ਯੂਪੀਸੀਡਾ ਐਗਰੋ ਪਾਰਕ ਕਰਖੀਯਾਓਂ (UPSIDA Agro Park Karkhiyaon) ਵਿੱਚ ਬਨਾਸ ਕਾਸ਼ੀ ਸੰਕੁਲ ਮਿਲਕ ਪ੍ਰੋਸੈਸਿੰਗ ਯੂਨਿਟ ਦਾ ਉਦਘਟਨ ਕੀਤਾ
ਐਚਪੀਸੀਐਲ ਦੇ ਐਲਪੀਜੀ ਬੌਟਲਿੰਗ ਪਲਾਂਟ, ਯੂਪੀਸੀਡਾ ਐਗਰੋ ਪਾਰਕ ਵਿੱਚ ਵੱਖ-ਵੱਖ ਇਨਫ੍ਰਾਸਟ੍ਰਕਚਰ ਕਾਰਜ ਅਤੇ ਸਿਲਕ ਫੈਬ੍ਰਿਕ ਪੇਂਟਿੰਗ ਕੌਮਨ ਫੈਸਿਲਿਟੀ ਦਾ ਉਦਘਾਟਨ ਕੀਤਾ
ਕਈ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਵਾਰਾਣਸੀ ਵਿੱਚ ਕਈ ਸ਼ਹਿਰੀ ਵਿਕਾਸ, ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਵਾਰਾਣਸੀ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਦਾ ਨੀਂਹ ਪੱਥਰ ਰੱਖਿਆ
ਬੀਐਚਯੂ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਨੈਸ਼ਨਲ ਸੈਂਟਰ ਆਫ਼ ਏਜਿੰਗ ਦਾ ਨੀਂਹ ਪੱਥਰ ਰੱਖਿਆ
ਸਿਗਰਾ ਸਪੋਰਟਸ ਸਟੇਡੀਅਮ ਫੇਜ-1 ਅਤੇ ਡਿਸਟ੍ਰਿਕਟ ਰਾਇਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ
“ਦਸ ਵਰ੍ਹਿਆਂ ਵਿੱਚ ਬਨਾਰਸ ਨੇ ਮੈਨੂੰ ਬਨਾਰਸੀ ਬਣਾ ਦਿੱਤਾ ਹੈ”
“ਕਿਸਾਨ ਅਤੇ ਪਸ਼ੂਪਾਲਕ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ”
“ਬਨਾਸ ਕਾਸ਼ੀ ਸੰਕੁਲ 3 ਲੱਖ ਤੋਂ ਅਧਿਕ ਕਿਸਾਨਾਂ ਦੀ ਆਮਦਨ ਨੂੰ ਪ੍ਰੋਤਸਾਹਿਤ ਕਰੇਗਾ”
“ਪਸ਼ੂਪਾਲਨ ਮਹਿਲਾਵਾਂ ਦੀ ਆਤਮ-ਨਿਰਭਰਤਾ ਦਾ ਇੱਕ ਵੱਡਾ ਸਾਧਨ ਹੈ”
“ਸਾਡੀ ਸਰਕਾਰ, ਫੂਡ ਪ੍ਰੋਵਾਈਡਰ ਨੂੰ ਐਨਰਜੀ ਪ੍ਰੋਵਾਈਡਰ ਬਣਾਉਣ ਦੇ ਨਾਲ-ਨਾਲ ਫਰਟੀਲਾਈਜ਼ਰ ਪ੍ਰੋਵਾਈਡਰ ਬਣਾਉਣ ‘ਤੇ ਵੀ ਕੰਮ ਕਰ ਰਹੀ ਹੈ
ਅੱਜ ਦੇ ਵਿਕਾਸ ਪ੍ਰੋਜੈਕਟਸ ਰੋਡ, ਰੇਲ, ਐਵੀਏਸ਼ਨ, ਟੂਰਿਜ਼ਮ, ਸਿੱਖਿਆ, ਸਿਹਤ, ਪੇਅਜਲ, ਸ਼ਹਿਰੀ ਵਿਕਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਦੇ ਹਨ।

ਹਰ ਹਰ ਮਹਾਦੇਵ!

ਮੰਚ ‘ਤੇ ਵਿਰਾਜਮਾਨ ਉੱਤਰ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਹੇਂਦਰ ਨਾਥ ਪਾਂਡੇਯ ਜੀ, ਉੱਪ ਮੁੱਖ ਮੰਤਰੀ ਸ਼੍ਰੀਮਾਨ ਬ੍ਰਜੇਸ਼ ਪਾਠਕ ਜੀ, ਬਨਾਸ ਡੇਅਰੀ ਦੇ ਚੇਅਰਮੈਨ ਸ਼ੰਕਰਭਾਈ ਚੌਧਰੀ, ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀਮਾਨ ਭੂਪੇਂਦਰ ਚੌਧਰੀ ਜੀ, ਰਾਜ ਦੇ ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਕਾਸ਼ੀ ਦੇ ਮੇਰੇ ਪਰਿਵਾਰ ਤੋਂ ਆਏ ਭਾਈਓ ਅਤੇ ਭੈਣੋਂ।

ਕਾਸ਼ੀ ਦੀ ਧਰਤੀ ‘ਤੇ ਅੱਜ ਇੱਕ ਵਾਰ ਫਿਰ ਆਪ ਲੋਗਨ ਦੇ ਦਰਮਿਆਨ ਆਵੇ ਕਾ ਮੌਕਾ ਮਿਲਲ ਹੈ। ਜਦੋਂ ਤੱਕ ਬਨਾਰਸ ਨਾਹੀ ਆਈਤ, ਤਦ ਤੱਕ ਹਮਾਰ ਮਨ ਨਾਹੀਂ ਮਾਨੇਲਾ। ਦਸ ਸਾਲ ਪਹਿਲੇ ਆਪ ਲੋਕ ਹਮਕੇ ਬਨਾਰਸ ਕ ਸਾਂਸਦ ਬਨਿਲਾ। ਹੁਣ ਦਸ ਸਾਲ ਵਿੱਚ ਬਨਾਰਸ ਹਮਕੇ ਬਨਾਰਸੀ ਬਣਾਦੇਲੇਸ।

ਭਾਈਓ ਅਤੇ ਭੈਣੋਂ,

ਆਪ ਸਭ ਇੰਨੀ ਵੱਡੀ ਸੰਖਿਆ ਵਿੱਚ ਆਏ ਹੋ, ਸਾਨੂੰ ਅਸ਼ੀਰਵਾਦ ਦੇ ਰਹੇ ਹੋ। ਇਹ ਦ੍ਰਿਸ਼ ਸਾਨੂੰ ਗਦਗਦ ਕਰ ਦਿੰਦਾ ਹੈ। ਆਪ ਲੋਕਾਂ ਦੇ ਪਰਿਸ਼ਰਮ ਨਾਲ ਅੱਜ ਕਾਸ਼ੀ ਨੂੰ ਨਿਤ ਨੂਤਨ ਬਣਾਉਣ ਦਾ ਅਭਿਯਾਨ ਲਗਾਤਾਰ ਜਾਰੀ ਹੈ। ਅੱਜ ਵੀ ਇੱਥੇ 13 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਗਿਆ ਹੈ। ਇਹ ਪ੍ਰੋਜੈਕਟ, ਕਾਸ਼ੀ ਦੇ ਨਾਲ-ਨਾਲ ਪੂਰਵਾਂਚਲ ਦੇ, ਪੂਰਬੀ ਭਾਰਤ ਦੇ ਵਿਕਾਸ ਨੂੰ ਗਤੀ ਦੇਣਗੇ। ਇਸ ਵਿੱਚ ਰੇਲ, ਰੋਡ, ਏਅਰਪੋਰਟ ਨਾਲ ਜੁੜੇ ਪ੍ਰੋਜੈਕਟ ਹਨ, ਇਸ ਵਿੱਚ ਪਸ਼ੂ ਪਾਲਣ, ਉਦਯੋਗ, ਸਪੋਰਟਸ, ਕੌਸ਼ਲ ਵਿਕਾਸ ਇਸ ਨਾਲ ਜੁੜੇ ਕਈ ਪ੍ਰੋਜੈਕਟਸ ਹਨ, ਇਸ ਵਿੱਚ ਸਿਹਤ, ਸਵੱਛਤਾ, ਆਧਿਆਤਮ, ਟੂਰਿਜ਼ਮ, ਐੱਲਪੀਜੀ ਗੈਸ, ਅਨੇਕ ਖੇਤਰਾਂ ਨਾਲ ਜੁੜੇ ਕਈ ਕੰਮ ਹਨ। ਇਸ ਨਾਲ ਬਨਾਰਸ ਸਮੇਤ ਪੂਰੇ ਪੂਰਵਾਂਚਲ ਦੇ ਲਈ ਨੌਕਰੀ ਦੇ ਬਹੁਤ ਸਾਰੇ ਨਵੇਂ ਅਵਸਰ ਬਣਗੇ। ਅੱਜ ਸੰਤ ਰਵਿਦਾਸ  ਜੀ ਦੇ ਜਨਮ ਸਥਾਨ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਵੀ ਇੱਥੇ ਲੋਕਅਰਪਣ ਹੋਇਆ ਹੈ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕਾਸ਼ੀ ਅਤੇ ਪੂਰਵਾਂਚਲ ਵਿੱਚ ਕੁਝ ਵੀ ਚੰਗਾ ਹੁੰਦਾ ਹੈ, ਤਾਂ ਮੈਨੂੰ ਆਨੰਦ ਹੋਣਾ ਬਹੁਤ ਸੁਭਾਵਿਕ ਹੈ। ਅੱਜ ਵੱਡੀ ਸੰਖਿਆ ਵਿੱਚ ਮੇਰੇ ਨੌਜਵਾਨ ਸਾਥੀ ਵੀ ਆਏ ਹਨ। ਕੱਲ੍ਹ ਰਾਤ ਨੂੰ ਮੈਂ ਸੜਕ ਦੇ ਰਸਤੇ ਬਾਬਤਪੁਰ ਤੋਂ BLW ਗੈਸਟ ਹਾਊਸ ਆਇਆ ਹਾਂ। ਕੁਝ ਮਹੀਨੇ ਪਹਿਲੇ ਜਦੋਂ ਮੈਂ ਬਨਾਰਸ ਆਇਆ ਸੀ, ਤਾਂ ਫੁਲਵਰੀਆ ਫਲਾਈਓਵਰ ਦਾ ਉਦਘਾਟਨ ਕਰਕੇ ਗਿਆ ਸੀ। ਬਨਾਰਸ ਵਿੱਚ ਇਹ ਫਲਾਈਓਵਰ ਕਿੰਨਾ ਵੱਡਾ ਵਰਦਾਨ ਬਣਿਆ ਹੈ, ਇਹ ਸਾਫ਼ ਦਿਖਾਈ ਦਿੰਦਾ ਹੈ। ਪਹਿਲਾ ਅਗਰ ਕਿਸੇ ਨੂੰ BLW ਤੋਂ ਬਾਬਤਪੁਰ ਜਾਣਾ ਹੁੰਦਾ ਸੀ, ਤਾਂ ਲੋਕ ਲਗਭਗ 2-3  ਘੰਟੇ ਪਹਿਲੇ ਘਰ ਤੋਂ ਨਿਕਲ ਜਾਂਦੇ ਸਨ। ਪਹਿਲੇ ਮਾਂਡੂਵਾੜੀਅ ‘ਤੇ ਜਾਮ, ਫਿੜ ਮਹਮੂਰਗੰਜ ‘ਤੇ ਜਾਮ, ਕੈਂਟ ‘ਤੇ ਜਾਮ, ਚੌਕਾਘਾਟ ‘ਤੇ ਜਾਮ, ਨਦੇਸਰ ‘ਤੇ ਜਾਮ, ਯਾਨੀ ਜਿਨ੍ਹਾਂ ਸਮਾਂ ਫਲਾਈਟ ਤੋਂ ਦਿੱਲੀ ਜਾਣ ਵਿੱਚ ਨਹੀਂ ਲਗਦਾ ਸੀ, ਉਸ ਤੋਂ ਜ਼ਿਆਦਾ ਫਲਾਈਟ ਫੜਨ ਵਿੱਚ ਲਗ ਜਾਂਦਾ ਸੀ। ਲੇਕਿਨ ਇੱਕ ਫਲਾਈਓਵਰ ਨੇ ਇਹ ਸਮਾਂ ਅੱਧਾ ਕਰ ਦਿੱਤਾ ਹੈ। ਅਤੇ ਕੱਲ੍ਹ ਰਾਤ ਤਾਂ ਮੈਂ ਖਾਸ ਉੱਥੇ ਜਾ ਕੇ ਹਰ ਚੀਜ਼ ਨੂੰ ਦੇਖ ਕੇ ਆਇਆ ਹਾਂ, ਉਸ ਦੀ ਵਿਵਸਥਾ ਨੂੰ ਸਮਝ ਕੇ ਆਇਆ ਹਾਂ। ਪੈਦਲ ਚਲ ਕੇ ਦੇਰ ਰਾਤ ਗਿਆ ਸੀ। ਅਜਿਹੇ ਹੀ ਬੀਤੇ 10 ਸਾਲ ਵਿੱਚ ਬਨਾਰਸ ਦੇ ਵਿਕਾਸ ਦੀ ਸਪੀਡ ਵੀ ਕਈ ਗੁਣਾ ਵਧੀ ਹੈ। ਅਜੇ ਥੋੜ੍ਹੀ ਦੇਰ ਪਹਿਲੇ ਇੱਥੇ ਸਿਗਰਾ ਸਟੇਡੀਅਮ ਦੇ ਪਹਿਲੇ ਪੜਾਅ ਦੇ ਕੰਮ ਦਾ ਉਦਘਾਟਨ ਵੀ ਕੀਤਾ ਗਿਆ ਹੈ। ਬਨਾਰਸ ਦੇ ਯੁਵਾ ਖਿਡਾਰੀਆਂ ਦੇ ਲਈ ਆਧੁਨਿਕ ਸ਼ੂਟਿੰਗ ਰੇਂਜ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਨਾਲ ਬਨਾਰਸ ਅਤੇ ਇਸ ਖੇਤਰ ਦੇ ਯੁਵਾ ਖਿਡਾਰੀਆਂ ਨੂੰ ਬਹੁਤ ਮਦਦ ਮਿਲੇਗੀ।

 

ਸਾਥੀਓ,

ਇੱਥੇ ਆਉਣ ਤੋਂ ਪਹਿਲੇ ਮੈਂ ਬਨਾਸ ਡੇਅਰੀ ਦੇ ਪਲਾਂਟ ਵਿੱਚ ਗਿਆ ਸੀ। ਉੱਥੇ ਮੈਨੂੰ ਅਨੇਕ ਪਸ਼ੂ ਪਾਲਕ ਭੈਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕਿਸਾਨ ਪਰਿਵਾਰਾਂ ਦੀਆਂ ਇਨ੍ਹਾਂ ਭੈਣਾਂ ਨੂੰ 2-3 ਸਾਲ ਪਹਿਲੇ ਅਸੀਂ ਸਵਦੇਸ਼ੀ ਨਸਲ ਦੀ ਗੀਰ ਗਾਂ ਦਿੱਤੀ ਸੀ। ਮਕਸਦ ਇਹ ਸੀ ਕਿ ਪੂਰਵਾਂਚਲ ਵਿੱਚ ਬਿਹਤਰ ਨਸਲ ਦੀ ਸਵਦੇਸ਼ੀ ਗਾਵਾਂ ਨੂੰ ਲੈ ਕੇ ਜਾਣਕਾਰੀ ਹੋਰ ਵਧੇ, ਕਿਸਾਨ ਨੂੰ ਪਸ਼ੂ ਪਾਲਕਾਂ ਨੂੰ ਇਸ ਤੋਂ ਫਾਇਦਾ ਹੋਵੇ। ਮੈਂਨੂੰ ਦੱਸਿਆ ਗਿਆ ਹੈ ਕਿ ਅੱਜ ਇੱਥੇ ਗੀਰ ਗਾਂਵਾਂ ਦੀ ਸੰਖਿਆ ਲਗਭਗ ਸਾਢੇ ਤਿੰਨ ਸੌਂ ਦੇ ਕਰੀਬ ਤੱਕ ਪਹੁੰਚ ਚੁੱਕੀ ਹੈ। ਸੰਵਾਦ ਦੇ ਦੌਰਾਨ ਸਾਡੀਆਂ ਭੈਣਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਪਹਿਲੇ ਜਿੱਥੇ ਸਧਾਰਣ ਗਾਂ ਤੋਂ 5 ਲੀਟਰ ਦੁੱਧ ਮਿਲਦਾ ਸੀ, ਹੁਣ ਗੀਰ ਗਾਂ 15 ਲੀਟਰ ਤੱਕ ਦੁਧ ਦਿੰਦੀ ਹੈ। ਮੈਂਨੂੰ ਇਹ ਵੀ ਦੱਸਿਆ ਗਿਆ-ਇੱਕ ਪਰਿਵਾਰ ਵਿੱਚ ਤਾਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਗਾਂ ਤਾਂ 20 ਲੀਟਰ ਤੱਕ ਦੁੱਧ ਦੇਣ ਲੱਗੀ ਹੈ। ਇਸ ਨਾਲ ਇਨ੍ਹਾਂ ਭੈਣਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਵਾਧੂ ਕਮਾਈ ਹੋ ਰਹੀ ਹੈ। ਇਸ ਦੇ ਕਾਰਨ ਸਾਡੀਆਂ ਇਹ ਭੈਣਾਂ ਇਹ ਵੀ ਲਖਪਤੀ ਦੀਦੀ ਵੀ ਬਣ ਰਹੀਆਂ ਹਨ। ਅਤੇ ਸਵੈ ਸਹਾਇਤਾ ਸਮੂਹ ਨਾਲ ਜੁੜੀ ਦੇਸ਼ ਦੀ 10 ਕਰੋੜ ਭੈਣਾਂ ਲਈ ਬਹੁਤ ਵੱਡੀ ਪ੍ਰੇਰਣਾ ਹੈ।

ਸਾਥੀਓ,

ਬਨਾਸ ਡੇਅਰੀ ਪਲਾਂਟ ਦਾ ਨੀਂਹ ਪੱਥਰ ਮੈਂ 2 ਸਾਲ ਪਹਿਲੇ ਰੱਖਿਆ ਸੀ। ਤਦ ਮੈਂ ਵਾਰਾਣਸੀ ਸਮੇਤ ਪੂਰਵਾਂਚਲ ਦੇ ਤਮਾਮ ਪਸ਼ੂ ਪਾਲਕਾਂ ਨੂੰ, ਗੋਪਾਲਕਾਂ ਨੂੰ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ। ਅੱਜ ਮੋਦੀ ਦੀ ਗਾਰੰਟੀ ਤੁਹਾਡੇ ਸਾਹਮਣੇ ਹੈ। ਅਤੇ ਇਸ ਲਈ ਤਾਂ ਲੋਕ ਕਹਿੰਦੇ ਹਨ ਮੋਦੀ ਕੀ ਗਾਰੰਟੀ ਯਾਨੀ ਗਾਰੰਟੀ ਪੂਰਾ ਹੋਣ ਦੀ ਗਾਰੰਟੀ। ਸਹੀ ਨਿਵੇਸ਼ ਨਾਲ ਰੋਜ਼ਗਾਰ ਦੇ ਅਵਸਰ ਕਿਵੇਂ ਪੈਦਾ ਹੁੰਦੇ ਹਨ, ਬਨਾਸ ਡੇਅਰੀ ਇਸ ਦੀ ਵਧੀਆ ਉਦਾਹਰਣ ਹੈ। ਅਜੇ ਬਨਾਸ ਡੇਅਰੀ ਵਾਰਾਣਸੀ, ਮਿਰਜ਼ਾਪੁਰ, ਗਾਜ਼ੀਪੁਰ, ਰਾਏਬਰੇਲੀ, ਇਨ੍ਹਾਂ ਜ਼ਿਲ੍ਹਿਆਂ ਦੇ ਪਸ਼ੂਪਾਲਕਾਂ ਤੋਂ ਲਗਭਗ 2 ਲੱਖ ਲੀਟਰ ਦੁੱਧ ਇਕੱਠਾ ਕਰ ਰਹੀ ਹੈ।

ਇਸ ਪਲਾਂਟ ਦੇ ਚਾਲੂ ਹੋਣ ਨਾਲ ਹੁਣ ਬਲੀਆ, ਚੰਦੌਲੀ, ਪ੍ਰਯਾਗਰਾਜ, ਜੌਣਪੁਰ ਅਤੇ ਦੂਸਰਿਆਂ ਜ਼ਿਲ੍ਹਿਆਂ ਦੇ ਲੱਖਾਂ ਪਸ਼ੂਪਾਲਕਾਂ ਨੂੰ ਵੀ ਲਾਭ ਹੋਵੇਗਾ। ਇਸ ਪ੍ਰੋਜੈਕਟ ਨਾਲ ਵਾਰਾਣਸੀ, ਜੌਣਪੁਰ, ਚੰਦੌਲੀ, ਗਾਜ਼ੀਪੁਰ, ਆਜਮਗਢ ਜ਼ਿਲ੍ਹਿਆਂ ਦੇ 1000 ਤੋਂ ਜ਼ਿਆਦਾ ਪਿੰਡਾਂ ਵਿੱਚ ਦੁਗਧ ਮੰਡੀਆਂ ਬਣਨਗੀਆਂ। ਪਸ਼ੂਪਾਲਕਾਂ ਨੂੰ ਜ਼ਿਆਦਾ ਦੁੱਧ, ਜ਼ਿਆਦਾ ਕੀਮਤ ‘ਤੇ ਵਿਕੇਗਾ, ਤਾਂ ਹਰ ਕਿਸਾਨ-ਪਸ਼ੂਪਾਲਕ ਪਰਿਵਾਰ ਤੋਂ ਜ਼ਿਆਦਾ ਕਮਾਈ ਹੋਣਾ ਤੈਅ ਹੈ। ਇਹ ਪਲਾਂਟ ਕਿਸਾਨਾਂ-ਪਸ਼ੂ ਪਾਲਕਾਂ ਨੂੰ ਬਿਹਤਰ ਪਸ਼ੂਆਂ ਦੀ ਨਸਲ ਅਤੇ ਬਿਹਤਰ ਚਾਰੇ ਨੂੰ ਲੈ ਕੇ ਵੀ ਜਾਗਰੂਕ ਕਰੇਗਾ, ਟ੍ਰੇਨਡ ਕਰੇਗ।

ਸਾਥੀਓ,

ਇਤਨਾ ਹੀ ਨਹੀਂ, ਇਹ ਬਨਾਸ ਕਾਸ਼ੀ ਸੰਕੁਲ ਰੋਜ਼ਗਾਰ ਦੇ ਵੀ ਹਜ਼ਾਰਾਂ ਨਵੇਂ ਅਵਸਰ ਬਣਾਏਗਾ। ਅਲਗ-ਅਲਗ ਕੰਮਾਂ ਵਿੱਚ ਰੋਜ਼ਗਾਰ ਬਣਾਏਗਾ। ਇੱਕ ਅਨੁਮਾਨ ਹੈ ਕਿ ਇਸ ਸੰਕੁਲ ਨਾਲ ਪੂਰੇ ਇਲਾਕੇ ਵਿੱਚ 3 ਲੱਖ ਤੋਂ ਜ਼ਿਆਦਾ ਕਿਸਾਨਾਂ ਦੀ ਆਮਦਨ ਵਧੇਗੀ। ਇੱਥੇ ਦੁੱਧ ਦੇ ਇਲਾਵਾ ਛਾਛ, ਦਹੀ, ਲੱਸੀ, ਆਈਸਕ੍ਰੀਮ, ਪਨੀਰ ਅਤੇ ਕਈ ਪ੍ਰਕਾਰ ਦੀਆਂ ਸਥਾਨਕ ਮਿਠਾਈਆਂ ਬਣਨਗੀਆਂ। ਇਤਨਾ ਕੁਝ ਬਣੇਗਾ ਤਾਂ ਇਨ੍ਹਾਂ ਨੂੰ ਵੇਚਣ ਵਾਲਿਆਂ ਨੂੰ ਵੀ ਤਾਂ ਰੋਜ਼ਗਾਰ ਮਿਲਣ ਵਾਲਾ ਹੈ। ਇਹ ਪਲਾਂਟ ਬਨਾਰਸ ਦੀ ਪ੍ਰਸਿੱਧ ਮਿਠਾਈਆਂ ਨੂੰ ਦੇਸ਼ ਦੇ ਕੋਨੇ ਕੋਨੇ ਤੱ ਪਹੁੰਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ। ਦੁੱਧ ਦੇ ਟ੍ਰਾਂਸਪੋਰਟੇਸ਼ਨ ਨਾਲ ਜੁੜੇ ਕਾਰੋਬਾਰ ਵਿੱਚ ਵੀ ਅਨੇਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਨਾਲ ਪਸ਼ੂ ਖੁਰਾਕ ਨਾਲ ਜੁੜੇ ਦੁਕਾਨਦਾਰ, ਸਥਾਨਕ ਵਿਤਰਕਾਂ ਦਾ ਦਾਇਰਾ ਵੀ ਵਧੇਗਾ। ਇਸ ਵਿੱਚ ਵੀ ਅਨੇਕ ਰੋਜ਼ਗਾਰ ਬਣਨਗੇ।

 

ਸਾਥੀਓ,

ਇਨ੍ਹਾਂ ਪ੍ਰਯਾਸਾਂ ਦੇ ਵਿੱਚ, ਮੇਰਾ ਬਨਾਸ ਡੇਅਰੀ ਦਾ ਕੰਮਕਾਜ ਨਾਲ ਜੁੜੇ ਸੀਨੀਅਰ ਸਾਥੀਆਂ ਨੂੰ ਵੀ ਇੱਕ ਆਗ੍ਰਹਿ ਹੈ। ਮੈਂ ਚਾਹਾਂਗਾ ਕਿ ਤੁਸੀਂ ਦੁੱਧ ਦਾ ਪੈਸਾ ਸਿੱਧੇ ਭੈਣਾਂ ਦੇ ਅਕਾਊਂਟ ਵਿੱਚ, ਡਿਜੀਟਲ ਤਰੀਕੇ ਨਾਲ ਭੇਜੋ, ਕਿਸੇ ਪੁਰਸ਼ ਦੇ ਹੱਥ ਵਿੱਚ ਪੈਸੇ ਮਤ ਦੇਣਾ। ਮੇਰਾ ਅਨੁਭਵ ਹੈ, ਇਸ ਦੇ ਬਹੁਤ ਹੀ ਸ਼ਾਨਦਾਰ ਪਰਿਣਾਮ ਆਉਂਦੇ ਹਨ। ਪਸ਼ੂਪਾਲਣ ਤਾਂ ਇੱਕ ਅਜਿਹਾ ਸੈਕਟਰ ਹੈ, ਜਿਸ ਵਿੱਚ ਸਭ ਤੋਂ ਅਧਿਕ ਸਾਡੀਆਂ ਭੈਣਾਂ ਜੁੜੀਆਂ ਹਨ। ਇਹ ਭੈਣਾਂ ਨੂੰ ਆਤਮਨਿਰਭਰ ਬਣਾਉਣ ਦਾ ਬਹੁਤ ਵੱਡਾ ਮਾਧਿਅਮ ਹੈ। ਪਸ਼ੂ ਪਾਲਣ ਛੋਟੇ ਕਿਸਾਨਾਂ ਅਤੇ ਜ਼ਮੀਨ ਰਹਿਤ ਪਰਿਵਾਰਾਂ ਦਾ ਵੀ ਬਹੁਤ ਵੱਡਾ ਸਹਾਰਾ ਹੈ।  ਇਸ ਲਈ ਡਬਲ ਇੰਜਣ ਸਰਕਾਰ ਪਸ਼ੂਪਾਲਣ ਤੇ ਡੇਅਰੀ ਸੈਕਟਰ ਨੂੰ ਇਨ੍ਹਾਂ ਹੁਲਾਰਾ ਦੇ ਰਹੀ ਹੈ।

ਸਾਥੀਓ,

ਸਾਡੀ ਸਰਕਾਰ, ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ਦੇ ਨਾਲ ਹੀ ਹੁਣ ਅੰਨਦਾਤਾ ਨੂੰ ਉਰਵਕ ਦਾਤਾ ਬਣਾਉਣ ‘ਤੇ ਵੀ ਕੰਮ ਕਰ ਰਹੀ ਹੈ। ਉਰਵਕ ਦਾਤਾ ਬਣੋ, ਅਸੀਂ ਪਸ਼ੂਪਾਲਕਾਂ ਨੂੰ ਦੁੱਧ ਤੋਂ ਇਲਾਵਾ ਗੋਬਰ ਤੋਂ ਵੀ ਕਮਾਈ ਦੇ ਅਵਸਰ ਦੇ ਰਹੇ ਹਾਂ। ਸਾਡੇ ਜੋ ਇਹ ਡੇਅਰੀ ਪਲਾਂਟ ਹਨ, ਇਨ੍ਹਾਂ ਵਿੱਚ ਗੋਬਰ ਤੋਂ ਬਾਇਓਸੀਐੱਨਜੀ ਬਣੇ ਅਤੇ ਇਸ ਪ੍ਰਕਿਰਿਆ ਵਿੱਚ ਜੋ ਜੈਵਿਕ ਖਾਦ ਹੈ, ਉਹ ਘੱਟ ਦਾਮ ‘ਤੇ ਕਿਸਾਨਾਂ ਨੂੰ ਮਿਲੇ, ਇਸ ‘ਤੇ ਕੰਮ ਹੋ ਰਿਹਾ ਹੈ। ਇਸ ਨਾਲ ਕੁਦਰਤੀ ਖੇਤੀ ਨੂੰ ਹੋਰ ਬਲ ਮਿਲੇਗਾ। ਗੰਗਾ ਜੀ ਦੇ ਕਿਨਾਰੇ ਕੁਦਰਤੀ ਖੇਤੀ ਕਰਨ ਦਾ ਚਲਨ ਵੈਸੇ ਹੀ ਹੁਣ ਵਧ ਰਿਹਾ ਹੈ। ਅੱਜ ਗੋਬਰਧਨ ਯੋਜਨਾ ਦੇ ਤਹਿਤ, ਗੋਬਰ ਹੋਵੇ, ਦੂਸਰਾ ਕਚਰਾ ਹੋਵੇ, ਉਸ ਨਾਲ ਬਾਇਓਗੈਸ, ਬਾਇਓ ਸੀਐੱਨਜੀ ਬਣਾਈ ਜਾ ਰਹੀ ਹੈ। ਇਸ ਨਾਲ ਸਾਫ਼-ਸਫ਼ਾਈ ਵੀ ਰਹਿੰਦੀ ਹੈ ਅਤੇ ਕਚਰੇ ਦਾ ਪੈਸਾ ਵੀ ਮਿਲਦਾ ਹੈ।

ਸਾਥੀਓ,

ਇਹ ਸਾਡੇ ਇੱਥੇ ਕਾਸ਼ੀ ਤੋਂ ਕਚਰੇ ਤੋਂ ਕੰਚਨ ਬਣਾਉਣ ਦੇ ਮਾਮਲੇ ਵਿੱਚ ਵੀ ਇੱਕ ਮਾਡਲ ਦੇ ਰੂਪ ਵਿੱਚ ਦੇਸ਼ ਵਿੱਚ ਸਾਹਮਣੇ ਆ ਰਹੀ ਹੈ। ਅੱਜ ਅਜਿਹੇ ਇੱਕ ਹੋਰ ਪਲਾਂਟ ਦਾ ਉਦਘਾਟਨ ਇੱਥੇ ਹੋਇਆ ਹੈ। ਇਹ ਪਲਾਂਟ ਪ੍ਰਤੀ ਦਿਨ ਸ਼ਹਿਰ ਤੋਂ ਨਿਕਲਣ ਵਾਲੇ 600 ਟਨ ਕਚਰੇ ਨੂੰ 200 ਟਨ ਚਾਰਕੋਲ ਵਿੱਚ ਬਦਲੇਗਾ। ਸੋਚੋ, ਇਹੀ ਕਚਰਾ ਅਗਰ ਕਿੱਥੇ ਕਿਸੇ ਮੈਦਾਨ ਵਿੱਚ ਸੁੱਟਦੇ ਰਹਿੰਦੇ ਤਾਂ ਕੂੜੇ ਦਾ ਕਿੰਨਾ ਵੱਡਾ ਪਹਾੜ ਬਣ ਜਾਂਦਾ। ਕਾਸ਼ੀ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਅਨੇਕ ਕੰਮ ਹੋਏ ਹਨ।

ਸਾਥੀਓ,

ਕਿਸਾਨ ਅਤੇ ਪਸ਼ੂ ਪਾਲਕ ਹਮੇਸ਼ਾ ਤੋਂ ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੇ ਹਨ। ਦੋ ਦਿਨ ਪਹਿਲਾਂ ਹੀ ਸਰਕਾਰ ਨੇ ਗੰਨੇ ਦੇ ਨਿਊਨਤਮ ਮੁੱਲ ਨੂੰ ਵਧਾ ਕੇ 340 ਰੁਪਏ ਪ੍ਰਤੀ ਕਵਿੰਟਲ ਕਰ ਦਿੱਤਾ ਹੈ। ਪਸ਼ੂ ਪਾਲਕਾਂ ਦੇ ਹਿਤ ਨੂੰ ਧਿਆਨ ਵਿੱਚ ਰੱਖਦੇ ਹੋ, ਪਸ਼ੂਧਨ ਬੀਮਾ ਪ੍ਰੋਗਰਾਮ ਨੂੰ ਵੀ ਹੋਰ ਆਸਾਨ ਕੀਤਾ ਗਿਆ ਹੈ। ਆਪ ਪੂਰਵਾਂਚਲ ਕ ਉ ਸਮਾਂ ਯਾਦ ਕਰਾ, ਗੰਨਾ ਦੇ ਭੁਗਤਾਨ ਦੇ ਲਈ ਪਹਿਲੇ ਵਾਲਾ ਸਰਕਾਰ ਕਿਤਨਾ ਮਿਨੱਤ ਕਰਾਵਤ ਰਹੇ। ਲੇਕਿਨ ਹੁਣ ਇਹ ਭਾਜਪਾ ਦੀ ਸਰਕਾਰ ਹੈ। ਕਿਸਾਨਾਂ ਦੇ ਬਕਾਏ ਦਾ ਭੁਗਤਾਨ ਤਾਂ ਹੀ ਹੋ ਰਿਹਾ ਹੈ, ਫਸਲਾਂ ਦੇ ਦਾਮ ਵੀ ਵਧਾਏ  ਜਾ ਰਹੇ ਹਨ।

ਭਾਈਓ ਅਤੇ ਭੈਣੋਂ,

ਵਿਕਸਿਤ ਭਾਰਤ ਦਾ ਨਿਰਮਾਣ, ਆਤਮਨਿਰਭਰ ਭਾਰਤ ਦੇ ਬਲ ‘ਤੇ ਹੋਵੇਗਾ। ਆਪਣੀ ਜ਼ਰੂਰਤ ਦਾ ਹਰ ਸਮਾਨ ਬਾਹਰ ਤੋਂ ਆਯਾਤ ਕਰਨ ਨਾਲ ਵਿਕਸਿਤ ਭਾਰਤ ਨਹੀਂ ਬਣ ਸਕਦਾ। ਪਹਿਲੇ ਦੀ ਸਰਕਾਰਾਂ ਅਤੇ ਸਾਡੀ ਸਰਕਾਰ ਦੀ ਸੋਚ ਵਿੱਚ ਇਹੀ ਸਭ ਤੋਂ ਵੱਡਾ ਅੰਤਰ ਹੈ। ਆਤਮਨਿਰਭਰ ਭਾਰਤ ਤਦ ਹੀ ਹੋਵੇਗਾ, ਜਦੋਂ ਦੇਸ਼ ਦੀ ਹਰ ਛੋਟੀ-ਛੋਟੀ ਸ਼ਕਤੀ ਨੂੰ ਜਗਾਇਆ ਜਾਵੇ। ਜਦੋਂ ਛੋਟੇ ਕਿਸਾਨਾਂ, ਪਸ਼ੂ ਪਾਲਕਾਂ, ਕਾਰੀਗਰਾਂ, ਸ਼ਿਲਪਕਾਰਾਂ, ਲਘੂ ਉਦਮੀਆਂ ਨੂੰ ਮਦਦ ਦਿੱਤੀ ਜਾਵੇ। ਇਸ ਲਈ, ਮੈਂ ਲੋਕਲ ਦੇ ਲਈ ਵੋਕਲ ਰਹਿੰਦਾ ਹੀ ਹਾਂ। ਅਤੇ ਮੈਂ ਜਦੋਂ ਵੋਕਲ ਫੋਰ ਲੋਕਲ ਕਹਿੰਦਾ ਹਾਂ, ਤਾਂ ਇਹ ਉਨ੍ਹਾਂ ਬੁਨਕਰਾਂ, ਉਨ੍ਹਾਂ ਛੋਟੇ ਉਦਮੀਆਂ ਦਾ ਪ੍ਰਚਾਰ ਹੈ, ਜੋ ਲੱਖਾਂ ਰੁਪਏ ਖਰਚ ਕਰਕੇ ਅਖਬਾਰਾਂ ਅਤੇ ਟੀਵੀ ‘ਤੇ ਵਿਗਿਆਪਨ ਨਹੀਂ ਦੇ ਸਕਦੇ। ਸਥਾਨਕ ਉਤਪਾਦ ਬਣਾਉਣ ਵਾਲੇ ਅਜਿਹੇ ਹਰ ਸਾਥੀ ਦਾ ਪ੍ਰਚਾਰ ਮੋਦੀ ਖੁਦ ਕਰਦਾ ਹੈ।

 

 ਦੇਸ਼ ਦੇ ਹਰ ਛੋਟੇ ਕਿਸਾਨ, ਹਰ ਛੋਟੇ ਉੱਦਮੀ ਦਾ ਐਂਬੈਸਡਰ ਅੱਜ ਮੋਦੀ ਹੈ। ਜਦੋਂ ਮੈਂ ਖਾਦੀ ਖਰੀਦੋ, ਖਾਦੀ ਪਹਿਨੋ ਦਾ ਆਗ੍ਰਹਿ ਕਰਦਾ ਹਾਂ, ਤਾਂ ਪਿੰਡ-ਪਿੰਡ ਵਿੱਚ ਖਾਦੀ ਨਾਲ ਜੁੜੀਆਂ  ਭੈਣਾਂ, ਦਲਿਤ, ਪਿੱਛੜੇ, ਉਨ੍ਹਾਂ ਦੀ ਮਿਹਨਤ ਨੂੰ ਬਜ਼ਾਰ ਨਾਲ ਜੋੜਦਾ ਹਾਂ। ਜਦੋਂ ਮੈਂ ਦੇਸ਼ ਵਿੱਚ ਬਣੇ ਖਿਡੌਣੇ ਖਰੀਦਣ  ਦੀ ਗੱਲ ਕਰਦਾ ਹਾਂ, ਤਾਂ ਇਸ ਨਾਲ ਪੀੜ੍ਹੀਆਂ ਤੋਂ ਖਿਡੌਣੇ ਬਣਾਉਣ ਵਾਲੇ ਪਰਿਵਾਰਾਂ ਦਾ ਜੀਵਨ ਸੁਧਰਦਾ ਹੈ। ਜਦੋਂ ਮੈਂ ਮੇਕ ਇਨ ਇੰਡੀਆ ਕਹਿੰਦਾ ਹਾਂ, ਤਾਂ ਮੈਂ ਇਨ੍ਹਾਂ ਛੋਟੇ ਅਤੇ ਕੁਟੀਰ ਉਦਯੋਗਾਂ, ਸਾਡੇ MSMEs ਦੀ ਸਮਰੱਥਾ ਨੂੰ ਨਵੀਂ ਬੁਲੰਦੀ ਦੇਣ ਦਾ ਪ੍ਰਯਾਸ ਕਰਦਾ ਹਾਂ। ਜਦ ਮੈਂ, ਦੇਖੋ ਆਪਣਾ ਦੇਸ਼ ਕਹਿੰਦਾ ਹਾਂ, ਤਾਂ ਮੈਂ ਆਪਣੇ ਹੀ ਦੇਸ਼ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਦਾ ਹਾਂ।

ਇਸ ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ-ਸਵੈਰੋਜ਼ਗਾਰ ਕਿਵੇਂ ਵਧਦਾ ਹੈ, ਇਹ ਅਸੀਂ ਕਾਸ਼ੀ ਵਿੱਚ ਅਨੁਭਵ ਕਰ ਰਹੇ ਹਾਂ। ਜਦੋਂ ਤੋਂ ਵਿਸ਼ਵਨਾਥ ਧਾਮ ਦਾ ਪੁਨਰ-ਨਿਰਮਾਣ ਹੋਇਆ ਹੈ, ਤਦ ਤੋਂ ਕਰੀਬ-ਕਰੀਬ 12 ਕਰੋੜ ਤੋਂ ਅਧਿਕ ਲੋਕ ਕਾਸ਼ੀ ਆ ਚੁੱਕੇ ਹਨ। ਇਸ ਨਾਲ ਇੱਥੇ ਦੇ ਦੁਕਾਨਦਾਰ, ਢਾਬੇ ਵਾਲੇ, ਰੇਹੜੀ-ਠੇਲੇ ਵਾਲੇ, ਰਿਕਸ਼ੇ ਵਾਲੇ, ਫੁੱਲ ਵਾਲੇ, ਕਿਸ਼ਤੀ ਵਾਲੇ, ਸਭ ਦਾ ਰੋਜ਼ਗਾਰ ਵਧਿਆ ਹੈ।

ਅੱਜ ਤਾਂ ਇੱਕ ਹੋਰ ਨਵੀਂ ਸ਼ੁਰੂਆਤ ਹੋਈ ਹੈ। ਅੱਜ ਕਾਸ਼ੀ ਅਤੇ ਅਯੁੱਧਿਆ ਦੇ ਲਈ ਛੋਟੇ-ਛੋਟੇ ਇਲੈਕਟ੍ਰਿਕ ਜਹਾਜ ਦੀ ਯੋਜਨਾ ਸ਼ੁਰੂ ਹੋਈ ਹੈ। ਇਸ ਨਾਲ ਕਾਸ਼ੀ ਅਤੇ ਅਯੁੱਧਿਆ ਆਉਣ ਵਾਲੇ ਸ਼ਰਧਾਲੁਆਂ ਦਾ ਅਨੁਭਵ ਹੋਰ ਵੀ ਬਿਹਤਰ ਹੋਣ ਵਾਲਾ ਹੈ।

ਭਾਈਓ ਅਤੇ ਭੈਣੋ,

ਦਹਾਕਿਆਂ-ਦਹਾਕੇ ਦੇ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਣ ਨੇ ਯੂਪੀ ਨੂੰ ਵਿਕਾਸ ਵਿੱਚ ਪਿੱਛੇ ਰੱਖਿਆ। ਪਹਿਲੇ ਦੀਆਂ ਸਰਕਾਰਾਂ ਨੇ ਯੂਪੀ ਨੂੰ ਬੀਮਾਰੂ ਰਾਜ ਬਣਾਇਆ, ਇੱਥੇ ਦੇ ਨੌਜਵਾਨਾਂ ਤੋਂ ਉਨ੍ਹਾਂ ਦਾ ਭਵਿੱਖ ਛੀਨਾ। ਲੇਕਿਨ ਅੱਜ ਜਦੋਂ ਯੂਪੀ ਬਦਲ ਰਿਹਾ ਹੈ, ਜਦੋਂ ਯੂਪੀ ਦੇ ਨੌਜਵਾਨ ਆਪਣਾ ਨਵਾਂ ਭਵਿੱਖ ਲਿਖ ਰਹੇ ਹਨ, ਤਦ ਇਹ ਪਰਿਵਾਰਵਾਦੀ ਕੀ ਕਰ ਰਹੇ ਹਨ। ਮੈਂ ਤਾਂ ਇਨ੍ਹਾਂ ਦੀ ਗੱਲਾਂ ਸੁਣ ਕੇ ਹੈਰਾਨ ਹਾਂ। ਕਾਂਗਰਸ ਦੇ ਸ਼ਾਹੀ ਪਰਿਵਾਰ ਦੇ ਯੁਵਰਾਜ ਦਾ ਕਹਿਣਾ ਹੈ ਅਤੇ ਚੌਂਕ ਜਾਓਗੇ, ਤੁਸੀਂ, ਕਾਂਗਰਸ ਦੇ ਯੁਵਰਾਜ ਪਰਿਵਾਰ ਨੇ ਕੀ ਕਿਹਾ ਉਹ ਕਹਿ ਰਹੇ ਹਨ ਅਤੇ ਕਾਸ਼ੀ ਦੀ ਧਰਤੀ ‘ਤੇ ਆ ਕੇ ਕਹਿ ਰਹੇ ਹਨ,- ਕਾਸ਼ੀ ਦੇ ਨੌਜਵਾਨ, ਯੂਪੀ ਦੇ ਨੌਜਵਾਨ ਨਸ਼ੇੜੀ ਹਨ। ਇਹ ਕੈਸੀ ਭਾਸ਼ਾ ਹੈ ਭਈ।

ਮੋਦੀ ਨੂੰ ਗਾਲੀ ਦਿੰਦੇ-ਦਿੰਦੇ ਤਾਂ ਇਨ੍ਹਾਂ ਨੇ 2 ਦਹਾਕੇ ਬਿਤਾ ਦਿੱਤੇ। ਲੇਕਿਨ ਹੁਣ ਈਸ਼ਵਰ ਰੂਪੀ ਜਨਤਾ ਜਨਾਦਰਨ ‘ਤੇ, ਯੂਪੀ ਦੇ ਨੌਜਵਾਨਾਂ ‘ਤੇ ਵੀ ਇਹ ਲੋਕ ਆਪਣੀ ਫਰਸਟ੍ਰੇਸ਼ਨ ਨਿਕਾਲ ਰਹੇ ਹਨ। ਜਿਨ੍ਹਾਂ ਦੇ ਆਪਣੇ ਹੋਸ਼ ਠਿਕਾਣੇ ਨਹੀਂ ਹਨ, ਉਹ ਯੂਪੀ ਦੇ, ਮੇਰੀ ਕਾਸ਼ੀ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਰਹੇ ਹਨ। ਅਰੇ ਘੋਰ ਪਰਿਵਾਰਵਾਦੀਓ, ਕਾਸ਼ੀ ਦਾ, ਯੂਪੀ ਦਾ ਨੌਜਵਾਨ ਤਾਂ, ਵਿਕਸਿਤ ਯੂਪੀ ਬਣਾਉਣ ਵਿੱਚ ਜੁਟਿਆ ਹੈ, ਆਪਣਾ ਸਮ੍ਰਿੱਧ ਭਵਿੱਖ ਲਿਖਣ ਲਈ ਮਿਹਨਤ ਦੀ ਪਰਾਕਾਸ਼ਠਾ ਕਰ ਰਿਹਾ ਹੈ। ਇੰਡੀ ਗਠਬੰਧਨ ਦੁਆਰਾ ਯੂਪੀ ਦੇ ਨੌਜਵਾਨਾਂ ਦਾ ਅਪਮਾਨ, ਕੋਈ ਨਹੀਂ ਭੁੱਲੇਗਾ।

ਸਾਥੀਓ,

ਘੋਰ ਪਰਿਵਾਰਵਾਦੀਆਂ ਦੀ ਇਹੀ ਅਸਲੀਅਤ ਹੁੰਦੀ ਹੈ। ਹਮੇਸ਼ਾ ਪਰਿਵਾਰਵਾਦੀ ਯੁਵਾ-ਸ਼ਕਤੀ ਤੋਂ ਡਰਦੇ ਹਨ, ਯੁਵਾ ਟੈਲੇਂਟ ਤੋਂ ਡਰਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਆਮ ਯੁਵਾ ਨੂੰ ਅਵਸਰ ਮਿਲਿਆ ਹੈ ਤਾਂ ਉਹ ਜਗ੍ਹਾ ਚੁਣੌਤੀ ਦੇਵੇਗਾ। ਇਨ੍ਹਾਂ ਨੂੰ ਉਹੀ ਲੋਕ ਪਸੰਦ ਆਉਂਦੇ ਹਨ, ਜੋ ਆਪਣੀ ਦਿਨ ਰਾਤ ਜੈ ਜੈਕਾਰ ਕਰਦੇ ਰਹਿੰਦੇ ਹਨ। ਅੱਜਕੱਲ੍ਹ ਤਾਂ ਇਨ੍ਹਾਂ ਦੇ ਗੁੱਸੇ ਦਾ ਇਨ੍ਹਾਂ ਦੀ ਬੁਖਲਾਹਟ ਦਾ ਇੱਕ ਹੋਰ ਵੀ ਕਾਰਨ ਹੈ। ਇਨ੍ਹਾਂ ਨੂੰ ਕਾਸ਼ੀ ਅਤੇ ਅਯੁੱਧਿਆ ਦਾ ਨਵਾਂ ਸਰੂਪ ਬਿਲਕੁਲ ਪਸੰਦ ਨਹੀਂ ਆ ਰਿਹਾ। ਤੁਸੀਂ ਦੇਖੋ, ਆਪਣੇ ਭਾਸ਼ਣਾਂ ਵਿੱਚ ਰਾਮ ਮੰਦਿਰ ਨੂੰ ਲੈ ਕੇ ਕੈਸੇ-ਕੈਸੇ ਗੱਲਾਂ ਕਰਦੇ ਹਨ। ਕੈਸੀ-ਕੈਸੀ ਗੱਲਾਂ ਨਾਲ ਹਮਲਾ ਕਰਦੇ ਹਨ। ਮੈਂ ਇਹ ਨਹੀਂ ਜਾਣਦਾ ਸੀ ਕਿ ਕਾਂਗਰਸ ਨੂੰ ਪ੍ਰਭੂ ਸ਼੍ਰੀਰਾਮ ਨਾਲ ਇਤਨੀ ਨਫ਼ਰਤ ਹੈ।

 

ਭਾਈਓ ਅਤੇ ਭੈਣੋਂ,

ਇਹ ਆਪਣੇ ਪਰਿਵਾਰ ਅਤੇ ਆਪਣੇ ਵੋਟ ਬੈਂਕ ਤੋਂ ਬਾਹਰ ਦੇਖ ਹੀ ਨਹੀਂ ਸਕਦੇ, ਸੋਚ ਹੀ ਨਹੀਂ ਸਕਦੇ। ਤਦ ਹੀ ਤਾਂ ਹਰ ਚੋਣਾਂ ਦੇ ਦੌਰਾਨ ਨਾਲ ਆਉਂਦੇ ਹਨ ਅਤੇ ਜਦੋਂ ਨਤੀਜਾ ‘ਨਿਲ ਬਟਾ ਸੰਨਾਟਾ’ ਆਉਂਦਾ ਹੈ ਤਾਂ ਇਹ ਇੱਕ-ਦੂਸਰੇ ਨੂੰ ਗਾਲੀ ਦਿੰਦੇ ਹੋਏ ਅਲੱਗ ਹੋ ਜਾਂਦੇ ਹਨ। ਲੇਕਿਨ ਇਹ ਲੋਕ ਜਾਣਦੇ ਨਹੀਂ- ਈ ਬਨਾਰਸ ਹੌ, ਈਹਾਂ ਸਭ ਗੁਰੂ ਹੌ। ਈਹਾਂ ਇਡੀ ਗਠਬੰਧਨ ਕੇ ਪੈਂਤਰਾ ਨਾ ਚਲੀ। ਬਨਾਰਸ ਨਾਹੀਂ.... ਪੂਰੇ ਯੂਪੀ ਕੇ ਪਤਾ ਹੌ। ਮਾਲ ਵਹੀ ਹੈ, ਪੈਕਿੰਗ ਨਈ ਹੈ। (इ बनारस हौ, इहां सब गुरू हौ। इहां इंडी गठबंधन के पैंतरा ना चली। बनारस नाहीं ....पूरे यूपी के पता हौ। माल वही है, पैकिंग नई है।) ਇਸ ਵਾਰ ਤਾਂ ਇਨ੍ਹਾਂ ਨੂੰ ਜਮਾਨਤ ਬਚਾਉਣ ਦੇ ਲਈ ਹੀ ਬਹੁਤ ਸੰਘਰਸ਼ ਕਰਨਾ ਪਵੇਗਾ।

ਸਾਥੀਓ,

ਅੱਜ ਪੂਰੇ ਦੇਸ਼ ਦਾ ਇੱਕ ਹੀ ਮੂਡ ਹੈ- ਅਬਕੀ ਵਾਰ, NDA 400 ਪਾਰ। ਮੋਦੀ ਦੀ ਗਾਰੰਟੀ ਹੈ- ਹਰ ਲਾਭਾਰਥੀ ਨੂੰ ਸ਼ਤ-ਪ੍ਰਤੀਸ਼ਤ ਲਾਭ। ਮੋਦੀ ਸੈਚੂਰੇਸ਼ਨ ਦੀ ਗਾਰੰਟੀ ਦੇ ਰਿਹਾ ਹੈ, ਤਾਂ ਯੂਪੀ ਨੇ ਵੀ ਸਾਰੀਆਂ ਸੀਟਾਂ ਮੋਦੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਯਾਨੀ ਇਸ ਵਾਰ ਯੂਪੀ ਸ਼ਤ-ਪ੍ਰਤੀਸ਼ਤ ਸੀਟਾਂ NDA ਦੇ ਨਾਮ ਕਰਨ ਵਾਲਾ ਹੈ।

ਭਾਈਓ ਅਤੇ ਭੈਣੋਂ,

ਮੋਦੀ ਦਾ ਤੀਸਰਾ ਕਾਰਜਕਾਲ ਪੂਰੀ ਦੁਨੀਆ ਵਿੱਚ ਭਾਰਤ ਦੀ ਸਮਰੱਥਾ ਦਾ ਸਭ ਤੋਂ ਪ੍ਰਖਰ ਕਾਲਖੰਡ ਹੋਣ ਵਾਲਾ ਹੈ। ਇਸ ਵਿੱਚ ਭਾਰਤ ਦਾ ਆਰਥਿਕ, ਸਮਾਜਿਕ, ਸਾਮਰਿਕ, ਸੱਭਿਆਚਾਰਕ, ਹਰ ਖੇਤਰ ਨਵੀਂ ਬੁਲੰਦੀ ‘ਤੇ ਹੋਵੇਗਾ। ਬੀਤੇ 10 ਵਰ੍ਹਿਆਂ ਵਿੱਚ ਭਾਰਤ 11ਵੇਂ ਨੰਬਰ ਤੋਂ ਉੱਪਰ ਉੱਠ ਕੇ 5ਵੇਂ ਨੰਬਰ ਦੀ ਆਰਥਿਕ ਤਾਕਤ ਬਣਿਆ। ਆਉਣ ਵਾਲੇ 5 ਵਰ੍ਹਿਆਂ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣੇਗਾ।

ਬੀਤੇ 10 ਵਰ੍ਹਿਆਂ ਵਿੱਚ ਤੁਸੀਂ ਦੇਸ਼ ਵਿੱਚ ਦੇਖ ਰਹੇ ਹੋ ਕਿ ਸਭ ਕੁਝ ਡਿਜੀਟਲ ਹੋ ਗਿਆ ਹੈ। ਅੱਜ ਤੁਸੀਂ ਚਾਰੇ ਪਾਸੇ ਫੋਰ ਲੇਨ, ਛੇ ਲੇਨ, ਅੱਠ ਲੇਨ, ਦੀਆਂ ਚੌੜੀਆਂ-ਚੌੜੀਆਂ ਸੜਕਾਂ ਦੇਖ ਰਹੇ ਹੋ, ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਹੁੰਦੇ ਦੇਖ ਰਹੇ ਹੋ। ਵੰਦੇ ਭਾਰਤ,ਅੰਮ੍ਰਿਤ ਭਾਰਤ, ਨਮੋ ਭਾਰਤ, ਅਜਿਹੀ ਤੇਜ਼ ਅਤੇ ਆਧੁਨਿਕ ਟ੍ਰੇਨਾਂ ਚਲਦੀਆਂ ਦੇਖ ਰਹੇ ਹੋ, ਅਤੇ ਇਹੀ ਤਾਂ ਨਵਾਂ ਭਾਰਤ ਹੈ। ਆਉਣ ਵਾਲੇ 5 ਵਰ੍ਹਿਆਂ ਵਿੱਚ ਅਜਿਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਹੋਣ ਵਾਲੀ ਹੈ, ਦੇਸ਼ ਦਾ ਕਾਇਆਕਲਪ ਹੋਣ ਵਾਲਾ ਹੈ।

ਮੋਦੀ ਨੇ ਤਾਂ ਗਾਰੰਟੀ ਦਿੱਤੀ ਹੈ ਕਿ ਜਿਸ ਪੂਰਬੀ ਭਾਰਤ ਨੂੰ ਵਿਕਾਸ ਤੋਂ ਵੰਚਿਤ ਰੱਖਿਆ ਗਿਆ, ਉਸ ਨੂੰ ਵਿਕਸਿਤ ਭਾਰਤ ਦਾ ਗ੍ਰੋਥ ਇੰਜਣ ਬਣਾਵਾਂਗਾ। ਵਾਰਾਣਸੀ ਤੋਂ ਔਰੰਗਾਬਾਦ ਦੇ ਸਿਕਸ-ਲੇਨ ਹਾਈਵੇਅ ਦਾ ਪਹਿਲਾ ਫੇਜ ਪੂਰਾ ਹੋਇਆ ਹੈ। ਆਉਣ ਵਾਲੇ 5 ਵਰ੍ਹਿਆਂ ਵਿੱਚ ਇਹ ਪੂਰਾ ਹੋਵੇਗਾ ਤਾਂ ਯੂਪੀ ਅਤੇ ਬਿਹਾਰ ਨੂੰ ਬਹੁਤ ਫਾਇਦਾ ਹੋਵੇਗਾ। ਵਾਰਾਣਸੀ-ਰਾਂਚੀ –ਕੋਲਕਾਤਾ ਐਕਸਪ੍ਰੈੱਸਵੇਅ ਇਸ ਤੋਂ ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੀ ਦੂਰੀ ਹੋਰ ਸਿਮਟਣ ਵਾਲੀ ਹੈ। ਭਵਿੱਖ ਵਿੱਚ ਬਨਾਰਸ ਤੋਂ ਕੋਲਕਾਤਾ ਦੇ ਸਫ਼ਰ ਦਾ ਸਮਾਂ ਕਰੀਬ-ਕਰੀਬ ਅੱਧਾ ਹੋਣ ਜਾ ਰਿਹਾ ਹੈ।

ਸਾਥੀਓ,

ਆਉਣ ਵਾਲੇ 5 ਵਰ੍ਹਿਆਂ ਵਿੱਚ ਯੂਪੀ ਦੇ, ਕਾਸ਼ੀ ਦੇ ਵਿਕਾਸ ਵਿੱਚ ਵੀ ਨਵੇਂ ਆਯਾਮ ਜੁੜਨਗੇ।  ਤਦ ਕਾਸ਼ੀ ਰੋਪਵੇਅ ਜਿਹੇ ਆਧੁਨਿਕ ਯਾਤਾਯਾਤ ਵਿੱਚ ਸਫ਼ਰ ਕਰੇਗੀ। ਏਅਰਪੋਰਟ ਦੀ ਸਮਰੱਥਾ ਕਈ ਗੁਣਾ ਅਧਿਕ ਹੋਵੇਗੀ। ਕਾਸ਼ੀ ਯੂਪੀ ਹੀ ਨਹੀਂ, ਦੇਸ਼ ਦੀ ਵੀ ਇੱਕ ਮਹੱਤਵਪੂਰਨ ਖੇਡ ਨਗਰੀ ਬਣੇਗੀ। ਆਉਣ ਵਾਲੇ 5 ਵਰ੍ਹਿਆਂ ਵਿੱਚ ਮੇਰੀ ਕਾਸ਼ੀ, ਮੇਡ ਇਨ ਇੰਡੀਆ, ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਹੋਰ ਗਤੀ ਦੇਵੇਗੀ। ਆਉਣ ਵਾਲੇ 5 ਵਰ੍ਹਿਆਂ ਵਿੱਚ ਨਿਵੇਸ਼ ਅਤੇ ਨੌਕਰੀ, ਕੌਸ਼ਲ ਅਤੇ ਰੋਜ਼ਗਾਰ ਇਸ ਦੇ ਹੱਬ ਦੇ ਰੂਪ ਵਿੱਚ ਕਾਸ਼ੀ ਦੀ ਭੂਮਿਕਾ ਹੋਰ ਸਸ਼ਕਤ ਹੋਵੇਗੀ।

ਆਉਣ ਵਾਲੇ 5 ਵਰ੍ਹਿਆਂ ਵਿੱਚ ਕਾਸ਼ੀ ਦਾ ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ ਪਰਿਸਰ ਤਿਆਰ ਹੋ ਜਾਵੇਗਾ। ਇਸ ਨਾਲ ਯੂਪੀ ਦੇ ਨੌਜਵਾਨਾਂ ਦੇ ਲਈ ਸਕਿੱਲ ਅਤੇ ਰੋਜ਼ਗਾਰ ਦੇ ਕਈ ਅਵਸਰ ਮਿਲਣਗੇ। ਇਸ ਨਾਲ ਸਾਡੇ ਬੁਣਕਰ ਸਾਥੀਆਂ, ਸਾਡੇ ਕਾਰੀਗਰਾਂ ਨੂੰ ਵੀ ਨਵੀਂ ਟੈਕਨੋਲੋਜੀ ਅਤੇ ਨਵੀਂ ਸਕਿੱਲ ਦੇਣਾ ਸਰਲ ਹੋਵੇਗਾ।

 

ਸਾਥੀਓ,

ਬੀਤੇ ਦਹਾਕੇ ਵਿੱਚ ਕਾਸ਼ੀ ਨੂੰ ਅਸੀਂ ਹੈਲਥ ਅਤੇ ਐਜੂਕੇਸ਼ਨ  ਦੇ ਹੱਬ ਦੇ ਰੂਪ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ ਹੈ। ਹੁਣ ਇੱਕ ਨਵਾਂ ਮੈਡੀਕਲ ਕਾਲਜ ਵੀ ਇਸ ਵਿੱਚ ਜੁੜਣ ਵਾਲਾ ਹੈ। ਬੀਐੱਚਯੂ ਵਿੱਚ ਨੈਸ਼ਨਲ ਸੈਂਟਰ ਆਫ਼ ਏਜਿੰਗ ਦੇ ਨਾਲ-ਨਾਲ ਅੱਜ 35 ਕਰੋੜ ਰੁਪਏ ਦੀ ਲਾਗਤ ਨਾਲ ਕਈ ਡਾਇਗਨੌਸਟਿਕ ਮਸ਼ੀਨਾਂ ਅਤੇ ਉਪਕਰਣਾਂ ਦਾ ਵੀ ਲੋਕਅਰਪਣ ਕੀਤਾ ਜਾ ਰਿਹਾ ਹੈ। ਇਸ ਨਾਲ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਉੱਥੇ ਹੀ ਪਰਿਸਰ ਵਿੱਚ ਹੀ ਡਾਇਗਨੌਸਿਸ ਕਰਨਾ ਅਸਾਨ ਹੋ ਜਾਏਗਾ। ਕਾਸ਼ੀ ਵਿੱਚ, ਹਸਪਤਾਲਾਂ ਤੋਂ ਨਿਕਲੇ ਬਾਇਓ ਕਚਰੇ ਨੂੰ ਨਿਪਟਾਉਣ ਦੇ ਲਈ ਨਵੀਂ ਸੁਵਿਧਾ ਵੀ ਜਲਦੀ ਤਿਆਰ ਹੋਣ ਵਾਲੀ ਹੈ।

 

ਸਾਥੀਓ,

ਕਾਸ਼ੀ ਦੇ, ਯੂਪੀ ਦੇ, ਦੇਸ਼ ਦੇ ਤੇਜ਼ ਵਿਕਾਸ ਨੂੰ ਹੁਣ ਥਮਣ ਨਹੀਂ ਦੇਣਾ ਹੈ। ਹਰ ਕਾਸ਼ੀ ਵਾਸੀ ਨੂੰ ਹੁਣ ਜੁਟ ਜਾਣਾ ਹੈ। ਮੋਦੀ ਦੀ ਗਾਰੰਟੀ ‘ਤੇ ਜੇਕਰ ਦੇਸ਼ ਅਤੇ ਦੁਨੀਆ ਨੂੰ ਇੰਨਾ ਭਰੋਸਾ ਹੈ, ਤਾਂ ਇਸ ਦੇ ਪਿੱਛੇ ਤੁਹਾਡਾ ਅਪਣਾਪਣ ਅਤੇ ਬਾਬਾ ਦਾ ਅਸ਼ੀਰਵਾਦ ਹੈ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਨਵੇਂ ਪ੍ਰੋਜੈਕਟਸ ਦੇ ਲਈ ਵਧਾਈ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਹਰ-ਹਰ ਮਹਾਦੇਵ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
25% of India under forest & tree cover: Government report

Media Coverage

25% of India under forest & tree cover: Government report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi