"ਇਹ ਬਜਟ ਤੋਂ ਬਾਅਦ ਵਿਚਾਰ ਮੰਥਨ ਅਮਲ ਅਤੇ ਸਮਾਂ-ਬੱਧ ਡਿਲਿਵਰੀ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਇਹ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਵੀ ਯਕੀਨੀ ਬਣਾਉਂਦਾ ਹੈ "
"ਅਸੀਂ ਸੁਸ਼ਾਸਨ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਜਿਸ ਨਾਲ ਆਖਰੀ ਮੀਲ ਤੱਕ ਪਹੁੰਚਣਾ ਅਸਾਨ ਹੋਵੇਗਾ"
"ਆਖਰੀ ਮੀਲ ਤੱਕ ਪਹੁੰਚ ਦਾ ਦ੍ਰਿਸ਼ਟੀਕੋਣ ਅਤੇ ਸੰਤ੍ਰਿਪਤਾ ਦੀ ਨੀਤੀ ਇੱਕ ਦੂਸਰੇ ਦੇ ਪੂਰਕ ਹਨ"
"ਜਦੋਂ ਸਾਡਾ ਉਦੇਸ਼ ਹਰ ਕਿਸੇ ਤੱਕ ਪਹੁੰਚ ਹੋਵੇ, ਤਾਂ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ"
“ਇਸ ਸਾਲ ਦੇ ਬਜਟ ਵਿੱਚ ਕਬਾਇਲੀ ਅਤੇ ਗ੍ਰਾਮੀਣ ਖੇਤਰਾਂ ਤੱਕ ਆਖਰੀ ਮੀਲ ਤੱਕ ਪਹੁੰਚ ਦੇ ਮੰਤਰ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ”
"ਪਹਿਲੀ ਵਾਰ, ਦੇਸ਼ ਇਸ ਪੱਧਰ 'ਤੇ ਸਾਡੇ ਦੇਸ਼ ਦੇ ਕਬਾਇਲੀ ਸਮਾਜ ਦੀ ਵਿਸ਼ਾਲ ਸੰਭਾਵਨਾ ਦੀ ਵਰਤੋਂ ਕਰ ਰਿਹਾ ਹੈ"
"ਕਬਾਇਲੀ ਭਾਈਚਾਰੇ ਵਿੱਚੋਂ ਸਭ ਤੋਂ ਵੰਚਿਤ ਲੋਕਾਂ ਲਈ ਵਿਸ਼ੇਸ਼ ਮਿਸ਼ਨ ਤਹਿਤ ਤੇਜ਼ੀ ਨਾਲ ਸਹੂਲਤਾਂ ਪ੍ਰਦਾਨ ਕਰਨ ਲਈ 'ਸਮੁੱਚੇ ਦੇਸ਼ ਦੀ ਪਹੁੰਚ' ਅਪਣਾਉਣ ਦੀ ਜ਼ਰੂਰਤ ਹੈ"
"ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਆਖਰੀ ਮੀਲ ਤੱਕ ਪਹੁੰਚ ਦੇ ਮਾਮਲੇ ਵਿੱਚ ਇੱਕ ਸਫਲ ਮਾਡਲ ਵਜੋਂ ਉਭਰਿਆ ਹੈ"

ਆਮ ਤੌਰ ’ਤੇ ਇਹ ਪਰੰਪਰਾ ਰਹੀ ਹੈ ਕਿ ਬਜਟ ਦੇ ਬਾਅਦ, ਬਜਟ ਦੇ ਸੰਦਰਭ ਵਿੱਚ ਸੰਸਦ ’ਚ ਚਰਚਾ ਹੁੰਦੀ ਹੈ। ਅਤੇ ਇਹ ਜ਼ਰੂਰੀ ਵੀ ਹੈ, ਉਪਯੋਗੀ ਵੀ ਹੈ। ਲੇਕਿਨ ਸਾਡੀ ਸਰਕਾਰ ਬਜਟ ’ਤੇ ਚਰਚਾ ਨੂੰ ਇੱਕ ਕਦਮ ਅੱਗੇ ਲੈ ਕੇ ਗਈ ਹੈ। ਬੀਤੇ ਕੁਝ ਵਰ੍ਹਿਆਂ ਤੋਂ ਸਾਡੀ ਸਰਕਾਰ ਨੇ ਬਜਟ ਬਣਾਉਣ ਤੋਂ ਪਹਿਲਾਂ ਵੀ ਅਤੇ ਬਜਟ ਬਣਾਉਣ ਦੇ ਬਾਅਦ ਵੀ ਸਾਰੇ ਸਟੇਕਹੋਲਡਰਸ ਨਾਲ ਗਹਿਨ ਮੰਥਨ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇਹ Implementation  ਦੇ ਲਿਹਾਜ਼ ਨਾਲ, Time Bound Delivery  ਦੇ ਲਿਹਾਜ਼ ਨਾਲ ਬਹਤ ਹੀ ਮਹੱਤਵਪੂਰਨ ਹੈ। ਇਸ ਨਾਲ Taxpayers Money ਦੀ ਪਾਈ-ਪਾਈ ਦਾ ਸਹੀ ਇਸਤੇਮਾਲ ਵੀ ਸੁਨਿਸ਼ਚਿਤ ਹੁੰਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਮੈਂ ਅਲੱਗ-ਅਲੱਗ ਫੀਲਡ ਦੇ ਐਕਸਪਰਟਸ ਨਾਲ ਬਾਤ ਕਰ ਚੁੱਕਿਆ ਹਾਂ। ਅੱਜ Reaching The Last Mile, ਜੋ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਤੁਹਾਡੀਆਂ ਨੀਤੀਆਂ,ਤੁਹਾਡੀਆਂ ਯੋਜਨਾਵਾਂ ਆਖਰੀ ਹਾਸ਼ੀਏ’ਤੇ ਬੈਠੇ ਹੋਏ ਵਿਅਕਤੀ ਤੱਕ ਕਿਤਨੀ ਜਲਦੀ ਪਹੁੰਚਦੀ ਹੈ, ਕੈਸੇ ਪਹੁੰਚਦੀਆਂ ਹਨ, ਇਹ ਬਹੁਤ ਮਹੱਤਵਪੂਰਨ ਹੈ। ਅਤੇ ਇਸ ਲਈ ਅੱਜ ਸਾਰੇ ਸਟੇਕਹੋਲਡਰਸ ਦੇ ਨਾਲ ਇਸੇ ਵਿਸ਼ੇ ’ਤੇ ਵਿਆਪਕ ਚਰਚਾ ਹੋ ਰਹੀ ਹੈ ਕਿ ਬਜਟ ਵਿੱਚ ਲੋਕ ਕਲਿਆਣਦੇ ਇਤਨੇਕੰਮ ਹੁੰਦੇ ਹਨ, ਇਤਨਾ ਬਜਟ ਹੁੰਦਾ ਹੈ, ਅਸੀਂ ਉਸ ਨੂੰ ਲਾਭਾਰਥੀ ਤੱਕ ਪੂਰੀ transparency ਦੇ ਨਾਲ ਕੈਸੇ ਪਹੁੰਚਾ ਸਕਦੇ ਹਾਂ। 

ਸਾਥੀਓ,

ਸਾਡੇ ਦੇਸ਼ ਵਿੱਚ ਇੱਕ ਪੁਰਾਣੀ ਧਾਰਨਾ ਰਹੀ ਹੈ ਕਿ ਲੋਕਾਂ ਦੀ ਭਲਾਈ ਅਤੇ ਦੇਸ਼ ਦਾ ਵਿਕਾਸ ਸਿਰਫ਼ ਧਨ ਨਾਲ ਹੀ ਹੁੰਦਾ ਹੈ। ਅਜਿਹਾ ਨਹੀਂ ਹੈ । ਦੇਸ਼ ਅਤੇ ਦੇਸ਼ਵਾਸੀਆਂ ਦੇ ਵਿਕਾਸ ਲਈ ਧਨ ਤਾਂ ਜ਼ਰੂਰੀ ਹੈ ਹੀ ਲੇਕਿਨ ਧਨ ਦੇ ਨਾਲ ਹੀ ਮਨ ਵੀ ਚਾਹੀਦਾ ਹੈ। ਸਰਕਾਰੀ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦੀ ਸਫ਼ਲਤਾਂ ਦੀ ਸਭ ਤੋਂ ਜ਼ਰੂਰੀ ਸ਼ਰਤ ਹੈ- Good Governance, ਸ਼ੁਸ਼ਾਸਨ, ਸੰਵੇਦਨਸ਼ੀਲ ਸ਼ਾਸਨ, ਜਨ ਸਾਧਾਰਣ ਨੂੰ ਸਮਰਪਿਤ ਸ਼ਾਸਨ। ਜਦੋਂ  ਸਰਕਾਰ ਦੇ ਕੰਮ  Measurableਹੁੰਦੇ ਹਨ ਉਨ੍ਹਾਂ ਦੀ ਨਿਰੰਤਰ ਮੋਨੀਟਰਿੰਗ ਹੁੰਦੀ ਹੈ, ਤਾਂ ਸੁਭਾਵਿਕ ਹੈ ਕਿ ਤੁਸੀਂ ਸਮਾਂ ਸੀਮਾ ਦੇ ਅੰਦਰ ਨਿਰਧਾਰਿਤ ਕੀਤੇ ਹੋਏ ਲਕਸ਼ਾਂ ਨੂੰ ਪ੍ਰਾਪਤ ਕਰ ਸਕਦੇ ਹੋਂ,Desired Result ਮਿਲ ਸਕਦੇ ਹਨ। ਇਸ ਲਈ Good Governance’ਤੇ ਅਸੀਂ ਇਨ੍ਹਾਂ ਜ਼ੋਰ ਦੇਵਾਂਗੇ, ਉਤਨਾ ਹੀ Reaching The Last Mile ਦਾ ਸਾਡਾ ਲਕਸ਼ ਅਸਾਨੀ ਨਾਲ ਪੂਰਾ ਹੋ ਹੋਵੇਗਾ। ਤੁਸੀਂ ਯਾਦ ਕਰੋ, ਸਾਡੇ ਦੇਸ਼ ਵਿੱਚ ਪਹਿਲਾਂ ਦੂਰ-ਦੁਰਾਡੇ ਦੇ ਖੇਤਰਾਂ ਤੱਕ ਵੈਕਸੀਨ ਨੂੰ ਪਹੁੰਚਣ ਵਿੱਚ ਕਈ-ਕਈ ਦਹਾਕੇ ਲੱਗ ਜਾਂਦੇ ਸਨ। ਦੇਸ਼ ਵੈਕਸੀਨੇਸ਼ਨ ਕਵਰੇਜ ਦੇ ਮਾਮਲੇ ਵਿੱਚ ਬਹੁਤ ਪਿੱਛੇ ਸੀ। ਦੇਸ਼ ਦੇ ਕਰੋੜਾਂ ਬੱਚਿਆਂ ਨੂੰ, ਖਾਸ ਕਰਕੇ ਪਿੰਡਾਂ ਅਤੇ ਟ੍ਰਾਇਬਲ ਬੈਲਟ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਵੈਕਸੀਨ ਦੇ ਲਈ ਵਰ੍ਹਿਆਂਦਾ ਇੰਤਜ਼ਾਰ ਕਰਨਾ ਪੈਂਦਾ ਸੀ। ਜੇਕਰ ਪੁਰਾਣੀ ਅਪ੍ਰੋਚ ਦੇ ਨਾਲ ਕੰਮ ਕਰਦੇ, ਤਾਂ ਭਾਰਤ ਵਿੱਚ ਵੈਕਸੀਨੇਸ਼ਨ ਕਵਰੇਜ ਨੂੰ ਸ਼ਤ-ਪ੍ਰਤੀਸ਼ਤ ਕਰਨ ਵਿੱਚ ਕਈ ਦਹਾਕੇ ਹੋਰ ਬੀਤ ਜਾਂਦੇ। ਅਸੀਂ ਨਵੀਂ ਅਪ੍ਰੋਚਦੇ ਨਾਲ ਕੰਮ ਸ਼ੁਰੂ ਕੀਤਾ, ਮਿਸ਼ਨ ਇੰਦਰਧਨੁਸ਼ ਸ਼ੁਰੂ ਕੀਤਾ ਅਤੇ ਪੂਰੇ ਦੇਸ਼ ਵਿੱਚ ਵੈਕਸੀਨੇਸ਼ਨ ਦੀ ਵਿਵਸਥਾ ਨੂੰ  ਸੁਧਾਰਿਆ । ਜਦੋਂ ਕੋਰੋਨਾ ਵਿਸ਼ਵਵਿਆਪੀ ਮਹਾਮਾਰੀ ਆਈ, ਤਾਂ ਇਸ ਨਵੀਂ ਵਿਵਸਥਾ, ਨਵੇਂ ਸਿਸਟਮ ਦਾ ਲਾਭ ਸਾਨੂੰ ਦੂਰ-ਦੂਰ ਤੱਕ ਵੈਕਸੀਨ ਪਹੁੰਚਾਉਣ ਤੱਕ ਮਿਲਿਆ। ਅਤੇ ਮੈਂ ਮੰਨਦਾ ਹਾਂ Good Governance  ਦਾ ਇਸ ਵਿੱਚ  ਬਹੁਤ ਬੜਾਰੋਲ ਹੈ, ਤਾਕਤ ਹੈ ਜਿਸ ਨੇ Last Mile deliveryਨੂੰਸੰਭਵ ਬਣਾਇਆ।

Reaching The Last Mile ਦੀ ਅਪ੍ਰੋਚ  ਅਤੇ ਸੈਚੁਰੇਸ਼ਨ ਦੀ ਨੀਤੀ, ਇੱਕ ਦੂਸਰੇ ਦੀ ਪੂਰਕ ਹੈ।  ਇਕ ਸਮਾਂ ਸੀ ਜਦੋਂ ਗ਼ਰੀਬ ਮੂਲ ਸੁਵਿਧਾਵਾਂ ਦੇ ਲਈ ਸਰਕਾਰ ਦੇ ਪਾਸ ਚੱਕਰ ਲਗਾਉਂਦਾ ਸੀ, ਕਿਸੇ ਵਿਚੋਲੇ ਦੀ ਤਲਾਸ਼ ਵਿੱਚ ਰਹਿੰਦਾ ਸੀ ਜਿਸ ਦੇ ਕਾਰਨ corruption ਵੀ ਵਧਦਾ ਸੀ ਅਤੇ ਲੋਕਾਂ ਦੇ ਅਧਿਕਾਰਾਂ ਦਾ ਹਨਨ ਵੀ  ਹੁੰਦਾ ਸੀ। ਹੁਣ ਸਰਕਾਰ ਗ਼ਰੀਬ ਦੇ ਦਰਵਾਜ਼ੇ ’ਤੇ ਜਾ ਕੇ ਉਸ ਨੂੰ ਸੁਵਿਧਾਵਾਂ ਦੇ ਰਹੀ ਹੈ। ਜਿਸ ਦਿਨ ਅਸੀਂ ਠਾਨ ਲਵਾਂਗੇ ਕਿ ਹਰ ਮੂਲਭੂਤ ਸੁਵਿਧਾ, ਹਰ ਖੇਤਰ ਵਿੱਚ, ਹਰ ਨਾਗਰਿਕ ਤੱਕ ਬਿਨਾ ਕਿਸੇ ਭੇਦਭਾਵ ਦੇ ਪਹੁੰਚਾ ਕੇ ਹੀ ਰਹਾਂਗੇ, ਤਾਂ ਦੇਖਾਂਗੇ ਕਿ ਕਿਤਨਾਬੜਾਪਰਿਵਰਨ ਸਥਾਨਕ ਪੱਧਰ ’ਤੇਕਾਰਜ ਸੰਸਕ੍ਰਿਤ ਵਿੱਚ ਆਉਂਦਾ ਹੈ। ਸੈਚੁਰੇਸ਼ਨ ਦੀ ਨੀਤੀ ਦੇ ਪਿੱਛੇ ਇਹੀ ਭਾਵਨਾ ਹੈ। ਜਦੋਂ ਸਾਡਾ ਲਕਸ਼, ਹਰ ਇੱਕ ਤੱਕ ਪਹੁੰਚਣ ਅਕੇ ਹਰ ਹਿੱਸੇਦਾਰ ਤੱਕ ਪਹੁੰਚਣ ਦਾ ਹੋਵੇਗਾ, ਤਾਂ ਫਿਰ ਕਿਸੇ ਦੇ ਨਾਲ ਭੇਦਭਾਵ ਦੀ, ਭ੍ਰਿਸ਼ਟਾਚਾਰ ਦੀ ਅਤੇ ਭਾਈ-ਭਤੀਜਾਵਾਦ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਅਤੇ ਤਦ ਹੀ Reaching The Last Mile ਦੇ ਟੀਚੇ ਨੂੰ ਵੀ ਪੂਰਾ ਕਰਨ ਦੇ ਯੋਗ ਹੋਵਾਂਗੇ। ਤੁਸੀਂ ਦੇਖੋ,ਅੱਜ ਪਹਿਲੀ ਵਾਰ ਦੇਸ਼ ਵਿੱਚ ਪੀਐੱਮ ਸਵਾਨਿਧੀ ਯੋਜਨਾ ਦੇ ਜ਼ਰੀਏ ਸਟ੍ਰੀਟ ਵਿਕਰੇਤਾ ਨੂੰ ਫਾਰਮਲ  ਬੈਕਿੰਗ ਨਾਲ ਜੋੜਿਆ ਗਿਆ ਹੈ। ਅੱਜ ਪਹਿਲੀ ਵਾਰ ਦੇਸ਼ ਵਿੱਚ ਬੰਜਾਰਾ, ਖਾਨਾਬਦੋਸ਼ ਅਤੇ ਅਰਧ-ਖਾਨਾਬਦੋਸ਼ ਵਰਗ ਲਈ ਇੱਕ  ਵੈਲਫੇਅਰ ਬੋਰਡ ਬਣਿਆ ਹੈ। ਪਿੰਡਾਂ ਵਿੱਚ ਬਣੇ 5 ਲੱਖ ਤੋਂ ਜ਼ਿਆਦਾ ਕਾਮਨ ਸਰਵਿਸ ਸੈਂਟਰਸ, ਸਰਕਾਰ ਦੀ ਸੇਵਾਵਾਂ ਨੂੰ ਪਿੰਡਾਂ ਤੱਕ ਲੈ ਗਏ ਹਨ। ਮੈਂ ਕੱਲ੍ਹ ਹੀ ਮਨ ਕੀ ਬਾਤ ਵਿੱਚ ਵਿਸਤਾਰ ਨਾਲ ਦੱਸਿਆ ਹੈ ਕਿ ਕਿਵੇਂ ਦੇਸ਼ ਵਿੱਚ ਟੈਲੀਮੈਡੀਸਨ ਦੇ 10 ਕਰੋੜ ਕੇਸਸ ਪੂਰੇ ਹੋਏ ਹਨ। ਇਹ ਵੀ ਸਿਹਤ ਨੂੰ ਲੈ ਕੇ Reaching The Last Mile ਦੀ ਭਾਵਨਾ ਦਾ ਹੀ ਪ੍ਰਤੀਬਿੰਬ ਹੈ।

ਸਾਥੀਓ,

ਭਾਰਤ ਵਿੱਚ ਜੋ ਕਬਾਇਲੀ ਖੇਤਰ ਹਨ, ਗ੍ਰਾਮੀਣ ਖੇਤਰ ਹਨ, ਉੱਥੇ ਆਖਰੀ ਮੀਲ ਤੱਕ Reaching The Last Mile ਦੇ ਮੰਤਰ ਨੂੰ ਲੈ ਜਾਣ ਦੀ ਜ਼ਰੂਰਤ ਹੈ। ਇਸ ਵਰ੍ਹੇ ਦੇ ਬਜਟ ਵਿੱਚ ਵੀ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। Reaching The Last Mile ਦੇ ਲਕਸ਼ ਨੂੰ ਪੂਰਾ ਕਰਨ ਲਈ ਹੀ ਜਲ-ਜੀਵਨ ਮਿਸ਼ਨ ਦੇ  ਲਈ ਹਜ਼ਾਰਾਂ ਕਰੋੜ ਰੁਪਏ ਦਾ ਪ੍ਰਾਵਧਾਨ ਬਜਟ ਵਿੱਚ ਕੀਤਾ ਗਿਆ ਹੈ। ਸਾਲ 2019 ਤੱਕ ਸਾਡੇ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਿਰਫ਼ ਤਿੰਨ ਕਰੋੜ ਘਰਾਂ ਵਿੱਚ ਨਲ ਤੋਂ ਜਲ ਆਉਂਦਾ ਹੈ। ਹੁਣ ਇਨ੍ਹਾਂ ਦੀ ਸੰਖਿਆ ਵਧ ਕੇ 11 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ, ਅਤੇ ਇਤਨੇ ਥੋੜ੍ਹੇ ਸਮੇਂ ਵਿੱਚ ਵੀ। ਸਿਰਫ਼ ਇੱਕ ਵਰ੍ਹੇ ਦੇ ਅੰਦਰ ਹੀ ਦੇਸ਼ ਵਿੱਚ ਲਗਭਗ 60 ਹਜ਼ਾਰ ਅੰਮ੍ਰਿਤ ਸਰੋਵਰ ਦਾ ਕੰਮ ਸ਼ਰੂ ਹੋਇਆ ਹੈ ਅਤੇ ਮੈਂਨੂੰ ਜੋ ਜਾਣਕਾਰੀ ਦੱਸੀ ਗਈ ਹੈ ਹੁਣ ਤੱਕ 30 ਹਜ਼ਾਰ ਤੋਂ ਅਧਿਕ ਅੰਮ੍ਰਿਤ ਸਰੋਵਰ  ਬਣ ਵੀ ਚੁੱਕੇ ਹਨ। ਇਹ ਅਭਿਯਾਨ, ਦੂਰ-ਦੂਰ ਤੱਕ ਰਹਿਣ ਵਾਲੇ ਉਸ ਭਾਰਤੀ ਦਾ ਜੀਵਨ ਪੱਧਰ ਸੁਧਾਰ ਰਹੇ ਹਨ, ਜੋ ਦਹਾਕਿਆਂ ਤੋਂ ਅਜਿਹੀਆਂਵਿਵਸਥਾਵਾਂ ਦਾ ਇੰਤਜ਼ਾਰ ਕਰਦਾ ਸੀ।

ਲੇਕਿਨ ਸਾਥੀਓ,

ਸਾਨੂੰ ਇੱਥੇ ਰੁਕਣਾ ਮਨਜ਼ੂਰ ਨਹੀਂ ਹੈ। ਸਾਨੂੰ ਇੱਕ ਮੈਕੇਨਿਜ਼ਮ ਕ੍ਰਿਏਟ ਕਰਨਾ ਹੋਵੇਗਾ ਤਾਕਿ ਪਾਣੀ ਦੇ ਨਵੇਂ ਕਨੈਕਸ਼ਨਸ ਵਿੱਚ ਅਸੀਂ water consumption ਦਾ pattern ਦੇਖ ਸਕੀਏ। ਸਾਨੂੰ ਇਸ ਬਾਤ ਦੀ ਵੀ ਸਮੀਖਿਆ ਕਰਨੀ ਹੈ ਕਿ  ਪਾਣੀ ਸਮਿਤੀ ਨੂੰ ਹੋਰ ਸਸ਼ਕਤ ਕਰਨ ਲਈ ਕੀ ਕੀਤਾ ਜਾ ਸਕਦਾ ਹੈ। ਗਰਮੀ ਦਾ ਮੌਸਮ ਆ ਗਿਆ ਹੈ। ਪਾਣੀ ਦੀ ਸੰਭਾਲ ਲਈ ਹੁਣੇ ਤੋਂ ਹੀ ਅਸੀਂ ਪਾਣੀ ਸਮਿਤੀਆਂ ਦਾ ਕੀ ਇਸਤੇਮਾਲ ਕਰ ਸਕਦੇ ਹਾਂ, ਇਹ ਵੀ ਸਾਨੂੰ ਸੋਚਣਾ ਹੋਵੇਗਾ। ਬਾਰਸ਼ ਦੇ ਪਹਿਲੇ ਹੀ catch the rain movement  ਦੇ ਲਈ ਲੋਕ ਸ਼ਿਕਸ਼ਣ ਹੋ ਜਾਏ, ਲੋਕਾਂ ਦੀ ਸਰਗਰਮੀ ਹੋ ਜਾਏ, ਜਿਉਂ ਹੀ ਪਾਣੀ ਆਵੇ, ਕੰਮ ਸ਼ੁਰੂ ਹੋ ਜਾਵੇ।

ਸਾਥੀਓ, 

ਇਸ ਵਰ੍ਹੇ ਦੇ ਬਜਟ ਵਿੱਚ ਅਸੀਂ ਗ਼ਰੀਬਾਂ ਦੇ ਘਰ ਲਈ ਲਗਭਗ 80 ਕਰੋੜ ਰੁਪਏ ਰੱਖੇ ਹਨ। ਸਾਨੂੰ Housing for All  ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੋਵੇਗਾ। ਹਾਊਸਿੰਗ ਨੂੰ technology  ਨਾਲ ਕਿਵੇਂ ਜੋੜੀਏ, ਘੱਟ ਖਰਚ ਵਿੱਚ ਜ਼ਿਆਦਾ ਟਿਕਾਊ ਅਤੇ ਮਜ਼ਬੂਤ ਘਰ ਕਿਵੇਂ ਬਣੇ? ਗ੍ਰੀਨ ਐਨਰਜੀ, ਜਿਹੇ ਸੋਲਰ ਪਾਵਰ ਦਾ ਫ਼ਾਇਦਾ ਕਿਵੇਂ ਹੋਵੇ? ਗਰੁੱਪ ਹਾਊਸਿੰਗ ਲਈ ਮਾਡਲ, ਪਿੰਡ ਅਤੇ ਸ਼ਹਿਰਾਂ ਵਿੱਚ ਵੀ ਸਵੀਕਾਰਯੋਗ ਹੋਣ, ਇਹ ਕੀ ਹੋ ਸਕਦੇ ਹਨ? ਇਸ ’ਤੇ ਠੋਸ ਚਰਚਾ ਦੀ ਜ਼ਰੂਰਤ ਹੈ। ਤੁਹਾਡੇ ਅਨੁਭਵ ਦਾ ਨਿਚੋੜ ਉਸ ਵਿੱਚ ਨਿਕਲਣਾ ਚਾਹੀਦਾ ਹੈ।

ਸਾਥੀਓ,

ਸਾਡੇ ਦੇਸ਼ ਦੇ ਟ੍ਰਾਇਬਲ ਸਮਾਜ ਦੇ ਵਿਸ਼ਾਲ ਪੋਟੈਂਸ਼ਿਅਲ ਨੂੰ ਟੈਪ ਕਰਨ ਲਈ ਪਹਿਲੀ ਵਾਰ ਦੇਸ਼ ਵਿੱਚ ਇਤਨੇ ਬੜੇ ਪੱਧਰ ’ਤੇ ਕੰਮ ਹੋ ਰਿਹਾ ਹੈ। ਇਸ ਵਾਰ ਦੇ ਬਜਟ ਵਿੱਚ ਵੀ ਟ੍ਰਾਇਬਲ ਡਿਵੈਲਪਮੈਂਟ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਏਕਲਵਯ ਮਾਡਲ ਰੈਜ਼ੀਡੈਂਸ਼ਿਅਲ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਦੀ ਭਰਤੀ ਦਾ ਬਹੁਤ ਬੜੀ ਵਿਵਸਥਾ ਕੀਤੀ ਗਈ ਹੈ। ਏਕਲਵਯ ਮਾਡਲ ਸਕੂਲਾਂ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਵਿਦਿਆਰਥੀਆਂ ਦਾ ਫੀਡਬੈਕ ਕੀ ਹੈ, ਅਧਿਆਪਕਾਂ ਦਾ ਫੀਡਬੈਕ ਕੀ ਹੈ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਦੇਸ਼ ਦੇ ਬੜੇ ਸ਼ਹਿਰਾਂ ਵਿੱਚ ਐਕਸਪੋਜ਼ਰ ਕਿਵੇਂ ਮਿਲੇ, ਇਨ੍ਹਾਂ ਵਿੱਚ ਅਟਲ ਟਿੰਕਰਿੰਗ ਲੈਬਸ ਜ਼ਿਆਦਾ ਤੋਂ ਜ਼ਿਆਦਾ ਕਿਵੇਂ ਬਣਨ, ਇਸ ਦਿਸ਼ਾ ਵਿੱਚ ਵੀ ਸਾਨੂੰ ਸੋਚਣਾ ਹੋਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਗਰ ਅਸੀਂ ਇਨ੍ਹਾਂ ਸਕੂਲਾਂ ਵਿਚ ਹੁਣੇ ਤੋਂ ਹੀ ਸਟਾਰਟਅੱਪਸ ਦੇ ਲਈ, ਡਿਜੀਟਲ ਮਾਰfਕਟਿੰਗ ਦੇ ਲਈ ਵਰਕਸ਼ਾਪਸ ਸ਼ੁਰੂ ਕਰਵਾਈਏ ਤਾਂ ਇਸ ਦਾ ਕਿਤਨਾ ਬੜਾ ਲਾਭ ਸਾਡੇ ਆfਦਵਾਸੀ ਸਮਾਜ ਨੂੰ ਹੋਵੇਗਾ। ਜਦੋਂ ਇਹ ਬੱਚੇ ਏਕਲਵਯ ਮਾਡਲ ਸਕੂਲਾਂ ਤੋਂ ਪੜ੍ਹ ਕੇ ਨਿਕਲਣਗੇ ਤਾਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਕਿ ਸਾਡੇ ਖੇਤਰ ਦੇ ਟ੍ਰਾਇਬਲ ਪ੍ਰੋਡਕਟ ਨੂੰ ਉਨ੍ਹਾਂ ਨੇ ਕਿਵੇਂ ਪ੍ਰਮੋਟ ਕਰਨਾ ਹੈ, ਕਿਵੇਂ ਔਨਲਾਈਨ ਉਸ ਦੀ ਬ੍ਰਾਂਡਿੰਗ ਕਰਨੀ ਹੈ।

ਸਾਥੀਓ,

ਪਹਿਲੀ ਵਾਰ ਆਦਿਵਾਸੀਆਂ ਵਿੱਚ ਵੀ ਜੋ ਸਭ ਤੋਂ ਵੰਚਿਤ ਹੈ, ਉਨ੍ਹਾਂ ਦੇ ਲਈ ਇਕ ਵਿਸ਼ੇਸ਼ Mission ਅਸੀਂ ਸ਼ੁਰੂ ਕਰ ਰਹੇ ਹਾਂ। ਦੇਸ਼ ਦੇ 200 ਤੋਂ ਅਧਿਕ ਜ਼ਿਲ੍ਹਿਆਂ ਵਿੱਚ 22 ਹਜ਼ਾਰ ਤੋਂ ਅਧਿਕ ਪਿੰਡਾਂ ਵਿੱਚ ਟ੍ਰਾਇਬਲ  ਸਾਥੀਆਂ ਤੱਕ ਅਸੀਂ ਤੇਜ਼ੀ ਨਾਲ ਸੁਵਿਧਾਵਾਂ ਪਹੁੰਚਾਉਣੀਆਂ ਹਨ। ਵੈਸੇ ਹੀ ਸਾਡੇ ਲਘੂਮਤੀ ਸਮਾਜ ਵਿੱਚ, ਖ਼ਾਸ ਕਰਕੇ ਸਾਡੇ ਮੁਸਲਮਾਨ ਸਮਾਜ ਵਿੱਚ ਪਸ਼ਮੰਦਾ ਸਮਾਜ ਹੈ, ਉੱਥੋਂ ਤੱਕ ਲਾਭ ਕੈਸੇ ਪਹੁੰਚੇ, ਜੋ ਅੱਜ ਵੀ ਆਜ਼ਾਦੀ ਦੇ ਇਤਨੇ ਸਾਲ ਬਾਅਦ ਵੀ ਬਹੁਤ ਪਿੱਛੇ ਰਹਿ ਗਏ ਹਨ। ਇਸ ਬਜਟ ਵਿੱਚ ਸਿਕਲ ਸੈਲ ਤੋਂ ਮੁਕਤੀ ਦਾ ਲਕਸ਼ ਵੀ ਰੱਖਿਆ ਗਿਆ ਹੈ। ਇਸ ਦੇ ਲਈ whole of the nation approach  ਦੀ ਜ਼ਰੂਰਤ ਹੈ। ਇਸ ਲਈ ਹੈਲਥ ਨਾਲ ਜੁੜੇ ਹਰ ਸਟੇਕਹੋਲਡਰਸ ਨੂੰ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ।

ਸਾਥੀਓ,

Aspirational District Program, Reaching The Last Mile  ਦੇ ਲਿਹਾਜ਼ ਨਾਲ ਇੱਕ ਸਕਸੈੱਸ ਮਾਡਲ ਬਣ ਕੇ ਉਭਰਿਆ ਹੈ। ਇਸੇ ਅਪਰੋਚ ’ਤੇ ਹੁਣ ਦੇਸ਼ ਦੇ 500 ਬਲਾਕਸ ਵਿੱਚ aspirational block  ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। Aspirational Block programme  ਦੇ ਲਈ ਅਸੀਂ comparative parameters   ਨੂੰ ਧਿਆਨ ਵਿੱਚ ਰੱਖਦੇ ਹੋਏ ਵੈਸੇ ਹੀ ਕੰਮ ਕਰਨਾ ਹੈ ਜੈਸੇ ਅਸੀਂ Aspirational Districts  ਦੇ ਲਈ ਕੰਮ ਕੀਤਾ ਹੈ। ਅਸੀਂ ਹਰ ਬਲਾਕ ਵਿੱਚ ਵੀ ਇੱਕ ਦੂਸਰੇ ਨਾਲ ਮੁਕਾਬਲੇ ਦਾ ਮਾਹੌਲ ਬਣਾਉਣਾ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਇਸ ਵੈਬੀਨਾਰ ਤੋਂ Last Mile delivery  ਨਾਲ ਜੁੜੇ ਨਵੇਂ ਵਿਚਾਰ, ਨਵੇਂ ਸੁਝਾਅ ਇਸ ਮੰਥਨ ਵਿੱਚੋਂ ਉਹ ਅੰਮ੍ਰਿਤ ਨਿਕਲੇਗਾ ਜੋ ਸਾਡੇ ਦੂਰ—ਦਰਾਜ਼ ਦੇ ਖੇਤਰਾਂ ਵਿੱਚ ਆਖਰੀ ਸਿਰ੍ਹੇ ’ਤੇ ਬੈਠੇ ਹੋਏ ਜੋ ਸਾਡੇ ਭਾਈ—ਭੈਣ ਹਨ, ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਲਈ ਤੁਹਾਡੇ ਸੁਝਾਅ ਬਹੁਤ ਕੰਮ ਆਉਣਗੇ। ਅਸੀਂ ਅੱਗੇ ਲਈ ਸੋਚਣਾ ਹੈ, ਅਸੀਂ  ਇੰਪਲੀਮੈਂਟੇਸ਼ਨ ’ਤੇ ਬਲ ਦੇਣਾ ਹੈ, ਸਾਨੂੰ ਟੈਕਨੋਲੋਜੀ ਦਾ ਸਰਬਅਧਿਕ ਉਪਯੋਗ ਕਰਦੇ ਹੋਏ, transparency ਨੂੰ ਸੁਨਿਸ਼ਚਿਤ ਕਰਨਾ ਹੈ। ਹਿਤਧਾਰਕ ਸਹੀ ਹੋਵੇ, ਉਸ ਨੂੰ ਮਿਲਣ ਦੀ ਵਿਵਸਥਾ ਉਸ ਦੇ ਕੰਮ ਆਉਣ ਵਾਲੀ ਹੋਵੇ, ਅਤੇ ਸਮੇਂ ਸੀਮਾ ਵਿੱਚ ਮਿਲੇ, ਤਾਕਿ ਜਲਦੀ ਤੋਂ ਜਲਦੀ ਉਹ ਇਕ ਨਵੇਂ ਵਿਸ਼ਵਾਸ ਦੇ ਨਾਲ ਖ਼ੁਦ ਗ਼ਰੀਬੀ ਦੇ ਖਿ਼ਲਾਫ ਲੜਾਈ ਲੜਨ ਦੇ ਲਈ ਸਾਡਾ ਇੱਕ ਸੈਨਿਕ ਬਣ ਜਾਏਗਾ। ਸਾਡੀ ਗ਼ਰੀਬਾਂ ਦੀ ਫ਼ੌਜ, ਗ਼ਰੀਬੀ ਨੂੰ ਹਰਾਉਣ ਲਈ ਤਾਕਤਵਰ ਹੋਣੀ ਚਾਹੀਦੀ ਹੈ। ਅਸੀਂ ਗ਼ਰੀਬਾਂ ਦੀ ਐਸੀ ਸ਼ਕਤੀ ਵਧਾਉਣੀ ਹੈ ਤਾਕਿ ਸਾਡਾ ਗ਼ਰੀਬ ਹੀ ਗ਼ਰੀਬੀ ਨੂੰ ਹਰਾਏ, ਹਰ ਗ਼ਰੀਬ ਇਹ ਸੰਕਲਪ ਲੈਣਾ ਸ਼ੁਰੂ ਕਰੇ ਕਿ ਹੁਣ ਮੈਂ ਗ਼ਰੀਬ ਨਹੀਂ ਰਹਿਣਾ ਹੈ, ਮੈਨੂੰ ਮੇਰੇ ਪਰਿਵਾਰ ਨੂੰ ਗ਼ਰੀਬੀ ’ਤੋਂ ਬਾਹਰ ਨਿਕਲਣਾ ਹੈ, ਸਰਕਾਰ ਮੇਰਾ ਹੱਥ ਪਕੜ ਰਹੀ ਹੈ ਮੈਂ ਚੱਲ ਪਵਾਂਗਾ। ਇਹ ਵਾਤਾਵਰਣ ਅਸੀਂ ਪੈਦਾ ਕਰਨਾ ਹੈ, ਅਤੇ ਇਸ ਦੇ ਲਈ ਮੈਨੂੰ ਆਪ ਜਿਹੇ ਸਾਰੇ stakeholders ਦੇ ਸਰਗਰਮ ਸਹਿਯੋਗ ਦੀ ਉਪੇਕਸ਼ਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦਾ ਇਹ ਵੈਬੀਨਾਰ ਇਕ ਤਰ੍ਹਾਂ ਨਾਲ ‘ਸਰਵਜਨ ਹਿਤਾਇ ਸਰਵਜਨ ਸੁਖਾਇ’ ਇੱਕ ਬਹੁਤ ਵੱਡੇ ਸੰਕਲਪ ਦੀ ਪੂਰਤੀ ਦਾ ਕਾਰਨ ਬਣੇਗਾ। ਮੇਰੀ ਤਰਫ਼ ਤੋਂ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ! ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
EPFO membership surges with 1.34 million net additions in October

Media Coverage

EPFO membership surges with 1.34 million net additions in October
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"