“ਅੱਜ, ਇੱਕ ਵਾਰ ਫਿਰ ਪੋਖਰਣ ਭਾਰਤ ਦੀ ਆਤਮਨਿਰਭਰਤਾ, ਆਤਮਵਿਸ਼ਵਾਸ ਅਤੇ ਆਤਮਗੌਰਵ ਦੀ ਤ੍ਰਿਵੇਣੀ (triveni of India's Aatmnirbharta, self-confidence and its glory) ਦਾ ਸਾਖੀ ਬਣ ਰਿਹਾ ਹੈ”
“ਵਿਕਸਿਤ ਭਾਰਤ (Viksit Bharat) ਦੀ ਕਲਪਨਾ, ਆਤਮਨਿਰਭਰ ਭਾਰਤ (Aatmanirbhar Bharat) ਦੇ ਬਿਨਾ ਸੰਭਵ ਨਹੀਂ ਹੈ”
“ਰੱਖਿਆ ਜ਼ਰੂਰਤਾਂ ਵਿੱਚ ਆਤਮਨਿਰਭਰ ਹੁੰਦਾ ਭਾਰਤ, ਸੈਨਾਵਾਂ ਵਿੱਚ ਆਤਮਵਿਸ਼ਵਾਸ ਦੀ ਭੀ ਗਰੰਟੀ ਹੈ”
“ਵਿਕਸਿਤ ਰਾਜਸਥਾਨ (Viksit Rajasthan), ਵਿਕਸਿਤ ਸੈਨਾ(Viksit Sena) ਨੂੰ ਭੀ ਉਤਨੀ ਹੀ ਤਾਕਤ ਦੇਵੇਗਾ”

ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!

ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਜੀ ਸ਼ਰਮਾ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਰਾਜਨਾਥ ਸਿੰਘ ਜੀ, ਗਜੇਂਦਰ ਸ਼ੇਖਾਵਤ ਜੀ, ਕੈਲਾਸ਼ ਚੌਧਰੀ ਜੀ, PSA ਪ੍ਰੋਫੈਸਰ ਅਜੈ ਸੂਦ ਜੀ, ਚੀਫ ਆਵ੍ ਡਿਫੈਂਸ ਸਟਾਫ, ਜਨਰਲ ਅਨਿਲ ਚੌਹਾਨ, ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ, ਨੇਵੀ ਚੀਫ, ਐਡਮਿਰਲ ਹਰੀ ਕੁਮਾਰ, ਆਰਮੀ ਚੀਫ ਜਨਰਲ ਮਨੋਜ ਪਾਂਡੇ, ਸੀਨੀਅਰ ਅਧਿਕਾਰੀਗਣ, ਤਿੰਨੋਂ ਸੈਨਾਵਾਂ ਦੇ ਸਾਰੇ ਵੀਰ... ਅਤੇ ਇੱਥੇ ਆਏ ਹੋਏ ਪੋਖਰਣ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!


ਅੱਜ ਇੱਥੇ ਅਸੀਂ ਜੋ ਦ੍ਰਿਸ਼ ਦੇਖਿਆ, ਆਪਣੀਆਂ ਤਿੰਨੋਂ ਸੈਨਾਵਾਂ ਦਾ ਜੋ ਪਰਾਕ੍ਰਮ ਦੇਖਿਆ, ਉਹ ਅਦਭੁਤ ਹੈ। ਅਸਮਾਨ ਵਿੱਚ ਇਹ ਗਰਜਨਾ...ਜ਼ਮੀਨ ‘ਤੇ ਇਹ ਜਾਂਬਾਜ਼ੀ... ਚਾਰੋਂ ਦਿਸ਼ਾਵਾਂ ਵਿੱਚ ਗੂੰਜਦਾ ਇਹ ਵਿਜਯਘੋਸ਼...ਇਹ ਨਵੇਂ ਭਾਰਤ ਦਾ ਸੱਦਾ (ਆਹਵਾਨ) ਹੈ। ਅੱਜ ਸਾਡਾ ਪੋਖਰਣ, ਇੱਕ ਵਾਰ ਫਿਰ ਭਾਰਤ ਦੀ ਆਤਮਨਿਰਭਰਤਾ, ਭਾਰਤ ਦਾ ਆਤਮਵਿਸ਼ਵਾਸ ਅਤੇ ਭਾਰਤ ਦਾ ਆਤਮਗੌਰਵ ਇਸ ਤ੍ਰਿਵੇਣੀ ਦਾ ਗਵਾਹ ਬਣਿਆ ਹੈ। ਇਹੀ ਪੋਖਰਣ ਹੈ, ਜੋ ਭਾਰਤ ਦੀ ਪਰਮਾਣੂ ਸ਼ਕਤੀ ਦਾ ਗਵਾਹ ਰਿਹਾ ਹੈ, ਅਤੇ ਇੱਥੇ ਹੀ ਅਸੀਂ ਅੱਜ ਸਵਦੇਸ਼ੀਕਰਣ ਤੋਂ ਸਸ਼ਕਤੀਕਰਣ ਉਸ ਦਾ ਦਮ ਭੀ ਦੇਖ ਰਹੇ ਹਾਂ। ਅੱਜ ਪੂਰਾ ਦੇਸ਼ ਭਾਰਤ ਸ਼ਕਤੀ ਦਾ ਇਹ ਉਤਸਵ, ਸ਼ੌਰਯ ਦੀ ਭੂਮੀ ਰਾਜਸਥਾਨ ਵਿੱਚ ਹੋ ਰਿਹਾ ਹੈ, ਲੇਕਿਨ ਇਸ ਦੀ ਗੂੰਜ ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ।
 

ਸਾਥੀਓ,

ਕੱਲ੍ਹ ਹੀ ਭਾਰਤ ਨੇ MIRV ਆਧੁਨਿਕ ਟੈਕਨੋਲੋਜੀ ਨਾਲ ਲੈਸ, ਲੰਬੀ ਦੂਰੀ ਦੀ ਸਮਰੱਥਾ ਵਾਲੀ ਅਗਨੀ-5 ਮਿਸਾਇਲ ਦਾ ਪਰੀਖਣ ਕੀਤਾ ਹੈ। ਦੁਨੀਆ ਦੇ ਬਹੁਤ ਹੀ ਘੱਟ ਦੇਸ਼ਾਂ ਕੋਲ ਇਸ ਤਰ੍ਹਾਂ ਦੀ ਆਧੁਨਿਕ ਟੈਕਨੋਲੋਜੀ ਹੈ, ਇਸ ਤਰ੍ਹਾਂ ਦੀ ਆਧੁਨਿਕ ਸਮਰੱਥਾ ਹੈ। ਇਹ ਡਿਫੈਂਸ ਸੈਕਟਰ ਵਿੱਚ ਆਤਮਨਿਰਭਰ ਭਾਰਤ ਦੀ ਇੱਕ ਹੋਰ ਵੱਡੀ ਉਡਾਨ ਹੈ।
 

ਸਾਥੀਓ,

ਵਿਕਸਿਤ ਭਾਰਤ ਦੀ ਕਲਪਨਾ, ਆਤਮਨਿਰਭਰ ਭਾਰਤ ਦੇ ਬਿਨਾ ਸੰਭਵ ਹੀ ਨਹੀਂ ਹੈ। ਭਾਰਤ ਨੂੰ ਵਿਕਸਿਤ ਹੋਣਾ ਹੈ, ਤਾਂ ਸਾਨੂੰ ਦੂਸਰਿਆਂ ‘ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨਾ ਹੀ ਹੋਵੇਗਾ ਅਤੇ ਇਸ ਲਈ ਅੱਜ ਭਾਰਤ, ਖਾਨੇ ਦੇ ਤੇਲ ਤੋਂ ਲੈ ਕੇ ਆਧੁਨਿਕ ਲੜਾਕੂ ਵਿਮਾਨ ਤੱਕ ਹਰ ਖੇਤਰ ਵਿੱਚ ਆਤਮਨਿਰਭਰਤਾ ‘ਤੇ ਬਲ ਦੇ ਰਿਹਾ ਹੈ। ਅੱਜ ਦਾ ਇਹ ਆਯੋਜਨ, ਇਸੇ ਸੰਕਲਪ ਦਾ ਹਿੱਸਾ ਹੈ। ਅੱਜ ਮੇਕ ਇਨ ਇੰਡੀਆ ਦੀ ਸਫ਼ਲਤਾ ਸਾਡੇ ਸਾਹਮਣੇ ਹੈ। ਸਾਡੀਆਂ ਤੋਪਾਂ, ਟੈਂਕਾਂ, ਲੜਾਕੂ ਜਹਾਜ਼ਾਂ, ਹੈਲੀਕੌਪਟਰ, ਮਿਸਾਇਲ ਸਿਸਟਮ, ਇਹ ਜੋ ਗਰਜਨਾ ਆਪ ਦੇਖ ਰਹੇ ਹੋ – ਇਹੀ ਤਾਂ ਭਾਰਤ ਸ਼ਕਤੀ ਹੈ। ਹਥਿਆਰ ਅਤੇ ਗੋਲਾ ਬਾਰੂਦ, ਸੰਚਾਰ ਉਪਕਰਣ, ਸਾਇਬਰ ਅਤੇ ਸਪੇਸ ਤੱਕ, ਅਸੀਂ ਮੇਡ ਇਨ ਇੰਡੀਆ ਦੀ ਉਡਾਨ ਅਨੁਭਵ ਕਰ ਰਹੇ ਹਾਂ- ਇਹੀ ਤਾਂ ਭਾਰਤ ਸ਼ਕਤੀ ਹੈ।


ਸਾਡੇ pilots ਅੱਜ ਭਾਰਤ ਵਿੱਚ ਬਣੇ ‘ਤੇਜਸ’ ਲੜਾਕੂ ਵਿਮਾਨ, ਐਡਵਾਂਸਡ ਲਾਈਟ ਹੈਲੀਕੌਪਟਰ, ਲਾਇਟ ਕੌਮਬੈਟ ਹੈਲੀਕੌਪਟਰ ਉਡਾ ਰਹੇ ਹਨ- ਇਹੀ ਤਾਂ ਭਾਰਤ ਸ਼ਕਤੀ ਹੈ। ਸਾਡੇ sailors ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਬਣੀਆਂ ਪਣਡੁੱਬੀਆਂ, destroyers ਅਤੇ aircraft ਕਰੀਅਰ ਵਿੱਚ ਲਹਿਰਾਂ ਦੇ ਪਾਰ ਜਾ ਰਹੇ ਹਨ-ਇਹੀ ਤਾਂ ਭਾਰਤ ਸ਼ਕਤੀ ਹੈ। ਸਾਡੀ ਥਲ ਸੈਨਾ ਦੇ ਜਵਾਨ, ਭਾਰਤ ਵਿੱਚ ਬਣੇ ਆਧੁਨਿਕ ਅਰਜੁਨ ਟੈਂਕਸ ਅਤੇ ਤੋਪਾਂ ਨਾਲ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਕਰ ਰਹੇ ਹਨ- ਇਹੀ ਤਾਂ ਭਾਰਤ ਦੀ ਸ਼ਕਤੀ ਹੈ।
 

ਸਾਥੀਓ,

ਬੀਤੇ 10 ਵਰ੍ਹੇ ਵਿੱਚ ਅਸੀਂ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਇੱਕ ਤੋਂ ਬਾਦ ਇੱਕ ਵੱਡੇ ਕਦਮ ਚੁੱਕੇ ਹਨ। ਅਸੀਂ ਪਾਲਿਸੀ ਪੱਧਰ ‘ਤੇ ਨੀਤੀ ਵਿਸ਼ੇ ਵਿੱਚ ਸੁਧਾਰ ਕੀਤਾ, Reforms ਕੀਤੇ, ਅਸੀਂ ਪ੍ਰਾਈਵੇਟ ਸੈਕਟਰ ਨੂੰ ਇਸ ਨਾਲ ਜੋੜਿਆ, ਅਸੀਂ MSME, startups ਨੂੰ ਪ੍ਰੋਤਸਾਹਿਤ ਕੀਤਾ। ਅੱਜ ਦੇਸ਼ ਵਿੱਚ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ defence corridors ਬਣ ਰਹੇ ਹਨ। ਇਨ੍ਹਾਂ ਵਿੱਚ ਹੁਣ ਤੱਕ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਅੱਜ ਹੈਲੀਕੌਪਟਰ ਬਣਾਉਣ ਵਾਲੀ ਏਸ਼ੀਆ ਦੀ ਸਭ ਤੋਂ ਵੱਡੀ ਫੈਕਟਰੀ, ਭਾਰਤ ਵਿੱਚ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ। ਅਤੇ ਅੱਜ ਮੈਂ ਆਪਣੀਆਂ ਤਿੰਨੋਂ ਸੈਨਾਵਾਂ ਨੂੰ ਵੀ  ਵਧਾਈ ਦਿਆਂਗਾ। ਸਾਡੀਆਂ ਤਿੰਨੋਂ ਸੈਨਾਵਾਂ ਨੇ ਸੈਂਕੜੇ ਹਥਿਆਰਾਂ ਦੀ ਲਿਸਟ ਬਣਾ ਕੇ ਤੈਅ ਕੀਤਾ ਕਿ ਹੁਣ ਉਹ ਇਨ੍ਹਾਂ ਨੂੰ ਬਾਹਰ ਤੋਂ ਨਹੀਂ ਮੰਗਵਾਵਾਂਗੇ।


ਸਾਡੀਆਂ ਸੈਨਾਵਾਂ ਨੇ ਇਨ੍ਹਾਂ ਹਥਿਆਰਾਂ ਦੇ ਭਾਰਤੀ ਈਕੋਸਿਸਟਮ ਨੂੰ ਸਪੋਰਟ ਕੀਤਾ। ਮੈਨੂੰ ਖੁਸ਼ੀ ਹੈ ਕਿ ਸਾਡੀਆਂ ਸੈਨਾਵਾਂ ਲਈ ਸੈਂਕੜੇ ਸੈਨਿਕ ਉਪਕਰਣ ਹੁਣ ਭਾਰਤ ਦੀਆਂ ਕੰਪਨੀਆਂ ਤੋਂ ਹੀ ਖਰੀਦੇ ਜਾ ਰਹੇ ਹਨ। 10 ਵਰ੍ਹਿਆਂ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣ ਸਵਦੇਸ਼ੀ ਕੰਪਨੀਆਂ ਤੋਂ ਖਰੀਦੇ ਗਏ ਹਨ। ਇਨ੍ਹਾਂ 10 ਵਰ੍ਹਿਆਂ ਵਿੱਚ ਦੇਸ਼ ਦੀ ਰੱਖਿਆ ਉਤਪਾਦਨ, ਦੋ-ਗੁਣਾ ਤੋਂ ਵੀ  ਜ਼ਿਆਦਾ, ਯਾਨੀ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁਕਿਆ ਹੈ। ਅਤੇ ਇਸ ਵਿੱਚ ਸਾਡੇ ਨੌਜਵਾਨ ਵੀ  ਅਹਿਮ ਭੂਮਿਕਾ ਨਿਭਾ ਰਹੇ ਹਨ। ਪਿਛਲੇ 10 ਵਰ੍ਹਿਆਂ ਵਿੱਚ 150 ਤੋਂ ਜ਼ਿਆਦਾ ਨਵੇਂ defense Start ups ਸ਼ੁਰੂ ਹੋਏ ਹਨ। ਇਨ੍ਹਾਂ ਨੂੰ ਸਾਡੀਆਂ ਸੈਨਾਵਾਂ ਨੇ 1800 ਕਰੋੜ ਰੁਪਏ ਦੇ Order ਦੇਣ ਦਾ ਫ਼ੈਸਲਾ ਲਿਆ ਹੈ।
 

ਸਾਥੀਓ,

ਰੱਖਿਆ ਜ਼ਰੂਰਤਾਂ ਵਿੱਚ ਆਤਮਨਿਰਭਰ ਹੁੰਦਾ ਭਾਰਤ, ਸੈਨਾਵਾਂ ਵਿੱਚ ਆਤਮਵਿਸ਼ਵਾਸ ਦੀ ਵੀ  ਗਰੰਟੀ ਹੈ। ਯੁੱਧ ਦੇ ਸਮੇਂ ਜਦੋਂ ਸੈਨਾਵਾਂ ਨੂੰ ਪਤਾ ਹੁੰਦਾ ਹੈ ਕਿ ਜਿਨ੍ਹਾਂ ਹਥਿਆਰਾਂ ਦਾ ਉਹ ਇਸਤੇਮਾਲ ਕਰ ਰਹੀਆਂ ਹਨ, ਉਹ ਉਨ੍ਹਾਂ ਦੇ ਆਪਣੇ ਹਨ, ਉਹ ਕਦੇ ਵੀ  ਘੱਟ ਨਹੀਂ ਪੈਣਗੇ, ਤਾਂ ਸੈਨਾਵਾਂ ਦੀ ਊਰਜਾ ਕਈ ਗੁਣਾ ਵਧ ਜਾਂਦੀ ਹੈ। ਬੀਤੇ 10 ਵਰ੍ਹੇ ਵਿੱਚ, ਭਾਰਤ ਨੇ ਆਪਣਾ ਲੜਾਕੂ ਹਵਾਈ ਜਹਾਜ਼ ਬਣਾਇਆ ਹੈ। ਭਾਰਤ ਨੇ ਆਪਣਾ aircraft carrier ਬਣਾਇਆ ਹੈ। ‘C–295’ transport aircraft ਭਾਰਤ ਵਿੱਚ ਬਣਾਏ ਜਾ ਰਹੇ ਹਨ। ਆਧੁਨਿਕ ਇੰਜਣ ਦਾ ਨਿਰਮਾਣ ਵੀ  ਭਾਰਤ ਵਿੱਚ ਹੋਣ ਵਾਲਾ ਹੈ। ਅਤੇ ਆਪ ਜਾਣਦੇ ਹੋ, ਕੁਝ ਦਿਨ ਪਹਿਲਾਂ ਹੀ ਕੈਬਨਿਟ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ।


ਹੁਣ 5th Generation ਲੜਾਕੂ ਵਿਮਾਨ ਵੀ  ਅਸੀਂ ਭਾਰਤ ਵਿੱਚ ਹੀ ਡਿਜ਼ਾਈਨ, ਡਿਵੈਲਪ ਅਤੇ ਮੈਨੂਫੈਕਚਰ ਕਰਨ ਵਾਲੇ ਹਾਂ। ਆਪ ਕਲਪਨਾ ਕਰ ਸਕਦੇ ਹੋ ਕਿ ਭਵਿੱਖ ਵਿੱਚ ਭਾਰਤ ਦੀ ਸੈਨਾ ਅਤੇ ਭਾਰਤ ਦਾ ਡਿਫੈਂਸ ਸੈਕਟਰ ਕਿੰਨਾ ਵੱਡਾ ਹੋਣ ਵਾਲਾ ਹੈ, ਇਸ ਵਿੱਚ ਨੌਜਵਾਨਾਂ ਲਈ ਰੋਜ਼ਗਾਰਾਂ ਅਤੇ ਸਵੈਰੋਜ਼ਗਾਰਾਂ ਦੇ ਕਿੰਨੇ ਅਵਸਰ ਬਣਨ ਵਾਲੇ ਹਨ। ਕਦੇ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਡਿਫੈਂਸ ਇੰਪੋਰਟਰ ਹੋਇਆ ਕਰਦਾ ਸੀ। ਅੱਜ ਭਾਰਤ ਡਿਫੈਂਸ ਸੈਕਟਰ ਵਿੱਚ ਵੀ  ਇੱਕ ਵੱਡਾ ਨਿਰਯਾਤਕ ਬਣਦਾ ਜਾ ਰਿਹਾ ਹੈ। ਅੱਜ ਭਾਰਤ ਦਾ ਡਿਫੈਂਸ ਐਕਸਪੋਰਟ 2014 ਦੀ ਤੁਲਨਾ ਵਿੱਚ 8 ਗੁਣਾ ਤੋਂ ਜ਼ਿਆਦਾ ਵਧ ਚੁਕਿਆ ਹੈ।
 

ਸਾਥੀਓ,

ਆਜ਼ਾਦੀ ਦੇ ਬਾਦ ਤੋਂ ਇੱਕ ਮੰਦਭਾਗੀ ਇਹ ਰਹੀ ਕਿ ਜਿਨ੍ਹਾਂ ਨੇ ਦਹਾਕਿਆਂ ਤੋਂ ਦੇਸ਼ ‘ਤੇ ਸ਼ਾਸਨ ਕੀਤਾ, ਉਹ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਰਹੇ। ਹਾਲਤ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਵੱਡਾ ਘੁਟਾਲਾ ਸੈਨਾ ਵਿੱਚ ਖਰੀਦ ਦੇ ਦੌਰਾਨ ਹੀ ਹੋਇਆ। ਉਨ੍ਹਾਂ ਨੇ ਜਾਨ-ਬੁੱਝ ਕੇ ਭਾਰਤ ਨੂੰ ਰੱਖਿਆ ਜ਼ਰੂਰਤਾਂ ਦੇ ਲਈ ਵਿਦੇਸ਼ਾਂ ‘ਤੇ ਨਿਰਭਰ ਰੱਖਿਆ। ਆਪ ਜ਼ਰਾ, 2014 ਤੋਂ ਪਹਿਲਾਂ ਦੀ ਸਥਿਤੀ ਯਾਦ ਕਰੋ- ਤਦ ਕੀ ਚਰਚਾ ਹੁੰਦੀ ਸੀ? ਤਦ ਰੱਖਿਆ ਸੌਦਿਆਂ ਵਿੱਚ ਘੁਟਾਲਿਆਂ ਦੀ ਚਰਚਾ ਹੁੰਦੀ ਸੀ। ਦਹਾਕਿਆਂ ਤੱਕ ਲਟਕੇ ਰਹੇ ਰੱਖਿਆ ਸੌਦਿਆਂ ਦੀ ਚਰਚਾ ਹੁੰਦੀ ਸੀ। ਸੈਨਾ ਦੇ ਕੋਲ, ਇੰਨੇ ਦਿਨਾਂ ਦਾ ਗੋਲਾ-ਬਾਰੂਦ ਬਚਿਆ ਹੈ, ਅਜਿਹੀਆਂ ਚਿੰਤਾਵਾਂ ਸਾਹਮਣੇ ਆਉਂਦੀਆਂ ਸਨ। ਉਨ੍ਹਾਂ ਨੇ ਸਾਡੀਆਂ ਆਰਡੀਨੈਂਸ ਫੈਕਟਰੀਆਂ ਨੂੰ ਬਰਬਾਦ ਕਰ ਦਿੱਤਾ ਸੀ। ਅਸੀਂ ਇਨ੍ਹਾਂ ਨੂੰ ਆਰਡੀਨੈਂਸ ਫੈਕਟਰੀਆਂ ਨੂੰ ਜੀਵਨਦਾਨ ਦਿੱਤਾ, ਉਨ੍ਹਾਂ ਨੂੰ 7 ਵੱਡੀਆਂ ਕੰਪਨੀਆਂ ਵਿੱਚ ਤਬਦੀਲ ਕੀਤਾ। ਉਨ੍ਹਾਂ ਨੇ HAL ਨੂੰ ਬਰਬਾਦੀ ਦੀ ਕਗਾਰ ‘ਤੇ ਪਹੁੰਚਾ ਦਿੱਤਾ ਸੀ।


ਅਸੀਂ HAL ਨੂੰ ਰਿਕਾਰਡ ਪ੍ਰੌਫਿਟ ਲਿਆਉਣ ਵਾਲੀ ਕੰਪਨੀ ਵਿੱਚ ਬਦਲ ਦਿੱਤਾ। ਉਨ੍ਹਾਂ ਨੇ, ਕਰਗਿਲ ਯੁੱਧ ਤੋਂ ਬਾਅਦ ਵੀ CDS ਵਰਗੇ ਪਦ ਦੇ ਗਠਨ ਦੀ ਇੱਛਾ ਸ਼ਕਤੀ ਨਹੀਂ ਦਿਖਾਈ। ਅਸੀਂ ਇਸ ਨੂੰ ਜ਼ਮੀਨ ‘ਤੇ ਉਤਾਰਿਆ। ਉਹ ਦਹਾਕਿਆਂ ਤੱਕ ਸਾਡੇ ਵੀਰ ਬਲਿਦਾਨੀ ਸੈਨਿਕਾਂ ਦੇ ਲਈ ਇੱਕ ਰਾਸ਼ਟਰੀ ਸਮਾਰਕ ਤੱਕ ਨਹੀਂ ਬਣਾ ਪਾਏ। ਇਹ ਕਰਤੱਵ ਵੀ  ਸਾਡੀ ਹੀ ਸਰਕਾਰ ਨੇ ਪੂਰਾ ਕੀਤਾ। ਪਹਿਲਾਂ ਦੀ ਸਰਕਾਰ, ਤਾਂ ਸਾਡੀਆਂ ਸੀਮਾਵਾਂ ‘ਤੇ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣ ਤੋਂ ਵੀ  ਡਰਦੀ ਸੀ। ਲੇਕਿਨ ਅੱਜ ਦੇਖੋ, ਇੱਕ ਤੋਂ ਇੱਕ ਆਧੁਨਿਕ ਰੋਡ, ਆਧੁਨਿਕ ਟਨਲ, ਸਾਡੇ ਸਰਹੱਦੀ ਖੇਤਰਾਂ ਵਿੱਚ ਬਣ ਰਹੀਆਂ ਹਨ।
 

ਸਾਥੀਓ,

ਮੋਦੀ ਕੀ ਗਰੰਟੀ ਦਾ ਮਤਲਬ ਕੀ ਹੁੰਦਾ ਹੈ, ਇਹ ਸਾਡੇ ਸੈਨਿਕ ਪਰਿਵਾਰਾਂ ਨੇ ਵੀ  ਅਨੁਭਵ ਕੀਤਾ ਹੈ। ਆਪ ਯਾਦ ਕਰੋ, ਚਾਰ ਦਹਾਕਿਆਂ ਤੱਕ OROP- One Rank One Pension ਨੂੰ ਲੈ ਕੇ ਕਿਵੇਂ ਸੈਨਿਕ ਪਰਿਵਾਰਾਂ ਨੂੰ ਝੂਠ ਬੋਲਿਆ ਗਿਆ। ਲੇਕਿਨ ਮੋਦੀ ਨੇ OROP ਲਾਗੂ ਕਰਨ ਦੀ ਗਰੰਟੀ ਦਿੱਤੀ ਸੀ ਅਤੇ ਉਸ ਗਰੰਟੀ ਨੂੰ ਵੱਡੀ ਸ਼ਾਨ ਦੇ ਨਾਲ ਪੂਰਾ ਵੀ  ਕਰ ਦਿੱਤਾ। ਇਸ ਦਾ ਫਾਇਦਾ ਇੱਥੇ ਜਦੋਂ ਰਾਜਸਥਾਨ ਵਿੱਚ ਆਇਆ ਹਾਂ ਮੈਂ ਤਾਂ ਦੱਸਦਾ ਹਾਂ, ਰਾਜਸਥਾਨ ਦੇ ਵੀ  ਪੌਣੇ 2 ਲੱਖ ਸਾਬਕਾ ਸੈਨਿਕਾਂ ਨੂੰ ਮਿਲਿਆ ਹੈ। ਉਨ੍ਹਾਂ ਨੂੰ OROP ਦੇ ਤਹਿਤ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਮਿਲ ਚੁੱਕੇ ਹਨ।
 

ਸਾਥੀਓ,

ਸੈਨਾ ਦੀ ਤਾਕਤ ਵੀ  ਤਦ ਹੀ ਵਧਦੀ ਹੈ, ਜਦੋਂ ਦੇਸ਼ ਦੀ ਆਰਥਿਕ ਤਾਕਤ ਵਧਦੀ ਹੈ। ਬੀਤੇ 10 ਵਰ੍ਹੇ ਦੇ ਅਣਥੱਕ ਅਤੇ ਇਮਾਨਦਾਰ ਪ੍ਰਯਾਸਾਂ ਨਾਲ ਅਸੀਂ ਦੁਨੀਆ ਦੀ 5ਵੀਂ ਵੱਡੀ ਆਰਥਿਕ ਤਾਕਤ ਬਣੇ, ਤਾਂ ਸਾਡੀ ਸੈਨਿਕ ਸਮਰੱਥਾ ਵੀ  ਵਧੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਜਦੋਂ ਅਸੀਂ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਤਾਕਤ ਬਣਾਂਗੇ, ਤਾਂ ਭਾਰਤ ਦੀ ਸੈਨਿਕ ਸਮਰੱਥਾ ਵੀ  ਨਵੀਂ ਬੁਲੰਦੀ ‘ਤੇ ਹੋਵੇਗੀ। ਅਤੇ ਭਾਰਤ ਨੂੰ ਤੀਸਰੀ ਵੱਡੀ ਆਰਥਿਕ ਤਾਕਤ ਬਣਾਉਣ ਵਿੱਚ ਰਾਜਸਥਾਨ ਦੀ ਬਹੁਤ ਵੱਡੀ ਭੂਮਿਕਾ ਹੋਣ ਵਾਲੀ ਹੈ। ਵਿਕਸਿਤ ਰਾਜਸਥਾਨ, ਵਿਕਸਿਤ ਸੈਨਾ ਨੂੰ ਵੀ  ਉੰਨੀ ਹੀ ਤਾਕਤ ਦੇਵੇਗਾ। ਇਸੇ ਵਿਸ਼ਵਾਸ ਦੇ ਨਾਲ ਭਾਰਤ ਸ਼ਕਤੀ ਦੇ ਸਫ਼ਲ ਆਯੋਜਨ ਦੀ ਮੁੜ ਤੋਂ ਇੱਕ ਵਾਰ ਮੈਂ ਆਪ ਸਾਰਿਆਂ ਅਤੇ ਤਿੰਨੋਂ ਸੈਨਾਵਾਂ ਦੁਆਰਾ ਸੰਯੁਕਤ ਪ੍ਰਯਾਸ ਨੂੰ ਹਿਰਦੇ ਦੀ ਡੂੰਘਾਈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.