“A robust energy sector bodes well for national progress”
“Global experts are upbeat about India's growth story”
“India is not just meeting its needs but is also determining the global direction”
“India is focusing on building infrastructure at an unprecedented pace”
“The Global Biofuels Alliance has brought together governments, institutions and industries from all over the world”
“We are giving momentum to rural economy through 'Waste to Wealth Management”
“India is emphasizing the development of environmentally conscious energy sources to enhance our energy mix”
“We are encouraging self-reliance in solar energy sector”
"The India Energy Week event is not just India's event but a reflection of 'India with the world and India for the world' sentiment"

ਗੋਆ ਦੇ ਰਾਜਪਾਲ ਸ਼੍ਰੀਮਾਨ ਪੀਐੱਸ ਸ਼੍ਰੀਧਰਨ ਪਿੱਲਈ ਜੀ, ਗੋਆ ਦੇ ਯੁਵਾ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਰਾਮੇਸ਼ਵਰ ਤੇਲੀ ਜੀ, ਵਿਭਿੰਨ ਦੇਸ਼ਾਂ ਤੋਂ ਆਏ ਅਤਿਥੀਗਣ, ਦੇਵੀਓ ਅਤੇ ਸੱਜਣੋਂ।

 India Energy Week ਦੇ ਇਸ ਦੂਸਰੇ ਸੰਸਕਰਣ ਵਿੱਚ, ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਸਾਡੇ ਲਈ ਇਹ ਬਹੁਤ ਖੁਸ਼ੀ ਕੀ ਬਾਤ ਹੈ ਕਿ India Energy Week ਦਾ ਇਹ ਆਯੋਜਨ, ਹਮੇਸ਼ਾ Energy ਨਾਲ ਭਰੇ ਰਹਿਣ ਵਾਲੇ ਗੋਆ ਵਿੱਚ ਹੋ ਰਿਹਾ ਹੈ। ਗੋਆ ਆਪਣੇ ਆਤਿਥਯ (ਪ੍ਰਾਹੁਣਚਾਰੀ) ਭਾਵ ਦੇ ਲਈ ਜਾਣਿਆ ਜਾਂਦਾ ਹੈ। ਪੂਰੀ ਦੁਨੀਆ ਤੋਂ ਇੱਥੇ ਆਉਣ ਵਾਲੇ ਟੂਰਿਸਟ ਇੱਥੋਂ ਦੀ ਸੁੰਦਰਤਾ ਅਤੇ ਸੰਸਕ੍ਰਿਤੀ (ਸੱਭਿਆਚਾਰ) ਤੋਂ ਪ੍ਰਭਾਵਿਤ ਹੁੰਦੇ ਹਨ। ਗੋਆ ਅੱਜ ਉਹ ਰਾਜ ਭੀ ਹੈ ਜੋ ਵਿਕਾਸ ਦੇ ਨਵੇਂ ਪ੍ਰਤੀਮਾਨਾਂ ਨੂੰ ਛੂਹ ਰਿਹਾ ਹੈ। ਇਸ ਲਈ ਅੱਜ ਜਦੋਂ ਅਸੀਂ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲਤਾ ਕੀ ਬਾਤ ਕਰਨ ਦੇ ਲਈ ਇਕਜੁੱਟ ਹੋਏ ਹਾਂ…Sustainable Future ਦੇ ਬਾਰੇ ਵਿੱਚ ਬਾਤ ਕਰਨ ਜਾ ਰਹੇ ਹਾਂ... ਤਾਂ ਇਸ ਦੇ ਲਈ ਗੋਆ, ਬਹੁਤ ਹੀ Perfect Destination ਹੈ। ਮੈਨੂੰ ਵਿਸ਼ਵਾਸ ਹੈ, ਇਸ ਸਮਿਟ ਵਿੱਚ ਆਏ ਸਾਰੇ ਵਿਦੇਸ਼ੀ ਮਹਿਮਾਨ, ਆਪਣੇ ਨਾਲ ਗੋਆ ਦੀ ਲਾਇਫਟਾਇਮ ਮੈਮੋਰੀ ਲੈ ਕੇ ਜਾਣਗੇ।

 

 

ਸਾਥੀਓ,

India Energy Week ਦਾ ਇਹ ਆਯੋਜਨ ਇੱਕ ਬਹੁਤ ਮਹੱਤਵਪੂਰਨ ਕਾਲਖੰਡ ਵਿੱਚ ਹੋ ਰਿਹਾ ਹੈ। ਇਸ ਵਿੱਤੀ ਵਰ੍ਹੇ ਦੇ ਪਹਿਲੇ 6 ਮਹੀਨਿਆਂ ਵਿੱਚ ਹੀ, ਭਾਰਤ ਦੀ GDP ਦਰ ਸਾਢੇ ਸੱਤ ਫੀਸਦੀ ਤੋਂ ਅਧਿਕ ਹੋ ਗਈ ਹੈ। ਇਹ ਦਰ, Global Growth ਨੂੰ ਲੈ ਕੇ ਜੋ ਅਨੁਮਾਨ ਲਗਾਇਆ ਗਿਆ ਹੈ, ਉਸ ਤੋਂ ਭੀ ਬਹੁਤ ਅਧਿਕ ਹੈ। ਭਾਰਤ ਅੱਜ ਵਿਸ਼ਵ ਦੀ ਸਭ ਤੋਂ ਤੇਜ਼ ਵਧਦੀ ਅਰਥਵਿਵਸਥਾ ਹੈ। ਅਤੇ ਹਾਲ ਹੀ ਵਿੱਚ, IMF ਨੇ ਭੀ ਭਵਿੱਖਵਾਣੀ ਕੀਤੀ ਹੈ ਕਿ ਅਸੀਂ ਐਸੀ ਹੀ ਤੇਜ਼ ਗਤੀ ਨਾਲ ਅੱਗੇ ਵਧਾਂਗੇ। ਅੱਜ ਪੂਰੀ ਦੁਨੀਆ ਦੇ ਐਕਸਪਰਟਸ ਇਹ ਮੰਨ ਰਹੇ ਹਨ ਕਿ ਭਾਰਤ ਜਲਦੀ ਹੀ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣੇਗਾ। ਭਾਰਤ ਦੀ ਇਸ ਗ੍ਰੋਥ ਸਟੋਰੀ ਵਿੱਚ Energy Sector ਦੀ ਬਹੁਤ ਮਹੱਤਵਪੂਰਨ, ਸੁਭਾਵਿਕ ਤੌਰ ‘ਤੇ ਉਸ ਦਾ ਮਹਾਤਮ ਵਧ ਰਿਹਾ ਹੈ।

 ਸਾਥੀਓ,

ਭਾਰਤ ਪਹਿਲੇ ਹੀ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ Energy Consumer ਹੈ। ਭਾਰਤ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ Oil Consumer ਅਤੇ ਤੀਸਰਾ ਸਭ ਤੋਂ ਬੜਾ LPG Consumer ਭੀ ਹੈ। ਅਸੀਂ ਦੁਨੀਆ ਦੇ ਚੌਥੇ ਸਭ ਤੋਂ ਬੜੇ LNG Importer, ਚੌਥੇ ਸਭ ਤੋਂ ਬੜੇ Refiner, ਅਤੇ ਚੌਥੇ ਸਭ ਤੋਂ ਬੜੇ Automobile Market ਵਾਲੇ ਦੇਸ਼ ਹਾਂ। ਅੱਜ ਭਾਰਤ ਵਿੱਚ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਿਕਰੀ ਦੇ ਨਵੇਂ ਰਿਕਾਰਡ ਬਣ ਰਹੇ ਹਨ। ਭਾਰਤ ਵਿੱਚ EVs ਦੀ ਲਗਾਤਾਰ ਡਿਮਾਂਡ ਵਧ ਰਹੀ ਹੈ। ਐਸੇ ਅਨੁਮਾਨ ਭੀ ਹਨ ਕਿ ਭਾਰਤ ਦੀ Primary Energy Demand 2045 ਤੱਕ ਦੁੱਗਣੀ ਹੋ ਜਾਵੇਗੀ। ਯਾਨੀ ਅੱਜ ਅਗਰ ਸਾਨੂੰ ਹਰ ਰੋਜ਼ ਜੋ 19 ਮਿਲੀਅਨ ਬੈਰਲਸ ਦੇ ਆਸਪਾਸ ਤੇਲ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ 2025 ਤੱਕ 38 ਮਿਲੀਅਨ ਬੈਰਲਸ ਤੱਕ ਪਹੁੰਚ ਜਾਵੇਗੀ।

 ਸਾਥੀਓ,

ਭਵਿੱਖ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ ਦੇਖਦੇ ਹੋਏ, ਸਮਝਦੇ ਹੋਏ ਭਾਰਤ ਹੁਣ ਤੋਂ ਤਿਆਰੀ ਕਰ ਰਿਹਾ ਹੈ। ਵਧਦੀ ਹੋਈ Energy Demand ਦੇ ਦਰਮਿਆਨ ਭਾਰਤ, ਦੇਸ਼ ਦੇ ਹਰ ਕੋਣੇ ਵਿੱਚ Affordable Energy ਨੂੰ ਭੀ Ensure ਕਰ ਰਿਹਾ ਹੈ। ਭਾਰਤ ਐਸਾ ਦੇਸ਼ ਹੈ, ਜਿੱਥੇ ਅਨੇਕ Global Factors ਦੇ ਬਾਅਦ ਭੀ ਬੀਤੇ 2 ਸਾਲਾਂ ਵਿੱਚ ਪੈਟ੍ਰੋਲ ਅਤੇ ਡੀਜਲ ਦੇ ਦਾਮ (ਭਾਅ) ਘੱਟ ਹੋਏ ਹਨ। ਇਸ ਦੇ ਇਲਾਵਾ ਭਾਰਤ ਨੇ 100 ਪਰਸੈਂਟ ਇਲੈਕਟ੍ਰੀਸਿਟੀ ਕਵਰੇਜ ਹਾਸਲ ਕਰਦੇ ਹੋਏ ਬਿਜਲੀ ਨੂੰ ਕਰੋੜਾਂ ਘਰਾਂ ਤੱਕ ਪਹੁੰਚਾਇਆ ਹੈ। ਅਤੇ ਐਸੇ ਪ੍ਰਯਾਸਾਂ ਦੇ ਕਾਰਨ ਹੀ ਅੱਜ ਭਾਰਤ ਵਿਸ਼ਵ ਦੇ ਮੰਚ ‘ਤੇ Energy Sector ਵਿੱਚ ਇਤਨਾ ਅੱਗੇ ਵਧ ਰਿਹਾ ਹੈ। ਭਾਰਤ ਨਾ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ, ਬਲਕਿ ਵਿਸ਼ਵ ਦੇ ਵਿਕਾਸ ਦੀ ਦਿਸ਼ਾ ਭੀ ਤੈਅ ਕਰ ਰਿਹਾ ਹੈ।

 

 ਸਾਥੀਓ,

ਅੱਜ ਭਾਰਤ, ਆਪਣੇ ਇੱਥੇ 21ਵੀਂ ਸਦੀ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਬਣਾ ਰਿਹਾ ਹੈ। ਅਸੀਂ Infrastructure Building Mission ‘ਤੇ ਕੰਮ ਕਰ ਰਹੇ ਹਨ। ਇਸ ਵਿੱਤੀ ਵਰ੍ਹੇ ਵਿੱਚ ਅਸੀਂ ਇਨਫ੍ਰਾਸਟ੍ਰਕਚਰ ‘ਤੇ ਕਰੀਬ 10 ਲੱਖ ਕਰੋੜ ਰੁਪਏ ਇਨਵੈਸਟ ਕਰ ਰਹੇ ਹਾਂ। ਹੁਣ ਇੱਕ ਸਪਤਾਹ ਪਹਿਲਾਂ ਜੋ ਭਾਰਤ ਦਾ ਬਜਟ ਆਇਆ ਹੈ, ਉਸ ਵਿੱਚ ਅਸੀਂ ਹੁਣ ਇਨਫ੍ਰਾਸਟ੍ਰਕਚਰ ‘ਤੇ 11 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਖਰਚ ਦਾ ਸੰਕਲਪ ਲਿਆ ਹੈ। ਇਸ ਦਾ ਇੱਕ ਬੜਾ ਹਿੱਸਾ Energy Sector ਦੇ ਖਾਤੇ ਵਿੱਚ ਜਾਣਾ ਤੈਅ ਹੈ। ਇਸ ਬੜੀ ਰਾਸ਼ੀ ਨਾਲ ਰੇਲਵੇ, ਰੋਡਵੇਜ਼, ਵਾਟਰਵੇਜ਼, ਏਅਰਵੇਜ਼ ਜਾਂ ਹਾਊਸਿੰਗ ਜੋ ਭੀ ਇਨਫ੍ਰਾਸਟ੍ਰਕਚਰ ਦੇਸ਼ ਵਿੱਚ ਬਣੇਗਾ, ਸਭ ਨੂੰ Energy ਦੀ ਜ਼ਰੂਰਤ ਹੋਵੇਗੀ। ਅਤੇ ਇਸੇ ਕਾਰਨ, ਤੁਸੀਂ ਦੇਖ ਰਹੇ ਹੋਵੋਗੇ ਕਿ ਭਾਰਤ ਕਿਵੇਂ ਆਪਣੀ ਊਰਜਾ ਸਮਰੱਥਾ ਨੂੰ Energy Capacity ਨੂੰ ਲਗਾਤਾਰ ਵਧਾ ਰਿਹਾ ਹੈ। ਸਾਡੀ ਸਰਕਾਰ ਨੇ ਜੋ Reforms ਕੀਤੇ ਹਨ, ਉਸ ਨਾਲ ਭਾਰਤ ਵਿੱਚ ਘਰੇਲੂ ਗੈਸ ਦਾ ਉਤਪਾਦਨ ਤੇਜ਼ੀ ਨਾਲ ਵਧ ਰਿਹਾ ਹੈ। ਅਸੀਂ Primary Energy Mix ਵਿੱਚ Natural Gas ਨੂੰ Six Percent ਤੋਂ ਵਧਾ ਕੇ Fifteen Percent ਤੱਕ ਕਰਨ ਦੇ ਲਈ ਪ੍ਰਯਾਸ ਕਰ ਰਹੇ ਹਾਂ। ਇਸ ਦੇ ਲਈ ਅਗਲੇ 5-6 ਵਰ੍ਹਿਆਂ ਵਿੱਚ ਕਰੀਬ Sixty Seven ਬਿਲੀਅਨ ਡਾਲਰਸ ਦਾ ਨਿਵੇਸ਼ ਹੋਣ ਜਾ ਰਿਹਾ ਹੈ। ਅਸੀਂ ਪਹਿਲਾਂ ਹੀ ਵਿਸ਼ਵ ਦੇ ਸਭ ਤੋਂ ਬੜੇ Refiners ਵਿੱਚੋਂ ਇੱਕ ਹਾਂ। ਅੱਜ ਸਾਡੀ Refining Capacity, Two Fifty Four MMTPA ਤੋਂ ਅਧਿਕ ਹੋ ਗਈ ਹੈ। ਅਸੀਂ 2030 ਤੱਕ ਭਾਰਤ ਦੀ ਰਿਫਾਇਨਿੰਗ ਕਪੈਸਿਟੀ ਨੂੰ Four Fifty MMTPA ਤੱਕ ਪਹੁੰਚਾਉਣ ਦਾ ਲਕਸ਼ ਰੱਖਿਆ ਹੈ। ਭਾਰਤ Petrochemical ਅਤੇ ਹੋਰ Finished Products ਦੇ ਖੇਤਰ ਵਿੱਚ ਭੀ ਇੱਕ ਬੜਾ ਨਿਰਯਾਤਕ ਬਣ ਕੇ ਉੱਭਰਿਆ ਹੈ।

 ਮੈਂ ਤੁਹਾਨੂੰ ਐਸੀਆਂ ਕਈ ਹੋਰ ਉਦਾਹਰਣਾਂ ਦੇ ਸਕਦਾ ਹਾਂ। ਲੇਕਿਨ ਇਨ੍ਹਾਂ ਸਾਰੀਆਂ ਬਾਤਾਂ ਦਾ ਮੂਲ ਇਹ ਹੈ ਕਿ ਭਾਰਤ ਇਸ ਸਮੇਂ ਐਨਰਜੀ ‘ਤੇ ਇਤਨਾ ਨਿਵੇਸ਼ ਕਰ ਰਿਹਾ ਹੈ, ਜਿਤਨਾ ਪਹਿਲਾਂ ਕਦੇ ਨਹੀਂ ਹੋਇਆ ਸੀ। ਅਤੇ ਇਸ ਲਈ ਅੱਜ ਦੁਨੀਆ ਵਿੱਚ Oil, Gas ਅਤੇ Energy Sector ਨਾਲ ਜੁੜਿਆ ਕਰੀਬ-ਕਰੀਬ ਹਰ ਲੀਡਰ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦਾ ਹੈ। ਕਿਤਨੇ ਹੀ ਲੀਡਰਸ ਇਸ ਸਮੇਂ ਮੇਰੇ ਸਾਹਮਣੇ ਬੈਠੇ ਹੋਏ ਹਨ। ਅਸੀਂ ਪੂਰੀ ਗਰਮਜੋਸ਼ੀ ਨਾਲ, ਤੁਹਾਡਾ ਭੀ ਸੁਆਗਤ ਕਰਦੇ ਹਾਂ।

 

 ਸਾਥੀਓ,

Circular Economy ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਹਿੱਸਾ ਰਹੀ ਹੈ। Reusing ਦਾ Concept ਭੀ ਸਾਡੇ ਜੀਣ ਦੇ ਤਰੀਕੇ ਨਾਲ ਜੁੜਿਆ ਹੋਇਆ ਹੈ। ਅਤੇ ਇਹ ਬਾਤ Energy Sector ਨਾਲ ਭੀ ਉਤਨੀ ਹੀ ਜੁੜੀ ਹੋਈ ਹੈ। ਪਿਛਲੇ ਵਰ੍ਹੇ ਜੀ-20 ਸਮਿਟ ਵਿੱਚ ਅਸੀਂ ਜਿਸ Global Biofuels Alliance ਨੂੰ ਸ਼ੁਰੂ ਕੀਤਾ ਸੀ, ਉਹ ਸਾਡੀ ਇਸੇ ਭਾਵਨਾ ਦਾ ਪ੍ਰਤੀਕ ਹੈ। ਇਸ Alliance ਨੇ ਪੂਰੇ ਵਿਸ਼ਵ ਦੀਆਂ ਸਰਕਾਰਾਂ, ਸੰਸਥਾਵਾਂ ਅਤੇ Industries ਨੂੰ ਏਕ ਸਾਥ ਇਕੱਠਾ ਕਰ ਦਿੱਤਾ ਹੈ। ਜਦੋਂ ਤੋਂ ਇਹ Alliance ਬਣਿਆ ਹੈ, ਇਸ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ। ਬਹੁਤ ਘੱਟ ਸਮੇਂ ਵਿੱਚ ਹੀ, 22 ਦੇਸ਼ ਅਤੇ 12 ਇੰਟਰਨੈਸ਼ਨਲ ਆਰਗਨਾਇਜ਼ੇਸ਼ਨ ਇਸ Alliance ਨਾਲ ਜੁੜ ਗਏ ਹਨ। ਇਸ ਨਾਲ ਪੂਰੇ ਵਿਸ਼ਵ ਵਿੱਚ Biofuels ਦੇ ਇਸਤੇਮਾਲ ਨੂੰ ਹੁਲਾਰਾ ਮਿਲੇਗਾ। ਇਸ ਨਾਲ ਕਰੀਬ 500 ਬਿਲੀਅਨ ਡਾਲਰ ਦੀ ਆਰਥਿਕ ਸੰਭਾਵਨਾਵਾਂ ਨੂੰ ਬਣਾਉਣ ਵਿੱਚ ਭੀ ਮਦਦ ਮਿਲੇਗੀ।

 ਸਾਥੀਓ,

ਆਪਣੇ ਇੱਥੇ ਭੀ ਭਾਰਤ ਨੇ ਇਸ ਖੇਤਰ ਵਿੱਚ ਬੜੀ ਪ੍ਰਗਤੀ ਕੀਤੀ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ Biofuels ਦਾ Adoption ਤੇਜ਼ੀ ਨਾਲ ਵਧਿਆ ਹੈ। 10 ਸਾਲ ਪਹਿਲਾਂ ਸਾਡੇ ਇੱਥੇ ਪੈਟ੍ਰੋਲ ਵਿੱਚ Ethanol ਦੀ Blending ਡੇਢ ਪ੍ਰਤੀਸ਼ਤ ਦੇ ਆਸਪਾਸ ਸਨ। 2023 ਵਿੱਚ ਇਹ 12 ਪ੍ਰਤੀਸ਼ਤ ਤੋਂ ਅਧਿਕ ਹੋ ਗਈ ਹੈ। ਇਸ ਨਾਲ ਲਗਭਗ 42 ਮਿਲੀਅਨ ਮੀਟ੍ਰਿਕ ਟਨ ਕਾਰਬਨ Emission ਘਟਿਆ ਹੈ। ਅਸੀਂ 2025 ਤੱਕ ਪੈਟ੍ਰੋਲ ਵਿੱਚ 20 ਪ੍ਰਤੀਸ਼ਤ Ethanol Blending ਕਰਨ ਦੇ ਲਕਸ਼ ‘ਤੇ ਕੰਮ ਕਰ ਰਹੇ ਹਨ। ਤੁਹਾਡੇ ਵਿੱਚੋਂ ਕਈ ਲੋਕ ਜਾਣਦੇ ਹੋਣਗੇ... ਪਿਛਲੇ India Energy Week ਦੇ ਦੌਰਾਨ ਹੀ ਭਾਰਤ ਨੇ 80 ਤੋਂ ਜ਼ਿਆਦਾ ਰਿਟੇਲ ਆਊਟਲੈੱਟਸ ‘ਤੇ 20 ਪ੍ਰਤੀਸ਼ਤ Ethanol Blending ਦੀ ਸ਼ੁਰੂਆਤ ਕੀਤੀ ਸੀ। ਹੁਣ ਅਸੀਂ ਦੇਸ਼ ਦੇ 9 ਹਜ਼ਾਰ ਆਊਟਲੈੱਟਸ ‘ਤੇ ਇਹੀ ਕੰਮ ਕਰ ਰਹੇ ਹਾਂ।

ਸਾਥੀਓ,

ਸਰਕਾਰ ਦਾ ਪ੍ਰਯਾਸ ਗ੍ਰਾਮੀਣ ਅਰਥਵਿਵਸਥਾ ਨੂੰ Waste to Wealth Management ਦੇ ਮਾਡਲ ‘ਤੇ ਨਵੀਂ ਗਤੀ ਦੇਣ ਦਾ ਭੀ ਹੈ। ਇਸ ਦੇ ਲਈ ਭਾਰਤ ਵਿੱਚ 5000 Compressed Biogas Plants ਲਗਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।

 ਸਾਥੀਓ,

ਵਿਸ਼ਵ ਦੀ 17 ਪ੍ਰਤੀਸ਼ਤ ਜਨਸੰਖਿਆ ਵਾਲਾ ਦੇਸ਼ ਹੋਣ ਦੇ ਬਾਅਦ ਭੀ, ਵਿਸ਼ਵ ਵਿੱਚ ਭਾਰਤ ਦਾ Carbon Emission Share ਸਿਰਫ਼ 4 ਪ੍ਰਤੀਸ਼ਤ ਹੈ। ਇਸ ਦੇ ਬਾਅਦ ਭੀ, ਅਸੀਂ ਆਪਣੇ Energy Mix ਨੂੰ ਹੋਰ ਬਿਹਤਰ ਕਰਨ ਲਈ, ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ Energy Sources ਦੇ ਵਿਕਾਸ ‘ਤੇ ਬਲ ਦੇ ਰਹੇ ਹਾਂ। 2070 ਤੱਕ ਅਸੀਂ Net Zero Emission ਦਾ ਲਕਸ਼ ਹਾਸਲ ਕਰਨਾ ਚਾਹੁੰਦੇ ਹਾਂ। ਅੱਜ ਭਾਰਤ Renewable Energy Installed Capacity ਵਿੱਚ ਵਿਸ਼ਵ ਵਿੱਚ ਚੌਥੇ ਸਥਾਨ ‘ਤੇ ਹੈ। ਸਾਡੀ Installed Electricity Capacity, ਇਸ ਦਾ 40 ਪ੍ਰਤੀਸ਼ਤ ਹਿੱਸਾ Non Fossil Fuel Sources ਤੋਂ ਆਉਂਦਾ ਹੈ। ਬੀਤੇ ਇੱਕ ਦਹਾਕੇ ਵਿੱਚ ਭਾਰਤ ਦੀ Solar Energy Installed Capacity 20 ਗੁਣਾ ਤੋਂ ਜ਼ਿਆਦਾ ਵਧੀ ਹੈ।

 

  ਸੌਰ ਊਰਜਾ ਨਾਲ ਜੁੜਨ ਦਾ ਅਭਿਯਾਨ, ਭਾਰਤ ਵਿੱਚ ਜਨ-ਅੰਦੋਲਨ ਬਣ ਰਿਹਾ ਹੈ। ਕੁਝ ਦਿਨ ਪਹਿਲੇ ਹੀ, ਭਾਰਤ ਵਿੱਚ ਇੱਕ ਹੋਰ ਬੜੇ ਮਿਸ਼ਨ ਦੀ ਸ਼ੁਰੂਆਤ ਹੋਈ ਹੈ। ਭਾਰਤ ਵਿੱਚ 1 ਕਰੋੜ ਘਰਾਂ ਵਿੱਚ Solar Rooftop ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸਾਡੇ ਇੱਕ ਕਰੋੜ ਪਰਿਵਾਰ, ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਹੋਣਗੇ। ਉਨ੍ਹਾਂ ਦੇ ਘਰਾਂ ਵਿੱਚ ਜੋ ਅਤਿਰਕਤ ਬਿਜਲੀ ਬਣੇਗੀ, ਉਸ ਨੂੰ ਸਿੱਧੇ ਗ੍ਰਿੱਡ ਤੱਕ ਪਹੁੰਚਾਉਣ ਦੀ ਭੀ ਵਿਵਸਥਾ ਕੀਤੀ ਜਾ ਰਹੀ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਭਾਰਤ ਜਿੰਨੇ ਦੇਸ਼ ਵਿੱਚ ਇਸ ਯੋਜਨਾ ਦਾ ਕਿਤਨਾ ਬੜਾ ਅਸਰ ਹੋਣ ਜਾ ਰਿਹਾ ਹੈ। ਇਸ ਨਾਲ ਤੁਹਾਡੇ ਲਈ ਭੀ ਇਸ ਪੂਰੀ Solar Value Chain ਵਿੱਚ ਨਿਵੇਸ਼ ਦੀ ਬਹੁਤ ਬੜੀ ਸੰਭਾਵਨਾ ਬਣਨ ਵਾਲੀ ਹੈ।

 ਸਾਥੀਓ,

ਅੱਜ ਭਾਰਤ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਭੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਕਾਰਨ ਭਾਰਤ ਜਲਦੀ ਹੀ ਹਾਈਡ੍ਰੋਜਨ ਪ੍ਰੋਡਕਸ਼ਨ ਅਤੇ ਐਕਸਪੋਰਟ ਦਾ ਕੇਂਦਰ ਬਣਨ ਵਾਲਾ ਹੈ। ਮੈਨੂੰ ਵਿਸ਼ਵਾਸ ਹੈ, ਭਾਰਤ ਦਾ ਗ੍ਰੀਨ ਐਨਰਜੀ ਸੈਕਟਰ Investors ਅਤੇ Industries, ਦੋਹਾਂ ਨੂੰ Sureshot winner ਬਣਾ ਸਕਦਾ ਹੈ।

 

ਸਾਥੀਓ,

India Energy Week ਦਾ ਇਹ ਆਯੋਜਨ ਸਿਰਫ਼ ਭਾਰਤ ਦਾ ਆਯੋਜਨ ਨਹੀਂ ਹੈ। ਇਹ ਆਯੋਜਨ ‘India with the world and India for the world’ ਇਸ ਭਾਵਨਾ ਦਾ ਪ੍ਰਤੀਬਿੰਬ ਹੈ। ਅਤੇ ਇਸ ਲਈ ਇਹ ਮੰਚ ਅੱਜ Energy Sector ਨਾਲ ਜੁੜੇ ਵਿਚਾਰ ਵਟਾਂਦਰੇ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਦਾ ਮੰਚ ਬਣ ਗਿਆ ਹੈ।  

 

 technologies,  and Let us explore  avenues for  sustainable energy development.

ਆਓ, ਇੱਕ ਦੂਸਰੇ ਤੋਂ ਸਿੱਖਣ ‘ਤੇ, ਤਕਨੀਕ ਦੀ ਸਾਂਝੇਦਾਰੀ ‘ਤੇ, ਅਤੇ Sustainable Energy ਦੇ ਨਵੇਂ ਰਸਤਿਆਂ ਨੂੰ ਤਲਾਸ਼ਣ ‘ਤੇ ਇੱਕ ਸਾਥ (ਇਕੱਠਿਆਂ) ਅੱਗੇ ਵਧਦੇ ਹਾਂ। Let us learn from each other, Let us collaborate on cutting-edge technologies,  and Let us explore  avenues for  sustainable energy development.

 ਅਸੀਂ ਇੱਕ ਸਾਥ ਮਿਲ ਕੇ ਇੱਕ ਐਸਾ ਭਵਿੱਖ ਬਣਾ ਸਕਦੇ ਹਾਂ ਜੋ ਸਮ੍ਰਿੱਧ ਭੀ ਹੋਵੇ ਅਤੇ ਜਿਸ ਵਿੱਚ ਵਾਤਾਵਰਣ ਦੀ ਸੰਭਾਲ਼ ਭੀ ਹੋ ਸਕੇ। ਮੈਨੂੰ ਵਿਸ਼ਵਾਸ ਹੈ ਕਿ ਇਹ ਮੰਚ ਸਾਡੇ ਪ੍ਰਯਾਸਾਂ ਦਾ ਪ੍ਰਤੀਕ ਬਣੇਗਾ। ਇੱਕ ਵਾਰ ਫਿਰ, ਮੈਂ ਇਸ ਆਯੋਜਨ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.