"ਕਾਸ਼ੀ ਨੂੰ ਗਿਆਨ, ਕਰਤੱਵ ਅਤੇ ਸਚਾਈ ਦੇ ਖਜ਼ਾਨੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਅਸਲ ਵਿੱਚ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਰਾਜਧਾਨੀ ਹੈ"
“ਭਾਰਤ ਵਿੱਚ ਸਾਨੂੰ ਆਪਣੇ ਸਦੀਵੀ ਅਤੇ ਵਿਵਿਧ ਸੱਭਿਆਚਾਰ ਉੱਤੇ ਬਹੁਤ ਮਾਣ ਹੈ। ਅਸੀਂ ਆਪਣੀ ਅਟੁੱਟ ਸੱਭਿਆਚਾਰਕ ਵਿਰਾਸਤ ਨੂੰ ਵੀ ਬਹੁਤ ਮਹੱਤਵ ਦਿੰਦੇ ਹਾਂ”
"‘ਯੁਗੇ ਯੁਗੀਨ ਭਾਰਤ’ ਰਾਸ਼ਟਰੀ ਅਜਾਇਬ ਘਰ ਪੂਰਾ ਹੋਣ 'ਤੇ ਭਾਰਤ ਦੇ 5,000 ਸਾਲਾਂ ਤੋਂ ਵੱਧ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਣ ਵਾਲਾ ਦੁਨੀਆ ਦਾ ਸਭ ਤੋਂ ਬੜਾ ਅਜਾਇਬ ਘਰ ਹੋਵੇਗਾ”
"ਮਜ਼ਬੂਤ ਵਿਰਾਸਤ ਕੇਵਲ ਭੌਤਿਕ ਮੁੱਲ ਹੀ ਨਹੀਂ ਹੁੰਦੀ, ਬਲਕਿ ਇਹ ਕਿਸੇ ਰਾਸ਼ਟਰ ਦਾ ਇਤਿਹਾਸ ਅਤੇ ਪਹਿਚਾਣ ਵੀ ਹੁੰਦੀ ਹੈ"
"ਵਿਰਸਾ ਆਰਥਿਕ ਵਿਕਾਸ ਅਤੇ ਵਿਵਿਧਤਾ ਲਈ ਇੱਕ ਮਹੱਤਵਪੂਰਨ ਅਸਾਸੇ ਹੈ, ਅਤੇ ਇਹ 'ਵਿਕਾਸ ਭੀ ਵਿਰਾਸਤ ਭੀ' ਦੇ ਭਾਰਤ ਦੇ ਮੰਤਰ ਵਿੱਚ ਵੀ ਝਲਕਦਾ ਹੈ"
"ਭਾਰਤ ਦੀ ਨੈਸ਼ਨਲ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਨੂੰ ਫਿਰ ਤੋਂ ਖੋਜਣ ਵਿੱਚ ਮਦਦ ਕਰ ਰਹੀ ਹੈ"
"ਵਰਕਿੰਗ ਗਰੁੱਪ ਚਾਰ ਸੀ’ਜ਼ (Cs) - ਸੱਭਿਆਚਾਰ, ਰਚਨਾਤਮਕਤਾ, ਵਣਜ ਅਤੇ ਸਹਿਯੋਗ (Culture, Creativity, Commerce and Collaboration) ਦੇ ਮਹੱਤਵ ਨੂੰ ਦਰਸਾਉਂਦਾ ਹੈ”

ਨਮਸਕਾਰ!

 

ਵਾਰਾਣਸੀ, ਜਿਸ ਨੂੰ ਕਾਸ਼ੀ ਭੀ ਕਿਹਾ ਜਾਂਦਾ ਹੈ, ਵਿੱਚ ਆਪ ਸਭ ਦਾ ਸੁਆਗਤ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਵਾਰਾਣਸੀ ਵਿੱਚ ਮਿਲ ਰਹੇ ਹੋ, ਜੋ ਕਿ ਮੇਰਾ ਸੰਸਦੀ ਖੇਤਰ ਹੈ। ਕਾਸ਼ੀ ਕੇਵਲ ਦੁਨੀਆ ਦਾ ਸਭ ਤੋਂ ਪੁਰਾਣਾ ਰਹਿਣ ਵਾਲਾ ਸ਼ਹਿਰ ਹੀ ਨਹੀਂ ਹੈ। ਸਾਰਨਾਥ ਇੱਥੋਂ ਬਹੁਤ ਦੂਰ ਨਹੀਂ ਹੈ, ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਕਾਸ਼ੀ ਨੂੰ "ਸੁਗਯਾਨ, ਧਰਮ ਅਤੇ ਸਤਯਾਰਾਸ਼ੀ" ਦੀ ਨਗਰੀ ਕਿਹਾ ਜਾਂਦਾ ਹੈ - ਗਿਆਨ, ਕਰਤੱਵ ਅਤੇ ਸੱਚ ਦਾ ਭੰਡਾਰ। ਇਹ ਸੱਚਮੁੱਚ ਭਾਰਤ ਦੀ ਸਾਂਸਕ੍ਰਿਤਕ ਅਤੇ ਅਧਿਆਤਮਕ ਰਾਜਧਾਨੀ ਹੈ। ਮੈਂਨੂੰ ਆਸ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਕਾਰਜਕ੍ਰਮ ਵਿੱਚ ਕੁਝ ਸਮਾਂ ਗੰਗਾ ਆਰਤੀ ਦੇਖਣ, ਸਾਰਨਾਥ ਘੁੰਮਣ ਅਤੇ ਕਾਸ਼ੀ ਦੇ ਪਕਵਾਨਾਂ ਦਾ ਆਨੰਦ ਲੈਣ ਲਈ ਰੱਖਿਆ ਹੋਵੇਗਾ।

 

ਐਕਸੀਲੈਂਸੀਜ਼,

 

ਸੰਸਕ੍ਰਿਤੀ ਵਿੱਚ ਇਕਜੁੱਟ ਹੋਣ ਦੀ ਅੰਦਰੂਨੀ ਯੋਗਤਾ ਹੁੰਦੀ ਹੈ। ਇਹ ਸਾਨੂੰ ਵਿਭਿੰਨ ਪਿਛੋਕੜ ਅਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾਉਂਦਾ ਹੈ। ਅਤੇ ਇਸ ਲਈ, ਤੁਹਾਡਾ ਕੰਮ ਸਮੁੱਚੀ ਮਾਨਵਤਾ ਲਈ ਬਹੁਤ ਮਹੱਤਵ ਰੱਖਦਾ ਹੈ। ਅਸੀਂ ਭਾਰਤਵਾਸੀਆਂ ਨੂੰ ਆਪਣੀ ਸਨਾਤਨ ਅਤੇ ਵਿਵਿਧਤਾਪੂਰਨ ਸੰਸਕ੍ਰਿਤੀ 'ਤੇ ਬੇਹੱਦ ਮਾਣ (ਗਰਵ) ਹੈ। ਅਸੀਂ ਆਪਣੀ ਅਟੁੱਟ ਸਾਂਸਕ੍ਰਿਤਕ ਵਿਰਾਸਤ ਨੂੰ ਵੀ ਬਹੁਤ ਮਹੱਤਵ ਦਿੰਦੇ ਹਾਂ। ਅਸੀਂ ਆਪਣੀਆਂ ਵਿਰਾਸਤੀ ਥਾਵਾਂ ਨੂੰ ਸੰਭਾਲਣ ਅਤੇ ਮੁੜ ਸੁਰਜੀਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਨਾ ਕੇਵਲ ਰਾਸ਼ਟਰੀ ਪੱਧਰ 'ਤੇ ਬਲਕਿ ਭਾਰਤ ਦੇ ਸਾਰੇ ਪਿੰਡਾਂ ਦੇ ਪੱਧਰ 'ਤੇ ਆਪਣੀ ਸਾਂਸਕ੍ਰਿਤਕ ਸੰਪਦਾ ਅਤੇ ਕਲਾਕਾਰਾਂ ਨੂੰ ਸੰਭਾਲ਼ਿਆ ਹੈ। ਅਸੀਂ ਆਪਣੀ ਸੰਸਕ੍ਰਿਤੀ ਦਾ ਉਤਸਵ ਮਨਾਉਣ ਲਈ ਕਈ ਕੇਂਦਰ ਵੀ ਬਣਾ ਰਹੇ ਹਾਂ। ਉਨ੍ਹਾਂ ਵਿੱਚੋਂ ਪ੍ਰਮੁੱਖ ਹਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਬਾਇਲੀ ਅਜਾਇਬਘਰ। ਇਹ ਅਜਾਇਬਘਰ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦੀ ਜੀਵੰਤ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਨਗੇ। ਨਵੀਂ ਦਿੱਲੀ ਵਿੱਚ, ਸਾਡੇ ਪਾਸ ਪ੍ਰਧਾਨ ਮੰਤਰੀ ਅਜਾਇਬਘਰ ਹੈ। ਇਹ ਆਪਣੀ ਕਿਸਮ ਦਾ ਇੱਕ ਵਿਲੱਖਣ ਪ੍ਰਯਾਸ ਹੈ, ਜੋ ਭਾਰਤ ਦੀ ਲੋਕਤੰਤਰੀ ਵਿਰਾਸਤ ਨੂੰ ਦਰਸਾਉਂਦਾ ਹੈ। ਅਸੀਂ 'ਯੁਗੇ-ਯੁਗੀਨ ਭਾਰਤ' ਰਾਸ਼ਟਰੀ ਅਜਾਇਬ ਘਰ ਵੀ ਬਣਾ ਰਹੇ ਹਾਂ। ਨਿਰਮਾਣ ਪੂਰਾ ਹੋਣ 'ਤੇ, ਇਹ ਦੁਨੀਆ ਦਾ ਸਭ ਤੋਂ ਵੱਡਾ ਅਜਾਇਬ ਘਰ ਹੋਵੇਗਾ। ਇਸ ਵਿੱਚ ਭਾਰਤ ਦੇ 5000 ਸਾਲ ਤੋਂ ਵੱਧ ਪੁਰਾਣੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਐਕਸੀਲੈਂਸੀਜ਼,

 

ਸਾਂਸਕ੍ਰਿਤਕ ਸੰਪਤੀ ਦੀ ਵਾਪਸੀ ਦਾ ਮੁੱਦਾ, ਇੱਕ ਮਹੱਤਵਪੂਰਨ ਮੁੱਦਾ ਹੈ। ਅਤੇ, ਮੈਂ ਇਸ ਸਬੰਧ ਵਿੱਚ ਤੁਹਾਡੇ ਯਤਨਾਂ ਦਾ ਸੁਆਗਤ ਕਰਦਾ ਹਾਂ। ਆਖਰਕਾਰ, ਮੂਰਤ ਵਿਰਾਸਤ ਦਾ ਕੇਵਲ ਭੌਤਿਕ ਮੁੱਲ ਹੀ ਨਹੀਂ ਹੁੰਦਾ। ਇਹ ਕਿਸੇ ਰਾਸ਼ਟਰ ਦਾ ਇਤਿਹਾਸ ਅਤੇ ਪਛਾਣ ਵੀ ਹੁੰਦੀ ਹੈ। ਹਰ ਕਿਸੇ ਨੂੰ ਆਪਣੀ ਸਾਂਸਕ੍ਰਿਤਕ ਵਿਰਾਸਤ ਤੱਕ ਪਹੁੰਚਣ ਅਤੇ ਉਸਦਾ ਅਨੰਦ ਲੈਣ ਦਾ ਅਧਿਕਾਰ ਹੈ। ਸਾਲ 2014 ਦੇ ਬਾਅਦ ਤੋਂ, ਭਾਰਤ ਸੈਂਕੜੇ ਅਜਿਹੀਆਂ ਕਲਾਕ੍ਰਿਤੀਆਂ ਵਾਪਸ ਲਿਆਇਆ ਹੈ, ਜੋ ਸਾਡੀ ਪ੍ਰਾਚੀਨ ਸੱਭਿਅਤਾ ਦੀ ਸ਼ਾਨ ਨੂੰ ਦਰਸਾਉਂਦੀਆਂ ਹਨ। ਮੈਂ 'ਜੀਵੰਤ ਵਿਰਾਸਤ' ਪ੍ਰਤੀ ਤੁਹਾਡੇ ਪ੍ਰਯਾਸਾਂ ਦੇ ਨਾਲ-ਨਾਲ 'ਜੀਵਨ ਦੇ ਲਈ ਸੰਸਕ੍ਰਿਤੀ' ਦੇ ਪ੍ਰਤੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ। ਆਖਰਕਾਰ, ਸਾਂਸਕ੍ਰਿਤਕ ਵਿਰਾਸਤ ਸਿਰਫ਼ ਪੱਥਰਾਂ ਵਿਚੋਂ ਘੜੀ ਹੋਈ ਕੋਈ ਚੀਜ਼ ਨਹੀਂ ਹੈ। ਇਹ ਪਰੰਪਰਾਵਾਂ, ਰੀਤੀ-ਰਿਵਾਜ ਅਤੇ ਤਿਉਹਾਰ ਵੀ ਹਨ ਜੋ ਪੀੜ੍ਹੀਆਂ ਤੋਂ ਚਲਦੇ ਆ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਯਤਨ ਟਿਕਾਊ ਪ੍ਰਥਾਵਾਂ ਅਤੇ ਜੀਵਨਸ਼ੈਲੀ ਨੂੰ ਹੁਲਾਰਾ ਦੇਣਗੇ।

 

ਐਕਸੀਲੈਂਸੀਜ਼,

 

ਸਾਡਾ ਮੰਨਣਾ ਹੈ ਕਿ ਵਿਰਾਸਤ ਆਰਥਿਕ ਵਿਕਾਸ ਅਤੇ ਵਿਵਿਧੀਕਰਣ ਦੇ ਲਈ ਇੱਕ ਮਹੱਤਵਪੂਰਨ ਸੰਪਤੀ ਹੁੰਦੀ ਹੈ। ਇਹ ਸਾਡੇ ਮੰਤਰ 'ਵਿਕਾਸ ਭੀ ਵਿਰਾਸਤ ਭੀ' ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਭਾਰਤ ਨੂੰ ਲਗਭਗ 3,000 ਵਿਲੱਖਣ ਕਲਾਵਾਂ ਅਤੇ ਸ਼ਿਲਪਕਾਰੀ ਦੇ ਨਾਲ ਆਪਣੀ 2,000 ਸਾਲ ਪੁਰਾਣੀ ਸ਼ਿਲਪਕਾਰੀ ਵਿਰਾਸਤ 'ਤੇ ਗਰਵ ਹੈ। ਸਾਡੀ 'ਇੱਕ ਜ਼ਿਲ੍ਹਾ, ਇੱਕ ਉਤਪਾਦ' ਪਹਿਲ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤੀ ਸ਼ਿਲਪਕਾਰੀ ਦੀ ਵਿਲੱਖਣਤਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਂਸਕ੍ਰਿਤਕ ਅਤੇ ਰਚਨਾਤਮਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੇ ਯਤਨ ਬਹੁਤ ਮਹੱਤਵ ਰੱਖਦੇ ਹਨ। ਇਹ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਸੁਵਿਧਾਜਨਕ ਬਣਾਉਣਗੇ ਅਤੇ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਸਮਰਥਨ ਪ੍ਰਦਾਨ ਕਰਨਗੇ। ਆਉਣ ਵਾਲੇ ਮਹੀਨੇ 'ਚ ਭਾਰਤ ਪੀਐੱਮ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ। 1.8 ਬਿਲੀਅਨ ਡਾਲਰ ਦੇ ਸ਼ੁਰੂਆਤੀ ਖਰਚੇ ਨਾਲ, ਇਹ ਰਵਾਇਤੀ ਕਾਰੀਗਰਾਂ ਲਈ ਸਹਾਇਤਾ ਦਾ ਇੱਕ ਈਕੋ-ਸਿਸਟਮ ਤਿਆਰ ਕਰੇਗੀ। ਇਹ ਉਨ੍ਹਾਂ ਨੂੰ ਆਪਣੇ ਸ਼ਿਲਪ ਵਿੱਚ ਵਧਣ-ਫੁੱਲਣ ਅਤੇ ਭਾਰਤ ਦੀ ਸਮ੍ਰਿੱਧ ਸਾਂਸਕ੍ਰਿਤਕ ਵਿਰਾਸਤ ਨੂੰ ਸੰਭਾਲਣ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਏਗੀ।

 

ਮਿੱਤਰੋ,

 

ਸੰਸਕ੍ਰਿਤੀ ਦਾ ਉਤਸਵ ਮਨਾਉਣ ਵਿੱਚ ਟੈਕਨੋਲੋਜੀ ਇੱਕ ਮਹੱਤਵਪੂਰਨ ਸਹਿਯੋਗੀ ਹੈ। ਭਾਰਤ ਵਿੱਚ, ਸਾਡੇ ਕੋਲ ਇੱਕ ਰਾਸ਼ਟਰੀ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ਹੈ। ਇਹ ਸਾਡੇ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਨੂੰ ਮੁੜ ਖੋਜਣ ਵਿੱਚ ਸਾਡੀ ਮਦਦ ਕਰ ਰਿਹਾ ਹੈ। ਅਸੀਂ ਆਪਣੀਆਂ ਸਾਂਸਕ੍ਰਿਤਕ ਥਾਵਾਂ ਦੀ ਬਿਹਤਰ ਸੰਭਾਲ਼ ਨੂੰ ਯਕੀਨੀ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ। ਅਸੀਂ ਆਪਣੇ ਸਾਂਸਕ੍ਰਿਤਕ ਸਥਾਨਾਂ ਨੂੰ ਸੈਲਾਨੀਆਂ ਦੇ ਵਧੇਰੇ ਅਨੁਕੂਲ ਬਣਾਉਣ ਲਈ ਵੀ ਟੈਕਨੋਲੋਜੀ ਦੀ ਵਰਤੋਂ ਵੀ ਕਰ ਰਹੇ ਹਾਂ।

 

ਐਕਸੀਲੈਂਸੀਜ਼,

 

ਮੈਨੂੰ ਖੁਸ਼ੀ ਹੈ ਕਿ ਤੁਹਾਡੇ ਸਮੂਹ ਨੇ 'ਸੰਸਕ੍ਰਿਤੀ ਸਾਰਿਆਂ ਨੂੰ ਇਕਜੁੱਟ ਕਰਦੀ ਹੈ' ਅਭਿਯਾਨ ਸ਼ੁਰੂ ਕੀਤਾ ਹੈ। ਇਹ ਵਸੁਧੈਵ ਕੁਟੁੰਬਕਮ - 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਦੀ ਭਾਵਨਾ ਨੂੰ ਦਰਸਾਉਂਦਾ ਹੈ। ਮੈਂ ਠੋਸ ਨਤੀਜਿਆਂ ਦੇ ਨਾਲ ਜੀ 20 ਕਾਰਜ ਯੋਜਨਾ ਨੂੰ ਆਕਾਰ ਦੇਣ ਵਿੱਚ ਤੁਹਾਡੇ ਦੁਆਰਾ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕਰਦਾ ਹਾਂ। ਤੁਹਾਡਾ ਕੰਮ ਚਾਰ ਸੀ - ਕਲਚਰ (ਸੰਸਕ੍ਰਿਤੀ), ਕ੍ਰਿਏਟਿਵਿਟੀ (ਰਚਨਾਤਮਕਤਾ), ਕਮਰਸ (ਵਣਜ) ਅਤੇ ਕੋਲੇਬੋਰੇਸ਼ਨ (ਸਹਿਯੋਗ) ਦੇ ਮਹੱਤਵ ਨੂੰ ਦਰਸਾਉਂਦੇ ਹਨ। ਇਹ ਸਾਨੂੰ ਦਿਆਲੂ, ਸਮਾਵੇਸ਼ੀ ਅਤੇ ਸ਼ਾਂਤੀਪੂਰਨ ਭਵਿੱਖ ਦੇ ਨਿਰਮਾਣ ਲਈ ਸੰਸਕ੍ਰਿਤੀ ਦੀ ਸ਼ਕਤੀ ਦਾ ਉਪਯੋਗ ਕਰਨ ਦੇ ਯੋਗ ਬਣਾਏਗਾ। ਮੈਂ ਆਪ ਸਭ ਨੂੰ ਬਹੁਤ ਸਾਰਥਕ ਅਤੇ ਸਫ਼ਲ ਬੈਠਕ ਦੀ ਕਾਮਨਾ ਕਰਦਾ ਹਾਂ।

 

ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi