ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਤੇਲੰਗਾਨਾ ਦੀ ਗਵਰਨਰ ਤਮਿਲਸਾਈ ਸੌਂਦਰਰਾਜਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਇਸੇ ਤੇਲੰਗਾਨਾ ਦੀ ਧਰਤੀ ਦੇ ਪੁੱਤਰ ਅਤੇ ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਬਹੁਤ ਵੱਡੀ ਸੰਖਿਆ ਵਿੱਚ ਆਏ ਹੋਏ ਤੇਲੰਗਾਨਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਪ੍ਰਿਯ-ਮਈਨਾ, ਸੋਦਰਾ ਸੋਈਦਰੀ-ਮਣੁਲਾਰਾ, ਮੀ ਅੰਦਰਿਕੀ, ਨ ਹਿਰਦੈਪੂਰਵਕ ਨਮਸਕਾਰ-ਮੁਲੁ। (प्रिय-मइना, सोदरा सोइदरी-मणुलारा, मी अंदरिकी, न हृदयपुर्वक नमस्कार-मुलु।) ਮਹਾਨ ਕ੍ਰਾਂਤੀਕਾਰੀਆਂ ਦੀ ਧਰਤੀ ਤੇਲੰਗਾਨਾ ਨੂੰ ਮੇਰਾ ਸ਼ਤ-ਸ਼ਤ ਪ੍ਰਣਾਮ। ਅੱਜ ਮੈਨੂੰ ਤੇਲੰਗਾਨਾ ਦੇ ਵਿਕਾਸ ਨੂੰ ਹੋਰ ਗਤੀ ਦੇਣ ਦਾ ਮੁੜ-ਸੁਭਾਗ ਮਿਲਿਆ ਹੈ। ਥੋੜੀ ਦੇਰ ਪਹਿਲਾਂ ਹੀ ਤੇਲੰਗਾਨਾ-ਆਂਧਰ ਪ੍ਰਦੇਸ਼ ਨੂੰ ਜੋੜਨ ਵਾਲੀ ਇੱਕ ਹੋਰ ਵੰਦੇਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਹ ਆਧੁਨਿਕ ਟ੍ਰੇਨ ਹੁਣ ਭਾਗਯਲਕਸ਼ਮੀ ਮੰਦਿਰ ਦੇ ਸ਼ਹਿਰ ਨੂੰ ਭਗਵਾਨ ਸ਼੍ਰੀ ਵੈਂਕਟੇਸ਼ਵਰ ਧਾਮ ਤਿਰੂਪਤੀ ਨਾਲ ਜੋੜੇਗੀ। ਯਾਨੀ ਇੱਕ ਪ੍ਰਕਾਰ ਨਾਲ ਇਹ ਵੰਦੇਭਾਰਤ ਐਕਸਪ੍ਰੈੱਸ, ਆਸਥਾ, ਆਧੁਨਿਕਤਾ, ਟੈਕਨੋਲੋਜੀ ਅਤੇ ਟੂਰਿਜ਼ਮ ਨੂੰ ਕਨੈਕਟ ਕਰਨ ਵਾਲੀ ਹੈ। ਇਸ ਦੇ ਨਾਲ ਹੀ ਅੱਜ ਇੱਥੇ 11 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਹੈ। ਇਹ ਤੇਲੰਗਾਨਾ ਦੀ ਰੇਲ ਅਤੇ ਰੋਡ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟ ਹਨ, ਹੈਲਥ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰੋਜੈਕਟ ਹਨ। ਮੈਂ ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਤੁਹਾਨੂੰ, ਤੇਲੰਗਾਨਾ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਤੇਲੰਗਾਨਾ ਨੂੰ ਅਲੱਗ ਰਾਜ ਬਣੇ ਕਰੀਬ-ਕਰੀਬ ਓਨਾ ਹੀ ਸਮਾਂ ਹੋਇਆ ਹੈ, ਜਿੰਨੇ ਦਿਨ ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਨੂੰ ਹੋਏ ਹਨ। ਤੇਲੰਗਾਨਾ ਦੇ ਨਿਰਮਾਣ ਵਿੱਚ, ਤੇਲੰਗਾਨਾ ਦੇ ਗਠਨ ਵਿੱਚ ਜਿਨ੍ਹਾਂ ਸਾਧਾਰਣ ਨਾਗਰਿਕਾਂ ਨੇ, ਇੱਥੇ ਦੀ ਜਨਤਾ ਜਨਾਰਦਨ ਨੇ ਯੋਗਦਾਨ ਦਿੱਤਾ ਹੈ, ਮੈਂ ਅੱਜ ਫਿਰ ਇੱਕ ਬਾਰ ਕੋਟਿ-ਕੋਟਿ ਜਨਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਤੇਲੰਗਾਨਾ ਦੇ ਵਿਕਾਸ ਨੂੰ ਲੈਕੇ, ਤੇਲੰਗਾਨਾ ਦੇ ਲੋਕਾਂ ਦੇ ਵਿਕਾਸ ਨੂੰ ਲੈਕੇ, ਜੋ ਸੁਪਨਾ ਤੁਸੀਂ ਦੇਖਿਆ ਸੀ, ਤੇਲੰਗਾਨਾ ਦੇ ਨਾਗਰਿਕਾਂ ਨੇ ਦੇਖਿਆ ਸੀ, ਉਸ ਨੂੰ ਪੂਰਾ ਕਰਨਾ ਕੇਂਦਰ ਦੀ ਐੱਨਡੀਏ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਅਸੀਂ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ ਦੇ ਮੰਤਰ ਨੂੰ ਲੈਕੇ ਅੱਗੇ ਵਧ ਰਹੇ ਹਾਂ। ਅਸੀਂ ਪੂਰਾ ਪ੍ਰਯਤਨ ਕੀਤਾ ਹੈ ਕਿ ਭਾਰਤ ਦੇ ਵਿਕਾਸ ਦਾ ਜੋ ਨਵਾਂ ਮਾਡਲ ਬੀਤੇ 9 ਵਰ੍ਹਿਆਂ ਵਿੱਚ ਵਿਕਸਿਤ ਹੋਇਆ ਹੈ, ਉਸ ਦਾ ਲਾਭ ਤੇਲੰਗਾਨਾ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਮਿਲੇ।
ਇਸ ਦਾ ਇੱਕ ਉਦਾਹਰਣ ਸਾਡੇ ਸ਼ਹਿਰਾਂ ਦਾ ਵਿਕਾਸ ਹੈ। ਬੀਤੇ 9 ਵਰ੍ਹਿਆਂ ਵਿੱਚ ਹੈਦਰਾਬਾਦ ਵਿੱਚ ਹੀ ਕਰੀਬ 70 ਕਿਲੋਮੀਟਰ ਦਾ ਮੈਟ੍ਰੋ ਨੈਟਵਰਕ ਬਣਾਇਆ ਗਿਆ ਹੈ। ਹੈਦਰਾਬਾਦ Multi-Modal Transport System – MMTS ਪ੍ਰੋਜੈਕਟ ‘ਤੇ ਵੀ ਇਸ ਦੌਰਾਨ ਤੇਜ਼ੀ ਨਾਲ ਕੰਮ ਹੋਇਆ ਹੈ। ਅੱਜ ਵੀ ਇੱਥੇ 13 MMTS ਸਰਵਿਸ ਸ਼ੁਰੂ ਹੋਈਆਂ ਹਨ। MMTS ਦਾ ਤੇਜ਼ੀ ਨਾਲ ਵਿਸਤਾਰ ਹੋਵੇ, ਇਸ ਦੇ ਲਈ ਇਸ ਵਰ੍ਹੇ ਦੇ ਕੇਂਦਰ ਸਰਕਾਰ ਦੇ ਬਜਟ ਵਿੱਚ ਤੇਲੰਗਾਨਾ ਦੇ ਲਈ 600 ਕਰੋੜ ਰੁਪਏ ਰੱਖੇ ਗਏ ਹਨ। ਇਸ ਨਾਲ ਹੈਦਰਾਬਾਦ-ਸਿਕੰਦਰਾਬਾਦ ਸਮੇਤ ਆਸਪਾਸ ਦੇ ਜ਼ਿਲ੍ਹਿਆਂ ਦੇ ਲੱਖਾਂ ਸਾਥੀਆਂ ਦੀ ਸੁਵਿਧਾ ਹੋਰ ਵਧੇਗੀ। ਇਸ ਨਾਲ ਨਵੇਂ ਬਿਜ਼ਨਸ ਹੱਬ ਬਣਨਗੇ, ਨਵੇਂ ਇਲਾਕਿਆਂ ਵਿੱਚ ਇਨਵੈਸਟਮੈਂਟ ਹੋਣਾ ਸ਼ੁਰੂ ਹੋਵੇਗਾ।
ਸਾਥੀਓ,
100 ਸਾਲ ਵਿੱਚ ਆਈ ਸਭ ਤੋਂ ਵੱਡੀ ਗੰਭੀਰ ਮਹਾਮਾਰੀ ਅਤੇ ਦੋ ਦੇਸ਼ਾਂ ਦੇ ਯੁੱਧ ਦੇ ਵਿੱਚ ਅੱਜ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਵਿੱਚ ਬਹੁਤ ਤੇਜ਼ ਗਤੀ ਨਾਲ ਉਤਾਰ-ਚੜ੍ਹਾਅ ਹੋ ਰਿਹਾ ਹੈ। ਇਸ ਅਨਿਸ਼ਚਿਤਤਾ ਦੇ ਵਿੱਚ, ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜੋ ਆਪਣੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਰਿਕਾਰਡ ਨਿਵੇਸ਼ ਕਰ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਵੀ 10 ਲੱਖ ਕਰੋੜ ਰੁਪਏ ਆਧੁਨਿਕ ਇਨਫ੍ਰਾ ਦੇ ਲਈ ਅਲਾਟ ਕੀਤੇ ਗਏ ਹਨ। ਅੱਜ ਦਾ ਨਵਾਂ ਭਾਰਤ, 21ਵੀਂ ਸਦੀ ਦਾ ਨਵਾਂ ਭਾਰਤ, ਤੇਜ਼ੀ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਮੌਡਰਨ ਇਨਫ੍ਰਾ ਬਣਾ ਰਿਹਾ ਹੈ। ਤੇਲੰਗਾਨਾ ਵਿੱਚ ਵੀ ਬੀਤੇ 9 ਵਰ੍ਹਿਆਂ ਵਿੱਚ ਰੇਲਵੇ ਬਜਟ ਵਿੱਚ ਲਗਭਗ 17 ਗੁਨਾ ਦਾ ਵਾਧਾ ਕੀਤਾ ਗਿਆ ਹੈ। ਹੁਣੇ ਅਸ਼ਵਿਨੀ ਜੀ ਅੰਕੜੇ ਦੇ ਰਹੇ ਸਨ। ਇਸ ਨਾਲ ਨਵੀਂ ਰੇਲ ਲਾਈਨ ਵਿਛਾਉਣ ਦਾ ਕੰਮ ਹੋਵੇ, ਰੇਲ ਲਾਈਨਾਂ ਦੀ ਡਬਲਿੰਗ ਦਾ ਕੰਮ ਹੋਵੇ, ਜਾਂ ਫਿਰ Electrification ਦਾ ਕੰਮ ਹੋਵੇ, ਸਭ ਕੁਝ, ਰਿਕਾਰਡ ਤੇਜ਼ੀ ਨਾਲ ਹੋਇਆ ਹੈ।
ਅੱਜ ਜਿਸ ਸਿਕੰਦਰਾਬਾਦ ਅਤੇ ਮਹਿਬੂਬਨਗਰ ਦੇ ਵਿੱਚ ਰੇਲ ਲਾਈਨ ਦੀ ਡਬਲਿੰਗ ਦਾ ਕੰਮ ਪੂਰਾ ਹੋਇਆ ਹੈ, ਉਹ ਇਸੇ ਦਾ ਇੱਕ ਉਦਾਹਰਣ ਹੈ। ਇਸ ਨਾਲ ਹੈਦਰਾਬਾਦ ਅਤੇ ਬੰਗਲੁਰੂ ਦੀ ਕਨੈਕਟੀਵਿਟੀ ਵੀ ਬਿਹਤਰ ਹੋਵੇਗੀ। ਦੇਸ਼ ਭਰ ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਜੋ ਅਭਿਯਾਨ ਸ਼ੁਰੂ ਹੋਇਆ ਹੈ, ਉਸ ਦਾ ਲਾਭ ਵੀ ਤੇਲੰਗਾਨਾ ਨੂੰ ਮਿਲ ਰਿਹਾ ਹੈ। ਸਿਕੰਦਰਾਬਾਦ ਰੇਲਵੇ ਸਟੇਸ਼ਨ ਦਾ ਵਿਕਾਸ ਵੀ ਇਸੇ ਅਭਿਯਾਨ ਦਾ ਹਿੱਸਾ ਹੈ।
ਸਾਥੀਓ,
ਰੇਲਵੇ ਦੇ ਨਾਲ ਹੀ ਕੇਂਦਰ ਸਰਕਾਰ ਦੁਆਰਾ ਤੇਲੰਗਾਨਾ ਵਿੱਚ ਹਾਈਵੇਅ ਦਾ ਨੈਟਵਰਕ ਵੀ ਤੇਜ਼ ਗਤੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਅੱਜ 4 ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਇੱਥੇ ਰੱਖਿਆ ਹੈ। 2300 ਕਰੋੜ ਦੀ ਲਾਗਤ ਨਾਲ ਅਕਲਕੋਟ-ਕੁਰਨੂਲ ਸੈਕਸ਼ਨ ਹੋਵੇ, 1300 ਕਰੋੜ ਦੀ ਲਾਗਤ ਨਾਲ ਮਹਿਬੂਬਨਗਰ-ਚਿੰਚੋਲੀ ਸੈਕਸ਼ਨ ਦਾ ਕੰਮ ਹੋਵੇ, ਕਰੀਬ 900 ਕਰੋੜ ਰੁਪਏ ਦੀ ਲਾਗਤ ਨਾਲ ਕਲਵਾਕੁਰਤੀ-ਕੋੱਲਾਪੁਰ ਹਾਈਵੇਅ ਦਾ ਕੰਮ ਹੋਵੇ, 2700 ਕਰੋੜ ਦੀ ਲਾਗਤ ਨਾਲ ਖੱਮਮ-ਦੇਵਰਾਪੇੱਲੇ ਸੈਕਸ਼ਨ ਦਾ ਕੰਮ ਹੋਵੇ, ਕੇਂਦਰ ਸਰਕਾਰ ਤੇਲੰਗਾਨਾ ਵਿੱਚ ਆਧੁਨਿਕ ਨੈਸ਼ਨਲ ਹਾਈਵੇਅਜ਼ ਦੇ ਨਿਰਮਾਣ ਦੇ ਲਈ ਪੂਰੀ ਸ਼ਕਤੀ ਨਾਲ ਜੁਟੀ ਹੈ। ਕੇਂਦਰ ਸਰਕਾਰ ਦੇ ਨਿਰੰਤਰ ਪ੍ਰਯਤਨ ਦੀ ਵਜ੍ਹਾ ਨਾਲ ਅੱਜ ਤੇਲੰਗਾਨਾ ਵਿੱਚ ਨੈਸ਼ਨਲ ਹਾਈਵੇਅ ਦੀ ਲੰਬਾਈ ਦੁੱਗਣੀ ਹੋ ਚੁੱਕੀ ਹੈ।
ਸਾਲ 2014 ਵਿੱਚ ਜਦੋਂ ਤੇਲੰਗਾਨਾ ਦਾ ਨਿਰਮਾਣ ਹੋਇਆ ਸੀ, ਤਦ ਇੱਥੇ 2500 ਕਿਲੋਮੀਟਰ ਦੇ ਆਸਪਾਸ ਨੈਸ਼ਨਲ ਹਾਈਵੇਅ ਸਨ। ਅੱਜ ਤੇਲੰਗਾਨਾ ਵਿੱਚ ਨੈਸ਼ਨਲ ਹਾਈਵੇਅ ਦੀ ਲੰਬਾਈ ਵਧ ਕੇ 5 ਹਜ਼ਾਰ ਕਿਲੋਮੀਟਰ ਪਹੁੰਚ ਗਈ ਹੈ। ਇਨ੍ਹਾਂ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਤੇਲੰਗਾਨਾ ਵਿੱਚ ਨੈਸ਼ਨਲ ਹਾਈਵੇਅ ਬਣਾਉਣ ਦੇ ਲਈ ਕਰੀਬ-ਕਰੀਬ 35 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਮੇਂ ਵੀ ਤੇਲੰਗਾਨਾ ਵਿੱਚ 60 ਹਜ਼ਾਰ ਕਰੋੜ ਰੁਪਏ ਦੇ ਰੋਡ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਇਸ ਵਿੱਚ ਗੇਮਚੈਂਜਰ ਹੈਦਰਾਬਾਦ ਰਿੰਗ ਰੋਡ ਦਾ ਪ੍ਰੋਜੈਕਟ ਵੀ ਸ਼ਾਮਲ ਹੈ।
ਸਾਥੀਓ,
ਕੇਂਦਰ ਸਰਕਾਰ ਤੇਲੰਗਾਨਾ ਵਿੱਚ ਇੰਡਸਟ੍ਰੀ ਅਤੇ ਖੇਤੀ ਦੋਨਾਂ ਦੇ ਵਿਕਾਸ ‘ਤੇ ਬਲ ਦੇ ਰਹੀ ਹੈ। ਟੈਕਸਟਾਈਲ ਅਜਿਹਾ ਹੀ ਉਦਯੋਗ ਹੈ, ਜੋ ਕਿਸਾਨ ਨੂੰ ਵੀ ਹੋਰ ਮਜ਼ਦੂਰ ਨੂੰ ਵੀ ਦੋਨਾਂ ਨੂੰ ਬਲ ਦਿੰਦਾ ਹੈ। ਸਾਡੀ ਸਰਕਾਰ ਨੇ ਦੇਸ਼ ਭਰ ਵਿੱਚ 7 ਮੈਗਾ ਟੈਕਸਟਾਈਲ ਪਾਰਕ ਬਣਾਉਣੇ ਤੈਅ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਮੈਗਾ ਟੈਕਸਟਾਈਲ ਪਾਰਕ ਤੇਲੰਗਾਨਾ ਵਿੱਚ ਵੀ ਬਣੇਗਾ। ਇਸ ਨਾਲ ਨੌਜਵਾਨਾਂ ਦੇ ਲਈ ਨਵੇਂ ਰੋਜ਼ਗਾਰ ਦਾ ਨਿਰਮਾਣ ਹੋਵੇਗਾ। ਰੋਜ਼ਗਾਰ ਦੇ ਨਾਲ-ਨਾਲ ਤੇਲੰਗਾਨਾ ਵਿੱਚ ਸਿੱਖਿਆ ਅਤੇ ਸਿਹਤ ‘ਤੇ ਵੀ ਕੇਂਦਰ ਸਰਕਾਰ ਬਹੁਤ ਨਿਵੇਸ਼ ਕਰ ਰਹੀ ਹੈ। ਤੇਲੰਗਾਨਾ ਨੂੰ ਆਪਣਾ AIIMS ਦੇਣ ਦਾ ਸੁਭਾਗ ਸਾਡੀ ਸਰਕਾਰ ਨੂੰ ਮਿਲਿਆ ਹੈ। AIIMS ਬੀਬੀਨਗਰ ਨਾਲ ਜੁੜੀ ਅਲੱਗ-ਅਲੱਗ ਸੁਵਿਧਾਵਾਂ ਦੇ ਲਈ ਵੀ ਅੱਜ ਕੰਮ ਸ਼ੁਰੂ ਹੋਏ ਹਨ। ਅੱਜ ਦੇ ਇਹ ਪ੍ਰੋਜੈਕਟ ਤੇਲੰਗਾਨਾ ਵਿੱਚ Ease of Travel, Ease of Living ਅਤੇ Ease of Doing Business, ਤਿੰਨਾਂ ਨੂੰ ਵਧਾਉਣਗੇ।
ਹਾਲਾਂਕਿ ਸਾਥੀਓ,
ਕੇਂਦਰ ਸਰਕਾਰ ਦੀ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ, ਮੈਨੂੰ ਇੱਕ ਗੱਲ ਦੇ ਲਈ ਬਹੁਤ ਪੀੜਾ ਹੈ, ਬਹੁਤ ਦੁਖ ਹੁੰਦਾ ਹੈ, ਦਰਦ ਹੁੰਦਾ ਹੈ। ਕੇਂਦਰ ਦੇ ਜ਼ਿਆਦਾਤਰ ਪ੍ਰੋਜੈਕਟਾਂ ਵਿੱਚ ਰਾਜ ਸਰਕਾਰ ਤੋਂ ਸਹਿਯੋਗ ਨਾ ਮਿਲਣ ਦੇ ਕਾਰਨ ਹਰ ਪ੍ਰੋਜੈਕਟ ਵਿੱਚ ਦੇਰੀ ਹੋ ਰਹੀ ਹੈ, ਵਿਲੰਬ ਹੋ ਰਿਹਾ ਹੈ। ਇਸ ਨਾਲ ਨੁਕਸਾਨ ਤੇਲੰਗਾਨਾ ਦੇ ਲੋਕਾਂ ਦਾ, ਤੁਸੀਂ ਲੋਕਾਂ ਦਾ ਹੋ ਰਿਹਾ ਹੈ। ਮੇਰੀ ਰਾਜ ਸਰਕਾਰ ਨੂੰ ਤਾਕੀਦ ਹੈ ਕਿ ਉਹ ਵਿਕਾਸ ਨਾਲ ਜੁੜੇ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਉਣ ਦੇਣ, ਵਿਕਾਸ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ।
ਭਾਈਓ ਅਤੇ ਭੈਣੋਂ,
ਅੱਜ ਦੇ ਨਵੇਂ ਭਾਰਤ ਵਿੱਚ, ਦੇਸ਼ਵਾਸੀਆਂ ਦੀਆਂ ਆਸ਼ਾਵਾਂ-ਆਕਾਂਖਿਆਵਾਂ, ਉਨ੍ਹਾਂ ਦੇ ਸੁਪਨੇ ਪੂਰੇ ਕਰਨਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਅਸੀਂ ਦਿਨ-ਰਾਤ ਮਿਹਨਤ ਕਰਕੇ ਇਸੇ ਕੋਸ਼ਿਸ਼ ਵਿੱਚ ਜੁਟੇ ਹਾਂ। ਲੇਕਿਨ ਕੁਝ ਮੁੱਠੀਭਰ ਲੋਕ ਵਿਕਾਸ ਦੇ ਇਨ੍ਹਾਂ ਕਾਰਜਾਂ ਤੋਂ ਬਹੁਤ ਬੌਖਲਾਏ ਹੋਏ ਹਨ। ਅਜਿਹੇ ਲੋਕ, ਜੋ ਪਰਿਵਾਰਵਾਦ, ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੂੰ ਪੋਸ਼ਿਤ ਕਰਦੇ ਰਹੇ, ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਪਰੇਸ਼ਾਨੀ ਹੋ ਰਹੀ ਹੈ। ਅਜਿਹੇ ਲੋਕਾਂ ਨੂੰ ਦੇਸ਼ ਦੇ ਹਿਤ ਤੋਂ, ਸਮਾਜ ਦੇ ਭਲੇ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਲੋਕ ਸਿਰਫ਼ ਆਪਣੇ ਕੁਨਬੇ ਨੂੰ ਫਲਦਾ-ਫੁੱਲਦਾ ਦੇਖਣਾ ਪਸੰਦ ਕਰਦੇ ਹਨ। ਹਰ ਪ੍ਰੋਜੈਕਟ ਵਿੱਚ, ਹਰ ਇਨਵੈਸਟਮੈਂਟ ਵਿੱਚ ਇਹ ਲੋਕ ਆਪਣੇ ਪਰਿਵਾਰ ਦਾ ਸੁਆਰਥ ਦੇਖਦੇ ਹਨ। ਤੇਲੰਗਾਨਾ ਨੂੰ ਅਜਿਹੇ ਲੋਕਾਂ ਤੋਂ ਬਹੁਤ ਸਤਰਕ ਰਹਿਣਾ ਜ਼ਰੂਰੀ ਹੈ।
ਭਾਈਓ ਅਤੇ ਭੈਣੋਂ,
ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ, ਇੱਕ ਦੂਸਰੇ ਤੋਂ ਅਲੱਗ ਨਹੀਂ ਹਨ। ਜਿੱਥੇ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਹੁੰਦਾ ਹੈ, ਉੱਥੇ ਤੋਂ ਹਰ ਪ੍ਰਕਾਰ ਦਾ ਕਰੱਪਸ਼ਨ ਫੱਲਣਾ-ਫੁੱਲਣਾ ਸ਼ੁਰੂ ਹੁੰਦਾ ਹੈ। ਪਰਿਵਾਰਵਾਦ, ਵੰਸ਼ਵਾਦ ਦਾ ਮੂਲ ਮੰਤਰ ਹੀ ਸਭ ਚੀਜ਼ਾਂ ਨੂੰ ਕੰਟ੍ਰੋਲ ਕਰਨਾ ਹੁੰਦਾ ਹੈ। ਪਰਿਵਾਰਵਾਦੀ ਹਰ ਵਿਵਸਥਾ ‘ਤੇ ਆਪਣਾ ਕੰਟ੍ਰੋਲ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਆਉਂਦਾ ਕਿ ਕੋਈ ਉਨ੍ਹਾਂ ਦੇ ਕੰਟ੍ਰੋਲ ਨੂੰ ਚੈਲੰਜ ਕਰੋ। ਤੁਹਾਨੂੰ ਮੈਂ ਇੱਕ ਉਦਾਹਰਣ ਦਿੰਦਾ ਹਾਂ। ਅੱਜ ਕੇਂਦਰ ਸਰਕਾਰ ਨੇ Direct Benefit Transfer- DBT ਵਿਵਸਥਾ ਵਿਕਸਿਤ ਕੀਤੀ ਹੈ, ਅੱਜ ਕਿਸਾਨਾਂ ਨੂੰ, ਵਿਦਿਆਰਥੀਆਂ ਨੂੰ, ਛੋਟੇ ਵਪਾਰੀਆਂ ਨੂੰ, ਛੋਟੇ ਕਾਰੋਬਾਰੀਆਂ ਨੂੰ ਆਰਥਿਕ ਮਦਦ ਦਾ ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜਿਆ ਜਾਂਦਾ ਹੈ। ਅਸੀਂ ਦੇਸ਼ ਭਰ ਵਿੱਚ ਡਿਜੀਟਲ ਪੇਮੈਂਟ ਦੀ ਵਿਵਸਥਾ ਵਧਾਈ ਹੈ।
ਆਖਿਰ ਇਹ ਪਹਿਲਾਂ ਕਿਉਂ ਨਹੀਂ ਹੋ ਪਾਉਂਦਾ ਸੀ? ਇਹ ਇਸ ਲਈ ਨਹੀਂ ਹੋਇਆ ਕਿਉਂਕਿ ਪਰਿਵਾਰਵਾਦੀ ਤਾਕਤਾਂ, ਵਿਵਸਥਾ ‘ਤੇ, ਸਿਸਟਮ ‘ਤੇ ਆਪਣਾ ਕੰਟ੍ਰੋਲ ਛੱਡਣਾ ਨਹੀਂ ਚਾਹੁੰਦੇ ਸਨ। ਕਿਹੜੇ ਲਾਭਾਰਥੀ ਨੂੰ ਕੀ ਲਾਭ ਮਿਲੇ, ਕਿੰਨਾ ਮਿਲੇ, ਇਸ ਦਾ ਨਿਯੰਤ੍ਰਣ ਇਹ ਪਰਿਵਾਰਵਾਦੀ ਆਪਣੇ ਪਾਸ ਰੱਖਣਾ ਚਾਹੁੰਦੇ ਸਨ। ਇਸ ਨਾਲ, ਇਨ੍ਹਾਂ ਦੇ ਤਿੰਨ ਮਤਲਬ ਨਿਕਲਦੇ ਸਨ। ਇੱਕ, ਇਨ੍ਹਾਂ ਦੇ ਹੀ ਪਰਿਵਾਰ ਦੀ ਜੈ-ਜੈਕਾਰ ਹੁੰਦੀ ਰਹੇ। ਦੂਸਰਾ, ਕਰੱਪਸ਼ਨ ਦਾ ਪੈਸਾ ਇਨ੍ਹਾਂ ਦੇ ਪਰਿਵਾਰ ਦੇ ਪਾਸ ਹੀ ਆਉਂਦਾ ਰਹੇ। ਅਤੇ ਤੀਸਰਾ, ਜੋ ਪੈਸੇ ਗ਼ਰੀਬ ਦੇ ਲਈ ਭੇਜੇ ਜਾਂਦੇ ਹਨ, ਉਹ ਪੈਸੇ ਇਨ੍ਹਾਂ ਦੇ ਭ੍ਰਸ਼ਟ ਈਕੋਸਿਸਟਮ ਦੇ ਅੰਦਰ ਵੰਡਣ ਦੇ ਕੰਮ ਆ ਜਾਣ।
ਅੱਜ ਮੋਦੀ ਨੇ, ਭ੍ਰਿਸ਼ਟਾਚਾਰ ਦੀ ਇਸ ਅਸਲੀ ਜੜ ‘ਤੇ ਪ੍ਰਹਾਰ ਕਰ ਦਿੱਤਾ ਹੈ। ਮੈਨੂੰ ਤੇਲੰਗਾਨਾ ਦੇ ਭਾਈ-ਭੈਣ ਦੱਸੋ ਤੁਸੀਂ ਜਵਾਬ ਦੇਵੋਗੇ? ਤੁਸੀਂ ਜਵਾਬ ਦੇਵੋਗੇ? ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਨਾ ਚਾਹੀਦਾ ਹੈ ਕਿ ਨਹੀਂ ਲੜਨਾ ਚਾਹੀਦਾ ਹੈ? ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ਼ ਲੜਨਾ ਚਾਹੀਦਾ ਹੈ ਨਹੀਂ ਚਾਹੀਦਾ ਹੈ? ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ? ਕਿੰਨਾ ਹੀ ਵੱਡਾ ਭ੍ਰਿਸ਼ਟਾਚਾਰੀ ਹੋਵੇ ਕਾਨੂੰਨੀ ਕਦਮ ਉਠਾਉਣੇ ਚਾਹੀਦੇ ਹਨ ਕਿ ਨਹੀਂ ਉਠਾਉਣੇ ਚਾਹੀਦੇ ਹਨ? ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ਼ ਕਾਨੂੰਨ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਹੈ? ਅਤੇ ਇਸ ਲਈ ਇਹ ਲੋਕ ਤਿਲਮਿਲਾਏ ਹੋਏ ਹਨ, ਬੌਖਲਾਹਟ ਵਿੱਚ ਕੁਝ ਵੀ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਤਾਂ ਅਜਿਹੇ ਕਈ ਰਾਜਨੀਤਿਕ ਦਲ, ਅਦਾਲਤ ਵਿੱਚ ਚਲੇ ਗਏ, ਕੋਰਟ ਦੇ ਕੋਲ ਪਹੁੰਚ ਗਏ ਸਨ ਕਿ ਸਾਨੂੰ ਸੁਰੱਖਿਆ ਦਵੋ ਕਿ ਸਾਡੇ ਭ੍ਰਿਸ਼ਟਾਚਾਰ ਦੀਆਂ ਕਿਤਾਬਾਂ ਕੋਈ ਖੋਲੇ ਨਾ। ਕੋਰਟ ਦੇ ਕੋਲ ਗਏ, ਕੋਰਟ ਨੇ ਉੱਥੇ ਵੀ ਉਨ੍ਹਾਂ ਨੂੰ ਝਟਕਾ ਦੇ ਦਿੱਤਾ।
ਭਾਈਓ ਅਤੇ ਭੈਣੋਂ,
ਜਦੋਂ ਸਬਕਾ ਸਾਥ-ਸਬਕਾ ਵਿਕਾਸ ਦੀ ਭਾਵਨਾ ਨਾਲ ਕੰਮ ਹੁੰਦਾ ਹੈ, ਤਾਂ ਸੱਚੇ ਅਰਥਾਂ ਵਿੱਚ ਲੋਕਤੰਤਰ ਮਜ਼ਬੂਤ ਹੁੰਦਾ ਹੈ, ਤਦ ਵਾਂਝਿਆਂ-ਸ਼ੋਸ਼ਿਤਾਂ-ਪੀੜਤਾਂ ਨੂੰ ਤਰਜੀਹ ਮਿਲਦੀ ਹੈ। ਅਤੇ ਇਹੀ ਤਾਂ ਬਾਬਾ ਸਾਹੇਬ ਅੰਬੇਡਕਰ ਦਾ ਸੁਪਨਾ ਸੀ ਇਹੀ ਤਾਂ ਸੰਵਿਧਾਨ ਦੀ ਸੱਚੀ ਭਾਵਨਾ ਹੈ। ਜਦੋਂ 2014 ਵਿੱਚ ਕੇਂਦਰ ਸਰਕਾਰ ਪਰਿਵਾਰਤੰਤਰ ਦੀਆਂ ਬੇੜੀਆਂ ਤੋਂ ਮੁਕਤ ਹੋਈਆਂ, ਤਾਂ ਕੀ ਪਰਿਣਾਮ ਆਇਆ ਇਹ ਪੂਰਾ ਦੇਸ਼ ਦੇਖ ਰਿਹਾ ਹੈ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਦੀ 11 ਕਰੋੜ ਮਾਤਾਵਾਂ-ਭੈਣਾਂ ਬੇਟੀਆਂ ਨੂੰ ਇੱਜਤਘਰ, ਟਾਏਲਟ (ਸ਼ੌਚਾਲਯ) ਦੀ ਸੁਵਿਧਾ ਮਿਲੀ ਹੈ। ਇਸ ਵਿੱਚ ਤੇਲੰਗਾਨਾ ਦੇ ਵੀ 30 ਲੱਖ ਤੋਂ ਅਧਿਕ ਪਰਿਵਾਰਾਂ ਦੀਆਂ ਮਾਤਾਵਾਂ-ਭੈਣਾਂ ਨੂੰ ਵੀ ਇਹ ਵਿਵਸਥਾ ਮਿਲੀ ਹੈ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ 9 ਕਰੋੜ ਤੋਂ ਅਧਿਕ ਭੈਣਾਂ-ਬੇਟੀਆਂ ਨੂੰ ਉੱਜਵਲਾ ਦਾ ਮੁਫਤ ਗੈਸ ਕਨੈਕਸ਼ਨ ਮਿਲਿਆ ਹੈ। ਤੇਲੰਗਾਨਾ ਦੇ 11 ਲੱਖ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੈ।
ਸਾਥੀਓ,
ਪਰਿਵਾਰਤੰਤਰ, ਤੇਲੰਗਾਨਾ ਸਮੇਤ ਦੇਸ਼ ਦੇ ਕਰੋੜਾਂ ਗ਼ਰੀਬ ਸਾਥੀਆਂ ਤੋਂ ਉਨ੍ਹਾਂ ਦੇ ਰਾਸ਼ਨ ਵੀ ਲੁੱਟ ਲੈਂਦਾ ਸੀ। ਸਾਡੀ ਸਰਕਾਰ ਵਿੱਚ ਅੱਜ 80 ਕਰੋੜ ਗ਼ਰੀਬਾਂ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਨਾਲ ਤੇਲੰਗਾਨਾ ਦੇ ਵੀ ਲੱਖਾਂ ਗ਼ਰੀਬਾਂ ਦੀ ਵੀ ਬਹੁਤ ਮਦਦ ਹੋਈ ਹੈ। ਸਾਡੀ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਨਾਲ, ਤੇਲੰਗਾਨਾ ਦੇ ਲੱਖਾਂ ਗ਼ਰੀਬ ਸਾਥੀਆਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਮਿਲੀ ਹੈ। ਤੇਲੰਗਾਨਾ ਦੇ 1 ਕਰੋੜ ਪਰਿਵਾਰਾਂ ਦਾ ਪਹਿਲੀ ਬਾਰ ਜਨਧਨ ਬੈਂਕ ਖਾਤਾ ਖੁਲਿਆ ਹੈ। ਤੇਲੰਗਾਨਾ ਦੇ ਢਾਈ ਲੱਖ ਛੋਟੇ ਉੱਦਮੀਆਂ ਨੂੰ ਬਿਨਾ ਗਰੰਟੀ ਦਾ ਮੁਦ੍ਰਾ ਲੋਨ ਮਿਲਿਆ ਹੈ। ਇੱਥੇ 5 ਲੱਖ ਸਟ੍ਰੀਟ-ਵੈਂਡਰਸ ਨੂੰ ਪਹਿਲੀ ਬਾਰ ਬੈਂਕ ਲੋਨ ਮਿਲਿਆ ਹੈ। ਤੇਲੰਗਾਨਾ ਦੇ 40 ਲੱਖ ਤੋਂ ਵੱਧ ਛੋਟੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਲਗਭਗ 9 ਹਜ਼ਾਰ ਕਰੋੜ ਰੁਪਏ ਵੀ ਮਿਲੇ। ਇਹ ਉਹ ਵੰਚਿਤ ਵਰਗ ਹੈ, ਜਿਸ ਨੂੰ ਪਹਿਲੀ ਬਾਰ ਤਰਜੀਹ ਮਿਲੀ ਹੈ, ਪ੍ਰਾਥਮਿਕਤਾ ਮਿਲੀ ਹੈ।
ਸਾਥੀਓ,
ਜਦੋਂ ਦੇਸ਼ ਤੁਸ਼ਟੀਕਰਣ ਤੋਂ ਨਿਕਲ ਕੇ ਸਭ ਨੂੰ ਸੰਤੁਸ਼ਟੀਕਰਣ ਦੀ ਤਰਫ ਵਧਦਾ ਹੈ, ਤਦ ਸੱਚਾ ਸਮਾਜਿਕ ਨਿਆਂ ਜਨਮ ਲੈਂਦਾ ਹੈ। ਅੱਜ ਤੇਲੰਗਾਨਾ ਸਮੇਤ ਪੂਰਾ ਦੇਸ਼ ਸੰਤੁਸ਼ਟੀਕਰਣ ਦੇ ਰਸਤੇ ‘ਤੇ ਚਲਣਾ ਚਾਹੁੰਦਾ ਹੈ, ਸਬਕਾ ਪ੍ਰਯਾਸ ਤੋਂ ਵਿਕਸਿਤ ਹੋਣਾ ਚਾਹੁੰਦਾ ਹੈ। ਅੱਜ ਵੀ ਤੇਲੰਗਾਨਾ ਨੂੰ ਜੋ ਪ੍ਰੋਜੈਕਟ ਮਿਲ ਹਨ, ਉਹ ਸੰਤੁਸ਼ਟੀਕਰਣ ਦੀ ਭਾਵਨਾ ਤੋਂ ਪ੍ਰੇਰਿਤ ਹਨ, ਸਬਕਾ ਵਿਕਾਸ ਦੇ ਲਈ ਸਮਰਪਿਤ ਹਨ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਤੇਲੰਗਾਨਾ ਦਾ ਤੇਜ਼ ਵਿਕਾਸ ਬਹੁਤ ਜ਼ਰੂਰੀ ਹੈ। ਆਉਣ ਵਾਲੇ 25 ਸਾਲ ਤੇਲੰਗਾਨਾ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ।
ਤੇਲੰਗਾਨਾ ਦੇ ਲੋਕਾਂ ਨੂੰ ਤੁਸ਼ਟੀਕਰਣ ਤੇ ਭ੍ਰਿਸ਼ਟਾਚਾਰ ਵਿੱਚ ਡੂਬੀ ਹੋਈ ਹਰ ਤਾਕਤਾਂ ਨਾਲ ਅਜਿਹੀ ਹਰ ਤਾਕਤਾਂ ਤੋਂ ਦੂਰ ਰਹਿਣਾ ਹੀ ਤੇਲੰਗਾਨਾ ਦੀ ਕਿਸਮਤ ਨੂੰ ਨਿਰਧਾਰਿਤ ਕਰੇਗਾ। ਸਾਨੂੰ ਇੱਕਜੁਟ ਹੋ ਕੇ ਤੇਲੰਗਾਨਾ ਦੇ ਵਿਕਾਸ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਇੱਕ ਬਾਰ ਫਿਰ ਤੇਲੰਗਾਨਾ ਦੇ ਮੇਰੇ ਪਿਆਰੇ ਭਾਈ-ਭੈਣਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਮੇਰੇ ਲਈ ਬਹੁਤ ਸੰਤੋਸ਼ ਦੀ ਗੱਲ ਹੈ ਕਿ ਇੰਨੀ ਵੱਡੀ ਤਾਦਾਦ ਵਿੱਚ, ਇੰਨੀ ਵੱਡੀ ਤਾਦਾਦ ਵਿੱਚ ਤੇਲੰਗਾਨਾ ਦੇ ਉੱਜਵਲ ਭਵਿੱਖ ਦੇ ਲਈ, ਤੇਲੰਗਾਨਾ ਦੇ ਵਿਕਾਸ ਦੇ ਲਈ ਤੁਸੀਂ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹਨ। ਮੈਂ ਤੁਹਾਡਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।
ਬੋਲੋ ਭਾਰਤ ਮਾਤਾ ਕੀ- ਜੈ,
ਭਾਰਤ ਮਾਤਾ ਕੀ- ਜੈ,
ਭਾਰਤ ਮਾਤਾ ਕੀ-ਜੈ
ਬਹੁਤ-ਬਹੁਤ ਧੰਨਵਾਦ।