Quoteਏਮਸ, ਜੋਧਪੁਰ ਵਿੱਚ ‘ਟ੍ਰੌਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ’ ਦਾ ਨੀਂਹ ਪੱਥਰ ਰੱਖਿਆ ਅਤੇ ਪੀਐੱਮ-ਏਬੀਐੱਚਆਈਐੱਮ (PM-ABHIM) ਦੇ ਤਹਿਤ 7 ਕ੍ਰਿਟੀਕਲ ਕੇਅਰ ਬਲਾਕਸ ਦਾ ਨੀਂਹ ਪੱਥਰ ਰੱਖਿਆ
Quoteਜੋਧਪੁਰ ਹਵਾਈ ਅੱਡੇ (Jodhpur Airport) ‘ਤੇ ਨਵੇਂ ਟਰਮੀਨਲ ਭਵਨ (New Terminal Building) ਦਾ ਨੀਂਹ ਪੱਥਰ ਰੱਖਿਆ
Quoteਆਈਆਈਟੀ ਜੋਧਪੁਰ ਕੈਂਪਸ (IIT Jodhpur campus) ਅਤੇ ਰਾਜਸਥਾਨ ਕੇਂਦਰੀ ਯੂਨੀਵਰਸਿਟੀ (Central University of Rajasthan) ਦੇ ਲਈ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਦੇ ਕਾਰਜ ਰਾਸ਼ਟਰ ਨੂੰ ਸਮਰਪਿਤ ਕੀਤੇ
Quoteਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Quote145 ਕਿਲੋਮੀਟਰ ਲੰਬੀ ਡੇਗਾਨਾ-ਰਾਏ ਕਾ ਬਾਗ਼ (Degana-Rai Ka Bagh) ਰੇਲ ਲਾਈਨ ਅਤੇ 58 ਕਿਲੋਮੀਟਰ ਲੰਬੀ ਡੇਗਾਨਾ-ਕੁਚਾਮਨ ਸਿਟੀ (Degana-Kuchaman City) ਰੇਲ ਲਾਈਨ ਦੇ ਦੋਹਰੀਕਰਣ ਦੇ ਕਾਰਜ ਨੂੰ ਸਮਰਪਿਤ ਕੀਤਾ
Quoteਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਰੁਣਿਚਾ ਐਕਸਪ੍ਰੈੱਸ (Runicha Express) ਅਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ (connecting Marwar Jn. - Khambli Ghat) ਨਵੀਂ ਹੈਰੀਟੇਜ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Quote“ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿੱਥੇ ਪ੍ਰਾਚੀਨ ਭਾਰਤ ਦਾ ਗੌਰਵ ਦੇਸ਼ ਦੀ ਵੀਰਤਾ, ਸਮ੍ਰਿੱਧੀ ਅਤੇ ਸੰਸਕ੍ਰਿਤੀ ਵਿੱਚ ਦਿਖਾਈ ਦਿੰਦਾ ਹੈ” - ਪ੍ਰਧਾਨ ਮੰਤਰੀ
Quoteਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ ਦੋ ਨਵੀਆਂ ਟ੍ਰੇਨ ਸੇਵਾਵਾਂ- ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਰੁਣਿਚਾ ਐਕਸਪ੍ਰੈੱਸ (Runicha Express - connecting Jaisalmer to Delhi) ਅਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ ਇੱਕ ਨਵੀਂ ਹੈਰੀਟੇਜ ਟ੍ਰੇਨ (new heritage train connecting Marwar Jn. - Khambli Ghat) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
Quoteਇਹ ਤਦੇ ਹੋਵੇਗਾ ਜਦੋਂ ਮੇਵਾੜ ਤੋਂ ਲੈ ਕੇ ਮਾਰਵਾੜ ਤੱਕ (from Mewar to Marwar) ਪੂਰਾ ਰਾਜਸਥਾਨ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ ਅਤੇ ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ।”
Quoteਸ਼੍ਰੀ ਮੋਦੀ ਨੇ ਕਿਹਾ ਅੱਜ ਦੇ ਪ੍ਰੋਜੈਕਟ ਖੇਤਰੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੇ ਅਤੇ ਰਾਜ ਦੇ ਟੂਰਿਜ਼ਮ ਸੈਕਟਰ ਨੂੰ ਭੀ ਨਵੀਂ ਊਰਜਾ ਪ੍ਰਦਾਨ ਕਰਨਗੇ।

ਮੰਚ ‘ਤੇ ਬਿਰਾਜਮਾਨ ਰਾਜਸਥਾਨ ਦੇ ਰਾਜਪਾਲ ਸ਼੍ਰੀਮਾਨ ਕਲਰਾਜ ਮਿਸ਼ਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸੇ ਧਰਤੀ ਦੇ ਸੇਵਕ ਭਾਈ ਗਜੇਂਦਰ ਸਿੰਘ ਸ਼ੇਖਾਵਤ, ਕੈਲਾਸ਼ ਚੌਧਰੀ, ਰਾਜਸਥਾਨ ਸਰਕਾਰ ਦੇ ਮੰਤਰੀ ਭਾਈ ਭਜਨਲਾਲ, ਸਾਂਸਦ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਅਧਿਅਕਸ਼(ਪ੍ਰਧਾਨ) ਸ਼੍ਰੀਮਾਨ ਸੀ.ਪੀ.ਜੋਸ਼ੀ ਜੀ, ਹੋਰ ਸਾਡੇ ਸਾਂਸਦਗਣ, ਸਾਰੇ ਜਨ-ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ!

ਸਰਬਪ੍ਰਥਮ (ਸਭ ਤੋਂ ਪਹਿਲਾਂ) ਮੈਂ ਸੂਰਜ ਨਗਰੀ, ਮੰਡੋਰ, ਵੀਰ ਦੁਰਗਾਦਾਸ ਰਾਠੌੜ ਜੀ ਦੀ ਇਸ ਵੀਰ ਭੂਮੀ ਨੂੰ ਸ਼ਤ-ਸ਼ਤ ਨਮਨ ਕਰਦਾ ਹਾਂ। ਅੱਜ, ਮਾਰਵਾੜ ਦੀ ਪਵਿੱਤਰ ਧਰਤੀ ਜੋਧਪੁਰ ਵਿੱਚ ਕਈ ਬੜੇ ਵਿਕਾਸ ਕਾਰਜਾਂ ਦਾ ਲੋਕਅਰਪਣ ਅਤੇ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ । ਬੀਤੇ 9 ਵਰ੍ਹਿਆਂ ਵਿੱਚ ਅਸੀਂ ਰਾਜਸਥਾਨ ਦੇ ਵਿਕਾਸ ਦੇ ਲਈ ਜੋ ਨਿਰੰਤਰ ਪ੍ਰਯਾਸ ਕੀਤੇ ਹਨ, ਉਨ੍ਹਾਂ ਦੇ ਪਰਿਣਾਮ ਅੱਜ ਅਸੀਂ ਸਭ ਅਨੁਭਵ ਕਰ ਰਹੇ ਹਾਂ, ਦੇਖ ਰਹੇ ਹਾਂ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਸਾਥੀਓ,

ਰਾਜਸਥਾਨ ਉਹ ਰਾਜ ਹੈ, ਜਿੱਥੇ ਪ੍ਰਾਚੀਨ ਭਾਰਤ ਦੇ ਗੌਰਵ ਦੇ ਦਰਸ਼ਨ ਹੁੰਦੇ ਹਨ। ਜਿਸ ਵਿੱਚ ਭਾਰਤ ਦੇ ਸ਼ੌਰਯ, ਸਮ੍ਰਿੱਧੀ ਅਤੇ ਸੰਸਕ੍ਰਿਤੀ ਝਲਕਦੀ ਹੈ। ਕੁਝ ਸਮਾਂ ਪਹਿਲੇ ਜੋਧਪੁਰ ਵਿੱਚ G-20 ਦੀ ਜੋ ਬੈਠਕ ਹੋਈ, ਉਸ ਦੀ ਤਾਰੀਫ਼ ਦੁਨੀਆ ਭਰ ਦੇ ਮਹਿਮਾਨਾਂ ਨੇ ਕੀਤੀ। ਚਾਹੇ ਸਾਡੇ ਦੇਸ਼ ਦੇ ਲੋਕ ਹੋਣ, ਜਾਂ ਵਿਦੇਸ਼ੀ ਟੂਰਿਸਟ (ਸੈਲਾਨੀ) ਹੋਣ, ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰ Sun City ਜੋਧਪੁਰ ਦੇਖਣ ਦੇ ਲਈ ਜ਼ਰੂਰ ਆਏ। ਹਰ ਕੋਈ ਰੇਤੀਲੇ ਧੋਰਾਂ ਨੂੰ, ਮੇਹਰਾਨਗੜ੍ਹ ਅਤੇ ਜਸਵੰਤ ਥੜਾ ਨੂੰ ਜ਼ਰੂਰ ਦੇਖਣਾ ਚਾਹੁੰਦਾ ਹੈ,

ਇੱਥੋਂ ਦੇ ਹੈਂਡੀਕ੍ਰਾਫਟ ਨੂੰ ਲੈ ਕੇ ਬਹੁਤ ਕੁਝ ਉਸ ਦੇ ਲਈ ਉਤਕੰਠਾ ਰਹਿੰਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਭਾਰਤ ਦੇ ਗੌਰਵਸ਼ਾਲੀ ਅਤੀਤ ਦੀ ਪ੍ਰਤੀਨਿਧਤਾ ਕਰਨ ਵਾਲਾ ਰਾਜਸਥਾਨ, ਭਾਰਤ ਦੇ ਭਵਿੱਖ ਦੀ ਭੀ ਪ੍ਰਤੀਨਿਧਤਾ ਕਰੇ। ਇਹ ਤਦੇ ਹੋਵੇਗਾ, ਜਦੋਂ ਮੇਵਾੜ ਤੋਂ ਲੈ ਕੇ ਮਾਰਵਾੜ ਤੱਕ, ਪੂਰਾ ਰਾਜਸਥਾਨ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇ, ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ।

ਬੀਕਾਨੇਰ ਤੋਂ ਬਾੜਮੇਰ ਹੁੰਦੇ ਹੋਏ ਜਾਮਨਗਰਗ ਤੱਕ ਜਾਣ ਵਾਲਾ ਐਕਸਪ੍ਰੈੱਸਵੇ ਕੌਰੀਡੌਰ, ਦਿੱਲੀ-ਮੁੰਬਈ ਐਕਸਪ੍ਰੈੱਸਵੇ, ਰਾਜਸਥਾਨ ਵਿੱਚ ਆਧੁਨਿਕ ਅਤੇ ਹਾਇਟੈੱਕ ਇਨਫ੍ਰਾਸਟ੍ਰਕਚਰ ਦੀ ਉਦਾਹਰਣ ਹੈ। ਭਾਰਤ ਸਰਕਾਰ, ਅੱਜ ਰਾਜਸਥਾਨ ਵਿੱਚ ਹਰ ਦਿਸ਼ਾ ਵਿੱਚ, ਚਹੁੰ ਦਿਸ਼ਾ ਵਿੱਚ ਰੇਲ ਅਤੇ ਰੋਡ ਸਮੇਤ ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।

ਇਸੇ ਸਾਲ ਰੇਲਵੇ ਦੇ ਵਿਕਾਸ ਦੇ ਲਈ ਕਰੀਬ-ਕਰੀਬ ਸਾਢੇ ਨੌਂ ਹਜ਼ਾਰ ਕਰੋੜ ਰੁਪਏ ਦਾ ਬਜਟ ਰਾਜਸਥਾਨ ਨੂੰ ਦਿੱਤਾ ਗਿਆ ਹੈ। ਇਹ ਬਜਟ ਪਿਛਲੀ ਸਰਕਾਰ ਦੇ ਸਲਾਨਾ ਔਸਤ ਬਜਟ ਤੋਂ ਕਰੀਬ  14 ਗੁਣਾ ਜ਼ਿਆਦਾ ਹੈ। ਅਤੇ ਇਹ ਕੋਈ ਮੈਂ ਪੋਲਿਟੀਕਲ ਸਟੇਸਮੈਂਟ ਨਹੀਂ ਦੇ ਰਿਹਾ ਹਾਂ, ਫੈਕਚੂਅਲ ਜਾਣਕਾਰੀ ਦੇ ਰਿਹਾ ਹਾਂ, ਵਰਨਾ ਮੀਡੀਆ ਵਾਲੇ ਲਿਖਣਗੇ, ਮੋਦੀ ਦਾ ਬੜਾ ਹਮਲਾ। ਆਜ਼ਾਦੀ ਦੇ ਬਾਅਦ ਦੇ ਇਤਨੇ ਦਹਾਕਿਆਂ ਵਿੱਚ 2014 ਤੱਕ, ਰਾਜਸਥਾਨ ਵਿੱਚ ਲਗਭਗ 600 ਕਿਲੋਮੀਟਰ ਰੇਲ ਲਾਈਨਾਂ ਦਾ ਹੀ ਬਿਜਲੀਕਰਣ ਹੋਇਆ।

ਬੀਤੇ 9 ਵਰ੍ਹਿਆਂ ਵਿੱਚ 3 ਹਜ਼ਾਰ 7 ਸੌ ਕਿਲੋਮੀਟਰ ਤੋਂ ਜ਼ਿਆਦਾ ਰੇਲ ਟ੍ਰੈਕਸ ਦਾ ਬਿਜਲੀਕਰਣ ਹੋ ਚੁੱਕਿਆ ਹੈ। ਇਨ੍ਹਾਂ ‘ਤੇ ਡੀਜ਼ਲ ਇੰਜਣ ਦੀ ਜਗ੍ਹਾ ਇਲੈਕਟ੍ਰਿਕ ਇੰਜਣ ਵਾਲੀਆਂ ਟ੍ਰੇਨਾਂ ਚਲਣਗੀਆਂ। ਇਸ ਨਾਲ ਰਾਜਸਥਾਨ ਵਿੱਚ ਪ੍ਰਦੂਸ਼ਣ ਭੀ ਘੱਟ ਹੋਵੇਗਾ ਅਤੇ ਹਵਾ ਭੀ ਸੁਰੱਖਿਅਤ ਰਹੇਗੀ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਤਹਿਤ ਅਸੀਂ ਰਾਜਸਥਾਨ ਦੇ 80 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਭੀ ਆਧੁਨਿਕਤਾ ਦੇ ਨਾਲ ਵਿਕਸਿਤ ਕਰ ਰਹੇ ਹਾਂ।

ਸਾਡੇ ਇੱਥੇ ਸ਼ਾਨਦਾਰ airports ਬਣਾਉਣ ਦਾ ਫੈਸ਼ਨ ਤਾਂ ਹੈ, ਬੜੇ-ਬੜੇ ਲੋਕ ਉੱਥੇ ਜਾਂਦੇ ਹਨ, ਲੇਕਿਨ ਮੋਦੀ ਦੀ ਦੁਨੀਆ ਕੁਝ ਅਲੱਗ ਹੈ, ਜਿੱਥੇ ਗ਼ਰੀਬ ਅਤੇ ਮੱਧ ਵਰਗ ਦਾ ਵਿਅਕਤੀ ਜਾਂਦਾ ਹੈ, ਮੈਂ ਉਸ ਰੇਲਵੇ ਸਟੇਸ਼ਨ ਦਾ ਏਅਰਪੋਰਟ ਤੋਂ ਭੀ ਵਧੀਆ ਬਣਾ ਦੇਵਾਂਗਾ ਅਤੇ ਇਸ ਵਿੱਚ  ਸਾਡਾ ਜੋਧਪੁਰ ਰੇਲਵੇ ਸਟੇਸ਼ਨ ਭੀ ਸ਼ਾਮਲ ਹੈ। 

|

ਭਾਈਓ-ਭੈਣੋਂ,

ਅੱਜ ਰੋਡ ਅਤੇ ਰੇਲ ਦੀਆਂ ਜਿਨ੍ਹਾਂ ਪਰਿਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਿਕਾਸ ਦੇ ਇਸ ਅਭਿਯਾਨ ਨੂੰ ਹੋਰ ਗਤੀ ਮਿਲੇਗੀ। ਰੇਲ ਲਾਈਨਾਂ ਦੇ ਇਸ ਦੋਹਰੀਕਰਣ ਨਾਲ ਯਾਤਰਾ ਵਿੱਚ ਲਗਣ ਵਾਲਾ ਜੋ ਸਮਾਂ ਹੈ, ਉਹ ਘੱਟ ਹੋਵੇਗਾ, ਅਤੇ ਸੁਵਿਧਾ ਭੀ ਵਧੇਗੀ। ਮੈਨੂੰ ਜੈਸਲਮੇਰ-ਦਿੱਲੀ ਐਕਸਪ੍ਰੈੱਸਵੇ ਟ੍ਰੇਨ ਅਤੇ ਮਾਰਵਾੜ-ਖਾਂਬਲੀ ਘਾਟ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਭੀ ਸੁਭਾਗ ਮਿਲਿਆ ਹੈ। ਅਤੇ ਕੁਝ ਦਿਨ ਪਹਿਲੇ ਮੈਨੂੰ ਵੰਦੇ ਭਾਰਤ ਦੇ ਲਈ ਭੀ ਮੌਕਾ ਮਿਲਿਆ ਸੀ।

ਅੱਜ ਇੱਥੇ ਰੋਡ ਦੇ ਤਿੰਨ ਪ੍ਰੋਜੈਕਟਸ ਦਾ ਭੀ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ। ਅੱਜ ਜੋਧਪੁਰ ਅਤੇ ਉਦੈਪੁਰ airport ਦੇ ਨਵੇਂ passenger terminal building ਦਾ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਹੈ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ਨਾਲ ਇਸ ਇਲਾਕੇ ਦੀ ਲੋਕਲ ਅਰਥਵਿਵਸਥਾ ਨੂੰ ਬਲ ਮਿਲੇਗਾ, ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਇਹ ਰਾਜਸਥਾਨ ਵਿੱਚ ਟੂਰਿਜ਼ਮ ਸੈਕਟਰ ਨੂੰ ਭੀ ਨਵੀਂ ਊਰਜਾ ਦੇਣ ਵਿੱਚ ਮਦਦ ਕਰਨਗੇ।

 

|

ਸਾਥੀਓ,

ਸਾਡੇ ਰਾਜਸਥਾਨ ਦੀ ਮੈਡੀਕਲ ਅਤੇ ਇੰਜੀਨੀਅਰਿੰਗ ਐਜੂਕੇਸ਼ਨ ਦੇ ਖੇਤਰ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਰਹੀ ਹੈ। ਕੋਟਾ ਨੇ ਦੇਸ਼ ਨੂੰ ਕਿਤਨੇ ਹੀ ਡਾਕਟਰਸ ਅਤੇ ਇੰਜੀਨੀਅਰਸ ਦਿੱਤੇ ਹਨ। ਸਾਡਾ ਪ੍ਰਯਾਸ ਹੈ ਕਿ ਰਾਜਸਥਾਨ  ਐਜੂਕੇਸ਼ਨ  ਦੇ ਨਾਲ-ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਦ੍ਰਿਸ਼ਟੀ ਤੋਂ ਭੀ ਨਵੀਆਂ ਉਚਾਈਆਂ ਨੂੰ ਪ੍ਰਪਾਤ ਕਰਨ ਵਾਲੀ ਇੱਕ ਅੱਛੀ ਤੋਂ ਅੱਛੀ ਹੱਬ ਬਣੇ।

 ਇਸ ਦੇ ਲਈ ਏਮਸ ਜੋਧਪੁਰ ਵਿੱਚ trauma, Emergency ਅਤੇ ਕ੍ਰਿਟੀਕਲ ਕੇਅਰ ਦੀਆਂ ਐਡਵਾਂਸਡ ਸੁਵਿਧਾਵਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਹਸਪਤਾਲਾਂ ਵਿੱਚ ਭੀ ਕ੍ਰਿਟੀਕਲ ਕੇਅਰ ਬਲਾਕਸ ਬਣਾਏ ਜਾ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਏਮਸ ਜੋਧਪੁਰ ਅਤੇ ਆਈਆਈਟੀ ਜੋਧਪੁਰ, ਇਹ ਸੰਸਥਾਨ ਅੱਜ ਰਾਜਸਥਾਨ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਪ੍ਰੀਮੀਅਰ ਇੰਸਟੀਟਿਊਟਸ ਬਣ ਰਹੇ ਹਨ।

ਏਮਸ ਅਤੇ ਆਈਆਈਟੀ ਜੋਧਪੁਰ ਨੇ ਮਿਲ ਕੇ ਮੈਡੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ‘ਤੇ ਕੰਮ ਸ਼ੁਰੂ ਕੀਤਾ ਹੈ। ਰੋਬੋਟਿਕ ਸਰਜਰੀ ਜਿਹੀ ਹਾਇਟੈੱਕ ਮੈਡੀਕਲ ਟੈਕਨੋਲੋਜੀ, ਭਾਰਤ ਨੂੰ ਰਿਸਰਚ ਦੇ ਖੇਤਰ ਵਿੱਚ, ਇੰਡਸਟ੍ਰੀ ਦੇ ਖੇਤਰ ਵਿੱਚ ਇੱਕ ਨਵੀਂ ਉਚਾਈ ‘ਤੇ ਲੈ ਜਾਣ ਵਾਲਾ ਕੰਮ ਹੈ। ਇਸ ਨਾਲ ਮੈਡੀਕਲ ਟੂਰਿਜ਼ਮ ਨੂੰ ਭੀ ਹੁਲਾਰਾ ਮਿਲੇਗਾ।

ਸਾਥੀਓ,

ਰਾਜਸਥਾਨ ਪ੍ਰਕ੍ਰਿਤੀ ਅਤੇ ਵਾਤਾਵਰਣ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਦੀ ਧਰਤੀ ਹੈ। ਗੁਰੂ ਜੰਭੇਸ਼ਵਰ ਅਤੇ ਬਿਸ਼ਨੋਈ ਸਮਾਜ ਨੇ ਇੱਥੇ ਸਦੀਆਂ ਤੋਂ ਉਸ ਜੀਵਨਸ਼ੈਲੀ ਨੂੰ ਜੀਵਿਆ ਹੈ, ਜਿਸ ਦਾ ਅੱਜ ਪੂਰੀ ਦੁਨੀਆ ਅਨੁਸਰਣ ਕਰਨਾ ਚਾਹੁੰਦੀ ਹੈ। ਸਾਡੀ ਇਸ ਵਿਰਾਸਤ ਨੂੰ ਅਧਾਰ ਬਣਾ ਕੇ ਅੱਜ ਭਾਰਤ ਪੂਰੇ ਵਿਸ਼ਵ ਦਾ ਮਾਰਗਦਰਸ਼ਨ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਇਹ ਪ੍ਰਯਾਸ ਵਿਕਸਿਤ ਭਾਰਤ ਦਾ ਅਧਾਰ ਬਣਨਗੇ।

ਅਤੇ ਭਾਰਤ ਵਿਕਸਿਤ ਤਦੇ ਹੋਵੇਗਾ, ਜਦੋਂ ਰਾਜਸਥਾਨ ਵਿਕਸਿਤ ਹੋਵੇਗਾ। ਸਾਨੂੰ ਮਿਲ ਕੇ ਰਾਜਸਥਾਨ ਨੂੰ ਵਿਕਸਿਤ ਬਣਾਉਣਾ ਹੈ, ਅਤੇ ਸ੍ਰਮਿੱਧ ਬਣਾਉਣਾ ਹੈ। ਇਸੇ ਸੰਕਲਪ ਦੇ ਨਾਲ, ਇਸ ਕਾਰਜਕ੍ਰਮ ਦੇ ਮੰਚ ਦੀਆਂ ਕੁਝ ਮਰਯਾਦਾਵਾਂ ਹਨ, ਤਾਂ ਮੈਂ ਇੱਥੇ ਜ਼ਿਆਦਾ ਸਮਾਂ ਤੁਹਾਡਾ ਲੈਂਦਾ ਨਹੀਂ ਹਾਂ। ਇਸ ਦੇ ਬਾਅਦ ਖੁੱਲ੍ਹੇ ਮੈਦਾਨ ਵਿੱਚ ਜਾ ਰਿਹਾ ਹਾਂ, ਉੱਥੇ ਦਾ ਮਿਜ਼ਾਜ ਭੀ ਅਲੱਗ ਹੁੰਦਾ ਹੈ, ਮਾਹੌਲ ਭੀ ਅਲੱਗ ਹੁੰਦਾ ਹੈ, ਮਕਸਦ ਭੀ ਅਲੱਗ ਹੁੰਦਾ ਹੈ ਤਾਂ ਕੁਝ ਮਿੰਟ ਦੇ ਬਾਅਦ ਉੱਥੇ ਖੁੱਲ੍ਹੇ ਮੈਦਾਨ ਵਿੱਚ ਮਿਲਦੇ ਹਾਂ। ਬਹੁਤ-ਬਹੁਤ ਧੰਨਵਾਦ!

 

  • Jitendra Kumar April 15, 2025

    🙏🇮🇳❤️
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Girendra Pandey social Yogi March 04, 2024

    जय हो
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • KRISHNA DEV SINGH February 09, 2024

    jai shree ram
  • Uma tyagi bjp January 27, 2024

    जय श्री राम
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Infra Vaani | Delayed By History, Delivered By New India: Kashmir’s Railway Moment

Media Coverage

Infra Vaani | Delayed By History, Delivered By New India: Kashmir’s Railway Moment
NM on the go

Nm on the go

Always be the first to hear from the PM. Get the App Now!
...
Rt Hon David Lammy, Foreign Secretary of the United Kingdom calls on Prime Minister Shri Narendra Modi
June 07, 2025
QuotePrime Minister expresses satisfaction at the successful conclusion of the India-UK Free Trade Agreement and Double Contribution Convention
QuotePM Modi underscores the need for a decisive international action against terrorism

Rt Hon David Lammy, Foreign Secretary of the United Kingdom called on Prime Minister Shri Narendra Modi today.

PM Modi expressed satisfaction at the successful conclusion of the India-UK Free Trade Agreement and Double Contribution Convention and appreciated the constructive engagement by both sides that led to this milestone.

PM Modi welcomed the growing momentum in bilateral ties and expressed satisfaction at the deepening of the India-UK Comprehensive Strategic Partnership. He welcomed the continued collaboration under the Technology Security Initiative and noted its potential to shape trusted and secure innovation ecosystems.

FS David Lammy conveyed UK’s strong interest in further enhancing cooperation across key sectors including trade and investment, defence and security, technology, innovation, and clean energy. He expressed confidence that the FTA will unlock new economic opportunities for both countries.

The two leaders exchanged views on regional and global issues. UK Foreign Secretary strongly condemned the Pahalgam terror attack and expressed support for India’s fight against cross border terrorism. PM Modi underscored the need for a decisive international action against terrorism and those who support it.

Prime Minister conveyed his warm greetings to the UK Prime Minister Sir Keir Starmer and reiterated the invitation for his visit to India at the earliest mutual convenience.