Inaugurates Maharashtra Samriddhi Mahamarg
“Today a constellation of eleven new stars is rising for the development of Maharashtra”
“Infrastructure cannot just cover lifeless roads and flyovers, its expansion is much bigger”
“Those who were deprived earlier have now become priority for the government”
“Politics of short-cuts is a malady”
“Political parties that adopt short-cuts are the biggest enemy of the country's taxpayers”
“No country can run with short-cuts, a permanent solution with a long-term vision is very important for the progress of the country”
“The election results in Gujarat are the result of the economic policy of permanent development and permanent solution”

ਮੰਚ 'ਤੇ ਵਿਰਾਜਮਾਨ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਭਗਤ ਸਿੰਘ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਇਸੇ ਧਰਤੀ ਦੀ ਸੰਤਾਨ ਅਤੇ ਮਹਾਰਾਸ਼ਟਰ ਦੇ ਉੱਜਵਲ ਭਵਿੱਖ ਦੇ ਲਈ ਪ੍ਰਯਤਨਰਤ ਸ਼੍ਰੀ ਦੇਵੇਂਦਰ ਜੀ, ਨਿਤਿਨ ਜੀ, ਰਾਓ ਸਾਹਬ ਦਾਨਵੇ ਜੀ, ਡਾ. ਭਾਰਤੀ ਤਾਈ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਨਾਗਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਆਜ ਸੰਕਸ਼ਟੀ ਚਤੁਰਥੀ ਆਹੇ। ਕੋਣਤੇਹੀ ਸ਼ੁਭ ਕਾਮ ਕਰਤਾਨਾ, ਆਪਣ ਪ੍ਰਥਮ ਗਣੇਸ਼ ਪੂਜਨ ਕਰਤੋ।। ਆਜ ਨਾਗਪੁਰਾਤ ਆਹੋਤ, ਤਰ ਟੇਕਡੀਚਯਾ ਗਣਪਤੀ ਬਾਪਲਾ, ਮਾਝੇ ਵੰਦਨ। (आज संकष्टी चतुर्थी आहे। कोण्तेही शुभ काम करताना, आपण प्रथम गणेश पूजन करतो। आज नागपुरात आहोत, तर टेकडीच्या गणपती बाप्पाला, माझे वंदन।)11 ਦਸੰਬਰ ਦਾ ਅੱਜ ਦਾ ਦਿਵਸ ਸੰਕਸ਼ਟੀ ਚਤੁਰਥੀ ਦਾ ਪਵਿੱਤਰ ਦਿਵਸ ਹੈ। ਅੱਜ ਮਹਾਰਾਸ਼ਟਰ ਦੇ ਵਿਕਾਸ ਦੇ ਲਈ 11 ਸਿਤਾਰਿਆਂ ਦੇ ਮਹਾਨਛੱਤਰ ਦਾ ਉਦੈ ਹੋ ਰਿਹਾ ਹੈ।

ਪਹਿਲਾ ਸਿਸਿਤਾਰਾ- 'ਹਿੰਦੂ ਹਿਰਦੈ ਸਮਰਾਟ ਬਾਲਾ ਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ' ਜੋ ਹੁਣ ਨਾਗਪੁਰ ਅਤੇ ਸ਼ਿਰਡੀ ਦੇ ਲਈ ਤਿਆਰ ਹੋ ਚੁੱਕਿਆ ਹੈ। ਦੂਸਰਾ ਸਿਤਾਰਾ- ਨਾਗਪੁਰ ਏਮਸ ਹੈ, ਜਿਸ ਦਾ ਲਾਭ ਵਿਦਰਭ ਦੇ ਇੱਕ ਬੜੇ ਖੇਤਰ ਦੇ ਲੋਕਾਂ ਨੂੰ ਹੋਵੇਗਾ। ਤੀਸਰਾ ਸਿਤਾਰਾ- ਨਾਗਪੁਰ ਵਿੱਚ National Institute of One Health ਦੀ ਸਥਾਪਨਾ ਹੈ। ਚੌਥਾ ਸਿਤਾਰਾ – ਰਕਤ (ਖੂਨ) ਸਬੰਧੀ ਰੋਗਾਂ ਦੀ ਰੋਕਥਾਮ ਦੇ ਲਈ ਚੰਦਰਪੁਰ ਵਿੱਚ ਬਣਿਆ ICMR ਦਾ ਰਿਸਰਚ ਸੈਂਟਰ ਹੈ। ਪੰਜਵਾਂ ਸਿਤਾਰਾ – ਪੈਟ੍ਰੋਕੈਮੀਕਲ ਖੇਤਰ ਦੇ ਲਈ ਬੇਹੱਦ ਅਹਿਮ, ਸੀਪੇਟ ਚੰਦਰਪੁਰ ਦੀ ਸਥਾਪਨਾ ਹੈ। ਛੇਵਾਂ ਸਿਤਾਰਾ - ਨਾਗਪੁਰ ਵਿੱਚ ਨਾਗ ਨਦੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਸ਼ੁਰੂ ਹੋਇਆ ਪ੍ਰੋਜੈਕਟ ਹੈ। ਸੱਤਵਾਂ ਸਿਤਾਰਾ - ਨਾਗਪੁਰ ਵਿੱਚ ਮੈਟਰੋ ਫੇਜ਼ ਵੰਨ ਦਾ ਲੋਕਅਰਪਣ ਅਤੇ ਦੂਸਰੇ ਫੇਜ਼ ਦਾ ਨੀਂਹ ਪੱਥਰ  ਰੱਖਣਾ ਹੈ। ਅੱਠਵਾਂ ਸਿਤਾਰਾ- ਨਾਗਪੁਰ ਤੋਂ ਬਿਲਾਸਪੁਰ ਦੇ ਦਰਮਿਆਨ ਅੱਜ ਪ੍ਰਾਰੰਭ ਹੋਈ ਵੰਦੇਭਾਰਤ ਐਕਸਪ੍ਰੈੱਸ ਹੈ। ਨੌਵਾਂ ਸਿਤਾਰਾ - 'ਨਾਗਪੁਰ' ਅਤੇ 'ਅਜਨੀ' ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦੀ ਪਰਿਯੋਜਨਾ ਹੈ। ਦਸਵਾਂ ਸਿਤਾਰਾ- ਅਜਨੀ ਵਿੱਚ 12 ਹਜ਼ਾਰ ਹਾਰਸ ਪਾਵਰ ਦੇ ਰੇਲ ਇੰਜਣ ਦੇ ਮੇਂਟੇਨੈਂਸ ਡਿਪੂ ਦਾ ਲੋਕਅਰਪਣ ਹੈ। ਗਿਆਰ੍ਹਵਾਂ ਸਿਤਾਰਾ - ਨਾਗਪੁਰ-ਇਟਾਰਸੀ ਲਾਈਨ ਦੇ ਕੋਹਲੀ-ਨਰਖੇੜ ਰੂਟ ਦਾ ਲੋਕਅਰਪਣ ਹੈ। ਗਿਆਰ੍ਹਾਂ ਸਿਤਾਰਿਆਂ ਦਾ ਇਹ ਮਹਾਨਛੱਤਰ, ਮਹਾਰਾਸ਼ਟਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ, ਨਵੀਂ ਊਰਜਾ ਦੇਵੇਗਾ। ਆਜ਼ਾਦੀ ਦੇ 75 ਸਾਲ ਕੇ ਅੰਮ੍ਰਿਤ ਮਹੋਤਸਵ ਵਿੱਚ 75 ਹਜ਼ਾਰ ਕਰੋੜ ਰੁਪਏ ਦੇ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਮਹਾਰਾਸ਼ਟਰ ਨੂੰ, ਮਹਾਰਾਸ਼ਟਰ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ।

ਸਾਥੀਓ,

ਅੱਜ ਦਾ ਇਹ ਆਯੋਜਨ ਇਸ ਬਾਤ ਦਾ ਵੀ ਪ੍ਰਮਾਣ ਹੈ ਕਿ ਡਬਲ ਇੰਜਣ ਦੀ ਸਰਕਾਰ, ਮਹਾਰਾਸ਼ਟਰ ਵਿੱਚ ਕਿਤਨੀ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ। ਸਮ੍ਰਿੱਧੀ ਮਹਾਮਾਰਗ ਤੋਂ ਨਾਗਪੁਰ ਅਤੇ ਮੁੰਬਈ ਦੇ ਦਰਮਿਆਨ ਦੂਰੀ ਤਾਂ ਘੱਟ ਹੋਵੇਗੀ ਹੀ, ਇਹ ਮਹਾਰਾਸ਼ਟਰ ਦੇ 24 ਜ਼ਿਲ੍ਹਿਆਂ ਨੂੰ ਆਧੁਨਿਕ ਕਨੈਕਟੀਵਿਟੀ ਨਾਲ ਜੋੜ ਰਿਹਾ ਹੈ। ਇਸ ਨਾਲ ਖੇਤੀ-ਕਿਸਾਨੀ ਨੂੰ, ਆਸਥਾ ਦੇ ਵਿਭਿੰਨ ਸਥਲਾਂ ਵਿੱਚ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ, ਉਦਯੋਗਾਂ ਨੂੰ ਬਹੁਤ ਬੜਾ ਲਾਭ ਹੋਣ ਵਾਲਾ ਹੈ, ਅਤੇ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਵਾਲੇ ਹਨ।

ਸਾਥੀਓ,

ਅੱਜ ਦੇ ਦਿਨ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਅੱਜ ਜਿਨ੍ਹਾਂ ਯੋਜਨਾਵਾਂ ਦਾ ਲੋਕਅਰਪਣ ਹੋਇਆ ਹੈ, ਉਨ੍ਹਾਂ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦਾ ਹੋਲਿਸਟਿਕ ਵਿਜ਼ਨ ਦਿਖਦਾ ਹੈ। AIIMS ਇੱਕ ਆਪਣੇ-ਆਪ ਵਿੱਚ ਅਲੱਗ ਤਰ੍ਹਾਂ ਦਾ ਇਨਫ੍ਰਾਸਟ੍ਰਕਚਰ ਹੈ, ਅਤੇ ਸਮ੍ਰਿੱਧੀ ਮਹਾਮਾਰਗ ਦੂਸਰੀ ਤਰ੍ਹਾਂ ਦਾ ਇਨਫ੍ਰਾਸਟ੍ਰਕਚਰ ਹੈ। ਇਸੇ ਤਰ੍ਹਾਂ, ਵੰਦੇ ਭਾਰਤ ਐਕਸਪ੍ਰੈੱਸ ਅਤੇ ਨਾਗਪੁਰ ਮੈਟਰੋ, ਦੋਨੋਂ ਹੀ ਇੱਕ ਅਲੱਗ ਪ੍ਰਕਾਰ ਦਾ ਕਰੈਕਟਰ ਯੂਜ ਇਨਫ੍ਰਾਸਟ੍ਰਕਚਰ ਸੀ, ਲੇਕਿਨ ਇਹ ਸਭ ਇੱਕ ਬੁਕੇ ਵਿੱਚ, ਇੱਕ ਗੁਲਦਸਤੇ ਵਿੱਚ ਅਲੱਗ-ਅਲੱਗ ਫੁੱਲਾਂ ਦੀ ਤਰ੍ਹਾਂ ਹੈ, ਜਿਸ ਤੋਂ ਨਿਕਲ ਕੇ ਵਿਕਾਸ ਦੀ ਖੁਸ਼ਬੂ, ਜਨ-ਜਨ ਤੱਕ ਪਹੁੰਚੇਗੀ।

ਵਿਕਾਸ ਦੇ ਇਸ ਗੁਲਦਸਤੇ ਵਿੱਚ ਬੀਤੇ 8 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ, ਵਿਸ਼ਾਲ ਬਗ਼ੀਚੇ ਦਾ ਪ੍ਰਤੀਬਿੰਬ ਵੀ ਹੈ। ਚਾਹੇ ਬਾਤ ਸਾਧਾਰਣ ਮਾਨਵੀ ਦੇ ਲਈ ਹੈਲਥ ਕੇਅਰ ਦੀ ਹੋਵੇ, ਜਾਂ ਫਿਰ ਹੈਲਥ ਕ੍ਰਿਏਸ਼ਨ ਦੀ ਹੋਵੇ, ਚਾਹੇ ਬਾਤ ਕਿਸਾਨ ਨੂੰ ਸਸ਼ਕਤ ਕਰਨ ਦੀ ਹੋਵੇ ਜਾਂ ਜਲ ਸੰਭਾਲ਼ ਦੀ ਹੋਵੇ, ਅੱਜ ਪਹਿਲੀ ਵਾਰ ਦੇਸ਼ ਵਿੱਚ ਐਸੀ ਸਰਕਾਰ ਹੈ, ਜਿਸ ਨੇ ਇਨਫ੍ਰਾਸਟ੍ਰਕਚਰ ਨੂੰ ਇੱਕ ਮਾਨਵੀ ਸਵਰੂਪ ਦਿੱਤਾ ਹੈ।

ਇਨਫ੍ਰਾਸਟ੍ਰਕਚਰ ਦਾ ਇੱਕ ਐਸਾ Human Touch, ਜੋ ਅੱਜ ਹਰ ਕਿਸੇ ਦੇ ਜੀਵਨ ਨੂੰ ਸਪਰਸ਼ ਕਰ ਰਿਹਾ ਹੈ। ਹਰ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਭਾਰਤ ਯੋਜਨਾ, ਸਾਡੇ ਸੋਸ਼ਲ ਇਨਫ੍ਰਾ ਦਾ ਉਦਾਹਰਣ ਹੈ। ਕਾਸ਼ੀ, ਕੇਦਾਰਨਾਥ, ਉੱਜੈਨ ਤੋਂ ਲੈ ਕੇ ਪੰਢਰਪੁਰ ਤੱਕ ਸਾਡੇ ਆਸਥਾ ਸਥਲਾਂ ਦਾ ਵਿਕਾਸ, ਸਾਡੇ ਕਲਚਰਲ ਇਨਫ੍ਰਾ ਦਾ ਉਦਾਹਰਣ ਹੈ।

45 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨ ਵਾਲੀ ਜਨਧਨ ਯੋਜਨਾ, ਸਾਡੇ ਫਾਇਨੈਂਸ਼ਿਅਲ ਇਨਫ੍ਰਾਸਟ੍ਰਕਚਰ ਦਾ ਉਦਾਹਰਣ ਹੈ। ਨਾਗਪੁਰ ਏਮਸ ਜਿਹੇ ਆਧੁਨਿਕ ਹਸਪਤਾਲ ਖੋਲ੍ਹਣ ਦਾ ਅਭਿਯਾਨ, ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਅਭਿਯਾਨ, ਸਾਡੇ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਉਦਾਹਰਣ ਹੈ। ਅਤੇ ਇਨ੍ਹਾਂ ਸਭ ਵਿੱਚ ਜੋ ਬਾਤ ਕਾਮਨ ਹੈ, ਉਹ ਹੈ ਮਾਨਵੀ ਸੰਵੇਦਨਾਵਾਂ ਦਾ ਤੱਤ, Human Touch, ਸੰਵੇਦਨਸ਼ੀਲਤਾ। ਇਨਫ੍ਰਾਸਟ੍ਰਕਚਰ ਨੂੰ ਅਸੀਂ ਸਿਰਫ਼ ਨਿਰਜੀਵ ਸੜਕਾਂ ਅਤੇ ਫਲਾਈਓਵਰ ਤੱਕ ਨਹੀਂ ਸਮੇਟ ਸਕਦੇ, ਇਸ ਦਾ ਵਿਸਤਾਰ ਕਿਤੇ ਜ਼ਿਆਦਾ ਬੜਾ ਹੈ।

ਅਤੇ ਸਾਥੀਓ,

ਜਦੋਂ ਇਨਫ੍ਰਾਸਟ੍ਰਕਚਰ ਦੇ ਕੰਮ ਵਿੱਚ ਸੰਵੇਦਨਾ ਨਹੀਂ ਹੁੰਦੀ, ਉਸ ਦਾ ਮਾਨਵੀ ਸਵਰੂਪ ਨਹੀਂ ਹੁੰਦਾ ਹੈ, ਸਿਰਫ਼ ਇੱਟ, ਪੱਥਰ, ਸੀਮਿੰਟ, ਚੂਨਾ, ਲੋਹਾ ਦਿਖਦਾ ਹੈ ਤਦ ਉਸ ਦਾ ਨੁਕਸਾਨ ਦੇਸ਼ ਦੀ ਜਨਤਾ ਨੂੰ ਉਠਾਉਣਾ ਪੈਂਦਾ ਹੈ, ਸਾਧਾਰਣ ਮਾਨਵੀ ਨੂੰ ਉਠਾਉਣਾ ਪੈਂਦਾ ਹੈ।  ਮੈਂ ਤੁਹਾਨੂੰ ਗੋਸਿਖੁਰਦ ਡੈਮ ਦਾ ਉਦਾਹਰਣ ਦੇਣਾ ਚਾਹੁੰਦਾ ਹਾਂ। ਤੀਹ-ਪੈਂਤੀ ਸਾਲ ਪਹਿਲਾਂ ਇਸ ਡੈਮ ਦੀ ਨੀਂਹ ਰੱਖੀ ਗਈ ਸੀ ਅਤੇ ਉਸ ਸਮੇਂ ਉਸ ਦਾ ਅਨੁਮਾਨਿਤ ਖਰਚ 400 ਕਰੋੜ ਰੁਪਏ ਦੇ ਆਸਪਾਸ ਸੀ। ਲੇਕਿਨ ਵਰ੍ਹਿਆਂ ਤੱਕ ਸੰਵੇਦਨਾਹੀਨ ਕਾਰਜਸ਼ੈਲੀ ਦੇ ਕਾਰਨ ਵਰ੍ਹਿਆਂ ਤੱਕ ਉਹ ਡੈਮ ਪੂਰਾ ਨਹੀਂ ਹੋ ਪਾਇਆ। ਹੁਣ ਡੈਮ ਦਾ ਅਨੁਮਾਨਿਤ ਖਰਚ 400 ਕਰੋੜ ਤੋਂ ਵਧ ਕੇ 18 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। 2017 ਵਿੱਚ ਡਬਲ ਇੰਜਣ ਦੀ ਸਰਕਾਰ ਬਣਨ ਦੇ ਬਾਅਦ ਇਸ ਡੈਮ ਦਾ ਕੰਮ ਤੇਜ਼ ਹੋਇਆ ਹੈ, ਹਰ ਸਮੱਸਿਆ ਨੂੰ ਸੁਲਝਾਇਆ ਗਿਆ ਹੈ। ਮੈਨੂੰ ਸੰਤੋਸ਼ ਹੈ ਕਿ ਇਸ ਸਾਲ ਇਹ ਡੈਮ ਪੂਰਾ ਭਰ ਪਾਇਆ ਹੈ। ਆਪ ਕਲਪਨਾ ਕਰ ਸਕਦੇ ਹੋ, ਇਸ ਦੇ ਲਈ ਤਿੰਨ ਦਹਾਕਿਆਂ ਤੋਂ ਜ਼ਿਆਦਾ ਲਗੇ ਤਦ ਜਾ ਕੇ ਇਸ ਦਾ ਲਾਭ ਪਿੰਡ ਨੂੰ, ਕਿਸਾਨ ਨੂੰ ਲਾਭ ਮਿਲਣ ਲਗਿਆ ਹੈ।

ਭਾਈਓ ਅਤੇ ਭੈਣੋਂ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦਾ ਰਸਤਾ ਹੈ, ਭਾਰਤ ਦੀ ਸਮੂਹਿਕ ਤਾਕਤ। ਵਿਕਸਿਤ ਭਾਰਤ ਦੇ ਨਿਰਮਾਣ ਦਾ ਮੰਤਰ ਹੈ- ਰਾਸ਼ਟਰ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ। ਬੀਤੇ ਦਹਾਕਿਆਂ ਦਾ ਸਾਡਾ ਇਹ ਅਨੁਭਵ ਰਿਹਾ ਹੈ ਕਿ ਜਦੋਂ ਅਸੀਂ ਵਿਕਾਸ ਨੂੰ ਸੀਮਿਤ ਰੱਖਦੇ ਹਾਂ, ਤਾਂ ਅਵਸਰ ਵੀ ਸੀਮਿਤ ਹੋ ਹੀ ਜਾਂਦੇ ਹਨ। ਜਦੋਂ ਸਿੱਖਿਆ ਕੁਝ ਹੀ ਲੋਕਾਂ, ਕੁਝ ਹੀ ਵਰਗਾਂ ਤੱਕ ਸੀਮਿਤ ਸੀ ਤਾਂ ਰਾਸ਼ਟਰ ਦਾ ਟੈਲੰਟ ਵੀ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਨਹੀਂ ਆ ਪਾਇਆ। ਜਦੋਂ ਬੈਂਕਾਂ ਤੱਕ ਕੁਝ ਲੋਕਾਂ ਦੀ ਪਹੁੰਚ ਸੀ, ਤਾਂ ਵਪਾਰ-ਕਾਰੋਬਾਰ ਵੀ ਸੀਮਿਤ ਹੀ ਰਿਹਾ। ਜਦੋਂ ਬਿਹਤਰ ਕਨੈਕਟੀਵਿਟੀ ਕੇਵਲ ਕੁਝ ਸ਼ਹਿਰਾਂ ਤੱਕ ਸੀਮਿਤ ਸੀ, ਤਾਂ ਗ੍ਰੋਥ ਵੀ ਉਸੇ ਦਾਇਰੇ ਤੱਕ ਸੀਮਿਤ ਰਹੀ। ਯਾਨੀ, ਵਿਕਾਸ ਦਾ ਪੂਰਾ ਲਾਭ ਨਾ ਤਾਂ ਦੇਸ਼ ਦੀ ਬੜੀ ਆਬਾਦੀ ਨੂੰ ਮਿਲ ਪਾ ਰਿਹਾ ਸੀ ਅਤੇ ਨਾ ਹੀ ਭਾਰਤ ਦੀ ਅਸਲੀ ਤਾਕਤ ਉੱਭਰ ਕੇ ਸਾਹਮਣੇ ਆ ਪਾ ਰਹੀ ਸੀ। ਬੀਤੇ 8 ਵਰ੍ਹਿਆਂ ਵਿੱਚ ਅਸੀਂ ਇਹ ਸੋਚ ਅਤੇ ਅਪ੍ਰੋਚ, ਦੋਨੋਂ ਬਦਲੀਆਂ ਹਨ। ਅਸੀਂ ਸਬਕਾ ਸਾਥ-ਸਬਕਾ ਸਾਥ- ਸਬਕਾ ਵਿਸ਼ਵਾਸ- ਸਬਕਾ ਵਿਕਾਸ ਔਰ ਸਬਕਾ ਪ੍ਰਯਾਸ, ਇਸ ’ਤੇ ਬਲ ਦੇ ਰਹੇ ਹਾਂ। ਅਤੇ ਜਦੋਂ ਮੈਂ ਸਬਕਾ ਪ੍ਰਯਾਸ ਕਹਿੰਦਾ ਹਾਂ, ਤਾਂ ਇਸ ਵਿੱਚ ਹਰ ਦੇਸ਼ਵਾਸੀ ਸ਼ਾਮਲ ਹੈ ਅਤੇ ਦੇਸ਼ ਦਾ ਹਰ ਰਾਜ ਸ਼ਾਮਲ ਹੈ। ਛੋਟਾ- ਬੜਾ ਜੋ ਵੀ ਹੋਵੇ, ਸਭ ਦੀ ਸਮਰੱਥਾ ਵਧੇਗੀ, ਤਦ ਜਾ ਕੇ ਭਾਰਤ ਵਿਕਸਿਤ ਬਣੇਗਾ। ਇਸ ਲਈ ਅਸੀਂ ਉਨ੍ਹਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ, ਜੇ ਪਿੱਛੇ ਰਹਿ ਗਏ, ਵੰਚਿਤ ਰਹਿ ਗਏ, ਜਿਨ੍ਹਾਂ ਨੂੰ ਛੋਟਾ ਸਮਝਿਆ ਗਿਆ। ਯਾਨੀ 'ਜੋ ਪਹਿਲਾਂ ਵੰਚਿਤ ਸੀ, ਉਹ ਹੁਣ ਸਾਡੀ ਸਰਕਾਰ ਦੀ ਵਰੀਯਤਾ ਵਿੱਚ ਹੈ'।

ਇਸ ਲਈ ਅੱਜ ਛੋਟੇ ਕਿਸਾਨਾਂ ਦੇ ਲਈ ਵਰੀਯਤਾ ਦੇ ਅਧਾਰ 'ਤੇ ਕੰਮ ਕੀਤਾ ਜਾ ਰਿਹਾ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦਾ ਬੜਾ ਲਾਭ ਇੱਥੇ ਵਿਦਰਭ ਦੇ ਕਿਸਾਨਾਂ ਨੂੰ ਵੀ ਮਿਲਿਆ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਪਸ਼ੂਪਾਲਕਾਂ ਨੂੰ ਵਰੀਯਤਾ ਦਿੰਦੇ ਹੋਏ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਹੈ। ਸਾਡੇ ਰੇਹੜੀ-ਪਟੜੀ-ਠੇਲੇ ਵਾਲੇ ਭਾਈਓ-ਭੈਣਾਂ, ਸਟ੍ਰੀਟ ਵੈਂਡਰਸ, ਉਨ੍ਹਾਂ ਭਾਈ-ਭੈਣਾਂ ਨੂੰ ਵੀ ਪਹਿਲਾਂ ਕੋਈ ਪੁੱਛਦਾ ਨਹੀਂ ਸੀ, ਉਹ ਵੀ ਵੰਚਿਤ ਸਨ। ਅੱਜ ਐਸੇ ਲੱਖਾਂ ਸਾਥੀਆਂ ਨੂੰ ਵੀ ਵਰੀਯਤਾ ਦਿੰਦੇ ਹੋਏ ਬੈਂਕ ਤੋਂ ਅਸਾਨ ਰਿਣ ਮਿਲ ਰਿਹਾ ਹੈ।

ਸਾਥੀਓ,

'ਵੰਚਿਤ ਨੂੰ ਵਰੀਯਤਾ' ਦਾ ਇੱਕ ਹੋਰ ਉਦਾਹਰਣ ਸਾਡੇ ਖ਼ਾਹਿਸ਼ੀ ਜ਼ਿਲ੍ਹਿਆਂ ਦਾ ਵੀ ਹੈ। ਦੇਸ਼ ਵਿੱਚ 100 ਤੋਂ ਅਧਿਕ ਜ਼ਿਲ੍ਹੇ ਐਸੇ ਹਨ ਜੋ ਆਜ਼ਾਦੀ ਦੇ ਇਤਨੇ ਦਹਾਕਿਆਂ ਦੇ ਬਾਅਦ ਵੀ ਵਿਕਾਸ ਦੇ ਅਨੇਕ ਪੈਮਾਨਿਆਂ ’ਤੇ ਬਹੁਤ ਪਿੱਛੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਦਿਵਾਸੀ ਖੇਤਰ ਸਨ, ਹਿੰਸਾ ਤੋਂ ਪ੍ਰਭਾਵਿਤ ਖੇਤਰ ਸਨ। ਇਨ੍ਹਾਂ ਵਿੱਚ ਮਰਾਠਵਾੜਾ ਅਤੇ ਵਿਦਰਭ ਦੇ ਵੀ ਅਨੇਕ ਜ਼ਿਲ੍ਹੇ ਸ਼ਾਮਲ ਹਨ। ਬੀਤੇ 8 ਵਰ੍ਹਿਆਂ ਤੋਂ ਅਸੀਂ ਦੇਸ਼ ਦੇ ਐਸੇ ਹੀ ਵੰਚਿਤ ਖੇਤਰਾਂ ਨੂੰ ਤੇਜ਼ ਵਿਕਾਸ ਦੀ ਊਰਜਾ ਦਾ ਨਵਾਂ ਕੇਂਦਰ ਬਣਾਉਣ 'ਤੇ ਬਲ ਦੇ ਰਹੇ ਹਾਂ। ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਵੀ ਇਸੇ ਸੋਚ ਅਤੇ ਅਪ੍ਰੋਚ ਦਾ ਪ੍ਰਗਟ ਰੂਪ ਹਨ।

ਸਾਥੀਓ,

ਅੱਜ ਤੁਹਾਡੇ ਨਾਲ ਬਾਤ ਕਰਦੇ ਹੋਏ, ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਭਾਰਤ ਦੀ ਰਾਜਨੀਤੀ ਵਿੱਚ ਆ ਰਹੀ ਇੱਕ ਵਿਕ੍ਰਿਤੀ ਤੋਂ ਸਾਵਧਾਨ ਵੀ ਕਰਨਾ ਚਾਹੁੰਦਾ ਹਾਂ। ਇਹ ਵਿਕ੍ਰਿਤੀ ਹੈ ਸ਼ਾਰਟ-ਕੱਟ ਦੀ ਰਾਜਨੀਤੀ ਦੀ। ਇਹ ਵਿਕ੍ਰਿਤੀ ਹੈ, ਰਾਜਨੀਤਕ ਸੁਆਰਥ ਦੇ ਲਈ ਦੇਸ਼ ਦਾ ਪੈਸਾ ਲੁਟਾ ਦੇਣ ਦੀ। ਇਹ ਵਿਕ੍ਰਿਤੀ ਹੈ, ਕਰਦਾਤਾਵਾਂ ਦੀ ਗਾੜ੍ਹੀ ਕਮਾਈ ਨੂੰ ਲੁਟਾ ਦੇਣ ਦੀ।

ਸ਼ਾਰਟਕੱਟ ਅਪਣਾਉਣ ਵਾਲੇ ਇਹ ਰਾਜਨੀਤਕ ਦਲ, ਇਹ ਰਾਜਨੀਤਕ ਨੇਤਾ ਦੇਸ਼ ਦੇ ਹਰ ਕਰਦਾਤਾ ਦੇ ਸਭ ਤੋਂ ਬੜੇ ਦੁਸ਼ਮਣ ਹਨ। ਜਿਨ੍ਹਾਂ ਦਾ ਮਕਸਦ ਸਿਰਫ਼ ਸੱਤਾ ਵਿੱਚ ਆਉਣਾ ਹੁੰਦਾ ਹੈ, ਜਿਨ੍ਹਾਂ ਦਾ ਲਕਸ਼ ਝੂਠੇ ਵਾਅਦੇ ਕਰਕੇ ਸਿਰਫ਼ ਸਰਕਾਰ ਹੜੱਪਣਾ ਹੁੰਦਾ ਹੈ, ਉਹ ਕਦੇ ਦੇਸ਼ ਨਹੀਂ ਬਣਾ ਸਕਦੇ। ਅੱਜ ਇੱਕ ਐਸੇ ਸਮੇਂ ਵਿੱਚ ਜਦੋਂ ਭਾਰਤ ਅਗਲੇ 25 ਵਰ੍ਹਿਆਂ ਦੇ ਲਕਸ਼ਾਂ 'ਤੇ ਕੰਮ ਕਰ ਰਿਹਾ ਹੈ, ਤਾਂ ਕੁਝ ਰਾਜਨੀਤਕ ਦਲ, ਆਪਣੇ ਨਿਜੀ ਸੁਆਰਥ ਵਿੱਚ ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰ ਦੇਣਾ ਚਾਹੁੰਦੇ ਹਨ।

ਸਾਨੂੰ ਸਭ ਨੂੰ ਯਾਦ ਹੋਵੇਗਾ, ਜਦੋਂ ਪਹਿਲੀ ਉਦਯੋਗਿਕ ਕ੍ਰਾਂਤੀ ਆਈ, ਹਿੰਦੁਸਤਾਨ ਉਸ ਦਾ ਲਾਭ ਨਹੀਂ ਉਠਾ ਪਾਇਆ, ਦੂਸਰੀ-ਤੀਸਰੀ ਉਦਯੋਗਿਕ ਕ੍ਰਾਂਤੀ ਵਿੱਚ ਵੀ ਅਸੀਂ ਪਿੱਛੇ ਰਹਿ ਰਹੇ, ਲੇਕਿਨ ਅੱਜ ਜਦੋਂ ਚੌਥੀ ਉਦਯੋਗਿਕ ਕ੍ਰਾਂਤੀ ਦਾ ਸਮਾਂ ਹੈ, ਤਾਂ ਭਾਰਤ ਇਸ ਨੂੰ ਗੁਆ ਨਹੀਂ ਸਕਦਾ।

 

ਮੈਂ ਫਿਰ ਕਹਾਂਗਾ, ਐਸਾ ਅਵਸਰ ਕਿਸੇ ਦੇਸ਼ ਦੇ ਪਾਸ ਵਾਰ-ਵਾਰ ਨਹੀਂ ਆਉਂਦਾ। ਸ਼ਾਰਟ-ਕੱਟ ਨਾਲ ਕੋਈ ਦੇਸ਼ ਚਲ ਨਹੀਂ ਸਕਦਾ, ਦੇਸ਼ ਦੀ ਪ੍ਰਗਤੀ ਦੇ ਲਈ ਸਥਾਈ ਵਿਕਾਸ, ਸਥਾਈ ਸਮਾਧਾਨ ਦੇ ਲਈ ਕੰਮ ਕਰਨਾ, ਇੱਕ ਲੌਂਗ ਟਰਮ ਵਿਜ਼ਨ ਬਹੁਤ ਹੀ ਜ਼ਰੂਰੀ ਹੈ। ਅਤੇ ਸਥਾਈ ਵਿਕਾਸ ਦੇ ਮੂਲ ਵਿੱਚ ਹੁੰਦਾ ਹੈ ਇਨਫ੍ਰਾਸਟ੍ਰਕਚਰ।

ਇੱਕ ਸਮੇਂ ਦੱਖਣ ਕੋਰੀਆ ਵੀ ਗ਼ਰੀਬ ਦੇਸ਼ ਸੀ ਲੇਕਿਨ ਇਨਫ੍ਰਾਸਟ੍ਰਕਚਰ ਦੇ ਮਾਧਿਅਮ ਨਾਲ ਉਸ ਦੇਸ਼ ਨੇ ਆਪਣਾ ਭਾਗ ਬਦਲ ਦਿੱਤਾ ਹੈ। ਅੱਜ ਖਾੜੀ ਦੇ ਦੇਸ਼, ਇਤਨਾ ਅੱਗੇ ਇਸ ਲਈ ਵੀ ਹਨ ਅਤੇ ਲੱਖਾਂ ਭਾਰਤੀਆਂ ਨੂੰ ਉੱਥੇ ਰੋਜ਼ਗਾਰ ਮਿਲਦਾ ਹੈ, ਕਿਉਂਕਿ ਉਨ੍ਹਾਂ ਨੇ ਵੀ ਬੀਤੇ ਤਿੰਨ-ਚਾਰ ਦਹਾਕਿਆਂ ਵਿੱਚ ਆਪਣੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਹੈ, ਆਧੁਨਿਕ ਕੀਤਾ ਹੈ ਅਤੇ future ready ਕੀਤਾ ਹੈ।

ਤੁਹਾਨੂੰ ਪਤਾ ਹੋਵੇਗਾ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ ਸਿੰਗਾਪੁਰ ਜਾਣ ਦਾ ਮਨ ਕਰਦਾ ਹੈ। ਕੁਝ ਦਹਾਕੇ ਪਹਿਲਾਂ ਤੱਕ ਸਿੰਗਾਪੁਰ ਵੀ ਇੱਕ ਸਾਧਾਰਣ ਆਇਲੈਂਡ ਕੰਟਰੀ ਹੋਇਆ ਕਰਦਾ ਸੀ, ਫਿਸ਼ਰੀਜ਼ ਤੋਂ ਕੁਝ ਰੋਜ਼ੀ ਰੋਟੀ ਲੋਕ ਕਮਾ ਲੈਂਦੇ ਸਨ। ਲੇਕਿਨ ਸਿੰਗਾਪੁਰ ਨੇ ਇਨਫ੍ਰਾਸਟ੍ਰਕਚਰ ’ਤੇ ਨਿਵੇਸ਼ ਕੀਤਾ, ਸਹੀ ਆਰਥਿਕ ਨੀਤੀਆਂ ’ਤੇ ਚਲਿਆ ਅਤੇ ਅੱਜ ਉਹ ਦੁਨੀਆ ਦੀ ਅਰਥਵਿਵਸਥਾ ਦਾ ਇਤਨਾ ਬੜਾ ਕੇਂਦਰ ਬਣਿਆ ਹੋਇਆ ਹੈ। ਅਗਰ ਇਨ੍ਹਾਂ ਦੇਸ਼ਾਂ ਵਿੱਚ ਵੀ ਸ਼ਾਰਟ-ਕੱਟ ਦੀ ਰਾਜਨੀਤੀ ਹੋਈ ਹੁੰਦੀ, ਟੈਕਸਪੇਅਰਸ ਦਾ ਪੈਸਾ ਲੁਟਾਇਆ ਗਿਆ ਹੁੰਦਾ, ਤਾਂ ਇਹ ਦੇਸ਼ ਕਦੇ ਉਸ ਉਚਾਈ ’ਤੇ ਨਹੀਂ ਪਹੁੰਚ ਪਾਉਂਦੇ, ਜਿੱਥੇ ਇਹ ਅੱਜ ਹਨ। ਦੇਰ ਨਾਲ ਹੀ ਸਹੀ, ਭਾਰਤ ਦੇ ਪਾਸ ਹੁਣ ਇਹ ਅਵਸਰ ਆਇਆ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ, ਸਾਡੇ ਦੇਸ਼ ਦੇ ਇਮਾਨਦਾਰ ਕਰਦਾਤਾਵਾਂ ਨੇ ਜੋ ਪੈਸਾ ਦਿੱਤਾ, ਉਹ ਜਾਂ ਤਾਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ ਜਾਂ ਫਿਰ ਵੋਟਬੈਂਕ ਨੂੰ ਮਜ਼ਬੂਤ ਕਰਨ ਵਿੱਚ ਖਪ ਗਿਆ। ਹੁਣ ਸਮੇਂ ਦੀ ਮੰਗ ਹੈ ਕਿ ਸਰਕਾਰੀ ਖਜ਼ਾਨੇ ਦੀ ਪਾਈ-ਪਾਈ ਦਾ ਉਪਯੋਗ, ਦੇਸ਼ ਦੀ ਪੂੰਜੀ, ਯੁਵਾ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਨਿਰਮਾਣ ’ਤੇ ਖਰਚ ਹੋਣੀ ਚਾਹੀਦੀ ਹੈ।

ਮੈਂ ਅੱਜ ਭਾਰਤ ਦੇ ਹਰ ਯੁਵਾ (ਨੌਜਵਾਨ) ਨੂੰ ਤਾਕੀਦ ਕਰਾਂਗਾ, ਹਰ ਟੈਕਸਪੇਅਰ ਨੂੰ ਤਾਕੀਦ ਕਰਾਂਗਾ, ਐਸੇ ਸੁਆਰਥੀ ਰਾਜਨੀਤਕ ਦਲਾਂ ਨੂੰ, ਐਸੇ ਸੁਆਰਥੀ ਰਾਜਨੀਤਕ ਨੇਤਾਵਾਂ ਨੂੰ ਐਕਸਪੋਜ਼ ਕਰੋ। “ਆਮਦਨੀ ਅਠੱਨੀ, ਖਰਚਾ ਰੁਪਇਆ” ਇਹ ਵਾਲੀ ਕੁਨੀਤੀ ਲੈ ਕੇ ਜੋ ਰਾਜਨੀਤਕ ਦਲ ਚਲ ਰਹੇ ਹਨ, ਉਹ ਇਸ ਦੇਸ਼ ਨੂੰ ਅੰਦਰ ਤੋਂ ਖੋਖਲਾ ਕਰ ਦੇਣਗੇ। ਦੁਨੀਆ ਦੇ ਕਈ ਦੇਸ਼ਾਂ ਵਿੱਚ ਅਸੀਂ “ਆਮਦਨੀ ਅਠੱਨੀ, ਖਰਚਾ ਰੁਪਇਆ” ਇਹ ਐਸੀ ਕੁਨੀਤੀ ਦੀ ਵਜ੍ਹਾ ਨਾਲ ਪੂਰੀ ਅਰਥਵਿਵਸਥਾ ਨੂੰ ਤਬਾਹ ਹੁੰਦੇ ਦੇਖਿਆ ਹੈ। ਅਸੀਂ ਮਿਲ ਕੇ ਭਾਰਤ ਨੂੰ ਐਸੀ ਕੁਨੀਤੀ ਤੋਂ ਬਚਾਉਣਾ ਹੈ। ਸਾਨੂੰ ਯਾਦ ਰੱਖਣਾ ਹੈ, ਇੱਕ ਪਾਸੇ “ਆਮਦਨੀ ਅਠੱਨੀ, ਖਰਚਾ ਰੁਪਇਆ” ਇਹ ਵਾਲੀ ਦਿਸ਼ਾਹੀਣ ਕੁਨੀਤੀ ਅਤੇ ਸਿਰਫ਼ ਸੁਆਰਥ ਹੈ। ਉੱਥੇ ਹੀ ਦੂਸਰੇ ਪਾਸੇ ਦੇਸ਼ਹਿਤ ਅਤੇ ਸਮਰਪਣ ਭਾਵ ਹੈ, ਸਥਾਈ ਵਿਕਾਸ- ਸਥਾਈ ਸਮਾਧਾਨ ਦਾ ਪ੍ਰਯਾਸ ਹੈ। ਅੱਜ ਭਾਰਤ ਦੇ ਨੌਜਵਾਨਾਂ ਦੇ ਪਾਸ ਜੋ ਅਵਸਰ ਆਇਆ ਹੈ, ਉਹ ਅਸੀਂ ਐਸੇ ਹੀ ਜਾਣ ਨਹੀਂ ਦੇ ਸਕਦੇ।

ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਵਿੱਚ ਸਥਾਈ ਵਿਕਾਸ ਅਤੇ ਸਥਾਈ ਸਮਾਧਾਨ ਨੂੰ ਸਾਧਾਰਣ ਮਾਨਵੀ ਦਾ ਵੀ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਹੁਣੇ ਪਿਛਲੇ ਸਪਤਾਹ ਗੁਜਰਾਤ ਵਿੱਚ ਜੋ ਨਤੀਜੇ ਆਏ ਹਨ, ਉਹ ਸਥਾਈ ਵਿਕਾਸ ਅਤੇ ਸਥਾਈ ਸਮਾਧਾਨ ਦੀ ਆਰਥਿਕ ਨੀਤੀ, ਵਿਕਾਸ ਦੀ ਰਣਨੀਤੀ ਦਾ ਪਰਿਣਾਮ  ਹੈ।

ਮੈਂ ਸ਼ਾਰਟਕੱਟ ਅਪਣਾਉਣ ਵਾਲੇ ਐਸੇ ਰਾਜਨੇਤਾਵਾਂ ਨੂੰ ਵੀ ਵਿਨਮਰਤਾਪੂਰਵਕ, ਆਦਰਪੂਰਵਕ ਕਹਾਂਗਾ ਕਿ  ਸਥਾਈ ਵਿਕਾਸ ਦੇ ਵਿਜ਼ਨ ਨੂੰ ਸਮਝੋ, ਉਸ ਦੇ ਮਹੱਤਵ ਨੂੰ ਸਮਝੋ। ਅੱਜ ਦੇਸ਼ ਦੇ ਲਈ ਉਸ ਦੀ ਕਿਤਨੀ ਜ਼ਰੂਰਤ ਹੈ, ਉਸ ਨੂੰ ਸਮਝੋ। ਸ਼ਾਰਟਕੱਟ ਦੀ ਬਜਾਇ ਸਥਾਈ ਵਿਕਾਸ ਕਰਕੇ ਵੀ ਆਪ ਚੋਣਾਂ ਜਿੱਤ ਸਕਦੇ ਹੋ, ਵਾਰ-ਵਾਰ ਚੋਣਾਂ ਜਿੱਤ ਸਕਦੇ ਹੋ, ਵਾਰ-ਵਾਰ ਚੋਣਾਂ ਜਿੱਤ ਸਕਦੇ ਹੋ। ਐਸੇ ਦਲਾਂ  ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਮੈਨੂੰ ਵਿਸ਼ਵਾਸ ਹੈ, ਜਦੋਂ ਆਪ ਦੇਸ਼ਹਿਤ ਨੂੰ ਸਭ ਤੋਂ ਉੱਪਰ ਰੱਖੋਗੇ, ਤਾਂ ਸ਼ਾਰਟਕੱਟ ਦੀ ਰਾਜਨੀਤੀ ਦਾ ਰਸਤਾ ਵੀ ਜ਼ਰੂਰ ਤਿਆਗ ਕਰੋਗੇ।

ਭਾਈਓ ਅਤੇ ਭੈਣੋਂ,

ਮੈਂ ਇੱਕ ਵਾਰ ਫਿਰ ਮਹਾਰਾਸ਼ਟਰ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਂ ਮੇਰੇ ਨੌਜਵਾਨ ਦੋਸਤਾਂ ਨੂੰ ਕਹਿੰਦਾ ਹਾਂ – ਇਹ ਜੋ ਮੈਂ ਅੱਜ 11 ਸਿਤਾਰੇ ਦਿਖਾਏ ਹਨ, ਜੋ ਮੈਂ ਅੱਜ 11 ਸਿਤਾਰਿਆਂ ਦੀ ਤੁਹਾਡੇ ਸਾਹਮਣੇ ਗਿਣਤੀ ਕੀਤੀ ਹੈ, ਇਹ 11 ਸਿਤਾਰੇ ਤੁਹਾਡਾ ਭਵਿੱਖ ਘੜਨ ਵਾਲੇ ਹਨ। ਤੁਹਾਡੇ ਲਈ ਅਵਸਰਾਂ ਨੂੰ ਜਨਮ ਦੇਣ ਵਾਲੇ ਹਨ, ਅਤੇ ਇਹੀ ਰਸਤਾ ਹੈ, ਇਹੀ ਰਸਤਾ ਸਹੀ ਹੈ- ਇਸਹਾ ਪੰਥਾ, ਇਸਹਾ ਪੰਥਾ, ਇਸ ਮੰਤਰ ਨੂੰ ਲੈ ਕਰਕੇ ਆਓ ਪੂਰਨ ਸਮਰਪਣ ਭਾਵ ਨਾਲ ਆਪਣੇ-ਆਪ ਨੂੰ ਖਪਾ ਦੇਈਏ। 25 ਸਾਲ ਦਾ ਇਹ ਮੌਕਾ ਅਸੀਂ ਜਾਣ ਨਹੀਂ ਦੇਵਾਂਗੇ ਦੋਸਤੋ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage