ਮੇਰੇ ਪਿਆਰੇ ਯੁਵਾ ਸਾਥੀਓ,
ਅੱਜ 1 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰ ਵਿੱਚ ਨੌਕਰੀ ਦੇ ਲਈ ਨਿਯੁਕਤੀ-ਪੱਤਰ ਦਿੱਤੇ ਗਏ ਹਨ। ਤੁਸੀਂ ਸਖ਼ਤ ਮਿਹਨਤ ਨਾਲ ਆਪਣੀ ਇਹ ਸਫ਼ਲਤਾ ਹਾਸਲ ਕੀਤੀ ਹੈ। ਮੈਂ ਆਪ ਸਭ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨੌਜਵਾਨਾਂ ਨੂੰ ਭਾਰਤ ਸਰਾਕਰ ਵਿੱਚ ਨੌਕਰੀ ਦੇਣ ਦਾ ਅਭਿਯਾਨ ਲਗਾਤਾਰ ਤੇਜ਼ ਗਤੀ ਨਾਲ ਚਲ ਰਿਹਾ ਹੈ। ਪਹਿਲੇ ਦੀਆਂ ਸਰਕਾਰਾਂ ਵਿੱਚ ਨੌਕਰੀ ਦੇ ਲਈ ਵਿਗਿਆਪਨ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤੱਕ ਬਹੁਤ ਲੰਬਾ ਸਮਾਂ ਲਗ ਜਾਂਦਾ ਸੀ। ਇਸ ਦੇਰੀ ਦਾ ਫਾਇਦਾ ਉਠਾ ਕੇ, ਉਸ ਦੌਰਾਨ ਰਿਸ਼ਵਤ ਕਾ ਖੇਲ ਭੀ ਜਮ ਕੇ ਹੁੰਦਾ ਸੀ। ਅਸੀਂ ਭਾਰਤ ਸਰਕਾਰ ਵਿੱਚ ਭਰਤੀ ਦੀ ਪ੍ਰਕਿਰਿਆ ਨੂੰ ਹੁਣ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿੱਤਾ ਹੈ।
ਇਤਨਾ ਹੀ ਨਹੀਂ, ਸਰਕਾਰ ਦਾ ਬਹੁਤ ਜ਼ੋਰ ਹੈ ਕਿ ਭਰਤੀ ਪ੍ਰਕਿਰਿਆ ਇੱਕ ਤੈਅ ਸਮੇਂ ਦੇ ਭੀਤਰ (ਅੰਦਰ) ਪੂਰੀ ਕਰ ਲਈ ਜਾਵੇ। ਇਸ ਨਾਲ ਹਰ ਯੁਵਾ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਸਮਾਨ ਅਵਸਰ ਮਿਲਣ ਲਗਿਆ ਹੈ। ਅੱਜ ਹਰ ਯੁਵਾ ਦੇ ਮਨ ਵਿੱਚ ਵਿਸ਼ਵਾਸ ਹੈ ਕਿ ਉਹ ਸਖ਼ਤ ਮਿਹਨਤ ਅਤੇ ਆਪਣੀ ਪ੍ਰਤਿਭਾ ਦੇ ਦਮ ‘ਤੇ ਆਪਣੀ ਜਗ੍ਹਾ ਬਣਾ ਸਕਦਾ ਹੈ। 2014 ਦੇ ਬਾਅਦ ਤੋਂ ਹੀ ਸਾਡਾ ਪ੍ਰਯਾਸ ਰਿਹਾ ਹੈ ਕਿ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਨਾਲ ਜੋੜ ਕੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦਾ ਸਹਿਭਾਗੀ ਬਣਾਈਏ। ਪਹਿਲੇ ਦੀ ਸਰਕਾਰ ਨੇ ਆਪਣੇ 10 ਸਾਲ ਵਿੱਚ ਜਿਤਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਸਨ, ਉਸ ਤੋਂ ਲਗਭਗ ਡੇਢ ਗੁਣਾ ਜ਼ਿਆਦਾ ਸਰਕਾਰੀ ਨੌਕਰੀ ਭਾਜਪਾ ਦੀ ਸਰਕਾਰ ਨੇ ਆਪਣੇ 10 ਸਾਲ ਵਿੱਚ ਦਿੱਤੀ ਹੈ। ਅੱਜ ਦਿੱਲੀ ਵਿੱਚ ਇੱਕ integrated training complex ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਨਵੇਂ ਟ੍ਰੇਨਿੰਗ ਕੰਪਲੈਕਸ ਨਾਲ ਕਪੈਸਿਟੀ ਬਿਲਡਿੰਗ ਦੀ ਸਾਡੀ ਪਹਿਲ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਾਥੀਓ,
ਅੱਜ ਸਰਕਾਰ ਦੇ ਪ੍ਰਯਾਸਾਂ ਨਾਲ ਦੇਸ਼ ਵਿੱਚ ਨੌਜਵਾਨਾਂ ਦੇ ਲਈ ਨਵੇਂ-ਨਵੇਂ ਸੈਕਟਰ ਖੁੱਲ੍ਹ ਰਹੇ ਹਨ। ਇਨ੍ਹਾਂ ਸੈਕਟਰਸ ਵਿੱਚ ਜੋ ਨਵੇਂ ਅਭਿਯਾਨ ਸਰਕਾਰ ਨੇ ਸ਼ੁਰੂ ਕੀਤੇ ਹਨ, ਉਸ ਦੀ ਵਜ੍ਹਾ ਨਾਲ ਰੋਜ਼ਗਾਰ-ਸਵੈਰੋਜ਼ਗਾਰ ਐਸੇ ਅਨੇਕਾਂ ਨਵੇਂ ਮੌਕੇ ਬਣ ਰਹੇ ਹਨ। ਤੁਸੀਂ ਦੇਖਿਆ ਹੈ ਕਿ ਇਸ ਬਜਟ ਵਿੱਚ 1 ਕਰੋੜ ਪਰਿਵਾਰਾਂ ਦੇ ਲਈ ਰੂਫਟੌਪ ਸੋਲਰ ਪਾਵਰ ਸਕੀਮ ਦੀ ਘੋਸ਼ਣਾ ਕੀਤੀ ਗਈ ਹੈ। ਹੁਣ ਛੱਤ ‘ਤੇ ਸੋਲਰ ਪੈਨਲ ਲਗਾਉਣ ਵਾਲਿਆਂ ਨੂੰ ਡਬਲ ਫਾਇਦਾ ਹੋਵੇਗਾ। ਉਨ੍ਹਾਂ ਦਾ ਬਿਜਲੀ ਬਿਲ ਜ਼ੀਰੋ ਹੋਵੇਗਾ ਅਤੇ ਜੋ ਅਤਿਰਿਕਤ ਬਿਜਲੀ ਉਹ ਪੈਦਾ ਕਰਨਗੇ, ਉਸ ਨਾਲ ਆਮਦਨ ਭੀ ਹੋਵੇਗੀ। ਰੂਫਟੌਪ ਸੋਲਰ ਦੀ ਇਤਨੀ ਬੜੀ ਯੋਜਨਾ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਭੀ ਲੱਖਾਂ ਨਵੇਂ ਅਵਸਰ ਬਣਨਗੇ। ਕੋਈ ਸੋਲਰ ਪੈਨਲ ਦਾ ਕੰਮ ਕਰੇਗਾ, ਕੋਈ ਬੈਟਰੀ ਨਾਲ ਜੁੜੇ ਬਿਜ਼ਨਸ ਵਿੱਚ ਜਾਵੇਗਾ, ਕੋਈ ਵਾਇਰਿੰਗ ਦਾ ਕੰਮ ਸੰਭਾਲ਼ੇਗਾ, ਇਹ ਇੱਕ ਯੋਜਨਾ ਅਨੇਕਾਂ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਬਣਾਵੇਗੀ।
ਮੇਰੇ ਯੁਵਾ ਸਾਥੀਓ,
ਅੱਜ ਭਾਰਤ, ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਹੈ। ਦੇਸ਼ ਵਿੱਚ ਸਟਾਰਟ ਅੱਪਸ ਦੀ ਸੰਖਿਆ ਹੁਣ ਸਵਾ ਲੱਖ ਦੇ ਆਸਪਾਸ ਪਹੁੰਚ ਰਹੀ ਹੈ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਵਿੱਚ ਬੜੀ ਸੰਖਿਆ ਵਿੱਚ ਸਟਾਰਟ ਅੱਪਸ ਛੋਟੇ-ਛੋਟੇ ਟੀਅਰ-2, ਟੀਅਰ-3 ਐਸੇ ਸ਼ਹਿਰਾਂ ਵਿੱਚ ਹੋ ਰਹੇ ਹਨ ਜੋ ਜ਼ਿਲ੍ਹਾ ਕੇਂਦਰ ਭੀ ਨਹੀਂ ਹਨ। ਇਨ੍ਹਾਂ ਸਟਾਰਟਅੱਪ ਵਿੱਚ ਨੌਜਵਾਨਾਂ ਦੇ ਲਈ ਲੱਖਾਂ ਰੋਜ਼ਗਾਰ ਬਣ ਰਹੇ ਹਨ। ਇਸ ਵਾਰ ਦੇ ਬਜਟ ਵਿੱਚ ਸਟਾਰਟਅੱਪ ਨੂੰ ਮਿਲਣ ਵਾਲੀ ਟੈਕਸ ਛੂਟ ਨੂੰ ਅੱਗੇ ਵਧਾਉਣ ਦਾ ਭੀ ਐਲਾਨ ਕੀਤਾ ਗਿਆ ਹੈ। ਇਸ ਦਾ ਬੜਾ ਲਾਭ ਸਾਡੇ ਨੌਜਵਾਨਾਂ ਨੂੰ ਮਿਲੇਗਾ। ਬਜਟ ਵਿੱਚ ਰਿਸਰਚ ਅਤੇ ਇਨੋਵੇਸ਼ਨ ‘ਤੇ ਇੱਕ ਲੱਖ ਕਰੋੜ ਰੁਪਏ ਦਾ ਨਵਾਂ ਫੰਡ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ।
ਸਾਥੀਓ,
ਅੱਜ ਇਸ ਰੋਜ਼ਗਾਰ ਮੇਲੇ ਦੇ ਦੁਆਰਾ ਭਾਰਤੀ ਰੇਲਵੇ ਵਿੱਚ ਭੀ ਨਿਯੁਕਤੀਆਂ ਹੋ ਰਹੀਆਂ ਹਨ। ਜਦੋਂ ਭੀ ਕਿਤੇ ਲੋਕਾਂ ਨੂੰ ਪਰਿਵਾਰ ਦੇ ਨਾਲ ਲੰਬੀ ਯਾਤਰਾ ‘ਤੇ ਜਾਣਾ ਹੁੰਦਾ ਹੈ, ਤਾਂ ਭਾਰਤੀ ਰੇਲ, ਅੱਜ ਭੀ ਸਾਧਾਰਣ ਪਰਿਵਾਰ ਦੀ ਪਹਿਲੀ ਪਸੰਦ ਹੁੰਦੀ ਹੈ। ਭਾਰਤੀ ਰੇਲਵੇ ਅੱਜ ਇੱਕ ਬਹੁਤ ਬੜੇ Transformation ਦੇ ਦੌਰ ਤੋਂ ਗੁਜਰ ਰਹੀ ਹੈ। ਇਸ ਦਹਾਕੇ ਦੇ ਅੰਤ ਤੱਕ ਭਾਰਤੀ ਰੇਲਵੇ ਦਾ ਪੂਰੀ ਤਰ੍ਹਾਂ ਕਾਇਆਕਲਪ ਹੋਣ ਜਾ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ, 2014 ਤੋਂ ਪਹਿਲੇ ਰੇਲਵੇ ਦੀ ਕੀ ਸਥਿਤੀ ਸੀ।
ਸਾਥੀਓ,
ਰੇਲਵੇ ਲਾਇਨਾਂ ਦਾ ਇਲੈਕਟ੍ਰਿਫਿਕੇਸ਼ਨ ਹੋਵੇ ਜਾਂ ਦੋਹਰੀਕਰਣ (ਡਬਲਿੰਗ) ਕਰਨਾ ਹੋਵੇ, ਟ੍ਰੇਨਾਂ ਦਾ ਸੰਚਾਲਨ ਬਿਹਤਰ ਕਰਨਾ ਹੋਵੇ, ਜਾਂ ਯਾਤਰੀਆਂ ਦੇ ਲਈ ਸੁਵਿਧਾਵਾਂ ਵਧਾਉਣੀਆਂ ਹੋਣ, ਇਸ ਤਰਫ਼ ਪਹਿਲੇ ਦੀਆਂ ਸਰਕਾਰਾਂ ਨੇ ਉਤਨਾ ਧਿਆਨ ਨਹੀਂ ਦਿੱਤਾ, ਜਿਤਨਾ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਪਹਿਲੇ ਦੀਆਂ ਸਰਕਾਰਾਂ, ਸਾਧਾਰਣ ਭਾਰਤੀਆਂ ਦੀਆਂ ਪਰੇਸ਼ਾਨੀਆਂ ਦੇ ਪ੍ਰਤੀ ਉਪੇਖਿਆ ਦਾ ਭਾਵ ਲੈ ਕੇ ਰਹੀਆਂ। 2014 ਦੇ ਬਾਅਦ ਅਸੀਂ ਟ੍ਰੇਨ ਯਾਤਰਾ ਦੇ ਪੂਰੇ ਅਨੁਭਵ ਨੂੰ ਨਵਾਂ ਕਰਨ ਦਾ ਅਭਿਯਾਨ ਸ਼ੁਰੂ ਕੀਤਾ। ਅਸੀਂ ਰੇਲਵੇ ਦੇ modernization ਅਤੇ upgradation ‘ਤੇ ਫੋਕਸ ਕੀਤਾ। ਇਸ ਵਾਰ ਤੁਸੀਂ ਬਜਟ ਵਿੱਚ ਭੀ ਦੇਖਿਆ ਹੋਵੇਗਾ, ਸਰਕਾਰ ਨੇ ਐਲਾਨ ਕੀਤਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਜਿਹੀਆਂ 40 ਹਜ਼ਾਰ ਆਧੁਨਿਕ ਬੋਗੀਆਂ ਤਿਆਰ ਕਰਕੇ ਉਨ੍ਹਾਂ ਨੂੰ ਸਾਧਾਰਣ ਟ੍ਰੇਨਾਂ ਵਿੱਚ ਜੋੜਿਆ ਜਾਵੇਗਾ। ਇਸ ਨਾਲ ਸਾਧਾਰਣ ਯਾਤਰੀਆਂ ਦਾ ਸਫ਼ਰ ਹੋਰ ਸੁਵਿਧਾਜਨਕ ਹੋ ਜਾਵੇਗਾ।
ਸਾਥੀਓ,
ਦੇਸ਼ ਵਿੱਚ ਜਦੋਂ ਕਨੈਕਟੀਵਿਟੀ ਦਾ ਵਿਸਤਾਰ ਹੁੰਦਾ ਹੈ, ਤਾਂ ਉਸ ਦਾ ਪ੍ਰਭਾਵ ਇਕੱਠਿਆਂ(ਏਕ ਸਾਥ) ਕਈ ਚੀਜ਼ਾਂ ‘ਤੇ ਪੈਂਦਾ ਹੈ। ਕਨੈਕਟੀਵਿਟੀ ਬਿਹਤਰ ਹੋਣ ਨਾਲ ਨਵੇਂ ਬਜ਼ਾਰ ਬਣਨ ਲਗਦੇ ਹਨ, ਟੂਰਿਜ਼ਮ ਸਥਲਾਂ ਦਾ ਵਿਕਾਸ ਹੁੰਦਾ ਹੈ। ਕਨੈਕਟੀਵਿਟੀ ਬਿਹਤਰ ਹੋਣ ਨਾਲ ਨਵੇਂ ਬਿਜ਼ਨਸ ਤਿਆਰ ਹੁੰਦੇ ਹਨ, ਅਤੇ ਇਸ ਨਾਲ ਰੋਜ਼ਗਾਰ ਦੇ ਲੱਖਾਂ ਅਵਸਰ ਬਣਦੇ ਹਨ। ਯਾਨੀ ਕਨੈਕਟੀਵਿਟੀ ਅੱਛੀ ਹੋਣ ਦਾ ਸਿੱਧਾ ਪ੍ਰਭਾਵ ਦੇਸ਼ ਦੇ ਵਿਕਾਸ ‘ਤੇ ਪੈਂਦਾ ਹੈ। ਵਿਕਾਸ ਦੀ ਗਤੀ ਤੇਜ਼ ਕਰਨ ਦੇ ਲਈ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਵਧਾਇਆ ਜਾ ਰਿਹਾ ਹੈ। ਇਸ ਵਾਰ ਦੇ ਬਜਟ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ 11 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਲਕਸ਼ ਰੱਖਿਆ ਗਿਆ ਹੈ। ਇਨਫ੍ਰਾਸਟ੍ਰਕਚਰ ‘ਤੇ ਇਤਨੇ ਬੜੇ ਖਰਚ ਨਾਲ ਰੋਡ, ਰੇਲ, ਹਵਾਈ ਅੱਡੇ, ਮੈਟਰੋ, ਬਿਜਲੀ ਜਿਹੇ ਹਰ ਪ੍ਰੋਜੈਕਟ ਵਿੱਚ ਤੇਜ਼ੀ ਆਵੇਗੀ। ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਭੀ ਬਣਨਗੇ।
ਸਾਥੀਓ,
ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਉਸ ਵਿੱਚ ਕਾਫੀ ਸੰਖਿਆ ਪੈਰਾਮਿਲਿਟਰੀ ਫੋਰਸ ਦਾ ਹਿੱਸਾ ਬਣਨ ਜਾ ਰਹੀ ਹੈ। ਨੌਜਵਾਨਾਂ ਦੀ ਭੀ ਇਹ ਆਪਣੇ ਆਪ ਵਿੱਚ ਬਹੁਤ ਬੜੀ ਆਕਾਂਖਿਆ ਪੂਰੀ ਹੋ ਰਹੀ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਪੈਰਾਮਿਲਿਟਰੀ ਫੋਰਸ ਵਿੱਚ ਭਰਤੀ ਪ੍ਰਕਿਰਿਆ ਨੂੰ ਰਿਫਾਰਮ ਕੀਤਾ ਗਿਆ ਹੈ। ਇਸ ਸਾਲ ਜਨਵਰੀ ਤੋਂ ਹਿੰਦੀ ਅਤੇ ਅੰਗ੍ਰੇਜ਼ੀ ਦੇ ਇਲਾਵਾ 13 ਭਾਸ਼ਾਵਾਂ ਵਿੱਚ ਲਿਖਤੀ ਪਰੀਖਿਆ ਲੈਣ ਦਾ ਫ਼ੈਸਲਾ ਲਾਗੂ ਹੋ ਚੁੱਕਿਆ ਹੈ। ਇਸ ਨਾਲ ਲੱਖਾਂ ਪ੍ਰਤੀਭਾਗੀਆਂ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਸਮਾਨ ਅਵਸਰ ਮਿਲਿਆ ਹੈ। ਬਾਰਡਰ ‘ਤੇ ਸਥਿਤ ਜ਼ਿਲ੍ਹਿਆਂ ਅਤੇ ਉਗਰਵਾਦ (ਅਤਿਵਾਦ) ਪ੍ਰਭਾਵਿਤ ਜ਼ਿਲ੍ਹੇ ਦਾ ਕੋਟਾ ਭੀ ਵਧਾਇਆ ਗਿਆ ਹੈ।
ਸਾਥੀਓ,
ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰ ਸਰਕਾਰੀ ਕਰਮਚਾਰੀ ਦਾ ਬਹੁਤ ਬੜਾ ਯੋਗਦਾਨ ਹੋਵੇਗਾ। ਅੱਜ, ਜੋ ਇੱਕ ਲੱਖ ਤੋਂ ਜ਼ਿਆਦਾ ਕਰਮਚਾਰੀ ਸਾਡੇ ਨਾਲ ਜੁੜ ਰਹੇ ਹਨ, ਉਹ ਇਸ ਯਾਤਰਾ ਨੂੰ ਨਵੀਂ ਊਰਜਾ ਅਤੇ ਗਤੀ ਦੇਣਗੇ। ਆਪ (ਤੁਸੀਂ) ਚਾਹੇ ਜਿਸ ਵਿਭਾਗ ਵਿੱਚ ਰਹੋ, ਇਹ ਯਾਦ ਰੱਖਿਓ ਕਿ ਆਪ ਦਾ (ਤੁਹਾਡਾ) ਹਰ ਦਿਨ ਰਾਸ਼ਟਰ ਨਿਰਮਾਣ ਦੇ ਲਈ ਸਮਰਪਿਤ ਹੋਵੇ। ਆਪ ਸਾਰੇ ਸਰਕਾਰੀ ਕਰਮਚਾਰੀਆਂ ਦੀ Capacity Building ਦੇ ਲਈ ਭਾਰਤ ਸਰਕਾਰ ਨੇ ਕਰਮਯੋਗੀ ਭਾਰਤ ਪੋਰਟਲ ਭੀ ਲਾਂਚ ਕੀਤਾ ਹੈ। ਇਸ ਪੋਰਟਲ ‘ਤੇ ਵਿਭਿੰਨ ਵਿਸ਼ਿਆਂ ਨਾਲ ਜੁੜੇ 800 ਤੋਂ ਜ਼ਿਆਦਾ ਕੋਰਸ ਉਪਲਬਧ ਹਨ।
ਹੁਣ ਤੱਕ ਇਸ ਪੋਰਟਲ ਨਾਲ 30 ਲੱਖ ਤੋਂ ਜ਼ਿਆਦਾ ਯੂਜ਼ਰਸ ਜੁੜ ਚੁੱਕੇ ਹਨ। ਆਪ ਸਭ ਭੀ ਇਸ ਪੋਰਟਲ ਦਾ ਪੂਰਾ ਫਾਇਦਾ ਉਠਾਓ ਅਤੇ ਆਪਣੀਆਂ ਸਕਿੱਲਸ ਦਾ ਵਿਸਤਾਰ ਕਰੋ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਨਿਯੁਕਤੀ ਪੱਤਰ ਪਾਉਣ (ਪ੍ਰਾਪਤ ਕਰਨ)ਦੀ, ਆਪ ਦੇ ਉੱਜਵਲ ਭਵਿੱਖ ਦੀ, ਆਪ (ਤੁਸੀਂ) ਕਰੀਅਰ ਦੇ ਹਰ ਪੜਾਅ ਵਿੱਚ ਦੇਸ਼ ਨੂੰ ਕੁਝ ਨਾ ਕੁਝ ਦੇ ਕੇ ਅੱਗੇ ਵਧੋਂ। ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦੇ ਕੇ ਖ਼ੁਦ ਨੂੰ ਅੱਗੇ ਵਧਾਓਂ। ਮੇਰੀਆਂ ਆਪ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਹਾਡੇ ਪਰਿਵਾਰਜਨਾਂ ਨੂੰ ਭੀ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਬਹੁਤ –ਬਹੁਤ ਧੰਨਵਾਦ।