"ਭਾਰਤ ਵਿੱਚ, ਅਸੀਂ ਏਆਈ ਇਨੋਵੇਸ਼ਨ ਦੇ ਪ੍ਰਤੀ ਉਤਸ਼ਾਹ (AI innovation spirit) ਦੇਖ ਰਹੇ ਹਾਂ
“ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ‘ਸਭ ਦੇ ਲਈ ਏਆਈ’ (‘AI for all’) ਦੁਆਰਾ ਨਿਰਦੇਸ਼ਿਤ ਹਨ”
“ਭਾਰਤ ਏਆਈ (AI) ਦੇ ਜ਼ਿੰਮੇਦਾਰ ਅਤੇ ਨੈਤਿਕ ਉਪਯੋਗ ਦੇ ਲਈ ਪ੍ਰਤੀਬੱਧ ਹੈ”
“ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਏਆਈ (AI) ਪਰਿਵਰਤਨਕਾਰੀ ਹੈ ਲੇਕਿਨ ਇਸ ਨੂੰ ਅਧਿਕ ਤੋਂ ਅਧਿਕ ਪਾਰਦਰਸ਼ੀ ਬਣਾਉਣਾ ਸਾਡੇ ‘ਤੇ ਨਿਰਭਰ ਹੈ”
“ਏਆਈ (AI) ‘ਤੇ ਭਰੋਸਾ ਤਦੇ ਵਧੇਗਾ ਜਦੋਂ ਸਬੰਧਿਤ ਨੈਤਿਕ, ਆਰਥਿਕ ਅਤੇ ਸਮਾਜਿਕ ਪਹਿਲੂਆਂ ‘ਤੇ ਧਿਆਨ ਦਿੱਤਾ ਜਾਵੇਗਾ”
“ਅੱਪਸਕਿੱਲਿੰਗ ਅਤੇ ਰੀਸਕਿੱਲਿੰਗ (upskilling and reskilling) ਨੂੰ ਏਆਈ ਗ੍ਰੋਥ ਕਰਵ (AI growth curve) ਦਾ ਹਿੱਸਾ ਬਣਾਓ”
“ਸਾਨੂੰ ਏਆਈ (AI) ਦੇ ਨੈਤਿਕ ਉਪਯੋਗ ਦੇ ਲਈ ਇੱਕ ਗਲੋਬਲ ਫ੍ਰੇਮਵਰਕ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ”
“ਕੀ ਕਿਸੇ ਸੂਚਨਾ ਜਾਂ ਉਤਪਾਦ ਨੂੰ ਏਆਈ ਜਨਿਤ (AI generated) ਦੇ ਰੂਪ ਵਿੱਚ ਮਾਰਕ ਕਰਨ ਲਈ ਇੱਕ ਸੌਫਟਵੇਅਰ ਵਾਟਰਮਾਰਕ (Software Watermark) ਪੇਸ਼ ਕੀਤਾ ਜਾ ਸਕਦਾ ਹੈ”
“ਇੱਕ ਆਡਿਟ ਤੰਤਰ ਦਾ ਪਤਾ ਲਗਾਓ ਜੋ ਏਆਈ ਟੂਲਸ (AI tools) ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਦੇ ਅਨੁਸਾਰ ਲਾਲ, ਪੀਲੇ ਜਾਂ ਹਰੇ ਰੰਗ ਵਿੱਚ ਸ਼੍ਰੇਣੀਬੱਧ ਕਰ ਸਕੇ”

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਰਾਜੀਵ ਚੰਦਰਸ਼ੇਖਰ ਜੀ, GPAI ਦੇ Outgoing Chair, ਜਪਾਨ ਦੇ ਮਿਨਿਸਟਰ ਹਿਰੋਸ਼ੀ ਯੋਸ਼ਿਦਾ ਜੀ, Member countries ਦੇ ਹੋਰ Ministers, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

Global Partnership on Artificial Intelligence ਸਮਿਟ ਵਿੱਚ, ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅਗਲੇ ਸਾਲ ਭਾਰਤ ਇਸ ਸਮਿਟ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਇਹ ਸਮਿਟ ਇੱਕ ਐਸੇ ਸਮੇਂ ਹੋ ਰਿਹਾ ਹੈ, ਜਦੋਂ AI  ਨੂੰ ਲੈ ਕੇ ਪੂਰੀ ਦੁਨੀਆ ਵਿੱਚ ਬੜੀ ਡਿਬੇਟ ਛਿੜੀ ਹੋਈ ਹੈ। ਇਸ ਡਿਬੇਟ ਨਾਲ ਪਾਜ਼ਿਟਿਵ ਅਤੇ ਨੈਗੇਟਿਵ, ਹਰ ਪ੍ਰਕਾਰ ਦੇ aspects  ਸਾਹਮਣੇ ਆ ਰਹੇ ਹਨ। ਇਸ ਲਈ ਇਸ ਸਮਿਟ ਨਾਲ ਜੁੜੇ ਹਰੇਕ ਦੇਸ਼ ‘ਤੇ ਬਹੁਤ ਬੜੀ ਜ਼ਿੰਮੇਵਾਰੀ ਹੈ। ਬੀਤੇ ਦਿਨਾਂ ਵਿੱਚ, ਮੈਨੂੰ ਅਨੇਕ Political and industry leaders  ਨੂੰ ਮਿਲਣ ਦਾ ਅਵਸਰ ਮਿਲਿਆ ਹੈ। ਮੈਂ ਉਨ੍ਹਾਂ ਨਾਲ ਮੁਲਾਕਾਤ ਵਿੱਚ ਭੀ ਇਸ ਸਮਿਟ ਦੀ ਚਰਚਾ ਕੀਤੀ ਹੈ। AI  ਦੇ ਪ੍ਰਭਾਵ ਤੋਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ, ਕੋਈ ਭੀ ਛੁਟੀਆਂ ਨਹੀਂ ਹਨ। ਸਾਨੂੰ ਬਹੁਤ ਸਤਰਕਤਾ ਦੇ  ਨਾਲ, ਬਹੁਤ ਸਾਵਧਾਨੀ ਦੇ ਨਾਲ ਅੱਗੇ ਵਧਣਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਸ ਸਮਿਟ ਤੋਂ ਨਿਕਲੇ ਵਿਚਾਰ, ਇਸ ਸਮਿਟ ਤੋਂ ਨਿਕਲੇ ਸੁਝਾਅ, ਪੂਰੀ ਮਾਨਵਤਾ ਦੀਆਂ ਜੋ ਮੂਲਭੂਤ (ਬੁਨਿਆਦੀ) ਕਦਰਾਂ-ਕੀਮਤਾਂ ਹਨ ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਦਿਸ਼ਾ ਦੇਣ ਦਾ ਕੰਮ ਕਰਨਗੇ।

Friends,

ਅੱਜ ਭਾਰਤ AI talent ਅਤੇ AI ਨਾਲ ਜੁੜੇ new ideas ਦਾ ਸਭ ਤੋਂ ਪ੍ਰਮੁੱਖ ਪਲੇਅਰ ਹੈ। ਭਾਰਤ ਦੇ ਯੁਵਾ ਟੈੱਕ ਐਕਸਪਰਟਸ, ਰਿਸਰਚਰਸ,  AI's limits ਨੂੰ ਐਕਸਪਲੋਰ ਕਰ ਰਹੇ ਹਨ। ਭਾਰਤ ਵਿੱਚ ਅਸੀਂ ਇੱਕ ਬਹੁਤ ਹੀ ਜੋਸ਼ ਨਾਲ ਭਰੀ ਹੋਈ AI innovation spirit ਦੇਖ ਰਹੇ ਹਾਂ।ਇੱਥੇ ਆਉਣ ਤੋਂ ਪਹਿਲਾਂ ਮੈਨੂੰ AI expo ਵਿੱਚ ਜਾਣ ਦਾ ਅਵਸਰ ਮਿਲਿਆ। ਆਰਟੀਫਿਸ਼ਲ ਇੰਟੈਲੀਜੈਂਸ ਕਿਵੇਂ ਜੀਵਨ ਬਦਲ ਸਕਦੀ ਹੈ, ਇਹ ਅਸੀਂ ਇਸ expo ਵਿੱਚ ਦੇਖ ਸਕਦੇ ਹਾਂ। YUVA  AI initiative ਦੇ ਤਹਿਤ ਚੁਣੇ ਗਏ ਨੌਜਵਾਨਾਂ ਦੇ ideas ਨੂੰ ਦੇਖ ਕੇ ਮੈਨੂੰ ਜ਼ਿਆਦਾ ਖੁਸ਼ੀ ਹੋਣਾ ਉਹ ਸੁਭਾਵਿਕ ਭੀ ਸੀ। ਇਹ ਯੁਵਾ, ਟੈਕਨੋਲੋਜੀ ਦੇ ਦੁਆਰਾ ਸਮਾਜਿਕ ਬਦਲਾਅ ਲਿਆਉਣ ਦਾ ਪ੍ਰਯਾਸ ਕਰ ਰਹੇ ਹਨ। ਭਾਰਤ ਵਿੱਚ AI ਨਾਲ ਜੁੜੇ ਸੌਲਿਊਸ਼ਨਸ ਦੀ ਚਰਚਾ ਤਾਂ ਹੁਣ ਪਿੰਡ-ਪਿੰਡ ਤੱਕ ਪਹੁੰਚ ਰਹੀ ਹੈ। ਹਾਲ ਹੀ ਵਿੱਚ ਅਸੀਂ-agriculture ਵਿੱਚ AI chat-bot  ਨੂੰ ਲਾਂਚ ਕੀਤਾ।  ਇਸ ਨਾਲ ਕਿਸਾਨਾਂ ਨੂੰ ਆਪਣੇ application status, payment details ਅਤੇ ਗਵਰਨਮੈਂਟ ਸਕੀਮਸ ਨਾਲ ਜੁੜੇ ਅੱਪਡੇਟਸ ਜਾਣਨ ਵਿੱਚ ਮਦਦ ਮਿਲੇਗੀ। ਅਸੀਂ AI  ਦੀ ਮਦਦ ਨਾਲ ਭਾਰਤ ਵਿੱਚ ਆਪਣੇ ਹੈਲਥ ਸੈਕਟਰ ਨੂੰ ਭੀ ਪੂਰੀ ਤਰ੍ਹਾਂ ਨਾਲ ਟ੍ਰਾਂਸਫਾਰਮ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। Sustainable development Goals  ਨੂੰ ਹਾਸਲ ਕਰਨ ਵਿੱਚ ਭੀ AI  ਅਹਿਮ ਭੂਮਿਕਾ ਨਿਭਾ ਸਕਦੀ ਹੈ।

 

Friends,

ਭਾਰਤ ਵਿੱਚ ਸਾਡਾ ਵਿਕਾਸ ਮੰਤਰ ਹੈ- ਸਬਕਾ ਸਾਥ, ਸਬਕਾ ਵਿਕਾਸ। ਅਸੀਂ ‘AI for all’ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕੀਤੇ ਹਨ। ਸਾਡਾ ਪ੍ਰਯਾਸ ਹੈ ਕਿ ਅਸੀਂ social development ਅਤੇ inclusive growth  ਦੇ ਲਈ AI ਦੀਆਂ ਸਮਰੱਥਾਵਾਂ ਦਾ ਪੂਰਾ ਫਾਇਦਾ ਉਠਾ ਸਕੀਏ। ਭਾਰਤ, AI ਦੇ responsible ਅਤੇ ethical use ਦੇ ਲਈ ਭੀ ਪੂਰੀ ਤਰ੍ਹਾਂ  ਕਮਿਟਿਡ ਹੈ। ਅਸੀਂ “National Program on Artificial Intelligence” ਸ਼ੁਰੂ ਕੀਤਾ ਹੈ। ਅਸੀਂ ਭਾਰਤ ਵਿੱਚ AI ਮਿਸ਼ਨ ਭੀ ਲਾਂਚ ਕਰਨ ਜਾ ਰਹੇ ਹਾਂ। ਇਸ ਮਿਸ਼ਨ ਦਾ ਲਕਸ਼, ਭਾਰਤ ਵਿੱਚ AI compute power ਦੀ ਉਚਿਤ ਸਮਰੱਥਾ ਸਥਾਪਿਤ ਕਰਨਾ ਹੈ। ਇਸ ਨਾਲ ਭਾਰਤ ਦੇ start-ups ਅਤੇ innovators ਨੂੰ ਹੋਰ ਬਿਹਤਰ ਸੁਵਿਧਾਵਾਂ ਮਿਲਣਗੀਆਂ। ਇਸ ਮਿਸ਼ਨ ਦੇ ਤਹਿਤ agriculture, health-care, education ਜਿਹੇ ਸੈਕਟਰਾਂ ਵਿੱਚ AI applications ਨੂੰ ਪ੍ਰਮੋਟ ਕੀਤਾ ਜਾਵੇਗਾ। ਅਸੀਂ ਆਪਣੇ Industrial training Institutes ਦੇ ਮਾਧਿਅਮ ਨਾਲ AI skills ਨੂੰ ਟੀਅਰ-2 ਅਤੇ ਟੀਅਰ -3 ਸ਼ਹਿਰਾਂ ਤੱਕ ਪਹੁੰਚਾ ਰਹੇ ਹਾਂ। ਸਾਡੇ ਪਾਸ "National AI Portal" ਹੈ, ਜੋ ਦੇਸ਼ ਵਿੱਚ Artificial Intelligence initiatives ਨੂੰ ਹੁਲਾਰਾ ਦਿੰਦਾ ਹੈ। ਤੁਸੀਂ (ਆਪ ਨੇ ) ‘ਏਰਾਵਤ’ initiative   ਬਾਰੇ ਭੀ ਸੁਣਿਆ ਹੋਵੇਗਾ। ਇਸ ਕੌਮਨ platform   ਉਪਯੋਗ, ਬਹੁਤ ਜਲਦੀ ਸਾਰੀਆਂ ਰਿਸਰਚ ਲੈਬ ਇੰਡਸਟ੍ਰੀਜ਼ ਅਤੇ ਸਟਾਰਟਅੱਪਸ ਕਰ ਸਕਣਗੇ।

 Friends,

AI ਦੇ ਨਾਲ ਅਸੀਂ ਇੱਕ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਰਹੇ ਹਾਂ। Artificial Intelligence ਦਾ ਵਿਸਤਾਰ ਟੈਕਨੋਲੋਜੀ ਦੇ ਇੱਕ ਟੂਲ ਤੋਂ ਭੀ ਕਿਤੇ  ਜ਼ਿਆਦਾ ਹੈ। AI ਸਾਡੇ ਨਵੇਂ ਭਵਿੱਖ ਨੂੰ ਘੜਨ ਦਾ ਸਭ ਤੋਂ ਬੜਾ ਅਧਾਰ ਬਣ ਰਹੀ ਹੈ। AI ਦੀ ਇੱਕ ਬਹੁਤ ਬੜੀ ਤਾਕਤ ਹੈ, ਲੋਕਾਂ ਨੂੰ Connect ਕਰਨ ਦੀ ਉਸ ਦੀ ਸਮਰੱਥਾ। AI ਦੇ ਸਹੀ ਇਸਤੇਮਾਲ ਨਾਲ ਸਿਰਫ਼ ਦੇਸ਼ ਦੀ ਆਰਥਿਕ ਪ੍ਰਗਤੀ ਹੀ ਸੁਨਿਸ਼ਚਿਤ ਨਹੀਂ ਹੁੰਦੀ ਬਲਕਿ ਇਹ ਸਮਾਨਤਾ ਅਤੇ ਸਮਾਜਿਕ ਨਿਆਂ ਨੂੰ ਭੀ ਪੱਕਾ ਕਰਦਾ ਹੈ। ਇਸ ਲਈ AI  ਨੂੰ ਆਪਣੇ ਭਵਿੱਖ ਦੇ ਲਈ ਅਲੱਗ ਪ੍ਰਕਾਰ ਦੇ AI  ਦੀ ਭੀ ਜ਼ਰੂਰਤ ਪਵੇਗੀ। ਯਾਨੀ, AI ਨੂੰ All Inclusive ਬਣਾਉਣਾ ਪਵੇਗਾ, All Ideas ਨੂੰ ਅਪਣਾਉਣਾ ਪਵੇਗਾ। AI ਦੀ development journey ਜਿਤਨੀ ਜ਼ਿਆਦਾ inclusive ਹੋਵੇਗੀ,  ਉਸ  ਦੇ ਪਰਿਣਾਮ ਭੀ ਉਤਨੇ ਹੀ ਜ਼ਿਆਦਾ inclusive ਆਉਣਗੇ।

ਅਸੀਂ ਦੇਖਿਆ ਹੈ ਕਿ ਪਿਛਲੀ ਸ਼ਤਾਬਦੀ ਵਿੱਚ ਟੈਕਨੋਲੋਜੀ ਤੱਕ Unequal access ਦੀ ਵਜ੍ਹਾ ਨਾਲ ਸਮਾਜ ਵਿੱਚ ਮੌਜੂਦ ਅਸਮਾਨਤਾਵਾਂ ਹੋਰ ਵਧ ਗਈਆਂ ਸਨ। ਹੁਣ ਇਸ ਤਰ੍ਹਾਂ ਦੀ ਗਲਤੀ ਤੋਂ ਸਾਨੂੰ ਪੂਰੀ ਮਾਨਵਤਾ ਨੂੰ ਬਚਾਉਣਾ ਹੈ। ਅਸੀਂ ਜਾਣਦੇ ਹਾਂ ਕਿ ਟੈਕਨੋਲੋਜੀ ਦੇ ਨਾਲ ਜਦੋਂ  Democratic values  ਜੁੜ ਜਾਂਦੀਆਂ ਹਨ ਤਾਂ ਉਹ inclusion ਦੀ ਦਿਸ਼ਾ ਵਿੱਚ multiplier  ਦੇ ਤੌਰ ‘ਤੇ ਕੰਮ ਕਰਦੀ ਹੈ। ਇਸ ਲਈ Artificial intelligence  ਦੇ ਭਵਿੱਖ ਦੀ ਦਿਸ਼ਾ ਭੀ human values ‘ਤੇ, Democratic values ‘ਤੇ ਪੂਰੀ ਤਰ੍ਹਾਂ ਨਿਰਭਰ ਕਰੇਗੀ। Artificial intelligence ਸਾਡੀ efficiency  ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਲੇਕਿਨ ਇਹ ਸਾਡੇ ‘ਤੇ ਹੈ ਕਿ ਅਸੀਂ emotions ਦੀ ਭੀ ਜਗ੍ਹਾ ਬਣਾਈ ਰੱਖੀਏ।Artificial intelligence ਸਾਡੀ effectiveness  ਨੂੰ ਵਧਾ ਸਕਦੀ ਹੈ, ਲੇਕਿਨ ਇਹ ਸਾਡੇ ‘ਤੇ ਹੈ ਕਿ ਅਸੀਂ ਆਪਣੇ ethics  ਨੂੰ ਭੀ ਬਣਾਈ ਰੱਖੀਏ। ਇਸ ਦਿਸ਼ਾ ਵਿੱਚ ਇਹ ਮੰਚ, ਵਿਭਿੰਨ ਦੇਸ਼ਾਂ ਦੇ ਦਰਮਿਆਨ ਸਹਿਯੋਗ ਵਧਾਉਣ ਵਿੱਚ ਮਦਦ ਕਰ ਸਕਦਾ ਹੈ

 

Friends,

ਕਿਸੇ ਭੀ ਸਿਸਟਮ ਨੂੰ sustainable ਬਣਨ ਦੇ ਲਈ, ਉਸ ਨੂੰ Transformative, Transparent ਅਤੇ Trusted ਬਣਾਉਣਾ ਪੈਂਦਾ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ AI transformative ਤਾਂ ਹੈ ਹੀ। ਲੇਕਿਨ ਇਹ ਸਾਡੇ ‘ਤੇ ਹੈ ਕਿ ਅਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ transparent ਬਣਾਈਏ। ਅਗਰ ਅਸੀਂ ਇਸਤੇਮਾਲ ਹੋ ਰਹੇ ਡੇਟਾ ਅਤੇ algorithms ਨੂੰ, transparent ਅਤੇ free from bias ਬਣਾ ਸਕੇ ਤਾਂ ਇਹ ਇੱਕ ਅੱਛੀ ਸ਼ੁਰੂਆਤ ਹੋਵੇਗੀ। ਸਾਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਹੋਵੇਗਾ ਕਿ AI ਉਨ੍ਹਾਂ ਦੇ ਲਾਭ ਦੇ ਲਈ ਹੈ, ਉਨ੍ਹਾਂ ਦੇ ਭਲੇ ਦੇ ਲਈ ਹੈ। ਸਾਨੂੰ ਦੁਨੀਆ ਦੇ ਵਿਭਿੰਨ ਦੇਸ਼ਾਂ ਨੂੰ ਇਹ ਭੀ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਇਸ ਟੈਕਨੋਲੋਜੀ ਦੀ ਵਿਕਾਸ ਯਾਤਰਾ ਵਿੱਚ ਕਿਸੇ ਨੂੰ ਭੀ ਪਿੱਛੇ ਨਹੀਂ ਛੱਡਿਆ ਜਾਵੇਗਾ। AI ‘ਤੇ trust ਤਦ ਵਧੇਗਾ ਜਦੋਂ AI ਨਾਲ ਜੁੜੇ ethical, economic ਅਤੇsocial concerns ‘ਤੇ ਧਿਆਨ ਦਿੱਤਾ ਜਾਵੇ। ਉਦਾਹਰਣ ਦੇ ਲਈ, ਅਗਰ up-skilling ਅਤੇ re-skilling, AI ਦੇ growth curve ਦਾ ਹਿੱਸਾ ਬਣ ਜਾਵੇ, ਤਾਂ ਯੁਵਾ ਇਹ ਭਰੋਸਾ ਕਰ ਪਾਉਣਗੇ ਕਿ AI ਉਨ੍ਹਾਂ ਦੇ ਭਵਿੱਖ ਦੀ ਬਿਹਤਰੀ ਦੇ ਲਈ ਹੈ। ਅਗਰ ਡੇਟਾ ਦੀ ਸੁਰੱਖਿਆ ‘ਤੇ ਧਿਆਨ ਦਿੱਤਾ ਜਾਵੇ, ਤਾਂ ਲੋਕ ਯਕੀਨ ਕਰ ਪਾਉਣਗੇ ਕਿ AI ਉਨ੍ਹਾਂ ਦੀ ਪ੍ਰਾਇਵੇਸੀ ਵਿੱਚ ਦਖਲ ਦਿੱਤੇ ਬਿਨਾ ਵਿਕਾਸ ਨੂੰ ਅੱਗੇ ਵਧਾਏਗੀ। ਅਗਰ ਗਲੋਬਲ ਸਾਊਥ ਨੂੰ ਇਹ ਪਤਾ ਹੋਵੇਗਾ ਕਿ AI ਦੇ ਵਿਕਾਸ ਵਿੱਚ ਉਨ੍ਹਾਂ ਦੀ ਭੀ ਬੜੀ ਭੂਮਿਕਾ ਹੋਵੇਗੀ ਤਾਂ ਉਹ ਇਸ ਨੂੰ ਭਵਿੱਖ ਦੇ ਇੱਕ ਰਸਤੇ ਦੇ ਰੂਪ ਵਿੱਚ ਸਵੀਕਾਰ ਕਰ ਪਾਉਣਗੇ।

 

Friends,

 

AI ਦੇ ਅਨੇਕ ਪਾਜ਼ਿਟਿਵ ਪਹਿਲੂ ਹਨ, ਲੇਕਿਨ ਇਸ ਨਾਲ ਜੁੜੀਆਂ ਨੈਗੇਟਿਵ ਬਾਤਾਂ ਭੀ ਉਤਨੀਆਂ ਹੀ ਚਿੰਤਾ ਦਾ ਵਿਸ਼ਾ ਹਨ। AI, 21ਵੀਂ ਸਦੀ ਵਿੱਚ ਵਿਕਾਸ ਦਾ ਸਭ ਤੋਂ ਬੜਾ Tool ਬਣ ਸਕਦਾ ਹੈ ਅਤੇ 21ਵੀਂ ਸਦੀ ਨੂੰ ਤਬਾਹ ਕਰਨ ਵਿੱਚ ਭੀ ਸਭ ਤੋਂ ਬੜੀ ਭੂਮਿਕਾ ਨਿਭਾ ਭੀ ਸਕਦਾ ਹੈ। Deep fake ਦਾ ਚੈਲੰਜ ਅੱਜ ਪੂਰੀ ਦੁਨੀਆ ਦੇ ਸਾਹਮਣੇ ਹੈ। ਇਸ ਦੇ ਇਲਾਵਾ ਸਾਇਬਰ ਸਕਿਉਰਿਟੀ, ਡੇਟਾ ਥੈਫਟ ਅਤੇ ਆਤੰਕੀਆਂ ਦੇ ਹੱਥ ਵਿੱਚ AI tools ਦੇ ਆਉਣ ਦਾ ਭੀ ਬਹੁਤ ਬੜਾ ਖ਼ਤਰਾ ਹੈ। ਅਗਰ ਆਤੰਕੀ ਸੰਗਠਨਾਂ ਦੇ ਪਾਸ AI ਲੈਸ ਹਥਿਆਰ ਪਹੁੰਚ ਜਾਣ, ਤਾਂ ਉਸ ਨਾਲ ਗਲੋਬਲ ਸਕਿਉਰਿਟੀ ‘ਤੇ ਬਹੁਤ ਬੜਾ ਅਸਰ ਹੋਵੇਗਾ। ਸਾਨੂੰ ਇਸ ਵਿਸ਼ੇ ‘ਤੇ ਚਰਚਾ ਕਰਕੇ ਇੱਕ ਠੋਸ ਪਲਾਨ ਤੱਕ ਪਹੁੰਚਣ ਦੀ ਜ਼ਰੂਰਤ ਹੈ,ਕਿ ਕਿਵੇਂ AI ਦੇ ਗਲਤ ਇਸਤੇਮਾਲ ਨੂੰ ਰੋਕਿਆ ਜਾਵੇ। ਇਸ ਲਈ ਹੀ, G20 ਪ੍ਰੈਜ਼ੀਡੈਂਸੀ ਦੇ ਦੌਰਾਨ, ਅਸੀਂ Responsible Human-Centric AI governance ਦਾ ਫ੍ਰੇਮਵਰਕ ਤਿਆਰ ਕਰਨ ਦਾ ਪ੍ਰਸਾਤਵ ਰੱਖਿਆ ਸੀ। G20 New Delhi Declaration ਨੇ 'AI Principles' ਦੇ ਪ੍ਰਤੀ ਸਾਰੇ ਮੈਂਬਰ ਦੇਸ਼ਾਂ ਦੇ ਕਮਿਟਮੈਂਟ ਦੀ ਪੁਸ਼ਟੀ ਕੀਤੀ ਹੈ। ਸਾਰੇ ਮੈਂਬਰਾਂ ਵਿੱਚ AI ਦੇ ਉਪਯੋਗ ਨਾਲ ਜੁੜੇ ਖ਼ਤਰਿਆਂ ਨੂੰ ਲੈ ਕੇ ਇੱਕ understanding ਸੀ। ਜਿਸ ਤਰ੍ਹਾਂ, ਸਾਡੇ ਪਾਸ ਵਿਭਿੰਨ ਅੰਤਰਰਾਸ਼ਟਰੀ ਮੁੱਦਿਆਂ ਦੇ ਲਈ ਸਮਝੌਤੇ ਅਤੇ protocols ਹਨ, ਉਸੇ ਤਰ੍ਹਾਂ ਸਾਨੂੰ AI ਦੇ ethical use ਦੇ ਲਈ ਮਿਲ ਕੇ global framework ਤਿਆਰ ਕਰਨਾ ਹੋਵੇਗਾ। ਇਸ ਵਿੱਚ high-risk ਜਾਂ Frontier AI tools ਦੀ Testing ਅਤੇ Deployment ਦੇ ਲਈ ਪ੍ਰੋਟੋਕਾਲ ਭੀ ਸ਼ਾਮਲ ਹੋਵੇਗਾ। ਇਸ ਦੇ ਲਈ conviction, commitment, coordination ਅਤੇ collaboration ਦੀ ਸਭ ਤੋਂ ਅਧਿਕ ਜ਼ਰੂਰਤ ਹੈ। ਸਾਨੂੰ ਮਿਲ ਕੇ ਐਸੇ ਕਦਮ ਉਠਾਉਣੇ ਹੀ ਹੋਣਗੇ ਜਿਸ ਨਾਲ AI ਦਾ responsible use ਸੁਨਿਸ਼ਚਿਤ ਹੋ ਸਕੇ। ਅੱਜ ਇਸ ਸਮਿਟ ਦੇ ਮਾਧਿਅਮ ਨਾਲ ਭਾਰਤ, ਪੂਰੇ ਆਲਮੀ ਜਗਤ ਨੂੰ ਸੱਦਾ ਦਿੰਦਾ ਹੈ ਕਿ ਇਸ ਦਿਸ਼ਾ ਵਿੱਚ ਸਾਨੂੰ ਹੁਣ ਇੱਕ ਪਲ ਭੀ ਗੁਆਉਣਾ ਨਹੀਂ ਹੈ। ਇਸ ਸਾਲ ਵਿੱਚ ਹੁਣ ਕੁਝ ਹੀ ਦਿਨ ਬਚੇ ਹਨ, ਨਵਾਂ ਸਾਲ ਆਉਣ ਹੀ ਵਾਲਾ ਹੈ। ਸਾਨੂੰ ਇੱਕ ਤੈਅ ਸਮਾਂ ਸੀਮਾ ਦੇ ਅੰਦਰ global framework ਨੂੰ ਪੂਰਾ ਕਰਨਾ ਹੀ ਹੋਵੇਗਾ। ਮਾਨਵਤਾ ਦੀ ਰੱਖਿਆ ਦੇ ਲਈ ਇਹ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ।

 

Friends,

AI ਸਿਰਫ਼ ਇੱਕ ਨਵੀਂ ਟੈਕਨੋਲੋਜੀ ਹੀ ਨਹੀਂ ਹੈ, ਇਹ ਇੱਕ worldwide movement ਬਣ ਗਈ ਹੈ। ਇਸ ਲਈ ਸਾਡਾ ਸਭ ਦਾ ਮਿਲ ਕੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ। ਅਗਲੇ ਦੋ ਦਿਨ ਆਪ (ਤੁਸੀਂ) ਸਾਰੇ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਕਰੋਂਗੇ। ਮੈਂ ਤਾਂ ਜਦੋਂ ਭੀ ਕਿਸੇ AI ਐਕਸਪਰਟ ਨੂੰ ਮਿਲਦਾ ਹਾਂ, ਤਾਂ ਆਪਣੇ ਸਵਾਲ ਅਤੇ ਸੁਝਾਅ ਰੋਕ ਨਹੀਂ ਪਾਉਂਦਾ। ਅੱਜ ਆਪ ਐਕਸਪਰਟਸ ਨਾਲ ਬਾਤਾਂ ਕਰਦੇ ਹੋਏ ਭੀ ਕਈ ਬਾਤਾਂ ਮੇਰੇ ਮਨ ਵਿੱਚ ਆ ਰਹੀਆਂ ਹਨ। ਸਾਨੂੰ ਇਹ ਸੋਚਣਾ ਹੋਵੇਗਾ ਕਿ AI generated information ਦੀ credibility ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਐਸੇ ਕੀ data sets ਹੋ ਸਕਦੇ ਹਨ, ਜਿਨ੍ਹਾਂ ਦੇ ਉਪਯੋਗ ਨਾਲ ਅਸੀਂ AI tools ਨੂੰ train ਅਤੇ test ਕਰ ਸਕੀਏ? ਕਿਸੇ AI tool ਨੂੰ ਮਾਰਕਿਟ ਵਿੱਚ ਰਿਲੀਜ਼ ਕਰਨ ਤੋਂ ਪਹਿਲਾਂ ਕਿਤਨਾ test ਕਰਨਾ ਚਾਹੀਦਾ ਹੈ, ਇਸ ‘ਤੇ ਭੀ ਜ਼ਰੂਰ ਸੋਚਣਾ ਚਾਹੀਦਾ ਹੈ। ਕੀ ਅਸੀਂ ਕੋਈ ਸੌਫਟਵੇਅਰ ਵਾਟਰ-ਮਾਰਕ introduce ਕਰ ਸਕਦੇ ਹਾਂ, ਜੋ ਇਹ ਦੱਸੇ ਕਿ ਇਹ information ਜਾਂ product, AI generated ਹੈ। ਇਸ ਨਾਲ ਜੋ ਵਿਅਕਤੀ AI generated information ਦਾ ਇਸਤੇਮਾਲ ਕਰੇਗਾ, ਉਸ ਨੂੰ ਉਸ ਦੀਆਂ limitations ਬਾਰੇ ਪਤਾ ਰਹੇਗਾ।

 

ਇੱਕ ਬਾਤ ਮੈਂ ਭਾਰਤ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਦਿੱਗਜਾਂ ਨੂੰ ਭੀ ਕਹਾਂਗਾ। ਸਰਕਾਰਾਂ ਦੇ ਪਾਸ ਯੋਜਨਾਵਾਂ ਨਾਲ ਜੁੜਿਆ ਵਿਭਿੰਨ ਤਰ੍ਹਾਂ ਦਾ ਡੇਟਾ ਹੁੰਦਾ ਹੈ। ਇਸ ਦਾ ਉਪਯੋਗ evidence-based decision making ਵਿੱਚ ਕਿਵੇਂ ਕਰ ਸਕਦੇ ਹਾਂ? ਕੀ ਅਸੀਂ ਐਸੇ ਡੇਟਾ ਦਾ AI tools ਨੂੰ train ਕਰਨ ਵਿੱਚ ਉਪਯੋਗ ਕਰ ਸਕਦੇ ਹਾਂ? ਕੀ ਅਸੀਂ ਇੱਕ ਐਸਾ audit mechanism ਸਥਾਪਿਤ ਕਰ ਸਕਦੇ ਹਾਂ, ਜਿਸ ਵਿੱਚ AI tools ਨੂੰ ਉਸ ਦੀ ਸਮਰੱਥਾ ਦੇ ਅਧਾਰ ‘ਤੇ  red, yellow ਜਾਂ green ਵਿੱਚ categorise ਕੀਤਾ ਜਾ ਸਕੇ? ਕੀ ਅਸੀਂ ਇੱਕ institutional mechanism ਸਥਾਪਿਤ ਕਰ ਸਕਦੇ ਹਾਂ, ਜੋ resilient employment ਨੂੰ ਸੁਨਿਸ਼ਚਿਤ ਕਰੇ? ਕੀ ਅਸੀਂ standardised Global AI education curriculum ਲਿਆ ਸਕਦੇ ਹਾਂ? ਕੀ AI-driven future  ਦੇ ਲਈ ਲੋਕਾਂ ਨੂੰ ਤਿਆਰ ਕਰਨ ਦੇ Standards ਤੈਅ ਕਰ ਸਕਦੇ ਹਾਂ? ਐਸੇ ਅਨੇਕ ਸਵਾਲਾਂ ‘ਤੇ ਸਰਕਾਰ ਨਾਲ ਜੁੜੇ ਲੋਕ ਅਤੇ ਆਪ ਸਭ ਐਕਸਪਰਟਸ ਜ਼ਰੂਰ ਵਿਚਾਰ ਕਰੋ।

 

Friends,

ਆਪ (ਤੁਸੀਂ) ਜਾਣਦੇ ਹੋ ਕਿ ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਹਜ਼ਾਰਾਂ ਬੋਲੀਆਂ ਹਨ। Digital inclusion ਨੂੰ ਵਧਾਉਣ ਦੇ ਲਈ AI ਦੀ ਮਦਦ ਨਾਲ ਸਥਾਨਕ ਭਾਸ਼ਾ ਵਿੱਚ digital services ਕਿਵੇਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ, ਇਸ ਬਾਰੇ ਭੀ ਸੋਚੋ। ਜੋ ਭਾਸ਼ਾ ਹੁਣ ਨਹੀਂ ਬੋਲੀ ਜਾਂਦੀ, ਉਸ ਨੂੰ AI ਦੀ ਮਦਦ ਨਾਲ ਕਿਵੇਂ ਰੀਵਾਈਵ ਕੀਤਾ ਜਾ ਸਕਦਾ ਹੈ, ਇਸ ‘ਤੇ ਭੀ ਕੰਮ ਕਰੋ। ਸੰਸਕ੍ਰਿਤ ਭਾਸ਼ਾ ਦਾ knowledge base ਅਤੇ  literature ਬਹੁਤ ਸਮ੍ਰਿੱਧ ਹੈ। ਉਸ ਨੂੰ AI ਦੀ ਮਦਦ ਨਾਲ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ, ਇਸ ‘ਤੇ ਭੀ ਸੋਚੋ। AI ਦੀ ਮਦਦ ਨਾਲ ਵੈਦਿਕ ਮੈਥੇਮੈਟਿਕਸ ਦੇ missing volumes ਨੂੰ ਕੀ ਫਿਰ ਤੋਂ ਜੋੜਿਆ ਜਾ ਸਕਦਾ ਹੈ, ਇਸ ਬਾਰੇ ਭੀ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ।

 

Friends,

ਮੈਨੂੰ ਵਿਸ਼ਵਾਸ ਹੈ ਕਿ ਇਹ ਸਮਿਟ, Ideas exchange ਕਰਨ ਦਾ ਬਿਹਤਰੀਨ ਅਵਸਰ ਉਪਲਬਧ ਕਰਵਾਏਗਾ। ਮੈਂ ਚਾਹੁੰਦਾ ਹਾਂ ਕਿ ਇਸ ਸਮਿਟ ਵਿੱਚ ਸ਼ਾਮਲ ਹੋਣ ਵਾਲੇ ਹਰ delegate ਦੇ ਲਈ ਇਹ ਇੱਕ great learning experience ਸਾਬਤ ਹੋਵੇ। ਅਗਲੇ ਦੋ ਦਿਨਾਂ ਤੱਕ ਆਪ (ਤੁਸੀਂ) AI ਦੇ ਵਿਭਿੰਨ ਪਹਿਲੂਆਂ ‘ਤੇ ਗਹਿਨਤਾ ਨਾਲ ਵਿਚਾਰ-ਵਟਾਂਦਰਾ ਕਰੋਗੇ। ਮੈਨੂੰ ਆਸ਼ਾ ਹੈ ਕਿ ਸਾਡੇ ਪਾਸ specific outcomes ਹੋਣਗੇ। ਇਨ੍ਹਾਂ ‘ਤੇ ਅਮਲ ਕਰਕੇ ਅਸੀਂ ਇੱਕ responsible ਅਤੇ sustainable future ਦੇ ਨਿਰਮਾਣ ਦਾ ਰਸਤਾ ਜ਼ਰੂਰ ਸਸ਼ਕਤ ਕਰਾਂਗੇ। ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ।

ਨਮਸਕਾਰ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi