“ਸੂਰਤ ਸ਼ਹਿਰ ਦੀ ਸ਼ੋਭਾ ਵਿੱਚ ਹੀਰੇ ਜਿਹੀ ਇੱਕ ਨਵੀਂ ਵਿਸ਼ੇਸ਼ਤਾ ਜੁੜ ਗਈ ਹੈ”
“ਸੂਰਤ ਡਾਇਮੰਡ ਬੋਰਸ ਭਾਰਤੀ ਡਿਜ਼ਾਈਨਾਂ, ਡਿਜ਼ਾਈਨ ਕਰਨ ਵਾਲਿਆਂ, ਸਮੱਗਰੀ ਅਤੇ ਵਿਚਾਰਾਂ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ; ਇਹ ਭਵਨ ਨਵੇਂ ਭਾਰਤ ਦੀਆਂ ਸਮਰੱਥਾਵਾਂ ਤੇ ਸੰਕਲਪਾਂ ਦਾ ਪ੍ਰਤੀਕ ਹੈ”
“ਅੱਜ ਸੂਰਤ ਸ਼ਹਿਰ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦਾ ਸ਼ਹਿਰ ਹੈ”
“ਸੂਰਤ ਦੇ ਲੋਕ ਮੋਦੀ ਦੀ ਗਰੰਟੀ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਹਨ”
“ਜੇਕਰ ਸੂਰਤ ਫੈਸਲਾ ਕਰਦਾ ਹੈ, ਤਾਂ ਰਤਨ-ਗਹਿਣਿਆਂ ਦੇ ਨਿਰਯਾਤ ਵਿੱਚ ਸਾਡੀ ਹਿੱਸੇਦਾਰੀ ਦੋਹਰੇ ਅੰਕ ਤੱਕ ਪਹੁੰਚ ਸਕਦੀ ਹੈ”
“ਸੂਰਤ ਨਿਰੰਤਰ ਅੰਤਰਰਾਸ਼ਟਰੀ ਵਪਾਰ ਕੇਂਦਰਾਂ ਨਾਲ ਜੁੜ ਰਿਹਾ ਹੈ, ਦੁਨੀਆ ਵਿੱਚ ਬਹੁਤ ਘੱਟ ਸ਼ਹਿਰਾਂ ਵਿੱਚ ਅਜਿਹੀ ਅੰਤਰਰਾਸ਼ਟਰੀ ਸੰਪਰਕ ਸੁਵਿਧਾ ਹੈ”
“ਜੇਕਰ ਸੂਰਤ ਅੱਗੇ ਵਧੇਗਾ, ਤਾਂ ਗੁਜਰਾਤ ਅੱਗੇ ਵਧੇਗਾ; ਜੇਕਰ ਗੁਜਰਾਤ ਅੱਗੇ ਵਧੇਗਾ, ਤਾਂ ਦੇਸ਼ ਅੱਗੇ ਵਧੇਗਾ”

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ, ਸਥਾਨਕ ਸਾਂਸਦ, ਸੀ ਆਰ ਪਾਟਿਲ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ, ਦੇਸ਼ ਦੀ ਡਾਇਮੰਡ ਇੰਟਸਟਰੀ ਦੇ ਜਾਣੇ-ਮਾਣੇ ਸਾਰੇ ਚਿਹਰੇ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ।

ਸੂਰਤ ਯਾਨੀ ਸੂਰਤ, ਸੂਰਤ ਦੇ ਪਾਸ ਇਤਿਹਾਸ ਦਾ ਅਨੁਭਵ, ਵਰਤਮਾਨ ਵਿੱਚ ਰਫਤਾਰ ਅਤੇ ਭਵਿੱਖ ਦੀ ਦੂਰਅੰਦੇਸ਼ੀ, ਉਸ ਦਾ ਨਾਮ ਹੈ ਸੂਰਤ। ਅਤੇ ਇਹ ਮੇਰਾ ਸੂਰਤ ਹੈ ਕਿ ਅਜਿਹੇ ਕੰਮ ਵਿੱਚ ਕਦੇ ਕੋਈ ਕੋਈ ਕੋਰ ਕਸਰ ਨਹੀਂ ਛੱਡਦਾ। ਇਸ ਤਰ੍ਹਾਂ ਸਾਰੀਆਂ ਗੱਲਾਂ ਵਿੱਚ ਸੂਰਤੀ ਨੂੰ ਕਿਤਨੀ ਜਲਦੀ ਹੋਵੇ, ਲੇਕਿਨ ਖਾਣ-ਪੀਣ ਦੀ ਦੁਕਾਨ ‘ਤੇ ਅੱਧਾ ਘੰਟਾ ਲਾਈਨ ਵਿੱਚ ਖੜ੍ਹੇ ਰਹਿਣ ਦਾ ਧੀਰਜ ਉਸ ਵਿੱਚ ਹੁੰਦਾ ਹੈ। ਭਾਰੀ ਬਾਰਸ਼ ਆਈ ਹੋਵੇ, ਅਤੇ ਗੋਡਿਆਂ ਤੱਕ ਪਾਣੀ ਭਰਿਆ ਹੋਵੇ, ਲੇਕਿਨ ਪਕੌੜਿਆਂ ਦੀ ਦੁਕਾਨ ‘ਤੇ ਜਾਣਾ ਹੈ, ਮਤਲਬ ਜਾਣਾ ਹੈ। ਸ਼ਰਦ ਪੂਰਣਿਮਾ ‘ਤੇ, ਚੰਡੀ ਪੜਵਾ, ‘ਤੇ ਦੁਨੀਆ ਪੂਰੀ ਛੱਤ ‘ਤੇ ਜਾਂਦੀ ਹੈ, ਅਤੇ ਇਹ ਮੇਰਾ ਸੂਰਤੀ ਫੁੱਟਪਾਥ ‘ਤੇ ਪਰਿਵਾਰ ਦੇ ਨਾਲ ਘਾਰੀ (ਮਠਿਆਈ) ਖਾਂਦਾ ਹੈ।

ਅਤੇ ਆਨੰਦ ਅਜਿਹਾ ਕਿ ਸਾਹਬ ਨਜਦੀਕ ਵਿੱਚ ਕਿਤੇ ਘੁੰਮਣ ਨਹੀਂ ਜਾਂਦਾ, ਲੇਕਿਨ ਪੂਰਾ ਵਿਸ਼ਵ ਘੁੰਮਦਾ ਹੈ। ਮੈਨੂੰ ਯਾਦ ਹੈ 40-45 ਸਾਲ ਪਹਿਲਾਂ ਸੌਰਾਸ਼ਟਰ ਦੇ ਭਾਈ ਸੂਰਤ ਦੀ ਤਰਫ ਗਏ, ਤਦ ਮੈਂ ਸੌਰਾਸ਼ਟਰ ਦੇ ਸਾਡੇ ਪੁਰਾਣੇ ਮਿੱਤਰ ਨੂੰ ਪੁੱਛਦਾ ਸੀ ਕਿ ਤੁਸੀਂ ਸੌਰਾਸ਼ਟਰ ਛੱਡ ਕੇ ਸੂਰਤ ਆਏ ਹੋ ਤਾਂ ਤੁਹਾਨੂੰ ਕੈਸਾ ਲੱਗਦਾ ਹੈ?  ਉਹ ਕਹਿੰਦੇ ਸਾਡੇ ਸੂਰਤ ਵਿੱਚ ਅਤੇ ਸਾਡੇ ਕਾਠਿਯਾਵਾੜ ਵਿੱਚ ਬਹੁਤ ਅੰਤਰ ਹੈ। ਇਹ 40-45 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਮੈਂ ਪੁੱਛਦਾ ਕੀ? ਤਾਂ ਉਹ ਕਹਿੰਦੇ ਸਾਡੇ ਕਾਠਿਯਾਵਾੜ ਵਿੱਚ ਆਹਮਣੇ-ਸਾਹਮਣੇ ਮੋਟਰ ਸਾਇਕਲ ਟਕਰਾ ਜਾਏ ਤਾਂ ਤਲਵਾਰ ਨਿਕਾਲਣ ਦੀ ਗੱਲ ਹੁੰਦੀ ਹੈ, ਲੇਕਿਨ ਸੂਰਤ ਵਿੱਚ ਮੋਟਰ ਸਾਇਕਲ ਟਕਰਾਏ, ਤਾਂ ਤੁਰੰਤ ਉਹ ਬੋਲੇ ਦੇਖ ਭਾਈ ਤੇਰੀ ਵੀ ਭੁੱਲ ਹੈ ਅਤੇ ਮੇਰੀ ਵੀ ਭੁੱਲ ਹੈ ਛੱਡ ਦੇ ਹੁਣ, ਇਤਨਾ ਅੰਤਰ ਹੈ।

 

ਸਾਥੀਓ,

ਅੱਜ ਸੂਰਤ ਸ਼ਹਿਰ ਦੀ ਭਵਯਤਾ ਵਿੱਚ ਇੱਕ ਹੋਰ ਡਾਇਮੰਡ ਜੁੜ ਗਿਆ ਹੈ। ਅਤੇ ਡਾਇਮੰਡ ਵੀ ਛੋਟਾ–ਮੋਟਾ ਨਹੀਂ ਹੈ ਬਲਕਿ ਇਹ ਤਾਂ ਦੁਨੀਆ ਵਿੱਚ ਸਰਬਸ਼੍ਰੇਸ਼ਠ ਹੈ। ਇਸ ਡਾਇਮੰਡ ਦੀ ਚਮਕ ਦੇ ਅੱਗੇ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਇਮਾਰਤਾਂ ਦੀ ਚਮਕ ਫਿੱਕੀ ਪੈ ਰਹੀ ਹੈ। ਅਤੇ ਹੁਣ ਵੱਲਭ ਭਾਈ, ਲਾਲਜੀ ਭਾਈ ਪੂਰੀ ਨਿਮਰਤਾ ਦੇ ਨਾਲ ਆਪਣੀ ਗੱਲ ਦੱਸ ਰਹੇ ਸਨ। ਅਤੇ ਸ਼ਾਇਦ ਇੰਨੇ ਵੱਡੇ ਮਿਸ਼ਨ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਇਹ ਨਿਮਰਤਾ, ਸਭ ਨੂੰ ਨਾਲ ਲੈਣ ਦਾ ਸੁਭਾਅ, ਇਸ ਦੇ ਲਈ ਜਿਤਨੀ ਵਧਾਈ, ਮੈਂ ਇਸ ਟੀਮ ਨੂੰ ਦੇਵਾਂ, ਉਤਨੀ ਘੱਟ ਹੈ। ਵੱਲਭ ਭਾਈ ਨੇ ਕਿਹਾ ਕਿ ਮੈਨੂੰ ਪੰਜ ਹੀ ਮਿੰਟ ਮਿਲਿਆ ਹੈ। ਲੇਕਿਨ ਵੱਲਭ ਭਾਈ ਤੁਹਾਡੇ ਨਾਲ ਤਾਂ ਕਿਰਣ ਜੁੜਿਆ ਹੋਇਆ ਹੈ। ਅਤੇ ਕਿਰਣ ਵਿੱਚ ਪੂਰੇ ਸੂਰਜ ਨੂੰ ਸਮਝਣ ਦੀ ਸਮਰੱਥਾ ਹੁੰਦੀ ਹੈ। ਅਤੇ ਇਸ ਲਈ ਤੁਹਾਡੇ ਲਈ ਪੰਜ ਮਿੰਟ ਇੱਕ ਬਹੁਤ ਵੱਡੀ ਸ਼ਕਤੀ ਦਾ ਪਰਿਚੈ ਬਣ ਜਾਂਦੇ ਹਨ।

ਹੁਣ ਦੁਨੀਆ ਵਿੱਚ ਕੋਈ ਵੀ ਕਹੇਗਾ ਡਾਇਮੰਡ ਬੁਰਸ, ਤਾਂ ਸੂਰਤ ਦਾ ਨਾਮ ਨਾਲ ਆਏਗਾ, ਭਾਰਤ ਦਾ ਨਾਮ ਵੀ ਆਏਗਾ। ਸੂਰਤ ਡਾਇਮੰਡ ਬੁਰਸ, ਭਾਰਤੀ ਡਿਜਾਈਨ, ਭਾਰਤੀ ਡਿਜਾਇਨਰਸ, ਭਾਰਤੀ ਮਟੀਰੀਅਲ ਅਤੇ ਭਾਰਤੀ ਕੰਸੈਪਟ ਦੀ ਸਮਰੱਥਾ ਨੂੰ ਦਿਖਾਉਂਦਾ ਹੈ। ਇਹ ਬਿਲਡਿੰਗ, ਨਵੇਂ ਭਾਰਤ ਦੀ ਨਵੀਂ ਸਮਰੱਥਾ ਅਤੇ ਨਵੇਂ ਸੰਕਲਪ ਦੀ ਪ੍ਰਤੀਕ ਹੈ। ਮੈਂ ਸੂਰਤ ਡਾਇਮੰਡ ਬੁਰਸ ਦੇ ਲਈ ਡਾਇਮੰਡ ਇੰਡਸਟਰੀ ਨੂੰ, ਸੂਰਤ ਨੂੰ, ਗੁਜਰਾਤ ਨੂੰ, ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾ।  

ਮੈਨੂੰ ਕੁਝ ਹਿੱਸਾ ਦੇਖਣ ਦਾ ਅਵਸਰ ਮਿਲਿਆ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੁਹਾਨੂੰ ਲੋਕਾਂ ਨੂੰ ਜਿਆਦਾ ਇੰਤਜਾਰ ਕਰਨਾ ਪਵੇ। ਲੇਕਿਨ ਮੈਂ ਕਿਹਾ ਇਨ੍ਹਾਂ ਨੂੰ, ਪੁਰਾਣੇ ਦੋਸਤ ਹਨ ਤਾਂ ਕੁਝ ਨਾ ਕੁਝ ਦੱਸਦਾ ਰਹਿੰਦਾ ਹਾਂ। ਮੈਂ ਕਿਹਾ ਕਿ ਤੁਸੀਂ ਜੋ ਐਨਵਾਇਰਮੈਂਟ ਦੀ ਦੁਨੀਆ ਦੇ ਵਕੀਲ ਹੋ, ਗ੍ਰੀਨ ਬਿਲਡਿੰਗ ਕੀ ਹੁੰਦੀ ਹੈ, ਜ਼ਰਾ ਬੁਲਾ ਕਰਕੇ ਦਿਖਾਓ। ਦੂਸਰਾ ਮੈਂ ਕਿਹਾ, ਪੂਰੇ ਦੇਸ਼ ਤੋਂ ਆਰਕੀਟੈਕਚਰ ਅਤੇ ਸਟ੍ਰਕਚਰ ਇੰਜੀਨਿਅਰ ਦੇ ਜੋ ਸਟੂਡੈਂਟਸ ਹਨ, ਉਨ੍ਹਾਂ ਨੂੰ ਕਹੋ ਕਿ ਤੁਸੀਂ ਆਓ ਅਤੇ ਸਟਡੀ ਕਰੋ ਕਿ ਬਿਲਡਿੰਗ ਦੀ ਰਚਨਾ ਆਧੁਨਿਕ ਰੂਪ ਵਿੱਚ ਕਿਵੇਂ ਹੁੰਦੀ ਹੈ। ਅਤੇ ਮੈਂ ਇਹ ਵੀ ਕਿਹਾ ਕਿ ਲੈਂਡ ਸਕੇਪਿੰਗ ਕਿਵੇਂ ਹੋਵੇ, ਪੰਚਤਤਵ ਦੀ ਕਲਪਨਾ ਕੀ ਹੁੰਦੀ ਹੈ, ਉਸ ਨੂੰ ਦੇਖਣ ਦੇ ਲਈ ਵੀ ਲੈਂਡਸਕੇਪ ਦੀ ਦੁਨੀਆ ਵਿੱਚ ਜੋ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਬੁਲਾਓ।

ਸਾਥੀਓ,

ਅੱਜ ਸੂਰਤ ਦੇ ਲੋਕਾਂ ਨੂੰ, ਇੱਥੋਂ ਦੇ ਵਪਾਰੀਆਂ-ਕਾਰੋਬਾਰੀਆਂ ਨੂੰ ਦੋ ਹੋਰ ਉਪਹਾਰ ਮਿਲ ਰਹੇ ਹਨ। ਅੱਜ ਹੀ ਸੂਰਤ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਲੋਕਅਰਪਣ ਹੋਇਆ ਹੈ। ਅਤੇ ਦੂਸਰਾ ਵੱਡਾ ਕੰਮ ਇਹ ਹੋਇਆ ਹੈ ਕਿ ਹੁਣ ਸੂਰਤ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਦਾ ਦਰਜਾ ਮਿਲ ਗਿਆ ਹੈ। ਸੂਰਤਿਆਂ ਦੀ ਵਰ੍ਹਿਆਂ ਪੁਰਾਣੀ ਮੰਗ ਅੱਜ ਪੂਰੀ ਹੋਈ ਹੈ। ਅਤੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲਾਂ ਆਉਂਦਾ ਸੀ ਇੱਥੇ ਤਾਂ ਸੂਰਤ ਦਾ ਏਅਰਪੋਰਟ..... ਕਦੇ-ਕਦੇ ਲੱਗਦਾ ਹੈ ਬੱਸ ਸਟੇਸ਼ਨ ਜਿਆਦਾ ਚੰਗਾ ਹੈ ਕਿ ਏਅਰਪੋਰਟ ਚੰਗਾ ਹੈ। ਬੱਸ ਸਟੇਸ਼ਨ ਚੰਗਾ ਲੱਗਦਾ ਸੀ, ਇਹ ਤਾਂ ਇੱਕ ਝੌਂਪੜੀ ਜੈਸਾ ਸੀ। ਅੱਜ ਕਿੱਥੇ ਤੋਂ ਕਿੱਥੇ ਪਹੁੰਚ ਗਏ, ਇਹ ਸੂਰਤ ਦੀ ਸਮਰੱਥਾ ਦਰਸਾਉਂਦਾ ਹੈ।

 

ਸੂਰਤ ਤੋਂ ਦੁਬਈ ਦੀ ਫਲਾਈਟ ਅੱਜ ਤੋਂ ਸ਼ੁਰੂ ਹੋ ਰਹੀ ਹੈ, ਬਹੁਤ ਜਲਦੀ ਹਾਂਗਕਾਂਗ ਦੇ ਲਈ ਵੀ ਫਲਾਈਟ ਸ਼ੁਰੂ ਹੋਵੇਗੀ। ਗੁਜਰਾਤ ਦੇ ਨਾਲ ਹੀ ਅਤੇ ਅੱਜ ਜਦੋਂ ਇਹ ਸੂਰਤ ਦਾ ਏਅਰਪੋਰਟ ਬਣਿਆ ਹੈ, ਤਦ ਗੁਜਰਾਤ ਵਿੱਚ ਹੁਣ 3 ਇੰਟਰਨੈਸ਼ਨਲ  ਏਅਰਪੋਰਟ ਹੋ ਗਏ ਹਨ। ਇਸ ਨਾਲ ਡਾਇਮੰਡ ਦੇ ਇਲਾਵਾ, ਇੱਥੋਂ ਦੀ ਟੈਕਸਟਾਇਲ ਇੰਡਸਟਰੀ, ਟੂਰਿਜ਼ਮ ਇੰਡਸਟਰੀ, ਐਜੂਕੇਸ਼ਨ ਅਤੇ ਸਕਿੱਲ ਸਹਿਰ ਹਰ ਸੈਕਟਰ ਨੂੰ ਲਾਭ ਹੋਵੇਗਾ। ਮੈਂ ਇਸ ਸ਼ਾਨਦਾਰ ਟਰਮੀਨਲ ਅਤੇ ਇੰਟਰਨੈਸ਼ਨਲ ਏਅਰਪੋਰਟ ਦੇ ਲਈ ਸੂਰਤ ਵਾਸੀਆਂ ਨੂੰ, ਗੁਜਰਾਤ ਵਾਸੀਆਂ ਨੂੰ, ਬਹੁਤ-ਬਹੁਤ ਵਧਾਈਆਂ ਦਿੰਦਾਂ ਹਾਂ।

ਮੇਰੇ ਪਰਿਵਾਰਜਨੋਂ,

ਸੂਰਤ ਸ਼ਹਿਰ ਦੇ ਨਾਲ ਮੇਰਾ ਜੋ ਆਤਮੀਯ ਲਗਾਵ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਲੋਕ ਭਲੀ-ਭਾਂਤੀ ਜਾਣਦੇ ਹੋ। ਸੂਰਤ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਅਤੇ ਸੂਰਤ ਨੇ ਸਿਖਾਇਆ ਹੈ ਕਿ ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਅਸੀਂ ਕਿਵੇਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਸੂਰਤ ਦੀ ਮਿੱਟੀ ਵਿੱਚ ਹੀ ਕੁਝ ਗੱਲ ਹੈ,  ਜੋ ਇਸ ਨੂੰ ਸਭ ਤੋਂ ਅਲੱਗ ਬਣਾਉਂਦੀ ਹੈ। ਅਤੇ ਸੂਰਤਿਆਂ ਦੀ ਸਮਰੱਥਾ, ਉਸ ਦਾ ਮੁਕਾਬਲਾ ਮਿਲਣਾ ਮੁਸ਼ਕਲ ਹੁੰਦਾ ਹੈ।

ਅਸੀਂ ਸਭ ਜਾਣਦੇ ਹਾਂ ਕਿ ਸੂਰਤ ਸ਼ਹਿਰ ਦੀ ਯਾਤਰਾ ਕਿੰਨੇ ਉਤਾਰ-ਚੜਾਵਾਂ ਨਾਲ ਭਰੀ ਰਹੀ ਹੈ। ਅੰਗਰੇਜ਼ ਵੀ ਇੱਥੋਂ ਦਾ ਵੈਭਵ ਦੇਖ ਕੇ ਸਭ ਤੋਂ ਪਹਿਲਾਂ ਸੂਰਤ ਹੀ ਆਏ ਸੀ। ਇੱਕ ਜ਼ਮਾਨੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ ਸੂਰਤ ਵਿੱਚ ਹੀ ਬਣਿਆ ਕਰਦੇ ਸਨ। ਸੂਰਤ ਦੇ ਇਤਿਹਾਸ ਵਿੱਚ ਕਈ ਵਾਰ ਵੱਡੇ-ਵੱਡੇ ਸੰਕਟ ਆਏ, ਲੇਕਿਨ ਸੂਰਤਿਆਂ ਨੇ ਮਿਲ ਕੇ ਹਰ ਇੱਕ ਨਾਲ ਮੁਕਾਬਲਾ ਕੀਤਾ। ਉਹ ਵੀ ਇੱਕ ਵਕਤ ਸੀ, ਕਹਿੰਦੇ ਸਨ ਕਿ 84 ਦੇਸ਼ਾਂ ਦੇ ਸ਼ਿਪ ਦੇ ਝੰਡੇ ਇੱਥੇ ਲਹਿਰਾਉਂਦੇ ਸਨ। ਅਤੇ ਅੱਜ ਇਹ ਮਾਥੁਰ ਭਾਈ ਦੱਸ ਰਹੇ ਸਨ ਕਿ ਹੁਣ 125 ਦੇਸ਼ਾਂ ਦੇ ਝੰਡੇ ਇੱਥੇ ਲਹਿਰਾਉਣ ਵਾਲੇ ਹਨ।

ਕਦੇ ਗੰਭੀਰ ਬਿਮਾਰੀਆਂ ਵਿੱਚ ਸੂਰਤ ਫਸ ਗਿਆ, ਕਦੇ ਤਾਪੀ ਵਿੱਚ ਹੜ੍ਹ ਆਏ। ਮੈਂ ਤਾਂ ਉਹ ਦੌਰ ਨਿਕਟ ਤੋਂ ਦੇਖਿਆ ਹੈ, ਜਦੋਂ ਭਾਂਤੀ-ਭਾਂਤੀ ਦੀ ਨਿਰਾਸ਼ਾ ਫੈਲਾਈ ਗਈ, ਸੂਰਤ ਦੀ ਸਪਿਰਿਟ ਨੂੰ ਚੁਣੌਤੀ ਦਿੱਤੀ ਗਈ। ਲੇਕਿਨ ਮੈਨੂੰ ਪੂਰਾ ਭਰੋਸਾ ਸੀ ਕਿ ਸੂਰਤ ਸੰਕਟ ਤੋਂ ਉੱਭਰੇਗਾ ਹੀ,ਨਵੀਂ ਸਮਰੱਥਾ ਦੇ ਨਾਲ ਦੁਨੀਆ ਵਿੱਚ ਆਪਣਾ ਸਥਾਨ ਵੀ ਬਣਾਏਗਾ। ਅਤੇ ਅੱਜ ਦੇਖੋ, ਅੱਜ ਇਹ ਸ਼ਹਿਰ ਦੁਨੀਆ ਦੇ ਸਭ ਤੋਂ ਤੇਜੀ ਨਾਲ ਅੱਗੇ ਵਧਦੇ ਟੌਪ 10 ਸ਼ਹਿਰਾਂ ਵਿੱਚ ਹੈ।

ਸੂਰਤ ਦਾ ਸਟ੍ਰੀਟ ਫੂਡ, ਸੂਰਤ ਵਿੱਚ ਸਵੱਛਤਾ, ਸੂਰਤ ਵਿੱਚ ਸਕਿੱਲ ਡਿਵੈਲਪਮੈਂਟ ਦਾ ਕੰਮ, ਸਭ ਕੁਝ ਸ਼ਾਨਦਾਰ ਹੁੰਦਾ ਰਿਹਾ ਹੈ। ਕਦੇ ਸੂਰਤ ਦੀ ਪਹਿਚਾਣ Sun City ਦੀ ਸੀ। ਇੱਥੋਂ ਦੇ ਲੋਕਾਂ ਨੇ ਆਪਣੀ ਮਿਹਨਤ ਨਾਲ, ਪੂਰੀ ਤਾਕਤ ਨਾਲ, ਮਿਹਨਤ ਦੀ ਪਰਾਕਾਸ਼ਠਾ ਕਰਕੇ ਇਸ ਨੂੰ ਡਾਇਮੰਡ ਸਿਟੀ ਬਣਾਇਆ, ਸਿਲਕ ਸਿਟੀ ਬਣਾਇਆ। ਤੁਸੀਂ ਸਾਰਿਆਂ ਨੇ ਹੋਰ ਮਿਹਨਤ ਕੀਤੀ ਅਤੇ ਸੂਰਤ ਬ੍ਰਿਜ ਸਿਟੀ ਬਣਿਆ। ਅੱਜ ਲੱਖਾਂ –ਲੱਖ ਨੌਜਵਾਨਾਂ ਦੇ ਲਈ ਸੂਰਤ, ਡ੍ਰੀਮ ਸਿਟੀ ਹੈ। ਅਤੇ ਹੁਣ ਸੂਰਤ IT  ਦੇ ਖੇਤਰ ਵਿੱਚ ਵੀ ਅੱਗੇ ਵਧ ਰਿਹਾ ਹੈ। ਅਜਿਹੇ ਆਧੁਨਿਕ ਹੁੰਦੇ ਸੂਰਤ ਨੂੰ ਡਾਇਮੰਡ ਬੁਰਸ ਦੇ ਤੌਰ ‘ਤੇ ਇਤਨੀ ਵੱਡੀ ਬਿਲਡਿੰਗ ਮਿਲਣਾ, ਆਪਣੇ ਆਪ ਵਿੱਚ ਇਤਿਹਾਸਕ ਹੈ।  

 

ਸਾਥੀਓ,

ਅਜਕੱਲ੍ਹ ਤੁਸੀਂ ਸਾਰੇ ਮੋਦੀ ਕੀ ਗਾਰੰਟੀ ਦੀ ਚਰਚਾ ਖੂਬ ਸੁਣਦੇ ਹੋਵੋਗੇ। ਹਾਲ ਦੇ ਦਿਨਾਂ ਵਿੱਚ ਜੋ ਚੋਣ ਨਤੀਜੇ ਆਏ, ਉਸ ਦੇ ਬਾਅਦ ਇਹ ਚਰਚਾ ਹੋਰ ਵਧ ਗਈ ਹੈ। ਲੇਕਿਨ ਸੂਰਤ ਦੇ ਲੋਕ ਤਾਂ ਮੋਦੀ ਕੀ ਗਾਰੰਟੀ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਹਨ। ਇੱਥੇ ਦੇ ਮਿਹਨਤੀ ਲੋਕਾਂ ਨੇ ਮੋਦੀ ਕੀ ਗਾਰੰਟੀ ਨੂੰ ਸੱਚਾਈ ਵਿੱਚ ਬਦਲਦੇ ਦੇਖਿਆ ਹੈ। ਅਤੇ ਇਸ ਗਾਰੰਟੀ ਦੀ ਉਦਾਹਰਣ ਇਹ ਸੂਰਤ ਡਾਇਮੰਡ ਬੁਰਸ ਵੀ ਹੈ।

ਮੈਨੂੰ ਯਾਦ ਹੈ, ਵਰ੍ਹਿਆਂ ਪਹਿਲਾਂ ਤੁਸੀਂ ਸਾਰੇ ਸਾਥੀ ਕਿਸ ਤਰ੍ਹਾਂ ਮੈਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਸੀ। ਇੱਥੇ ਤਾਂ ਡਾਇਮੰਡ ਦੇ ਕਾਰੋਬਾਰ ਨਾਲ ਜੁੜੇ ਕਾਰੀਗਰਾਂ, ਛੋਟੇ-ਵੱਡੇ ਵਪਾਰੀਆਂ ਨਾਲ ਜੁੜੇ ਲੱਖਾਂ ਲੋਕਾਂ ਦੀ ਪੂਰੀ ਕਮਿਊਨਿਟੀ ਹੈ। ਲੇਕਿਨ ਉਨ੍ਹਾਂ ਦੀ ਵੱਡੀ ਪਰੇਸ਼ਾਨੀ ਇਹ ਸੀ ਕਿ ਛੋਟੀਆਂ-ਛੋਟੀਆਂ ਗੱਲਾਂ ਦੇ ਲਈ, ਉਨ੍ਹਾਂ ਨੂੰ ਦੂਰ-ਦੂਰ ਤੱਕ ਜਾਣਾ ਪੈਂਦਾ ਸੀ। ਰਾਅ ਡਾਇਮੰਡ ਨੂੰ ਦੇਖਣ ਅਤੇ ਖਰੀਦਣ ਦੇ ਲਈ ਜੇਕਰ ਵਿਦੇਸ਼ ਜਾਣਾ ਹੈ ਤਾਂ ਉਸ ਵਿੱਚ ਵੀ ਰੁਕਾਵਟਾਂ ਆਉਂਦੀਆਂ ਸਨ। ਸਪਲਾਈ ਅਤੇ ਵੈਲਿਊ ਚੇਨ ਨਾਲ ਜੁੜੀਆਂ ਸਮੱਸਿਆਵਾਂ ਪੂਰੇ ਕਾਰੋਬਾਰ ਨੂੰ ਪ੍ਰਭਾਵਿਤ ਕਰਦੀਆਂ ਸਨ। ਡਾਇਮੰਡ ਇੰਡਸਟਰੀ ਨਾਲ ਜੁੜੇ ਸਾਥੀ, ਵਾਰ-ਵਾਰ ਮੇਰੇ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਦੀ ਮੰਗ ਕਰਦੇ ਸਨ।

ਇਸੇ ਮਾਹੌਲ ਵਿੱਚ 2014 ਵਿੱਚ ਦਿੱਲੀ ਵਿੱਚ ਵਰਲਡ ਡਾਇਮੰਡ ਕਾਨਫਰੰਸ ਹੋਈ ਸੀ। ਅਤੇ ਤਦ ਹੀ ਮੈਂ ਡਾਇਮੰਡ ਸੈਕਟਰ ਦੇ ਲਈ ਸਪੈਸ਼ਲ ਨੋਟੀਫਾਈਡ ਜ਼ੋਨ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਇਸੇ ਨੇ ਸੂਰਤ ਡਾਇਮੰਡ ਬੁਰਸ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਰਸਤਾ ਬਣਾਇਆ। ਅਸੀਂ ਕਾਨੂੰਨ ਵਿੱਚ ਵੀ ਸੰਸ਼ੋਧਨ ਕੀਤੇ। ਹੁਣ ਅੱਜ ਸੂਰਤ ਡਾਇਮੰਡ ਬੁਰਸ ਦੇ ਰੂਪ ਵਿੱਚ ਇੰਟਰਨੈਸ਼ਨਲ ਟ੍ਰੇਡ ਦਾ ਇੱਕ ਬਹੁਤ ਵੱਡਾ ਸੈਂਟਰ ਇੱਥੇ ਬਣ ਕੇ ਤਿਆਰ ਹੈ। ਰਾਅ ਡਾਇਮੰਡ ਹੋਵੇ, ਪੌਲਿਸ਼ਡ ਡਾਇਮੰਡ ਹੋਵੇ, ਲੈਬ ਗ੍ਰੋਨ ਡਾਇਮੰਡ ਹੋਵੇ ਜਾਂ ਫਿਰ ਬਣੀ-ਬਣਾਈ ਜਵੈਲਰੀ, ਅੱਜ ਹਰ ਪ੍ਰਕਾਰ ਦਾ ਵਪਾਰ ਇੱਕ ਹੀ ਛੱਤ ਦੇ ਹੇਠਾਂ ਸੰਭਵ ਹੋ ਗਿਆ ਹੈ। ਕਾਮਗਾਰ ਹੋਣ, ਕਾਰੀਗਰ ਹੋਣ, ਵਪਾਰੀ ਹੋਣ, ਸਭ ਦੇ ਲਈ ਸੂਰਤ ਡਾਇਮੰਡ ਬੁਰਸ ਵਨ ਸਟੌਪ ਸੈਂਟਰ ਹੈ।

ਇੱਥੇ ਇੰਟਰਨੈਸ਼ਨਲ ਬੈਂਕਿੰਗ ਅਤੇ ਸੁਰੱਖਿਅਤ ਵੌਲਟਸ ਦੀ ਸੁਵਿਧਾ ਹੈ। ਇੱਥੇ ਰਿਟੇਲ ਜਵੈਲਰੀ ਬਿਜ਼ਨਸ ਦੇ ਲਈ ਜਵੈਲਰੀ ਮਾਲ ਹੈ। ਸੂਰਤ ਦੀ ਡਾਇਮੰਡ ਇੰਡਸਟਰੀ ਪਹਿਲਾਂ ਤੋਂ ਹੀ 8 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ। ਹੁਣ ਸੂਰਤ ਡਾਇਮੰਡ ਬੁਰਸ ਨਾਲ ਵੀ ਡੇਢ ਲੱਖ ਨਵੇਂ ਸਾਥੀਆਂ ਨੂੰ ਰੋਜ਼ਗਾਰ ਮਿਲਣ ਵਾਲਾ ਹੈ। ਮੈਂ ਡਾਇਮੰਡ ਦੇ ਵਪਾਰ-ਕਾਰੋਬਾਰ ਨਾਲ ਜੁੜੇ ਆਪ ਸਭ ਸਾਥੀਆਂ ਦੀ ਪ੍ਰਸ਼ੰਸਾ ਕਰਾਂਗਾ, ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਨਵੀਂ ਉਚਾਈ ਦੇਣ ਦੇ ਲਈ ਦਿਨ-ਰਾਤ ਇੱਕ ਕੀਤਾ ਹੈ।

ਸਾਥੀਓ,

ਸੂਰਤ ਨੇ ਗੁਜਰਾਤ ਨੂੰ, ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ, ਲੇਕਿਨ ਸੂਰਤ ਵਿੱਚ ਇਸ ਤੋਂ ਵੀ ਕਿਤੇ ਅਧਿਕ ਸਮਰੱਥ ਹੈ। ਮੇਰੇ ਹਿਸਾਬ ਨਾਲ ਤਾਂ ਇਹ ਸ਼ੁਰੂਆਤ ਹੈ ਸਾਨੂੰ ਹੋਰ ਅੱਗੇ ਵਧਣਾ ਹੈ। ਆਪ ਸਭ ਜਾਣਦੇ ਹੋ ਕਿ ਬੀਤੇ 10 ਵਰ੍ਹਿਆਂ ਵਿੱਚ ਭਾਰਤ 10ਵੇਂ ਨੰਬਰ ਦੀ ਆਰਥਿਕ ਤਾਕਤ ਤੋਂ ਉੱਪਰ ਉਠ ਕੇ ਦੁਨੀਆ ਵਿੱਚ 5ਵੇਂ ਨੰਬਰ ਦੀ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰਿਆ ਹੈ। ਅਤੇ ਹੁਣ ਮੋਦੀ ਨੇ ਦੇਸ਼ ਨੂੰ ਗਰੰਟੀ ਦਿੱਤੀ ਹੈ ਕਿ ਆਪਣੀ ਤੀਸਰੀ ਪਾਰੀ ਵਿੱਚ ਭਾਰਤ, ਦੁਨੀਆ ਦੀ ਟੌਪ ਤਿੰਨ ਇਕੋਨੋਮੀ ਵਿੱਚ ਜ਼ਰੂਰ ਸ਼ਾਮਲ ਹੋਵੇਗਾ।

ਸਰਕਾਰ ਨੇ ਆਉਣ ਵਾਲੇ 25 ਸਾਲ ਦਾ ਵੀ ਟਾਰਗੇਟ ਤੈਅ ਕੀਤਾ ਹੈ। 5 ਟ੍ਰਿਲੀਅਨ ਡਾਲਰ ਦਾ ਲਕਸ਼ ਹੋਵੇ, 10 ਟ੍ਰਿਲੀਅਨ ਡਾਲਰ ਦਾ ਲਕਸ਼ ਹੋਵੇ, ਅਸੀਂ ਇਨ੍ਹਾਂ ਸਭ ‘ਤੇ ਕੰਮ ਕਰ ਰਹੇ ਹਾਂ। ਅਸੀਂ ਦੇਸ਼ ਦੇ ਐਕਸਪੋਰਟ ਨੂੰ ਵੀ ਰਿਕਾਰਡ ਉਚਾਈ ‘ਤੇ ਲੈ ਜਾਣ ਦੇ ਲਈ ਕੰਮ ਕਰ ਰਹੇ ਹਾਂ। ਅਜਿਹੇ ਵਿੱਚ ਸੂਰਤ ਦੀ, ਅਤੇ ਖਾਸ ਤੌਰ ‘ਤੇ ਸੂਰਤ ਦੀ ਡਾਇਮੰਡ ਇੰਡਸਟਰੀ ਦੀ ਜ਼ਿੰਮੇਦਾਰੀ ਵੀ ਅਨੇਕ ਗੁਣਾ ਵਧ ਗਈ ਹੈ। ਇੱਥੇ ਸੂਰਤ ਦੇ ਸਾਰੇ ਦਿੱਗਜ ਮੌਜੂਦ ਹਨ। ਸੂਰਤ ਸ਼ਹਿਰ ਨੂੰ ਵੀ ਇਹ ਟਾਰਗੇਟ ਤੈਅ ਕਰਨਾ ਚਾਹੀਦਾ ਹੈ ਕਿ ਦੇਸ਼ ਦੇ ਵਧਦੇ ਹੋਏ ਐਕਸਪੋਰਟ ਵਿੱਚ ਸੂਰਤ ਸ਼ਹਿਰ ਦੀ ਭਾਗੀਦਾਰੀ ਹੋਰ ਕਿਵੇਂ ਵਧੇ।

ਇਹ ਡਾਇਮੰਡ ਸੈਕਟਰ ਦੇ ਲਈ, ਜੇਮਸ ਅਤੇ ਜਵੈਲਰੀ ਸੈਕਟਰ ਦੇ ਲਈ ਚੁਣੌਤੀ ਵੀ ਹੈ, ਅਵਸਰ ਵੀ ਹੈ। ਹਾਲੇ ਡਾਇਮੰਡ ਜਵੈਲਰੀ ਦੇ ਐਕਸਪੋਰਟ ਵਿੱਚ ਭਾਰਤ ਬਹੁਤ ਅੱਗੇ ਹੈ। ਸਿਲਵਰ ਕਟ ਡਾਇਮੰਡ ਅਤੇ ਲੈਬ ਗ੍ਰੋਨ ਡਾਇਮੰਡ ਵਿੱਚ ਵੀ ਅਸੀਂ ਅਗ੍ਰਣੀ ਹਾਂ। ਲੇਕਿਨ ਅਗਰ ਪੂਰੇ ਜੇਮਸ-ਜਵੈਲਰੀ ਸੈਕਟਰ ਦੀ ਗੱਲ ਕਰਾਂ ਤਾਂ ਦੁਨੀਆ ਦੇ ਟੋਟਲ ਐਕਸਪੋਰਟ ਵਿੱਚ ਭਾਰਤ ਦਾ ਸ਼ੇਅਰ ਸਿਰਫ ਸਾਢੇ ਤਿੰਨ ਪ੍ਰਤੀਸ਼ਤ ਹੈ। ਸੂਰਤ ਅਗਰ ਠਾਨ ਲਵੇ, ਤਾਂ ਬਹੁਤ ਹੀ ਜਲਦ ਅਸੀਂ ਜੇਮਸ-ਜਵੈਲਰੀ ਐਕਸਪੋਰਟ ਵਿੱਚ ਡਬਲ ਡਿਜਿਟ ਵਿੱਚ ਆ ਸਕਦੇ ਹਾਂ। ਅਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ, ਤੁਹਾਡੇ ਹਰ ਪ੍ਰਯਾਸ ਵਿੱਚ ਸਰਕਾਰ ਤੁਹਾਡੇ ਨਾਲ ਖੜੀ ਹੈ।

ਅਸੀਂ ਤਾਂ ਪਹਿਲਾਂ ਤੋਂ ਹੀ ਇਸ ਸੈਕਟਰ ਨੂੰ ਐਕਸਪੋਰਟ ਪ੍ਰਮੋਸ਼ਨ ਦੇ ਲਈ ਫੋਕਸ ਏਰੀਆ ਦੇ ਰੂਪ ਵਿੱਚ ਚੁਣਿਆ ਹੈ। Patented design ਨੂੰ ਪ੍ਰੋਤਸਾਹਨ ਦੇਣਾ ਹੋਵੇ, ਐਕਸਪੋਰਟ ਪ੍ਰੋਡਕਸਟ ਨੂੰ diversity ਕਰਨਾ ਹੋਵੇ, ਦੂਸਰੇ ਦੇਸ਼ਾਂ ਦੇ ਨਾਲ ਮਿਲ ਕੇ ਬਿਹਤਰ ਤਕਨੀਕ ਦੀ ਖੋਜ ਕਰਨਾ ਹੋਵੇ, ਲੈਬ ਗ੍ਰੋਨ ਜਾਂ ਗ੍ਰੀਨ diamond ਨੂੰ ਹੁਲਾਰਾ ਦੇਣਾ ਹੋਵੇ, ਅਜਿਹੇ ਅਨੇਕ ਪ੍ਰਯਾਸ ਕੇਂਦਰ ਸਰਕਾਰ ਕਰ ਰਹੀ ਹੈ।

 

ਗ੍ਰੀਨ ਡਾਇਮੰਡ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਰਕਾਰ ਨੇ ਬਜਟ ਵਿੱਚ ਵੀ ਵਿਸ਼ੇਸ਼ ਪ੍ਰਾਵਧਾਨ ਕੀਤੇ ਹਨ। ਤੁਹਾਨੂੰ ਇਨ੍ਹਾਂ ਸਾਰੇ ਪ੍ਰਯਾਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾਉਣਾ ਹੈ। ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਜੋ ਮਾਹੌਲ, ਤੁਸੀਂ ਵੀ ਅਨੁਭਵ ਕਰਦੇ ਹੋਵੋਗੇ, ਤੁਸੀਂ ਦੁਨੀਆ ਭਰ ਵਿੱਚ ਜਾਂਦੇ ਹੋ, ਦੁਨੀਆ ਦੇ ਅਨੇਕ ਦੇਸ਼ ਦੇ ਲੋਕ ਇੱਥੇ ਬੈਠੇ ਹਨ, ਅੱਜ ਵਿਸ਼ਵ ਦਾ ਮਾਹੌਲ ਭਾਰਤ ਦੇ ਪੱਖ ਵਿੱਚ ਹੈ। ਅੱਜ ਪੂਰੀ ਦੁਨੀਆ ਵਿੱਚ ਭਾਰਤ ਦਾ ਸਾਖ ਬੁਲੰਦੀ ‘ਤੇ ਹੈ। ਦੁਨੀਆ ਭਰ ਵਿੱਚ ਭਾਰਤ ਦੀ ਚਰਚਾ ਹੋ ਰਹੀ ਹੈ। ਮੇਡ ਇਨ ਇੰਡੀਆ ਹੁਣ ਇੱਕ ਸਸ਼ਕਤ ਬ੍ਰਾਂਡ ਬਣ ਚੁੱਕਿਆ ਹੈ। ਇਸ ਦਾ ਬਹੁਤ ਵੱਡਾ ਲਾਭ, ਤੁਹਾਡੇ ਬਿਜ਼ਨਸ ਨੂੰ ਮਿਲਣਾ ਤੈਅ ਹੈ, ਗਹਿਣਾ ਉਦਯੋਗ ਨੂੰ ਮਿਲਣਾ ਤੈਅ ਹੈ। ਇਸ ਲਈ ਮੈਂ ਆਪ ਸਭ ਨੂੰ ਕਹਾਂਗਾ, ਸੰਕਲਪ ਲਵੋ ਅਤੇ ਇਸ ਨੂੰ ਸਿੱਧ ਕਰੋ।

ਸਾਥੀਓ,

ਆਪ ਸਭ ਦਾ ਸਮਰੱਥ ਵਧਾਉਣ ਦੇ ਲਈ, ਸਰਕਾਰ, ਸੂਰਤ ਸ਼ਹਿਰ ਦਾ ਵੀ ਸਮਰੱਥ ਹੋਰ ਵਧਾ ਰਹੀ ਹੈ। ਸਾਡੀ ਸਰਕਾਰ ਸੂਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ‘ਤੇ ਵਿਸ਼ੇਸ਼ ਬਲ ਦੇ ਰਹੀ ਹੈ। ਅੱਜ ਸੂਰਤ ਦੇ ਕੋਲ ਆਪਣਾ ਇੰਟਰਨੈਸ਼ਨਲ ਏਅਰਪੋਰਟ ਹੈ। ਅੱਜ ਸੂਰਤ ਦੇ ਕੋਲ ਆਪਣੀ ਮੈਟਰੋ ਰੇਲ ਸਰਵਿਸ ਹੈ। ਅੱਜ ਸੂਰਤ ਪੋਰਟ ‘ਤੇ ਕਿੰਨੇ ਹੀ ਅਹਿਮ ਪ੍ਰੋਡਕਟਸ ਦੀ ਹੈਂਡਲਿੰਗ ਹੁੰਦੀ ਹੈ। ਅੱਜ ਸੂਰਤ ਦੇ ਕੋਲ ਹਜੀਰਾ ਪੋਰਟ ਹੈ, ਗਹਿਰੇ ਪਾਣੀ ਦਾ LNG terminal ਅਤੇ ਮਲਟੀ-ਕਾਰਗੋ ਪੋਰਟ ਹੈ। ਸੂਰਤ, ਲਗਾਤਾਰ ਅੰਤਰਰਾਸ਼ਟਰੀ ਵਪਾਰਕ ਕੇਂਦਰਾਂ ਨਾਲ ਜੁੜ ਰਿਹਾ ਹੈ। ਅਤੇ ਅਜਿਹੀ ਇੰਟਰਨੈਸ਼ਨਲ ਕਨੈਕਟੀਵਿਟੀ, ਦੁਨੀਆ ਦੇ ਬਹੁਤ ਘੱਟ ਸ਼ਹਿਰਾਂ ਵਿੱਚ ਹੀ ਹੈ। ਸੂਰਤ ਨੂੰ ਬੁਲੇਟ ਟ੍ਰੇਨ ਪ੍ਰੋਜੈਕਟਸ ਨਾਲ ਵੀ ਜੋੜਿਆ ਗਿਆ ਹੈ। ਇੱਥੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ‘ਤੇ ਵੀ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ। ਇਸ ਨਾਲ ਉੱਤਰ ਅਤੇ ਪੂਰਬੀ ਭਾਰਤ ਤੱਕ, ਸੂਰਤ ਦੀ ਰੇਲ ਕਨੈਕਟੀਵਿਟੀ ਸਸ਼ਕਤ ਹੋਵੇਗੀ। ਦਿੱਲੀ ਮੁੰਬਈ ਐਕਸਪ੍ਰੈੱਸਵੇਅ ਵੀ ਸੂਰਤ ਦੇ ਵਪਾਰ-ਕਾਰੋਬਾਰ ਨੂੰ ਨਵੇਂ ਅਵਸਰ ਦੇਣ ਵਾਲਾ ਹੈ।

ਅਜਿਹੀ ਆਧੁਨਿਕ ਕਨੈਕਟੀਵਿਟੀ ਪਾਉਣ ਵਾਲਾ ਸੂਰਤ, ਇੱਕ ਤਰ੍ਹਾਂ ਨਾਲ ਦੇਸ਼ ਦਾ ਇਕਲੌਤਾ ਸ਼ਹਿਰ ਹੈ। ਆਪ ਸਭ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ। ਸੂਰਤ ਅੱਗੇ ਵਧੇਗਾ, ਤਾਂ ਗੁਜਰਾਤ ਅੱਗੇ ਵਧੇਗਾ ਅਤੇ ਗੁਜਰਾਤ ਅੱਗੇ ਵਧੇਗਾ ਤਾਂ ਮੇਰਾ ਦੇਸ਼ ਅੱਗੇ ਵਧੇਗਾ। ਇਸ ਦੇ ਨਾਲ ਅਤੇ ਅਨੇਕ ਸੰਭਾਵਨਾਵਾਂ ਜੁੜੀਆਂ ਹੋਈਆਂ ਹਨ। ਇੰਨੇ ਦੇਸ਼ਾਂ ਦੇ ਲੋਕਾਂ ਦਾ ਇੱਥੇ ਆਉਣਾ-ਜਾਣਾ ਯਾਨੀ ਇੱਕ ਪ੍ਰਕਾਰ ਨਾਲ ਇਹ ਗਲੋਬਲ ਸਿਟੀ ਦੇ ਰੂਪ ਵਿੱਚ ਕਨਵਰਟ ਹੋ ਰਿਹਾ ਹੈ, ਲਘੂ ਭਾਰਤ ਤਾਂ ਬਣ ਚੁੱਕਿਆ ਹੈ।

ਹੁਣ ਜਦ ਜੀ-20 ਸਮਿਟ ਹੋਈ ਤਾਂ ਅਸੀਂ ਕਮਿਊਨੀਕੇਸ਼ਨ ਦੇ ਲਈ ਟੈਕਨੋਲੋਜੀ ਦਾ ਭਰਪੂਰ ਉਪਯੋਗ ਕੀਤਾ। ਡ੍ਰਾਈਵਰ ਹਿੰਦੀ ਜਾਣਦਾ ਹੈ, ਉਸ ਦੇ ਨਾਲ ਬੈਠੇ ਹੋਏ ਮਹਿਮਾਨ ਫ੍ਰੇਂਚ ਜਾਣਦੇ ਹਨ, ਤਾਂ ਗੱਲ ਕਿਵੇਂ ਕਰਾਂਗੇ? ਤਾਂ ਅਸੀਂ ਮੋਬਾਈਲ ਐਪ ਦੇ ਦੁਆਰਾ ਵਿਵਸਥਾ ਕੀਤੀ, ਉਹ ਫ੍ਰੇਂਚ ਬੋਲਦੇ ਸਨ ਅਤੇ ਡ੍ਰਾਈਵਰ ਦੇ ਹਿੰਦ ਵਿੱਚ ਸੁਣਾਈ ਦਿੰਦਾ ਸੀ। ਡ੍ਰਾਈਵਰ ਹਿੰਦੀ ਬੋਲਦਾ ਸੀ, ਉਸ ਨੂੰ ਫ੍ਰੇਂਚ ਵਿੱਚ ਸੁਣਾਈ ਦਿੰਦਾ ਸੀ।

ਮੈਂ ਚਾਹਾਂਗਾ ਕਿ ਸਾਡੇ ਇਸ ਡਾਇਮੰਡ ਬੁਰਸ ਵਿੱਚ ਵਿਸ਼ਵ ਭਰ ਦੇ ਲੋਕ ਆਉਣ ਵਾਲੇ ਹਨ, ਲੈਂਗਵੇਜ ਦੀ ਦ੍ਰਿਸ਼ਟੀ ਨਾਲ ਕਮਿਊਨਿਕੇਸ਼ਨ ਦੇ ਲਈ ਤੁਹਾਨੂੰ ਜੋ ਮਦਦ ਚਾਹੀਦਾ ਹੈ, ਭਾਰਤ ਸਰਕਾਰ ਜ਼ਰੂਰ ਤੁਹਾਨੂੰ ਮਦਦ ਕਰੇਗੀ। ਅਤੇ ਇੱਕ ਮੋਬਾਈਲ ਫੋਨ, ਮੋਬਾਈਲ ਐਪ ਦੇ ਦੁਆਰਾ ਭਾਸ਼ਿਨੀ ਐਪ ਦੇ ਦੁਆਰਾ ਇਸ ਕੰਮ ਨੂੰ ਅਸੀਂ ਸਰਲ ਕਰਾਂਗੇ।

ਮੈਂ ਮੁੱਖ ਮੰਤਰੀ ਜੀ ਨੂੰ ਵੀ ਸੁਝਾਅ ਦੇਵਾਂਗਾ ਕਿ ਇੱਥੇ ਜੋ ਨਰਮਦ ਯੂਨੀਵਰਸਿਟੀ ਹੈ... ਉਹ ਵੱਖ-ਵੱਖ ਭਾਸ਼ਾਵਾਂ ਵਿੱਚ interpreter ਤਿਆਰ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕਰੇ ਅਤੇ ਇੱਥੇ ਦੇ ਬੱਚਿਆਂ ਨੂੰ ਹੀ ਦੁਨੀਆ ਦੀਆਂ ਅਨੇਕ ਭਾਸ਼ਾਵਾਂ ਵਿੱਚ interpretation ਆਵੇ ਤਾਕਿ ਜੋ ਵਪਾਰੀ ਆਉਣਗੇ ਤਾਂ interpreter ਦਾ ਬਹੁਤ ਵੱਡਾ ਕੰਮ ਸਾਡੀ ਯੁਵਾ ਪੀੜ੍ਹੀ ਨੂੰ ਮਿਲ ਸਕਦਾ ਹੈ। ਅਤੇ ਗਲੋਬਲ ਹੱਬ ਬਣਾਉਣ ਦੀ ਜੋ ਜ਼ਰੂਰਤਾਂ ਹੁੰਦੀਆਂ ਹਨ, ਉਸ ਵਿੱਚ ਕਮਿਊਨਿਕੇਸ਼ਨ ਇੱਕ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਅੱਜ ਟੈਕਨੋਲੋਜੀ ਬਹੁਤ ਮਦਦ ਕਰ ਰਹੀ ਹੈ, ਲੇਕਿਨ ਨਾਲ-ਨਾਲ ਇਹ ਵੀ ਜ਼ਰੂਰੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਬਹੁਤ ਹੀ ਜਲਦ ਸੂਰਤ ਵਿੱਚ ਨਰਮਦ ਯੂਨੀਵਰਸਿਟੀ ਦੇ ਦੁਆਰਾ ਜਾਂ ਕੋਈ ਹੋਰ ਯੂਨੀਵਰਸਿਟੀ ਦੇ ਦੁਆਰਾ language interpreter ਦੇ ਰੂਪ ਵਿੱਚ ਅਸੀਂ ਕੋਰਸਿਜ਼ ਸ਼ੁਰੂ ਕਰ ਸਕਦੇ ਹਾਂ।

ਮੈਂ ਇੱਕ ਵਾਰ ਫਿਰ ਆਪ ਸਭ ਨੂੰ ਸੂਰਤ ਡਾਇਮੰਡ ਬੁਰਸ ਦੀ ਅਤੇ ਸੂਰਤ ਏਅਰਪੋਰਟ ਦੇ ਨਵੇਂ ਟਰਮੀਨਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਗਲੇ ਮਹੀਨੇ ਵਾਈਬ੍ਰੇਂਟ ਗੁਜਰਾਤ ਸਮਿਟ ਵੀ ਹੋਣ ਜਾ ਰਿਹਾ ਹੈ। ਮੈਂ ਇਸ ਦੇ ਲਈ ਵੀ ਗੁਜਰਾਤ ਨੂੰ ਅਗ੍ਰਿਮ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਗੁਜਰਾਤ ਦਾ ਇਹ ਪ੍ਰਯਾਸ ਦੇਸ਼ ਨੂੰ ਵੀ ਕੰਮ ਆ ਰਿਹਾ ਹੈ ਅਤੇ ਇਸ ਲਈ ਮੈਂ ਗੁਜਰਾਤ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ।

 ਤੁਸੀਂ ਸਾਰੇ ਇੰਨੀ ਵੱਡੀ ਤਦਾਦ ਵਿੱਚ ਵਿਕਾਸ ਦੇ ਇਸ ਉਤਸਵ ਨੂੰ ਅੱਜ ਮਨਾਉਣ ਦੇ ਲਈ ਇਕੱਠ ਹੋਏ ਹਨ, ਦੇਖੋ ਕਿੰਨਾ ਵੱਡਾ ਪਰਿਵਰਤਨ ਆ ਗਿਆ ਹੈ। ਦੇਸ਼ ਦਾ ਹਰ ਵਿਅਕਤੀ ਵਿਕਾਸ ਦੇ ਪ੍ਰਤੀ ਪ੍ਰਤੀਬੱਧ ਹੁੰਦਾ ਜਾ ਰਿਹਾ ਹੈ, ਇਹ ਭਾਰਤ ਦੇ ਲਈ ਅੱਗੇ ਵਧਣ ਦਾ ਸਭ ਤੋਂ ਵੱਡਾ ਸ਼ੁਭ ਸੰਕੇਤ ਹੈ। ਮੈਂ ਫਿਰ ਇੱਕ ਵਾਰ ਵੱਲਭ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਨੂੰ ਪਤਾ ਹੈ, ਅਗਰ ਵਿਚਕਾਰ ਕੋਵਿਡ ਦੀ ਸਮੱਸਿਆ ਨਾ ਆਈ ਹੁੰਦੀ ਤਾਂ ਸ਼ਾਇਦ ਇਹ ਕੰਮ ਅਸੀਂ ਹੋਰ ਜਲਦੀ ਪੂਰਾ ਕਰ ਦਿੰਦੇ। ਲੇਕਿਨ ਕੋਵਿਡ ਦੇ ਕਾਰਨ ਕੁਝ ਕੰਮਾਂ ਵਿੱਚ ਰੁਕਾਵਟ ਰਹੀ ਸੀ। ਲੇਕਿਨ ਅੱਜ ਇਹ ਸੁਪਨਾ ਪੂਰਾ ਦੇਖ ਕੇ ਮੈਨੂੰ ਬਹੁਤ ਆਨੰਦ ਹੋ ਰਿਹਾ ਹੈ। ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage