“ਇਹ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਅਤੇ ਨਿਰੰਤਰ ਉਪਲਬਧੀਆਂ ਦਾ ਸਮਾਂ ਹੈ”
ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ ਦਾ ਸਿਧਾਂਤ ਹੁਣ ਗਲੋਬਲ ਕਲਿਆਣ ਦੀ ਪੂਰਵ ਸ਼ਰਤ ਬਣ ਗਿਆ ਹੈ”
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ‘ਵਿਸ਼ਵ ਮਿੱਤਰ’ (Vishwa Mitra’)ਦੀ ਭੂਮਿਕਾ ਨਿਭਾਉਣ ਲਈ ਅੱਗੇ ਵਧ ਰਿਹਾ ਹੈ
ਪ੍ਰਧਾਨ ਮੰਤਰੀ ਨੇ ਕਿਹਾ, “ਗਲੋਬਲ ਸੰਸਥਾਨ ਭਾਰਤ ਦੇ ਆਰਥਿਕ ਵਾਧੇ ਨੂੰ ਲੈ ਕੇ ਉਤਸ਼ਾਹਿਤ ਹਨ”
ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 10 ਵਰ੍ਹਿਆਂ ਵਿੱਚ ਬੁਨਿਆਦੀ ਢਾਂਚਾਗਤ ਸੁਧਾਰਾਂ ਨਾਲ ਅਰਥਵਿਵਸਥਾ ਦੀ ਸਮਰੱਥਾ, ਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਵਧੀ ਹੈ”

His Excellency Mr. Filipe Nyusi, President of Mozambique, His Excellency Mr. Ramos-Horta, President of President of Timor-Leste, His Excellency Mr. Petr Fiala, Prime Minister of Czech Republic,  ਗੁਜਰਾਤ ਦੇ ਗਵਰਨਰ ਅਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਦੇਸ਼-ਵਿਦੇਸ਼ ਤੋਂ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ ! 

ਤੁਹਾਨੂੰ ਸਾਰਿਆਂ ਨੂੰ 2024 ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ! ਨਿਕਟ ਭੂਤਕਾਲ ਵਿੱਚ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਏ ਹਨ। ਅਤੇ ਹੁਣ ਭਾਰਤ ਅਗਲੇ 25 ਵਰ੍ਹਿਆਂ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਮਨਾਏਗਾ, ਤਦ ਤੱਕ ਅਸੀਂ ਭਾਰਤ ਨੂੰ ਵਿਕਸਿਤ ਬਣਾਉਣ ਦਾ ਲਕਸ਼ ਰੱਖਿਆ ਹੈ। ਅਤੇ ਇਸ ਲਈ ਇਹ 25 ਸਾਲਾਂ ਦਾ ਕਾਰਜਕਾਲ, ਭਾਰਤ ਦਾ ਅੰਮ੍ਰਿਤਕਾਲ ਹੈ। ਇਹ ਨਵੇਂ ਸੁਪਨੇ, ਨਵੇਂ ਸੰਕਲਪ ਅਤੇ ਨਿਤਯ-ਨੂਤਨ ਸਿੱਧੀਆਂ ਦਾ ਕਾਰਜਕਾਲ ਹੈ। ਇਸ ਅੰਮ੍ਰਿਤਕਾਲ ਵਿੱਚ ਇਹ ਪਹਿਲੀ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਹੋ ਰਹੀ ਹੈ। ਅਤੇ ਇਸ ਲਈ ਇਸ ਦਾ ਮਹੱਤਵ ਹੋਰ ਵਧ ਗਿਆ ਹੈ। ਇਸ ਸਮਿਟ ਵਿੱਚ ਆਏ 100 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀ, ਭਾਰਤ ਦੀ ਇਸ ਵਿਕਾਸ ਯਾਤਰਾ ਦੇ ਅਹਿਮ ਸਹਿਯੋਗੀ ਹਨ। ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

 

Friends,

UAE ਦੇ ਰਾਸ਼ਟਰਪਤੀ, ਮੇਰੇ Brother...His Highness ਸ਼ੇਖ ਮੁਹੰਮਦ ਬਿਨ ਜ਼ਾਇਦ ਦਾ ਇਸ ਆਯੋਜਨ ਵਿੱਚ ਸ਼ਾਮਲ ਹੋਣਾ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਵਾਇਬ੍ਰੈਂਟ ਗੁਜਰਾਤ ਵਿੱਚ, ਇਸ ਸਮਿਟ ਵਿੱਚ ਉਨ੍ਹਾਂ ਦਾ ਇੱਥੇ ਚੀਫ ਗੈਸਟ ਦੇ ਤੌਰ ‘ਤੇ ਮੌਜੂਦ ਹੋਣਾ ਭਾਰਤ ਅਤੇ UAE  ਦੇ ਦਿਨੋਂ-ਦਿਨ ਮਜ਼ਬੂਤ ਹੁੰਦੇ ਆਤਮੀਯ ਸਬੰਧਾਂ ਦਾ ਪ੍ਰਤੀਕ ਹੈ। ਕੁਝ ਦੇਰ ਪਹਿਲੇ ਅਸੀਂ ਉਨ੍ਹਾਂ ਦੇ ਵਿਚਾਰ ਸੁਣੇ। ਭਾਰਤ ਨੂੰ ਲੈ ਕੇ ਉਨ੍ਹਾਂ ਦਾ ਵਿਸ਼ਵਾਸ, ਉਨ੍ਹਾਂ ਦਾ ਸਹਿਯੋਗ, ਬਹੁਤ ਹੀ ਗਰਮਜੋਸ਼ੀ ਨਾਲ ਭਰਿਆ ਹੋਇਆ ਹੈ। ਜਿਵੇਂ ਉਨ੍ਹਾਂ ਨੇ ਕਿਹਾ-ਵਾਇਬ੍ਰੈਂਟ ਗੁਜਰਾਤ ਸਮਿਟ economic development ਅਤੇ investment ਨਾਲ ਜੁੜੀਆਂ ਜਾਣਕਾਰੀਆਂ ਅਤੇ ਅਨੁਭਵ ਸਾਂਝੇ ਕਰਨ ਦਾ global platform  ਬਣ ਗਈਆਂ ਹਨ। ਇਸ ਸਮਿਟ ਵਿੱਚ ਵੀ ਭਾਰਤ ਅਤੇ UAE  ਨੇ ਫੂਡ ਪਾਰਕਸ ਦੇ ਵਿਕਾਸ ਲਈ, ਰਿਨਿਊਏਬਲ ਐਨਰਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ, ਇਨੋਵੇਟਿਵ ਹੈਲਥ ਕੇਅਰ ਵਿੱਚ ਨਿਵੇਸ਼ ਲਈ ਕਈ ਮਹੱਤਵਪੂਰਨ ਸਮਝੌਤੇ ਕੀਤੇ ਹਨ।

ਭਾਰਤ ਦੇ ਪੋਰਟ ਇਨਫ੍ਰਾਸਟ੍ਰਕਚਰ ਵਿੱਚ, UAE  ਦੀਆਂ ਕੰਪਨੀਆਂ ਦੁਆਰਾ ਕਈ ਬਿਲੀਅਨ ਡਾਲਰ ਦੇ ਨਵੇਂ ਨਿਵੇਸ਼ ‘ਤੇ ਸਹਿਮਤੀ ਬਣੀ ਹੈ। UAE  ਦੇ ਸਾਵਰੇਨ ਵੈਲਥ ਫੰਡ ਦੁਆਰਾ ਗਿਫ਼ਟ ਸਿਟੀ ਵਿੱਚ ਆਪਰੇਸ਼ਨਸ ਸ਼ੁਰੂ ਕੀਤੇ ਜਾਣਗੇ। ਟ੍ਰਾਂਸਵਰਲਡ ਕੰਪਨੀ, ਇੱਥੇ ਏਅਰਕ੍ਰਾਫਟ ਅਤੇ  Ship Leasing  ਐਕਟੀਵਿਟੀਜ਼ ਵੀ ਸ਼ੁਰੂ ਕਰਨ ਜਾ ਰਹੀ ਹੈ। ਭਾਰਤ ਅਤੇ UAE ਨੇ ਜਿਸ ਤਰ੍ਹਾਂ ਆਪਣੇ ਰਿਸ਼ਤਿਆਂ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ, ਉਸ ਦਾ ਬਹੁਤ ਬੜਾ ਕ੍ਰੈਡਿਟ ਮੇਰੇ ਬ੍ਰਦਰ, His Highness ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਜਾਂਦਾ ਹੈ।

Friends,

ਮੋਜ਼ਾਮਬੀਕ ਦੇ ਪ੍ਰੈਜ਼ੀਡੈਂਟ His Excellency Nyusi ਨਾਲ ਕੱਲ੍ਹ ਵੀ ਮੇਰੀ ਬਹੁਤ ਵਿਸਤਾਰ ਨਾਲ ਗੱਲ ਹੋਈ ਹੈ। ਉਨ੍ਹਾਂ ਦੇ ਲਈ ਤਾਂ ਗੁਜਰਾਤ ਆਉਣਾ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਜਿਹਾ ਹੈ। President Nyusi, IIM ਅਹਿਮਦਾਬਾਦ ਦੇ alumni ਹਨ। ਭਾਰਤ ਦੇ ਲਈ ਮਾਣ ਦੀ ਗੱਲ ਹੈ ਕਿ ਸਾਡੀ ਜੀ-20 ਪ੍ਰੈਜ਼ੀਡੈਂਸੀ ਵਿੱਚ ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਮਿਲੀ। President Nyusi  ਦੀ ਭਾਰਤ ਯਾਤਰਾ ਨਾਲ ਸਾਡੇ ਸਬੰਧਾਂ ਨੂੰ ਤਾਂ ਬਲ ਮਿਲਿਆ ਹੀ ਹੈ, ਭਾਰਤ-ਅਫ਼ਰੀਕਾ ਦੇ ਦਰਮਿਆਨ ਨੇੜਤਾ ਹੋਰ ਵਧੀ ਹੈ।

 

ਸਾਥੀਓ,

ਚੈੱਕ ਦੇ ਪ੍ਰਧਾਨ ਮੰਤਰੀ ਹਿਜ ਐਕਸੇਲੈਂਸੀ ਪੈਤਰ ਫਿਯਾਲਾ ਜੀ ਦੀ ਇਹ ਪਹਿਲੀ ਭਾਰਤ ਯਾਤਰਾ ਇਸ ਅਹੁਦੇ ‘ਤੇ ਹੈ, ਹਾਲਾਂਕਿ ਉਹ ਭਾਰਤ ਪਹਿਲਾਂ ਵੀ ਆਏ ਹਨ। ਚੈੱਕ ਲੰਬੇ ਸਮੇਂ ਤੋਂ ਵਾਇਬ੍ਰੈਂਟ ਗੁਜਰਾਤ ਸਮਿਟ ਨਾਲ ਜੁੜਿਆ ਹੋਇਆ ਹੈ। ਭਾਰਤ ਅਤੇ ਚੈੱਕ ਦੇ ਦਰਮਿਆਨ ਟੈਕਨੋਲੋਜੀ, ਆਟੋਮੋਬਾਈਲਜ਼, ਮੈਨੂਫੈਕਚਰਿੰਗ ਵਰਗੇ ਸੈਕਟਰਸ ਵਿੱਚ ਸਹਿਯੋਗ ਲਗਾਤਾਰ ਵਧ ਰਿਹਾ ਹੈ। ਹਿਜ ਐਕਸੇਲੈਂਸੀ ਪੈਤਰ ਫਿਯਾਲਾ, ਮੈਨੂੰ ਵਿਸ਼ਵਾਸ ਹੈ, ਤੁਹਾਡੀ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਸਾਡੇ ਇੱਥੇ ਕਿਹਾ ਜਾਂਦਾ ਹੈ-ਅਤਿਥੀ ਦੇਵੋ ਭਾਵ:... ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੁਹਾਡੀ ਤਾਂ ਇਹ ਪਹਿਲੀ ਭਾਰਤ ਵਿਜ਼ਿਟ ਹੈ। ਉਮੀਦ ਹੈ, ਤੁਸੀਂ ਬਹੁਤ ਸ਼ਾਨਦਾਰ ਯਾਦਾਂ ਲੈ ਕੇ ਇੱਥੋਂ ਜਾਓਗੇ।

Friends,

 ਨੋਬੇਲ ਲਾਰੀਏਟ ਅਤੇ Timor-Leste ਦੇ ਰਾਸ਼ਟਰਪਤੀ His Excellency, Ramos-Horta  ਦਾ ਵੀ ਮੈਂ ਭਾਰਤ ਵਿੱਚ ਸੁਆਗਤ ਕਰਦਾ ਹਾਂ। His Excellency, Ramos-Horta  ਦਾ ਗਾਂਧੀਨਗਰ ਆਉਣਾ ਹੋਰ ਵਿਸ਼ੇਸ਼ ਹੈ। ਤੁਸੀਂ ਮਹਾਤਮਾ ਗਾਂਧੀ ਦੇ Non-Violence  ਦੇ ਸਿਧਾਂਤ ਨੂੰ ਆਪਣੇ ਦੇਸ਼ ਦੇ ਸੁੰਤਤਰਤਾ ਸੰਗਰਾਮ ਨਾਲ ਜੋੜਿਆ ਹੈ। ਆਸੀਆਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ Timor-Leste ਦੇ ਨਾਲ ਸਾਡਾ ਸਹਿਯੋਗ ਬਹੁਤ ਅਹਿਮ ਹੈ।

 

Friends,

ਕੁਝ ਸਮਾਂ ਪਹਿਲਾਂ ਹੀ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਨੂੰ 20 ਵਰ੍ਹੇ ਪੂਰੇ ਹੋਏ ਹਨ। ਬੀਤੇ 20 ਵਰ੍ਹਿਆਂ ਵਿੱਚ ਇਸ ਸਮਿਟ ਨੇ ਨਵੇਂ ideas ਨੂੰ ਪਲੈਟਫਾਰਮ ਦਿੱਤਾ ਹੈ। ਇਸ ਨੇ investments ਅਤੇ returns  ਦੇ ਲਈ ਨਵੇਂ Gateway ਬਣਾਏ ਹਨ। ਅਤੇ ਹੁਣ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਇਸ ਵਾਰ ਦੀ ਥੀਮ ਹੈ- Gateway to the Future...21ਵੀਂ ਸਦੀ ਦੀ ਦੁਨੀਆ ਦਾ future ਸਾਡੇ ਸਾਂਝੇ ਪ੍ਰਯਾਸਾਂ ਨਾਲ ਹੀ ਉੱਜਵਲ ਬਣੇਗਾ। ਭਾਰਤ ਨੇ ਆਪਣੀ ਜੀ-20 presidency  ਦੌਰਾਨ ਵੀ Global Future ਲਈ ਇੱਕ ਰੋਡ-ਮੈਪ ਦਿੱਤਾ ਹੈ। ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ ਅਡੀਸ਼ਨ ਵਿੱਚ ਵੀ ਇਸ ਵਿਜ਼ਨ ਨੂੰ ਹੋਰ ਅੱਗੇ ਵਧਾ ਰਹੇ ਹਨ। ਭਾਰਤ, ‘ਆਈ-ਟੂ-ਯੂ-ਟੂ’ ਅਤੇ ਦੂਸਰੇ Multilateral Organisations ਦੇ ਨਾਲ partnerships ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। One World, One Family, One Future ਦਾ ਸਿਧਾਂਤ, ਵਿਸ਼ਵ ਕਲਿਆਣ ਦੀ ਜ਼ਰੂਰੀ ਜ਼ਰੂਰਤ ਹੈ।

Friends,

ਅੱਜ ਤੇਜ਼ੀ ਨਾਲ ਬਦਲਦੇ ਹੋਏ world order  ਵਿੱਚ, ਭਾਰਤ, ‘ਵਿਸ਼ਵ ਮਿੱਤਰ’ ਦੀ ਭੂਮਿਕਾ ਵਿੱਚ ਅੱਗੇ ਵਧ ਰਿਹਾ ਹੈ। ਅੱਜ ਭਾਰਤ ਨੇ ਵਿਸ਼ਵ ਨੂੰ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਸਾਂਝਾ ਲਕਸ਼ ਤੈਅ ਕਰ ਸਕਦੇ ਹਾਂ, ਆਪਣੇ ਲਕਸ਼ ਪ੍ਰਾਪਤ ਕਰ ਸਕਦੇ ਹਾਂ। ਵਿਸ਼ਵ ਕਲਿਆਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ, ਭਾਰਤ ਦੀ ਨਿਸ਼ਠਾ, ਭਾਰਤ ਦੇ ਪ੍ਰਯਾਸ ਅਤੇ ਭਾਰਤ ਦੀ ਮਿਹਨਤ, ਅੱਜ ਦੀ ਦੁਨੀਆ ਨੂੰ ਜ਼ਿਆਦਾ ਸੁਰੱਖਿਅਤ ਅਤੇ ਸਮ੍ਰਿੱਧ ਬਣਾ ਰਹੀ ਹੈ। The world looks at India as: An important pillar of stability, A friend who can be trusted; A partner who believes in people-centric development; A voice that believes in global good; A voice of the Global south; An engine of growth in the global economy. A technology hub for finding solutions. A powerhouse of talented youth. And, a democracy that delivers;

Friends,

ਭਾਰਤ ਦੇ 1.4 ਬਿਲੀਅਨ ਲੋਕਾਂ ਦੀ priorities ਅਤੇ aspirations, human-centric development ‘ਤੇ ਉਨ੍ਹਾਂ ਦੀ ਆਸਥਾ, inclusivity ਅਤੇ equality ਦਾ ਸਾਡਾ ਕਮਿਟਮੈਂਟ, ਵਿਸ਼ਵ ਸਮ੍ਰਿੱਧੀ ਅਤੇ ਵਿਸ਼ਵ ਦੇ ਵਿਕਾਸ ਦਾ ਬਹੁਤ ਬੜਾ ਅਧਾਰ ਹਨ। ਅੱਜ ਭਾਰਤ, ਦੁਨੀਆ ਦੀ 5th largest economy ਹੈ। 10 ਸਾਲ ਪਹਿਲਾਂ ਭਾਰਤ 11th ‘ਤੇ ਸੀ। ਅੱਜ ਦੁਨੀਆ ਦੀ ਹਰ ਪ੍ਰਮੁੱਖ ਰੇਟਿੰਗ ਏਜੰਸੀ ਦਾ ਅਨੁਮਾਨ ਹੈ ਕਿ ਭਾਰਤ ਅਗਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੀ ਟੌਪ-3 ਇਕੌਨਮੀ ਵਿੱਚ ਜਾਏਗਾ। ਭਾਰਤ ਦੇ ਲੋਕ ਜੋ analysis ਕਰਨਾ ਹੈ, ਕਰਦੇ ਰਹਿਣ, ਮੇਰੀ ਗਰੰਟੀ ਹੈ ਕਿ ਹੋ ਜਾਏਗਾ। ਇੱਕ ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵ ਕਈ ਅਨਿਸ਼ਚਿਤਤਾਵਾਂ ਨਾਲ ਘਿਰਿਆ ਹੋਇਆ ਹੈ, ਤਦ ਭਾਰਤ, ਦੁਨੀਆ ਵਿੱਚ ਵਿਸ਼ਵ ਦੀ ਇੱਕ ਨਵੀਂ ਕਿਰਨ ਬਣ ਕੇ ਉੱਭਰਿਆ ਹੈ। ਭਾਰਤ ਦੀਆਂ ਪ੍ਰਾਥਮਿਕਤਾਵਾਂ ਬਿਲਕੁਲ ਸਪਸ਼ੱਟ ਹਨ। ਅੱਜ ਭਾਰਤ ਦੀ ਪ੍ਰਾਥਮਿਕਤਾ ਹੈ- Sustainable Industry, Infrastructure and Manufacturing, ਅੱਜ ਭਾਰਤ ਦੀ ਪ੍ਰਾਥਮਿਕਤਾ ਹੈ- New Age Skills, Futuristic Technology, AI & Innovation ਅੱਜ ਭਾਰਤ ਦੀ ਪ੍ਰਾਥਮਿਕਤਾ ਹੈ - Green Hydrogen, Renewable Energy, Semi-conductors ਇਸ ਦਾ ਪੂਰਾ ਈਕੋਸਿਸਟਮ, ਇਸ ਦੀ ਇੱਕ ਝਲਕ ਅਸੀਂ Vibrant Gujarat Global Trade Show ਵਿੱਚ ਵੀ ਦੇਖ ਸਕਦੇ ਹਾਂ। ਅਤੇ ਮੇਰੀ ਤਾਂ ਇਹ ਤਾਕੀਦ ਹੈ ਕਿ Trade Show ਜ਼ਰੂਰ ਦੇਖੋ। ਗੁਜਰਾਤ ਦੇ ਵੀ ਸਕੂਲ- ਕਾਲਜ ਦੇ ਵਿਦਿਆਰਥੀ ਜ਼ਰੂਰ ਜਾਉਣ। ਕੱਲ੍ਹ ਦਿਨ ਵਿੱਚ ਮੈਂ His Excellency Nyusi ਅਤੇ His Excellency, Ramos-Horta  ਜੀ ਦੇ ਨਾਲ ਇਸ ਟ੍ਰੇਡ ਸ਼ੋਅ ਵਿੱਚ ਕਾਫੀ ਸਮਾਂ ਗੁਜ਼ਾਰਿਆ ਹੈ। ਇਸ ਟ੍ਰੇਡ ਸ਼ੋਅ ਵਿੱਚ ਕੰਪਨੀਆਂ ਨੇ World Class State of the art technology ਨਾਲ ਬਣੇ Products ਦਾ ਨਿਰਦੇਸ਼ਨ ਕੀਤਾ ਹੈ। E-Mobility, Start-Ups, Blue Economy, Green Energy ਅਤੇ Smart Infrastructure ਜਿਹੇ Trade Show ਵਿੱਚ ਇੱਕ ਪ੍ਰਕਾਰ ਨਾਲ ਛਾਏ ਹੋਏ ਹਨ। ਇਹ ਜਿੰਨੇ  ਵੀ ਸੈਕਟਰਸ ਹਨ, ਇਨ੍ਹਾਂ ਵਿੱਚ Investment ਦੇ ਲਈ ਤੁਹਾਡੇ ਪਾਸ ਲਗਾਤਾਰ ਨਵੇਂ ਅਵਸਰ ਬਣ ਰਹੇ ਹਨ। 

 

ਸਾਥੀਓ,

ਤੁਸੀਂ ਸਾਰੇ ਆਲਮੀ ਪਰਿਸਥਿਤੀਆਂ ਤੋਂ ਭਲੀ-ਭਾਂਤ ਜਾਣੂ ਹੋ। ਅਜਿਹੇ ਵਿੱਚ, ਅੱਜ ਜੇਕਰ ਭਾਰਤ ਦੀ ਇਕੌਨਮੀ ਵਿੱਚ ਇੰਨਾ resilience ਦਿਖ ਰਿਹਾ ਹੈ, ਜੇਕਰ ਅੱਜ ਭਾਰਤ ਦੀ Growth ਵਿੱਚ ਇੰਨਾ momentum ਦਿਖ ਰਿਹਾ ਹੈ, ਤਾਂ ਇਸ ਦੇ ਪਿੱਛੇ ਵੱਡੀ ਵਜ੍ਹਾ ਹੈ, ਬੀਤੇ 10 ਵਰ੍ਹਿਆਂ ਵਿੱਚ structural reforms ‘ਤੇ ਸਾਡਾ ਫੋਕਸ ! ਇਨ੍ਹਾਂ reforms ਨੇ ਭਾਰਤ ਦੀ ਇਕੌਨਮੀ ਦੀ capacity, capability ਅਤੇ competitiveness ਵਧਾਉਣ ਦਾ ਬਹੁਤ ਵੱਡਾ ਕੰਮ ਕੀਤਾ ਹੈ। 

Recapitalisation ਅਤੇ IBC ਤੋਂ ਅਸੀਂ ਭਾਰਤ ਦੇ ਬੈਂਕਿੰਗ ਸਿਸਟਮ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਬੈਂਕਿੰਗ ਸਿਸਟਮਸ ਵਿੱਚੋਂ ਇੱਕ ਬਣਾ ਦਿੱਤਾ ਹੈ। Ease of doing business ‘ਤੇ ਜ਼ੋਰ ਦਿੰਦੇ ਹੋਏ ਅਸੀਂ 40 ਹਜ਼ਾਰ ਤੋਂ ਜ਼ਿਆਦਾ compliances ਨੂੰ ਸਮਾਪਤ ਕਰ ਦਿੱਤਾ ਹੈ। GST ਨੇ ਭਾਰਤ ਵਿੱਚ ਟੈਕਸ ਦੇ ਗ਼ੈਰ ਜ਼ਰੂਰੀ ਜਾਲ ਨੂੰ ਖਤਮ ਕੀਤਾ ਹੈ। ਭਾਰਤ ਵਿੱਚ ਅਸੀਂ Global supply chain ਦੇ diversification ਦੇ ਲਈ ਬਿਹਤਰ ਮਾਹੌਲ ਬਣਾਇਆ ਹੈ। ਹਾਲ ਵਿੱਚ ਹੀ ਅਸੀਂ 3 FTA ਸਾਈਨ ਕੀਤੇ ਹਨ, ਤਾਕਿ global business ਦੇ ਲਈ ਭਾਰਤ ਅਤੇ attractive destination ਬਣ ਸਕਣ। ਇਨ੍ਹਾਂ ਵਿੱਚੋਂ ਇੱਕ FTA ਤਾਂ UAE ਦੇ ਨਾਲ ਹੀ ਹੋਇਆ ਹੈ। ਅਸੀਂ ਕਈ ਸੈਕਟਰਸ ਨੂੰ automatic route  ਨਾਲ FDI ਦੇ ਲਈ open ਕੀਤਾ ਹੈ। ਅੱਜ ਭਾਰਤ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਇਨਵੈਸਟ ਕਰ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦਾ capex, 5 ਗੁਣਾ ਅਧਿਕ ਹੋ ਚੁੱਕਿਆ ਹੈ। 

Friends,

ਭਾਰਤ ਅੱਜ ਗ੍ਰੀਨ ਐਨਰਜੀ ਅਤੇ alternative energy sources ਨੂੰ ਲੈ ਕੇ ਵੀ ਬੇਮਿਸਾਲ ਗਤੀ ਨਾਲ ਕੰਮ ਕਰ ਰਿਹਾ ਹੈ। ਭਾਰਤ ਦੀ Renewable energy capacity 3 ਗੁਣਾ ਵਧੀ ਹੈ ਅਤੇ ਸੋਲਰ ਐਨਰਜੀ ਕੈਪੇਸਿਟੀ ਵਿੱਚ 20 ਗੁਣਾ ਵਾਧਾ ਹੋਇਆ ਹੈ। ਡਿਜੀਟਲ ਇੰਡੀਆ ਮਿਸ਼ਨ ਨੇ ਭਾਰਤ ਵਿੱਚ life ਅਤੇ business, ਦੋਹਾਂ ਨੂੰ ਟ੍ਰਾਂਸਫਾਰਮ ਕਰ ਦਿੱਤਾ ਹੈ। 10 ਵਰ੍ਹਿਆਂ ਵਿੱਚ ਸਸਤੇ ਫੋਨ ਅਤੇ ਸਸਤੇ ਡਾਟੇ ਨਾਲ digital inclusion ਦੀ ਨਵੀਂ ਕ੍ਰਾਂਤੀ ਆਈ ਹੈ। ਹਰ ਪਿੰਡ ਤੱਕ ਔਪਟੀਕਲ ਫਾਈਬਰ ਪਹੁੰਚਾਉਣ ਦਾ ਅਭਿਯਾਨ, 5G ਦਾ ਤੇਜ਼ੀ ਨਾਲ ਵਿਸਤਾਰ ਆਮ ਭਾਰਤੀਆਂ ਦਾ ਜੀਵਨ ਬਦਲ ਰਿਹਾ ਹੈ। ਅੱਜ ਅਸੀਂ ਦੁਨੀਆ ਵਿੱਚ ਤੀਸਰੇ ਵੱਡੇ ਸਟਾਰਟਅੱਪ ਈਕੋਸਿਸਟਮ ਹਾਂ। 10 ਵਰ੍ਹੇ ਪਹਿਲਾਂ ਭਾਰਤ ਵਿੱਚ ਕੁਝ 100 ਸਟਾਰਟਅੱਪਸ ਸਨ। ਅੱਜ ਭਾਰਤ ਵਿੱਚ 1 ਲੱਖ 15 ਹਜ਼ਾਰ ਰਜਿਸਟਰਡ ਸਟਾਰਟਅੱਪਸ ਹਨ। ਭਾਰਤ ਦੇ Overall export ਵਿੱਚ ਵੀ ਰਿਕਾਰਡ ਵਾਧਾ ਹੋਇਆ ਹੈ।  

 

Friends,

ਭਾਰਤ ਵਿੱਚ ਜੋ ਇਹ ਬਦਲਾਅ ਆ ਰਿਹਾ ਹੈ, ਉਹ ਭਾਰਤ ਦੇ ਨਾਗਰਿਕਾਂ ਦੀ Ease of Living ਵੀ ਵਧਾ ਰਿਹਾ ਹੈ, ਉਨ੍ਹਾਂ ਨੂੰ Empower ਕਰ ਰਿਹਾ ਹੈ। ਸਾਡੀ ਸਰਕਾਰ ਦੇ 5 ਵਰ੍ਹਿਆਂ ਵਿੱਚ ਸਾਡੇ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਨਿਕਲੇ ਹਨ। ਭਾਰਤ ਵਿੱਚ ਮਿਡਲ ਕਲਾਸ ਦੀ ਐਵਰੇਜ਼ ਇਨਕਮ ਲਗਾਤਾਰ ਵਧ ਰਹੀ ਹੈ।  ਭਾਰਤ ਵਿੱਚ Female Workforce ਦੇ participation ਵਿੱਚ ਵੀ ਰਿਕਾਰਡ ਵਾਧਾ ਹੋਇਆ ਹੈ। ਭਾਰਤ ਦੇ ਭਵਿੱਖ ਦੇ ਲਈ ਇਹ ਬਹੁਤ ਚੰਗੇ ਸੰਕੇਤ ਹਨ। ਅਤੇ ਇਸ ਲਈ, ਮੈਂ ਆਪ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਭਾਰਤ ਦੀ ਇਸ ਵਿਕਾਸ ਯਾਤਰਾ ਨਾਲ ਜੁੜੋ, ਸਾਡੇ ਨਾਲ ਚਲੋ। 

ਸਾਥੀਓ,

Logistics ਨੂੰ ਲੈ ਕੇ, Ease of Transportation ਦੇ ਲਈ ਵੀ ਭਾਰਤ ਵਿੱਚ ਆਧੁਨਿਕ ਪਾਲੀਸੀਜ਼ ‘ਤੇ ਕੰਮ ਹੋ ਰਿਹਾ ਹੈ। 10 ਵਰ੍ਹੇ ਪਹਿਲਾਂ ਭਾਰਤ ਵਿੱਚ 74 Airports ਸਨ। ਅੱਜ ਭਾਰਤ ਵਿੱਚ 149 Airports ਹਨ। ਭਾਰਤ ਦਾ ਨੈਸ਼ਨਲ ਹਾਈਵੇ ਨੈੱਟਵਰਕ ਪਿਛਲੇ 10 ਵਰ੍ਹਿਆਂ ਵਿੱਚ ਕਰੀਬ-ਕਰੀਬ ਦੁੱਗਣਾ ਹੋ ਚੁੱਕਿਆ ਹੈ। 10 ਵਰ੍ਹਿਆਂ ਵਿੱਚ ਸਾਡਾ ਮੈਟਰੋ ਟ੍ਰੇਨ ਨੈੱਟਵਰਕ 3 ਗੁਣਾ ਤੋਂ ਜ਼ਿਆਦਾ ਵਧ ਚੁੱਕਿਆ ਹੈ। ਗੁਜਰਾਤ ਹੋਵੇ, ਮਹਾਰਾਸ਼ਟਰ ਹੋਵੇ ਜਾਂ ਫਿਰ ਸਾਡੀ ਈਸਟਰਨ ਕੋਸਟਲਾਈਨ ਹੋਵੇ, ਇਨ੍ਹਾਂ ਨੂੰ ਅੱਜ ਡੈਡੀਕੇਟਿਡ ਫ੍ਰੇਟ ਕੌਰੀਡੋਰ ਨਾਲ ਜੋੜਿਆ ਜਾ ਰਿਹਾ ਹੈ। ਭਾਰਤੀ ਵਿੱਚ ਅੱਜ ਕਈ ਨੈਸ਼ਨਲ ਵਾਟਰਵੇਅਜ਼ ‘ਤੇ ਇਕੱਠਿਆਂ ਕੰਮ ਚੱਲ ਰਿਹਾ ਹੈ। ਭਾਰਤੀ ਪੋਰਟਸ ਦਾ ਟਰਨਰਾਉਂਡ ਟਾਈਮ ਅੱਜ ਬਹੁਤ ਕੰਪੈਟੇਟਿਵ ਹੋ ਗਿਆ ਹੈ। ਜੀ-20 ਦੇ ਦੌਰਾਨ ਜਿਸ India-Middle East-Europe Economic Corridor ਦਾ ਐਲਾਨ ਹੋਇਆ ਹੈ, ਉਹ ਵੀ ਆਪ ਸਾਰੇ ਇਨਵੈਸਟਰਸ ਦੇ ਲਈ ਬਹੁਤ ਵੱਡੀ ਬਿਜਨਿਸ Opportunity ਹੈ। 

 

Friends,

ਭਾਰਤ ਦੇ ਕੋਨੇ-ਕੋਨੇ ਵਿੱਚ ਤੁਹਾਡੇ ਲਈ ਨਵੀਆਂ ਸੰਭਾਵਨਾਵਾਂ ਹਨ। ਵਾਈਬ੍ਰੈਂਟ ਗੁਜਰਾਤ ਸਮਿਟ ਇਸ ਦੇ ਲਈ ਵੀ ਇੱਕ ਗੇਟਵੇ ਦੀ ਤਰ੍ਹਾਂ ਹੈ - Gateway to the Future ਅਤੇ ਤੁਸੀਂ ਭਾਰਤ ਵਿੱਚ ਸਿਰਫ ਇਨਵੈਸਟਮੈਂਟ ਹੀ ਨਹੀਂ ਕਰ ਰਹੇ, ਬਲਕਿ young Creators ਅਤੇ Consumers ਦੀ ਇੱਕ ਨਵੀਂ ਜੈਨਰੇਸ਼ਨ ਨੂੰ ਵੀ ਸ਼ੇਪ ਕਰ ਰਹੇ ਹੋ। ਭਾਰਤ ਦੀ aspirations ਨਾਲ ਭਰੀ young generation ਦੇ ਨਾਲ ਤੁਹਾਡੀ partnership ਨੂੰ ਉਹ results ਲਿਆ ਕੇ ਦਿਖਾ ਸਕਦੀ ਹੈ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਤੇ ਇਸੇ ਵਿਸ਼ਵਾਸ ਦੇ ਨਾਲ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਵਾਈਬ੍ਰੈਂਟ ਗੁਜਰਾਤ ਸਮਿਟ ਨਾਲ ਜੁੜਨ ਦੇ ਲਈ ਮੈਂ ਦਿਲੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਤੁਹਾਡੇ ਸੁਪਨੇ ‘ਇਹ ਮੋਦੀ ਦਾ ਸੰਕਲਪ ਹੈ’। ਤੁਹਾਡੇ ਸੁਪਨੇ ਜਿੰਨੇ ਵੱਡੇ ਹੋਣਗੇ, ਮੇਰਾ ਸੰਕਲਪ ਵੀ ਉੰਨਾ ਹੀ ਵੱਡਾ ਹੋਵੇਗਾ। ਆਓ ਸੁਪਨੇ ਦੇਖਣ ਦੇ ਅਵਸਰ ਅਨੇਕ ਹਨ, ਸੰਕਲਪ ਪੂਰਾ ਕਰਨ ਦੀ ਸਮਰੱਥਾ ਵੀ ਮੌਜੂਦ ਹੈ। 

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
25% of India under forest & tree cover: Government report

Media Coverage

25% of India under forest & tree cover: Government report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi