"ਸਾਡੀ ਸਰਕਾਰ ਬੇਮਿਸਾਲ ਗਤੀ ਅਤੇ ਪੈਮਾਨੇ 'ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ"
“ਅੱਜ ਅਸੀਂ 'ਵਿਕਸਿਤ ਭਾਰਤ ਦੀ ਤਰਫ਼ ਯਾਤਰਾ' 'ਤੇ ਚਰਚਾ ਕਰ ਰਹੇ ਹਾਂ। ਇਹ ਸਿਰਫ਼ ਭਾਵਨਾ ਦੇ ਪਰਿਵਰਤਨ ਨੂੰ ਹੀ ਨਹੀਂ ਬਲਕਿ ਵਿਸ਼ਵਾਸ ਵਿੱਚ ਪਰਿਵਰਤਨ ਨੂੰ ਭੀ ਦਰਸਾਉਂਦਾ ਹੈ"
"ਭਾਰਤ ਦਾ ਵਿਕਾਸ ਅਤੇ ਸਥਿਰਤਾ ਵਰਤਮਾਨ ਵਿੱਚ ਅਨਿਸ਼ਚਿਤ ਦੁਨੀਆ ਦੇ ਮਾਮਲੇ ਵਿੱਚ ਇੱਕ ਅਪਵਾਦ ਹੈ"
"ਅਸੀਂ ਆਪਣੇ ਸਾਰੇ ਨਾਗਰਿਕਾਂ ਦੇ ਲਈ 'ਈਜ਼ ਆਵ੍ ਲਿਵਿੰਗ' (ਜੀਵਨ ਦੀ ਸਰਲਤਾ) ਅਤੇ 'ਕੁਆਲਿਟੀ ਆਵ੍ ਲਾਇਫ' (ਜੀਵਨ ਦੀ ਗੁਣਵੱਤਾ) ਸੁਨਿਸ਼ਚਿਤ ਕਰ ਰਹੇ ਹਾਂ"
“ਮਹਾਮਾਰੀ ਦੇ ਬਾਵਜੂਦ ਭਾਰਤ ਦੀ ਵਿੱਤੀ ਬੁੱਧੀਮਾਨੀ ਵਿਸ਼ਵ ਦੇ ਲਈ ਆਦਰਸ਼ ਹੈ”
“ਸਾਡੀ ਸਰਕਾਰ ਦਾ ਇਰਾਦਾ ਅਤੇ ਪ੍ਰਤੀਬੱਧਤਾ ਬਹੁਤ ਸਪਸ਼ਟ ਹੈ। ਸਾਡੀ ਦਿਸ਼ਾ ਵਿੱਚ ਕੋਈ ਮੋੜ ਨਹੀਂ ਹੈ"
“ਸਾਡੀ ਸਰਕਾਰ ਵਿੱਚ ਰਾਜਨੀਤਕ ਇੱਛਾਸ਼ਕਤੀ ਦੀ ਕੋਈ ਕਮੀ ਨਹੀਂ ਹੈ। ਸਾਡੇ ਲਈ, ਦੇਸ਼ ਅਤੇ ਸਾਡੇ ਨਾਗਰਿਕਾਂ ਦੀਆਂ ਆਕਾਂਖਿਆਵਾਂ ਸਭ ਤੋਂ ਉੱਪਰ ਹਨ।”
"ਮੈਂ ਉਦਯੋਗ ਅਤੇ ਭਾਰਤ ਦੇ ਪ੍ਰਾਈਵੇਟ ਸੈਕਟਰ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦਾ ਇੱਕ ਸਸ਼ਕਤ ਮਾਧਿਅਮ ਮੰਨਦਾ ਹਾਂ"

CII ਦੇ ਪ੍ਰੈਜ਼ੀਡੈਂਟ ਸ਼੍ਰੀ ਸੰਜੀਵ ਪੁਰੀ ਜੀ, ਇੱਥੇ ਉਪਸਥਿਤ ਇੰਡਸਟ੍ਰੀ ਦੇ ਸਾਰੇ ਦਿੱਗਜ ਸਾਥੀ, ਸੀਨੀਅਰ ਡਿਪਲੋਮੈਟਸ, VC ਦੇ ਦੁਆਰਾ ਦੇਸ਼ ਦੇ ਅਲੱਗ-ਅਲੱਗ ਕੋਣੇ ਤੋਂ ਸਾਡੇ ਨਾਲ ਜੁੜੇ ਹੋਏ ਉਦਯੋਗ ਅਤੇ ਵਪਾਰ ਜਗਤ ਦੇ ਸਾਰੇ ਸਾਥੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਅਗਰ ਨੌਜਵਾਨਾਂ ਦੀ ਸਭਾ ਹੁੰਦੀ ਤਾਂ ਮੈਂ ਸ਼ੁਰੂ ਕਰਦਾ -How is the Josh?  ਲੇਕਿਨ ਲਗਦਾ ਹੈ ਇਹ ਭੀ ਸਹੀ ਜਗ੍ਹਾ ਹੈ। ਅਤੇ ਜਦੋਂ ਮੇਰੇ ਦੇਸ਼ ਵਿੱਚ ਇਸ ਪ੍ਰਕਾਰ ਨਾਲ ਜੀਵਨ ਦੇ ਹਰ ਖੇਤਰ ਵਿੱਚ ਸਥਿਰਤਾ ਪ੍ਰਾਪਤ ਕੀਤੇ ਹੋਏ ਵਿਅਕਤੀ ਜੋਸ਼ ਨਾਲ ਭਰੇ ਹੋਏ ਹੋਣ ਤਾਂ ਮੇਰਾ ਦੇਸ਼ ਕਦੇ ਪਿੱਛੇ ਨਹੀਂ ਹਟ ਸਕਦਾ। ਆਪ ਨੇ (ਤੁਸੀਂ) ਮੈਨੂੰ ਇਸ ਕਾਰਜਕ੍ਰਮ ਵਿੱਚ ਸੱਦਿਆ, ਮੈਂ CII ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਯਾਦ ਹੈ, pandemic ਦੇ ਸਮੇਂ ਆਪ (ਤੁਸੀਂ) ਅਤੇ ਅਸੀਂ ਚਰਚਾ ਕਰ ਰਹੇ ਸਾਂ, ਤੁਹਾਡੇ ਵਿੱਚੋਂ ਭੀ ਬਹੁਤ ਲੋਕਾਂ ਨੂੰ ਯਾਦ ਹੋਵੇਗਾ। ਅਤੇ ਚਰਚਾ ਦੇ ਕੇਂਦਰ ਵਿੱਚ ਵਿਸ਼ਾ ਰਹਿੰਦਾ ਸੀ- Getting Growth Back, ਉਸੇ ਦੇ ਇਰਦ-ਗਿਰਦ ਸਾਡੀ ਚਰਚਾ ਰਹਿੰਦੀ ਸੀ। ਅਤੇ ਤਦ ਮੈਂ  ਤੁਹਾਨੂੰ (ਆਪ ਨੂੰ) ਕਿਹਾ ਸੀ ਕਿ ਭਾਰਤ ਬਹੁਤ ਹੀ ਜਲਦੀ ਵਿਕਾਸ ਦੇ ਪਥ ‘ਤੇ ਦੌੜੇਗਾ। ਅਤੇ ਅੱਜ ਭਾਰਤ ਕਿਸ ਉਚਾਈ ‘ਤੇ ਹੈ? ਅੱਜ ਭਾਰਤ, 8 ਪਰਸੈਂਟ ਦੀ ਰਫ਼ਤਾਰ ਨਾਲ ਗ੍ਰੋਅ ਕਰ ਰਿਹਾ ਹੈ। ਅੱਜ ਅਸੀਂ ਸਾਰੇ discuss ਕਰ ਰਹੇ ਹਾਂ- Journey Towards Viksit Bharat. ਇਹ ਬਦਲਾਅ ਸਿਰਫ਼ sentiments ਦਾ ਨਹੀਂ ਹੈ, ਇਹ ਬਦਲਾਅ confidence ਦਾ ਹੈ। ਅੱਜ ਭਾਰਤ, ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਆਰਥਿਕ ਤਾਕਤ ਹੈ, ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕਨੌਮਿਕ ਪਾਵਰ ਬਣ ਜਾਵੇਗਾ। ਮੈਂ ਜਿਸ ਬਿਰਾਦਰੀ ਤੋਂ ਆਉਂਦਾ ਹਾਂ, ਉਸ ਬਿਰਾਦਰੀ ਦੀ ਇੱਕ ਪਹਿਚਾਣ ਬਣ ਗਈ ਹੈ ਕਿ ਚੋਣਾਂ ਤੋਂ ਪਹਿਲੇ ਜੋ ਬਾਤਾਂ ਕਰਦੇ ਹਨ, ਚੋਣਾਂ ਦੇ ਬਾਅਦ ਭੁਲਾ ਦਿੰਦੇ ਹਨ। ਲੇਕਿਨ ਮੈਂ ਉਸ ਬਿਰਾਦਰੀ ਵਿੱਚ ਅਪਵਾਦ ਹਾਂ, ਅਤੇ ਇਸ ਲਈ ਮੈਂ ਤੁਹਾਨੂੰ (ਆਪ ਨੂੰ) ਯਾਦ ਕਰਵਾਉਂਦਾ ਹਾਂ ਕਿ ਮੈਂ ਕਿਹਾ ਸੀ ਕਿ ਮੇਰੇ ਤੀਸਰੇ ਟਰਮ ਵਿੱਚ ਦੇਸ਼ ਤੀਸਰੇ ਨੰਬਰ ਦੀ ਇਕੌਨਮੀ ਬਣੇਗਾ। ਭਾਰਤ ਬਹੁਤ ਸਧੇ ਹੋਏ ਕਦਮਾਂ ਨਾਲ ਅੱਗੇ ਵਧ ਰਿਹਾ ਹੈ।  

ਸਾਥੀਓ,

ਜਦੋਂ 2014 ਵਿੱਚ ਆਪ (ਤੁਸੀਂ) ਸਭ ਨੇ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ, 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਬੜਾ ਪ੍ਰਸ਼ਨ ਇਹੀ ਸੀ ਕਿ economy ਨੂੰ ਵਾਪਸ ਪਟੜੀ ‘ਤੇ ਕਿਵੇਂ ਲਿਆਈਏ? 2014 ਦੇ ਪਹਿਲੇ ਦੀ ਫ੍ਰੈਜਾਇਲ ਫਾਇਵ ਵਾਲੀ ਸਥਿਤੀ ਅਤੇ ਲੱਖਾਂ ਕਰੋੜ ਦੇ ਘੁਟਾਲਿਆਂ ਦੇ ਬਾਰੇ ਇੱਥੇ ਹਰ ਕਿਸੇ ਨੂੰ ਪਤਾ ਹੈ। ਸਾਡੀ ਇਕੌਨਮੀ ਦੀ ਕੀ ਸਥਿਤੀ ਸੀ, ਇਸ ਦੀਆਂ ਬਰੀਕੀਆਂ ਸਰਕਾਰ ਨੇ ਵਾਇਟ ਪੇਪਰ ਜਾਰੀ ਕਰਕੇ ਦੇਸ਼ ਦੇ ਸਾਹਮਣੇ ਰੱਖੀਆਂ ਹਨ। ਮੈਂ ਉਸ ਦੇ ਵਿਸਤਾਰ ਵਿੱਚ ਨਹੀਂ ਜਾਵਾਂਗਾ, ਲੇਕਿਨ ਮੈਂ ਤੁਹਾਥੋਂ ਅਪੇਖਿਆ ਕਰਦਾ ਹਾਂ ਕਿ ਤੁਹਾਡੇ ਜਿਹੇ ਲੋਕ, ਤੁਹਾਡੇ ਜਿਹੇ ਸੰਗਠਨ ਉਸ ‘ਤੇ ਜ਼ਰੂਰ ਅਧਿਐਨ ਕਰਨ, ਤੁਹਾਡੇ ਇੱਥੇ debate ਕਰਨ ਕਿ ਅਸੀਂ ਕਿੱਥੇ ਖੜ੍ਹੇ ਸਾਂ ਅਤੇ ਕੈਸੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਸਾਂ। ਭਾਰਤ ਅਤੇ ਭਾਰਤ ਦੀ  ਇੰਡਸਟ੍ਰੀ  ਨੂੰ ਉਸ ਮਹਾਸੰਕਟ ਤੋਂ ਕੱਢ ਕੇ ਅਸੀਂ ਉਸ ਉਚਾਈ ‘ਤੇ ਲਿਆਏ ਹਾਂ। ਹੁਣੇ ਕੁਝ ਦਿਨ ਪਹਿਲੇ ਹੀ ਬਜਟ ਆਇਆ ਹੈ, ਅਤੇ ਮੈਂ ਦੇਖ ਰਿਹਾ ਸਾਂ ਇੱਕ ਅੱਛਾ document ਤੁਹਾਡਾ ਬਣਿਆ ਹੈ, ਮੈਂ ਹੁਣੇ-ਹੁਣੇ ਦੇਖ ਰਿਹਾ ਸਾਂ, ਮੈਂ ਜ਼ਰੂਰ ਅਧਿਐਨ ਕਰਾਂਗਾ ਉਸ ਦਾ। ਅਤੇ ਜੋ ਬਜਟ ਹੁਣੇ-ਹੁਣੇ ਆਇਆ ਹੈ, ਆਪ (ਤੁਸੀਂ) ਭੀ ਬਜਟ ਦੀਆਂ ਚਰਚਾਵਾਂ ਵਿੱਚ ਅਜੇ ਭੀ ਵਿਅਸਤ ਹੋ ਤਦ ਬਜਟ ਨਾਲ ਜੁੜੇ ਹੀ ਕੁਝ ਫੈਕਟਸ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ।

Friends,

2013-14  ਵਿੱਚ ਜਦੋਂ ਪਿਛਲੀ ਸਰਕਾਰ ਦਾ ਆਖਰੀ ਬਜਟ ਆਇਆ ਸੀ, ਡਾ. ਮਨਮੋਹਨ ਸਿੰਘ ਜੀ ਦੀ ਸਰਕਾਰ ਦਾ ਲਾਸਟ ਬਜਟ ਉਹ 16 ਲੱਖ ਕਰੋੜ ਰੁਪਏ ਦਾ ਸੀ। ਅੱਜ ਸਾਡੀ ਸਰਕਾਰ ਵਿੱਚ ਇਹ ਬਜਟ ਤਿੰਨ ਗੁਣਾ ਵਧ ਕੇ 48 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ। Capital Expenditure, ਜਿਸ ਨੂੰ resource investment ਦਾ ਸਭ ਤੋਂ ਬੜਾ productive ਮਾਧਿਅਮ ਕਿਹਾ ਜਾਂਦਾ ਹੈ, ਅਤੇ ਉਸ ਦਾ ਅੰਕੜਾ ਬਹੁਤ ਹੀ interesting ਹੈ। 2004 ਵਿੱਚ ਜਦੋਂ ਅਟਲ ਜੀ ਦੀ ਸਰਕਾਰ ਗਈ। 2004 ਵਿੱਚ UPA ਸਰਕਾਰ ਦੀ ਸ਼ੁਰੂਆਤ ਹੋਈ ਅਤੇ UPA ਸਰਕਾਰ ਦੇ ਪਹਿਲੇ ਬਜਟ ਵਿੱਚ Capital Expenditure ਕਰੀਬ 90 ਹਜ਼ਾਰ ਕਰੋੜ ਰੁਪਏ ਸੀ। 10 ਸਾਲ ਸਰਕਾਰ ਚਲਾਉਣ ਦੇ ਬਾਅਦ ਯਾਨੀ 2014 ਵਿੱਚ, UPA  ਸਰਕਾਰ ਦਾ 10ਵਾਂ ਵਰ੍ਹਾ ਸੀ, ਆਪਣੇ Capital Expenditure ਦਾ ਬਜਟ 2 ਲੱਖ ਕਰੋੜ ਰੁਪਏ ਤੱਕ ਪਹੁੰਚਾ ਪਾਈ ਸੀ, ਯਾਨੀ 90 90 thousand ਕਰੋੜ ਤੋਂ 2 lakh crore। ਅਤੇ ਅੱਜ ਕੈਪੈਕਸ 11 ਲੱਖ ਕਰੋੜ ਰੁਪਏ ਤੋਂ ਭੀ ਜ਼ਿਆਦਾ ਹੈ। ਯਾਨੀ 2004-2014 ਦੇ 10th year ਵਿੱਚ ਕੈਪੈਕਸ ਕਿਸੇ ਤਰ੍ਹਾਂ ਦੁੱਗਣੇ ‘ਤੇ ਪਹੁੰਚਿਆ ਸੀ। ਜਦਕਿ ਸਾਡੀ ਸਰਕਾਰ ਵਿੱਚ ਕੈਪੈਕਸ 5 ਗੁਣਾ ਤੋਂ ਜ਼ਿਆਦਾ ਵਧਿਆ ਹੈ। ਅਤੇ ਆਪ (ਤੁਸੀਂ) ਅਲੱਗ-ਅਲੱਗ ਸੈਕਟਰਸ ਨੂੰ ਦੇਖੋਂਗੇ, ਤਾਂ ਭੀ ਤੁਹਾਨੂੰ ਸਟੀਕ ਅੰਦਾਜ਼ਾ ਮਿਲੇਗਾ ਕਿ ਅੱਜ ਭਾਰਤ ਕਿਸ ਤਰ੍ਹਾਂ ਹਰ ਸੈਕਟਰ ਦੀ ਇਕੌਨਮੀ ‘ਤੇ ਫੋਕਸ ਕਰ ਰਿਹਾ ਹੈ। ਪਹਿਲੇ ਹੀ ਸਰਕਾਰ ਦੇ 10 ਸਾਲ ਦੀ ਤੁਲਨਾ ਵਿੱਚ ਸਾਡੀ ਸਰਕਾਰ ਨੇ  ਰੇਲਵੇ ਦਾ ਬਜਟ 8 ਗੁਣਾ ਵਧਾਇਆ ਹੈ, ਹਾਈਵੇਜ਼ ਦਾ ਬਜਟ 8 ਗੁਣਾ ਵਧਾਇਆ ਬਜਟ ਵਧਾਇਆ ਹੈ, ਐਗਰੀਕਲਚਰ ਦਾ ਬਜਟ 4 ਗੁਣਾ ਵਧਾਇਆ ਹੈ, ਅਤੇ ਡਿਫੈਂਸ ਦਾ ਬਜਟ 2 ਗੁਣੇ (ਦੁੱਗਣੇ) ਤੋਂ  ਅਧਿਕ ਵਧਾਇਆ ਹੈ। 

ਅਤੇ ਸਾਥੀਓ,

ਹਰ ਸੈਕਟਰ ਵਿੱਚ ਬਜਟ ’ਚ ਇਹ ਰਿਕਾਰਡ ਵਾਧਾ, ਅਤੇ ਨਾਲ-ਨਾਲ ਟੈਕਸ ਵਿੱਚ ਰਿਕਾਰਡ ਕਟੌਤੀ ਕਰਨ ਦੇ ਬਾਅਦ ਕੀਤਾ ਗਿਆ ਹੈ। 2014 ਵਿੱਚ 1 ਕਰੋੜ ਰੁਪਏ ਕਮਾਉਣ ਵਾਲੀ MSMEs ਨੂੰ Presumptive Tax ਦੇਣਾ ਹੁੰਦਾ ਸੀ 1 ਕਰੋੜ। ਹੁਣ 3 ਕਰੋੜ ਰੁਪਏ ਤੱਕ ਦੀ ਆਮਦਨ ਵਾਲੀਆਂ MSMEs ਭੀ ਇਸ ਦਾ ਲਾਭ ਉਠਾ ਸਕਦੀਆਂ ਹਨ। 2014 ਵਿੱਚ 50 ਕਰੋੜ ਤੱਕ ਕਮਾਉਣ ਵਾਲੀਆਂ MSMEs ਨੂੰ 30 ਪਰਸੈਂਟ ਟੈਕਸ ਦੇਣਾ ਹੁੰਦਾ ਸੀ। ਅੱਜ ਇਹ ਰੇਟ 22 ਪਰਸੈਂਟ ਹੈ। 2014 ਵਿੱਚ ਕੰਪਨੀਆਂ 30 ਪਰਸੈਂਟ ਕਾਰਪੋਰੇਟ ਟੈਕਸ ਦਿੰਦੀਆਂ ਸਨ, ਅੱਜ 400 ਕਰੋੜ ਰੁਪਏ ਤੱਕ ਦੀ ਆਮਦਨ ਵਾਲੀਆਂ ਕੰਪਨੀਆਂ ਦੇ ਲਈ ਇਹ ਰੇਟ 25 ਪਰਸੈਂਟ ਹੈ।

ਅਤੇ Friends,

ਬਾਤ ਸਿਰਫ਼ ਬਜਟ ਐਲੋਕੇਸ਼ਨ ਵਧਾਉਣ ਜਾਂ ਟੈਕਸ ਘੱਟ ਕਰਨ ਦੀ ਹੀ ਨਹੀਂ ਹੈ। ਬਾਤ ਗੁੱਡ ਗਵਰਨੈਂਸ ਦੀ ਭੀ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਹੁਣ ਜਿਵੇਂ ਕੋਈ ਕਮਜ਼ੋਰ ਵਿਅਕਤੀ ਹੁੰਦਾ ਹੈ, ਜਿਸ ਦਾ ਵਜ਼ਨ ਘੱਟ ਹੋਵੇ ਲੇਕਿਨ ਉਸ ਦੇ ਸਰੀਰ ਵਿੱਚ ਕਿਸੇ ਬਿਮਾਰੀ ਦੇ ਕਾਰਨ ਸੋਜ਼ਸ਼ ਹੋਵੇ ਅਤੇ ਪਹਿਲੇ ਦੀ ਤੁਲਨਾ ਵਿੱਚ ਜ਼ਰਾ ਕੱਪੜੇ ਛੋਟੇ ਹੋਣ ਲਗ ਜਾਣ ਲੇਕਿਨ ਕੀ ਉਸ ਨੂੰ ਅਸੀਂ healthy ਕਹਾਂਗੇ ਕੀ? ਉਹ ਤੰਦਰੁਸਤ ਹੈ ਐਸਾ ਮੰਨਾਂਗੇ ਕੀ? ਉਹ ਦੇਖਣ ਵਿੱਚ ਭਲੇ ਹੀ ਬਹੁਤ ਸੁਅਸਥ (ਤੰਦਰੁਸਤ) ਲਗੇ ਲੇਕਿਨ ਹਕੀਕਤ ਵਿੱਚ ਤਾਂ ਉਹ ਕਮਜ਼ੋਰ ਹੁੰਦਾ ਹੀ ਹੈ। 2014 ਤੋਂ ਪਹਿਲੇ ਦੇ ਬਜਟ ਦਾ ਭੀ ਐਸਾ ਹੀ ਹਾਲ ਸੀ। ਤਬ ਬਜਟ ਵਿੱਚ ਬੜੀਆਂ-ਬੜੀਆਂ ਘੋਸ਼ਣਾਵਾਂ ਇਸ ਲਈ ਕੀਤੀਆਂ ਜਾਦੀਆਂ ਸਨ ਕਿ ਇਹ ਦਿਖਾਇਆ ਜਾ ਸਕੇ ਕਿ ਅਰਥਵਿਵਸਥਾ ਦੀ ਸਿਹਤ ਅੱਛੀ ਹੈ। ਲੇਕਿਨ ਸਚਾਈ ਇਹ ਸੀ ਕਿ ਬਜਟ ਵਿੱਚ ਜੋ ਘੋਸ਼ਣਾਵਾਂ ਹੁੰਦੀਆਂ ਸਨ, ਉਹ ਭੀ ਜ਼ਮੀਨ ‘ਤੇ ਪੂਰੀ ਤਰ੍ਹਾਂ ਨਹੀਂ ਉਤਰ ਪਾਉਂਦੀਆਂ ਸਨ। ਇਹ ਲੋਕ ਇਨਫ੍ਰਾਸਟ੍ਰਕਚਰ ਦੇ ਲਈ ਤੈ ਕੀਤੀ ਗਈ ਰਾਸ਼ੀ ਨੂੰ ਭੀ ਪੂਰੀ ਤਰ੍ਹਾਂ ਖਰਚ ਨਹੀਂ ਕਰ ਪਾਉਂਦੇ ਸਨ। ਜਦੋਂ ਘੋਸ਼ਿਤ ਕਰਦੇ ਸਨ ਤਾਂ headline ਲੈਂਦੇ ਸਨ। ਸ਼ੇਅਰ ਮਾਰਕਿਟ ਵਿੱਚ ਭੀ ਸ਼ਾਇਦ ਥੋੜ੍ਹਾ ਦਿਖਾਈ ਦਿੰਦਾ ਹੋਵੇਗਾ। ਯੋਜਨਾਵਾਂ ਨੂੰ ਤੈ ਸਮੇਂ ‘ਤੇ ਪੂਰਾ ਕਰਨ ‘ਤੇ ਭੀ ਪਹਿਲੇ ਦੀਆਂ ਸਰਕਾਰਾਂ ਦਾ ਕੋਈ ਜ਼ੋਰ ਨਹੀਂ ਸੀ। ਅਸੀਂ 10 ਵਰ੍ਹਿਆਂ ਵਿੱਚ ਇਸ ਸਥਿਤੀ ਨੂੰ ਬਦਲਿਆ ਹੈ। ਸਾਡੀ ਸਰਕਾਰ ਜਿਸ ਸਪੀਡ ਅਤੇ ਸਕੇਲ ਇਸ ਦੇ ਨਾਲ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰ ਰਹੀ ਹੈ, ਆਪ (ਤੁਸੀਂ) ਸਭ ਉਸ ਦੇ ਗਵਾਹ ਹੋ, ਇਹ ਅਭੂਤਪੂਰਵ ਹੈ।

ਸਾਥੀਓ,

ਅੱਜ ਅਸੀਂ ਜਿਸ ਦੁਨੀਆ ਵਿੱਚ ਰਹਿ ਰਹੇ ਹਾਂ, ਉਹ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਨਾਲ ਭਰੀ ਹੋਈ ਹੈ। ਅਤੇ ਐਸੀ ਦੁਨੀਆ ਵਿੱਚ ਭਾਰਤ ਜਿਹੀ growth ਅਤੇ stability ਹੋਣਾ, exception ਹੈ। ਐਸੀ ਅਨਿਸ਼ਚਿਤਤਾ ਦੇ ਸਮੇਂ ਵਿੱਚ ਭੀ ਭਾਰਤ ਦੇ Foreign Exchange Reserves ਵਿੱਚ ਅੱਛਾ-ਖਾਸਾ ਵਾਧਾ ਹੋਇਆ ਹੈ। ਅੱਜ ਜਦੋਂ ਸਾਰੇ ਦੇਸ਼ Low Growth ਜਾਂ High Inflation ਨਾਲ ਜੂਝ ਰਹੇ ਹਨ। ਉਨ੍ਹਾਂ ਪਰਿਸਥਿਤੀਆਂ ਵਿੱਚ ਭਾਰਤ High Growth ਅਤੇ Low Inflation ਵਾਲਾ ਇਕਲੌਤਾ ਦੇਸ਼ ਹੈ। ਇਤਨੀ ਬੜੀ ਮਹਾਮਾਰੀ ਦੇ ਬਾਵਜੂਦ, ਭਾਰਤ ਦਾ Fiscal Prudence ਪੂਰੀ ਦੁਨੀਆ ਦੇ ਲਈ ਰੋਲ ਮਾਡਲ ਹੈ। Global Good and Services Exports ਵਿੱਚ ਭਾਰਤ ਦਾ Contribution ਲਗਾਤਾਰ ਵਧ ਰਿਹਾ ਹੈ। Global Growth ਵਿੱਚ ਅੱਜ ਭਾਰਤ ਦਾ ਸ਼ੇਅਰ 16 ਪਰਸੈਂਟ ਹੋ ਗਿਆ ਹੈ। ਅਤੇ ਆਪ (ਤੁਸੀਂ) ਧਿਆਨ ਦਿਓ, ਭਾਰਤ ਨੇ ਇਹ ਗ੍ਰੋਥ ਤਦ ਹਾਸਲ ਕਰਕੇ ਦਿਖਾਈ ਹੈ, ਜਦੋਂ ਪਿਛਲੇ 10 ਸਾਲ ਵਿੱਚ ਇਕੌਨਮੀ ਨੂੰ ਝਟਕਾ ਦੇਣ ਵਾਲੇ ਅਨੇਕ ਸੰਕਟ ਆਏ, ਸਾਡੇ ਕਾਰਜਕਾਲ ਵਿੱਚ ਇਹ ਭੀ ਇੱਕ ਮੁਸੀਬਤ ਰਹੀ। 100 ਸਾਲ ਦੀ ਸਭ ਤੋਂ ਬੜੀ pandemic, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਯੁੱਧ ਦੀ ਸਥਿਤੀ, ਭਾਰਤ ਵਿੱਚ ਬੜੀਆਂ-ਬੜੀਆਂ ਪ੍ਰਾਕ੍ਰਿਤਿਕ (ਕੁਦਰਤੀ) ਆਪਦਾਵਾਂ- ਕਦੇ ਸਾਇਕਲੋਨ, ਕਦੇ ਸੋਕਾ, ਕਦੀ ਭੁਚਾਲ। ਅਸੀਂ ਹਰ ਸੰਕਟ ਦਾ ਮੁਕਾਬਲਾ ਕੀਤਾ, ਹਰ ਚੁਣੌਤੀ ਦਾ ਸਮਾਧਾਨ ਕੀਤਾ। ਅਗਰ ਇਹ ਸੰਕਟ ਨਾ ਆਉਂਦੇ ਤਾਂ, ਭਾਰਤ ਜਿੱਥੇ ਅੱਜ ਪਹੁੰਚਿਆ ਹੈ, ਉਸ ਤੋਂ ਭੀ ਕਿਤੇ ਅਧਿਕ ਉਚਾਈ ‘ਤੇ ਹੁੰਦਾ ਅਤੇ ਇਹ ਮੇਰਾ ਵਿਸ਼ਵਾਸ, ਮੇਰੇ ਅਨੁਭਵ ਦੇ ਅਧਾਰ ‘ਤੇ ਮੈਂ ਕਹਿ ਰਿਹਾ ਹਾਂ।

ਸਾਥੀਓ,

ਅੱਜ ਦੇਸ਼, ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਚਲ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਅਸੀਂ ਦੇਸ਼ ਦੇ ਨਾਗਰਿਕਾਂ ਦੀ Ease Of Living ‘ਤੇ ਫੋਕਸ ਕਰ ਰਹੇ ਹਾਂ,  ਅਸੀਂ ਦੇਸ਼ ਦੇ ਨਾਗਰਿਕਾਂ ਦੀ Quality of Life ‘ਤੇ ਫੋਕਸ ਕਰ ਰਹੇ ਹਾਂ।

ਸਾਥੀਓ,

ਇੰਡਸਟ੍ਰੀ 4.0 ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਬਹੁਤ ਅਧਿਕ ਫੋਕਸ ਸਕਿੱਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ  ‘ਤੇ ਅਸੀਂ ਕੇਂਦ੍ਰਿਤ ਕੀਤਾ ਹੈ। ਅੱਜ ਦੇਸ਼ ਦੇ ਨੌਜਵਾਨਾਂ ਵਿੱਚ ਇੱਕ ਮਿਜ਼ਾਜ  ਬਣਿਆ ਹੈ ਕਿ ਆਪਣੇ ਦਮ ‘ਤੇ ਕੁਝ ਕਰਕੇ ਦਿਖਾਉਣਾ ਹੈ। ਇਸ ਵਿੱਚ ਮੁਦਰਾ ਯੋਜਨਾ ਹੋਵੇ, ਸਟਾਰਟ ਅਪ ਇੰਡੀਆ ਅਭਿਯਾਨ ਹੋਵੇ, ਸਟੈਂਡ ਅਪ ਇੰਡੀਆ ਹੋਵੇ, ਨੌਜਵਾਨਾਂ ਦੀ ਬਹੁਤ ਮਦਦ ਕਰ ਰਹੇ ਹਨ। ਮੁਦਰਾ ਯੋਜਨਾ ਤੋਂ ਮਦਦ ਲੈ ਕੇ 8 ਕਰੋੜ ਤੋਂ ਜ਼ਿਆਦਾ ਸਾਥੀਆਂ ਨੇ ਪਹਿਲੀ ਵਾਰ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ।

ਦੇਸ਼ ਵਿੱਚ ਅੱਜ ਕਰੀਬ 1 ਲੱਖ 40 ਹਜ਼ਾਰ ਸਟਾਰਟ ਅਪਸ ਹਨ। ਅਤੇ ਇਨ੍ਹਾਂ ਵਿੱਚ ਲੱਖਾਂ ਯੁਵਾ ਕੰਮ  ਕਰ ਰਹੇ ਹਨ, ਨਵੇਂ-ਨਵੇਂ ਸਾਹਸ ਕਰ ਰਹੇ ਹਨ। ਇਸ ਬਜਟ ਵਿੱਚ ਭੀ ਜਿਸ ਦੋ ਲੱਖ ਕਰੋੜ ਰੁਪਏ ਦੇ ਪੀਐੱਮ ਪੈਕੇਜ ਦੀ ਘੋਸ਼ਣਾ ਹੋਈ ਹੈ, ਚਾਰੋਂ ਤਰਫ਼ ਉਸ ਦੀ ਵਾਹਾ-ਵਾਹੀ ਹੋ ਰਹੀ ਹੈ, ਖੂਬ ਪ੍ਰਸ਼ੰਸਾ ਹੋ ਰਹੀ ਹੈ। ਇਸ ਦਾ ਸਿੱਧਾ ਲਾਭ 4 ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਮਿਲੇਗਾ। ਇਹ ਪੀਐੱਮ ਪੈਕੇਜ, holistic ਅਤੇ comprehensive ਹੈ। ਇਹ ਟੁਕੜਿਆਂ ਵਿੱਚ ਨਹੀਂ ਹੈ, ਇਹ inter-linked ਹੈ, end to end ਇੱਕ solution ਹੈ। ਇਸ ਦਾ ਵਿਜ਼ਨ ਸਪਸ਼ਟ ਹੈ, ਭਾਰਤ ਦੀ ਮੈਨਪਾਵਰ globally competitive ਹੋਵੇ, ਭਾਰਤ ਦਾ product globally competitive ਹੋਵੇ, ਅਤੇ ਸਿਰਫ਼ ਕੁਆਲਿਟੀ ਹੀ ਨਹੀਂ, ਬਲਕਿ ਵੈਲਿਊ ਦੀ ਦ੍ਰਿਸ਼ਟੀ ਤੋਂ ਭੀ ਉਹ competitive ਹੋਵੇ। ਸਾਡੇ ਨੌਜਵਾਨਾਂ ਦੀ ਸਕਿੱਲ ਵਧੇ, ਉਨ੍ਹਾਂ ਦਾ ਐਕਸਪੋਜਰ ਵਧੇ, ਉਨ੍ਹਾਂ ਨੂੰ ਅਸਾਨੀ ਨਾਲ ਰੋਜ਼ਗਾਰ ਮਿਲੇ, ਇਸ ਦੇ ਲਈ ਅਸੀਂ ਇੰਟਰਨਸ਼ਿਪ ਸਕੀਮ ਲੈ ਕੇ ਆਏ ਹਾਂ। ਇੰਪਲਾਇਮੈਂਟ ਜਨਰੇਸ਼ਨ ਕਰਨ ਵਾਲੇ ਆਪ (ਤੁਹਾਡੇ) ਜਿਹੇ ਜੋ ਲੋਕ ਹਨ, ਉਨ੍ਹਾਂ ਨੂੰ ਲਾਰਜ ਸਕੇਲ ‘ਤੇ incentive ਮਿਲੇ, ਇਸ ਦਾ ਭੀ ਅਸੀਂ ਧਿਆਨ ਰੱਖਿਆ ਹੈ। ਇਸ ਲਈ ਹੀ ਸਰਕਾਰ ਨੇ EPFO contribution ਵਿੱਚ incentives ਦੀਆਂ ਘੋਸ਼ਣਾਵਾਂ ਕੀਤੀਆਂ ਹਨ।

ਸਾਥੀਓ,

ਸਾਡੀ ਸਰਕਾਰ ਦਾ intent ਅਤੇ commitment ਇੱਕਦਮ ਸਾਫ਼ ਹੈ। ਸਾਡੇ ਡਾਇਰੈਕਸ਼ਨ ਵਿੱਚ ਕੋਈ ਡਾਇਵਰਜਨ ਨਹੀਂ ਹੈ। ਚਾਹੇ ਨੇਸ਼ਨ ਫਸਟ, ਇਹ ਸਾਡਾ commitment ਹੋਵੇ, ਚਾਹੇ 5 ਟ੍ਰਿਲੀਅਨ ਡਾਲਰ ਇਕੌਨਮੀ ਦਾ ਸੰਕਲਪ ਹੋਵੇ, ਚਾਹੇ saturation approach ਨੂੰ ਅਸੀਂ achieve ਕਰਨ ਦਾ ਇਰਾਦਾ ਲੈ ਕੇ ਚਲੇ ਹੋਈਏ, ਚਾਹੇ zero effect zero defect ਕੀ ਬਾਤ ਹੋਵੇ, ਚਾਹੇ ਆਤਮਨਿਰਭਰ ਭਾਰਤ ਦ ਸੰਕਲਪ ਹੋਵੇ, ਚਾਹੇ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਦੇ ਲਈ ਸਾਡੀ ਲੰਬੀ ਦੌੜ ਹੋਵੇ। ਅਸੀਂ ਇਸ ਦੇ ਲਈ ਪੂਰੇ ਫੋਕਸ ਦੇ ਨਾਲ ਕੰਮ ਕਰ ਰਹੇ ਹਾਂ। ਅਸੀਂ ਯੋਜਨਾਵਾਂ ਨੂੰ ਨਿਰੰਤਰ ਵਿਸਤਾਰ ਦਿੰਦੇ ਹਾਂ, ਉਨ੍ਹਾਂ ਦੀ ਪ੍ਰੋਗ੍ਰੈੱਸ ਦੀ ਸਮੀਖਿਆ ਕਰਦੇ ਹਾਂ। ਆਪ (ਤੁਸੀਂ) ਸਰਕਾਰ ਦੀ ਅਪ੍ਰੋਚ, ਵਿਕਾਸ ਦੇ ਪ੍ਰਤੀ ਸਾਡੀ ਕਮਿਟਮੈਂਟ ਨੂੰ ਭਲੀਭਾਂਤ ਜਾਣਦੇ ਹੋ। ਅਸੀਂ ਹਰ ਵਾਰ, ਨਵੇਂ mile-stone ਘੜ ਰਹੇ ਹਾਂ। ਇਸ ਲਈ, industry ਤੋਂ ਭੀ ਮੇਰੀ ਇਹੀ ਅਪੇਖਿਆ ਹੈ ਕਿ ਉਹ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਰਕਾਰ ਦੇ ਨਾਲ ਮੁਕਾਬਲਾ ਕਰਨ, ਸਰਕਾਰ ਨੂੰ ਭੀ ਪਿੱਛੇ ਰੱਖ ਕੇ ਜਿੱਤ ਹਾਸਲ ਕਰੋਂ ਇਹ ਮੇਰੀ ਤੁਹਾਡੇ ਤੋਂ ਅਪੇਖਿਆ ਹੈ। ਪੀਐੱਮ ਪੈਕੇਜ ਦੀਆਂ ਘੋਸ਼ਣਾਵਾਂ, ਇਹ ਅਸੀਂ ਦੋਨੋਂ, ਚਾਹੇ ਸਰਕਾਰ ਹੋਵੇ ਜਾਂ ਇੰਡਸਟ੍ਰੀ, ਇਸ ਨੂੰ ਸਾਂਝੀ ਜ਼ਿੰਮੇਵਾਰੀ ਦੇ ਰੂਪ ਵਿੱਚ ਤੇਜ਼ ਗਤੀ ਨਾਲ ਅੱਗੇ ਵਧਾਉਣਾ ਹੈ। ਮੈਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ।

ਸਾਥੀਓ,

ਇਸ ਵਾਰ ਦੇ ਬਜਟ ਦਾ ਇੱਕ ਹੋਰ ਪਹਿਲੂ ਹੈ ਜੋ ਵਿਕਸਿਤ ਭਾਰਤ ਦੀ ਸਾਡੀ journey ਨੂੰ ਤਾਕਤ ਦੇਵੇਗਾ। ਇਹ ਵਿਸ਼ਾ ਹੈ- ਮੈਨੂਫੈਕਚਰਿੰਗ। ਆਪ ਸਭ ਨੇ ਦੇਖਿਆ ਹੈ ਕਿ 10 ਸਾਲ ਵਿੱਚ ਭਾਰਤ ਦਾ ਮੈਨੂਫੈਕਚਰਿੰਗ ਈਕੋਸਿਸਟਮ ਕਿਵੇਂ transform ਹੋਇਆ ਹੈ। ਅਸੀਂ Make In India ਜਿਹਾ ਖ਼ਾਹਿਸ਼ੀ ਅਭਿਯਾਨ ਸ਼ੁਰੂ ਕੀਤਾ, ਅਸੀਂ ਅਨੇਕ ਸੈਕਟਰਸ ਵਿੱਚ FDI ਨਿਯਮਾਂ ਨੂੰ ਸਰਲ ਕੀਤਾ। ਅਸੀਂ Multi-modal Logistics Park ਬਣਾਏ, 14 ਸੈਕਟਰਸ ਦੇ ਲਈ PLI Scheme ਲਾਂਚ ਕੀਤੀ। ਐਸੇ ਨਿਰਣਿਆਂ ਨੇ ਮੈਨੂਫੈਕਚਰਿੰਗ ਸੈਕਟਰ ਦਾ ਆਤਮਵਿਸ਼ਵਾਸ ਨਵੀਂ ਉਚਾਈ ‘ਤੇ ਪਹੁੰਚਾਇਆ ਹੈ। ਹੁਣ ਇਸ ਬਜਟ ਵਿੱਚ ਦੇਸ਼ ਦੇ 100 ਬੜੇ ਸ਼ਹਿਰਾਂ ਦੇ ਪਾਸ Investment-Ready “Plug And Play” Industrial Parks ਬਣਾਉਣ ਦੀ ਘੋਸ਼ਣਾ ਹੋਈ ਹੈ। ਇਹ 100 ਸ਼ਹਿਰ ਵਿਕਸਿਤ ਭਾਰਤ ਦੇ ਨਵੇਂ ਗ੍ਰੋਥ ਹੱਬ ਬਣਨਗੇ। ਸਰਕਾਰ ਮੌਜੂਦਾ Industrial corridors ਦਾ ਭੀ ਆਧੁਨਿਕੀਕਰਣ ਕਰੇਗੀ। ਸਾਡਾ ਬਹੁਤ ਬੜਾ ਫੋਕਸ, MSMEs ‘ਤੇ ਭੀ ਹੈ। ਇਸ ਨਾਲ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਸਰਕਾਰ ਨੇ MSME ਨੂੰ ਸੁਵਿਧਾਵਾਂ ਦੇਣ ਦੇ ਨਾਲ ਹੀ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਅਡਰੈੱਸ ਕੀਤਾ ਹੈ। MSMEs ਨੂੰ ਜ਼ਰੂਰੀ Working Capital ਅਤੇ CREDIT ਮਿਲੇ, ਉਨ੍ਹਾਂ ਦੇ compliance burden ਅਤੇ taxes ਘੱਟ ਹੋਣ, ਉਨ੍ਹਾਂ ਦੀ market excess ਅਤੇ ਸੰਭਾਵਨਾਵਾਂ ਬਿਹਤਰ ਹੋਣ, MSMEs ਦਾ formalisation ਹੋਵੇ, ਇਸ ਦੇ ਲਈ 2014 ਤੋਂ ਹੀ ਅਸੀਂ ਲਗਾਤਾਰ ਕੰਮ ਕੀਤਾ ਹੈ। ਇਸ ਬਜਟ ਵਿੱਚ ਭੀ MSME ਦੇ ਲਈ ਨਵੀਂ ਕ੍ਰੈਡਿਟ ਗਰੰਟੀ ਸਕੀਮ ਲਾਂਚ ਕੀਤੀ ਗਈ ਹੈ।

ਜਦੋਂ ਬਜਟ ਆਉਂਦਾ ਹੈ ਤਾਂ ਉਸ ਦੇ ਬਾਅਦ ਅਕਸਰ ਚਰਚਾ ਕੁਝ ਪ੍ਰਮੁੱਖ ਬਾਤਾਂ ਦੇ ਇਰਦ-ਗਿਰਦ ਹੀ ਸਿਮਟ ਜਾਂਦੀ ਹੈ। ਅਤੇ ਜ਼ਿਆਦਾਤਰ ਤਤਕਾਲੀਨ ਚਰਚਾ media driven ਹੁੰਦੀ ਹੈ, ਅਤੇ ਉਹ ਭੀ ਏਜੰਡਾ ਦੇ ਤਹਿਤ driven ਹੁੰਦੀ ਹੈ। ਜਦੋਂ ਸ਼ਾਂਤ ਵਾਤਾਵਰਣ ਹੁੰਦਾ ਹੈ ਤਦ ਜਾ ਕੇ ਸਥਿਤੀਆਂ ਦੀ ਤਰਫ਼ ਨਜ਼ਰ ਗਹਿਰਾਈ ਨਾਲ ਜਾਂਦੀ ਹੈ। ਕਈ ਵਾਰ ਸਬੰਧਿਤ ਇੰਡਸਟ੍ਰੀ ਜਾਂ ਫਿਰ ਐਕਸਪਰਟਸ ਉਨ੍ਹਾਂ ਦਾ ਭੀ ਥੋੜ੍ਹਾ ਬਹੁਤ ਧਿਆਨ ਜਾਂਦਾ ਹੈ, ਉਸ ਦੀ ਬਾਤ ਕਰਦੇ ਭੀ ਹਨ। ਲੇਕਿਨ ਬਜਟ ਦੀਆਂ ਐਸੀਆਂ ਬਾਤਾਂ ਮੈਨੂੰ ਲਗਦਾ ਹੈ ਕਿ ਹਰ ਖੇਤਰ ਵਿੱਚ ਵਾਰ-ਵਾਰ ਦੁਹਰਾਉਣਾ ਜ਼ਰੂਰੀ ਹੈ, micro level ‘ਤੇ ਭੀ ਉਸ ਦਾ analysis ਜ਼ਰੂਰੀ ਹੈ। ਹੁਣ ਜਿਵੇਂ ਬਜਟ ਵਿੱਚ ਨਿਊਕਲੀਅਰ ਪਾਵਰ ਜਨਰੇਸ਼ਨ ਦੇ ਲਈ ਐਲੋਕੇਸ਼ਨ ਵਧਾਇਆ ਗਿਆ ਹੈ। ਅਸੀਂ ਕ੍ਰਿਸੀ ਵਿੱਚ ਭੀ Digital Public Infrastructure ਬਣਾਉਣ ਜਾ ਰਹੇ ਹਾਂ। ਅਸੀਂ ਕਿਸਾਨਾਂ ਨੂੰ ਜ਼ਮੀਨਾਂ ਦੇ ਨੰਬਰ ਦੇਣ ਦੇ ਲਈ ਭੂ-ਆਧਾਰ ਕਾਰਡ ਭੀ ਦੇਣ ਜਾ ਰਹੇ ਹਾਂ। ਸਪੇਸ ਇਕੌਨਮੀ ਦੇ ਲਈ ਭੀ 1000 ਕਰੋੜ ਰੁਪਏ ਦੇ ਵੈਂਚਰ-ਕੈਪੀਟਲ ਦੀ ਵਿਵਸਥਾ ਕੀਤੀ ਗਈ ਹੈ। ਬਜਟ ਵਿੱਚ Critical Mineral Mission ਦੀ ਭੀ ਘੋਸ਼ਣਾ ਕੀਤੀ ਗਈ ਹੈ। ਅਸੀਂ ਜਲਦੀ ਹੀ Mining ਦੇ Off-shore Blocks ਦੇ ਪਹਿਲੇ ਪੜਾਅ ਦੀ ਨਿਲਾਮੀ ਸ਼ੁਰੂ ਕਰਨ ਵਾਲੇ ਹਾਂ। ਇਹ ਸਾਰੇ ਐਲਾਨ ਪ੍ਰਗਤੀ ਨੇ ਨਵੇਂ ਰਸਤੇ ਖੋਲ੍ਹਣਗੇ, ਨਵੇਂ ਅਵਸਰ ਬਣਾਉਣਗੇ।

Friends,

ਅੱਜ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਨ ਵਾਲਾ ਹੈ, ਤਾਂ ਨਵੇਂ ਸੈਕਟਰਸ ਵਿੱਚ ਭੀ ਸੰਭਾਵਨਾਵਾਂ ਬਣ ਰਹੀਆਂ ਹਨ। ਵਿਸ਼ੇਸ਼ ਤੌਰ ‘ਤੇ ਸਾਡੇ ਸਨਰਾਇਜ਼ ਸੈਕਟਰਸ ਵਿੱਚ। ਆਪ (ਤੁਸੀਂ) ਜਾਣਦੇ ਹੋ, ਟੈਕਨੋਲੋਜੀ ਹੀ ਵਰਤਮਾਨ ਹੈ, ਟੈਕਨੋਲੋਜੀ ਹੀ ਫਿਊਚਰ ਹੈ। ਅੱਜ ਜੋ ਭੀ ਦੇਸ਼ Semiconductor value chain ਵਿੱਚ ਆਪਣੀ ਜਗ੍ਹਾ ਬਣਾਵੇਗਾ, ਉਹ ਭਵਿੱਖ ਵਿੱਚ ਬੜੀ ਭੂਮਿਕਾ ਵਿੱਚ ਰਹੇਗਾ। ਅਤੇ ਇਸੇ ਲਈ ਅਸੀਂ ਭਾਰਤ ਵਿੱਚ ਇਸ ਇੰਡਸਟ੍ਰੀ ਨੂੰ ਅੱਗੇ ਵਧਾ ਰਹੇ ਹਾਂ। ਇਸੇ ਤਰ੍ਹਾਂ ਅਸੀਂ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨੂੰ ਭੀ encourage ਕਰ ਰਹੇ ਹਾਂ। ਅੱਜ Mobile Manufacturing Revolution ਦਾ ਦੌਰ ਹੈ। ਇੱਕ ਜ਼ਮਾਨੇ ਵਿੱਚ ਜੋ ਭਾਰਤ, ਮੋਬਾਈਲ ਫੋਨਸ ਦਾ ਇੰਪੋਰਟਰ ਸੀ, ਉਹ ਅੱਜ ਦੁਨੀਆ ਦੇ Top ਮੋਬਾਈਲ manufacturer ਅਤੇ exporter ਵਿੱਚ ਸਥਾਨ ਲੈ ਚੁੱਕਿਆ ਹੈ। ਭਾਰਤ ਵਿੱਚ ਅਸੀਂ Green Jobs Sector ਦੇ ਲਈ ਇੱਕ ਬਹੁਤ ਬੜਾ ਰੋਡਮੈਪ ਤਿਆਰ ਕੀਤਾ ਹੈ। ਅਸੀਂ ਗ੍ਰੀਨ ਹਾਇਡ੍ਰੋਜਨ, ਇਲੈਕਟ੍ਰਿਕ ਵ੍ਹੀਕਲਸ, ਐਸੇ ਅਨੇਕ ਸੈਕਟਰਸ ਨੂੰ ਅੱਗੇ ਵਧਾ ਰਹੇ ਹਾਂ। ਪੀਐੱਮ ਸੂਰਯਘਰ ਯੋਜਨਾ ਇਤਨੀ ਬੜੀ ਯੋਜਨਾ ਹੈ, ਇਤਨੇ vendors ਦੀ ਜ਼ਰੂਰਤ ਹੈ, ਅਤੇ ਸਰਕਾਰ ਇੱਕ-ਇੱਕ ਘਰ ਨੂੰ 75 ਹਜ਼ਾਰ ਰੁਪਏ ਦੇਣ ਵਾਲੀ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ revolution ਹੋਣ ਵਾਲਾ ਹੈ। ਇਸ ਬਜਟ ਵਿੱਚ ਕਲੀਨ ਐਨਰਜੀ ਦੇ ਲਈ ਉਠਾਏ ਗਏ ਕਦਮਾਂ ਦੀ ਖੂਬ ਚਰਚਾ ਹੋ ਰਹੀ ਹੈ। ਅੱਜ ਦੇ ਦੌਰ ਵਿੱਚ energy security ਅਤੇ energy transition ਦੋਨੋਂ ਹੀ economy ਅਤੇ ecology ਦੇ ਲਈ ਇਤਨੇ ਹੀ ਮਹੱਤਵਪੂਰਨ ਹਨ। ਲੇਕਿਨ ਇਸ ਦੇ ਨਾਲ ਹੀ ਅਸੀਂ small nuclear reactors ‘ਤੇ ਭੀ ਕੰਮ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼  energy access ਦੇ ਰੂਪ ਵਿੱਚ industry ਨੂੰ ਲਾਭ ਹੋਵੇਗਾ, ਬਲਕਿ ਇਸ ਸੈਕਟਰ ਨਾਲ ਜੁੜੀ ਪੂਰੀ ਸਪਲਾਈ ਚੇਨ ਨੂੰ ਭੀ ਬਿਜ਼ਨਸ ਦੀਆਂ ਨਵੀਆਂ ਸੰਭਾਵਨਾਵਾਂ ਮਿਲਣਗੀਆਂ। ਸਾਡੀਆਂ industries ਅਤੇ entrepreneurs ਨੇ ਹਮੇਸ਼ਾ ਦੇਸ਼ ਦੇ ਵਿਕਾਸ ਦੇ ਲਈ ਆਪਣੀ ਪ੍ਰਤੀਬੱਧਤਾ ਦਿਖਾਈ ਹੈ। ਮੈਨੂੰ ਵਿਸ਼ਵਾਸ ਹੈ ਕਿ ਮੈਂ ਜਿਨ੍ਹਾਂ ਭੀ ਸਨਰਾਇਜ਼ ਸੈਕਟਰਸ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਸਭ ਵਿੱਚ ਆਪ (ਤੁਸੀਂ) ਭਾਰਤ ਨੂੰ ਗਲੋਬਲ ਪਲੇਅਰ ਬਣਾਉਣ ਵਾਲੇ ਹੋ। ਅਤੇ ਇਹ ਮੇਰੇ ਲਈ ਗਲੋਬਲ ਪਲੇਅਰ ਸ਼ਬਦ ਭਰ ਨਹੀਂ ਹੈ ਜੀ... ਮੈਂ ਸਾਫ਼ ਮੰਨਦਾ ਹਾਂ ਮੇਰਾ ਦੇਸ਼ ਗਲੋਬਲ ਪਲੇਅਰ ਬਣੇਗਾ।

ਸਾਥੀਓ,

ਸਾਡੀ ਸਰਕਾਰ ਦੇ ਪਾਸ ਰਾਜਨੀਤਕ ਇੱਛਾਸ਼ਕਤੀ ਦੀ ਕੋਈ ਕਮੀ ਨਹੀਂ ਹੈ, ਅਤੇ ਉਸ ਨਾਲ ਤਾਂ ਆਪ (ਤੁਸੀਂ) ਭੀ ਪਰੀਚਿਤ ਹੋ। ਸਾਡੇ ਲਈ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ, ਉਨ੍ਹਾਂ ਦੇ aspirations ਇਹ ਸਾਡੇ ਲਈ ਸਰਬਉੱਚ ਹਨ। ਮੈਂ ਇੰਡਸਟ੍ਰੀ ਨੂੰ, ਭਾਰਤ ਨੂੰ ਪ੍ਰਾਈਵੇਟ ਸੈਕਟਰ ਨੂੰ ਭੀ, ਵਿਕਸਿਤ ਭਾਰਤ ਬਣਾਉਣ ਦਾ ਇੱਕ ਸਸ਼ਕਤ ਮਾਧਿਅਮ ਮੰਨਦਾ ਹਾਂ। ਮੈਂ ਆਪ (ਤੁਹਾਡੇ) ਜਿਹੇ ਸਾਥੀਆਂ ਨੂੰ, wealth creators ਨੂੰ ਭਾਰਤ ਦੀ ਗ੍ਰੋਥ ਸਟੋਰੀ ਦਾ ਪ੍ਰਮੁੱਖ ਡ੍ਰਾਇਵਿੰਗ ਫੋਰਸ ਮੰਨਦਾ ਹਾਂ। ਅਤੇ ਮੈਂ ਲਾਲ ਕਿਲੇ ਤੋਂ ਭੀ ਗਰਵ (ਮਾਣ) ਦੇ ਨਾਲ ਇਸ ਦਾ ਜ਼ਿਕਰ ਕਰਨ ਵਿੱਚ ਸੰਕੋਚ ਨਹੀਂ ਕਰਦਾ ਹਾਂ।

ਸਾਥੀਓ,

ਪੂਰੀ ਦੁਨੀਆ ਦੀ ਨਜ਼ਰ ਅੱਜ ਭਾਰਤ ‘ਤੇ ਹੈ, ਆਪ ਸਭ ‘ਤੇ ਹੈ। ਅੱਜ ਭਾਰਤ ਦੀ ਨੀਤੀ, ਭਾਰਤ ਦੀ ਨਿਸ਼ਠਾ, ਭਾਰਤ ਦਾ ਨਿਸ਼ਚਾ, ਭਾਰਤ ਦੇ ਨਿਰਣੇ ਅਤੇ ਭਾਰਤ ਵਿੱਚ ਹੋ ਰਿਹਾ ਨਿਵੇਸ਼ ਪੂਰੇ ਵਿਸ਼ਵ ਦੀ ਪ੍ਰਗਤੀ ਦਾ ਅਧਾਰ ਬਣ ਰਿਹਾ ਹੈ। ਦੁਨੀਆ ਭਰ ਦੇ investors ਇੱਥੇ ਆਉਣ ਦੇ ਲਈ ਲਾਲਾਇਤ ਹਨ।

  World Leaders ਭਾਰਤ ਨੂੰ ਲੈ ਕੇ positivity ਨਾਲ ਭਰੇ ਹੋਏ ਹਨ। ਇਹ ਭਾਰਤ ਦੀ ਇੰਡਸਟ੍ਰੀ ਦੇ ਲਈ ਬਿਹਤਰੀਨ ਮੌਕਾ ਹੈ, ਇਹ ਗੋਲਡਨ ਚਾਂਸ ਹੈ। ਸਾਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਹੈ। ਮੈਂ ਨੀਤੀ ਆਯੋਗ ਦੀ ਬੈਠਕ ਵਿੱਚ ਭੀ ਹੁਣੇ ਜਦੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਹੋਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਇਨਵੈਸਟਰ ਫ੍ਰੈਂਡਲੀ ਚਾਰਟਰ ਤਿਆਰ ਕਰਨ ਹਰ ਰਾਜ। ਰਾਜਾਂ ਦੇ ਦਰਮਿਆਨ ਇੱਕ healthy competition ਹੋਵੇ, investment ਨੂੰ ਆਕਰਸ਼ਿਤ ਕਰਨ ਦੇ ਲਈ। ਅਤੇ ਮੈਂ ਨਹੀਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦਾ ਇੱਕ ਭੀ ਰਾਜ ਪਿੱਛੇ ਰਹਿ ਜਾਵੇ। ਨਿਵੇਸ਼ ਦੇ ਲਈ ਨੀਤੀਆਂ ਵਿੱਚ ਹੋਰ ਸਪਸ਼ਟਤਾ ਲਿਆਓ, ਬਿਹਤਰ ਮਾਹੌਲ ਬਣਾਓ, good governance ਦਾ ਅਹਿਸਾਸ ਹਰ ਕਦਮ ‘ਤੇ ਹੋਣਾ ਚਾਹੀਦਾ ਹੈ ਤਾਕਿ ਨਿਵੇਸ਼ਕ, ਦੇਸ਼ ਦੇ ਹਰ ਰਾਜ ਵਿੱਚ ਜਾ ਸਕਣ।

ਸਾਥੀਓ,

ਮੈਂ ਪਿਛਲੇ 10 ਵਰ੍ਹੇ ਦੇ ਅਨੁਭਵ ਦੇ ਅਧਾਰ ‘ਤੇ ਅਤੇ ਵਿਸ਼ਵ ਦੀਆਂ ਸਥਿਤੀਆਂ ਨੂੰ ਬਰੀਕੀ ਨਾਲ ਜਾਣਨ ਦੇ ਬਾਅਦ ਮੈਂ ਪੂਰੇ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ ਕਿ ਦੇਸ਼ ਜਦੋਂ ਆਜ਼ਾਦੀ ਦੀ ਸ਼ਤਾਬਦੀ ਮਨਾਵੇਗਾ, ਭਾਰਤ ਦੀ ਆਜ਼ਾਦੀ ਦੇ ਜਦੋਂ 100 ਸਾਲ ਹੋਣਗੇ, ਉਹ ਸ਼ਤਾਬਦੀ ਅਸੀਂ ਵਿਕਸਿਤ ਭਾਰਤ ਦੇ ਰੂਪ ਵਿੱਚ ਮਨਾਵਾਂਗੇ। ਅਸੀਂ ਗ਼ਰੀਬ ਦੇਸ਼ ਦੇ ਰੂਪ ਵਿੱਚ ਆਜ਼ਾਦ ਹੋਏ ਸਾਂ, ਅਸੀਂ ਲੁਟ ਚੁਕੇ ਸਾਂ। ਦੁਨੀਆ ਵਿੱਚ ਜੋ ਕੋਈ ਭੀ ਲੁੱਟਣਾ ਚਾਹੁੰਦਾ ਸੀ, ਲੁੱਟ ਰਿਹਾ ਸੀ, ਆਖਰੀ moment ਤੱਕ ਲੁੱਟੇ ਗਏ ਸਾਂ, ਅਤੇ ਫਿਰ ਅਸੀਂ ਸਾਡੀ ਯਾਤਰਾ ਸ਼ੁਰੂ ਕੀਤੀ ਸੀ। 100 ਸਾਲ ਦੇ ਅੰਦਰ-ਅੰਦਰ ਸਾਰੇ ਅਵਰੋਧਾਂ ਨੂੰ ਪਾਰ ਕਰਦੇ ਹੋਏ, ਸੰਕਲਪਾਂ ਨੂੰ ਚਰਿਤਾਰਥ ਕਰਦੇ ਹੋਏ ਸ਼ਤਾਬਦੀ ਵਿਕਸਿਤ ਭਾਰਤ ਦੀ ਮਨਾ ਕੇ ਹੀ ਰਹਾਂਗੇ। ਅਸੀਂ ਰਹੀਏ ਨਾ ਰਹੀਏ, ਸਾਡੀਆਂ ਪੀੜ੍ਹੀਆਂ ਆਉਣ ਵਾਲੀਆਂ ਵਿਕਸਿਤ ਭਾਰਤ ਨੂੰ ਗਰਵ (ਮਾਣ) ਨਾਲ ਜੀਣ, ਇਹ ਸੁਪਨੇ ਲੈ ਕੇ ਚਲ ਰਹੇ ਹਾਂ। ਆਓ ਅਸੀਂ ਸਾਰੇ ਮਿਲ ਕੇ ਅੱਗੇ ਵਧੀਏ, ਆਪਣੇ ਭਾਰਤ ਨੂੰ ਵਿਕਸਿਤ ਬਣਾਈਏ ਅਤੇ ਇਸ ਸੰਕਲਪ ਨੂੰ ਸਿੱਧੀ ‘ਤੇ ਲੈ ਜਾਣ ਦੇ ਲਈ ਜੀਵਨ ਵਿੱਚ ਤੁਹਾਨੂੰ ਆਪਣੇ ਪਾਸ ਈਸ਼ਵਰ ਨੇ ਜੋ ਭੀ ਦਿੱਤਾ ਹੈ ਉਸ ਦਾ ਉੱਤਮ ਤੋਂ ਉੱਤਮ ਅਸੀਂ ਸਮਾਜ ਨੂੰ, ਦੇਸ਼ ਨੂੰ ਫਿਰ ਤੋਂ ਅਰਪਿਤ ਕਰੀਏ। ਇਸੇ ਇੱਕ ਭਾਵਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ! 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"