16 ਪੁਰਸਕਾਰ ਜੇਤੂਆਂ ਨੂੰ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ
ਈ-ਬੁਕਸ ਰਿਲੀਜ਼ ਕੀਤੀਆਂ 'ਵਿਕਸਿਤ ਭਾਰਤ - ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਆਖਰੀ ਮੀਲ ਤੱਕ ਪਹੁੰਚ' ਦਾ ਖੰਡ I ਅਤੇ II'
"ਵਿਕਸਿਤ ਭਾਰਤ ਲਈ, ਸਰਕਾਰੀ ਵਿਵਸਥਾ ਨੂੰ ਆਮ ਲੋਕਾਂ ਦੀਆਂ ਆਸਾਂ ਦਾ ਸਮਰਥਨ ਕਰਨਾ ਚਾਹੀਦਾ ਹੈ"
"ਪਹਿਲਾਂ ਸੋਚ ਸੀ ਕਿ ਸਰਕਾਰ ਸਭ ਕੁਝ ਕਰੇਗੀ, ਪਰ ਹੁਣ ਸੋਚ ਹੈ ਕਿ ਸਰਕਾਰ ਸਭ ਲਈ ਕੰਮ ਕਰੇਗੀ"
"ਸਰਕਾਰ ਦਾ ਆਦਰਸ਼ ਵਾਕ ਹੈ 'ਨੇਸ਼ਨ ਫਸਟ-ਸਿਟੀਜ਼ਨ ਫਸਟ', ਅੱਜ ਦੀ ਸਰਕਾਰ ਵੰਚਿਤ ਲੋਕਾਂ ਨੂੰ ਪਹਿਲ ਦੇ ਰਹੀ ਹੈ"
"ਅੱਜ ਦੇ ਅਭਿਲਾਸ਼ੀ ਨਾਗਰਿਕ ਪ੍ਰਣਾਲੀਆਂ ਵਿੱਚ ਤਬਦੀਲੀਆਂ ਦੇਖਣ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਲਈ ਤਿਆਰ ਨਹੀਂ"
"ਜਿਵੇਂ ਕਿ ਦੁਨੀਆ ਕਹਿ ਰਹੀ ਹੈ ਕਿ ਭਾਰਤ ਦਾ ਸਮਾਂ ਆ ਗਿਆ ਹੈ, ਦੇਸ਼ ਦੀ ਨੌਕਰਸ਼ਾਹੀ ਕੋਲ ਸਮਾਂ ਬਰਬਾਦ ਕਰਨ ਲਈ ਨਹੀਂ ਹੈ।"
"ਤੁਹਾਡੇ ਸਾਰੇ ਫੈਸਲਿਆਂ ਦਾ ਅਧਾਰ ਹਮੇਸ਼ਾਂ ਰਾਸ਼ਟਰੀ ਹਿਤ ਹੋਣਾ ਚਾਹੀਦਾ ਹੈ"
"ਇਹ ਨੌਕਰਸ਼ਾਹੀ ਦੀ ਡਿਊਟੀ ਹੈ ਕਿ ਉਹ ਵਿਸ਼ਲੇਸ਼ਣ ਕਰੇ ਕਿ ਕੀ ਕੋਈ ਰਾਜਨੀਤਕ ਪਾਰਟੀ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਆਪਣੇ ਸੰਗਠਨ ਦੇ ਭਲੇ ਲਈ ਕਰ ਰਹੀ ਹੈ ਜਾਂ ਦੇਸ਼ ਲਈ"
“ਗੁਡ ਗਵਰਨੈਂਸ ਕੁੰਜੀ ਹੈ। ਲੋਕ-ਕੇਂਦ੍ਰਿਤ ਗਵਰਨੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਰ ਸੁਤੰਤਰਤਾ ਸੈਨਾਨੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਹਰ ਇੱਕ ਦੇ ਮੋਢੇ 'ਤੇ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਪੁਰਸਕਾਰ ਕਰਮਯੋਗੀਆਂ ਦੇ ਯੋਗਦਾਨ ਅਤੇ ਸੇਵਾ ਭਾਵਨਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਨੇ ਵਿਵਸਥਾ ਵਿੱਚ ਆਈ ਤਬਦੀਲੀ ਦਾ ਕ੍ਰੈਡਿਟ ਸਿਵਲ ਅਧਿਕਾਰੀਆਂ ਨੂੰ ਦਿੱਤਾ ਜਿਨ੍ਹਾਂ ਸਦਕਾ ਲਗਭਗ 3 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਗਏ ਹਨ, ਜੋ ਹੁਣ ਗਰੀਬਾਂ ਦੀ ਭਲਾਈ ਲਈ ਵਰਤੇ ਜਾ ਰਹੇ ਹਨ
ਉਨ੍ਹਾਂ ਕਿਹਾ ਕਿ ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਲਈ ਸਾਨੂੰ ਇਸ ਦੇ ਸਮਾਧਾਨ ਲੱਭਣੇ ਪੈਣਗੇ।

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ, ਸ਼੍ਰੀ ਪੀ. ਕੇ. ਮਿਸ਼ਰਾ ਜੀ, ਸ਼੍ਰੀ ਰਾਜੀਵ ਗੌਬਾ ਜੀ, ਸ਼੍ਰੀ ਸ੍ਰੀਨਿਵਾਸਨ ਜੀ ਅਤੇ ਇਸ ਪ੍ਰੋਗਰਾਮ ਵਿੱਚ ਜੁੜੇ ਸਾਰੇ ਕਰਮਯੋਗੀ ਸਾਥੀਓ, ਦੇਵੀਓ ਅਤੇ ਸੱਜਣੋਂ ! ਆਪ ਸਭ ਨੂੰ ਸਿਵਲ ਸੇਵਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਇਸ ਸਾਲ ਦਾ ਸਿਵਲ ਸਰਵਿਸਿਜ਼ ਡੇਅ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਇੱਕ ਐਸਾ ਸਮਾਂ ਹੈ, ਜਦੋਂ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਇੱਕ ਐਸਾ ਸਮਾਂ ਹੈ, ਜਦੋਂ ਦੇਸ਼ ਨੇ ਅਗਲੇ 25 ਵਰ੍ਹਿਆਂ ਵਿੱਚ ਵਿਰਾਟ-ਵਿਸ਼ਾਲ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਤੇਜ਼ੀ ਨਾਲ ਕਦਮ ਵਧਾਉਣਾ ਸ਼ੁਰੂ ਕੀਤਾ ਹੈ। ਦੇਸ਼ ਨੂੰ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਤੱਕ ਲਿਆਉਣ ਵਿੱਚ ਉਨ੍ਹਾਂ ਅਧਿਕਾਰੀਆਂ ਦੀ ਬੜੀ ਭੂਮਿਕਾ ਰਹੀ, ਜੋ 15-20-25 ਸਾਲ ਪਹਿਲਾਂ ਇਸ ਸੇਵਾ ਵਿੱਚ ਆਏ। ਹੁਣ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਉਨ੍ਹਾਂ ਯੁਵਾ ਅਧਿਕਾਰੀਆਂ ਦੀ ਭੂਮਿਕਾ ਸਭ ਤੋਂ ਬੜੀ ਹੈ, ਜੋ ਅਗਲੇ 15-20-25 ਸਾਲ ਇਸ ਸੇਵਾ ਵਿੱਚ ਰਹਿਣ ਵਾਲੇ ਹਨ। ਇਸ ਲਈ, ਮੈਂ ਅੱਜ ਭਾਰਤ ਦੇ ਹਰ ਸਿਵਲ ਸੇਵਾ ਅਧਿਕਾਰੀ ਨੂੰ ਇਹੀ ਕਹਾਂਗਾ ਕਿ ਤੁਸੀਂ ਬਹੁਤ ਭਾਗਸ਼ਾਲੀ ਹੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਬਾਤ ‘ਤੇ ਤੁਹਾਨੂੰ ਪੂਰਾ ਭਰੋਸਾ ਹੋਵੇਗਾ। ਹੋ ਸਕਦਾ ਹੈ, ਕੁਝ ਲੋਕ ਨਾ ਵੀ ਮੰਨਦੇ ਹੋਣ ਕਿ ਉਹ ਸੁਭਾਗਸ਼ਾਲੀ ਨਹੀਂ ਹਨ। ਆਪਣੀ-ਆਪਣੀ ਸੋਚ ਹਰ ਕਿਸੇ ਨੂੰ ਮੁਬਾਰਕ।

 

ਤੁਹਾਨੂੰ ਇਸ ਕਾਲਖੰਡ ਵਿੱਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦੇ ਸਵਾਧੀਨਤਾ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਡੀ ਸਭ ‘ਤੇ ਹੈ। ਸਾਡੇ ਪਾਸ ਸਮਾਂ ਘੱਟ ਹੈ, ਲੇਕਿਨ ਸਮਰੱਥ ਭਰਪੂਰ ਹੈ। ਸਾਡੇ ਲਕਸ਼ ਕਠਿਨ ਹਨ, ਲੇਕਿਨ ਹੌਸਲਾ ਘੱਟ ਨਹੀਂ ਹੈ। ਸਾਨੂੰ ਪਹਾੜ ਜਿਹੀ ਉਚਾਈ ਭਲੇ ਹੀ ਚੜ੍ਹਨੀ ਹੈ, ਲੇਕਿਨ ਇਰਾਦੇ ਆਸਮਾਨ ਤੋਂ ਵੀ ਜ਼ਿਆਦਾ ਉੱਚੇ ਹਨ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਅੱਜ ਜਿੱਥੇ ਪਹੁੰਚਿਆ ਹੈ, ਉਸ ਨੇ ਸਾਡੇ ਦੇਸ਼ ਨੂੰ ਬਹੁਤ ਉੱਚੀ ਛਲਾਂਗ ਦੇ ਲਈ ਤਿਆਰ ਕਰ ਦਿੱਤਾ ਹੈ। ਮੈਂ ਅਕਸਰ ਕਹਿੰਦਾ ਹਾਂ ਕਿ ਦੇਸ਼ ਵਿੱਚ ਬਿਊਰੋਕ੍ਰੇਸੀ ਉਹੀ ਹੈ, ਅਧਿਕਾਰੀ-ਕਰਮਚਾਰੀ ਉਹੀ ਹਨ, ਲੇਕਿਨ ਪਰਿਣਾਮ ਬਦਲ ਗਏ ਹਨ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਅਗਰ ਵਿਸ਼ਵ ਪਟਲ (ਪੱਧਰ) ‘ਤੇ ਇੱਕ ਵਿਸ਼ਿਸ਼ਟ ਭੂਮਿਕਾ ਵਿੱਚ ਆਇਆ ਹੈ, ਤਾਂ ਇਸ ਵਿੱਚ ਆਪ ਸਭ ਦਾ ਸਹਿਯੋਗ ਬਹੁਤ ਮਹੱਤਵਪੂਰਨ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਅਗਰ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਸੁਸ਼ਾਸਨ ਦਾ ਵਿਸ਼ਵਾਸ ਮਿਲਿਆ ਹੈ, ਤਾਂ ਇਸ ਵਿੱਚ ਵੀ ਤੁਹਾਡੀ ਮਿਹਨਤ ਰੰਗ ਲਿਆਈ ਹੈ। ਪਿਛਲੇ 9 ਵਰ੍ਹਿਆਂ ਵਿੱਚ ਅਗਰ ਭਾਰਤ ਦੇ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ, ਤਾਂ ਇਹ ਵੀ ਤੁਹਾਡੀ ਭਾਗੀਦਾਰੀ ਦੇ ਬਿਨਾ ਸੰਭਵ ਨਹੀਂ ਸੀ। ਕੋਰੋਨਾ ਦੇ ਮਹਾਸੰਕਟ ਦੇ ਬਾਵਜੂਦ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ।

 

ਤੁਹਾਨੂੰ ਇਸ ਕਾਲਖੰਡ ਵਿੱਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦੇ ਸਵਾਧੀਨਤਾ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਡੀ ਸਭ ‘ਤੇ ਹੈ। ਸਾਡੇ ਪਾਸ ਸਮਾਂ ਘੱਟ ਹੈ, ਲੇਕਿਨ ਸਮਰੱਥ ਭਰਪੂਰ ਹੈ। ਸਾਡੇ ਲਕਸ਼ ਕਠਿਨ ਹਨ, ਲੇਕਿਨ ਹੌਸਲਾ ਘੱਟ ਨਹੀਂ ਹੈ। ਸਾਨੂੰ ਪਹਾੜ ਜਿਹੀ ਉਚਾਈ ਭਲੇ ਹੀ ਚੜ੍ਹਨੀ ਹੈ, ਲੇਕਿਨ ਇਰਾਦੇ ਆਸਮਾਨ ਤੋਂ ਵੀ ਜ਼ਿਆਦਾ ਉੱਚੇ ਹਨ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਅੱਜ ਜਿੱਥੇ ਪਹੁੰਚਿਆ ਹੈ, ਉਸ ਨੇ ਸਾਡੇ ਦੇਸ਼ ਨੂੰ ਬਹੁਤ ਉੱਚੀ ਛਲਾਂਗ ਦੇ ਲਈ ਤਿਆਰ ਕਰ ਦਿੱਤਾ ਹੈ। ਮੈਂ ਅਕਸਰ ਕਹਿੰਦਾ ਹਾਂ ਕਿ ਦੇਸ਼ ਵਿੱਚ ਬਿਊਰੋਕ੍ਰੇਸੀ ਉਹੀ ਹੈ, ਅਧਿਕਾਰੀ-ਕਰਮਚਾਰੀ ਉਹੀ ਹਨ, ਲੇਕਿਨ ਪਰਿਣਾਮ ਬਦਲ ਗਏ ਹਨ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਅਗਰ ਵਿਸ਼ਵ ਪਟਲ (ਪੱਧਰ) ‘ਤੇ ਇੱਕ ਵਿਸ਼ਿਸ਼ਟ ਭੂਮਿਕਾ ਵਿੱਚ ਆਇਆ ਹੈ, ਤਾਂ ਇਸ ਵਿੱਚ ਆਪ ਸਭ ਦਾ ਸਹਿਯੋਗ ਬਹੁਤ ਮਹੱਤਵਪੂਰਨ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਅਗਰ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਸੁਸ਼ਾਸਨ ਦਾ ਵਿਸ਼ਵਾਸ ਮਿਲਿਆ ਹੈ, ਤਾਂ ਇਸ ਵਿੱਚ ਵੀ ਤੁਹਾਡੀ ਮਿਹਨਤ ਰੰਗ ਲਿਆਈ ਹੈ। ਪਿਛਲੇ 9 ਵਰ੍ਹਿਆਂ ਵਿੱਚ ਅਗਰ ਭਾਰਤ ਦੇ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ, ਤਾਂ ਇਹ ਵੀ ਤੁਹਾਡੀ ਭਾਗੀਦਾਰੀ ਦੇ ਬਿਨਾ ਸੰਭਵ ਨਹੀਂ ਸੀ। ਕੋਰੋਨਾ ਦੇ ਮਹਾਸੰਕਟ ਦੇ ਬਾਵਜੂਦ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ।

 

ਅੱਜ ਭਾਰਤ ਫਿਨਟੈੱਕ ਵਰਲਡ ਵਿੱਚ ਛਾਇਆ ਹੋਇਆ ਹੈ, ਡਿਜੀਟਲ ਪੇਮੈਂਟਸ ਦੇ ਮਾਮਲੇ ਵਿੱਚ ਭਾਰਤ ਨੰਬਰ ਵੰਨ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਮੋਬਾਈਲ ਡੇਟਾ ਸਭ ਤੋਂ ਸਸਤਾ ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ ਅੱਪ ਈਕੋਸਿਸਟਮ ਹੈ। ਅੱਜ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ, ਬਹੁਤ ਬੜੇ ਪਰਿਵਰਤਨ ਦੇ ਦੌਰ ਤੋਂ ਗੁਜਰ ਰਹੀ ਹੈ। 2014 ਦੇ ਮੁਕਾਬਲੇ ਅੱਜ ਦੇਸ਼ ਵਿੱਚ 10 ਗੁਣਾ ਜ਼ਿਆਦਾ ਤੇਜ਼ੀ ਨਾਲ ਰੇਲ ਲਾਈਨਾਂ ਦਾ Electrification ਹੋ ਰਿਹਾ ਹੈ। 2014 ਦੇ ਮੁਕਾਬਲੇ ਅੱਜ ਦੇਸ਼ ਵਿੱਚ ਦੁੱਗਣੀ ਰਫ਼ਤਾਰ ਨਾਲ National Highways ਦਾ ਨਿਰਮਾਣ ਹੋ ਰਿਹਾ ਹੈ। 2014 ਦੇ ਮੁਕਾਬਲੇ ਅੱਜ ਦੇਸ਼ ਦੇ ਪੋਰਟਸ ਵਿੱਚ capacity augmentation ਲਗਭਗ ਦੁੱਗਣਾ ਹੋ ਚੁੱਕਿਆ ਹੈ। 2014 ਦੇ ਮੁਕਾਬਲੇ ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਵੀ ਦੁੱਗਣੇ ਤੋਂ ਜ਼ਿਆਦਾ ਹੋ ਚੁੱਕੀ ਹੈ। ਅੱਜ ਇੱਥੇ ਜੋ ਪੁਰਸਕਾਰ ਦਿੱਤੇ ਗਏ ਹਨ, ਉਹ ਦੇਸ਼ ਦੀ ਸਫ਼ਲਤਾ ਵਿੱਚ ਤੁਹਾਡੀ ਇਸੇ ਭਾਗੀਦਾਰੀ ਨੂੰ ਪ੍ਰਮਾਣਿਤ ਕਰਦੇ ਹਨ, ਤੁਹਾਡੇ ਸੇਵਾਭਾਵ ਨੂੰ ਪਰਿਲਕਸ਼ਿਤ ਕਰਦੇ ਹਨ। ਮੈਂ ਸਭ ਪੁਰਸਕ੍ਰਿਤ (ਪੁਰਸਕਾਰ ਪ੍ਰਾਪਤ ਕਰਤਾ) ਸਾਥੀਆਂ ਨੂੰ ਫਿਰ ਇੱਕ ਬਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਬੀਤੇ ਵਰ੍ਹੇ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ, ਦੇਸ਼ ਦੇ ਸਾਹਮਣੇ ਪੰਜ ਪ੍ਰਣਾਂ ਦਾ ਸੱਦਾ ਦਿੱਤਾ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦਾ ਵਿਰਾਟ ਲਕਸ਼ ਹੋਵੇ, ਗ਼ੁਲਾਮੀ ਦੀ ਹਰ ਸੋਚ ਤੋਂ ਮੁਕਤੀ ਹੋਵੇ, ਭਾਰਤ ਦੀ ਵਿਰਾਸਤ ‘ਤੇ ਮਾਣ ਦੀ ਭਾਵਨਾ ਹੋਵੇ, ਦੇਸ਼ ਦੀ ਏਕਤਾ-ਇਕਜੁੱਟਤਾ ਨੂੰ ਨਿਰੰਤਰ ਸਸ਼ਕਤ ਕਰਨਾ ਹੋਵੇ, ਅਤੇ ਆਪਣੇ ਕਰਤਵਾਂ ਨੂੰ ਸਭ ਤੋਂ ਉੱਪਰ ਰੱਖਣਾ ਹੋਵੇ, ਇਨ੍ਹਾਂ ਪੰਜ ਪ੍ਰਣਾਂ ਦੀ ਪ੍ਰੇਰਣਾ ਤੋਂ ਜੋ ਊਰਜਾ ਨਿਕਲੇਗੀ, ਉਹ ਸਾਡੇ ਦੇਸ਼ ਨੂੰ ਉਹ ਉਚਾਈ ਦੇਵੇਗੀ, ਜਿਸ ਦਾ ਉਹ ਹਮੇਸ਼ਾ ਹੱਕਦਾਰ ਰਿਹਾ ਹੈ। ਮੈਨੂੰ ਇਹ ਦੇਖ ਕੇ ਵੀ ਚੰਗਾ ਲਗਿਆ ਕਿ ਆਪ ਸਭ ਨੇ ਇਸ ਵਰ੍ਹੇ ਸਿਵਲ ਸੇਵਾ ਦਿਵਸ ਦਾ ਥੀਮ ਵੀ ‘ਵਿਕਸਿਤ ਭਾਰਤ’ ਰੱਖਿਆ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦੇ ਪਿੱਛੇ ਕੀ ਸੋਚ ਹੈ, ਇਹ ਉਸ ਪੁਸਤਕ ਵਿੱਚ ਵੀ ਝਲਕਦਾ ਹੈ, ਜਿਸ ਦਾ ਹੁਣੇ ਵਿਮੋਚਨ ਹੋਇਆ ਹੈ।

 

ਵਿਕਸਿਤ ਭਾਰਤ ਸਿਰਫ਼ ਆਧੁਨਿਕ ਇਨਫ੍ਰਾਸਟ੍ਰਕਚਰ ਜਾਂ ਆਧੁਨਿਕ ਨਿਰਮਾਣ ਤੱਕ ਸੀਮਿਤ ਨਹੀਂ ਹੈ। ਵਿਕਸਿਤ ਭਾਰਤ ਦੇ ਲਈ ਜ਼ਰੂਰੀ ਹੈ- ਭਾਰਤ ਦਾ ਸਰਕਾਰੀ ਸਿਸਟਮ, ਹਰ ਦੇਸ਼ਵਾਸੀ ਦੀ ਆਕਾਂਖਿਆ ਨੂੰ ਸਪੋਰਟ ਕਰੇ। ਵਿਕਸਿਤ ਭਾਰਤ ਦੇ ਲਈ ਜ਼ਰੂਰੀ ਹੈ- ਭਾਰਤ ਦਾ ਹਰ ਸਰਕਾਰੀ ਕਰਮਚਾਰੀ, ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸੱਚ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇ। ਵਿਕਸਿਤ ਭਾਰਤ ਦੇ ਲਈ ਜ਼ਰੂਰੀ ਹੈ- ਭਾਰਤ ਵਿੱਚ ਸਿਸਟਮ ਦੇ ਨਾਲ ਜੋ Negativity ਬੀਤੇ ਦਹਾਕਿਆਂ ਵਿੱਚ ਜੁੜੀ ਸੀ, ਉਹ Positivity ਵਿੱਚ ਬਦਲੇ, ਸਾਡਾ ਸਿਸਟਮ, ਦੇਸ਼ਵਾਸੀਆਂ ਦੇ ਸਹਾਇਕ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਅੱਗੇ ਵਧਾਏ।

 

ਸਾਥੀਓ,

ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਦਾ ਸਾਡਾ ਅਨੁਭਵ ਰਿਹਾ ਹੈ, ਯੋਜਨਾਵਾਂ ਕਿੰਨੀਆਂ ਵੀ ਬਿਹਤਰ ਹੋਣ, ਕਾਗਜ਼ ‘ਤੇ ਕਿੰਨਾ ਹੀ ਸ਼ਾਨਦਾਰ ਰੋਡਮੈਪ ਕਿਉਂ ਨਾ ਹੋਵੇ, ਲੇਕਿਨ ਅਗਰ ਲਾਸਟ ਮਾਈਲ ਡਿਲਿਵਰੀ ਠੀਕ ਨਹੀਂ ਹੋਵੇਗੀ ਤਾਂ ਉਮੀਦ ਕੀਤੇ ਪਰਿਣਾਮ ਨਹੀਂ ਮਿਲਣਗੇ। ਤੁਸੀਂ ਭਲੀ-ਭਾਂਤੀ ਜਾਣਦੇ ਹੋ ਕਿ, ਇਹ ਪਹਿਲਾਂ ਦੇ ਸਿਸਟਮ ਦੀ ਹੀ ਦੇਣ ਸੀ ਕਿ ਦੇਸ਼ ਵਿੱਚ 4 ਕਰੋੜ ਤੋਂ ਜ਼ਿਆਦਾ ਫਰਜ਼ੀ ਗੈਸ ਕਨੈਕਸ਼ਨ ਸਨ। ਇਹ ਪਹਿਲਾਂ ਦੇ ਸਿਸਟਮ ਦੀ ਹੀ ਦੇਣ ਸੀ ਕਿ ਦੇਸ਼ ਵਿੱਚ 4 ਕਰੋੜ ਤੋਂ ਜ਼ਿਆਦਾ ਫਰਜ਼ੀ ਰਾਸ਼ਨ ਕਾਰਡ ਸਨ। ਇਹ ਪਹਿਲਾਂ ਦੇ ਸਿਸਟਮ ਦੀ ਹੀ ਦੇਣ ਸੀ ਕਿ ਦੇਸ਼ ਵਿੱਚ ਇੱਕ ਕਰੋੜ ਕਾਲਪਨਿਕ ਮਹਿਲਾਵਾਂ ਅਤੇ ਬੱਚਿਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਸਹਾਇਤਾ ਜਾ ਰਹੀ ਸੀ। ਇਹ ਪਹਿਲਾਂ ਦੇ ਸਿਸਟਮ ਦੀ ਹੀ ਦੇਣ ਸੀ ਕਿ ਘੱਟਗਿਣਤੀ ਮੰਤਰਾਲਾ, ਕਰੀਬ 30 ਲੱਖ ਫਰਜ਼ੀ ਨੌਜਵਾਨਾਂ ਨੂੰ ਸਕਾਲਰਸ਼ਿਪ ਦਾ ਲਾਭ ਦੇ ਰਿਹਾ ਸੀ।

ਅਤੇ ਇਹ ਵੀ ਪਹਿਲਾਂ ਦੇ ਹੀ ਸਿਸਟਮ ਦੀ ਹੀ ਦੇਣ ਹੈ ਕਿ ਮਨਰੇਗਾ ਦੇ ਤਹਿਤ ਦੇਸ਼ ਵਿੱਚ ਲੱਖਾਂ ਅਜਿਹੇ ਫਰਜ਼ੀ ਅਕਾਉਂਟ ਬਣੇ, ਲੱਖਾਂ ਅਜਿਹੇ ਸ਼੍ਰਮਿਕਾਂ (ਮਜ਼ਦੂਰਾਂ) ਨੂੰ ਪੈਸੇ ਟ੍ਰਾਂਸਫਰ ਕੀਤੇ ਗਏ, ਜਿਨ੍ਹਾਂ ਦੀ ਹੋਂਦ ਹੀ ਨਹੀਂ ਸੀ। ਤੁਸੀਂ ਸੋਚੋ, ਜਿਨ੍ਹਾਂ ਦਾ ਕਦੇ ਜਨਮ ਹੀ ਨਹੀਂ ਹੋਇਆ, ਜੋ ਸਿਰਫ਼ ਕਾਗਜ਼ਾਂ ਵਿੱਚ ਹੀ ਪੈਦਾ ਹੋਏ, ਅਜਿਹੇ ਲੱਖਾਂ-ਕਰੋੜਾਂ ਫਰਜ਼ੀ ਨਾਮਾਂ ਦੀ ਆੜ ਵਿੱਚ ਇੱਕ ਬਹੁਤ ਬੜਾ ਈਕੋਸਿਸਟਮ ਭ੍ਰਿਸ਼ਟਾਚਾਰ ਵਿੱਚ ਜੁਟਿਆ ਸੀ। ਅੱਜ ਦੇਸ਼ ਦੇ ਪ੍ਰਯਤਨਾਂ ਨਾਲ, ਆਪ ਸਭ ਦੇ ਪ੍ਰਯਤਨਾਂ ਨਾਲ, ਇਹ ਸਿਸਟਮ ਬਦਲਿਆ ਹੈ, ਦੇਸ਼ ਦੇ ਕਰੀਬ-ਕਰੀਬ ਤਿੰਨ ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ। ਆਪ ਸਭ ਇਸ ਦੇ ਲਈ ਅਭਿਨੰਦਨ ਦੇ ਅਧਿਕਾਰੀ ਹੋ। ਅੱਜ ਇਹ ਪੈਸੇ ਗ਼ਰੀਬਾਂ ਦੀ ਭਲਾਈ ਦੇ ਕੰਮ ਆ ਰਹੇ ਹਨ, ਉਨ੍ਹਾਂ ਦਾ ਜੀਵਨ ਅਸਾਨ ਬਣਾ ਰਹੇ ਹਨ।

 

 

ਸਾਥੀਓ,

ਜਦੋਂ ਸਮਾਂ ਸੀਮਿਤ ਹੋਵੇ, ਤਾਂ ਇਹ ਤੈਅ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਡੀ ਦਿਸ਼ਾ ਕੀ ਹੋਵੇਗੀ, ਸਾਡੀ ਕਾਰਜਸ਼ੈਲੀ ਕੀ ਹੋਵੇਗੀ। ਅੱਜ ਚੁਣੌਤੀ ਇਹ ਨਹੀਂ ਹੈ ਕਿ ਤੁਸੀਂ ਕਿੰਨੇ efficient ਹੋ, ਬਲਕਿ ਚੁਣੌਤੀ ਇਹ ਤੈਅ ਕਰਨ ਵਿੱਚ ਹੈ ਕਿ ਜਿੱਥੇ ਜੋ deficiency ਹੈ, ਉਹ ਕਿਵੇਂ ਦੂਰ ਹੋਵੇਗੀ? ਅਗਰ ਸਾਡੀ ਦਿਸ਼ਾ ਸਹੀ ਹੋਵੇਗੀ, ਤਾਂ efficiency ਦੀ strength ਵਧੇਗੀ ਅਤੇ ਅਸੀਂ ਅੱਗੇ ਵਧਾਂਗੇ। ਲੇਕਿਨ ਅਗਰ deficiency ਹੋਵੇਗੀ ਤਾਂ ਸਾਨੂੰ ਉਹ ਪਰਿਣਾਮ ਨਹੀਂ ਮਿਲਣਗੇ, ਜਿਸ ਦੇ ਲਈ ਅਸੀਂ ਪ੍ਰਯਤਨ ਕਰ ਰਹੇ ਸਾਂ। ਤੁਸੀਂ ਯਾਦ ਕਰੋ, ਪਹਿਲਾਂ deficiency ਦੀ ਆੜ ਵਿੱਚ ਹਰ ਸੈਕਟਰ ਵਿੱਚ ਛੋਟੀ ਤੋਂ ਛੋਟੀ ਚੀਜ਼ ਨੂੰ control ਕਰਨ ਦੇ ਤਰੀਕੇ ਬਣਾਏ ਜਾਂਦੇ ਸਨ। ਲੇਕਿਨ ਅੱਜ ਉਹੀ deficiency, efficiency ਵਿੱਚ ਬਦਲੀ ਹੈ। ਅੱਜ ਉਹੀ, efficiency ਪਾਲਿਸੀ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਰੁਕਾਵਟਾਂ ਦੀ ਪਹਿਚਾਣ ਕਰ ਰਹੀ ਹੈ, ਤਾਕਿ ਉਨ੍ਹਾਂ ਨੂੰ ਹਟਾਇਆ ਜਾ ਸਕੇ। ਪਹਿਲਾਂ ਇਹ ਸੋਚ ਸੀ ਕਿ ‘ਸਰਕਾਰ ਸਭ ਕੁਝ ਕਰੇਗੀ’ ਲੇਕਿਨ ਹੁਣ ਸੋਚ ਹੈ ਕਿ ‘ਸਰਕਾਰ ਸਭ ਦੇ ਲਈ ਕਰੇਗੀ।’

 

ਹੁਣ ਸਰਕਾਰ ‘ਸਭ ਦੇ ਲਈ’ ਕੰਮ ਕਰਨ ਦੀ ਭਾਵਨਾ ਦੇ ਨਾਲ time ਅਤੇ resources ਦਾ efficiently ਉਪਯੋਗ ਕਰ ਰਹੀ ਹੈ। ਅੱਜ ਦੀ ਸਰਕਾਰ ਦੀ ਉਦੇਸ਼ ਹੈ- Nation First-Citizen First ਅੱਜ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ- ਵੰਚਿਤਾਂ ਨੂੰ ਵਰੀਅਤਾ (ਪਹਿਲ)। ਅੱਜ ਦੀ ਸਰਕਾਰ, Aspirational District ਤੱਕ ਜਾ ਰਹੀ ਹੈ, Aspirational Blocks ਤੱਕ ਜਾ ਰਹੀ ਹੈ। ਅੱਜ ਦੀ ਸਰਕਾਰ, ਦੇਸ਼ ਦੇ ਸੀਮਾਵਰਤੀ ਪਿੰਡਾਂ ਨੂੰ, ਆਖਰੀ ਪਿੰਡ ਨਾ ਮੰਨ ਕੇ, ਉਨ੍ਹਾਂ ਨੂੰ First Village ਮੰਨਦੇ ਹੋਏ ਕੰਮ ਕਰ ਰਹੀ ਹੈ, ਵਾਇਬ੍ਰੈਂਟ ਵਿਲੇਜ ਯੋਜਨਾ ਚਲਾ ਰਹੀ ਹੈ। ਇਹ ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਦੀ ਬਹੁਤ ਬੜੀ ਪਹਿਚਾਣ ਰਹੀ ਹੈ। ਲੇਕਿਨ ਸਾਨੂੰ ਇੱਕ ਹੋਰ ਬਾਤ ਦਾ ਹਮੇਸ਼ਾ ਧਿਆਨ ਰੱਖਣਾ ਹੈ। 100 ਪਰਸੈਂਟ ਸੈਚੁਰੇਸ਼ਨ ਦੇ ਲਈ ਸਾਨੂੰ ਇਸ ਤੋਂ ਵੀ ਅਧਿਕ ਮਿਹਨਤ ਦੀ, ਇਨੋਵੇਟਿਵ ਸਮਾਧਾਨਾਂ ਦੀ ਪਲ-ਪਲ ਜ਼ਰੂਰਤ ਪਵੇਗੀ। ਹੁਣ ਜਿਵੇਂ ਡਿਜੀਟਲ ਇੰਡੀਆ ਦਾ ਇਤਨਾ ਵਿਆਪਕ ਇਨਫ੍ਰਾਸਟ੍ਰਕਚਰ ਸਾਡੇ ਪਾਸ ਉਪਲਬਧ ਹੈ, ਇਤਨਾ ਬੜਾ ਡੇਟਾ ਸੈੱਟ ਸਾਡੇ ਪਾਸ ਹੈ। ਲੇਕਿਨ ਹੁਣ ਵੀ ਅਸੀਂ ਦੇਖਦੇ ਹਾਂ ਕਿ ਹਰ ਵਿਭਾਗ ਆਪਣੇ-ਆਪਣੇ ਹਿਸਾਬ ਨਾਲ ਉਹੀ ਜਾਣਕਾਰੀ , ਉਹੀ ਦਸਤਾਵੇਜ਼ ਮੰਗਦਾ ਹੈ, ਜੋ ਪਹਿਲਾਂ ਤੋਂ ਹੀ ਕਿਸੇ ਨਾਲ ਕਿਸੇ ਡੇਟਾਬੇਸ ਵਿੱਚ ਮੌਜੂਦ ਹਨ।

 

ਪ੍ਰਸ਼ਾਸਨ ਦਾ ਬਹੁਤ ਬੜਾ ਸਮਾਂ NoC, ਪ੍ਰਮਾਣ ਪੱਤਰ, ਕਲੀਅਰੈਂਸ, ਇਨ੍ਹਾਂ ਸਾਰੇ ਕੰਮਾਂ ਵਿੱਚ ਚਲਿਆ ਜਾਂਦਾ ਹੈ। ਸਾਨੂੰ ਇਨ੍ਹਾਂ ਦੇ Solutions ਕੱਢਣਗੇ ਹੀ ਹੋਣਗੇ। ਤਦੇ Ease of Living ਵਧੇਗੀ, ਤਦੇ Ease of Doing Business ਵਧੇਗਾ। ਮੈਂ ਤੁਹਾਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਵੀ ਉਦਾਹਰਣ ਦੇਣਾ ਚਾਹੁੰਦਾ ਹਾਂ। ਇਸ ਦੇ ਤਹਿਤ ਹਰ ਪ੍ਰਕਾਰ ਦੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਡੇਟਾ ਲੇਅਰਸ ਇੱਕ ਹੀ ਪਲੈਟਫਾਰਮ ‘ਤੇ ਉਪਲਬਧ ਹਨ। ਇਸ ਦਾ ਸਾਨੂੰ ਵੱਧ ਤੋਂ ਵੱਧ ਉਪਯੋਗ ਕਰਨਾ ਹੈ। ਸਾਨੂੰ ਸੋਸ਼ਲ ਸੈਕਟਰ ਵਿੱਚ ਬਿਹਤਰ planning ਅਤੇ execution ਦੇ ਲਈ ਵੀ ਪੀਐੱਮ ਗਤੀਸ਼ਕਤੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਸਾਨੂੰ ਲੋਕਾਂ ਦੀਆਂ ਜ਼ਰੂਰਤਾਂ ਨੂੰ Identify ਕਰਨ ਵਿੱਚ ਅਤੇ execution ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਹੀ ਮਿਲੇਗੀ। ਇਸ ਨਾਲ ਡਿਪਾਰਟਮੈਂਟਸ ਦੇ ਦਰਮਿਆਨ, ਡਿਸਟ੍ਰਿਕਟ ਅਤੇ ਬਲਾਕ ਦੇ ਦਰਮਿਆਨ ਸੰਵਾਦ ਹੋਰ ਸਰਲ ਹੋਵੇਗਾ। ਇਸ ਨਾਲ ਸਾਡੇ ਲਈ ਅੱਗੇ ਦੀ ਸਟ੍ਰੇਟਜੀ ਬਣਾਉਣਾ ਵੀ ਜ਼ਿਆਦਾ ਅਸਾਨ ਹੋਵੇਗਾ।

 

ਸਾਥੀਓ,

ਆਜ਼ਾਦੀ ਕਾ ਇਹ ਅੰਮ੍ਰਿਤਕਾਲ, ਇਹ Time Period, ਭਾਰਤ ਦੇ ਸਾਰੇ ਸਰਕਾਰੀ ਕਰਮਚਾਰੀਆਂ ਦੇ ਲਈ ਜਿੰਨੇ ਬੜੇ ਅਵਸਰ ਲੈ ਕੇ ਆਇਆ ਹੈ, ਓਨਾ ਹੀ ਚੁਣੌਤੀਪੂਰਨ ਵੀ ਹੈ। ਇੰਨੀਆਂ ਸਾਰੀਆਂ ਉਪਲਬਧੀਆਂ ਦੇ ਬਾਵਜੂਦ, ਤੇਜ਼ ਗਤੀ ਨਾਲ ਹਾਸਲ ਹੋਈਆਂ ਸਫ਼ਲਤਾਵਾਂ ਦੇ ਬਾਵਜੂਦ, ਮੈਂ ਇਸ ਨੂੰ ਚੁਣੌਤੀ ਕਿਉਂ ਕਹਿ ਰਿਹਾ ਹਾਂ, ਅਤੇ ਮੈਂ ਮੰਨਦਾ ਹਾਂ ਕਿ ਇਸ ਬਾਤ ਨੂੰ ਤੁਹਾਨੂੰ ਵੀ ਸਮਝਣਾ ਹੋਵੇਗਾ। ਅੱਜ ਭਾਰਤ ਦੇ ਲੋਕਾਂ ਦੀਆਂ Aspirations, ਉਨ੍ਹਾਂ ਦੀਆਂ ਆਕਾਂਖਿਆਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਵਿਕਸਿਤ ਭਾਰਤ ਦੇ ਲਈ, ਵਿਵਸਥਾਵਾਂ ਵਿੱਚ ਬਦਲਾਅ ਦੇ ਲਈ ਹੁਣ ਦੇਸ਼ਵਾਸੀ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਦੇਸ਼ ਦੇ ਲੋਕਾਂ ਦੀ ਇਸ Aspiration ਨੂੰ ਪੂਰਾ ਕਰਨ ਦੇ ਲਈ ਸਾਨੂੰ ਸਭ ਨੂੰ, ਤੁਹਾਨੂੰ ਪੂਰੀ ਸਮਰੱਥਾ ਨਾਲ ਜੁਟਣਾ ਹੀ ਹੋਵੇਗਾ, ਤੇਜ਼ੀ ਨਾਲ ਫੈਸਲੇ ਲੈਣੇ ਹੋਣਗੇ, ਉਨ੍ਹਾਂ ਫੈਸਲਿਆਂ ਨੂੰ ਉਤਨੀ ਹੀ ਤੇਜ਼ੀ ਨਾਲ ਲਾਗੂ ਕਰਨਾ ਹੋਵੇਗਾ। ਅਤੇ ਤੁਹਾਨੂੰ ਇੱਕ ਹੋਰ ਬਾਤ ਦਾ ਧਿਆਨ ਜ਼ਰੂਰ ਰੱਖਣਾ ਹੋਵੇਗਾ ਕਿ ਅੱਜ, ਅਤੇ ਇਹ ਮੈਂ ਕਹਿ ਰਿਹਾ ਹਾਂ ਇਸ ਲਈ ਨਹੀਂ ਤੁਸੀਂ ਵੀ ਅਨੁਭਵ ਕਰਦੇ ਹੋਵੋਗੇ, ਅੱਜ ਪੂਰੇ ਵਿਸ਼ਵ ਦੀਆਂ ਵੀ ਭਾਰਤ ਤੋਂ ਉਮੀਦਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਹਨ।

 

ਦੁਨੀਆ ਭਰ ਦੇ ਐਕਸਪਰਟ, ਵਿਭਿੰਨ ਅੰਤਰਰਾਸ਼ਟਰੀ ਸੰਸਥਾਵਾਂ ਇਹ ਕਹਿ ਰਹੀਆਂ ਹਨ ਕਿ ਭਾਰਤ ਦਾ ਸਮਾਂ ਆ ਗਿਆ ਹੈ- India’s time has arrived. ਅਜਿਹੀ ਸਥਿਤੀ ਵਿੱਚ ਭਾਰਤ ਦੀ ਬਿਊਰੋਕ੍ਰੇਸੀ ਨੂੰ ਇੱਕ ਵੀ ਪਲ ਗਵਾਉਣਾ ਨਹੀਂ ਹੈ। ਅੱਜ ਮੈਂ ਭਾਰਤ ਦੀ ਬਿਊਰੋਕ੍ਰੇਸੀ ਨੂੰ, ਭਾਰਤ ਦੇ ਹਰ ਸਰਕਾਰੀ ਕਰਮਚਾਰੀ ਨੂੰ, ਚਾਹੇ ਉਹ ਰਾਜ ਸਰਕਾਰ ਵਿੱਚ ਹੋਵੇ ਜਾਂ ਕੇਂਦਰ ਸਰਕਾਰ ਵਿੱਚ, ਮੈਂ ਇੱਕ ਤਾਕੀਦ ਜ਼ਰੂਰ ਕਰਨਾ ਚਾਹੁੰਦਾ ਹਾਂ। ਦੇਸ਼ ਨੇ ਤੁਹਾਡੇ ‘ਤੇ ਬਹੁਤ ਭਰੋਸਾ ਕੀਤਾ ਹੈ, ਤੁਹਾਨੂੰ ਮੌਕਾ ਦਿੱਤਾ ਹੈ, ਉਸ ਭਰੋਸੇ ਨੂੰ ਕਾਇਮ ਰੱਖਦੇ ਹੋਏ ਕੰਮ ਕਰੋ। ਮੈਂ ਤੁਹਾਨੂੰ ਅਕਸਰ ਕਹਿੰਦਾ ਹਾਂ ਕਿ ਤੁਹਾਡੀ ਸਰਵਿਸ ਵਿੱਚ, ਤੁਹਾਡੇ ਫ਼ੈਸਲਿਆਂ ਦਾ ਅਧਾਰ ਸਿਰਫ਼ ਅਤੇ ਸਿਰਫ਼ ਦੇਸ਼ਹਿਤ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਫੀਲਡ ਵਿੱਚ ਤੁਹਾਨੂੰ ਕਿਸੇ ਇੱਕ ਵਿਅਕਤੀ ਦੇ ਲਈ ਕੋਈ ਫ਼ੈਸਲਾ ਲੈਣਾ ਹੋਵੇ, ਕਿਸੇ ਇੱਕ ਸਮੂਹ ਦੇ ਲਈ ਕੋਈ ਫ਼ੈਸਲਾ ਲੈਣਾ ਹੋਵੇ, ਲੇਕਿਨ ਤਦ ਵੀ ਤੁਸੀਂ ਇਹ ਜ਼ਰੂਰ ਸੋਚੋ ਕਿ ਮੇਰੇ ਇਸ ਫ਼ੈਸਲੇ ਨਾਲ, ਫ਼ੈਸਲਾ ਭਲੇ ਹੀ ਛੋਟਾ ਕਿਉਂ ਨਾ ਹੋਵੇ, ਮੇਰੇ ਇਸ ਫ਼ੈਸਲੇ ਨਾਲ ਦੇਸ਼ ਦਾ ਕੀ ਭਲਾ ਹੋਵੇਗਾ? ਯਾਨੀ ਤੁਹਾਡੇ ਲਈ ਕਸੌਟੀ, ਦੇਸ਼ਹਿਤ ਹੀ ਹੈ। ਅਤੇ ਮੈਂ ਅੱਜ ਭਾਰਤ ਦੀ ਬਿਊਰਕ੍ਰੇਸੀ ਦੇ ਲਈ ਇਸ ਕਸੌਟੀ ਵਿੱਚ ਇੱਕ ਹੋਰ ਬਾਤ ਜੋੜਨਾ ਚਾਹੁੰਦਾ ਹਾਂ। ਮੈਨੂੰ ਵਿਸ਼ਵਾਸ ਹੈ, ਆਪ ਇਸ ਕਸੌਟੀ ‘ਤੇ ਵੀ ਖਰਾ ਉਤਰੋਗੇ।

 ਸਾਥੀਓ,

ਕਿਸੇ ਵੀ ਲੋਕਤੰਤਰ ਵਿੱਚ ਰਾਜਨੀਤਕ ਦਲਾਂ ਦਾ ਬਹੁਤ ਮਹੱਤਵ ਹੁੰਦਾ ਹੀ ਹੈ ਅਤੇ ਇਹ ਜ਼ਰੂਰੀ ਵੀ ਹੈ। ਅਤੇ ਇਹ ਲੋਕਤੰਤਰ ਦੀ ਬਿਊਟੀ ਹੈ। ਹਰ ਦਲ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ, ਸੰਵਿਧਾਨ ਨੇ ਹਰ ਦਲ ਨੂੰ ਇਹ ਅਧਿਕਾਰ ਦਿੱਤਾ ਹੈ। ਲੇਕਿਨ ਇੱਕ ਬਿਊਰਕ੍ਰੇਟ ਦੇ ਤੌਰ ‘ਤੇ, ਇੱਕ ਸਰਕਾਰੀ ਕਰਮਚਾਰੀ ਦੇ ਤੌਰ ‘ਤੇ ਹੁਣ ਤੁਹਾਨੂੰ ਆਪਣੇ ਹਰ ਫ਼ੈਸਲੇ ਵਿੱਚ ਕੁਝ ਸਵਾਲਾਂ ਦਾ ਜ਼ਰੂਰ ਧਿਆਨ ਰੱਖਣਾ ਹੀ ਪਵੇਗਾ। ਜੋ ਰਾਜਨੀਤਿਕ ਦਲ ਸੱਤਾ ਵਿੱਚ ਆਇਆ ਹੈ, ਉਹ Taxpayers Money ਦਾ ਇਸਤੇਮਾਲ ਆਪਣੇ ਦਲ ਦੇ ਹਿਤ ਦੇ ਲਈ ਕਰ ਰਿਹਾ ਹੈ, ਜਾਂ ਦੇਸ਼ ਦੇ ਹਿਤ ਦੇ ਲਈ ਉਸ ਦਾ ਉਪਯੋਗ ਕਿੱਥੇ ਹੋ ਰਿਹਾ ਹੈ? ਇਹ ਤੁਹਾਨੂੰ ਲੋਕਾਂ ਨੂੰ ਦੇਖਣਾ ਹੀ ਹੋਵੇਗਾ ਦੋਸਤੋ। ਉਹ ਰਾਜਨੀਤਕ ਦਲ, ਆਪਣੇ ਦਲ ਦੇ ਵਿਸਤਾਰ ਵਿੱਚ ਸਰਕਾਰੀ ਧਨ ਦਾ ਉਪਯੋਗ ਕਰ ਰਿਹਾ ਹੈ ਜਾਂ ਫਿਰ ਦੇਸ਼ ਦੇ ਵਿਕਾਸ ਵਿੱਚ ਉਸ ਪੈਸੇ ਦਾ ਇਸਤੇਮਾਲ ਕਰ ਰਿਹਾ ਹੈ? ਉਹ ਰਾਜਨੀਤਕ ਦਲ, ਆਪਣਾ ਵੋਟਬੈਂਕ ਬਣਾਉਣ ਦੇ ਲਈ ਸਰਕਾਰੀ ਧਨ ਲੁਟਾ ਰਿਹਾ ਹੈ ਜਾਂ ਫਿਰ ਸਾਰਿਆਂ ਦਾ ਜੀਵਨ ਆਸਾਨ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ? ਉਹ ਰਾਜਨੀਤਕ ਦਲ, ਸਰਕਾਰੀ ਪੈਸੇ ਨਾਲ ਆਪਣਾ ਪ੍ਰਚਾਰ ਕਰ ਰਿਹਾ ਹੈ, ਜਾਂ ਫਿਰ ਇਮਾਨਦਾਰੀ ਨਾਲ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ?

ਉਹ ਰਾਜਨੀਤਕ ਦਲ,  ਆਪਣੇ ਕਾਰਜਕਰਤਾਵਾਂ ਨੂੰ ਹੀ ਵਿਭਿੰਨ ਸੰਸਥਾਵਾਂ ਵਿੱਚ ਨਿਯੁਕਤ ਕਰ ਰਿਹਾ ਹੈ ਜਾਂ ਫਿਰ ਸਭ ਨੂੰ ਪਾਰਦਰਸ਼ੀ ਰੂਪ ਨਾਲ ਨੌਕਰੀ ਵਿੱਚ ਆਉਣ ਦਾ ਅਵਸਰ ਦੇ ਰਿਹਾ ਹੈ?  ਉਹ ਰਾਜਨੀਤਕ ਦਲ, ਨੀਤੀਆਂ ਵਿੱਚ ਇਸ ਲਈ ਤਾਂ ਫੇਰਬਦਲ ਨਹੀਂ ਕਰ ਰਿਹਾ,  ਤਾਕਿ ਉਸ ਦੇ ਆਕਾਵਾਂ ਦੀ ਕਾਲੀ ਕਮਾਈ ਦੇ ਨਵੇਂ ਰਸਤੇ ਬਣਨ? ਤੁਸੀਂ ਆਪਣੇ ਹਰ ਫ਼ੈਸਲੇ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਬਾਰੇ ਵੀ ਜ਼ਰੂਰ ਸੋਚੋ। ਸਰਦਾਰ ਪਟੇਲ ਜਿਸ ਬਿਊਰੋਕ੍ਰੇਸੀ ਨੂੰ ਸਟੀਲ ਫ੍ਰੇਮ ਆਵ੍ ਇੰਡੀਆ ਕਿਹਾ ਕਰਦੇ ਸਨ, ਉਸੇ ਬਿਊਰੋਕ੍ਰੇਸੀ ਨੂੰ ਉਨ੍ਹਾਂ ਦੀਆਂ ਉਮੀਦਾਂ ‘ਤੇ ਵੀ ਖਰਾ ਉਤਰਨਾ ਹੈ।  ਕਿਉਂਕਿ ਹੁਣ ਜੇਕਰ ਬਿਊਰੋਕ੍ਰੇਸੀ ਤੋਂ ਚੂਕ (ਭੁੱਲ) ਹੋਈ,  ਤਾਂ ਦੇਸ਼ ਦਾ ਧਨ ਲੁਟ ਜਾਵੇਗਾ, Taxpayers Money ਤਬਾਹ ਹੋ ਜਾਵੇਗਾ, ਦੇਸ਼ ਦੇ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋ ਜਾਣਗੇ। 

 

ਸਾਥੀਓ, 

ਜੋ ਯੁਵਾ, ਬੀਤੇ ਕੁਝ ਵਰ੍ਹਿਆਂ ਵਿੱਚ,  ਜਾਂ ਪਿਛਲੇ ਦਹਾਕੇ ਵਿੱਚ ਦੇਸ਼ ਦੀ ਸਿਵਲ ਸੇਵਾ ਨਾਲ ਜੁੜੇ ਹਨ,  ਉਨ੍ਹਾਂ ਨੂੰ ਮੈਂ, ਕੁਝ ਬਾਤਾਂ ਪਿਸ਼ੇਸ਼ ਤੌਰ ‘ਤੇ ਕਹਿਣਾ ਚਾਹੁੰਦਾ ਹਾਂ। ਤੁਸੀਂ ਵੀ ਜਾਣਦੇ ਹੋ ਕਿ ਜੀਵਨ ਜੀਣ
ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਹੈ ‘getting things done’. ਦੂਸਰਾ ਹੈ ‘letting things happen’ ਪਹਿਲਾ active attitude ਅਤੇ ਦੂਸਰਾ passive attitude ਦਾ ਪ੍ਰਤੀਬਿੰਬ ਹੈ।  ਪਹਿਲੇ ਤਰੀਕੇ ਨਾਲ ਜੀਣ ਵਾਲੇ ਵਿਅਕਤੀ ਦੀ ਸੋਚ ਹੁੰਦੀ ਹੈ ਕਿ ਹਾਂ,  ਬਦਲਾਅ ਆ ਸਕਦਾ ਹੈ। ਦੂਸਰੇ ਤਰੀਕੇ ਵਿੱਚ ਵਿਸ਼ਵਾਸ ਕਰਨ ਵਾਲਾ ਵਿਅਕਤੀ ਕਹਿੰਦਾ ਹੈ,  ਠੀਕ ਹੈ,  ਰਹਿਣ ਦਿਓ,  ਸਭ ਐਸੇ ਹੀ ਚਲਦਾ ਹੈ,  ਪਹਿਲਾਂ ਤੋਂ ਵੀ ਚਲਦਾ ਆਇਆ ਹੈ,  ਅੱਗੇ ਵੀ ਚਲਦਾ ਰਹੇਗਾ,  ਉਹ ਤਾਂ ਆਪਣੇ ਆਪ ਹੋ ਜਾਵੇਗਾ,  ਠੀਕ ਹੋ ਜਾਵੇਗਾ’। ‘Getting things done’ ਵਿੱਚ ਯਕੀਨ ਰੱਖਣ ਵਾਲੇ ਅੱਗੇ ਵਧ ਕੇ ਜ਼ਿੰਮੇਦਾਰੀ ਲੈਂਦੇ ਹਨ।  

ਜਦੋਂ ਉਨ੍ਹਾਂ ਨੂੰ ਟੀਮ ਵਿੱਚ ਕੰਮ ਕਰਨ ਦਾ ਅਵਸਰ ਮਿਲਦਾ ਹੈ ਤਾਂ ਉਹ ਹਰ ਕੰਮ ਦਾ driving force ਬਣ ਜਾਂਦੇ ਹਨ। ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੀ ਅਜਿਹੀ ਜਵਲੰਤ ਇੱਛਾ ਨਾਲ ਹੀ ਤੁਸੀਂ ਇੱਕ ਅਜਿਹੀ ਵਿਰਾਸਤ ਛੱਡ ਜਾਓਗੇ,  ਜਿਸ ਨੂੰ ਲੋਕ ਯਾਦ ਕਰਨਗੇ।  ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਇੱਕ ਅਫ਼ਸਰ ਦੇ ਰੂਪ ਵਿੱਚ ਤੁਹਾਡੀ ਸਫ਼ਲਤਾ ਇਸ ਬਾਤ ਤੋਂ ਨਹੀਂ ਆਂਕੀ ਜਾਵੇਗੀ ਕਿ ਤੁਸੀਂ ਆਪਣੇ ਲਈ ਕੀ ਹਾਸਲ ਕੀਤਾ। ਤੁਹਾਡੀ ਸਫ਼ਲਤਾ ਦਾ ਆਕਲਨ ਇਸ ਬਾਤ ਤੋਂ ਹੋਵੇਗਾ ਕਿ ਤੁਹਾਡੇ ਕੰਮ ਨਾਲ,  ਤੁਹਾਡੇ ਕਰੀਅਰ ਨਾਲ ਦੂਸਰਿਆਂ ਦਾ ਜੀਵਨ ਕਿਤਨਾ ਬਦਲਿਆ ਹੈ। ਜਿਨ੍ਹਾਂ ਦਾ ਜੀਵਨ ਬਦਲਣ ਦੀ ਜ਼ਿੰਮੇਦਾਰੀ ਤੁਹਾਡੇ ਪਾਸ ਸੀ, ਉਹ ਲੋਕ ਤੁਹਾਡੇ ਬਾਰੇ ਵਿੱਚ ਕੀ ਸੋਚਦੇ ਹਨ? ਇਸ ਲਈ ਤੁਹਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ-Good Governance is the key.  

ਜਦੋਂ People Centric Governance ਹੁੰਦੀ ਹੈ, ਜਦੋਂ Development Oriented Governance ਹੁੰਦੀ ਹੈ,  ਤਾਂ ਉਹ ਸਮੱਸਿਆਵਾਂ ਦਾ ਸਮਾਧਾਨ ਵੀ ਕਰਦੀ ਹੈ ਅਤੇ ਬਿਹਤਰ Result ਵੀ ਦਿੰਦੀ ਹੈ।  Good Governance ਵਿੱਚ ਜਨਤਾ ਦੇ ਪ੍ਰਤੀ ਜਵਾਬਦੇਹੀ ਹੁੰਦੀ ਹੈ। ਇੱਕ ਹੀ ਰਾਜ ਵਿੱਚ ਇੱਕ ਜ਼ਿਲ੍ਹਾ ਅੱਛਾ perform ਕਰੇ ਅਤੇ ਦੂਸਰਾ ਨਾ ਕਰੇ ਤਾਂ ਇਸ ਦੇ ਪਿੱਛੇ ਅਸਲੀ ਵਜ੍ਹਾ Good Governance ਦਾ ਅੰਤਰ ਹੀ ਹੁੰਦਾ ਹੈ।  ਸਾਡੇ ਸਾਹਮਣੇ Aspirational Districts ਦੀ ਉਦਾਹਰਣ ਹੈ। ਅਸੀਂ ਜਦੋਂ ਜੋਸ਼ ਨਾਲ ਭਰੇ ਦੇਸ਼ ਦੇ ਯੁਵਾ ਅਫ਼ਸਰਾਂ ਨੂੰ ਉੱਥੇ ਨਿਯੁਕਤ ਕੀਤਾ, ਉਨ੍ਹਾਂ ਨੂੰ Good Governance ਦੇ ਲਈ ਪ੍ਰੇਰਿਤ ਕੀਤਾ,  ਤਾਂ ਨਤੀਜੇ ਵੀ ਬਿਹਤਰੀਨ ਆਏ।  

ਅੱਜ ਅਨੇਕ Aspirational Districts, Development Parameters ਵਿੱਚ ਦੇਸ਼ ਦੇ ਦੂਸਰੇ ਜ਼ਿਲ੍ਹਿਆਂ ਤੋਂ ਵੀ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਹਾਂ। ਜਦੋਂ ਤੁਸੀਂ ਇਸ ‘ਤੇ ਫੋਕਸ ਕਰੋਗੇ,  People’s Participation ‘ਤੇ ਫੋਕਸ ਕਰੋਗੇ,  ਤਾਂ ਜਨਤਾ ਵਿੱਚ ਵੀ Ownership ਦਾ ਭਾਵ,  ਉਸ ਦੀ ਭਾਵਨਾ  ਹੋਰ ਅਧਿਕ ਮਜ਼ਬੂਤ ਹੋਵੇਗੀ। ਅਤੇ ਜਦੋਂ ਜਨਤਾ ਜਨਾਰਦਨ ਕਿਸੇ ਯੋਜਨਾ ਦੀ Ownership ਲੈ ਲੈਂਦੀ ਹੈ,  ਤਾਂ ਅਭੂਤਪੂਰਵ ਨਤੀਜੇ ਆਉਣਾ ਸੁਨਿਸ਼ਚਿਤ ਹੋ ਜਾਂਦਾ ਹੈ। ਤੁਸੀਂ ਸਵੱਛ ਭਾਰਤ ਅਭਿਯਾਨ ਦੇਖ ਲਵੋ,  ਅੰਮ੍ਰਿਤ ਸਰੋਵਰ ਅਭਿਯਾਨ ਦੇਖ ਲਵੋ, ਜਲ ਜੀਵਨ ਮਿਸ਼ਨ ਦੇਖ ਲਵੋ,  ਇਨ੍ਹਾਂ ਦੀ ਸਫ਼ਲਤਾ ਦਾ ਬਹੁਤ ਅਧਾਰ,  ਜਨਤਾ ਦੁਆਰਾ ਲਈ ਗਈ Ownership ਹੈ। 

 

ਸਾਥੀਓ, 

ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਜ਼ਿਲ੍ਹੇ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਡਿਸਟ੍ਰਿਕਟ ਵਿਜ਼ਨ @100 ਤਿਆਰ ਕਰ ਰਹੇ ਹਨ। ਐਸਾ ਹੀ ਵਿਜ਼ਨ ਪੰਚਾਇਤ ਪੱਧਰ ਤੱਕ ਹੋਣਾ ਚਾਹੀਦਾ ਹੈ। ਆਪਣੀ ਗ੍ਰਾਮ ਪੰਚਾਇਤ,  ਆਪਣੇ ਬਲਾਕ, ਆਪਣੇ ਡਿਸਟ੍ਰਿਕਟ,  ਆਪਣੇ ਰਾਜ ਵਿੱਚ ਸਾਨੂੰ ਕਿਸ ਸੈਕਟਰਸ ‘ਤੇ ਫੋਕਸ ਕਰਨਾ ਹੈ?  ਇਨਵੈਸਟਮੈਂਟਸ ਨੂੰ ਆਕਰਸ਼ਿਤ ਕਰਨ ਲਈ ਕਿਹੜੇ-ਕਿਹੜੇ ਬਦਲਾਅ ਕਰਨੇ ਹਨ?  ਸਾਡੇ ਜ਼ਿਲ੍ਹੇ,  ਬਲਾਕ ਜਾਂ ਪੰਚਾਇਤ ਵਿੱਚ ਕਿਹੜੇ ਪ੍ਰੋਡਕਟਸ ਹਨ,  ਜਿਨ੍ਹਾਂ ਨੂੰ ਅਸੀਂ ਐਕਸਪੋਰਟ ਕਰ ਸਕਦੇ ਹਾਂ ਜਾਂ ਉਸ ਪੱਧਰ ਤੱਕ ਲੈ ਜਾ ਸਕਦੇ ਹਾਂ? ਇਨ੍ਹਾਂ ਨੂੰ ਲੈ ਕੇ ਇੱਕ ਸਪਸ਼ਟ ਵਿਜ਼ਨ ਸਾਡੇ ਪਾਸ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਖੇਤਰ ਵਿੱਚ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ MSME ਅਤੇ ਸਵੈ ਸਹਾਇਤਾ ਸਮੂਹਾਂ ਦੇ ਦਰਮਿਆਨ ਕੜੀਆਂ ਨੂੰ ਜੋੜ ਸਕਦੇ ਹੋ। ਤੁਹਾਡੇ ਸਭ ਦੇ ਲਈ,  ਲੋਕਲ ਟੈਲੰਟ ਨੂੰ ਪ੍ਰੋਤਸਾਹਿਤ ਕਰਨਾ,  ਲੋਕਲ ਐਂਟਰਪ੍ਰਿਨਿਉਰਸ਼ਿਪ ਨੂੰ ਸਪੋਰਟ ਕਰਨਾ,  ਸਟਾਰਟ ਅੱਪ ਕਲਚਰ ਨੂੰ ਹੁਲਾਰਾ ਦੇਣਾ ਮੈਂ ਸਮਝਦਾ ਹਾਂ ਕਿ ਇਹ ਸਮੇਂ ਦੀ ਮੰਗ ਹੈ। 

ਸਾਥੀਓ, 

Head of the Government ਰਹਿੰਦੇ ਹੋਏ ਮੈਨੂੰ 20 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ।  ਤੁਹਾਡੇ ਵਿੱਚੋਂ ਕਈ ਲੋਕ ਵਰ੍ਹਿਆਂ ਤੋਂ ਮੇਰੇ ਨਾਲ ਕੰਮ ਕਰ ਰਹੇ ਹਨ। ਅਤੇ ਮੈਂ ਤਾਂ ਕਹਾਂਗਾ ਕਿ ਮੇਰਾ ਸੁਭਾਗ ਹੈ ਕਿ ਤੁਹਾਡੇ ਜਿਹੇ ਸਾਥੀਆਂ ਦੇ ਨਾਲ ਮੈਨੂੰ ਕੰਮ ਕਰਨ ਦਾ ਅਵਸਰ ਮਿਲਿਆ ਹੈ। ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ capacity building ‘ਤੇ ਕਿੰਨਾ ਜ਼ੋਰ ਦਿੱਤਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੇ ਸਭ civil servants  ਦੇ ਦਰਮਿਆਨ ‘ਮਿਸ਼ਨ ਕਰਮਯੋਗੀ’ ਇੱਕ ਬੜਾ ਅਭਿਯਾਨ ਬਣ ਚੁੱਕਿਆ ਹੈ।  ਮਿਸ਼ਨ ਕਰਮਯੋਗੀ ਦਾ ਮਕਸਦ ਹੈ- civil servants ਦੇ full potential ਦਾ ਉਪਯੋਗ ਕਰਨਾ। Capacity Building Commission ਇਸ ਅਭਿਯਾਨ ਨੂੰ ਪੂਰੀ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਮੇਰਾ ਇਹ ਵੀ ਮੰਨਣਾ ਹੈ ਕਿ ਟ੍ਰੇਨਿੰਗ ਅਤੇ ਲਰਨਿੰਗ ਕੁਝ ਮਹੀਨਿਆਂ ਦੀ ਉਪਚਾਰਕਤਾ ਬਣ ਕੇ ਨਹੀਂ ਰਹਿਣੀ ਚਾਹੀਦੀ ਹੈ। ਇਸ ਲਈ,  ਟ੍ਰੇਨਿੰਗ ਅਤੇ ਲਰਨਿੰਗ ਨਾਲ ਜੁੜਿਆ quality material ਹਰ ਜਗ੍ਹਾ ਹਰ ਸਮੇਂ ਉਪਲਬਧ ਹੋਵੇ,  ਇਸ ਦੇ ਲਈ  iGOT ਪਲੈਟਫਾਰਮ ਬਣਾਇਆ ਗਿਆ ਹੈ।  ਹੁਣ ਸਾਰੇ ਨਵੇਂ recruits ਨੂੰ  iGot ‘ਤੇ ‘ਕਰਮਯੋਗੀ ਪ੍ਰਾਰੰਭ’  ਦੇ orientation module  ਦੇ ਨਾਲ ਵੀ ਟ੍ਰੇਨ ਕੀਤਾ ਜਾ ਰਿਹਾ ਹੈ। 

ਸਾਥੀਓ,

ਬੀਤੇ ਵਰ੍ਹਿਆਂ ਵਿੱਚ, ਸਰਕਾਰ ਨੇ ਬਿਊਰੋਕ੍ਰੇਸੀ ਨੂੰ ਇੱਕ ਹੋਰ ਬੰਧਨ ਤੋਂ ਮੁਕਤੀ ਦਿਵਾਈ ਹੈ। ਇਹ ਬੰਧਨ ਹੈ- ਪ੍ਰੋਟੋਕੋਲ ਅਤੇ hierarchy ਦਾ ਬੰਧਨ। ਤੁਸੀਂ ਜਾਣਦੇ ਹੋ ਕਿ hierarchy ਦੇ ਬੰਧਨਾਂ ਨੂੰ ਤੋੜਨ ਦੀ ਸ਼ੁਰੂਆਤ  ਵੀ ਮੈਂ ਖੁਦ ਕੀਤੀ ਹੈ। ਮੈਂ ਲਗਾਤਾਰ ਸੈਕ੍ਰੇਟਰੀਜ਼ ਤੋਂ ਲੈ ਕੇ ਅਸਿਸਟੈਂਟ ਸੈਕ੍ਰੇਟਰੀਜ਼ ਤੱਕ ਨੂੰ ਮਿਲਦਾ ਹਾਂ। ਮੈਂ ਟ੍ਰੇਨੀ ਆਫਿਸਰਸ ਨਾਲ ਮੁਲਾਕਾਤ ਕਰਦਾ ਹਾਂ। ਅਸੀਂ ਡਿਪਾਰਟਮੈਂਟ ਦੇ ਅੰਦਰ ਹਰ ਕਿਸੇ ਦੀ ਭਾਗੀਦਾਰੀ ਵਧਾਉਣ ਲਈ, ਨਵੇਂ ideas ਲਈ ਕੇਂਦਰ ਸਰਕਾਰ ਵਿੱਚ ਵੀ ਚਿੰਤਨ ਸ਼ਿਵਿਰ ਨੂੰ ਹੁਲਾਰਾ ਦਿੱਤਾ ਹੈ। ਸਾਡੇ ਪ੍ਰਯਾਸਾਂ ਨਾਲ ਇੱਕ ਹੋਰ ਬੜਾ ਬਦਲਾਅ ਆਇਆ ਹੈ। ਪਹਿਲੇ ਵਰ੍ਹਿਆਂ ਤੱਕ ਰਾਜਾਂ ਵਿੱਚ ਰਹਿਣ ਤੋਂ ਬਾਅਦ ਹੀ ਅਧਿਕਾਰੀਆਂ ਨੂੰ deputation ‘ਤੇ ਕੇਂਦਰ ਸਰਕਾਰ ਵਿੱਚ ਕੰਮ ਕਰਨ ਦਾ ਅਨੁਭਵ ਮਿਲਦਾ ਸੀ। ਇਹ ਕਿਸੇ ਨੇ ਵੀ ਨਹੀਂ ਸੋਚਿਆ ਕਿ ਅਗਰ ਇਨ੍ਹਾਂ ਅਧਿਕਾਰੀਆਂ ਦੇ ਪਾਸ ਕੇਂਦਰ ਸਰਕਾਰ ਵਿੱਚ ਕੰਮ ਦਾ ਅਨੁਭਵ ਹੀ ਨਹੀਂ ਹੋਵੇਗਾ ਤਾਂ ਉਹ ਕੇਂਦਰ ਦੇ ਪ੍ਰੋਗਰਾਮਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਿਵੇਂ ਕਰਨਗੇ? ਅਸੀਂ assistant  ਸੈਕ੍ਰੇਟਰੀ ਪ੍ਰੋਗਰਾਮ ਦੇ ਜ਼ਰੀਏ ਇਸ ਗੈਪ ਨੂੰ ਵੀ ਭਰਨ ਦਾ ਪ੍ਰਯਾਸ ਕੀਤਾ। ਹੁਣ ਯੁਵਾ IAS  ਨੂੰ ਆਪਣੇ career ਦੀ ਸ਼ੁਰੂਆਤ ਵਿੱਚ ਹੀ ਕੇਂਦਰ ਸਰਕਾਰ ਵਿੱਚ ਕੰਮ ਕਰਨ ਦਾ, ਉਸ ਦੇ ਅਨੁਭਵ ਲੈਣ ਦਾ ਮੌਕਾ ਮਿਲਦਾ ਹੈ। Senior most ਲੋਕਾਂ ਦੇ ਨਾਲ ਉਸ ਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਅਸੀਂ ਇਸ ਤਰ੍ਹਾਂ ਦੇ ਇਨੋਵੇਸ਼ਨਸ ਨੂੰ ਅੱਗੇ ਵਧਾਉਣਾ ਹੈ, ਇਨ੍ਹਾਂ ਪ੍ਰਯਾਸਾਂ ਨੂੰ ਪਰਿਣਾਮਾਂ ਦੇ ਸਿਖਰ ‘ਤੇ ਲੈ ਜਾਣ ਦੀ ਨਿਰੰਤਰ ਕੋਸ਼ਿਸ਼ ਕਰਨੀ ਹੈ।

ਸਾਥੀਓ,

ਵਿਕਸਿਤ ਭਾਰਤ ਲਈ 25 ਵਰ੍ਹਿਆਂ ਦੀ ਅੰਮ੍ਰਿਤ ਯਾਤਰਾ ਨੂੰ ਦੇਸ਼ ਨੇ ਕਰਤਵਯ ਕਾਲ ਮੰਨਿਆ ਹੈ। ਆਜ਼ਾਦੀ ਦੀ ਸਦੀ ਦੇਸ਼ ਦੀ ਸਵਰਣ ਸ਼ਤਾਬਦੀ ਤਦ ਹੋਵੇਗੀ, ਜਦੋਂ ਅਸੀਂ ਕਰਤੱਵਾਂ ਨੂੰ ਪਹਿਲੀ ਪ੍ਰਾਥਮਿਕਤਾ ਦੇਵਾਂਗੇ। ਕਰਤੱਵ ਸਾਡੇ ਲਈ ਵਿਕਲਪ ਨਹੀਂ ਸੰਕਲਪ ਹਨ। ਇਹ ਸਮਾਂ ਤੇਜ਼ੀ ਨਾਲ ਬਦਲਾਅ ਦਾ ਸਮਾਂ ਹੈ। ਤੁਹਾਡੀ ਭੂਮਿਕਾ ਵੀ ਤੁਹਾਡੇ ਅਧਿਕਾਰਾਂ ਨਾਲ ਨਹੀਂ, ਤੁਹਾਡੇ ਕਰੱਤਵਾਂ ਅਤੇ ਉਨ੍ਹਾਂ ਦੇ ਪਾਲਨ ਨਾਲ ਤੈਅ ਹੋਵੇਗੀ। ਨਵੇਂ ਭਾਰਤ ਵਿੱਚ ਦੇਸ਼ ਦੇ ਨਾਗਰਿਕ ਦੀ ਤਾਕਤ ਵਧੀ ਹੈ, ਭਾਰਤ ਦੀ ਵੀ ਤਾਕਤ ਵਧੀ ਹੈ। ਇਸ ਨਵੇਂ ਉੱਭਰਦੇ ਭਾਰਤ ਵਿੱਚ ਤੁਹਾਨੂੰ ਅਹਿਮ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ। ਆਜ਼ਾਦੀ ਦੇ ਸੌ ਵਰ੍ਹਿਆਂ ਬਾਅਦ ਜਦੋਂ ਇਤਿਹਾਸ ਅੰਕਲਣ ਕਰੇਗਾ, ਤਾਂ ਤੁਹਾਡੇ ਪਾਸ ਅਵਸਰ ਹੈ ਕਿ ਉਸ ਵਿੱਚ ਇੱਕ ਪ੍ਰਮੁੱਖ ਨਾਮ ਤੁਹਾਡਾ ਵੀ ਹੋਵੇ। ਤੁਸੀਂ ਮਾਣ ਨਾਲ ਇਹ ਕਹੋ ਕਿ ਮੈਂ ਦੇਸ਼ ਲਈ ਨਵੀਆਂ ਵਿਵਸਥਾਵਾਂ ਦੀ ਸਿਰਜਣਾ ਵਿੱਚ ਭੂਮਿਕਾ ਨਿਭਾਈ ਹੈ, ਵਿਵਸਥਾਵਾਂ ਨੂੰ ਸੁਧਾਰਨ ਵਿੱਚ ਬੜੀ ਭੂਮਿਕਾ ਨਿਭਾਈ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨੂੰ ਵਿਸਤਾਰ ਦਿੰਦੇ ਰਹੋਗੇ। Capacity building  ਹਰ ਪਲ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਖੁਦ ਲਈ ਵੀ, ਸਾਥੀਆਂ ਲਈ ਵੀ ਅਤੇ ਵਿਵਸਥਾ ਲਈ ਵੀ ਸਾਨੂੰ ਉਤਰੋਤਰ ਨਵੀਆਂ ਉਚਾਈਆਂ ਨੂੰ ਪਾਰ ਕਰਨ ਦੀਆਂ ਸਥਿਤੀਆਂ ਨੂੰ ਪ੍ਰਯਾਪਤ ਕਰਦੇ ਹੀ ਰਹਿਣਾ ਹੋਵੇਗਾ।

ਮੈਨੂੰ ਵਿਸ਼ਵਾਸ ਹੈ ਕਿ civil services day ਇਹ ਵਾਰਸ਼ਿਕ ritual ਨਹੀਂ ਹੈ। ਇਹ civil services day   ਸੰਕਲਪਾਂ ਦਾ ਸਮਾਂ ਹੈ। ਇਹ  civil services day  ਨਵੇਂ ਨਿਰਣਿਆਂ ਦਾ ਸਮਾਂ ਹੈ ਨਿਰਣਿਆਂ ਨੂੰ ਨਿਰਧਾਰਿਤ ਸਮੇਂ ਵਿੱਚ ਲਾਗੂਕਰਨ ਦਾ ਉਤਸਾਹ ਅਤੇ ਊਰਜਾ ਨਾਲ ਭਰਨ ਦਾ ਅਵਸਰ ਹੈ। ਇਸ ਅਵਸਰ ਨਾਲ ਇੱਕ ਊਰਜਾ, ਨਵੀਂ ਪ੍ਰੇਰਣਾ, ਨਵੀ ਸ਼ਕਤੀ, ਨਵੀ ਸਮਰੱਥਾ, ਨਵਾਂ ਸੰਕਲਪ ਇਹ ਲੈ ਕੇ ਅਸੀਂ ਚਲਾਂਗੇ, ਤਾਂ ਜਿਨ੍ਹਾਂ ਸਿੱਧੀਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਨ੍ਹਾਂ ਸਿੱਧੀਆਂ ਨੂੰ ਅਸੀਂ ਖੁਦ ਛੂਹ ਕੇ ਦੇਖਾਂਗੇ, ਇਸੇ ਵਿਸ਼ਵਾਸ ਨਾਲ ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Days, 31 World Leaders & 31 Bilaterals: Decoding PM Modi's Diplomatic Blitzkrieg

Media Coverage

5 Days, 31 World Leaders & 31 Bilaterals: Decoding PM Modi's Diplomatic Blitzkrieg
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”