ਨੱਲਵਰਾਯ ਮਲਯਾਲੀ ਸਨੇਹਿਤਰੇ,
ਨਮਸਕਾਰਮ੍ ।
ਕੇਰਲਾ ਦੇ ਗਵਰਨਰ ਸ਼੍ਰੀਮਾਨ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀਮਾਨ ਪਿਨਾਰਾਈ ਵਿਜਯਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਣੀ ਵੈਸ਼ਣਵ ਜੀ, ਕੇਰਲਾ ਸਰਕਾਰ ਦੇ ਮੰਤਰੀਗਣ, ਸਥਾਨਕ ਸੰਸਦ ਭਾਈ ਸ਼ਸ਼ੀ ਥਰੂਰ ਜੀ, ਇੱਥੇ ਮੌਜੂਦ ਹੋਰ ਮਹਾਨੁਭਾਵ, ਅਤੇ ਕੇਰਲਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਕੁਝ ਦਿਨ ਪਹਿਲਾਂ ਹੀ ਮਲਿਆਲੀ ਨਵਾ ਵਰ੍ਹਾਂ ਸ਼ੁਰੂ ਹੋਇਆ ਹੈ। ਤੁਸੀਂ ਬਹੁਤ ਉਤਸ਼ਾਹ ਅਤੇ ਉਮੰਗ ਦੇ ਨਾਲ ਵਿਸ਼ੁ ਉਤਸਵ ਮਨਾਇਆ ਹੈ । ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਖੁਸ਼ੀ ਦੇ ਇਸ ਮਾਹੌਲ ਵਿੱਚ ਮੈਨੂੰ ਕੇਰਲਾ ਦੇ ਵਿਕਾਸ ਦੇ ਉਤਸਵ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਕੇਰਲਾ ਨੂੰ ਆਪਣੀ ਪਹਿਲੀ ਵੰਦੇ ਭਾਰਤ ਟ੍ਰੇਨ ਮਿਲੀ ਹੈ। ਅੱਜ ਕੋਚੀ ਨੂੰ ਵਾਟਰ ਮੈਟਰੋ ਦੀ ਨਵੀਂ ਸੌਗਾਤ ਮਿਲੀ ਹੈ , ਰੇਲਵੇ ਨਾਲ ਜੁੜੇ ਅਨੇਕ ਪ੍ਰੋਜੈਕਟਸ ਮਿਲੇ ਹਨ। ਕਨੈਕਟੀਵਿਟੀ ਦੇ ਨਾਲ - ਨਾਲ ਅੱਜ ਕੇਰਲਾ ਦੇ ਵਿਕਾਸ ਨਾਲ ਜੁੜੇ ਹੋਰ ਵੀ ਪ੍ਰੋਜੈਕਟਸ ਦਾ ਲੋਕਾਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ। ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਲਈ ਕੇਰਲਾ ਦੇ ਲੋਕਾਂ ਨੂੰ ਬਹੁਤ - ਬਹੁਤ ਵਧਾਈ ।
ਭਾਈਓ ਅਤੇ ਭੈਣੋਂ,
ਕੇਰਲਾ, ਬਹੁਤ ਹੀ ਜਾਗਰੂਕ, ਸਮਝਦਾਰ ਅਤੇ ਸਿੱਖਿਅਤ ਲੋਕਾਂ ਦਾ ਪ੍ਰਦੇਸ਼ ਹੈ। ਇੱਥੋਂ ਦੇ ਲੋਕਾਂ ਦੀ ਸਮਰੱਥਾ, ਇੱਥੋਂ ਦੇ ਲੋਕਾਂ ਦੀ ਵਿਨਿਮ੍ਰਤਾ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਕ ਵਿਸ਼ੇਸ਼ ਪਹਿਚਾਣ ਬਣਾਉਂਦਾ ਹੈ । ਤੁਸੀਂ ਸਾਰੇ , ਦੇਸ਼ - ਵਿਦੇਸ਼ ਦੀਆਂ ਪਰਿਸਥਿਤੀਆਂ ਤੋਂ ਵੀ ਭਲੀ-ਭਾਂਤੀ ਜਾਣੂ ਰਹਿੰਦੇ ਹੋ। ਇਸ ਲਈ ਅੱਜ ਤੁਸੀਂ ਇਹ ਵੀ ਭਲੀ – ਭਾਂਤੀ ਜਾਣਦੇ ਹੋ ਕਿ ਦੁਨੀਆਭਰ ਦੇ ਦੇਸ਼ਾਂ ਵਿੱਚ ਕੀ ਹਾਲਤ ਹਨ, ਉਨ੍ਹਾਂ ਦੀ ਅਰਥਵਿਵਸਥਾ ਕਿਸ ਸਥਿਤੀ ਤੋਂ ਗੁਜ਼ਰ ਰਹੀ ਹੈ। ਇਨ੍ਹਾਂ ਆਲਮੀ ਹਾਲਾਤਾਂ ਦੇ ਦਰਮਿਆਨ ਵੀ ਦੁਨੀਆ ਭਾਰਤ ਨੂੰ ਵਿਕਾਸ ਦਾ ਬ੍ਰਾਈਟ ਸਪੌਟ ਮੰਨ ਰਹੀ ਹੈ, ਭਾਰਤ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਸਵੀਕਾਰ ਕਰ ਰਹੀ ਹੈ।
ਭਾਰਤ ‘ਤੇ ਦੁਨੀਆ ਦੇ ਇਸ ਮਜ਼ਬੂਤ ਭਰੋਸੇ ਦੇ ਪਿੱਛੇ ਅਨੇਕ ਕਾਰਨ ਹਨ। ਪਹਿਲਾ, ਕੇਂਦਰ ਵਿੱਚ ਇੱਕ ਨਿਰਣਾਇਕ ਸਰਕਾਰ, ਭਾਰਤ ਦੇ ਹਿੱਤ ਵਿੱਚ ਬੜੇ ਫ਼ੈਸਲੇ ਲੈਣ ਵਾਲੀ ਸਰਕਾਰ, ਦੂਸਰਾ-ਕੇਂਦਰ ਸਰਕਾਰ ਦੁਆਰਾ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਅਭੂਤਪੂਰਵ ਨਿਵੇਸ਼। ਤੀਸਰਾ-ਆਪਣੀ ਡੈਮੋਗ੍ਰਾਫੀ ਯਾਨੀ ਨੌਜਵਾਨਾਂ ਦੇ ਸਕਿਲ ‘ਤੇ ਇਨਵੈਸਟਮੈਂਟ। ਅਤੇ ਚੌਥਾ - ease of living ਅਤੇ ease of doing business ਨੂੰ ਲੈ ਕੇ ਕੇਂਦਰ ਸਰਕਾਰ ਦਾ ਕਮਿਟਮੈਂਟ। ਸਾਡੀ ਸਰਕਾਰ ਕੋਅਪ੍ਰੇਟਿਵ ਫੈਡਰੇਲਿਜ਼ਮ ‘ਤੇ ਬਲ ਦਿੰਦੀ ਹੈ , ਰਾਜਾਂ ਦੇ ਵਿਕਾਸ ਨੂੰ ਦੇਸ਼ ਦੇ ਵਿਕਾਸ ਦਾ ਸੂਤਰ ਮੰਨਦੀ ਹੈ। ਕੇਰਲਾ ਦਾ ਵਿਕਾਸ ਹੋਵੇਗਾ, ਤਾਂ ਭਾਰਤ ਦਾ ਵਿਕਾਸ ਹੋਰ ਤੇਜ਼ ਹੋਵੇਗਾ, ਅਸੀਂ ਇਸ ਸੇਵਾ ਭਾਵਨਾ ਦੇ ਨਾਲ ਕੰਮ ਕਰ ਰਹੇ ਹਾਂ। ਅੱਜ ਭਾਰਤ ਦੀ ਵਿਸ਼ਵ ਵਿੱਚ ਜੋ ਸਾਖ ਵਧੀ ਹੈ, ਉਸ ਵਿੱਚ ਇੱਕ ਬੜੀ ਭੂਮਿਕਾ ਕੇਂਦਰ ਸਰਕਾਰ ਦੁਆਰਾ Global Outreach ਦੇ ਪ੍ਰਯਾਸ ਦੀ ਵੀ ਹੈ। ਅਤੇ ਇਸ ਦਾ ਬਹੁਤ ਬੜਾ ਲਾਭ ਕੇਰਲਾ ਦੇ ਉਨ੍ਹਾਂ ਲੋਕਾਂ ਨੂੰ ਵੀ ਮਿਲਿਆ ਹੈ, ਜੋ ਬਾਹਰ ਦੂਸਰੇ ਦੇਸ਼ਾਂ ਵਿੱਚ ਰਹਿੰਦੇ ਹਨ। ਮੈਂ ਜਦੋਂ ਵੀ ਕਿਤੇ ਬਾਹਰ ਜਾਂਦਾ ਹਾਂ ਤਾਂ ਅਕਸਰ ਮੇਰੀ ਮੁਲਾਕਾਤ ਕੇਰਲਾ ਦੇ ਲੋਕਾਂ ਨਾਲ ਵੀ ਹੁੰਦੀ ਹੈ। ਭਾਰਤ ਦੀ ਵਧਦੀ ਹੋਈ ਸ਼ਕਤੀ, ਭਾਰਤ ਦੀ ਵਧਦੀ ਹੋਈ ਤਾਕਤ ਦਾ ਬਹੁਤ ਬੜਾ ਲਾਭ ਵਿਦੇਸ਼ ਵਿੱਚ ਰਹਿਣ ਵਾਲੇ ਇੰਡੀਅਨ ਡਾਇਸਪੋਰਾ ਨੂੰ ਵੀ ਮਿਲ ਰਿਹਾ ਹੈ।
ਭਾਈਓ ਅਤੇ ਭੈਣੋ,
ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਲਈ ਅਭੂਤਪੂਰਵ ਸਪੀਡ ਅਤੇ ਅਭੂਤਪੂਰਵ ਸਕੇਲ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਵੀ ਅਸੀਂ 10 ਲੱਖ ਕਰੋੜ ਰੁਪਏ ਤੋਂ ਅਧਿਕ, ਇੰਫ੍ਰਾ ‘ਤੇ ਖਰਚ ਕਰਨਾ ਤੈਅ ਕੀਤਾ ਹੈ। ਅੱਜ ਅਸੀਂ ਦੇਸ਼ ਵਿੱਚ ਪਬਲਿਕ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਸੈਕਟਰ ਦਾ ਪੂਰੀ ਤਰ੍ਹਾਂ ਨਾਲ ਕਾਇਆ-ਕਲਪ ਕਰ ਰਹੇ ਹਾਂ। ਅਸੀਂ ਭਾਰਤੀ ਰੇਲ ਦੇ ਸੁਨਹਿਰੀ ਯੁੱਗ ਦੀ ਤਰਫ ਵਧ ਰਹੇ ਹਾਂ। ਸੰਨ 2014 ਤੋਂ ਪਹਿਲਾਂ ਕੇਰਲਾ ਲਈ ਜੋ ਔਸਤਨ ਰੇਲ ਬਜਟ ਰਹਿੰਦਾ ਸੀ , ਹੁਣ ਉਸ ਵਿੱਚ 5 ਗੁਣਾ ਤੋਂ ਵੀ ਜ਼ਿਆਦਾ ਵਾਧੇ ਦੀ ਆਲਰੇਡੀ ਅਸੀਂ ਵਿਵਸਥਾ ਕਰ ਦਿੱਤੀ ਹੈ। ਪਿਛਲੇ 9 ਵਰ੍ਹਿਆਂ ਵਿੱਚ ਕੇਰਲਾ ਵਿੱਚ ਗੇਜ ਪਰਿਵਰਤਨ, ਡਬਲੀਕਰਣ ਅਤੇ ਇਲੈਕਟ੍ਰੀਫਿਕੇਸ਼ਨ ਦੇ ਅਨੇਕਾਂ ਪ੍ਰੋਜੈਕਟ ਪੂਰੇ ਹੋਏ ਹਨ। ਅੱਜ ਵੀ ਤਿਰੂਵਨੰਤਪੁਰਮ ਸਹਿਤ ਕੇਰਲਾ ਦੇ ਤਿੰਨ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਹ ਸਟੇਸ਼ਨ ਸਿਰਫ਼ ਰੇਲਵੇ ਸਟੇਸ਼ਨ ਹੀ ਨਹੀਂ ਹੈ, ਬਲਕਿ ਮਲਟੀਮੋਡਲ ਟ੍ਰਾਂਸਪੋਰਟ ਹੱਬ ਬਣਨਗੇ। ਵੰਦੇ ਭਾਰਤ ਐਕਸਪ੍ਰੈੱਸ ਜਿਹੀ ਆਧੁਨਿਕ ਟ੍ਰੇਨ ਵੀ Aspirational India ਦੀ ਪਹਿਚਾਣ ਹੈ। ਅੱਜ ਅਸੀਂ ਇਹ ਸੈਮੀ - ਹਾਈਸਪੀਡ ਟ੍ਰੇਨ ਇਸ ਲਈ ਚਲਾ ਪਾ ਰਹੇ ਹਾਂ ਕਿਉਂਕਿ ਭਾਰਤ ਦਾ ਰੇਲ ਨੈੱਟਵਰਕ ਤੇਜ਼ੀ ਨਾਲ ਬਦਲ ਰਿਹਾ ਹੈ, ਅਧਿਕ ਸਪੀਡ ਲਈ ਤਿਆਰ ਹੋ ਰਿਹਾ ਹੈ ।
ਭਾਈਓ ਅਤੇ ਭੈਣੋਂ,
ਹੁਣ ਤੱਕ ਜਿੰਨੀਆਂ ਵੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲੀਆਂ ਹਨ, ਉਨ੍ਹਾਂ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਸਾਡੇ ਸੱਭਿਆਚਾਰਕ, ਅਧਿਆਤਮਿਕ ਅਤੇ ਟੂਰਿਜ਼ਮ ਸਥਾਨਾਂ ਨੂੰ ਵੀ ਜੋੜ ਰਹੀਆਂ ਹਨ। ਕੇਰਲਾ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਵੀ ਨੌਰਥ ਕੇਰਲਾ ਨੂੰ ਸਾਊਥ ਕੇਰਲਾ ਨਾਲ ਜੋੜੇਗੀ। ਇਸ ਟ੍ਰੇਨ ਦੀ ਮਦਦ ਨਾਲ ਕੌਲੱਮ, ਕੋੱਟਯਮ, ਏਰਣਾਕੁਲਮ, ਤ੍ਰਿਸ਼ੂਰ, ਕੋੜੀੱਕੋਡ ਅਤੇ ਕੰਨੂਰ ਜਿਹੇ ਤੀਰਥ ਸਥਲਾਂ ਤੱਕ ਆਉਣਾ - ਜਾਣਾ ਹੋਰ ਅਸਾਨ ਹੋ ਜਾਵੇਗਾ। ਆਧੁਨਿਕ ਸੁਵਿਧਾਵਾ ਨਾਲ ਲੈਸ ਇਹ ਵੰਦੇ ਭਾਰਤ ਟ੍ਰੇਨ, ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾ ਤੇਜ਼ ਗਤੀ ਯਾਤਰਾ ਦਾ ਸ਼ਾਨਦਾਰ ਅਨੁਭਵ ਦੇਵੇਗੀ। ਅੱਜ ਤਿਰੂਵਨੰਤਪੁਰਮ- ਸ਼ੋਰਾਨੁਰ ਸੈਕਸ਼ਨ ਨੂੰ ਵੀ ਸੈਮੀ-ਹਾਈਸਪੀਡ ਟ੍ਰੇਨਾਂ ਲਈ ਤਿਆਰ ਕਰਨ ਦੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਇਆ ਹੈ । ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ ਤਿਰੂਵਨੰਤਪੁਰਮ ਤੋਂ ਲੈ ਕੇ ਮੰਗਲੌਰ ਤੱਕ ਵੀ ਅਸੀਂ ਸੈਮੀ-ਹਾਈਸਪੀਡ ਟ੍ਰੇਨ ਚਲਾ ਸਕਾਂਗੇ ।
ਭਾਈਓ ਅਤੇ ਭੈਣੋਂ ,
ਦੇਸ਼ ਦੇ ਪਬਲਿਕ ਟ੍ਰਾਂਸਪੋਰਟ ਨੂੰ , ਅਰਬਨ ਟ੍ਰਾਂਸਪੋਰਟ ਨੂੰ ਆਧੁਨਿਕ ਬਣਾਉਣ ਲਈ ਅਸੀਂ ਇੱਕ ਹੋਰ ਦਿਸ਼ਾ ਵਿੱਚ ਵੀ ਕੰਮ ਕੀਤਾ ਹੈ। ਸਾਡਾ ਪ੍ਰਯਾਸ ਸਥਾਨਕ ਪਰਿਸਥਿਤੀਆਂ ਦੇ ਅਨੁਕੂਲ ਮੇਡ ਇਨ ਇੰਡੀਆ ਸਮਾਧਾਨ ਦੇਣ ਦਾ ਹੈ। ਸੈਮੀ - ਹਾਈ ਸਪੀਡ ਟ੍ਰੇਨ ਹੋਵੇ, ਰੀਜਨਲ ਰੈਪਿਡ ਟ੍ਰਾਂਸਪੋਰਟ ਸਿਸਟਮ ਹੋਣ , ਰੋ - ਰੋ ਫੇਰੀ ਹੋਣ, ਰੋਪਵੇਅ ਹੋਣ, ਜਿੱਥੇ ਜੈਸੀ ਜ਼ਰੂਰਤ ਉੱਥੇ ਵੈਸਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਦੋਖੋ , ਵੰਦੇ ਭਾਰਤ ਐਕਸਪ੍ਰੈੱਸ ਮੇਡ ਇਨ ਇੰਡੀਆ ਹੈ। ਅੱਜ ਦੇਸ਼ਭਰ ਦੇ ਅਨੇਕ ਸ਼ਹਿਰਾਂ ਵਿੱਚ ਜੋ ਮੈਟਰੋ ਦਾ ਵਿਸਤਾਰ ਹੋ ਰਿਹਾ ਹੈ , ਉਹ ਮੇਕ ਇਨ ਇੰਡੀਆ ਦੇ ਤਹਿਤ ਹਨ। ਛੋਟੇ ਸ਼ਹਿਰਾਂ ਵਿੱਚ ਮੈਟਰੋ ਲਾਈਟ ਅਤੇ ਅਰਬਨ ਰੋਪਵੇਅ ਜਿਹੇ ਪ੍ਰੋਜੈਕਟਸ ਵੀ ਬਣਾਏ ਜਾ ਰਹੇ ਹਨ।
ਭਾਈਓ ਅਤੇ ਭੈਣੋਂ,
ਕੋਚੀ ਵਾਟਰ ਮੈਟਰੋ ਦਾ ਜੋ ਪ੍ਰੋਜੈਕਟ ਹੈ, ਉਹ ਵੀ ਮੇਡ ਇਨ ਇੰਡੀਆ ਹੈ , ਯੂਨੀਕ ਹੈ । ਇਸ ਦੇ ਲਈ ਜੋ ਜ਼ਰੂਰੀ Boats ਬਣਾਈਆਂ ਗਈਆਂ ਹਨ, ਉਸ ਦੇ ਲਈ ਮੈਂ ਕੋਚੀ ਸ਼ਿਪਯਾਰਡ ਨੂੰ ਵੀ ਵਧਾਈ ਦਿੰਦਾ ਹਾਂ। ਵਾਟਰ ਮੈਟਰੋ ਰਾਹੀਂ ਕੋਚੀ ਦੇ ਇਰਦ-ਗਿਰਦ ਦੇ ਅਨੇਕ ਦ੍ਵੀਪਾਂ ਵਿੱਚ ਰਹਿਣ ਵਾਲੇ ਸਾਥੀਆਂ ਨੂੰ ਸਸਤਾ ਅਤੇ ਆਧੁਨਿਕ ਟ੍ਰਾਂਸਪੋਰਟ ਮਿਲੇਗਾ। ਇਹ ਜੇਟੀ ਬਸ ਟਰਮੀਨਲ ਅਤੇ ਮੈਟਰੋ ਨੈੱਟਵਰਕ ਦੇ ਦਰਮਿਆਨ ਇੰਟਰ ਮੋਡਲ ਕਨੈਕਟੀਵਿਟੀ ਵੀ ਪ੍ਰਦਾਨ ਕਰੇਗੀ। ਇਸ ਨਾਲ ਕੋਚੀ ਦੀਆਂ ਟ੍ਰੈਫਿਕ ਸਮੱਸਿਆਵਾਂ ਵੀ ਘੱਟ ਹੋਣਗੀਆਂ ਅਤੇ ਬੈਕਵਾਟਰ ਟੂਰਿਜ਼ਮ ਨੂੰ ਵੀ ਨਵਾਂ ਆਕਰਸ਼ਣ ਮਿਲੇਗਾ। ਮੈਨੂੰ ਵਿਸ਼ਵਾਸ ਹੈ , ਕੇਰਲਾ ਵਿੱਚ ਹੋ ਰਿਹਾ ਇਹ ਪ੍ਰਯੋਗ ਦੇਸ਼ ਦੇ ਹੋਰ ਰਾਜਾਂ ਲਈ ਵੀ ਮਾਡਲ ਬਣੇਗਾ।
ਸਾਥੀਓ,
ਫਿਜੀਕਲ ਕਨੈਕਟੀਵਿਟੀ ਦੇ ਨਾਲ-ਨਾਲ ਡਿਜੀਟਲ ਕਨੈਕਟੀਵਿਟੀ ਵੀ ਅੱਜ ਦੇਸ਼ ਦੀ ਪ੍ਰਾਥਮਿਕਤਾ ਹੈ। ਮੈਂ ਡਿਜੀਟਲ ਸਾਇੰਸ ਪਾਰਕ ਜਿਹੇ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਾਂਗਾ। ਅਜਿਹੇ ਪ੍ਰੋਜੈਕਟ ਡਿਜੀਟਲ ਇੰਡੀਆ ਨੂੰ ਵਿਸਤਾਰ ਦੇਣਗੇ। ਬੀਤੇ ਕੁਝ ਵਰ੍ਹਿਆਂ ਵਿੱਚ ਹੀ ਭਾਰਤ ਨੇ ਜੋ ਡਿਜੀਟਲ ਸਿਸਟਮ ਬਣਾਇਆ ਹੈ , ਉਸ ਦੀ ਪੂਰੀ ਦੁਨੀਆ ਵਿੱਚ ਚਰਚਾ ਹੈ। ਜੋ ਡਿਜੀਟਲ ਵਿਵਸਥਾਵਾਂ ਭਾਰਤ ਨੇ ਵਿਕਸਿਤ ਕੀਤੀਆਂ ਹਨ , ਉਹ ਦੇਖ ਕੇ ਦੁਨੀਆ ਦੇ ਵਿਕਸਿਤ ਦੇਸ਼ ਵੀ ਹੈਰਾਨ ਹਨ। ਭਾਰਤ ਨੇ 5G ਦੀ ਟੈਕਨੋਲੋਜੀ ਉਸ ’ਤੇ ਵੀ ਖ਼ੁਦ ਹੀ ਵਿਕਸਿਤ ਕੀਤੀ ਹੈ ਅਤੇ ਇਸ ਨਾਲ ਇਸ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਦਾ ਵਿਸਤਾਰ ਹੋਇਆ ਹੈ , ਨਵੇਂ ਡਿਜੀਟਲ ਪ੍ਰੋਡਕਟਸ ਲਈ ਰਸਤੇ ਖੁੱਲ੍ਹੇ ਹਨ।
ਭਾਈਓ ਅਤੇ ਭੈਣੋਂ,
Connectivity ‘ਤੇ ਕੀਤਾ ਗਿਆ Investment ਸਿਰਫ਼ ਸੁਵਿਧਾਵਾਂ ਨਹੀਂ ਵਧਾਉਂਦਾ ਹੈ , ਬਲਕਿ ਇਹ ਦੂਰੀਆਂ ਨੂੰ ਵੀ ਘਟ ਕਰਦਾ ਹੈ , ਅਲੱਗ-ਅਲੱਗ ਕਲਚਰਸ ਨੂੰ ਵੀ ਕਨੈਕਟ ਕਰਦਾ ਹੈ। ਸੜਕ ਹੋਵੇ, ਰੇਲ ਹੋਵੇ, ਜਾਂ ਅਮੀਰ - ਗ਼ਰੀਬ , ਜਾਤੀ-ਮਤ-ਪੰਥ ਉਸ ਦਾ ਭੇਦ ਵੀ ਨਹੀਂ ਕਰਦੇ। ਸਾਰੇ ਇਸ ਦਾ ਉਪਯੋਗ ਕਰਦੇ ਹਨ ਅਤੇ ਇਹੀ ਸਹੀ ਵਿਕਾਸ ਹੈ । ਇਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਭਾਵ ਨੂੰ ਸਸ਼ਕਤ ਕਰਦਾ ਹੈ । ਇਹੀ ਅਸੀਂ ਅੱਜ ਭਾਰਤ ਵਿੱਚ ਹੁੰਦੇ ਹੋਏ ਦੇਖ ਰਹੇ ਹਾਂ ।
ਕੇਰਲਾ ਦੇ ਕੋਲ ਦੇਸ਼ ਅਤੇ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੈ। ਇੱਥੇ Culture ਹੈ , Cuisine ਹੈ ਅਤੇ ਬਿਹਤਰ climate ਹੈ ਅਤੇ ਇਸ ਵਿੱਚ ਹੀ ਸਮ੍ਰਿੱਧੀ ਦਾ ਸੂਤਰ ਜੁੜਿਆ ਹੋਇਆ ਹੈ। ਤੁਸੀਂ ਦੇਖਿਆ ਹੋਵੇਗਾ , ਕੁਝ ਦਿਨ ਪਹਿਲਾਂ ਕੁਮਾਰਾਕੌਮ ਵਿੱਚ G-20 ਨਾਲ ਜੁੜੀ ਮੀਟਿੰਗ ਹੋਈ ਹੈ। G - 20 ਦੀਆਂ ਹੋਰ ਵੀ ਕਈ ਬੈਠਕਾਂ ਕੇਰਲਾ ਵਿੱਚ ਹੋ ਰਹੀਆਂ ਹਨ। ਇਸ ਦਾ ਲਕਸ਼ ਵੀ ਦੁਨੀਆ ਨੂੰ ਕੇਰਲਾ ਤੋਂ ਹੋਰ ਜ਼ਿਆਦਾ ਜਾਣੂ ਕਰਵਾਉਣ ਦਾ ਹੈ। ਕੇਰਲਾ ਦੇ ਮਾੱਟਾ ਰਾਈਸ ਅਤੇ ਕੋਕੋਨਟ ਦੇ ਇਲਾਵਾ ਰਾਗੀ ਪੁੱਟੁ ਜਿਹੇ ਸ਼੍ਰੀ ਅੰਨ ਵੀ ਪ੍ਰਸਿੱਧ ਹਨ। ਅੱਜ ਅਸੀਂ ਭਾਰਤ ਦੇ ਸ਼੍ਰੀ ਅੰਨ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦਾ ਪ੍ਰਯਾਸ ਕਰ ਰਹੇ ਹਾਂ। ਕੇਰਲਾ ਵਿੱਚ ਜੋ ਵੀ ਉਤਪਾਦ ਸਾਡੇ ਕਿਸਾਨ, ਸਾਡੇ ਹਸਤਸ਼ਿਲਪੀ ਬਣਾਉਂਦੇ ਹਨ , ਉਨ੍ਹਾਂ ਦੇ ਲਈ ਅਸੀਂ ਵੋਕਲ ਹੋਣਾ ਹੈ । ਜਦੋਂ ਅਸੀਂ ਵੋਕਲ ਫਾਰ ਲੋਕਲ ਹੋਵਾਂਗੇ , ਉਦੋਂ ਦੁਨੀਆ ਸਾਡੇ ਪ੍ਰੋਡੇਕਟਸ ਨੂੰ ਲੈ ਕੇ ਵੋਕਲ ਹੋਵੇਗੀ। ਜਦੋਂ ਸਾਡੇ ਪ੍ਰੋਡਕਟਸ ਦੁਨੀਆ ਤੱਕ ਪਹੁੰਚਣਗੇ , ਤਾਂ ਵਿਕਸਿਤ ਭਾਰਤ ਦੇ ਨਿਰਮਾਣ ਦਾ ਰਸਤਾ ਹੋਰ ਸਸ਼ਕਤ ਹੋਵੇਗਾ ।
ਤੁਸੀਂ ਦੇਖਿਆ ਹੈ , ਮੈਂ ਅਕਸਰ ਮਨ ਕੀ ਬਾਤ ਵਿੱਚ ਵੀ ਕੇਰਲਾ ਦੇ ਲੋਕਾਂ ਦੁਆਰਾ , ਇੱਥੋਂ ਦੇ ਸੈਲਫ ਹੈਲਪ ਗਰੁੱਪ ਦੁਆਰਾ ਬਣਾਏ ਗਏ Products ਦੀ ਚਰਚਾ ਕਰਦਾ ਰਹਿੰਦਾ ਹਾਂ । ਕੋਸ਼ਿਸ਼ ਇਹੀ ਹੈ ਕਿ ਅਸੀਂ ਲੋਕਲ ਲਈ ਵੋਕਲ ਹੋਣਾ ਹੈ । ਇਸ ਐਤਵਾਰ ਨੂੰ ਮਨ ਕੀ ਬਾਤ ਦਾ 100ਵਾਂ ਐਪੀਸੋਡ ਬ੍ਰੌਡਕਾਸਟ ਹੋਣ ਜਾ ਰਿਹਾ ਹੈ । ਮਨ ਕੀ ਬਾਤ ਦੀ ਇਹ ਸੈਂਚੁਰੀ , ਰਾਸ਼ਟਰ ਨਿਰਮਾਣ ਵਿੱਚ ਹਰ ਦੇਸ਼ਵਾਸੀ ਦੇ ਪ੍ਰਯਾਸਾਂ ਨੂੰ ਸਮਰਪਿਤ ਹੈ, ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਸਮਰਪਿਤ ਹੈ। ਵਿਕਸਿਤ ਭਾਰਤ ਦੇ ਨਿਰਮਾਣ ਲਈ ਅਸੀਂ ਸਭ ਨੂੰ ਜੁਟਾਨਾ ਹੈ । ਵੰਦੇ ਭਾਰਤ ਐਕਸਪ੍ਰੈੱਸ ਅਤੇ ਕੋਚੀ ਵਾਟਰ ਮੈਟਰੋ ਜਿਹੇ ਪ੍ਰੋਜੈਕਟ ਨਾਲ ਇਸ ਵਿੱਚ ਬਹੁਤ ਮਦਦ ਮਿਲੇਗੀ। ਤੁਹਾਨੂੰ ਸਭ ਨੂੰ ਵਿਕਾਸ ਦੇ ਸਾਰੇ ਪ੍ਰੋਜੈਕਟਸ ਲਈ ਫਿਰ ਤੋਂ ਇੱਕ ਵਾਰ ਬਹੁਤ - ਬਹੁਤ ਵਧਾਈ ਦਿੰਦਾ ਹਾਂ । ਬਹੁਤ - ਬਹੁਤ ਧੰਨਵਾਦ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।