ਤੇਲੰਗਾਣਾ ਪ੍ਰਜਲੰਦਰਿਕੀ ਨਾ ਅਭਿਨੰਦਨਲੁ...
(तेलंगाणा प्रजलंदरिकी ना अभिनंदनलु...)
ਤੇਲੰਗਾਨਾ ਦੀ ਗਵਰਨਰ ਤਮਿਲਸਾਈ ਸੌਂਦਰਰਾਜਨ ਜੀ (Tamilisai Soundararajan ji), ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਿਤਿਨ ਗਡਕਰੀ ਜੀ, ਜੀ ਕਿਸ਼ਨ ਰੈੱਡੀ ਜੀ, ਭਾਈ ਸੰਜੈ ਜੀ, ਹੋਰ ਮਹਾਨੁਭਾਵ ਅਤੇ ਤੇਲੰਗਾਨਾ ਦੇ ਮੇਰੇ ਭਾਈਓ ਅਤੇ ਭੈਣੋਂ, ਹਾਲ ਹੀ ਵਿੱਚ ਤੇਲੰਗਾਨਾ ਨੇ ਆਪਣੀ ਸਥਾਪਨਾ ਦੇ 9 ਵਰ੍ਹੇ ਪੂਰੇ ਕੀਤੇ ਹਨ। ਤੇਲੰਗਾਨਾ ਭਲੇ ਹੀ ਨਵਾਂ ਹੋਵੇ ਲੇਕਿਨ ਭਾਰਤ ਦੇ ਇਤਿਹਾਸ ਵਿੱਚ ਤੇਲੰਗਾਨਾ ਦਾ Contribution, ਇੱਥੇ ਦੇ ਲੋਕਾਂ ਦਾ ਯੋਗਦਾਨ ਹਮੇਸ਼ਾ ਬਹੁਤ ਵੱਡਾ ਰਿਹਾ ਹੈ। ਤੇਲਗੁ ਲੋਕਾਂ ਦੀ ਸਮਰੱਥਾ ਨੇ ਹਮੇਸ਼ਾ ਭਾਰਤ ਦੀ ਸਮਰੱਥਾ ਨੂੰ ਵਧਾਇਆ ਹੈ। ਇਸ ਲਈ ਅੱਜ ਜਦੋਂ ਭਾਰਤ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ Economic Power ਬਣਿਆ ਹੈ ਤਾਂ ਉਸ ਵਿੱਚ ਵੀ ਤੇਲੰਗਾਨਾ ਦੇ ਲੋਕਾਂ ਦੀ ਵੱਡੀ ਭੂਮਿਕਾ ਹੈ। ਅਤੇ ਅਜਿਹੇ ਵਿੱਚ, ਅੱਜ ਜਦੋਂ ਪੂਰੀ ਦੁਨੀਆ ਭਾਰਤ ਵਿੱਚ Investment ਦੇ ਲਈ ਅੱਗੇ ਆ ਰਹੀ ਹੈ, ਵਿਕਸਿਤ ਭਾਰਤ ਨੂੰ ਲੈ ਕੇ ਇਤਨਾ ਉਤਸ਼ਾਹ ਹੈ, ਤਦ ਤੇਲੰਗਾਨਾ ਦੇ ਸਾਹਮਣੇ ਅਵਸਰ ਹੀ ਅਵਸਰ ਹਨ।
ਸਾਥੀਓ,
ਅੱਜ ਦਾ ਨਵਾਂ ਭਾਰਤ, ਯੁਵਾ ਭਾਰਤ ਹੈ, ਬਹੁਤ ਸਾਰੀ Energy ਨਾਲ ਭਰਿਆ ਹੋਇਆ ਭਾਰਤ ਹੈ। 21ਵੀਂ ਸਦੀ ਦੇ ਇਸ ਤੀਸਰੇ ਦਹਾਕੇ ਵਿੱਚ ਸਾਡੇ ਕੋਲ ਇਹ ਗੋਲਡਨ ਪੀਰੀਅਡ ਆਇਆ ਹੈ। ਸਾਨੂੰ ਇਸ ਗੋਲਡਨ ਪੀਰੀਅਡ ਦੇ ਹਰ ਸੈਕੰਡ ਦਾ ਪੂਰਾ ਇਸਤੇਮਾਲ ਕਰਨਾ ਹੈ। ਦੇਸ਼ ਦਾ ਕੋਈ ਵੀ ਕੋਨਾ, ਤੇਜ਼ ਵਿਕਾਸ ਦੀ ਕਿਸੇ ਵੀ ਸੰਭਾਵਨਾ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ। ਇਨ੍ਹਾਂ ਸੰਭਾਵਨਾਵਾਂ ਨੂੰ ਬਲ ਦੇਣ ਦੇ ਲਈ ਬੀਤੇ 9 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਤੇਲੰਗਾਨਾ ਦੇ ਵਿਕਾਸ ‘ਤੇ, ਇੱਥੇ ਦੀ ਕਨੈਕਟੀਵਿਟੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਕੜੀ ਵਿੱਚ ਅੱਜ ਤੇਲੰਗਾਨਾ ਦੀ ਕਨੈਕਟੀਵਿਟੀ ਅਤੇ ਮੈਨੂਫੈਕਚਰਿੰਗ ਨਾਲ ਜੁੜੇ 6 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਮੈਂ ਤੇਲੰਗਾਨਾ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਨਵੇਂ ਲਕਸ਼ ਹੋਣ ਤਾਂ ਨਵੇਂ ਰਸਤੇ ਵੀ ਬਣਾਉਣੇ ਪੈਂਦੇ ਹਨ। ਭਾਰਤ ਦਾ ਤੇਜ਼ ਵਿਕਾਸ ਪੁਰਾਣੇ ਇਨਫ੍ਰਾਸਟ੍ਰਕਚਰ ਦੇ ਬਲ ‘ਤੇ ਸੰਭਵ ਨਹੀਂ ਸੀ। ਆਉਣ-ਜਾਣ ਵਿੱਚ ਅਗਰ ਜ਼ਿਆਦਾ ਟਾਈਮ Waste ਹੋਵੇਗਾ, Logistics ਅਗਰ ਮਹਿੰਗਾ ਹੋਵੇਗਾ, ਤਾਂ ਬਿਜ਼ਨਸ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਹੀ ਸਾਡੀ ਸਰਕਾਰ ਪਹਿਲਾਂ ਤੋਂ ਕਿਤੇ ਅਧਿਕ ਸਪੀਡ ਅਤੇ ਸਕੇਲ ‘ਤੇ ਕੰਮ ਕਰ ਰਹੀ ਹੈ। ਅੱਜ ਹਰ ਪ੍ਰਕਾਰ ਦੇ ਇਨਫ੍ਰਾਸਟ੍ਰਕਚਰ ਦੇ ਲਈ ਪਹਿਲੇ ਤੋਂ ਕਈ ਗੁਣਾ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅੱਜ ਪੂਰੇ ਦੇਸ਼ ਵਿੱਚ ਹਾਈਵੇਅ, ਐਕਸਪ੍ਰੈੱਸਵੇਅ, ਇਕੋਨੌਮਿਕ ਕੌਰੀਡੋਰ, ਇੰਡਸਟ੍ਰੀਅਲ ਕੌਰੀਡੋਰ ਇੱਕ ਜਾਲ ਵਿਛਾ ਰਿਹਾ ਹੈ। ਟੂ ਲੇਨ ਦੇ ਹਾਈਵੇ ਫੋਰ ਲੇਨ ਵਿੱਚ ਅਤੇ ਫੋਰ ਲੇਨ ਦੇ ਹਾਈਵੇ ਸਿਕਸ ਲੇਨ ਵਿੱਚ ਬਦਲੇ ਜਾ ਰਹੇ ਹਨ।
9 ਸਾਲ ਪਹਿਲਾਂ ਜਿੱਥੇ ਤੇਲੰਗਾਨਾ ਦਾ ਨੈਸ਼ਨਲ ਹਾਈਵੇਅ ਨੈਟਵਰਕ 2500 ਕਿਲੋਮੀਟਰ ਦਾ ਸੀ, ਅੱਜ ਇਹ ਵਧ ਕੇ 5000 ਕਿਲੋਮੀਟਰ ਹੋ ਚੁੱਕਿਆ ਹੈ। ਅੱਜ ਤੇਲੰਗਾਨਾ ਵਿੱਚ 2500 ਕਿਲੋਮੀਟਰ ਦੀ ਨੈਸ਼ਨਲ ਹਾਈਵੇਅ, ਪ੍ਰੋਜੈਕਟਾਂ ਦੇ ਨਿਰਮਾਣ ਦੇ ਅਲੱਗ-ਅਲੱਗ Phases ਵਿੱਚ ਹਨ। ਭਾਰਤਮਾਲਾ ਪਰਿਯੋਜਨਾ ਦੇ ਤਹਿਤ ਜੋ ਦਰਜਨਾਂ ਕੌਰੀਡੋਰਸ ਦੇਸ਼ ਵਿੱਚ ਬਣ ਰਹੇ ਹਨ, ਉਨ੍ਹਾਂ ਵਿੱਚੋਂ ਅਨੇਕ ਤੇਲੰਗਾਨਾ ਤੋਂ ਹੋ ਕੇ ਗੁਜਰਦੇ ਹਨ। ਹੈਦਰਾਬਾਦ-ਇੰਦੌਰ ਇਕੋਨੌਮਿਕ ਕੌਰੀਡੋਰ, ਸੂਰਤ-ਚੇਨੱਈ ਇਕੋਨੌਮਿਕ ਕੌਰੀਡੋਰ, ਹੈਦਰਾਬਾਦ-ਪਣਜੀ ਇਕੋਨੌਮਿਕ ਕੌਰੀਡੋਰ, ਹੈਦਰਾਬਾਦ-ਵਿਸ਼ਾਖਾਪੱਟਨਮ ਇੰਟਰ ਕੌਰੀਡੋਰ, ਅਜਿਹੇ ਕਿਤਨੇ ਹੀ ਉਦਾਹਰਣ ਸਾਡੇ ਸਾਹਮਣੇ ਹਨ। ਇੱਕ ਪ੍ਰਕਾਰ ਨਾਲ ਤੇਲੰਗਾਨਾ, ਆਸ-ਪੜੋਸ ਦੇ ਇਕੋਨੌਮਿਕ ਸੈਂਟਰਸ ਨੂੰ ਜੋੜ ਰਿਹਾ ਹੈ, ਆਰਥਿਕ ਗਤੀਵਿਧੀਆਂ ਦਾ Hub ਬਣ ਰਿਹਾ ਹੈ।
ਸਾਥੀਓ,
ਅੱਜ ਨਾਗਪੁਰ-ਵਿਜੈਵਾੜਾ ਕੌਰੀਡੋਰ ਦੇ ਮੰਚੇਰੀਅਲ ਨਾਲ ਵਾਰੰਗਲ ਸੈਕਸ਼ਨ ਦਾ ਵੀ ਨੀਂਹ ਪੱਥਰ ਰੱਖਿਆ ਹੈ। ਇਹ ਤੇਲੰਗਾਨਾ ਨੂੰ ਮਹਾਰਾਸ਼ਟਰ ਅਤੇ ਆਂਧਰ ਪ੍ਰਦੇਸ਼ ਤੋਂ ਆਧੁਨਿਕ ਕਨੈਕਟੀਵਿਟੀ ਦਿੰਦਾ ਹੈ। ਇਸ ਤੋਂ ਮੰਚੇਰੀਅਲ ਅਤੇ ਵਾਰੰਗਲ ਦਰਮਿਆਨ ਦੀ ਦੂਰੀ ਬਹੁਤ ਘੱਟ ਹੋ ਜਾਵੇਗੀ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵਿੱਚ ਵੀ ਕਮੀ ਆਵੇਗੀ। ਇਹ ਵਿਸ਼ੇਸ ਤੌਰ ‘ਤੇ ਉਨ੍ਹਾਂ Areas ਤੋਂ ਗੁਜ਼ਰਦਾ ਹੈ, ਜਿੱਥੇ ਵਿਕਾਸ ਦਾ ਅਭਾਵ ਸੀ, ਜਿੱਥੇ ਸਾਡੇ ਟ੍ਰਾਈਬਲ ਕਮਿਊਨਿਟੀ ਦੇ ਭੈਣ-ਭਾਈ ਵੱਡੀ ਸੰਖਿਆ ਵਿੱਚ ਰਹਿੰਦੇ ਹਨ। ਇਹ ਕੌਰੀਡੋਰ, ਮਲਟੀਮੋਡਲ ਕਨੈਕਟੀਵਿਟੀ ਦੇ ਵਿਜ਼ਨ ਨੂੰ ਵੀ ਮਜ਼ਬੂਤੀ ਦੇਵੇਗਾ। ਕਰੀਮਨਗਰ-ਵਾਰੰਗਲ ਸੈਕਸ਼ਨ ਦੇ ਫੋਰ ਲੈਣ ਵਿੱਚ ਬਦਲਣ ਨਾਲ ਹੈਦਰਾਬਾਦ-ਵਾਰੰਗਲ ਇੰਡਸਟ੍ਰੀਅਲ ਕੌਰੀਡੋਰ, ਕਾਕਤੀਆ ਮੈਗਾ ਟੈਕਸਟਾਈਲ ਪਾਰਕ ਅਤੇ ਵਾਰੰਗਲ SEZ ਦੀ ਕਨੈਕਟੀਵਿਟੀ ਵੀ ਸਸ਼ਕਤ ਹੋਵੇਗੀ।
ਸਾਥੀਓ,
ਭਾਰਤ ਸਰਕਾਰ, ਅੱਜ ਤੇਲੰਗਾਨਾ ਵਿੱਚ ਜੋ ਕਨੈਕਟੀਵਿਟੀ ਵਧਾ ਰਹੀ ਹੈ, ਉਸ ਦਾ ਲਾਭ ਤੇਲੰਗਾਨਾ ਦੀ ਇੰਡਸਟ੍ਰੀ ਨੂੰ ਹੋ ਰਿਹਾ ਹੈ, ਇੱਥੇ ਦੇ ਟੂਰਿਜ਼ਮ ਨੂੰ ਹੋ ਰਿਹਾ ਹੈ। ਤੇਲੰਗਾਨਾ ਵਿੱਚ ਜੋ ਅਨੇਕ ਹੈਰੀਟੇਜ ਸੈਂਟਰਸ ਹਨ, ਆਸਥਾ ਦੇ ਸਥਾਨ ਹਨ, ਉੱਥੇ ਆਉਣਾ ਜਾਣਾ ਹੁਣ ਹੋਰ ਅਧਿਕ ਸੁਵਿਧਾਜਨਕ ਹੋ ਰਿਹਾ ਹੈ। ਇੱਥੇ ਜੋ ਐਗ੍ਰੀਕਲਚਰ ਨਾਲ ਜੁੜੇ ਉਦਯੋਗ ਹਨ, ਕਰੀਮਨਗਰ ਦੀ ਗ੍ਰੇਨਾਈਟ ਇੰਡਸਟ੍ਰੀ ਹੈ, ਉਸ ਨੂੰ ਵੀ ਭਾਰਤ ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਨਾਲ ਮਦਦ ਮਿਲ ਰਹੀ ਹੈ। ਯਾਨੀ ਕਿਸਾਨ ਹੋਣ ਜਾਂ ਫਿਰ ਸ਼੍ਰਮਿਕ, ਸਟੂਡੈਂਟ ਹੋਣ ਜਾਂ ਪ੍ਰੋਫੈਸ਼ਨਲ, ਸਭ ਨੂੰ ਇਸ ਦਾ ਲਾਭ ਹੋ ਰਿਹਾ ਹੈ। ਇਸ ਨਾਲ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਦੇ ਪਾਸ ਹੀ ਰੋਜ਼ਗਾਰ ਦੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਵੀ ਮਿਲ ਰਹੇ ਹਨ।
ਸਾਥੀਓ,
ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਇੱਕ ਹੋਰ ਵੱਡਾ ਮਾਧਿਅਮ ਦੇਸ਼ ਵਿੱਚ ਮੈਨੂਫੈਕਚਰਿੰਗ ਸੈਕਟਰ ਬਣ ਰਿਹਾ ਹੈ, ਮੇਕ ਇਨ ਇੰਡੀਆ ਅਭਿਯਾਨ ਬਣ ਰਿਹਾ ਹੈ। ਅਸੀਂ ਦੇਸ਼ ਵਿੱਚ ਮੈਨੂਫੈਕਚਰਿੰਗ ਨੂੰ ਪ੍ਰੋਤਸਾਹਿਤ ਕਰਨ ਦੇ ਲਈ PLI ਯੋਜਨਾ ਸ਼ੁਰੂ ਕੀਤੀ ਹੈ। ਯਾਨੀ ਜੋ ਜ਼ਿਆਦਾ ਮੈਨੂਫੈਕਚਰਿੰਗ ਕਰ ਰਿਹਾ ਹੈ, ਉਸ ਨੂੰ ਭਾਰਤ ਸਰਕਾਰ ਤੋਂ ਵਿਸ਼ੇਸ਼ ਮਦਦ ਮਿਲ ਰਹੀ ਹੈ। ਇਸ ਦੇ ਤਹਿਤ 50 ਤੋਂ ਜ਼ਿਆਦਾ ਵੱਡੇ ਪ੍ਰੋਜੈਕਟ ਇੱਥੇ ਤੇਲੰਗਾਨਾ ਵਿੱਚ ਲਗੇ ਹਨ। ਤੁਸੀਂ ਜਾਣਦੇ ਹੋ ਕਿ ਭਾਰਤ ਨੇ ਇਸ ਵਰ੍ਹੇ ਡਿਫੈਂਸ ਐਕਸਪੋਰਟ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਦਾ ਡਿਫੈਂਸ ਐਕਸਪੋਰਟ 9 ਵਰ੍ਹੇ ਪਹਿਲਾਂ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਸੀ। ਅੱਜ ਇਹ 16 ਹਜ਼ਾਰ ਕਰੋੜ ਰੁਪਏ ਪਾਰ ਕਰ ਚੁੱਕਿਆ ਹੈ। ਇਸ ਦਾ ਲਾਭ ਹੈਦਰਾਬਾਦ ਸਥਿਤ ਭਾਰਤ ਡਾਇਨਾਮਿਕਸ ਲਿਮਿਟੇਡ ਨੂੰ ਵੀ ਹੋ ਰਿਹਾ ਹੈ।
ਸਾਥੀਓ,
ਅੱਜ ਭਾਰਤੀ ਰੇਲ ਵੀ ਮੈਨੂਫੈਕਚਰਿੰਗ ਦੇ ਮਾਮਲੇ ਵਿੱਚ ਨਵੇਂ ਰਿਕਾਰਡ, ਨਵੇਂ ਪੜਾਅ ਤੈਅ ਕਰ ਰਹੀ ਹੈ। ਇਨ੍ਹਾਂ ਦਿਨਾਂ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨਾਂ ਦੀ ਬਹੁਤ ਚਰਚਾ ਹੈ। ਬੀਤੇ ਵਰ੍ਹਿਆਂ ਵਿੱਚ ਭਾਰਤੀ ਰੇਲ ਨੇ ਹਜ਼ਾਰਾਂ ਆਧੁਨਿਕ ਕੋਚ ਅਤੇ ਲੋਕੋਮੋਟਿਵ ਬਣਾਏ ਹਨ। ਭਾਰਤੀ ਰੇਲਵੇ ਦੇ ਇਸ ਕਾਇਆਕਲਪ ਵਿੱਚ ਹੁਣ ਕਾਜ਼ੀਪੇਟ ਵੀ ਮੇਕ ਇਨ ਇੰਡੀਆ ਦੀ ਨਵੀਂ ਊਰਜਾ ਦੇ ਨਾਲ ਜੁੜਨ ਜਾ ਰਿਹਾ ਹੈ। ਹੁਣ ਇੱਥੇ ਹਰ ਮਹੀਨੇ ਦਰਜਨਾਂ ਵੈਗਨ ਬਨਣਗੇ। ਇਸ ਨਾਲ ਇਸ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਨਣਗੇ, ਇੱਥੇ ਦੇ ਹਰ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲਾਭ ਹੋਵੇਗਾ। ਇਹੀ ਤਾਂ ਸਬਕਾ ਸਾਥ, ਸਬਕਾ ਵਿਸ਼ਵਾਸ ਹੈ। ਵਿਕਾਸ ਦੇ ਇਸੇ ਮੰਤਰ ‘ਤੇ ਤੇਲੰਗਾਨਾ ਨੂੰ ਸਾਨੂੰ ਅਗੇ ਵਧਾਉਣਾ ਹੈ। ਇੱਕ ਵਾਰ ਫਿਰ ਆਪ ਸਭ ਨੂੰ ਇਸ ਨੂੰ ਅਨੇਕ ਪ੍ਰਗਤੀਸ਼ੀਲ ਪ੍ਰੋਗਰਾਮਾਂ ਦੇ ਲਈ, ਆਯੋਜਨਾਂ ਦੇ ਲਈ, ਵਿਕਾਸ ਦੀ ਨਵੀਂ ਧਾਰਾ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ! ਧੰਨਵਾਦ!