Quote"ਉੱਤਰ ਪੂਰਬ ਅਤੇ ਮਣੀਪੁਰ ਨੇ ਦੇਸ਼ ਦੀ ਖੇਡ ਪਰੰਪਰਾ ਨੂੰ ਅੱਗੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ"
Quote"ਉੱਤਰ-ਪੂਰਬ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਨਵੇਂ ਰੰਗ ਜੋੜਦਾ ਹੈ ਅਤੇ ਦੇਸ਼ ਦੀ ਖੇਡ ਵਿਭਿੰਨਤਾ ਨੂੰ ਨਵੇਂ ਆਯਾਮ ਪ੍ਰਦਾਨ ਕਰਦਾ ਹੈ"
Quote"ਕੋਈ ਵੀ ਚਿੰਤਨ ਸ਼ਿਵਿਰ ਚਿੰਤਨ ਨਾਲ ਸ਼ੁਰੂ ਹੁੰਦਾ ਹੈ, ਵਿਚਾਰ ਨਾਲ ਅੱਗੇ ਵਧਦਾ ਹੈ ਅਤੇ ਅਮਲ ਨਾਲ ਖਤਮ ਹੁੰਦਾ ਹੈ"
Quote“ਤੁਸੀਂ ਹਰ ਟੂਰਨਾਮੈਂਟ ਅਨੁਸਾਰ ਖੇਡ ਢਾਂਚੇ ਅਤੇ ਖੇਡ ਸਿਖਲਾਈ 'ਤੇ ਧਿਆਨ ਦੇਣਾ ਹੈ। ਤੁਸੀਂ ਘੱਟ, ਦਰਮਿਆਨੀ ਅਤੇ ਲੰਬੀ ਮਿਆਦ ਦੇ ਟੀਚਿਆਂ ਦਾ ਵੀ ਫੈਸਲਾ ਕਰਨਾ ਹੈ"
Quote"ਖੇਡਾਂ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ 400 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਅੱਜ ਉੱਤਰ-ਪੂਰਬ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਹਨ"

ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਕੈਬਨਿਟ ਵਿੱਚ ਮੇਰੇ ਸਹਿਯੋਗੀ ਅਨੁਰਾਗ ਠਾਕੁਰ  ਜੀ,  ਸਾਰੇ ਰਾਜਾਂ  ਦੇ ਯੂਥ ਅਫੇ ਅਰਸ਼ ਅਤੇ ਸਪੋਰਟਸ ਮਿਨਿਸਟਰਸ,  ਹੋਰ ਮਹਾਨੁਭਾਵ,  ਦੇਵੀਓ ਅਤੇ ਸੱਜਣੋਂ,

 

ਮੈਨੂੰ ਖੁਸ਼ੀ ਹੈ ਕਿ ਇਸ ਸਾਲ ਦੇਸ਼  ਦੇ Sports Ministers ਦੀ ਇਹ ਕਾਨਫਰੰਸ,  ਇਹ ਚਿੰਤਨ ਸ਼ਿਵਿਰ ਮਣੀਪੁਰ ਦੀ ਧਰਤੀ ‘ਤੇ ਹੋ ਰਿਹਾ ਹੈ।  North East ਤੋਂ ਨਿਕਲਕੇ ਕਿੰਨੇ ਹੀ ਖਿਡਾਰੀਆਂ ਨੇ ਤਿਰੰਗੇ ਦੀ ਸ਼ਾਨ ਵਧਾਈ ਹੈ,  ਦੇਸ਼ ਲਈ ਮੈਡਲਸ ਜਿੱਤੇ ਹਨ। ਦੇਸ਼ ਦੀ ਖੇਡ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਉੱਤਰ ਪੂਰਬ ਅਤੇ ਮਣੀਪੁਰ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ।  ਇੱਥੋਂ  ਦੇ ਸਗੋਲ ਕਾਂਗਜਈ,  ਥਾਂਗ-ਤਾ,  ਯੁਬੀ ਲਾਕਪੀ,  ਮੁਕਨਾ ਅਤੇ ਹਿਯਾਂਗ ਤਾਂਨਬਾ ਜਿਹੀਆਂ ਸਵਦੇਸ਼ੀ ਖੇਡਾਂ,  ਆਪਣੇ ਆਪ ਵਿੱਚ ਬਹੁਤ ਆਕਰਸ਼ਕ ਹਨ।  ਜਿਵੇਂ ਜਦੋਂ ਅਸੀਂਮਣੀਪੁਰ ਦੇ ਊ-ਲਾਵਬੀ ਨੂੰ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚ ਕਬੱਡੀ ਦੀ ਝਲਕ ਦਿਖਦੀ ਹੈ।  ਇੱਥੋਂ ਦੀ ਹਿਯਾਂਗ ਤਾਂਨਬਾ ਕੇਰਲਾ ਦੀ ਬੋਟ ਰੇਸ ਦੀ ਯਾਦ ਦਿਵਾਉਂਦੀ ਹੈ।  ਅਤੇ ਪੋਲੋ ਨਾਲ ਵੀ ਮਣੀਪੁਰ ਦਾ ਇਤਿਹਾਸਿਕ ਜੁੜਾਅ ਰਿਹਾ ਹੈ।ਯਾਨੀ ,  ਜਿਸ ਤਰ੍ਹਾਂ North East,  ਦੇਸ਼ ਦੀ ਸੱਭਿਆਚਾਰਕ ਵਿਵਿਧਤਾ ਵਿੱਚ ਨਵੇਂ ਰੰਗ ਭਰਦਾ ਹੈ,  ਉਸੇ ਤਰ੍ਹਾਂ ਦੇਸ਼ ਦੀ ਖੇਡ ਵਿਵਿਧਤਾ ਨੂੰ ਵੀ ਨਵੇਂ ਆਯਾਮ ਦਿੰਦਾ ਹੈ।  ਮੈਨੂੰ ਉਮੀਦ ਹੈ, ਦੇਸ਼ ਭਰ ਤੋਂ ਆਏ Sports Ministers,  ਮਣੀਪੁਰਤੋਂ ਬਹੁਤ ਕੁਝ ਸਿੱਖਕੇ ਜਾਣਗੇ।  ਅਤੇ ਮੈਨੂੰ ਵਿਸ਼ਵਾਸ ਹੈ,  ਮਣੀਪੁਰ  ਦੇ ਲੋਕਾਂ ਦਾ ਸਨੇਹ,  ਉਨ੍ਹਾਂ ਦਾ ਪ੍ਰਾਹੁਣਚਾਰੀ ਭਾਵ ,  ਤੁਹਾਡੇ ਪ੍ਰਵਾਸ ਨੂੰ ਹੋਰ ਆਨੰਦਮਈ ਬਣਾ ਦੇਵੇਗਾ।  ਮੈਂ ਇਸ ਚਿੰਤਨ ਸ਼ਿਵਿਰ ਵਿੱਚ ਹਿੱਸਾ ਲੈ ਰਹੇ ਸਾਰੇ ਖੇਡ ਮੰਤਰੀਆਂ ਦਾ,  ਹੋਰ ਮਹਾਨੁਭਾਵਾਂ  ਦਾ ਸੁਆਗਤ ਕਰਦਾ ਹਾਂ,  ਅਭਿਨੰਦਨ ਕਰਦਾ ਹਾਂ ।

ਸਾਥੀਓ,

ਕੋਈ ਵੀ ਚਿੰਤਨ ਸ਼ਿਵਿਰ,  ਚਿੰਤਨ ਤੋਂ ਸ਼ੁਰੂ ਹੁੰਦਾ ਹੈ,  ਮਨਨ ਦੇ ਨਾਲ ਅੱਗੇ ਵਧਦਾ ਹੈ ਅਤੇ ਲਾਗੂਕਰਨ‘ਤੇ ਪੂਰਾ ਹੁੰਦਾ ਹੈ।  ਯਾਨੀ,  first comes reflection,  then realisation and then implementation and action.  ਇਸਲਈ,  ਇਸ ਚਿੰਤਨ ਸ਼ਿਵਿਰ ਵਿੱਚ ਤੁਸੀਂ ਭਵਿੱਖ ਦੇ ਲਕਸ਼ਾਂ ‘ਤੇਸਲਾਹ-ਮਸ਼ਵਰਾ ਤਾਂ ਕਰਨਾ ਹੀ ਹੈ,  ਨਾਲ ਹੀ ਪਹਿਲਾਂ ਦੀ ਕਾਨਫਰੰਸ ਦੀ ਵੀ ਸਮੀਖਿਆਕਰਨੀ ਹੈ।  ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ,  ਇਸਦੇ ਪਹਿਲਾਂ ਜਦੋਂ ਅਸੀਂ2022 ਵਿੱਚ ਕੇਵਡੀਆ ਵਿੱਚ ਮਿਲੇ ਸੀ,  ਤਦ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ ਸੀ।  ਅਸੀਂ ਭਵਿੱਖ ਨੂੰ ਧਿਆਨ ਵਿੱਚ ਰੱਖਕੇ ਰੋਡ ਮੈਪ ਬਣਾਉਣ ਅਤੇ ਖੇਡਾਂ ਦੀ ਬਿਹਤਰੀ ਲਈ ਈਕੋਸਿਸਟਮ ਤਿਆਰ ਕਰਨ‘ਤੇ ਸਹਿਮਤੀ ਜਤਾਈ ਸੀ। ਅਸੀਂ ਸਪੋਰਟਸ ਸੈਕਟਰ ਵਿੱਚ ਕੇਂਦਰ ਸਰਕਾਰ ਅਤੇ ਰਾਜਾਂ ਦੇ ਦਰਮਿਆਨparticipation ਵਧਾਉਣ ਦੀ ਗੱਲ ਕਹੀ ਸੀ। ਹੁਣ ਇੰਫਾਲ ਵਿੱਚ ਤੁਸੀਂ ਸਾਰੇ ਇਹ ਜ਼ਰੂਰ ਦੇਖੋ ਕਿ ਉਸ ਦਿਸ਼ਾ ਵਿੱਚ ਅਸੀਂ ਕਿੰਨਾ ਅੱਗੇ ਵਧੇ ਹਾਂ।  ਅਤੇ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਇਹ ਸਮੀਖਿਆ ਪਾਲਿਸੀ ਅਤੇ ਪ੍ਰੋਗਰਾਮਸ ਦੇ ਲੈਵੇਲ ‘ਤੇ ਹੀ ਨਹੀਂ ਹੋਣੀ ਚਾਹੀਦੀ ਹੈ।  ਬਲਕਿ ਇਹ ਸਮੀਖਿਆ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ‘ਤੇ ਵੀ ਹੋਣੀ ਚਾਹੀਦੀ ਹੈ,ਅਤੇ ਬੀਤੇ ਇੱਕ ਸਾਲ ਦੀਆਂ ਖੇਡ ਉਪਲਬਧੀਆਂ ‘ਤੇ ਵੀ ਹੋਣੀ ਚਾਹੀਦੀ ਹੈ।

 

ਸਾਥੀਓ,

ਇਹ ਗੱਲ ਠੀਕ ਹੈ ਕਿ ਪਿਛਲੇ ਇੱਕ ਸਾਲ ਵਿੱਚ ਭਾਰਤੀ ਐਥਲੀਟਸ ਅਤੇ ਖਿਡਾਰੀਆਂ ਨੇ ਕਈ international sports events ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਸਾਨੂੰ ਇਨ੍ਹਾਂ ਉਪਲਬਧੀਆਂ ਨੂੰ ਸੈਲੀਬ੍ਰੇਟ ਕਰਨਦੇ ਨਾਲ ਹੀ ਇਹ ਵੀ ਸੋਚਣਾ ਹੈ ਕਿ ਅਸੀਂ ਆਪਣੇ ਖਿਡਾਰੀਆਂ ਦੀਹੋਰ ਜ਼ਿਆਦਾ ਮਦਦ ਕਿਵੇਂ ਕਰ ਸਕਦੇ ਹਾਂ।  ਆਉਣ ਵਾਲੇ ਸਮੇਂ ਵਿੱਚ,  Squash World cup ,  Hockey Asian Champions Trophy ,  Asian Youth  &  Junior Weightlifting Championship,  ਅਜਿਹੇ ਆਯੋਜਨਾਂ ਵਿੱਚ ਤੁਹਾਡੇ ਮੰਤਰਾਲਾ ਅਤੇ ਤੁਹਾਡੇ ਵਿਭਾਗਾਂ ਦੀਆਂ ਤਿਆਰੀਆਂ ਦੀ ਪਰੀਖਿਆ ਹੋਣੀ ਹੈ।  ਠੀਕ ਹੈ,  ਖਿਡਾਰੀ ਆਪਣੀ ਤਿਆਰੀ ਕਰ ਰਹੇ ਹਨ ਲੇਕਿਨ ਹੁਣ ਸਪੋਰਟਸ ਟੂਰਨਾਮੈਂਟਸ ਨੂੰ ਲੈ ਕੇ ਸਾਡੇ ਮੰਤਰਾਲਿਆ ਨੂੰ ਵੀ ਅਲੱਗ ਅਪ੍ਰੋਚ ਨਾਲ ਕੰਮ ਕਰਨਾ ਹੋਵੇਗਾ।  ਜਿਵੇਂ ਫੁੱਟਬਾਲ ਅਤੇ ਹਾਕੀ ਜਿਹੀਆਂ ਖੇਡਾਂ ਵਿੱਚ man to man marking ਹੁੰਦੀ ਹੈ,  ਵੈਸੇ ਹੀ ਤੁਹਾਨੂੰ ਸਾਰਿਆਂ ਨੂੰ Match to Match ਮਾਰਕਿੰਗ ਕਰਨੀ ਹੋਵੇਗੀ ,ਹਰ ਟੂਰਨਾਮੈਂਟ ਲਈ ਅਲੱਗ ਰਣਨੀਤੀ ਬਣਾਉਣੀ ਹੋਵੇਗੀ।  ਤੁਹਾਨੂੰ ਹਰ ਟੂਰਨਾਂਮੈਂਟ ਦੇ ਹਿਸਾਬ ਨਾਲ ਸਪੋਰਟਸ ਇਨਫ੍ਰਾਸਟ੍ਰਕਚਰ,  ਸਪੋਰਟਸ ਟ੍ਰੇਨਿੰਗ ‘ਤੇ ਫੋਕਸ ਕਰਨਾ ਹੋਵੇਗਾ। ਤੁਹਾਨੂੰ short term,  medium term ਅਤੇ long term goals ਵੀ ਤੈਅ ਕਰਨੇ ਹੋਣਗੇ।

 

ਸਾਥੀਓ,

ਖੇਡਾਂ ਦੀ ਇੱਕ ਵਿਸ਼ੇਸ਼ਤਾ ਹੋਰ ਹੁੰਦੀ ਹੈ ।  ਇਕੱਲਾ ਕੋਈ ਖਿਡਾਰੀ ਲਗਾਤਾਰ ਪ੍ਰੈਕਟਿਸ ਕਰਕੇ ਫਿਟਨੈੱਸ ਤਾਂ ਪ੍ਰਾਪਤ ਕਰ ਸਕਦਾ ਹੈ, ਲੇਕਿਨ ਬਿਹਤਰੀਨ ਪ੍ਰਦਰਸ਼ਨ ਦੇ ਲਈ ਉਸਦਾ ਲਗਾਤਾਰ ਖੇਡਣਾ ਵੀ ਜ਼ਰੂਰੀ ਹੈ।  ਇਸਲਈ ਸਥਾਨਕ ਪੱਧਰ ‘ਤੇ ਜ਼ਿਆਦਾ ਤੋਂ ਜ਼ਿਆਦਾ ਕੰਪਟੀਸ਼ਨ ਹੋਣ,  ਸਪੋਰਟਸ ਟੂਰਨਾਮੈਂਟਸ ਹੋਣ, ਇਹ ਵੀ ਜ਼ਰੂਰੀ ਹੈ।  ਇਸ ਤੋਂ ਖਿਡਾਰੀਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਖੇਡ ਮੰਤਰੀ  ਦੇ ਤੌਰ‘ਤੇ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਸੇ ਵੀ ਖੇਡ ਪ੍ਰਤਿਭਾ ਦੀ ਅਣਦੇਖੀ ਨਾ ਹੋਵੇ।

 

ਸਾਥੀਓ,

ਆਪਣੇ ਦੇਸ਼  ਦੇ ਹਰ ਪ੍ਰਤਿਭਾਸ਼ਾਲੀ ਖਿਡਾਰੀ ਨੂੰ quality sports infrastructure ਦੇਣਾ,  ਸਾਡਾ ਸਭ ਦਾ ਫਰਜ਼ ਹੈ। ਇਸਦੇ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਮਿਲਕੇ ਕੰਮ ਕਰਨਾ ਹੋਵੇਗਾ।  ਖੇਲੋ ਇੰਡੀਆ ਸਕੀਮ ਨੇ ਜ਼ਿਲ੍ਹਾ ਪੱਧਰ ‘ਤੇsports infrastructure,  ਜ਼ਰੂਰ ਕੁਝ ਬਿਹਤਰ ਕੀਤਾ ਹੈ।  ਲੇਕਿਨ ਹੁਣ ਇਸ ਪ੍ਰਯਾਸ ਨੂੰ ਅਸੀਂ ਬਲਾਕ ਲੈਵਲ ‘ਤੇ ਲੈ ਕੇ ਜਾਣਾ ਹੈ।  ਇਸਵਿੱਚ ਪ੍ਰਾਈਵੇਟ ਸੈਕਟਰ ਸਮੇਤ ਸਾਰੇ stakeholders ਦੀ ਭਾਗੀਦਾਰੀ ਮਹੱਤਵਪੂਰਣ ਹੈ।  ਇੱਕ ਵਿਸ਼ਾ ਨੈਸ਼ਨਲ ਯੂਥ ਫੈਸਟੀਵਲ ਦਾ ਵੀ ਹੈ।  ਇਸਨੂੰ ਜ਼ਿਆਦਾ effective ਬਣਾਉਣ ਦੇ ਲਈ,  ਨਵੇਂ ਸਿਰੇ ਤੋਂ ਸੋਚਿਆ ਜਾਣਾ ਚਾਹੀਦਾ ਹੈ।  ਰਾਜਾਂ ਵਿੱਚ ਜੋ ਇਸ ਤਰ੍ਹਾਂ  ਦੇ ਪ੍ਰੋਗਰਾਮ ਹੁੰਦੇ ਹਨ,  ਉਹ ਸਿਰਫ ਰਸਮੀ ਨਾ ਬਨਣ,  ਇਹ ਜ਼ਰੂਰਦੇਖਿਆ ਜਾਣਾ ਚਾਹੀਦਾ ਹੈ।  ਜਦੋਂ ਚਾਰੇ ਪਾਸੇ, ਇਸ ਤਰ੍ਹਾਂ ਦੇਪ੍ਰਯਾਸ ਹੋਣਗੇ , ਤਾਂ ਹੀ ਭਾਰਤ ਇੱਕ leading Sports country  ਦੇ ਤੌਰ ‘ਤੇ ਸਥਾਪਿਤ ਹੋ ਪਾਵੇਗਾ।

 

ਸਾਥੀਓ,

ਸਪੋਰਟਸ ਨੂੰ ਲੈ ਕੇ ਅੱਜ ਨੌਰਥ ਈਸਟ ਵਿੱਚ ਜੋ ਕੰਮ ਹੋ ਰਿਹਾ ਹੈ,  ਉਹ ਵੀ ਤੁਹਾਡੇ ਲਈ ਇੱਕ ਵੱਡੀ ਪ੍ਰੇਰਣਾ ਹੈ। ਸਪੋਰਟਸ ਇਨਫ੍ਰਾਸਟ੍ਰਕਚਰ ਨਾਲ ਜੁੜੇ 400 ਕਰੋੜਤੋਂ ਜ਼ਿਆਦਾ ਦੇ ਪ੍ਰੋਜੈਕਟ ਅੱਜ ਉੱਤਰ ਪੂਰਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਇੰਫਾਲ ਦੀ National Sports University ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਵੇਗੀ।  Khelo India Scheme ਅਤੇ TOPS ਜਿਹੇ ਪ੍ਰਯਾਸਾਂ ਨੇ ਇਸਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ।  ਨੌਰਥਈਸਟ  ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 2 ਖੇਲੋ ਇੰਡੀਆ ਸੈਂਟਰ,  ਅਤੇ ਹਰ ਰਾਜ ਵਿੱਚ ਖੇਲੋ ਇੰਡੀਆ State Centre of Excellence ਦੀ ਸਥਾਪਨਾ ਕੀਤੀ ਜਾ ਰਹੀ ਹੈ।  ਇਹ ਪ੍ਰਯਾਸਖੇਡ ਜਗਤ ਵਿੱਚ ਇੱਕ ਨਵੇਂ ਭਾਰਤ ਦੀ ਬੁਨਿਆਦ ਬਣਨਗੇ,  ਦੇਸ਼ ਨੂੰ ਇੱਕ ਨਵੀਂ ਪਹਿਚਾਣ ਦੇਣਗੇ।  ਤੁਸੀਂ  ਆਪਣੇ-ਆਪਣੇ ਰਾਜਾਂ ਵਿੱਚ ਵੀ ਇਸ ਤਰ੍ਹਾਂ ਦੇ ਕੰਮਾਂ ਨੂੰ ਹੋਰ ਗਤੀ ਦੇਣੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਚਿੰਤਨ ਸ਼ਿਵਿਰ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਏਗਾ।  ਇਸ ਵਿਸ਼ਵਾਸ  ਦੇ ਨਾਲ ,  ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ!

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • B.Lakshmana April 25, 2023

    It is said average age of youth in INDIAis ten years younger than CHINA.INDIA is bubbling with young and energetic youths.Their strength should be properly tapped and utilised to make MADE IN INDIA a grand success.
  • Bibekananda Mahanta April 25, 2023

    🚩🙏ଜୟ ଶ୍ରୀ ରାମ 🙏🚩
  • Nagendra Kumar Voruganty April 25, 2023

    JAI BJP and MODIJI
  • Anil Mishra Shyam April 25, 2023

    Ram Ram 🙏🙏 g
  • Kuldeep Yadav April 25, 2023

    આદરણીય પ્રધામંત્રીશ્રી નરેન્દ્ર મોદીજી ને મારા નમસ્કાર મારુ નામ કુલદીપ અરવિંદભાઈ યાદવ છે. મારી ઉંમર ૨૪ વર્ષ ની છે. એક યુવા તરીકે તમને થોડી નાની બાબત વિશે જણાવવા માંગુ છું. ઓબીસી કેટેગરી માંથી આવતા કડીયા કુંભાર જ્ઞાતિના આગેવાન અરવિંદભાઈ બી. યાદવ વિશે. અમારી જ્ઞાતિ પ્યોર બીજેપી છે. છતાં અમારી જ્ઞાતિ ના કાર્યકર્તાને પાર્ટીમાં સ્થાન નથી મળતું. એવા એક કાર્યકર્તા વિશે જણાવું. ગુજરાત રાજ્ય ના અમરેલી જિલ્લામાં આવેલ સાવરકુંડલા શહેર ના દેવળાના ગેઈટે રહેતા અરવિંદભાઈ યાદવ(એ.બી.યાદવ). જન સંઘ વખત ના કાર્યકર્તા છેલ્લાં ૪૦ વર્ષ થી સંગઠનની જવાબદારી સંભાળતા હતા. ગઈ ૩ ટર્મ થી શહેર ભાજપના મહામંત્રી તરીકે જવાબદારી કરેલી. ૪૦ વર્ષ માં ૧ પણ રૂપિયાનો ભ્રષ્ટાચાર નથી કરેલો અને જે કરતા હોય એનો વિરોધ પણ કરેલો. આવા પાયાના કાર્યકર્તાને અહીંના ભ્રષ્ટાચારી નેતાઓ એ ઘરે બેસાડી દીધા છે. કોઈ પણ પાર્ટીના કાર્યકમ હોય કે મિટિંગ એમાં જાણ પણ કરવામાં નથી આવતી. એવા ભ્રષ્ટાચારી નેતા ને શું ખબર હોય કે નરેન્દ્રભાઇ મોદી દિલ્હી સુધી આમ નમ નથી પોચિયા એની પાછળ આવા બિન ભ્રષ્ટાચારી કાર્યકર્તાઓ નો હાથ છે. આવા પાયાના કાર્યકર્તા જો પાર્ટી માંથી નીકળતા જાશે તો ભવિષ્યમાં કોંગ્રેસ જેવો હાલ ભાજપ નો થાશે જ. કારણ કે જો નીચે થી સાચા પાયા ના કાર્યકર્તા નીકળતા જાશે તો ભવિષ્યમાં ભાજપને મત મળવા બોવ મુશ્કેલ છે. આવા ભ્રષ્ટાચારી નેતાને લીધે પાર્ટીને ભવિષ્યમાં બોવ મોટું નુકશાન વેઠવું પડશે. એટલે પ્રધામંત્રીશ્રી નરેન્દ્ર મોદીજી ને મારી નમ્ર અપીલ છે કે આવા પાયા ના અને બિન ભ્રષ્ટાચારી કાર્યકર્તા ને આગળ મૂકો બાકી ભવિષ્યમાં ભાજપ પાર્ટી નો નાશ થઈ જાશે. એક યુવા તરીકે તમને મારી નમ્ર અપીલ છે. આવા કાર્યકર્તાને દિલ્હી સુધી પોચડો. આવા કાર્યકર્તા કોઈ દિવસ ભ્રષ્ટાચાર નઈ કરે અને લોકો ના કામો કરશે. સાથે અતિયારે અમરેલી જિલ્લામાં બેફામ ભ્રષ્ટાચાર થઈ રહીયો છે. રોડ રસ્તા ના કામો સાવ નબળા થઈ રહિયા છે. પ્રજાના પરસેવાના પૈસા પાણીમાં જાય છે. એટલા માટે આવા બિન ભ્રષ્ટાચારી કાર્યકર્તા ને આગળ લાવો. અમરેલી જિલ્લામાં નમો એપ માં સોવ થી વધારે પોઇન્ટ અરવિંદભાઈ બી. યાદવ(એ. બી.યાદવ) ના છે. ૭૩ હજાર પોઇન્ટ સાથે અમરેલી જિલ્લામાં પ્રથમ છે. એટલા એક્ટિવ હોવા છતાં પાર્ટીના નેતાઓ એ અતિયારે ઝીરો કરી દીધા છે. આવા કાર્યકર્તા ને દિલ્હી સુધી લાવો અને પાર્ટીમાં થતો ભ્રષ્ટાચારને અટકાવો. જો ખાલી ભ્રષ્ટાચાર માટે ૩૦ વર્ષ નું બિન ભ્રષ્ટાચારી રાજકારણ મૂકી દેતા હોય તો જો મોકો મળે તો દેશ માટે શું નો કરી શકે એ વિચારી ને મારી નમ્ર અપીલ છે કે રાજ્ય સભા માં આવા નેતા ને મોકો આપવા વિનંતી છે એક યુવા તરીકે. બાકી થોડા જ વર્ષો માં ભાજપ પાર્ટી નું વર્ચસ્વ ભાજપ ના જ ભ્રષ્ટ નેતા ને લીધે ઓછું થતું જાશે. - અરવિંદ બી. યાદવ (એ.બી યાદવ) પૂર્વ શહેર ભાજપ મહામંત્રી જય હિન્દ જય ભારત જય જય ગરવી ગુજરાત આપનો યુવા મિત્ર લી.. કુલદીપ અરવિંદભાઈ યાદવ
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide