ਇੱਕ ਲੱਖ ਤੋਂ ਅਧਿਕ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮੈਂਬਰਾਂ ਨੂੰ ਬੀਜ ਦੇ ਲਈ ਆਰਥਿਕ ਸਹਾਇਤਾ ਵੰਡੀ ਗਈ
ਵਰਲਡ ਫੂਡ ਇੰਡੀਆ 2023 ਦੇ ਹਿੱਸੇ ਦੇ ਰੂਪ ਵਿੱਚ ਫੂਡ ਸਟ੍ਰੀਟ ਦਾ ਵੀ ਉਦਘਾਟਨ ਕੀਤਾ
“ਟੈਕਨੋਲੋਜੀ ਅਤੇ ਸਵਾਦ ਦਾ ਮਿਸ਼ਰਣ ਭਵਿੱਖ ਦੀ ਅਰਥਵਿਵਸਥਾ ਦਾ ਰਾਹ ਪੱਧਰਾ ਕਰੇਗਾ”
“ਸਰਕਾਰ ਦੀਆਂ ਨਿਵੇਸ਼ਕ-ਅਨੁਕੂਲ ਨੀਤੀਆਂ ਫੂਡ ਸੈਕਟਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾ ਰਹੀਆਂ ਹਨ”
“ਭਾਰਤ ਨੇ ਫੂਡ ਪ੍ਰੋਸੈੱਸਿੰਗ ਇੰਡਸਟਰੀ ਦੇ ਹਰ ਖੇਤਰ ਵਿੱਚ ਜ਼ਿਕਰਯੋਗ ਵਾਧਾ ਹਾਸਲ ਕੀਤਾ ਹੈ”
“ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਭਾਰਤ ਦੀ ਵਿਕਾਸ ਗਾਥਾ ਦੇ ਤਿੰਨ ਥੰਮ੍ਹ –ਛੋਟੇ ਕਿਸਾਨ, ਛੋਟੇ ਉਦਯੋਗ ਅਤੇ ਮਹਿਲਾਵਾਂ ਹਨ”
ਇੱਕ ਜ਼ਿਲ੍ਹਾ ਇੱਕ ਉਤਪਾਦ ਜਿਹੀਆਂ ਯੋਜਨਾਵਾਂ ਛੋਟੇ ਕਿਸਾਨਾਂ ਅਤੇ ਛੋਟੇ ਉਦਯੋਗਾਂ ਨੂੰ ਨਵੀਂ ਪਹਿਚਾਣ ਦੇ ਰਹੀਆਂ ਹਨ
“ਭਾਰਤੀ ਮਹਿਲਾਵਾਂ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟਰੀ ਦੀ ਅਗਵਾਈ ਕਰਨ ਦੀ ਕੁਦਰਤੀ ਸਮਰੱਥਾ ਹੈ”
“ਭਾਰਤ ਦੀ ਖੁਰਾਕ ਵਿਵਿਧਤਾ ਆਲਮੀ ਨਿਵੇਸ਼ਕਾਂ ਦੇ ਲਈ ਇੱਕ ਲਾਭਅੰਸ਼ ਹੈ”
“ਭਾਰਤ ਦਾ ਸਥਾਈ ਫੂਡ ਕਲਚਰ ਹਜ਼ਾਰਾਂ ਵਰ੍ਹਿਆਂ ਵਿੱਚ ਵਿਕਸਿਤ ਹੋਇਆ ਹੈ; ਸਾਡੇ ਪੂਰਵਜਾਂ ਨੇ ਭੋਜਨ ਆਦਤਾਂ ਨੂੰ ਆਯੁਰਵੇਦ ਨਾਲ ਜੋੜਿਆ ਸੀ”
“ਬਾਜਰਾ ਭਾਰਤ ਦੇ ‘ਸੁਪਰਫੂਡ ਬਕੇਟ’ ਦਾ ਇੱਕ ਹਿੱਸਾ ਹੈ ਅਤੇ ਸਰਕਾਰ ਨੇ ਇਸ ਨੂੰ ਸ਼੍ਰੀ ਅੰਨ ਦੇ ਰੂਪ ਵਿੱਚ ਪਹਿਚਾਣਿਆ ਹੈ”
“ਭੋਜਨ ਦੀ ਘੱਟ ਬਰਬਾਦੀ ਸਥਾਈ ਜੀਵਨ ਸ਼ੈਲੀ ਦੇ

ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਗਿਰੀਰਾਜ ਸਿੰਘ ਜੀ, ਪਸ਼ੁਪਤੀ ਪਾਰਸ ਜੀ, ਪੁਰਸ਼ੋਤਮ ਰੁਪਾਲਾ ਜੀ, ਪ੍ਰਹਲਾਦ ਸਿੰਘ ਪਟੇਲ ਜੀ, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਸਾਰੇ ਮਹਿਮਾਨ, ਰਾਜਾਂ ਤੋਂ ਆਏ ਮੰਤਰੀਗਣ, ਉਦਯੋਗਜਗਤ ਅਤੇ startup world ਦੇ ਸਾਰੇ ਸਾਥੀਓ, ਦੇਸ਼ ਭਰ ਤੋਂ ਜੁੜੇ ਸਾਡੇ ਕਿਸਾਨ ਭਾਈ ਅਤੇ ਭੈਣ, ਦੇਵੀਓ ਅਤੇ ਸੱਜਣੋਂ, ਤੁਹਾਡਾ ਸਭ ਦਾ World Food India Global Conference ਵਿੱਚ ਸੁਆਗਤ ਹੈ, ਤੁਹਾਡਾ ਸਭ ਦਾ ਅਭਿਨੰਦਨ ਹੈ। ਹੁਣ ਮੈਂ technology pavilion ਨੂੰ ਦੇਖ ਕੇ ਇੱਥੇ ਆਇਆ ਹਾਂ। ਜਿਸ ਤਰ੍ਹਾਂ ਇੱਥੇ technology pavilion, startup pavilion ਅਤੇ food street ਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ, ਉਹ ਅਦਭੁਤ ਹੈ। Taste ਅਤੇ technology ਦਾ ਇਹ fusion ਇੱਕ ਨਵੇਂ future ਨੂੰ ਜਨਮ ਦੇਵੇਗਾ, ਇੱਕ ਨਵੀਂ economy  ਨੂੰ ਗਤੀ ਪ੍ਰਦਾਨ ਕਰੇਗਾ। ਅੱਜ ਦੀ ਬਦਲਦੀ ਹੋਈ ਦੁਨੀਆ ਵਿੱਚ 21ਵੀਂ ਸਦੀ ਦੀ ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ food security ਵੀ ਹੈ। ਇਸ ਲਈ  World Food India ਦਾ ਇਹ ਆਯੋਜਨ ਹੋਰ ਵੀ ਅਹਿਮ ਹੋ ਗਿਆ ਹੈ।

Friends,

ਭਾਰਤ ਵਿੱਚ processed food industry ਨੂੰ ਅੱਜ sunrise sector ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਹਿਲਾਂ World Food India ਦੇ ਆਯੋਜਨ ਤੋਂ ਜੋ ਪਰਿਮਾਣ ਪ੍ਰਾਪਤ ਹੋਏ ਹਨ, ਉਹ ਇਸ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਪਿਛਲੇ 9 ਵਰ੍ਹਿਆਂ ਵਿੱਚ sector ਵਿੱਚ 50 ਹਜ਼ਾਰ ਕਰੋੜ ਦਾ FDI ਆਇਆ ਹੈ। ਇਹ ਭਾਰਤ ਸਰਕਾਰ ਦੀ, pro-industry, ਅਤੇ pro-farmers policies ਦਾ ਪਰਿਣਾਮ ਹੈ। ਅਸੀਂ food processing sector ਦੇ ਲਈ PLI ਦੀ scheme ਪ੍ਰਾਰੰਭ ਕੀਤੀ ਹੈ। ਇਸ ਦੇ ਤਹਿਤ industry ਇੰਡਸਟਰੀ ਅਤੇ ਨਵੇਂ players ਨੂੰ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ।

 

ਅੱਜ ਭਾਰਤ ਵਿੱਚ Agri Infra Fund ਦੇ ਤਹਿਤ post-harvest infrastructure ਦੇ ਲਈ ਵੀ ਹਜ਼ਾਰਾਂ projects ’ਤੇ ਕੰਮ ਹੋ ਰਿਹਾ ਹੈ। ਇਸ ਵਿੱਚ ਵੀ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ investment ਹੋਇਆ ਹੈ। Fisheries ਅਤੇ animal husbandry ਵਿੱਚ ਵੀ processing infrastructure ’ਤੇ ਹਜ਼ਾਰਾਂ ਕਰੋੜ ਰੁਪਏ ਦੀ investment ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਸਾਥੀਓ,

ਅੱਜ ਭਾਰਤ ਵਿੱਚ ਇਹ ਜੋ Investor-friendly policies ਬਣੀਆਂ ਹਨ, ਉਹ food sector ਨੂੰ ਇੱਕ ਨਵੀਂ ਉੱਚਾਈ ’ਤੇ ਲੈ ਜਾ ਰਹੀਆਂ ਹਨ। ਪਿਛਲੇ 9 ਵਰ੍ਹਿਆਂ ਵਿੱਚ ਸਾਡੇ ਖੇਤੀ ਨਿਰਯਾਤ ਵਿੱਚ processed food ਦਾ ਹਿੱਸਾ 13 ਤੋਂ ਵਧ ਕੇ 23 percent ਹੋ ਗਿਆ ਹੈ। 9 ਸਾਲਾਂ ਵਿੱਚ processed food ਦੇ export ਵਿੱਚ ਕਰੀਬ-ਕਰੀਬ 150 percent ਦਾ ਵਾਧਾ ਹੋਇਆ ਹੈ। ਅੱਜ ਅਸੀਂ 50,000 million USD ਤੋਂ ਜ਼ਿਆਦਾ ਦਾ agro export ਕਰਕੇ globally 7ਵੇਂ ਨੰਬਰ ‘ਤੇ ਆ ਗਏ ਹਾਂ। Food processing industry ਨਾਲ ਜੁੜਿਆ ਅਜਿਹਾ ਖੇਤਰ ਨਹੀਂ ਹੈ, ਜਿਸ ਵਿੱਚ ਭਾਰਤ ਨੇ ਅਪ੍ਰਤੱਖ ਵਾਧਾ ਨਾ ਦਰਜ ਕੀਤਾ ਹੋਵੇ!  ਇਹ food sector ਫੂਡ ਸੈਕਟਰ ਨਾਲ ਜੁੜੀ ਹਰ company ਦੇ ਲਈ, ਹਰ startup ਦੇ ਲਈ ਇੱਕ golden opportunity ਹੈ।

 

Friends,

ਇਹ ਗ੍ਰੋਥ ਆਪਣੇ ਆਪ ਵਿੱਚ speedy ਅਤੇ rapid ਜ਼ਰੂਰ ਲੱਗ ਰਹੀ ਹੈ, ਇਸ ਦੇ ਪਿਛੇ ਸਾਡੀ consistent ਅਤੇ dedicated ਮਿਹਨਤ ਵੀ ਰਹੀ ਹੈ। ਸਾਡੀ ਸਰਕਾਰ ਦੇ ਦੌਰਾਨ ਵੀ ਭਾਰਤ ਨੇ ਪਹਿਲੀ ਵਾਰ agri export policy ਬਣਾਈ। ਅਸੀਂ nationwide logistics ਅਤੇ infrastructure ਦਾ network ਖੜ੍ਹਾ ਕੀਤਾ। 

ਅੱਜ ਭਾਰਤ ਵਿੱਚ 100 ਤੋਂ ਜ਼ਿਆਦਾ  district ਅਤੇ district-level ’ਤੇ export hubs ਤਿਆਰ ਹੋਏ ਹਨ ਜਿਸ ਨਾਲ districts ਸਿੱਧੇ global market ਨਾਲ ਜੁੜੇ ਹਨ। ਪਹਿਲਾਂ ਦੇਸ਼ ਵਿੱਚ 2 mega food parks ਹੁੰਦੇ ਸਨ। ਅੱਜ ਇਹ ਸੰਖਿਆ 20 ਤੋਂ ਵੀ ਜ਼ਿਆਦਾ ਹੋ ਗਈ ਹੈ।  ਪਹਿਲਾਂ ਸਾਡੀ processing capacity 12 ਲੱਖ ਮੀਟ੍ਰਿਕ ਟਨ ਸੀ। ਹੁਣ ਇਹ 200 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਹੈ। ਯਾਨੀ, 9 ਵਰ੍ਹਿਆਂ ਵਿੱਚ 15 ਗੁਣਾ ਤੋਂ ਜ਼ਿਆਦਾ ਦਾ ਵਾਧਾ!

ਅਜਿਹੇ ਕਈ products ਹਨ ਜੋ ਪਹਿਲੀ ਵਾਰ ਵਿਦੇਸ਼ੀ ਬਜ਼ਾਰਾਂ ਵਿੱਚ ਜਾ ਰਹੇ ਹਨ। ਜੈਸੇ ਹਿਮਾਚਲ ਪ੍ਰਦੇਸ਼ ਦਾ black  garlic, ਕੱਛ ਦਾ dragon fruit ਜਾਂ ਕਮਲਯ, ਮੱਧ ਪ੍ਰਦੇਸ਼ ਦਾ soya milk powder, ਲੱਦਾਖ ਦਾ karkichu apple, ਪੰਜਾਬ ਦਾ cavendish banana, ਜੰਮੂ ਦਾ gucchi mushroom, ਕਰਨਾਟਕ ਦਾ raw honey, ਅਜਿਹੇ ਕਿਤਨੇ ਹੀ products ਹਨ ਜੋ ਕਈ ਦੇਸ਼ ਵਿੱਚ ਪਹਿਲੀ ਪਸੰਦ ਬਣ ਗਏ ਹਨ, ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਯਾਨੀ ਤੁਹਾਡੇ ਲਈ ਪੂਰੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਬਜ਼ਾਰ ਬਣ ਰਿਹਾ ਹੈ।

ਸਾਥੀਓ,

ਭਾਰਤ ਦੇ ਅੰਦਰ ਵੀ ਹੋਰ ਇੱਕ factor ਉੱਭਰ ਰਿਹਾ ਹੈ। ਮੈਂ ਇਸ ਬਾਰੇ ਵਿੱਚ ਵੀ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਅੱਜ ਭਾਰਤ ਵਿੱਚ ਤੇਜ਼ੀ ਨਾਲ urbanization ਵੱਧ ਰਿਹਾ ਹੈ। ਵਧਦੇ ਅਵਸਰਾਂ ਦੇ ਨਾਲ ਘਰ ਦੇ ਬਾਹਰ ਕੰਮ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਵਧ ਰਹੀ ਹੈ। ਇਸ ਦੇ ਕਾਰਨ packaged food ਦੀ ਮੰਗ ਕਾਫੀ ਵਧੀ ਹੈ, ਕਾਫੀ ਵਧੀ ਰਹੀ ਹੈ। ਇਸ ਨਾਲ ਸਾਡੇ ਕਿਸਾਨਾਂ ਦੇ ਲਈ, ਸਾਡੇ startups ਅਤੇ small entrepreneurs ਦੇ ਲਈ unexplored opportunities create ਹੋ ਰਹੀ ਹੈ। ਇਨ੍ਹਾਂ possibilities ਦੇ ਲਈ, ਇਨ੍ਹਾਂ ambitious policies ਦੇ ਲਈ ਤੁਹਾਡੇ plans ਵੀ ਉਤਨੇ ਹੀ ambitious ਹੋਣੇ ਚਾਹੀਦੇ ਹਨ।

 

ਸਾਥੀਓ,

Food processing sector ਵਿੱਚ ਭਾਰਤ ਦੀ growth story ਦੇ ਤਿੰਨ ਸਭ ਤੋਂ ਪ੍ਰਮੁੱਖ ਅਧਾਰ ਹਨ। ਛੋਟੇ ਕਿਸਾਨ, ਛੋਟੇ ਉਦਯੋਗ, ਅਤੇ ਮਹਿਲਾਵਾਂ! ਛੋਟੇ ਕਿਸਾਨਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦਾ ਲਾਭ ਵਧਾਉਣ ਦੇ ਲਈ ਅਸੀਂ Farmer Produce Organisations- FPOs ਨੂੰ ਪ੍ਰਭਾਵੀ platform ਦੇ ਰੂਪ ਵਿੱਚ ਇਸਤੇਮਾਲ ਕੀਤਾ ਹੈ। ਭਾਰਤ ਵਿੱਚ ਅਸੀਂ 10,000 ਨਵੇਂ FPOs ਬਣਵਾ ਰਹੇ ਹਾਂ ਜਿਨ੍ਹਾਂ ਵਿੱਚੋਂ 7 ਹਜ਼ਾਰ ਬਣ ਵੀ ਚੁੱਕੇ ਹਨ। ਇਸ ਰਾਹੀਂ ਕਿਸਾਨਾਂ ਦੇ ਲਈ market ਤੱਕ ਪਹੁੰਚ ਅਤੇ processing ਸੁਵਿਧਾਵਾਂ ਦੀ ਉਪਲਬਧਤਾ ਵਧ ਰਹੀ ਹੈ। Small scale industries ਦੀ ਭਾਗੀਦਾਰੀ ਵਧਾਉਣ ਦੇ ਲਈ food processing ਵਿੱਚ ਕਰੀਬ 2 ਲੱਖ micro enterprises ਨੂੰ ਸੰਗਠਿਤ ਕੀਤਾ ਜਾ ਰਿਹਾ ਹੈ। One District One Product- ODOP ਜਿਹੀਆਂ ਯੋਜਨਾਵਾਂ ਰਾਹੀਂ ਵੀ ਛੋਟੇ ਕਿਸਾਨਾਂ ਅਤੇ ਲਘੂ ਉਦਯੋਗਾਂ ਨੂੰ ਨਵੀਂ ਪਹਿਚਾਣ ਮਿਲੀ ਹੈ।

ਸਾਥੀਓ,

ਅੱਜ ਭਾਰਤ ਦੁਨੀਆ ਨੂੰ women-led development ਦਾ ਮਾਰਗ ਦਿਖਾ ਰਿਹਾ ਹੈ। ਭਾਰਤ ਦੀ economy ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਇਸ ਦਾ ਵੀ ਫਾਇਦਾ food processing industry ਨੂੰ ਹੋ ਰਿਹਾ ਹੈ। ਅੱਜ ਭਾਰਤ ਵਿੱਚ 9 ਕਰੋੜ ਤੋਂ ਜ਼ਿਆਦਾ ਮਹਿਲਾਵਾਂ  self-help groups ਨਾਲ ਜੁੜੀਆਂ ਹਨ। ਤੁਸੀਂ ਸਭ ਜਾਣਦੇ ਹੋ, ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ food science ਦੀ leading scientists ਮਹਿਲਾਵਾਂ ਹੀ ਰਹੀਆਂ ਹਨ। ਅਸੀਂ ਜੋ  food diversity ਦੇਖਦੇ ਹਾਂ, ਭਾਰਤੀ ਮਹਿਲਾਵਾਂ ਦੀ skil ਅਤੇ knowledge ਦਾ ਨਤੀਜਾ ਹੈ। ਅਚਾਰ, ਪਾਪੜ, ਚਿਪਸ, ਮੁਰੱਬਾ ਜਿਹੇ ਕਿਤਨੇ ਹੀ products ਦੀ ਮਾਰਕਿਟ ਨੂੰ ਮਹਿਲਾਵਾਂ ਆਪਣੇ ਘਰਾਂ ਤੋਂ ਚਲਾਉਂਦੀਆਂ ਰਹੀਆਂ ਹਨ।

ਭਾਰਤ ਦੀਆਂ ਮਹਿਲਾਵਾਂ ਵਿੱਚ food processing industry ਨੂੰ lead  ਕਰਨ ਦੀ ਸੁਭਾਵਿਕ ਸਮਰੱਥਾ ਹੈ। ਇਸ ਦੇ ਲਈ ਹਰ ਪੱਧਰ ’ਤੇ ਮਹਿਲਾਵਾਂ ਨੂੰ, ਕੁਟੀਰ ਉਦਯੋਗਾਂ ਅਤੇ self-help groups ਨੂੰ promote ਕੀਤਾ ਜਾ ਰਿਹਾ ਹੈ। ਅੱਜ ਇਸ ਪ੍ਰੋਗਰਾਮ ਵਿੱਚ ਵੀ 1 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਜੋ women self-help groups ਚਲਾਉਂਦੀਆਂ ਹਨ, ਕਰੋੜਾਂ ਰੁਪਏ ਦੀ seed capital ਦਿੱਤੀ ਗਈ ਅਤੇ ਮੈਂ technologically ਹੁਣ ਇੱਥੋਂ ਉਸ ਨੂੰ already ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤਾ ਹੈ। ਮੈਂ ਇਨ੍ਹਾਂ ਮਹਿਲਾਵਾਂ ਨੂੰ ਵਿਸ਼ੇਸ਼ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

Friends,

ਭਾਰਤੀ ਵਿੱਚ ਜਿੰਨੀ ਸੱਭਿਆਚਾਰ ਵਿਵਿਧਤਾ ਹੈ, ਓਨੀ ਹੀ ਖੁਰਾਕ ਵਿਵਿਧਤਾ, food diversity ਵੀ ਹੈ। ਸਾਡੀ ਇਹ food diversity, ਦੁਨੀਆ ਦੇ ਹਰ investor ਦੇ ਲਈੰ dividend ਹੈ। ਅੱਜ ਜਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਉਤਸ਼ਾਹ ਵਧਿਆ ਹੈ ਉਹ ਆਪ ਸਭ ਦੇ ਲਈ ਬਹੁਤ ਵੱਡੀ opportunity ਲੈ ਕੇ ਆਇਆ ਹੈ। ਪੂਰੀ ਦੁਨੀਆ ਦੀ food industry ਦੇ ਕੋਲ, ਭਾਰਤ ਦੀ ਖੁਰਾਕ ਪਰੰਪਰਾਵਾਂ ਤੋਂ ਵੀ ਸਿੱਖਣ ਦੇ ਲਈ ਬਹੁਤ ਕੁਝ ਹੈ।

ਸਾਡੇ ਇੱਥੇ ਸਦੀਆਂ ਤੋਂ ਇੱਕ ਗੱਲ ਯਾਨੀ ਜੀਵਨ ਦਾ ਹਿੱਸਾ ਹੈ, ਹਰ ਪਰਿਵਾਰ ਦੀ ਸੋਚ ਦੀ ਹਿੱਸਾ ਹੈ। ਸਾਡੇ ਇੱਥੇ ਕਿਹਾ ਜਾਂਦਾ ਹੈ- ‘ਯਥਾ ਅੰਨਮ੍, ਤਥਾ ਮੰਨਮ੍’(यथा अन्नम्, तथा मन्नम्)। ਅਰਥਾਤ, ਅਸੀਂ ਜਿਹਾ ਜਾ ਖਾਣਾ ਖਾਂਦੇ ਹਾਂ, ਅਜਿਹਾ ਹੀ ਸਾਡਾ ਮਨ ਵੀ ਬਣਦਾ ਹੈ। ਯਾਨੀ, food ਨਾ ਸਿਰਫ਼ ਸਾਡੀ physical health ਵਿੱਚ ਬਹੁਤ ਵੱਡਾ factor ਹੁੰਦਾ ਹੈ, ਬਲਕਿ ਸਾਡੀ mental health ਵਿੱਚ ਵੀ  ਬਹੁਤ ਵੱਡਾ role ਨਿਭਾਉਂਦਾ ਹੈ। ਭਾਰਤ ਦਾ sustainable food culture, ਹਜ਼ਾਰਾਂ ਵਰ੍ਹਿਆਂ ਦੀ ਵਿਕਾਸ ਯਾਤਰਾ ਦਾ ਪਰਿਣਾਮ ਹੈ। ਸਾਡੇ ਪੂਰਵਜਾਂ ਨੇ food habits ਨੂੰ ਆਯੁਰਵੇਦ ਨਾਲ ਜੋੜਿਆ। ਆਯੁਰਵੇਦ ਵਿੱਚ ਕਿਹਾ ਜਾਂਦਾ ਹੈ – ‘ਰਿਕਤ-ਭੁਕ’ (ऋत-भुक्) ਅਰਥਾਤ season ਦੇ ਹਿਸਾਬ ਨਾਲ ਖਾਨਪਾਨ, ‘ਮਿਤ ਭੁਕ’ (मित् भुक्) ਅਰਥਾਤ balanced diet, ਅਤੇ ‘ਹਿਤ ਭੁਕ’(हित भुक्), ਅਰਥਾਤ healthy foods, ਇਹ ਭਾਰਤ ਦੀ ਵਿਗਿਆਨੀ ਸਮਝ ਦਾ ਅਹਿਮ ਹਿੱਸਾ ਹੈ।

ਸਦੀਆਂ ਤੋਂ ਭਾਰਤ ਤੋਂ ਹੋਣ ਵਾਲੇ ਖੁਰਾਕ ਅਤੇ ਖਾਸ ਤੌਰ ‘ਤੇ ਮਸਾਲਿਆਂ ਦੇ ਵਪਾਰ ਦੇ ਜ਼ਰੀਏ ਭਾਰਤ ਦੇ ਇਸ ਗਿਆਨ ਦਾ ਲਾਭ ਪੂਰੇ ਵਿਸ਼ਵ ਨੂੰ ਮਿਲੇਗਾ। ਅੱਜ ਜਦੋਂ ਅਸੀਂ global food security ਦੀ ਗੱਲ ਕਰਦੇ ਹਾਂ, ਜਦੋਂ global health ਨੂੰ ਲੈ ਕੇ ਇੰਨੇ concerns express ਕੀਤੇ ਜਾਂਦੇ ਹਨ, ਤਾਂ ਇਹ ਜ਼ਰੂਰੀ ਹੋ ਗਿਆ ਹੈ ਕਿ ਸਾਡੀ food processing industry sustainable ਅਤੇ healthy food habits ਦੇ ਇਸ ancient knowledge ਨੂੰ ਵੀ ਜਾਣੋ, ਸਮਝੇ ਅਤੇ ਉਸ ਨੂੰ adopt ਕਰੇ।

 

ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ millets ਦਾ। ਇਸ ਸਾਲ ਦੁਨੀਆ International Millets Year ਮਨਾ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ millets ਸਾਡੀ superfood bucket ਦਾ ਹਿੱਸਾ ਹਨ। ਭਾਰਤ ਵਿੱਚ ਅਸੀਂ ਇਸ ਸ਼੍ਰੀ ਅੰਨ ਦੀ ਪਹਿਚਾਣ ਦਿੱਤੀ ਹੈ। ਸਦੀਆਂ ਤੋਂ ਜ਼ਿਆਦਾਤਰ civilizations ਵਿੱਚ millets, ਯਾਨੀ ਸ਼੍ਰੀ ਅੰਨ ਨੂੰ ਬਹੁਤ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ। ਲੇਕਿਨ, ਇਹ ਬੀਤੇ ਕੁਝ ਦਹਾਕਿਆਂ ਵਿੱਚ ਭਾਰਤ ਸਮੇਤ ਅਨੇਕ ਦੇਸ਼ਾਂ ਤੋਂ millets, food habit ਤੋਂ ਬਾਹਰ ਹੁੰਦੇ ਚਲੇ ਗਏ। ਇਸ ਦਾ ਬਹੁਤ ਵੱਡਾ ਨੁਕਸਾਨ global health ਨੂੰ ਵੀ ਹੋਇਆ, sustainable farming ਨੂੰ ਵੀ ਹੋਇਆ, ਅਤੇ sustainable economy ਨੂੰ ਵੀ ਹੋਇਆ।

 

ਭਾਰਤ ਦੀ ਪਹਿਲ ‘ਤੇ ਅੱਜ ਦੁਨੀਆ ਵਿੱਚ ਇੱਕ ਵਾਰ ਫਿਰ millets ਨੂੰ ਲੈ ਕੇ ਜਾਗਰੂਕਤਾ ਅਭਿਯਾਨ ਸ਼ੁਰੂ ਹੋਇਆ ਹੈ। ਮੈਨੂੰ ਵਿਸ਼ਵਾਸ ਹੈ, ਜਿਵੇਂ ਇੰਟਰਨੈਸ਼ਨਲ ਯੋਗ ਦਿਵਸ ਨੇ ਯੋਗ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ, ਓਵੇਂ ਹੀ ਹੁਣ millets ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣਗੇ। ਹੁਣ ਜਦੋਂ ਭਾਰਤ ਨੇ G20 Summit ਵਿੱਚ ਦੁਨੀਆ ਦੇ ਵੱਡੇ-ਵੱਡੇ leaders ਨੂੰ host ਕੀਤਾ, ਅਤੇ ਇਸੇ ਥਾਂ ‘ਤੇ ਹੋਇਆ ਸੀ, ਤਾਂ ਉਨ੍ਹਾਂ ਨੂੰ ਵੀ millets ਤੋਂ ਬਣੀ dishes ਖੂਬ ਪਸੰਦ ਆਈਆਂ।

ਅੱਜ ਭਾਰਤ ਵਿੱਚ ਕਈ ਵੱਡੀਆਂ-ਵੱਡੀਆਂ ਕੰਪਨੀਆਂ millets ਨਾਲ ਬਣੇ processed food items, ਮਾਰਕਿਟ ਵਿੱਚ launch ਕਰ ਰਹੀਆਂ ਹਨ। ਇਸ ਦਿਸ਼ਾ ਵਿੱਚ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਅਵਸਰ ਬਣਨ, ਕਿਵੇਂ ਸ਼੍ਰੀ ਅੰਨ ਦੀ food market ਵਿੱਚ ਹਿੱਸੇਦਾਰੀ ਵਧੇ, ਆਪ ਸਭ ਇਸ ‘ਤੇ ਚਰਚਾ ਕਰੋ, ਇਸ ਦਾ ਇੱਕ collective roadmap ਤਿਆਰ ਕਰੋ, ਜਿਸ ਦਾ ਲਾਭ industry ਅਤੇ ਕਿਸਾਨ, ਦੋਨਾਂ ਨੂੰ ਹੋਵੇ।

Friends,

ਇਸ conference ਵਿੱਚ ਤੁਹਾਡੇ ਸਾਹਮਣੇ ਕਈ futuristic subjects ਦੇ ਲਈ ਚਰਚਾ ਹੋਣ ਵਾਲੀ ਹੈ। Industry ਅਤੇ ਵੱਡੇ ਆਲਮੀ ਹਿਤ, ਦੋਨਾਂ ਵਿਸ਼ਿਆਂ 'ਤੇ ਤੁਸੀਂ ਚਰਚਾ ਕਰੋ, ਉਸ ਦਿਸ਼ਾ ਵਿੱਚ ਕਦਮ ਉਠਾਓ। ਜਿਵੇਂ ਕਿ, G20 Group ਨੇ Delhi Declaration ਵਿੱਚ sustainable agriculture, food security ਅਤੇ nutrition security ‘ਤੇ ਜ਼ੋਰ ਦਿੱਤਾ ਹੈ। ਇਸ ਵਿਸ਼ੇ ਵਿੱਚ food processing ਨਾਲ ਜੁੜੇ ਸਾਰੇ partners ਦੀ ਬਹੁਤ ਵੱਡੀ ਭੂਮਿਕਾ ਹੈ। ਸਾਨੂੰ ਇਸ ਦੇ ਲਈ ਖ਼ੁਦ ਨੂੰ ਤਿਆਰ ਕਰਨਾ ਹੋਵੇਗਾ।

ਅਸੀਂ ਦੇਸ਼ ਵਿੱਚ 10 ਕਰੋੜ ਤੋਂ ਜ਼ਿਆਦਾ ਬੱਚਿਆਂ ਨੂੰ, girls ਅਤੇ pregnant women ਨੂੰ ਪੋਸ਼ਕ ਆਹਾਰ ਉਪਲਬਧ ਕਰਵਾਉਂਦੇ ਹਨ। ਹੁਣ ਸਮਾਂ ਹੈ ਕਿ ਅਸੀਂ ਖੁਰਾਕ ਵੰਡ ਪ੍ਰੋਗਰਾਮ ਨੂੰ diversified food basket ਦੀ ਦਿਸ਼ਾ ਵਿੱਚ ਲੈ ਜਾਈਏ। ਇਸੇ ਤਰ੍ਹਾਂ, ਸਾਨੂੰ post-harvest losses ਨੂੰ ਹੋਰ ਘੱਟ ਕਰਨਾ ਹੋਵੇਗਾ। Packaging ਵਿੱਚ ਹੋਰ ਬਿਹਤਰ technology ਲਿਆਉਣ ਦੇ ਲਈ ਕੰਮ ਕਰਨਾ ਹੋਵੇਗਾ। Sustainable lifestyle ਦੇ ਲਈ food wastage ਨੂੰ ਵੀ ਰੋਕਣਾ ਇੱਕ ਵੱਡੀ ਚੁਣੌਤੀ ਹੈ। ਸਾਡੇ products ਅਜਿਹੇ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ wastage ਰੁਕੇ।

 

Technology ਵੀ ਇਸ ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ। ਸਾਨੂੰ perishable products ਦੀ processing ਜ਼ਿਆਦਾ ਤੋਂ ਜ਼ਿਆਦਾ ਵਧਾਉਣੀ ਹੋਵੇਗੀ। ਇਸ ਨਾਲ wastage ਵੀ ਘੱਟ ਹੋਵੇਗੀ, ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ, ਅਤੇ price fluctuation ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਸਾਨੂੰ ਕਿਸਾਨਾਂ ਦੇ ਹਿਤਾਂ ਅਤੇ consumers satisfaction ਦਰਮਿਆਨ ਵੀ ਸੰਤੁਲਨ ਬਣਾਉਣਾ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਇਸ ਆਯੋਜਨ ਵਿੱਚ ਅਜਿਹੇ ਸਾਰੇ ਵਿਸ਼ਿਆਂ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਇੱਥੇ ਜੋ ਨਿਸ਼ਕਰਸ਼ ਨਿਕਲਣਗੇ ਉਨ੍ਹਾਂ ਨਾਲ ਵਿਸ਼ਵ ਦੇ ਲਈ ਇੱਕ sustainable ਅਤੇ food secured ਭਵਿੱਖ ਦੀ ਨੀਂਹ ਪਵੇਗੀ।

ਆਪ ਸਭ ਨੂੰ ਇੱਕ ਵਾਰ ਫਿਰ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਅਤੇ ਮੈਂ ਜੋ ਲੋਕ ਦਿੱਲੀ ਹਨ, ਦਿੱਲੀ ਦੇ ਆਸ-ਪਾਸ ਹਨ ਇਹ ਜੋ ਵਿਸ਼ਿਆਂ ਵਿੱਚ ਰੂਚੀ ਰੱਖਦੇ ਹਨ ਚਾਹੇ agriculture universities ਦੇ students ਹੋਣ, startup ਦੀ ਦੁਨੀਆ ਦੇ ਲੋਕ ਹੋਣ, ਕਿਸਾਨ ਸੰਗਠਨ ਚਲਾਉਣ ਵਾਲੇ ਲੋਕ ਹੋਣ, ਮੈਂ ਉਨ੍ਹਾਂ ਨੂੰ ਤਾਕੀਦ ਕਰਾਂਗਾ... ਤਿੰਨ ਦਿਨ ਇਹ festival ਇੱਥੇ ਚਲਣ ਵਾਲਾ ਹੈ, ਤੁਸੀਂ ਜ਼ਰੂਰ ਆਓ... ਦੋ-ਚਾਰ ਘੰਟੇ ਲਗਾਓ...ਦੇਖੋ ਦੁਨੀਆ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ। ਸਾਡੇ ਖੇਤ ਦੀ ਹਰ ਚੀਜ਼ ਦਾ ਕਿੰਨੇ ਪ੍ਰਕਾਰ ਨਾਲ ਉਪਯੋਗ ਅਸੀਂ ਕਰ ਸਕਦੇ ਹਾਂ। ਅਸੀਂ ਕਿਵੇਂ value addition ਕਰਕੇ ਸਾਡੀ income ਵਧਾ ਸਕਦੇ ਹਾਂ। ਬਹੁਤ ਸਾਰੀਆਂ ਚੀਜਾਂ ਅੱਜ ਇੱਥੇ ਮੌਜੂਦ ਹਨ।

 

ਮੇਰੇ ਕੋਲ ਜਿੰਨਾ ਸਮਾਂ ਸੀ ਲੇਕਿਨ ਉਸ ਵਿੱਚ ਜਿੰਨਾ ਵੀ ਮੈਨੂੰ ਦੇਖਣ ਦਾ ਅਵਸਰ ਮਿਲਿਆ, ਉਹ ਵਾਕਈ ਪ੍ਰਭਾਵਿਤ ਕਰਨ ਵਾਲਾ ਹੈ। ਅਤੇ ਇਸ ਲਈ ਮੈਂ ਇੱਥੇ ਹਾਂ ਜੋ ਉਨ੍ਹਾਂ ਤਾਂ ਤਾਕੀਦ ਕਰਾਂਗਾ ਇੱਕ-ਇੱਕ stall ‘ਤੇ ਜਾ ਕੇ ਉਨ੍ਹਾਂ ਚੀਜਾਂ ਨੂੰ ਦੇਖੋ ਉਸ ਨੂੰ ਅੱਗੇ ਵਧਾਉਣ ਵਿੱਚ, ਉਸ ਵਿੱਚ ਵੀ value addition ਦਾ ਕੰਮ ਤੁਸੀਂ ਕਰ ਸਕਦੇ ਹੋ। ਲੇਕਿਨ ਮੈਂ ਦੇਸ਼ ਦੇ ਲੋਕਾਂ ਨੂੰ ਵੀ ਕਹਾਂਗਾ ਕਿ ਜਿਸ ਦੇ ਕੋਲ ਵੀ ਦਿੱਲੀ ਪਹੁੰਚਣ ਦੀ ਹੁਣ ਸੰਭਾਵਨਾ ਹੋਵੇ ਉਹ ਤਿੰਨ ਦਿਨ ਦਾ ਫਾਇਦਾ ਉਠਾਵੇ ਅਤੇ ਇੰਨੇ ਵੱਡੇ ਸ਼ਾਨਦਾਰ ਆਯੋਜਨ ਦਾ ਲਾਭ ਉਹ ਵੀ ਲੈਣ। ਇਸੇ ਉਮੀਦ ਦੇ ਨਾਲ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi