ਸਮਿਟ ਆਵੑ ਸਕਸੈੱਸ ਪਵੇਲੀਅਨ, ਸਾਇੰਸ ਸਿਟੀ ਦਾ ਉਦਘਾਟਨ ਕੀਤਾ
ਉਦਯੋਗ ਜਗਤ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ
"ਵਾਈਬ੍ਰੈਂਟ ਗੁਜਰਾਤ ਸਿਰਫ ਇੱਕ ਬ੍ਰਾਂਡਿੰਗ ਈਵੈਂਟ ਨਹੀਂ ਹੈ, ਬਲਕਿ ਇਸ ਤੋਂ ਵੀ ਵੱਧ ਇਹ ਇੱਕ ਬੌਂਡਿੰਗ ਈਵੈਂਟ ਹੈ"
"ਅਸੀਂ ਸਿਰਫ਼ ਪੁਨਰ ਨਿਰਮਾਣ ਬਾਰੇ ਹੀ ਨਹੀਂ ਸੋਚ ਰਹੇ ਸੀ, ਬਲਕਿ ਰਾਜ ਦੇ ਭਵਿੱਖ ਲਈ ਵੀ ਯੋਜਨਾ ਬਣਾ ਰਹੇ ਸੀ ਅਤੇ ਅਸੀਂ ਵਾਈਬ੍ਰੈਂਟ ਗੁਜਰਾਤ ਸਮਿਟ ਨੂੰ ਇਸਦੇ ਲਈ ਮੁੱਖ ਮਾਧਿਅਮ ਬਣਾਇਆ"
"ਗੁਜਰਾਤ ਦਾ ਮੁੱਖ ਆਕਰਸ਼ਣ ਸੁਸ਼ਾਸਨ, ਨਿਰਪੱਖ ਅਤੇ ਨੀਤੀ-ਸੰਚਾਲਿਤ ਸ਼ਾਸਨ, ਵਿਕਾਸ ਅਤੇ ਪਾਰਦਰਸ਼ਤਾ ਦੀ ਬਰਾਬਰੀ ਵਾਲੀ ਵਿਵਸਥਾ ਸੀ"
“ਵਾਈਬ੍ਰੈਂਟ ਗੁਜਰਾਤ ਦੀ ਸਫਲਤਾ ਦੇ ਮੁੱਖ ਤੱਤ ਵਿਚਾਰ, ਕਲਪਨਾ ਅਤੇ ਲਾਗੂਕਰਨ ਹਨ”
"ਵਾਈਬ੍ਰੈਂਟ ਗੁਜਰਾਤ ਇੱਕ ਵਾਰ ਦੇ ਈਵੈਂਟ ਦੀ ਬਜਾਏ ਇੱਕ ਸੰਸਥਾ ਬਣ ਗਿਆ ਹੈ"
"ਭਾਰਤ ਨੂੰ ਦੁਨੀਆ ਦਾ ਵਿਕਾਸ ਇੰਜਨ ਬਣਾਉਣ ਦਾ 2014 ਦਾ ਲਕਸ਼ ਅੰਤਰਰਾਸ਼ਟਰੀ ਏਜੰਸੀਆਂ ਅਤੇ ਮਾਹਿਰਾਂ ਵਿੱਚ ਗੂੰਜਾਏਮਾਨ ਹੋ ਰਿਹਾ ਹੈ"
"ਅਗਲੇ 20 ਸਾਲ ਪਿਛਲੇ 20 ਵਰ੍ਹਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ"

ਮੰਚ ‘ਤੇ ਵਿਰਾਜਮਾਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪਦੇਂਰ ਭਾਈ ਪਟੇਲ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀ ਆਰ ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀਗਣ, ਉਦਯੋਗ ਜਗਤ ਦੇ ਸਾਰੇ ਸੀਨੀਅਰ ਸਾਥੀ, ਹੋਰ ਮਹਾਨੁਭਾਵ ਅਤੇ ਇੱਥੇ ਮੌਜੂਦ ਸਾਰੇ ਮੇਰੇ ਪਰਿਵਾਰਜਨ।

 

20 ਸਾਲ ਪਹਿਲਾਂ ਅਸੀਂ ਇੱਕ ਛੋਟਾ-ਜਿਹਾ ਬੀਜ ਬੋਇਆ ਸੀ। ਅੱਜ ਉਹ ਇੰਨਾ ਵਿਸ਼ਾਲ ਅਤੇ ਵੱਡਾ ਵਾਈਬ੍ਰੈਂਟ ਬਰਗਦ ਦਾ ਰੁੱਖ ਬਣ ਗਿਆ ਹੈ। Vibrant Gujarat Summit ਦੇ 20 ਸਾਲ ਪੂਰੇ ਹੋਣ ‘ਤੇ ਅੱਜ ਤੁਹਾਡੇ ਵਿੱਚ ਆ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਨੂੰ ਯਾਦ ਹੈ, ਵਰ੍ਹਿਆਂ ਪਹਿਲਾਂ ਮੈਂ ਇੱਕ ਵਾਰ ਕਿਹਾ ਸੀ Vibrant Gujarat ਇਹ ਸਿਰਫ branding ਦਾ ਆਯੋਜਨ ਭਰ ਨਹੀਂ ਹੈ, ਬਲਕਿ ਇਸ ਤੋਂ ਵਧ ਕੇ bonding ਦਾ ਆਯੋਜਨ ਹੈ। ਦੁਨੀਆ ਦੇ ਲਈ ਇਹ ਸਫਲ summit ਇੱਕ brand ਹੋ ਸਕਦੀ ਹੈ, ਲੇਕਿਨ ਮੇਰੇ ਲਈ ਇਹ ਇੱਕ ਮਜ਼ਬੂਤ bond ਦਾ ਪ੍ਰਤੀਕ ਹੈ। ਇਹ ਉਹ bond ਹੈ ਜੋ ਮੇਰੇ ਅਤੇ ਗੁਜਰਾਤ ਦੇ 7 ਕਰੋੜ ਨਾਗਰਿਕਾਂ ਨਾਲ, ਉਨ੍ਹਾਂ ਦੀ ਸਮਰੱਥਾ ਨਾਲ ਜੁੜਿਆ ਹੈ। ਇਹ ਉਹ bond ਹੈ, ਜੋ ਮੇਰੇ ਲਈ ਉਨ੍ਹਾਂ ਦੇ ਅਸੀਮ ਸਨੇਹ ‘ਤੇ ਅਧਾਰਿਤ ਹੈ।

 

ਸਾਥੀਓ,

ਅੱਜ ਮੈਨੂੰ ਸਵਾਮੀ ਵਿਵੇਕਾਨੰਦ ਜੀ ਦੀ ਵੀ ਇੱਕ ਗੱਲ ਯਾਦ ਆ ਰਹੀ ਹੈ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਹਰ ਕੰਮ ਨੂੰ ਤਿੰਨ ਪੜਾਵਾਂ ਤੋਂ ਗੁਜਰਨਾ ਪੈਂਦਾ ਹੈ। “ਪਹਿਲਾਂ ਲੋਕ ਉਸ ਦਾ ਉਪਹਾਸ ਉੜਾਉਂਦੇ ਹਨ, ਫਿਰ ਉਸ ਦਾ ਵਿਰੋਧ ਕਰਦੇ ਹਨ ਅਤੇ ਫਿਰ ਉਸ ਨੂੰ ਸਵੀਕਾਰ ਕਰ ਲੈਂਦੇ ਹਨ। ਅਤੇ ਖਾਸ ਤੌਰ ‘ਤੇ ਜਦੋਂ, ਤਦ ਉਹ Idea ਉਸ ਸਮੇਂ ਤੋਂ ਅੱਗੇ ਦਾ ਹੋਵੇ। 20 ਵਰ੍ਹੇ ਇੱਕ ਲੰਬਾ ਕਾਲਖੰਡ ਹੁੰਦਾ ਹੈ। ਅੱਜ ਦੀ generation ਦੇ ਯੁਵਾ ਸਾਥੀਆਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ 2001 ਵਿੱਚ ਆਏ ਭਿਆਨਕ ਭੁਚਾਲ ਦੇ ਬਾਅਦ ਗੁਜਰਾਤ ਦੀ ਸਥਿਤੀ ਕੀ ਸੀ। ਭੁਚਾਲ ਤੋਂ ਪਹਿਲਾਂ ਗੁਜਰਾਤ ਲੰਬੇ ਸਮੇਂ ਤੱਕ ਅਕਾਲ ਦੀ ਭਿਆਨਕ ਸਥਿਤੀ ਨਾਲ ਜੂਝ ਰਿਹਾ ਸੀ। ਇਸ ਦੇ ਬਾਅਦ ਜੋ ਭੁਚਾਲ ਆਇਆ, ਉਸ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ, ਉਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ। ਅਕਾਲ ਅਤੇ ਭੁਚਾਲ ਦੇ ਇਲਾਵਾ ਉਸੇ ਸਮੇਂ ਗੁਜਰਾਤ ਵਿੱਚ ਇੱਕ ਹੋਰ ਵੱਡੀ ਘਟਨਾ ਹੋਈ।

 

ਮਾਧਵਪੁਰਾ ਮਰਕੇਂਟਾਈਲ ਕੋਆਪਰੇਟਿਵ ਬੈਂਕ collapse ਹੋ ਗਿਆ, ਇਸ ਦੀ ਵਜ੍ਹਾ ਨਾਲ 133 ਅਤੇ cooperative bank ਵਿੱਚ ਇਹ ਤੂਫਾਨ ਛਾ ਗਿਆ। ਪੂਰੇ ਗੁਜਰਾਤ ਦੇ ਆਰਥਿਕ ਜੀਵਨ ਵਿੱਚ ਹਾਹਾਕਾਰ ਮਚਿਆ ਹੋਇਆ ਸੀ। ਇੱਕ ਤਰ੍ਹਾਂ ਨਾਲ ਗੁਜਰਾਤ ਦਾ financial sector ਸੰਕਟ ਵਿੱਚ ਆ ਗਿਆ ਸੀ। ਉਸ ਸਮੇਂ ਮੈਂ ਪਹਿਲੀ ਵਾਰ ਵਿਧਾਇਕ ਬਣਿਆ ਸੀ, ਮੇਰੇ ਲਈ ਇਹ ਭੂਮਿਕਾ ਵੀ ਨਵੀਂ ਸੀ, ਸ਼ਾਸਨ ਚਲਾਉਣ ਦਾ ਕੋਈ ਅਨੁਭਵ ਨਹੀਂ ਸੀ। ਲੇਕਿਨ ਚੁਣੌਤੀ ਬਹੁਤ ਵੱਡੀ ਸੀ। ਇਸੇ ਵਿੱਚ ਇੱਕ ਹੋਰ ਘਟਨਾ ਹੋ ਗਈ। ਗੋਧਰਾ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਅਤੇ ਉਸ ਦੇ ਬਾਅਦ ਦੀਆਂ ਸਥਿਤੀਆਂ ਵਿੱਚ ਗੁਜਰਾਤ ਹਿੰਸਾ ਦੀ ਅੱਗ ਵਿੱਚ ਜਲ ਉਠਿਆ। ਅਜਿਹੇ ਵਿਕਟ ਹਾਲਾਤ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇਗੀ।

 

ਮੁੱਖ ਮੰਤਰੀ ਦੇ ਤੌਰ ‘ਤੇ ਭਲੇ ਉਸ ਸਮੇਂ ਮੇਰੇ ਕੋਲ ਜ਼ਿਆਦਾ ਅਨੁਭਵ ਨਹੀਂ ਸੀ ਲੇਕਿਨ ਮੇਰਾ ਗੁਜਰਾਤ ‘ਤੇ, ਆਪਣੇ ਗੁਜਰਾਤ ਦੇ ਲੋਕਾਂ ‘ਤੇ ਅਟੁੱਟ ਭਰੋਸਾ ਸੀ। ਹਾਲਾਕਿ ਜੋ ਲੋਕ ਏਜੰਡਾ ਲੈ ਕੇ ਚਲਦੇ ਹਨ, ਉਹ ਉਸ ਸਮੇਂ ਵੀ ਘਟਨਾਵਾਂ ਦਾ ਆਪਣੇ ਤਰੀਕੇ ਨਾਲ analysis ਕਰਨ ਵਿੱਚ ਜੁਟੇ ਹੋਏ ਸਨ। ਇਹ ਕਿਹਾ ਗਿਆ ਕਿ ਗੁਜਰਾਤ ਤੋਂ ਯੁਵਾ, ਗੁਜਰਾਤ ਤੋਂ ਉਦਯੋਗ, ਗੁਜਰਾਤ ਤੋਂ ਵਪਾਰੀ ਸਭ ਬਾਹਰ ਚਲੇ ਜਾਣਗੇ, ਪਲਾਯਨ (ਪ੍ਰਵਾਸ) ਕਰਕੇ ਜਾਣਗੇ ਅਤੇ ਗੁਜਰਾਤ ਤਾਂ ਅਜਿਹਾ ਬਰਬਾਦ ਹੋਵੇਗਾ ਅਜਿਹਾ ਬਰਬਾਦ ਹੋਵੇਗਾ ਕਿ ਦੇਸ਼ ਦੇ ਲਈ ਬਹੁਤ ਵੱਡਾ ਬੋਝ ਬਣ ਜਾਵੇਗਾ। ਦੁਨੀਆ ਵਿੱਚ ਗੁਜਰਾਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ। ਇੱਕ ਨਿਰਾਸ਼ਾ ਦਾ ਮਾਹੌਲ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਹਾ ਗਿਆ ਕਿ ਗੁਜਰਾਤ ਕਦੇ ਵੀ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਪਾਵੇਗਾ। ਉਸ ਸੰਕਟ ਵਿੱਚ ਵੀ ਮੈਂ ਸੰਕਲਪ ਲਿਆ ਕਿ ਭਾਵੇਂ ਸਥਿਤੀਆਂ ਜਿਹੋ ਜਿਹੀਆਂ ਵੀ ਹੋਣ, ਗੁਜਰਾਤ ਨੂੰ ਇਸ ਤੋਂ ਬਾਹਰ ਕੱਢ ਕੇ ਹੀ ਰਹਾਂਗਾ।

 

 ਅਸੀਂ ਗੁਜਰਾਤ ਦੇ ਮੁੜ-ਨਿਰਮਾਣ ਹੀ ਨਹੀਂ, ਬਲਕਿ ਉਸ ਦੇ ਅੱਗੇ ਦੀ ਸੋਚ ਰਹੇ ਸਨ। ਅਤੇ ਇਸ ਦਾ ਇੱਕ ਪ੍ਰਮੁੱਖ ਮਾਧਿਅਮ ਅਸੀਂ ਬਣਾਇਆ Vibrant Gujarat Summit ਨੂੰ। ਇਹ ਗੁਜਰਾਤ ਦਾ ਆਤਮਵਿਸ਼ਵਾਸ ਵਧਾਉਣ ਅਤੇ ਉਸ ਦੇ ਜ਼ਰੀਏ ਵਿਸ਼ਵ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਦਾ ਇਹ ਮਾਧਿਅਮ ਬਣ ਗਿਆ। ਇਹ ਗੁਜਰਾਤ ਸਰਕਾਰ ਦੀ ਫੈਸਲੇ ਪ੍ਰਕਿਰਿਆ ਅਤੇ focused approach ਨੂੰ, ਪੂਰੀ ਦੁਨੀਆ ਨੂੰ ਦਿਖਾਉਣ ਦਾ ਇੱਕ ਮਾਧਿਅਮ ਬਣਿਆ। ਇਹ ਗੁਜਰਾਤ ਸਹਿਤ ਭਾਰਤ ਦੀ ਉਦਯੋਗਿਕ ਸਮਰੱਥਾ ਨੂੰ ਵਿਸ਼ਵ ਦੇ ਸਾਹਮਣੇ ਉਜਾਗਰ ਕਰਨ ਦਾ ਮਾਧਿਅਮ ਬਣਿਆ।

 

 ਇਹ ਭਾਰਤ ਵਿੱਚ ਮੌਜੂਦ ਅਲੱਗ-ਅਲੱਗ sectors ਦੀਆਂ ਅਸੀਮਿਤ ਸੰਭਾਵਨਾਵਾਂ ਨੂੰ ਦਿਖਾਉਣ ਦਾ ਮਾਧਿਅਮ ਬਣਿਆ। ਇਹ ਭਾਰਤ ਦੇ talent ਨੂੰ ਦੇਸ਼ ਦੇ ਅੰਦਰ ਉਪਯੋਗ ਕਰਨ ਦਾ ਮਾਧਿਅਮ ਬਣਿਆ। ਇਹ ਭਾਰਤ ਦੀ ਬ੍ਰਹਮਤਾ, ਸ਼ਾਨਦਾਰ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਨੂੰ ਦਿਖਾਉਣ ਦਾ ਇੱਕ ਹੋਰ ਮਾਧਿਅਮ ਬਣ ਗਿਆ। ਅਸੀਂ ਕਿੰਨੀਆਂ ਬਾਰੀਕੀਆਂ ਨਾਲ ਕੰਮ ਕੀਤਾ ਉਸ ਦੀ ਉਦਾਹਰਣ Vibrant Gujarat ਦੀ timing ਵੀ ਹੈ। ਅਸੀਂ ਵਾਈਬ੍ਰੈਂਟ ਗੁਜਰਾਤ ਤਦ ਕੀਤਾ ਜਦੋਂ ਗੁਜਰਾਤ ਵਿੱਚ ਨਵਰਾਤ੍ਰੀ ਅਤੇ ਗਰਬਾ ਦੀ ਧੂਮ ਰਹਿੰਦੀ ਹੈ। ਅਸੀਂ ਇਸ ਗੁਜਰਾਤ ਦੇ ਉਦਯੋਗਿਕ ਵਿਕਾਸ ਦਾ ਪਰਵ ਬਣਾ ਦਿੱਤਾ।

 

ਸਾਥੀਓ,

ਅੱਜ ਮੈਂ ਆਪ ਸਭ ਨੂੰ ਇੱਕ ਹੋਰ ਗੱਲ ਯਾਦ ਦਿਵਾਉਣਾ ਚਾਹੁੰਦਾ ਹਾਂ। 20 ਸਾਲ ਹੋ ਰਹੇ ਹਨ, ਹਰ ਤਰ੍ਹਾਂ ਦੀ ਖੱਟੀਆਂ-ਮਿੱਠੀਆਂ ਯਾਦਾਂ ਆਉਣਾ ਬਹੁਤ ਸੁਭਾਵਿਕ ਹੈ। ਅੱਜ ਦੁਨੀਆ Vibrant Gujarat ਦੀ ਸਫ਼ਲਤਾ ਦੇਖ ਰਹੀ ਹੈ। ਲੇਕਿਨ Vibrant Gujarat ਦਾ ਆਯੋਜਨ ਅਜਿਹੇ ਮਾਹੌਲ ਵਿੱਚ ਕੀਤਾ ਗਿਆ, ਜਦੋਂ ਤਦ ਦੀ ਕੇਂਦਰ ਸਰਕਾਰ ਵੀ ਗੁਜਰਾਤ ਦੇ ਵਿਕਾਸ ਨੂੰ ਲੈ ਕੇ ਬੇਰੁਖੀ ਦਿਖਾਉਂਦੀ ਸੀ। ਮੈਂ ਹਮੇਸ਼ਾ ਹੀ ਕਿਹਾ ਹੈ ਕਿ ਗੁਜਰਾਤ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ। ਲੇਕਿਨ ਉਸ ਸਮੇਂ ਕੇਂਦਰ ਸਰਕਾਰ ਚਲਾਉਣ ਵਾਲੇ ਗੁਜਰਾਤ ਦੇ ਵਿਕਾਸ ਨੂੰ ਵੀ ਰਾਜਨੀਤੀ ਨਾਲ ਜੋੜ ਕੇ ਦੇਖਦੇ ਸਨ। ਕੇਂਦਰ ਸਰਕਾਰ ਦੇ ਮੰਤਰੀ ਤਦ Vibrant Gujarat Summit ਵਿੱਚ ਆਉਣ ਤੋਂ ਮਨ੍ਹਾ ਕਰਦਿਆਂ ਕਰਦੇ ਸਨ।

 

ਵਿਅਕਤੀਗਤ ਤੌਰ ‘ਤੇ ਤਾਂ ਮੈਨੂੰ ਦੱਸਦੇ ਸਨ ਕਿ ਨਹੀਂ ਨਹੀਂ ਅਸੀਂ ਜ਼ਰੂਰ ਆਵਾਂਗੇ, ਪਤਾ ਨਹੀਂ ਪਿੱਛੇ ਤੋਂ ਡੰਡਾ ਚਲਦਾ ਸੀ ਉਹ ਨਾ ਕਰ ਦਿੰਦੇ ਸਨ। ਸਹਿਯੋਗ ਤਾਂ ਦੂਰ ਦੀ ਗੱਲ, ਉਹ ਰੋੜੇ ਅਟਕਾਉਣ ਵਿੱਚ ਲਗੇ ਰਹਿੰਦੇ ਸਨ। ਵਿਦੇਸ਼ੀ investors ਨੂੰ ਧਮਕਾਇਆ ਜਾਂਦਾ ਸੀ ਕਿ ਗੁਜਰਾਤ ਨਾ ਜਾਓ। ਇੰਨਾ ਡਰਾਉਣ ਦੇ ਬਾਅਦ ਵੀ ਵਿਦੇਸ਼ੀ investors ਗੁਜਰਾਤ ਆਏ। ਜਦਕਿ ਇੱਥੇ ਗੁਜਰਾਤ ਵਿੱਚ ਉਨ੍ਹਾਂ ਨੂੰ ਕੋਈ special incentive ਨਹੀਂ ਦਿੱਤਾ ਜਾਂਦਾ ਸੀ। ਉਹ ਇੱਥੇ ਆਉਂਦੇ ਸਨ, ਕਿਉਂਕਿ ਉਨ੍ਹਾਂ ਨੂੰ ਇੱਥੇ good governance, fair governance, policy driven governance, equal system of growth, ਅਤੇ transparent ਸਰਕਾਰ ਦਾ ਅਨੁਭਵ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਆਉਂਦਾ ਸੀ।

 

ਤੁਸੀਂ ਕਲਪਨਾ ਕਰ ਸਕਦੇ ਹੋ.. ਜਦੋਂ Vibrant Gujarat ਦੀ ਸ਼ੁਰੂਆਤ ਕੀਤੀ ਗਈ ਸੀ, ਤਦ ਗੁਜਰਾਤ ਵਿੱਚ ਵੱਡੇ-ਵੱਡੇ ਹੋਟਲ ਵੀ ਨਹੀਂ ਸਨ ਜਿੱਥੇ ਇੰਨੇ ਸਾਰੇ ਵਿਦੇਸ਼ੀ ਮਹਿਮਾਨਾਂ ਨੂੰ ਰੁਕਵਾਇਆ ਜਾ ਸਕੇ। ਜਦੋਂ ਸਾਰੇ ਸਰਕਾਰੀ ਗੈਸਟ ਹਾਊਸ ਵੀ ਭਰ ਜਾਂਦੇ ਸਨ, ਤਾਂ ਸਾਡੇ ਸਾਹਮਣੇ ਸਵਾਲ ਹੁੰਦਾ ਸੀ ਕਿ ਹੁਣ ਬਾਕੀ ਲੋਕ ਕਿੱਥੇ ਠਹਿਰਣਗੇ। ਅਜਿਹੀ ਸਥਿਤੀ ਵਿੱਚ business houses ਨੂੰ ਮੈਂ ਕਿਹਾ ਭਈ ਜਰਾ ਤੁਹਾਡਾ ਕੋਈ ਗੈਸਟ ਹਾਊਸ ਵਗੈਰ੍ਹਾ ਹੈ ਤਾਂ ਉਹ ਵੀ ਛੱਡ ਦਿਓ ਤਾਕਿ ਉਨ੍ਹਾਂ ਦੇ ਕੰਮ ਆ ਜਾਵੇ। University ਦੇ ਗੈਸਟ ਹਾਊਸ ਤੱਕ ਦਾ ਅਸੀਂ ਉਪਯੋਗ ਕੀਤਾ। ਉਨ੍ਹਾਂ ਦੇ ਗੈਸਟ ਹਾਊਸ ਵਿੱਚ ਮਹਿਮਾਨਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ। ਕੁਝ ਲੋਕਾਂ ਨੂੰ ਬੜੌਦਾ ਵੀ ਠਹਿਰਣਾ ਪਿਆ।

 

ਸਾਥੀਓ,

ਮੈਨੂੰ ਯਾਦ ਹੈ, 2009 ਵਿੱਚ ਜਦੋਂ Vibrant Gujarat ਦਾ ਆਯੋਜਨ ਕੀਤਾ ਗਿਆ, ਤਦ ਪੂਰੀ ਦੁਨੀਆ ਵਿੱਚ ਮੰਦੀ ਦਾ ਮਾਹੌਲ ਸੀ, ਮੰਦੀ ਦੀ ਚਪੇਟ ਵਿੱਚ ਦੁਨੀਆ ਸੀ। ਅਤੇ ਸਭ ਨੇ ਮੈਨੂੰ ਦੱਸਿਆ, ਸਾਡੇ ਅਫਸਰ ਵੀ ਮੈਨੂੰ ਦੱਸ ਰਹੇ ਸਨ ਕਿ ਸਾਹਬ ਇਸ ਵਾਰ Vibrant Gujarat ਸਥਗਿਤ ਕਰ ਦਿਓ, ਫਲੌਪ ਹੋ ਜਾਵੇਗਾ, ਕੋਈ ਨਹੀਂ ਆਵੇਗਾ। ਲੇਕਿਨ ਮੈਂ ਉਸ ਸਮੇਂ ਵੀ ਕਿਹਾ ਜੀ ਨਹੀਂ, ਇਹ ਰੁਕੇਗਾ ਨਹੀਂ, ਇਹ ਹੋਵੇਗਾ, ਅਗਰ ਅਸਫ਼ਲਤਾ ਹੋਵੇਗਾ ਤਾਂ ਆਲੋਚਨਾ ਹੋਵੇਗੀ ਅਤੇ ਕੀ ਹੋਵੇਗਾ, ਲੇਕਿਨ ਆਦਤ ਛੁੱਟਣੀ ਨਹੀਂ ਚਾਹੀਦੀ ਹੈ। ਅਤੇ ਤਦ ਵੀ Vibrant Gujarat Summit ਨੇ ਪੂਰਾ ਵਿਸ਼ਵ ਮੰਦੀ ਦੇ ਦੌਰ ਵਿੱਚ ਸੀ। ਲੇਕਿਨ 2009 ਦੇ Vibrant Gujarat ਵਿੱਚ ਸਫ਼ਲਤਾ ਦਾ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ।

 

ਸਾਥੀਓ,

Vibrant Gujarat ਦੀ ਸਫ਼ਲਤਾ, ਇਸ ਦੀ ਵਿਕਾਸ ਯਾਤਰਾ ਤੋਂ ਵੀ ਸਮਝੀ ਜਾ ਸਕਦੀ ਹੈ। 2003 ਵਿੱਚ ਇਸ ਸਮਿਟ ਨਾਲ ਕੁਝ 100 participants ਅਤੇ delegates ਜੁੜੇ ਸਨ। ਬਹੁਤ ਛੋਟਾ ਜਿਹਾ ਪ੍ਰੋਗਰਾਮ ਸੀ। ਅੱਜ 40 ਹਜ਼ਾਰ ਤੋਂ ਜ਼ਿਆਦਾ participants ਅਤੇ delegates ਇਸ ਸਮਿਟ ਵਿੱਚ ਹਿੱਸਾ ਲੈਂਦੇ ਹਨ। 2003 ਵਿੱਚ ਇਸ summit ਵਿੱਚ ਸਿਰਫ ਗਿਣਤੀ ਭਰ ਦੇਸ਼ਾਂ ਦਾ participation ਸੀ, ਅੱਜ 135 ਦੇਸ਼ ਇਸ ਵਿੱਚ participate ਕਰਦੇ ਹਨ। 2003 ਵਿੱਚ ਇਸ ਸਮਿਟ ਦੀ ਸ਼ੁਰੂਆਤ ਵਿੱਚ, 30 ਦੇ ਆਸਪਾਸ exhibitors ਆਏ ਸਨ, ਹੁਣ 2 ਹਜ਼ਾਰ ਤੋਂ ਅਧਿਕ exhibitors ਇਸ ਸਮਿਟ ਵਿੱਚ ਆਉਂਦੇ ਹਨ।

 

ਸਾਥੀਓ,

Vibrant Gujarat ਦੀ ਸਫ਼ਲਤਾ ਦੇ ਪਿੱਛੇ ਕਈ specific reasons ਹਨ। ਇਸ ਦੀ ਸਫ਼ਲਤਾ ਵਿੱਚ Idea, imagination ਅਤੇ implementation ਜਿਹੇ core elements ਸ਼ਾਮਲ ਹਨ। ਅਗਰ ਮੈਂ Idea ਦੀ ਗੱਲ ਕਰਾਂ ਤਾਂ, Vibrant Gujarat ਇੱਕ ਅਜਿਹਾ unique concept ਸੀ, ਜਿਸ ਬਾਰੇ ਭਾਰਤ ਵਿੱਚ ਘੱਟ ਹੀ ਲੋਕਾਂ ਨੇ ਸੁਣਿਆ ਸੀ। ਲੇਕਿਨ ਸਮੇਂ ਦੇ ਨਾਲ ਮਿਲੀ ਸਫ਼ਲਤਾ ਤੋਂ ਲੋਕਾਂ ਨੂੰ ਇਸ ਦਾ ਮਹੱਤਵ ਸਮਝ ਆਇਆ। ਕੁਝ ਸਮੇਂ ਬਾਅਦ, ਦੂਸਰੇ ਰਾਜਾਂ ਨੇ ਵੀ ਆਪਣੀ ਤਰ੍ਹਾਂ business and investor summits ਦਾ ਆਯੋਜਨ ਸ਼ੁਰੂ ਕਰ ਦਿੱਤਾ।

 

ਇੱਕ ਹੋਰ ਅਹਿਮ factor ਹੈ, imagination। ਅਸੀਂ ਅਲੱਗ ਤਰੀਕੇ ਨਾਲ ਸੋਚਣ ਦਾ ਸਾਹਸ ਦਿਖਾਇਆ। ਅਸੀਂ ਉਨ੍ਹਾਂ ਦਿਨਾਂ ਪ੍ਰਦੇਸ਼ ਦੇ ਪੱਧਰ ‘ਤੇ ਹੀ ਕੁਝ ਬਹੁਤ ਵੱਡਾ ਸੋਚ ਰਹੇ ਸਨ, ਕੁਝ ਅਜਿਹਾ ਜੋ ਦੇਸ਼ ਦੇ ਪੱਧਰ ‘ਤੇ ਵੀ ਨਹੀਂ ਹੋ ਪਾਇਆ ਹੋਵੇ। ਅਸੀਂ ਇੱਕ ਦੇਸ਼ ਨੂੰ ਆਪਣਾ partner country ਬਣਾਉਣ ਦਾ ਸਾਹਸ ਦਿਖਾਇਆ, ਅਤੇ develop country ਨੂੰ। ਇੱਕ ਛੋਟਾ ਰਾਜ ਦੁਨੀਆ ਦੇ ਇੱਕ develop country ਨੂੰ partner country ਬਣਾ ਦਈਏ ਇਹ ਸੋਚ ਵੀ ਅੱਜ ਥੋੜ੍ਹਾ ਲੱਗਦੀ ਹੋਵੇਗੀ ਉਸ ਸਮੇਂ ਜ਼ਰਾ ਕਲਪਨਾ ਕਰੋ ਕੀ ਹੋਇਆ ਹੋਵੇਗਾ? ਲੇਕਿਨ ਕਰ ਲਿਆ। ਦੇਸ਼ ਦੇ ਕਿਸੇ ਇਕੱਲੇ ਰਾਜ ਦੇ ਲਈ ਇਹ ਇੱਕ ਬਹੁਤ ਵੱਡੀ ਗੱਲ ਸੀ।

 

ਸਾਥੀਓ,

Idea ਅਤੇ imagination ਕਿੰਨੇ ਵੀ ਚੰਗੇ ਹੋਣ, ਲੇਕਿਨ ਇਨ੍ਹਾਂ ਦੇ ਲਈ ਪੂਰੇ ਸਿਸਟਮ ਨੂੰ mobilise ਕਰਨਾ ਅਤੇ results deliver ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਇੱਕ ਅਜਿਹਾ ਕੰਮ ਹੈ, ਜਿਸ ਦੇ ਲਈ ਵੱਡੀ ਪਲਾਨਿੰਗ, capacity building ਵਿੱਚ ਨਿਵੇਸ਼, ਹਰ detail ‘ਤੇ ਨਜ਼ਰ, ਅਤੇ ਅਣਥੱਕ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਤਾਕਿ ਇਸ scale ਦਾ ਆਯੋਜਨ ਹੋ ਸਕੇ। ਮੈਂ ਪਹਿਲਾਂ ਵੀ ਕਿਹਾ ਹੈ, same officers, same resources ਅਤੇ same regulations ਦੇ ਨਾਲ ਅਸੀਂ ਕੁਝ ਅਜਿਹਾ ਕੀਤਾ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ।

 

ਸਾਥੀਓ,

ਵਾਈਬ੍ਰੈਂਟ ਗੁਜਰਾਤ ਸਮਿਟ ਦੀ ਇੱਕ ਹੋਰ ਪਹਿਚਾਣ ਨੋਟ ਕਰਨ ਵਾਲੀ ਹੈ। ਅੱਜ Vibrant Gujarat one-time event ਨਾਲ ਇੱਕ institution ਬਣ ਗਿਆ ਹੈ, ਜਿਸ ਦਾ system ਅਤੇ process ਸਰਕਾਰ ਦੇ ਅੰਦਰ ਅਤੇ ਸਰਕਾਰ ਦੇ ਬਾਹਰ ਸਾਲ ਭਰ ਆਪਣੇ ਆਪ ਚਲਦਾ ਰਹਿੰਦਾ ਹੈ। Chief Ministers ਬਦਲੇ, ਕਰੀਬ-ਕਰੀਬ ਪੁਰਾਣੇ leading officers ਤਾਂ ਸਾਰੇ ਦੇ ਸਾਰੇ retire ਹੋ ਗਏ, ਜੋ 2001 ਵਿੱਚ ਪਹਿਲੀ ਵਾਰ ਗੁਜਰਾਤ ਆਏ ਹੋਣਗੇ ਅਜਿਹੇ ਅਫਸਰ ਅੱਜ ਗੁਜਰਾਤ ਸੰਭਾਲ ਰਹੇ ਹਾਂ। ਸੀਨੀਅਰ ਹੋ ਗਏ ਹਾਂ। ਸਮਾਂ ਬਦਲਿਆ, ਲੇਕਿਨ ਇੱਕ ਚੀਜ਼ ਨਹੀਂ ਬਦਲੀ।

 

ਹਰ ਵਾਰ Vibrant Gujarat ਸਫ਼ਲਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਦਾ ਰਿਹਾ। ਅਜਿਹਾ ਇਸ ਲਈ ਹੋਇਆ, ਕਿਉਂਕਿ ਅਸੀਂ processes ਨੂੰ ਸੰਸਥਾਗਤ ਬਣਾ ਦਿੱਤਾ। ਇਸ ਸਫ਼ਲਤਾ ਦੀ ਜੋ consistency ਹੈ, ਉਸ ਦੇ ਲਈ ਇਹੀ ਤਾਕਤ ਇਸ ਦਾ ਅਧਾਰ ਹੈ। ਅਤੇ ਇਸ ਦੇ ਲਈ infrastructure ‘ਤੇ ਵੀ ਓਵੇਂ ਹੀ ਬਲ ਦਿੱਤਾ, ਕਿੱਥੇ ਕਦੇ Tagore Hall ਵਿੱਚ ਪ੍ਰੋਗਰਾਮ ਹੁੰਦਾ ਸੀ, ਫਿਰ ਕਦੇ ਇੱਥੇ Science City ਵਿੱਚ ਹੀ ਤੰਬੂ ਲਗਾ ਕੇ ਪ੍ਰੋਗਰਾਮ ਕੀਤਾ ਸੀ ਅਤੇ ਅੱਜ ਮਹਾਤਮਾ ਮੰਦਿਰ ਬਣ ਗਿਆ।

 

ਸਾਥੀਓ,

ਜਿਸ ਭਾਵਨਾ ਦੇ ਨਾਲ ਅਸੀਂ Vibrant Gujarat Summit ਨੂੰ ਅੱਗੇ ਵਧਾਇਆ, ਅਜਿਹਾ ਆਮ ਤੌਰ ‘ਤੇ ਸਾਡੇ ਦੇਸ਼ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਅਸੀਂ ਇਹ summit ਕਰਦੇ ਸਨ ਤਾਂ ਗੁਜਰਾਤ ਵਿੱਚ ਲੇਕਿਨ ਅਸੀਂ ਇਸ ਦੇ ਜ਼ਰੀਏ ਹਰ ਰਾਜ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਸੀ। ਬਹੁਤ ਘੱਟ ਲੋਕ ਹਨ ਜੋ ਸਾਡੀ ਇਸ ਸੋਚ ਨੂੰ ਅੱਜ ਵੀ ਸਮਝ ਪਾਏ ਹੋਣ। ਉਹ ਆਪਣੇ ਇੱਕ ਦਾਇਰੇ ਵਿੱਚ ਸਿਕੁੜ ਕੇ ਬੈਠੇ ਹੋਏ ਹਨ। ਇੱਕ ਗੁਜਰਾਤ ਦਾ ਮੁੱਖ ਮੰਤਰੀ ਉਸ ਸਮੇਂ ਦੇਸ਼ ਦੇ ਮੁੱਖ ਮੰਤਰੀਆਂ ਨੂੰ ਤਾਕੀਦ ਕੀਤੀ ਸੀ ਕਿ summit ਹੋ ਰਹੇ ਹਨ ਤੁਸੀਂ ਵੀ ਆਪਣਾ ਝੰਡਾ ਗੱਡੋ, ਤੁਸੀਂ ਵੀ ਆਪਣਾ stall ਲਗਾਓ, ਤੁਸੀਂ ਵੀ seminar ਕਰੋ। Vibrant Gujarat Summit ਵਿੱਚ ਦੂਸਰੇ ਰਾਜਾਂ ਨੂੰ ਵੀ ਸ਼ਾਮਲ ਹੋਣ ਦੇ ਲਈ ਅਵਸਰ ਦਿੱਤਾ ਜਾਂਦਾ ਸੀ। ਅਸੀਂ ਰਾਜਾਂ ਨੂੰ invite ਕੀਤਾ ਸੀ।

 

ਤੁਸੀਂ ਵੀ ਆਓ, ਆਪਣੀ ਸ਼ਕਤੀ ਇਸ ਵਿੱਚ ਲਗਾਓ, ਫਾਇਦਾ ਉਠਾਓ। ਅਸੀਂ state seminar ਦਾ ਆਯੋਜਨ ਕੀਤਾ, ਜਿਸ ਵਿੱਚ ਕਈ ਰਾਜ ਆਉਂਦੇ ਸਨ ਅਤੇ Vibrant Summit ਦੇ ਦਰਮਿਆਨ ਕਿਤੇ ਉਡੀਸ਼ਾ ਦਾ ਸਮਿਟ ਚਲ ਰਿਹਾ ਹੈ, ਕਿਤੇ ਤੇਲਗੂ ਸਮਿਟ ਚਲ ਰਿਹਾ ਹੈ, ਕਿਤੇ ਹਰਿਆਣਾ, ਜੰਮੂ-ਕਸ਼ਮੀਰ ਦਾ ਸਮਿਟ ਚਲ ਰਿਹਾ ਹੈ। ਇਸ ਦੇ ਇਲਾਵਾ ਗੁਜਰਾਤ ਵਿੱਚ ਆਯੁਰਵੇਦ ਦਾ ਇੱਕ ਪੂਰੇ ਦੇਸ਼ ਦਾ summit, progressive partner ਦਾ ਇੱਕ ਬਹੁਤ ਵੱਡਾ summit, All India Lawyers’ Summit। ਅਜਿਹੇ ਭਾਂਤੀ-ਭਾਂਤੀ ਦੇ summit ਇਸ ਦਾ ਵੀ ਤਾਣਾ-ਬਾਣਾ ਅਸੀਂ ਲਗਾਤਾਰ ਬਣਾਉਂਦੇ ਜਾਂਦੇ ਸੀ। ਅਸੀਂ ਗੁਜਰਾਤ ਦਾ ਵਿਕਾਸ ਵੀ national vision ਦੇ ਤਹਿਤ ਕਰ ਰਹੇ ਸਨ।

 

ਸਾਥੀਓ,

20ਵੀਂ ਸ਼ਤਾਬਦੀ ਵਿੱਚ ਸਾਡਾ ਗੁਜਰਾਤ, ਸਾਡੀ ਪਹਿਚਾਣ ਕੀ ਸੀ? ਅਸੀਂ ਇੱਕ trader state ਦੇ ਰੂਪ ਵਿੱਚ ਜਾਣੇ ਜਾਂਦੇ ਸੀ। ਇੱਕ ਜਗ੍ਹਾਂ ਤੋਂ ਲੈਂਦੇ ਸੀ, ਦੂਸਰੀ ਜਗ੍ਹਾਂ ਦਿੰਦੇ ਸੀ। ਦਰਮਿਆਨ ਜੋ ਵੀ ਦਲਾਲੀ ਮਿਲੇ ਉਸ ਨਾਲ ਗੁਜਾਰਾ ਕਰਦੇ ਸੀ। ਇਹ ਸਾਡੀ ਛਵੀ ਸੀ।  ਲੇਕਿਨ 20ਵੀਂ ਸਦੀ ਦੀ ਉਸ ਛਵੀ ਨੂੰ ਛੱਡ ਕੇ 21ਵੀਂ ਸਦੀ ਵਿੱਚ ਗੁਜਰਾਤ trade ਦੇ ਨਾਲ ਇੱਕ agriculture power house ਬਣਿਆ, ਇੱਕ financial hub ਬਣਿਆ ਅਤੇ ਇੱਕ industrial aur manufacturing ecosystem ਦੇ ਰੂਪ ਵਿੱਚ ਉਸ ਦੀ ਇੱਕ ਪਹਿਚਾਣ ਬਣ ਗਈ ਹੈ। ਇਸ ਦੇ ਇਲਾਵਾ ਗੁਜਰਾਤ ਦੀ trade-based reputation ਵੀ ਕਾਫੀ ਮਜ਼ਬੂਤ ਹੋਈ ਹੈ।

ਇਨ੍ਹਾਂ ਸਾਰਿਆਂ ਦੇ ਪਿੱਛੇ Vibrant Gujarat ਜਿਹੇ ਆਯੋਜਨਾਂ ਦੀ ਸਫਲਤਾ ਹੈ, ਜੋ ideas, innovation ਅਤੇ industries ਦੇ incubator  ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਸਾਡੇ ਕੋਲ ਪਿਛਲੇ 20 ਸਾਲਾਂ ਦੇ ਹਜ਼ਾਰਾਂ success stories ਅਤੇ case studies ਹਨ। Effective policy making ਅਤੇ efficient project implementation ਨਾਲ ਇਹ ਸੰਭਵ ਹੋ ਸਕਦਾ ਹੈ। Textile ਅਤੇ apparel(ਅਪੈਰਲ) industries ਦੇ investment ਅਤੇ employment  ਵਿੱਚ ਅਭੁਤਪੂਰਵ ਵਾਧਾ ਹੋਇਆ ਹੈ।

 ਜਿਸ ਦੇ ਕਾਰਨ ਸਾਡਾ exports ਵੀ record ਬਣਿਆ ਰਿਹਾ ਹੈ। ਬੀਤੇ 2 ਦਹਾਕਿਆਂ ਵਿੱਚ ਅਸੀਂ ਅਲੱਗ-ਅਲੱਗ sectors ਵਿੱਚ ਨਵੇਂ  ਮੁਕਾਮ ਤੱਕ ਪਹੁੰਚੇ ਹਨ। Automobile sector ਵਿੱਚ 2001 ਦੀ ਤੁਲਨਾ ਵਿੱਚ, ਸਾਡਾ ਨਿਵੇਸ਼ ਕਰੀਬ 9 ਗੁਣਾ ਵਧਿਆ ਹੈ। ਸਾਡੇ manufacturing output ਵਿੱਚ 12 ਗੁਣਾ ਵਾਧਾ ਹੋਇਆ ਹੈ। Chemical sector ਵਿੱਚ ਗੁਜਰਾਤ ਦੇਸ਼ ਅਤੇ ਦੁਨੀਆ ਦੀਆਂ ਤਮਾਮ ਕੰਪਨੀਆਂ ਦੀ ਪਸੰਦ ਬਣ ਗਿਆ ਹੈ। ਅੱਜ ਭਾਰਤ ਦੀ dyes (ਡਾਇਜ਼) & intermediates manufacturing ਵਿੱਚ ਗੁਜਰਾਤ ਦਾ ਯੋਗਦਾਨ ਕਰੀਬ 75 ਪਰਸੈਂਟ ਹੈ।

 Agro ਅਤੇ food processing industry ਦੇ ਨਿਵੇਸ਼ ਵਿੱਚ ਗੁਜਰਾਤ ਦਾ ਹਿੱਸਾ ਦੇਸ਼ ਵਿੱਚ ਸਭ ਤੋਂ ਅਧਿਕ ਹੈ। ਅੱਜ, ਗੁਜਰਾਤ ਵਿੱਚ 30 ਹਜ਼ਾਰ ਤੋਂ ਅਧਿਕ food processing units ਕੰਮ ਕਰ ਰਹੇ ਹਨ। Pharma sector ਵਿੱਚ ਗੁਜਰਾਤ ਇੱਕ innovation-driven,  knowledge-focused pharma industry ਦੇ ਰੂਪ ਵਿੱਚ ਉਭਰ ਰਿਹਾ ਹੈ। Medical devices manufacturing ਵਿੱਚ 50 ਪਰਸੈਂਟ ਤੋਂ ਜ਼ਿਆਦਾ ਅਤੇ cardiac stents manufacturing ਵਿੱਚ ਕਰੀਬ 80 ਪਰਸੈਂਟ ਹਿੱਸਾ ਗੁਜਰਾਤ ਦਾ ਹੀ ਹੈ।

 

 Gem and jewellery industry ਵਿੱਚ ਤਾਂ ਗੁਜਰਾਤ ਦੀ ਸਫ਼ਲਤਾ ਅਦਭੁਤ ਹੈ। ਪੂਰੀ ਦੁਨੀਆ ਦੇ processed diamonds ਦਾ 70 ਪਰਸੈਂਟ ਤੋਂ ਜ਼ਿਆਦਾ ਹਿੱਸਾ ਗੁਜਰਾਤ ਦਾ ਹੈ। ਭਾਰਤ ਦੇ diamond exports ਵਿੱਚ ਗੁਜਰਾਤ ਦਾ ਯੋਗਦਾਨ 80 ਪਰਸੈਂਟ ਹੈ। Ceramic sector ਦੀ ਗੱਲ ਕਰੇਂ ਤਾਂ ਗੁਜਰਾਤ ਦਾ ਮੋਰਬੀ ਖੇਤਰ ਇਕੱਲੇ ਹੀ ਦੇਸ਼ ਦੇ ceramic market ਵਿੱਚ 90 ਪ੍ਰਤੀਸ਼ਤ ਸ਼ੇਅਰ ਰੱਖਦਾ ਹੈ। ਇੱਥੇ ਹੀ ceramic tiles, sanitary ware ਅਤੇ ਅਲੱਗ-ਅਲੱਗ ceramic products ਦੀ ਕਰੀਬ 10 ਹਜ਼ਾਰ manufacturing units ਹਨ। ਗੁਜਰਾਤ ਭਾਰਤ ਵਿੱਚ top exporters ਵੀ ਹੈ। ਪਿਛਲੇ ਸਾਲ ਰਾਜ ਨੇ ਕਰੀਬ $ 2 billion ਦਾ export ਕੀਤਾ ਸੀ। ਆਉਣ ਵਾਲੇ ਸਮੇਂ ਵਿੱਚ defence manufacturing ਬਹੁਤ ਵੱਡਾ ਸੈਕਟਰ ਹੋਵੇਗਾ।

 

ਸਾਥੀਓ,

ਅਸੀਂ Vibrant Gujarat ਦੀ ਸ਼ੁਰੂਆਤ ਕੀਤੀ ਤਾਂ ਸਾਡਾ intention ਸੀ ਕਿ ਰਾਜਾ ਦੇਸ਼ ਦੀ ਤਰੱਕੀ ਦਾ growth engine ਬਣੇ। ਸਮਝ ਆਇਆ ਮੈਂ ਕੀ ਕਹਿ ਰਿਹਾ ਹਾਂ? ਜਦੋਂ ਅਸੀਂ ਇੱਥੇ ਕੰਮ ਕਰ ਰਹੇ ਸੀ ਤਦ ਸਾਡੀ ਕਲਪਨਾ ਸੀ, ਸਾਡੀ ਸੋਚ ਸੀ ਕਿ ਗੁਜਰਾਤ ਦੇਸ਼ ਦਾ growth engine ਬਣੇ, ਚਲੋ ਥੋੜੇ ਲੋਕਾਂ ਨੂੰ ਸਮਝ ਆਇਆ। ਦੇਸ਼ ਨੇ ਇਸ ਪਰਿਕਲਪਨਾ ਨੂੰ ਹਕੀਕਤ ਬਣਦੇ ਦੇਖਿਆ ਹੈ। 2014 ਵਿੱਚ ਜਦੋਂ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ, ਤਾਂ ਸਾਡਾ ਲਕਸ਼ ਵੀ ਵਿਸਤਾਰ ਹੋਇਆ, ਅਤੇ ਸਾਡਾ ਲਕਸ਼ ਸੀ ਕਿ ਭਾਰਤ ਪੂਰੀ ਦੁਨੀਆ ਦਾ growth engine ਬਣੇ। ਅੱਜ ਅੰਤਰਰਾਸ਼ਟਰੀ ਏਜੰਸੀਆਂ,  experts ਇਸੇ ਸੁਰ ਵਿੱਚ ਗੱਲ ਕਰ ਰਹੇ ਹਨ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਹੁਣ ਅਸੀਂ ਇੱਕ ਅਜਿਹੇ ਮੋੜ ‘ਤੇ ਖੜ੍ਹੇ ਹਾਂ, ਜਿੱਥੇ ਭਾਰਤ  global economic powerhouse ਬਣਨ ਜਾ ਰਿਹਾ ਹੈ। ਹੁਣ ਭਾਰਤ ਨੂੰ ਦੁਨੀਆ ਦੇ ਵੱਲ ਇਹ ਮੇਰੀ ਤੁਹਾਨੂੰ ਵੀ ਗਾਰੰਟੀ ਹੈ। ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੋਗੇ, ਕੁਝ ਹੀ ਸਾਲਾਂ ਵਿੱਚ ਭਾਰਤ ਦੀ ਟੌਪ 3 ਵੱਡੀ economy ਵਿੱਚ ਹੋਵੇਗਾ।

 

ਇਹ ਮੋਦੀ ਦੀ ਗਾਰੰਟੀ ਹੈ। ਇਸ ਲਈ ਮੈਂ ਇੱਥੇ ਮੌਜੂਦ ਮਹਿਮਾਨਾਂ ਨੂੰ, ਭਾਰਤ ਦੇ ਉਦਯੋਗ ਜਗਤ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਹਾਂ। ਤੁਸੀਂ ਸਾਰੇ ਅਜਿਹੇ sector ਬਾਰੇ ਸੋਚੋ ਜਿੱਥੇ ਭਾਰਤ ਆਪਣੀ ਨਵੀਂ ਸੰਭਾਵਨਾ ਬਣਾ ਸਕਦਾ ਹੋਵੇ, ਜਾਂ ਆਪਣੀ ਸਥਿਤੀ ਨੂੰ ਹੋਰ ਬਿਹਤਰ ਕਰ ਸਕਦਾ ਹੋਵੇ। ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ Vibrant Gujarat ਕਿਵੇਂ ਇਸ ਮਿਸ਼ਨ ਨੂੰ momentum ਦੇ ਸਕਦਾ ਹੈ। ਜਿਵੇਂ ਭਾਰਤ ਅੱਜ ਦੁਨੀਆ ਵਿੱਚ sustainability ਦੇ ਲਈ, ਉਸ ਵਿਸ਼ੇ ਵਿੱਚ ਅੱਜ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ, lead ਕਰ ਰਿਹਾ ਹੈ।

 

ਸਾਡੇ startup ecosystem ਨੂੰ ਕਿਵੇਂ ਇਸ summit ਨਾਲ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲੇ, ਸਾਨੂੰ ਇਹ ਵੀ ਸੋਚਣਾ ਹੋਵੇਗਾ। ਅੱਜ agritech ਇੱਕ ਉਭਰਦਾ ਹੋਇਆ ਖੇਤਰ ਹੈ। Food processing sector ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਸ਼੍ਰੀ-ਅੰਨ ਦੇ ਵਧਦੇ ਉਪਯੋਗ ਨਾਲ ਸਾਡਾ ਜੋ millets ਹੈ, ਉਹ ਅੱਜ ਦੁਨੀਆ ਦੇ ਵੱਡੇ-ਵੱਡੇ ਭੋਜਨ ਸ਼ੁਭਾਰੰਭ ਵਿੱਚ ਡਾਈਨਿੰਗ ਟੇਬਲ ‘ਤੇ ਉਸ ਦੀ ਜਗ੍ਹਾ ਬਣ ਗਈ ਹੈ। ਸ਼੍ਰੀ ਅੰਨ ਦੇ ਉਪਯੋਗ ਨਾਲ ਨਵੇਂ ਅਵਸਰ ਤਿਆਰ ਹੋ ਰਹੇ ਹਨ। Processing, packaging, ਉਸ ਵਿੱਚ ਬਦਲਾਅ ਅਤੇ global market ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਬਹੁਤ ਨਵੇਂ ਮੌਕੇ ਲੈ ਕੇ ਆਈ ਹੈ। 

 

ਅੱਜ ਦੇ deeply connected world ਵਿੱਚ financial cooperation ਦੇ institutions ਦੀ ਜ਼ਰੂਰਤ ਤੇਜ਼ੀ ਨਾਲ ਵਧ ਰਹੀ ਹੈ। ਗੁਜਰਾਤ ਦੇ ਕੋਲ ਪਹਿਲੇ ਤੋਂ ਹੀ gift city ਹੈ, ਜਿਸ ਦੀ ਪ੍ਰਾਸੰਗਿਕਤਾ ਹਰ ਦਿਨ ਵਧ ਰਹੀ ਹੈ। gift city ਵਿੱਚ ਸਾਡੇ whole of government approach ਦਾ ਪ੍ਰਤੀਬਿੰਬ ਦਿਖਦਾ ਹੈ। ਇੱਥੇ ਕੇਂਦਰ, ਰਾਜ ਅਤੇ IFSC authority ਮਿਲ ਕੇ ਕੰਮ ਕਰਦੇ ਹਨ ਤਾਂਕਿ ਦੁਨੀਆ ਦਾ best regulatory environment ਤਿਆਰ ਹੋਵੇ। ਅਸੀਂ ਇਸੇ globally competitive financial market place ਬਣਾਉਣ ਦਾ ਪ੍ਰਯਾਸ ਤੇਜ਼ ਕਰਨਾ ਚਾਹੀਦਾ ਹੈ। ਇਸ ਦੇ ਲਈ ਅਸੀਂ ਆਪਣੇ large domestic demand ਦਾ ਫਾਇਦਾ ਉਠਾ ਸਕਦੇ ਹਾਂ। Vibrant Gujarat ਦੇ ਸਾਹਮਣੇ ਇਹ ਲਕਸ਼ ਹੈ ਕਿ ਉਹ ਕਿਵੇਂ gift city ਨੂੰ ਹੋਰ ਸਸ਼ਕਤ ਕਰੇ, ਤਾਂਕਿ ਇਸ ਦੀ  global presence ਵਧੇ।

 

ਸਾਥੀਓ,

Vibrant Gujarat ਦੀ ਸਫ਼ਲਤਾ ਦੀ ਚਰਚਾ ਦੇ ਦਰਮਿਆਨ ਇਹ ਵੀ ਕਹਾਂਗਾ ਕਿ ਇਹ ਰੁਕਣ ਦਾ ਸਮਾਂ ਨਹੀਂ ਹੈ। ਪਿਛਲੇ 20 ਸਾਲਾਂ ਤੋਂ ਅਗਲੇ 20 ਸਾਲ ਜ਼ਿਆਦਾ ਮਹੱਤਵਪੂਰਨ ਹਨ। ਜਦੋਂ Vibrant Gujarat ਦੇ 40 ਸਾਲ ਪੂਰੇ ਹੋਣਗੇ, ਤਦ ਭਾਰਤ ਆਪਣੀ ਸੁਤੰਤਰਤਾ ਦੇ ਸ਼ਤਾਬਦੀ ਸਾਲ ਦੇ ਨਿਕਟ ਪਹੁੰਚਿਆ ਹੋਵੇਗਾ। ਇਹੀ ਸਮਾਂ ਹੈ ਜਦੋਂ ਭਾਰਤ ਨੂੰ ਇੱਕ ਅਜਿਹਾ roadmap ਬਣਾਉਣਾ ਹੋਵੇਗਾ, ਜੋ ਉਸ ਨੂੰ 2047 ਤੱਕ ਇੱਕ ਵਿਕਸਿਤ ਅਤੇ ਆਤਮਨਿਰਭਰ ਰਾਸ਼ਟਰ ਦੇ ਰੂਪ ਵਿੱਚ ਅਸੀਂ ਉਸ ਨੂੰ ਦੁਨੀਆ ਦੇ ਸਾਹਮਣੇ ਪ੍ਰਸਥਾਪਿਤ ਕਰੇ।

 

ਮੈਨੂੰ ਵਿਸ਼ਵਾਸ ਹੈ, ਆਪ ਸਭ ਵੀ ਇਸ ਦਿਸ਼ਾ ਵਿੱਚ ਜ਼ਰੂਰ ਕੰਮ ਕਰੋਗੇ, ਜ਼ਰੂਰ ਕਦਮ ਉਠਾਓਗੇ, ਜ਼ਰੂਰ ਅੱਗੇ ਆਓਗੇ। ਹੁਣ Vibrant Summit ਤਾਂ ਜਨਵਰੀ ਵਿੱਚ ਹੋਣ ਵਾਲੀ ਹੈ। ਰਾਜ ਸਰਕਾਰ ਅਤੇ ਇੱਥੇ ਦੇ ਉਦਯੋਗ ਜਗਤ ਦੇ ਸਾਥੀ ਪੂਰੀ ਤਾਕਤ ਨਾਲ ਲਗੇ ਵੀ ਹੋਣਗੇ, ਲੇਕਿਨ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਜਦੋਂ ਤੁਸੀਂ ਮੈਨੂੰ ਬੁਲਾਇਆ ਤਾਂ ਮੈਂ ਵੀ20 ਸਾਲ ਛੋਟਾ ਹੋ ਗਿਆ ਅਤੇ ਪੁਰਾਣੀਆਂ ਉਸ ਯਾਦਾਂ ਵਿੱਚ ਖੋਅ ਗਿਆ, ਉਸ ਭਿਆਨਕ ਦਿਨਾਂ ਤੋਂ ਗੁਜਰਾਤ ਨੂੰ ਕਿਵੇ ਕੱਢਿਆ ਹੈ ਅਤੇ ਅੱਜ ਕਿੱਥੇ ਪਹੁੰਚਿਆ ਹੈ। ਜੀਵਨ ਵਿੱਚ ਇਸ ਤੋਂ ਵੱਡਾ ਸੰਤੋਸ਼ ਕੀ ਹੋ ਸਕਦਾ ਹੈ ਦੋਸਤੋਂ? ਮੈਂ ਫਿਰ ਇੱਕ ਵਾਰ ਇਸ 20 ਸਾਲ ਨੂੰ ਯਾਦ ਕਰਨ ਦੇ ਲਈ ਗੁਜਰਾਤ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਤੁਹਾਡੇ ਦਰਮਿਆਨ ਆ ਕੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਦਾ ਅਵਸਰ ਦਿੱਤਾ, ਮੈਂ ਬਹੁਤ-ਬਹੁਤ ਆਭਾਰੀ ਹਾਂ, ਬਹੁਤ –ਬਹੁਤ ਸ਼ੁਭਕਾਮਨਾਵਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”