ਯਾਦਗਾਰੀ ਡਾਕ ਟਿਕਟ ਰਿਲੀਜ਼ ਕੀਤਾ
“ਬੰਗਲੁਰੂ ਦਾ ਅਸਮਾਨ ਨਿਊ ਇੰਡੀਆ ਦੀਆਂ ਸਮਰਥਾਵਾਂ ਦੀ ਗਵਾਹੀ ਦੇ ਰਿਹਾ ਹੈ। ਇਹ ਨਵੀਂ ਉਚਾਈ ਨਵੇਂ ਭਾਰਤ ਦੀ ਅਸਲੀਅਤ ਹੈ”
"ਕਰਨਾਟਕ ਦੇ ਨੌਜਵਾਨਾਂ ਨੂੰ ਦੇਸ਼ ਦੀ ਮਜ਼ਬੂਤੀ ਲਈ ਡਿਫੈਂਸ ਸੈਕਟਰ ਵਿੱਚ ਆਪਣੀ ਟੈਕਨੋਲੋਜੀਕਲ ਮੁਹਾਰਤ ਦੀ ਵਰਤੋਂ ਕਰਨੀ ਚਾਹੀਦੀ ਹੈ"
"ਜਦੋਂ ਦੇਸ਼ ਨਵੀਂ ਸੋਚ, ਨਵੀਂ ਪਹੁੰਚ ਨਾਲ ਅੱਗੇ ਵਧਦਾ ਹੈ ਤਾਂ ਉਸ ਦੇ ਸਿਸਟਮ ਵੀ ਨਵੀਂ ਸੋਚ ਅਨੁਸਾਰ ਬਦਲਣੇ ਸ਼ੁਰੂ ਹੋ ਜਾਂਦੇ ਹਨ"
“ਅੱਜ, ਏਅਰੋ ਇੰਡੀਆ ਸਿਰਫ਼ ਇੱਕ ਸ਼ੋਅ ਨਹੀਂ ਹੈ, ਇਹ ਨਾ ਸਿਰਫ਼ ਰੱਖਿਆ ਉਦਯੋਗ ਦੇ ਦਾਇਰੇ ਨੂੰ ਦਰਸਾਉਂਦਾ ਹੈ ਬਲਕਿ ਭਾਰਤ ਦੇ ਆਤਮ-ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ”
21ਵੀਂ ਸਦੀ ਦਾ ਨਵਾਂ ਭਾਰਤ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਕੋਸ਼ਿਸ਼ਾਂ ਵਿੱਚ ਕਮੀ ਕਰੇਗਾ”
"ਭਾਰਤ ਸਭ ਤੋਂ ਵੱਡੇ ਡਿਫੈਂਸ ਮੈਨੂਫੈਕਚਰਿੰਗ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਉਠਾਏਗਾ ਅਤੇ ਸਾਡਾ ਪ੍ਰਾਈਵੇਟ ਸੈਕਟਰ ਅਤੇ ਨਿਵੇਸ਼ਕ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ"
"ਅੱਜ ਦਾ ਭਾਰਤ ਤੇਜ਼ ਸੋਚਦਾ ਹੈ, ਦੂਰ ਤੱਕ ਸੋਚਦਾ ਹੈ ਅਤੇ ਜਲਦੀ ਫੈਸਲੇ ਲੈਂਦਾ ਹੈ"
"ਏਅਰੋ ਇੰਡੀਆ ਦੀ ਗਗਨਭੇਦੀ ਗਰਜ ਭਾਰਤ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸੰਦੇਸ਼ ਦੀ ਗੂੰਜ ਹੈ"

ਅੱਜ ਦੇ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸਥਿਤ ਕਰਨਾਟਕਾ ਦੇ ਗਵਰਨਰ ਸ਼੍ਰੀ, ਮੁੱਖ ਮੰਤਰੀ ਸ਼੍ਰੀ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਮੰਤਰੀ ਮੰਡਲ ਦੇ ਮੇਰੇ ਹੋਰ ਮੈਂਬਰ, ਦੇਸ਼-ਵਿਦੇਸ਼ ਤੋਂ ਆਏ ਡਿਫੈਂਸ ਮਿਨੀਸਟਰਸ, ਇੰਡੀਸਟ੍ਰੀ ਦੇ ਸਨਮਾਨਿਤ ਪ੍ਰਤੀਨਿਧੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ। 

ਮੈਂ Aero India ਦੇ ਰੋਮਾਂਚਕ ਪਲਾਂ ਦਾ ਗਵਾਹ ਬਣ ਰਹੇ ਸਾਰੇ ਸਾਥੀਆ ਦਾ ਅਭਿਨੰਦਨ ਕਰਦਾ ਹਾਂ। ਬੰਗਲੁਰੂ ਦਾ ਆਸਮਾਨ ਅੱਜ ਨਵੇਂ ਭਾਰਤ ਦੇ ਸਮਰਥਨ ਦਾ ਗਵਾਹ ਬਣ ਰਿਹਾ ਹੈ। ਬੰਗਲੁਰੂ ਦਾ ਆਸਮਾਨ ਅੱਜ ਇੱਕ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਨਵੀਂ ਉਚਾਈ, ਨਵੇਂ ਭਾਰਤ ਦੀ ਸੱਚਾਈ ਹੈ। ਅੱਜ ਦੇਸ਼ ਨਵੀਂਆਂ ਉਚਾਈਆਂ ਨੂੰ ਛੋਹ ਵੀ ਰਿਹਾ ਹੈ, ਅਤੇ ਉਨ੍ਹਾਂ ਨੂੰ ਪਾਰ ਵੀ ਕਰ ਰਿਹਾ ਹੈ।

ਸਾਥੀਓ,

Aero India ਦਾ ਇਹ ਆਯੋਜਨ, ਭਾਰਤ ਦੇ ਵਧਦੇ ਹੋਏ ਸਮਰਥ ਦਾ ਉਦਾਹਰਣ ਹੈ। ਇਸ ਵਿੱਚ ਦੁਨੀਆ ਦੇ ਕਰੀਬ 100 ਦੇਸ਼ਾਂ ਦੀ ਮੌਜੂਦਗੀ ਹੋਣਾ ਦਿਖਾਉਂਦਾ ਹੈ ਕਿ ਭਾਰਤ ‘ਤੇ ਪੂਰੇ ਵਿਸ਼ਵ ਦਾ ਵਿਸ਼ਵਾਸ ਕਿਤਨਾ ਵਧ ਗਿਆ ਹੈ। ਦੇਸ਼-ਵਿਦੇਸ਼ ਦੇ 700 ਤੋਂ ਅਧਿਕ  exhibitors ਇਸ ਵਿੱਚ ਆਪਣੀ ਭਾਗੀਦਾਰੀ ਕਰ ਰਹੇ ਹਨ। ਇਸ ਨੇ ਹੁਣ ਤੱਕ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਇਸ ਵਿੱਚ ਭਾਰਤੀ MSMEs ਵੀ ਹਨ, ਸਵਦੇਸ਼ੀ ਸਟਾਰਟਅਪਸ ਵੀ ਹਨ, ਅਤੇ ਦੁਨੀਆ ਦੀ ਮਸ਼ਹੂਰ ਗਲੋਬਲ ਕੰਪਨੀਆਂ ਵੀ ਹਨ। ਯਾਨੀ, ਏਅਰੋ-ਇੰਡੀਆ ਦੀ ਥੀਮ੍ਹ ‘The Runway to a Billion Opportunities’  ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ, ਹਰ ਤਰਫ ਨਜ਼ਰ ਆ ਰਹੀ ਹੈ। ਮੇਰੀ ਕਾਮਨਾ ਹੈ, ‘ਆਤਮਨਿਰਭਰ ਹੁੰਦੇ ਭਾਰਤ’ ਦੀ ਇਹ ਤਾਕਤ ਐਸੇ ਹੀ ਵਧਦੀ ਰਹੇ।

ਸਾਥੀਓ,

ਇੱਥੇ Aero India  ਦੇ ਨਾਲ ਹੀ ‘Defence Ministers’ Conclave’  ਅਤੇ ‘CEO’s  ਰਾਉਂਡ ਟੇਬਲ’ ਇਸ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਸਹਿਭਾਗਿਤਾ, CEOs ਦੀ ਇਹ ਸਰਗਰਮ ਭਾਗੀਦਾਰੀ, Aero India  ਦੇ ਗਲੋਬਲ potential ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗੀ।  ਇਹ ਮਿੱਤਰ ਦੇਸ਼ਾਂ ਦੇ ਨਾਲ ਭਾਰਤ ਦੀ ਵਿਸ਼ਵਾਸਯੋਗ ਭਾਗੀਦਾਰੀ ਨੂੰ ਅੱਗੇ ਲੈ ਜਾਣ ਦਾ ਵੀ ਇੱਕ ਮਾਧਿਅਮ ਬਣੇਗਾ। ਮੈਂ ਇਨ੍ਹਾਂ ਸਾਰੇ initiatives ਦੇ ਲਈ ਡਿਫੈਂਸ ਮਿਨੀਸਟ੍ਰੀ ਅਤੇ ਇੰਡਸਟ੍ਰੀ ਦੇ ਸਾਥੀਆਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

Aero India ਇੱਕ ਹੋਰ ਵਜ੍ਹਾ ਨਾਲ ਬਹੁਤ ਖਾਸ ਹੈ। ਇਹ ਕਰਨਾਟਕਾ ਜੈਸੇ ਭਾਰਤ ਦੇ technology ਅਤੇ technology  ਦੀ ਦੁਨੀਆ ਵਿੱਚ ਜਿਸ ਦੀ ਮੁਹਾਰਥ ਹੈ, advance  ਹੈ, ਐਸੇ ਰਾਜ ਕਰਨਾਟਕਾ ਵਿੱਚ ਹੋ ਰਿਹਾ ਹੈ। ਇਸ ਵਿੱਚ Aerospace  ਅਤੇ ਡਿਫੈਂਸ ਸੈਕਟਰ ਵਿੱਚ ਨਵੇਂ ਅਵਸਰ ਪੈਦਾ ਹੋਣਗੇ। ਇਸ ਨਾਲ ਕਰਨਾਟਕਾ ਦੇ ਨੌਜਵਾਨਾਂ ਦੇ ਲਈ ਨਵੀਂਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਮੈਂ ਕਰਨਾਟਕਾ ਦੇ ਨੌਜਵਾਨਾਂ ਨੂੰ ਵੀ ਆਵਾਹਨ(ਅਪੀਲ) ਕਰਦਾ ਹਾਂ, ਟੈਕਨੋਲੋਜੀ ਦੀ ਫੀਲਡ ਵਿੱਚ ਤੁਹਾਨੂੰ ਜੋ ਮੁਹਾਰਥ ਹਾਸਿਲ ਹੈ, ਉਸ ਨੂੰ ਰੱਖਿਆ ਖੇਤਰ ਵਿੱਚ ਦੇਸ਼ ਦੀ ਤਾਕਤ ਬਣਾਏ। ਤੁਸੀਂ ਇਨ੍ਹਾਂ ਅਵਸਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਣਗੇ, ਤਾਂ ਡਿਫੈਂਸ ਵਿੱਚ ਨਵੇਂ ਇਨੋਵੇਸ਼ਨ ਦਾ ਰਸਤਾ ਖੁੱਲ੍ਹੇਗਾ।

ਸਾਥੀਓ,

ਜਦੋਂ ਕਈ ਦੇਸ਼, ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧਦਾ ਹੈ, ਤਾਂ ਉਸ ਦੀਆਂ ਵਿਵਸਥਾਵਾਂ ਵੀ ਨਵੀਂ ਸੋਚ ਦੇ ਹਿਸਾਬ ਨਾਲ ਢੱਲਣ ਲਗਦੀਆਂ ਹਨ। Aero India ਦਾ ਇਹ ਆਯੋਜਨ, ਅੱਜ ਨਵੇਂ ਭਾਰਤ ਦੀ ਨਵੀਂ ਅਪ੍ਰੋਚ ਨੂੰ ਵੀ Reflect  ਕਰਦਾ ਹੈ। ਇੱਕ ਸਮਾਂ ਸੀ, ਜਦੋਂ ਇਸ ਨੂੰ ਕੇਵਲ ਇੱਕ Show  ਜਾਂ ਇੱਕ ਪ੍ਰਕਾਰ ਤੋਂ ‘Sell to India’  ਦੀ ਇੱਕ ਵਿੰਡੋ ਭਰ ਮੰਨਿਆ ਜਾਂਦਾ ਸੀ। ਬੀਤੇ ਵਰ੍ਹਿਆਂ ਵਿੱਚ ਦੇਸ਼ ਇਸ perception  ਨੂੰ ਵੀ ਬਦਲਿਆ ਹੈ। ਅੱਜ Aero India ਕੇਵਲ ਇੱਕ Show  ਨਹੀਂ ਹੈ, ਇਹ ਇੰਡੀਆ ਦੀ ਸਟ੍ਰੇਨਥ ਵੀ ਹੈ। ਅੱਜ ਇਹ ਇੰਡੀਅਨ ਡਿਫੈਂਸ ਇੰਡਸਟ੍ਰੀ ਦੇ Scope ਨੂੰ ਵੀ focus ਕਰਦਾ ਅਤੇ Self-Confidence  ਨੂੰ ਵੀ focus ਕਰਦਾ ਹੈ।

ਐਸਾ ਇਸ ਲਈ, ਕਿਉਂਕਿ ਅੱਜ ਦੁਨੀਆ ਦੀਆਂ ਡਿਫੈਂਸ ਕੰਪਨੀਆਂ ਦੇ ਲਈ ਭਾਰਤ ਕੇਵਲ ਇੱਕ ਮਾਰਕਿਟ ਹੀ ਨਹੀਂ ਹੈ। ਭਾਰਤ ਅੱਜ ਇੱਕ ਪੋਟੈਂਸ਼ੀਅਲ ਡਿਫੈਂਸ ਪਾਰਟਨਰ ਵੀ ਹੈ। ਇਹ ਪਾਟਰਨਸ਼ਿਪ ਉਨ੍ਹਾਂ ਦੇਸ਼ਾਂ ਦੇ ਨਾਲ ਵੀ ਹੈ ਜੋ ਡਿਫੈਂਸ ਸੈਕਟਰ ਵਿੱਚ ਕਾਫੀ ਅੱਗੇ ਹਨ। ਜੋ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਦੇ ਲਈ ਇੱਕ ਭਰੋਸੇਮੰਦ ਸਾਥੀ ਤਲਾਸ਼ ਰਹੇ ਹਨ, ਭਾਰਤ ਉਨ੍ਹਾਂ ਦੇ ਲਈ ਵੀ ਇੱਕ ਬਿਹਤਰ ਪਾਰਟਨਰ ਬਣ ਕੇ ਅੱਜ ਉਭਰ ਰਿਹਾ ਹੈ। ਸਾਡੀ ਟੈਕਨੋਲੋਜੀ ਇਨ੍ਹਾਂ ਦੇਸ਼ਾਂ ਦੇ ਲਈ cost effective ਵੀ ਹੈ,ਅਤੇ credible ਵੀ ਹੈ। ਸਾਡੇ ਇੱਥੇ ‘best innovation’  ਵੀ ਮਿਲੇਗਾ, ਅਤੇ ‘honest intent’  ਵੀ ਤੁਹਾਡੇ ਸਾਹਮਣੇ ਮੌਜਦ ਹੈ।

ਸਾਥੀਓ,

ਸਾਡੇ ਇੱਥੇ ਕਿਹਾ ਜਾਂਦਾ ਹੈ- ਪ੍ਰਤਯਸ਼ਮ੍ ਕਿਮ੍ ਪ੍ਰਮਾਣਮ੍” (प्रत्यक्षम् किम् प्रमाणम्”)। ਅਰਥਾਤ, ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਅੱਜ ਭਾਰਤ ਦੀਆਂ ਸੰਭਾਵਨਾਵਾਂ ਦਾ, ਭਾਰਤ ਦੇ ਸਮਰੱਥ ਦਾ ਪ੍ਰਮਾਣ ਸਾਡੀਆਂ ਸਫਲਤਾਵਾਂ ਦੇ ਰਹੀਆਂ ਹਨ। ਅੱਜ ਆਕਾਸ਼ ਵਿੱਚ ਗਰਜਣਾ ਕਰਦੇ ਤੇਜਸ ਫਾਈਟਰ ਪਲੈਂਸ ‘ਮੇਕ ਇਨ ਇੰਡੀਆ’ ਦੇ ਸਮਰੱਥ ਦਾ ਪ੍ਰਮਾਣ ਹਨ।

ਅੱਜ ਹਿੰਦ ਮਹਾਸਾਗਰ ਵਿੱਚ ਮੁਸਤੈਦ ਏਅਰਕ੍ਰਾਫਟ ਕੈਰੀਅਰ INS ਵਿਕ੍ਰਾਂਤ ‘ਮੇਕ ਇਨ ਇੰਡੀਆ’ ਦੇ ਵਿਸਤਾਰ ਦਾ ਪ੍ਰਮਾਣ ਹੈ। ਗੁਜਰਾਤ ਦੇ ਵਡੋਦਰਾ ਵਿੱਚ C-Two Ninety Five ਦੀ manufacturing facility ਹੋਵੇ ਤਾਂ ਤੁਮਕੁਰੂ ਵਿੱਚ HAL ਦੀ helicopter ਯੂਨਿਟ ਹੋਵੇ, ਇਹ ਆਤਮਨਿਰਭਰ ਭਾਰਤ ਦਾ ਉਹ ਵਧਦਾ ਸਮਰਥ ਹੈ ਜਿਸ ਵਿੱਚ ਭਾਰਤ ਦੇ ਨਾਲ-ਨਾਲ ਵਿਸ਼ਵ ਦੇ ਲਈ ਨਵੇਂ ਵਿਕਲਪ ਅਤੇ ਬਿਹਤਰ ਅਵਸਰ ਜੁੜੇ ਹੋਏ ਹਨ।

ਸਾਥੀਓ,

21ਵੀਂ ਸਦੀ ਦਾ ਨਵਾਂ ਭਾਰਤ, ਹੁਣ ਨਾ ਕੋਈ ਮੌਕਾ ਖੋਹੇਗਾ ਅਤੇ ਨਾ ਹੀ ਆਪਣੀ ਮਿਹਨਤ ਵਿੱਚ ਕਈ ਕਮੀ ਰੱਖੇਗਾ। ਅਸੀਂ ਕਮਰ ਕਸ ਚੁੱਕੇ ਹਾਂ।  ਅਸੀਂ Reforms  ਦੇ ਰਸਤੇ ‘ਤੇ ਹਰ ਸੈਕਟਰ ਵਿੱਚ Revolution  ਲਿਆ ਰਹੇ ਹਾਂ। ਜੋ ਦੇਸ਼ ਦਹਾਕੇ ਤੋਂ ਸਭ ਤੋਂ ਬੜਾ ਡਿਫੈਂਸ ਇੰਪੋਰਟਰ ਸੀ, ਉਹ ਹੁਣ ਦੁਨੀਆ ਦੇ 75 ਦੇਸ਼ਾਂ ਨੂੰ ਡਿਫੈਸ equipment ਐਕਸਪੋਰਟ ਕਰ ਰਿਹਾ ਹੈ। ਬੀਤੇ 5 ਵਰ੍ਹਿਆਂ ਵਿੱਚ ਦੇਸ਼ ਦਾ ਰੱਖਿਆ ਨਿਰਯਾਤ 6 ਗੁਣਾ ਵਧਿਆ ਹੈ। 2021-22 ਵਿੱਚ ਅਸੀਂ ਹੁਣ ਤੱਕ ਦੇ ਰਿਕਾਰਡ 1.5 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਐਕਸਪੋਰਟ ਨੂੰ, ਉਸ ਅੰਕੜੇ ਨੂੰ ਅਸੀਂ ਪਾਰ ਕਰ ਲਿਆ ਹੈ।

Friends,

ਤੁਸੀਂ ਵੀ ਜਾਣਦੇ ਹਨ ਕਿ ਡਿਫੈਂਸ ਇੱਕ ਐਸਾ ਖੇਤਰ ਹੈ ਜਿਸ ਦੀ ਟੈਕਨੋਲੋਜੀ ਨੂੰ, ਜਿਸ ਦੀ ਮਾਰਕਿਟ ਨੂੰ, ਅਤੇ ਜਿਸ ਦੇ ਬਿਜ਼ਨਸ ਨੂੰ ਸਭ ਤੋਂ complicated  ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ, ਭਾਰਤ ਨੇ ਬੀਤੇ 8-9 ਸਾਲ ਦੇ ਅੰਦਰ-ਅੰਦਰ ਆਪਣੇ ਇੱਥੇ ਡਿਫੈਂਸ ਸੈਕਟਰ ਦਾ ਕਾਇਆਕਲਪ ਕਰ ਦਿੱਤਾ ਹੈ। ਇਸ ਲਈ, ਅਸੀਂ ਇਸ ਨੂੰ ਹੁਣ ਕੇਵਲ ਇੱਕ ਸ਼ੁਰੂਆਤ ਮੰਨਦੇ ਹਾਂ। 

ਸਾਡਾ ਲਕਸ਼ ਹੈ ਕਿ 2024-25 ਤੱਕ ਅਸੀਂ ਐਕਸਪੋਰਟ ਦੇ ਇਸ ਅੰਕੜੇ ਨੂੰ ਡੇਢ ਬਿਲੀਅਨ ਤੋਂ ਵਧਾ ਕੇ 5 ਬਿਲੀਅਨ ਡਾਲਰ ਤੱਕ ਲੈ ਜਾਵੇਗੇ। ਇਸ ਦੌਰਾਨ ਕੀਤੇ ਗਏ ਪ੍ਰਯਾਸ ਭਾਰਤ ਦੇ ਲਈ ਇੱਕ launch pad  ਦੀ ਤਰਫ਼ ਕੰਮ ਕਰਨਗੇ। ਹੁਣ ਇੱਥੋ ਤੋਂ ਭਾਰਤ, ਦੁਨੀਆ ਦੇ ਸਭ ਤੋਂ ਬੜਾ ਡਿਫੈਂਸ ਮੈਨੂਫੈਕਚਰ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਵਧਾਏਗਾ।

ਅਤੇ ਇਸ ਵਿੱਚ ਸਾਡੇ ਪ੍ਰਾਈਵੇਟ ਸੈਕਟਰ ਅਤੇ investors  ਦੀ ਮਹੱਤਵਪੂਰਨ ਭੂਮਿਕਾ ਰਹਿਣ ਵਾਲੀ ਹੈ। ਅੱਜ ਮੈਂ ਭਾਰਤ ਦੇ ਪ੍ਰਾਈਵੇਟ ਸੈਕਟਰ ਨੂੰ ਤਾਕੀਦ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਭਾਰਤ ਦੇ ਡਿਫੈਂਸ ਸੈਕਟਰ ਵਿੱਚ Invest  ਕਰਨ ਭਾਰਤ ਵਿੱਚ ਡਿਫੈਂਸ ਸੈਕਟਰ ਵਿੱਚ ਤੁਹਾਡਾ ਹਰ ਇੰਵੇਸਟਮੈਂਟ, ਭਾਰਤ ਦੇ ਇਲਾਵਾ, ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਇੱਕ ਪ੍ਰਕਾਰ ਤੋਂ ਤੁਹਾਡਾ ਵਪਾਰ-ਕਾਰੋਬਾਰ ਦੇ ਨਵੇਂ ਰਸਤੇ ਬਣਾਏਗਾ। ਨਵੀਂਆਂ ਸੰਭਾਵਨਾਵਾਂ, ਨਵੇਂ ਅਵਸਰ ਸਾਹਮਣੇ ਹਨ। ਭਾਰਤ ਦਾ ਪ੍ਰਾਈਵੇਟ ਸੈਕਟਰ ਨੂੰ ਇਸ ਸਮੇਂ ਨੂੰ ਜਾਣ ਨਹੀਂ ਦੇਣਾ ਚਾਹੀਦਾ ਹੈ।

ਸਾਥੀਓ,

ਅੰਮ੍ਰਿਤ ਕਾਲ ਦਾ ਭਾਰਤ ਇੱਕ ਫਾਈਟਰ ਪਾਈਲਟ ਦੀ ਤਰਫ ਅੱਗੇ ਵਧ ਰਿਹਾ ਹੈ। ਇੱਕ ਐਸਾ ਦੇਸ਼ ਜਿਸ ਨੂੰ ਉਚਾਈਆਂ ਛੂਹਣ ਤੋਂ ਡਰ ਨਹੀਂ ਲਗਦਾ। ਜੋ ਸਭ ਤੋਂ ਉੱਚ ਉਡਾਨ ਭਰਨ ਦੇ ਲਈ ਉਤਸਾਹਿਤ ਹੈ। ਅੱਜ ਦਾ ਭਾਰਤ ਤੇਜ਼ ਸੋਚਦਾ ਹੈ, ਦੂਰ ਦੀ ਸੋਚਦਾ ਹੈ ਅਤੇ ਤੁਰੰਤ ਫੈਸਲੇ ਲੈਂਦਾ ਹੈ, ਠੀਕ ਵੈਸੇ ਹੀ ਜੈਸੇ ਆਕਾਸ਼ ਵਿੱਚ ਉਡਾਨ ਭਰਨ ਵਾਲਾ ਇੱਕ ਫਾਈਟਰ ਪਾਈਲਟ ਕਰਦਾ ਹੈ। ਅਤੇ ਸਭ ਤੋਂ ਮਹੱਤਵਪੂਰਨ ਬਾਤ, ਭਾਰਤ ਦੀ ਰਫਤਾਰ ਚਾਹੇ ਜਿਤਨੀ ਤੇਜ਼ ਹੋਵੇ, ਚਾਹੇ ਉਹ ਕਿਤਨੀ ਵੀ ਉਚਾਈ ‘ਤੇ ਕਿਉ ਨਾ ਹੋਵੇ, ਉਹ ਹਮੇਸ਼ਾ ਆਪਣੀ ਜੋੜ੍ਹਾਂ ਨਾਲ ਜੁੜਿਆ ਰਹਿੰਦਾ ਹੈ, ਉਸ ਨੂੰ ਹਮੇਸ਼ਾ ਗ੍ਰਾਉਂਡ ਸਿਚੁਐਸ਼ਨ ਦੀ ਜਾਣਕਾਰੀ ਰਹਿੰਦੀ ਹੈ।

ਇਹ ਤਾਂ ਸਾਡੇ ਪਾਈਲਟ ਵੀ ਕਰਦੇ ਹਨ। Aero India ਦੀ ਗਗਨਭੇਦੀ ਗਰਜਣਾ ਵਿੱਚ ਵੀ ਭਾਰਤ ਦੇ Reform, Perform ਅਤੇ Transform  ਦੀ ਗੁੰਜ ਹੈ। ਅੱਜ ਭਾਰਤ ਵਿੱਚ ਜੈਸੀ ਨਿਰਣਾਇਕ ਸਰਕਾਰ ਹੈ, ਜੈਸੀਆਂ ਸਥਾਈ ਨੀਤੀਆਂ ਹਨ, ਨੀਤੀਆਂ ਵਿੱਚ ਜੈਸੀ ਸਾਫ ਨੀਅਤ ਹੈ, ਉਹ ਅਭੁਤਪੂਰਵ ਹੈ। ਹਰ ਇੰਵੇਸਟਰ ਨੂੰ ਭਾਰਤ ਵਿੱਚ ਬਣੇ ਇਸ ਸਪੋਰਟਿਵ ਮਾਹੌਲ ਦਾ ਖੂਬ ਲਾਭ ਉਠਾਉਣਾ ਚਾਹੀਦਾ ਹੈ।

ਤੁਸੀਂ ਵੀ ਦੇਖ ਰਹੇ ਹੋ ਕਿ Ease of Doing Business  ਦੀ ਦਿਸ਼ਾ ਵਿੱਚ ਭਾਰਤ ਵਿੱਚ ਕੀਤੇ ਗਏ Reforms  ਦੀ ਚਰਚਾ ਅੱਜ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਅਸੀਂ Global Investment ਅਤੇ Indian Innovation ਦੇ ਅਨੁਕੂਲ ਮਾਹੌਲ ਬਣਾਉਣ ਦੇ ਲਈ ਅਸੀਂ ਕਈ ਕਦਮ ਉਠਾਏ ਹਨ।   ਭਾਰਤ ਵਿੱਚ ਡਿਫੈਂਸ ਸੈਕਟਰ ਵਿੱਚ Foreign Direct Investment ਨੂੰ ਮੰਜ਼ੂਰੀ ਦੇਣ ਦੇ ਨਿਯਮਾਂ ਨੂੰ ਅਸਾਨ ਬਣਾਇਆ ਗਿਆ ਹੈ।

ਹੁਣ ਕਈ ਸੈਕਟਰ ਵਿੱਚ FDI ਨੂੰ ਆਟੋਮੈਟਿਕ ਰੂਟ ਨੂੰ ਮੰਜੂਰੀ ਮਿਲੀ ਹੈ। ਅਸੀਂ ਉਦਯੋਗਾਂ ਨੂੰ ਲਾਈਸੈਂਸ ਦੇਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ, ਉਸ ਦੀ ਵੈਲੀਡਿਟੀ ਵਧਾਈ ਹੈ, ਤਾਕਿ ਉਨ੍ਹਾਂ ਨੂੰ ਇੱਕ ਹੀ ਪ੍ਰੋਸੈਸ ਨੂੰ ਵਾਰ-ਵਾਰ ਨਾ ਦੁਹਰਾਉਣਾ ਪਾਏ। ਹੁਣ 10-12 ਦਿਨ ਪਹਿਲੇ ਭਾਰਤ ਦਾ ਜੋ ਬਜਟ ਆਇਆ ਹੈ ਉਸ ਵਿੱਚ ਮੈਨੂਫੈਕਚਰਿੰਗ ਕੰਪਨੀਆਂ ਨੂੰ ਮਿਲਣ ਵਾਲੇ ਟੈਕਸ ਬੈਨੀਫਿਟ ਨੂੰ ਵੀ ਵਧਾਇਆ ਗਿਆ ਹੈ। ਇਸ ਦਾ ਫਾਇਦਾ ਡਿਫੈਂਸ ਸੈਕਟਰ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਹੋਣ ਵਾਲਾ ਹੈ।

 

ਸਾਥੀਓ,

 ਜਿੱਥੇ ਡਿਮਾਂਡ ਵੀ ਹੋਵੇ, capability  ਵੀ ਹੋਵੇ, ਅਤੇ ਐਕਸਪੀਰੀਐਂਸ ਵੀ ਹੋਵੇ, natural principle  ਕਹਿੰਦਾ ਹੈ ਕਿ ਉੱਥੇ ਇੰਡਸਟ੍ਰੀ ਦਿਨੋ- ਦਿਨ ਹੋਰ ਅੱਗੇ ਵਧੇਗੀ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਵਿੱਚ ਡਿਫੈਂਸ ਸੈਕਟਰ ਨੂੰ ਮਜ਼ਬੂਤੀ ਦੇਣ ਦਾ ਸਿਲਸਿਲਾ ਅੱਗੇ ਹੋਰ ਵੀ ਤੇਜ਼ ਗਤੀ ਨਾਲ ਵਧੇਗਾ। ਸਾਨੂੰ ਸਾਥ ਮਿਲ ਕੇ ਇਸ ਦਿਸ਼ਾ ਵਿੱਚ ਅੱਗੇ ਵਧਣਾ ਹੈ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਅਸੀਂ Aero India ਦੇ ਹੋਰ ਵੀ ਭਵਯ ਅਤੇ ਸ਼ਾਨਦਾਰ ਆਯੋਜਨ ਦੇ ਗਵਾਹ ਬਣਨਗੇ। ਇਸੇ ਦੇ ਨਾਲ, ਤੁਹਾਡਾ ਸਭ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ! ਭਾਰਤ ਮਾਤਾ ਕੀ – ਜੈ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Snacks, Laughter And More, PM Modi's Candid Moments With Indian Workers In Kuwait

Media Coverage

Snacks, Laughter And More, PM Modi's Candid Moments With Indian Workers In Kuwait
NM on the go

Nm on the go

Always be the first to hear from the PM. Get the App Now!
...
PM to attend Christmas Celebrations hosted by the Catholic Bishops' Conference of India
December 22, 2024
PM to interact with prominent leaders from the Christian community including Cardinals and Bishops
First such instance that a Prime Minister will attend such a programme at the Headquarters of the Catholic Church in India

Prime Minister Shri Narendra Modi will attend the Christmas Celebrations hosted by the Catholic Bishops' Conference of India (CBCI) at the CBCI Centre premises, New Delhi at 6:30 PM on 23rd December.

Prime Minister will interact with key leaders from the Christian community, including Cardinals, Bishops and prominent lay leaders of the Church.

This is the first time a Prime Minister will attend such a programme at the Headquarters of the Catholic Church in India.

Catholic Bishops' Conference of India (CBCI) was established in 1944 and is the body which works closest with all the Catholics across India.