Quote“ਭਾਰਤ ਦਾ ਸੈਮੀਕੰਡਕਟਰ ਖੇਤਰ ਇੱਕ ਕ੍ਰਾਂਤੀ ਦੇ ਕਗਾਰ ‘ਤੇ ਹੈ, ਜਿੱਥੇ ਅਭੂਤਪੂਰਵ ਪ੍ਰਗਤੀ ਉਦਯੋਗ ਨੂੰ ਬਦਲਣ ਵਾਲੀ ਹੈ”
Quote“ਅੱਜ ਦਾ ਭਾਰਤ ਦੁਨੀਆ ਵਿੱਚ ਵਿਸ਼ਵਾਸ ਜਗਾਉਂਦਾ ਹੈ... ਜਦੋਂ ਹਾਲਾਤ ਕਠਿਨ ਹੋਣ ਤਾਂ ਭਾਰਤ ‘ਤੇ ਨਿਰਭਰ ਕੀਤਾ ਜਾ ਸਕਦਾ ਹੈ”
Quote“ਭਾਰਤ ਦਾ ਸੈਮੀਕੰਡਕਟਰ ਉਦਯੋਗ ਵਿਸ਼ੇਸ਼ ਡਾਇਓਡਸ (special diodes) ਨਾਲ ਲੈਸ ਹੈ ਜਿੱਥੇ ਊਰਜਾ ਦੋਨੋਂ ਦਿਸ਼ਾਵਾਂ ਵਿੱਚ ਵਹਿੰਦੀ ਹੈ” ;
Quote“ਭਾਰਤ ਦੇ ਪਾਸ ਤਿੰਨ-ਆਯਾਮੀ ਸ਼ਕਤੀ (three-dimensional power) ਹੈ, ਅਰਥਾਤ ਵਰਤਮਾਨ ਸੁਧਾਰਕ ਸਰਕਾਰ, ਦੇਸ਼ ਦੀ ਵਧਦੀ ਨਿਰਮਾਣ ਸਮਰੱਥਾ ਅਤੇ ਰਾਸ਼ਟਰ ਦਾ ਖ਼ਾਹਿਸ਼ੀ ਬਜ਼ਾਰ ਜੋ ਤਕਨੀਕੀ ਪਰਵਿਰਤੀਆਂ ਤੋਂ ਜਾਣੂ ਹੈ”
Quote“ਇਹ ਛੋਟੀ ਚਿਪ ਭਾਰਤ ਵਿੱਚ ਹਰ ਜਗ੍ਹਾ ਡਿਲਿਵਰੀ (last-mile delivery) ਸੁਨਿਸ਼ਚਿਤ ਕਰਨ ਦੇ ਲਈ ਬੜੇ ਕੰਮ ਕਰ ਰਹੀ ਹੈ”
Quote“ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਇਸ ਵਿੱਚ ਇੱਕ ਭਾਰਤੀ-ਨਿਰਮਿਤ ਚਿਪ ਹੋਵੇ”
Quote“ਭਾਰਤ ਗਲੋਬਲ ਸੈਮੀਕੰਡਕਟਰ ਉਦਯੋਗ ਨੂੰ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ”
Quote“ਸਾਡਾ ਲਕਸ਼ ਹੈ ਕਿ 100% ਇਲੈਕਟ੍ਰੌਨਿਕ ਨਿਰਮਾਣ ਭਾਰਤ ਵਿੱਚ ਹੀ ਹੋਵੇ”
Quote“ਚਾਹੇ ਮੋਬਾਈਲ ਨਿਰਮਾਣ ਹੋਵੇ, ਇਲੈਕਟ੍ਰੌਨਿਕਸ ਹੋਵੇ ਜਾਂ ਸੈਮੀਕੰਡਕਟਰ ਹੋਵੇ, ਸਾਡਾ ਧਿਆਨ ਸਪਸ਼ਟ ਹੈ- ਅਸੀਂ ਅਜਿਹੀ ਦੁਨੀਆ ਬਣਾਉਣਾ ਚਾਹੁੰਦੇ ਹਾਂ ਜੋ ਸੰਕਟ ਦੇ ਸਮੇਂ ਭੀ ਰੁਕਦੀ ਜਾਂ ਠਹਿਰਦੀ ਨਹੀਂ ਬਲਕਿ ਅੱਗੇ ਵਧਦੀ ਰਹਿੰਦੀ ਹੈ”

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ, ਜਿਤਿਨ ਪ੍ਰਸਾਦ, ਗਲੋਬਲ ਸੈਮੀਕੰਡਕਟਰ ਇੰਡਸਟ੍ਰੀ ਨਾਲ ਜੁੜੇ ਸਾਰੇ ਦਿੱਗਜ, ਐਜੂਕੇਸ਼ਨ, ਰਿਸਰਚ ਅਤੇ ਇਨੋਵੇਸ਼ਨ ਵਰਲਡ ਨਾਲ ਜੁੜੇ ਸਾਰੇ ਸਾਥੀ, ਹੋਰ ਅਤਿਥੀਗਣ, ਦੇਵੀਓ ਅਤੇ ਸੱਜਣੋ! ਆਪ ਸਭ ਨੂੰ ਨਮਸਕਾਰ !

 

|

ਮੈਂ SEMI ਨਾਲ ਜੁੜੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ‘ਤੇ ਅਭਿੰਨਦਨ ਕਰਦਾ ਹਾਂ। ਭਾਰਤ ਦੁਨੀਆ ਦਾ ਅੱਠਵਾਂ ਦੇਸ਼ ਹੈ, ਜਿੱਥੇ global semiconductor industry ਨਾਲ ਜੁੜਿਆ ਇਹ ਸ਼ਾਨਦਾਰ ਆਯੋਜਨ ਹੋ ਰਿਹਾ ਹੈ। ਅਤੇ ਮੈਂ ਕਹਿ ਸਕਦਾ ਹਾਂ ਕਿ- This is the right time to be in India. ਤੁਸੀਂ ਸਹੀ ਸਮੇਂ ‘ਤੇ, ਸਹੀ ਜਗ੍ਹਾ ‘ਤੇ ਹੋ।  Twenty First Century ਦੇ ਭਾਰਤ ਵਿੱਚ– The chips are never down! ਅਤੇ ਸਿਰਫ਼ ਇਤਨਾ ਹੀ ਨਹੀਂ ਹੈ, ਅੱਜ ਦਾ ਭਾਰਤ, ਦੁਨੀਆ ਨੂੰ ਭਰੋਸਾ ਦਿੰਦਾ ਹੈ- When the chips are down, you can bet on India!

 

|

Friends,

ਸੈਮੀਕੰਡਕਟਰ ਦੀ ਦੁਨੀਆ ਨਾਲ ਜੁੜੇ ਆਪ ਲੋਕਾਂ ਦਾ ਨਾਤਾ Diodes ਨਾਲ ਜ਼ਰੂਰ ਪੈਂਦਾ ਹੈ। ਅਤੇ ਤੁਸੀਂ ਜਾਣਦੇ ਹੀ ਹੋ, Diode ਵਿੱਚ, ਐਨਰਜੀ ਸਿਰਫ਼ ਇੱਕ ਡਾਇਰੈਕਸ਼ਨ ਵਿੱਚ ਹੀ ਜਾਂਦੀ ਹੈ। ਲੇਕਿਨ ਭਾਰਤ ਦੀ ਸੈਮੀਕੰਡਕਟਰ ਇੰਡਸਟਰੀ ਵਿੱਚ ਸਪੈਸ਼ਲ ਡਾਇਡੋਸ ਲਗੇ ਹੋਏ ਹਨ। ਇੱਥੇ ਸਾਡੀ ਐਨਰਜੀ ਦੋਨਾਂ Direction ਵਿੱਚ ਜਾਂਦੀ ਹੈ। ਤੁਹਾਡੇ ਮਨ ਵਿੱਚ ਆਵੇਗਾ ਕਿਵੇਂ? ਅਤੇ ਇਹ ਭੀ ਬਹੁਤ Interesting ਹੈ, ਤੁਸੀਂ Invest ਕਰਦੇ ਹੋ ਅਤੇ Value create ਕਰਦੇ ਹੋ। ਉੱਥੇ ਦੀ ਸਰਕਾਰ, ਤੁਹਾਨੂੰ Stable Policies ਅਤੇ Ease of Doing Business ਦਿੰਦੀ ਹੈ। ਸੈਮੀਕੰਡਕਟਰ ਦੀ ਤੁਹਾਡੀ ਇੰਡਸਟ੍ਰੀ ‘Integrated Circuits’ ਨਾਲ ਜੁੜੀ ਹੋਈ ਹੈ। ਭਾਰਤ ਭੀ ਤੁਹਾਨੂੰ, ਇੱਕ ‘integrated ecosystem’ ਦਿੰਦਾ ਹੈ। ਭਾਰਤ ਦੇ designers ਉਨ੍ਹਾਂ ਦੇ ਜ਼ਬਰਦਸਤ ਟੈਲੰਟ ਨੂੰ ਤਾਂ ਆਪ ਭਲੀਭਾਂਤ ਜਾਣਦੇ ਹੋ।  Designing ਦੀ ਦੁਨੀਆ ਵਿੱਚ 20 ਪਰਸੈਂਟ ਟੈਲੰਟ ਦਾ ਯੋਗਦਾਨ ਭਾਰਤ ਕਰਦਾ ਹੈ। ਅਤੇ ਇਸ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ। ਅਸੀਂ  Eighty Five Thousand Technicians, Engineers ਅਤੇ R&D experts ਦੀ semiconductor workforce ਤਿਆਰ ਕਰ ਰਹੇ ਹਾਂ। ਭਾਰਤ ਦਾ ਫੋਕਸ ਆਪਣੇ students ਅਤੇ professionals ਨੂੰ semiconductor industry ready ਬਣਾਉਣ ‘ਤੇ ਹੈ। ਕੱਲ੍ਹ ਹੀ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਪਹਿਲੀ ਬੈਠਕ ਹੋਈ ਹੈ। ਇਸ ਫਾਊਂਡੇਸ਼ਨ ਨਾਲ ਭਾਰਤ ਦੇ ਰਿਸਰਚ ਈਕੋਸਿਸਟਮ ਨੂੰ ਇੱਕ ਨਵੀਂ ਦਿਸ਼ਾ ਭੀ ਮਿਲੇਗੀ, ਨਵੀਂ ਊਰਜਾ ਭੀ ਮਿਲੇਗੀ। ਇਸ ਦੇ ਇਲਾਵਾ ਭਾਰਤ ਨੇ ਵੰਨ ਟ੍ਰਿਲੀਅਨ ਰੁਪਏ ਦਾ ਇੱਕ ਸਪੈਸ਼ਲ ਰਿਸਰਚ ਫੰਡ ਭੀ ਬਣਾਇਆ ਹੈ।

 

|

Friends,

ਐਸੇ Initiatives ਨਾਲ ਸੈਮੀਕੰਡਕਟਰ ਅਤੇ ਸਾਇੰਸ ਸੈਕਟਰ ਵਿੱਚ ਇਨੋਵੇਸ਼ਨਸ ਦਾ ਦਾਇਰਾ ਬਹੁਤ ਜ਼ਿਆਦਾ ਵਧਣ ਵਾਲਾ ਹੈ। ਅਸੀਂ ਸੈਮੀਕੰਡਕਟਰ ਨਾਲ ਜੁੜੇ ਇਨਫ੍ਰਾਸਟ੍ਰਕਚਰ ‘ਤੇ ਭੀ ਬਹੁਤ ਫੋਕਸ ਕਰ ਰਹੇ ਹਾਂ। ਇਸ ਦੇ ਇਲਾਵਾ ਤੁਹਾਡੇ ਪਾਸ ਇੱਕ Three Dimensional Power ਭੀ ਹੈ। ਪਹਿਲੀ-ਭਾਰਤ ਦੀ ਅੱਜ ਦੀ ਸਾਡੀ reformist government, ਦੂਸਰਾ- ਭਾਰਤ ਵਿੱਚ growing manufacturing base ਅਤੇ ਤੀਸਰਾ-ਭਾਰਤ ਦੀ Aspirational Market. ਇੱਕ ਐਸੀ ਮਾਰਕਿਟ ਜੋ ਟੈਕਨੋਲੋਜੀ ਦਾ Taste ਜਾਣਦੀ ਹੈ। ਤੁਹਾਡੇ ਲਈ ਭੀ Three-D Power ਸੈਮੀਕੰਡਕਟਰ ਇੰਡਸਟ੍ਰੀ ਦਾ ਐਸਾ ਬੇਸ ਹੈ, ਜੋ ਤੁਹਾਨੂੰ ਕਿਤੇ ਹੋਰ ਮਿਲਣਾ ਮੁਸ਼ਕਿਲ ਹੈ।

 

|

ਸਾਥੀਓ,

ਭਾਰਤ ਦੀ aspirational ਅਤੇ tech oriented society ਬਹੁਤ ਹੀ ਯੂਨੀਕ ਹੈ। ਭਾਰਤ ਦੇ ਲਈ chip ਦਾ ਮਤਲਬ ਸਿਰਫ ਇੱਕ ਟੈਕਨੋਲੋਜੀ ਭਰ ਨਹੀਂ ਹੈ। ਸਾਡੇ ਲਈ, ਇਹ ਕਰੋੜਾਂ aspirations ਨੂੰ ਪੂਰਾ ਕਰਨ ਦਾ ਮਾਧਿਅਮ ਹੈ। ਅੱਜ ਭਾਰਤ ਚਿਪ ਦਾ ਇੱਕ ਬਹੁਤ ਬੜਾ ਕੰਜ਼ਿਊਮਰ ਹੈ। ਇਸੇ ਚਿਪ ‘ਤੇ ਅਸੀਂ ਦੁਨੀਆ ਦਾ ਸਭ ਤੋਂ ਬਿਹਤਰੀਨ digital public infrastructure build ਕੀਤਾ ਹੈ। ਭਾਰਤ ਵਿੱਚ ਲਾਸਟ ਮਾਇਲ ਡਿਲਿਵਰੀ ਸੁਨਿਸ਼ਚਿਤ ਕਰਨ ਵਿੱਚ ਅੱਜ ਇਹ ਛੋਟੀ ਜਿਹੀ ਚਿਪ ਬੜੇ-ਬੜੇ ਕੰਮ ਆ ਰਹੀ ਹੈ। ਕੋਰੋਨਾ ਜਿਹੇ ਮਹਾਸੰਕਟ ਵਿੱਚ ਜਦੋਂ ਦੁਨੀਆ ਦੇ ਮਜ਼ਬੂਤ ਤੋਂ ਮਜ਼ਬੂਤ ਬੈਂਕਿੰਗ ਸਿਸਟਮ ਭੀ ਚਰਮਰਾ ਗਏ, ਤਦ ਭਾਰਤ ਵਿੱਚ ਬੈਂਕ ਬਿਨਾ ਰੁਕੇ ਚਲ ਰਹੇ ਸਨ। ਭਾਰਤ ਦਾ UPI ਹੋਵੇ, ਰੁਪੇ ਕਾਰਡ ਹੋਵੇ, ਡਿਜੀ ਲੌਕਰ ਤੋਂ ਲੈ ਕੇ ਡਿਜੀ ਯਾਤਰਾ ਤੱਕ ਅਲੱਗ-ਅਲੱਗ ਤਰ੍ਹਾਂ ਦੇ ਡਿਜੀਟਲ ਪਲੈਟਫਾਰਮਸ, ਭਾਰਤ ਦੇ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਅੱਜ ਭਾਰਤ ਆਤਮਨਿਰਭਰ ਹੋਣ ਦੇ ਲਈ ਹਰ ਸੈਕਟਰ ਵਿੱਚ ਮੈਨੂਫੈਕਚਰਿੰਗ ਵਧਾ ਰਿਹਾ ਹੈ। ਅੱਜ ਭਾਰਤ ਬੜੇ ਪੈਮਾਨੇ ‘ਤੇ ਗ੍ਰੀਨ ਟ੍ਰਾਂਜ਼ਿਸ਼ਨ ਕਰ ਰਿਹਾ ਹੈ। ਅੱਜ ਭਾਰਤ ਵਿੱਚ data centres ਦੀ ਡਿਮਾਂਡ ਲਗਾਤਾਰ ਵਧ ਰਹੀ ਹੈ। ਯਾਨੀ Global semiconductor industry ਨੂੰ drive ਕਰਨ ਵਿੱਚ ਭਾਰਤ ਬੜੀ ਭੂਮਿਕਾ ਨਿਭਾਉਣ ਜਾ ਰਿਹਾ ਹੈ।

 

|

ਸਾਥੀਓ,

ਇੱਕ ਪੁਰਾਣੀ ਪ੍ਰਚਲਿਤ ਕਹਾਵਤ ਰਹੀ ਹੈ- ‘Let the chips fall where they may’. ਯਾਨੀ ਜੋ ਚਲ ਰਿਹਾ ਹੈ, ਉਸ ਨੂੰ ਵੈਸੇ ਹੀ ਚਲਣ ਦਿੱਤਾ ਜਾਵੇ। ਅੱਜ ਦਾ Young ਅਤੇ Aspirational ਭਾਰਤ ਇਸ ਭਾਵਨਾ ‘ਤੇ ਨਹੀਂ ਚਲਦਾ। ਅੱਜ ਭਾਰਤ ਦਾ ਮੰਤਰ ਹੈ – ‘Increasing the number of chips produced in India’. ਅਤੇ ਇਸ ਲਈ ਅਸੀਂ ਸੈਮੀਕੰਡਕਟਰ ਮੈਨੂਫੈਕਚਰਿੰਗ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਸਾਰੇ ਕਦਮ ਉਠਾਏ ਹਨ। ਭਾਰਤ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਫੈਸਿਲਿਟੀ ਲਗਾਉਣ ਦੇ ਲਈ 50 ਪਰਸੈਂਟ ਸਪੋਰਟ ਭਾਰਤ ਸਰਕਾਰ ਦੇ ਰਹੀ ਹੈ। ਇਸ ਵਿੱਚ ਰਾਜ ਸਰਕਾਰਾਂ ਭੀ ਆਪਣੇ ਪੱਧਰ ‘ਤੇ ਹੋਰ ਮਦਦ ਕਰ ਰਹੀਆਂ ਹਨ। ਭਾਰਤ ਦੀਆਂ ਇਨ੍ਹਾਂ ਨੀਤੀਆਂ ਦੇ ਕਾਰਨ ਹੀ ਬਹੁਤ ਘੱਟ ਸਮੇਂ ਵਿੱਚ  1.5 ਟ੍ਰਿਲੀਅਨ ਰੁਪਏ ਤੋਂ ਜ਼ਿਆਦਾ ਦੇ Investments ਇਸ ਖੇਤਰ ਵਿੱਚ ਭਾਰਤ ਵਿੱਚ ਹੋ ਚੁੱਕੇ ਹਨ। ਅਤੇ ਅੱਜ ਕਈ ਪ੍ਰੋਜੈਕਟਸ ਪਾਇਪਲਾਇਨ ਵਿੱਚ ਹਨ। Semicon India Program ਭੀ ਇੱਕ ਅਦਭੁਤ ਯੋਜਨਾ ਹੈ। ਇਸ ਦੇ ਤਹਿਤ, Front end fabs, Display fabs, semiconductor packaging, Compound semiconductors, Sensors ਅਤੇ display manufacturing ਦੇ ਲਈ financial support ਦਿੱਤਾ ਜਾ ਰਿਹਾ ਹੈ। ਯਾਨੀ ਭਾਰਤ ਵਿੱਚ 360 ਡਿਗਰੀ ਅਪ੍ਰੋਚ ਦੇ ਨਾਲ ਕੰਮ ਹੋ ਰਿਹਾ ਹੈ। ਸਾਡੀ ਸਰਕਾਰ ਭਾਰਤ ਵਿੱਚ ਪੂਰੇ semiconductor supply chain ecosystem ਨੂੰ ਅੱਗੇ ਵਧਾ ਰਹੀ ਹੈ। ਮੈਂ ਇਸ ਲਾਲ ਕਿਲੇ ਤੋਂ ਕਿਹਾ ਹੈ- ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਇਸ ਵਿੱਚ ਇੰਡੀਅਨ ਮੇਡ ਚਿਪ ਹੋਵੇ। ਸੈਮੀਕੰਡਕਟਰ ਪਾਵਰ ਹਾਊਸ ਬਣਨ ਦੇ ਲਈ ਜੋ ਭੀ ਜ਼ਰੂਰੀ ਹੋਵੇਗਾ, ਭਾਰਤ ਉਹ ਸਭ ਕਰਨ ਵਾਲਾ ਹੈ।

 

|

ਸਾਥੀਓ,

Critical Minerals ਦੇ Domestic Production ਅਤੇ ਇਸ ਦੇ Overseas Acquisition ਦੇ ਲਈ ਅਸੀਂ ਕੁਝ ਸਮਾਂ ਪਹਿਲੇ Critical Mineral Mission ਦਾ ਐਲਾਨ ਕੀਤਾ ਹੈ। Critical Minerals ਨੂੰ Customs Duty ਤੋਂ ਛੂਟ ਦੇਣਾ ਹੋਵੇ, Critical minerals blocks ਦੀ Mining ਦੇ Auctions ਹੋਣ, ਇਨ੍ਹਾਂ ਸਭ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅਤੇ ਸਿਰਫ਼ ਇਤਨਾ ਹੀ ਨਹੀਂ ਹੈ, ਅਸੀਂ Indian Institute of Space Sciences ਵਿੱਚ ਇੱਕ ਸੈਮੀਕੰਡਕਟਰ ਰਿਸਰਚ ਸੈਂਟਰ ਬਣਾਉਣ ਦੇ ਲਈ ਭੀ ਕੰਮ ਕਰ ਰਹੇ ਹਾਂ। ਅਸੀਂ IIT’s ਦੇ ਨਾਲ ਪਾਰਟਨਰਸ਼ਿਪ ਕਰ ਰਹੇ ਹਾਂ, ਤਾਕਿ ਸਾਡੇ engineers ਨਾ ਸਿਰਫ਼ ਹੁਣ ਦੇ ਲਈ high tech chips ਬਣਾਉਣ ਬਲਕਿ next gen chips ‘ਤੇ ਭੀ ਰਿਸਰਚ ਕਰਨ। ਅਸੀਂ International Collaborations ਨੂੰ ਭੀ ਅੱਗੇ ਵਧਾ ਰਹੇ ਹਾਂ। ਆਪ ਲੋਕਾਂ ਨੇ Oil Diplomacy ਦਾ ਨਾਮ ਸੁਣਿਆ ਹੈ, ਅੱਜ ਦਾ ਯੁਗ Silicon Diplomacy ਦਾ ਯੁਗ ਹੈ। ਇਸੇ ਸਾਲ ਭਾਰਤ Indo-Pacific Economic Framework ਦੀ Supply Chain Council ਦਾ Vice Chair ਚੁਣਿਆ ਗਿਆ ਹੈ। ਅਸੀਂ QUAD Semiconductor Supply Chain Initiative ਦੇ ਭੀ ਬੜੇ ਪਾਟਰਨਰ ਹਾਂ ਅਤੇ ਹਾਲ ਹੀ ਵਿੱਚ ਅਸੀਂ ਜਪਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਦੇ ਨਾਲ ਐਗਰੀਮੈਂਟ ਭੀ ਸਾਇਨ ਕੀਤੇ ਹਨ। ਇਸ ਸੈਕਟਰ ਵਿੱਚ ਅਮਰੀਕਾ ਦੇ ਨਾਲ ਭੀ ਭਾਰਤ ਆਪਣਾ ਸਹਿਯੋਗ ਲਗਾਤਾਰ ਵਧਾ ਰਿਹਾ ਹੈ।

 

|

ਸਾਥੀਓ,

ਆਪ ਸਭ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਨੂੰ ਭੀ ਜਾਣਦੇ ਹੋ। ਕੁਝ ਲੋਕ ਸਵਾਲ ਭੀ ਉਠਾਉਂਦੇ ਹਨ ਕਿ ਭਾਰਤ ਇਸ ‘ਤੇ ਫੋਕਸ ਕਿਉਂ ਕਰ ਰਿਹਾ ਹੈ। ਐਸੇ ਲੋਕਾਂ ਨੂੰ ਸਾਡੇ ਡਿਜੀਟਲ ਇੰਡੀਆ ਮਿਸ਼ਨ ਨੂੰ ਜ਼ਰੂਰ ਸਟਡੀ ਕਰਨਾ ਚਾਹੀਦਾ ਹੈ। ਡਿਜੀਟਲ ਇੰਡੀਆ ਮਿਸ਼ਨ ਦਾ ਲਕਸ਼, ਦੇਸ਼ ਨੂੰ ਇੱਕ transparent, effective ਅਤੇ leakage free governance ਦੇਣਾ ਸੀ। ਅਤੇ ਅੱਜ ਅਸੀਂ ਇਸ ਦੇ multiplier effect ਨੂੰ ਅਨੁਭਵ ਕਰ ਰਹੇ ਹਾਂ। ਡਿਜੀਟਲ ਇੰਡੀਆ ਦੀ ਸਫ਼ਲਤਾ ਦੇ ਲਈ ਸਾਨੂੰ affordable mobile handsets ਅਤੇ data ਦੀ ਜ਼ਰੂਰਤ ਸੀ। ਇਸ ਦੇ ਲਈ ਅਸੀਂ ਜ਼ਰੂਰੀ ਰਿਫਾਰਮਸ ਅਤੇ ਜ਼ਰੂਰੀ ਇਨਫ੍ਰਾਸਟ੍ਰਕਚਰ ਬਣਾਇਆ। ਇੱਕ ਦਹਾਕਾ ਪਹਿਲੇ, ਅਸੀਂ ਮੋਬਾਈਲ ਫੋਨ ਦੇ ਬੜੇ importers ਵਿੱਚੋਂ ਇੱਕ ਸਾਂ। ਅੱਜ ਅਸੀਂ ਦੁਨੀਆ ਦੇ ਨਬੰਰ-2 producer ਅਤੇ exporter ਹਾਂ। ਹੁਣੇ ਇੱਕ ਤਾਜ਼ਾ ਰਿਪੋਰਟ ਆਈ ਹੈ। ਅੱਜ ਭਾਰਤ, 5G handsets ਦੀ ਦੂਸਰੀ ਸਭ ਤੋਂ ਬੜੀ ਮਾਰਕਿਟ ਬਣ ਚੁੱਕਿਆ ਹੈ। 2 ਸਾਲ ਪਹਿਲੇ ਹੀ ਅਸੀਂ 5G rollout ਸ਼ੁਰੂ ਕੀਤਾ ਸੀ। ਅੱਜ ਦੋਖੋ, ਅਸੀਂ ਕਿੱਥੋਂ ਕਿੱਥੇ ਪਹੁੰਚ ਚੁੱਕੇ ਹਾਂ। ਅੱਜ ਭਾਰਤ ਦਾ ਇਲੈਕਟ੍ਰੌਨਿਕਸ ਸੈਕਟਰ 150 ਬਿਲੀਅਨ ਡਾਲਰ ਤੋਂ ਭੀ ਜ਼ਿਆਦਾ ਦਾ ਹੋ ਚੁੱਕਿਆ ਹੈ। ਅਤੇ ਹੁਣ ਤਾਂ ਸਾਡਾ ਲਕਸ਼ ਹੋਰ ਬੜਾ ਹੈ। ਇਸ ਦਹਾਕੇ ਦੇ ਅੰਤ ਤੱਕ ਅਸੀਂ ਆਪਣੇ ਇਲੈਕਟ੍ਰੌਨਿਕਸ ਸੈਕਟਰ ਨੂੰ 500 ਬਿਲੀਅਨ ਡਾਲਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਸ ਨਾਲ ਭਾਰਤ ਦੇ ਨੌਜਵਾਨਾਂ ਦੇ ਲਈ ਕਰੀਬ 6 ਮਿਲੀਅਨ ਯਾਨੀ 60 ਲੱਖ jobs ਕ੍ਰਿਏਟ ਹੋਣਗੀਆਂ। ਭਾਰਤ ਦੇ ਸੈਮੀਕੰਡਕਟਰ ਸੈਕਟਰ ਨੂੰ ਭੀ ਇਸ ਦਾ ਬਹੁਤ ਅਧਿਕ ਫਾਇਦਾ ਹੋਵੇਗਾ। ਸਾਡਾ ਲਕਸ਼ ਹੈ ਕਿ Electronic Manufacturing ਦਾ 100 ਪਰਸੈਂਟ ਕੰਮ ਭਾਰਤ ਵਿੱਚ ਹੀ ਹੋਵੇ। ਯਾਨੀ ਭਾਰਤ, Semiconductor Chips ਭੀ ਬਣਾਵੇਗਾ ਅਤੇ ਉਨ੍ਹਾਂ ਦੇ Finished Goods ਭੀ ਬਣਾਵੇਗਾ।

 

|

ਸਾਥੀਓ,

ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ, ਸਿਰਫ਼ ਭਾਰਤ ਦੀ ਹੀ ਨਹੀਂ ਬਲਕਿ ਗਲੋਬਲ challenges ਨੂੰ ਭੀ solution ਦਿੰਦਾ ਹੈ। ਆਪ ਲੋਕਾਂ ਨੇ ਭੀ Designing ਨਾਲ ਜੁੜਿਆ ਇੱਕ metaphor ਜ਼ਰੂਰ ਸੁਣਿਆ ਹੋਵੇਗਾ। ਇਹ metaphor ਹੈ –‘single point of failure’. ਡਿਜ਼ਾਇਨਿੰਗ ਦੇ ਸਟੂਡੈਂਟਸ ਨੂੰ ਦੱਸਿਆ ਜਾਂਦਾ ਹੈ ਕਿ ਇਸ flaw ਨੂੰ avoid ਕਰਨਾ ਜ਼ਰੂਰੀ ਹੈ। ਮਕਸਦ ਇਹੀ ਹੁੰਦਾ ਹੈ ਕਿ ਸਿਸਟਮ ਕਿਸੇ ਇੱਕ ਹੀ component ‘ਤੇ ਨਿਰਭਰ ਨਾ ਰਹੇ। ਇਹ ਸਬਕ ਸਿਰਫ਼ designing ਤੱਕ ਹੀ ਸੀਮਿਤ ਨਹੀਂ ਹੈ। ਇਹ ਸਾਡੀ life ਵਿੱਚ, ਵਿਸ਼ੇਸ਼ ਤੌਰ ‘ਤੇ supply chain ਦੇ context ਵਿੱਚ ਭੀ ਉਤਨਾ ਹੀ ਲਾਗੂ ਹੁੰਦਾ ਹੈ। ਕੋਵਿਡ ਹੋਵੇ, ਯੁੱਧ ਹੋਵੇ, ਬੀਤੇ ਸਮੇਂ ਵਿੱਚ ਐਸੀ ਕੋਈ ਇੰਡਸਟ੍ਰੀ ਨਹੀਂ, ਜਿਸ ਨੂੰ supply chain disruptions ਤੋਂ ਨੁਕਸਾਨ ਨਾ ਹੋਇਆ ਹੋਵੇ। ਇਸ ਲਈ Supply Chain ਦਾ Resilience ਬਹੁਤ ਹੀ ਜ਼ਰੂਰੀ ਹੈ। ਅਤੇ ਇਸ ਲਈ ਮੈਨੂੰ ਖੁਸ਼ੀ ਹੈ ਕਿ ਭਾਰਤ ਅਲੱਗ-ਅਲੱਗ sectors ਵਿੱਚ resilience ਪੈਦਾ ਕਰਨ ਦੇ ਲਈ ਮਿਸ਼ਨ ਦਾ ਇੱਕ ਅਹਿਮ ਹਿੱਸਾ ਹੈ। ਅਤੇ ਸਾਨੂੰ ਇੱਕ ਹੋਰ ਬਾਤ ਯਾਦ ਰੱਖਣੀ ਹੈ। ਟੈਕਨੋਲੋਜੀ ਦੇ ਨਾਲ ਜਦੋਂ ਡੈਮੋਕ੍ਰੇਟਿਕ ਵੈਲਿਊਜ਼ ਜੁੜ ਜਾਂਦੀਆਂ ਹਨ ਤਾਂ ਟੈਕਨੋਲੋਜੀ ਦੀ ਪਾਜ਼ਿਟਿਵ ਐਨਰਜੀ ਤਾਕਤ ਵਧ ਜਾਂਦੀ ਹੈ। ਉੱਥੇ ਹੀ ਅਗਰ ਟੈਕਨੋਲੋਜੀ ਤੋਂ ਡੈਮੋਕ੍ਰੇਟਿਕ ਵੈਲਿਊਜ਼ ਹਟ ਜਾਂਦੀਆਂ ਹਨ, ਤਾਂ ਉਹੀ ਟੈਕਨੋਲੋਜੀ ਘਾਤਕ ਬਣਦੇ ਦੇਰ ਨਹੀਂ ਲਗਦੀ। ਇਸ ਲਈ, ਚਾਹੇ mobile manufacturing ਹੋਵੇ, electronics manufacturing ਹੋਵੇ ਜਾਂ semiconductors ਹੋਣ, ਸਾਡਾ ਫੋਕਸ ਇਕਦਮ ਕਲੀਅਰ ਹੈ। ਅਸੀਂ ਇੱਕ ਐਸੀ ਦੁਨੀਆ ਬਣਾਉਣਾ ਚਾਹੁੰਦੇ ਹਾਂ, ਜੋ ਸੰਕਟ ਦੇ ਸਮੇਂ ਭੀ ਰੁਕੇ ਨਹੀਂ, ਠਹਿਰੇ ਨਹੀਂ- ਨਿਰੰਤਰ ਚਲਦੀ ਰਹੇ। ਆਪ ਭੀ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਨੂੰ ਮਜ਼ਬੂਤ ਕਰੋਂਗੇ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ !

 

  • Jitendra Kumar April 11, 2025

    🙏🇮🇳❤️
  • Ratnesh Pandey April 10, 2025

    भारतीय जनता पार्टी ज़िंदाबाद ।। जय हिन्द ।।
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Chandrabhushan Mishra Sonbhadra November 03, 2024

    namo
  • Avdhesh Saraswat October 31, 2024

    HAR BAAR MODI SARKAR
  • रोहित मिश्रा October 18, 2024

    आप के मार्गदर्शन मे भारत बहुत प्रगति पर है
  • Raja Gupta Preetam October 17, 2024

    जय श्री राम
  • Vivek Kumar Gupta October 15, 2024

    नमो ..🙏🙏🙏🙏🙏
  • Vivek Kumar Gupta October 15, 2024

    नमो .................🙏🙏🙏🙏🙏
  • Amrendra Kumar October 15, 2024

    जय हो
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Finepoint | How Modi Got Inside Pakistan's Head And Scripted Its Public Humiliation

Media Coverage

Finepoint | How Modi Got Inside Pakistan's Head And Scripted Its Public Humiliation
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਈ 2025
May 08, 2025

PM Modi’s Vision and Decisive Action Fuel India’s Strength and Citizens’ Confidence