ਮੰਚ ‘ਤੇ ਬਿਰਾਜਮਾਨ ਰਾਜਸਥਾਨ ਦੇ ਰਾਜਪਾਲ ਸ਼੍ਰੀਮਾਨ ਕਲਰਾਜ ਮਿਸ਼ਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸੇ ਧਰਤੀ ਦੇ ਸੇਵਕ ਭਾਈ ਗਜੇਂਦਰ ਸਿੰਘ ਸ਼ੇਖਾਵਤ, ਕੈਲਾਸ਼ ਚੌਧਰੀ, ਰਾਜਸਥਾਨ ਸਰਕਾਰ ਦੇ ਮੰਤਰੀ ਭਾਈ ਭਜਨਲਾਲ, ਸਾਂਸਦ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਅਧਿਅਕਸ਼(ਪ੍ਰਧਾਨ) ਸ਼੍ਰੀਮਾਨ ਸੀ.ਪੀ.ਜੋਸ਼ੀ ਜੀ, ਹੋਰ ਸਾਡੇ ਸਾਂਸਦਗਣ, ਸਾਰੇ ਜਨ-ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ!
ਸਰਬਪ੍ਰਥਮ (ਸਭ ਤੋਂ ਪਹਿਲਾਂ) ਮੈਂ ਸੂਰਜ ਨਗਰੀ, ਮੰਡੋਰ, ਵੀਰ ਦੁਰਗਾਦਾਸ ਰਾਠੌੜ ਜੀ ਦੀ ਇਸ ਵੀਰ ਭੂਮੀ ਨੂੰ ਸ਼ਤ-ਸ਼ਤ ਨਮਨ ਕਰਦਾ ਹਾਂ। ਅੱਜ, ਮਾਰਵਾੜ ਦੀ ਪਵਿੱਤਰ ਧਰਤੀ ਜੋਧਪੁਰ ਵਿੱਚ ਕਈ ਬੜੇ ਵਿਕਾਸ ਕਾਰਜਾਂ ਦਾ ਲੋਕਅਰਪਣ ਅਤੇ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ । ਬੀਤੇ 9 ਵਰ੍ਹਿਆਂ ਵਿੱਚ ਅਸੀਂ ਰਾਜਸਥਾਨ ਦੇ ਵਿਕਾਸ ਦੇ ਲਈ ਜੋ ਨਿਰੰਤਰ ਪ੍ਰਯਾਸ ਕੀਤੇ ਹਨ, ਉਨ੍ਹਾਂ ਦੇ ਪਰਿਣਾਮ ਅੱਜ ਅਸੀਂ ਸਭ ਅਨੁਭਵ ਕਰ ਰਹੇ ਹਾਂ, ਦੇਖ ਰਹੇ ਹਾਂ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਰਾਜਸਥਾਨ ਉਹ ਰਾਜ ਹੈ, ਜਿੱਥੇ ਪ੍ਰਾਚੀਨ ਭਾਰਤ ਦੇ ਗੌਰਵ ਦੇ ਦਰਸ਼ਨ ਹੁੰਦੇ ਹਨ। ਜਿਸ ਵਿੱਚ ਭਾਰਤ ਦੇ ਸ਼ੌਰਯ, ਸਮ੍ਰਿੱਧੀ ਅਤੇ ਸੰਸਕ੍ਰਿਤੀ ਝਲਕਦੀ ਹੈ। ਕੁਝ ਸਮਾਂ ਪਹਿਲੇ ਜੋਧਪੁਰ ਵਿੱਚ G-20 ਦੀ ਜੋ ਬੈਠਕ ਹੋਈ, ਉਸ ਦੀ ਤਾਰੀਫ਼ ਦੁਨੀਆ ਭਰ ਦੇ ਮਹਿਮਾਨਾਂ ਨੇ ਕੀਤੀ। ਚਾਹੇ ਸਾਡੇ ਦੇਸ਼ ਦੇ ਲੋਕ ਹੋਣ, ਜਾਂ ਵਿਦੇਸ਼ੀ ਟੂਰਿਸਟ (ਸੈਲਾਨੀ) ਹੋਣ, ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰ Sun City ਜੋਧਪੁਰ ਦੇਖਣ ਦੇ ਲਈ ਜ਼ਰੂਰ ਆਏ। ਹਰ ਕੋਈ ਰੇਤੀਲੇ ਧੋਰਾਂ ਨੂੰ, ਮੇਹਰਾਨਗੜ੍ਹ ਅਤੇ ਜਸਵੰਤ ਥੜਾ ਨੂੰ ਜ਼ਰੂਰ ਦੇਖਣਾ ਚਾਹੁੰਦਾ ਹੈ,
ਇੱਥੋਂ ਦੇ ਹੈਂਡੀਕ੍ਰਾਫਟ ਨੂੰ ਲੈ ਕੇ ਬਹੁਤ ਕੁਝ ਉਸ ਦੇ ਲਈ ਉਤਕੰਠਾ ਰਹਿੰਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਭਾਰਤ ਦੇ ਗੌਰਵਸ਼ਾਲੀ ਅਤੀਤ ਦੀ ਪ੍ਰਤੀਨਿਧਤਾ ਕਰਨ ਵਾਲਾ ਰਾਜਸਥਾਨ, ਭਾਰਤ ਦੇ ਭਵਿੱਖ ਦੀ ਭੀ ਪ੍ਰਤੀਨਿਧਤਾ ਕਰੇ। ਇਹ ਤਦੇ ਹੋਵੇਗਾ, ਜਦੋਂ ਮੇਵਾੜ ਤੋਂ ਲੈ ਕੇ ਮਾਰਵਾੜ ਤੱਕ, ਪੂਰਾ ਰਾਜਸਥਾਨ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇ, ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ।
ਬੀਕਾਨੇਰ ਤੋਂ ਬਾੜਮੇਰ ਹੁੰਦੇ ਹੋਏ ਜਾਮਨਗਰਗ ਤੱਕ ਜਾਣ ਵਾਲਾ ਐਕਸਪ੍ਰੈੱਸਵੇ ਕੌਰੀਡੌਰ, ਦਿੱਲੀ-ਮੁੰਬਈ ਐਕਸਪ੍ਰੈੱਸਵੇ, ਰਾਜਸਥਾਨ ਵਿੱਚ ਆਧੁਨਿਕ ਅਤੇ ਹਾਇਟੈੱਕ ਇਨਫ੍ਰਾਸਟ੍ਰਕਚਰ ਦੀ ਉਦਾਹਰਣ ਹੈ। ਭਾਰਤ ਸਰਕਾਰ, ਅੱਜ ਰਾਜਸਥਾਨ ਵਿੱਚ ਹਰ ਦਿਸ਼ਾ ਵਿੱਚ, ਚਹੁੰ ਦਿਸ਼ਾ ਵਿੱਚ ਰੇਲ ਅਤੇ ਰੋਡ ਸਮੇਤ ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।
ਇਸੇ ਸਾਲ ਰੇਲਵੇ ਦੇ ਵਿਕਾਸ ਦੇ ਲਈ ਕਰੀਬ-ਕਰੀਬ ਸਾਢੇ ਨੌਂ ਹਜ਼ਾਰ ਕਰੋੜ ਰੁਪਏ ਦਾ ਬਜਟ ਰਾਜਸਥਾਨ ਨੂੰ ਦਿੱਤਾ ਗਿਆ ਹੈ। ਇਹ ਬਜਟ ਪਿਛਲੀ ਸਰਕਾਰ ਦੇ ਸਲਾਨਾ ਔਸਤ ਬਜਟ ਤੋਂ ਕਰੀਬ 14 ਗੁਣਾ ਜ਼ਿਆਦਾ ਹੈ। ਅਤੇ ਇਹ ਕੋਈ ਮੈਂ ਪੋਲਿਟੀਕਲ ਸਟੇਸਮੈਂਟ ਨਹੀਂ ਦੇ ਰਿਹਾ ਹਾਂ, ਫੈਕਚੂਅਲ ਜਾਣਕਾਰੀ ਦੇ ਰਿਹਾ ਹਾਂ, ਵਰਨਾ ਮੀਡੀਆ ਵਾਲੇ ਲਿਖਣਗੇ, ਮੋਦੀ ਦਾ ਬੜਾ ਹਮਲਾ। ਆਜ਼ਾਦੀ ਦੇ ਬਾਅਦ ਦੇ ਇਤਨੇ ਦਹਾਕਿਆਂ ਵਿੱਚ 2014 ਤੱਕ, ਰਾਜਸਥਾਨ ਵਿੱਚ ਲਗਭਗ 600 ਕਿਲੋਮੀਟਰ ਰੇਲ ਲਾਈਨਾਂ ਦਾ ਹੀ ਬਿਜਲੀਕਰਣ ਹੋਇਆ।
ਬੀਤੇ 9 ਵਰ੍ਹਿਆਂ ਵਿੱਚ 3 ਹਜ਼ਾਰ 7 ਸੌ ਕਿਲੋਮੀਟਰ ਤੋਂ ਜ਼ਿਆਦਾ ਰੇਲ ਟ੍ਰੈਕਸ ਦਾ ਬਿਜਲੀਕਰਣ ਹੋ ਚੁੱਕਿਆ ਹੈ। ਇਨ੍ਹਾਂ ‘ਤੇ ਡੀਜ਼ਲ ਇੰਜਣ ਦੀ ਜਗ੍ਹਾ ਇਲੈਕਟ੍ਰਿਕ ਇੰਜਣ ਵਾਲੀਆਂ ਟ੍ਰੇਨਾਂ ਚਲਣਗੀਆਂ। ਇਸ ਨਾਲ ਰਾਜਸਥਾਨ ਵਿੱਚ ਪ੍ਰਦੂਸ਼ਣ ਭੀ ਘੱਟ ਹੋਵੇਗਾ ਅਤੇ ਹਵਾ ਭੀ ਸੁਰੱਖਿਅਤ ਰਹੇਗੀ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਤਹਿਤ ਅਸੀਂ ਰਾਜਸਥਾਨ ਦੇ 80 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਭੀ ਆਧੁਨਿਕਤਾ ਦੇ ਨਾਲ ਵਿਕਸਿਤ ਕਰ ਰਹੇ ਹਾਂ।
ਸਾਡੇ ਇੱਥੇ ਸ਼ਾਨਦਾਰ airports ਬਣਾਉਣ ਦਾ ਫੈਸ਼ਨ ਤਾਂ ਹੈ, ਬੜੇ-ਬੜੇ ਲੋਕ ਉੱਥੇ ਜਾਂਦੇ ਹਨ, ਲੇਕਿਨ ਮੋਦੀ ਦੀ ਦੁਨੀਆ ਕੁਝ ਅਲੱਗ ਹੈ, ਜਿੱਥੇ ਗ਼ਰੀਬ ਅਤੇ ਮੱਧ ਵਰਗ ਦਾ ਵਿਅਕਤੀ ਜਾਂਦਾ ਹੈ, ਮੈਂ ਉਸ ਰੇਲਵੇ ਸਟੇਸ਼ਨ ਦਾ ਏਅਰਪੋਰਟ ਤੋਂ ਭੀ ਵਧੀਆ ਬਣਾ ਦੇਵਾਂਗਾ ਅਤੇ ਇਸ ਵਿੱਚ ਸਾਡਾ ਜੋਧਪੁਰ ਰੇਲਵੇ ਸਟੇਸ਼ਨ ਭੀ ਸ਼ਾਮਲ ਹੈ।
ਭਾਈਓ-ਭੈਣੋਂ,
ਅੱਜ ਰੋਡ ਅਤੇ ਰੇਲ ਦੀਆਂ ਜਿਨ੍ਹਾਂ ਪਰਿਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਿਕਾਸ ਦੇ ਇਸ ਅਭਿਯਾਨ ਨੂੰ ਹੋਰ ਗਤੀ ਮਿਲੇਗੀ। ਰੇਲ ਲਾਈਨਾਂ ਦੇ ਇਸ ਦੋਹਰੀਕਰਣ ਨਾਲ ਯਾਤਰਾ ਵਿੱਚ ਲਗਣ ਵਾਲਾ ਜੋ ਸਮਾਂ ਹੈ, ਉਹ ਘੱਟ ਹੋਵੇਗਾ, ਅਤੇ ਸੁਵਿਧਾ ਭੀ ਵਧੇਗੀ। ਮੈਨੂੰ ਜੈਸਲਮੇਰ-ਦਿੱਲੀ ਐਕਸਪ੍ਰੈੱਸਵੇ ਟ੍ਰੇਨ ਅਤੇ ਮਾਰਵਾੜ-ਖਾਂਬਲੀ ਘਾਟ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਭੀ ਸੁਭਾਗ ਮਿਲਿਆ ਹੈ। ਅਤੇ ਕੁਝ ਦਿਨ ਪਹਿਲੇ ਮੈਨੂੰ ਵੰਦੇ ਭਾਰਤ ਦੇ ਲਈ ਭੀ ਮੌਕਾ ਮਿਲਿਆ ਸੀ।
ਅੱਜ ਇੱਥੇ ਰੋਡ ਦੇ ਤਿੰਨ ਪ੍ਰੋਜੈਕਟਸ ਦਾ ਭੀ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ। ਅੱਜ ਜੋਧਪੁਰ ਅਤੇ ਉਦੈਪੁਰ airport ਦੇ ਨਵੇਂ passenger terminal building ਦਾ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ਨਾਲ ਇਸ ਇਲਾਕੇ ਦੀ ਲੋਕਲ ਅਰਥਵਿਵਸਥਾ ਨੂੰ ਬਲ ਮਿਲੇਗਾ, ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਇਹ ਰਾਜਸਥਾਨ ਵਿੱਚ ਟੂਰਿਜ਼ਮ ਸੈਕਟਰ ਨੂੰ ਭੀ ਨਵੀਂ ਊਰਜਾ ਦੇਣ ਵਿੱਚ ਮਦਦ ਕਰਨਗੇ।
ਸਾਥੀਓ,
ਸਾਡੇ ਰਾਜਸਥਾਨ ਦੀ ਮੈਡੀਕਲ ਅਤੇ ਇੰਜੀਨੀਅਰਿੰਗ ਐਜੂਕੇਸ਼ਨ ਦੇ ਖੇਤਰ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਰਹੀ ਹੈ। ਕੋਟਾ ਨੇ ਦੇਸ਼ ਨੂੰ ਕਿਤਨੇ ਹੀ ਡਾਕਟਰਸ ਅਤੇ ਇੰਜੀਨੀਅਰਸ ਦਿੱਤੇ ਹਨ। ਸਾਡਾ ਪ੍ਰਯਾਸ ਹੈ ਕਿ ਰਾਜਸਥਾਨ ਐਜੂਕੇਸ਼ਨ ਦੇ ਨਾਲ-ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਦ੍ਰਿਸ਼ਟੀ ਤੋਂ ਭੀ ਨਵੀਆਂ ਉਚਾਈਆਂ ਨੂੰ ਪ੍ਰਪਾਤ ਕਰਨ ਵਾਲੀ ਇੱਕ ਅੱਛੀ ਤੋਂ ਅੱਛੀ ਹੱਬ ਬਣੇ।
ਇਸ ਦੇ ਲਈ ਏਮਸ ਜੋਧਪੁਰ ਵਿੱਚ trauma, Emergency ਅਤੇ ਕ੍ਰਿਟੀਕਲ ਕੇਅਰ ਦੀਆਂ ਐਡਵਾਂਸਡ ਸੁਵਿਧਾਵਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਹਸਪਤਾਲਾਂ ਵਿੱਚ ਭੀ ਕ੍ਰਿਟੀਕਲ ਕੇਅਰ ਬਲਾਕਸ ਬਣਾਏ ਜਾ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਏਮਸ ਜੋਧਪੁਰ ਅਤੇ ਆਈਆਈਟੀ ਜੋਧਪੁਰ, ਇਹ ਸੰਸਥਾਨ ਅੱਜ ਰਾਜਸਥਾਨ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਪ੍ਰੀਮੀਅਰ ਇੰਸਟੀਟਿਊਟਸ ਬਣ ਰਹੇ ਹਨ।
ਏਮਸ ਅਤੇ ਆਈਆਈਟੀ ਜੋਧਪੁਰ ਨੇ ਮਿਲ ਕੇ ਮੈਡੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ‘ਤੇ ਕੰਮ ਸ਼ੁਰੂ ਕੀਤਾ ਹੈ। ਰੋਬੋਟਿਕ ਸਰਜਰੀ ਜਿਹੀ ਹਾਇਟੈੱਕ ਮੈਡੀਕਲ ਟੈਕਨੋਲੋਜੀ, ਭਾਰਤ ਨੂੰ ਰਿਸਰਚ ਦੇ ਖੇਤਰ ਵਿੱਚ, ਇੰਡਸਟ੍ਰੀ ਦੇ ਖੇਤਰ ਵਿੱਚ ਇੱਕ ਨਵੀਂ ਉਚਾਈ ‘ਤੇ ਲੈ ਜਾਣ ਵਾਲਾ ਕੰਮ ਹੈ। ਇਸ ਨਾਲ ਮੈਡੀਕਲ ਟੂਰਿਜ਼ਮ ਨੂੰ ਭੀ ਹੁਲਾਰਾ ਮਿਲੇਗਾ।
ਸਾਥੀਓ,
ਰਾਜਸਥਾਨ ਪ੍ਰਕ੍ਰਿਤੀ ਅਤੇ ਵਾਤਾਵਰਣ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਦੀ ਧਰਤੀ ਹੈ। ਗੁਰੂ ਜੰਭੇਸ਼ਵਰ ਅਤੇ ਬਿਸ਼ਨੋਈ ਸਮਾਜ ਨੇ ਇੱਥੇ ਸਦੀਆਂ ਤੋਂ ਉਸ ਜੀਵਨਸ਼ੈਲੀ ਨੂੰ ਜੀਵਿਆ ਹੈ, ਜਿਸ ਦਾ ਅੱਜ ਪੂਰੀ ਦੁਨੀਆ ਅਨੁਸਰਣ ਕਰਨਾ ਚਾਹੁੰਦੀ ਹੈ। ਸਾਡੀ ਇਸ ਵਿਰਾਸਤ ਨੂੰ ਅਧਾਰ ਬਣਾ ਕੇ ਅੱਜ ਭਾਰਤ ਪੂਰੇ ਵਿਸ਼ਵ ਦਾ ਮਾਰਗਦਰਸ਼ਨ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਇਹ ਪ੍ਰਯਾਸ ਵਿਕਸਿਤ ਭਾਰਤ ਦਾ ਅਧਾਰ ਬਣਨਗੇ।
ਅਤੇ ਭਾਰਤ ਵਿਕਸਿਤ ਤਦੇ ਹੋਵੇਗਾ, ਜਦੋਂ ਰਾਜਸਥਾਨ ਵਿਕਸਿਤ ਹੋਵੇਗਾ। ਸਾਨੂੰ ਮਿਲ ਕੇ ਰਾਜਸਥਾਨ ਨੂੰ ਵਿਕਸਿਤ ਬਣਾਉਣਾ ਹੈ, ਅਤੇ ਸ੍ਰਮਿੱਧ ਬਣਾਉਣਾ ਹੈ। ਇਸੇ ਸੰਕਲਪ ਦੇ ਨਾਲ, ਇਸ ਕਾਰਜਕ੍ਰਮ ਦੇ ਮੰਚ ਦੀਆਂ ਕੁਝ ਮਰਯਾਦਾਵਾਂ ਹਨ, ਤਾਂ ਮੈਂ ਇੱਥੇ ਜ਼ਿਆਦਾ ਸਮਾਂ ਤੁਹਾਡਾ ਲੈਂਦਾ ਨਹੀਂ ਹਾਂ। ਇਸ ਦੇ ਬਾਅਦ ਖੁੱਲ੍ਹੇ ਮੈਦਾਨ ਵਿੱਚ ਜਾ ਰਿਹਾ ਹਾਂ, ਉੱਥੇ ਦਾ ਮਿਜ਼ਾਜ ਭੀ ਅਲੱਗ ਹੁੰਦਾ ਹੈ, ਮਾਹੌਲ ਭੀ ਅਲੱਗ ਹੁੰਦਾ ਹੈ, ਮਕਸਦ ਭੀ ਅਲੱਗ ਹੁੰਦਾ ਹੈ ਤਾਂ ਕੁਝ ਮਿੰਟ ਦੇ ਬਾਅਦ ਉੱਥੇ ਖੁੱਲ੍ਹੇ ਮੈਦਾਨ ਵਿੱਚ ਮਿਲਦੇ ਹਾਂ। ਬਹੁਤ-ਬਹੁਤ ਧੰਨਵਾਦ!