ਮਾਣਯੋਗ, ਭਾਈਓ-ਭੈਣੋਂ, ਨਮਸਕਾਰ, ਅਯੂਬੋਵਨ, ਵਣੱਕਮ!
(Excellencies, Brothers and sisters, Namaskar, Ayubowan, Vannakam! )
ਮਿੱਤਰੋ,
ਇਸ ਮਹੱਤਵਪੂਰਨ ਅਵਸਰ ‘ਤੇ ਤੁਹਾਡੇ ਨਾਲ ਜੁੜਨਾ ਮੇਰਾ ਸੁਭਾਗ ਹੈ। ਅਸੀਂ ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਡਿਪਲੋਮੈਟਿਕ ਅਤੇ ਅਰਥਿਕ ਸਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਾਂ। ਨਾਗਪੱਟੀਨਮ ਅਤੇ ਕਾਂਕੇਸਨਥੁਰਈ ਦੇ ਦਰਮਿਆਨ (between Nagapattinam and Kankesanthurai) ਫੈਰੀ ਸਰਵਿਸ ਦਾ ਲਾਂਚ (ਦੀ ਸ਼ੁਰੂਆਤ) (launch of a ferry service) ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਮਿੱਤਰੋ,
ਭਾਰਤ ਅਤੇ ਸ੍ਰੀ ਲੰਕਾ ਸੰਸਕ੍ਰਿਤੀ, ਵਣਜ ਅਤੇ ਸੱਭਿਅਤਾ ਦਾ ਇੱਕ ਗਹਿਰਾ ਇਤਿਹਾਸ ਸਾਂਝਾ ਕਰਦੇ ਹਨ। ਨਾਗਪੱਟੀਨਮ (Nagapattinam) ਅਤੇ ਇਸ ਦੇ ਆਸ-ਪਾਸ ਦੇ ਸ਼ਹਿਰ ਕਾਫੀ ਸਮੇਂ ਤੋਂ ਸ੍ਰੀ ਲੰਕਾ ਸਹਿਤ ਕਈ ਦੇਸ਼ਾਂ ਦੇ ਨਾਲ ਸਮੁੰਦਰੀ ਵਪਾਰ ਦੇ ਲਈ ਜਾਣੇ ਜਾਂਦੇ ਹਨ। ਪ੍ਰਾਚੀਨ ਤਮਿਲ ਸਾਹਿਤ ਵਿੱਚ ਪੂਮਪੁਹਾਰ (Poompuhar) ਦੀ ਇਤਿਹਾਸਿਕ ਬੰਦਰਗਾਹ ਨੂੰ ਇੱਕ ਕੇਂਦਰ ਦੇ ਰੂਪ ਵਿੱਚ ਉਲੇਖਿਤ ਕੀਤਾ ਗਿਆ ਹੈ। ਪੱਟੀਨੱਪਲਾਈ ਅਤੇ ਮਣਿਮੇਕਲਾਈ (Pattinappalai and Manimekalai) ਜਿਹੇ ਸੰਗਮ ਯੁਗ ਦੇ ਸਾਹਿਤ (Sangam age literature) ਵਿੱਚ ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਚਲਣ ਵਾਲੀਆਂ ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਬਾਰੇ ਦੱਸਿਆ ਗਿਆ ਹੈ। ਮਹਾਨ ਕਵੀ ਸੁਬ੍ਰਮਣਯ ਭਾਰਤੀ (Great Poet Subramania Bharti) ਨੇ ਆਪਣੇ ਗੀਤ ‘ਸਿੰਧੁ ਨਧਿਯਿਨ ਮਿਸਾਈ’(‘Sindhu Nadhiyin Misai’) ਵਿੱਚ ਦੋ ਦੇਸ਼ਾਂ ਨੂੰ ਜੋੜਨ ਵਾਲੇ ਪੁਲ਼ (ਸੇਤੁ) ਬਾਰੇ ਦੱਸਿਆ ਹੈ। ਇਹ ਫੈਰੀ ਸਰਵਿਸ (ferry service) ਉਨ੍ਹਾਂ ਸਾਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਜੀਵਨ ਰੂਪ ਦਿੰਦੀ ਹੈ।
ਮਿੱਤਰੋ,
ਰਾਸ਼ਟਰਪਤੀ ਵਿਕਰਮਸਿੰਘੇ (President Wickremesinghe) ਦੀ ਹਾਲ ਹੀ ਦੀ ਯਾਤਰਾ ਦੇ ਦੌਰਾਨ ਆਰਥਿਕ ਸਾਂਝੇਦਾਰੀ ਦੇ ਲਈ, ਸੰਯੁਕਤ ਤੌਰ ‘ਤੇ ਇੱਕ ਦ੍ਰਿਸ਼ਟੀ ਪੱਤਰ(a vision document) ਨੂੰ ਅਪਣਾਇਆ ਗਿਆ। ਕਨੈਕਟੀਵਿਟੀ ਇਸ ਸਾਂਝੇਦਾਰੀ ਦਾ ਕੇਂਦਰੀ ਵਿਸ਼ਾ (central theme) ਹੈ। ਇਹ ਕਨੈਕਟੀਵਿਟੀ ਕੇਵਲ ਦੋ ਦੇਸ਼ਾਂ ਨੂੰ ਨਜ਼ਦੀਕ ਲਿਆਉਣ ਬਾਰੇ ਹੀ ਨਹੀਂ ਹੈ। ਇਹ ਦੇਸ਼ਾਂ ਨੂੰ ਆਪਸ ਵਿੱਚ ਜੋੜਦੀ ਹੈ, ਸਾਡੇ ਲੋਕਾਂ ਨੂੰ ਜੋੜਦੀ ਹੈ ਅਤੇ ਸਾਡੇ ਦਿਲਾਂ ਨੂੰ ਜੋੜਦੀ ਹੈ। ਕਨੈਕਟੀਵਿਟੀ ਵਪਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ(trade, tourism and people-to-people ties) ਨੂੰ ਵਧਾਉਂਦੀ ਹੈ। ਇਹ ਦੋਨੋਂ ਦੇਸ਼ਾਂ ਦੇ ਨੌਜਵਾਨਾਂ ਦੇ ਲਈ ਸੁਅਵਸਰਾਂ ਦੀ ਸਿਰਜਣਾ ਭੀ ਕਰਦੀ ਹੈ।
ਮਿੱਤਰੋ,
ਸਾਲ 2015 ਵਿੱਚ ਸ੍ਰੀ ਲੰਕਾ ਦੀ ਮੇਰੀ ਯਾਤਰਾ ਦੇ ਬਾਅਦ, ਅਸੀਂ ਦਿੱਲੀ ਅਤੇ ਕੋਲੰਬੋ (Delhi and Colombo) ਦੇ ਦਰਮਿਆਨ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਦੇ ਸਾਖੀ ਰਹੇ। ਬਾਅਦ ਵਿੱਚ, ਅਸੀਂ ਸ੍ਰੀ ਲੰਕਾ ਤੋਂ ਤੀਰਥ ਨਗਰੀ ਕੁਸ਼ੀਨਗਰ (pilgrim town of Kushinagar) ਵਿੱਚ ਪਹਿਲੀ ਅੰਤਰਰਾਸ਼ਟਰੀ ਉਡਾਣ ਦੇ ਆਗਮਨ ਦਾ ਆਨੰਦ ਉਤਸਵ ਭੀ ਮਨਾਇਆ। ਚੇਨਈ ਅਤੇ ਜਾਫਨਾ (Chennai and Jaffna) ਦੇ ਦਰਮਿਆਨ ਸਿੱਧੀ ਉਡਾਣ ਸਾਲ 2019 ਵਿੱਚ ਅਰੰਭ ਕੀਤੀ ਗਈ ਸੀ ਅਤੇ ਹੁਣ ਨਾਗਪੱਟੀਨਮ ਅਤੇ ਕਾਂਕੇਸਨਥੁਰਈ (Nagapattinam and Kankesanthurai) ਦੇ ਦਰਮਿਆਨ ਫੈਰੀ ਸਰਵਿਸ (ferry service) ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਮਿੱਤਰੋ,
ਕਨੈਕਟੀਵਿਟੀ ਦੇ ਲਈ ਸਾਡਾ ਵਿਜ਼ਨ (Our vision) ਟ੍ਰਾਂਸਪੋਰਟ ਸੈਕਟਰ ਦੀਆਂ ਸੀਮਾਵਾਂ ਤੋਂ ਬਹੁਤ ਅੱਗੇ ਹੈ। ਭਾਰਤ ਅਤੇ ਸ੍ਰੀ ਲੰਕਾ ਫਿਨ-ਟੈੱਕ ਅਤੇ ਊਰਜਾ (fin-tech and energy) ਜਿਹੇ ਖੇਤਰਾਂ ਦੀ ਇੱਕ ਵਿਸਤ੍ਰਿਤ ਲੜੀ ਵਿੱਚ ਪੂਰਨ ਸਹਿਯੋਗ ਕਰਦੇ ਹਨ। ਯੂਪੀਆਈ (UPI) ਦੇ ਕਾਰਨ ਡਿਜੀਟਲ ਭੁਗਤਾਨ ਭਾਰਤ ਵਿੱਚ ਇੱਕ ਜਨ ਅੰਦੋਲਨ ਅਤੇ ਜੀਵਨ ਜੀਣ ਦਾ ਇੱਕ ਤਰੀਕਾ ਬਣ ਗਿਆ ਹੈ। ਅਸੀਂ ਯੂਪੀਆਈ ਅਤੇ ਲੰਕਾ-ਪੇ ਨੂੰ ਜੋੜ ਕੇ (by linking UPI and Lanka Pay) ਫਿਨ-ਟੈੱਕ ਸੈਕਟਰ ਕਨੈਕਟੀਵਿਟੀ ‘ਤੇ ਕਾਰਜ ਕਰ ਰਹੇ ਹਾਂ। ਸਾਡੀ ਵਿਕਾਸ ਯਾਤਰਾ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਦੇਸ਼ਾਂ ਦੇ ਲਈ ਊਰਜਾ ਸੁਰੱਖਿਆ (Energy security) ਮਹੱਤਵਪੂਰਨ (crucial) ਹੈ। ਅਸੀਂ ਊਰਜਾ ਸੁਰੱਖਿਆ ਅਤੇ ਭਰੋਸੇਯੋਗਤਾ (energy security and reliability) ਨੂੰ ਵਧਾਉਣ ਦੇ ਲਈ ਆਪਣੇ ਊਰਜਾ ਗ੍ਰਿੱਡਸ ਨੂੰ ਜੋੜ ਰਹੇ ਹਾਂ।
ਮਿੱਤਰੋ,
ਪ੍ਰਗਤੀ ਅਤੇ ਵਿਕਾਸ ਦੇ ਲਈ ਸਾਂਝੇਦਾਰੀ (Partnership for progress and development) ਭਾਰਤ-ਸ੍ਰੀ ਲੰਕਾ ਦੇ ਦੁਵੱਲੇ ਸਬੰਧਾਂ ਦੇ ਸਭ ਤੋਂ ਮਜ਼ਬੂਤ ਅਧਾਰ ਥੰਮ੍ਹਾਂ ਵਿੱਚੋਂ ਇੱਕ ਹੈ। ਸਾਡਾ ਵਿਜ਼ਨ ਵਿਕਾਸ ਨੂੰ ਸਭ ਤੱਕ ਲੈ ਜਾਣਾ ਹੈ,ਕਿਸੇ ਨੂੰ ਭੀ ਇਸ ਤੋਂ ਵੰਚਿਤ ਨਹੀਂ ਰੱਖਣਾ ਹੈ। ਸ੍ਰੀ ਲੰਕਾ ਵਿੱਚ ਭਾਰਤ ਦੀ ਸਹਾਇਤਾ ਨਾਲ ਲਾਗੂ ਕੀਤੇ ਪ੍ਰੋਜੈਕਟਾਂ ਨੇ ਲੋਕਾਂ ਦੇ ਜੀਵਨ ਨੂੰ ਨਵਾਂ ਰੂਪ ਦਿੱਤਾ ਹੈ। ਉੱਤਰੀ ਪ੍ਰਾਂਤ (Northern province) ਵਿੱਚ ਆਵਾਸ, ਜਲ, ਸਿਹਤ ਅਤੇ ਆਜੀਵਿਕਾ ਸਹਾਇਤਾ ਨਾਲ ਸੰਬਧਿਤ ਕਈ ਪ੍ਰੋਜੈਕਟ ਪੂਰੇ ਹੋ ਗਏ ਹਨ। ਮੈਨੂੰ ਖੁਸ਼ੀ ਹੈ ਕਿ ਅਸੀਂ ਕਾਂਕੇਸਨਥੁਰਈ ਬੰਦਰਗਾਹ ਦੀ ਅੱਪਗ੍ਰੇਡੇਸ਼ਨ (upgradation of the Kankesanthurai Harbour) ਦੇ ਲਈ ਸਹਿਯੋਗ ਕੀਤਾ। ਚਾਹੇ ਉਹ ਉੱਤਰ ਨਾਲ ਦੱਖਣ ਨੂੰ ਜੋੜਨ ਵਾਲੀਆਂ ਰੇਲਵੇ ਲਾਈਨਾਂ ਦੀ ਬਹਾਲੀ, ਪ੍ਰਤਿਸ਼ਠਿਤ ਜਾਫਨਾ ਸੱਭਿਆਚਾਰਕ ਕੇਂਦਰ ਦਾ ਨਿਰਮਾਣ; ਪੂਰੇ ਸ੍ਰੀ ਲੰਕਾ ਵਿੱਚ ਐਮਰਜੈਂਸੀ ਐਂਬੂਲੈਂਸ ਸੇਵਾ ਸ਼ੁਰੂ ਕਰਨਾ; ਡਿਕ ਓਯਾ ਵਿੱਚ ਮਲਟੀ-ਸਪੈਸ਼ਲਿਟੀ ਹਸਪਤਾਲ(multi-specialty hospital at Dick Oya) ਹੋਵੇ, ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ (Sabka Saath, Sabka Vikas, Sabka Vishwas and Sabka Prayaas) ਦੇ ਵਿਜ਼ਨ ਦੇ ਨਾਲ ਕਾਰਜ ਕਰ ਰਹੇ ਹਾਂ।
ਮਿੱਤਰੋ,
ਆਪ (ਤੁਸੀਂ) ਸਭ ਜਾਣਦੇ ਹੋ ਕਿ ਭਾਰਤ ਨੇ ਹਾਲ ਹੀ ਵਿੱਚ ਜੀ-20 ਸਮਿਟ ਦੀ ਮੇਜ਼ਬਾਨੀ ਕੀਤੀ। ਸਾਡੇ ਵਸੁਵੈਧ ਕੁਟੁਮਬਕਮ (Vasudhaiva Kutumbakam) ਦੇ ਵਿਜ਼ਨ ਦਾ ਅੰਤਰਰਾਸ਼ਟਰੀ ਸਮੁਦਾਇ ਨੇ ਸੁਆਗਤ ਕੀਤਾ ਹੈ। ਇਸ ਵਿਜ਼ਨ ਦਾ ਇੱਕ ਪੱਖ ਸਾਡੇ ਗੁਆਂਢ ਨੂੰ ਪ੍ਰਾਥਮਿਕਤਾ ਦੇਣਾ, ਪ੍ਰਗਤੀ ਅਤੇ ਸਮ੍ਰਿੱਧੀ ਸਾਂਝੀਆਂ ਕਰਨਾ ਹੈ। ਜੀ20 ਸਮਿਟ ਦੇ ਦੌਰਾਨ, ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (India-Middle East-Europe Economic Corridor) ਦਾ ਸ਼ੁਭ-ਅਰੰਭ ਕੀਤਾ ਗਿਆ ਸੀ। ਇਹ ਇੱਕ ਮਹੱਤਵਪੂਰਨ ਕਨੈਕਟੀਵਿਟੀ ਕੌਰੀਡੌਰ ਹੈ ਜੋ ਸੰਪੂਰਨ ਖੇਤਰ ‘ਤੇ ਵਿਆਪਕ ਤੌਰ 'ਤੇ ਆਰਥਿਕ ਪ੍ਰਭਾਵ ਦੀ ਸਿਰਜਣਾ ਕਰੇਗਾ। ਸ੍ਰੀ ਲੰਕਾ ਦੇ ਲੋਕਾਂ ਨੂੰ ਭੀ ਇਸ ਨਾਲ ਲਾਭ ਹੋਵੇਗਾ ਕਿਉਂਕਿ ਅਸੀਂ ਦੋ ਦੇਸ਼ਾਂ ਦੇ ਦਰਮਿਆਨ ਮਲਟੀ-ਮੋਡਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਦੇ ਹਾਂ। ਮੈਂ ਅੱਜ ਫੈਰੀ ਸਰਵਿਸ (ferry service) ਦੇ ਸਫ਼ਲ ਸ਼ੁਭ-ਅਰੰਭ ਦੇ ਅਵਸਰ ‘ਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ, ਸਰਕਾਰ ਅਤੇ ਜਨਤਾ ਦਾ ਆਭਾਰ ਪ੍ਰਗਟ ਕਰਦਾ ਹਾਂ। ਅੱਜ ਦੀ ਸ਼ੁਰੂਆਤ ਦੇ ਨਾਲ, ਅਸੀਂ ਰਾਮੇਸ਼ਵਰਮ ਅਤੇ ਤਲਾਈਮੱਨਾਰ (Rameshwaram and Talaimannar) ਦੇ ਦਰਮਿਆਨ ਫੈਰੀ ਸਰਵਿਸ (ferry service) ਨੂੰ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਭੀ ਕੰਮ ਕਰਾਂਗੇ।
ਮਿੱਤਰੋ,
ਭਾਰਤ ਆਪਣੇ ਲੋਕਾਂ ਦੇ ਪਰਸਪਰ ਲਾਭ ਦੇ ਲਈ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸ੍ਰੀ ਲੰਕਾ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹੈ।
ਤੁਹਾਡਾ ਧੰਨਵਾਦ!