Quoteਧੱਮ ਵਿੱਚ ਅਭਿਧੱਮ ਸਮਾਹਿਤ ਹੈ, ਧੱਮ ਨੂੰ ਸਾਰ ਰੂਪ ਵਿੱਚ ਸਮਝਣ ਦੇ ਲਈ ਪਾਲੀ ਭਾਸ਼ਾ ਦਾ ਗਿਆਨ ਜ਼ਰੂਰੀ ਹੈ: ਪ੍ਰਧਾਨ ਮੰਤਰੀ
Quoteਭਾਸ਼ਾ ਕੇਵਲ ਸੰਚਾਰ ਦਾ ਮਾਧਿਅਮ ਨਹੀਂ ਹੈ, ਭਾਸ਼ਾ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਆਤਮਾ ਹੈ: ਪ੍ਰਧਾਨ ਮੰਤਰੀ
Quoteਹਰ ਰਾਸ਼ਟਰ ਆਪਣੀ ਵਿਰਾਸਤ ਨੂੰ ਆਪਣੀ ਪਹਿਚਾਣ ਨਾਲ ਜੋੜਦਾ ਹੈ, ਦੁਰਭਾਗ ਨਾਲ ਭਾਰਤ ਇਸ ਦਿਸ਼ਾ ਵਿੱਚ ਬਹੁਤ ਪਿੱਛੇ ਰਹਿ ਗਿਆ, ਲੇਕਿਨ ਦੇਸ਼ ਹੁਣ ਹੀਣ ਭਾਵਨਾ ਤੋਂ ਮੁਕਤ ਹੋ ਕੇ ਬੜੇ ਫ਼ੈਸਲੇ ਲੈਂਦੇ ਹੋਏ ਪ੍ਰਗਤੀ ਦੇ ਰਾਹ ‘ਤੇ ਹੈ: ਪ੍ਰਧਾਨ ਮੰਤਰੀ
Quoteਦੇਸ਼ ਦੇ ਨੌਜਵਾਨਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਤਹਿਤ ਆਪਣੀ ਮਾਤਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਮਿਲਣ ਦੇ ਬਾਅਦ ਭਾਸ਼ਾਵਾਂ ਮਜ਼ਬੂਤ ਹੋ ਰਹੀਆਂ ਹਨ: ਪ੍ਰਧਾਨ ਮੰਤਰੀ
Quoteਅੱਜ ਭਾਰਤ ਤੇਜ਼ ਵਿਕਾਸ ਅਤੇ ਸਮ੍ਰਿੱਧ ਵਿਰਾਸਤ, ਦੋਹਾਂ ਸੰਕਲਪਾਂ ਨੂੰ ਇਕੱਠਿਆਂ ਪੂਰਾ ਕਰਨ ਵਿੱਚ ਲਗਿਆ ਹੋਇਆ ਹੈ: ਪ੍ਰਧਾਨ ਮੰਤਰੀ
Quoteਭਗਵਾਨ ਬੁੱਧ ਦੀ ਵਿਰਾਸਤ ਦੇ ਪੁਨਰਜਾਗਰਣ ਵਿੱਚ ਭਾਰਤ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਵਾਂ ਸਰੂਪ ਦੇ ਰਿਹਾ ਹੈ: ਪ੍ਰਧਾਨ ਮੰਤਰੀ
Quoteਭਾਰਤ ਨੇ ਵਿਸ਼ਵ ਨੂੰ ਯੁੱਧ ਨਹੀਂ, ਬਲਕਿ ਬੁੱਧ ਦਿੱਤੇ ਹਨ: ਪ੍ਰਧਾਨ ਮੰਤਰੀ
Quoteਅੱਜ ਅਭਿਧੱਮ ਪਰਵ (Abhidhamma Parva) ‘ਤੇ ਮੈਂ ਪੂਰੀ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਯੁੱਧ ਵਿੱਚ ਨਹੀਂ ਬਲਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਵਿੱਚ ਸਮਾਧਾਨ ਖੋਜ ਕੇ ਸ਼ਾਂਤੀ ਦਾ ਮਾਰਗ ਪੱਧਰਾ ਕਰੋ: ਪ੍ਰਧਾਨ ਮੰਤਰੀ
Quoteਸਭ ਦੇ ਲ
Quoteਹਾਲ ਹੀ ਵਿੱਚ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਨਾਲ ਇਸ ਵਰ੍ਹੇ ਦੇ ਅਭਿਧੱਮ ਦਿਵਸ ਸਮਾਰੋਹ ਦਾ ਮਹੱਤਵ ਹੋਰ ਵਧ ਗਿਆ ਹੈ, ਕਿਉਂਕਿ ਭਗਵਾਨ ਬੁੱਧ ਦੀਆਂ ਅਭਿਧੱਮ ‘ਤੇ ਸਿੱਖਿਆਵਾਂ ਮੂਲ ਤੌਰ ‘ਤੇ ਪਾਲੀ ਭਾਸ਼ਾ ਵਿੱਚ ਉਪਲਬਧ ਹਨ।
Quoteਉਨ੍ਹਾਂ ਨੇ ਸ਼ਰਦ ਪੂਰਣਿਮਾ (Sharad Purnima) ਦੇ ਪਾਵਨ ਅਵਸਰ ਅਤੇ ਮਹਾਰਿਸ਼ੀ ਵਾਲਮੀਕਿ ਦੀ ਜਯੰਤੀ ਦਾ ਉਲੇਖ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
Quoteਉਨ੍ਹਾਂ ਨੇ ਕਿਹਾ ਕਿ ਬੁੱਧ ਦੇ ਧੱਮ ਦੁਆਰਾ ਸੰਪੂਰਨ ਵਿਸ਼ਵ ਨਿਰੰਤਰ ਪ੍ਰਕਾਸ਼ਮਾਨ ਹੋ ਰਿਹਾ ਹੈ।

ਨਮੋ ਬੁੱਧਾਯ ! (नमो बुद्धाय!)

ਸੰਸਕ੍ਰਿਤੀ ਮੰਤਰੀ ਸ਼੍ਰੀਮਾਨ ਗਜੇਂਦਰ ਸਿੰਘ ਸ਼ੇਖਾਵਤ ਜੀ, ਮਾਇਨੌਰਿਟੀ ਅਫੇਅਰਸ ਮਿਨਿਸਟਰ ਸ਼੍ਰੀ ਕਿਰਨ ਰਿਜਿਜੂ ਜੀ, ਭੰਤੇ ਭਦੰਤ ਰਾਹੁਲ ਬੋਧੀ ਮਹਾਥੇਰੋ ਜੀ, ਵੇਨੇਰੇਬਲ ਚਾਂਗਚੁਪ ਛੋਦੈਨ ਜੀ, ਮਹਾਸੰਘ ਦੇ ਸਾਰੇ ਪਤਵੰਤੇ ਮੈਂਬਰ, Excellencies, Diplomatic community ਦੇ ਮੈਂਬਰ, Buddhist Scholars, ਧੱਮ ਦੇ ਅਨੁਯਾਈ, ਦੇਵੀਓ ਅਤੇ ਸੱਜਣੋਂ।

ਅੱਜ ਇੱਕ ਵਾਰ ਫਿਰ ਮੈਨੂੰ ਅੰਤਰਰਾਸ਼ਟਰੀ ਅਭਿਧੱਮ ਦਿਵਸ ਦੇ ਕਾਰਜਕ੍ਰਮ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਹੈ। ਅਭਿਧੱਮ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਰੁਣਾ ਅਤੇ ਸਦਭਾਵਨਾ ਨਾਲ ਹੀ ਅਸੀਂ ਦੁਨੀਆ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਇਸ ਤੋਂ ਪਹਿਲਾਂ 2021 ਵਿੱਚ ਕੁਸ਼ੀਨਗਰ ਵਿੱਚ ਐਸਾ ਹੀ ਆਯੋਜਨ ਹੋਇਆ ਸੀ। ਉੱਥੇ ਉਸ ਆਯੋਜਨ ਵਿੱਚ ਭੀ ਮੈਨੂੰ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਸੀ। ਅਤੇ ਇਹ ਮੇਰਾ ਸੁਭਾਗ ਹੈ ਕਿ ਭਗਵਾਨ ਬੁੱਧ ਦੇ ਨਾਲ ਜੁੜਾਅ ਦੀ ਜੋ ਯਾਤਰਾ ਮੇਰੇ ਜਨਮ ਦੇ ਨਾਲ ਹੀ ਸ਼ੁਰੂ ਹੋਈ ਹੈ, ਉਹ ਅਨਵਰਤ (ਨਿਰੰਤਰ) ਜਾਰੀ ਹੈ। ਮੇਰਾ ਜਨਮ ਗੁਜਰਾਤ ਦੇ ਉਸ ਵਡਨਗਰ ਵਿੱਚ ਹੋਇਆ, ਜੋ ਇੱਕ ਸਮੇਂ ਬੁੱਧ ਧਰਮ ਦਾ ਮਹਾਨ ਕੇਂਦਰ ਹੋਇਆ ਕਰਦਾ ਸੀ। ਉਨ੍ਹਾਂ ਹੀ ਪ੍ਰੇਰਣਾਵਾਂ ਨੂੰ ਜਿਊਂਦੇ-ਜਿਊਂਦੇ ਮੈਨੂੰ ਬੁੱਧ ਦੇ ਧੱਮ ਅਤੇ ਸਿੱਖਿਆਵਾਂ ਦੇ ਪ੍ਰਸਾਰ ਦੇ ਇਤਨੇ ਸਾਰੇ ਅਨੁਭਵ ਮਿਲ ਰਹੇ ਹਨ।

ਪਿਛਲੇ 10 ਵਰ੍ਹਿਆਂ ਵਿੱਚ, ਭਾਰਤ ਦੇ ਇਤਿਹਾਸਿਕ ਬੌਧ ਤੀਰਥ-ਸਥਾਨਾਂ ਤੋਂ ਲੈ ਕੇ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੱਕ ਨੇਪਾਲ ਵਿੱਚ ਭਗਵਾਨ ਬੁੱਧ ਦੀ ਜਨਮਸਥਲੀ ਦੇ ਦਰਸ਼ਨ, ਮੰਗੋਲੀਆ ਵਿੱਚ ਉਨ੍ਹਾਂ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ ਤੋਂ ਲੈ ਕੇ ਸ੍ਰੀਲੰਕਾ ਵਿੱਚ ਵੈਸ਼ਾਖ ਸਮਾਰੋਹ ਤੱਕ...ਮੈਨੂੰ ਕਿਤਨੇ ਹੀ ਪਵਿੱਤਰ ਆਯੋਜਨਾਂ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਹੈ। ਮੈਂ ਮੰਨਦਾ ਹਾਂ, ਸੰਘ ਅਤੇ ਸਾਧਕਾਂ ਦਾ ਇਹ ਸੰਗ, ਇਹ ਭਗਵਾਨ ਬੁੱਧ ਦੀ ਕਿਰਪਾ ਦਾ ਹੀ ਪਰਿਣਾਮ ਹੈ। ਮੈਂ ਅੱਜ ਅਭਿਧੱਮ ਦਿਵਸ ਦੇ ਇਸ ਅਵਸਰ ‘ਤੇ ਭੀ ਆਪ ਸਭ ਨੂੰ, ਅਤੇ ਭਗਵਾਨ ਬੁੱਧ ਦੇ ਸਾਰੇ ਅਨੁਯਾਈਆਂ (ਪੈਰੋਕਾਰਾਂ) ਨੂੰ ਅਨੇਕ-ਅਨੇਕ ਸੁਭਕਾਮਨਾਵਾਂ ਦਿੰਦਾ ਹਾਂ। ਅੱਜ ਸ਼ਰਦ ਪੂਰਣਿਮਾ ਦਾ ਪਵਿੱਤਰ ਪੁਰਬ ਭੀ ਹੈ। ਅੱਜ ਹੀ, ਭਾਰਤੀ ਚੇਤਨਾ ਦੇ ਮਹਾਨ ਰਿਸ਼ੀ ਵਾਲਮੀਕਿ ਜੀ ਦੀ ਜਨਮ ਜਯੰਤੀ ਭੀ ਹੈ। ਮੈਂ ਸਮਸਤ ਦੇਸ਼ਵਾਸੀਆਂ ਨੂੰ ਸ਼ਰਦ ਪੂਰਣਿਮਾ ਅਤੇ ਵਾਲਮੀਕਿ ਜਯੰਤੀ ਦੀ ਭੀ ਵਧਾਈ ਦਿੰਦਾ ਹਾਂ।

 

|

ਆਦਰਯੋਗ ਸਾਥੀਓ,

ਇਸ ਵਰ੍ਹੇ ਅਭਿਧੱਮ ਦਿਵਸ ਦੇ ਆਯੋਜਨ ਦੇ ਨਾਲ, ਇੱਕ ਇਤਿਹਾਸਿਕ ਉਪਲਬਧੀ ਭੀ ਜੁੜੀ ਹੈ। ਭਗਵਾਨ ਬੁੱਧ ਦੇ ਅਭਿਧੱਮ, ਉਨ੍ਹਾਂ ਦੀ ਵਾਣੀ, ਉਨ੍ਹਾਂ ਦੀਆਂ ਸਿੱਖਿਆਵਾਂ... ਜਿਸ ਪਾਲੀ ਭਾਸ਼ਾ ਵਿੱਚ ਇਹ ਵਿਰਾਸਤ ਵਿਸ਼ਵ ਨੂੰ ਮਿਲੀਆਂ ਹਨ, ਇਸੇ ਮਹੀਨੇ ਭਾਰਤ ਸਰਕਾਰ ਨੇ ਉਸ ਨੂੰ ਕਲਾਸੀਕਲ ਲੈਂਗਵੇਜ, ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਹੈ। ਅਤੇ ਇਸ ਲਈ, ਅੱਜ ਇਹ ਅਵਸਰ ਹੋਰ ਭੀ ਖਾਸ ਹੋ ਜਾਂਦਾ ਹੈ। ਪਾਲੀ ਭਾਸ਼ਾ ਨੂੰ ਕਲਾਸੀਕਲ ਲੈਂਗਵੇਜ ਦਾ ਇਹ ਦਰਜਾ, ਸ਼ਾਸਤਰੀ ਭਾਸ਼ਾ ਦਾ ਇਹ ਦਰਜਾ, ਪਾਲੀ ਭਾਸ਼ਾ ਦਾ ਇਹ ਸਨਮਾਨ...ਭਗਵਾਨ ਬੁੱਧ ਦੀ ਮਹਾਨ ਵਿਰਾਸਤ ਦਾ ਸਨਮਾਨ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ, ਅਭਿਧੱਮ ਧੰਮ ਦੇ ਨਿਹਿਤ ਹੈ।

ਧੱਮ ਨੂੰ, ਉਸ ਦੇ ਮੂਲ ਭਾਵ ਨੂੰ ਸਮਝਣ ਦੇ ਲਈ ਪਾਲੀ ਭਾਸ਼ਾ ਦਾ ਗਿਆਨ ਜ਼ਰੂਰੀ ਹੈ। ਧੱਮ ਯਾਨੀ, ਬੁੱਧ ਦੇ ਸੰਦੇਸ਼, ਬੁੱਧ ਦੇ ਸਿਧਾਂਤ... ਧੱਮ ਯਾਨੀ, ਮਾਨਵ ਦੇ ਅਸਤਿਤਵ ਨਾਲ ਜੁੜੇ ਸਵਾਲਾਂ ਦਾ ਸਮਾਧਾਨ... ਧੱਮ ਯਾਨੀ, ਮਾਨਵ ਮਾਤਰ ਦੇ ਲਈ ਸ਼ਾਂਤੀ ਦਾ ਮਾਰਗ... ਧੱਮ ਯਾਨੀ, ਬੁੱਧ ਦੀਆਂ ਸਰਬਕਾਲੀ ਸਿੱਖਿਆਵਾਂ.... ਅਤੇ, ਧੱਮ ਯਾਨੀ, ਸਮੁੱਚੀ ਮਾਨਵਤਾ ਦੇ ਕਲਿਆਣ ਦਾ ਅਟਲ ਭਰੋਸਾ! ਪੂਰਾ ਵਿਸ਼ਵ ਭਗਵਾਨ ਬੁੱਧ ਦੇ ਧੱਮ ਤੋਂ ਪ੍ਰਕਾਸ਼ ਲੈਂਦਾ ਰਿਹਾ ਹੈ।

ਲੇਕਿਨ ਸਾਥੀਓ,

ਦੁਰਭਾਗ ਨਾਲ , ਪਾਲੀ ਜਿਹੀ ਪ੍ਰਾਚੀਨ ਭਾਸ਼ਾ, ਜਿਸ ਵਿੱਚ ਭਗਵਾਨ ਬੁੱਧ ਦੀ ਮੂਲ ਵਾਣੀ ਹੈ, ਉਹ ਅੱਜ ਸਾਧਾਰਣ ਪ੍ਰਯੋਗ ਵਿੱਚ ਨਹੀਂ ਹੈ। ਭਾਸ਼ਾ ਕੇਵਲ ਸੰਵਾਦ ਦਾ ਮਾਧਿਅਮ ਭਰ ਨਹੀਂ ਹੁੰਦੀ! ਭਾਸ਼ਾ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਆਤਮਾ ਹੁੰਦੀ ਹੈ। ਹਰ ਭਾਸ਼ਾ ਨਾਲ ਉਸ ਦੇ ਮੂਲ ਭਾਵ ਜੁੜੇ ਹੁੰਦੇ ਹਨ। ਇਸ ਲਈ, ਭਗਵਾਨ ਬੁੱਧ ਦੀ ਵਾਣੀ ਨੂੰ ਉਸ ਦੇ ਮੂਲ ਭਾਵ ਦੇ ਨਾਲ ਜੀਵੰਤ ਰੱਖਣ ਦੇ ਲਈ ਪਾਲੀ ਨੂੰ ਜੀਵੰਤ ਰੱਖਣਾ, ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਦੇ ਬੜੀ ਨਿਮਰਤਾ ਪੂਰਵਕ ਇਹ ਜ਼ਿੰਮੇਦਾਰੀ ਨਿਭਾਈ ਹੈ। ਭਗਵਾਨ ਬੁੱਧ ਦੇ ਕਰੋੜਾਂ ਅਨੁਯਾਈਆਂ (ਪੈਰੋਕਾਰਾਂ) ਨੂੰ, ਉਨ੍ਹਾਂ ਦੇ ਲੱਖਾਂ ਭਿਕਸ਼ੂਆਂ ਦੀ ਅਪੇਖਿਆ ਨੂੰ ਪੂਰਾ ਕਰਨ ਦਾ ਸਾਡਾ ਨਿਮਰ ਪ੍ਰਯਾਸ ਹੈ। ਮੈਂ ਇਸ ਮਹੱਤਵਪੂਰਨ ਨਿਰਣੇ ਦੇ ਲਈ ਭੀ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਆਦਰਯੋਗ ਸਾਥੀਓ,

ਭਾਸ਼ਾ, ਸਾਹਿਤ, ਕਲਾ, ਅਧਿਆਤਮ..., ਕਿਸੇ ਭੀ ਰਾਸ਼ਟਰ ਦੀਆਂ ਇਹ ਧਰੋਹਰਾਂ ਉਸ ਦੇ ਅਸਤਿਤਵ ਨੂੰ ਪਰਿਭਾਸ਼ਿਤ ਕਰਦੀਆਂ ਹਨ। ਇਸੇ ਲਈ, ਆਪ (ਤੁਸੀਂ) ਦੇਖੋ, ਦੁਨੀਆ ਦੇ ਕਿਸੇ ਭੀ ਦੇਸ਼ ਵਿੱਚ ਕਿਤੇ ਕੁਝ ਸੌ ਸਾਲ ਪੁਰਾਣੀ ਚੀਜ਼ ਮਿਲ ਭੀ ਗਈ ਹੁੰਦੀ ਹੈ ਤਾਂ ਉਸ ਨੂੰ ਪੂਰੀ ਦੁਨੀਆ ਦੇ ਸਾਹਮਣੇ ਮਾਣ ਨਾਲ ਪ੍ਰਸਤੁਤ ਕਰਦਾ ਹੈ। ਹਰ ਰਾਸ਼ਟਰ ਆਪਣੀ ਹੈਰੀਟੇਜ ਨੂੰ ਆਪਣੀ ਪਹਿਚਾਣ ਦੇ ਨਾਲ ਜੋੜਦਾ ਹੈ। ਲੇਕਿਨ ਦੁਰਭਾਗ ਨਾਲ, ਭਾਰਤ ਇਸ ਦਿਸ਼ਾ ਵਿੱਚ ਕਾਫੀ ਪਿੱਛੇ ਛੁਟ ਗਿਆ ਸੀ। ਆਜ਼ਾਦੀ ਦੇ  ਪਹਿਲੇ ਭਾਰਤ ਦੀ ਪਹਿਚਾਣ ਮਿਟਾਉਣ ਵਿੱਚ ਲਗੇ ਆਕ੍ਰਮਣਕਾਰੀ (ਹਮਲਾਵਰ)... ਅਤੇ ਆਜ਼ਾਦੀ ਦੇ ਬਾਅਦ ਗ਼ੁਲਾਮੀ ਦੀ ਮਾਨਸਕਿਤਾ ਦੇ ਸ਼ਿਕਾਰ ਲੋਕ... ਭਾਰਤ ਵਿੱਚ ਇੱਕ ਐਸੇ ecosystem ਦਾ ਕਬਜ਼ਾ ਹੋ ਗਿਆ ਸੀ ਜਿਸ ਨੇ ਸਾਨੂੰ ਉਲਟੀ ਦਿਸ਼ਾ ਵਿੱਚ ਧਕੇਲਣ ਦੇ ਲਈ ਕੰਮ ਕੀਤਾ। ਜੋ ਬੁੱਧ ਭਾਰਤ ਦੀ ਆਤਮਾ ਵਿੱਚ ਵਸੇ ਹਨ...ਆਜ਼ਾਦੀ ਦੇ ਸਮੇਂ ਬੁੱਧ ਦੇ ਜਿਨ੍ਹਾਂ ਪ੍ਰਤੀਕਾਂ ਨੂੰ ਭਾਰਤ ਦੇ ਪ੍ਰਤੀਕ ਚਿੰਨ੍ਹਾਂ ਦੇ ਤੌਰ ‘ਤੇ ਅੰਗੀਕਾਰ ਕੀਤਾ ਗਿਆ... ਬਾਅਦ ਦੇ ਦਹਾਕਿਆਂ ਵਿੱਚ ਉਨ੍ਹਾਂ ਹੀ ਬੁੱਧ ਨੂੰ ਭੁੱਲਦੇ ਚਲੇ ਗਏ। ਪਾਲੀ ਭਾਸ਼ਾ ਨੂੰ ਸਹੀ ਸਥਾਨ ਮਿਲਣ ਵਿੱਚ 7 ਦਹਾਕੇ ਐਸੇ ਹੀ ਨਹੀਂ ਲਗੇ।

ਲੇਕਿਨ ਸਾਥੀਓ,

ਦੇਸ਼ ਹੁਣ ਉਸ ਹੀਣਭਾਵਨਾ ਤੋਂ ਮੁਕਤ ਹੋ ਕੇ ਆਤਮਸਨਮਾਨ, ਆਤਮਵਿਸ਼ਵਾਸ, ਆਤਮਗੌਰਵ ਦੇ ਨਾਲ ਅੱਗੇ ਵਧ ਰਿਹਾ ਹੈ, ਦੇਸ਼ ਇਸ ਦੀ ਬਦੌਲਤ ਬੜੇ ਫ਼ੈਸਲੇ ਕਰ ਰਿਹਾ ਹੈ। ਇਸੇ ਲਈ, ਅੱਜ ਇੱਕ ਤਰਫ਼ ਪਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ, ਕਲਾਸੀਕਲ ਲੈਂਗਵੇਜ ਦਾ ਦਰਜਾ ਮਿਲਦਾ ਹੈ, ਤਾਂ ਨਾਲ ਹੀ ਇਹੀ ਸਨਮਾਨ ਮਰਾਠੀ ਭਾਸ਼ਾ ਨੂੰ ਭੀ ਮਿਲਦਾ ਹੈ। ਅਤੇ ਦੇਖੋ ਕਿਤਨਾ ਬੜਾ ਸੁਭਗ ਸੰਯੋਗ ਹੈ ਕਿ ਬਾਬਾ ਸਾਹੇਬ ਅੰਬੇਡਕਰ ਨਾਲ ਭੀ ਇਹ ਸੁਖਦ ਰੂਪ ਨਾਲ ਜੁੜ ਜਾਂਦਾ ਹੈ। ਬੁੱਧ ਧਰਮ ਦੇ ਮਹਾਨ ਅਨੁਯਾਈ (ਪੈਰੋਕਾਰ) ਸਾਡੇ ਬਾਬਾ ਸਾਹਬ ਅੰਬੇਡਕਰ... ਪਾਲੀ ਵਿੱਚ ਉਨ੍ਹਾਂ ਦੀ ਧੱਮ ਦੀਖਿਆ ਹੋਈ ਸੀ, ਅਤੇ ਉਹ ਖ਼ੁਦ ਉਨ੍ਹਾਂ ਦੀ ਮਾਤਭਾਸ਼ਾ ਮਰਾਠੀ ਸੀ। ਇਸੇ ਤਰ੍ਹਾਂ, ਅਸੀਂ ਬੰਗਲਾ, ਅਸਾਮੀ ਅਤੇ ਪ੍ਰਾਕ੍ਰਿਤ ਭਾਸ਼ਾ ਨੂੰ ਭੀ ਸ਼ਾਸਤਰੀ ਭਾਸ਼ਾ, ਕਲਾਸੀਕਲ ਲੈਂਗਵੇਜ ਦਾ ਦਰਜਾ ਦਿੱਤਾ ਹੈ।

 

|

ਸਾਥੀਓ,

ਭਾਰਤ ਦੀਆਂ ਇਹ ਭਾਸ਼ਾਵਾਂ ਸਾਡੀ ਵਿਵਿਧਤਾ ਨੂੰ ਪੋਸ਼ਿਤ ਕਰਦੀਆਂ ਹਨ। ਅਤੀਤ ਵਿੱਚ, ਸਾਡੀ ਹਰ ਭਾਸ਼ਾ ਨੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਜ ਦੇਸ਼ ਨੇ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਪਣਾਈ ਹੈ, ਉਹ ਭੀ ਇਨ੍ਹਾਂ ਭਾਸ਼ਾਵਾਂ ਦੀ ਸੰਭਾਲ਼ ਦਾ ਮਾਧਿਅਮ ਬਣ ਰਹੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਜਦੋਂ ਤੋਂ ਮਾਤਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਮਿਲਿਆ ਹੈ, ਮਾਤਭਾਸ਼ਾਵਾਂ ਹੋਰ ਜ਼ਿਆਦਾ ਮਜ਼ਬੂਤ ਹੋ ਰਹੀਆਂ ਹਨ।

ਸਾਥੀਓ,

ਅਸੀਂ ਆਪਣੇ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਲਾਲ ਕਿਲੇ ਤੋਂ ‘ਪੰਚ ਪ੍ਰਣ’ ਦਾ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ ਹੈ। ਪੰਚ ਪ੍ਰਣ ਯਾਨੀ- ਵਿਕਸਿਤ ਭਾਰਤ ਦਾ ਨਿਰਮਾਣ! ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ! ਦੇਸ਼ ਦੀ ਏਕਤਾ! ਕਰਤੱਵਾਂ ਦਾ ਪਾਲਨ! ਅਤੇ ਆਪਣੀ ਵਿਰਾਸਤ ‘ਤੇ ਗਰਵ (ਮਾਣ)! ਇਸੇ ਲਈ, ਅੱਜ ਭਾਰਤ, ਤੇਜ਼ ਵਿਕਾਸ ਅਤੇ ਸਮ੍ਰਿੱਧ ਵਿਰਾਸਤ ਦੇ ਦੋਨਾਂ ਸੰਕਲਪਾਂ ਨੂੰ ਇਕੱਠੇ ਸਿੱਧ ਕਰਨ ਵਿੱਚ ਜੁਟਿਆ ਹੋਇਆ ਹੈ। ਭਗਵਾਨ ਬੁੱਧ ਨਾਲ ਜੁੜੀ ਵਿਰਾਸਤ ਦੀ ਸੰਭਾਲ਼ ਇਸ ਅਭਿਯਾਨ ਦੀ ਪ੍ਰਾਥਮਿਕਤਾ ਹੈ। ਆਪ (ਤੁਸੀਂ) ਦੇਖੋ, ਅਸੀਂ ਭਾਰਤ ਅਤੇ ਨੇਪਾਲ ਵਿੱਚ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਨੂੰ ਬੁੱਧ ਸਰਕਿਟ ਦੇ ਰੂਪ ਵਿੱਚ ਵਿਕਸਿਤ ਕਰ ਰਹੇ ਹਾਂ।

ਕੁਸ਼ੀਨਗਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਭੀ ਸ਼ੁਰੂ ਕੀਤਾ ਗਿਆ ਹੈ। ਲੁੰਬਿਨੀ ਵਿੱਚ India International Centre for Buddhist Culture and Heritage ਦਾ ਨਿਰਮਾਣ ਹੋ ਰਿਹਾ ਹੈ। ਲੁੰਬਿਨੀ ਵਿੱਚ ਹੀ Buddhist University ਵਿੱਚ ਅਸੀਂ ਡਾ ਬਾਬਾ ਸਾਹੇਬ ਅੰਬੇਡਕਰ Chair for Buddhist Studies ਦੀ ਸਥਾਪਨਾ ਭੀ ਕੀਤੀ ਹੈ। ਬੋਧਗਯਾ, ਸ਼੍ਰਾਵਸਤੀ, ਕਪਿਲਵਸਤੂ, ਸਾਂਚੀ, ਸਤਨਾ ਅਤੇ ਰੀਵਾ ਜਿਹੇ ਕਈ ਸਥਾਨਾਂ ‘ਤੇ ਕਿਤਨੇ ਹੀ development projects ਚਲ ਰਹੇ ਹਨ। ਤਿੰਨ ਦਿਨ ਬਾਅਦ 20 ਅਕਤੂਬਰ ਨੂੰ ਮੈਂ ਵਾਰਾਣਸੀ ਜਾ ਰਿਹਾ ਹਾਂ... ਜਿੱਥੇ ਸਾਰਨਾਥ ਵਿੱਚ ਹੋਏ ਅਨੇਕ ਵਿਕਾਸ ਕਾਰਜਾਂ ਦਾ ਲੋਕਅਰਪਣ ਭੀ ਕੀਤਾ ਜਾਵੇਗਾ। ਅਸੀਂ ਨਵੇਂ ਨਿਰਮਾਣ ਦੇ ਨਾਲ-ਨਾਲ ਆਪਣੇ ਅਤੀਤ ਨੂੰ ਭੀ ਸੁਰੱਖਿਅਤ ਕਰ ਰਹੇ ਹਾਂ।

ਪਿਛਲੇ 10 ਵਰ੍ਹਿਆਂ ਵਿੱਚ ਅਸੀਂ 600 ਤੋਂ ਜ਼ਿਆਦਾ ਪ੍ਰਾਚੀਨ ਧਰੋਹਰਾਂ, ਕਲਾਕ੍ਰਿਤੀਆਂ ਅਤੇ ਅਵਸ਼ੇਸ਼ਾਂ ਨੂੰ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਵਾਪਸ ਭਾਰਤ ਲਿਆਏ ਹਾਂ, 600 ਤੋਂ ਜ਼ਿਆਦਾ। ਅਤੇ ਇਨ੍ਹਾਂ ਵਿੱਚੋਂ ਕਈ ਅਵਸ਼ੇਸ਼ ਬੁੱਧ ਧਰਮ ਨਾਲ ਸਬੰਧਿਤ ਹਨ। ਯਾਨੀ ਬੁੱਧ ਦੀ ਵਿਰਾਸਤ ਦੇ ਪੁਨਰਜਾਗਰਣ ਵਿੱਚ, ਭਾਰਤ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਵੇਂ ਸਿਰੇ ਤੋਂ ਪ੍ਰਸਤੁਤ ਕਰ ਰਿਹਾ ਹੈ।

 

|

ਆਦਰਯੋਗ ਸਾਥੀਓ,

ਭਾਰਤ ਦੀ ਬੁੱਧ ਵਿੱਚ ਆਸਥਾ, ਕੇਵਲ ਆਪਣੇ ਲਈ ਹੀ ਨਹੀਂ ਬਲਕਿ ਪੂਰੀ ਮਾਨਵਤਾ ਦੀ ਸੇਵਾ ਦਾ ਮਾਰਗ ਹੈ। ਦੁਨੀਆ ਦੇ ਦੇਸ਼, ਜੋ ਭੀ ਬੁੱਧ ਨੂੰ ਜਾਣਨ ਅਤੇ ਮੰਨਣ ਵਾਲੇ ਲੋਕ ਹਨ, ਉਨ੍ਹਾਂ ਨੂੰ ਅਸੀਂ ਇਸ ਮਿਸ਼ਨ ਵਿੱਚ ਇਕੱਠੇ ਲਿਆ ਰਹੇ ਹਾਂ। ਮੈਨੂੰ ਖੁਸ਼ੀ ਹੈ, ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦਿਸ਼ਾ ਵਿੱਚ ਸਾਰਥਕ ਪ੍ਰਯਾਸ ਭੀ ਕੀਤੇ ਜਾ ਰਹੇ ਹਨ। ਮਿਆਂਮਾਰ, ਸ੍ਰੀਲੰਕਾ, ਥਾਈਲੈਂਡ ਸਮੇਤ ਕਈ ਦੇਸ਼ਾਂ ਵਿੱਚ ਪਾਲੀ ਭਾਸ਼ਾ ਵਿੱਚ ਸਟੀਕ ਸੰਕਲਿਤ ਕੀਤੇ ਜਾ ਰਹੇ ਹਨ। ਭਾਰਤ ਵਿੱਚ ਭੀ ਅਸੀਂ ਅਜਿਹੇ ਪ੍ਰਯਾਸਾਂ ਨੂੰ ਤੇਜ਼ ਕਰ ਰਹੇ ਹਾਂ। ਪਰੰਪਰਾਗਤ ਤਰੀਕਿਆਂ ਦੇ ਨਾਲ-ਨਾਲ ਅਸੀਂ ਪਾਲੀ ਨੂੰ ਔਨਲਾਇਨ ਪਲੈਟਫਾਰਮਾਂ, ਡਿਜੀਟਲ ਆਰਕਾਇਵਸ ਅਤੇ ਐਪਸ ਦੇ ਜ਼ਰੀਏ ਭੀ ਪ੍ਰਮੋਟ ਕਰਨ ਦੀ ਤਰਫ਼ ਅੱਗੇ ਵਧ ਰਹੇ ਹਾਂ। ਭਗਵਾਨ ਬੁੱਧ ਨੂੰ ਲੈ ਕੇ ਮੈਂ ਪਹਿਲੇ ਭੀ ਕਿਹਾ ਹੈ - "ਬੁੱਧ ਬੋਧ ਭੀ ਹੈਂ, ਔਰ ਬੁੱਧ ਸ਼ੋਧ ਭੀ ਹੈਂ।” ਇਸ ਲਈ, ਅਸੀਂ ਭਗਵਾਨ ਬੁੱਧ ਨੂੰ ਜਾਣਨ ਦੇ  ਲਈ ਅੰਦਰੂਨੀ ਅਤੇ ਅਕੈਡਮਿਕ, ਦੋਨਾਂ ਤਰ੍ਹਾਂ ਦੀ ਰਿਸਰਚ 'ਤੇ ਜ਼ੋਰ ਦੇ ਰਹੇ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਇਸ ਵਿੱਚ ਸਾਡੇ ਸੰਘ, ਸਾਡੇ ਬੋਧੀ ਸੰਸਥਾਨ, ਸਾਡੇ ਭਿਕਸ਼ੂਗਣ  ਇਸ ਦਿਸ਼ਾ ਵਿੱਚ ਨੌਜਵਾਨਾਂ ਦਾ ਮਾਰਗਦਰਸ਼ਨ ਕਰ ਰਹੇ ਹਨ।

 

|

ਆਦਰਯੋਗ ਸਾਥੀਓ,

21ਵੀਂ ਸਦੀ ਦਾ ਇਹ ਸਮਾਂ ….ਅੱਜ ਵਿਸ਼ਵ ਦੀ geopolitical ਪਰਿਸਥਿਤੀ...ਅੱਜ ਇੱਕ ਵਾਰ ਫਿਰ ਵਿਸ਼ਵ ਕਈ ਅਸਥਿਰਤਾਵਾਂ ਅਤੇ ਖਦਸ਼ਿਆਂ ਨਾਲ ਘਿਰਿਆ ਹੈ। ਅਜਿਹੇ ਵਿੱਚ, ਬੁੱਧ ਨਾ ਕੇਵਲ ਪ੍ਰਾਸੰਗਿਕ ਹਨ, ਬਲਕਿ  ਲਾਜ਼ਮੀ ਭੀ ਬਣ ਚੁੱਕੇ ਹਨ। ਮੈਂ ਇੱਕ ਵਾਰ ਯੂਨਾਇਟਿਡ ਨੇਸ਼ਨਸ ਵਿੱਚ ਕਿਹਾ ਸੀ-ਭਾਰਤ ਨੇ ਵਿਸ਼ਵ ਨੂੰ ਯੁੱਧ ਨਹੀਂ, ਬੁੱਧ ਦਿੱਤੇ ਹਨ। ਅਤੇ ਅੱਜ ਮੈਂ ਬੜੇ ਵਿਸ਼ਵਾਸ ਨਾਲ ਕਹਿੰਦਾ ਹਾਂ- ਪੂਰੇ ਵਿਸ਼ਵ ਨੂੰ ਯੁੱਧ ਵਿੱਚ ਨਹੀਂ, ਬੁੱਧ ਵਿੱਚ ਹੀ ਸਮਾਧਾਨ ਮਿਲਣਗੇ। ਮੈਂ ਅੱਜ, ਅਭਿਧੱਮ ਪੁਰਬ 'ਤੇ ਪੂਰੇ ਵਿਸ਼ਵ ਨੂੰ ਸੱਦਾ ਦਿੰਦਾ ਹਾਂ - ਬੁੱਧ ਤੋਂ ਸਿੱਖੋ ... ਯੁੱਧ ਨੂੰ ਦੂਰ ਕਰੋ ... ਸ਼ਾਂਤੀ ਦਾ ਪਥ ਪੱਧਰਾ ਕਰੋ ... ਕਿਉਂਕਿ, ਬੁੱਧ ਕਹਿੰਦੇ ਹਨ - “नत्थि-संति-परम-सुखं”। ਅਥਵਾ ਅਰਥਾਤ, ਸ਼ਾਂਤੀ ਤੋਂ ਬੜਾ ਕੋਈ ਸੁਖ ਨਹੀਂ ਹੈ। ਭਗਵਾਨ ਬੁੱਧ ਕਹਿੰਦੇ ਹਨ-

“नही वेरेन वैरानि सम्मन्तीध कुदाचनम्

अवेरेन च सम्मन्ति एस धम्मो सनन्ततो”

ਵੈਰ ਨਾਲ ਵੈਰ, ਦੁਸ਼ਮਣੀ ਨਾਲ ਦੁਸ਼ਮਣੀ ਸ਼ਾਂਤ ਨਹੀਂ ਹੁੰਦੀ। ਵੈਰ ਅਵੈਰ ਨਾਲ, ਮਾਨਵੀ ਉਦਾਰਤਾ ਨਾਲ ਖ਼ਤਮ ਹੁੰਦਾ ਹੈ। ਬੁੱਧ ਕਹਿੰਦੇ ਹਨ- “भवतु-सब्ब-मंगलम्” ।। " ਯਾਨੀ ਸਬਕਾ ਮੰਗਲ ਹੋ, ਸਬਕਾ ਕਲਿਆਣ ਹੋ- ਇਹੀ ਬੁੱਧ ਦਾ ਸੰਦੇਸ਼ ਹੈ, ਇਹ ਮਾਨਵਤਾ ਦਾ ਪਥ ਹੈ।

ਆਦਰਯੋਗ ਸਾਥੀਓ,

2047 ਤੱਕ ਇਹ 25 ਵਰ੍ਹੇ ਦਾ ਕਾਰਜਕਾਲ, ਇਸ 25 ਵਰ੍ਹੇ ਨੂੰ ਅੰਮ੍ਰਿਤਕਾਲ ਦੀ ਪਹਿਚਾਣ ਦਿੱਤੀ ਹੈ। ਅੰਮ੍ਰਿਤਕਾਲ ਦਾ ਇਹ ਸਮਾਂ ਭਾਰਤ ਦੇ ਉਤਕ੍ਰਸ਼ ਦਾ ਹੋਵੇਗਾ। ਇਹ ਵਿਕਸਿਤ ਭਾਰਤ ਦੇ ਨਿਰਮਾਣ ਦਾ ਕਾਲਖੰਡ ਹੋਵੇਗਾ। ਭਾਰਤ ਨੇ ਆਪਣੇ ਵਿਕਾਸ ਦਾ ਜੋ ਰੋਡਮੈਪ ਬਣਾਇਆ ਹੈ, ਉਸ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡਾ ਪਥਪ੍ਰਦਰਸ਼ਨ ਕਰਨਗੀਆਂ।  ਇਹ ਬੁੱਧ ਦੀ ਧਰਤੀ ‘ਤੇ ਹੀ ਸੰਭਵ ਹੈ ਕਿ ਅੱਜ ਦੁਨੀਆ ਦੀ ਸਭ ਤੋਂ ਬੜੀ ਆਬਾਦੀ ਸੰਸਾਧਨਾਂ ਦੇ ਉਪਯੋਗ ਨੂੰ ਲੈ ਕੇ ਸਜਗ ਹੈ। ਆਪ ਦੇਖੋ, ਅੱਜ ਕਲਾਇਮੇਟ ਚੇਂਜ ਦੇ ਰੂਪ ਵਿੱਚ ਇਤਨਾ ਬੜਾ ਸੰਕਟ ਦੁਨੀਆ ਦੇ ਸਾਹਮਣੇ ਹੈ। ਭਾਰਤ ਇਨ੍ਹਾਂ ਚੁਣੌਤੀਆਂ ਦੇ ਲਈ ਨਾ ਕੇਵਲ ਖ਼ੁਦ ਸਮਾਧਾਨ ਤਲਾਸ਼ ਰਿਹਾ ਹੈ, ਬਲਕਿ ਉਨ੍ਹਾਂ ਨੂੰ ਵਿਸ਼ਵ ਦੇ ਨਾਲ ਸਾਂਝਾ ਭੀ ਕਰ ਰਿਹਾ ਹੈ। ਅਸੀਂ ਦੁਨੀਆ ਦੇ ਕਈ ਦੇਸ਼ਾਂ ਨੂੰ ਨਾਲ ਜੋੜ ਕੇ ਮਿਸ਼ਨ LiFE ਸ਼ੁਰੂ ਕੀਤਾ ਹੈ। ਭਗਵਾਨ ਬੁੱਧ ਕਹਿੰਦੇ ਸਨ - “अत्तान मेव पठमन्// पति रूपे निवेसये”।।  ਅਰਥਾਤ, ਸਾਨੂੰ ਕਿਸੇ ਭੀ ਅੱਛਾਈ ਦੀ ਸ਼ੁਰੂਆਤ ਖ਼ੁਦ ਤੋਂ ਕਰਨੀ ਚਾਹੀਦੀ ਹੈ। ਬੁੱਧ ਦੀ ਇਹੀ ਸਿੱਖਿਆ ਮਿਸ਼ਨ LiFE ਦੇ ਕੇਂਦਰ ਵਿੱਚ ਹੈ। ਯਾਨੀ, sustainable future ਦਾ ਰਸਤਾ ਹਰ ਵਿਅਕਤੀ ਦੇ sustainable lifestyle ਤੋਂ ਨਿਕਲੇਗਾ।

ਭਾਰਤ ਨੇ ਜਦੋਂ ਦੁਨੀਆ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹਾ ਮੰਚ ਦਿੱਤਾ .... ਭਾਰਤ ਨੇ ਜਦੋਂ ਜੀ-20 ਦੀ ਆਪਣੀ ਪ੍ਰਧਾਨਗੀ ਵਿੱਚ Global Biofuel Alliance ਦਾ ਗਠਨ ਕੀਤਾ...ਭਾਰਤ ਨੇ ਜਦੋਂ One Sun, One World, One Grid ਦਾ ਵਿਜ਼ਨ ਦਿੱਤਾ ...ਤਾਂ ਉਸ ਵਿੱਚ ਬੁੱਧ ਦੇ ਵਿਚਾਰਾਂ ਦਾ ਹੀ ਪ੍ਰਤੀਬਿੰਬ ਦਿਖਦਾ ਹੈ। ਸਾਡਾ ਹਰ ਪ੍ਰਯਾਸ ਦੁਨੀਆ ਦੇ ਲਈ sustainable future ਨੂੰ ਸੁਨਿਸ਼ਚਿਤ ਕਰ ਰਿਹਾ ਹੈ। India-Middle East- Europe Economic corridor ਹੋਵੇ, ਸਾਡਾ ਗ੍ਰੀਨ ਹਾਈਡ੍ਰੋਜਨ ਮਿਸ਼ਨ ਹੋਵੇ, ਭਾਰਤੀ ਰੇਲਵੇ ਨੂੰ 2030 ਤੱਕ ਨੈੱਟ ਜ਼ੀਰੋ ਕਰਨ ਦਾ ਲਕਸ਼ ਹੋਵੇ, ਪੈਟਰੋਲ ਵਿੱਚ ਈਥੇਨੌਲ ਬਲੈਂਡਿੰਗ ਨੂੰ ਵਧਾ ਕੇ 20 ਪਰਸੈਂਟ ਤੱਕ ਕਰਨਾ ਹੋਵੇ ... ਅਜਿਹੇ ਕਈ ਤਰੀਕਿਆਂ ਨਾਲ ਅਸੀਂ ਇਸ ਧਰਤੀ ਦੀ ਰੱਖਿਆ ਦਾ ਆਪਣਾ ਮਜ਼ਬੂਤ ਇਰਾਦਾ ਦਿਖਾ ਰਹੇ ਹਾਂ, ਜਤਾ ਰਹੇ ਹਾਂ।

 

|

ਸਾਥੀਓ,

ਸਾਡੀ ਸਰਕਾਰ ਦੇ ਕਿਤਨੇ ਹੀ ਨਿਰਣੇ, ਬੁੱਧ, ਧੱਮ ਅਤੇ ਸੰਘ ਤੋਂ ਪ੍ਰੇਰਿਤ ਹਨ। ਅੱਜ ਦੁਨੀਆ ਵਿੱਚ ਜਿੱਥੇ ਭੀ ਸੰਕਟ ਦੀ ਸਥਿਤੀ ਹੁੰਦੀ ਹੈ, ਉੱਥੇ ਭਾਰਤ first responder ਦੇ ਰੂਪ ਵਿੱਚ ਮੌਜੂਦ ਰਹਿੰਦਾ ਹੈ। ਇਹ ਬੁੱਧ ਦੇ ਕਰੁਣਾ ਦੇ ਸਿਧਾਂਤ ਦਾ ਹੀ ਵਿਸਤਾਰ ਹੈ। ਚਾਹੇ ਤੁਰਕੀ ਵਿੱਚ ਭੁਚਾਲ ਹੋਵੇ, ਸ੍ਰੀਲੰਕਾ ਵਿੱਚ ਆਰਥਿਕ ਸੰਕਟ ਦੀ ਸਥਿਤੀ ਹੋਵੇ, ਕੋਵਿਡ ਜਿਹੀ ਮਹਾਮਾਰੀ ਦੇ ਹਾਲਾਤ ਹੋਣ, ਭਾਰਤ ਨੇ ਅੱਗੇ ਵਧ ਕੇ ਮਦਦ ਦਾ ਹੱਥ ਵਧਾਇਆ ਹੈ। ਵਿਸ਼ਵਬੰਧੂ ਦੇ ਰੂਪ ਵਿੱਚ ਭਾਰਤ ਸਾਰਿਆਂ ਨੂੰ ਨਾਲ ਲੈ ਕੇ ਚਲ ਰਿਹਾ ਹੈ। ਅੱਜ ਯੋਗ ਹੋਵੇ ਜਾਂ ਮਿਲਟਸ ਨਾਲ ਜੁੜਿਆ ਅਭਿਯਾਨ, ਆਯੁਰਵੇਦ ਹੋਵੇ ਜਾਂ ਨੈਚੁਰਲ ਫਾਰਮਿੰਗ ਨਾਲ ਜੁੜਿਆ ਅਭਿਯਾਨ, ਸਾਡੇ ਅਜਿਹੇ ਪ੍ਰਯਾਸਾਂ ਦੇ ਪਿੱਛੇ ਭਗਵਾਨ ਬੁੱਧ ਦੀ ਭੀ ਪ੍ਰੇਰਣਾ ਹੈ।

 

|

ਆਦਰਯੋਗ ਸਾਥੀਓ,

ਵਿਕਸਿਤ ਹੋਣ ਦੀ ਤਰਫ਼ ਵਧ ਰਿਹਾ ਭਾਰਤ, ਆਪਣੀਆਂ ਜੜ੍ਹਾਂ ਨੂੰ ਭੀ ਮਜ਼ਬੂਤ ਕਰ ਰਿਹਾ ਹੈ। ਸਾਡਾ ਪ੍ਰਯਾਸ ਹੈ ਕਿ ਭਾਰਤ ਦਾ ਯੁਵਾ, ਸਾਇੰਸ ਅਤੇ ਟੈਕਨੋਲੋਜੀ ਵਿੱਚ ਵਿਸ਼ਵ ਦੀ ਅਗਵਾਈ ਕਰੇ। ਅਤੇ ਨਾਲ ਹੀ, ਸਾਡਾ ਯੁਵਾ, ਆਪਣੀ ਸੰਸਕ੍ਰਿਤੀ ਅਤੇ ਆਪਣੇ ਸੰਸਕਾਰਾਂ ‘ਤੇ ਭੀ ਮਾਣ (ਗਰਵ) ਕਰੇ। ਇਨ੍ਹਾਂ ਪ੍ਰਯਾਸਾਂ ਵਿੱਚ ਬੁੱਧ ਧਰਮ ਦੀਆਂ ਸਿੱਖਿਆਵਾਂ ਸਾਡੀਆਂ ਬੜੀਆਂ ਮਾਰਗਦਰਸ਼ਕ ਹਨ। ਮੈਨੂੰ ਭਰੋਸਾ ਹੈ, ਸਾਡੇ ਸੰਤਾਂ ਅਤੇ ਭਿਕਸ਼ੂਆਂ ਦੇ ਮਾਰਗਦਰਸ਼ਨ ਨਾਲ, ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨਾਲ ਅਸੀਂ ਸਾਰੇ ਮਿਲ ਕੇ ਨਿਰੰਤਰ ਅੱਗੇ ਵਧਾਂਗੇ।

 

|

ਮੈਂ ਅੱਜ ਦੇ ਇਸ ਪਵਿੱਤਰ ਦਿਵਸ ‘ਤੇ, ਇਸ ਆਯੋਜਨ ਦੇ ਲਈ ਆਪ ਸਭ ਨੂੰ ਇੱਕ ਵਾਰ ਫਿਰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਪਾਲੀ ਭਾਸ਼ਾ ਸ਼ਾਸਤਰੀ (ਕਲਾਸੀਕਲ) ਭਾਸ਼ਾ ਬਣਨ ਦੇ ਗੌਰਵ ਦੇ ਪਲ, ਗੌਰਵ ਦੇ ਨਾਲ-ਨਾਲ ਉਸ ਭਾਸ਼ਾ ਦੀ ਸੰਭਾਲ਼, ਸੰਵਰਧਨ ਦੇ ਲਈ ਸਾਡੀ ਸਾਰਿਆਂ ਦੀ ਇੱਕ ਸਮੂਹਿਕ ਜ਼ਿੰਮੇਵਾਰੀ ਭੀ ਬਣਦੀ ਹੈ, ਉਸ ਸੰਕਲਪ ਨੂੰ ਅਸੀਂ ਲਈਏ, ਉਸ ਨੂੰ ਪੂਰਾ ਕਰਨ ਦਾ ਪ੍ਰਯਾਸ ਕਰੀਏ, ਇਨ੍ਹਾਂ ਹੀ ਅਪੇਖਿਆਵਾਂ ਦੇ ਨਾਲ ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਨਮੋ ਬੁੱਧਾਏ!

 

  • Shubhendra Singh Gaur February 24, 2025

    जय श्री राम।
  • Shubhendra Singh Gaur February 24, 2025

    जय श्री राम
  • Gopal Saha December 23, 2024

    hi
  • Vivek Kumar Gupta December 21, 2024

    नमो ..🙏🙏🙏🙏🙏
  • Vivek Kumar Gupta December 21, 2024

    नमो .......................🙏🙏🙏🙏🙏
  • Jahangir Ahmad Malik December 20, 2024

    ❣️❣️❣️❣️❣️❣️❣️❣️❣️❣️❣️❣️
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩,,
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩,
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
  • Siva Prakasam December 17, 2024

    💐🌺 jai sri ram🌺🌻
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
$2.69 trillion and counting: How India’s bond market is powering a $8T future

Media Coverage

$2.69 trillion and counting: How India’s bond market is powering a $8T future
NM on the go

Nm on the go

Always be the first to hear from the PM. Get the App Now!
...
Prime Minister condoles demise of Pasala Krishna Bharathi
March 23, 2025

The Prime Minister, Shri Narendra Modi has expressed deep sorrow over the passing of Pasala Krishna Bharathi, a devoted Gandhian who dedicated her life to nation-building through Mahatma Gandhi’s ideals.

In a heartfelt message on X, the Prime Minister stated;

“Pained by the passing away of Pasala Krishna Bharathi Ji. She was devoted to Gandhian values and dedicated her life towards nation-building through Bapu’s ideals. She wonderfully carried forward the legacy of her parents, who were active during our freedom struggle. I recall meeting her during the programme held in Bhimavaram. Condolences to her family and admirers. Om Shanti: PM @narendramodi”

“పసల కృష్ణ భారతి గారి మరణం ఎంతో బాధించింది . గాంధీజీ ఆదర్శాలకు తన జీవితాన్ని అంకితం చేసిన ఆమె బాపూజీ విలువలతో దేశాభివృద్ధికి కృషి చేశారు . మన దేశ స్వాతంత్ర్య పోరాటంలో పాల్గొన్న తన తల్లితండ్రుల వారసత్వాన్ని ఆమె ఎంతో గొప్పగా కొనసాగించారు . భీమవరం లో జరిగిన కార్యక్రమంలో ఆమెను కలవడం నాకు గుర్తుంది .ఆమె కుటుంబానికీ , అభిమానులకూ నా సంతాపం . ఓం శాంతి : ప్రధాన మంత్రి @narendramodi”