ਜੈ ਸਵਾਮੀਨਾਰਾਇਣ!!
ਜੈ ਸਵਾਮੀਨਾਰਾਇਣ!!
ਪਰਮ ਪੂਜਯ ਮਹੰਤ ਸਵਾਮੀ ਜੀ, ਪੂਜਯ ਸੰਤ ਗਣ, ਗਵਰਨਰ ਸ਼੍ਰੀ, ਮੁੱਖ ਮੰਤਰੀ ਸ਼੍ਰੀ ਅਤੇ ਉਪਸਥਿਤ ਸਭੀ ਸਤਿਸੰਗੀ ਪਰਿਵਾਰ ਜਨ, ਇਹ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਇਤਿਹਾਸਿਕ ਕਾਰਜਕ੍ਰਮ ਵਿੱਚ ਸਾਖੀ ਬਣਨ ਦਾ ਸਾਥੀ ਬਣਨ ਦਾ ਅਤੇ ਸਤਿਸੰਗੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਤਨੇ ਬੜੇ ਪੱਧਰ ’ਤੇ ਅਤੇ ਇੱਕ ਮਹੀਨੇ ਭਰ ਚਲਣ ਵਾਲਾ ਇਹ ਕਾਰਜਕ੍ਰਮ ਅਤੇ ਮੈਂ ਨਹੀਂ ਮੰਨਦਾ ਹਾਂ ਇਹ ਕਾਰਜਕ੍ਰਮ ਸਿਰਫ਼ ਸੰਖਿਆ ਦੇ ਹਿਸਾਬ ਨਾਲ ਬੜਾ ਹੈ, ਸਮੇਂ ਦੇ ਹਿਸਾਬ ਨਾਲ ਕਾਫੀ ਲੰਬਾ ਹੈ। ਲੇਕਿਨ ਇੱਥੇ ਜਿਤਨਾ ਸਮਾਂ ਮੈਂ ਬਿਤਾਇਆ, ਮੈਨੂੰ ਲਗਦਾ ਹੈ ਕਿ ਇੱਥੇ ਇੱਕ ਦਿੱਬਤਾ ਦੀ ਅਨੁਭੂਤੀ ਹੈ। ਇੱਥੇ ਸੰਕਲਪਾਂ ਦੀ ਸ਼ਾਨ ਹੈ। ਇੱਥੇ ਬਾਲ ਬਿਰਧ ਸਭ ਦੇ ਲਈ ਸਾਡੀ ਵਿਰਾਸਤ ਕੀ ਹੈ, ਸਾਡੀ ਧਰੋਹਰ ਕੀ ਹੈ, ਸਾਡੀ ਆਸਥਾ ਕੀ ਹੈ, ਸਾਡਾ ਅਧਿਆਤਮ ਕੀ ਹੈ, ਸਾਡੀ ਪਰੰਪਰਾ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਸਾਡੀ ਪ੍ਰਕ੍ਰਿਤੀ ਕੀ ਹੈ, ਇਨ੍ਹਾਂ ਸਭ ਨੂੰ ਇਸ ਪਰਿਸਰ ਵਿੱਚ ਸਮੇਟਿਆ ਹੋਇਆ ਹੈ। ਇੱਥੇ ਭਾਰਤ ਦਾ ਹਰ ਰੰਗ ਦਿਖਦਾ ਹੈ। ਮੈਂ ਇਸ ਅਵਸਰ ’ਤੇ ਸਭ ਪੂਜਯ ਸੰਤ ਗਣ ਨੂੰ ਇਸ ਆਯੋਜਨ ਦੇ ਲਈ ਕਲਪਨਾ ਸਮਰੱਥਾ ਦੇ ਲਈ ਅਤੇ ਉਸ ਕਲਪਨਾ ਨੂੰ ਚਰਿਤਾਰਥ ਕਰਨ ਦੇ ਲਈ ਜੋ ਪੁਰਸ਼ਾਰਥ ਕੀਤਾ ਹੈ, ਮੈਂ ਉਨ੍ਹਾਂ ਸਭ ਦੀ(ਨੂੰ) ਚਰਨ ਵੰਦਨਾ ਕਰਦਾ ਹਾਂ, ਹਿਰਦੇ ਤੋਂ ਵਧਾਈ ਦਿੰਦਾ ਹਾਂ ਅਤੇ ਪੂਜਯ ਮਹੰਤ ਸਵਾਮੀ ਜੀ ਦੇ ਅਸ਼ੀਰਵਾਦ ਨਾਲ ਇਤਨਾ ਬੜਾ ਸ਼ਾਨਦਾਰ ਆਯੋਜਨ ਅਤੇ ਇਹ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰੇਗਾ ਇਤਨਾ ਹੀ ਨਹੀਂ ਹੈ, ਇਹ ਪ੍ਰਭਾਵਿਤ ਕਰੇਗਾ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।
15 ਜਨਵਰੀ ਤੱਕ ਪੂਰੀ ਦੁਨੀਆ ਤੋਂ ਲੱਖਾਂ ਲੋਕ ਮੇਰੇ ਪਿਤਾ ਤੁਲ ਪੂਜਯ ਪ੍ਰਮੁਖ ਸਵਾਮੀ ਜੀ ਦੇ ਪ੍ਰਤੀ ਸ਼ਰਧਾ ਵਿਅਕਤ ਕਰਨ ਦੇ ਲਈ ਇੱਥੇ ਪਧਾਰਨ ਵਾਲੇ ਹਨ। ਤੁਹਾਡੇ ਵਿੱਚੋਂ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਹੋਵੇਗਾ UN ਵਿੱਚ ਵੀ, ਸੰਯੁਕਤ ਰਾਸ਼ਟਰ ਵਿੱਚ ਵੀ ਪ੍ਰਮੁਖ ਸਵਾਮੀ ਜੀ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ ਅਤੇ ਇਹ ਇਸ ਬਾਤ ਦਾ ਸਬੂਤ ਹੈ ਕਿ ਉਨ੍ਹਾਂ ਦੇ ਵਿਚਾਰ ਕਿਤਨੇ ਸ਼ਾਸ਼ਵਤ(ਸਦੀਵੀ) ਹਨ, ਕਿਤਨੇ ਸਾਰਵਭੌਮਿਕ ਹਨ ਅਤੇ ਜੋ ਸਾਡੀ ਮਹਾਨ ਪਰੰਪਰਾ ਸੰਤਾਂ ਦੇ ਦੁਆਰਾ ਪ੍ਰਸਥਾਪਿਤ ਵੇਦ ਤੋਂ ਵਿਵੇਕਾਨੰਦ ਤੱਕ ਜਿਸ ਧਾਰਾ ਨੂੰ ਪ੍ਰਮੁਖ ਸਵਾਮੀ ਜਿਹੇ ਮਹਾਨ ਸੰਤਾਂ ਨੇ ਅੱਗੇ ਵਧਾਇਆ, ਉਹ ਵਸੁਵੈਧ ਕੁਟੁੰਬਕਮ ਦੀ ਭਾਵਨਾ ਅੱਜ ਸਤਾਬਦੀ ਸਮਾਰੋਹ ਵਿੱਚ ਉਸ ਦੇ ਵੀ ਦਰਸ਼ਨ ਹੋ ਰਹੇ ਹਨ।
ਇਹ ਜੋ ਨਗਰ ਬਣਾਇਆ ਗਿਆ ਹੈ, ਇੱਥੇ ਸਾਡੇ ਹਜ਼ਾਰਾਂ ਵਰ੍ਹਿਆਂ ਦੀ ਸਾਡੀ ਇਹ ਮਹਾਨ ਸੰਤ ਪਰੰਪਰਾ, ਸਮ੍ਰਿੱਧ ਸੰਤ ਪਰੰਪਰਾ ਉਸ ਦੇ ਦਰਸ਼ਨ ਇੱਕ ਸਾਥ (ਇਕੱਠੇ) ਹੋ ਰਹੇ ਹਨ। ਸਾਡੀ ਸੰਤ ਪਰੰਪਰਾ ਕਿਸੇ ਮਥ, ਪੰਥ, ਆਚਾਰ, ਵਿਚਾਰ ਸਿਰਫ਼ ਉਸ ਨੂੰ ਫੈਲਾਉਣ ਤੱਕ ਸੀਮਿਤ ਨਹੀਂ ਰਹੀ ਹੈ, ਸਾਡੇ ਸੰਤਾਂ ਨੇ ਪੂਰੇ ਵਿਸ਼ਵ ਨੂੰ ਜੋੜਨ ਵਸੁਵੈਧ ਕੁਟੁੰਬਕਮ ਦੇ ਸ਼ਾਸ਼ਵਤ(ਸਦੀਵੀ) ਭਾਵ ਨੂੰ ਸਸ਼ਕਤ ਕੀਤਾ ਹੈ ਅਤੇ ਮੇਰਾ ਸੁਭਾਗ ਹੈ ਹੁਣ ਬ੍ਰਹਮਵਿਹਾਰੀ ਸਵਾਮੀ ਜੀ ਕੁਝ ਅੰਦਰ ਦੀਆਂ ਬਾਤਾਂ ਵੀ ਦੱਸ ਦੇ ਰਹੇ ਹਨ। ਬਾਲਕਾਲ ਤੋਂ ਹੀ ਇੱਕ ਮੇਰੇ ਮਨ ਵਿੱਚ ਕੁਝ ਐਸੇ ਹੀ ਖੇਤਰਾਂ ਵਿੱਚ ਆਕਰਸ਼ਣ ਰਿਹਾ ਤਾਂ ਪ੍ਰਮੁਖ ਸਵਾਮੀ ਜੀ ਦੇ ਵੀ ਦੂਰ ਤੋਂ ਦਰਸ਼ਨ ਕਰਦੇ ਰਹਿੰਦੇ ਸਾਂ। ਕਦੇ ਕਲਪਨਾ ਨਹੀਂ ਸੀ, ਉਨ੍ਹਾਂ ਤੱਕ ਨਿਕਟ ਪਹੁੰਚਾਂਗੇ। ਲੇਕਿਨ ਅੱਛਾ ਲਗਦਾ ਸੀ, ਦੂਰ ਤੋਂ ਵੀ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੀ, ਅੱਛਾ ਲਗਦਾ ਸੀ, ਆਯੂ ਵੀ ਬਹੁਤ ਛੋਟੀ ਸੀ, ਲੇਕਿਨ ਜਗਿਅਸਾ ਵਧਦੀ ਜਾਂਦੀ ਸੀ। ਕਈ ਵਰ੍ਹਿਆਂ ਦੇ ਬਾਅਦ ਸ਼ਾਇਦ 1981 ਵਿੱਚ ਮੈਨੂੰ ਪਹਿਲੀ ਵਾਰ ਇਕੱਲੇ ਉਨ੍ਹਾਂ ਦੇ ਨਾਲ ਸਤਿਸੰਗ ਕਰਨ ਦਾ ਸੁਭਾਗ ਮਿਲਿਆ ਅਤੇ ਮੇਰੇ ਲਈ surprise ਸੀ ਕਿ ਉਨ੍ਹਾਂ ਨੂੰ ਮੇਰੇ ਵਿਸ਼ੇ ਵਿੱਚ ਥੋੜ੍ਹੀ ਬਹੁਤ ਜਾਣਕਾਰੀ ਉਨ੍ਹਾਂ ਨੇ ਇਕੱਠੀ ਕਰਕੇ ਰੱਖੀ ਸੀ ਅਤੇ ਪੂਰਾ ਸਮਾਂ ਨਾ ਕੋਈ ਧਰਮ ਦੀ ਚਰਚਾ, ਨਾ ਕੋਈ ਈਸ਼ਵਰ ਦੀ ਚਰਚਾ, ਨਾ ਕੋਈ ਆਧਿਅਤਮ ਦੀ ਚਰਚਾ ਕੁਝ ਨਹੀਂ, ਪੂਰੀ ਤਰ੍ਹਾਂ ਸੇਵਾ, ਮਾਨਵ ਸੇਵਾ, ਇਨ੍ਹਾਂ ਹੀ ਵਿਸ਼ਿਆਂ ’ਤੇ ਬਾਤਾਂ ਕਰਦੇ ਰਹੇ। ਉਹ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਇੱਕ-ਇੱਕ ਸ਼ਬਦ ਮੇਰੇ ਹਿਰਦੇ ਪਟਲ ’ਤੇ ਅੰਕਿਤ ਹੁੰਦਾ ਜਾ ਰਿਹਾ ਸੀ ਅਤੇ ਉਨ੍ਹਾਂ ਦਾ ਇੱਕ ਹੀ ਸੰਦੇਸ਼ ਸੀ ਕਿ ਜੀਵਨ ਦਾ ਸਰਬਉੱਚ ਲਕਸ਼ ਸੇਵਾ ਹੀ ਹੋਣਾ ਚਾਹੀਦਾ ਹੈ। ਅੰਤਿਮ ਸਾਹ ਤੱਕ ਸੇਵਾ ਵਿੱਚ ਜੁਟੇ ਰਹਿਣਾ ਚਾਹੀਦਾ ਹੈ। ਸਾਡੇ ਇੱਥੇ ਤਾਂ ਸਾਸ਼ਤਰ ਕਹਿੰਦੇ ਹਨ ਨਵ ਸੇਵਾ ਹੀ ਨਾਰਾਇਣ ਸੇਵਾ ਹੈ। ਜੀਵ ਵਿੱਚ ਹੀ ਸ਼ਿਵ ਹੈ ਲੇਕਿਨ ਬੜੀ-ਬੜੀ ਅਧਿਆਤਮਿਕ ਚਰਚਾ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਸਮਾਹਿਤ ਕਰਦੇ। ਜੈਸਾ ਵਿਅਕਤੀ ਵੈਸਾ ਹੀ ਉਹ ਪਰੋਸਦੇ ਸਨ, ਜਿਤਨਾ ਉਹ ਪਚਾ ਸਕੇ, ਜਿਤਨਾ ਉਹ ਲੈ ਸਕੇ। ਅਬਦੁਲ ਕਲਾਮ ਜੀ, ਇਤਨੇ ਬੜੇ ਵਿਗਿਆਨਿਕ(ਵਿਗਿਆਨੀ) ਉਨ੍ਹਾਂ ਨੂੰ ਵੀ ਉਨ੍ਹਾਂ ਨਾਲ ਮਿਲ ਕੇ ਕੁਝ ਨਾ ਕੁਝ ਹੁੰਦਾ ਸੀ ਅਤੇ ਸੰਤੋਸ਼ ਹੁੰਦਾ ਸੀ ਅਤੇ ਮੇਰੇ ਜਿਹਾ ਇੱਕ ਸਾਧਾਰਣ ਸੋਸ਼ਲ ਵਰਕਰ, ਉਹ ਵੀ ਜਾਂਦਾ ਸੀ, ਉਸ ਨੂੰ ਵੀ ਕੁਝ ਮਿਲਦਾ ਸੀ, ਸੰਤੋਸ਼ ਹੁੰਦਾ ਸੀ। ਇਹ ਉਨ੍ਹਾਂ ਦੇ ਵਿਅਕਤਿੱਤਵ ਦੀ ਵਿਸ਼ਾਲਤਾ ਸੀ, ਵਿਆਪਕਤਾ ਸੀ, ਗਹਿਰਾਈ ਸੀ ਅਤੇ ਇੱਕ ਅਧਿਆਤਮਿਕ ਸੰਤ ਦੇ ਨਾਤੇ ਤਾਂ ਬਹੁਤ ਕੁਝ ਆਪ ਕਹਿ ਸਕਦੇ ਹੋ, ਜਾਣ ਸਕਦੇ ਹੋ। ਲੇਕਿਨ ਮੇਰੇ ਮਨ ਵਿੱਚ ਹਮੇਸ਼ਾ ਰਿਹਾ ਹੈ ਕਿ ਉਹ ਸੱਚੇ ਅਰਥ ਵਿੱਚ ਇੱਕ ਸਮਾਜ ਸੁਧਾਰਕ ਸਨ, ਉਹ reformist ਸਨ ਅਤੇ ਅਸੀਂ ਜਦੋਂ ਉਨ੍ਹਾਂ ਨੂੰ ਆਪਣੇ-ਆਪਣੇ ਤਰੀਕੇ ਨਾਲ ਯਾਦ ਕਰਦੇ ਹਾਂ ਲੇਕਿਨ ਇੱਕ ਤਾਰ ਜੋ ਮੈਨੂੰ ਹਮੇਸ਼ਾ ਨਜ਼ਰ ਆਉਂਦਾ ਹੈ, ਹੋ ਸਕਦਾ ਹੈ ਉਸ ਮਾਲਾ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮਣਕੇ ਸਾਨੂੰ ਨਜ਼ਰ ਆਉਂਦੇ ਹੋਣਗੇ, ਮੋਤੀ ਸਾਨੂੰ ਨਜ਼ਰ ਆਉਂਦੇ ਹੋਣਗੇ, ਲੇਕਿਨ ਅੰਦਰ ਦਾ ਜੋ ਤਾਰ ਹੈ ਉਹ ਇੱਕ ਪ੍ਰਕਾਰ ਨਾਲ ਮਨੁੱਖ ਕੈਸਾ ਹੋਵੇ, ਭਵਿੱਖ ਕੈਸਾ ਹੋਵੇ, ਵਿਵਸਥਾਵਾਂ ਵਿੱਚ ਪਰਿਵਰਤਨਸ਼ੀਲਤਾ ਕਿਉਂ ਹੋਵੇ, ਅਤਿਸ਼ਾਨ ਆਦਰਸ਼ਾਂ ਨਾਲ ਜੁੜਿਆ ਹੋਇਆ ਹੋਵੇ।
ਲੇਕਿਨ ਆਧੁਨਿਕਤਾ ਦੇ ਸੁਪਨੇ, ਆਧੁਨਿਕਤਾ ਦੀ ਹਰ ਚੀਜ਼ ਨੂੰ ਸਵੀਕਾਰ ਕਰਨ ਵਾਲੇ ਹੋਣ, ਇੱਕ ਅਦਭੁਤ ਸੰਯੋਗ, ਇੱਕ ਅਦਭੁਤ ਸੰਗਮ, ਉਨ੍ਹਾਂ ਦਾ ਤਰੀਕਾ ਵੀ ਬੜਾ ਅਨੂਠਾ ਸੀ, ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਅੰਦਰ ਦੀ ਅੱਛਾਈ ਨੂੰ ਪ੍ਰੋਤਸਾਹਿਤ ਕੀਤਾ। ਕਦੇ ਇਹ ਨਹੀਂ ਕਿਹਾ ਹਾਂ ਭਈ ਤੁਮ ਹੈ ਐਸਾ ਕਰੋ, ਈਸ਼ਵਰ ਦਾ ਨਾਮ ਲਵੋ ਠੀਕ ਹੋ ਜਾਵੇਗਾ ਨਹੀਂ, ਹੋਣਗੀਆਂ ਤੁਹਾਡੇ ਕਮੀਆਂ ਹੋਣਗੀਆਂ ਮੁਸੀਬਤ ਹੋਵੇਗੀ ਲੇਕਿਨ ਤੇਰੇ ਅੰਦਰ ਇਹ ਅੱਛਾਈ ਹੈ ਤੁਮ ਉਸ ’ਤੇ ਧਿਆਨ ਕੇਂਦ੍ਰਿਤ ਕਰੋ। ਅਤੇ ਉਸੇ ਸ਼ਕਤੀ ਨੂੰ ਉਹ ਸਮਰਥਨ ਦਿੰਦੇ ਸਨ, ਖਾਦ ਪਾਣੀ ਪਾਉਂਦੇ ਸਨ। ਤੁਹਾਡੇ ਅੰਦਰ ਦੀਆਂ ਅੱਛਾਈਆਂ ਹੀ ਤੁਹਾਡੇ ਅੰਦਰ ਆ ਰਹੀਆਂ, ਪਣਪ ਰਹੀਆਂ ਬੁਰਾਈਆਂ ਨੂੰ ਉੱਥੇ ਖ਼ਤਮ ਕਰ ਦੇਣਗੀਆਂ, ਐਸਾ ਇੱਕ ਉੱਚ ਵਿਚਾਰ ਅਤੇ ਸਹਿਜ ਸ਼ਬਦਾਂ ਵਿੱਚ ਉਹ ਸਾਨੂੰ ਦੱਸਦੇ ਰਹਿੰਦੇ ਸਨ। ਅਤੇ ਇਸੇ ਮਾਧਿਅਮ ਨੂੰ ਉਨ੍ਹਾਂ ਨੇ ਇੱਕ ਪ੍ਰਕਾਰ ਨਾਲ ਮਨੁੱਖ ਦੇ ਸੰਸਕਾਰ ਕਰਨ ਦਾ, ਸੰਸਕਾਰਿਤ ਕਰਨ ਦਾ ਪਰਿਵਰਤਿਤ ਕਰਨ ਦਾ ਮਾਧਿਅਮ ਬਣਾਇਆ। ਸਦੀਆਂ ਪੁਰਾਣੀਆਂ ਬੁਰਾਈਆਂ ਜੋ ਸਾਡੇ ਸਮਾਜ ਜੀਵਨ ਵਿੱਚ ਊਚ-ਨੀਚ ਭੇਦਭਾਵ ਉਨ੍ਹਾਂ ਸਭ ਨੂੰ ਉਨ੍ਹਾਂ ਨੇ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦਾ ਵਿਅਕਤੀਗਤ ਸਪਰਸ਼ ਰਹਿੰਦਾ ਸੀ ਅਤੇ ਉਸ ਦੇ ਕਾਰਨ ਇਹ ਸੰਭਵ ਰਹਿੰਦਾ ਸੀ। ਮਦਦ ਸਭ ਦੀ ਕਰਨਾ, ਚਿੰਤਾ ਸਭ ਦੀ ਕਰਨਾ, ਸਮੇਂ ਸਾਧਾਰਣ ਰਿਹਾ ਹੋਵੇ ਜਾਂ ਫਿਰ ਚੁਣੌਤੀ ਦਾ ਕਾਲ ਰਿਹਾ ਹੋਵੇ, ਪੂਜਯ ਪ੍ਰਮੁਖ ਸਵਾਮੀ ਜੀ ਨੇ ਸਮਾਜ ਹਿਤ ਦੇ ਲਈ ਹਮੇਸ਼ਾ ਸਭ ਨੂੰ ਪ੍ਰੇਰਿਤ ਕੀਤਾ। ਅੱਗੇ ਰਹਿ ਕੇ, ਅੱਗੇ ਵਧ ਕੇ ਯੋਗਦਾਨ ਦਿੱਤਾ। ਜਦੋਂ ਮੋਰਬੀ ਵਿੱਚ ਪਹਿਲੀ ਵਾਰ ਮੱਛੁ ਡੈਮ ਦੀ ਤਕਲੀਫ ਹੋਈ, ਮੈਂ ਉੱਥੇ volunteer ਦੇ ਰੂਪ ਵਿੱਚ ਕੰਮ ਕਰਦਾ ਸਾਂ।
ਇੱਕ ਵੀ ਚੋਣ ਐਸੀ ਨਹੀਂ ਹੈ, ਜਦੋਂ ਮੈਂ ਨਾਮਾਂਕਣ ਕਰਨ ਗਿਆ। ਅਤੇ ਉਸ ਦੇ ਲਈ ਮੈਨੂੰ ਹਸਤਾਖਰ ਕਰਨ ਦੇ ਲਈ ਪੂਜਯ ਪ੍ਰਮੁੱਖ ਸਵਾਮੀ ਜੀ ਦੇ ਵਿਅਕਤੀ ਆ ਕੇ ਖੜ੍ਹੇ ਨਾ ਹੋਣ ਉੱਥੇ। ਅਤੇ ਜਦੋਂ ਕਾਸ਼ੀ ਗਿਆ ਤਦ ਤਾਂ ਮੇਰੇ ਲਈ ਸਰਪ੍ਰਾਈਜ਼ ਸੀ, ਉਸ ਪੈੱਨ ਦਾ ਜੋ ਕਲਰ ਸੀ, ਉਹ ਬੀਜੇਪੀ ਦੇ ਝੰਡੇ ਦਾ ਕਲਰ ਦਾ ਸੀ। ਢੱਕਣ ਉਸ ਦਾ ਜੋ ਸੀ ਉਹ ਗ੍ਰੀਨ ਕਲਰ ਦਾ ਸੀ ਅਤੇ ਨੀਚੇ ਦਾ ਹਿੱਸਾ ਔਰੇਂਜ ਕਲਰ ਦਾ ਸੀ। ਮਤਲਬ ਕਈ ਪਹਿਲੇ ਦਿਨਾਂ ਤੋਂ ਉਨ੍ਹਾਂ ਨੇ ਸੰਭਾਲ਼ ਦੇ ਰੱਖਿਆ ਹੋਵੇਗਾ ਅਤੇ ਯਾਦ ਕਰ-ਕਰ ਕੇ ਉਸੇ ਰੰਗ ਦੇ ਪੈੱਨ ਮੈਨੂੰ ਭੇਜਣਾ। ਯਾਨੀ ਵਿਅਕਤੀਗਤ ਤੌਰ ‘ਤੇ ਵਰਨਾ ਉਨ੍ਹਾਂ ਦਾ ਕੋਈ ਖੇਤਰ ਨਹੀਂ ਸੀ ਕਿ ਮੇਰੀ ਇਤਨੀ ਕੇਅਰ ਕਰਨਾ, ਸ਼ਾਇਦ ਬਹੁਤ ਲੋਕਾਂ ਨੂੰ ਅਸਚਰਜ ਹੋਵੇਗਾ ਸੁਣ ਕੇ। 40 ਸਾਲ ਵਿੱਚ ਸ਼ਾਇਦ ਇੱਕ ਸਾਲ ਐਸਾ ਨਹੀਂ ਗਿਆ ਹੋਵੇਗਾ ਕਿ ਹਰ ਵਰ੍ਹੇ ਪ੍ਰਮੁੱਖ ਸਵਾਮੀ ਜੀ ਨੇ ਮੇਰੇ ਲਈ ਕੁੜਤੇ-ਪਜਾਮੇ ਦਾ ਕੱਪੜਾ ਨਾ ਭੇਜਿਆ ਹੋਵੇ ਅਤੇ ਇਹ ਮੇਰਾ ਸੁਭਾਗ ਹੈ। ਅਤੇ ਅਸੀਂ ਜਾਣਦੇ ਹਾਂ ਬੇਟਾ ਕੁਝ ਵੀ ਬਣ ਜਾਵੇ, ਕਿਤਨਾ ਵੀ ਬੜਾ ਬਣ ਜਾਵੇ, ਲੇਕਿਨ ਮਾਂ-ਬਾਪ ਦੇ ਲਈ ਤਾਂ ਬੱਚਾ ਹੀ ਹੁੰਦਾ ਹੈ। ਦੇਸ਼ ਨੇ ਮੈਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ, ਲੇਕਿਨ ਜੋ ਪਰੰਪਰਾ ਪ੍ਰਮੁੱਖ ਸਵਾਮੀ ਜੀ ਚਲਾਉਂਦੇ ਸਨ, ਉਨ੍ਹਾਂ ਦੇ ਬਾਅਦ ਵੀ ਉਹ ਕੱਪੜਾ ਭੇਜਣਾ ਚਾਲੂ ਹੈ। ਯਾਨੀ ਇਹ ਅਪਣਾਪਣ ਅਤੇ ਮੈਂ ਨਹੀਂ ਮੰਨਦਾ ਹਾਂ ਕਿ ਇਹ ਸੰਸਥਾਗਤ ਪੀਆਰਸੀਵ ਦਾ ਕੰਮ ਹੈ, ਨਹੀਂ ਇੱਕ ਅਧਿਆਤਮਿਕ ਨਾਤਾ ਸੀ, ਇੱਕ ਪਿਤਾ-ਪੁੱਤਰ ਦਾ ਸਨੇਹ ਸੀ, ਇੱਕ ਅਟੁੱਟ ਬੰਧਨ ਹੈ ਅਤੇ ਅੱਜ ਵੀ ਉਹ ਜਿੱਥੇ ਹੋਣਗੇ ਮੇਰੇ ਹਰ ਪਲ ਨੂੰ ਉਹ ਦੇਖਦੇ ਹੋਣਗੇ। ਬਰੀਕੀ ਨਾਲ ਮੇਰੇ ਕੰਮ ਨੂੰ ਝਾਕਦੇ ਹੋਣਗੇ। ਉਨ੍ਹਾਂ ਨੇ ਮੈਨੂੰ ਸਿਖਾਇਆ-ਸਮਝਾਇਆ, ਕੀ ਮੈਂ ਉਸ ਰਾਹ ‘ਤੇ ਚਲ ਰਿਹਾ ਹਾਂ ਕਿ ਨਹੀਂ ਚਲ ਰਿਹਾ ਹਾਂ ਉਹ ਜ਼ਰੂਰ ਦੇਖਦੇ ਹੋਣਗੇ। ਕੱਛ ਵਿੱਚ ਭੁਚਾਲ ਜਦੋਂ ਮੈਂ volunteer ਦੇ ਰੂਪ ਵਿੱਚ ਕੱਛ ਵਿੱਚ ਕੰਮ ਕਰਦਾ ਸਾਂ, ਤਦ ਤਾਂ ਮੇਰਾ ਮੁੱਖ ਮੰਤਰੀ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਸੀ। ਲੇਕਿਨ ਉੱਥੇ ਸਾਰੇ ਸੰਤ ਮੈਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਖਾਣੇ ਦੀ ਕੀ ਵਿਵਸਥਾ ਹੈ, ਮੈਂ ਕਿਹਾ ਕਿ ਮੈਂ ਤਾਂ ਆਪਣੇ ਕਾਰਯਕਰਤਾ ਦੇ ਇੱਥੇ ਪਹੁੰਚ ਜਾਵਾਂਗਾ, ਨਹੀਂ ਬੋਲੇ ਕਿ ਤੁਸੀਂ ਕਿਤੇ ਵੀ ਜਾਓ ਤੁਹਾਡੇ ਲਈ ਇੱਥੇ ਭੋਜਨ ਰਹੇਗਾ, ਰਾਤ ਨੂੰ ਦੇਰ ਤੋਂ ਆਓਗੇ ਤਾਂ ਵੀ ਖਾਣਾ ਇੱਥੇ ਦੀ ਖਾਓ। ਯਾਨੀ ਮੈਂ ਜਦ ਤੱਕ ਭੁਜ ਵਿੱਚ ਕੰਮ ਕਰਦਾ ਰਿਹਾ ਮੇਰੇ ਖਾਣੇ ਦੀ ਚਿੰਤਾ ਪ੍ਰਮੁੱਖ ਸਵਾਮੀ ਨੇ ਸੰਤਾਂ ਨੂੰ ਕਹਿ ਦਿੱਤਾ ਹੋਵੇਗਾ ਉਹ ਪਿੱਛੇ ਪਏ ਰਹਿੰਦੇ ਸਨ ਮੇਰੇ। ਯਾਨੀ ਇਤਨਾ ਸਨੇਹ ਅਤੇ ਮੈਂ ਇਹ ਸਾਰੀਆਂ ਬਾਤਾਂ ਕੋਈ ਅਧਿਆਤਮਿਕ ਬਾਤਾਂ ਨਹੀਂ ਕਰ ਰਿਹਾ ਹਾਂ ਜੀ ਮੈਂ ਤਾਂ ਇੱਕ ਸਹਿਜ-ਸਾਧਾਰਣ ਵਿਵਹਾਰ ਦੀਆਂ ਬਾਤਾਂ ਕਰ ਰਿਹਾ ਹਾਂ ਆਪ ਲੋਕਾਂ ਦੇ ਨਾਲ।
ਬਰੀਕੀ ਨਾਲ ਮੇਰੇ ਕੰਮ ਨੂੰ ਝਾਕਦੇ ਹੋਣਗੇ। ਉਨ੍ਹਾਂ ਨੇ ਮੈਨੂੰ ਸਿਖਾਇਆ-ਸਮਝਾਇਆ, ਕੀ ਮੈਂ ਉਸ ਰਾਹ ‘ਤੇ ਚਲ ਰਿਹਾ ਹਾਂ ਕਿ ਨਹੀਂ ਚਲ ਰਿਹਾ ਹਾਂ ਉਹ ਜ਼ਰੂਰ ਦੇਖਦੇ ਹੋਣਗੇ। ਕੱਛ ਵਿੱਚ ਭੁਚਾਲ ਜਦੋਂ ਮੈਂ volunteer ਦੇ ਰੂਪ ਵਿੱਚ ਕੱਛ ਵਿੱਚ ਕੰਮ ਕਰਦਾ ਸਾਂ, ਤਦ ਤਾਂ ਮੇਰਾ ਮੁੱਖ ਮੰਤਰੀ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਸੀ। ਲੇਕਿਨ ਉੱਥੇ ਸਾਰੇ ਸੰਤ ਮੈਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਖਾਣੇ ਦੀ ਕੀ ਵਿਵਸਥਾ ਹੈ, ਮੈਂ ਕਿਹਾ ਕਿ ਮੈਂ ਤਾਂ ਆਪਣੇ ਕਾਰਯਕਰਤਾ ਦੇ ਇੱਥੇ ਪਹੁੰਚ ਜਾਵਾਂਗਾ, ਨਹੀਂ ਬੋਲੇ ਕਿ ਤੁਸੀਂ ਕਿਤੇ ਵੀ ਜਾਓ ਤੁਹਾਡੇ ਲਈ ਇੱਥੇ ਭੋਜਨ ਰਹੇਗਾ, ਰਾਤ ਨੂੰ ਦੇਰ ਤੋਂ ਆਓਗੇ ਤਾਂ ਵੀ ਖਾਣਾ ਇੱਥੇ ਦੀ ਖਾਓ। ਯਾਨੀ ਮੈਂ ਜਦ ਤੱਕ ਭੁਜ ਵਿੱਚ ਕੰਮ ਕਰਦਾ ਰਿਹਾ ਮੇਰੇ ਖਾਣੇ ਦੀ ਚਿੰਤਾ ਪ੍ਰਮੁੱਖ ਸਵਾਮੀ ਨੇ ਸੰਤਾਂ ਨੂੰ ਕਹਿ ਦਿੱਤਾ ਹੋਵੇਗਾ ਉਹ ਪਿੱਛੇ ਪਏ ਰਹਿੰਦੇ ਸਨ ਮੇਰੇ। ਯਾਨੀ ਇਤਨਾ ਸਨੇਹ ਅਤੇ ਮੈਂ ਇਹ ਸਾਰੀਆਂ ਬਾਤਾਂ ਕੋਈ ਅਧਿਆਤਮਿਕ ਬਾਤਾਂ ਨਹੀਂ ਕਰ ਰਿਹਾ ਹਾਂ ਜੀ ਮੈਂ ਤਾਂ ਇੱਕ ਸਹਿਜ-ਸਾਧਾਰਣ ਵਿਵਹਾਰ ਦੀਆਂ ਬਾਤਾਂ ਕਰ ਰਿਹਾ ਹਾਂ ਆਪ ਲੋਕਾਂ ਦੇ ਨਾਲ।
ਜੀਵਨ ਦੇ ਕਠਿਨ ਤੋਂ ਕਠਿਨ ਪਲਾਂ ਵਿੱਚ ਸ਼ਾਇਦ ਹੀ ਕੋਈ ਐਸਾ ਮੌਕਾ ਹੋਵੇਗਾ ਕਿ ਜਦੋਂ ਪ੍ਰਮੁੱਖ ਸਵਾਮੀ ਨੇ ਖ਼ੁਦ ਮੈਨੂੰ ਬੁਲਾਇਆ ਨਾ ਹੋਵੇ ਜਾਂ ਮੇਰੇ ਨਾਲ ਫੋਨ ‘ਤੇ ਬਾਤ ਨਾ ਕੀਤੀ ਹੋਵੇ, ਸ਼ਾਇਦ ਹੀ ਕੋਈ ਘਟਨਾ ਹੋਵੇਗੀ। ਮੈਨੂੰ ਯਾਦ ਹੈ, ਮੈਨੂੰ ਵੈਸੇ ਹੁਣੇ ਵੀਡੀਓ ਦਿਖਾ ਰਹੇ ਸਨ, ਉਸ ਵਿੱਚ ਉਸ ਦਾ ਉਲੇਖ ਸੀ। 91-92 ਵਿੱਚ ਸ੍ਰੀਨਗਰ ਦੇ ਲਾਲ ਚੌਕ ਵਿੱਚ ਤਿਰੰਗਾ ਝੰਡਾ ਫਹਿਰਾਉਣ ਦੇ ਲਈ ਮੇਰੀ ਪਾਰਟੀ ਦੀ ਤਰਫ ਤੋਂ ਏਕਤਾ ਯਾਤਰਾ ਦੀ ਯੋਜਨਾ ਹੋਈ ਸੀ। ਡਾ. ਮੁਰਲੀ ਮਨੋਹਰ ਜੀ ਦੀ ਅਗਵਾਈ ਵਿੱਚ ਉਹ ਯਾਤਰਾ ਚਲ ਰਹੀ ਸੀ ਅਤੇ ਮੈਂ ਉਸ ਦੀ ਵਿਵਸਥਾ ਦੇਖਦਾ ਸਾਂ। ਜਾਣ ਤੋਂ ਪਹਿਲਾਂ ਮੈਂ ਪ੍ਰਮੁੱਖ ਸਵਾਮੀ ਜੀ ਦਾ ਅਸ਼ੀਰਵਾਦ ਲੈ ਕੇ ਗਿਆ ਸਾਂ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ, ਕੀ ਕਰ ਰਿਹਾ ਹਾਂ। ਅਸੀਂ ਪੰਜਾਬ ਤੋਂ ਜਾ ਰਹੇ ਸਾਂ ਤਾਂ ਸਾਡੀ ਯਾਤਰਾ ਦੇ ਨਾਲ ਆਤੰਕਵਾਦੀਆਂ ਦੀ ਭੀੜ ਹੋ ਗਈ, ਸਾਡੇ ਕੁਝ ਸਾਥੀ ਮਾਰੇ ਗਏ। ਪੂਰੇ ਦੇਸ਼ ਵਿੱਚ ਬੜੀ ਚਿੰਤਾ ਦਾ ਵਿਸ਼ਾ ਸੀ ਕਿਤੇ ਗੋਲੀਆਂ ਚਲੀਆਂ ਕਾਫੀ ਲੋਕ ਮਾਰੇ ਗਏ ਸਨ। ਅਤੇ ਫਿਰ ਉੱਥੋਂ ਅਸੀਂ ਜੰਮੂ ਪਹੁੰਚ ਰਹੇ ਸਾਂ। ਅਸੀਂ ਸ੍ਰੀਨਗਰ ਲਾਲਚੌਕ ਤਿਰੰਗਾ ਝੰਡਾ ਫਹਿਰਾਇਆ। ਲੇਕਿਨ ਜਿਉਂ ਹੀ ਮੈਂ ਜੰਮੂ ਵਿੱਚ ਲੈਂਡ ਕੀਤਾ, ਸਭ ਤੋਂ ਪਹਿਲਾ ਫੋਨ ਪ੍ਰਮੁੱਖ ਸਵਾਮੀ ਜੀ ਦਾ ਹੋਰ ਮੈਂ ਕੁਸ਼ਲ ਤਾਂ ਹਾਂ ਨਾ, ਚਲੋ ਈਸ਼ਵਰ ਤੁਹਾਨੂੰ ਅਸ਼ੀਰਵਾਦ ਦੇਣ, ਆਓਗੇ ਤਾਂ ਫਿਰ ਮਿਲਦੇ ਹਾਂ, ਸੁਣਾਂਗੇ ਤੁਹਾਡੇ ਤੋਂ ਕੀ ਕੁਝ ਹੋਇਆ, ਸਹਿਜ-ਸਰਲ। ਮੈਂ ਮੁੱਖ ਮੰਤਰੀ ਬਣ ਗਿਆ, ਅਕਸ਼ਰਧਾਮ ਦੇ ਸਾਹਮਣੇ ਹੀ 20 ਮੀਟਰ ਦੀ ਦੂਰੀ ‘ਤੇ ਮੇਰਾ ਘਰ ਜਿੱਥੇ ਸੀਐੱਮ ਨਿਵਾਸ ਸੀ, ਮੈਂ ਉੱਥੇ ਰਹਿੰਦਾ ਸਾਂ।
ਅਤੇ ਮੇਰਾ ਆਉਣ-ਜਾਣ ਦਾ ਰਸਤਾ ਵੀ ਐਸਾ ਕਿ ਜਿਉਂ ਹੀ ਨਿਕਲਦਾ ਸਾਂ, ਤਾਂ ਪਹਿਲਾਂ ਅਕਸ਼ਰਧਾਮ ਸ਼ਿਖਰ ਦੇ ਦਰਸ਼ਨ ਕਰਕੇ ਹੀ ਮੈਂ ਅੱਗੇ ਜਾਂਦਾ ਸਾਂ। ਤਾਂ ਸਹਿਜ-ਨਿਤਯ ਨਾਤਾ ਅਤੇ ਅਕਸ਼ਰਧਾਮ ‘ਤੇ ਆਤੰਕਵਾਦੀਆਂ ਨੇ ਹਮਲਾ ਬੋਲ ਦਿੱਤਾ ਤਾਂ ਮੈਂ ਪ੍ਰਮੁੱਖ ਸਵਾਮੀ ਜੀ ਨੂੰ ਫੋਨ ਕੀਤਾ। ਇਤਨਾ ਬੜਾ ਹਮਲਾ ਹੋਇਆ ਹੈ, ਮੈਂ ਹੈਰਾਨ ਸਾਂ ਜੀ, ਹਮਲਾ ਅਕਸ਼ਰਧਾਮ ‘ਤੇ ਹੋਇਆ ਹੈ, ਸੰਤਾਂ ‘ਤੇ ਕੀ ਬੀਤੀ ਹੋਵੇਗੀ ਗੋਲੀਆਂ ਚਲੀਆਂ, ਨਹੀਂ ਚਲੀਆਂ ਕਿਸ ਨੂੰ ਕੀ ਸਭ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਇੱਕਦਮ ਨਾਲ ਧੁੰਧਲਾ ਜਿਹਾ ਵਾਤਾਵਰਣ ਸੀ। ਐਸੀ ਸੰਕਟ ਦੀ ਘੜੀ ਵਿੱਚ ਇਤਨਾ ਬੜਾ ਆਤੰਕੀ ਹਮਲਾ, ਇਤਨੇ ਲੋਕ ਮਾਰੇ ਗਏ ਸਨ। ਪ੍ਰਮੁੱਖ ਸਵਾਮੀ ਜੀ ਨੇ ਮੈਨੂੰ ਕੀ ਕਿਹਾ ਫੋਨ ਕੀਤਾ ਤਾਂ ਅਰੇ ਭਈ ਤੇਰਾ ਘਰ ਤਾਂ ਸਾਹਮਣੇ ਹੀ ਹੈ, ਤੁਹਾਨੂੰ ਕੋਈ ਤਕਲੀਫ ਨਹੀਂ ਹੈ ਨਾ। ਮੈਂ ਕਿਹਾ ਬਾਪਾ ਇਸ ਸੰਕਟ ਦੀ ਘੜੀ ਵਿੱਚ ਆਪ ਇਤਨੀ ਸਵਸਥਤਾਪੂਰਵਕ ਮੇਰੀ ਚਿੰਤਾ ਕਰ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਦੇਖ ਭਈ ਈਸ਼ਵਰ ‘ਤੇ ਭਰੋਸਾ ਕਰੋ ਸਭ ਚੰਗਾ ਹੋਵੇਗਾ। ਈਸ਼ਵਰ ਸਤਯ ਦੇ ਨਾਲ ਹੁੰਦਾ ਹੈ ਯਾਨੀ ਕੋਈ ਵੀ ਵਿਅਕਤੀ ਹੋਵੇ, ਐਸੀ ਸਥਿਤੀ ਵਿੱਚ ਮਾਨਸਿਕ ਸੰਤੁਲਨ, ਸਵਸਥਤਾ ਇਹ ਅੰਦਰ ਦੀ ਗਹਿਨ ਅਧਿਆਤਮਿਕ ਸ਼ਕਤੀ ਦੇ ਬਿਨਾ ਸੰਭਵ ਨਹੀਂ ਹੈ ਜੀ। ਜਦੋਂ ਪ੍ਰਮੁੱਖ ਸਵਾਮੀ ਜੀ ਨੇ ਆਪਣੇ ਗੁਰੂਜਨਾਂ ਤੋਂ ਅਤੇ ਆਪਣੀ ਤਪੱਸਿਆ ਤੋਂ ਸਿੱਧ ਕੀਤੀ ਸੀ। ਅਤੇ ਮੈਨੂੰ ਇੱਕ ਬਾਤ ਹਮੇਸ਼ਾ ਯਾਦ ਰਹਿੰਦੀ ਹੈ, ਮੈਨੂੰ ਲਗਦਾ ਹੈ ਕਿ ਉਹ ਮੇਰੇ ਲਈ ਪਿਤਾ ਦੇ ਸਮਾਨ ਸਨ, ਆਪ ਲੋਕਾਂ ਨੂੰ ਲਗਦਾ ਹੋਵੇਗਾ ਕਿ ਮੇਰੇ ਗੁਰੂ ਸਨ। ਲੇਕਿਨ ਇੱਕ ਹੋਰ ਬਾਤ ਦੀ ਤਰਫ਼ ਮੇਰਾ ਧਿਆਨ ਜਾਂਦਾ ਹੈ ਅਤੇ ਜਦੋਂ ਦਿੱਲੀ ਅਕਸ਼ਰਧਾਮ ਬਣਿਆ ਤਦ ਮੈਂ ਇਸ ਬਾਤ ਦਾ ਉਲੇਖ ਵੀ ਕੀਤਾ ਸੀ, ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਯੋਗੀ ਜੀ ਮਹਾਰਾਜ ਦੀ ਇੱਛਾ ਸੀ ਕਿ ਯਮੁਨਾ ਦੇ ਤਟ ‘ਤੇ ਅਕਸ਼ਰਧਾਮ ਦਾ ਹੋਣਾ ਜ਼ਰੂਰੀ ਹੈ।
ਹੁਣ ਉਨ੍ਹਾਂ ਨੇ ਤਾਂ ਬਾਤਾਂ-ਬਾਤਾਂ ਵਿੱਚ ਯੋਗੀ ਜੀ ਮਹਾਰਾਜ ਦੇ ਮੂੰਹ ਤੋਂ ਨਿਕਲਿਆ ਹੋਵੇਗਾ, ਲੇਕਿਨ ਉਹ ਸ਼ਿਸ਼ਯ (ਚੇਲਾ) ਦੇਖੋ ਜੋ ਆਪਣੇ ਗੁਰੂ ਦੇ ਇਨ੍ਹਾਂ ਸ਼ਬਦਾਂ ਨੂੰ ਜੀਂਦਾ ਰਿਹਾ। ਯੋਗੀ ਜੀ ਤਾਂ ਨਹੀਂ ਰਹੇ, ਲੇਕਿਨ ਉਹ ਯੋਗੀ ਜੀ ਦੇ ਸ਼ਬਦਾਂ ਨੂੰ ਜੀਂਦਾ ਰਿਹਾ, ਕਿਉਂਕਿ ਯੋਗੀ ਜੀ ਦੇ ਸਾਹਮਣੇ ਪ੍ਰਮੁੱਖ ਸਵਾਮੀ ਸ਼ਿਸ਼ਯ ਸਨ। ਸਾਨੂੰ ਲੋਕਾਂ ਨੂੰ ਗੁਰੂ ਦੇ ਰੂਪ ਵਿੱਚ ਉਨ੍ਹਾਂ ਦੀ ਤਾਕਤ ਦਿਖਦੀ ਹੈ, ਲੇਕਿਨ ਮੈਨੂੰ ਇੱਕ ਸ਼ਿਸ਼ਯ ਦੇ ਰੂਪ ਵਿੱਚ ਉਨ੍ਹਾਂ ਦੀ ਤਾਕਤ ਦਿਖਦੀ ਹੈ ਕਿ ਆਪਣੇ ਗੁਰੂ ਦੇ ਉਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਨੇ ਜੀ ਕੇ ਦਿਖਾਇਆ ਤਾਂ ਯਮੁਨਾ ਦੇ ਤਟ ‘ਤੇ ਅਕਸ਼ਰਧਾਮ ਬਣਾ ਕੇ ਅੱਜ ਪੂਰੀ ਦੁਨੀਆ ਦੇ ਲੋਕ ਆਉਂਦੇ ਹਨ ਤਾਂ ਅਕਸ਼ਰਧਾਮ ਦੇ ਮਾਧਿਅਮ ਨਾਲ ਭਾਰਤ ਦੀ ਮਹਾਨ ਵਿਰਾਸਤ ਨੂੰ ਸਮਝਣ ਦਾ ਪ੍ਰਯਾਸ ਕਰਦੇ ਹਨ। ਇਹ ਯੁਗ-ਯੁਗ ਦੇ ਲਈ ਕੀਤਾ ਗਿਆ ਕੰਮ ਹੈ, ਇਹ ਯੁਗ ਨੂੰ ਪ੍ਰੇਰਣਾ ਦੇਣ ਵਾਲਾ ਕੰਮ ਹੈ। ਅੱਜ ਵਿਸ਼ਵ ਵਿੱਚ ਕਿਤੇ ਵੀ ਜਾਓ, ਮੰਦਿਰ ਸਾਡੇ ਇੱਥੇ ਕੋਈ ਨਵੀਂ ਚੀਜ਼ ਨਹੀਂ ਹੈ, ਹਜ਼ਾਰਾਂ ਸਾਲ ਤੋਂ ਮੰਦਿਰ ਬਣਦੇ ਰਹੇ ਹਨ। ਲੇਕਿਨ ਸਾਡੀ ਮੰਦਿਰ ਪਰੰਪਰਾ ਨੂੰ ਆਧੁਨਿਕ ਬਣਾਉਣਾ ਮੰਦਿਰ ਵਿਵਸਥਾਵਾਂ ਨੂੰ ਅਧਿਆਤਮਿਕਤਾ ਅਤੇ ਆਧੁਨਿਕਤਾ ਦਾ ਮਿਲਣ ਕਰਨਾ ਹੈ। ਮੈਂ ਸਮਝਦਾ ਹਾਂ ਕਿ ਇੱਕ ਬੜੀ ਪਰੰਪਰਾ ਪ੍ਰਮੁੱਖ ਸਵਾਮੀ ਜੀ ਨੇ ਪ੍ਰਸਥਾਪਿਤ ਕੀਤੀ ਹੈ। ਬਹੁਤ ਲੋਕ ਸਾਡੀ ਸੰਤ ਪਰੰਪਰਾ ਦੇ ਬੜੇ, ਨਵੀਂ ਪੀੜ੍ਹੀ ਦੇ ਦਿਮਾਗ ਵਿੱਚ ਤਾਂ ਪਤਾ ਨਹੀਂ ਕੀ-ਕੀ ਕੁਝ ਭਰ ਦਿੱਤਾ ਜਾਂਦਾ ਹੈ, ਐਸਾ ਹੀ ਮੰਨਦੇ ਹਾਂ। ਪਹਿਲਾਂ ਦੇ ਜ਼ਮਾਨੇ ਵਿੱਚ ਤਾਂ ਕਹਾਵਤ ਚਲਦੀ ਸੀ ਕਿ ਮੈਨੂੰ ਮਾਫ ਕਰਨਾ ਸਭ ਸਤਿਸੰਗੀ ਲੋਕ, ਪਹਿਲਾਂ ਤੋਂ ਕਿਹਾ ਸੀ ਭਈ ਸਾਧੂ ਬਣਨਾ ਹੈ ਸੰਤ ਸਵਾਮੀਨਾਰਾਇਣ ਦੇ ਬਣੋ ਫਿਰ ਲੱਡੂ ਦੱਸਦੇ ਸਨ। ਇਹੀ ਕਥਾ ਚਲਦੀ ਸੀ ਕਿ ਸਾਧੂ ਬਣਨਾ ਹੈ ਤਾਂ ਸੰਤ ਸਵਾਮੀਨਾਰਾਇਣ ਦੇ ਬਣੋ ਮੌਜ ਰਹੇਗੀ। ਲੇਕਿਨ ਪ੍ਰਮੁੱਖ ਸਵਾਮੀ ਨੇ ਸੰਤ ਪਰੰਪਰਾ ਨੂੰ ਜਿਸ ਪ੍ਰਕਾਰ ਨਾਲ ਪੂਰੀ ਤਰ੍ਹਾਂ ਬਦਲ ਦਿੱਤਾ, ਜਿਸ ਪ੍ਰਕਾਰ ਨਾਲ ਸੁਆਮੀ ਵਿਵੇਕਾਨੰਦ ਜੀ ਨੇ ਰਾਮਕ੍ਰਿਸ਼ਣ ਮਿਸ਼ਨ ਦੇ ਦੁਆਰਾ ਸਨਯਸਥ ਜੀਵਨ ਨੂੰ ਸੇਵਾ ਭਾਵ ਦੇ ਲਈ ਇੱਕ ਬਹੁਤ ਬੜਾ ਵਿਸਤਾਰ ਦਿੱਤਾ। ਪ੍ਰਮੁੱਖ ਸਵਾਮੀ ਜੀ ਨੇ ਵੀ ਸੰਤ ਯਾਨੀ ਸਿਰਫ਼ ਸਵ ਦੇ ਕਲਿਆਣ ਦੇ ਲਈ ਨਹੀਂ ਹੈ, ਸੰਤ ਸਮਾਜ ਦੇ ਕਲਿਆਣ ਦੇ ਲਈ ਹੈ ਅਤੇ ਹਰ ਸੰਤ ਇਸ ਲਈ ਉਨ੍ਹਾਂ ਨੇ ਤਿਆਰ ਕੀਤਾ, ਇੱਥੇ ਬੈਠੇ ਹੋਏ ਹਰ ਸੰਤ ਕਿਸੇ ਨਾ ਕਿਸੇ ਸਮਾਜਿਕ ਕਾਰਜ ਤੋਂ ਨਿਕਲ ਕੇ ਆਏ ਹਨ ਅਤੇ ਅੱਜ ਵੀ ਸਮਾਜਿਕ ਕਾਰਜ ਉਨ੍ਹਾਂ ਦਾ ਜ਼ਿੰਮਾ ਹੈ। ਸਿਰਫ਼ ਅਸ਼ੀਰਵਾਦ ਦੇਣਾ ਅਤੇ ਤੁਹਾਨੂੰ ਮੋਕਸ਼ ਮਿਲ ਜਾਵੇ ਇਹ ਨਹੀਂ ਹੈ। ਜੰਗਲਾਂ ਵਿੱਚ ਜਾਂਦੇ ਹਨ, ਆਦਿਵਾਸੀਆਂ ਦਰਮਿਆਨ ਕੰਮ ਕਰ ਰਹੇ ਹਨ। ਇੱਕ ਕੁਦਰਤੀ ਆਪਦਾ ਹੋਈ ਤਾਂ volunteer ਦੇ ਰੂਪ ਵਿੱਚ ਜੀਵਨ ਖਪਾ ਦਿੰਦੇ ਹਨ। ਅਤੇ ਇਹ ਪਰੰਪਰਾ ਖੜ੍ਹੀ ਕਰਨ ਵਿੱਚ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਦਾ ਬਹੁਤ ਬੜਾ ਯੋਗਦਾਨ ਹੈ। ਉਹ ਜਿਤਨਾ ਸਮਾਂ, ਸ਼ਕਤੀ ਅਤੇ ਪ੍ਰੇਰਣਾ ਦਿੰਦੇ ਸਨ, ਮੰਦਿਰਾਂ ਦੇ ਮਾਧਿਅਮ ਨਾਲ ਵਿਸ਼ਵ ਵਿੱਚ ਸਾਡੀ ਪਹਿਚਾਣ ਬਣੇ, ਉਤਨੀ ਹੀ ਸਮਰੱਥਾ ਉਹ ਸੰਤਾਂ ਦੇ ਵਿਕਾਸ ਦੇ ਲਈ ਕਰਦੇ ਸਨ। ਪ੍ਰਮੁੱਖ ਸਵਾਮੀ ਜੀ ਚਾਹੁੰਦੇ ਤਾਂ ਗਾਂਧੀ ਨਗਰ ਵਿੱਚ ਰਹਿ ਸਕਦੇ ਸਨ, ਅਹਿਮਦਾਬਾਦ ਵਿੱਚ ਰਹਿ ਸਕਦੇ ਸਨ, ਬੜੇ ਸ਼ਹਿਰ ਵਿੱਚ ਰਹਿ ਸਕਦੇ ਸਨ, ਲੇਕਿਨ ਉਨ੍ਹਾਂ ਨੇ ਜ਼ਿਆਦਾਤਰ ਸਹਾਰਨਪੁਰ ਵਿੱਚ ਆਪਣਾ ਸਮਾਂ ਬਿਤਾਉਣਾ ਪਸੰਦ ਕੀਤਾ। ਇੱਥੋਂ 80-90 ਕਿਲੋਮੀਟਰ ਦੂਰ ਅਤੇ ਉੱਥੇ ਕੀ ਕੀਤਾ ਉਨ੍ਹਾਂ ਨੇ ਸੰਤਾਂ ਦੇ ਲਈ Training Institute ‘ਤੇ ਬਲ ਦਿੱਤਾ ਅਤੇ ਮੈਨੂੰ ਅੱਜ ਕੋਈ ਵੀ ਅਖਾੜੇ ਦੇ ਲੋਕ ਮਿਲਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਤੁਸੀਂ 2 ਦਿਨ ਦੇ ਲਈ ਸਹਾਰਨਪੁਰ ਜਾਓ ਸੰਤਾਂ ਦੀ Training ਕੈਸੀ ਹੋਣੀ ਚਾਹੀਦੀ ਹੈ, ਸਾਡੇ ਮਹਾਤਮਾ ਕੈਸੇ ਹੋਣੇ ਚਾਹੀਦੇ ਹਨ, ਸਾਧੂ-ਮਹਾਤਮਾ ਕੈਸੇ ਹੋਣੇ ਚਾਹੀਦੇ ਹਨ ਇਹ ਦੇਖ ਕੇ ਆਓ ਅਤੇ ਉਹ ਜਾਂਦੇ ਹਨ ਅਤੇ ਦੇਖ ਕੇ ਆਉਂਦੇ ਹਨ। ਯਾਨੀ ਆਧੁਨਿਕਤਾ ਉਸ ਵਿੱਚ Language ਵੀ ਸਿਖਾਉਂਦੇ ਹਨ ਅੰਗ੍ਰੇਜ਼ੀ ਭਾਸ਼ਾ ਸਿਖਾਉਂਦੇ ਹਨ, ਸੰਸਕ੍ਰਿਤ ਵੀ ਸਿਖਾਉਂਦੇ ਹਨ, ਵਿਗਿਆਨ ਵੀ ਸਿਖਾਉਂਦੇ ਹਨ, ਸਾਡੀਆਂ spiritual ਪਰੰਪਰਾਵਾਂ ਵੀ ਸਿਖਾਈਆਂ ਜਾਂਦੀਆਂ ਹਨ। ਯਾਨੀ ਇੱਕ ਸੰਪੂਰਨ ਪ੍ਰਯਾਸ ਵਿਕਾਸ ਕਰ-ਕਰ ਕੇ ਸਮਾਜ ਵਿੱਚ ਸੰਤ ਵੀ ਐਸਾ ਹੋਣਾ ਚਾਹੀਦਾ ਹੈ ਜੋ ਸਮਰੱਥਾਵਾਨ ਹੋਣਾ ਚਾਹੀਦਾ ਹੈ। ਸਿਰਫ਼ ਤਿਆਗੀ ਹੋਣਾ ਜ਼ਰੂਰੀ, ਇਤਨੀ ਜਿਹੀ ਬਾਤ ਵਿੱਚ ਨਹੀਂ ਤਿਆਗ ਤਾਂ ਹੋਵੇ ਲੇਕਿਨ ਸਮਰੱਥਾ ਹੋਣੀ ਚਾਹੀਦੀ ਹੈ। ਅਤੇ ਉਨ੍ਹਾਂ ਨੇ ਪੂਰੀ ਸੰਤ ਪਰੰਪਰਾ ਜੋ ਪੈਦਾ ਕੀਤੀ ਹੈ ਜਿਵੇਂ ਉਨ੍ਹਾਂ ਨੇ ਅਕਸ਼ਰਧਾਮ ਮੰਦਿਰਾਂ ਦੇ ਦੁਆਰਾ ਵਿਸ਼ਵ ਵਿੱਚ ਇੱਕ ਸਾਡੀ ਭਾਰਤ ਦੀ ਮਹਾਨ ਪਰੰਪਰਾ ਨੂੰ ਪਰੀਚਿਤ ਕਰਵਾਉਣ ਦੇ ਲਈ ਇੱਕ ਮਾਧਿਅਮ ਬਣਾਇਆ ਹੈ। ਵੈਸੇ ਉੱਤਮ ਪ੍ਰਕਾਰ ਦੀ ਸੰਤ ਪਰੰਪਰਾ ਦੇ ਨਿਰਮਾਣ ਵਿੱਚ ਵੀ ਪੂਜਯ ਪ੍ਰਮੁੱਖ ਜੀ ਸਵਾਮੀ ਜੀ ਮਹਾਰਾਜ ਨੇ ਇੱਕ Institutional Mechanism ਖੜ੍ਹਾ ਕੀਤਾ ਹੈ। ਉਹ ਵਿਅਕਤੀਗਤ ਵਿਵਸਥਾ ਦੇ ਤਹਿਤ ਨਹੀਂ ਉਨ੍ਹਾਂ ਨੇ Institutional Mechanism ਖੜ੍ਹਾ ਕੀਤਾ ਹੈ, ਇਸ ਲਈ ਸ਼ਤਾਬਦੀਆਂ ਤੱਕ ਵਿਅਕਤੀ ਆਉਣਗੇ-ਜਾਣਗੇ, ਸੰਤ ਨਵੇਂ-ਨਵੇਂ ਆਉਣਗੇ, ਲੇਕਿਨ ਇਹ ਵਿਵਸਥਾ ਐਸੀ ਬਣੀ ਹੈ ਕਿ ਇੱਕ ਨਵੀਂ ਪਰੰਪਰਾ ਦੀਆਂ ਪੀੜ੍ਹੀਆਂ ਬਣਨ ਵਾਲੀਆਂ ਹਨ ਇਹ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ। ਅਤੇ ਮੇਰਾ ਅਨੁਭਵ ਹੈ ਉਹ ਦੇਵਭਗਤੀ ਅਤੇ ਦੇਸ਼ਭਗਤੀ ਵਿੱਚ ਫਰਕ ਨਹੀਂ ਕਰਦੇ ਸਨ। ਦੇਵਭਗਤੀ ਦੇ ਲਈ ਜੀਂਦੇ ਹੋ ਤੁਸੀਂ, ਦੇਸ਼ਭਗਤੀ ਦੇ ਲਈ ਜੀਂਦੇ ਹੋ ਜੋ ਉਨ੍ਹਾਂ ਦਾ ਲਗਦਾ ਹੈ ਕਿ ਮੇਰੇ ਲਈ ਦੋਨੋਂ ਸਤਿਸੰਗੀ ਹੋਇਆ ਕਰਦੇ ਹਨ। ਦੇਵਭਗਤੀ ਦੇ ਲਈ ਵੀ ਜੀਣ ਵਾਲਾ ਵੀ ਸਤਿਸੰਗੀ ਹੈ, ਦੇਸ਼ਭਗਤੀ ਦੇ ਲਈ ਵੀ ਜੀਣ ਵਾਲਾ ਸਤਿਸੰਗੀ ਹੁੰਦਾ ਹੈ। ਅੱਜ ਪ੍ਰਮੁੱਖ ਸਵਾਮੀ ਜੀ ਦੀ ਸ਼ਤਾਬਦੀ ਦਾ ਸਮਾਰੋਹ ਸਾਡੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦਾ ਕਾਰਨ ਬਣੇਗਾ, ਇੱਕ ਜਗਿਆਸਾ ਜਗੇਗੀ। ਅੱਜ ਦੇ ਯੁਗ ਵਿੱਚ ਵੀ ਅਤੇ ਆਪ ਪ੍ਰਮੁੱਖ ਸਵਾਮੀ ਜੀ ਦੇ ਡਿਟੇਲ ਵਿੱਚ ਜਾਓ ਕੋਈ ਬੜੇ-ਬੜੇ ਤਕਲੀਫ ਹੋ ਐਸੇ ਉਪਦੇਸ਼ ਨਹੀਂ ਦਿੱਤੇ ਉਨ੍ਹਾਂ ਨੇ ਸਰਲ ਬਾਤਾਂ ਕੀਤੀਆਂ, ਸਹਿਜ ਜੀਵਨ ਦੀਆਂ ਉਪਯੋਗੀ ਬਾਤਾਂ ਦੱਸੀਆਂ ਅਤੇ ਇਤਨੇ ਬੜੇ ਸਮੂਹ ਨੂੰ ਜੋੜਿਆ ਮੈਨੂੰ ਦੱਸਿਆ ਗਿਆ 80 ਹਜ਼ਾਰ volunteers ਹਨ। ਹੁਣੇ ਅਸੀਂ ਆ ਰਹੇ ਸਾਂ ਤਾਂ ਸਾਡੀ ਬ੍ਰਹਮ ਜੀ ਮੈਨੂੰ ਦੱਸ ਰਹੇ ਸਨ ਕਿ ਇਹ ਸਾਰੇ ਸਵਯੰਸੇਵਕ ਹਨ ਅਤੇ ਉਹ ਪ੍ਰਧਾਨ ਮੰਤਰੀ ਜੋ ਵਿਜ਼ਿਟ ਕਰ ਰਹੇ ਹਨ। ਮੈਂ ਕਿਹਾ ਆਪ ਵੀ ਤਾਂ ਕਮਾਲ ਆਦਮੀ ਹੋ ਯਾਰ ਭੁੱਲ ਗਏ ਕੀ, ਮੈਂ ਕਿਹਾ ਉਹ ਸਵਯੰਸੇਵਕ ਹਨ, ਮੈਂ ਵੀ ਸਵਯੰਸੇਵਕ ਹਾਂ, ਅਸੀਂ ਦੋਨੋਂ ਇੱਕ ਦੂਸਰੇ ਨੂੰ ਹੱਥ ਕਰ ਰਹੇ ਹਾਂ। ਤਾਂ ਮੈਂ ਕਿਹਾ ਹੁਣ 80 ਹਜ਼ਾਰ ਵਿੱਚ ਇੱਕ ਹੋਰ ਜੋੜ ਦੇਵੋ। ਖੈਰ ਬਹੁਤ ਕੁਝ ਕਹਿਣ ਨੂੰ ਹੈ, ਪੁਰਾਣੀਆਂ ਯਾਦਾਂ(ਸਮ੍ਰਿਤੀਆਂ) ਅੱਜ ਮਨ ਨੂੰ ਛੂ ਰਹੀਆਂ ਹਨ। ਲੇਕਿਨ ਮੈਨੂੰ ਹਮੇਸ਼ਾ ਪ੍ਰਮੁੱਖ ਸਵਾਮੀ ਦੀ ਕਮੀ ਮਹਿਸੂਸ ਹੁੰਦੀ ਰਹੀ ਹੈ। ਅਤੇ ਮੈਂ ਕਦੇ ਉਨ੍ਹਾਂ ਦੇ ਪਾਸ ਕੋਈ ਬੜਾ, ਗਿਆਨਾਰਥ ਕਦੇ ਨਹੀਂ ਕੀਤਾ ਮੈਂ, ਐਸੇ ਹੀ ਅੱਛਾ ਲਗਦਾ ਸੀ, ਜਾ ਕੇ ਬੈਠਣਾ ਅੱਛਾ ਲਗਦਾ ਸੀ। ਜਿਵੇਂ ਪੇੜ ਦੇ ਨੀਚੇ ਬੈਠੇ ਥੱਕੇ ਹੋਏ ਹੋ, ਪੇੜ ਦੇ ਨੀਚੇ ਬੈਠਦੇ ਹੋ ਤਾਂ ਕਿਤਨਾ ਅੱਛਾ ਲਗਦਾ ਹੈ, ਹੁਣ ਪੇੜ ਥੋੜ੍ਹੇ ਨੇ ਸਾਨੂੰ ਕੋਈ ਭਾਸ਼ਣ ਦਿੰਦਾ ਹੈ। ਮੈਂ ਪ੍ਰਮੁੱਖ ਸਵਾਮੀ ਦੇ ਪਾਸ ਬੈਠਦਾ ਸਾਂ, ਐਸੇ ਹੀ ਲਗਦਾ ਸੀ ਜੀ। ਇੱਕ ਵਟ-ਬਿਰਖ ਦੀ ਛਾਇਆ ਵਿੱਚ ਬੈਠਾ ਹਾਂ, ਇੱਕ ਗਿਆਨ ਦੇ ਭੰਡਾਰ ਦੇ ਚਰਨਾਂ ਵਿੱਚ ਬੈਠਾ ਹਾਂ। ਪਤਾ ਨਹੀਂ ਮੈਂ ਇਨ੍ਹਾਂ ਚੀਜ਼ਾਂ ਨੂੰ ਕਦੇ ਲਿਖ ਪਾਵਾਂਗਾ ਕਿ ਨਹੀਂ ਲਿਖ ਪਾਵਾਂਗਾ ਲੇਕਿਨ ਮੇਰੇ ਅੰਤਰਮਨ ਦੀ ਜੋ ਯਾਤਰਾ ਹੈ, ਉਹ ਯਾਤਰਾ ਦਾ ਬੰਧਨ ਐਸੀ ਸੰਤ ਪਰੰਪਰਾ ਨਾਲ ਰਿਹਾ ਹੋਇਆ ਹੈ, ਅਧਿਆਤਮਿਕ ਪਰੰਪਰਾ ਨਾਲ ਰਿਹਾ ਹੋਇਆ ਹੈ ਅਤੇ ਉਸ ਵਿੱਚ ਪੂਜਯ ਯੋਗੀ ਜੀ ਮਹਾਰਾਜ, ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਅਤੇ ਪੂਜਯ ਮਹੰਤ ਸਵਾਮੀ ਮਾਹਾਰਾਜ ਬਹੁਤ ਬੜਾ ਸੁਭਾਗ ਹੈ ਮੇਰਾ ਕਿ ਮੈਨੂੰ ਐਸੇ ਸਾਤਵਿਕ ਵਾਤਾਵਰਣ ਵਿੱਚ ਤਾਮਸਿਕ ਜਗਤ ਦੇ ਦਰਮਿਆਨ ਆਪਣੇ ਆਪ ਨੂੰ ਬਚਾ ਕੇ ਕੰਮ ਕਰਨ ਦੀ ਤਾਕਤ ਮਿਲਦੀ ਰਹਿੰਦੀ ਹੈ। ਇੱਕ ਨਿਰੰਤਰ ਪ੍ਰਭਾਵ ਮਿਲਦਾ ਰਹਿੰਦਾ ਹੈ ਅਤੇ ਇਸੇ ਦੇ ਕਾਰਨ ਰਾਜਸੀ ਵੀ ਨਹੀਂ ਬਣਨਾ ਹੈ, ਤਾਮਸੀ ਵੀ ਨਹੀਂ ਬਣਨਾ ਹੈ, ਸਾਤਵਿਕ ਬਣਦੇ ਹੋਏ ਚਲਦੇ ਰਹਿਣਾ ਹੈ, ਚਲਦੇ ਰਹਿਣਾ ਹੈ, ਚਲਦੇ ਰਹਿਣਾ ਹੈ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਜੈ ਸਵਾਮੀਨਾਰਾਇਣ।