“ਭਾਰਤ ਆਲਮੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਵਿਰਾਸਤ ਸੰਭਾਲ਼ ਪ੍ਰਯਾਸਾਂ ਵਿੱਚ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੇ ਲਈ ਪ੍ਰਤੀਬੱਧ ਹੈ”
“ਭਾਰਤ ਇਤਨਾ ਪ੍ਰਾਚੀਨ ਹੈ ਕਿ ਇੱਥੇ ਵਰਤਮਾਨ ਦਾ ਹਰ ਬਿੰਦੂ ਕਿਸੇ ਨਾ ਕਿਸੇ ਗੌਰਵਸ਼ਾਲੀ ਅਤੀਤ ਦੀ ਗਾਥਾ ਕਹਿੰਦਾ ਹੈ”
“ਪ੍ਰਾਚੀਨ ਵਿਰਾਸਤ ਦੀਆਂ ਕਲਾਕ੍ਰਿਤੀਆਂ ਦੀ ਵਾਪਸੀ ਆਲਮੀ ਉਦਾਰਤਾ ਅਤੇ ਇਤਿਹਾਸ ਦੇ ਪ੍ਰਤੀ ਸਨਮਾਨ ਦਾ ਪ੍ਰਦਰਸ਼ਨ ਹੈ”
“ਮੋਇਦਮ (Maidam), ਉੱਤਰ-ਪੂਰਬ ਤੋਂ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਐਂਟਰੀ ਆਪਣੇ ਅਨੂਠੇਪਣ ਦੇ ਕਾਰਨ ਵਿਸ਼ੇਸ਼ ਹਨ”
“ਭਾਰਤ ਦੀ ਵਿਰਾਸਤ ਕੇਵਲ ਇੱਤ ਇਤਿਹਾਸ ਨਹੀਂ ਹੈ। ਭਾਰਤ ਦੀ ਵਿਰਾਸਤ ਇੱਕ ਵਿਗਿਆਨ ਭੀ ਹੈ”
“ਭਾਰਤ ਦਾ ਇਤਿਹਾਸ ਅਤੇ ਭਾਰਤੀ ਸੱਭਿਅਤਾ, ਇਹ ਸਾਧਾਰਣ ਇਤਿਹਾਸ ਬੋਧ (common understanding of history) ਤੋਂ ਕਿਤੇ ਜ਼ਿਆਦਾ ਪ੍ਰਾਚੀਨ ਅਤੇ ਵਿਆਪਕ ਹਨ”
“ਭਾਰਤ ਦਾ ਦੁਨੀਆ ਨੂੰ ਸਪਸ਼ਟ ਸੱਦਾ ਹੈ ਕਿ ਉਹ ਇੱਕ-ਦੂਸਰੇ ਦੀ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਮਾਨਵ ਕਲਿਆਣ ਦੀ ਭਾਵਨਾ ਦੇ ਵਿਸਤਾਰ ਦੇ ਲਈ ਇਕਜੁੱਟ ਹੋਵੇ”
“ਭਾਰਤ ਦਾ ਤਾਂ ਵਿਜ਼ਨ ਹੈ- ਵਿਕਾਸ ਭੀ, ਵਿਰਾਸਤ ਭੀ (Vikas bhi Virasat bhi)”

ਕੇਂਦਰੀ ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਹਿਯੋਗੀ ਐੱਸ ਜੈਸ਼ੰਕਰ ਜੀ, ਗਜੇਂਦਰ ਸਿੰਘ ਸ਼ੇਖਾਵਤ ਜੀ, ਯੂਨੈਸਕੋ ਦੀ ਡਾਇਰੈਕਟਰ ਜਨਰਲ ਔਡ੍ਰੇ ਅਜ਼ੌਲੇ ਜੀ (Audrey Azoulay ji), ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਹੋਰ ਮੈਂਬਰ ਰਾਓ ਇੰਦਰਜੀਤ ਸਿੰਘ ਜੀ, ਸੁਰੇਸ਼ ਗੋਪੀ ਜੀ, ਅਤੇ ਵਰਲਡ ਹੈਰੀਟੇਜ ਕਮੇਟੀ ਦੇ ਚੇਅਰਮੈਨ ਵਿਸ਼ਾਲ ਸ਼ਰਮਾ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

 ਅੱਜ ਭਾਰਤ ਗੁਰੂ ਪੂਰਣਿਮਾ ਦਾ ਪਵਿੱਤਰ ਪੁਰਬ ਮਨਾ ਰਿਹਾ ਹੈ। ਸਭ ਤੋਂ ਪਹਿਲਾਂ, ਮੈਂ ਆਪ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਗਿਆਨ ਅਤੇ ਅਧਿਆਤਮ ਦੇ ਇਸ ਪੁਰਬ ਦੀ ਵਧਾਈ ਦਿੰਦਾ ਹਾਂ। ਅਜਿਹੇ ਅਹਿਮ ਦਿਨ ਅੱਜ 46th World Heritage Committee ਦੀ ਇਸ Meeting ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਭਾਰਤ ਵਿੱਚ ਇਹ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ, ਅਤੇ ਸੁਭਾਵਿਕ ਹੈ ਕਿ ਮੇਰੇ ਸਹਿਤ ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਵਿਸ਼ੇਸ਼ ਖੁਸ਼ੀ ਹੈ। ਮੈਂ ਇਸ ਅਵਸਰ ‘ਤੇ ਪੂਰੀ ਦੁਨੀਆ ਤੋਂ ਆਏ ਸਾਰੇ Dignitaries, ਅਤੇ ਅਤਿਥੀਆਂ (ਮਹਿਮਾਨਾਂ) ਦਾ ਸੁਆਗਤ ਕਰਦਾ ਹਾਂ। ਖਾਸ ਤੌਰ ‘ਤੇ ਮੈਂ ਯੂਨੈਸਕੋ ਦੀ ਡਾਇਰੈਕਟਰ ਜਨਰਲ ਔਡ੍ਰੇ ਅਜ਼ੌਲੇ ਦਾ ਭੀ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਹਰ ਗਲੋਬਲ ਆਯੋਜਨ ਦੀ ਤਰ੍ਹਾ ਇਹ ਈਵੈਂਟ ਭੀ ਭਾਰਤ ਵਿੱਚ ਸਫ਼ਲਤਾ ਦੇ ਨਵੀਂ ਕੀਰਤੀਮਾਨ ਘੜੇਗਾ।

 

 ਸਾਥੀਓ,

ਹੁਣੇ ਮੈਂ ਵਿਦੇਸ਼ਾਂ ਤੋਂ ਵਾਪਸ ਲਿਆਂਦੀਆਂ ਗਈਆਂ ਪ੍ਰਾਚੀਨ ਧਰੋਹਰਾਂ ਦੀ ਪ੍ਰਦਰਸ਼ਨੀ ਭੀ ਦੇਖ ਰਿਹਾ ਸਾਂ। ਬੀਤੇ ਵਰ੍ਹਿਆਂ ਵਿੱਚ ਅਸੀਂ ਭਾਰਤ ਦੀਆਂ 350 ਤੋਂ ਜ਼ਿਆਦਾ ਪ੍ਰਾਚੀਨ ਧਰੋਹਰਾਂ ਨੂੰ ਵਾਪਸ ਲਿਆਏ ਹਾਂ। ਪ੍ਰਾਚੀਨ ਧਰੋਹਰਾਂ ਦਾ ਵਾਪਸ ਆਉਣਾ, ਇਹ ਆਲਮੀ ਉਦਾਰਤਾ ਅਤੇ ਇਤਿਹਾਸ ਦੇ ਪ੍ਰਤੀ ਸਨਮਾਨ ਦੇ ਭਾਵ ਨੂੰ ਦਿਖਾਉਂਦਾ ਹੈ। ਇੱਥੇ Immersive Exhibition ਭੀ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਅਨੁਭਵ ਹੈ। ਜਿਵੇਂ-ਜਿਵੇਂ ਟੈਕਨੋਲੋਜੀ Evolve ਹੋਵੇਗੀ ਇਸ ਖੇਤਰ ਵਿੱਚ ਰਿਸਰਚ ਅਤੇ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਭੀ ਬਣਦੀਆਂ ਜਾ ਰਹੀਆਂ ਹਨ।

 Friends,

ਵਰਲਡ ਹੈਰੀਟੇਜ ਕਮੇਟੀ ਦਾ ਇਹ ਕਾਰਜਕ੍ਰਮ ਭਾਰਤ ਦੇ ਲਈ ਇੱਕ ਗੌਰਵਸ਼ਾਲੀ ਉਪਲਬਧੀ ਨਾਲ ਜੁੜਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ, ਸਾਡੇ ਨੌਰਥ ਈਸਟ ਇੰਡੀਆ ਦੇ ਇਤਿਹਾਸਿਕ ‘ਮੋਇਦਮ’(‘मोइदम’- ‘Maidam’) ਯੂਨੈਸਕੋ ਦੀ ਵਰਲਡ ਹੈਰੀਟੇਜ ਸੂਚੀ ਵਿੱਚ ਸ਼ਾਮਲ ਹੋਣਾ ਪ੍ਰਸਤਾਵਿਤ ਹਨ। ਇਹ ਭਾਰਤ ਦੀ 43rd ਵਰਲਡ ਹੈਰੀਟੇਜ ਸਾਇਟ ਅਤੇ ਨੌਰਥ ਈਸਟ ਇੰਡੀਆ ਦੀ ਪਹਿਲੀ ਧਰੋਹਰ ਹੋਵੇਗੀ, ਜਿਸ ਨੂੰ ਕਲਚਰਲ ਵਰਲਡ ਹੈਰੀਟੇਜ ਦਾ ਦਰਜਾ ਮਿਲ ਰਿਹਾ ਹੈ। ਮੋਇਦਮ (मोइदम-Maidam) ਆਪਣੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਬੇਹੱਦ ਖਾਸ ਹਨ। ਮੈਨੂੰ ਵਿਸ਼ਵਾਸ ਹੈ, ਵਰਲਡ ਹੈਰੀਟੇਜ ਸੂਚੀ ਵਿੱਚ ਆਉਣ ਦੇ ਬਾਅਦ ਇਨ੍ਹਾਂ ਦੀ ਮਕਬੂਲੀਅਤ ਹੋਰ ਵਧੇਗੀ, ਦੁਨੀਆ ਦਾ ਆਕਰਸ਼ਣ ਵਧੇਗਾ।

 

 ਸਾਥੀਓ,

ਅੱਜ ਦੇ ਇਸ ਆਯੋਜਨ ਵਿੱਚ ਦੁਨੀਆ ਦੇ ਕੋਣੇ-ਕੋਣੇ ਤੋਂ ਆਏ ਐਕਸਪਰਟਸ, ਇਹ ਆਪਣੇ ਆਪ ਵਿੱਚ ਇਸ ਸਮਿਟ ਦੀ ਸਮ੍ਰਿੱਧੀ ਨੂੰ ਦਰਸਾਉਂਦਾ ਹੈ। ਇਹ ਆਯੋਜਨ ਭਾਰਤ ਦੀ ਉਸ ਧਰਤੀ ‘ਤੇ ਹੋ ਰਿਹਾ ਹੈ, ਜੋ ਵਿਸ਼ਵ ਦੀਆਂ ਪ੍ਰਾਚੀਨਤਮ ਜੀਵੰਤ ਸੱਭਿਆਤਾਵਾਂ ਵਿੱਚੋਂ ਇੱਕ ਹੈ। ਅਸੀਂ ਦੇਖਿਆ ਹੈ... ਵਿਸ਼ਵ ਵਿੱਚ ਵਿਰਾਸਤਾਂ ਦੇ ਅਲੱਗ-ਅਲੱਗ ਕੇਂਦਰ ਹੁੰਦੇ ਹਨ। ਲੇਕਿਨ ਭਾਰਤ ਇਤਨਾ ਪ੍ਰਾਚੀਨ ਹੈ ਕਿ ਇੱਥੇ ਵਰਤਮਾਨ ਦਾ ਹਰ ਬਿੰਦੂ ਕਿਸੇ ਨਾ ਕਿਸੇ ਗੌਰਵਸ਼ਾਲੀ ਅਤੀਤ ਦੀ ਗਾਥਾ ਕਹਿੰਦਾ ਹੈ। ਆਪ (ਤੁਸੀਂ) ਦਿੱਲੀ ਦੀ ਹੀ ਉਦਾਹਰਣ ਲਵੋ...ਦੁਨੀਆ ਦਿੱਲੀ ਨੂੰ ਭਾਰਤ ਦੇ ਕੈਪੀਟਲ ਸਿਟੀ ਦੇ ਰੂਪ ਵਿੱਚ ਜਾਣਦੀ ਹੈ। ਲੇਕਿਨ , ਇਹ ਸ਼ਹਿਰ ਹਜ਼ਾਰਾਂ ਵਰ੍ਹਿਆਂ ਪੁਰਾਣੀਆਂ ਵਿਰਾਸਤਾਂ ਦਾ ਕੇਂਦਰ ਭੀ ਹੈ। ਇੱਥੇ ਤੁਹਾਨੂੰ ਕਦਮ-ਕਦਮ ‘ਤੇ ਇਤਿਹਾਸਿਕ ਵਿਰਸਾਤਾਂ ਦੇ ਦਰਸ਼ਨ ਹੋਣਗੇ। ਇੱਥੋਂ ਕਰੀਬ 15 ਕਿਲੋਮੀਟਰ ਦੂਰ ਹੀ ਕਈ ਟਨ ਦਾ ਇੱਕ ਲੋਹ ਥੰਮ੍ਹ ਹੈ। ਇੱਕ ਅਜਿਹਾ ਥੰਮ੍ਹ, ਜੋ 2 ਹਜ਼ਾਰ ਵਰ੍ਹਿਆਂ ਤੋਂ ਖੁੱਲ੍ਹੇ ਵਿੱਚ ਖੜ੍ਹਾ ਹੈ, ਫਿਰ ਭੀ ਅੱਜ ਤੱਕ Rust Resistant ਹੈ। ਇਸ ਤੋਂ ਪਤਾ ਚਲਦਾ ਹੈ ਕਿ ਉਸ ਸਮੇਂ ਭੀ ਭਾਰਤ ਦੀ ਮੈਟਲਰਜੀ ਕਿਤਨੀ ਉੱਨਤ  ਸੀ। ਸਪਸ਼ਟ ਹੈ ਕਿ ਭਾਰਤ ਦੀ ਵਿਰਾਸਤ ਕੇਵਲ ਇੱਕ ਇਤਿਹਾਸ ਨਹੀਂ ਹੈ। ਭਾਰਤ ਦੀ ਵਿਰਾਸਤ ਇੱਕ ਵਿਗਿਆਨ ਭੀ ਹੈ।

 ਭਾਰਤ ਦੀ ਹੈਰੀਟੇਜ ਵਿੱਚ ਟੌਪ ਨੌਚ ਇੰਜੀਨੀਅਰਿੰਗ ਦੀ ਇੱਕ ਗੌਰਵਸ਼ਾਲੀ ਯਾਤਰਾ ਦੇ ਭੀ ਦਰਸ਼ਨ ਹੁੰਦੇ ਹਨ। ਇੱਥੇ ਦਿੱਲੀ ਤੋਂ ਕੁਝ ਸੈਂਕੜੋਂ ਕਿਲੋਮੀਟਰ ਦੂਰ ਹੀ 3500 Meters ਦੇ Altitude ‘ਤੇ ਕੇਦਾਰਨਾਥ ਮੰਦਿਰ(Kedarnath temple) ਹੈ। ਅੱਜ ਭੀ ਉਹ ਜਗ੍ਹਾ ਭੂਗੋਲਿਕ ਰੂਪ ਨਾਲ ਇਤਨੀ ਦੁਰਗਮ ਹੈ ਕਿ ਲੋਕਾਂ ਨੂੰ ਕਈ-ਕਈ ਕਿਲੋਮੀਟਰ ਪੈਦਲ ਚਲ ਕੇ ਜਾਂ ਹੈਲੀਕੌਪਟਰ ‘ਤੇ ਜਾਣਾ ਪੈਂਦਾ ਹੈ। ਉਹ ਸਥਾਨ ਅੱਜ ਭੀ ਕਿਸੇ ਕੰਸਟ੍ਰਕਸ਼ਨ ਦੇ ਲਈ ਬਹੁਤ ਚੈਲਿੰਜਿੰਗ ਹੈ... ਸਾਲ ਦੇ ਜ਼ਿਆਦਾਤਰ ਸਮੇਂ ਬਰਫਬਾਰੀ ਦੀ ਵਜ੍ਹਾ ਨਾਲ ਉੱਥੇ ਕੰਮ ਹੋ ਪਾਉਣਾ ਅਸੰਭਵ ਹੈ। ਲੇਕਿਨ, ਆਪ (ਤੁਸੀਂ) ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਕੇਦਾਰਘਾਟੀ ਵਿੱਚ ਇਤਨੇ ਬੜੇ ਮੰਦਿਰ ਦਾ ਨਿਰਮਾਣ ਅੱਠਵੀਂ ਸ਼ਤਾਬਦੀ ਵਿੱਚ ਹੋਇਆ ਸੀ। ਉਸ ਦੀ ਇੰਜੀਨੀਅਰਿੰਗ ਵਿੱਚ ਕਠੋਰ ਵਾਤਾਵਰਣ ਅਤੇ ਗਲੇਸ਼ੀਅਰਸ ਦਾ ਪੂਰਾ ਧਿਆਨ ਰੱਖਿਆ ਗਿਆ। ਇਹੀ ਨਹੀਂ, ਮੰਦਿਰ ਵਿੱਚ ਕਿਤੇ ਭੀ ਮੋਰਟਰ ਦਾ ਇਸਤੇਮਾਲ ਨਹੀਂ ਹੋਇਆ ਹੈ। ਲੇਕਿਨ, ਉਹ ਮੰਦਿਰ ਅੱਜ ਤੱਕ ਅਟਲ ਹੈ। ਇਸੇ ਤਰ੍ਹਾਂ, ਦੱਖਣ ਵਿੱਚ ਰਾਜਾ ਚੋਲ ਦੁਆਰਾ ਬਣਵਾਏ ਗਏ ਬ੍ਰਿਹਦੀਸ਼ਵਰ ਮੰਦਿਰ (बृहदीश्वर मंदिर-Brihadeeswarar Temple) ਦੀ ਭੀ ਉਦਾਹਰਣ ਹੈ। ਮੰਦਿਰ ਦਾ ਆਰਕੀਟੈਕਚਰਲ Layout, Horizontal ਅਤੇ Vertical Dimensions, ਮੰਦਿਰ ਦੀਆਂ ਮੂਰਤੀਆਂ, ਮੰਦਿਰ ਦਾ ਹਰ ਹਿੱਸਾ ਆਪਣੇ ਆਪ ਵਿੱਚ ਅਸਚਰਜ ਲਗਦਾ ਹੈ।

 

 Friends,

ਮੈਂ ਜਿਸ ਗੁਜਰਾਤ ਰਾਜ ਤੋਂ ਆਉਂਦਾ ਹਾਂ, ਉੱਥੇ ਧੋਲਾਵੀਰਾ ਅਤੇ ਲੋਥਲ ਜਿਹੇ ਸਥਾਨ ਹਨ। ਧੋਲਾਵੀਰਾ ਵਿੱਚ 3000 ਤੋਂ 1500 BCE ਪਹਿਲਾਂ ਜਿਸ ਤਰ੍ਹਾਂ ਦੀ ਅਰਬਨ ਪਲਾਨਿੰਗ ਸੀ... ਜਿਸ ਤਰ੍ਹਾਂ ਦਾ ਵਾਟਰ ਮੈਨੇਜਮੈਂਟ ਸਿਸਟਮ ਅਤੇ ਵਿਵਸਥਾਵਾਂ ਸਨ...ਉਹ 21ਵੀਂ ਸਦੀ ਵਿੱਚ ਭੀ ਐਕਸਪਰਟਸ ਨੂੰ ਹੈਰਾਨ ਕਰਦੇ ਹਨ। ਲੋਥਲ ਵਿੱਚ ਭੀ ਦੁਰਗ ਅਤੇ ਲੋਅਰ ਟਾਊਨ ਦੀ ਪਲਾਨਿੰਗ...ਸਟ੍ਰੀਟਸ ਅਤੇ ਡ੍ਰੇਨਸ ਦੀ ਵਿਵਸਥਾ...ਇਹ ਉਸ ਪ੍ਰਚੀਨ ਸੱਭਿਅਤਾ ਦੇ ਆਧੁਨਿਕ ਪੱਧਰ ਨੂੰ ਦੱਸਦਾ ਹੈ।

 Friends,

ਭਾਰਤ ਦਾ ਇਤਿਹਾਸ ਅਤੇ ਭਾਰਤੀ ਸੱਭਿਅਤਾ, ਇਹ ਸਾਧਾਰਣ  ਇਤਿਹਾਸ ਬੋਧ ਤੋਂ ਕਿਤੇ ਜ਼ਿਆਦਾ ਪ੍ਰਾਚੀਨ ਅਤੇ ਵਿਆਪਕ ਹਨ। ਇਸ ਲਈ, ਜਿਵੇਂ-ਜਿਵੇਂ ਨਵੇਂ ਤੱਥ ਸਾਹਮਣੇ ਆ ਰਹੇ ਹਨ... ਜਿਵੇਂ-ਜਿਵੇਂ ਇਤਿਹਾਸ ਦਾ ਵਿਗਿਆਨਿਕ Verification ਹੋ ਰਿਹਾ ਹੈ... ਸਾਨੂੰ ਅਤੀਤ ਨੂੰ ਦੇਖਣ ਦੇ ਨਵੇਂ ਦ੍ਰਿਸ਼ਟੀਕੋਣ ਵਿਕਸਿਤ ਕਰਨੇ ਪੈ ਰਹੇ ਹਨ। ਇੱਥੇ ਮੌਜੂਦ ਵਰਲਡ ਐਕਸਪਰਟਸ ਨੂੰ ਉੱਤਰ ਪ੍ਰਦੇਸ਼ ਦੇ ਸਿਨੌਲੀ ਵਿੱਚ ਮਿਲੇ ਸਬੂਤਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ। ਸਿਨੌਲੀ ਦੀਆਂ Findings ਕੌਪਰ ਏਜ ਦੀਆਂ ਹਨ। ਲੇਕਿਨ, ਇਹ ਇੰਡਸ ਵੈਲੀ ਸਿਵਿਲਾਇਜ਼ੇਸ਼ਨ ਦੀ ਜਗ੍ਹਾ ਵੈਦਿਕ ਸਿਵਿਲਾਇਜ਼ੇਸ਼ਨ ਨਾਲ ਮੇਲ ਖਾਂਦੀਆਂ ਹਨ। 2018 ਵਿੱਚ ਉੱਥੇ ਇੱਕ 4 ਹਜ਼ਾਰ ਸਾਲ ਪੁਰਾਣਾ ਰਥ ਮਿਲਿਆ ਹੈ, ਉਹ ‘ਹੌਰਸ ਡ੍ਰਿਵੇਨ’ ਸੀ। ਇਹ ਸ਼ੋਧ (ਖੋਜ), ਇਹ ਨਵੇਂ ਤੱਥ ਦੱਸਦੇ ਹਨ ਕਿ ਭਾਰਤ ਨੂੰ ਜਾਣਨ ਦੇ ਲਈ ਅਵਧਾਰਨਾਵਾਂ ਤੋਂ ਮੁਕਤ ਨਵੀਂ ਸੋਚ ਦੀ ਜ਼ਰੂਰਤ ਹੈ। ਮੈਂ ਆਪ ਸਭ ਨੂੰ ਸੱਦਾ ਦਿੰਦਾ ਹਾਂ... ਨਵੇਂ ਤੱਥਾਂ ਵਿੱਚ, ਉਸ ਦੇ ਆਲੋਕ ਵਿੱਚ ਇਤਿਹਾਸ ਦੀ ਜੋ ਨਵੀਂ ਸਮਝ ਵਿਕਸਿਤ ਹੋ ਰਹੀ ਹੈ, ਆਪ (ਤੁਸੀਂ) ਉਸ ਦਾ ਹਿੱਸਾ ਬਣੋ, ਉਸ ਨੂੰ ਅੱਗੇ ਵਧਾਓ।

 

 Friends, 

ਹੈਰੀਟੇਜ ਕੇਵਲ ਹਿਸਟਰੀ ਨਹੀਂ, ਬਲਕਿ Humanity ਦੀ ਇੱਕ ਸਾਂਝੀ ਚੇਤਨਾ ਹੈ। ਅਸੀਂ ਦੁਨੀਆ ਵਿੱਚ ਕਿਤੇ ਭੀ ਕਿਸੇ ਹੈਰੀਟੇਜ ਨੂੰ ਦੇਖਦੇ ਹਾਂ, ਤਾਂ ਸਾਡਾ ਮਨ ਵਰਤਮਾਨ ਦੇ Geo-Political Factors ਤੋਂ ਉੱਪਰ ਉੱਠ ਜਾਂਦਾ ਹੈ। ਸਾਨੂੰ ਹਰੀਟੇਜ ਦੇ ਇਸ Potential ਨੂੰ ਵਿਸ਼ਵ ਦੀ ਬਿਹਤਰੀ ਦੇ ਲਈ ਪ੍ਰਯੋਗ ਕਰਨਾ ਹੈ। ਸਾਨੂੰ ਆਪਣੀਆਂ ਵਿਰਾਸਤਾਂ ਦੇ ਜ਼ਰੀਏ ਦਿਲਾਂ ਨੂੰ ਜੋੜਨਾ ਹੈ। ਅਤੇ ਅੱਜ 46th World Heritage Committee Meeting ਦੇ ਮਾਧਿਅ ਨਾਲ, ਭਾਰਤ ਦਾ, ਪੂਰੇ ਵਿਸ਼ਵ ਨੂੰ ਇਹੀ ਸੱਦਾ ਹੈ... ਆਓ... ਅਸੀਂ ਸਾਰੇ ਜੁੜੀਏ... ਇੱਕ ਦੂਸਰੇ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ... ਆਓ... ਅਸੀਂ ਸਾਰੇ ਜੁੜੀਓ... ਮਾਨਵ ਕਲਿਆਣ ਦੀ ਭਾਵਨਾ ਦੇ ਵਿਸਤਾਰ ਦੇ ਲਈ! ਆਓ... ਅਸੀਂ ਸਾਰੇ ਜੁੜੀਏ... ਆਪਣੀ ਹੈਰੀਟੇਜ ਨੂੰ ਸੁਰੱਖਿਅਤ ਕਰਦੇ ਹੋਏ ਟੂਰਿਜ਼ਮ ਵਧਾਉਣ ਦੇ ਲਈ, ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਬਣਾਉਣ ਦੇ ਲਈ।

 Friends,

ਦੁਨੀਆ ਨੇ ਉਹ ਦੌਰ ਭੀ ਦੇਖਿਆ ਹੈ, ਜਦੋਂ ਵਿਕਾਸ ਦੀ ਦੌੜ ਵਿੱਚ ਵਿਰਾਸਤ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲਗਿਆ ਸੀ। ਲੇਕਿਨ, ਅੱਜ ਦਾ ਯੁਗ, ਕਿਤੇ ਜ਼ਿਆਦਾ ਜਾਗਰੂਕ ਹੈ। ਭਾਰਤ ਦਾ ਤਾਂ ਵਿਜ਼ਨ ਹੈ- ਵਿਕਾਸ ਭੀ, ਵਿਰਾਸਤ ਭੀ! (विकास भी, विरासत भी!) ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਇੱਕ ਹੋਰ ਆਧੁਨਿਕ ਵਿਕਾਸ ਦੇ ਨਵੇਂ ਆਯਾਮ ਛੂਹੇ ਹਨ, ਉੱਥੇ ਹੀ ‘ਵਿਰਾਸਤ ‘ਤੇ ਮਾਣ’(‘विरासत पर गर्व’) ਦਾ ਸੰਕਲਪ ਭੀ ਲਿਆ ਹੈ। ਅਸੀਂ ਵਿਰਾਸਤ ਦੀ ਸਾਂਭ-ਸੰਭਾਲ਼ ਦੇ ਲਈ ਅਭੂਤਪੂਰਵ ਕਦਮ ਉਠਾਏ ਹਨ। ਕਾਸ਼ੀ ਵਿੱਚ ਵਿਸ਼ਵਨਾਥ ਕੌਰੀਡੋਰ ਹੋਵੇ...ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋਵੇ... ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦਾ ਆਧੁਨਿਕ ਕੈਂਪਸ ਬਣਾਉਣਾ ਹੋਵੇ...ਦੇਸ਼ ਦੇ ਕੋਣੇ-ਕੋਣੇ ਵਿੱਚ ਅਜਿਹੇ ਅਨੇਕਾਂ ਕੰਮ ਹੋ ਰਹੇ ਹਨ। ਵਿਰਾਸਤ ਤੋਂ ਲੈ ਕੇ ਭਾਰਤ ਦੇ ਇਸ ਸੰਕਲਪ ਵਿੱਚ ਪੂਰੀ ਮਾਨਵਤਾ ਦੀ ਸੇਵਾ ਦਾ ਭਾਵ ਜੁੜਿਆ ਹੈ। ਭਾਰਤ ਦੀ ਸੰਸਕ੍ਰਿਤੀ ਸਵਯੰ ਕੀ ਨਹੀਂ, ਵਯੰ ਕੀ ਬਾਤ (स्वयं की नहीं, वयं की बात) ਕਰਦੀ ਹੈ। ਭਾਰਤ ਦੀ ਭਾਵਨਾ ਹੈ- Not Me, Rather Us! ਇਸੇ ਸੋਚ ਦੇ ਨਾਲ ਭਾਰਤ ਨੇ ਹਮੇਸ਼ਾ ਵਿਸ਼ਵ ਦੇ ਕਲਿਆਣ ਦਾ ਸਾਥੀ ਬਣਨ ਦਾ ਪ੍ਰਯਾਸ ਕੀਤਾ ਹੈ।

 

 ਅੱਜ ਪੂਰਾ ਵਿਸ਼ਵ ਇੰਟਰਨੈਸ਼ਨਲ ਯੋਗ ਦਿਵਸ ਮਨਾਉਂਦਾ ਹੈ। ਅੱਜ ਆਯੁਰਵੇਦ ਵਿਗਿਆਨ ਦਾ ਲਾਭ ਪੂਰੀ ਦੁਨੀਆ ਨੂੰ ਮਿਲ ਰਿਹਾ ਹੈ। ਇਹ ਯੋਗ, ਇਹ ਆਯੁਰਵੇਦ... ਇਹ ਭਾਰਤ ਦੀ ਵਿਗਿਆਨਿਕ ਵਿਰਾਸਤ ਹਨ। ਪਿਛਲੇ ਸਾਲ ਅਸੀਂ G-20 ਸਮਿਟ ਨੂੰ ਭੀ ਹੋਸਟ ਕੀਤਾ ਸੀ। ਇਸ ਸਮਿਟ ਦਾ ਥੀਮ ਸੀ- One Earth, One Family, One Future’. ਇਸ ਦੀ ਪ੍ਰੇਰਣਾ ਸਾਨੂੰ ਕਿਥੋਂ ਮਿਲੀ? ਇਸ ਦੀ ਪ੍ਰੇਰਣਾ ਸਾਨੂੰ ‘ਵਸੁਧੈਵ ਕੁਟੁੰਬਕਮ’(‘वसुधैव कुटुंबकम्’) ਦੇ ਵਿਚਾਰ ਤੋਂ ਮਿਲੀ। ਭਾਰਤ Food ਅਤੇ Water Crisis ਜਿਹੇ Challenges ਦੇ ਲਈ ਮਿਲੇਟਸ ਨੂੰ ਪ੍ਰਮੋਟ ਕਰ ਰਿਹਾ ਹੈ... ਸਾਡਾ ਵਿਚਾਰ ਹੈ- ‘ਮਾਤਾ ਭੂਮੀ: ਪੁਤ੍ਰੋऽਹੰ ਪ੍ਰਿਥਿਵਯਾ:’ (माता भूमिः पुत्रोऽहं पृथिव्याः) ਅਰਥਾਤ, ਇਹ ਧਰਤੀ ਸਾਡੀ ਮਾਂ ਹੈ, ਅਸੀਂ ਉਸ ਦੀ ਸੰਤਾਨ ਹਾਂ। ਇਸੇ ਵਿਚਾਰ ਨੂੰ ਲੈ ਕੇ ਅੱਜ ਭਾਰਤ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਮਿਸ਼ਨ Life ਜਿਹੇ ਸਮਾਧਾਨ ਦੇ ਰਿਹਾ ਹੈ।

 ਸਾਥੀਓ,

ਭਾਰਤ ਆਲਮੀ ਵਿਰਾਸਤ ਦੀ ਇਸ ਸਾਂਭ-ਸੰਭਾਲ਼ ਨੂੰ ਭੀ ਆਪਣੀ ਜ਼ਿੰਮੇਦਾਰੀ ਮੰਨਦਾ ਹੈ। ਇਸ੍ ਲਈ, ਅਸੀਂ ਭਾਰਤੀ ਵਿਰਾਸਤ ਦੇ ਨਾਲ-ਨਾਲ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਭੀ ਹੈਰੀਟੇਜ ਸਾਂਭ-ਸੰਭਾਲ਼ ਦੇ ਲਈ ਸਹਿਯੋਗ ਦੇ ਰਹੇ ਹਾਂ। ਕੰਬੋਡੀਆ ਨੇ ਅੰਕੋਰ-ਵਾਟ, ਵੀਅਤਨਾਮ ਦੇ ਚਾਮ Temples, ਮਿਆਂਮਾਰ ਦੇ ਬਾਗ਼ਾਨ  ਵਿੱਚ ਸਤੂਪ, ਭਾਰਤ ਅਜਿਹੀਆਂ ਕਈ ਧਰੋਹਰਾਂ ਦੀ ਸਾਂਭ-ਸੰਭਾਲ਼ ਵਿੱਚ ਸਹਿਯੋਗ ਦੇ ਰਿਹਾ ਹੈ। ਅਤੇ ਇਸੇ ਦਿਸ਼ਾ ਵਿੱਚ ਅੱਜ ਮੈਂ ਇੱਕ ਹੋਰ ਅਹਿਮ ਐਲਾਨ ਕਰ ਰਿਹਾ ਹਾਂ। ਭਾਰਤ ਯੂਨੈਸਕੋ ਵਰਲਡ ਹੈਰੀਟੇਜ ਸੈਂਟਰ ਦੇ ਲਈ 1 ਮਿਲੀਅਨ ਡਾਲਰ ਦਾ Contribution ਕਰੇਗਾ। ਇਹ ਗ੍ਰਾਂਟ, Capacity Building, Technical Assistance ਅਤੇ ਵਰਲਡ ਹੈਰੀਟੇਜ ਸਾਇਟਸ ਦੇ Conservation ਵਿੱਚ ਪ੍ਰਯੋਗ ਹੋਵੇਗੀ। ਵਿਸ਼ੇਸ਼ ਤੌਰ ‘ਤੇ, ਇਹ ਪੈਸਾ ਗਲੋਬਲ ਸਾਊਥ ਦੇ ਦੇਸ਼ਾਂ ਦੇ ਕੰਮ ਆਵੇਗਾ। ਭਾਰਤ ਵਿੱਚ ਯੁਵਾ Professionals ਦੇ ਲਈ World Heritage Management ਵਿੱਚ ਸਰਟੀਫਿਕੇਟ ਪ੍ਰੋਗਰਾਮ ਭੀ ਸ਼ੁਰੂ ਹੋ ਗਿਆ ਹੈ। ਮੈਨੂੰ ਵਿਸ਼ਵਾਸ ਹੈ, ਕਲਚਰਲ ਅਤੇ ਕ੍ਰਿਏਟਿਵ ਇੰਡਸਟ੍ਰੀ, ਗਲੋਬਲ ਗ੍ਰੋਥ ਵਿੱਚ ਬੜਾ Factor ਬਣੇਗੀ।

 

  ਸਾਥੀਓ,

ਆਖਰ ਵਿੱਚ, ਮੈਂ ਵਿਦੇਸ਼ ਤੋਂ ਆਏ ਸਾਰੇ ਮਹਿਮਾਨਾਂ ਨੂੰ ਇੱਕ ਹੋਰ ਬੇਨਤੀ ਕਰਾਂਗਾ... ਆਪ (ਤੁਸੀਂ) ਭਾਰਤ ਨੂੰ ਜ਼ਰੂਰ Explore ਕਰੋ। ਅਸੀਂ ਤੁਹਾਡੀ ਸੁਵਿਧਾ ਦੇ ਲਈ  Iconic Heritage Sites ਦੇ ਲਈ ਟੂਰ ਸੀਰੀਜ਼ ਭੀ ਸ਼ੁਰੂ ਕੀਤੀ ਹੈ। ਮੈਨੂੰ ਵਿਸ਼ਵਾਸ ਹੈ, ਇਹ ਅਨੁਭਵ ਤੁਹਾਡੀ ਇਸ ਯਾਤਰਾ ਨੂੰ ਯਾਦਗਾਰੀ ਬਣਾਉਣਗੇ। ਆਪ ਸਭ ਨੂੰ ਇੱਕ ਵਾਰ ਫਿਰ World Heritage Committee Meeting ਦੇ ਲਈ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ, ਨਮਸਤੇ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”