“This is India’s Time”
“Every development expert group in the world is discussing how India has transformed in the last 10 years”
“World trusts India today”
“Stability, consistency and continuity make for the ‘first principles’ of our overall policy making”
“India is a welfare state. We ensured that the government itself reaches every eligible beneficiary”
“Productive expenditure in the form of capital expenditure, unprecedented investment in welfare schemes, control on wasteful expenditure and financial discipline - Four main factors in each of our budgets”
“Completing projects in a time-bound manner has become the identity of our government”
“We are addressing the challenges of the 20th century and also fulfilling the aspirations of the 21st century”
“White Paper regarding policies followed by the country in the 10 years before 2014 presented in this session of Parliament”

ਗਯਾਨਾ ਦੇ ਪੀਐੱਮ ਸ਼੍ਰੀਮਾਨ ਮਾਰਕ ਫਿਲਿਪਸ ਜੀ, ਸ਼੍ਰੀ ਵਿਨੀਤ ਜੈਨ ਜੀ, ਇੰਡਸਟ੍ਰੀ ਦੇ ਲੀਡਰਸ, CEOs, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

 

Friends, Global Business Summit ਦੀ ਟੀਮ ਨੇ ਇਸ ਵਾਰ ਸਮਿਟ ਦਾ ਜੋ ਥੀਮ ਰੱਖਿਆ ਹੈ, ਮੈਂ ਸਮਝਦਾ ਹਾਂ ਉਹ ਥੀਮ itself  ਬਹੁਤ ਅਹਿਮ ਹੈ। Disruption, Development ਅਤੇ Diversification, ਅੱਜ ਦੇ ਇਸ ਦੌਰ ਵਿੱਚ ਇਹ ਬਹੁਤ ਹੀ ਚਰਚਿਤ ਸ਼ਬਦ ਹਨ। ਅਤੇ disruption, development and diversification  ਦੀ ਇਸ ਚਰਚਾ ਵਿੱਚ ਕੋਈ ਇਸ ਬਾਤ ‘ਤੇ ਸਹਿਮਤ ਹੈ ਕਿ ਯੇ ਭਾਰਤ ਕਾ ਸਮਯ (ਇਹ ਭਾਰਤ ਦਾ ਸਮਾਂ) ਹੈ- This is India’s Time. ਅਤੇ ਪੂਰੇ ਵਿਸ਼ਵ ਦਾ ਭਾਰਤ ‘ਤੇ ਇਹ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਅਸੀਂ ਹੁਣੇ ਦਾਵੋਸ ਵਿੱਚ ਯਾਨੀ ਇੱਕ ਪ੍ਰਕਾਰ ਦਾ ਉਹ ਇਸ ਪ੍ਰਕਾਰ ਦੇ ਲੋਕਾਂ ਦਾ ਕੁੰਭ ਮੇਲਾ ਹੁੰਦਾ ਹੈ, ਉੱਥੇ liquid ਕੁਝ ਹੋਰ ਹੁੰਦਾ ਹੈ, ਗੰਗਾਜਲ ਨਹੀਂ ਹੁੰਦਾ ਹੈ ਉੱਥੇ। ਦਾਵੋਸ ਵਿੱਚ ਭੀ ਭਾਰਤ ਦੇ ਪ੍ਰਤੀ ਅਭੂਤਪੂਰਵ ਉਤਸ਼ਾਹ ਦੇਖਿਆ ਹੈ। ਕਿਸੇ ਨੇ ਕਿਹਾ ਕਿ ਭਾਰਤ ਇੱਕ ਅਭੂਤਪੂਰਵ ਇਕਨੌਮਿਕ ਸਕਸੈੱਸ ਸਟੋਰੀ ਹੈ। ਇਹ ਜੋ ਦਾਵੋਸ ਵਿੱਚ ਬੋਲਿਆ ਜਾਂਦਾ ਸੀ ਦੁਨੀਆ ਦੇ ਨੀਤੀ ਨਿਰਧਾਰਕ ਬੋਲ ਰਹੇ ਸਨ। ਕੋਈ ਬੋਲਿਆ ਕਿ ਭਾਰਤ ਦਾ ਡਿਜੀਟਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਨਵੀਂ ਉਚਾਈ ‘ਤੇ ਹੈ। ਇੱਕ ਦਿੱਗਜ ਨੇ ਕਿਹਾ ਕਿ ਦੁਨੀਆ ਵਿੱਚ ਹੁਣ ਕੋਈ ਐਸੀ ਜਗ੍ਹਾ ਨਹੀਂ ਹੈ, ਜਿੱਥੇ ਭਾਰਤ ਦਾ ਦਬਦਬਾ ਨਾ ਹੋਵੇ। ਇੱਕ ਬੜੇ ਪਦ ਅਧਿਕਾਰੀ ਨੇ ਤਾਂ ਭਾਰਤ ਦੀ ਸਮਰੱਥਾ ਦੀ ਤੁਲਨਾ ‘ਰੇਜਿੰਗ ਬੁਲ’ (‘raging bull’) ਨਾਲ ਕਰ ਦਿੱਤੀ। ਅੱਜ ਦੁਨੀਆ ਦੇ ਹਰ ਡਿਵੈਲਪਮੈਂਟ ਐਕਸਪਰਟ ਗਰੁੱਪ ਵਿੱਚ ਚਰਚਾ ਹੈ ਕਿ ਭਾਰਤ 10 ਸਾਲ ਵਿੱਚ ਟ੍ਰਾਂਸਫਾਰਮ ਹੋ ਚੁੱਕਿਆ ਹੈ। ਅਤੇ ਹੁਣੇ ਵਿਨੀਤ ਜੀ ਵਰਣਨ ਕਰ ਰਹੇ ਸਨ, ਉਸ ਵਿੱਚ ਕਾਫੀ ਚੀਜ਼ਾਂ ਉਸ ਦਾ ਜ਼ਿਕਰ ਸੀ। ਇਹ ਬਾਤਾਂ, ਦਿਖਾਉਂਦੀਆਂ ਹਨ ਕਿ ਅੱਜ ਦੁਨੀਆ ਦਾ ਭਾਰਤ ‘ਤੇ ਭਰੋਸਾ ਕਿਤਨਾ ਜ਼ਿਆਦਾ ਹੈ। ਭਾਰਤ ਦੀ ਸਮਰੱਥਾ ਨੂੰ ਲੈ ਕੇ ਦੁਨੀਆ ਵਿੱਚ ਐਸਾ Positive Sentiment ਪਹਿਲੇ ਕਦੇ ਨਹੀਂ ਸੀ। ਭਾਰਤ ਦੀ ਸਫ਼ਲਤਾ ਨੂੰ ਲੈ ਕੇ ਦੁਨੀਆ ਵਿੱਚ ਐਸਾ Positive Sentiment ਸ਼ਾਇਦ ਹੀ ਕਦੇ ਕਿਸੇ ਨੇ ਅਨੁਭਵ ਕੀਤਾ ਹੋਵੇ। ਇਸ ਲਈ ਹੀ ਲਾਲ ਕਿਲੇ ਤੋਂ ਮੈਂ ਕਿਹਾ ਹੈ- ਯਹੀ ਸਮਯ (ਇਹੀ ਸਮਾਂ) ਹੈ , ਸਹੀ ਸਮਯ (ਸਮਾਂ) ਹੈ।

 

Friends,

ਕਿਸੇ ਭੀ ਦੇਸ਼ ਦੀ Development Journey ਵਿੱਚ ਇੱਕ ਸਮਾਂ ਐਸਾ ਆਉਂਦਾ ਹੈ, ਜਦੋ ਸਾਰੀਆਂ ਪਰਿਸਥਿਤੀਆਂ ਉਸ ਦੇ favour ਵਿੱਚ ਹੁੰਦੀਆਂ ਹਨ। ਜਦੋਂ ਉਹ ਦੇਸ਼ ਆਪਣੇ ਆਪ ਨੂੰ, ਆਉਣ ਵਾਲੀਆਂ ਕਈ-ਕਈ ਸਦੀਆਂ ਦੇ ਲਈ ਮਜ਼ਬੂਤ ਬਣਾ ਲੈਂਦਾ ਹੈ। ਮੈਂ ਭਾਰਤ ਦੇ ਲਈ ਅੱਜ ਉਹੀ ਸਮਾਂ ਦੇਖ  ਰਿਹਾ ਹਾਂ। ਅਤੇ ਜਦੋਂ ਮੈਂ ਹਜ਼ਾਰ ਸਾਲ ਦੀ ਬਾਤ ਕਰਦਾ ਹਾਂ, ਤਾਂ ਬਹੁਤ ਹੀ ਸਮਝਦਾਰੀ ਪੂਰਵਕ ਕਰਦਾ ਹਾਂ। ਇਹ ਠੀਕ ਹੈ ਕਿ ਕਿਸੇ ਨੇ ਹਜ਼ਾਰ ਸ਼ਬਦ ਕਦੇ ਸੁਣਿਆ ਨਹੀਂ, ਹਜ਼ਾਰ ਦਿਨ ਦਾ ਨਹੀਂ ਸੁਣਿਆ ਤਾਂ ਉਸ ਦੇ ਲਈ ਤਾਂ ਹਜ਼ਾਰ ਸਾਲ ਬਹੁਤ ਬੜਾ ਲਗਦਾ ਹੈ ਲੇਕਿਨ ਕੁਝ ਲੋਕ ਹੁੰਦੇ ਹਨ ਜੋ ਦੇਖ ਪਾਉਂਦੇ ਹਨ। ਇਹ Time Period-ਇਹ ਕਾਲਖੰਡ, ਵਾਕਈ ਅਭੂਤਪੂਰਵ  ਹੈ। ਇੱਕ ਪ੍ਰਕਾਰ ਨਾਲ ‘ਵਰਚੁਅਸ Cycle’ ਸ਼ੁਰੂ ਹੋਇਆ ਹੈ। ਇਹ ਉਹ ਸਮਾਂ ਹੈ ਜਦੋਂ ਸਾਡਾ ਗ੍ਰੋਥ ਰੇਟ ਲਗਾਤਾਰ ਵਧ ਰਿਹਾ ਹੈ ਅਤੇ ਸਾਡਾ Fiscal Deficit ਘਟ ਰਿਹਾ ਹੈ। ਇਹ ਉਹ ਸਮਾਂ ਹੈ ਜਦੋਂ ਸਾਡਾ  Export ਵਧ ਰਿਹਾ ਹੈ ਅਤੇ Current Account Deficit ਘੱਟ ਹੁੰਦਾ ਜਾ ਰਿਹਾ ਹੈ। ਇਹ ਉਹ ਸਮਾਂ ਹੈ ਜਦੋਂ ਸਾਡਾ Productive Investment ਰਿਕਾਰਡ ਉਚਾਈ ‘ਤੇ ਹੈ ਅਤੇ ਮਹਿੰਗਾਈ ਨਿਯੰਤ੍ਰਣ ਵਿੱਚ ਹੈ। ਇਹ ਉਹ ਸਮਾਂ ਹੈ ਜਦੋਂ  Opportunities ਅਤੇ Income, ਦੋਨੋਂ ਵਧ ਰਹੀਆਂ ਹਨ ਅਤੇ ਗ਼ਰੀਬੀ ਘੱਟ ਹੋ ਰਹੀ ਹੈ। ਇਹ ਉਹ ਸਮਾਂ ਹੈ ਜਦੋਂ Consumption ਅਤੇ Corporate Profitability ਦੋਨੋਂ ਵਧ ਰਹੀਆਂ ਹਨ ਅਤੇ ਬੈਂਕ NPA ਵਿੱਚ ਰਿਕਾਰਡ ਕਮੀ ਆਈ ਹੈ। ਇਹ ਉਹ ਸਮਾਂ ਹੈ ਜਦੋਂ Production ਅਤੇ Productivity ਦੋਨਾਂ ਵਿੱਚ ਵਾਧਾ ਹੋ ਰਿਹਾ ਹੋਵੇ। ਅਤੇ ... ਇਹ ਉਹ ਸਮਾਂ ਹੈ ਜਦੋਂ ਸਾਡੇ ਆਲੋਚਕ All time low ਹਨ।

Friends,

 

ਇਸ ਵਾਰ ਸਾਡੇ ਅੰਤ੍ਰਿਮ ਬਜਟ ਨੂੰ ਭੀ ਐਕਸਪਰਟਸ ਅਤੇ ਮੀਡੀਆ ਦੇ ਸਾਡੇ ਮਿੱਤਰਾਂ ਦੀ ਖੂਬ ਪ੍ਰਸ਼ੰਸਾ ਮਿਲੀ ਹੈ। ਕਈ ਸਾਰੇ Analysts ਨੇ ਭੀ ਇਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਇਹ ਲੋਕਲੁਭਾਵਨ ਬਜਟ ਨਹੀਂ ਹੈ ਅਤੇ ਤਾਰੀਫ਼ ਦਾ ਇੱਕ ਕਾਰਨ ਇਹ ਭੀ ਹੈ। ਮੈਂ ਉਨ੍ਹਾਂ ਦਾ ਇਸ ਸਮੀਖਿਆ ਦੇ ਲਈ ਧੰਨਵਾਦ  ਕਰਦਾ ਹਾਂ।ਲੇਕਿਨ ਮੈਂ ਉਨ੍ਹਾ ਦੇ  ਆਕਲਨ (ਮੁੱਲਾਂਕਣ) ਵਿੱਚ ਕੁਝ ਹੋਰ ਬਾਤਾਂ ਭੀ ਜੋੜਨਾ ਚਾਹੁੰਦਾ ਹਾਂ... ਕੁਝ ਮੂਲ ਬਾਤਾਂ ਦੀ ਤਰਫ਼ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਅਗਰ ਆਪ ਸਾਡੇ ਬਜਟ ਜਾਂ ਓਵਰਆਲ ਪਾਲਿਸੀ ਮੇਕਿੰਗ ਦੀ ਚਰਚਾ ਕਰੋਗੇ, ਤਾਂ ਤੁਹਾਨੂੰ ਉਸ ਵਿੱਚ ਕੁਝ first principles ਨਜ਼ਰ ਆਉਣਗੇ। ਅਤੇ ਉਹ ਫਸਟ ਪ੍ਰਿਸਿੰਪਲਸ ਹਨ- stability, consistency, continuity,  ਇਹ ਬਜਟ ਭੀ  ਉਸੇ ਦਾ extension ਹੈ।

 

Friends,

 

ਜਦੋਂ ਕਿਸੇ ਨੂੰ ਪਰਖਣਾ ਹੋਵੇ ਤਾਂ ਉਸ ਨੂੰ ਕਿਸੇ ਮੁਸ਼ਕਿਲ ਜਾਂ ਚੁਣੌਤੀ ਦੇ ਸਮੇਂ ਵਿੱਚ ਹੀ ਪਰਖਿਆ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਅਤੇ ਉਸ ਦੇ ਬਾਅਦ ਦਾ ਪੂਰਾ ਕਾਲਖੰਡ ਭੀ, ਪੂਰੇ ਵਿਸ਼ਵ ਵਿੱਚ ਸਰਕਾਰਾਂ ਦੇ ਲਈ ਇੱਕ ਬੜੀ  ਪਰੀਖਿਆ ਬਣ ਕੇ ਆਇਆ ਸੀ। ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ health ਅਤੇ economy ਦੀ ਇਸ ਦੋਹਰੀ ਚੁਣੌਤੀ ਨਾਲ ਨਿਪਟਿਆ ਕਿਵੇਂ ਜਾਵੇ।  ਇਸ ਦੌਰਾਨ ਭਾਰਤ ਨੇ ਸਭ ਤੋਂ... ਉਹ ਦਿਨ ਯਾਦ ਕਰੋ ਆਪ, ਮੈਂ ਲਗਾਤਾਰ ਟੀਵੀ ‘ਤੇ ਆ ਕੇ ਦੇਸ਼ ਦੇ ਨਾਲ ਸੰਵਾਦ ਕਰਦਾ ਸਾਂ। ਅਤੇ ਉਸ ਸੰਕਟ ਦੀ ਘੜੀ ਵਿੱਚ ਸੀਨਾ ਤਾਣ ਕੇ ਦੇਸ਼ਵਾਸੀਆਂ ਦੇ ਸਾਹਮਣੇ ਹਰ ਪਲ ਖੜ੍ਹਾ ਰਿਹਾ ਸਾਂ। ਅਤੇ ਉਸ ਸਮੇਂ ਪ੍ਰਾਰੰਭਿਕ ਦਿਨਾਂ ਵਿੱਚ ਮੈਂ ਕਿਹਾ ਸੀ ਅਤੇ ਮੈਂ ਜਾਨ ਜਾਨ ਬਚਾਉਣ ਨੂੰ ਪ੍ਰਾਥਮਿਕਤਾ ਦਿੱਤੀ। ਅਤੇ ਅਸੀਂ ਕਿਹਾ,  ਜਾਨ ਹੈ ਤੋ ਜਹਾਨ ਹੈ। ਤੁਹਾਨੂੰ ਯਾਦ ਹੋਵੇਗਾ। ਅਸੀਂ ਜੀਵਨ ਬਚਾਉਣ ਵਾਲੇ ਸੰਸਾਧਨ ਜੁਟਾਉਣ ਵਿੱਚ, ਲੋਕਾਂ ਨੂੰ ਜਾਗਰੂਕ ਕਰਨ ਵਿੱਚ ਪੂਰੀ ਸ਼ਕਤੀ ਲਗਾ ਦਿੱਤੀ। ਸਰਕਾਰ ਨੇ ਗ਼ਰੀਬਾਂ ਦੇ ਲਈ ਰਾਸ਼ਨ ਮੁਫ਼ਤ ਕਰ ਦਿੱਤਾ। ਅਸੀਂ ਮੇਡ ਇਨ ਇੰਡੀਆ ਵੈਕਸੀਨ ‘ਤੇ ਫੋਕਸ ਕੀਤਾ। ਅਸੀਂ ਇਹ ਭੀ ਸੁਨਿਸ਼ਚਿਤ ਕੀਤਾ ਕਿ ਤੇਜ਼ੀ ਨਾਲ ਹਰ ਭਾਰਤੀ ਤੱਕ ਇਹ ਵੈਕਸੀਨ ਪਹੁੰਚੇ।  ਜਿਵੇਂ ਹੀ ਇਸ ਅਭਿਯਾਨ ਨੇ ਗਤੀ ਪਕੜੀ... ਅਸੀਂ ਕਿਹਾ ਜਾਨ ਭੀ ਹੈ, ਜਹਾਨ ਭੀ ਹੈ।

ਅਸੀਂ ਸਿਹਤ ਅਤੇ ਆਜੀਵਿਕਾ, ਦੋਨਾਂ ਹੀ ਡਿਮਾਂਡ ਨੂੰ ਅਡ੍ਰੈੱਸ ਕੀਤਾ।  ਸਰਕਾਰ ਨੇ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜੇ.. ਅਸੀਂ ਰੇਹੜੀ-ਪਟੜੀ ਵਾਲਿਆਂ, ਛੋਟੇ ਉਦਯੋਗਪਤੀਆਂ ਨੂੰ ਆਰਥਿਕ ਮਦਦ ਦਿੱਤੀ, ਅਸੀਂ ਖੇਤੀ-ਕਿਸਾਨੀ ਵਿੱਚ ਦਿੱਕਤ ਨਾ ਆਏ, ਇਸ ਦੇ ਲਈ ਸਾਰੇ ਉਪਾਅ ਕੀਤੇ। ਅਸੀਂ ਆਪਦਾ ਨੂੰ ਅਵਸਰ ਵਿੱਚ ਬਦਲਣ ਦਾ ਸੰਕਲਪ ਲਿਆ। ਮੀਡੀਆ ਜਗਤ ਦੇ ਮੇਰੇ ਸਾਥੀ, ਉਸ ਸਮੇਂ ਦੇ ਨਿਊਜ ਪੇਪਰਸ ਕੱਢ ਕੇ ਦੇਖ ਸਕਦੇ ਹਨ... ਉਸ ਸਮੇਂ ਬੜੇ-ਬੜੇ ਐਕਸਪਰਟਸ ਦੀ ਇਹੀ ਰਾਏ ਸੀ ਕਿ Money print ਕਰੋ, ਨੋਟ ਛਾਪੋ, ਤਾਕਿ ਡਿਮਾਂਡ ਵਧੇ ਅਤੇ  ਬਿਗ ਬਿਜ਼ਨਸ ਨੂੰ ਮਦਦ ਦਿਓ। Industrial House ਵਾਲੇ ਤਾਂ ਮੈਂ ਰੁਬਾਬ ਪਾਏ ਉਹ ਤਾਂ ਮੈਂ ਸਮਝ ਸਕਦਾ ਹਾਂ, ਉਹ ਤਾਂ ਅੱਜ ਭੀ ਪਾਉਣਗੇ। ਲੇਕਿਨ ਸਾਰੇ Industrial House ਭੀ ਮੈਨੂੰ ਇਹ ਹੀ ਕਹਿੰਦੇ ਸਨ, ਦੋ-ਦੋ ਬੱਸ ਇਹੀ ਚਲ ਰਿਹਾ ਸੀ। ਦੁਨੀਆ ਦੀਆਂ ਅਨੇਕ ਸਰਕਾਰਾਂ ਨੇ ਇਹ ਰਸਤਾ ਅਪਣਾਇਆ ਭੀ ਸੀ। ਲੇਕਿਨ ਇਸ ਕਦਮ ਤੋਂ ਹੋਰ ਭਲੇ ਕੁਝ ਹੋਇਆ ਨਹੀਂ, ਲੇਕਿਨ ਅਸੀਂ ਦੇਸ਼ ਦੀ ਇਕੌਨਮੀ ਨੂੰ ਸਾਡੇ ਮਰਜ਼ੀ ਦੇ ਹਿਸਾਬ ਨਾਲ ਚਲਿਆ ਪਾਏ ਅਤੇ ਮਹਿੰਗਾਈ, ਉਨ੍ਹਾਂ ਲੋਕਾਂ ਦਾ ਹਾਲ ਇਹ ਸੀ ਕਿ ਅੱਜ ਭੀ ਮਹਿੰਗਾਈ ਨੂੰ ਕੰਟ੍ਰੋਲ ਨਹੀਂ ਕਰ ਪਾ ਰਹੇ ਹਨ। ਜੋ ਰਸਤਾ ਉਨ੍ਹਾਂ ਨੇ ਚੁਣਿਆ ਉਸ ਦੇ side effects ਅੱਜ ਭੀ ਹਨ। ਸਾਡੇ ‘ਤੇ ਭੀ ਦਬਾਅ ਬਣਾਉਣ ਦੇ ਬਹੁਤ ਪ੍ਰਯਾਸ ਹੋਏ ਸਨ।  ਸਾਡੇ ਸਾਹਮਣੇ ਭੀ ਇਹ ਸਰਲ ਰਸਤਾ ਸੀ ਕਿ ਜੋ ਦੁਨੀਆ ਕਹਿ ਰਹੀ ਹੈ, ਜੋ ਦੁਨੀਆ ਕਰ ਰਹੀ ਹੈ, ਚਲੋ ਹੀ ਭੀ ਉਸ ਵਿੱਚ ਬਹਿ ਚਲੀਏ। ਲੇਕਿਨ ਅਸੀਂ ਜ਼ਮੀਨੀ ਸਚਾਈਆਂ ਨੂੰ ਜਾਣਦੇ ਸਾਂ... ਅਸੀਂ ਸਮਝਦੇ ਸਾਂ... ਅਸੀਂ ਅਨੁਭਵ ਦੇ ਆਧਾਰ ‘ਤੇ ਆਪਣੇ ਵਿਵੇਕ ਨਾਲ ਕੁਝ ਨਿਰਣੇ ਕੀਤੇ। ਅਤੇ ਉਸ ਦਾ ਜੋ ਨਤੀਜਾ ਨਿਕਲਿਆ ਜਿਸ ਦੀ ਅੱਜ ਦੁਨੀਆ ਭੀ ਸਰਾਹਨਾ ਕਰ ਰਹੀ ਹੈ। ਦੁਨੀਆ ਉਸ ਦੀ ਗੌਰਵਗਾਨ ਕਰ ਰਹੀ ਹੈ। ਸਾਡੀਆਂ ਜਿਨ੍ਹਾਂ ਨੀਤੀਆਂ ‘ਤੇ ਸਵਾਲ ਉਠਾਏ ਜਾ ਰਹੇ ਸਨ, ਉਹ ਸਾਡੀਆਂ ਨੀਤੀਆਂ ਸਾਬਤ ਹੋਈਆ। ਅਤੇ ਅੱਜ ਇਸ ਲਈ ਭਾਰਤ ਦੀ ਅਰਥਵਿਵਸਥਾ ਇਤਨੀ ਮਜ਼ਬੂਤ ਸਥਿਤੀ ਵਿੱਚ ਹੈ।

 

ਸਾਥੀਓ,

ਅਸੀਂ ਇੱਕ ਵੈੱਲਫੇਅਰ ਸਟੇਟ ਹਾਂ। ਦੇਸ਼ ਦੇ ਸਾਧਾਰਣ ਮਾਨਵੀ ਦਾ ਜੀਵਨ ਅਸਾਨ ਹੋਵੇ, ਉਸ ਦੀ ਕੁਆਲਿਟੀ ਆਵ੍ ਲਾਇਫ ਸੁਧਰੇ, ਇਹ ਸਾਡੀ ਪ੍ਰਾਥਮਿਕਤਾ ਹੈ। ਅਸੀਂ ਨਵੀਆਂ ਯੋਜਨਾਵਾਂ ਬਣਾਈਆਂ ਉਹ ਤਾਂ ਸੁਭਾਵਿਕ ਹੈ, ਬਲਕਿ ਅਸੀਂ ਇਹ ਭੀ ਸੁਨਿਸ਼ਚਿਤ ਕੀਤਾ ਕਿ ਹਰ ਪਾਤਰ ਲਾਭਾਰਥੀ ਤੱਕ ਇਹ ਯੋਜਨਾ ਦਾ ਲਾਭ ਪਹੁੰਚਣਾ ਚਾਹੀਦਾ ਹੈ।

 ਅਸੀਂ ਸਿਰਫ਼ ਵਰਤਮਾਨ ‘ਤੇ ਹੀ ਨਹੀਂ ਬਲਕਿ ਦੇਸ਼ ਦੇ ਭਵਿੱਖ ‘ਤੇ ਭੀ Invest ਕੀਤਾ। ਆਪ (ਤੁਸੀਂ) ਧਿਆਨ ਦਿਓਗੇ ਤਾਂ ਸਾਡੇ ਹਰ ਬਜਟ ਵਿੱਚ ਤੁਹਾਨੂੰ ਚਾਰ ਪ੍ਰਮੁੱਖ ਫੈਕਟਰਸ ਨਜ਼ਰ ਆਉਣਗੇ। ਪਹਿਲਾ Capital Expenditure ਦੇ ਰੂਪ ਵਿੱਚ Record Productive ਖਰਚ, ਦੂਸਰਾ - welfare schemes ‘ਤੇ unprecedented ਨਿਵੇਸ਼, ਤੀਸਰਾ- Wasteful Expenditure ‘ਤੇ ਕੰਟ੍ਰੋਲ ਅਤੇ ਚੌਥਾ - Financial Discipline. ਅਸੀਂ ਇਨ੍ਹਾਂ ਚਾਰਾਂ ਬਾਤਾਂ ਨੂੰ, ਆਪਨੇ (ਤੁਸੀਂ) ਬਰਾਬਰ ਦੇਖਿਆ ਹੋਵੇਗਾ ਅਸੀਂ ਇਨ੍ਹਾਂ  ਚਾਰਾਂ ਵਿਸ਼ਿਆਂ ਵਿੱਚ ਸੰਤੁਲਨ ਬਿਠਾਇਆ ਅਤੇ ਚਾਰੋਂ ਵਿਸ਼ਿਆਂ ਵਿੱਚ ਹੀ ਤੈਅ ਲਕਸ਼ ਪ੍ਰਾਪਤ ਕਰਕੇ ਦਿਖਾਏ। ਅੱਜ ਕੁਝ ਲੋਕ ਸਾਨੂੰ ਪੁੱਛਦੇ ਹਨ ਕਿ ਇਹ ਕੰਮ ਅਸੀਂ ਕੀਤਾ ਕਿਵੇਂ? ਇਸ ਦੇ ਕਈ ਤਰੀਕੇ ਨਾਲ ਮੈਂ ਜਵਾਬ ਦੇ ਸਕਦਾ ਹਾਂ ਅਤੇ ਉਨ੍ਹਾਂ ਵਿੱਚੋਂ ਇੱਕ ਅਹਿਮ ਤਰੀਕਾ ਰਿਹਾ ਹੈ- money saved is money earned ਦਾ ਮੰਤਰ. ਜਿਵੇਂ ਅਸੀਂ ਪ੍ਰੋਜੈਕਟ ਤੇਜ਼ੀ ਨਾਲ ਪੂਰਾ ਕਰਕੇ, ਉਨ੍ਹਾਂ ਨੂੰ ਸਮੇਂ ‘ਤੇ ਖ਼ਤਮ ਕਰਕੇ ਭੀ ਦੇਸ਼ ਦੇ ਕਾਫੀ ਪੈਸੇ ਬਚਾਏ। ਟਾਇਮ-ਬਾਊਂਡ ਤਰੀਕੇ ਨਾਲ ਪ੍ਰੋਜੈਕਟ ਪੂਰੇ ਕਰਨਾ ਸਾਡੀ ਸਰਕਾਰ ਦੀ ਪਹਿਚਾਣ ਬਣੀ ਹੈ। ਮੈਂ ਇੱਕ ਉਹਾਹਰਣ ਦਿੰਦਾ ਹਾਂ। ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ , 2008 ਵਿੱਚ ਸ਼ੁਰੂ ਹੋਇਆ ਸੀ। ਅਗਰ ਪਹਿਲੇ ਦੀ ਸਰਕਾਰ ਨੇ ਤੇਜ਼ੀ ਨਾਲ ਕੰਮ ਕੀਤਾ ਹੁੰਦਾ ਤਾਂ ਉਸ ਦੀ ਲਾਗਤ  16 ਹਜ਼ਾਰ 500 ਕਰੋੜ ਰੁਪਏ ਹੁੰਦੀ। ਲੇਕਿਨ ਇਹ ਪੂਰਾ ਹੋਇਆ ਪਿਛਲੇ ਸਾਲ, ਤਦ ਤੱਕ ਇਸ ਦੀ ਲਾਗਤ ਵਧ ਕੇ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ। ਇਸੇ ਤਰ੍ਹਾਂ, ਆਪ ਅਸਾਮ ਦੇ ਬੋਗੀਬੀਲ ਬ੍ਰਿਜ ਨੂੰ  ਭੀ ਜਾਣਦੇ ਹੋ। ਇਹ ਸਾਲ 1998 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ 1100 ਕਰੋੜ ਰੁਪਏ ਦੇ ਖਰਚ ਨਾਲ ਪੂਰਾ ਹੋਣਾ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕੀ ਹੋਇਆ ਉੱਧਰ, ਕਈ ਬਾਅਦ ਵਿੱਚ ਅਸੀਂ ਆਏ ਅਸੀਂ ਇਸ ਨੂੰ ਤੇਜ਼ ਗਤੀ ਲਗਾਈ। 1998 ਤੋਂ ਚਲ ਰਿਹਾ ਸੀ ਮਾਮਲਾ। ਅਸੀਂ 2018 ਵਿੱਚ ਉਸ ਨੂੰ ਪੂਰਾ ਕੀਤਾ। ਫਿਰ ਭੀ ਜੋ 1100 ਕਰੋੜ ਦਾ ਮਾਮਲਾ ਸੀ ਉਹ 5 ਹਜ਼ਾਰ ਕਰੋੜ ‘ਤੇ ਪਹੁੰਚ ਗਿਆ। ਮੈਂ ਤੁਹਾਨੂੰ ਐਸੇ ਕਿਤਨੇ ਹੀ ਪ੍ਰੋਜੈਕਟ ਗਿਣਾ ਸਕਦਾ ਹਾਂ। ਪਹਿਲੇ ਜੋ ਪੈਸਾ ਬਰਬਾਦ ਹੋ ਰਿਹਾ ਸੀ, ਉਹ ਪੈਸਾ ਕਿਸਦਾ ਸੀ? ਉਹ ਪੈਸੇ ਕਿਸੇ ਨੇਤਾ ਦੀ ਜੇਬ ਤੋਂ ਨਹੀਂ ਆ ਰਿਹਾ ਸੀ, ਉਹ ਪੈਸਾ ਦੇਸ਼ ਦਾ ਸੀ, ਦੇਸ਼ ਦੇ ਟੈਕਸਪੇਅਰ ਦਾ ਪੈਸਾ ਸੀ, ਆਪ ਲੋਕਾਂ ਦਾ ਪੈਸਾ ਸੀ। ਅਸੀਂ Taxpayers Money ਦਾ ਸਨਮਾਨ ਕੀਤਾ, ਅਸੀਂ ਪ੍ਰੋਜੈਕਟਾਂ ਨੂੰ ਤੈਅ ਸਮੇਂ ‘ਤੇ ਪੂਰਾ ਕਰਨ ਦੇ ਲਈ ਪੂਰੀ ਤਾਕਤ ਲਗਾ ਦਿੱਤੀ। ਆਪ(ਤੁਸੀਂ) ਦੇਖੋ, ਨਵੇਂ ਸੰਸਦ ਭਵਨ ਦਾ ਨਿਰਮਾਣ ਕਿਤਨੀ ਤੇਜ਼ੀ ਨਾਲ ਹੋਇਆ। ਕਰਤਵਯ ਪਥ ਹੋਵੇ...ਮੁੰਬਈ ਦਾ ਅਟਲ ਸੇਤੁ ਹੋਵੇ... ਇਨ੍ਹਾਂ ਦੇ ਨਿਰਮਾਣ ਦੀ ਗਤੀ ਦੇਸ਼ ਨੇ ਦੇਖੀ ਹੈ। ਇਸ ਲਈ ਹੀ ਅੱਜ ਦੇਸ਼ ਕਹਿੰਦਾ ਹੈ- ਜਿਸ ਯੋਜਨਾ ਦਾ ਨੀਂਹ ਪੱਥਰ ਮੋਦੀ ਰੱਖਦਾ ਹੈ, ਉਸ ਦਾ ਲੋਕਅਰਪਣ ਭੀ ਮੋਦੀ ਕਰਦਾ ਹੈ।

 

ਸਾਥੀਓ,

 

ਸਾਡੀ ਸਰਕਾਰ ਨੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆ ਕੇ, ਟੈਕਨੋਲੋਜੀ ਦਾ ਇਸਤੇਮਾਲ ਕਰਕੇ ਭੀ ਦੇਸ਼ ਦੇ ਪੈਸੇ ਬਚਾਏ ਹਨ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ... ਸਾਡੇ ਇੱਥੇ ਕਾਂਗਰਸ ਸਰਕਾਰ ਦੇ ਸਮੇਂ ਤੋਂ ਕਾਗਜ਼ਾਂ ਵਿੱਚ... ਆਪ (ਤੁਸੀਂ)  ਇਹ ਸੁਣ ਕੇ ਹੈਰਾਨ ਹੋ ਜਾਓਗੇ, ਕਾਗਜ਼ਾਂ ਵਿੱਚ 10 ਕਰੋੜ ਐਸੇ ਨਾਮ ਚਲੇ ਆ ਰਹੇ ਸਨ. ਜੋ ਫਰਜ਼ੀ ਲਾਭਾਰਥੀ ਸਨ...ਐਸੇ ਲਾਭਾਰਥੀ ਜਿਨ੍ਹਾਂ ਦਾ ਜਨਮ ਨਹੀਂ ਹੋਇਆ ਸੀ। ਐਸੇ ਹੀ ਵਿਵਧਾਵਾਂ ਸਨ ਜੋ ਬੇਟੀ ਕਦੇ ਪੈਦਾ ਹੀ ਨਹੀਂ ਹੋਈ ਸੀ, 10 ਕਰੋੜ। ਅਸੀਂ ਐਸੇ 10 ਕਰੋੜ ਫਰਜ਼ੀ ਨਾਮਾਂ ਨੂੰ ਕਾਗਜ਼ਾਂ ਤੋਂ ਹਟਾਇਆ। ਅਸੀਂ Direct Benefit Transfer Scheme ਸ਼ੁਰੂ ਕੀਤੀ। ਅਸੀਂ ਪੈਸੇ ਦੀ ਲੀਕੇਜ ਰੋਕੀ। ਇੱਕ ਪ੍ਰਧਾਨ ਮੰਤਰੀ ਕਹਿ ਕੇ ਗਏ ਸਨ, 1 ਰੁਪਏ ਨਿਕਲਦਾ ਹੈ ਤਾਂ 15 ਪੈਸਾ ਪਹੁੰਚਦਾ ਹੈ। ਅਸੀਂ Direct Transfer ਕੀਤੇ, 1 ਰੁਪਏ ਨਿਕਲਦਾ ਹੈ, 100 ਪੈਸੇ ਪਹੁੰਚਦੇ ਹਨ, 99 ਭੀ ਨਹੀਂ। ਇੱਕ Direct Benefit Transfer Scheme ਦਾ ਪਰਿਣਾਮ ਇਹ ਹੋਇਆ ਹੈ ਕਿ ਦੇਸ਼ ਦੇ ਕਰੀਬ 3 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ। ਸਾਡੀ ਸਰਕਾਰ ਨੇ ਸਰਾਕਰ ਨੂੰ ਜੋ ਚੀਜ਼ਾਂ purchase ਕਰਨੀਆਂ ਹੁੰਦੀਆਂ ਹਨ ਉਸ ਵਿੱਚ transparency ਲਿਆਉਣ ਦੇ ਲਈ GeM ਇੱਕ ਪੋਰਟਲ ਸ਼ੁਰੂ ਕੀਤਾ, GeM… ਉਸ ਨਾਲ ਅਸੀਂ ਸਮਾਂ ਤਾਂ ਬਚਾਇਆ ਹੈ, quality improve ਹੋਈ ਹੈ। ਬਹੁਤ ਸਾਰੇ ਲੋਕ supplier ਬਣ ਚੁੱਕੇ ਹਨ। ਅਤੇ ਉਸ ਵਿੱਚ ਸਰਕਾਰ ਦੀ ਕਰੀਬ 65 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ, 65 ਹਜ਼ਾਰ ਕਰੋੜ ਦੀ ਸੇਵਿੰਗ... Oil Procurement ਦਾ Diversification ਭੀ ਅਸੀਂ ਕੀਤਾ ਅਤੇ ਉਸ ਦੇ ਕਾਰਨ 25 ਹਜ਼ਾਰ ਕਰੋੜ ਰੁਪਏ ਬਚੇ ਹਨ। ਇਹ ਤੁਹਾਨੂੰ ਭੀ ਇਸ ਦਾ ਲਾਭ ਮਿਲ ਰਿਹਾ ਹੈ, day to day ਮਿਲ ਰਿਹਾ ਹੈ। ਪਿਛਲੇ 1 ਸਾਲ ਵਿੱਚ ਸਿਰਫ਼ Petrol ਵਿੱਚ Ethanol Blending ਕਰਕੇ ਭੀ ਅਸੀਂ 24 ਹਜ਼ਾਰ ਕਰੋੜ ਰੁਪਏ ਬਚਾਏ ਹਨ। ਅਤੇ ਇਤਨਾ ਹੀ ਨਹੀਂ, ਜਿਸ ਸਵੱਛਤਾ ਅਭਿਯਾਨ ਦਾ ਕੁਝ ਲੋਕ ਮਜ਼ਾਕ ਉਡਾਉਂਦੇ ਹਨ... ਇਹ ਦੇਸ਼ ਦਾ Prime Minister ਸਵੱਛਤਾ ਦੀਆਂ ਹੀ ਬਾਤਾਂ ਕਰਦਾ ਰਹਿੰਦਾ ਹੈ। ਸਵੱਛਤਾ ਅਭਿਯਾਨ ਦੇ ਤਹਿਤ ਅਸੀਂ ਸਰਕਾਰੀ ਇਮਾਰਤਾਂ ਵਿੱਚ ਜੋ ਸਫਾਈ ਦਾ ਕੰਮ ਕਰਵਾਇਆ, ਉਸ ਵਿੱਚੋਂ ਜੋ ਕਬਾੜ ਨਿਕਲਿਆ, ਉਹ ਵੇਚ ਕੇ ਮੈਂ 1100 ਕਰੋੜ ਰੁਪਏ ਕਮਾਇਆ ਹੈ।

 

ਔਰ ਸਾਥੀਓ,

ਅਸੀਂ ਆਪਣੀਆਂ ਯੋਜਨਾਵਾਂ ਨੂੰ ਭੀ ਐਸੇ (ਇਸ ਤਰ੍ਹਾਂ) ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਦੇ ਪੈਸੇ ਬਚਣ। ਅੱਜ ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਗ਼ਰੀਬਾਂ ਨੂੰ ਪੀਣ ਦਾ ਸ਼ੁੱਧ ਪਾਣੀ ਮਿਲਣਾ ਸੰਭਵ ਹੋਇਆ। ਇਸ ਵਜ੍ਹਾ ਨਾਲ ਬਿਮਾਰੀ ‘ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਘੱਟ ਹੋਇਆ ਹੈ। ਆਯੁਸ਼ਮਾਨ ਭਾਰਤ ਨੇ ਦੇਸ਼ ਦੇ ਗ਼ਰੀਬ ਦੇ 1 ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ ਅਤੇ ਉਸ ਦਾ ਉਪਚਾਰ (ਇਲਾਜ) ਹੋਇਆ ਹੈ। ਪੀਐੱਮ ਜਨ ਔਸ਼ਧੀ ਕੇਂਦਰਾਂ ‘ਤੇ 80 ਪਰਸੈਂਟ discount ਅਤੇ ਸਾਡੇ ਦੇਸ਼ ਵਿੱਚ discount ਹੀ ਇੱਕ ਤਾਕਤ ਹੁੰਦੀ ਹੈ, ਕਿਤਨਾ ਹੀ ਵਧੀਆ ਸਟੋਰ ਹੋਵੇ, ਕਿਤਨਾ ਹੀ ਵਧੀਆ ਮਾਲ ਹੋਵੇ, ਬਗਲ ਵਾਲਾ (ਨਾਲ ਵਾਲਾ) 10 ਪਰਸੈਂਟ discount ਲਿਖੇ ਤਾਂ ਸਾਰੀਆਂ ਮਹਿਲਾਵਾਂ ਉੱਥੇ ਚਲੀਆਂ ਜਾਣਗੀਆਂ। 80 ਪਰਸੈਂਟ discount ਨਾਲ ਅਸੀਂ ਦੇਸ਼ ਦੇ ਮੱਧ ਵਰਗ ਅਤੇ ਗ਼ਰੀਬ ਪਰਿਵਾਰ ਨੂੰ ਦਵਾਈ ਦਿੰਦੇ ਹਾਂ, ਜਨ ਔਸ਼ਧੀ ਕੇਂਦਰ ਵਿੱਚ ਅਤੇ ਉਸ ਨਾਲ ਜਿਨ੍ਹਾਂ ਨੇ ਉੱਥੋਂ ਦਵਾਈ ਖਰੀਦੀ ਹੈ ਉਨ੍ਹਾਂ ਦੇ 30 ਹਜ਼ਾਰ ਕਰੋੜ ਰੁਪਏ ਬਚੇ ਹਨ।

 

ਸਾਥੀਓ,

ਮੈਂ ਵਰਤਮਾਨ ਪੀੜ੍ਹੀ ਦੇ ਨਾਲ ਹੀ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਦੇ ਪ੍ਰਤੀ ਭੀ ਜਵਾਬਦੇਹ ਹਾਂ। ਮੈਂ ਸਿਰਫ਼ ਰੋਜ਼ਮੱਰਾ ਦੀ ਜ਼ਿੰਦਗੀ ਪੂਰੀ ਕਰਕੇ ਜਾਣਾ ਨਹੀਂ ਚਾਹੁੰਦਾ ਹਾਂ। ਮੈਂ ਤੁਹਨੂੰ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਕੇ ਜਾਣਾ ਚਾਹੁੰਦਾ ਹਾਂ।

 

ਸਾਥੀਓ,

ਖਜ਼ਾਨਾ ਖਾਲੀ ਕਰਕੇ ਚਾਰ ਵੋਟ ਜ਼ਿਆਦਾ ਪਾ(ਪ੍ਰਾਪਤ ਕਰ) ਲੈਣ ਦੀ ਰਾਜਨੀਤੀ ਤੋਂ ਮੈਂ ਕੋਹਾਂ ਦੂਰ ਰਹਿੰਦਾ ਹਾਂ। ਅਤੇ ਇਸ ਲਈ ਅਸੀਂ ਨੀਤੀਆਂ ਵਿੱਚ, ਨਿਰਣਿਆਂ ਵਿੱਚ ਵਿੱਤੀ ਪ੍ਰਬੰਧਨ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇਵਾਂਗਾ। ਬਿਜਲੀ ਨੂੰ ਲੈ ਕੇ ਕੁਝ ਦਲਾਂ ਦੀ ਅਪ੍ਰੋਚ ਤੁਹਾਨੂੰ ਪਤਾ ਹੈ। ਉਹ ਅਪ੍ਰੋਚ, ਦੇਸ਼ ਦੀ ਬਿਜਲੀ ਵਿਵਸਥਾ ਨੂੰ ਬਰਬਾਦੀ ਦੀ ਤਰਫ਼ ਲੈ ਜਾਣ ਵਾਲੀ ਹੈ। ਮੇਰਾ ਤਰੀਕਾ ਉਨ੍ਹਾਂ ਤੋਂ ਭਿੰਨ ਹੈ। ਤੁਹਾਨੂੰ ਪਤਾ ਹੀ ਹੈ ਕਿ ਸਾਡੀ ਸਰਕਾਰ ਇੱਕ ਕਰੋੜ ਘਰਾਂ ਦੇ ਲਈ ਰੂਫਟੌਪ ਸੋਲਰ ਸਕੀਮ ਲੈ ਕੇ ਆਈ ਹੈ। ਇਸ ਸਕੀਮ ਨਾਲ ਲੋਕ ਬਿਜਲੀ ਪੈਦਾ ਕਰਕੇ ਆਪਣਾ ਬਿਜਲੀ ਬਿਲ ਜ਼ੀਰੋ ਕਰ ਸਕਣਗੇ ਅਤੇ ਜ਼ਿਆਦਾ ਬਿਜਲੀ ਵੇਚ ਕੇ ਪੈਸਾ ਭੀ ਕਮਾਉਣਗੇ। ਅਸੀਂ ਸਸਤੇ LED ਬਲਬ ਦੇਣ ਵਾਲੀ ਉਜਾਲਾ ਯੋਜਨਾ ਚਲਾ ਕੇ... ਸਾਡੀ ਪਹਿਲੇ ਦੀ ਸਰਕਾਰ ਸੀ ਤਦ LED ਬਲਬ 400 ਰੁਪਏ ਵਿੱਚ ਮਿਲਦਾ ਸੀ। ਅਸੀਂ ਆਏ ਤਾਂ ਸਥਿਤੀ ਬਣ ਗਈ 40-50 ਰੁਪਏ ਵਿੱਚ ਮਿਲਣ ਲਗਿਆ ਅਤੇ quality same, company same. LED ਦੇ ਕਾਰਨ ਬਿਜਲੀ ਬਿਲ ਵਿੱਚ ਲੋਕਾਂ ਦੇ ਕਰੀਬ-ਕਰੀਬ 20 ਹਜ਼ਾਰ ਕਰੋੜ ਰੁਪਏ ਬਚੇ ਹਨ।

 

ਸਾਥੀਓ,

ਇੱਥੇ ਤਾਂ ਆਪ(ਤੁਸੀਂ) ਸਭ... ਇੱਥੇ ਬਹੁਤ ਬੜੀ ਮਾਤਰਾ ਵਿੱਚ  ਸੀਜੰਡ ਪੱਤਰਕਾਰ ਭੀ ਬੈਠੇ ਹਨ... ਆਪ(ਤੁਸੀਂ)  ਜਾਣਦੇ ਹੋ....ਸੱਤ ਦਹਾਕੇ ਪਹਿਲੇ ਤੋਂ ਸਾਡੇ ਇੱਥੇ ਗ਼ਰੀਬੀ ਹਟਾਓ ਦੇ ਨਾਅਰੇ ਦਿਨ-ਰਾਤ ਲਗਾਏ ਜਾਂਦੇ ਰਹੇ ਹਨ। ਇਨ੍ਹਾਂ ਨਾਅਰਿਆਂ  ਦੇ ਦਰਮਿਆਨ ਗ਼ਰੀਬੀ ਤਾਂ ਹਟੀ ਨਹੀਂ ਲੇਕਿਨ ਤਦ ਦੀਆਂ ਸਰਕਾਰਾਂ ਨੇ ਗ਼ਰੀਬੀ ਹਟਾਉਣ ਦਾ ਸੁਝਾਅ ਦੇਣ ਵਾਲੀ ਇੱਕ ਇੰਡਸਟ੍ਰੀ ਤਿਆਰ ਜ਼ਰੂਰ ਕਰ ਦਿੱਤੀ। ਉਨ੍ਹਾਂ ਨੂੰ ਉਸੇ ਤੋਂ ਕਮਾਈ ਹੁੰਦੀ ਸੀ। Consultancy services ਦੇਣ ਨਿਕਲ ਪਏ ਸਨ। ਇਸ ਇੰਡਸਟ੍ਰੀ ਦੇ ਲੋਕ, ਗ਼ਰੀਬੀ ਦੂਰ ਕਰਨ ਦਾ ਹਰ ਵਾਰ ਨਵਾਂ-ਨਵਾਂ ਫਾਰਮੂਲਾ ਦੱਸਦੇ ਜਾਂਦੇ ਸਨ ਅਤੇ ਖੁਦ ਕਰੋੜਪਤੀ ਬਣ ਜਾਂਦੇ ਸਨ, ਲੇਕਿਨ ਦੇਸ਼ ਗ਼ਰੀਬੀ ਘੱਟ ਨਹੀਂ ਕਰ ਪਾਇਆ। ਵਰ੍ਹਿਆਂ ਤੱਕ, ਏਸੀ ਕਮਰਿਆਂ ਵਿੱਚ ਬੈਠ ਕੇ... wine and cheese ਦੇ ਨਾਲ ਗ਼ਰੀਬੀ ਹਟਾਉਣ ਦੇ ਫਾਰਮੂਲੇ ‘ਤੇ ਡਿਬੇਟ ਹੁੰਦੀ ਰਹੀ ਅਤੇ ਗ਼ਰੀਬ ਗ਼ਰੀਬ ਹੀ ਬਣਿਆ ਰਿਹਾ। ਲੇਕਿਨ 2014 ਦੇ ਬਾਅਦ ਜਦੋਂ ਉਹ ਗ਼ਰੀਬ ਦਾ ਬੇਟਾ ਪ੍ਰਧਾਨ ਮੰਤਰੀ ਹੋਇਆ, ਤਾਂ ਗ਼ਰੀਬੀ ਦੇ ਨਾਮ ‘ਤੇ ਚਲ ਰਹੀ ਇਹ ਇੰਡਸਟ੍ਰੀ ਠੱਪ ਹੋ ਗਈ। ਮੈਂ ਗ਼ਰੀਬੀ ਤੋਂ ਨਿਕਲ ਕੇ ਇੱਥੇ ਪਹੁੰਚਿਆ ਹਾਂ ਇਸ ਲਈ ਮੈਨੂੰ ਪਤਾ ਹੈ ਕਿ ਗ਼ਰੀਬੀ ਨਾਲ ਲੜਾਈ ਕਿਵੇਂ ਲੜੀ ਜਾਂਦੀ ਹੈ ਸਾਡੀ ਸਰਕਾਰ ਨੇ ਗ਼ਰੀਬੀ ਦੇ ਖ਼ਿਲਾਫ਼ ਲੜਾਈ ਅਭਿਯਾਨ ਸ਼ੁਰੂ ਕੀਤਾ। ਹਰ ਦਿਸ਼ਾ ਵਿੱਚ ਕੰਮ ਸ਼ੁਰੂ ਕੀਤਾ, ਤਾਂ ਪਰਿਣਾਮ ਇਹ ਆਇਆ ਕਿ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ, ਗ਼ਰੀਬੀ ਤੋਂ ਬਾਹਰ ਆ ਗਏ। ਇਹ ਦਿਖਾਉਂਦਾ ਹੈ ਕਿ ਸਾਡੀ ਸਰਕਾਰ ਦੀਆਂ ਨੀਤੀਆਂ ਸਹੀ ਹਨ, ਸਾਡੀ ਸਰਕਾਰ ਦੀ ਦਿਸ਼ਾ ਸਹੀ ਹੈ। ਇਸੇ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਅਸੀਂ ਦੇਸ਼ ਦੀ ਗ਼ਰੀਬੀ ਘੱਟ ਕਰਾਂਗੇ, ਆਪਣੇ ਦੇਸ਼ ਨੂੰ ਵਿਕਸਿਤ ਬਣਾਵਾਂਗੇ।

 

ਸਾਥੀਓ,

ਸਾਡਾ ਗਵਰਨੈਂਸ ਮਾਡਲ ਦੋ ਧਾਰਾਵਾਂ ‘ਤੇ ਇੱਕ ਸਾਥ (ਇਕੱਠਿਆਂ) ਅੱਗੇ ਵਧ ਰਿਹਾ ਹੈ। ਇੱਕ ਤਰਫ਼ ਅਸੀਂ 20ਵੀਂ ਸਦੀ ਦੀਆਂ ਚੁਣੌਤੀਆਂ ਨੂੰ ਅਡ੍ਰੈੱਸ ਕਰ ਰਹੇ ਹਾਂ। ਜੋ ਸਾਨੂੰ ਵਿਰਾਸਤ ਵਿੱਚ ਮਿਲੀਆਂ ਹਨ। ਅਤੇ ਦੂਸਰੀ ਤਰਫ਼ 21ਵੀਂ ਸਦੀ ਦੀਆਂ aspirations ਨੂੰ ਪੂਰਾ ਕਰਨ ਵਿੱਚ ਅਸੀਂ ਜੁਟੇ ਹੋਏ ਹਾਂ। ਅਸੀਂ ਕੋਈ ਕੰਮ ਛੋਟਾ ਨਹੀਂ ਮੰਨਿਆ। ਦੂਸਰੀ ਤਰਫ਼, ਅਸੀਂ ਬੜੀ ਤੋਂ ਬੜੀ ਚੁਣੌਤੀ ਨਾਲ ਟਕਰਾਏ, ਅਸੀਂ ਬੜੇ ਲਕਸ਼ਾਂ ਨੂੰ ਹਾਸਲ ਕੀਤਾ। ਸਾਡੀ ਸਰਕਾਰ ਨੇ ਅਗਰ 11 ਕਰੋੜ ਸ਼ੌਚਾਲਯ (ਪਖਾਨੇ) ਬਣਾਏ ਹਨ, ਤਾਂ ਸਪੇਸ ਸੈਕਟਰ ਵਿੱਚ ਭੀ ਨਵੀਆਂ ਸੰਭਾਵਨਾਵਾਂ ਬਣਾਈਆਂ ਹਨ। ਸਾਡੀ ਸਰਕਾਰ ਨੇ ਗ਼ਰੀਬਾਂ ਨੂੰ 4 ਕਰੋੜ ਘਰ ਦਿੱਤੇ ਹਨ ਤਾਂ 10 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ ਭੀ ਬਣਾਈਆਂ ਹਨ। ਸਾਡੀ ਸਰਕਾਰ ਨੇ ਅਗਰ 300 ਤੋਂ ਜ਼ਿਆਦਾ ਮੈਡੀਕਲ ਕਾਲਜ ਬਣਾਏ ਹਨ ਤਾਂ ਫ੍ਰੇਟ ਕੌਰੀਡੋਰ, ਡਿਫੈਂਸ ਕੌਰੀਡੋਰ ਦਾ ਕੰਮ ਭੀ ਬਹੁਤ ਤੇਜ਼ੀ ਨਾਲ ਚਲ ਰਿਹਾ ਹੈ। ਸਾਡੀ ਸਰਕਾਰ ਨੇ ਵੰਦੇ ਭਾਰਤ ਟ੍ਰੇਨਾਂ ਚਲਾਈਆਂ ਹਨ ਤਾਂ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਕਰੀਬ 10 ਹਜ਼ਾਰ ਇਲੈਕਟ੍ਰਿਕ ਬੱਸਾਂ ਭੀ ਚਲਵਾਈਆਂ ਹਨ। ਸਾਡੀ ਸਰਕਾਰ ਨੇ ਕਰੋੜਾਂ ਭਾਰਤੀਆਂ ਨੂੰ ਬੈਂਕਿੰਗ ਨਾਲ ਜੋੜਿਆ ਹੈ, ਤਾਂ ਉੱਥੇ ਹੀ ਡਿਜੀਟਲ ਇੰਡੀਆ ਨਾਲ, ਫਿਨਟੈੱਕ ਨਾਲ ਸੁਵਿਧਾਵਾਂ ਦਾ ਸੇਤੁ (ਪੁਲ਼) ਭੀ ਬਣਾਇਆ ਹੈ।  

 

ਸਾਥੀਓ,

ਇਸ ਹਾਲ ਵਿੱਚ ਹੁਣੇ ਦੇਸ਼, ਦੁਨੀਆ ਦੇ ਤਮਾਮ ਵਿਚਾਰਕ ਅਤੇ ਉਦਯੋਗ ਜਗਤ ਦੇ ਪਤਵੰਤੇ ਮਹਾਨੁਭਾਵ ਬੈਠੇ ਹਨ। ਆਪ(ਤੁਸੀਂ) ਆਪਣੇ ਸੰਸਥਾਨ ਦੇ ਲਈ Target ਕਿਵੇਂ ਬਣਾਉਂਦੇ ਹੋ, ਤੁਹਾਡੇ ਲਈ ਸਫ਼ਲਤਾ ਦੀ ਪਰਿਭਾਸ਼ਾ ਕੀ ਹੈ? ਬਹੁਤ ਸਾਰੇ ਲੋਕ ਕਹਿਣਗੇ ਕਿ ਅਸੀਂ ਪਿਛਲੇ ਸਾਲ ਜਿੱਥੇ ਸਾਂ, ਉੱਥੋਂ ਆਪਣਾ ਟਾਰਗਟ ਤੈਅ ਕਰਦੇ ਹਾਂ ਕਿ ਪਹਿਲੇ 10 ‘ਤੇ ਸਾਂ ਤਾਂ ਹੁਣ 12 ‘ਤੇ ਜਾਵਾਂਗੇ, 13 ‘ਤੇ ਜਾਵਾਂਗੇ, 15 ‘ਤੇ ਜਾਵਾਂਗੇ। ਅਗਰ 5-10 ਪਰਸੈਂਟ ਦੀ ਗ੍ਰੋਥ ਹੈ ਤਾਂ ਇਸ ਨੂੰ ਅੱਛਾ ਮੰਨ ਲਿਆ ਜਾਂਦਾ ਹੈ। ਮੈਂ ਕਹਾਂਗਾ ਕਿ ਇਹੀ “ਕਰਸ ਆਵ੍ ਇੰਕ੍ਰੀਮੈਂਟਲ ਥਿੰਕਿੰਗ” ਹੈ। ਇਹ ਇਸ ਲਈ ਗਲਤ ਹੈ ਕਿਉਂਕਿ ਆਪ (ਤੁਸੀਂ) ਖ਼ੁਦ ਨੂੰ ਦਾਇਰੇ ਵਿੱਚ ਬੰਨ੍ਹ ਰਹੇ ਹੋ। ਕਿਉਂਕਿ ਆਪ (ਤੁਸੀਂ) ਖ਼ੁਦ ‘ਤੇ ਭਰੋਸਾ ਕਰਕੇ ਆਪਣੀ ਗਤੀ ਨਾਲ ਅੱਗੇ ਨਹੀਂ ਵਧ ਰਹੇ ਹੋ। ਮੈਨੂੰ ਯਾਦ ਹੈ, ਮੈਂ ਸਰਕਾਰ ਵਿੱਚ ਆਇਆ ਸਾਂ ਤਾਂ ਸਾਡੀ ਬਿਊਰੋਕ੍ਰੇਸੀ ਭੀ ਇਸੇ ਸੋਚ ਵਿੱਚ ਫਸੀ ਹੋਈ ਸੀ। ਮੈਂ ਤੈਅ ਕੀਤਾ ਕਿ ਬਿਊਰੋਕ੍ਰੇਸੀ ਨੂੰ ਭੀ ਇਸ ਸੋਚ ਤੋਂ ਬਾਹਰ ਕੱਢਾਂਗਾ ਤਦੇ  ਦੇਸ਼ ਉਸ ਸੋਚ ਤੋਂ ਨਿਕਲ ਪਾਏਗਾ। ਮੈਂ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ Speed ਨਾਲ, ਕਿਤੇ ਬੜੇ Scale ‘ਤੇ ਕੰਮ ਕਰਨਾ ਤੈਅ ਕੀਤਾ। ਅਤੇ ਅੱਜ ਇਸ ਦਾ ਪਰਿਣਾਮ ਦੁਨੀਆ ਦੇਖ ਰਹੀ ਹੈ। ਕਈ ਐਸੇ ਸੈਕਟਰ ਹਨ, ਜਿਨ੍ਹਾਂ ਵਿੱਚ ਬੀਤੇ 10 ਸਾਲਾਂ ਵਿੱਚ ਇਤਨਾ ਕੰਮ ਹੋਇਆ ਹੈ ਜਿਤਨਾ ਪਿਛਲੇ 70 ਸਾਲ ਵਿੱਚ, 7 ਦਹਾਕਿਆਂ ਵਿੱਚ ਨਹੀਂ ਹੋਇਆ ਹੈ। ਯਾਨੀ 7 ਦਹਾਕੇ ਅਤੇ 1 ਦਹਾਕੇ ਦੀ ਤੁਲਨਾ ਕਰੋ ਆਪ (ਤੁਸੀਂ)... 2014 ਤੱਕ 7 ਦਹਾਕਿਆਂ ਵਿੱਚ ਕਰੀਬ 20 ਹਜ਼ਾਰ ਕਿਲੋਮੀਟਰ ਰੇਲਵੇ ਲਾਇਨ ਦਾ Electrification ਹੋਇਆ ਸੀ, 7 ਦਹਾਕਿਆਂ ਵਿੱਚ 20 thousand kilometre. ਅਸੀਂ ਆਪਣੀ ਸਰਕਾਰ ਦੇ 10 ਸਾਲ ਵਿੱਚ 40 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਰੇਲਵੇ ਲਾਇਨ ਦਾ Electrification ਕੀਤਾ ਹੈ। ਹੁਣ ਮੈਨੂੰ ਦੱਸੋ ਕੋਈ ਮੁਕਾਬਲਾ ਹੈ? ਮੈਂ ਮਈ ਮਹੀਨੇ ਦੀ ਬਾਤ ਨਹੀਂ ਕਰ ਰਿਹਾ ਹਾਂ। 2014 ਤੱਕ 7 ਦਹਾਕਿਆਂ ਵਿੱਚ 4 ਲੇਨ ਜਾਂ ਉਸ ਤੋਂ ਅਧਿਕ ਦੇ ਕਰੀਬ 18 ਹਜ਼ਾਰ ਕਿਲੋਮੀਟਰ National Highways ਬਣੇ, 18 ਹਜ਼ਾਰ। ਅਸੀਂ ਆਪਣੀ ਸਰਕਾਰ ਦੇ 10 ਸਾਲਾਂ ਵਿੱਚ ਐਸੇ ਕਰੀਬ 30 ਹਜ਼ਾਰ ਕਿਲੋਮੀਟਰ ਹਾਈਵੇ ਬਣਾਏ ਹਨ। 70 ਸਾਲ ਵਿੱਚ 18 ਹਜ਼ਾਰ ਕਿਲੋਮੀਟਰ ... 10 ਸਾਲ ਵਿੱਚ 30 ਹਜ਼ਾਰ ਕਿਲੋਮੀਟਰ ... ਅਗਰ incremental ਸੋਚ ਦੇ ਨਾਲ ਮੈਂ ਕੰਮ ਕਰਦਾ ਤਾਂ ਕਿੱਥੇ ਪਹੁੰਚਦਾ ਭਾਈ?

 

ਸਾਥੀਓ,

2014 ਤੱਕ 7 ਦਹਾਕਿਆਂ ਵਿੱਚ ਭਾਰਤ ਵਿੱਚ 250 ਕਿਲੋਮੀਟਰ ਤੋਂ ਭੀ ਘੱਟ ਮੈਟਰੋ ਰੇਲ ਨੈੱਟਵਰਕ ਬਣਿਆ ਸੀ। ਬੀਤੇ 10 ਸਾਲਾਂ ਵਿੱਚ ਅਸੀਂ 650 ਕਿਲੋਮੀਟਰ ਤੋਂ ਜ਼ਿਆਦਾ ਦਾ ਨਵਾਂ ਮੈਟਰੋ ਰੇਲ ਨੈੱਟਵਰਕ ਬਣਾਇਆ ਹਾ। 2014 ਤੱਕ 7 ਦਹਾਕਿਆਂ ਵਿੱਚ ਭਾਰਤ ਵਿੱਚ ਸਾਢੇ 3 ਕਰੋੜ ਪਰਿਵਾਰਾਂ ਤੱਕ ਨਲ ਸੇ ਜਲ ਦੇ ਕਨੈਕਸ਼ਨ ਸਨ, ਸਾਢੇ 3 ਕਰੋੜ... 2019 ਵਿੱਚ ਅਸੀਂ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਸੀ। ਬੀਤੇ 5 ਸਾਲ ਵਿੱਚ ਹੀ ਅਸੀਂ ਗ੍ਰਾਮੀਣ ਇਲਾਕਿਆਂ ਵਿੱਚ 10 ਕਰੋੜ ਤੋਂ ਅਧਿਕ ਘਰਾਂ ਤੱਕ ਨਲ ਸੇ ਜਲ ਪਹੁੰਚਾ ਦਿੱਤਾ ਹੈ।

 

 

ਸਾਥੀਓ,

2014 ਦੇ ਪਹਿਲੇ ਦੇ 10 ਸਾਲ ਵਿੱਚ ਦੇਸ਼ ਜਿਨ੍ਹਾਂ ਨੀਤੀਆਂ ‘ਤੇ ਚਲਿਆ, ਉਹ ਵਾਕਈ ਦੇਸ਼ ਨੂੰ ਕੰਗਾਲੀ ਦੇ ਰਾਹ ‘ਤੇ ਲੈ ਜਾ ਰਹੀਆਂ ਸਨ। ਇਸ ਬਾਰੇ ਸੰਸਦ ਦੇ ਇਸੇ ਸੈਸ਼ਨ ਵਿੱਚ ਅਸੀਂ ਭਾਰਤ ਦੀ ਆਰਥਿਕ ਸਥਿਤੀ ਨੂੰ ਲੈ ਕੇ ਇੱਕ White Paper ਭੀ ਰੱਖਿਆ ਹੈ। ਅੱਜ ਉਸ ਦੀ ਚਰਚਾ ਭੀ ਚਲ ਰਹੀ ਹੈ ਅਤੇ ਮੈਂ ਅੱਜ ਜਦੋਂ ਇਤਨਾ ਬੜਾ audience ਹੈ ਤਾਂ ਆਪਣੇ ਮਨ ਕੀ ਬਾਤ ਭੀ ਦੱਸ ਦਿੰਦਾ ਹਾਂ। ਇਹ White Paper ਜੋ ਮੈਂ ਅੱਜ ਲਿਆਇਆ ਹਾਂ ਨਾ, ਉਹ ਮੈਂ 2014 ਵਿੱਚ ਲਿਆ ਸਕਦਾ ਸਾਂ। ਰਾਜਨੀਤਕ ਸੁਆਰਥ ਅਗਰ ਮੈਨੂੰ ਸਾਧਣਾ ਹੁੰਦਾ ਤਾਂ ਉਹ ਅੰਕੜੇ ਮੈਂ 10 ਸਾਲ ਪਹਿਲੇ ਦੇਸ਼ ਦੇ ਸਾਹਮਣੇ ਰੱਖ ਦਿੰਦਾ। ਲੇਕਿਨ 2014 ਵਿੱਚ ਜੋ ਚੀਜ਼ਾਂ ਜਦੋਂ ਮੇਰੇ ਸਾਹਮਣੇ ਆਈਆਂ, ਮੈਂ ਚੌਂਕ ਗਿਆ ਸਾਂ। ਅਰਥਵਿਵਸਥਾ ਹਰ ਪ੍ਰਕਾਰ ਨਾਲ ਬਹੁਤ ਗੰਭੀਰ ਸਥਿਤੀ ਵਿੱਚ ਸੀ। ਘੁਟਾਲਿਆਂ ਅਤੇ ਪਾਲਿਸੀ ਪੈਰਾਲਿਸਿਸ ਨੂੰ ਲੈ ਕੇ ਪਹਿਲੇ ਹੀ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਘੋਰ ਨਿਰਾਸ਼ਾ ਵਿਆਪੀ ਸੀ। ਅਗਰ ਮੈਂ ਉਨ੍ਹਾਂ ਚੀਜ਼ਾਂ ਨੂੰ ਉਸ ਸਮੇਂ ਖੋਲ੍ਹ ਦਿੰਦਾ, ਜ਼ਰਾ ਭੀ ਇੱਕ ਨਵਾਂ ਗਲਤ ਸਿਗਨਲ ਜਾਂਦਾ,ਤਾਂ ਸ਼ਾਇਦ ਦੇਸ਼ ਦਾ ਵਿਸ਼ਵਾਸ ਟੁੱਟ ਜਾਂਦਾ, ਲੋਕ ਮੰਨਦੇ ਡੁੱਬ ਗਏ, ਹੁਣ ਨਹੀਂ ਬਚ ਸਕਦੇ। ਜਿਵੇਂ ਕਿਸੇ ਮਰੀਜ਼ ਨੂੰ ਪਤਾ ਚਲੇ ਨਾ ਕਿ ਭਈ ਤੁਹਾਨੂੰ ਇਹ ਗੰਭੀਰ ਬਿਮਾਰੀ ਹੈ, ਤਾਂ ਅੱਧਾ ਤਾਂ ਉੱਥੇ ਹੀ ਖ਼ਤਮ ਹੋ ਜਾਂਦਾ ਹੈ, ਦੇਸ਼ ਦਾ ਉਹੀ ਹਾਲ ਹੋ ਜਾਂਦਾ। ਪੌਲੀਟਿਕਲੀ ਮੈਨੂੰ ਉਹ ਸੂਟ ਕਰਦਾ ਸੀ, ਉਹ ਸਾਰੀਆਂ ਚੀਜ਼ਾਂ ਬਾਹਰ ਲਿਆਉਣਾ। ਰਾਜਨੀਤੀ ਤਾਂ ਮੈਨੂੰ ਕਹਿੰਦੀ ਹੈ ਉਹ ਕਰੋ  ਲੇਕਿਨ ਰਾਸ਼ਟਰਹਿਤ ਮੈਨੂੰ ਉਹ ਨਹੀਂ ਕਰਨ ਦਿੰਦਾ ਅਤੇ ਇਸ ਲਈ ਮੈਂ ਰਾਜਨੀਤੀ ਦਾ ਰਸਤਾ ਛੱਡਿਆ, ਰਾਸ਼ਟਰਨੀਤੀ ਦਾ ਰਸਤਾ ਚੁਣਿਆ। ਅਤੇ ਪਿਛਲੇ 10 ਸਾਲ ਵਿੱਚ ਜਦੋਂ ਸਾਰੀਆਂ ਸਥਿਤੀਆਂ ਮਜ਼ਬੂਤ ਹੋਈਆਂ ਹਨ। ਕੋਈ ਭੀ ਹਮਲਾ ਝੱਲਣ ਦੀ ਸਾਡੀ ਤਾਕਤ ਬਣ ਚੁੱਕੀ ਹੈ, ਤਾਂ ਮੈਨੂੰ ਲਗਿਆ ਕਿ ਦੇਸ਼ ਦੇ ਸਾਹਮਣੇ ਸਤਯ(ਸੱਚ) ਮੈਨੂੰ ਦੱਸ ਦੇਣਾ ਚਾਹੀਦਾ ਹੈ। ਅਤੇ ਇਸ ਲਈ ਮੈਂ ਕੱਲ੍ਹ parliament ਵਿੱਚ ਮੈਂ White Paper ਪੇਸ਼ ਕੀਤਾ ਹੈ। ਉਸ ਨੂੰ ਦੇਖੋਗੇ ਤਾਂ ਪਤਾ ਚਲੇਗਾ,ਅਸੀਂ ਕਿੱਥੇ ਸਾਂ ਅਤੇ ਕਿਤਨੀਆਂ ਬੁਰੀਆਂ ਸਥਿਤੀਆਂ ਤੋਂ ਨਿਕਲ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ।

 

 

ਸਾਥੀਓ,

ਅੱਜ ਆਪ (ਤੁਸੀਂ) ਭਾਰਤ ਦੀ ਉੱਨਤੀ ਦੀ ਨਵੀਂ ਉਚਾਈ ਦੇਖ ਰਹੇ ਹੋ। ਸਾਡੀ ਸਰਕਾਰ ਨੇ ਅਨੇਕ-ਅਨੇਕ ਕਾਰਜ ਕੀਤੇ ਹਨ। ਅਤੇ ਹੁਣੇ ਮੈਂ ਦੇਖ ਰਿਹਾ ਸਾਂ ਕਿ ਦੁਨੀਆ ਦੀ ਤੀਸਰੀ ਇਕੌਨਮੀ, ਤੀਸਰੀ ਇਕੌਨਮੀ ਸਾਡੇ ਵਿਨੀਤ ਜੀ ਵਾਰ-ਵਾਰ ਕਹਿ ਰਹੇ ਸਨ। ਅਤੇ ਕਿਸੇ ਨੂੰ ਆਸ਼ੰਕਾ(ਖ਼ਦਸ਼ਾ) ਨਹੀਂ ਹੈ ਮੈਂ ਦੇਖ ਰਿਹਾ ਸਾਂ ਵਿਨੀਤ ਜੀ ਤਾਂ ਬੜੀ ਨਿਮਰਤਾ ਨਾਲ ਬੋਲਦੇ ਹਨ, ਅਤਿਅੰਤ soft spoken ਹਨ। ਲੇਕਿਨ ਫਿਰ ਭੀ ਆਪ ਸਭ ਭਰੋਸਾ ਕਰਦੇ ਹੋ ਕਿ ਹਾਂ ਯਾਰ! ਅਸੀਂ ਤੀਸਰੇ ਨੰਬਰ ‘ਤੇ ਪਹੁੰਚ ਜਾਵਾਂਗੇ, ਕਿਉਂ? ਬਗਲ ਵਿੱਚ (ਨਾਲ) ਮੈਂ ਬੈਠਾ ਸੀ। ਅਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ, ਸਾਡੀ ਤੀਸਰੀ ਟਰਮ ਵਿੱਚ ਦੇਸ਼ ਇਕੌਨਮੀ ਵਿੱਚ ਦੁਨੀਆ ਵਿੱਚ ਨੰਬਰ 3 ਤੱਕ ਪਹੁੰਚ ਜਾਵੇਗਾ। ਅਤੇ ਸਾਥੀਓ, ਆਪ ਇਹ ਭੀ ਤਿਆਰੀ ਰੱਖਿਓ, ਮੈਂ ਕੋਈ ਚੀਜ਼ ਛੁਪਾਉਂਦਾ ਨਹੀਂ ਹਾਂ। ਹਰ ਇੱਕ ਨੂੰ ਤਿਆਰੀ ਕਰਨ ਦਾ ਮੌਕਾ ਭੀ ਦਿੰਦਾ ਹਾਂ। ਲੇਕਿਨ ਲੋਕਾਂ ਨੂੰ ਕੀ ਹੈ ਕੀ ਲਗਦਾ ਹੈ Politician ਹੈ ਤਾਂ ਬੋਲਦੇ ਰਹਿੰਦੇ ਹਨ। ਲੇਕਿਨ ਹੁਣ ਜਦੋਂ ਅਨੁਭਵ ਮੇਰਾ ਹੋ ਗਿਆ ਹੈ ਤੁਹਾਨੂੰ, ਮੈਂ ਐਸੇ ਹੀ ਬੋਲਦਾ ਨਹੀਂ ਹਾਂ। ਅਤੇ ਇਸ ਲਈ ਮੈਂ ਦੱਸਦਾ ਹਾਂ, ਤੀਸਰੀ ਟਰਮ ਵਿੱਚ... ਹੋਰ ਭੀ ਬੜੇ ਫ਼ੈਸਲੇ ਹੋਣ ਜਾ ਰਹੇ ਹਨ। ਭਾਰਤ ਦੀ ਗ਼ਰੀਬੀ ਦੂਰ ਕਰਨ, ਭਾਰਤ  ਦੇ ਵਿਕਾਸ ਨੂੰ ਨਵੀਂ ਗਤੀ ਦੇਣ ਦੇ ਲਈ ਅਸੀਂ ਨਵੀਆਂ ਯੋਜਨਾਵਾਂ ਦੀ ਤਿਆਰੀ ਪਿਛਲੇ ਡੇਢ ਸਾਲ ਤੋਂ ਮੈਂ ਕਰ ਰਿਹਾ ਹਾਂ। ਅਤੇ ਬਹੁਤ ਇੱਕ-ਇੱਕ ਦਿਸ਼ਾ ਵਿੱਚ ਕੈਸੇ (ਕਿਵੇਂ) ਕੰਮ ਕਰਾਂਗਾ, ਕਿੱਥੇ ਲੈ ਜਾਵਾਂਗਾ। ਇਸ ਦਾ ਪੂਰਾ ਰੋਡਮੈਪ ਮੈਂ ਬਣਾ ਰਿਹਾ ਹਾਂ। ਅਤੇ ਕਰੀਬ-ਕਰੀਬ 15 ਲੱਖ ਤੋਂ ਜ਼ਿਆਦਾ ਲੋਕਾਂ ਤੋਂ ਮੈਂ ਸੁਝਾਅ ਲਏ ਹਨ, ਅਲੱਗ-ਅਲੱਗ ਤਰੀਕੇ ਨਾਲ। 15 ਲੱਖ ਤੋਂ ਜ਼ਿਆਦਾ ਲੋਕਾਂ ਤੋਂ, ਉਸ ‘ਤੇ ਕੰਮ ਕਰਦਾ ਰਿਹਾ ਹਾਂ। ਜਿਸ ਦੇ ਮੈਂ ਕਦੇ Press Note ਨਹੀਂ ਦਿੱਤੇ ਹਨ, ਇਹ ਪਹਿਲੀ ਵਾਰ ਦੱਸਦਾ ਹਾਂ। ਕੰਮ ਚਲ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਤੱਕ 20-30 ਦਿਨਾਂ ਦੇ ਅੰਦਰ ਉਹ ਫਾਇਨਲ ਰੂਪ ਭੀ ਲੈ ਲਵੇਗਾ। ਨਵਾਂ ਭਾਰਤ, ਹੁਣ ਐਸੇ (ਇਸੇ ਤਰ੍ਹਾਂ) ਹੀ ਸੁਪਰ ਸਪੀਡ ਨਾਲ ਕੰਮ ਕਰੇਗਾ... ਅਤੇ ਇਹ ਮੋਦੀ ਕੀ ਗਰੰਟੀ ਹੈ। ਮੈਂ ਆਸ਼ਾ ਕਰਦਾ ਹਾਂ ਕਿ ਇਸ ਸਮਿਟ ਵਿੱਚ ਸਕਾਰਾਤਮਕ ਚਰਚਾਵਾਂ ਹੋਣਗੀਆਂ। ਬਹੁਤ ਸਾਰੇ ਅੱਛੇ ਸੁਝਾਅ ਨਿਕਲ ਕੇ ਆਉਣਗੇ, ਜੋ ਸਾਨੂੰ ਭੀ ਜੋ ਰੋਡ ਮੈਪ ਤਿਆਰ ਹੋ ਰਿਹਾ ਹੈ ਉਸ ਵਿੱਚ ਕੰਮ ਆਉਣਗੇ। ਇੱਕ ਵਾਰ ਫਿਰ ਇਸ ਆਯੋਜਨ ਦੇ ਲਈ ਮੇਰੀ ਤਰਫ਼ੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"