ਕਾਰਜਕ੍ਰਮ ਵਿੱਚ ਉਪਸਥਿਤ ਮੇਰੇ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਜੀ, ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਡਾਇਨਾ ਕੇਲੌਗ ਜੀ, ਦੁਨੀਆ ਦੇ ਵਿਭਿੰਨ ਦੇਸ਼ਾਂ ਤੋਂ ਆਏ ਅਤਿਥੀਗਣ(ਮਹਿਮਾਨਗਣ), ਕਲਾ ਜਗਤ ਦੇ ਸਾਰੇ ਪਤਵੰਤੇ ਸਾਥੀਓ, ਦੇਵੀਓ ਅਤੇ ਸੱਜਣੋਂ!
ਲਾਲ ਕਿਲੇ ਦਾ ਇਹ ਪ੍ਰਾਂਗਣ, ਆਪਣੇ ਆਪ ਵਿੱਚ ਬਹੁਤ ਇਤਿਹਾਸਿਕ ਹੈ। ਇਹ ਕਿਲਾ ਕੇਵਲ ਇਮਾਰਤ ਨਹੀਂ ਹੈ, ਇਹ ਇੱਕ ਇਤਿਹਾਸ ਹੈ। ਆਜ਼ਾਦੀ ਦੇ ਪਹਿਲੇ ਅਤੇ ਆਜ਼ਾਦੀ ਦੇ ਬਾਅਦ ਕਿਤਨੀਆਂ ਹੀ ਪੀੜ੍ਹੀਆਂ ਗੁਜਰ ਗਈਆਂ, ਲੇਕਿਨ ਲਾਲ ਕਿਲਾ ਅਡਿੱਗ ਹੈ, ਅਮਿਟ ਹੈ। ਇਸ ਵਰਲਡ ਹੈਰੀਟੇਜ ਸਾਇਟ ਲਾਲ ਕਿਲੇ ਵਿੱਚ ਆਪ ਸਭ ਦਾ ਬਹੁਤ-ਬਹਤ ਅਭਿਨੰਦਨ ਹੈ।
ਸਾਥੀਓ,
ਹਰ ਰਾਸ਼ਟਰ ਦੇ ਪਾਸ ਉਸ ਦੇ ਆਪਣੇ ਪ੍ਰਤੀਕ ਹੁੰਦੇ ਹਨ ਜੋ ਵਿਸ਼ਵ ਨੂੰ ਉਸ ਦੇ ਅਤੀਤ ਨਾਲ ਅਤੇ ਉਸ ਦੀਆਂ ਕਦਰਾਂ-ਕੀਮਤਾਂ ਨਾਲ ਪਰੀਚਿਤ ਕਰਵਾਉਂਦੇ ਹਨ। ਅਤੇ, ਇਨ੍ਹਾਂ ਪ੍ਰਤੀਕਾਂ ਨੂੰ ਘੜਨ ਦਾ ਕੰਮ ਰਾਸ਼ਟਰ ਦੀ ਕਲਾ, ਸੰਸਕ੍ਰਿਤੀ ਅਤੇ ਵਾਸਤੂ ਦਾ ਹੁੰਦਾ ਹੈ। ਰਾਜਧਾਨੀ ਦਿੱਲੀ ਤਾਂ ਐਸੇ ਹੀ ਕਿਤਨੇ ਪ੍ਰਤੀਕਾਂ ਦਾ ਕੇਂਦਰ ਹੈ, ਜਿਨ੍ਹਾਂ ਵਿੱਚ ਸਾਨੂੰ ਭਾਰਤੀ ਵਾਸਤੂ ਦੀ ਭਵਯਤਾ(ਸ਼ਾਨ) ਦੇ ਦਰਸ਼ਨ ਹੁੰਦੇ ਹਨ। ਇਸ ਲਈ, ਦਿੱਲੀ ਵਿੱਚ ਆਯੋਜਿਤ ਹੋ ਰਹੇ ‘ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ’ ਦਾ ਇਹ ਆਯੋਜਨ ਕਈ ਮਾਅਨਿਆਂ ਵਿੱਚ ਖਾਸ ਹੈ। ਮੈਂ ਹੁਣੇ ਇੱਥੇ ਬਣਾਏ ਗਏ ਪਵੇਲੀਅਨਸ ਦੇਖ ਰਿਹਾ ਸਾਂ, ਅਤੇ ਮੈਂ ਤੁਹਾਥੋਂ ਖਿਮਾ ਭੀ ਮੰਗਦਾ ਹਾਂ ਕਿ ਮੈਂ ਲੇਟ ਭੀ ਇਸੇ ਦੇ ਕਾਰਨ ਆਇਆ ਕਿ ਉੱਥੇ ਇੱਕ ਤੋਂ ਵਧ ਕੇ ਇੱਕ ਐਸੀਆਂ ਦੇਖਣ ਯੋਗ, ਸਮਝਣ ਯੋਗ ਚੀਜ਼ਾਂ ਹਨ ਕਿ ਮੈਨੂੰ ਆਉਣ ਵਿੱਚ ਵਿਲੰਬ ਹੋ ਗਿਆ, ਅਤੇ ਫਿਰ ਭੀ 2-3 ਸਥਾਨ ਤਾਂ ਛੱਡਣੇ ਪਏ ਮੈਨੂੰ। ਇਨ੍ਹਾਂ ਪਵੇਲੀਅਨਸ ਵਿੱਚ ਕਲਰਸ ਭੀ ਹਨ, creativity ਭੀ ਹੈ। ਇਸ ਵਿੱਚ ਕਲਚਰ ਭੀ ਹੈ, ਅਤੇ community connect ਭੀ ਹੈ। ਮੈਂ ਇਸ ਸਫ਼ਲ ਸ਼ੁਰੂਆਤ ਦੇ ਲਈ ਸੰਸਕ੍ਰਿਤੀ ਮੰਤਰਾਲੇ, ਉਸ ਦੇ ਸਾਰੇ ਅਧਿਕਾਰੀ, ਇਸ ਵਿੱਚ ਪ੍ਰਤੀਭਾਗ ਕਰ ਰਹੇ ਸਾਰੇ ਦੇਸ਼ਾਂ ਨੂੰ, ਹੋਰ ਆਪ ਸਭ ਨੂੰ ਵਧਾਈ ਦਿੰਦਾ ਹਾਂ। ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਕਿਤਾਬ ਜੋ ਹੈ ਉਹ ਦੁਨੀਆ ਦੇਖਣ ਦੀ ਇੱਕ ਛੋਟੀ ਜਿਹੀ window ਦੇ ਰੂਪ ਵਿੱਚ ਉਹ ਸ਼ੁਰੂਆਤ ਕਰਦਾ ਹੈ। ਮੈਨੂੰ ਲਗਦਾ ਹੈ ਕਲਾ ਮਾਨਵ ਮਨ ਦੇ ਅੰਦਰ ਦੀ ਯਾਤਰਾ ਦਾ ਮਹਾਮਾਰਗ ਹੈ।
ਸਾਥੀਓ,
ਭਾਰਤ ਹਜ਼ਾਰਾਂ ਵਰ੍ਹਿਆਂ ਪੁਰਾਣਾ ਰਾਸ਼ਟਰ ਹੈ। ਇੱਕ ਸਮਾਂ ਸੀ ਜਦੋਂ ਦੁਨੀਆ ਵਿੱਚ ਭਾਰਤ ਦੀ ਆਰਥਿਕ ਸ੍ਰਮਿੱਧੀ ਦੇ ਕਿੱਸੇ ਕਹੇ ਜਾਂਦੇ ਸਨ। ਅੱਜ ਭੀ ਭਾਰਤ ਦੀ ਸੰਸਕ੍ਰਿਤੀ, ਸਾਡੀਆਂ ਪ੍ਰਾਚੀਨ ਧਰੋਹਰਾਂ (ਵਿਰਾਸਤਾਂ) ਪੂਰੀ ਦੁਨੀਆ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਅੱਜ ਦੇਸ਼ ‘ਵਿਰਾਸਤ ‘ਤੇ ਗਰਵ(ਮਾਣ)’ਇਸ ਭਾਵਨਾ ਨੂੰ ਲੈ ਕੇ ਆਪਣੇ ਉਸ ਗੌਰਵ ਨੂੰ ਫਿਰ ਤੋਂ ਅੱਗੇ ਵਧਾ ਰਿਹਾ ਹੈ। ਅੱਜ art ਅਤੇ architecture ਨਾਲ ਜੁੜੇ ਹਰ ਖੇਤਰ ਵਿੱਚ ਆਤਮਗੌਰਵ ਦੀ ਭਾਵਨਾ ਨਾਲ ਕੰਮ ਹੋ ਰਿਹਾ ਹੈ। ਚਾਹੇ ਕੇਦਾਰਨਾਥ ਅਤੇ ਕਾਸ਼ੀ ਜਿਹੇ ਸਾਡੇ ਸੱਭਿਆਚਾਰਕ ਕੇਂਦਰਾਂ ਦਾ ਵਿਕਾਸ ਹੋਵੇ, ਮਹਾਕਾਲ ਮਹਾਲੋਕ ਜਿਹੇ ਪੁਨਰ-ਨਿਰਮਾਣ ਹੋਣ ਜਾਂ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ, ਭਾਰਤ ਸੱਭਿਆਚਾਰਕ ਸਮ੍ਰਿੱਧੀ ਦੇ ਨਵੇਂ ਆਯਾਮ ਘੜ ਰਿਹਾ ਹੈ, ਇਸ ਦੇ ਲਈ ਠੋਸ ਪ੍ਰਯਾਸ ਕਰ ਰਿਹਾ ਹੈ। ਭਾਰਤ ਵਿੱਚ ਹੋ ਰਿਹਾ ਇਹ ਬਾਇਨੇਲ ਇਸ ਦਿਸ਼ਾ ਵਿੱਚ ਇੱਕ ਹੋਰ ਸ਼ਾਨਦਾਰ ਕਦਮ ਹੈ। ਇਸ ਦੇ ਪਹਿਲੇ ਅਸੀਂ ਦੇਖਿਆ ਹੈ, ਇੱਥੇ ਦਿੱਲੀ ਵਿੱਚ ਹੀ International Museum Expo ਹੋਇਆ ਸੀ। ਅਗਸਤ ਵਿੱਚ Festival of Libraries ਦਾ ਆਯੋਜਨ ਭੀ ਕੀਤਾ ਗਿਆ ਸੀ। ਇਨ੍ਹਾਂ ਕਾਰਜਕ੍ਰਮਾਂ ਦੇ ਜ਼ਰੀਏ ਸਾਡਾ ਪ੍ਰਯਾਸ ਹੈ ਕਿ ਭਾਰਤ ਵਿੱਚ ਗਲੋਬਲ ਕਲਚਰਲ initiative ਨੂੰ ਸੰਸਥਾਗਤ ਬਣਾਇਆ ਜਾਵੇ, ਉਸ ਨੂੰ institutionalized ਕੀਤਾ ਜਾਵੇ। ਇੱਕ ਆਧੁਨਿਕ ਵਿਵਸਥਾ ਬਣਾਈ ਜਾਵੇ। ਅਸੀਂ ਚਾਹੁੰਦੇ ਹਾਂ ਕਿ ਵੈਨਿਸ, ਸਾਓ ਪਾਓਲੋ, ਸਿੰਗਾਪੁਰ, ਸਿਡਨੀ, ਸ਼ਾਰਜਾਹ ਜਿਹੇ ਬਾਇਨੇਲ ਅਤੇ ਦੁਬਈ-ਲੰਦਨ ਜਿਹੇ ਆਰਟ ਫੇਅਰਸ ਦੀ ਤਰ੍ਹਾਂ ਦੁਨੀਆ ਵਿੱਚ ਭਾਰਤ ਦੇ ਆਯੋਜਨਾਂ ਦੀ ਭੀ ਬੜੀ ਪਹਿਚਾਣ ਬਣੇ। ਅਤੇ ਇਸ ਦੀ ਜ਼ਰੂਰਤ ਇਸ ਲਈ ਭੀ ਹੁੰਦੀ ਹੈ ਕਿ ਅੱਜ ਮਾਨਵ ਜੀਵਨ ‘ਤੇ ਟੈਕਨੋਲੋਜੀ ਦਾ ਪ੍ਰਭਾਵ ਇਤਨਾ ਵਧ ਗਿਆ ਹੈ ਅਤੇ ਕੋਈ ਭੀ ਦੂਰ ਦਾ ਜੋ ਦੇਖਦਾ ਹੈ ਉਹ ਨਹੀਂ ਚਾਹੇਗਾ ਕਿ ਉਸ ਦਾ ਸਮਾਜ ਰੋਬੋਟ ਹੋ ਜਾਵੇ। ਅਸੀਂ ਰੋਬੇਟ ਤਿਆਰ ਨਹੀਂ ਕਰਨੇ ਹਨ, ਅਸੀਂ ਇਨਸਾਨ ਬਣਾਉਣੇ ਹਨ। ਅਤੇ ਉਸ ਦੇ ਲਈ ਸੰਵੇਦਨਾਵਾਂ ਚਾਹੀਦੀਆਂ ਹਨ, ਉਮੀਦ ਚਾਹੀਦੀ ਹੈ, ਸਦਭਾਵਨਾ ਚਾਹੀਦੀ ਹੈ, ਉਮੰਗ ਚਾਹੀਦੀ ਹੈ, ਉਤਸ਼ਾਹ ਚਾਹੀਦਾ ਹੈ । ਆਸ਼ਾ-ਨਿਰਾਸ਼ਾ ਦੇ ਦਰਮਿਆਨ ਜੀਣ ਦੇ ਤਰੀਕੇ ਚਾਹੀਦੇ ਹਨ। ਇਹ ਸਾਰੀਆਂ ਚੀਜ਼ਾਂ ਕਲਾ ਅਤੇ ਸੰਸਕ੍ਰਿਤੀ ਦੇ ਮਾਧਿਆਮ ਨਾਲ ਪੈਦਾ ਹੁੰਦੀਆਂ ਹਨ। ਜੋੜ-ਤੋੜ ਦੇ ਲਈ ਟੈਕਲੋਲੋਜੀ ਬਹੁਤ ਤੇਜ਼ ਕੰਮ ਕਰ ਸਕਦੀ ਹੈ। ਅਤੇ ਇਸ ਲਈ ਇਸ ਪ੍ਰਕਾਰ ਦੀਆਂ ਚੀਜ਼ਾਂ ਮਾਨਵ ਦੀ ਅੰਦਰ ਦੀ ਸਮਰੱਥਾ ਨੂੰ ਜਾਣਨਾ-ਪਹਿਚਾਣਨਾ, ਉਸ ਨੂੰ ਜੋੜਨਾ ਇਸ ਦੇ ਲਈ ਇੱਕ ਬਹੁਤ ਬੜਾ ਸਹਾਰਾ ਦਿੰਦੀਆਂ ਹਨ।
ਔਰ ਸਾਥੀਓ,
ਆਪਣੇ ਇਨ੍ਹਾਂ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਹੀ ਅੱਜ ‘ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ’ ਦਾ ਲੋਕਅਰਪਣ ਭੀ ਹੋਇਆ ਹੈ। ਇਹ ਸੈਂਟਰ ਭਾਰਤ ਦੀਆਂ unique ਅਤੇ rare crafts ਨੂੰ, ਦੁਰਲੱਭ ਕਲਾਵਾਂ ਨੂੰ, ਅੱਗੇ ਵਧਾਉਣ ਦੇ ਲਈ ਮੰਚ ਦੇਵੇਗਾ। ਇਹ ਕਾਰੀਗਰਾਂ ਅਤੇ ਡਿਜ਼ਾਈਨਰਸ ਨੂੰ ਨਾਲ ਲਿਆਉਣ, ਮਾਰਕਿਟ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਨੋਵੇਸ਼ਨ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਕਾਰੀਗਰਾਂ ਨੂੰ ਡਿਜ਼ਾਈਨ ਡਿਵੈਲਪਮੈਂਟ ਦੀ ਭੀ ਜਾਣਕਾਰੀ ਮਿਲੇਗੀ, ਅਤੇ ਉਹ ਡਿਜੀਟਲ ਮਾਰਕਿਟਿੰਗ ਵਿੱਚ ਭੀ ਪਾਰੰਗਤ ਹੋਣਗੇ। ਅਤੇ ਅਸੀਂ ਜਾਣਦੇ ਹਾਂ, ਭਾਰਤੀ ਸ਼ਿਲਪੀਆਂ ਵਿੱਚ ਇਤਨੀ ਪ੍ਰਤਿਭਾ ਹੈ ਕਿ ਆਧੁਨਿਕ ਜਾਣਕਾਰੀ ਅਤੇ ਸੰਸਾਧਨਾਂ ਦੇ ਨਾਲ ਉਹ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡ ਸਕਦੇ ਹਨ।
Friends,
ਭਾਰਤ ਵਿੱਚ 5 ਸ਼ਹਿਰਾਂ ਵਿੱਚ ਕਲਚਰਲ ਸਪੇਸ ਬਣਾਉਣ ਦੀ ਸ਼ੁਰੂਆਤ ਹੋਣਾ ਭੀ ਇੱਕ ਇਤਿਹਾਸਿਕ ਕਦਮ ਹੈ। ਦਿੱਲੀ ਦੇ ਨਾਲ-ਨਾਲ ਕੋਲਕਾਤਾ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਵਿੱਚ ਬਣਨ ਵਾਲੇ ਇਹ ਕਲਚਰਲ ਸਪੇਸ, ਇਨ੍ਹਾਂ ਸ਼ਹਿਰਾਂ ਨੂੰ ਸੱਭਿਆਚਾਰਕ ਤੌਰ ‘ਤੇ ਹੋਰ ਸਮ੍ਰਿੱਧ ਕਰਨਗੇ। ਇਹ ਸੈਂਟਰ, ਲੋਕਲ ਆਰਟ ਨੂੰ enrich ਕਰਨ ਦੇ ਲਈ innovative ideas ਨੂੰ ਭੀ ਅੱਗੇ ਵਧਾਉਣਗੇ। ਆਪ ਸਭ ਨੇ ਅਗਲੇ 7 ਦਿਨਾਂ ਦੇ ਲਈ 7 ਮਹੱਤਵਪੂਰਨ ਥੀਮਸ ਭੀ ਤੈਅ ਕੀਤੇ ਹਨ। ਇਸ ਵਿੱਚ ‘ਦੇਸ਼ਜ ਭਾਰਤ ਡਿਜ਼ਾਈਨ’ ਅਤੇ ‘ਸਮਤਵ’, ਇਨ੍ਹਾਂ ਥੀਮਸ ਨੂੰ ਸਾਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅੱਗੇ ਲੈ ਕੇ ਚਲਣਾ ਹੋਵੇਗਾ। ਦੇਸ਼ਜ ਯਾਨੀ indigenous, indigenous ਡਿਜ਼ਾਈਨ ਨੂੰ enrich ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਦੇ ਲਈ ਅਧਿਐਨ ਅਤੇ ਰਿਸਰਚ ਦਾ ਹਿੱਸਾ ਬਣੇ। ਸਮਤਵ ਥੀਮ ਵਾਸਤੂ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਸੈਲੀਬ੍ਰੇਟ ਕਰਦਾ ਹੈ। ਮੈਨੂੰ ਵਿਸ਼ਵਾਸ ਹੈ, ਨਾਰੀਸ਼ਕਤੀ ਦੀ ਕਲਪਨਾਸ਼ਕਤੀ, ਉਨ੍ਹਾਂ ਦੀ ਰਚਨਾਤਮਕਤਾ ਇਸ ਖੇਤਰ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਵੇਗੀ।
ਸਾਥੀਓ,
ਭਾਰਤ ਵਿੱਚ ਕਲਾ ਨੂੰ, ਰਸ ਅਤੇ ਰੰਗਾਂ ਨੂੰ ਜੀਵਨ ਦਾ ਸਮਾਨਾਰਥਕ, synonym of life ਮੰਨਿਆ ਗਿਆ ਹੈ। ਸਾਡੇ ਪੂਰਵਜਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ- ਸਾਹਿਤ ਸੰਗੀਤ ਕਲਾ ਵਿਹੀਨ:, ਸਾਕਸ਼ਾਤ੍ ਪਸ਼ੁ: ਪੁੱਛ ਵਿਸ਼ਾਣ ਹੀਨ:। (साहित्य संगीत कला विहीनः, साक्षात् पशुः पुच्छ विषाण हीनः। )ਅਰਥਾਤ, ਮਨੁੱਖ ਅਤੇ ਦੂਸਰੇ ਜੀਵ ਜੰਤੂਆਂ ਵਿੱਚ ਸਾਹਿਤ, ਸੰਗੀਤ ਅਤੇ ਕਲਾ ਦਾ ਹੀ ਮੁੱਖ ਅੰਤਰ ਹੈ। ਯਾਨੀ, ਸੌਣ-ਜਾਗਣ ਅਤੇ ਪੇਟ ਭਰਨ ਦੀਆਂ ਆਦਤਾਂ ਆਪਣੀਆਂ ਸੁਭਾਵਿਕ ਹੁੰਦੀਆਂ ਹਨ। ਲੇਕਿਨ ਇਹ ਕਲਾ, ਸਾਹਿਤ ਅਤੇ ਸੰਗੀਤ ਹੀ ਹਨ ਜੋ ਮਨੁੱਖ ਦੇ ਜੀਵਨ ਵਿੱਚ ਰਸ ਘੋਲਦੇ ਹਨ, ਉਸ ਨੂੰ ਖਾਸ ਬਣਾਉਂਦੇ ਹਨ। ਇਸੇ ਲਈ, ਸਾਡੇ ਇੱਥੇ ਜੀਵਨ ਦੀਆਂ ਅਲੱਗ-ਅਲੱਗ ਜ਼ਰੂਰਤਾਂ ਨੂੰ, ਅਲੱਗ-ਅਲੱਗ ਜ਼ਿੰਮੇਵਾਰੀਆਂ ਨੂੰ, ਚਤੁਸਾਸ਼ਟ ਕਲਾ, 64arts ਨਾਲ ਉਸ ਨੂੰ ਜੋੜਿਆ ਗਿਆ ਹੈ। ਜਿਵੇਂ ਕਿ, ਗੀਤ-ਸੰਗੀਤ ਦੇ ਲਈ ਵਾਦਯ, ਨ੍ਰਿਤ ਅਤੇ ਗਾਇਨ ਕਲਾਵਾਂ ਹਨ। ਇਨ੍ਹਾਂ ਵਿੱਚ ਭੀ water waves ਆਦਿ ‘ਤੇ ਅਧਾਰਿਤ ‘ਉਦਕ-ਵਾਦਯਮ੍’ (‘उदक-वाद्यम्’) ਯਾਨੀ ਜਲ ਵਾਦਯ ਜਿਹੀਆਂ specific arts ਭੀ ਹਨ। ਸਾਡੇ ਇੱਥੇ ਕਿਤਨੇ ਹੀ ਤਰ੍ਹਾਂ ਦੇ ਸੈਂਟਸ ਜਾਂ ਪਰਫਿਊਮ ਬਣਾਉਣ ਦੇ ਲਈ ‘ਗੰਧ-ਯੁਕਤੀ’, (‘गन्ध-युक्तिः’) ਕਲਾ ਹੈ। ਮੀਨਾਕਾਰੀ ਅਤੇ ਨਕਾਸ਼ੀ ਦੇ ਲਈ ‘ਤਕਸ਼ਕਰਮ’(‘तक्षकर्म’) ਕਲਾ ਸਿਖਾਈ ਜਾਂਦੀ ਹੈ। ਕਢਾਈ-ਬੁਣਾਈ ਦੀ ਸੁੰਦਰਤਾ ਦੀਆਂ ਬਰੀਕਿਆਂ ਨੂੰ ਸਿਖਾਉਣ ਦੇ ਲਈ ‘ਸੂਚੀਵਾਨ-ਕਰਮਾਣੀ’ (‘सूचीवान-कर्माणि’)ਕਲਾ ਹੈ। ਸਾਡੇ ਇੱਥੇ ਇਹ ਸਭ ਕੰਮ ਕਿਤਨੇ perfection ਦੇ ਨਾਲ ਕੀਤੇ ਜਾਂਦੇ ਸਨ, ਇਸ ਦਾ ਅੰਦਾਜ਼ਾ ਆਪ(ਤੁਸੀਂ) ਭਾਰਤ ਵਿੱਚ ਬਣਨ ਵਾਲੇ ਪ੍ਰਾਚੀਨ ਵਸਤਰਾਂ ਤੋਂ ਲਗਾ ਸਕਦੇ ਹੋ। ਕਿਹਾ ਜਾਂਦਾ ਸੀ ਕਿ ਕੱਪੜੇ ਦਾ ਪੂਰਾ ਥਾਨ ਮਲਮਲ ਐਸਾ ਬਣਦਾ ਸੀ ਕਿ ਇੱਕ ਅੰਗੂਠੀ ਵਿੱਚੋਂ ਉਸ ਨੂੰ ਪਾਰ ਕੀਤਾ ਜਾ ਸਕਦਾ ਸੀ। ਯਾਨੀ ਇਹ, ਇਹ ਸਮਰੱਥਾ ਸੀ। ਭਾਰਤ ਵਿੱਚ ਨਕਾਸ਼ੀ ਮੀਨਾਕਾਰੀ ਜਿਹੇ ਕੰਮ ਭੀ ਕੇਵਲ ਸਜਾਵਟ ਦੀਆਂ ਚੀਜ਼ਾਂ ਤੱਕ ਸੀਮਿਤ ਨਹੀਂ ਸਨ। ਬਲਕਿ, ਤਲਵਾਰਾਂ, ਢਾਲ਼ਾਂ, ਭਾਲਿਆਂ ਜਿਹੀਆਂ ਯੁੱਧ ਦੀਆਂ ਚੀਜ਼ਾਂ ‘ਤੇ ਭੀ ਅਦਭੁਤ ਕਲਾਕਾਰੀ ਦੇਖਣ ਨੂੰ ਮਿਲਦੀ ਸੀ। ਇਤਨਾ ਹੀ ਨਹੀਂ, ਅਗਰ ਕੋਈ ਮੈਂ ਤਾਂ ਚਾਹਾਂਗਾ ਕਦੇ ਕੋਈ ਇਸ ਥੀਮ ‘ਤੇ ਸੋਚੇ। ਸਾਡੇ ਇੱਥੇ ਪਸੂਆਂ ਦੇ ਆਭੂਸ਼ਣ ਘੋੜੇ ‘ਤੇ, ਆਪਣਾ ਡੌਗ ਰੱਖਦੇ ਸਨ ਉਸ ‘ਤੇ, ਬੈਲ ਹੁੰਦੇ ਸਨ, ਗਾਂ ਹੁੰਦੀ ਸੀ। ਉਸ ‘ਤੇ ਜੋ ਆਭੂਸ਼ਣ (ਗਹਿਣੇ) ਵਿੱਚ ਜੋ ਵਿਵਿਧਾਤਾਵਾਂ ਸਨ, ਕਲਾ ਸੀ ਯਾਨੀ ਇਹ ਆਪਣੇ ਆਪ ਅਜੂਬਾ ਹੈ। ਅਤੇ ਕਿਤਨਾ perfection ਸੀ ਕਿ ਉਸ ਪਸ਼ੂ ਨੂੰ physically ਤਕਲੀਫ਼ ਨਾ ਹੋਵੇ, ਇਸ ਦੀ ਪੂਰੀ ਕੇਅਰ ਕਰਕੇ ਬਣਾਇਆ ਜਾਂਦਾ ਸੀ। ਯਾਨੀ ਅਗਰ ਇਨ੍ਹਾਂ ਚੀਜ਼ਾਂ ਨੂੰ ਸਮਾਹਿਤ ਕਰਕੇ ਦੇਖੀਏ ਤਦ ਪਤਾ ਚਲਦਾ ਹੈ ਕਿ ਕਿਤਨੀ ਸਮਰੱਥਾ ਇਸ ਵਿੱਚ ਭਰੀ ਹੋਈ ਹੈ।
ਸਾਥੀਓ,
ਐਸੀਆਂ ਕਿਤਨੀਆਂ ਹੀ ਆਰਟਸ ਸਾਡੇ ਦੇਸ਼ ਵਿੱਚ ਰਹੀਆਂ ਹਨ। ਅਤੇ ਇਹੀ ਭਾਰਤ ਦਾ ਪ੍ਰਾਚੀਨ ਇਤਿਹਾਸ ਰਿਹਾ ਹੈ ਅਤੇ ਅੱਜ ਭੀ ਭਾਰਤ ਦੇ ਕੋਣੇ-ਕੋਣੇ ਵਿੱਚ ਇਸ ਦੇ ਨਿਸ਼ਾਨ ਸਾਨੂੰ ਮਿਲਦੇ ਹਨ। ਮੈਂ ਤਾਂ ਜਿਸ ਸ਼ਹਿਰ ਦਾ ਸਾਂਸਦ ਹਾਂ, ਉਹ ਕਾਸ਼ੀ, ਇਸ ਦੀ ਬਿਹਤਰੀਨ ਉਦਾਹਰਣ ਹੈ। ਕਾਸ਼ੀ ਨੂੰ ਅਨਿਵਾਸ਼ੀ ਕਹਿੰਦੇ ਹਨ। ਕਿਉਂਕਿ, ਕਾਸ਼ੀ ਗੰਗਾ ਦੇ ਨਾਲ-ਨਾਲ ਸਾਹਿਤ, ਸੰਗੀਤ ਅਤੇ ਕਲਾਵਾਂ ਦੇ ਅਮਰ ਪ੍ਰਵਾਹ ਦੀ ਧਰਤੀ ਹੈ। ਅਧਿਆਤਮਿਕ ਤੌਰ ‘ਤੇ ਕਲਾਵਾਂ ਦੇ ਜਨਮਦਾਤਾ ਮੰਨੇ ਜਾਣੇ ਵਾਲੇ, ਭਗਵਾਨ ਸ਼ਿਵ ਨੂੰ ਕਾਸ਼ੀ ਨੇ ਆਪਣੇ ਹਿਰਦੇ ਵਿੱਚ ਸਥਾਪਿਤ ਕੀਤਾ ਹੈ। ਇਹ ਕਲਾਵਾਂ, ਇਹ ਸ਼ਿਲਪ ਅਤੇ ਸੰਸਕ੍ਰਿਤੀ ਮਾਨਵੀ ਸੱਭਿਅਤਾ ਦੇ ਲਈ ਊਰਜਾ ਪ੍ਰਵਾਹ ਦੀ ਤਰ੍ਹਾਂ ਹਨ। ਅਤੇ ਊਰਜਾ ਅਮਰ ਹੁੰਦੀ ਹੈ, ਚੇਤਨਾ ਅਵਿਨਾਸ਼ੀ ਹੁੰਦੀ ਹੈ। ਇਸ ਲਈ ਕਾਸ਼ੀ ਭੀ ਅਨਿਵਾਸ਼ੀ ਹੈ।
Friends,
ਭਾਰਤ ਦੇ ਇਸ ਕਲਚਰ ਨੂੰ ਦੇਖਣ ਦੇ ਲਈ ਦੁਨੀਆ ਭਰ ਤੋਂ ਜੋ ਲੋਕ ਆਉਂਦੇ ਹਨ, ਉਨ੍ਹਾਂ ਦੇ ਲਈ ਕੁਝ ਮਹੀਨੇ ਪਹਿਲੇ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਸੀ। ਅਸੀਂ ਗੰਗਾ ਵਿਲਾਸ ਕਰੂਜ਼ ਚਲਾਇਆ ਸੀ, ਜੋ ਕਾਸ਼ੀ ਤੋਂ ਅਸਾਮ ਤੱਕ ਗੰਗਾ ਦੇ ਅੰਦਰ ਪ੍ਰਵਾਸ ਕਰਦੇ ਹੋਏ ਯਾਤਰੀਆਂ ਨੂੰ ਲੈ ਕੇ ਗਿਆ ਸੀ। ਇਸ ਵਿੱਚ ਦੁਨੀਆ ਦੇ ਅਨੇਕ ਟੂਰਿਸਟ ਆਏ ਸਨ, ਕਰੀਬ 45-50 ਦਿਨ ਦਾ ਉਹ ਕਾਰਜਕ੍ਰਮ ਸੀ। ਇੱਕ ਹੀ ਯਾਤਰਾ ਵਿੱਚ ਉਨ੍ਹਾਂ ਨੂੰ ਗੰਗਾ ਦੇ ਕਿਨਾਰੇ ਵਸੇ ਕਿਤਨੇ ਹੀ ਸ਼ਹਿਰਾਂ ਅਤੇ ਪਿੰਡਾਂ ਅਤੇ ਇਲਾਕਿਆਂ ਦਾ ਅਨੁਭਵ ਪ੍ਰਾਪਤ ਹੋਇਆ । ਅਤੇ ਸਾਡਾ ਮਾਨਵ ਸੰਸਕ੍ਰਿਤੀ ਦਾ ਵਿਕਾਸ ਭੀ ਨਦੀ ਦੇ ਤਟਾਂ ‘ਤੇ ਹੋਇਆ ਹੈ। ਅਗਰ ਇੱਕ ਵਾਰ ਨਦੀ ਦੇ ਤਟ ਦੀ ਕੋਈ ਯਾਤਰਾ ਕਰਦਾ ਹੈ, ਤਾਂ ਜੀਵਨ ਦੀ ਗਹਿਰਾਈ ਨੂੰ ਜਾਣਨ ਦੇ ਲਈ ਬਹੁਤ ਬੜਾ ਅਵਸਰ ਹੁੰਦਾ ਹੈ। ਅਤੇ ਇਸੇ ਇੱਕ ਵਿਚਾਰ ਨਾਲ ਇਸ ਗੰਗਾ ਕਰੂਜ਼ ਨੂੰ ਅਸੀਂ ਸ਼ੁਰੂ ਕੀਤਾ ਸੀ।
Friends,
ਕਲਾ ਦਾ ਕੋਈ ਭੀ ਸਵਰੂਪ ਕਿਉਂ ਨਾ ਹੋਵੇ, ਉਸ ਦਾ ਜਨਮ ਪ੍ਰਕ੍ਰਿਤੀ ਦੇ, ਨੇਚਰ ਦੇ ਨਿਕਟ ਹੀ ਹੁੰਦਾ ਹੈ। ਇੱਥੇ ਭੀ ਮੈਂ ਜਿਤਨਾ ਦੇਖਿਆ ਕਿਤੇ ਨਾ ਕਿਤੇ nature ਦਾ element ਉਸ art ਦੇ ਨਾਲ ਜੁੜਿਆ ਹੋਇਆ ਹੈ, ਉਸ ਤੋਂ ਬਾਹਰ ਇੱਕ ਭੀ ਚੀਜ਼ ਨਹੀਂ ਹੈ। ਇਸੇ ਲਈ, Art by nature, pro-nature ਅਤੇ pro-environment and pro-climate ਹੈ। ਜਿਵੇਂ ਦੁਨੀਆ ਦੇ ਦੇਸ਼ਾਂ ਵਿੱਚ ਰਿਵਰ ਫ੍ਰੰਟ ਦੀ ਬਹੁਤ ਬੜੀ ਚਰਚਾ ਹੁੰਦੀ ਹੈ ਕੀ ਭਈ ਫਲਾਣੇ ਦੇਸ਼ ਵਿੱਚ ਢਿਕਣਾ ਰਿਵਰ ਫ੍ਰੰਟ ਵਗੈਰਹ-ਵਗੈਰਹ। ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਨਦੀਆਂ ਦੇ ਕਿਨਾਰੇ ਘਾਟਾਂ ਦੀ ਪਰੰਪਰਾ ਹੈ। ਸਾਡੇ ਕਿਤਨੇ ਹੀ ਪੁਰਬ ਅਤੇ ਉਤਸਵ ਇਨ੍ਹਾਂ ਹੀ ਘਾਟਾਂ ਨਾਲ ਜੁੜੇ ਹੁੰਦੇ ਹਨ। ਇਸੇ ਤਰ੍ਹਾਂ, ਕੂਪ(ਖੂਹ), ਸਰੋਵਰ, ਬਾਉਲ਼ੀ, ਸਟੈੱਪ ਵੈੱਲਸ ਦੀ ਇੱਕ ਸਮ੍ਰਿੱਧ ਪਰੰਪਰਾ ਸਾਡੇ ਦੇਸ਼ ਵਿੱਚ ਸੀ। ਗੁਜਰਾਤ ਵਿੱਚ ਰਾਣੀ ਕੀ ਵਾਵ ਹੋਵੇ,ਰਾਜਸਥਾਨ ਵਿੱਚ ਅਨੇਕ ਜਗ੍ਹਾਂ ‘ਤੇ ਦਿੱਲੀ ਵਿੱਚ ਭੀ, ਅੱਜ ਭੀ ਕਈ ਸਟੈੱਪ ਵੈੱਲਸ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਅਤੇ ਜੋ ਰਾਣੀ ਕੀ ਵਾਵ ਹੈ ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਪੂਰ ਉਲਟਾ ਟੈਂਪਲ ਹੈ। ਯਾਨੀ ਕਿਵੇਂ ਉਸ ਸਮਾਂ ਦੀ ਕਲਾ ਸ੍ਰਿਸ਼ਟੀ ਨੂੰ ਸੋਚਣ ਵਾਲੇ ਲੋਕਾਂ ਨੇ ਇਸ ਦਾ ਨਿਰਮਾਣ ਕੀਤਾ ਹੋਵੇਗਾ। ਕਹਿਣ ਦਾ ਤਾਤਪਰਜ ਹੈ ਕਿ ਇਨ੍ਹਾਂ ਸਾਰੇ ਸਾਡੇ ਪਾਣੀ ਨਾਲ ਜੁੜੇ ਜਿਤਨੇ ਸੰਗ੍ਰਹਿ ਦੇ ਸਥਾਨ ਹਨ ਇਨ੍ਹਾਂ ਦਾ architecture ਤੁਸੀਂ(ਆਪ) ਦੇਖੋ, ਇਨ੍ਹਾਂ ਦਾ ਡਿਜ਼ਾਈਨ ਦੇਖੋ! ਦੇਖਣ ਵਿੱਚ ਇਹ ਕਿਸੇ mega-marvel ਤੋਂ ਘੱਟ ਨਹੀਂ ਲਗਦੇ ਹਨ।
ਇਸੇ ਤਰ੍ਹਾਂ, ਭਾਰਤ ਦੇ ਪੁਰਾਣੇ ਕਿਲਿਆਂ ਅਤੇ ਦੁਰਗਾਂ ਦਾ ਵਾਸਤੂ ਭੀ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰਦਾ ਹੈ। ਹਰ ਕਿਲੇ ਦਾ ਆਪਣਾ ਆਰਕੀਟੈਕਚਰ ਹੈ, ਆਪਣਾ ਸਾਇੰਸ ਭੀ ਹੈ। ਮੈਂ ਕੁਝ ਦਿਨ ਪਹਿਲੇ ਹੀ ਸਿੰਧੁਦੁਰਗ ਵਿੱਚ ਸਾਂ, ਜਿੱਥੇ ਸਮੁੰਦਰ ਦੇ ਅੰਦਰ ਬਹੁਤ ਹੀ ਵਿਸ਼ਾਲ ਕਿਲਾ ਨਿਰਮਿਤ ਹੈ। ਹੋ ਸਕਦਾ ਹੈ, ਤੁਹਾਡੇ ਵਿੱਚੋਂ ਕੁਝ ਲੋਕ ਜੈਸਲਮੇਰ ਵਿੱਚ ਭੀ ਪਟਵਾਂ ਦੀ ਹਵੇਲੀ ਭੀ ਗਏ ਹੋਵੋਗੇ! ਪੰਜ ਹਵੇਲੀਆਂ ਦੇ ਇਸ ਸਮੂਹ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਉਹ ਨੈਚੁਰਲ ਏਅਰਕੰਡੀਸ਼ਨਿੰਗ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਰਾ ਆਰਕੀਟੈਕਚਰ ਨਾ ਕੇਵਲ long-sustaining ਹੁੰਦਾ ਸੀ, ਬਲਕਿ environmentally sustainable ਭੀ ਹੁੰਦਾ ਸੀ। ਯਾਨੀ ਪੂਰੀ ਦੁਨੀਆ ਦੇ ਪਾਸ ਭਾਰਤ ਦੇ ਆਰਟ ਐਂਡ ਕਲਚਰ ਤੋਂ ਬਹੁਤ ਕੁਝ ਜਾਣਨ, ਸਿੱਖਣ ਦੇ ਲਈ ਅਵਸਰ ਹੈ।
Friends,
Art, architecture ਅਤੇ culture, ਇਹ ਮਾਨਵ ਸੱਭਿਅਤਾ ਦੇ ਲਈ diversity ਅਤੇ unity ਦੋਨਾਂ ਦੇ ਸ੍ਰੋਤ ਰਹੇ ਹਨ। ਅਸੀਂ ਦੁਨੀਆ ਦੇ ਸਭ ਤੋਂ ਵਿਵਿਧਤਾਪੂਰਨ ਰਾਸ਼ਟਰ ਹਾਂ, ਲੇਕਿਨ ਨਾਲ ਹੀ ਉਹੀ ਵਿਵਿਧਤਾ ਸਾਨੂੰ ਆਪਸ ਵਿੱਚ ਜੋੜਦੀ ਹੈ। ਜਦੋਂ ਮੈਂ ਹੁਣ ਕਿਲਿਆਂ ਦੀ ਬਾਤ ਕਰ ਰਿਹਾ ਸਾਂ। ਮੈਂ 1-2 ਸਾਲ ਪਹਿਲੇ ਕਾਰਜਕ੍ਰਮ ਦੇ ਲਈ ਬੁੰਦੇਲਖੰਡ ਗਿਆ ਸਾਂ ਤਾਂ ਝਾਂਸੀ ਦੇ ਕਿਲੇ ‘ਤੇ ਇੱਕ ਕਾਰਜਕ੍ਰਮ ਸੀ, ਫਿਰ ਮੈਂ ਉੱਥੇ ਸਰਕਾਰ ਨਾਲ ਬਾਤਚੀਤ ਕੀਤੀ, ਕਿ ਸਾਨੂੰ ਬੁੰਦੇਲਖੰਡ ਨੂੰ Fort Tourism ਦੇ ਲਈ develop ਕਰਨਾ ਚਾਹੀਦਾ ਹੈ। ਅਤੇ ਬਾਅਦ ਵਿੱਚ ਉਨ੍ਹਾਂ ਨੇ ਸਾਰਾ research ਕੀਤਾ, ਉਸ ਦਾ ਜੋ ਗ੍ਰੰਥ ਤਿਆਰ ਹੋਇਆ ਹੈ, ਆਪ ਹੈਰਾਨ ਹੋ ਜਾਓਗੇ ਇੱਕ ਇਕੱਲੇ ਬੁੰਦੇਲਖੰਡ ਵਿੱਚ ਇਤਨਾ rich heritage ਸਿਰਫ਼ forts ਦਾ ਹੈ, ਸਿਰਫ਼ ਝਾਂਸੀ ਦਾ ਨਹੀਂ ਅਨੇਕ ਜਗ੍ਹਾ ‘ਤੇ ਅਤੇ ਪਾਸ-ਪਾਸ ਵਿੱਚ ਹੀ ਸਾਰੇ। ਯਾਨੀ ਇਤਨਾ ਸਮਰੱਥਾਵਾਨ ਹੈ, ਮੈਂ ਤਾਂ ਚਾਹਾਂਗਾ ਕਦੇ ਸਾਡੇ ਜੋ fine arts ਦੇ students ਹਨ, ਉਹ ਉੱਥੇ ਜਾ ਕੇ ਉਸ ਨੂੰ art work ਕਰਨ ਦਾ ਇੱਕ ਬਹੁਤ ਬੜਾ competition ਰੱਖਿਆ ਜਾ ਸਕਦਾ ਹੈ। ਤਦੇ ਜਾ ਕੇ ਦਨੀਆ ਨੂੰ ਪਤਾ ਚਲੇਗਾ ਕਿ ਸਾਡੇ ਪੂਰਵਜਾਂ ਨੇ ਕੀ ਕੁਝ ਨਿਰਮਾਣ ਕੀਤਾ ਹੈ। ਕੀ ਤੁਸੀਂ ਸੋਚਿਆ ਹੈ ਕਿ ਭਾਰਤ ਦੀ ਇਸ diversity ਦਾ ਸ੍ਰੋਤ ਕੀ ਹੈ? ਇਸ ਦਾ ਸ੍ਰੋਤ ਹੈ- Mother of Democracy ਦੇ ਰੂਪ ਵਿੱਚ ਭਾਰਤ ਦੀ democratic tradition! ਆਰਟ, ਆਰਕੀਟੈਕਚਰ ਅਤੇ ਕਲਚਰ ਤਦੇ ਫਲਦੇ-ਫੁੱਲਦੇ ਹਨ, ਜਦੋਂ ਸਮਾਜ ਵਿੱਚ ਵਿਚਾਰਾਂ ਦੀ ਸੁਤੰਤਰਤਾ ਹੁੰਦੀ ਹੈ, ਆਪਣੇ ਢੰਗ ਨਾਲ ਕੰਮ ਕਰਨ ਦੀ ਆਜ਼ਾਦੀ ਮਿਲਦੀ ਹੈ। Debate ਅਤੇ dialogue ਦੀ ਇਸ ਪਰੰਪਰਾ ਨਾਲ diversity ਆਪਣੇ ਆਪ ਪਣਪਦੀ ਹੈ। ਇਸੇ ਲਈ, ਅੱਜ ਭੀ ਸਾਡੀ ਸਰਕਾਰ ਜਦੋਂ ਕਲਚਰ ਦੀ ਬਾਤ ਕਰਦੀ ਹੈ, ਤਾਂ ਅਸੀਂ ਹਰ ਤਰ੍ਹਾਂ ਦੀ ਵਿਵਿਧਤਾ ਦਾ ਸੁਆਗਤ ਭੀ ਕਰਦੇ ਹਾਂ, ਉਸ ਨੂੰ support ਭੀ ਕਰਦੇ ਹਾਂ। ਦੇਸ਼ ਦੇ ਅਲੱਗ-ਅਲੱਗ ਰਾਜਾਂ ਅਤੇ ਸ਼ਹਿਰਾਂ ਵਿੱਚ G-20 ਦੇ ਆਯੋਜਨ ਦੇ ਜ਼ਰੀਏ ਅਸੀਂ ਆਪਣੀ ਇਸੇ ਵਿਵਿਧਤਾ ਨੂੰ ਦੁਨੀਆ ਦੇ ਸਾਹਮਣੇ ਸ਼ੋਅਕੇਸ ਕੀਤਾ।
ਸਾਥੀਓ,
ਭਾਰਤ ‘ਅਯੰ ਨਿਜ: ਪਰੋਵੇਤਿ ਗਣਨਾ ਲਘੁਚੇਤਸਾਮ੍’ ‘(अयं निजः परोवेति गणना लघुचेतसाम्’) ਇਸ ਵਿਚਾਰ ਨੂੰ ਜੀਣ ਵਾਲਾ ਦੇਸ਼ ਹੈ। ਅਰਥਾਤ, ਅਸੀਂ ਆਪਣਾ ਪਰਾਇਆ ਦੀ ਨਾਲ ਜੀਣ ਵਾਲੇ ਲੋਕ ਨਹੀਂ ਹਾਂ। ਅਸੀਂ ਸਵਯੰ ਦੀ ਜਗ੍ਹਾ ਵਯੰ ਵਿੱਚ ਆਸਥਾ ਰੱਖਣ ਵਾਲੇ ਲੋਕ ਹਾਂ। ਅਸੀਂ self ਦੀ ਜਗ੍ਹਾ ਯੂਨੀਵਰਸ ਦੀ ਬਾਤ ਕਰਨ ਵਾਲੇ ਲੋਕ ਹਾਂ। ਅੱਜ ਜਦੋਂ ਭਾਰਤ ਦੁਨੀਆ ਦੀ ਬੜੀ ਅਰਥਵਿਵਸਥਾ ਬਣ ਕੇ ਉੱਭਰ ਰਿਹਾ ਹੈ, ਤਾਂ ਪੂਰਾ ਵਿਸ਼ਵ ਇਸ ਵਿੱਚ ਆਪਣੇ ਲਈ ਬਿਹਤਰ ਭਵਿੱਖ ਦੇਖ ਰਿਹਾ ਹੈ। ਜਿਵੇਂ ਭਾਰਤ ਦੀ economic growth ਨਾਲ ਪੂਰੇ ਵਿਸ਼ਵ ਦੀ ਪ੍ਰਗਤੀ ਜੁੜੀ ਹੈ, ਜਿਵੇਂ ‘ਆਤਮਨਿਰਭਰ ਭਾਰਤ’ ਦੇ ਸਾਡੇ ਵਿਜ਼ਨ ਵਿੱਚ ਪੂਰੇ ਵਿਸ਼ਵ ਦੇ ਲਈ ਨਵੇਂ ਅਵਸਰ ਜੁੜੇ ਹਨ, ਵੈਸੇ(ਉਸੇ ਤਰ੍ਹਾਂ) ਹੀ, art ਅਤੇ architecture ਜਿਹੇ ਖੇਤਰਾਂ ਵਿੱਚ ਭੀ ਭਾਰਤ ਦੇ ਪੁਨਰ-ਉਦੈ ਨਾਲ, ਭਾਰਤ ਦੇ ਸੱਭਿਆਚਾਰਕ ਉਥਾਨ ਨਾਲ ਪੂਰੇ ਵਿਸ਼ਵ ਦੇ ਹਿਤ ਜੁੜੇ ਹਨ। ਅਸੀਂ ਯੋਗ ਜਿਹੀ ਆਪਣੀ ਵਿਰਾਸਤ ਨੂੰ ਅੱਗੇ ਵਧਾਇਆ, ਤਾਂ ਅੱਜ ਇਸ ਦਾ ਲਾਭ ਪੂਰੀ ਦੁਨੀਆ ਨੂੰ ਹੋ ਰਿਹਾ ਹੈ। ਅਸੀਂ ਆਯੁਰਵੇਦ ਨੂੰ ਆਧੁਨਿਕ ਵਿਗਿਆਨਿਕ ਮਾਨਕਾਂ (ਮਿਆਰਾਂ)‘ਤੇ ਮਜ਼ਬੂਤ ਬਣਾਉਣ ਦੇ ਲਈ ਪ੍ਰਯਾਸ ਸ਼ੁਰੂ ਕੀਤੇ ਤਾਂ ਇਸ ਦੀ ਅਹਿਮੀਅਤ ਪੂਰੀ ਦੁਨੀਆ ਸਮਝ ਰਹੀ ਹੈ। ਅਸੀਂ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸਾਹਮਣੇ ਰੱਖ ਕੇ sustainable ਲਾਇਫਸਟਾਇਲ ਦੇ ਲਈ ਨਵੇਂ ਵਿਕਲਪ, ਸੰਕਲਪ ਕੀਤੇ। ਅੱਜ ਮਿਸ਼ਨ LiFE ਜਿਹੇ ਅਭਿਯਾਨਾਂ ਦੇ ਜ਼ਰੀਏ ਪੂਰੇ ਵਿਸ਼ਵ ਨੂੰ ਬਿਹਤਰ ਭਵਿੱਖ ਦੀ ਉਮੀਦ ਮਿਲ ਰਹੀ ਹੈ। Art, architecture ਅਤੇ design ਦੇ ਖੇਤਰ ਵਿੱਚ ਭੀ ਭਾਰਤ ਜਿਤਨੀ ਮਜ਼ਬੂਤੀ ਨਾਲ ਉੱਭਰੇਗਾ, ਉਸ ਦਾ ਉਤਨਾ ਹੀ ਲਾਭ ਪੂਰੀ ਮਾਨਵਤਾ ਨੂੰ ਹੋਣ ਵਾਲਾ ਹੈ।
ਸਾਥੀਓ,
ਸੱਭਿਅਤਾਵਾਂ ਸਮਾਗਮ ਅਤੇ ਸਹਿਯੋਗ ਨਾਲ ਹੀ ਸਮ੍ਰਿੱਧ ਹੁੰਦੀਆਂ ਹਨ। ਇਸ ਲਈ, ਇਸ ਦਿਸ਼ਾ ਵਿੱਚ ਦੁਨੀਆ ਦੇ ਦੂਸਰੇ ਸਾਰੇ ਦੇਸ਼ਾਂ ਦੀ ਭਾਗੀਦਾਰੀ, ਉਨ੍ਹਾਂ ਦੇ ਨਾਲ ਸਾਡੀ partnership ਬੇਹੱਦ ਮਹੱਤਵਪੂਰਨ ਹੈ। ਮੈਂ ਚਾਹਾਂਗਾ ਕਿ ਆਯੋਜਨ ਦਾ ਅੱਗੇ ਹੋਰ ਭੀ ਵਿਸਾਤਰ ਹੋਵੇ, ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਦੇਸ਼ ਨਾਲ ਆਉਣ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਇਸ ਦਿਸ਼ਾ ਵਿੱਚ ਇੱਕ ਅਹਿਮ ਸ਼ੁਰੂਆਤ ਸਾਬਤ ਹੋਵੇਗਾ। ਇਸੇ ਭਾਵਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਅਤੇ ਦੇਸ਼ਵਾਸੀਆਂ ਨੂੰ ਮੇਰਾ ਆਗਰਹਿ (ਮੇਰੀ ਤਾਕੀਦ) ਹੈ ਕਿ ਮਾਰਚ ਮਹੀਨੇ ਤੱਕ ਇਹ ਤੁਹਾਡੇ ਲਈ ਉਪਲਬਧ ਹੈ, ਪੂਰਾ ਦਿਨ ਨਿਕਾਲੋ (ਕੱਢੋ) ਇੱਕ-ਇੱਕ ਚੀਜ਼ ਨੂੰ ਦੇਖੋ ਸਾਡੇ ਇੱਥੇ ਕੈਸੀਆਂ ਪ੍ਰਤਿਭਾਵਾਂ ਹਨ, ਕੈਸੀ ਪਰੰਪਰਾ ਹੈ, ਪ੍ਰਕ੍ਰਿਤੀ ਦੇ ਪ੍ਰਤੀ ਸਾਡਾ ਕਿਤਨਾ ਲਗਾਅ ਹੈ, ਇਨ੍ਹਾਂ ਸਾਰੀਆਂ ਬਾਤਾਂ ਨੂੰ ਇੱਕ ਜਗ੍ਹਾ ‘ਤੇ ਮਹਿਸੂਸ ਕਰ ਸਕਦੇ ਹਾਂ। ਬਹੁਤ-ਬਹੁਤ ਧੰਨਵਾਦ।