ਨਮਸਕਾਰ, ਦੇਸ਼ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਪ੍ਰੋਗਰਾਮ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ, ਵਿਭਿੰਨ ਰਾਜਾਂ ਦੇ ਗਵਰਨਰ, ਮੁੱਖ ਮੰਤਰੀ ਗਣ, ਰਾਜ ਮੰਤਰੀ ਮੰਡਲ ਦੇ ਮੰਤਰੀ ਸ਼੍ਰੀ, ਸਾਂਸਦਗਣ, ਵਿਧਾਇਕ ਗਣ, ਹੋਰ ਸਾਰੇ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਵਿਕਸਿਤ ਹੋਣ ਦੇ ਲਕਸ਼ ਦੀ ਤਰਫ਼ ਕਦਮ ਵਧਾ ਰਿਹਾ ਭਾਰਤ, ਆਪਣੇ ਅੰਮ੍ਰਿਤਕਾਲ ਦੀ ਸ਼ੁਰੂਆਤ ਵਿੱਚ ਹੈ। ਨਵੀਂ ਊਰਜਾ ਹੈ, ਨਵੀਂ ਪ੍ਰੇਰਣਾ ਹੈ, ਨਵੇਂ ਸੰਕਲਪ ਹਨ। ਇਸੇ ਆਲੋਕ ਵਿੱਚ ਅੱਜ ਭਾਰਤੀ ਰੇਲ ਦੇ ਇਤਿਹਾਸ ਵਿੱਚ ਵੀ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤ ਦੇ ਕਰੀਬ 1300 ਪ੍ਰਮੁੱਖ ਰੇਲਵੇ ਸਟੇਸ਼ਨ, ਹੁਣ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਦੇ ਤੌਰ ‘ਤੇ ਵਿਕਸਿਤ ਕੀਤੇ ਜਾਣਗੇ, ਉਨ੍ਹਾਂ ਦਾ ਪੁਨਰ-ਵਿਕਾਸ ਹੋਵੇਗਾ, ਆਧੁਨਿਕਤਾ ਦੇ ਨਾਲ ਹੋਵੇਗਾ। ਇਸ ਵਿੱਚ ਅੱਜ 508 ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਪੁਨਰ-ਨਿਰਮਾਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਅਤੇ ਇਨ੍ਹਾਂ 508 ਅੰਮ੍ਰਿਤ ਭਾਰਤ ਸਟੇਸ਼ਨਸ ਦੇ ਨਵ-ਨਿਰਮਾਣ ‘ਤੇ ਕਰੀਬ 25 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਤੁਸੀਂ ਕਲਪਨਾ ਕਰ ਸਕਦੇ ਹੋ, ਇਹ ਦੇਸ਼ ਦੇ ਇਨਫ੍ਰਾਸਟ੍ਰਕਚਰ ਦੇ ਲਈ, ਰੇਲਵੇ ਦੇ ਲਈ ਅਤੇ ਸਭ ਤੋਂ ਵੱਡੀ ਗੱਲ ਹੈ ਮੇਰੇ ਦੇਸ਼ ਦੇ ਸਾਧਾਰਣ ਨਾਗਰਿਕਾਂ ਦੇ ਲਈ ਇਹ ਕਿੰਨਾ ਵੱਡਾ ਅਭਿਯਾਨ ਹੋਣ ਵਾਲਾ ਹੈ।
ਇਸ ਦਾ ਲਾਭ ਦੇਸ਼ ਦੇ ਲਗਭਗ ਸਾਰੇ ਰਾਜਾਂ ਨੂੰ ਮਿਲੇਗਾ। ਜਿਵੇਂ ਯੂਪੀ ਵਿੱਚ ਇਸ ਦੇ ਲਈ ਕਰੀਬ ਸਾਢੇ 4 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ 55 ਅੰਮ੍ਰਿਤ ਸਟੇਸ਼ਨਸ ਨੂੰ ਵਿਕਸਿਤ ਕੀਤਾ ਜਾਵੇਗਾ। ਰਾਜਸਥਾਨ ਦੇ ਵੀ 55 ਰੇਲਵੇ ਸਟੇਸ਼ਨ, ਅੰਮ੍ਰਿਤ ਭਾਰਤ ਸਟੇਸ਼ਨ ਬਨਣਗੇ। ਐੱਮਪੀ ਵਿੱਚ 1 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ 34 ਸਟੇਸ਼ਨਸ ਦਾ ਕਾਇਆਕਲਪ ਹੋਣ ਵਾਲਾ ਹੈ। ਮਹਾਰਾਸ਼ਟਰ ਵਿੱਚ 44 ਸਟੇਸ਼ਨਸ ਦੇ ਵਿਕਾਸ ਦੇ ਲਈ ਡੇਢ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣਗੇ। ਤਮਿਲ ਨਾਡੂ, ਕਰਨਾਟਕਾ ਅਤੇ ਕੇਰਲਾ ਦੇ ਵੀ ਪ੍ਰਮੁੱਖ ਸਟੇਸ਼ਨਸ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਮੈਂ ਅੰਮ੍ਰਿਤ ਕਾਲ ਦੀ ਸ਼ੁਰੂਆਤ ਵਿੱਚ ਇਸ ਇਤਿਹਾਸਿਕ ਅਭਿਯਾਨ ਦੇ ਲਈ ਰੇਲ ਮੰਤਰਾਲੇ ਦੀ ਸ਼ਲਾਘਾ ਕਰਦਾ ਹਾਂ ਅਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਪੂਰੀ ਦੁਨੀਆ ਦੀ ਦ੍ਰਿਸ਼ਟੀ ਭਾਰਤ ‘ਤੇ ਹੈ। ਆਲਮੀ ਪੱਧਰ ‘ਤੇ ਭਾਰਤ ਦੀ ਸਾਖ ਵਧੀ ਹੈ, ਭਾਰਤ ਨੂੰ ਲੈ ਕੇ ਦੁਨੀਆ ਦਾ ਰਵੱਈਆ ਬਦਲਿਆ ਹੈ, ਅਤੇ ਇਸ ਦੀਆਂ ਦੋ ਪ੍ਰਮੁੱਖ ਗੱਲਾਂ ਹਨ ਦੋ ਮੁੱਖ ਵਜ੍ਹਾ ਹੈ। ਪਹਿਲੀ, ਆਪ ਦੇਸ਼ਵਾਸੀ ਭਾਰਤ ਦੇ ਲੋਕਾਂ ਨੇ ਕਰੀਬ-ਕਰੀਬ ਤਿੰਨ ਦਹਾਕੇ ਬਾਅਦ, ਤੀਹ ਸਾਲ ਬਾਅਦ ਦੇਸ਼ ਵਿੱਚ ਪੂਰਨ ਬਹੁਮਤ ਦੀ ਸਰਕਾਰ ਬਣਾਈ, ਉਹ ਪਹਿਲੀ ਵਜ੍ਹਾ ਹੈ ਅਤੇ ਦੂਸਰੀ ਵਜ੍ਹਾ ਹੈ – ਪੂਰਨ ਬਹੁਮਤ ਦੀ ਸਰਕਾਰ ਨੇ ਉਸ ਨੂੰ ਸਪਸ਼ਟਤਾ ਦੇ ਨਾਲ ਜਨਤਾ ਜਨਾਰਦਨ ਦੀ ਉਨ੍ਹਾਂ ਦੀ ਭਾਵਨਾ ਦਾ ਆਦਰ ਕਰਦੇ ਹੋਏ ਵੱਡੇ-ਵੱਡੇ ਫ਼ੈਸਲੇ ਲਏ, ਚੁਣੌਤੀਆਂ ਦੇ ਸਥਾਈ ਸਮਾਧਾਨ ਦੇ ਲਈ ਅਵਿਰਤ ਕੰਮ ਕੀਤਾ। ਅੱਜ ਭਾਰਤੀ ਰੇਲਵੇ ਵੀ ਇਸ ਦਾ ਪ੍ਰਤੀਕ ਬਣ ਚੁੱਕੀ ਹੈ। ਬੀਤੇ ਵਰ੍ਹਿਆਂ ਵਿੱਚ ਰੇਲਵੇ ਵਿੱਚ ਹੀ ਜਿੰਨਾ ਕੰਮ ਹੋਇਆ ਹੈ, ਉਸ ਦੇ ਅੰਕੜੇ, ਉਸ ਦੀ ਜਾਣਕਾਰੀ ਹਰ ਕਿਸੇ ਨੂੰ ਪ੍ਰਸੰਨ ਕਰਦੀ ਹੈ, ਹੈਰਾਨ ਵੀ ਕਰ ਦਿੰਦੀ ਹੈ।
ਜਿਵੇਂ, ਦੁਨੀਆ ਵਿੱਚ ਸਾਉਥ ਅਫਰੀਕਾ, ਯੂਕ੍ਰੇਨ, ਪੋਲੈਂਡ, ਯੂਕੇ ਅਤੇ ਸਵੀਡਨ ਜਿਹੇ ਦੇਸ਼ਾਂ ਵਿੱਚ ਜਿੰਨਾ ਰੇਲ ਨੈੱਟਵਰਕ ਹੈ, ਉਸ ਤੋਂ ਜ਼ਿਆਦਾ ਰੇਲ ਟ੍ਰੈਕ ਸਾਡੇ ਦੇਸ਼ ਵਿੱਚ ਇਨ੍ਹਾਂ 9 ਵਰ੍ਹਿਆਂ ਵਿੱਚ ਵਿਛਾਏ ਗਏ ਹਨ। ਤੁਸੀਂ ਕਲਪਨਾ ਕਰੋ ਇਹ ਸਕੇਲ। ਸਾਉਥ ਕੋਰੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦਾ ਜਿੰਨਾ ਰੇਲ ਨੈੱਟਵਰਕ ਹੈ, ਉਸ ਤੋਂ ਜ਼ਿਆਦਾ ਟ੍ਰੈਕ ਭਾਰਤ ਨੇ ਇਕੱਲੇ ਪਿਛਲੇ ਸਾਲ ਬਣਾਏ ਹਨ, ਇੱਕ ਸਾਲ ਵਿੱਚ। ਭਾਰਤ ਵਿੱਚ ਅੱਜ ਆਧੁਨਿਕ ਟ੍ਰੇਨਾਂ ਦੀ ਸੰਖਿਆ ਵੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਦੇਸ਼ ਦਾ ਲਕਸ਼ ਹੈ ਕਿ ਰੇਲਵੇ ਦੀ ਯਾਤਰਾ ਹਰ ਯਾਤਰੀ ਦੇ ਲਈ, ਹਰ ਨਾਗਰਿਕ ਦੇ ਲਈ ਸੁਲਭ ਵੀ ਹੋਵੇ, ਅਤੇ ਸੁਖਦ ਵੀ ਹੋਵੇ। ਹੁਣ ਟ੍ਰੇਨ ਤੋਂ ਲੈ ਕੇ ਸਟੇਸ਼ਨ ਤੱਕ ਤੁਹਾਨੂੰ ਇੱਕ ਬਿਹਤਰ ਇੱਕ ਵਧੀਆ ਤੋਂ ਵਧੀਆ ਐਕਸਪੀਰੀਐਂਸ ਦੇਣ ਦਾ ਪ੍ਰਯਾਸ ਹੈ। ਪਲੈਟਫਾਰਮ ‘ਤੇ ਬੈਠਣ ਦੇ ਲਈ ਬਿਹਤਰ ਸੀਟਾਂ ਲਗ ਰਹੀਆਂ ਹਨ, ਚੰਗੇ ਵੇਟਿੰਗ ਰੂਪ ਬਣਾਏ ਜਾ ਰਹੇ ਹਨ। ਅੱਜ ਦੇਸ਼ ਦੇ ਹਜ਼ਾਰਾਂ ਰੇਲਵੇ ਸਟੇਸ਼ਨਾਂ ‘ਤੇ ਮੁਫ਼ਤ ਵਾਈਫਾਈ ਦੀ ਸੁਵਿਧਾ ਹੈ। ਅਸੀਂ ਦੇਖਿਆ ਹੈ, ਇਸ ਮੁਫ਼ਤ ਇੰਟਰਨੈੱਟ ਦਾ ਕਿੰਨੇ ਹੀ ਨੌਜਵਾਨਾਂ ਨੇ ਲਾਭ ਉਠਾਇਆ ਹੈ, ਪੜ੍ਹਾਈ ਕਰਕੇ ਉਹ ਹੁਣ ਬਹੁਤ ਕੁਝ ਆਪਣੇ ਜੀਵਨ ਵਿੱਚ ਸਿੱਧੀਆਂ ਪ੍ਰਾਪਤ ਕਰ ਚੁੱਕੇ ਹਨ।
ਸਾਥੀਓ,
ਇਹ ਇੰਨੀਆਂ ਵੱਡੀ ਸਿੱਧੀਆਂ ਹਨ, ਜਿਸ ਪ੍ਰਕਾਰ ਨਾਲ ਰੇਲਵੇ ਵਿੱਚ ਕੰਮ ਹੋਇਆ ਹੈ। ਕਿਸੇ ਵੀ ਪੀਐੱਮ ਦਾ ਮਨ ਕਰ ਜਾਵੇ ਕਿ ਇਨ੍ਹਾਂ ਦਾ ਜ਼ਿਕਰ 15 ਅਗਸਤ ਨੂੰ ਲਾਲ ਕਿਲੇ ਤੋਂ ਕਰੇ। ਅਤੇ ਜਦੋਂ 15 ਅਗਸਤ ਸਾਹਮਣੇ ਹੈ ਤਾਂ ਮਨ ਬਹੁਤ ਹੀ ਉਤਸੁਕ ਹੁੰਦਾ ਹੈ ਕਿ ਉਸੇ ਦਿਨ ਇਸ ਦੀ ਚਰਚਾ ਕਰਾਂ। ਲੇਕਿਨ ਅੱਜ ਇਹ ਇੰਨਾ ਵਿਰਾਟ ਆਯੋਜਨ ਹੋ ਰਿਹਾ ਹੈ, ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਜੁੜੇ ਹਨ। ਇਸ ਲਈ ਮੈਂ ਹੁਣ ਹੀ ਇਸ ਗੱਲ ‘ਤੇ ਇੰਨੇ ਵਿਸਤਾਰ ਨਾਲ ਚਰਚਾ ਕਰ ਰਿਹਾ ਹਾਂ।
ਸਾਥੀਓ,
ਰੇਲਵੇ ਨੂੰ ਸਾਡੇ ਦੇਸ਼ ਦੀ ਲਾਈਫ-ਲਾਈਨ ਕਿਹਾ ਜਾਂਦਾ ਹੈ। ਲੇਕਿਨ ਇਸ ਦੇ ਨਾਲ ਹੀ, ਸਾਡੇ ਸ਼ਹਿਰਾਂ ਦੀ ਪਹਿਚਾਣ ਵੀ ਸ਼ਹਿਰ ਦੇ ਰੇਲਵੇ ਸਟੇਸ਼ਨ ਨਾਲ ਜੁੜੀ ਹੁੰਦੀ ਹੈ। ਸਮੇਂ ਦੇ ਨਾਲ ਇਹ ਰੇਲਵੇ ਸਟੇਸ਼ਨ ਹੁਣ ‘ਹਾਰਟ ਆਵ੍ ਦ ਸਿਟੀ’ ਬਣ ਗਏ ਹਨ। ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਗਤੀਵਿਧੀਆਂ, ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਹੀ ਹੁੰਦੀਆਂ ਹਨ। ਇਸ ਲਈ ਅੱਜ ਬਹੁਤ ਜ਼ਰੂਰੀ ਹੈ ਕਿ ਸਾਡੇ ਰੇਲਵੇ ਸਟੇਸ਼ਨਾਂ ਨੂੰ ਨਵੇਂ ਆਧੁਨਿਕ ਰੂਪ ਵਿੱਚ ਢਾਲਿਆ ਜਾਵੇ, ਰੇਲਵੇ ਦੀ ਜਗ੍ਹਾ ਦਾ Optimum Utilization ਕੀਤਾ ਜਾਵੇ।
ਸਾਥੀਓ,
ਜਦੋਂ ਦੇਸ਼ ਵਿੱਚ ਇੰਨੇ ਸਾਰੇ ਨਵੇਂ ਆਧੁਨਿਕ ਸਟੇਸ਼ਨ ਬਣਨਗੇ, ਤਾਂ ਉਸ ਨਾਲ ਵਿਕਾਸ ਨੂੰ ਲੈ ਕੇ ਇੱਕ ਨਵਾਂ ਮਾਹੌਲ ਵੀ ਬਣੇਗਾ। ਦੇਸੀ, ਵਿਦੇਸ਼ੀ, ਕੋਈ ਵੀ ਟੂਰਿਸਟ ਜਦੋਂ ਟ੍ਰੇਨ ਨਾਲ ਇਨ੍ਹਾਂ ਆਧੁਨਿਕ ਸਟੇਸ਼ਨਾਂ ‘ਤੇ ਪਹੁੰਚੇਗਾ, ਤਾਂ ਰਾਜ ਦੀ, ਤੁਹਾਡੇ ਸ਼ਹਿਰ ਦੀ ਪਹਿਲੀ ਤਸਵੀਰ ਉਸ ਨੂੰ ਜ਼ਰੂਰ ਪ੍ਰਭਾਵਿਤ ਕਰੇਗੀ, ਉਹ ਯਾਦਗਾਰ ਬਣ ਜਾਂਦੀ ਹੈ। ਆਧੁਨਿਕ ਸੇਵਾਵਾਂ ਦੇ ਕਾਰਨ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਸਟੇਸ਼ਨ ਦੇ ਆਸ-ਪਾਸ ਚੰਗੀਆਂ ਵਿਵਸਥਾਵਾਂ ਹੋਣ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਨੇ ਸਟੇਸ਼ਨਾਂ ਨੂੰ ਸ਼ਹਿਰ ਅਤੇ ਰਾਜਾਂ ਦੀ ਪਹਿਚਾਣ ਨਾਲ ਜੋੜਨ ਦੇ ਲਈ ‘ਵਨ ਸਟੇਸ਼ਨ, ਵਨ ਪ੍ਰੋਡਕਟ’ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਨਾਲ ਪੂਰੇ ਇਲਾਕੇ ਦੇ ਲੋਕਾਂ ਨੂੰ, ਕਾਮਗਾਰਾਂ ਅਤੇ ਕਾਰੀਗਰਾਂ ਨੂੰ ਫਾਇਦਾ ਹੋਵੇਗਾ, ਨਾਲ ਹੀ ਜ਼ਿਲ੍ਹੇ ਦੀ ਬ੍ਰਾਂਡਿੰਗ ਵੀ ਹੋਵੇਗੀ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਦੇਸ਼ ਨੇ ਆਪਣੀ ਵਿਰਾਸਤ ‘ਤੇ ਮਾਣ ਦਾ ਵੀ ਸੰਕਲਪ ਲਿਆ ਹੈ। ਇਹ ਅੰਮ੍ਰਿਤ ਰੇਲਵੇ ਸਟੇਸ਼ਨ ਉਸ ਦੇ ਵੀ ਪ੍ਰਤੀਕ ਬਣਨਗੇ, ਸਾਨੂੰ ਮਾਣ ਨਾਲ ਭਰ ਦੇਣਗੇ। ਇਨ੍ਹਾਂ ਸਟੇਸ਼ਨਸ ਵਿੱਚ ਦੇਸ਼ ਦੇ ਸੱਭਿਆਚਾਰ ਅਤੇ ਸਥਾਨਕ ਵਿਰਾਸਤ ਦੀ ਝਲਕ ਦਿਖੇਗੀ। ਜਿਵੇਂ ਜੈਪੁਰ ਰੇਲਵੇ ਸਟੇਸ਼ਨ ਵਿੱਚ ਹਵਾਮਹਿਲ, ਆਮੇਰ ਫੋਰਟ ਜਿਹੀਆਂ ਰਾਜਸਥਾਨ ਦੀਆਂ ਧਰੋਹਰਾਂ ਦੀ ਝਲਕ ਹੋਵੇਗੀ। ਜੰਮੂ-ਕਸਮੀਰ ਦਾ ਜੰਮੂ ਤਵੀ ਰੇਲਵੇ ਸਟੇਸ਼ਨ, ਪ੍ਰਸਿੱਧ ਰਘੁਨਾਥ ਮੰਦਿਰ ਤੋਂ ਪ੍ਰੇਰਿਤ ਹੋਵੇਗਾ। ਨਾਗਾਲੈਂਡ ਦੇ ਦਿਮਾਪੁਰ ਸਟੇਸ਼ਨ ‘ਤੇ ਉੱਤੇ ਦੀ 16 ਜਨਜਾਤੀਆਂ ਦੀ ਲੋਕਲ ਵਾਸਤੁਕਲਾ ਦਿਖਾਈ ਦੇਵੇਗੀ। ਹਰ ਅੰਮ੍ਰਿਤ ਸਟੇਸ਼ਨ ਸ਼ਹਿਰ ਦੀ ਆਧੁਨਿਕ ਆਕਾਂਖਿਆਵਾਂ ਅਤੇ ਪ੍ਰਾਚੀਨ ਵਿਰਾਸਤ ਦਾ ਪ੍ਰਤੀਕ ਬਣੇਗਾ। ਦੇਸ਼ ਦੇ ਵਿਭਿੰਨ ਇਤਿਹਾਸਿਕ ਸਥਲਾਂ ਅਤੇ ਤੀਰਥ ਸਥਾਨਾਂ ਨੂੰ ਜੋੜਨ ਦੇ ਲਈ ਇਨ੍ਹਾਂ ਦਿਨਾਂ ਵਿੱਚ ਦੇਸ਼ ਵਿੱਚ ਇੱਕ ਭਾਰਤ ਗੌਰਵ ਯਾਤਰਾ ਟ੍ਰੇਨ, ਭਾਰਤ ਗੌਰਵ ਟੂਰਿਸਟ ਟ੍ਰੇਨ ਵੀ ਚਲ ਰਹੀ ਹੈ। ਸ਼ਾਇਦ ਤੁਹਾਡੇ ਧਿਆਨ ਵਿੱਚ ਆਇਆ ਹੋਵੇਗਾ, ਉਸ ਨੂੰ ਵੀ ਮਜ਼ਬੂਤੀ ਦਿੱਤੀ ਜਾ ਰਹੀ ਹੈ।
ਸਾਥੀਓ,
ਕਿਸੇ ਵੀ ਵਿਵਸਥਾ ਨੂੰ transform ਕਰਨ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਉਸ ਦੇ potential ਨੂੰ ਪਹਿਚਾਣੀਏ। ਭਾਰਤੀ ਰੇਲ ਵਿੱਚ ਤਾਂ ਗ੍ਰੋਥ ਨੂੰ ਰਫ਼ਤਾਰ ਦੇਣ ਦਾ ਅਪਾਰ potential ਹੈ। ਇਸੇ ਸੋਚ ਦੇ ਨਾਲ ਬੀਤੇ 9 ਵਰ੍ਹਿਆਂ ਵਿੱਚ ਅਸੀਂ ਰੇਲਵੇ ਵਿੱਚ ਰਿਕਾਰਡ ਇਨਵੈਸਟਮੈਂਟ ਕੀਤਾ ਹੈ। ਇਸ ਸਾਲ ਰੇਲਵੇ ਨੂੰ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਜਟ ਦਿੱਤਾ ਗਿਆ ਹੈ। ਇਹ ਬਜਟ 2014 ਦੀ ਤੁਲਨਾ ਵਿੱਚ 5 ਗੁਣਾ ਜ਼ਿਆਦਾ ਹੈ। ਅੱਜ ਇੱਕ holistic ਸੋਚ ਦੇ ਨਾਲ ਰੇਲਵੇ ਦੇ ਸਮੁੱਚੇ ਵਿਕਾਸ ਦੇ ਲਈ ਕੰਮ ਹੋ ਰਿਹਾ ਹੈ। ਇਨ੍ਹਾਂ 9 ਵਰ੍ਹਿਆਂ ਵਿੱਚ ਲੋਕੋਮੋਟਿਵਸ ਉਤਪਾਦਨ ਵਿੱਚ ਵੀ 9 ਗੁਣਾ ਦਾ ਵਾਧਾ ਹੋਇਆ ਹੈ। ਅੱਜ ਦੇਸ਼ ਵਿੱਚ ਪਹਿਲਾਂ ਦੇ ਮੁਕਾਬਲੇ 13 ਗੁਣਾ ਜ਼ਿਆਦਾ HLB ਕੋਚ ਬਣ ਰਹੇ ਹਨ।
ਸਾਥੀਓ,
ਨੌਰਥ ਈਸਟ ਵਿੱਚ ਰੇਲਵੇ ਦੇ ਵਿਸਤਾਰ ਨੂੰ ਵੀ ਸਾਡੀ ਸਰਕਾਰ ਨੇ ਪ੍ਰਾਥਮਿਕਤਾ ਦਿੱਤੀ ਹੈ। ਰੇਲਵੇ ਲਾਈਨਾਂ ਦਾ ਦੋਹਰੀਕਰਣ ਹੋਵੇ, ਗੇਜ ਪਰਿਵਰਤਨ ਹੋਵੇ, ਇਲੈਕਟ੍ਰੀਫਿਕੇਸ਼ਨ ਹੋਵੇ, ਨਵੇਂ ਰੂਟਸ ਦਾ ਨਿਰਮਾਣ ਹੋਵੇ, ਇਸ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜਲਦ ਹੀ ਪੂਰਬ-ਉੱਤਰ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਰੇਲਵੇ ਨੈੱਟਵਰਕ ਨਾਲ ਜੁੜ ਜਾਣਗੀਆਂ। ਨਾਗਾਲੈਂਡ ਵਿੱਚ 100 ਸਾਲ ਬਾਅਦ ਦੂਸਰਾ ਰੇਲਵੇ ਸਟੇਸ਼ਨ ਬਣਿਆ ਹੈ। ਨੌਰਥ ਈਸਟ ਵਿੱਚ ਨਵੀਂ ਰੇਲ ਲਾਈਨਾਂ ਦੀ ਕਮਿਸ਼ਨਿੰਗ ਵੀ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆ ਹੋ ਰਹੀ ਹੈ।
ਸਾਥੀਓ,
ਪਿਛਲੇ 9 ਵਰ੍ਹਿਆਂ ਵਿੱਚ 22 ਸੌ ਕਿਲੋਮੀਟਰ ਡੈਡੀਕੇਟਿਡ ਫ੍ਰੇਟ ਕੌਰੀਡੋਰ ਵੀ ਬਣਾਏ ਗਏ ਹਨ। ਇਸ ਦੀ ਵਜ੍ਹਾ ਨਾਲ ਮਾਲਗੱਡੀਆਂ ਦੇ ਟ੍ਰੈਵਲ ਟਾਈਮ ਵਿੱਚ ਬਹੁਤ ਕਮੀ ਆਈ ਹੈ। ਦਿੱਲੀ-NCR ਤੋਂ ਵੈਸਟਰਨ ਪੋਰਟਸ ਤੱਕ ਭਾਵੇਂ ਗੁਜਰਾਤ ਦੇ ਸਮੁੰਦਰੀ ਤਟ ਹੋਣ ਜਾਂ ਮਹਾਰਾਸ਼ਟਰ ਦਾ ਸਮੁੰਦਰੀ ਤਟ ਹੋਵੇ ਪਹਿਲਾਂ ਜੋ ਸਮਾਨ ਟ੍ਰੇਨ ਨਾਲ ਪਹੁੰਚਾਉਣ ਵਿੱਚ average, ਔਸਤਨ 72 ਘੰਟੇ ਲਗਦੇ ਸਨ, ਅੱਜ ਉਹੀ ਲਗੇਜ, ਉਹੀ ਸਮਾਨ, ਉਹੀ ਗੁਡਸ 24 ਘੰਟੇ ਵਿੱਚ ਪਹੁੰਚ ਜਾਂਦਾ ਹੈ। ਇਵੇਂ ਹੀ ਦੂਸਰੇ ਰੂਟਸ ‘ਤੇ ਵੀ ਟਾਈਮ ਵਿੱਚ 40 ਪ੍ਰਤੀਸ਼ਤ ਤੱਕ ਦੀ ਕਮੀ ਆਈ ਹੈ। ਟ੍ਰੈਵਲ ਟਾਈਮ ਵਿੱਚ ਕਮੀ ਆਉਣ ਦਾ ਮਤਲਬ ਹੈ ਕਿ ਮਾਲਗੱਡੀਆਂ ਦੀ ਗਤੀ ਵਧੀ ਹੈ ਅਤੇ ਸਮਾਨ ਵੀ ਹੁਣ ਜ਼ਿਆਦਾ ਤੇਜ਼ੀ ਨਾਲ ਪਹੁੰਚ ਰਿਹਾ ਹੈ। ਇਸ ਦਾ ਵੱਡਾ ਲਾਭ ਸਾਡੇ ਉੱਦਮੀਆਂ, ਕਾਰੋਬਾਰੀਆਂ ਅਤੇ ਖਾਸ ਤੌਰ ‘ਤੇ ਸਾਡੇ ਕਿਸਾਨ ਭਾਈ-ਭੈਣਾਂ ਨੂੰ ਹੋ ਰਿਹਾ ਹੈ। ਸਾਡੀ ਫਲ-ਸਬਜ਼ੀਆਂ ਹੁਣ ਜ਼ਿਆਦਾ ਤੇਜ਼ੀ ਨਾਲ ਦੇਸ਼ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਜਾ ਰਹੀਆਂ ਹਨ। ਜਦੋਂ ਦੇਸ਼ ਵਿੱਚ ਇਸ ਤਰ੍ਹਾਂ ਦਾ ਟ੍ਰਾਂਸਪੋਰਟੇਸ਼ਨ ਤੇਜ਼ ਹੋਵੇਗਾ ਤਾਂ ਓਨੀ ਹੀ ਤੇਜ਼ੀ ਨਾਲ ਭਾਰਤ ਦੇ ਜੋ ਉਤਪਾਦ ਹਨ। ਸਾਡੇ ਛੋਟੇ-ਛੋਟੇ ਕਾਰੀਗਰ ਸਾਡੇ ਲਘੁ ਉਦਯੋਗ ਜੋ ਕੁਝ ਵੀ ਉਤਪਾਦਨ ਕਰਦੇ ਹਨ ਉਹ ਸਮਾਨ ਵਿਸ਼ਵ ਬਜ਼ਾਰ ਵਿੱਚ ਵੀ ਤੇਜ਼ੀ ਨਾਲ ਪਹੁੰਚੇਗਾ।
ਸਾਥੀਓ,
ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਪਹਿਲਾਂ ਰੇਲਵੇ ਓਵਰ ਬ੍ਰਿਜ ਘੱਟ ਹੋਣ ਦੇ ਕਾਰਨ ਕਿੰਨੀਆਂ ਦਿੱਕਤਾਂ ਆਉਂਦੀਆਂ ਸਨ। 2014 ਤੋਂ ਪਹਿਲਾਂ ਦੇਸ਼ ਵਿੱਚ 6 ਹਜ਼ਾਰ ਤੋਂ ਵੀ ਘੱਟ, ਰੇਲਵੇ ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਸਨ। ਅੱਜ ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਦੀ ਇਹ ਸੰਖਿਆ 10 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਦੇਸ਼ ਵਿੱਚ ਵੱਡੀ ਲਾਈਨ ‘ਤੇ ਮਾਨਵ ਰਹਿਤ ਕ੍ਰੌਸਿੰਗ ਦੀ ਸੰਖਿਆ ਵੀ ਜ਼ੀਰੋ ਹੋ ਚੁੱਕੀ ਹੈ। ਰੇਲ ਵਿੱਚ ਅਤੇ ਰੇਲਵੇ ਪਲੈਟਫਾਰਮ ‘ਤੇ, ਯਾਤਰੀ ਸੁਵਿਧਾਵਾਂ ਦੇ ਨਿਰਮਾਣ ਵਿੱਚ ਅੱਜ ਬਜ਼ੁਰਗਾਂ ਦੀ, ਦਿੱਵਿਯਾਂਗਜਨਾਂ ਦੀਆਂ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਸਾਥੀਓ,
ਸਾਡਾ ਜੋਰ ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਵਾਤਾਵਰਣ friendly ਬਣਾਉਣ ‘ਤੇ ਵੀ ਹੈ। ਬਹੁਤ ਜਲਦ ਭਾਰਤ ਦੇ ਸ਼ਤ ਪ੍ਰਤੀਸ਼ਤ ਰੇਲ ਟ੍ਰੈਕਸ electrified ਹੋਣ ਜਾ ਰਹੇ ਹਨ। ਯਾਨੀ ਕੁਝ ਹੀ ਵਰ੍ਹਿਆਂ ਵਿੱਚ ਭਾਰਤ ਦੀ ਸਾਰੀਆਂ ਟ੍ਰੇਨਾਂ ਸਿਰਫ਼ ਬਿਜਲੀ ਨਾਲ ਚਲਿਆ ਕਰਨਗੀਆਂ। ਇਸ ਨਾਲ ਵਾਤਾਵਰਣ ਦੀ ਕਿੰਨੀ ਵੱਡੀ ਮਦਦ ਹੋਵੇਗੀ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। 9 ਵਰ੍ਹਿਆਂ ਵਿੱਚ ਸੋਲਰ ਪੈਨਲ ਨਾਲ ਬਿਜਲੀ ਬਣਾਉਣ ਵਾਲੇ ਰੇਲਵੇ ਸਟੇਸ਼ਨਾਂ ਦੀ ਸੰਖਿਆ ਵੀ 12 ਸੌ ਤੋਂ ਜ਼ਿਆਦਾ ਹੋ ਗਈ ਹੈ। ਲਕਸ਼ ਇਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਸਟੇਸ਼ਨ ਗ੍ਰੀਨ ਐਨਰਜੀ ਬਣਾਈਏ। ਸਾਡੀਆਂ ਟ੍ਰੇਨਾਂ ਦੇ ਕਰੀਬ-ਕਰੀਬ 70 ਹਜ਼ਾਰ ਡਿੱਬੇ, 70 ਹਜ਼ਾਰ ਕੋਚੇਸ ਵਿੱਚ LED ਲਾਈਟਸ ਲਗਾਈਆਂ ਜਾ ਚੁੱਕੀਆਂ ਹਨ। ਟ੍ਰੇਨਾਂ ਵਿੱਚ ਬਾਇਓਟਾਇਲੇਟਸ ਦੀ ਸੰਖਿਆ ਵੀ 2014 ਦੇ ਮੁਕਾਬਲੇ ਹੁਣ 28 ਗੁਣਾ ਜ਼ਿਆਦਾ ਹੋ ਗਈ ਹੈ। ਇਹ ਜਿੰਨੇ ਅੰਮ੍ਰਿਤ ਸਟੇਸ਼ਨਸ ਬਣਨਗੇ, ਇਹ ਵੀ ਗ੍ਰੀਨ ਬਿਲਡਿੰਗਸ ਦੇ ਮਾਨਕਾਂ ਨੂੰ ਪੂਰਾ ਕਰਨਗੇ। 2030 ਤੱਕ ਭਾਰਤ ਇੱਕ ਅਜਿਹਾ ਦੇਸ਼ ਹੋਵੇਗਾ, ਜਿਸ ਦੀ ਰੇਲਵੇ ਨੈੱਟ ਜ਼ੀਰੋ ਐਮਿਸ਼ਨ ‘ਤੇ ਚਲੇਗੀ।
ਸਾਥੀਓ,
ਰੇਲ ਨੇ ਦਹਾਕਿਆਂ ਤੋਂ ਸਾਨੂੰ ਆਪਣਿਆਂ ਨਾਲ ਮਿਲਣ ਦਾ ਬਹੁਤ ਵੱਡਾ ਅਭਿਯਾਨ ਚਲਾਇਆ ਹੈ, ਕੰਮ ਕੀਤਾ ਹੈ, ਇੱਕ ਪ੍ਰਕਾਰ ਨਾਲ ਦੇਸ਼ ਨੂੰ ਜੋੜਨ ਦਾ ਵੀ ਕੰਮ ਕੀਤਾ ਹੈ। ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਰੇਲ ਨੂੰ ਇੱਕ ਬਿਹਤਰ ਪਹਿਚਾਣ ਅਤੇ ਆਧੁਨਿਕ ਭਵਿੱਖ ਨਾਲ ਜੋੜੀਏ। ਅਤੇ ਰੇਲ ਦੀ ਰੱਖਿਆ, ਵਿਵਸਥਾਵਾਂ ਦੀ ਰੱਖਿਆ, ਸੁਵਿਧਾਵਾਂ ਦੀ ਰੱਖਿਆ, ਸਵੱਛਤਾ ਦੀ ਰੱਖਿਆ ਇੱਕ ਨਾਗਰਿਕ ਦੇ ਨਾਤੇ ਉਸ ਕਰਤਵ ਨੂੰ ਸਾਨੂੰ ਨਿਭਾਉਣਾ ਹੈ। ਅੰਮ੍ਰਿਤਕਾਲ ਕਰਤਵਕਾਲ ਵੀ ਹੈ। ਲੇਕਿਨ ਸਾਥੀਓ, ਕੁਝ ਗੱਲਾਂ ਜਦੋਂ ਅਸੀਂ ਦੇਖਦੇ ਹਾਂ ਤਾਂ ਮਨ ਨੂੰ ਪੀੜਾ ਵੀ ਹੁੰਦੀ ਹੈ। ਬਦਕਿਸਮਤੀ ਨਾਲ, ਸਾਡੇ ਦੇਸ਼ ਵਿੱਚ ਵਿਰੋਧ ਦਾ ਇੱਕ ਧੜਾ ਅੱਜ ਵੀ ਪੁਰਾਣੇ ਢਰਰੇ ‘ਤੇ ਚਲ ਰਿਹਾ ਹੈ। ਉਹ ਅੱਜ ਵੀ ਖ਼ੁਦ ਤਾਂ ਕੁਝ ਕਰਨਗੇ ਨਹੀਂ ਅਤੇ ਕਿਸੇ ਨੂੰ ਕਰਨ ਵੀ ਨਾ ਦੇਣਗੇ। ‘ਨਾ ਕੰਮ ਕਰਾਂਗੇ, ਨਾ ਕਰਨ ਦੇਵਾਂਗੇ’ ਇਸ ਰਵੱਈਏ ‘ਤੇ ਅੜੇ ਹੋਏ ਹਨ। ਦੇਸ਼ ਨੇ ਅੱਜ ਦੀਆਂ, ਅਤੇ ਭਵਿੱਖ ਦੀਆਂ ਜ਼ਰੂਰਤਾਂ ਦੀ ਚਿੰਤਾ ਕਰਦੇ ਹੋਏ ਸੰਸਦ ਦੀ ਆਧੁਨਿਕ ਇਮਾਰਤ ਬਣਵਾਈ। ਸੰਸਦ ਦੇਸ਼ ਦੇ ਲੋਕਤੰਤਰ ਦੀ ਪ੍ਰਤੀਕ ਹੁੰਦੀ ਹੈ, ਉਸ ਵਿੱਚ ਪੱਖ ਵਿਪੱਖ ਸਭ ਦਾ ਪ੍ਰਤੀਨਿਧੀਤਵ ਹੁੰਦਾ ਹੈ। ਲੇਕਿਨ, ਵਿਪੱਖ ਦੇ ਇਸ ਧੜੇ ਨੇ ਸੰਸਦ ਦੀ ਨਵੀਂ ਇਮਾਰਤ ਦਾ ਵੀ ਵਿਰੋਧ ਕੀਤਾ।
ਅਸੀਂ ਕਰਤਵਪਥ ਦਾ ਵਿਕਾਸ ਕੀਤਾ ਜੋ ਉਸ ਦਾ ਵੀ ਵਿਰੋਧ ਕੀਤਾ ਗਿਆ। ਇਨ੍ਹਾਂ ਲੋਕਾਂ ਨੇ 70 ਸਾਲ ਤੱਕ ਦੇਸ਼ ਵੀਰ ਸ਼ਹੀਦਾਂ ਦੇ ਲਈ ਵਾਰ ਮੈਮੋਰੀਅਲ ਤੱਕ ਨਹੀਂ ਬਣਵਾਇਆ। ਜਦੋਂ ਅਸੀਂ ਨੈਸ਼ਨਲ ਵਾਰ ਮੈਮੋਰੀਅਲ ਬਣਵਾਇਆ, ਉਸ ਦਾ ਨਿਰਮਾਣ ਕੀਤਾ, ਤਾਂ ਇਸ ਦੀ ਵੀ ਸ਼ਰੇਆਮ ਆਲੋਚਨਾ ਕਰਦੇ ਉਨ੍ਹਾਂ ਨੂੰ ਸ਼ਰਮ ਨਹੀਂ ਆਈ। ਸਰਦਾਰ ਵੱਲਭ ਭਾਈ ਪਟਲੇ ਸਟੈਚਿਊ ਆਵ੍ ਯੂਨਿਟੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਹੈ। ਹਰ ਹਿੰਦੁਸਤਾਨੀ ਨੂੰ ਮਾਣ ਹੁੰਦਾ ਹੈ। ਅਤੇ ਕੁਝ ਰਾਜਨੀਤਕ ਦਲ ਚੋਣਾਂ ਦੇ ਸਮੇਂ ਤਾ ਸਰਦਾਰ ਸਾਹਬ ਨੂੰ ਯਾਦ ਕਰ ਲੈਂਦੇ ਹਨ। ਲੇਕਿਨ, ਅੱਜ ਤੱਕ ਇਨ੍ਹਾਂ ਦਾ ਇੱਕ ਵੀ ਵੱਡਾ ਨੇਤਾ ਸਟੈਚਿਊ ਆਵ੍ ਯੂਨਿਟੀ ਵਿੱਚ ਜਾ ਕੇ ਸਰਦਾਰ ਸਾਹਬ ਦੀ ਇਸ ਸ਼ਾਨਦਾਰ ਪ੍ਰਤਿਮਾ ਦੇ ਨਾ ਦਰਸ਼ਨ ਕੀਤੇ ਨਾ ਉਨ੍ਹਾਂ ਨੂੰ ਨਮਨ ਕੀਤਾ ਹੈ।
ਲੇਕਿਨ ਸਾਥੀਓ,
ਅਸੀਂ ਦੇਸ਼ ਦੇ ਵਿਕਾਸ ਨੂੰ ਇਸ ਸਕਾਰਾਤਮਕ ਰਾਜਨੀਤੀ ਨਾਲ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ, ਅਤੇ ਇਸ ਲਈ ਨਕਾਰਾਤਮਕ ਰਾਜਨੀਤੀ ਤੋਂ ਉੱਪਰ ਉਠ ਕੇ ਸਕਾਰਾਤਮਕ ਰਾਜਨੀਤੀ ਦੇ ਮਾਰਗ ‘ਤੇ ਇੱਕ ਮਿਸ਼ਨ ਦੇ ਰੂਪ ਵਿੱਚ ਅਸੀਂ ਚਲ ਰਹੇ ਹਾਂ। ਕਿਸ ਰਾਜ ਵਿੱਚ ਕਿਸ ਦੀ ਸਰਕਾਰ ਹੈ, ਕਿੱਥੇ ਕਿਸ ਦਾ ਵੋਟ ਬੈਂਕ ਹੈ, ਇਸ ਸਭ ਤੋਂ ਉੱਪਰ ਉਠ ਕੇ ਅਸੀਂ ਪੂਰੇ ਦੇਸ਼ ਵਿੱਚ ਵਿਕਾਸ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਰਹੇ ਹਾਂ। ਸਬਕਾ ਸਾਥ, ਸਬਕਾ ਵਿਕਾਸ ਇਹ ਧਰਤੀ ‘ਤੇ ਚਰਿਤਾਰਥ ਕਰਨ ਦੇ ਲਈ ਜੀ-ਜਾਨ ਨਾਲ ਜੁਟੇ ਹਨ।
ਸਾਥੀਓ,
ਪਿਛਲੇ ਵਰ੍ਹਿਆਂ ਵਿੱਚ ਰੇਲਵੇ ਨੌਜਵਾਨਾਂ ਨੂੰ ਜੌਬ ਦੇਣ ਦਾ ਵੀ ਬਹੁਤ ਵੱਡਾ ਜ਼ਰੀਆ ਬਣੀ ਹੈ। ਕਰੀਬ ਡੇਢ ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਇਕੱਲੇ ਰੇਲਵੇ ਵਿੱਚ ਪੱਕੀ ਨੌਕਰੀ ਮਿਲੀ ਹੈ। ਇਸੇ ਤਰ੍ਹਾਂ, ਇਨਫ੍ਰਾਸਟ੍ਰਕਚਰ ‘ਤੇ ਲੱਖਾਂ ਕਰੋੜ ਦੇ ਨਿਵੇਸ਼ ਨਾਲ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਇਸ ਸਮੇਂ ਕੇਂਦਰ ਸਰਕਾਰ 10 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਅਭਿਯਾਨ ਚਲਾ ਰਹੀ ਹੈ। ਰੋਜ਼ਗਾਰ ਮੇਲਿਆਂ ਵਿੱਚ ਲਗਾਤਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ। ਇਹ ਬਦਲਦੇ ਭਾਰਤ ਦੀ ਉਹ ਤਸਵੀਰ ਹੈ, ਜਿਸ ਵਿੱਚ ਵਿਕਾਸ ਨੌਜਵਾਨਾਂ ਨੂੰ ਨਵੇਂ ਅਵਸਰ ਦੇ ਰਿਹਾ ਹੈ, ਅਤੇ ਯੁਵਾ ਵਿਕਾਸ ਨੂੰ ਨਵੇਂ ਖੰਭ ਲਗਾ ਰਹੇ ਹਨ।
ਸਾਥੀਓ,
ਅੱਜ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਸੁਤੰਤਰਤਾ ਸੈਨਾਨੀ ਵੀ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਉਪਸਥਿਤ ਹਨ। ਕਈ ਪਦਮ ਸਨਮਾਨ ਪ੍ਰਾਪਤ ਮਹਾਨੁਬਾਵ ਵੀ ਇਸ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੇ ਹਨ। ਹਰ ਭਾਰਤੀ ਦੇ ਲਈ ਅਗਸਤ ਮਹੀਨਾ ਬਹੁਤ ਵਿਸ਼ੇਸ਼ ਮਹੀਨਾ ਹੁੰਦਾ ਹੈ। ਇਹ ਮਹੀਨਾ ਕ੍ਰਾਂਤੀ ਦਾ ਮਹੀਨਾ ਹੈ, ਕ੍ਰਿਤਿਗਿਅਤਾ ਦਾ ਮਹੀਨਾ ਹੈ, ਕਰਤਵ ਭਾਵਨਾ ਦਾ ਮਹੀਨਾ ਹੈ। ਅਗਸਤ ਵਿੱਚ ਕਿੰਨੇ ਹੀ ਇਤਿਹਾਸਿਕ ਦਿਨ ਆਉਂਦੇ ਹਨ, ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਅੱਜ ਵੀ ਸਾਨੂੰ ਪ੍ਰੇਰਿਤ ਕਰਦੇ ਹਨ। ਕੱਲ੍ਹ 7 ਅਗਸਤ ਨੂੰ ਪੂਰਾ ਦੇਸ਼ ਸਵਦੇਸ਼ੀ ਅੰਦੋਲਨ ਨੂੰ ਸਮਰਪਿਤ, ਨੈਸ਼ਨਲ ਹੈਂਡਲੂਪ ਡੇਅ ਮਨਾਵੇਗਾ। 7 ਅਗਸਤ ਦੀ ਇਹ ਤਰੀਕ, ਹਰ ਭਾਰਤੀ ਦੇ ਲਈ ਵੋਕਲ ਫੋਰ ਲੋਕਲ ਹੋਣ ਦੇ ਸੰਕਲਪ ਨੂੰ ਦੋਹਰਾਉਣ ਦਾ ਦਿਨ ਹੈ। ਕੁਝ ਹੀ ਦਿਨਾਂ ਬਾਅਦ ਗਣੇਸ਼ ਚੁਤਰਥੀ ਦਾ ਪਵਿੱਤਰ ਪੁਰਬ ਵੀ ਆਉਣ ਵਾਲਾ ਹੈ। ਅਸੀਂ ਹੁਣ ਤੋਂ ਈਕੋ-ਫ੍ਰੈਂਡਲੀ ਗਣੇਸ਼ ਚਤੁਰਥੀ ਦੀ ਤਰਫ਼ ਜਾਣਾ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਗਣਪਤੀ ਬੱਪਾ ਦੀਆਂ ਪ੍ਰਤਿਮਾਵਾਂ, ਈਕੋ-ਫ੍ਰੈਂਡਲੀ ਮੈਟੇਰੀਅਲ ਦੀ ਬਣੀਆਂ ਹੋਣ। ਇਹ ਪੁਰਬ ਲੋਕਲ ਕਾਰੀਗਰਾਂ, ਸਾਡੇ ਹੈਂਡੀਕ੍ਰਾਫਟਾਂ ਅਤੇ ਸਾਡੇ ਛੋਟੇ ਉੱਦਮੀਆਂ ਦੇ ਬਣਾਏ ਉਤਪਾਦਾਂ ਨੂੰ ਖਰੀਦਣ ਦੀ ਪ੍ਰੇਰਣਾ ਦਿੰਦਾ ਹੈ।
ਸਾਥੀਓ,
7 ਤਰੀਕ ਦੇ ਇੱਕ ਦਿਨ ਬਾਅਦ 9 ਅਗਸਤ ਆ ਰਹੀ ਹੈ। 9 ਅਗਸਤ, ਉਹ ਤਰੀਕ ਹੈ ਜਦੋਂ ਇਤਿਹਾਸਿਕ Quit India movement ਦੀ ਸ਼ੁਰੂਆਤ ਹੋਈ ਸੀ। ਮਹਾਤਮਾ ਗਾਂਧੀ ਨੇ ਮੰਤਰ ਦਿੱਤਾ ਸੀ ਅਤੇ Quit India movement ਨੇ ਸੁਤੰਤਰਤਾ ਦੀ ਤਰਫ਼ ਭਾਰਤ ਦੇ ਕਦਮਾਂ ਵਿੱਚ ਨਵੀਂ ਊਰਜਾ ਪੈਦਾ ਕਰ ਦਿੱਤੀ ਸੀ। ਇਸ ਤੋਂ ਪ੍ਰੇਰਿਤ ਹੋ ਕੇ ਅੱਜ ਪੂਰਾ ਦੇਸ਼ ਹਰ ਬੁਰਾਈ ਦੇ ਲਈ ਕਹਿ ਰਿਹਾ ਹੈ – ਕੁਇਟ ਇੰਡੀਆ। ਚਾਰੋਂ ਤਰਫ਼ ਇੱਕ ਹੀ ਗੂੰਜ ਹੈ। ਕਰੱਪਸ਼ਨ- ਕੁਇਟ ਇੰਡੀਆ ਯਾਨੀ ਭ੍ਰਿਸ਼ਟਾਚਾਰ ਇੰਡੀਆ ਛੱਡੋ। Dynasty quit India ਯਾਨੀ ਪਰਿਵਾਰਵਾਦ ਇੰਡੀਆ ਛੱਡੋ। ਅਪੀਜਮੈਂਟ quit India ਯਾਨੀ ਤੁਸ਼ਟੀਕਰਣ ਇੰਡੀਆ ਛੱਡੋ!
ਸਾਥੀਓ,
ਉਸ ਦੇ ਬਾਅਦ 15 ਅਗਸਤ ਦੀ ਪੁਰਬ ਸੰਧਿਆ 14 ਅਗਸਤ, 14 ਅਗਸਤ ਦਾ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ, ਜਦੋਂ ਮਾਂ ਭਾਰਤੀ ਦੀ ਦੋ ਟੁਕੜੇ ਹੋ ਗਏ ਸਨ, ਇੱਕ ਅਜਿਹਾ ਦਿਨ ਹੈ, ਜੋ ਹਰ ਭਾਰਤੀ ਦੀਆਂ ਅੱਖਾਂ ਨੂੰ ਨਮ ਕਰ ਦਿੰਦਾ ਹੈ। ਇਹ ਉਨ੍ਹਾਂ ਅਣਗਿਣਤ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਭਾਰਤ ਦੇ ਬੰਟਵਾਰੇ ਦੀ ਵੱਡੀ ਕੀਮਤ ਚੁਕਾਈ। ਇਹ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਇਕਜੁੱਟਤਾ ਨੂੰ ਦਿਖਾਉਣ ਦਾ ਜਿਨ੍ਹਾਂ ਨੇ ਆਪਣਾ ਸਭ ਕੁਝ ਗੁਆ ਦਿੱਤਾ ਅਤੇ ਫਿਰ ਵੀ ਸਾਹਸ ਦੇ ਨਾਲ ਮਾਂ ਭਾਰਤੀ ਦੇ ਲਈ ਆਪਣੀ ਸ਼ਰਧਾ ਨੂੰ ਲੈਂਦੇ ਹੋਏ ਜੀਵਨ ਨੂੰ ਪਟਰੀ ‘ਤੇ ਲੈਣ ਦੇ ਲਈ ਜੂਝਦੇ ਰਹੇ। ਅੱਜ ਇਹ ਆਪਣੇ ਪਰਿਵਾਰ, ਆਪਣੇ ਦੇਸ਼ ਦੇ ਹਿਤ ਵਿੱਚ, ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਅਤੇ ਸਾਥੀਓ, 14 ਅਗਸਤ ਵਿਭਾਜਨ ਵਿਭੀਸ਼ਿਕਾ ਦਿਵਸ, ਮਾਂ ਭਾਰਤੀ ਦੇ ਟੁਕੜਿਆਂ ਦਾ ਉਹ ਦਿਨ ਸਾਨੂੰ ਭਵਿੱਖ ਵਿੱਚ ਮਾਂ ਭਾਰਤੀ ਨੂੰ ਇੱਕ ਰੱਖਣ ਦੀ ਜ਼ਿੰਮੇਵਾਰੀ ਵੀ ਦਿੰਦਾ ਹੈ। ਹੁਣ ਇਸ ਦੇਸ਼ ਨੂੰ ਕਿਸੇ ਵੀ ਤਰ੍ਹਾ ਨਾਲ ਕੋਈ ਨੁਕਸਾਨ ਨਾ ਹੋ ਪਾਵੇ, ਇਹ ਸੰਕਲਪ ਕਰਨ ਦਾ ਸਮਾਂ ਵੀ ਇਹ ਵਿਭਾਜਨ ਵਿਭੀਸ਼ਿਕਾ ਦਿਵਸ 14 ਅਗਸਤ ਹੈ।
ਸਾਥੀਓ,
ਦੇਸ਼ ਦਾ ਹਰ ਬੱਚਾ, ਬਜ਼ੁਰਗ, ਸਭ ਕੋਈ 15 ਅਗਸਤ ਦਾ ਇੰਤਜ਼ਾਰ ਕਰਦਾ ਹੈ। ਅਤੇ ਸਾਡਾ 15 ਅਗਸਤ, ਸਾਡਾ ਸੁਤੰਤਰਤਾ ਦਿਵਸ ਸਾਡੇ ਤਿਰੰਗੇ ਅਤੇ ਸਾਡੇ ਰਾਸ਼ਟਰ ਦੀ ਪ੍ਰਗਤੀ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦੋਹਰਾਉਣ ਦਾ ਸਮਾਂ ਹੈ। ਪਿਛਲੇ ਸਾਲ ਦੀ ਤਰ੍ਹਾ ਹੀ ਇਸ ਵਾਰ ਵੀ ਸਾਨੂੰ ਹਰ ਘਰ ਤਿਰੰਗਾ ਲਹਿਰਾਉਣਾ ਹੈ। ਹਰ ਘਰ ਤਿਰੰਗਾ, ਹਰ ਦਿਲ ਤਿਰੰਗਾ, ਹਰ ਮਨ ਤਿਰੰਗਾ, ਹਰ ਮਕਸਦ ਤਿਰੰਗਾ, ਹਰ ਸੁਪਨਾ ਤਿਰੰਗਾ, ਹਰ ਸੰਕਲਪ ਤਿਰੰਗਾ। ਮੈਂ ਦੇਖ ਰਿਹਾ ਹਾਂ ਅਨੇਕ ਸਾਥੀ ਅੱਜਕੱਲ੍ਹ ਸੋਸ਼ਨ ਮੀਡੀਆ ‘ਤੇ ਆਪਣੀ ਤਿਰੰਗੇ ਵਾਲੀ ਡੀਪੀ ਅਪਡੇਟ ਕਰ ਰਹੇ ਹਨ। ਹਰ ਘਰ ਤਿਰੰਗਾ ਦੇ ਉਦੇਸ਼ ਦੇ ਨਾਲ ਫਲੈਗ ਮਾਰਚ ਵੀ ਕੱਢ ਰਹੇ ਹਾਂ। ਮੈਂ ਅੱਜ ਸਾਰੇ ਦੇਸ਼ਵਾਸੀਆਂ ਨੂੰ, ਖਾਸ ਤੌਰ ‘ਤੇ ਨੌਜਵਾਨਾਂ ਨੂੰ ਹਰ ਘਰ ਤਿਰੰਗੇ, ਇਸ ਅੰਦੋਲਨ ਨਾਲ ਜੁੜਨ ਦਾ ਅਤੇ ਇਸ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਵੀ ਤਾਕੀਦ ਕਰਦਾ ਹਾਂ।
ਸਾਥੀਓ,
ਲੰਬੇ ਸਮੇਂ ਤੱਕ, ਸਾਡੇ ਦੇਸ਼ ਦੇ ਲੋਕ ਇਹੀ ਸੋਚਦੇ ਸਨ ਕਿ ਉਹ ਜੋ ਟੈਕਸ ਚੁਕਾ ਰਹੇ ਹਨ, ਉਸ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਦੀ ਮਿਹਨਤ ਨਾਲ ਕਮਾਏ ਹੋਏ ਪੈਸੇ ਨੂੰ ਭ੍ਰਿਸ਼ਟਾਚਾਰ ਵਿੱਚ ਉਡਾ ਦਿੱਤਾ ਜਾਵੇਗਾ। ਲੇਕਿਨ ਸਾਡੀ ਸਰਕਾਰ ਨੇ ਇਸ ਧਾਰਣਾ ਨੂੰ ਬਦਲ ਦਿੱਤਾ। ਅੱਜ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਪੈਸੇ ਦਾ ਪਾਈ-ਪਾਈ ਦਾ ਉਪਯੋਗ ਰਾਸ਼ਟਰ ਦੇ ਨਿਰਮਾਣ ਵਿੱਚ ਹੋ ਰਿਹਾ ਹੈ। ਸੁਵਿਧਾਵਾਂ ਵਧ ਰਹੀਆਂ ਹਨ, Ease of Living ਵਧ ਰਹੀ ਹੈ। ਜੋ ਮੁਸੀਬਤਾਂ ਤੁਹਾਨੂੰ ਝੇਲਣੀਆਂ ਪਈਆਂ ਉਹ ਤੁਹਾਡੇ ਬੱਚਿਆਂ ਨੂੰ ਝੇਲਣੀਆਂ ਨਾ ਪੈਣ ਉਸ ਦੇ ਲਈ ਦਿਨ ਰਾਤ ਕੰਮ ਹੋ ਰਿਹਾ ਹੈ। ਇਸ ਦਾ ਪਰਿਣਾਮ ਇਹ ਹੈ ਕਿ ਟੈਕਸ ਭਰਨ ਵਾਲੇ ਲੋਕਾਂ ਦਾ ਵਿਕਾਸ ਦੇ ਪ੍ਰਤੀ ਇੱਕ ਵਿਸ਼ਵਾਸ ਵਧਿਆ ਹੈ ਅਤੇ ਉਸ ਦੇ ਕਾਰਨ ਟੈਕਸ ਦੇਣ ਵਾਲਿਆਂ ਦੀ ਸੰਖਿਆ ਵੀ ਵਧ ਰਹੀ ਹੈ। ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ 2 ਲੱਖ ਰੁਪਏ ਦੀ ਇਨਕਮ ‘ਤੇ ਟੈਕਸ ਲਗ ਜਾਂਦਾ ਸੀ। ਅੱਜ ਇਹ ਮੋਦੀ ਦੀ ਗਰੰਟੀ ਦੇਖੋ, ਅੱਜ 7 ਲੱਖ ਰੁਪਏ ਤੱਕ ਦੀ ਇਨਕਮ ‘ਤੇ ਕੋਈ ਟੈਕਸ ਨਹੀਂ ਲਗਦਾ। ਇਸ ਦੇ ਬਾਵਜੂਦ, ਦੇਸ਼ ਵਿੱਚ ਜਮਾਂ ਹੋਣ ਵਾਲੀ ਇਨਕਮ ਟੈਕਸ ਦੀ ਰਾਸ਼ੀ ਵੀ ਲਗਾਤਾਰ ਵਧ ਰਹੀ ਹੈ। ਜੋ ਵਿਕਾਸ ਦੇ ਕੰਮ ਆ ਰਹੀ ਹੈ।
ਇਸ ਦਾ ਸਪਸ਼ਟ ਸੰਦੇਸ਼ ਹੈ ਕਿ ਦੇਸ਼ ਦੇ ਮੱਧ ਵਰਗ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਹੁਣੇ ਪੰਜ ਦਿਨ ਪਹਿਲਾਂ ਹੀ ਇਨਕਮ ਟੈਕਸ ਰਿਟਰਨ ਭਰਨ ਦੀ ਆਖਿਰੀ ਤਰੀਕ ਗੁਜਰੀ ਹੈ। ਇਸ ਸਾਲ ਅਸੀਂ ਦੇਖਿਆ ਹੈ ਕਿ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਸੰਖਿਆ 16 ਪਰਸੈਂਟ ਵਧੀ ਹੈ। ਇਹ ਦਿਖਾਉਂਦਾ ਹੈ ਕਿ ਲੋਕਾਂ ਦਾ ਦੇਸ਼ ਦੀ ਸਰਕਾਰ ‘ਤੇ, ਦੇਸ਼ ਵਿੱਚ ਹੋ ਰਹੇ ਨਵਨਿਰਮਾਣ ‘ਤੇ ਅਤੇ ਵਿਕਾਸ ਦੀ ਕਿੰਨੀ ਜ਼ਰੂਰਤ ਹੈ ਇਸ ਗੱਲ ‘ਤੇ ਭਰੋਸਾ ਕਿੰਨਾ ਵਧ ਰਿਹਾ ਹੈ। ਲੋਕ ਅੱਜ ਦੇਖ ਰਹੇ ਹਨ ਕਿ ਦੇਸ਼ ਵਿੱਚ ਕਿਸ ਤਰ੍ਹਾ ਰੇਲਵੇ ਦਾ ਕਾਇਆ ਕਲਪ ਹੋ ਰਿਹਾ ਹੈ, ਮੈਟ੍ਰੋ ਦਾ ਵਿਸਤਾਰ ਹੋ ਰਿਹਾ ਹੈ। ਲੋਕ ਅੱਜ ਦੇਖ ਰਹੇ ਹਨ ਕਿ ਦੇਸ਼ ਵਿੱਚ ਕਿਸ ਤਰ੍ਹਾ ਇੱਕ ਦੇ ਬਾਅਦ ਇੱਕ ਨਵੇਂ ਐਕਸਪ੍ਰੈੱਸਵੇਅ ਬਣਾਏ ਜਾ ਰਹੇ ਹਨ। ਲੋਕ ਅੱਜ ਦੇਖ ਰਹੇ ਹਨ ਕਿ ਦੇਸ਼ ਵਿੱਚ ਕਿਸ ਤਰ੍ਹਾ ਤੇਜ਼ੀ ਨਾਲ ਨਵੇਂ-ਨਵੇਂ ਏਅਰਪੋਰਟਸ ਬਣਾਏ ਜਾ ਰਹੇ ਹਨ, ਨਵੇਂ-ਨਵੇਂ ਹਸਪਤਾਲ ਬਣਾਏ ਜਾ ਰਹੇ ਹਨ, ਨਵੇਂ-ਨਵੇਂ ਸਕੂਲ ਬਣਾਏ ਜਾ ਰਹੇ ਹਨ। ਜਦੋਂ ਲੋਕ ਇਸ ਤਰ੍ਹਾ ਦਾ ਬਦਲਾਵ ਦੇਖਦੇ ਹਾਂ ਤਾਂ ਇਹ ਅਹਿਸਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਉਨ੍ਹਾਂ ਦੇ ਪੈਸੇ ਨਾਲ ਨਵੇਂ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਗਰੰਟੀ ਇਨ੍ਹਾਂ ਸਾਰੇ ਕੰਮਾਂ ਵਿੱਚ ਗਰੰਟੀ ਹੈ। ਅਸੀਂ ਇਸ ਵਿਸ਼ਵਾਸ ਨੂੰ ਦਿਨੋਂ-ਦਿਨ ਹੋਰ ਮਜ਼ਬੂਤ ਕਰਨਾ ਹੈ।
ਅਤੇ ਭਾਈਓ-ਭੈਣੋਂ,
ਇਹ 508 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਹੋਇਆ ਹੈ ਨਾ ਇਹ ਵੀ ਉਸੇ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਅੰਮ੍ਰਿਤ ਭਾਰਤ ਸਟੇਸ਼ਨਸ ਭਾਰਤੀ ਰੇਲ ਦੇ ਇਸ ਕਾਇਆਕਲਪ ਨੂੰ ਇੱਕ ਨਵੀਂ ਉਚਾਈ ਦੇਣਗੇ ਅਤੇ ਇਸ ਕ੍ਰਾਂਤੀ ਦੇ ਮਹੀਨੇ ਵਿੱਚ ਅਸੀਂ ਸਾਰੇ ਹਿੰਦੁਸਤਾਨੀ ਨਵੇਂ ਸੰਕਲਪਾਂ ਦੇ ਨਾਲ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ, ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਇੱਕ ਨਾਗਰਿਕ ਦੇ ਨਾਤੇ ਮੇਰੀ ਜੋ ਵੀ ਜ਼ਿੰਮੇਦਾਰੀ ਹੈ ਉਸ ਨੂੰ ਜ਼ਰੂਰ ਪੂਰਾ ਕਰਾਂਗਾ। ਇਸ ਸੰਕਲਪ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਭਕਾਮਨਾਵਾਂ।