ਏਮਸ, ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕੀਤੇ
‘ਆਪ ਕੇ ਦਵਾਰ ਆਯੁਸ਼ਮਾਨ’ ਅਭਿਯਾਨ ਦੀ ਸ਼ੁਰੂਆਤ ਕੀਤੀ
ਅਸਾਮ ਐਡਵਾਂਸ ਹੈਲਥਕੇਅਰ ਇਨੋਵੇਸ਼ਨ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ
‘‘ਪਿਛਲੇ ਨੌਂ ਵਰ੍ਹਿਆਂ ਵਿੱਚ ਉੱਤਰ-ਪੂਰਬ ਵਿੱਚ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਬਹੁਤ ਸੁਧਾਰ ਹੋਏ ਹਨ’’
‘‘ਅਸੀਂ ‘ਸੇਵਾ ਭਾਵ’ ਨਾਲ ਲੋਕਾਂ ਲਈ ਕੰਮ ਕਰਦੇ ਹਾਂ ’’
‘‘ਉੱਤਰ –ਪੂਰਬ ਦੇ ਵਿਕਾਸ ਦੁਆਰਾ ਭਾਰਤ ਦੇ ਵਿਕਾਸ ਦੇ ਮੰਤਰ ਨਾਲ ਅਸੀਂ ਅੱਗੇ ਵਧ ਰਹੇ ਹਾਂ’’
‘‘ਸਾਡੀਆਂ ਸਰਕਾਰਾਂ ਦੀ ਨੀਤੀ, ਇਰਾਦੇ ਅਤੇ ਵਚਨਬੱਧਤਾ ਕਿਸੇ ਸਵਾਰਥ ਨਾਲ ਨਹੀਂ ਬਲਕਿ 'ਰਾਸ਼ਟਰ ਪਹਿਲਾਂ - ਦੇਸ਼ਵਾਸੀ ਪਹਿਲਾਂ' ਦੀ ਭਾਵਨਾ ਨਾਲ ਚਲਦੀ ਹੈ’’
“ਜਦੋਂ ਵੰਸ਼ਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਅਤੇ ਅਸਥਿਰਤਾ ਦੀ ਰਾਜਨੀਤੀ ਹਾਵੀ ਹੋਣ ਲਗਦੀ ਹੈ, ਤਾਂ ਵਿਕਾਸ ਅਸੰਭਵ ਹੋ ਜਾਂਦਾ ਹੈ”
"ਸਾਡੀ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨਾਲ ਮਹਿਲਾਵਾਂ ਦੀ ਸਿਹਤ ਨੂੰ ਬਹੁਤ ਫਾਇਦਾ ਮਿਲਿਆ ਹੈ"
“ਸਾਡੀ ਸਰਕਾਰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੇ ਸਿਹਤ ਖੇਤਰ ਦਾ ਆਧੁਨਿਕੀਕਰਨ ਕਰ ਰਹੀ ਹੈ”
‘‘ਭਾਰਤ ਦੀ ਸਿਹਤ ਪ੍ਰਣਾਲੀ ਵਿੱਚ ਬਦਲਾਅ ਦਾ ਸਭ ਤੋਂ ਵੱਡਾ ਅਧਾਰ ਹੈ, ਸਬਕਾ ਪ੍ਰਯਾਸ’’

ਅਸਾਮ ਦੇ ਗਵਰਨਰ ਸ਼੍ਰੀਮਾਨ ਗੁਲਾਬ ਚੰਦ ਕਟਾਰੀਆ ਜੀ, ਮੁੱਖ ਮੰਤਰੀ ਸ਼੍ਰੀਮਾਨ ਹੇਮੰਤਾ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਦੇਸ਼ ਦੇ ਆਰੋਗਯ ਮੰਤਰੀ ਮਨਸੁਖ ਮਾਂਡਵੀਆ ਜੀ, ਡਾਕਟਰ ਭਾਰਤੀ ਪਵਾਰ ਜੀ, ਅਸਾਮ ਸਰਕਾਰ ਦੇ ਮੰਤਰੀ ਕੇਸ਼ਬ ਮਹੰਤਾ ਜੀ, ਇੱਥੇ ਉਪਸਥਿਤ ਮੈਡੀਕਲ ਜਗਤ ਦੇ ਸਾਰੇ ਮਹਾਨੁਭਾਵ, ਹੋਰ ਮਹਾਨੁਭਾਵ, ਅਲੱਗ-ਅਲੱਗ ਥਾਵਾਂ ‘ਤੇ video conference ਨਾਲ ਜੁੜੇ ਹੋਏ ਸਾਰੇ ਮਹਾਨੁਭਾਵ ਅਤੇ ਅਸਾਮ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

 

ਮਾਂ ਕਾਮਾਖਯਾਰ, ਏ ਪੋਬਿਟ੍ਰਾ ਭੂਮੀਰ ਪੋਰਾ ਔਹੋਮੋਰ ਹੋਮੂਹ, ਭਾਟ੍ਰਿ ਭਾੱਗਿਨਲੋਇ, ਮੋਰ ਪ੍ਰੋਨਾਮ, (मां कामाख्यार,ए पोबिट्रॉ भूमीर पोरा ऑहोमोर होमूह,भाट्रि भॉग्निलोइ, मोर प्रोनाम) ਆਪ ਸਭ ਨੂੰ ਰੋਂਗਾਲੀ ਬੀਹੂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਪਾਵਨ ਅਵਸਰ ‘ਤੇ ਅਸਾਮ ਦੇ, ਨਾੱਰਥ ਈਸਟ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ, ਅੱਜ ਇੱਕ ਨਵੀਂ ਤਾਕਤ ਮਿਲੀ ਹੈ। ਅੱਜ ਨਾੱਰਥ ਈਸਟ ਨੂੰ ਆਪਣਾ ਪਹਿਲਾ AIIMS ਮਿਲਿਆ ਹੈ। ਅਤੇ ਅਸਾਮ ਨੂੰ 3 ਨਵੇਂ ਮੈਡੀਕਲ ਕਾਲਜ ਮਿਲੇ ਹਨ। IIT ਗੁਵਾਹਾਟੀ ਦੇ ਨਾਲ ਮਿਲ ਕੇ ਆਧੁਨਿਕ ਰਿਸਰਚ ਦੇ ਲਈ 500 ਬੈੱਡ ਵਾਲੇ ਸੁਪਰ ਸਪੈਸ਼ਲਟੀ ਹਸਪਤਾਲ ਦਾ ਵੀ ਨੀਂਹ ਪੱਥਰ ਰੱਖਿਆ ਹੈ। ਅਤੇ ਅਸਾਮ ਦੇ ਲੱਖਾਂ-ਲੱਖ ਸਾਥੀਆਂ ਤੱਕ ਆਯੁਸ਼ਮਾਨ ਕਾਰਡ ਪਹੁੰਚਾਉਣ ਦਾ ਕੰਮ ਮਿਸ਼ਨ ਮੋਡ ‘ਤੇ ਸ਼ੁਰੂ ਹੋਇਆ ਹੈ। ਨਵੇਂ ਏਮਸ ਤੋਂ ਅਸਾਮ ਦੇ ਇਲਾਵਾ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਯ, ਮਿਜ਼ੋਰਮ ਅਤੇ ਮਣੀਪੁਰ ਦੇ ਸਾਥੀਆਂ ਨੂੰ ਵੀ ਇਸ ਦਾ ਬਹੁਤ ਲਾਭ ਮਿਲਣ ਵਾਲਾ ਹੈ। ਆਰੋਗਯ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਆਪ ਸਭ ਨੂੰ, ਨਾੱਰਥ ਈਸਟ ਦੇ ਸਾਰੇ ਮੇਰੇ ਭਾਈਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

ਭਾਈਓ ਅਤੇ ਭੈਣੋਂ,

ਪਿਛਲੇ 9 ਵਰ੍ਹਿਆਂ ਵਿੱਚ ਨਾੱਰਥ ਈਸਟ ਵਿੱਚ ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਬਹੁਤ ਚਰਚਾ ਹੋਈ ਹੈ। ਅੱਜ ਜੋ ਵੀ ਨਾੱਰਥ ਈਸਟ ਆਉਂਦਾ ਹੈ, ਤਾਂ ਇੱਥੇ ਦੇ ਰੋਡ ਰੇਲ, ਏਅਰਪੋਰਟਸ ਨਾਲ ਜੁੜੇ ਕਾਰਜਾਂ ਨੂੰ ਦੇਖ ਕੇ ਪ੍ਰਸ਼ੰਸਾ ਕੀਤੇ ਬਿਨਾ ਰਹਿ ਨਹੀਂ ਸਕਦਾ ਹੈ। ਲੇਕਿਨ ਨਾੱਰਥ ਈਸਟ ਵਿੱਚ ਇੱਕ ਹੋਰ ਇਨਫ੍ਰਾਸਟ੍ਰਕਚਰ ‘ਤੇ ਬਹੁਤ ਤੇਜ਼ੀ ਨਾਲ ਕੰਮ ਹੋਇਆ ਹੈ, ਅਤੇ ਉਹ ਹੈ- ਸੋਸ਼ਲ ਇਨਫ੍ਰਾਸਟ੍ਰਕਚਰ। ਇੱਥੇ ਸਿੱਖਿਆ ਅਤੇ ਸਿਹਤ ਦੀਆਂ ਸੁਵਿਧਾਵਾਂ ਦਾ ਜੋ ਵਿਸਤਾਰ ਹੋਇਆ ਹੈ, ਉਹ ਵਾਕਈ ਦੋਸਤੋਂ ਬੇਮਿਸਾਲ ਹੈ। ਪਿਛਲੇ ਵਰ੍ਹੇ ਜਦੋਂ ਮੈਂ ਡਿਬਰੂਗੜ੍ਹ ਆਇਆ ਸੀ, ਤਾਂ ਅਸਾਮ ਦੇ ਅਨੇਕ ਜ਼ਿਲ੍ਹਿਆਂ ਵਿੱਚ ਮੈਨੂੰ ਇਕੱਠਿਆਂ ਕਈ ਹਸਪਤਾਲਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਅਵਸਰ ਮਿਲਿਆ ਸੀ। ਅੱਜ ਏਮਸ ਅਤੇ 3 ਮੈਡੀਕਲ ਕਾਲਜ ਤੁਹਾਨੂੰ ਸੌਂਪਣ ਦਾ ਮੈਨੂੰ ਸੁਭਾਗ ਮਿਲਿਆ ਹੈ। ਬੀਤੇ ਵਰ੍ਹਿਆਂ ਵਿੱਚ ਅਸਾਮ ਵਿੱਚ ਡੈਂਟਲ ਕਾਲਜਾਂ ਦੀ ਸੁਵਿਧਾ ਦਾ ਵੀ ਵਿਸਤਾਰ ਹੋਇਆ ਹੈ। ਇਨ੍ਹਾਂ ਸਭ ਨੂੰ ਨਾੱਰਥ ਈਸਟ ਵਿੱਚ ਲਗਾਤਾਰ ਬਿਹਤਰ ਹੁੰਦੀ ਰੇਲ-ਰੋਡ ਕਨੈਕਟੀਵਿਟੀ ਨਾਲ ਵੀ ਮਦਦ ਮਿਲ ਰਹੀ ਹੈ। ਖਾਸ ਤੌਰ ‘ਤੇ, ਗਰਭਅਵਸਥਾ ਦੇ ਦੌਰਾਨ ਮਹਿਲਾਵਾਂ ਨੂੰ ਜੋ ਸਮੱਸਿਆ ਆਉਂਦੀ ਸੀ, ਉਹ ਹੁਣ ਦੂਰ ਹੋਈ ਹੈ। ਇਸ ਨਾਲ ਮਾਤਾ ਅਤੇ ਬੱਚੇ ਦੇ ਜੀਵਨ ‘ਤੇ ਸੰਕਟ ਬਹੁਤ ਘੱਟ ਹੋਇਆ ਹੈ।

 

ਅੱਜ-ਕੱਲ੍ਹ ਇੱਕ ਨਵੀਂ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ, ਮੈਂ ਦੇਸ਼ ਵਿੱਚ ਕਿਤੇ ਵੀ ਜਾਂਦਾ ਹਾਂ, ਉੱਤਰ ਵਿੱਚ, ਦੱਖਣ ਵਿੱਚ, ਨਾੱਰਥ ਈਸਟ ਵਿੱਚ, ਪਿਛਲੇ 9 ਵਰ੍ਹਿਆਂ ਵਿੱਚ ਹੋਏ ਵਿਕਾਸ ਦੀ ਚਰਚਾ ਕਰਦਾ ਹਾਂ, ਤਾਂ ਕੁਝ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ। ਇਹ ਨਵੀਂ ਬਿਮਾਰੀ ਹੈ, ਉਹ ਸ਼ਿਕਾਇਤ ਕਰਦੇ ਹਨ ਕਿ ਦਹਾਕਿਆਂ ਤੱਕ ਉਨ੍ਹਾਂ ਨੇ ਵੀ ਦੇਸ਼ ‘ਤੇ ਰਾਜ ਕੀਤਾ ਹੈ, ਉਨ੍ਹਾਂ ਨੂੰ ਕ੍ਰੈਡਿਟ ਕਿਉਂ ਨਹੀਂ ਮਿਲਦਾ? ਕ੍ਰੈਡਿਟ ਦੇ ਭੁੱਖੇ ਲੋਕਾਂ ਅਤੇ ਜਨਤਾ ‘ਤੇ ਰਾਜ ਕਰਨਾ ਦੀ ਭਾਵਨਾ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਅਰੇ ਜਨਤਾ ਤਾਂ ਜਨਾਰਦਨ ਦਾ ਰੂਪ ਹੁੰਦੀ ਹੈ, ਈਸ਼ਵਰ ਦਾ ਰੂਪ ਹੁੰਦੀ ਹੈ। ਪਹਿਲਾਂ ਵਾਲੇ ਕ੍ਰੈਡਿਟ ਦੇ ਭੁੱਖੇ ਸਨ, ਇਸ ਲਈ ਨਾੱਰਥ ਈਸਟ ਉਨ੍ਹਾਂ ਨੂੰ ਦੂਰ ਲਗਦਾ ਸੀ, ਇੱਕ ਪਰਾਏਪਨ ਦਾ ਭਾਵ ਉਨ੍ਹਾਂ ਨੇ ਪੈਦਾ ਕਰ ਦਿੱਤਾ ਸੀ। ਅਸੀਂ ਤਾਂ ਸੇਵਾ ਭਾਵ ਨਾਲ, ਤੁਹਾਡੇ ਸੇਵਕ ਹੋਣ ਦੀ ਭਾਵਨਾ ਨਾਲ, ਸਮਰਪਣ ਭਾਵ ਨਾਲ ਤੁਹਾਡੀ ਸੇਵਾ ਕਰਦੇ ਰਹਿੰਦੇ ਹਾਂ, ਇਸ ਲਈ ਨਾੱਰਥ ਈਸਟ ਸਾਨੂੰ ਦੂਰ ਵੀ ਨਹੀਂ ਲਗਦਾ ਅਤੇ ਆਪਣੇਪਨ ਦਾ ਭਾਵ ਵੀ ਕਦੇ ਵੀ ਘੱਟ ਨਹੀਂ ਹੁੰਦਾ ਹੈ।

ਮੈਨੂੰ ਖੁਸ਼ੀ ਹੈ ਕਿ ਅੱਜ ਨਾੱਰਥ ਈਸਟ ਵਿੱਚ ਲੋਕਾਂ ਨੇ ਵਿਕਾਸ ਦੀ ਬਾਗਡੋਰ ਅੱਗੇ ਵਧ ਕੇ ਖ਼ੁਦ ਸੰਭਾਲ਼ ਲਈ ਹੈ। ਉਹ ਨਾੱਰਥ ਈਸਟ ਦੇ ਵਿਕਾਸ ਨਾਲ, ਭਾਰਤ ਦੇ ਵਿਕਾਸ ਦੇ ਮੰਤਰ ਨੂੰ ਲੈ ਕੇ ਅੱਗੇ ਵਧ ਰਹੇ ਹਨ। ਵਿਕਾਸ ਦੇ ਇਸ ਨਵੇਂ ਅੰਦੋਲਨ ਵਿੱਚ, ਕੇਂਦਰ ਸਰਕਾਰ ਇੱਕ ਦੋਸਤ ਬਣ ਕੇ, ਇੱਕ ਸੇਵਕ ਬਣ ਕੇ, ਇੱਕ ਸਾਥੀ ਬਣ ਕੇ, ਸਾਰੇ ਰਾਜਾਂ ਦੇ ਨਾਲ ਕੰਮ ਕਰ ਰਹੀ ਹੈ। ਅੱਜ ਦਾ ਇਹ ਆਯੋਜਨ ਵੀ ਇਸੇ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਹੈ।

ਸਾਥੀਓ,

ਦਹਾਕਿਆਂ ਤੱਕ ਸਾਡਾ ਉੱਤਰ-ਪੂਰਬ ਕਈ ਹੋਰ ਚੁਣੌਤੀਆਂ ਨਾਲ ਜੂਝਦਾ ਰਿਹਾ ਹੈ। ਜਦੋਂ ਕਿਸੇ ਸੈਕਟਰ ਵਿੱਚ ਪਰਿਵਾਰਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਅਤੇ ਅਸਥਿਰਤਾ ਦੀ ਰਾਜਨੀਤੀ ਹਾਵੀ ਹੁੰਦੀ ਹੈ, ਤਦ ਵਿਕਾਸ ਹੋਣਾ ਅਸੰਭਵ ਹੋ ਜਾਂਦਾ ਹੈ। ਅਤੇ ਇਹੀ ਸਾਡੇ ਹੈਲਥਕੇਅਰ ਸਿਸਟਮ ਦੇ ਨਾਲ ਹੋਇਆ। ਦਿੱਲੀ ਵਿੱਚ ਜੋ ਏਮਸ ਹੈ, ਉਹ 50 ਦੇ ਦਹਾਕੇ ਵਿੱਚ ਬਣਿਆ ਸੀ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਦਿੱਲੀ ਏਮਸ ਵਿੱਚ ਇਲਾਜ ਕਰਵਾਉਂਦੇ ਸਨ। ਲੇਕਿਨ ਦਹਾਕਿਆਂ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਵੀ ਏਮਸ ਖੋਲ੍ਹਣਾ ਚਾਹੀਦਾ ਹੈ। ਅਟਲ ਜੀ ਦੀ ਜਦੋਂ ਸਰਕਾਰ ਸੀ ਤਾਂ ਉਨ੍ਹਾਂ ਨੇ ਪਹਿਲੀ ਬਾਰ ਇਸ ਦੇ ਲਈ ਪ੍ਰਯਤਨ ਸ਼ੁਰੂ ਕੀਤੇ ਸਨ। ਲੇਕਿਨ ਉਨ੍ਹਾਂ ਦੀ ਸਰਕਾਰ ਜਾਣ ਤੋਂ ਬਾਅਦ ਫਿਰ ਸਭ ਠੱਪ ਦਾ ਠੱਪ ਪੈ ਗਿਆ। ਜੋ ਏਮਸ ਖੋਲ੍ਹੇ ਵੀ ਗਏ, ਉੱਥੇ ਵਿਵਸਥਾਵਾਂ ਖਸਤਾਹਾਲ ਹੀ ਰਹੀਆਂ।

 

2014 ਤੋਂ ਬਾਅਦ ਅਸੀਂ ਇਨ੍ਹਾਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ। ਅਸੀਂ ਬੀਤੇ ਵਰ੍ਹਿਆਂ ਵਿੱਚ 15 ਨਵੇਂ ਏਮਸ ‘ਤੇ ਕੰਮ ਸ਼ੁਰੂ ਕੀਤਾ, ਪੰਦ੍ਰਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਇਲਾਜ ਅਤੇ ਪੜ੍ਹਾਈ ਦੋਨੋਂ ਸੁਵਿਧਾ ਸ਼ੁਰੂ ਹੋ ਚੁੱਕੀ ਹੈ। ਏਮਸ ਗੁਵਾਹਾਟੀ ਵੀ ਇਸ ਗੱਲ ਦਾ ਉਦਾਹਰਣ ਹੈ ਕਿ ਸਾਡੀ ਸਰਕਾਰ, ਜੋ ਸੰਕਲਪ ਲੈਂਦੀ ਹੈ, ਉਸ ਨੂੰ ਸਿੱਧ ਕਰਕੇ ਵੀ ਦਿਖਾਉਂਦੀ ਹੈ। ਇਹ ਅਸਾਮ ਦੀ ਜਨਤਾ ਦਾ ਪਿਆਰ ਹੈ ਜੋ ਮੈਨੂੰ ਬਾਰ-ਬਾਰ ਇੱਥੇ ਖਿੱਚ ਕੇ ਲੈ ਆਉਂਦਾ ਹੈ, ਨੀਂਹ ਪੱਥਰ ਦੇ ਸਮੇਂ ਵੀ ਤੁਹਾਡੇ ਪਿਆਰ ਨੇ ਮੈਨੂੰ ਇੱਥੇ ਬੁਲਾ ਲਿਆ ਅਤੇ ਅੱਜ ਉਦਘਾਟਨ ਦੇ ਸਮੇਂ ਵੀ ਤੁਹਾਡਾ ਪਿਆਰ ਵਧ-ਚੜ੍ਹ ਕੇ ਅਤੇ ਉਹ ਵੀ ਬਿਹੁ ਦੇ ਪਵਿੱਤਰ ਸਮਾਂ ਇੱਥੇ ਮੈਨੂੰ ਆਉਣ ਦਾ ਅਵਸਰ ਮਿਲ ਗਿਆ। ਇਹ ਤੁਹਾਡਾ ਪਿਆਰ ਹੀ ਹੈ।

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਸਾਡੇ ਇੱਥੇ ਡਾਕਟਰਾਂ ਅਤੇ ਦੂਸਰੇ ਮੈਡੀਕਲ ਪ੍ਰੋਫੈਸ਼ਨਲਸ ਦੀ ਬਹੁਤ ਕਮੀ ਰਹੀ ਹੈ। ਇਹ ਕਮੀ, ਭਾਰਤ ਵਿੱਚ ਕੁਆਲਿਟੀ ਹੈਲਥ ਸਰਵਿਸ ਦੇ ਸਾਹਮਣੇ ਬਹੁਤ ਵੱਡੀ ਦੀਵਾਰ ਸੀ। ਇਸ ਲਈ ਬੀਤੇ 9 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਮੈਡੀਕਲ ਇਨਫ੍ਰਾਸਟ੍ਰਕਚਰ ਅਤੇ ਮੈਡੀਕਲ ਪ੍ਰੋਫੈਸ਼ਨਲ ਵਧਾਉਣ ‘ਤੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। 2014 ਤੋਂ ਪਹਿਲਾਂ 10 ਸਾਲਾਂ ਵਿੱਚ ਕਰੀਬ ਡੇਢ ਸੌ ਮੈਡੀਕਲ ਕਾਲਜ ਹੀ ਬਣੇ ਸਨ। ਪਿਛਲੇ 9 ਵਰ੍ਹਿਆਂ ਵਿੱਚ ਸਾਡੀ ਸਰਕਾਰ ਵਿੱਚ ਕਰੀਬ 300 ਨਵੇਂ ਮੈਡੀਕਲ ਕਾਲਜ ਬਣੇ ਹਨ। ਪਿਛਲੇ 9 ਵਰ੍ਹਿਆਂ ਵਿੱਚ, ਦੇਸ਼ ਵਿੱਚ MBBS ਸੀਟਾਂ ਵੀ ਦੁੱਗਣੀ ਵਧ ਕੇ 1 ਲੱਖ ਤੋਂ ਅਧਿਕ ਹੋ ਚੁੱਕੀ ਹੈ। ਪਿਛਲੇ 9 ਵਰ੍ਹਿਆਂ ਵਿੱਚ, ਦੇਸ਼ ਵਿੱਚ ਮੈਡੀਕਲ ਦੀ ਪੀਜੀ ਸੀਟਾਂ ਵਿੱਚ ਵੀ 110 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਸੀਂ ਮੈਡੀਕਲ ਸਿੱਖਿਆ ਦੇ ਵਿਸਤਾਰ ਦੇ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ। ਪਿਛੜੇ ਪਰਿਵਾਰਾਂ ਨੂੰ, backward family ਦੇ ਬੱਚੇ ਡਾਕਟਰ ਬਣ ਸਕਣ, ਇਸ ਦੇ ਲਈ ਅਸੀਂ ਰਿਜ਼ਰਵ (ਆਰਕਸ਼ਣ) ਦੀ ਸੁਵਿਧਾ ਦਾ ਵੀ ਵਿਸਤਾਰ ਕੀਤਾ ਹੈ।

 ਦੂਰ-ਦੁਰਾਡੇ ਵਾਲੇ ਖੇਤਰਾਂ ਦੇ ਬੱਚੇ ਵੀ ਡਾਕਟਰ ਬਣ ਸਕਣ, ਇਸ ਲਈ ਅਸੀਂ ਪਹਿਲੀ ਬਾਰ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਦਿੱਤਾ ਹੈ। ਇਸ ਵਰ੍ਹੇ ਦੇ ਬਜਟ ਵਿੱਚ ਡੇਢ ਸੌ ਤੋਂ ਅਧਿਕ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ। ਅਗਰ ਮੈਂ ਨਾੱਰਥ ਈਸਟ ਦੀ ਗੱਲ ਕਰਾਂ ਤਾਂ ਇੱਥੇ ਵੀ ਬੀਤੇ 9 ਵਰ੍ਹਿਆਂ ਵਿੱਚ ਮੈਡੀਕਲ ਕਾਲਜ ਦੀ ਸੰਖਿਆ ਦੁੱਗਣੇ ਤੋਂ ਅਧਿਕ ਹੋ ਚੁੱਕੀ ਹੈ। ਹਾਲੇ ਅਨੇਕ ਮੈਡੀਕਲ ਕਾਲਾਜਾਂ ‘ਤੇ ਕੰਮ ਚਲ ਰਿਹਾ ਹੈ, ਕਈ ਨਵੇਂ ਮੈਡੀਕਲ ਕਾਲਜ ਇੱਥੇ ਬਣਨ ਜਾ ਰਹੇ ਹਨ। ਬੀਤੇ 9 ਵਰ੍ਹਿਆਂ ਵਿੱਚ ਨਾੱਰਥ ਈਸਟ ਵਿੱਚ ਮੈਡੀਕਲ ਦੀਆਂ ਸੀਟਾਂ ਦੀ ਸੰਖਿਆ ਵੀ ਵਧ ਕੇ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ।

 

ਭਾਈਓ ਅਤੇ ਭੈਣੋਂ,

ਅੱਜ ਭਾਰਤ ਵਿੱਚ ਹੈਲਥ ਸੈਕਟਰ ਵਿੱਚ ਇੰਨਾ ਕੰਮ ਇਸ ਲਈ ਹੋ ਰਿਹਾ ਹੈ ਕਿਉਂਕਿ ਆਪ ਸਭ ਦੇਸ਼ਵਾਸੀਆਂ ਨੇ 2014 ਵਿੱਚ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਈ। ਭਾਜਪਾ ਦੀਆਂ ਸਰਕਾਰਾਂ ਵਿੱਚ ਨੀਤੀ, ਨੀਅਤ ਅਤੇ ਨਿਸ਼ਠਾ ਕਿਸੇ ਸੁਆਰਥ ਨਾਲ ਨਹੀਂ ਬਲਕਿ- ਰਾਸ਼ਟਰ ਪ੍ਰਥਮ, ਦੇਸ਼ਵਾਸੀ ਪ੍ਰਥਮ ਇਸੇ ਭਾਵਨਾ ਨਾਲ ਸਾਡੀਆਂ ਨੀਤੀਆਂ ਤੈਅ ਹੁੰਦੀਆਂ ਹਨ। ਇਸ ਲਈ ਅਸੀਂ ਵੋਟਬੈਂਕ ਦੀ ਬਜਾਏ ਦੇਸ਼ ਦੀ ਜਨਤਾ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ‘ਤੇ ਫੋਕਸ ਕੀਤਾ। ਅਸੀਂ ਲਕਸ਼ ਬਣਾਇਆ ਕਿ ਸਾਡੀਆਂ ਭੈਣਾਂ ਨੂੰ ਇਲਾਜ ਦੇ ਲਈ ਦੂਰ ਨਾ ਜਾਣਾ ਪਵੇ। ਅਸੀਂ ਤੈਅ ਕੀਤਾ ਕਿ ਕਿਸੇ ਗ਼ਰੀਬ ਨੂੰ, ਪੈਸੇ ਦੀ ਕਮੀ ਵਿੱਚ ਆਪਣਾ ਇਲਾਜ ਨਾ ਟਾਲਣਾ ਪਵੇ। ਅਸੀਂ ਪ੍ਰਯਤਨ ਕੀਤਾ ਕਿ ਸਾਡੇ ਗ਼ਰੀਬ ਪਰਿਵਾਰਾਂ ਨੂ ਵੀ ਘਰ ਦੇ ਕੋਲ ਹੀ ਬਿਹਤਰ ਇਲਾਜ ਮਿਲੇ।

 

ਸਾਥੀਓ,

ਮੈਂ ਜਾਣਦਾ ਹਾਂ ਕਿ ਇਲਾਜ ਦੇ ਲਈ ਪੈਸੇ ਨਾ ਹੋਣਾ, ਗ਼ਰੀਬ ਦੀ ਕਿੰਨੀ ਵੱਡੀ ਚਿੰਤਾ ਹੁੰਦੀ ਹੈ। ਇਸ ਲਈ ਸਾਡੀ ਸਰਕਾਰ ਨੇ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ। ਮੈਂ ਜਾਣਦਾ ਹਾਂ ਕਿ ਮਹਿੰਗੀ ਦਵਾਈਆਂ ਨਾਲ ਗ਼ਰੀਬ ਅਤੇ ਮੱਧ ਵਰਗ ਕਿੰਨਾ ਪਰੇਸ਼ਾਨ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਨੇ 9 ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਖੋਲੋ, ਇਨ੍ਹਾਂ ਕੇਂਦਰਾਂ ‘ਤੇ ਸੈਂਕੜੋਂ ਦਵਾਈਆਂ ਸਸਤੇ ਵਿੱਚ ਉਪਲਬਧ ਕਰਵਾਈਆਂ। ਮੈਂ ਜਾਣਦਾ ਹਾਂ ਹਾਰਟ ਦੇ ਅਪਰੇਸ਼ਨ ਵਿੱਚ, ਘੁਟਣੇ ਦੇ ਅਪਰੇਸ਼ਨ ਵਿੱਚ ਗ਼ਰੀਬ ਅਤੇ ਮੱਧ ਵਰਗ ਦਾ ਕਿੰਨਾ ਜ਼ਿਆਦਾ ਖਰਚ ਹੋ ਰਿਹਾ ਸੀ। ਇਸ ਲਈ ਸਾਡੀ ਸਰਕਾਰ ਨੇ ਸਟੇਂਟ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ, Knee-Implant ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ। ਮੈਂ ਜਾਣਦਾ ਹਾਂ ਕਿ ਜਦੋਂ ਗ਼ਰੀਬ ਨੂੰ ਡਾਇਲਸਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਕਿੰਨਾ ਪ੍ਰੇਸ਼ਾਨ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਮੁਫਤ ਡਾਇਲਸਿਸ ਵਾਲੀ ਯੋਜਨਾ ਸ਼ੁਰੂ ਕੀਤੀ, ਲੱਖਾਂ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ। ਮੈਂ ਜਾਣਦਾ ਹਾਂ ਗੰਭੀਰ ਬਿਮਾਰੀ ਦਾ ਸਮੇਂ ’ਤੇ ਪਤਾ ਲਗਣਾ ਕਿੰਨਾ ਜ਼ਰੂਰੀ ਹੈ।

ਇਸ ਲਈ ਸਾਡੀ ਸਰਕਾਰ ਨੇ ਦੇਸ਼ ਭਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਹੈਲਥ ਅਤੇ ਵੈਲਨੈੱਸ ਸੈਂਟਰ ਖੋਲ੍ਹੇ ਹਨ, ਉੱਥੇ ਜ਼ਰੂਰੀ ਟੈਸਟ ਸੁਵਿਧਾ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਟੀਬੀ ਦੀ ਬਿਮਾਰੀ ਕਿੰਨੇ ਦਹਾਕਿਆਂ ਤੋਂ ਗ਼ਰੀਬਾਂ ਦੇ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਲਈ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਟੀਬੀ ਮੁਕਤ, ਭਾਰਤ ਅਭਿਯਾਨ ਸ਼ੁਰੂ ਕੀਤਾ ਹੈ। ਅਸੀਂ ਬਾਕੀ ਦੁਨੀਆ ਤੋਂ 5 ਵਰ੍ਹੇ ਪਹਿਲਾਂ ਹੀ ਦੇਸ਼ ਨੂੰ ਟੀਬੀ ਤੋਂ ਮੁਕਤ ਕਰਨ ਦਾ ਲਕਸ਼ ਰੱਖਿਆ ਹੈ। ਮੈਂ ਜਾਣਦਾ ਹਾਂ ਕਿ ਬਿਮਾਰੀ ਕਿਸ ਤਰ੍ਹਾਂ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਸਾਡੀ ਸਰਕਾਰ ਨੇ ਪ੍ਰਿਵੈਂਟਿਵ ਹੈਲਥ ਕੇਅਰ ‘ਤੇ ਫੋਕਸ ਕੀਤਾ, ਬਿਮਾਰੀ ਹੋਵੇ ਹੀ ਨਹੀਂ, ਬਿਮਾਰੀ ਆਵੇ ਹੀ ਨਹੀਂ, ਇਸ ‘ਤੇ ਫੋਕਸ ਕੀਤਾ। ਯੋਗ-ਆਯੁਰਵੇਦ, ਫਿਟ ਇੰਡੀਆ ਅਭਿਯਾਨ ਚਲਾ ਕੇ ਅਸੀਂ ਲੋਕਾਂ ਨੂੰ ਨਿਰੰਤਰ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਹੈ।

ਸਾਥੀਓ,

ਅੱਜ ਜਦੋਂ ਮੈਂ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦੀ ਸਫ਼ਲਤਾ ਦੇਖਦਾ ਹਾਂ, ਤਾਂ ਖ਼ੁਦ ਨੂੰ ਧੰਨ ਮਾਣਦਾ ਹਾਂ ਕਿ ਮੈਂ ਗ਼ਰੀਬ ਦੀ ਇੰਨੀ ਸੇਵਾ ਕਰਨ ਦਾ ਪਰਮਾਤਮਾ ਨੇ ਅਤੇ ਜਨਤਾ ਜਨਾਰਦਨ ਨੇ ਮੈਨੂੰ ਅਸ਼ੀਰਵਾਦ ਦਿੱਤਾ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅੱਜ ਦੇਸ਼ ਦੇ ਕਰੋੜਾਂ ਗ਼ਰੀਬਾਂ ਦਾ ਬਹੁਤ ਬੜਾ ਸੰਬਲ ਬਣੀ ਹੈ। ਬੀਤੇ ਵਰ੍ਹਿਆਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਨੇ ਗ਼ਰੀਬਾਂ ਦੇ 80 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ। ਜਨ-ਔਸ਼ਧੀ ਕੇਂਦਰਾਂ ਦੀ ਵਜ੍ਹਾ ਨਾਲ ਗ਼ਰੀਬ ਅਤੇ ਮੱਧ ਵਰਗ ਦੇ 20 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਸਟੇਂਟ ਅਤੇ knee-implant ਦੀ ਕੀਮਤ ਘੱਟ ਹੋਣ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਹਰ ਸਾਲ 13 ਹਜ਼ਾਰ ਕਰੋੜ ਰੁਪਏ ਬਚ ਰਹੇ ਹਨ। ਮੁਫਤ ਡਾਇਲਸਿਸ ਦੀ ਸੁਵਿਧਾ ਨਾਲ ਵੀ ਕਿਡਨੀ ਦੇ ਗ਼ਰੀਬ ਮਰੀਜ਼ਾਂ ਦੇ 500 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣ ਤੋਂ ਬਚੇ ਹਨ। ਅੱਜ ਇੱਥੇ ਅਸਾਮ ਦੇ ਕਰੀਬ 1 ਕਰੋੜ ਤੋਂ ਵੀ ਜ਼ਿਆਦਾ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਕਾਰਡ ਦੇਣ ਦਾ ਅਭਿਯਾਨ ਵੀ ਸ਼ੁਰੂ ਹੋਇਆ ਹੈ। ਇਸ ਅਭਿਯਾਨ ਨਾਲ ਅਸਾਮ ਦੇ ਲੋਕਾਂ ਨੂੰ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ, ਉਨ੍ਹਾਂ ਦੇ ਪੈਸੇ ਬਚਣ ਵਾਲੇ ਹਨ।

 

ਸਾਥੀਓ,

ਮੈਂ ਅਕਸਰ ਦੇਸ਼ ਦੇ ਕੋਨੇ-ਕੋਨੇ ਵਿੱਚ ਸਾਡੀ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਮੁਲਾਕਾਤ ਕਰਦਾ ਰਹਿੰਦਾ ਹਾਂ। ਇਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੀਆਂ ਮਾਤਾਵਾਂ-ਭੈਣਾਂ, ਸਾਡੇ ਦੇਸ਼ ਦੀਆਂ ਬੇਟੇ-ਬੇਟੀਆਂ, ਸਾਡੀਆਂ ਮਹਿਲਾਵਾਂ ਸ਼ਾਮਲ ਹੁੰਦੀਆਂ ਹਨ। ਉਹ ਮੈਨੂੰ ਦੱਸਦੀਆਂ ਹਨ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਅਤੇ ਹੁਣ ਭਾਜਪਾ ਸਰਕਾਰ ਦੇ ਸਮੇਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਕਿੰਨਾ ਵੱਡਾ ਫਰਕ ਆਇਆ ਹੈ। ਤੁਸੀਂ ਅਤੇ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਸਿਹਤ ਦੀ ਗੱਲ ਹੁੰਦੀ ਹੈ, ਇਲਾਜ ਦੀ ਗੱਲ ਹੁੰਦੀ ਹੈ, ਤਾਂ ਸਾਡੇ ਇੱਥੇ ਮਹਿਲਾਵਾਂ ਅਕਸਰ ਪਿੱਛੇ ਰਹਿ ਜਾਂਦੀਆਂ ਹਨ। ਸਾਡੀਆਂ ਮਾਤਾਵਾਂ ਭੈਣਾਂ ਨੂੰ ਖ਼ੁਦ ਨੂੰ ਲਗਦਾ ਹੈ ਕਿ ਕਿਉਂ ਆਪਣੇ ਇਲਾਜ ‘ਤੇ ਘਰ ਦਾ ਪੈਸਾ ਖਰਚ ਕਰਵਾਈਏ, ਕਿਉਂ ਆਪਣੀ ਵਜ੍ਹਾ ਨਾਲ ਦੂਸਰਿਆਂ ਨੂੰ ਇੰਨੀ ਤਕਲੀਫ ਦਈਏ। ਸੰਸਾਧਨਾਂ ਦੀ ਕਮੀ ਦੀ ਵਜ੍ਹਾ ਨਾਲ, ਆਰਥਿਕ ਤੰਗੀ ਦੀ ਵਜ੍ਹਾ ਨਾਲ, ਜਿਨ੍ਹਾਂ ਹਾਲਾਤਾਂ ਵਿੱਚ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਰਹਿ ਰਹੀਆਂ ਸਨ, ਉਸ ਵਿੱਚ ਉਨ੍ਹਾਂ ਦੀ ਸਿਹਤ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ।

ਭਾਜਪਾ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਜੋ ਯੋਜਨਾਵਾਂ ਸ਼ੁਰੂ ਕੀਤੀਆਂ, ਉਸ ਦਾ ਬਹੁਤ ਵੱਡਾ ਲਾਭ ਸਾਡੀਆਂ ਮਾਤਾਵਾਂ-ਭੈਣਾਂ ਨੂੰ, ਮਹਿਲਾਵਾਂ ਦੀ ਸਿਹਤ ਨੂੰ ਹੋਇਆ ਹੈ। ਸਵੱਛ ਭਾਰਤ ਅਭਿਯਾਨ ਦੇ ਤਹਿਤ ਬਣੇ ਕਰੋੜਾਂ ਸ਼ੌਚਾਲਯਾਂ ਨੇ, ਮਹਿਲਾਵਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਹੈ। ਉੱਜਵਲਾ ਯੋਜਨਾ ਦੇ ਤਹਿਤ ਮਿਲੇ ਗੈਸ, ਉਸ ਗੈਸ ਕਨੈਕਸ਼ਨ ਨਾਲ ਮਹਿਲਾਵਾਂ ਨੂੰ ਜਾਨਲੇਵਾ ਧੂੰਏ ਤੋਂ ਮੁਕਤੀ ਮਿਲੀ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਆਉਣ ਨਾਲ, ਕਰੋੜਾਂ ਮਹਿਲਾਵਾਂ ਦਾ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋਇਆ ਹੈ। ਮਿਸ਼ਨ ਇੰਦ੍ਰਧਨੁਸ਼ ਨੇ ਕਰੋੜਾਂ ਮਹਿਲਾਵਾਂ ਦਾ ਮੁਫਤ ਟੀਕਾਕਰਣ ਕਰਕੇ ਉਨ੍ਹਾਂ ਨੂੰ ਗੰਭੀਰ ਬਿਮਾਰੀ ਤੋਂ ਬਚਾਇਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਮਹਿਲਾਵਾਂ ਨੂੰ ਹਸਪਤਾਲ ਵਿੱਚ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਨੇ ਮਹਿਲਾਵਾਂ ਨੂੰ ਗਰਭਅਵਸਥਾ ਦੇ ਦੌਰਾਨ ਆਰਥਿਕ ਮਦਦ ਦਿੱਤੀ ਹੈ। ਰਾਸ਼ਟਰੀ ਪੋਸ਼ਣ ਅਭਿਯਾਨ ਨੇ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਹੈ। ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ, ਜਦੋਂ ਗ਼ਰੀਬ ਦੇ ਪ੍ਰਤੀ ਸੇਵਾ ਦੀ ਭਾਵਨਾ ਹੁੰਦੀ ਹੈ, ਤਾਂ ਇਵੇਂ ਹੀ ਕੰਮ ਕੀਤਾ ਜਾਂਦਾ ਹੈ।

ਸਾਥੀਓ,

ਸਾਡੀ ਸਰਕਾਰ, ਭਾਰਤ ਦੇ ਹੈਲਥ ਸੈਕਟਰ ਦਾ 21ਵੀਂ ਸਦੀ ਦੀ ਜ਼ਰੂਰਤ ਦੇ ਮੁਤਾਬਿਕ ਆਧੁਨਿਕੀਕਰਣ ਵੀ ਕਰ ਰਹੀ ਹੈ। ਅੱਜ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਨਾਲ ਦੇਸ਼ਵਾਸੀਆਂ ਨੂੰ ਡਿਜੀਟਲ ਹੈਲਥ ਆਈਡੀ ਦਿੱਤੀ ਜਾ ਰਹੀ ਹੈ। ਦੇਸ਼ ਭਰ ਦੇ ਹਸਪਤਾਲਾਂ, ਹੈਲਥ ਪ੍ਰੋਫੈਸ਼ਨਲਸ ਨੂੰ, ਇੱਕ ਪਲੈਟਫਾਰਮ ‘ਤੇ ਲਿਆਇਆ ਜਾ ਰਿਹਾ ਹੈ। ਇਸ ਨਾਲ ਇੱਕ ਕਲਿੱਕ ‘ਤੇ ਹੀ ਦੇਸ਼ ਦੇ ਨਾਗਰਿਕ ਦਾ ਪੂਰਾ ਹੈਲਥ ਰਿਕਾਰਡ ਉਪਲਬਧ ਹੋ ਜਾਵੇਗਾ। ਇਸ ਨਾਲ ਹਸਪਤਾਲਾਂ ਵਿੱਚ ਇਲਾਜ ਦੀ ਸੁਵਿਧਾ ਵਧੇਗੀ, ਸਹੀ ਡਾਕਟਰ ਤੱਕ ਪਹੁੰਚਣਾ ਸਰਲ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ 38 ਕਰੋੜ ਡਿਜੀਟਲ ਆਈਡੀ ਬਣਾਈਆਂ ਜਾ ਚੁੱਕੀਆਂ ਹਨ। ਇਸ ਵਿੱਚ 2 ਲੱਖ ਤੋਂ ਅਧਿਕ ਹੈਲਥ ਫੈਸੀਲਿਟੀ ਅਤੇ ਡੇਢ ਲੱਖ ਤੋਂ ਅਧਿਕ ਹੈਲਥ ਪ੍ਰੋਫੈਸ਼ਨਲਸ ਵੈਰੀਫਾਈ ਹੋ ਚੁੱਕੇ ਹਨ। ਅੱਜ ਈ-ਸੰਜੀਵਨੀ ਵੀ, ਘਰ ਬੈਠੇ-ਬੈਠੇ ਉਪਚਾਰ ਦਾ ਪਸੰਦੀਦਾ ਮਾਧਿਅਮ ਬਣਦੀ ਜਾ ਰਹੀ ਹੈ। ਇਸ ਸੁਵਿਧਾ ਦਾ ਲਾਭ ਦੇਸ਼ ਭਰ ਦੇ 10 ਕਰੋੜ ਸਾਥੀ ਲੈ ਚੁੱਕੇ ਹਨ। ਇਸ ਨਾਲ ਸਮਾਂ ਅਤੇ ਪੈਸਾ, ਦੋਨਾਂ ਦੀ ਬਚਤ ਸੁਨਿਸ਼ਚਿਤ ਹੋ ਰਹੀ ਹੈ।

ਭਾਈਓ ਅਤੇ ਭੈਣੋਂ,

ਭਾਰਤ ਦੇ ਹੈਲਥਕੇਅਰ ਸਿਸਟਮ ਵਿੱਚ ਪਰਿਵਰਤਨ ਦਾ ਸਭ ਤੋਂ ਵੱਡਾ ਅਧਾਰ ਹੈ- ਸਬਕਾ ਪ੍ਰਯਾਸ। ਕੋਰੋਨਾ ਦੇ ਇਸ ਸੰਕਟਕਾਲ ਵਿੱਚ ਵੀ ਅਸੀਂ ਸਬਕਾ ਪ੍ਰਯਾਸ ਦੀ ਤਾਕਤ ਦੇਖੀ ਹੈ। ਦੁਨੀਆ ਦੇ ਸਭ ਤੋਂ ਵੱਡੇ, ਸਭ ਤੋਂ ਤੇਜ਼, ਸਭ ਤੋਂ ਪ੍ਰਭਾਵੀ ਕੋਵਿਡ ਟੀਕਾਕਰਣ ਅਭਿਯਾਨ ਦੀ ਪ੍ਰਸ਼ੰਸਾ, ਅੱਜ ਦੁਨੀਆ ਕਰ ਰਹੀ ਹੈ। ਅਸੀਂ ਮੇਡ ਇਨ ਇੰਡੀਆ ਵੈਕਸੀਨ ਬਣਾਈ, ਉਨ੍ਹਾਂ ਨੂੰ ਬਹੁਤ ਘੱਟ ਸਮੇਂ ਦੇ ਅੰਦਰ, ਦੂਰ-ਦੂਰ ਤੱਕ ਪਹੁੰਚਾਇਆ। ਇਸ ਵਿੱਚ ਆਸ਼ਾ ਵਰਕਰ, ਆਂਗਨਵਾੜੀ ਕਾਰਯਕਰਤਾ, ਪ੍ਰਾਇਮਰੀ ਹੈਲਥਕੇਅਰ ਵਰਕਰ ਤੋਂ ਲੈ ਕੇ ਫਾਰਮਾਸਿਊਟੀਕਲ ਸੈਟਰ ਤੱਕ ਦੇ ਹਰ ਸਾਥੀ ਨੇ ਸ਼ਾਨਦਾਰ ਕੰਮ ਕੀਤਾ ਹੈ। ਇੰਨਾ ਵੱਡਾ ਮਹਾਯਗ, ਤਦੇ ਸਫ਼ਲ ਹੁੰਦਾ ਹੈ, ਜਦੋਂ ਸਬਕਾ ਪ੍ਰਯਾਸ ਹੋਵੇ ਅਤੇ ਸਬਕਾ ਵਿਸ਼ਾਵਸ ਹੋਵੇ। ਸਬਕਾ ਪ੍ਰਯਾਸ ਦੀ ਭਾਵਨਾ ਦੇ ਨਾਲ ਸਾਨੂੰ ਅੱਗੇ ਵਧਣਾ ਹੈ। ਆਓ, ਸਬਕਾ ਪ੍ਰਯਾਸ ਨਾਲ ਸਵਸਥ ਭਾਰਤ, ਸਮ੍ਰਿੱਧ ਭਾਰਤ ਦੇ ਮਿਸ਼ਨ ਨੂੰ ਅਸੀਂ ਪੂਰੀ ਨਿਸ਼ਠਾ ਨਾਲ ਅੱਗੇ ਵਧਾਈਏ। ਇੱਕ ਬਾਰ ਫਿਰ ਏਮਸ ਅਤੇ ਮੈਡੀਕਲ ਕਾਲਜ ਦੇ ਲਈ ਅਸਾਮ ਦੇ ਲੋਕਾਂ ਨੂੰ ਮੈਂ ਫਿਰ ਇੱਕ ਬਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਤੁਸੀਂ ਜੋ ਪਿਆਰ ਦਿਖਾਇਆ, ਇੰਨੀ ਵੱਡੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏ, ਤੁਹਾਨੂੰ ਪ੍ਰਣਾਮ ਕਰਦੇ ਹੋਏ, ਤੁਹਾਡਾ ਧੰਨਵਾਦ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Waqf Law Has No Place In The Constitution, Says PM Modi

Media Coverage

Waqf Law Has No Place In The Constitution, Says PM Modi
NM on the go

Nm on the go

Always be the first to hear from the PM. Get the App Now!
...
PM to participate in ‘Odisha Parba 2024’ on 24 November
November 24, 2024

Prime Minister Shri Narendra Modi will participate in the ‘Odisha Parba 2024’ programme on 24 November at around 5:30 PM at Jawaharlal Nehru Stadium, New Delhi. He will also address the gathering on the occasion.

Odisha Parba is a flagship event conducted by Odia Samaj, a trust in New Delhi. Through it, they have been engaged in providing valuable support towards preservation and promotion of Odia heritage. Continuing with the tradition, this year Odisha Parba is being organised from 22nd to 24th November. It will showcase the rich heritage of Odisha displaying colourful cultural forms and will exhibit the vibrant social, cultural and political ethos of the State. A National Seminar or Conclave led by prominent experts and distinguished professionals across various domains will also be conducted.