“People of Andhra Pradesh have made a prominent name for themselves in every field”
“The path to development is multidimensional. It focuses on the needs and necessities of the common citizen and presents a roadmap for advanced infrastructure”
“Our vision is of inclusive growth and inclusive development”
“PM Gati Shakti National Master Plan has not only accelerated the pace of infrastructure construction but has also reduced the cost of projects”
“Blue economy has become such a big priority for the first time”

ਪ੍ਰਿਯ ਮਇਨਾ ਸੋਦਰੀ, ਸੋਦਰੁ-ਲਾਰਾ ਨਮਸਕਾਰਮ੍।

(प्रियमइना सोदरी, सोदरु-लारा नमस्कारम्।)

ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀ ਬਿਸ਼ਵ ਭੂਸ਼ਣ ਜੀ, ਮੁੱਖ ਮੰਤਰੀ ਭਾਈ ਜਗਨ ਮੋਹਨ ਰੈੱਡੀ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਇੱਥੇ ਉਪਸਥਿਤ ਹੋਰ ਮਹਾਨੁਭਾਵ ਅਤੇ ਆਂਧਰ ਪ੍ਰਦੇਸ਼ ਦੇ ਮੇਰੇ ਭਾਈਓ ਅਤੇ ਭੈਣੋਂ।

ਕੁਝ ਮਹੀਨੇ ਪਹਿਲਾਂ ਹੀ ਮੈਨੂੰ ਵਿਪਲਵ ਵੀਰੁਡੁ ਅੱਲੂਰੀ ਸੀਤਾਰਾਮ ਰਾਜੂ ਜੀ ਦੀ 125ਵੀਂ ਜਨਮ ਜਯੰਤੀ ਦੇ ਪ੍ਰੋਗਰਾਮ ਵਿੱਚ ਆਪ ਸਭ ਦੇ ਦਰਮਿਆਨ ਆਉਣ ਦਾ ਸੁਭਾਗ ਮਿਲਿਆ ਸੀ। ਅੱਜ ਇੱਕ ਵਾਰ ਫਿਰ ਮੈਂ ਇੱਕ ਐਸੇ ਅਵਸਰ ‘ਤੇ ਆਂਧਰ ਦੀ ਧਰਤੀ ‘ਤੇ ਆਇਆ ਹਾਂ, ਜੋ ਆਂਧਰ ਪ੍ਰਦੇਸ਼ ਅਤੇ ਵਿਸ਼ਾਖਾਪੱਤਨਮ ਦੇ ਬਹੁਤ ਬੜਾ ਦਿਨ ਹੈ। ਵਿਸ਼ਾਖਾਪਟਨਮ ਭਾਰਤ ਦਾ ਇੱਕ ਵਿਸ਼ੇਸ਼ ਪੱਟਨਮ ਹੈ, ਇਹ ਸ਼ਹਿਰ ਬਹੁਤ ਖਾਸ ਹੈ। ਇੱਥੇ ਹਮੇਸ਼ਾ ਤੋਂ ਵਪਾਰ ਦੀ ਸਮ੍ਰਿੱਧ ਪਰੰਪਰਾ ਰਹੀ ਹੈ। ਵਿਸ਼ਾਖਾਪਟਨਮ ਪ੍ਰਾਚੀਨ ਭਾਰਤ ਦਾ ਇੱਕ ਮਹੱਤਵਪੂਰਨ ਪੋਰਟ ਸੀ। ਹਜ਼ਾਰਾਂ ਵਰ੍ਹਿਆਂ ਪਹਿਲਾਂ ਵੀ ਇਸ ਪੋਰਟ ਦੇ ਜ਼ਰੀਏ ਪੱਛਮੀ ਏਸ਼ੀਆ ਅਤੇ ਰੋਮ ਤੱਕ ਵਪਾਰ ਹੁੰਦਾ ਸੀ। ਅਤੇ ਅੱਜ ਵੀ ਵਿਸ਼ਾਖਾਪਟਨਮ ਭਾਰਤ ਦੇ ਵਪਾਰ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।

ਦਸ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟ ਦਾ ਲੋਕਅਰਪਣ ਅਤੇ ਸ਼ਿਲਾਨਯਾਸ(ਨੀਂਹ ਪੱਥਰ ਰੱਖਿਆ ਗਿਆ) ਆਂਧਰ ਪ੍ਰਦੇਸ਼ ਅਤੇ ਵਿਸ਼ਾਖਾਪਟਨਮ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਬਣੇਗਾ। ਇਹ ਯੋਜਨਾਵਾਂ ਇਨਫ੍ਰਾਸਟ੍ਰਕਚਰ ਤੋਂ ਲੈ ਕੇ Ease of living ਅਤੇ ਆਤਮਨਿਰਭਰ ਭਾਰਤ ਤੱਕ, ਕਈ ਨਵੇਂ ਆਯਾਮ ਖੋਲ੍ਹਣਗੀਆਂ, ਵਿਕਾਸ ਨੂੰ ਨਵੀਂ ਉਚਾਈ ‘ਤੇ ਲੈ ਜਾਣਗੀਆਂ। ਮੈਂ ਇਸ ਦੇ ਲਈ ਆਂਧਰ ਪ੍ਰਦੇਸ਼ ਦੇ ਸਾਰੇ ਨਿਵਾਸੀਆਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਸ ਅਵਸਰ ‘ਤੇ ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਗਾਰੂ ਦਾ ਵੀ ਅਤੇ ਸ਼੍ਰੀ ਹਰੀ ਬਾਬੂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਜਦੋਂ ਵੀ ਮਿਲਦੇ ਹਨ ਤਾਂ ਆਂਧਰ ਦੇ ਵਿਕਾਸ ਬਾਰੇ ਸਾਡੀਆਂ ਕਾਫੀ ਬਾਤਾਂ ਹੁੰਦੀਆਂ ਹਨ। ਆਂਧਰ ਦੇ ਲਈ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਅਤੁਲਨੀਯ ਹੈ।

ਸਾਥੀਓ,

ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਇੱਕ ਬਹੁਤ ਖਾਸ ਬਾਤ ਹੁੰਦੀ ਹੈ ਕਿ ਉਹ ਸੁਭਾਅ ਤੋਂ ਬਹੁਤ ਸਨੇਹੀ ਅਤੇ ਉੱਦਮੀ ਹੁੰਦੇ ਹਨ। ਅੱਜ ਤਕਰੀਬਨ ਦੁਨੀਆ ਦੇ ਹਰ ਕੋਨੇ ਵਿੱਚ, ਹਰ ਕੰਮ ਵਿੱਚ ਆਂਧਰ ਪ੍ਰਦੇਸ਼ ਦੇ ਲੋਕ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਬਾਤ ਚਾਹੇ education ਦੀ ਹੋਵੇ ਜਾਂ enterprise ਦੀ, ਟੈਕਨੋਲੋਜੀ ਦੀ ਹੋਵੇ ਜਾਂ ਮੈਡੀਕਲ ਪ੍ਰੋਫੈਸ਼ਨ ਦੀ, ਹਰ ਖੇਤਰ ਵਿੱਚ ਆਂਧਰ ਪ੍ਰਦੇਸ਼ ਦੇ ਲੋਕਾਂ ਨੇ ਆਪਣੀ ਵਿਸ਼ਿਸ਼ਟ(ਵਿਲੱਖਣ) ਪਹਿਚਾਣ ਬਣਾਈ ਹੈ। ਇਹ ਪਹਿਚਾਣ ਸਿਰਫ਼ ਪ੍ਰੋਫੈਸ਼ਨਲ ਕੁਆਲਿਟੀ ਦੀ ਵਜ੍ਹਾ ਨਾਲ ਨਹੀਂ ਬਣੀ ਬਲਕਿ ਇਹ ਉਨ੍ਹਾਂ ਦੇ ਮਿਲਣਸਾਰ ਵਿਵਹਾਰ ਦੀ ਵਜ੍ਹਾ ਨਾਲ ਬਣੀ ਹੈ। ਆਂਧਰ ਪ੍ਰਦੇਸ਼ ਦੇ ਲੋਕਾਂ ਦਾ ਖੁਸ਼ਮਿਜ਼ਾਜ ਅਤੇ ਜ਼ਿੰਦਾਦਿਲ ਵਿਅਕਤਿੱਤਵ ਹਰ ਕਿਸੇ ਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੰਦਾ ਹੈ। ਤੇਲੁਗੂ ਭਾਸ਼ੀ ਲੋਕ ਹਮੇਸ਼ਾ ਬਿਹਤਰ ਦੀ ਤਲਾਸ਼ ਵਿੱਚ ਰਹਿੰਦੇ ਹਨ, ਅਤੇ ਹਮੇਸ਼ਾ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਇੱਥੇ ਜਿਨ੍ਹਾਂ ਵਿਕਾਸ ਪਰਿਯੋਜਨਾਵਾਂ ਦਾ ਸ਼ਿਲਾਨਯਾਸ(ਨੀਂਹ ਪੱਥਰ ਰੱਖਿਆ ਗਿਆ) ਅਤੇ ਲੋਕਾਰਪਣ ਹੋਇਆ ਹੈ, ਉਹ ਵੀ ਆਂਧਰ ਪ੍ਰਦੇਸ਼ ਵਿੱਚ ਪ੍ਰਗਤੀ ਦੀ ਗਤੀ ਨੂੰ ਹੋਰ ਬਿਹਤਰ ਕਰਨਗੀਆਂ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਵਿਕਸਿਤ ਭਾਰਤ ਦੇ ਲਕਸ਼ ਨੂੰ ਲੈ ਕੇ ਵਿਕਾਸ ਦੇ ਰਸਤੇ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵਿਕਾਸ ਦੀ ਇਹ ਯਾਤਰਾ ਬਹੁਆਯਾਮੀ ਹੈ। ਇਸ ਵਿੱਚ ਸਾਧਾਰਣ ਮਾਨਵੀ ਦੇ ਜੀਵਨ ਨਾਲ ਜੁੜੀਆਂ ਜ਼ਰੂਰਤਾਂ ਦੀ ਚਿੰਤਾ ਵੀ ਸ਼ਾਮਲ ਹੈ। ਇਸ ਵਿੱਚ ਸਭ ਤੋਂ ਬਿਹਤਰ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਵੀ ਸ਼ਾਮਲ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਇਨਫ੍ਰਾਸਟ੍ਰਕਚਰ ‘ਤੇ ਸਾਡੇ ਵਿਜ਼ਨ ਦੀ ਝਲਕ ਵੀ ਸਾਫ ਦਿਖ ਰਹੀ ਹੈ। ਸਾਡਾ ਵਿਜ਼ਨ ਹੈ ਸਾਮਵੇਸ਼ੀ ਵਿਕਾਸ ਦਾ, inclusive growth ਦਾ। ਇਨਫ੍ਰਾਸਟ੍ਰਕਚਰ ਨੂੰ ਲੈ ਕੇ ਅਸੀਂ ਕਦੇ ਐਸੇ ਸਵਾਲਾਂ ਵਿੱਚ ਨਹੀਂ ਉਲਝੇ ਕਿ ਸਾਨੂੰ ਰੇਲਵੇ ਦਾ ਵਿਕਾਸ ਕਰਨਾ ਹੈ ਜਾਂ ਸੜਕ ਟ੍ਰਾਂਸਪਰੋਟ ਦਾ। ਅਸੀਂ ਕਦੇ ਇਸ ਨੂੰ ਲੈ ਕੇ ਦੁਬਿਧਾ ਵਿੱਚ ਨਹੀਂ ਫਸੇ ਕਿ ਸਾਨੂੰ ਪੋਰਟ ‘ਤੇ ਧਿਆਨ ਦੇਣਾ ਹੈ ਕਿ ਹਾਈਵੇਅ ‘ਤੇ। ਇਨਫ੍ਰਾਸਟ੍ਰਕਚਰ ਦੇ ਇਸ isolated view ਨਾਲ ਦੇਸ਼ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਇਸ ਨਾਲ ਸਪਲਾਈ ਚੇਨ ‘ਤੇ ਅਸਰ ਪਿਆ ਅਤੇ ਲੌਜਿਸਟਿਕਸ ਦਾ ਖਰਚ ਵਧ ਗਿਆ।

ਸਾਥੀਓ,

ਸਪਲਾਈ ਚੇਨ ਅਤੇ ਲੌਜਿਸਟਿਕਸ multi-modal ਕਨੈਕਟੀਵਿਟੀ ‘ਤੇ ਨਿਰਭਰ ਕਰਦੇ ਹਨ। ਇਸ ਲਈ ਅਸੀਂ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਲੈ ਕੇ ਨਵੀਂ ਅਪ੍ਰੋਚ ਅਪਣਾਈ। ਅਸੀਂ ਵਿਕਾਸ ਦੇ integrated view ਨੂੰ ਮਹੱਤਵ ਦਿੱਤਾ। ਅੱਜ ਜਿਸ ਇਕਨੌਮਿਕ ਕੌਰੀਡੋਰ ਦੀ ਨੀਂਹ ਰੱਖੀ ਗਈ ਹੈ, ਉਸ ਵਿੱਚ 6 ਲੇਨ ਵਾਲੀ ਸੜਕ ਦਾ ਪ੍ਰਾਵਧਾਨ ਹੈ। ਪੋਰਟ ਤੱਕ ਪਹੁੰਚਣ ਦੇ ਲਈ ਇੱਕ ਅਲੱਗ ਸੜਕ ਵੀ ਬਣਾਈ ਜਾਵੇਗੀ। ਇੱਕ ਤਰਫ਼ ਅਸੀਂ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਨੂੰ ਸੰਵਾਰ ਰਹੇ ਹਾਂ ਤਾਂ ਦੂਸਰੀ ਤਰਫ਼ fishing harbour ਨੂੰ ਅਤਿਆਧੁਨਿਕ ਬਣਾ ਰਹੇ ਹਾਂ।

ਸਾਥੀਓ,

ਇਨਫ੍ਰਾਸਟ੍ਰਕਚਰ ਦਾ ਇਹ integrated view  ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਵਜ੍ਹਾ ਨਾਲ ਸੰਭਵ ਹੋਇਆ ਹੈ। ਗਤੀਸ਼ਕਤੀ ਪਲਾਨ ਨਾਲ ਨਾ ਸਿਰਫ਼ ਇਨਫ੍ਰਾਸਟ੍ਰਕਚਰ ਨਿਰਮਾਣ ਦੀ ਰਫ਼ਤਾਰ ਤੇਜ਼ ਹੋਈ ਹੈ ਬਲਕਿ ਇਸ ਨਾਲ ਪਰਿਯੋਜਨਾਵਾਂ ‘ਤੇ ਲਗਣ ਵਾਲਾ ਖਰਚ ਵੀ ਘੱਟ ਹੋਇਆ ਹੈ। ਮਲਟੀ ਮੋਡਲ ਟ੍ਰਾਂਸਪੋਰਟ ਸਿਸਟਮ ਹੀ ਹਰ ਸ਼ਹਿਰ ਦਾ ਭਵਿੱਖ ਹੈ ਅਤੇ ਵਿਸ਼ਾਖਾਪਟਨਮ ਨੇ ਇਸ ਦਿਸ਼ਾ ਵਿੱਚ ਕਦਮ ਵਧਾ ਦਿੱਤਾ ਹੈ। ਮੈਨੂੰ ਮਾਲੂਮ ਹੈ ਕਿ ਇਨ੍ਹਾਂ ਪਰਿਯੋਜਨਾਵਾਂ ਦਾ ਆਂਧਰ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਅਤੇ ਅੱਜ ਜਦੋਂ ਇਹ ਇੰਤਜ਼ਾਰ ਪੂਰਾ ਹੋ ਰਿਹਾ ਹੈ, ਤਾਂ ਆਂਧਰ ਪ੍ਰਦੇਸ਼ ਅਤੇ ਇਸ ਦੇ ਤਟੀ ਖੇਤਰ ਇੱਕ ਨਵੀਂ ਰਫ਼ਤਾਰ ਦੇ ਨਾਲ ਵਿਕਾਸ ਦੀ ਇਸ ਦੌੜ ਵਿੱਚ ਅੱਗੇ ਵਧਣਗੇ।

ਸਾਥੀਓ,

ਅੱਜ ਪੂਰੀ ਦੁਨੀਆ ਸੰਘਰਸ਼ ਦੇ ਨਵੇਂ ਦੌਰ ਤੋਂ ਗੁਜਰ ਰਹੀ ਹੈ। ਕੁਝ ਦੇਸ਼ਾਂ ਵਿੱਚ ਜ਼ਰੂਰੀ ਸਮਾਨਾਂ ਦੀ ਕਿੱਲਤ ਹੈ, ਤਾਂ ਕੁਝ ਦੇਸ਼ ਊਰਜਾ ਸੰਕਟ ਨਾਲ ਜੂਝ ਰਹੇ ਹਨ। ਤਕਰੀਬਨ ਹਰ ਦੇਸ਼ ਆਪਣੀ ਗਿਰਦੀ ਅਰਥਵਿਵਸਥਾ ਨੂੰ ਲੈ ਕੇ ਪਰੇਸ਼ਾਨ ਹਨ। ਲੇਕਿਨ ਇਨ੍ਹਾਂ ਸਭ ਦੇ ਦਰਮਿਆਨ, ਭਾਰਤ ਕਈ ਖੇਤਰਾਂ ਵਿੱਚ ਬੁਲੰਦੀਆਂ ਛੂ ਰਿਹਾ ਹੈ। ਭਾਰਤ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਅਤੇ ਇਸ ਨੂੰ ਸਿਰਫ਼ ਤੁਸੀਂ ਹੀ ਮਹਿਸੂਸ ਨਹੀਂ ਕਰ ਰਹੇ, ਬਲਕਿ ਦੁਨੀਆ ਵੀ ਬੜੇ ਗੌਰ ਨਾਲ ਤੁਹਾਡੀ ਤਰਫ਼ ਦੇਖ ਰਹੀ ਹੈ।

ਤੁਸੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਐਕਸਪਰਟ ਅਤੇ ਬੁੱਧੀਜੀਵੀ ਭਾਰਤ ਦੀ ਪ੍ਰਸ਼ੰਸਾ ਕਰ ਰਹੇ ਹਨ। ਅੱਜ ਭਾਰਤ ਪੂਰੀ ਦੁਨੀਆ ਦੀਆਂ ਉਮੀਦਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਐਸਾ ਇਸ ਲਈ ਸੰਭਵ ਹੋਇਆ ਹੈ, ਕਿਉਂਕਿ ਅੱਜ ਭਾਰਤ, ਆਪਣੇ ਨਾਗਰਿਕਾਂ ਦੀਆਂ ਆਸ਼ਾਵਾਂ(ਆਸਾਂ)-ਜ਼ਰੂਰਤਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਕੰਮ ਕਰ ਰਿਹਾ ਹੈ। ਸਾਡੀ ਹਰ ਪਾਲਿਸੀ, ਹਰ ਫ਼ੈਸਲਾ ਸਾਧਾਰਣ ਮਾਨਵੀ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਹੈ। ਅੱਜ ਇੱਕ ਤਰਫ਼ PLI ਸਕੀਮ, GST, IBC, ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ, ਗਤੀ ਸ਼ਕਤੀ ਜਿਹੀਆਂ ਪਾਲਿਸੀਜ਼ ਦੀ ਵਜ੍ਹਾ ਨਾਲ ਭਾਰਤ ਵਿੱਚ ਨਿਵੇਸ਼ ਵਧ ਰਿਹਾ ਹੈ। ਤਾਂ ਦੂਸਰੀ ਤਰਫ਼ ਗ਼ਰੀਬਾਂ ਦੇ ਕਲਿਆਣ ਦੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ।

 

ਵਿਕਾਸ ਦੀ ਇਸ ਯਾਤਰਾ ਵਿੱਚ ਅੱਜ ਦੇਸ਼ ਦੇ ਉਹ ਇਲਾਕੇ ਵੀ ਸ਼ਾਮਲ ਹਨ, ਜੋ ਪਹਿਲਾਂ ਹਾਸ਼ੀਏ ‘ਤੇ ਹੁੰਦੇ ਸਨ। ਸਭ ਤੋਂ ਪਿਛੜੇ ਜ਼ਿਲ੍ਹਿਆਂ ਵਿੱਚ ਵੀ Aspirational districts program ਦੇ ਜ਼ਰੀਏ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਪਿਛਲੇ ਢਾਈ ਸਾਲ ਤੋਂ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਪਿਛਲੇ ਸਾਢੇ ਤਿੰਨ ਸਾਲ ਤੋਂ ਪੀਐੱਮ ਕਿਸਾਨ ਯੋਜਨਾ ਦੇ ਜ਼ਰੀਏ ਕਿਸਾਨਾਂ ਦੇ ਖਾਤੇ ਵਿੱਚ ਹਰ ਵਰ੍ਹੇ ਸਿੱਧੇ 6 ਹਜ਼ਾਰ ਰੁਪਏ ਪਹੁੰਚ ਰਹੇ ਹਨ। ਇਸੇ ਤਰ੍ਹਾਂ sunrise sectors ਨਾਲ ਜੁੜੀ ਸਾਡੀ ਪਾਲਿਸੀ ਦੀ ਵਜ੍ਹਾ ਨਾਲ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣ ਰਹੇ ਹਨ। ਡ੍ਰੋਨ ਤੋਂ ਲੈ ਕੇ ਗੇਮਿੰਗ ਤੱਕ, ਸਪੇਸ ਤੋਂ ਲੈ ਕੇ ਸਟਾਰਟਅੱਪਸ ਤੱਕ ਹਰ ਖੇਤਰ ਨੂੰ ਸਾਡੀ ਪਾਲਿਸੀ ਦੀ ਵਜ੍ਹਾ ਨਾਲ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ।

ਸਾਥੀਓ,

ਜਦੋਂ ਲਕਸ਼ ਸਪਸ਼ਟ ਹੁੰਦੇ ਹਨ, ਤਾਂ ਆਕਾਸ਼ ਦੀਆਂ ਉਚਾਈਆਂ ਹੋਣ, ਜਾਂ ਸਮੁੰਦਰ ਦੀਆਂ ਗਹਿਰਾਈਆਂ, ਅਸੀਂ ਅਵਸਰਾਂ ਨੂੰ ਤਲਾਸ਼ ਵੀ ਲੈਂਦੇ ਹਾਂ, ਅਤੇ ਤਰਾਸ਼ ਵੀ ਲੈਂਦੇ ਹਾਂ। ਅੱਜ ਆਂਧਰ ਵਿੱਚ ਮਾਡਰਨ ਟੈਕਨੋਲੋਜੀ ਦੇ ਜ਼ਰੀਏ ਡੀਪ ਵਾਟਰ ਐਨਰਜੀ ਨੂੰ ਕੱਢਣ ਦੀ ਸ਼ੁਰੂਆਤ ਇਸ ਦੀ ਇੱਕ ਬੜੀ ਉਦਾਹਰਣ ਹੈ। ਅੱਜ ਦੇਸ਼ ਬਲੂ ਇਕੌਨਮੀ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਵੀ ਬੜੇ ਪੱਧਰ ‘ਤੇ ਪ੍ਰਯਾਸ ਕਰ ਰਿਹਾ ਹੈ। ਬਲੂ ਇਕੌਨਮੀ ਪਹਿਲੀ ਵਾਰ ਦੇਸ਼ ਦੀ ਇਤਨੀ ਬੜੀ ਪ੍ਰਾਥਮਿਕਤਾ ਬਣੀ ਹੈ।

ਮਤਸਯਪਾਲਕਾਂ( ਮੱਛੀਪਾਲਕਾਂ) ਦੇ ਲਈ ਹੁਣ ਕਿਸਾਨ ਕ੍ਰੈਡਿਟ ਕਾਰਡ ਜਿਹੀ ਸੁਵਿਧਾ ਵੀ ਉਪਲਬਧ ਹੈ। ਅੱਜ ਵਿਸ਼ਾਖਾਪਟਨਮ ਫਿਸ਼ਿੰਗ ਹਾਰਬਰ ਨੂੰ ਆਧੁਨਿਕ ਬਣਾਉਣ ਦਾ ਜੋ ਕੰਮ ਸ਼ੁਰੂ ਹੋਇਆ ਹੈ, ਇਸ ਨਾਲ ਸਾਡੇ ਮਛੁਆਰੇ ਭਾਈ-ਭੈਣਾਂ ਦਾ ਜੀਵਨ ਅਸਾਨ ਹੋਵੇਗਾ। ਜੈਸੇ-ਜੈਸੇ ਗ਼ਰੀਬ ਦੀ ਤਾਕਤ ਵਧੇਗੀ, ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਜੁੜੇ ਅਵਸਰਾਂ ਤੱਕ ਉਸ ਦੀ ਪਹੁੰਚ ਹੋਵੇਗੀ, ਵਿਕਸਿਤ ਭਾਰਤ ਦਾ ਸਾਡਾ ਸੁਪਨਾ ਵੀ ਪੂਰਾ ਹੋਵੇਗਾ।

 

ਸਾਥੀਓ,

ਸਮੁੰਦਰ ਸਦੀਆਂ ਤੋਂ ਭਾਰਤ ਦੇ ਲਈ ਸਮ੍ਰਿੱਧੀ ਅਤੇ ਸੰਪੰਨਤਾ ਦਾ ਸਰੋਤ ਰਿਹਾ ਹੈ, ਅਤੇ ਸਾਡੇ ਸਮੁੰਦਰੀ ਤਟਾਂ ਨੇ ਇਸ ਸਮ੍ਰਿੱਧੀ ਦੇ ਲਈ ਗੇਟਵੇ ਦਾ ਕੰਮ ਕੀਤਾ ਹੈ। ਅੱਜ ਦੇਸ਼ ਵਿੱਚ ਪੋਰਟ ਲੇਡ ਡਿਵੈਲਪਮੈਂਟ ਦੇ ਲਈ ਜੋ ਹਜ਼ਾਰਾਂ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਚਲ ਰਹੀਆਂ ਹਨ, ਭਵਿੱਖ ਵਿੱਚ ਉਨ੍ਹਾਂ ਦਾ ਹੋਰ ਵਿਸਤਾਰ ਹੋਵੇਗਾ। ਵਿਕਾਸ ਦੀ ਇਸ ਸਮਗ੍ਰ(ਸੰਪੂਰਨ) ਸੋਚ ਨੂੰ ਅੱਜ 21ਵੀਂ ਸਦੀ ਦਾ ਭਾਰਤ ਧਰਾਤਲ ‘ਤੇ ਉਤਾਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਆਂਧਰ ਪ੍ਰਦੇਸ਼, ਦੇਸ਼ ਦੇ ਵਿਕਾਸ ਦੇ ਇਸ ਅਭਿਯਾਨ ਵਿੱਚ ਇਸੇ ਤਰ੍ਹਾਂ ਬੜੀ ਭੂਮਿਕਾ ਨਿਭਾਉਂਦਾ ਰਹੇਗਾ।

 

ਇਸੇ ਸੰਕਲਪ ਦੇ ਨਾਲ, ਆਪ ਸਭ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ !

ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ – ਜੈ

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Snacks, Laughter And More, PM Modi's Candid Moments With Indian Workers In Kuwait

Media Coverage

Snacks, Laughter And More, PM Modi's Candid Moments With Indian Workers In Kuwait
NM on the go

Nm on the go

Always be the first to hear from the PM. Get the App Now!
...
Prime Minister meets with Crown Prince of Kuwait
December 22, 2024

​Prime Minister Shri Narendra Modi met today with His Highness Sheikh Sabah Al-Khaled Al-Hamad Al-Mubarak Al-Sabah, Crown Prince of the State of Kuwait. Prime Minister fondly recalled his recent meeting with His Highness the Crown Prince on the margins of the UNGA session in September 2024.

Prime Minister conveyed that India attaches utmost importance to its bilateral relations with Kuwait. The leaders acknowledged that bilateral relations were progressing well and welcomed their elevation to a Strategic Partnership. They emphasized on close coordination between both sides in the UN and other multilateral fora. Prime Minister expressed confidence that India-GCC relations will be further strengthened under the Presidency of Kuwait.

⁠Prime Minister invited His Highness the Crown Prince of Kuwait to visit India at a mutually convenient date.

His Highness the Crown Prince of Kuwait hosted a banquet in honour of Prime Minister.