ਗੁਜਰਾਤ ਦੇ ਗਵਰਨਰ ਅਚਾਰੀਆ ਸ਼੍ਰੀ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਜੀ, ਕੈਬਨਿਟ ਵਿੱਚ ਮੇਰੇ ਸਾਥੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਅਤੇ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ ਆਰ ਪਾਟਿਲ, ਅਤੇ ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਸਾਰੇ ਗਵਰਨਰ ਸ਼੍ਰੀ, ਆਦਰਯੋਗ ਮੁੱਖ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਮੰਤਰੀਗਣ ਅਤੇ ਮੈਂ ਸਕ੍ਰੀਨ ‘ਤੇ ਦੇਖ ਰਿਹਾ ਹਾਂ ਮੇਰੇ ਸਾਹਮਣੇ 700 ਤੋਂ ਜ਼ਿਆਦਾ ਸਥਾਨ ‘ਤੇ ਉੱਥੋਂ ਦੇ ਸਾਂਸਦ ਦੀ ਅਗਵਾਈ ਵਿੱਚ, ਉੱਥੋਂ ਦੇ ਮੰਤਰੀ ਦੀ ਅਗਵਾਈ ਵਿੱਚ ਲੱਖਾਂ ਲੋਕ ਅੱਜ ਇਸ ਕਾਰਜਕ੍ਰਮ ਵਿੱਚ ਜੁੜੇ ਹਨ। ਸ਼ਾਇਦ ਰੇਲਵੇ ਦੇ ਇਤਿਹਾਸ ਵਿੱਚ ਇੱਕ ਸਾਥ (ਇਕੱਠਿਆਂ) ਹਿੰਦੁਸਤਾਨ ਦੇ ਹਰ ਕੋਣੇ ਵਿੱਚ ਇਤਨਾ ਬੜਾ ਕਾਰਜਕ੍ਰਮ ਕਦੇ ਨਹੀਂ ਹੋਇਆ ਹੋਵੇਗਾ। 100 ਸਾਲ ਵਿੱਚ ਪਹਿਲੀ ਵਾਰ ਹੋਇਆ ਇਹ ਕਾਰਜਕ੍ਰਮ ਹੋਵੇਗਾ। ਮੈਂ ਰੇਲਵੇ ਨੂੰ ਭੀ ਇਸ ਭਵਯ (ਸ਼ਾਨਦਾਰ) ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਵਿਕਸਿਤ ਭਾਰਤ ਦੇ ਲਈ ਹੋ ਰਹੇ ਨਵ-ਨਿਰਮਾਣ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਦੇਸ਼ ਦੇ ਕੋਣੇ-ਕੋਣੇ ਵਿੱਚ ਪਰਿਯੋਜਨਾਵਾਂ ਦਾ ਲੋਕਅਰਪਣ ਹੋ ਰਿਹਾ ਹੈ, ਨਵੀਆਂ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ। ਅਗਰ ਮੈਂ ਸਾਲ 2024 ਦੀ ਹੀ ਬਾਤ ਕਰਾਂ, 2024 ਯਾਨੀ ਮੁਸ਼ਕਿਲ ਨਾਲ ਅਜੇ 75 ਦਿਨ ਹੋਏ ਹਨ 2024 ਦੇ, ਇਨ੍ਹਾਂ ਕਰੀਬ-ਕਰੀਬ 75 ਦਿਨ ਵਿੱਚ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਅਤੇ ਅਗਰ ਮੈਂ ਪਿਛਲੇ 10-12 ਦਿਨ ਦੀ ਬਾਤ ਕਰਾਂ, ਪਿਛਲੇ 10-12 ਦਿਨ ਵਿੱਚ ਹੀ 7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਗਿਆ ਹੈ ਅੱਜ ਭੀ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਦੇਸ਼ ਨੇ ਇੱਕ ਬਹੁਤ ਬੜਾ ਕਦਮ ਉਠਾਇਆ ਹੈ। ਇਸ ਕਾਰਜਕ੍ਰਮ ਵਿੱਚ ਹੁਣ ਇੱਥੇ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ।
ਅਤੇ ਆਪ (ਤੁਸੀਂ) ਦੇਖੋ, ਅੱਜ 85 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਸਿਰਫ਼ ਅਤੇ ਸਿਰਫ਼ ਰੇਲਵੇ ਦੇ ਪ੍ਰੋਜੈਕਟਸ ਦੇਸ਼ ਨੂੰ ਮਿਲੇ ਹਨ। ਅਤੇ ਇਸ ਦੇ ਉਪਰੰਤ ਸਮੇਂ ਦਾ ਅਭਾਵ ਰਹਿੰਦਾ ਹੈ ਮੈਨੂੰ। ਵਿਕਾਸ ਵਿੱਚ ਮੈਂ ਗਤੀ ਨੂੰ ਧੀਮੀ ਨਹੀਂ ਹੋਣ ਦੇਣਾ ਚਾਹੁੰਦਾ। ਅਤੇ ਇਸ ਲਈ ਅੱਜ ਰੇਲਵੇ ਦੇ ਹੀ ਕਾਰਜਕ੍ਰਮ ਵਿੱਚ ਇੱਕ ਹੋਰ ਕਾਰਜਕ੍ਰਮ ਜੁੜ ਗਿਆ ਹੈ ਪੈਟਰੋਲੀਅਮ ਵਾਲਿਆਂ ਦਾ। ਅਤੇ ਦਹੇਜ ਵਿੱਚ, ਗੁਜਰਾਤ ਵਿੱਚ ਦਹੇਜ ਵਿੱਚ 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੇ ਪੈਟਰੋਕੈਮੀਕਲ ਪਰਿਸਰ ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਅਤੇ ਇਹ ਪ੍ਰੋਜੈਕਟ ਹਾਈਡ੍ਰੋਜਨ ਉਤਪਾਦਨ ਦੇ ਨਾਲ-ਨਾਲ ਦੇਸ਼ ਵਿੱਚ ਪੌਲੀ-ਪ੍ਰੋਪਿਲੀਨ ਦੀ ਡਿਮਾਂਡ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ। ਅੱਜ ਹੀ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਏਕਤਾ ਮਾਲ ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਏਕਤਾ ਮਾਲ ਭਾਰਤ ਦੇ ਸਮ੍ਰਿੱਧ ਕੁਟੀਰ ਉਦਯੋਗ, ਸਾਡੇ ਹਸਤਸ਼ਿਲਪ, ਸਾਡਾ ਵੋਕਲ ਫੌਰ ਲੋਕਲ ਦਾ ਜੋ ਮਿਸ਼ਨ ਹੈ ਉਸ ਨੂੰ ਦੇਸ਼ ਦੇ ਕੋਣੇ-ਕੋਣੇ ਤੱਕ ਲੈ ਜਾਣ ਵਿੱਚ ਸਹਾਇਕ ਹੋਣਗੇ ਅਤੇ ਉਸ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਨੀਂਹ ਨੂੰ ਭੀ ਮਜ਼ਬੂਤ ਹੁੰਦੇ ਅਸੀਂ ਦੇਖਾਂਗੇ।
ਮੈਂ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਅਤੇ ਮੈਂ ਮੇਰੇ ਨੌਜਵਾਨ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ, ਭਾਰਤ ਇੱਕ ਯੁਵਾ ਦੇਸ਼ ਹੈ, ਬਹੁਤ ਬੜੀ ਤਦਾਦ ਵਿੱਚ ਯੁਵਾ ਰਹਿੰਦੇ ਹਨ ਦੇਸ਼ ਵਿੱਚ, ਮੈਂ ਖਾਸ ਤੌਰ ‘ਤੇ ਮੇਰੇ ਯੁਵਾ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ। ਅੱਜ ਜੋ ਲੋਕਅਰਪਣ ਹੋਇਆ ਹੈ ਉਹ ਤੁਹਾਡੇ ਵਰਤਮਾਨ ਦੇ ਲਈ ਹੈ। ਅਤੇ ਅੱਜ ਜੋ ਨੀਂਹ ਪੱਥਰ ਰੱਖਿਆ ਗਿਆ ਹੈ ਉਹ ਤੁਹਾਡੇ ਉੱਜਵਲ ਭਵਿੱਖ ਕੀ ਗਰੰਟੀ ਲੈ ਕੇ ਆਇਆ ਹੈ।
ਸਾਥੀਓ,
ਆਜ਼ਾਦੀ ਦੇ ਬਾਅਦ ਦੀਆਂ ਸਰਕਾਰਾਂ ਨੇ ਰਾਜਨੀਤਕ ਸੁਆਰਥ ਨੂੰ ਜਿਸ ਤਰ੍ਹਾਂ ਪ੍ਰਾਥਮਿਕਤਾ ਦਿੱਤੀ, ਅਤੇ ਉਸ ਦੀ ਬਹੁਤ ਬੜੀ ਸ਼ਿਕਾਰ ਭਾਰਤੀ ਰੇਲ ਰਹੀ ਹੈ। ਆਪ (ਤੁਸੀਂ) ਪਹਿਲੇ 2014 ਦੇ ਪਹਿਲੇ ਦੇ 25-30 ਰੇਲ ਬਜਟ ਦੇਖ ਲਵੋ। ਰੇਲ ਮੰਤਰੀ ਦੇਸ਼ ਦੀ ਪਾਰਲੀਮੈਂਟ ਵਿੱਚ ਕੀ ਬੋਲਦੇ ਸਨ? ਸਾਡੀ ਫਲਾਣੀ ਟ੍ਰੇਨ ਦਾ ਉੱਥੇ ਸਟੌਪੇਜ ਦੇ ਦੇਵਾਂਗੇ। ਉੱਥੇ ਅਸੀਂ ਡਿੱਬੇ 6 ਹਨ ਤਾਂ 8 ਕਰ ਦੇਵਾਂਗੇ। ਯਾਨੀ ਰੇਲਵੇ ਅਤੇ ਮੈਂ ਦੇਖ ਰਿਹਾ ਸਾਂ ਪਾਰਟੀਮੈਂਟ ਵਿੱਚ ਭੀ ਧਬ-ਧਬ ਤਾਲੀਆਂ ਵਜਦੀਆਂ ਸਨ। ਯਾਨੀ ਇਹੀ ਸੋਚ ਰਹੀ ਸੀ ਕਿ ਸਟੌਪੇਜ ਮਿਲਿਆ ਕਿ ਨਹੀਂ ਮਿਲਿਆ? ਟ੍ਰੇਨ ਉੱਥੇ ਤੱਕ ਆਉਂਦੀ ਹੈ ਮੇਰੇ ਸਟੇਸ਼ਨ ਤੱਕ, ਅੱਗੇ ਵਧੀ ਕਿ ਨਹੀਂ ਵਧੀ? ਦੇਖੋ 21ਵੀਂ ਸਦੀ ਵਿੱਚ ਇਹੀ ਸੋਚ ਰਹੀ ਹੁੰਦੀ ਤਾਂ ਦੇਸ਼ ਦਾ ਕੀ ਹੁੰਦਾ? ਅਤੇ ਮੈਂ ਪਹਿਲਾ ਕੰਮ ਕੀਤਾ ਰੇਲ ਨੂੰ ਅਲੱਗ ਬਜਟ ਤੋਂ ਨਿਕਾਲ (ਕੱਢ) ਕੇ ਭਾਰਤ ਸਰਕਾਰ ਦੇ ਬਜਟ ਵਿੱਚ ਪਾ ਦਿੱਤਾ ਅਤੇ ਉਸ ਦੇ ਕਾਰਨ ਅੱਜ ਭਾਰਤ ਸਰਕਾਰ ਦੇ ਬਜਟ ਦੇ ਪੈਸੇ ਰੇਲਵੇ ਦੇ ਵਿਕਾਸ ਲਈ ਲਗਣ ਲਗੇ।
ਪਿਛਲੇ ਦਿਨੀਂ ਦੇਖਿਆ ਹੈ ਇਨ੍ਹਾਂ ਦਹਾਕਿਆਂ ਵਿੱਚ ਸਮੇਂ ਦੀ ਪਾਬੰਦੀ, ਤੁਸੀਂ ਹਾਲਾਤ ਦੇਖੇ ਹਨ ਇੱਥੇ। ਟ੍ਰੇਨ ‘ਤੇ main lock ਇਹ ਨਹੀਂ ਦੇਖਣ ਜਾਂਦੇ ਸਨ ਕਿ ਇਸ ਪਲੈਟਫਾਰਮ ‘ਤੇ ਕਿਹੜੀ ਟ੍ਰੇਨ ਹੈ। ਲੋਕ ਇਹ ਦੇਖਦੇ ਕਿਤਨੀ ਲੇਟ ਹੈ। ਇਹ ਕਾਰਜਕ੍ਰਮ ਹੈ, ਘਰ ਤੋਂ ਤਾਂ ਉਸ ਸਮੇਂ ਮੋਬਾਈਲ ਤਾਂ ਸੀ ਨਹੀਂ, ਸਟੇਸ਼ਨ ‘ਤੇ ਜਾ ਕੇ ਦੇਖਣਾ ਕੀ ਭਈ ਕਿਤਨੀ ਲੇਟ ਹੈ। ਰਿਸ਼ਤੇਦਾਰਾਂ ਨੂੰ ਕਹਿੰਦੇ ਭਈ ਰੁਕੇ ਰਹੋ ਪਤਾ ਨਹੀਂ ਟ੍ਰੇਨ ਕਦੋਂ ਆਵੇਗੀ, ਵਰਨਾ ਘਰ ਵਾਪਸ ਜਾ ਕੇ ਫਿਰ ਆਓਗੇ, ਇਹ ਰਹਿੰਦਾ ਸੀ। ਸਵੱਛਤਾ ਦੀ ਸਮੱਸਿਆ, ਸੁਰੱਖਿਆ, ਸਹੂਲੀਅਤ, ਹਰ ਚੀਜ਼ ਪੈਸੰਜਰ ਦੇ ਨਸੀਬ ‘ਤੇ ਛੱਡ ਦਿੱਤੀ ਗਈ ਸੀ।
2014 ਵਿੱਚ ਦੇਸ਼ ਵਿੱਚ ਅੱਜ ਤੋਂ 10 ਸਾਲ ਪਹਿਲੇ ਨੌਰਥ ਈਸਟ ਦੇ 6 ਰਾਜ ਐਸੇ ਸਨ ਜਿੱਥੋਂ ਦੀ ਰਾਜਧਾਨੀ ਸਾਡੇ ਦੇਸ਼ ਦੀ ਰੇਲਵੇ ਨਾਲ ਨਹੀਂ ਜੁੜੀ ਸੀ। 2014 ਵਿੱਚ ਦੇਸ਼ ਵਿੱਚ 10 ਹਜ਼ਾਰ ਤੋਂ ਜ਼ਿਆਦਾ ਐਸੇ ਰੇਲ ਫਾਟਕ ਸਨ, 10 ਹਜ਼ਾਰ ਤੋਂ ਜ਼ਿਆਦਾ ਜਿੱਥੇ ਕੋਈ ਵਿਅਕਤੀ ਨਹੀਂ ਸੀ, ਲਗਾਤਾਰ accident ਹੁੰਦੇ ਸਨ। ਅਤੇ ਉਸ ਦੇ ਕਾਰਨ ਸਾਡੇ ਹੋਣਹਾਰ ਬੱਚਿਆਂ ਨੂੰ, ਨੌਜਵਾਨਾਂ ਨੂੰ ਸਾਨੂੰ ਖੋਣਾ (ਗੁਆਉਣਾ) ਪੈਂਦਾ ਸੀ। 2014 ਵਿੱਚ ਦੇਸ਼ ਵਿੱਚ ਸਿਰਫ਼ 35 ਪਰਸੈਂਟ ਰੇਲ ਲਾਇਨਾਂ ਦਾ ਇਲੈਕਟ੍ਰਿਫਿਕੇਸ਼ਨ ਹੋਇਆ ਸੀ। ਪਹਿਲੇ ਦੀਆਂ ਸਰਕਾਰਾਂ ਦੇ ਲਈ ਰੇਲ ਲਾਇਨਾਂ ਦਾ ਦੋਹਰੀਕਰਣ ਭੀ ਉਨ੍ਹਾਂ ਦੀ ਪ੍ਰਾਥਮਿਕਤਾ ਵਿੱਚ ਨਹੀਂ ਸੀ। ਇਸ ਪਰਿਸਥਿਤੀ ਵਿੱਚ ਹਰ ਪਲ ਕੌਣ ਮੁਸੀਬਤਾਂ ਝੱਲ ਰਿਹਾ ਸੀ? ਕੌਣ ਪਰੇਸ਼ਾਨੀਆਂ ਵਿੱਚ ਪਿਸ ਜਾਂਦਾ ਸੀ... ? ਸਾਡੇ ਦੇਸ਼ ਦਾ ਸਾਧਾਰਣ ਮਾਨਵੀ, ਮੱਧ ਵਰਗ ਦਾ ਪਰਿਵਾਰ, ਭਾਰਤ ਦਾ ਛੋਟਾ ਕਿਸਾਨ, ਭਾਰਤ ਦੇ ਛੋਟੇ ਉੱਦਮੀ। ਆਪ(ਤੁਸੀਂ) ਯਾਦ ਕਰੋ, ਰੇਲਵੇ ਰਿਜ਼ਰਵੇਸ਼ਨ ਉਸ ਦਾ ਭੀ ਕੀ ਹਾਲ ਸੀ। ਲੰਬੀਆਂ-ਲੰਬੀਆਂ ਲਾਇਨਾਂ, ਦਲਾਲੀ, ਕਮਿਸ਼ਨ, ਘੰਟਿਆਂ ਦਾ ਇੰਤਜ਼ਾਰ। ਲੋਕਾਂ ਨੇ ਭੀ ਸੋਚ ਲਿਆ ਸੀ ਕਿ ਹੁਣ ਇਹ ਹਾਲਤ ਕਦੇ ਨਾ ਕਦੇ ਐਸੀ ਹੈ, ਮੁਸੀਬਤ ਹੈ, ਚਲੋ ਦੋ ਚਾਰ ਘੰਟੇ ਸਫ਼ਰ ਕਰਨਾ ਹੈ ਕਰ ਲਵਾਂਗੇ। ਚਿੱਲਾਓ ਮਤ, ਇਹੀ ਜ਼ਿੰਦਗੀ ਹੋ ਗਈ ਸੀ। ਅਤੇ ਮੈਂ ਤਾਂ ਮੇਰੀ ਜ਼ਿੰਦਗੀ ਹੀ ਰੇਲ ਦੀ ਪਟੜੀ ‘ਤੇ ਸ਼ੁਰੂ ਕੀਤੀ ਸੀ। ਇਸ ਲਈ ਮੈਨੂੰ ਭਲੀਭਾਂਤ ਹੈ ਰੇਲਵੇ ਦਾ ਕੀ ਹਾਲ ਸੀ।
ਸਾਥੀਓ,
ਭਾਰਤੀ ਰੇਲ ਨੂੰ ਉਸ ਨਰਕ ਜਿਹੀ ਸਥਿਤੀ ਤੋਂ ਬਾਹਰ ਨਿਕਾਲਣ (ਕੱਢਣ) ਦੇ ਲਈ ਜੋ ਇੱਛਾਸ਼ਕਤੀ ਚਾਹੀਦੀ ਸੀ, ਉਹ ਇੱਛਾਸ਼ਕਤੀ ਸਾਡੀ ਸਰਕਾਰ ਨੇ ਦਿਖਾਈ ਹੈ। ਹੁਣ ਰੇਲਵੇ ਦਾ ਵਿਕਾਸ, ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਅਸੀਂ 10 ਵਰ੍ਹਿਆਂ ਵਿੱਚ ਔਸਤ ਰੇਲ ਬਜਟ ਨੂੰ 2014 ਤੋਂ ਪਹਿਲੇ ਦੀ ਤੁਲਨਾ ਵਿੱਚ 6 ਗੁਣਾ ਜ਼ਿਆਦਾ ਵਧਾਇਆ ਹੈ। ਅਤੇ ਮੈਂ ਅੱਜ ਦੇਸ਼ ਨੂੰ ਇਹ ਗਰੰਟੀ ਦੇ ਰਿਹਾ ਹਾਂ ਕਿ ਅਗਲੇ 5 ਸਾਲ ਵਿੱਚ ਉਹ ਭਾਰਤੀ ਰੇਲ ਦਾ ਐਸਾ ਕਾਇਆਕਲਪ ਹੁੰਦੇ ਦੇਖਣਗੇ, ਜਿਸ ਦੀ ਉਨ੍ਹਾਂ ਨੇ ਕਲਪਨਾ ਭੀ ਨਹੀਂ ਕੀਤੀ ਹੋਵੇਗੀ। ਅੱਜ ਦਾ ਇਹ ਦਿਨ ਇਸੇ ਇੱਛਾਸ਼ਕਤੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਦੇਸ਼ ਦਾ ਨੌਜਵਾਨ ਤੈਅ ਕਰੇਗਾ ਉਸ ਨੂੰ ਕੈਸਾ ਦੇਸ਼ ਚਾਹੀਦਾ ਹੈ, ਕੈਸੀ ਰੇਲ ਚਾਹੀਦੀ ਹੈ। ਇਹ 10 ਸਾਲ ਦਾ ਕੰਮ ਅਜੇ ਤਾਂ ਟ੍ਰੇਲਰ ਹੈ, ਮੈਨੂੰ ਤਾਂ ਹੋਰ ਅੱਗੇ ਜਾਣਾ ਹੈ। ਅੱਜ ਗੁਜਰਾਤ, ਮਹਾਰਾਸ਼ਟਰ, ਯੂਪੀ, ਉੱਤਰਾਖੰਡ, ਕਰਨਾਟਕਾ, ਤਮਿਲ ਨਾਡੂ, ਦਿੱਲੀ, ਐੱਮਪੀ, ਤੇਲੰਗਾਨਾ, ਆਂਧਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ, ਓਡੀਸ਼ਾ ਇਤਨੇ ਰਾਜਾਂ ਵਿੱਚ ਵੰਦੇ ਭਾਰਤ ਟ੍ਰੇਨਾਂ ਮਿਲ ਚੁੱਕੀਆਂ ਹਨ। ਅਤੇ ਇਸੇ ਦੇ ਨਾਲ ਹੀ ਦੇਸ਼ ਵਿੱਚ ਵੰਦੇ ਭਾਰਤ ਟ੍ਰੇਨ ਦੀਆਂ ਸੇਵਾਵਾਂ ਦਾ ਸ਼ਤਕ ਭੀ ਲਗ ਗਿਆ ਹੈ। ਵੰਦੇ ਭਾਰਤ ਟ੍ਰੇਨਾਂ ਦਾ ਨੈੱਟਵਰਕ ਹੁਣ ਦੇਸ਼ ਦੇ 250 ਤੋਂ ਅਧਿਕ ਜ਼ਿਲ੍ਹਿਆਂ ਤੱਕ ਪਹੁੰਚ ਚੁੱਕਿਆ ਹੈ। ਜਨਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਵੰਦੇ ਭਾਰਤ ਟ੍ਰੇਨਾਂ ਦੇ ਰੂਟ ਭੀ ਲਗਾਤਾਰ ਵਧਾ ਰਹੀ ਹੈ। ਅਹਿਮਦਾਬਾਦ-ਜਾਮਨਗਰ ਵੰਦੇ ਭਾਰਤ ਟ੍ਰੇਨ ਹੁਣ ਦਵਾਰਕਾ ਤੱਕ ਜਾਵੇਗੀ। ਅਤੇ ਮੈਂ ਤਾਂ ਹੁਣੇ-ਹੁਣੇ ਦਵਾਰਕਾ ਵਿੱਚ ਜਾ ਕੇ ਡੁਬਕੀ ਲਗਾ ਕੇ ਆਇਆ ਹਾਂ। ਅਜਮੇਰ-ਦਿੱਲੀ ਸਰਾਏ ਰੋਹਿੱਲਾ ਵੰਦੇ ਭਾਰਤ ਐਕਸਪ੍ਰੈੱਸ ਹੁਣ ਚੰਡੀਗੜ੍ਹ ਤੱਕ ਜਾਵੇਗੀ। ਗੋਰਖਪੁਰ-ਲਖਨਊ ਵੰਦੇ ਭਾਰਤ ਐਕਸਪ੍ਰੈੱਸ ਹੁਣ ਪ੍ਰਯਾਗਰਾਜ ਤੱਕ ਜਾਵੇਗੀ। ਅਤੇ ਇਸ ਵਾਰ ਤਾਂ ਕੁੰਭ ਦਾ ਮੇਲਾ ਹੋਣ ਵਾਲਾ ਹੈ ਤਾਂ ਉਸ ਦਾ ਮਹੱਤਵ ਹੋਰ ਵਧ ਜਾਵੇਗਾ। ਤਿਰੂਵਨੰਤਪੁਰਮ-ਕਾਸਰਗੋਡ ਵੰਦੇ ਭਾਰਤ ਐਕਸਪ੍ਰੈੱਸ ਮੰਗਲੁਰੂ ਤੱਕ ਵਿਸਤਾਰ ਕੀਤਾ ਗਿਆ ਹੈ।
ਸਾਥੀਓ,
ਅਸੀਂ ਦੁਨੀਆ ਭਰ ਵਿੱਚ ਕਿਤੇ ਭੀ ਦੇਖੀਏ, ਜੋ ਦੇਸ਼ ਸਮ੍ਰਿੱਧ ਹੋਏ, ਉਦਯੋਗਿਕ ਤੌਰ ‘ਤੇ ਸਮਰੱਥ ਹੋਏ, ਉਨ੍ਹਾਂ ਵਿੱਚ ਰੇਲਵੇ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਇਸ ਲਈ, ਰੇਲਵੇ ਦਾ ਕਾਇਆਕਲਪ ਭੀ ਵਿਕਸਿਤ ਭਾਰਤ ਦੀ ਗਰੰਟੀ ਹੈ। ਅੱਜ ਰੇਲਵੇ ਵਿੱਚ ਅਭੂਤਪੂਰਵ ਗਤੀ ਨਾਲ Reforms ਹੋ ਰਹੇ ਹਨ। ਤੇਜ਼ ਗਤੀ ਨਾਲ ਨਵੇਂ ਰੇਲਵੇ ਟ੍ਰੈਕਸ ਦਾ ਨਿਰਮਾਣ, 1300 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ, ਵੰਦੇ ਭਾਰਤ, ਨਮੋ ਭਾਰਤ, ਅੰਮ੍ਰਿਤ ਭਾਰਤ ਜਿਹੀ ਨੈਕਸਟ ਜੈਨਰੇਸ਼ਨ ਟ੍ਰੇਨ, ਆਧੁਨਿਕ ਰੇਲਵੇ ਇੰਜਣ ਅਤੇ ਕੋਚ ਫੈਕਟਰੀਆਂ, ਇਹ ਸਭ 21ਵੀਂ ਸਦੀ ਦੀ ਭਾਰਤੀ ਰੇਲ ਦੀ ਤਸਵੀਰ ਬਦਲ ਰਹੀਆਂ ਹਨ।
ਸਾਥੀਓ,
ਗਤੀ ਸ਼ਕਤੀ ਕਾਰਗੋ ਟਰਮੀਨਲ ਪਾਲਿਸੀ ਦੇ ਤਹਿਤ ਕਾਰਗੋ ਟਰਮੀਨਲ ਦੇ ਨਿਰਮਾਣ ਵਿੱਚ ਗਤੀ ਲਿਆਂਦੀ ਜਾ ਰਹੀ ਹੈ। ਇਸ ਨਾਲ ਕਾਰਗੋ ਟਰਮੀਨਲ ਬਣਨ ਦੀ ਗਤੀ ਤੇਜ਼ ਹੋਈ ਹੈ। ਲੈਂਡ ਲੀਜ਼ਿੰਗ ਪਾਲਿਸੀ ਨੂੰ ਹੋਰ ਸਰਲ ਕੀਤਾ ਗਿਆ ਹੈ। ਲੈਂਡ ਲੀਜ਼ਿੰਗ ਪ੍ਰਕਿਰਿਆ ਨੂੰ ਭੀ ਔਨਲਾਇਨ ਕੀਤਾ ਹੈ, ਇਸ ਨਾਲ ਕੰਮ ਵਿੱਚ ਪਾਰਦਰਸ਼ਤਾ ਆਈ ਹੈ। ਦੇਸ਼ ਦੇ ਟ੍ਰਾਂਸਪੋਰਟੇਸ਼ਨ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਲਈ ਰੇਲਵੇ ਮੰਤਰਾਲੇ ਦੇ ਤਹਿਤ ਗਤੀ ਸ਼ਕਤੀ ਵਿਸ਼ਵਵਿਦਿਆਲਾ(ਯੂਨੀਵਰਸਿਟੀ) ਦੀ ਸਥਾਪਨਾ ਭੀ ਕੀਤੀ ਗਈ ਹੈ। ਅਸੀਂ ਨਿਰੰਤਰ ਭਾਰਤੀ ਰੇਲ ਨੂੰ ਆਧੁਨਿਕ ਬਣਾਉਣ ਅਤੇ ਦੇਸ਼ ਦੇ ਕੋਣੇ-ਕੋਣੇ ਨੂੰ ਰੇਲ ਨਾਲ ਜੋੜਨ ਵਿੱਚ ਜੁਟੇ ਹੋਏ ਹਾਂ। ਅਸੀਂ ਰੇਲਵੇ ਦੇ ਨੈੱਟਵਰਕ ਤੋਂ ਮਾਨਵਰਹਿਤ ਫਾਟਕ ਸਮਾਪਤ ਕਰਕੇ ਆਟੋਮੈਟਿਕ ਸਿਗਨੇਲਿੰਗ ਸਿਸਟਮ ਲਗਾ ਰਹੇ ਹਾਂ। ਅਸੀਂ ਰੇਲਵੇ ਦੇ ਸ਼ਤ-ਪ੍ਰਤੀਸ਼ਤ ਇਲੈਕਟ੍ਰਿਫਿਕੇਸ਼ਨ ਦੀ ਤਰਫ਼ ਵਧ ਰਹੇ ਹਾਂ, ਅਸੀਂ ਸੌਰ ਊਰਜਾ ਨਾਲ ਚਲਣ ਵਾਲੇ ਸਟੇਸ਼ਨ ਬਣਾ ਰਹੇ ਹਾਂ। ਅਸੀਂ ਸਟੇਸ਼ਨ ‘ਤੇ ਸਸਤੀ ਦਵਾਈ ਵਾਲੇ ਜਨਔਸ਼ਧੀ ਕੇਂਦਰ ਬਣਾ ਰਹੇ ਹਾਂ।
ਅਤੇ ਸਾਥੀਓ,
ਇਹ ਟ੍ਰੇਨਾਂ, ਇਹ ਪਟੜੀਆਂ, ਇਹ ਸਟੇਸ਼ਨ ਹੀ ਨਹੀਂ ਬਣ ਰਹੇ, ਬਲਕਿ ਇਨ੍ਹਾਂ ਨਾਲ ਮੇਡ ਇਨ ਇੰਡੀਆ ਦਾ ਇੱਕ ਪੂਰਾ ਈਕੋਸਿਸਟਮ ਬਣ ਰਿਹਾ ਹੈ। ਦੇਸ਼ ਵਿੱਚ ਬਣੇ ਲੋਕੋਮੋਟਿਵ ਹੋਣ ਜਾਂ ਟ੍ਰੇਨ ਦੇ ਡਿੱਬੇ ਹੋਣ, ਭਾਰਤ ਤੋਂ ਸ੍ਰੀਲੰਕਾ, ਮੋਜ਼ਾਂਬਿਕ ਸੇਨੇਗਲ, ਮਿਆਂਮਾਰ, ਸੂਡਾਨ, ਜਿਹੇ ਦੇਸ਼ਾਂ ਤੱਕ ਸਾਡੇ ਇਹ ਪ੍ਰੋਡਕਟ ਐਕਸਪੋਰਟ ਕੀਤੇ ਜਾ ਰਹੇ ਹਨ। ਭਾਰਤ ਵਿੱਚ ਬਣੀਆਂ ਸੈਮੀ-ਹਾਈਸਪੀਡ ਟ੍ਰੇਨਾਂ ਦੀ ਡਿਮਾਂਡ ਦੁਨੀਆ ਵਿੱਚ ਵਧੇਗੀ, ਤਾਂ ਕਿਤਨੇ ਹੀ ਨਵੇਂ ਕਾਰਖਾਨੇ ਇੱਥੇ ਲਗਣਗੇ। ਰੇਲਵੇ ਵਿੱਚ ਹੋ ਰਹੇ ਇਹ ਸਾਰੇ ਪ੍ਰਯਾਸ, ਰੇਲਵੇ ਦਾ ਇਹ ਕਾਇਆਕਲਪ, ਨਵੇਂ ਨਿਵੇਸ਼ ਅਤੇ ਨਿਵੇਸ਼ ਨਾਲ ਨਵੇਂ ਰੋਜ਼ਗਾਰ ਦੀ ਭੀ ਗਰੰਟੀ ਦੇ ਰਿਹਾ ਹੈ।
ਸਾਥੀਓ,
ਸਾਡੇ ਇਨ੍ਹਾਂ ਪ੍ਰਯਾਸਾਂ ਨੂੰ ਕੁਝ ਲੋਕ ਚੁਣਾਵੀ ਚਸ਼ਮੇ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਲਈ ਇਹ ਵਿਕਾਸ ਕਾਰਜ, ਸਰਕਾਰ ਬਣਾਉਣ ਦੇ ਲਈ ਨਹੀਂ, ਇਹ ਵਿਕਾਸ ਕਾਰਜ ਸਿਰਫ਼ ਅਤੇ ਸਿਰਫ਼ ਦੇਸ਼ ਬਣਾਉਣ ਦਾ ਮਿਸ਼ਨ ਹੈ। ਪਹਿਲੇ ਦੀਆਂ ਪੀੜ੍ਹੀਆਂ ਨੇ ਜੋ ਕੁਝ ਭੁਗਤਿਆ, ਉਹ ਸਾਡੇ ਨੌਜਵਾਨਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨਹੀਂ ਭੁਗਤਣਾ ਪਵੇਗਾ। ਅਤੇ ਇਹ ਮੋਦੀ ਕੀ ਗਰੰਟੀ ਹੈ।
ਸਾਥੀਓ,
ਭਾਜਪਾ ਦੇ 10 ਵਰ੍ਹੇ ਦੇ ਵਿਕਾਸ ਕਾਲ ਦੀ ਇੱਕ ਹੋਰ ਉਦਾਹਰਣ, ਪੂਰਬੀ ਅਤੇ ਪੱਛਮੀ ਡੈਡੀਕੇਟਿਡ ਫ੍ਰੇਟ ਕੌਰੀਡੋਰ ਭੀ ਹਨ। ਦਹਾਕਿਆਂ ਤੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਮਾਲਗੱਡੀਆਂ ਦੇ ਲਈ ਅਲੱਗ ਟ੍ਰੈਕ ਹੋਣਾ ਚਾਹੀਦਾ ਹੈ। ਐਸਾ ਹੁੰਦਾ ਤਾਂ ਮਾਲਗੱਡੀਆਂ ਅਤੇ ਪੈਸੰਜਰ ਟ੍ਰੇਨ, ਦੋਨਾਂ ਦੀ ਸਪੀਡ ਵਧਦੀ। ਇਹ ਖੇਤੀ, ਉਦਯੋਗ, ਐਕਸਪੋਰਟ, ਵਪਾਰ-ਕਾਰੋਬਾਰ, ਹਰ ਕੰਮ ਦੇ ਲਈ ਇਹ ਤੇਜ਼ੀ ਲਿਆਉਣਾ ਬਹੁਤ ਜ਼ਰੂਰੀ ਸੀ। ਲੇਕਿਨ ਕਾਂਗਰਸ ਦੇ ਰਾਜ ਵਿੱਚ ਇਹ ਪ੍ਰੋਜੈਕਟ ਲਟਕਦਾ ਰਿਹਾ, ਭਟਕਦਾ ਰਿਹਾ, ਅਟਕਦਾ ਰਿਹਾ। ਬੀਤੇ 10 ਵਰ੍ਹਿਆਂ ਵਿੱਚ ਪੂਰਬ ਅਤੇ ਪੱਛਮ ਦੇ ਸਮੁੰਦਰੀ ਤਟ, ਨੂੰ ਜੋੜਨ ਵਾਲਾ ਇਹ ਫ੍ਰੇਟ ਕੌਰੀਡੋਰ, ਕਰੀਬ-ਕਰੀਬ ਪੂਰਾ ਹੋ ਚੁੱਕਿਆ ਹੈ। ਅੱਜ ਕਰੀਬ ਸਾਢੇ 600 ਕਿਲੋਮੀਟਰ ਫ੍ਰੇਟ ਕੌਰੀਡੋਰ ਦਾ ਲੋਕਅਰਪਣ ਹੋਇਆ ਹੈ, ਅਹਿਮਦਾਬਾਦ ਵਿੱਚ ਇਹ ਹੁਣੇ ਆਪ (ਤੁਸੀਂ) ਦੇਖ ਰਹੇ ਹੋ ਅਪ੍ਰੇਸ਼ਨ ਕੰਟਰੋਲ ਸੈਂਟਰ ਦਾ ਲੋਕਅਰਪਣ ਹੋਇਆ ਹੈ। ਸਰਕਾਰ ਦੇ ਪ੍ਰਯਾਸਾਂ ਨਾਲ ਹੁਣ ਇਸ ਕੌਰੀਡੋਰ ‘ਤੇ ਮਾਲਗੱਡੀ ਦੀ ਸਪੀਡ ਦੋ ਗੁਣਾ ਤੋਂ ਅਧਿਕ ਹੋ ਗਈ ਹੈ। ਇਨ੍ਹਾਂ ਕੌਰੀਡੋਰਸ ‘ਤੇ ਹੁਣ ਦੇ ਮੁਕਾਬਲੇ, ਬੜੇ ਵੈਗਨ ਨੂੰ ਚਲਾਉਣ ਦੀ ਸਮਰੱਥਾ ਹੈ, ਜਿਨ੍ਹਾਂ ਵਿੱਚ ਅਸੀਂ ਅਧਿਕ ਸਮਾਨ ਲੈ ਜਾ ਸਕਦੇ ਹਾਂ। ਪੂਰੇ ਫ੍ਰੇਟ ਕੌਰੀਡੋਰ ‘ਤੇ ਹੁਣ ਇੰਡਸਟ੍ਰੀਅਲ ਕੌਰੀਡੋਰ ਭੀ ਵਿਕਸਿਤ ਕੀਤੇ ਜਾ ਰਹੇ ਹਨ। ਅੱਜ ਅਨੇਕ ਸਥਾਨਾਂ ‘ਤੇ ਰੇਲਵੇ ਗੁੱਡਸ ਸ਼ੈੱਡ, ਗਤੀ ਸ਼ਕਤੀ ਮਲਟੀਮੋਡਲ ਕਾਰਗੋ ਟਰਮੀਨਲ, ਡਿਜੀਟਲ ਨਿਯੰਤਰਣ ਸਟੇਸ਼ਨ, ਰੇਲਵੇ ਵਰਕਸ਼ਾਪ, ਰੇਲਵੇ ਲੋਕੋਸ਼ੈੱਡ, ਰੇਲਵੇ ਡਿਪੂ ਦਾ ਭੀ ਲੋਕਅਰਪਣ ਅੱਜ ਹੋਇਆ ਹੈ। ਇਸ ਦਾ ਭੀ ਬਹੁਤ ਸਕਾਰਾਤਮਕ ਪ੍ਰਭਾਵ ਮਾਲ ਢੁਆਈ ‘ਤੇ ਪੈਣ ਹੀ ਵਾਲਾ ਹੈ।
ਸਾਥੀਓ,
ਭਾਰਤੀ ਰੇਲ ਨੂੰ ਅਸੀਂ ਆਤਮਨਿਰਭਰ ਭਾਰਤ ਦਾ ਭੀ ਇੱਕ ਨਵਾਂ ਮਾਧਿਅਮ ਬਣਾ ਰਹੇ ਹਾਂ। ਮੈਂ ਵੋਕਲ ਫੌਰ ਲੋਕਲ ਦਾ ਪ੍ਰਚਾਰਕ ਹਾਂ, ਤਾਂ ਭਾਰਤੀ ਰੇਲ ਵੋਕਲ ਫੌਰ ਲੋਕਲ ਦਾ ਇੱਕ ਸਸ਼ਕਤ ਮਾਧਿਅਮ ਹੈ। ਸਾਡੇ ਵਿਸ਼ਵਕਰਮਾ ਸਾਥੀਆਂ, ਸਾਡੇ ਕਾਰੀਗਰਾਂ, ਸ਼ਿਲਪਕਾਰਾਂ, ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਸਥਾਨਕ ਉਤਪਾਦ ਹੁਣ ਸਟੇਸ਼ਨਾਂ ‘ਤੇ ਵਿਕਣਗੇ। ਅਜੇ ਤੱਕ ਰੇਲਵੇ ਸਟੇਸ਼ਨਾਂ ‘ਤੇ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਦੇ 1500 ਸਟਾਲ ਖੁੱਲ੍ਹ ਚੁੱਕੇ ਹਨ। ਇਸ ਦਾ ਲਾਭ ਸਾਡੇ ਹਜ਼ਾਰਾਂ ਗ਼ਰੀਬ ਭਾਈ-ਭੈਣਾਂ ਨੂੰ ਹੋ ਰਿਹਾ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਭਾਰਤੀ ਰੇਲਵੇ ਅੱਜ ਵਿਰਾਸਤ ਭੀ ਵਿਕਾਸ ਭੀ ਇਸ ਮੰਤਰ ਨੂੰ ਸਾਕਾਰ ਕਰਦੇ ਹੋਏ ਖੇਤਰੀ ਸੰਸਕ੍ਰਿਤੀ ਅਤੇ ਆਸਥਾ ਨਾਲ ਜੁੜੇ ਟੂਰਿਜ਼ਮ ਨੂੰ ਭੀ ਹੁਲਾਰਾ ਦੇ ਰਹੀ ਹੈ। ਅੱਜ ਦੇਸ਼ ਵਿੱਚ ਰਾਮਾਇਣ ਸਰਕਿਟ, ਗੁਰੂ-ਕ੍ਰਿਪਾ ਸਰਕਿਟ, ਜੈਨ ਯਾਤਰਾ ‘ਤੇ ਭਾਰਤ ਗੌਰਵ ਟ੍ਰੇਨਾਂ ਚਲ ਰਹੀਆਂ ਹਨ। ਇਹੀ ਨਹੀਂ ਆਸਥਾ ਸਪੈਸ਼ਲ ਟ੍ਰੇਨ ਤਾਂ ਦੇਸ਼ ਦੇ ਕੋਣੇ-ਕੋਣੇ ਤੋਂ ਸ਼੍ਰੀ ਰਾਮ ਭਗਤਾਂ ਨੂੰ ਅਯੁੱਧਿਆ ਤੱਕ ਲੈ ਜਾ ਰਹੀ ਹੈ। ਹੁਣ ਤੱਕ ਕਰੀਬ 350 ਆਸਥਾ ਟ੍ਰੇਨਾਂ ਚਲੀਆਂ ਹਨ ਅਤੇ ਇਨ੍ਹਾਂ ਦੇ ਮਾਧਿਅਮ ਨਾਲ ਸਾਢੇ ਚਾਰ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਅਯੁੱਧਿਆ ਵਿੱਚ ਰਾਮਲਲਾ ਦੇ ਦਰਸ਼ਨ ਕੀਤੇ ਹਨ।
ਸਾਥੀਓ,
ਭਾਰਤੀ ਰੇਲ, ਆਧੁਨਿਕਤਾ ਦੀ ਰਫ਼ਤਾਰ ਨਾਲ ਐਸੇ ਹੀ ਤੇਜ਼ੀ ਨਾਲ ਅੱਗੇ ਵਧਦੀ ਰਹੇਗੀ। ਅਤੇ ਇਹ ਮੋਦੀ ਕੀ ਗਰੰਟੀ ਹੈ। ਸਾਰੇ ਦੇਸ਼ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਦਾ ਇਹ ਉਤਸਵ ਭੀ ਨਿਰੰਤਰ ਜਾਰੀ ਰਹੇਗਾ। ਇੱਕ ਵਾਰ ਫਿਰ ਮੈਂ ਸਾਰੇ ਮੁੱਖ ਮੰਤਰੀਆਂ ਦਾ, ਗਵਰਨਰ ਸ਼੍ਰੀ ਦਾ ਅਤੇ ਇਨ੍ਹਾਂ 700 ਤੋਂ ਅਧਿਕ ਸਥਾਨ ‘ਤੇ ਜੋ ਇਤਨੀ ਬੜੀ ਤਦਾਦ ਵਿੱਚ ਲੋਕ ਖੜ੍ਹੇ ਹਨ, ਬੈਠੇ ਹਨ, ਕਾਰਜਕ੍ਰਮ ਵਿੱਚ ਆਏ ਹਨ ਅਤੇ ਸੁਬ੍ਹਾ 9-9.30 ਵਜੇ ਇਹ ਕਾਰਜਕ੍ਰਮ ਕਰਨਾ ਕੋਈ ਸਰਲ ਕੰਮ ਨਹੀਂ ਹੈ। ਲੇਕਿਨ ਦੇਸ਼ ਦਾ ਜਨਮਾਨਸ ਵਿਕਾਸ ਦੇ ਨਾਲ ਜੁੜ ਗਿਆ ਹੈ। ਅਤੇ ਇਸ ਲਈ ਇਹ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਜੋ ਇਤਨੀ ਬੜੀ ਤਦਾਦ ਵਿੱਚ ਅੱਜ ਆਏ ਹੋ ਇਸ ਕਾਰਜਕ੍ਰਮ ਵਿੱਚ ਸ਼ਰੀਕ (ਸ਼ਾਮਲ) ਹੋਏ ਹੋ। 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ ਇਹ ਵਿਕਾਸ, ਇਹ ਨਵੀਂ ਲਹਿਰ ਉਨ੍ਹਾਂ ਨੂੰ ਅਨੁਭਵ ਹੋ ਰਹੀ ਹੈ। ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਂ ਆਪ ਸਬਕੀ (ਸਭ ਤੋਂ) ਵਿਦਾਈ ਲੈਂਦਾ ਹਾਂ। ਨਮਸਕਾਰ।