸ਼ਾਂ ਵਿੱਚ ਦੁਨੀਆ ਵਿੱਚ ਭਾਰਤ ਨੂੰ ਲਿਆ ਕੇ ਖੜ੍ਹਾ ਕਰਾਂਗਾ...ਇਹ ਮੋਦੀ ਨੇ ਗਰੰਟੀ ਦਿੱਤੀ ਹੈ। ਅਤੇ ਤੁਹਾਡੇ ਭਰੋਸੇ ਮੈਨੂੰ ਲਗਦਾ ਹੈ ਮੇਰੀ ਇਹ ਗਰੰਟੀ ਪੂਰੀ ਹੋਵੇਗੀ। ਤੁਹਾਡੇ ਅਸ਼ੀਰਵਾਦ ਦੀ ਤਾਕਤ ਹੈ। ਅਰਥਵਿਵਸਥਾ ਦੇ ਇਸ ਵਿਸਤਾਰ ਵਿੱਚ ਸੋਲਾਪੁਰ ਜਿਹੇ ਮਹਾਰਾਸ਼ਟਰ ਦੇ ਸਾਡੇ ਕਈ ਸ਼ਹਿਰਾਂ ਦੀ ਬੜੀ ਭੂਮਿਕਾ ਹੈ।

 

ਡਬਲ ਇੰਜਣ ਦੀ ਸਰਕਾਰ ਇਸ ਲਈ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਅਤੇ ਸੀਵੇਜ ਜਿਹੀਆਂ ਸੁਵਿਧਾਵਾਂ ਨੂੰ ਲਗਾਤਾਰ ਬਿਹਤਰ ਬਣਾ ਰਹੀ ਹੈ। ਸ਼ਹਿਰਾਂ ਨੂੰ ਅੱਛੀਆਂ ਸੜਕਾਂ, ਰੇਲਵੇ ਅਤੇ ਹਵਾਈ ਮਾਰਗ ਨਾਲ ਜੋੜਨ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਹੋਵੇ, ਜਾਂ ਸੰਤ ਤੁਕਾਰਾਮ ਪਾਲਖੀ ਮਾਰਗ ਹੋਵੇ, ਇਨ੍ਹਾਂ ‘ਤੇ ਭੀ ਤੇਜ਼ੀ ਨਾਲ ਕੰਮ ਜਾਰੀ ਹੈ। ਰਤਨਾਗਿਰੀ, ਕੋਲਹਾਪੁਰ ਅਤੇ ਸੋਲਾਪੁਰ ਦੇ ਦਰਮਿਆਨ ਫੋਰ ਲੇਨ ਹਾਈਵੇ ਦਾ ਕੰਮ ਭੀ ਜਲਦੀ ਹੀ ਪੂਰਾ ਹੋਵੇਗਾ। ਆਪ (ਤੁਸੀਂ) ਸਾਰੇ ਪਰਿਵਾਰਜਨਾਂ ਨੇ ਐਸੇ (ਇਸੇ ਤਰ੍ਹਾਂ) ਹੀ ਵਿਕਾਸ ਦੇ ਲਈ ਹਮ ਸਭੀ ਕੋ ਬਹੁਤ ਅਸ਼ੀਰਵਾਦ ਦਿੱਤਾ ਹੈ।

 

ਇਹ ਅਸ਼ੀਰਵਾਦ ਐਸੇ (ਇਸੇ ਤਰ੍ਹਾਂ) ਹੀ ਬਣਿਆ ਰਹੇ, ਇਸੇ ਵਿਸ਼ਵਾਸ ਦੇ ਨਾਲ ਸਾਥੀਓ ਜਿਨ੍ਹਾਂ ਨੂੰ ਅੱਜ ਆਪਣਾ ਪੱਕਾ ਘਰ ਮਿਲਿਆ ਹੈ, ਉਨ੍ਹਾਂ ਨੂੰ ਫਿਰ ਤੋਂ ਵਧਾਈ। ਮੇਰੇ ਨਾਲ ਬੋਲੋ, ਦੋਨੋਂ ਹੱਥ ਉੱਪਰ ਕਰਕੇ ਬੋਲੋ-

 

ਭਾਰਤ ਮਾਤਾ ਕੀ – ਜੈ... ਆਵਾਜ਼ ਪੂਰੇ ਮਹਾਰਾਸ਼ਟਰ ਵਿੱਚ ਪਹੁੰਚਣੀ ਚਾਹੀਦੀ ਹੈ-

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

 

ਇਹ ਜੋ ਆਪ (ਤੁਸੀਂ) ਜੈਕਾਰਾ ਬੁਲਾ ਰਹੇ ਹੋ ਨਾ... ਇਹ ਜੈਕਾਰਾ ਦੇਸ਼ ਦੇ ਹਰ ਗ਼ਰੀਬ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਨ ਦੀ ਤਾਕਤ ਰੱਖਦਾ ਹੈ।

ਬਹੁਤ-ਬਹੁਤ ਧੰਨਵਾਦ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Snacks, Laughter And More, PM Modi's Candid Moments With Indian Workers In Kuwait

Media Coverage

Snacks, Laughter And More, PM Modi's Candid Moments With Indian Workers In Kuwait
NM on the go

Nm on the go

Always be the first to hear from the PM. Get the App Now!
...
PM to attend Christmas Celebrations hosted by the Catholic Bishops' Conference of India
December 22, 2024
PM to interact with prominent leaders from the Christian community including Cardinals and Bishops
First such instance that a Prime Minister will attend such a programme at the Headquarters of the Catholic Church in India

Prime Minister Shri Narendra Modi will attend the Christmas Celebrations hosted by the Catholic Bishops' Conference of India (CBCI) at the CBCI Centre premises, New Delhi at 6:30 PM on 23rd December.

Prime Minister will interact with key leaders from the Christian community, including Cardinals, Bishops and prominent lay leaders of the Church.

This is the first time a Prime Minister will attend such a programme at the Headquarters of the Catholic Church in India.

Catholic Bishops' Conference of India (CBCI) was established in 1944 and is the body which works closest with all the Catholics across India.