ਸਰ ਐੱਮ. ਐੱਮ. ਵਿਸ਼ਵੇਸ਼ਵਰੈਯ ਨੂੰ ਸ਼ਰਧਾਂਜਲੀ ਅਰਪਿਤ ਕੀਤੀ
“’ਸਬਕਾ ਪ੍ਰਯਾਸ’ ਨਾਲ ਭਾਰਤ ਵਿਕਸਿਤ ਰਾਸ਼ਟਰ ਬਣਨ ਦੇ ਮਾਰਗ ‘ਤੇ”
“ਕਰਨਾਟਕ ਵਿੱਚ ਗ਼ਰੀਬਾਂ ਦੀ ਸੇਵਾ ਕਰਨ ਵਾਲੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਗੌਰਵਸ਼ਾਲੀ ਪਰੰਪਰਾ ਹੈ”
“ਸਾਡੀ ਸਰਕਾਰ ਗ਼ਰੀਬਾਂ ਦੇ ਕਲਿਆਣ ਦੇ ਲਈ ਕੰਮ ਕਰਦੀ ਹੈ; ਇਸ ਨੇ ਕੰਨੜ ਸਹਿਤ ਸਾਰੀਆਂ ਰਾਸ਼ਟਰੀ ਭਾਸ਼ਾਵਾਂ ਵਿੱਚ ਮੈਡੀਕਲ ਸਿੱਖਿਆ ਦਾ ਵਿਕਲਪ ਦਿੱਤਾ ਹੈ”
“ਅਸੀਂ ਗ਼ਰੀਬਾਂ ਅਤੇ ਮੱਧ ਵਰਗ ਦੀ ਸਿਹਤ ਨੂੰ ਪ੍ਰਾਥਮਿਕਤਾ ਦਿੱਤੀ”
“ਅਸੀਂ ਸਿਹਤ ਸਬੰਧੀ ਨੀਤੀਆਂ ਵਿੱਚ ਮਹਿਲਾਵਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਰਹੇ ਹਾਂ”

ਕਰਨਾਟਕਾ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਸਦਗੁਰੂ ਸ਼੍ਰੀ ਮਧੁਸੂਧਨ ਸਾਈ ਜੀ, ਮੰਚ ‘ਤੇ ਉਪਸਥਿਤ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

ਕਰਨਟਾਕ ਦਾ ਏੱਲਾ ਸਹੋਦਰਾ ਸਹੋਦਰਿਯਾਰਿਗੇ ਨੰਨਾ ਨਮਸਕਾਰਾਗਲੁ !

(कर्नाटका दा एल्ला सहोदरा सहोदरियारिगे नन्ना नमस्कारागलु !)

 

ਆਪ ਸਭੀ ਇਤਨੇ ਉਮੰਗ ਅਤੇ ਉਤਸ਼ਾਹ ਦੇ ਨਾਲ ਅਨੇਕ ਸੁਪਨੇ ਲੈ ਕੇ, ਨਵੇਂ ਸੰਕਲਪ ਲੈ ਕੇ ਸੇਵਾ ਦੀ ਇਸ ਮਹਾਨ ਪ੍ਰਵਿਰਤੀ ਨਾਲ ਜੁੜੇ ਹੋ। ਤੁਹਾਡੇ ਦਰਸ਼ਨ ਕਰਨਾ ਇਹ ਵੀ ਮੇਰੇ ਲਈ ਸੁਭਾਗ ਹੈ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਚਿੱਕਾਬੱਲਾਪੁਰਾ, ਆਧੁਨਿਕ ਭਾਰਤ ਦੇ ਆਰਕੀਟੈਕਟਸ ਵਿੱਚੋਂ ਇੱਕ, ਸਰ ਐੱਮ. ਵਿਸ਼ਵੇਸ਼ਵਰੈਯਾ ਦੀ ਜਨਮਸਥਲੀ ਹੈ। ਹੁਣੇ ਮੈਨੂੰ ਸਰ ਵਿਸ਼ਵੇਸ਼ਵਰੈਯਾ ਦੀ ਸਮਾਧੀ ‘ਤੇ ਪੁਸ਼ਪਾਂਜਲੀ ਦਾ ਅਤੇ ਉਨ੍ਹਾਂ ਦੇ ਮਿਊਜ਼ੀਅਮ ‘ਤੇ ਜਾਣ ਦਾ ਸੁਭਾਗ ਮਿਲਿਆ। ਇਸ ਪੁਣਯ (ਪਵਿੱਤਰ) ਭੂਮੀ ਨੂੰ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ। ਇਸ ਪੁਣਯ (ਪਵਿੱਤਰ) ਭੂਮੀ ਤੋਂ ਪ੍ਰੇਰਣਾ ਲੈ ਕੇ ਹੀ ਉਨ੍ਹਾਂ ਨੇ ਕਿਸਾਨਾਂ, ਸਾਧਾਰਣ ਜਨਾਂ ਦੇ ਲਈ ਨਵੇਂ ਇਨੋਵੇਸ਼ਨ ਕੀਤੇ, ਇੰਜੀਨੀਅਰਿੰਗ ਦੇ ਬਿਹਤਰੀਨ ਪ੍ਰੋਜੈਕਟਸ ਬਣਾਏ।

ਸਾਥੀਓ,

ਇਸ ਧਰਤੀ ਨੇ ਸਤਯ ਸਾਈਂ ਗ੍ਰਾਮ ਦੇ ਰੂਪ ਵਿੱਚ ਵੀ ਸੇਵਾ ਦਾ ਇੱਕ ਅਦਭੁਤ ਮਾਡਲ ਦੇਸ਼ ਨੂੰ ਦਿੱਤਾ ਹੈ। ਸਿੱਖਿਆ ਅਤੇ ਸਿਹਤ ਦੇ ਮਾਧਿਅਮ ਨਾਲ ਜਿਸ ਪ੍ਰਕਾਰ ਮਾਨਵ ਸੇਵਾ ਦਾ ਮਿਸ਼ਨ ਇੱਥੇ ਚਲ ਰਿਹਾ ਹੈ ਉਹ ਵਾਕਈ ਅਦਭੁਤ ਹੈ। ਅੱਜ ਜੋ ਇਹ ਮੈਡੀਕਲ ਕਾਲਜ ਸ਼ੁਰੂ ਹੋ ਰਿਹਾ ਹੈ, ਇਸ ਨਾਲ ਇਹ ਮਿਸ਼ਨ ਹੋਰ ਸਸ਼ਕਤ ਹੋਇਆ ਹੈ। ਸ਼੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਹਰ ਵਰ੍ਹੇ ਅਨੇਕ ਨਵੇਂ ਪ੍ਰਤਿਭਾਵਾਨ ਡਾਕਟਰ ਦੇਸ਼ ਦੀ ਕੋਟਿ-ਕੋਟਿ ਜਨਤਾ ਦੀ ਸੇਵਾ ਵਿੱਚ ਰਾਸ਼ਟਰ ਨੂੰ ਸਮਰਪਿਤ ਕਰੇਗਾ। ਮੈਂ ਸੰਸਥਾਨ ਨੂੰ ਅਤੇ ਚਿੱਕਬੱਲਾਪੁਰਾ ਇੱਥੋਂ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਈਓ ਅਤੇ ਭੈਣੋਂ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਵਿਕਸਿਤ ਹੋਣ ਦਾ ਸੰਕਲਪ ਲਿਆ ਹੈ। ਕਈ ਵਾਰ ਲੋਕ ਪੁੱਛਦੇ ਹਨ ਕਿ ਭਾਰਤ ਇਤਨੇ ਘੱਟ ਸਮੇਂ ਵਿੱਚ ਕਿਉਂਕਿ ਮੈਂ ਕਿਹਾ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ ਤਾਂ ਲੋਕ ਪੁੱਛਦੇ ਹਨ ਕਿ ਇਤਨੇ ਘੱਟ ਸਮੇਂ ਵਿੱਚ ਭਾਰਤ ਵਿਕਸਿਤ ਕਿਵੇਂ ਬਣੇਗਾ? ਇਤਨੀਆਂ ਚੁਣੌਤੀਆਂ ਹਨ, ਇਤਨਾ ਕੰਮ ਹੈ, ਇਤਨੇ ਕੰਮ ਘੱਟ ਸਮੇਂ ਵਿੱਚ ਪੂਰਾ ਕਿਵੇਂ ਹੋਵੇਗਾ? ਇਸ ਸਵਾਲ ਦਾ ਇੱਕ ਹੀ ਜਵਾਬ ਹੈ – ਸਬਕਾ ਪ੍ਰਯਾਸ। ਹਰ ਦੇਸ਼ਵਾਸੀ ਦੇ ਸਾਂਝੇ ਪ੍ਰਯਾਸਾਂ ਨਾਲ ਇਹ ਸੰਭਵ ਹੋ ਕੇ ਹੀ ਰਹੇਗਾ। ਇਸ ਲਈ ਭਾਜਪਾ ਸਰਕਾਰ ਨਿਰੰਤਰ ਸਭ ਦੀ ਭਾਗੀਦਾਰੀ ‘ਤੇ ਬਲ ਦੇ ਰਹੀ ਹੈ। ਵਿਕਸਿਤ ਭਾਰਤ ਦੇ ਲਕਸ਼ ਦੀ ਪ੍ਰਾਪਤੀ ਵਿੱਚ ਸਾਡੇ ਸਮਾਜਿਕ ਸੰਗਠਨਾਂ ਦੀ, ਧਾਰਮਿਕ ਸੰਗਠਨਾਂ ਦੀ ਭੂਮਿਕਾ ਵੀ ਬਹੁਤ ਬੜੀ ਹੈ। ਕਰਨਾਟਕ ਵਿੱਚ ਤਾਂ ਸੰਤਾਂ, ਆਸ਼ਰਮਾਂ, ਮਠਾਂ ਦੀ ਮਹਾਨ ਪਰੰਪਰਾ ਰਹੀ ਹੈ। ਇਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਆਸਥਾ ਅਤੇ ਅਧਿਆਤਮ ਦੇ ਨਾਲ-ਨਾਲ ਗ਼ਰੀਬਾਂ, ਦਲਿਤਾਂ, ਪਿਛੜਿਆਂ, ਆਦਿਵਾਸੀਆਂ ਨੂੰ ਸਸ਼ਕਤ ਕਰਦੀਆਂ ਰਹੀਆਂ ਹਨ। ਤੁਹਾਡੇ ਸੰਸਥਾਨ ਦੁਆਰਾ ਕੀਤੇ ਜਾ ਰਹੇ ਸਮਾਜਿਕ ਕਾਰਜ ਵੀ, ਸਬਕਾ ਪ੍ਰਯਾਸ ਦੀ ਭਾਵਨਾ ਨੂੰ ਹੀ ਸਸ਼ਕਤ ਕਰਦੇ ਹਨ।

 

ਸਾਥੀਓ,

ਮੈਂ ਦੇਖ ਰਿਹਾ ਸਾਂ, ਸ਼੍ਰੀ ਸਤਯ ਸਾਈ ਯੂਨੀਵਰਸਿਟੀ ਦਾ ਉਦੇਸ਼ ਵਾਕ ਹੈ- 

“ਯੋਗ: ਕਰਮਸੁ ਕੌਸ਼ਲਮ੍।” ("योगः कर्मसु कौशलम्’।) ਅਰਥਾਤ, ਕਰਮਾਂ ਵਿੱਚ ਕੁਸ਼ਲਤਾ ਹੀ ਯੋਗ ਹੈ। ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਵੀ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਇਮਾਨਦਾਰੀ ਨਾਲ, ਬਹੁਤ ਕੁਸ਼ਲਤਾ ਨਾਲ ਕਾਰਜ ਕਰਨ ਦਾ ਪ੍ਰਯਾਸ ਕੀਤਾ ਗਿਆ ਹੈ। ਦੇਸ਼ ਵਿੱਚ ਮੈਡੀਕਲ ਐਜੂਕੇਸ਼ਨ ਨਾਲ ਜੁੜੇ ਅਨੇਕ ਰਿਫਾਰਮ ਕੀਤੇ ਗਏ ਹਨ। ਇਸ ਨਾਲ ਸਰਕਾਰ ਦੇ ਨਾਲ-ਨਾਲ ਜੋ ਦੂਸਰੇ ਸੰਗਠਨ ਹਨ, ਉਨ੍ਹਾਂ ਦੇ ਲਈ ਵੀ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣਾ ਹੁਣ ਅਸਾਨ ਹੋ ਗਿਆ ਹੈ। ਸਰਕਾਰ ਹੋਵੇ, ਪ੍ਰਾਈਵੇਟ ਸੈਕਟਰ ਹੋਵੇ, ਸਮਾਜਿਕ ਸੈਕਟਰ ਹੋਵੇ, ਸੱਭਿਆਚਾਰਕ ਗਤਿਵਿਧੀ ਹੋਵੇ ਸਾਰਿਆਂ ਦੇ ਪ੍ਰਯਾਸਾਂ ਦਾ ਪਰਿਣਾਮ ਅੱਜ ਦਿਖ ਰਿਹਾ ਹੈ। ਸਾਲ 2014 ਵਿੱਚ ਸਾਡੇ ਦੇਸ਼ ਵਿੱਚ 380 ਤੋਂ ਵੀ ਘੱਟ ਮੈਡੀਕਲ ਕਾਲਜ ਸਨ Less than 380। ਅੱਜ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਧ ਕੇ 650 ਤੋਂ ਵੀ ਅਧਿਕ ਹੋ ਗਈ ਹੈ। ਇਨ੍ਹਾਂ ਵਿੱਚੋਂ 40 ਮੈਡੀਕਲ ਕਾਲਜ Aspirational Districts ਵਿੱਚ ਬਣੇ ਹਨ, ਜੋ ਜ਼ਿਲ੍ਹੇ ਵਿਕਾਸ ਦੇ ਹਰ ਪਹਿਲੂ ਵਿੱਚ ਪਿੱਛੇ ਸਨ, ਉੱਥੇ ਮੈਡੀਕਲ ਕਾਲਜ ਬਣੇ ਹਨ।

ਸਾਥੀਓ,

ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਡੀਕਲ ਸੀਟਾਂ ਦੀ ਸੰਖਿਆ ਲਗਭਗ ਦੁੱਗਣੀ ਹੋ ਚੁੱਕੀ ਹੈ। ਆਜ਼ਾਦੀ ਦੇ 75 ਵਰ੍ਹਿਆਂ ਵਿੱਚ ਜਿਤਨੇ ਡਾਕਟਰ ਦੇਸ਼ ਵਿੱਚ ਬਣੇ, ਉਤਨੇ ਡਾਕਟਰ ਅਗਲੇ 10 ਸਾਲ ਵਿੱਚ ਬਣਨ ਜਾ ਰਹੇ ਹਨ। ਇਹ ਜੋ ਕੰਮ ਦੇਸ਼ ਵਿੱਚ ਹੋ ਰਿਹਾ ਹੈ, ਉਸ ਦਾ ਲਾਭ ਕਰਨਾਟਕਾ ਨੂੰ ਵੀ ਮਿਲ ਰਿਹਾ ਹੈ। ਕਰਨਾਟਕਾ ਵਿੱਚ ਅੱਜ ਲਗਭਗ 70 ਮੈਡੀਕਲ ਕਾਲਜ ਹਨ। ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ਨਾਲ ਜੋ ਮੈਡੀਕਲ ਕਾਲਜ ਬੀਤੇ ਵਰ੍ਹਿਆਂ ਵਿੱਚ ਬਣੇ ਹਨ, ਉਨ੍ਹਾਂ ਵਿੱਚੋਂ ਇੱਕ ਇੱਥੇ ਚਿੱਕਬੱਲਾਪੁਰਾ ਵਿੱਚ ਵੀ ਬਣਿਆ ਹੈ। ਇਸ ਵਰ੍ਹੇ ਦੇ ਕੇਂਦਰ ਸਰਕਾਰ ਦੇ ਬਜਟ ਵਿੱਚ ਤਾਂ ਅਸੀਂ ਡੇਢ ਸੌ ਨਰਸਿੰਗ ਸੰਸਥਾਨ ਬਣਾਉਣ ਦੀ ਵੀ ਘੋਸ਼ਣਾ ਕੀਤੀ ਹੈ। ਇਸ ਨਾਲ ਨਰਸਿੰਗ ਦੇ ਖੇਤਰ ਵਿੱਚ ਵੀ ਨੌਜਵਾਨਾਂ ਦੇ ਲਈ ਬਹੁਤ ਅਵਸਰ ਬਣਨ ਵਾਲੇ ਹਨ।

 

ਸਾਥੀਓ,

ਅੱਜ ਜਦੋਂ ਮੈਂ ਤੁਹਾਡੇ ਵਿੱਚ ਆਇਆ ਹਾਂ, ਤਾਂ ਭਾਰਤ ਦੇ ਮੈਡੀਕਲ ਪ੍ਰੋਫੈਸ਼ਨ ਦੇ ਸਾਹਮਣੇ ਰਹੀ ਇੱਕ ਚੁਣੌਤੀ ਦਾ ਵੀ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਇਸ ਚੁਣੌਤੀ ਦੀ ਵਜ੍ਹਾ ਨਾਲ ਪਿੰਡ ਦੇ , ਗ਼ਰੀਬ ਦੇ, ਪਿਛੜੇ ਸਮਾਜ ਦੇ ਨੌਜਵਾਨਾਂ ਦੇ ਲਈ ਡਾਕਟਰ ਬਣਨਾ ਬਹੁਤ ਮੁਸ਼ਕਿਲ ਸੀ। ਆਪਣੇ ਰਾਜਨੀਤਕ ਸੁਆਰਥ ਦੇ ਲਈ, ਵੋਟ ਬੈਂਕ ਦੇ ਲਈ ਕੁਝ ਦਲਾਂ ਨੇ ਭਾਸ਼ਾਵਾਂ ਦਾ ਖੇਲ ਖੇਲਿਆ। ਲੇਕਿਨ ਸਹੀ ਮਾਅਨੇ ਵਿੱਚ ਭਾਸ਼ਾ ਨੂੰ ਬਲ ਦੇਣ ਦੇ ਲਈ ਜਿਤਨਾ ਹੋਣਾ ਚਾਹੀਦਾ ਸੀ, ਉਨਤਾ ਨਹੀਂ ਹੋਇਆ। ਕੰਨੜਾ ਤਾਂ ਇਤਨੀ ਸਮ੍ਰਿੱਧ ਭਾਸ਼ਾ ਹੈ, ਦੇਸ਼ ਦਾ ਮਾਣ ਵਧਾਉਣ ਵਾਲੀ ਭਾਸ਼ਾ ਹੈ। ਕੰਨੜਾ ਵਿੱਚ ਵੀ ਮੈਡੀਕਲ ਦੀ, ਇੰਜੀਨੀਅਰਿੰਗ ਦੀ, ਟੈਕਨੋਲੋਜੀ ਦੀ ਪੜ੍ਹਾਈ ਹੋਵੇ, ਇਸ ਦੇ ਪਹਿਲਾਂ ਦੀਆਂ ਸਰਕਾਰਾਂ ਨੇ ਕਦਮ ਨਹੀਂ ਉਠਾਏ। ਇਹ ਰਾਜਨੀਤਕ ਦਲ ਨਹੀਂ ਚਾਹੁੰਦੇ ਸਨ ਕਿ ਪਿੰਡ, ਗ਼ਰੀਬ, ਦਲਿਤ, ਪਿਛੜੇ ਪਰਿਵਾਰਾਂ ਦੇ ਬੇਟੇ-ਬੇਟੀਆਂ ਵੀ ਡਾਕਟਰ-ਇੰਜੀਨੀਅਰ ਬਣ ਸਕਣ। ਗ਼ਰੀਬਾਂ ਦੇ ਹਿਤ ਵਿੱਚ ਕੰਮ ਕਰਨ ਵਾਲੀ ਸਾਡੀ ਸਰਕਾਰ ਨੇ ਕੰਨੜਾ ਸਹਿਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਦਿੱਤਾ ਹੈ।

ਭਾਈਓ ਅਤੇ ਭੈਣੋਂ,

ਲੰਬੇ ਸਮੇਂ ਤੱਕ ਦੇਸ਼ ਵਿੱਚ ਅਜਿਹੀ ਰਾਜਨੀਤੀ ਚਲੀ ਹੈ, ਜਿੱਥੇ ਗ਼ਰੀਬਾਂ ਨੂੰ ਸਿਰਫ਼ ਵੋਟਬੈਂਕ ਸਮਝਿਆ ਗਿਆ। ਜਦਕਿ ਭਾਜਪਾ ਸਰਕਾਰ ਨੇ ਗ਼ਰੀਬ ਦੀ ਸੇਵਾ ਨੂੰ ਆਪਣਾ ਸਰਬਉੱਚ ਕਰਤੱਵ ਮੰਨਿਆ ਹੈ। ਅਸੀਂ ਗ਼ਰੀਬ ਅਤੇ ਮਿਡਲ ਕਲਾਸ ਦੇ ਆਰੋਗਯ (ਦੀ ਅਰੋਗਤਾ) ਨੂੰ ਪ੍ਰਾਥਮਿਕਤਾ ਦਿੱਤੀ ਹੈ। ਅਸੀਂ ਦੇਸ਼ ਵਿੱਚ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ, ਜਨ ਔਸ਼ਧੀ ਕੇਂਦਰ ਖੋਲ੍ਹੇ ਹਨ। ਅੱਜ ਦੇਸ਼ ਭਰ ਵਿੱਚ ਲਗਭਗ 10 ਹਜ਼ਾਰ ਜਨਔਸ਼ਧੀ ਕੇਂਦਰ ਹਨ, ਜਿਸ ਵਿੱਚੋਂ ਇੱਕ ਹਜ਼ਾਰ ਤੋਂ ਜ਼ਿਆਦਾ ਇੱਥੇ ਕਰਨਾਟਕਾ ਵਿੱਚ ਹੀ ਹਨ। ਇਨ੍ਹਾਂ ਕੇਂਦਰਾਂ ਦੀ ਵਜ੍ਹਾ ਨਾਲ ਕਰਨਾਟਕਾ ਦੇ ਗ਼ਰੀਬਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦਵਾਈਆਂ ‘ਤੇ ਖਰਚ ਹੋਣ ਤੋਂ ਬਚੇ ਹਨ।

 

ਸਾਥੀਓ,

ਮੈਂ ਤੁਹਾਨੂੰ ਉਹ ਪੁਰਾਣੇ ਦਿਨ ਵੀ ਯਾਦ ਕਰਨ ਨੂੰ ਕਹਾਂਗਾ ਜਦੋਂ ਗ਼ਰੀਬ, ਇਲਾਜ ਦੇ ਲਈ ਹਸਪਤਾਲ ਜਾਣ ਦੀ ਹਿੰਮਤ ਨਹੀਂ ਕਰ ਪਾਉਂਦਾ ਸੀ। ਭਾਜਪਾ ਸਰਕਾਰ ਨੇ ਗ਼ਰੀਬ ਦੀ ਇਸ ਚਿੰਤਾ ਨੂੰ ਸਮਝਿਆ, ਉਸ ਦਾ ਸਮਾਧਾਨ ਕੀਤਾ। ਅੱਜ ਆਯੁਸ਼ਮਾਨ ਭਾਰਤ ਯੋਜਨਾ ਨੇ ਗ਼ਰੀਬ ਪਰਿਵਾਰ ਦੇ ਲਈ ਅੱਛੇ ਹਸਪਤਾਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਜਪਾ ਸਰਕਾਰ ਨੇ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਨ ਦੀ ਗਰੰਟੀ ਦਿੱਤੀ ਹੈ। ਕਰਨਾਟਕਾ ਦੇ ਵੀ ਲੱਖਾਂ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਹੋਇਆ ਹੈ।

 

ਸਾਥੀਓ,

ਪਹਿਲਾਂ ਹਾਰਟ ਸਰਜਰੀ ਹੋਵੇ, ਨੀ ਰਿਪਲੇਸਮੈਂਟ ਹੋਵੇ, ਡਾਇਲਸਿਸ ਹੋਵੇ, ਇਹ ਸਭ ਵੀ ਬਹੁਤ ਮਹਿੰਗਾ ਹੁੰਦਾ ਸੀ। ਗ਼ਰੀਬਾਂ ਦੀ ਸਰਕਾਰ ਨੇ, ਭਾਜਪਾ ਦੀ ਸਰਕਾਰ ਨੇ, ਇਨ੍ਹਾਂ ਨੂੰ ਵੀ ਸਸਤਾ ਕਰ ਦਿੱਤਾ ਹੈ। ਮੁਫ਼ਤ ਡਾਇਲਸਿਸ ਦੀ ਸੁਵਿਧਾ ਨੇ ਵੀ ਗ਼ਰੀਬਾਂ ਦੇ ਹਜ਼ਾਰਾਂ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ।

ਸਾਥੀਓ,

ਅਸੀਂ ਸਿਹਤ ਨਾਲ ਜੁੜੀਆਂ ਨੀਤੀਆਂ ਵਿੱਚ ਮਾਤਾਵਾਂ-ਭੈਣਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਰਹੇ ਹਾਂ। ਜਦੋਂ ਮਾਂ ਦੀ ਸਿਹਤ, ਮਾਂ ਦਾ ਪੋਸ਼ਣ ਬਿਹਤਰ ਹੁੰਦਾ ਹੈ ਤਾਂ ਪੂਰੀ ਪੀੜ੍ਹੀ ਦੀ ਸਿਹਤ ਸੁਧਰਦੀ ਹੈ। ਇਸ ਲਈ ਚਾਹੇ ਸ਼ੌਚਾਲਯ (ਪਖਾਨੇ) ਬਣਾਉਣ ਦੀ ਯੋਜਨਾ ਹੋਵੇ, ਮੁਫ਼ਤ ਗੈਸ ਕਨੈਕਸ਼ਨ ਦੀ ਯੋਜਨਾ ਹੋਵੇ, ਹਰ ਘਰ ਤੱਕ ਨਲ ਸੇ ਜਲ ਪਹੁੰਚਾਉਣ ਦੀ ਯੋਜਨਾ ਹੋਵੇ, ਮੁਫ਼ਤ ਸੈਨਿਟਰੀ ਪੈਡਸ ਦੇਣ ਦੀ ਯੋਜਨਾ ਹੋਵੇ, ਜਾਂ ਪੌਸ਼ਟਿਕ ਖਾਣੇ ਦੇ ਲਈ ਸਿੱਧੇ ਬੈਂਕ ਵਿੱਚ ਪੈਸੇ ਭੇਜਣਾ ਹੋਵੇ, ਇਹ ਸਭ ਮਾਤਾਵਾਂ-ਭੈਣਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਖਾਸ ਤੌਰ ‘ਤੇ ਬ੍ਰੈਸਟ ਕੈਂਸਰ ਨੂੰ ਲੈ ਕੇ ਵੀ ਭਾਜਪਾ ਸਰਕਾਰ ਸਤਰਕ ਹੈ। ਹੁਣ ਪਿੰਡਾਂ ਵਿੱਚ ਜੋ ਹੈਲਥ ਐਂਡ ਵੈੱਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ, ਉੱਥੇ ਅਜਿਹੀਆਂ ਬਿਮਾਰੀਆਂ ਦੀ ਸਕ੍ਰੀਨਿੰਗ ਦਾ ਪ੍ਰਯਾਸ ਹੋ ਰਿਹਾ ਹੈ। ਮਕਸਦ ਇਹੀ ਹੈ ਕਿ ਸ਼ੁਰੂਆਤੀ ਦੌਰ ਵਿੱਚ ਹੀ ਬਿਮਾਰੀਆਂ ਦੀ ਪਹਿਚਾਣ ਕੀਤੀ ਜਾ ਸਕੇ।

 

ਇਸ ਨਾਲ ਮਾਤਾਵਾਂ-ਭੈਣਾਂ ਦੇ ਜੀਵਨ ‘ਤੇ ਬੜੇ ਸੰਕਟ ਨੂੰ ਅਸੀਂ ਰੋਕਣ ਵਿੱਚ ਸਫ਼ਲ ਹੋ ਰਹੇ ਹਾਂ। ਮੈਂ ਬੋਮਈ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦੇਵਾਂਗਾ ਕਿ ਕਰਨਾਟਕਾ ਵਿੱਚ ਵੀ 9 ਹਜ਼ਾਰ ਤੋਂ ਅਧਿਕ ਹੈਲਥ ਐਂਡ ਵੈੱਲਨੈੱਸ ਸੈਂਟਰ ਬਣੇ ਹਨ। ਸਾਡੀ ਸਰਕਾਰ ਬੇਟੀਆਂ ਨੂੰ ਐਸਾ ਜੀਵਨ ਵਿੱਚ ਜੁਟੀ ਹੈ, ਜਿਸ ਨਾਲ ਉਹ ਖ਼ੁਦ ਵੀ ਸੁਅਸਥ (ਤੰਦਰੁਸਤ) ਰਹੇ ਅਤੇ ਅੱਗੇ ਜਾ ਕੇ ਸੰਤਾਨ ਵੀ ਸੁਅਸਥ (ਤੰਦਰੁਸਤ) ਰਹੇ।

ਭਾਈਓ ਅਤੇ ਭੈਣੋਂ,

ਅੱਜ ਮੈਂ ਕਰਨਾਟਕਾ ਸਰਕਾਰ ਦੀ, ਇੱਕ ਹੋਰ ਵਜ੍ਹਾ ਨਾਲ ਪ੍ਰਸ਼ੰਸਾ ਕਰਾਂਗਾ। ਬੀਤੇ ਵਰ੍ਹਿਆਂ ਵਿੱਚ ਭਾਜਪਾ ਸਰਕਾਰ ਨੇ ANM ਅਤੇ ਆਸ਼ਾ ਭੈਣਾਂ ਨੂੰ ਹੋਰ ਸਸ਼ਕਤ ਕੀਤਾ ਹੈ। ਉਨ੍ਹਾਂ ਨੂੰ ਆਧੁਨਿਕ ਟੈਕਨੋਲੋਜੀ ਵਾਲੇ ਗੈਜੇਟਸ ਦਿੱਤੇ ਗਏ ਹਨ, ਉਨ੍ਹਾਂ ਦਾ ਕੰਮ ਅਸਾਨ ਬਣਾਇਆ ਗਿਆ ਹੈ। ਕਰਨਾਟਕਾ ਵਿੱਚ ਅੱਜ ਲਗਭਗ 50 ਹਜ਼ਾਰ ਆਸ਼ਾ ਅਤੇ ANM ਕਾਰਜਕਰਤਾ ਹਨ, ਲਗਭਗ ਇੱਕ ਲੱਖ ਰਜਿਸਟਰਡ ਨਰਸਾਂ ਅਤੇ ਦੂਸਰੇ ਹੈਲਥ ਵਰਕਰ ਹਨ। ਡਬਲ ਇੰਜਣ ਸਰਕਾਰ ਇਨ੍ਹਾਂ ਸਾਰੇ ਸਾਥੀਆਂ ਨੂੰ ਹਰ ਸੰਭਵ ਸੁਵਿਧਾਵਾਂ ਦੇਣ ਦੇ ਲਈ, ਜੀਵਨ ਅਸਾਨ ਬਣਾਉਣ ਦੇ ਲਈ ਪ੍ਰਯਾਸਰਤ ਹੈ।

 

ਸਾਥੀਓ,

ਆਰੋਗਯ (ਆਰੋਗਤਾ) ਦੇ ਨਾਲ-ਨਾਲ ਮਾਤਾਵਾਂ-ਭੈਣਾਂ-ਬੇਟੀਆਂ ਦੇ ਆਰਥਿਕ ਸਸ਼ਕਤੀਕਰਣ ‘ਤੇ ਵੀ ਡਬਲ ਇੰਜਣ ਸਰਕਾਰ ਦਾ ਪੂਰਾ ਧਿਆਨ ਹੈ। ਇਹ ਧਰਤੀ ਤਾਂ milk ਅਤੇ silk ਦੀ ਧਰਤੀ ਹੈ। ਇਹ ਸਾਡੀ ਸਰਕਾਰ ਹੈ ਜਿਸ ਨੇ ਪਸ਼ੂਪਾਲਕਾਂ ਦੇ ਲਈ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਹੈ। ਪਸ਼ੂਆਂ ਦੀ ਸਿਹਤ ਠੀਕ ਰਹੇ, ਇਸ ਦੇ ਲਈ ਸਭ ਤੋਂ ਬੜਾ ਮੁਫ਼ਤ ਟੀਕਾਕਰਣ ਅਭਿਯਾਨ ਵੀ ਸਾਡੀ ਸਰਕਾਰ ਨੇ ਸ਼ੁਰੂ ਕੀਤਾ। ਇਸ ਅਭਿਯਾਨ ‘ਤੇ 12 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਡਬਲ ਇੰਜਣ ਸਰਕਾਰ ਦਾ ਇਹ ਵੀ ਪ੍ਰਯਾਸ ਹੈ ਕਿ ਡੇਅਰੀ ਕੋਆਪ੍ਰੇਟਿਵਸ (ਸਹਿਕਾਰੀ ਸਭਾਵਾਂ) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਹੋਰ ਅਧਿਕ ਵਧੇ। ਪਿੰਡਾਂ ਵਿੱਚ ਮਹਿਲਾਵਾਂ ਦੇ ਜੋ ਸੈਲਫ ਹੈਲਪ ਗਰੁੱਪਸ ਹਨ, ਉਨ੍ਹਾਂ ਨੂੰ ਵੀ ਸਸ਼ਕਤ ਕੀਤਾ ਜਾ ਰਿਹਾ ਹੈ।

 

ਸਾਥੀਓ,

ਜਦੋਂ ਦੇਸ਼ ਸੁਅਸਥ (ਤੰਦਰੁਸਤ) ਰਹੇਗਾ, ਜਦੋਂ ਵਿਕਾਸ ਵਿੱਚ ਸਬਕਾ ਪ੍ਰਯਾਸ ਲਗੇਗਾ, ਤਾਂ ਵਿਕਸਿਤ ਭਾਰਤ ਦਾ ਲਕਸ਼ ਅਸੀਂ ਹੋਰ ਤੇਜ਼ੀ ਨਾਲ ਪ੍ਰਾਪਤ ਕਰਾਂਗੇ। ਮੈਂ ਇੱਕ ਵਾਰ ਫਿਰ ਤੋਂ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਨਾਲ ਜੁੜੇ ਸਾਰੇ ਸਾਥੀਆਂ ਨੂੰ ਮਾਨਵ ਸੇਵਾ ਦੇ ਇਸ ਉੱਤਮ ਪ੍ਰਯਾਸ ਦੇ ਲਈ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਭਗਵਾਨ ਸਾਈ ਬਾਬਾ ਨਾਲ ਮੇਰਾ ਬਹੁਤ ਨਿਕਟ ਸਬੰਧ ਰਿਹਾ ਅਤੇ ਸਾਡੇ ਸ਼੍ਰੀਨਿਵਾਸ ਜੀ ਨਾਲ ਵੀ ਕਾਫੀ ਨਾਤਾ ਰਿਹਾ ਪੁਰਾਣਾ, ਕਰੀਬ 40 ਸਾਲ ਹੋ ਗਏ ਇਸ ਨਾਤੇ ਨੂੰ ਅਤੇ ਇਸ ਲਈ ਨਾ ਮੈਂ ਇੱਥੇ ਅਤਿਥੀ ਹਾਂ, ਨਾ ਮੈਂ ਮਹਿਮਾਨ ਹਾਂ, ਮੈਂ ਤਾਂ ਆਪ ਹੀ ਕੇ ਇੱਥੋਂ ਦੀ ਇਸ ਧਰਤੀ ਦਾ ਹੀ ਸੰਤਾਨ ਹਾਂ। ਅਤੇ ਜਦੋਂ ਵੀ ਤੁਹਾਡੇ ਦਰਮਿਆਨ ਆਉਂਦਾ ਹਾਂ ਤਾਂ ਰੀਨਿਊ ਹੋ ਜਾਂਦਾ ਹੈ ਨਾਤਾ, ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ, ਹੋਰ ਅਧਿਕ ਮਜ਼ਬੂਤੀ ਨਾਲ ਜੁੜਨ ਦਾ ਮਨ ਕਰ ਜਾਂਦਾ ਹੈ।

ਮੈਨੂੰ ਇੱਥੇ ਸੱਦਣ ਦੇ ਲਈ ਮੈਂ ਤੁਹਾਡਾ ਫਿਰ ਬਹੁਤ-ਬਹੁਤ ਆਭਾਰੀ ਹਾਂ। ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Snacks, Laughter And More, PM Modi's Candid Moments With Indian Workers In Kuwait

Media Coverage

Snacks, Laughter And More, PM Modi's Candid Moments With Indian Workers In Kuwait
NM on the go

Nm on the go

Always be the first to hear from the PM. Get the App Now!
...
Prime Minister meets with Crown Prince of Kuwait
December 22, 2024

​Prime Minister Shri Narendra Modi met today with His Highness Sheikh Sabah Al-Khaled Al-Hamad Al-Mubarak Al-Sabah, Crown Prince of the State of Kuwait. Prime Minister fondly recalled his recent meeting with His Highness the Crown Prince on the margins of the UNGA session in September 2024.

Prime Minister conveyed that India attaches utmost importance to its bilateral relations with Kuwait. The leaders acknowledged that bilateral relations were progressing well and welcomed their elevation to a Strategic Partnership. They emphasized on close coordination between both sides in the UN and other multilateral fora. Prime Minister expressed confidence that India-GCC relations will be further strengthened under the Presidency of Kuwait.

⁠Prime Minister invited His Highness the Crown Prince of Kuwait to visit India at a mutually convenient date.

His Highness the Crown Prince of Kuwait hosted a banquet in honour of Prime Minister.