ਜੈ ਵਾੜੀਨਾਥ! ਜੈ-ਜੈ ਵਾੜੀਨਾਥ।
ਪਰਾਂਬਾ ਹਿੰਗਲਾਜ ਮਾਤਾਜੀ ਕੀ ਜੈ! ਹਿੰਗਲਾਜ ਮਾਤਾਜੀ ਕੀ ਜੈ!
ਭਗਵਾਨ ਸ਼੍ਰੀ ਦੱਤਾਤ੍ਰੇਯ ਕੀ ਜੈ! ਭਗਵਾਨ ਸ਼੍ਰੀ ਦੱਤਾਤ੍ਰੇਯ ਕੀ ਜੈ!
ਕਿਵੇਂ ਹੋ ਤੁਸੀਂ ਸਾਰੇ? ਇਸ ਪਿੰਡ ਦੇ ਪੁਰਾਣੇ ਜੋਗੀਆਂ ਦੇ ਦਰਸ਼ਨ ਹੋਏ, ਪੁਰਾਣੇ-ਪੁਰਾਣੇ ਸਾਥੀਆਂ ਦੇ ਵੀ ਦਰਸ਼ਨ ਹੋਏ। ਭਾਈ, ਵਾੜੀਨਾਥ ਨੇ ਤਾਂ ਰੰਗ ਜਮਾ ਦਿੱਤਾ, ਵਾੜੀਨਾਥ ਪਹਿਲੇ ਵੀ ਆਇਆ ਹਾਂ, ਅਤੇ ਕਈ ਵਾਰ ਆਇਆ ਹਾਂ, ਪਰੰਤੂ ਅੱਜ ਦੀ ਰੌਣਕ ਹੀ ਕੁਝ ਹੋਰ ਹੈ। ਦੁਨੀਆ ਵਿੱਚ ਕਿਤਨਾ ਹੀ ਸੁਆਗਤ ਹੋਵੇ, ਸਨਮਾਨ ਹੋਵੇ, ਪਰੰਤੂ ਘਰ ‘ਤੇ ਜਦੋਂ ਹੁੰਦਾ ਹੈ, ਉਸ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਮੇਰੇ ਪਿੰਡ ਦੇ ਵਿੱਚ-ਵਿਚਾਲੇ ਕੁਝ ਦਿਸ ਰਹੇ ਸਨ ਅੱਜ, ਅਤੇ ਮਾਮਾ ਦੇ ਘਰ ਆਏ ਤਾਂ ਉਸ ਦਾ ਆਨੰਦ ਵੀ ਅਨੋਖਾ ਹੁੰਦਾ ਹੈ, ਅਜਿਹਾ ਵਾਤਾਵਰਣ ਮੈਂ ਦੇਖਿਆ ਹੈ ਉਸ ਦੇ ਅਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਸ਼ਰਧਾ ਨਾਲ, ਆਸਥਾ ਨਾਲ ਸਰਾਬੋਰ ਆਪ ਸਾਰੇ ਭਗਤਗਣਾਂ ਨੂੰ ਮੇਰਾ ਪ੍ਰਣਾਮ। ਦੇਖੋ ਸੰਜੋਗ ਕੈਸਾ ਹੈ, ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ 22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਭੂ ਰਾਮ ਦੇ ਚਰਣਾਂ ਵਿੱਚ ਸਾਂ। ਉੱਥੇ ਮੈਨੂੰ ਪ੍ਰਭੂ ਰਾਮਲਲਾ ਦੇ ਵਿਗ੍ਰਹ ਦੀ ਪ੍ਰਾਣ-ਪ੍ਰਤਿਸ਼ਠਾ ਦੇ ਇਤਿਹਾਸਿਕ ਆਯੋਜਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਇਸ ਤੋਂ ਬਾਦ 14 ਫਰਵਰੀ ਬਸੰਤ ਪੰਚਮੀ ਨੂੰ ਆਬੂ ਧਾਬੀ ਵਿੱਚ, ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦੇ ਲੋਕਅਰਪਣ ਦਾ ਅਵਸਰ ਮਿਲਿਆ। ਅਤੇ ਹੁਣੇ ਦੋ-ਤਿੰਨ ਦਿਨ ਪਹਿਲੇ ਹੀ ਮੈਨੂੰ ਯੂਪੀ ਦੇ ਸੰਭਲ ਵਿੱਚ ਕਲਕੀ ਧਾਮ ਦੇ ਉਦਘਾਟਨ ਦਾ ਵੀ ਮੌਕਾ ਮਿਲਿਆ। ਅਤੇ ਅੱਜ ਮੈਨੂੰ ਇੱਥੇ ਤਰਭ ਵਿੱਚ ਇਸ ਭਵਯ, ਦਿਵਯ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਦੇ ਬਾਦ ਪੂਜਾ ਕਰਨ ਦਾ ਸਮਾਰੋਹ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਾਥੀਓ,
ਦੇਸ਼ ਅਤੇ ਦੁਨੀਆ ਦੇ ਲਈ ਤਾਂ ਇਹ ਵਾੜੀਨਾਥ ਸ਼ਿਵਧਾਮ ਤੀਰਥ ਹੈ। ਲੇਕਿਨ ਰਬਾਰੀ ਸਮਾਜ ਦੇ ਲਈ ਪੂਜਯ ਗੁਰੂ ਗਾਦੀ ਹੈ। ਦੇਸ਼ ਭਰ ਤੋਂ ਰਬਾਰੀ ਸਮਾਜ ਦੇ ਹੋਰ ਭਗਤਗਣ ਅੱਜ ਮੈਂ ਇੱਥੇ ਦੇਖ ਰਿਹਾ ਹਾਂ, ਅਲੱਗ-ਅਲੱਗ ਰਾਜਾਂ ਦੇ ਲੋਕ ਵੀ ਮੈਨੂੰ ਨਜ਼ਰ ਆ ਰਹੇ ਹਨ। ਮੈਂ ਆਪ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਅਦਭੁਤ ਕਾਲਖੰਡ ਹੈ। ਇੱਕ ਅਜਿਹਾ ਸਮਾਂ ਹੈ, ਜਦੋਂ ਦੇਵਕਾਜ ਹੋਵੇ ਜਾਂ ਫਿਰ ਦੇਸ਼ ਕਾਜ, ਦੋਵੇਂ ਤੇਜ਼ ਗਤੀ ਨਾਲ ਹੋ ਰਹੇ ਹਨ। ਦੇਵ ਸੇਵਾ ਵੀ ਹੋ ਰਹੀ ਹੈ, ਦੇਸ਼ ਸੇਵਾ ਵੀ ਹੋ ਰਹੀ ਹੈ। ਅੱਜ ਇੱਕ ਤਰਫ ਇਹ ਪਾਵਨ ਕਾਰਜ ਸੰਪੰਨ ਹੋਇਆ ਹੈ, ਉੱਥੇ ਹੀ ਵਿਕਾਸ ਨਾਲ ਜੁੜੇ 13 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਵੀ ਉਦਘਾਟਨ ਅਤੇ ਲੋਕਅਰਪਣ ਹੋਇਆ ਹੈ। ਇਹ ਪ੍ਰੋਜੈਕਟ ਰੇਲ, ਰੋਡ, ਪੋਰਟ-ਟ੍ਰਾਂਸਪੋਰਟ, ਪਾਣੀ, ਰਾਸ਼ਟਰੀ ਸੁਰੱਖਿਆ, ਸ਼ਹਿਰੀ ਵਿਕਾਸ, ਟੂਰਿਜ਼ਮ ਅਜਿਹੇ ਕਈ ਮਹੱਤਵਪੂਰਨ ਵਿਕਾਸ ਕਾਰਜਾਂ ਨਾਲ ਜੁੜੇ ਹਨ। ਅਤੇ ਇਨ੍ਹਾਂ ਨਾਲ ਲੋਕਾਂ ਦਾ ਜੀਵਨ ਅਸਾਨ ਹੋਵੇਗਾ ਅਤੇ ਇਸ ਖੇਤਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ, ਸਵੈ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ।
ਮੇਰੇ ਪਰਿਵਾਰਜਨੋਂ,
ਅੱਜ ਮੈਂ ਇਸ ਪਵਿੱਤਰ ਧਰਤੀ ‘ਤੇ ਇੱਕ ਦਿਵਯ ਊਰਜਾ ਮਹਿਸੂਸ ਕਰ ਰਿਹਾ ਹਾਂ। ਇਹ ਊਰਜਾ, ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਉਸ ਅਧਿਆਤਮਿਕ ਚੇਤਨਾ ਨਾਲ ਸਾਨੂੰ ਜੋੜਦੀ ਹੈ, ਜਿਸ ਦਾ ਸਬੰਧ ਭਗਵਾਨ ਕ੍ਰਿਸ਼ਣ ਨਾਲ ਵੀ ਹੈ ਅਤੇ ਮਹਾਦੇਵ ਜੀ ਨਾਲ ਵੀ ਹੈ। ਇਹ ਊਰਜਾ, ਸਾਨੂੰ ਉਸ ਯਾਤਰਾ ਨਾਲ ਵੀ ਜੋੜਦੀ ਹੈ ਜੋ ਪਹਿਲਾਂ ਗਾਦੀਪਤਿ ਮਹੰਤ ਵਿਰਮ-ਗਿਰੀ ਬਾਪੂ ਜੀ ਨੇ ਸ਼ੁਰੂ ਕੀਤੀ ਸੀ। ਮੈਂ ਗਾਦੀਪਤਿ ਪੂਜਯ ਜੈਰਾਮਗਿਰੀ ਬਾਪੂ ਨੂੰ ਵੀ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਆਪ ਨੇ ਗਾਦੀਪਤਿ ਮਹੰਤ ਬਲਦੇਵਗਿਰੀ ਬਾਪੂ ਦੇ ਸੰਕਲਪ ਨੂੰ ਅੱਗੇ ਵਧਾਇਆ ਅਤੇ ਉਸ ਨੂੰ ਸਿੱਧੀ ਤੱਕ ਪਹੁੰਚਾਇਆ। ਤੁਹਾਡੇ ਵਿੱਚੋਂ ਬਹੁਤ ਲੋਕ ਜਾਣਦੇ ਹਨ, ਬਲਦੇਵਗਿਰੀ ਬਾਪੂ ਦੇ ਨਾਲ ਮੇਰਾ ਕਰੀਬ 3-4 ਦਹਾਕਿਆਂ ਦਾ ਬਹੁਤ ਹੀ ਗਹਿਰਾ ਨਾਤਾ ਰਿਹਾ ਸੀ। ਜਦੋਂ ਮੁੱਖ ਮੰਤਰੀ ਸੀ, ਤਾਂ ਕਈ ਵਾਰ ਮੈਨੂੰ ਮੇਰੇ ਨਿਵਾਸ ਸਥਾਨ ‘ਤੇ ਉਨ੍ਹਾਂ ਦਾ ਸੁਆਗਤ ਕਰਨ ਦਾ ਮੌਕਾ ਮਿਲਿਆ। ਕਰੀਬ-ਕਰੀਬ 100 ਸਾਲ ਸਾਡੇ ਦਰਮਿਆਨ ਉਹ ਅਧਿਆਤਮਿਕ ਚੇਤਨਾ ਜਗਾਉਂਦੇ ਰਹੇ, ਅਤੇ ਜਦੋਂ 2021 ਵਿੱਚ ਸਾਨੂੰ ਛੱਡ ਕੇ ਚਲੇ ਗਏ, ਤਾਂ ਵੀ ਮੈਂ ਫੋਨ ਕਰਕੇ ਮੇਰੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ। ਲੇਕਿਨ ਅੱਜ ਜਦੋਂ ਉਨ੍ਹਾਂ ਦੇ ਸੁਪਨੇ ਨੂੰ ਸਿੱਧ ਹੁੰਦੇ ਹੋਏ ਦੇਖਦਾ ਹਾਂ, ਤਾਂ ਮੇਰੀ ਆਤਮਾ ਕਹਿੰਦੀ ਹੈ –ਅੱਜ ਉਹ ਜਿੱਥੇ ਹੋਣਗੇ, ਇਸ ਸਿੱਧੀ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਹੋਣਗੇ, ਸਾਨੂੰ ਆਸ਼ੀਰਵਾਦ ਦਿੰਦੇ ਹੋਣਗੇ। ਸੈਂਕੜੇ ਵਰ੍ਹੇ ਪੁਰਾਣਾ ਇਹ ਮੰਦਿਰ, ਅੱਜ 21ਵੀਂ ਸਦੀ ਦੀ ਭਵਯਤਾ ਅਤੇ ਪੁਰਾਤਨ ਦਿਵਯਤਾ ਦੇ ਨਾਲ ਤਿਆਰ ਹੋਇਆ ਹੈ। ਇਹ ਮੰਦਿਰ ਸੈਂਕੜੇ ਸ਼ਿਲਪਕਾਰਾਂ, ਸ਼੍ਰਮਜੀਵੀਆਂ ਦੇ ਵਰ੍ਹਿਆਂ ਦੀ ਅਣਥੱਕ ਮਿਹਨਤ ਦਾ ਵੀ ਨਤੀਜਾ ਹੈ। ਇਸੇ ਮਿਹਨਤ ਦੇ ਕਾਰਨ ਇਸ ਭਵਯ ਮੰਦਿਰ ਵਿੱਚ ਅੱਜ ਵਾੜੀਨਾਥ ਮਹਾਦੇਵ, ਪਰਾਂਬਾ ਸ਼੍ਰੀ ਹਿੰਗਲਾਜ ਮਾਤਾਜੀ ਅਤੇ ਭਗਵਾਨ ਦੱਤਾਤ੍ਰੇਯ ਵਿਰਾਜੇ ਹਨ। ਮੰਦਿਰ ਨਿਰਮਾਣ ਵਿੱਚ ਜੁਟੇ ਰਹੇ ਆਪਣੇ ਸਾਰੇ ਸ਼੍ਰਮਿਕ ਸਾਥੀਆਂ ਦਾ ਵੀ ਮੈਂ ਵੰਦਨ ਕਰਦਾ ਹਾਂ।
ਭਾਈਓ ਅਤੇ ਭੈਣੋਂ,
ਸਾਡੇ ਇਹ ਮੰਦਿਰ ਸਿਰਫ ਦੇਵਾਲਯ ਹਨ,ਅਜਿਹਾ ਨਹੀਂ ਹੈ। ਸਿਰਫ ਪੂਜਾਪਾਠ ਕਰਨ ਦੀ ਜਗ੍ਹਾ ਹਨ, ਅਜਿਹਾ ਵੀ ਨਹੀਂ ਹੈ। ਬਲਕਿ ਇਹ ਸਾਡੇ ਹਜ਼ਾਰਾਂ ਵਰ੍ਹੇ ਪੁਰਾਣੇ ਸੱਭਿਆਚਾਰ ਦੇ, ਪਰੰਪਰਾ ਦੇ ਪ੍ਰਤੀਕ ਹਨ। ਸਾਡੇ ਇੱਥੇ ਮੰਦਿਰ, ਗਿਆਨ ਅਤੇ ਵਿਗਿਆਨ ਦੇ ਕੇਂਦਰ ਰਹੇ ਹਨ, ਦੇਸ਼ ਅਤੇ ਸਮਾਜ ਨੂੰ ਅਗਿਆਨ ਤੋਂ ਗਿਆਨ ਦੀ ਤਰਫ ਲੈ ਜਾਣ ਦੇ ਮਾਧਿਅਮ ਰਹੇ ਹਨ। ਸ਼ਿਵਧਾਮ, ਸ਼੍ਰੀ ਵਾੜੀਨਾਥ ਅਖਾੜੇ ਨੇ ਤਾਂ ਸਿੱਖਿਆ ਅਤੇ ਸਮਾਜ ਸੁਧਾਰ ਦੀ ਇਸ ਪਵਿੱਤਰ ਪਰੰਪਰਾ ਨੂੰ ਪੂਰੀ ਨਿਸ਼ਠਾ ਨਾਲ ਅੱਗੇ ਵਧਾਇਆ ਹੈ। ਅਤੇ ਮੈਨੂੰ ਬਰਾਬਰ ਯਾਦ ਹੈ ਪੂਜਯ ਬਲਦੇਵਗਿਰੀ ਮਹਾਰਾਜ ਜੀ ਦੇ ਨਾਲ ਜਦੋਂ ਵੀ ਗੱਲ ਕਰਦਾ ਸੀ, ਤਾਂ ਅਧਿਆਤਮਿਕ ਜਾਂ ਮੰਦਿਰ ਦੀਆਂ ਗੱਲਾਂ ਤੋਂ ਜ਼ਿਆਦਾ ਉਹ ਸਮਾਜ ਦੇ ਬੇਟੇ-ਬੇਟੀਆਂ ਦੀ ਸਿੱਖਿਆ ਦੀ ਚਰਚਾ ਕਰਦੇ ਸਨ। ਪੁਸਤਕ ਪਰਬ ਦੇ ਆਯੋਜਨ ਨਾਲ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ। ਸਕੂਲ ਅਤੇ ਹੋਸਟਲ ਦੇ ਨਿਰਮਾਣ ਤੋਂ ਸਿੱਖਿਆ ਦਾ ਪੱਧਰ ਹੋਰ ਬਿਹਤਰ ਹੋਇਆ ਹੈ। ਅੱਜ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਸੈਂਕੜੇ ਵਿਦਿਆਰਥੀਆਂ ਨੂੰ ਰਹਿਣ-ਖਾਣ ਅਤੇ ਲਾਇਬ੍ਰੇਰੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਦੇਵਕਾਜ ਅਤੇ ਦੇਸ਼ ਕਾਜ ਦਾ ਇਸ ਤੋਂ ਬਿਹਤਰ ਉਦਾਹਰਣ ਭਲਾ ਕੀ ਹੋ ਸਕਦਾ ਹੈ। ਅਜਿਹੀ ਪਰੰਪਰਾ ਨੂੰ ਅੱਗੇ ਵਧਾਉਣ ਦੇ ਲਈ ਰਬਾਰੀ ਸਮਾਜ ਪ੍ਰਸ਼ੰਸਾ ਦੇ ਯੋਗ ਹੈ। ਅਤੇ ਰਬਾਰੀ ਸਮਾਜ ਨੂੰ ਪ੍ਰਸ਼ੰਸਾ ਬਹੁਤ ਘੱਟ ਮਿਲਦੀ ਹੈ।
ਭਾਈਓ ਅਤੇ ਭੈਣੋਂ,
ਅੱਜ ਦੇਸ਼ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ‘ਤੇ ਚਲ ਰਿਹਾ ਹੈ। ਇਹ ਭਾਵਨਾ ਸਾਡੇ ਦੇਸ਼ ਵਿੱਚ ਕਿਵੇਂ ਰਚੀ-ਬਸੀ ਹੈ, ਇਸ ਦੇ ਦਰਸ਼ਨ ਵੀ ਸਾਨੂੰ ਵਾੜੀਨਾਥ ਧਾਮ ਵਿੱਚ ਹੁੰਦੇ ਹਨ। ਇਹ ਅਜਿਹਾ ਸਥਾਨ ਹੈ, ਜਿੱਥੇ ਭਗਵਾਨ ਨੇ ਪ੍ਰਗਟ ਹੋਣ ਲਈ ਇੱਕ ਰਬਾਰੀ ਚਰਵਾਹੇ ਭਾਈ ਨੂੰ ਨਮਿੱਤ ਬਣਾਇਆ। ਇੱਥੇ ਪੂਜਾਪਾਠ ਦਾ ਜ਼ਿੰਮਾ ਰਬਾਰੀ ਸਮਾਜ ਦੇ ਕੋਲ ਹੁੰਦਾ ਹੈ। ਲੇਕਿਨ ਦਰਸ਼ਨ ਸਰਬਸਮਾਜ ਕਰਦਾ ਹੈ। ਸੰਤਾਂ ਦੀ ਇਸੇ ਭਾਵਨਾ ਦੇ ਅਨੁਕੂਲ ਹੀ ਸਾਡੀ ਸਰਕਾਰ ਅੱਜ ਦੇਸ਼ ਦੇ ਹਰ ਖੇਤਰ, ਹਰ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਜੁਟੀ ਹੈ। ਮੋਦੀ ਦੀ ਗਾਰੰਟੀ, ਇਹ ਮੋਦੀ ਦੀ ਗਾਰੰਟੀ ਦਾ ਲਕਸ਼, ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜ੍ਹੇ ਦੇਸ਼ਵਾਸੀ ਦਾ ਵੀ ਜੀਵਨ ਬਦਲਣਾ ਹੈ। ਇਸ ਲਈ ਇੱਕ ਪਾਸੇ ਦੇਸ਼ ਵਿੱਚ ਦੇਵਾਲਯ ਵੀ ਬਣ ਰਹੇ ਹਨ ਤਾਂ ਦੂਸਰੇ ਪਾਸੇ ਕਰੋੜਾਂ ਗ਼ਰੀਬਾਂ ਦੇ ਪੱਕੇ ਘਰ ਵੀ ਬਣ ਰਹੇ ਹਨ। ਕੁਝ ਹੀ ਦਿਨ ਪਹਿਲਾਂ ਮੈਨੂੰ ਗੁਜਰਾਤ ਵਿੱਚ ਸਵਾ ਲੱਖ ਤੋਂ ਅਧਿਕ ਗ਼ਰੀਬਾਂ ਦੇ ਘਰਾਂ ਦੇ ਲੋਕਅਰਪਣ ਦਾ ਅਤੇ ਉਦਘਾਟਨ ਦਾ ਮੌਕਾ ਮਿਲਿਆ, ਸਵਾ ਲੱਖ ਘਰ, ਇਹ ਗ਼ਰੀਬ ਪਰਿਵਾਰ ਕਿੰਨੇ ਅਸ਼ੀਰਵਾਦ ਦੇਣਗੇ, ਤੁਸੀਂ ਕਲਪਨਾ ਕਰੋ। ਅੱਜ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਤਾਕਿ ਗ਼ਰੀਬ ਦੇ ਘਰ ਦਾ ਵੀ ਚੁੱਲ੍ਹਾ ਬਲਦਾ ਰਹੇ।
ਇਹ ਇੱਕ ਪ੍ਰਕਾਰ ਨਾਲ ਭਗਵਾਨ ਦਾ ਹੀ ਪ੍ਰਸਾਦ ਹੈ। ਅੱਜ ਦੇਸ਼ ਦੇ 10 ਕਰੋੜ ਨਵੇਂ ਪਰਿਵਾਰਾਂ ਨੂੰ ਨਲ ਸੇ ਜਲ ਮਿਲਣਾ ਸ਼ੁਰੂ ਹੋਇਆ ਹੈ। ਇਹ ਉਨ੍ਹਾਂ ਗ਼ਰੀਬ ਪਰਿਵਾਰਾਂ ਦੇ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ, ਜਿਨ੍ਹਾਂ ਨੂੰ ਪਹਿਲਾਂ ਪਾਣੀ ਦੇ ਇੰਤਜ਼ਾਮ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਸੀ। ਸਾਡੇ ਉੱਤਰ ਗੁਜਰਾਤ ਵਾਲਿਆਂ ਨੂੰ ਤਾਂ ਪਤਾ ਹੈ ਕਿ ਪਾਣੀ ਦੇ ਲਈ ਕਿੰਨੀ ਤਕਲੀਫ ਉਠਾਉਣੀ ਪੈਂਦੀ ਸੀ। ਦੋ-ਦੋ, ਤਿੰਨ-ਤਿੰਨ ਕਿਲੋਮੀਟਰ ਸਿਰ ‘ਤੇ ਘੜਾ ਰੱਖ ਕੇ ਲੈ ਜਾਣਾ ਪੈਂਦਾ ਸੀ। ਅਤੇ ਮੈਨੂੰ ਯਾਦ ਹੈ, ਜਦੋਂ ਮੈਂ ਸੁਜ਼ਲਾਮ-ਸੁਫਲਾਮ ਯੋਜਨਾ ਬਣਾਈ, ਤਦ ਉੱਤਰ ਗੁਜਰਾਤ ਦੇ ਕਾਂਗਰਸ ਦੇ ਵਿਧਾਇਕ ਵੀ ਮੈਨੂੰ ਕਿਹਾ ਕਰਦੇ ਸਨ ਕਿ ਸਾਹਬ ਅਜਿਹਾ ਕੰਮ ਕੋਈ ਨਹੀਂ ਕਰ ਸਕਦਾ, ਜੋ ਤੁਸੀਂ ਕੀਤਾ ਹੈ। ਇਹ 100 ਵਰ੍ਹੇ ਤੱਕ ਲੋਕ ਭੁੱਲਣਗੇ ਨਹੀਂ। ਉਨ੍ਹਾਂ ਦੇ ਗਵਾਹ ਇੱਥੇ ਵੀ ਬੈਠੇ ਹਨ।
ਸਾਥੀਓ,
ਬੀਤੇ 2 ਦਹਾਕਿਆਂ ਵਿੱਚ ਅਸੀਂ ਗੁਜਰਾਤ ਵਿੱਚ ਵਿਕਾਸ ਦੇ ਨਾਲ-ਨਾਲ ਵਿਰਾਸਤ ਨਾਲ ਜੁੜੇ ਸਥਾਨਾਂ ਦੀ ਭਵਯਤਾ ਲਈ ਵੀ ਕੰਮ ਕੀਤਾ ਹੈ। ਬਦਕਿਸਮਤੀ ਨਾਲ ਆਜ਼ਾਦ ਭਾਰਤ ਵਿੱਚ ਲੰਬੇ ਸਮੇਂ ਤੱਕ ਵਿਕਾਸ ਅਤੇ ਵਿਰਾਸਤ, ਉਸ ਦੇ ਦਰਮਿਆਨ ਟਕਰਾਅ ਪੈਦਾ ਕੀਤਾ ਗਿਆ, ਦੁਸ਼ਮਣੀ ਬਣਾ ਦਿੱਤੀ। ਇਸ ਦੇ ਲਈ ਜੇਕਰ ਕੋਈ ਦੋਸ਼ੀ ਹੈ, ਤਾਂ ਉਹੀ ਕਾਂਗਰਸ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ‘ਤੇ ਸ਼ਾਸਨ ਕੀਤਾ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਸੋਮਨਾਥ ਜਿਹੇ ਪਾਵਨ ਸਥਲ ਨੂੰ ਵੀ ਵਿਵਾਦ ਦਾ ਕਾਰਨ ਬਣਾਇਆ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਪਾਵਾਗੜ੍ਹ ਵਿੱਚ ਝੰਡਾ ਲਹਿਰਾਉਣ ਦੀ ਇੱਛਾ ਤੱਕ ਨਹੀਂ ਦਿਖਾਈ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਦਹਾਕਿਆਂ ਤੱਕ ਮੋਢੇਰਾ ਦੇ ਸੂਰਯਮੰਦਿਰ ਨੂੰ ਵੀ ਵੋਟ ਬੈਂਕ ਦੀ ਰਾਜਨੀਤੀ ਨਾਲ ਜੋੜ ਕੇ ਦੇਖਿਆ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਭਗਵਾਨ ਰਾਮ ਦੀ ਹੋਂਦ ‘ਤੇ ਵੀ ਸਵਾਲ ਉਠਾਏ, ਉਨ੍ਹਾਂ ਦੇ ਮੰਦਿਰ ਨਿਰਮਾਣ ਨੂੰ ਲੈ ਕੇ ਰੋੜ੍ਹੇ ਅਟਕਾਏ। ਅਤੇ ਅੱਜ ਜਦੋਂ ਜਨਮਭੂਮੀ ‘ਤੇ ਭਵਯ ਮੰਦਿਰ ਦਾ ਨਿਰਮਾਣ ਹੋ ਚੁਕਿਆ ਹੈ, ਜਦੋਂ ਪੂਰਾ ਦੇਸ਼ ਇਸ ਨਾਲ ਖੁਸ਼ ਹੈ, ਤਾਂ ਵੀ ਨਕਾਰਾਤਮਕਤਾ ਨੂੰ ਜੀਣ ਵਾਲੇ ਲੋਕ ਨਫਰਤ ਦਾ ਰਸਤਾ ਛੱਡ ਨਹੀਂ ਰਹੇ ਹਨ।
ਭਾਈਓ ਅਤੇ ਭੈਣੋਂ,
ਕੋਈ ਵੀ ਦੇਸ਼ ਆਪਣੀ ਵਿਰਾਸਤ ਨੂੰ ਸੰਭਾਲ਼ ਕੇ ਹੀ ਅੱਗੇ ਵਧ ਸਕਦਾ ਹੈ। ਗੁਜਰਾਤ ਵਿੱਚ ਵੀ ਭਾਰਤ ਦੀ ਪ੍ਰਾਚੀਨ ਸੱਭਿਅਤਾ ਦੇ ਕਈ ਪ੍ਰਤੀਕ ਚਿੰਨ੍ਹ ਹਨ। ਇਹ ਪ੍ਰਤੀਕ ਇਤਿਹਾਸ ਨੂੰ ਸਮਝਣ ਦੇ ਲਈ ਹੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮੂਲ ਨਾਲ ਜੋੜਣ ਲਈ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਾਡੀ ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਇਨ੍ਹਾਂ ਪ੍ਰਤੀਕਾਂ ਨੂੰ ਸਹੇਜ ਕੇ ਰੱਖਿਆ ਜਾਏ, ਇਨ੍ਹਾਂ ਨੂੰ ਵਿਸ਼ਵ ਧਰੋਹਰਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਏ। ਹੁਣ ਤੁਸੀਂ ਦੇਖੋ ਵਡਨਗਰ ਵਿੱਚ ਖੁਦਾਈ ਵਿੱਚ ਨਵਾਂ-ਨਵਾਂ ਇਤਿਹਾਸ ਕਿਵੇਂ ਸਾਹਮਣੇ ਆ ਰਿਹਾ ਹੈ। ਪਿਛਲੇ ਮਹੀਨੇ ਹੀ ਵਡਨਗਰ ਵਿੱਚ 2800 ਸਾਲ ਪੁਰਾਣੀ ਬਸਤੀ ਦੇ ਨਿਸ਼ਾਨ ਮਿਲੇ ਹਨ, 2800 ਵਰ੍ਹੇ ਪਹਿਲਾਂ ਲੋਕ ਉੱਥੇ ਰਹਿੰਦੇ ਸਨ। ਧੋਲਾਵੀਰਾ ਵਿੱਚ ਵੀ ਕਿਵੇਂ ਪ੍ਰਾਚੀਨ ਭਾਰਤ ਦੇ ਦਿਵਯ ਦਰਸ਼ਨ ਹੋ ਰਹੇ ਹਨ। ਇਹ ਭਾਰਤ ਦੇ ਗੌਰਵ ਹਨ। ਸਾਨੂੰ ਆਪਣੇ ਇਸ ਸਮ੍ਰਿੱਧ ਅਤੀਤ ‘ਤੇ ਮਾਣ ਹੈ।
ਸਾਥੀਓ,
ਅੱਜ ਨਵੇਂ ਭਾਰਤ ਵਿੱਚ ਹੋ ਰਿਹਾ ਹਰ ਪ੍ਰਯਾਸ, ਭਾਵੀ ਪੀੜ੍ਹੀ ਦੇ ਲਈ ਵਿਰਾਸਤ ਬਣਾਉਣ ਦਾ ਕੰਮ ਕਰ ਰਿਹਾ ਹੈ। ਅੱਜ ਜੋ ਨਵੀਆਂ ਅਤੇ ਆਧੁਨਿਕ ਸੜਕਾਂ ਬਣ ਰਹੀਆਂ ਹਨ, ਰੇਲਵੇ ਟ੍ਰੈਕ ਬਣ ਰਹੇ ਹਨ, ਇਹ ਵਿਕਸਿਤ ਭਾਰਤ ਦੇ ਹੀ ਰਸਤੇ ਹਨ। ਅੱਜ ਮੇਹਸਾਣਾ ਦੀ ਰੇਲ ਕਨੈਕਟੀਵਿਟੀ ਹੋਰ ਮਜ਼ਬੂਤ ਹੋਈ ਹੈ। ਰੇਲ ਲਾਇਨ ਦੇ ਡਬਲਿੰਗ ਨਾਲ, ਹੁਣ ਬਨਾਸਕਾਂਠਾ ਅਤੇ ਪਾਟਨ ਦੀ ਕਾਂਡਲਾ, ਟੁਨਾ ਅਤੇ ਮੁੰਦਰਾ ਪੋਰਟ ਨਾਲ ਕਨੈਕਟੀਵਿਟੀ ਬਿਹਤਰ ਹੋਈ ਹੈ। ਇਸ ਨਾਲ ਨਵੀਂ ਟ੍ਰੇਨ ਚਲਾਉਣਾ ਵੀ ਸੰਭਵ ਹੋਇਆ ਹੈ ਅਤੇ ਮਾਲਗੱਡੀਆਂ ਦੇ ਲਈ ਵੀ ਸੁਵਿਧਾ ਹੋਈ ਹੈ। ਅੱਜ ਡੀਸਾ ਦੇ ਏਅਰਫੋਰਸ ਸਟੇਸ਼ਨ ਦਾ ਰਨਵੇਅ ਉਸ ਦਾ ਵੀ ਲੋਕਅਰਪਣ ਹੋਇਆ ਹੈ। ਅਤੇ ਭਵਿੱਖ ਵਿੱਚ ਇਹ ਸਿਰਫ ਰਨਵੇਅ ਨਹੀਂ, ਭਾਰਤ ਦੀ ਸੁਰੱਖਿਆ ਦਾ ਏਅਰਫੋਰਸ ਦਾ ਇੱਕ ਬਹੁਤ ਵੱਡਾ ਕੇਂਦਰ ਵਿਕਸਿਤ ਹੋਣ ਵਾਲਾ ਹੈ। ਮੈਨੂੰ ਯਾਦ ਹੈ ਮੁੱਖ ਮੰਤਰੀ ਰਹਿੰਦੇ ਹੋਏ ਮੈਂ ਇਸ ਪ੍ਰੋਜੈਕਟ ਦੇ ਲਈ ਭਾਰਤ ਸਰਕਾਰ ਨੂੰ ਢੇਰ ਸਾਰੀਆਂ ਚਿੱਠੀਆਂ ਲਿਖੀਆਂ ਸਨ, ਕਈ ਵਾਰ ਪ੍ਰਯਾਸ ਕੀਤਾ ਸੀ। ਲੇਕਿਨ ਕਾਂਗਰਸ ਦੀ ਸਰਕਾਰ ਨੇ ਇਸ ਕੰਮ ਨੂੰ, ਇਸ ਨਿਰਮਾਣ ਨੂੰ ਰੋਕਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਏਅਰਫੋਰਸ ਦੇ ਲੋਕ ਕਹਿੰਦੇ ਸਨ ਕਿ ਇਹ ਲੋਕੇਸ਼ਨ ਭਾਰਤ ਦੀ ਸੁਰੱਖਿਆ ਲਈ ਬਹੁਤ ਅਹਿਮ ਹੈ, ਲੇਕਿਨ ਨਹੀਂ ਕਰਦੇ ਸਨ। 2004 ਤੋਂ ਲੈ ਕੇ 2014 ਤੱਕ ਕਾਂਗਰਸ ਸਰਕਾਰ ਇਸ ਦੀਆਂ ਫਾਇਲਾਂ ਨੂੰ ਲੈ ਕੇ ਬੈਠੀ ਰਹੀ। ਡੇਢ ਸਾਲ ਪਹਿਲਾਂ ਮੈਂ ਇਸ ਰਨਵੇਅ ਦੇ ਕੰਮ ਦਾ ਉਦਘਾਟਨ ਕੀਤਾ ਸੀ। ਮੋਦੀ ਜੋ ਸੰਕਲਪ ਲੈਂਦਾ ਹੈ, ਉਹ ਪੂਰੇ ਕਰਦਾ ਹੈ, ਡੀਸਾ ਦੇ ਇਹ ਰਨਵੇ ਅੱਜ ਉਸ ਦਾ ਲੋਕਅਰਪਣ ਹੋ ਗਿਆ,ਇਹ ਉਸ ਦੀ ਉਦਾਹਰਣ ਹੈ। ਅਤੇ ਇਹੀ ਤਾਂ ਹੈ ਮੋਦੀ ਦੀ ਗਾਰੰਟੀ।
ਸਾਥੀਓ,
20-25 ਵਰ੍ਹੇ ਪਹਿਲਾਂ ਦਾ ਇੱਕ ਉਹ ਵੀ ਸਮਾਂ ਸੀ, ਜਦੋਂ ਉੱਤਰ ਗੁਜਰਾਤ ਵਿੱਚ ਅਵਸਰ ਬਹੁਤ ਹੀ ਸੀਮਤ ਸਨ। ਤਦ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਸੀ, ਪਸ਼ੂਪਾਲਕਾਂ ਦੇ ਸਾਹਮਣੇ ਆਪਣੀਆਂ ਚੁਣੌਤੀਆਂ ਸਨ। ਉਦਯੋਗੀਕਰਣ ਦਾ ਦਾਇਰਾ ਵੀ ਬਹੁਤ ਸੀਮਤ ਸੀ। ਲੇਕਿਨ ਭਾਜਪਾ ਸਰਕਾਰ ਵਿੱਚ ਅੱਜ ਸਥਿਤੀਆਂ ਲਗਾਤਾਰ ਬਦਲ ਰਹੀਆਂ ਹਨ। ਅੱਜ ਇੱਥੋਂ ਦੇ ਕਿਸਾਨ ਸਾਲ ਵਿੱਚ 2-3 ਫਸਲਾਂ ਉਗਾਉਣ ਲਗੇ ਹਨ। ਪੂਰੇ ਇਲਾਕੇ ਦਾ ਜਲ ਪੱਧਰ ਵੀ ਉੱਚਾ ਉੱਠ ਗਿਆ ਹੈ। ਅੱਜ ਇੱਥੇ ਵਾਟਰ ਸਪਲਾਈ ਅਤੇ ਜਲ ਸੋਮਿਆਂ ਨਾਲ ਜੁੜੇ 8 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ‘ਤੇ 15 ਸੌ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਇਸ ਨਾਲ ਉੱਤਰ ਗੁਜਰਾਤ ਦੀਆਂ ਪਾਣੀ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਹੋਰ ਮਦਦ ਮਿਲੇਗੀ। ਉੱਤਰ ਗੁਜਰਾਤ ਦੇ ਕਿਸਾਨਾਂ ਨੇ ਟਪਕ ਸਿੰਚਾਈ ਜਿਹੀ ਆਧੁਨਿਕ ਟੈਕਨੋਲੋਜੀ ਨੂੰ ਜਿਵੇਂ ਅਪਣਾਇਆ ਹੈ, ਉਹ ਅਦਭੁਤ ਹੈ। ਹੁਣ ਤਾਂ ਮੈਂ ਇੱਥੇ ਦੇਖ ਰਿਹਾ ਹਾਂ ਕਿ ਕੈਮੀਕਲ ਮੁਕਤ, ਕੁਦਰਤੀ ਖੇਤੀ ਦਾ ਚਲਨ ਵੀ ਵਧਣ ਲਗਿਆ ਹੈ। ਤੁਹਾਡੇ ਪ੍ਰਯਾਸਾਂ ਨਾਲ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਉਤਸ਼ਾਹ ਵਧੇਗਾ।
ਭਾਈਓ ਅਤੇ ਭੈਣੋਂ,
ਅਸੀਂ ਇਸੇ ਤਰ੍ਹਾਂ ਵਿਕਾਸ ਵੀ ਕਰਾਂਗੇ ਅਤੇ ਵਿਰਾਸਤ ਵੀ ਸਹੇਜ ਲਵਾਂਗੇ। ਅੰਤ ਵਿੱਚ ਇਸ ਦਿਵਯ ਅਨੁਭੂਤੀ ਦਾ ਭਾਗੀਦਾਰ ਬਣਾਉਣ ਦੇ ਲਈ ਮੈਂ ਇੱਕ ਵਾਰ ਫਿਰ ਆਪ ਸਾਰੇ ਸਾਥੀਆਂ ਦਾ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਧੰਨਵਾਦ।