“ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਯੁਗ ਵਿੱਚ, ਰੋਜ਼ਗਾਰ ਦੀ ਮੁੱਖ ਪ੍ਰੇਰਕ-ਸ਼ਕਤੀ ਟੈਕਨੋਲੋਜੀ ਹੈ ਅਤੇ ਰਹੇਗੀ”
ਸਕਿਲਿੰਗ,ਰੀ-ਸਕਿਲਿੰਗ ਅਤੇ ਅਪ-ਸਕਿਲਿੰਗ ਭਾਵੀ ਸ਼੍ਰਮ ਸ਼ਕਤੀ ਦਾ ਮੂਲ ਮੰਤਰ ਹੈ”
“ਭਾਰਤ ਦੇ ਕੋਲ ਵਿਸ਼ਵ ਵਿੱਚ ਕੁਸ਼ਲ ਸ਼੍ਰਮ ਸ਼ਕਤੀ ਦੇ ਸਭ ਤੋਂ ਵੱਡੇ ਪ੍ਰਦਾਤਾ ਦੇਸ਼ਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ”
“ਸਾਨੂੰ ਹਰੇਕ ਦੇਸ਼ ਦੀਆਂ ਅਨੋਖੀਆਂ ਆਰਥਿਕ ਸਮਰੱਥਾਵਾਂ, ਸ਼ਕਤੀਆਂ ਅਤੇ ਚੁਣੌਤੀਆਂ ਨੂੰ ਸਮਝਣਾ ਹੋਵੇਗਾ। ਸਾਨੂੰ ਇਹ ਜਾਣਨਾ ਹੋਵੇਗਾ ਕਿ ਸਭ ਦੇ ਲਈ ਇੱਕਰੂਪੀ ਸੋਚ ਸਮਾਜਿਕ ਸੁਰੱਖਿਆ ਦੇ ਟਿਕਾਊ ਵਿੱਤਪੋਸ਼ਣ ਦੇ ਲਈ ਉਪਯੁਕਤ ਨਹੀਂ ਹੈ”

ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਨਮਸਕਾਰ!

ਮੈਂ ਇਤਿਹਾਸਿਕ ਅਤੇ ਜੀਵੰਤ ਸ਼ਹਿਰ ਇੰਦੌਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਆਪਣੀ ਸਮ੍ਰਿੱਧ ਪਾਕ ਪਰੰਪਰਾਵਾਂ ‘ਤੇ ਮਾਣ ਦਾ ਅਨੁਭਵ ਕਰਦਾ ਹੈ। ਮੈਨੂੰ ਆਸ਼ਾ ਹੈ ਕਿ ਤੁਸੀਂ ਸ਼ਹਿਰ ਦੇ ਸਾਰੇ ਰੰਗਾਂ ਅਤੇ ਸੁਆਦੀ ਵਿਅੰਜਨਾਂ ਨਾਲ ਆਨੰਦਿਤ ਹੋਵੋਗੇ।

ਮਿੱਤਰੋ,

ਤੁਹਾਡਾ ਸਮੂਹ ਸਭ ਤੋਂ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਕਾਰਕਾਂ ਵਿੱਚੋਂ ਇੱਕ-ਰੋਜ਼ਗਾਰ ‘ਤੇ ਚਰਚਾ ਕਰ ਰਿਹਾ ਹੈ। ਅਸੀਂ ਰੋਜ਼ਗਾਰ ਖੇਤਰ ਵਿੱਚ ਕੁਝ ਸਭ ਤੋਂ ਵੱਡੇ ਬਦਲਾਵਾਂ ਦੀ ਦਹਿਲੀਜ਼ ‘ਤੇ ਹਾਂ ਅਤੇ ਸਾਨੂੰ ਇਨ੍ਹਾਂ ਤਤਕਾਲ ਪਰਿਵਰਤਨਾਂ ਨਾਲ ਨਿਪਟਨ ਦੇ ਲਈ ਉੱਤਰਦਾਈ ਅਤੇ ਪ੍ਰਭਾਵੀ ਰਣਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਹੈ। ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਯੁੱਗ ਵਿੱਚ ਟੈਕਨੋਲੋਜੀ ਰੋਜ਼ਗਾਰ ਦਾ ਮੁੱਖ ਸੰਵਾਹਕ ਬਣ ਗਈ ਹੈ ਅਤੇ ਅੱਗੇ ਵੀ ਬਣੀ ਰਹੇਗੀ। ਇਹ ਸੁਭਾਗ ਦੀ ਗੱਲ ਹੈ ਕਿ ਇਹ ਬੈਠਕ ਭਾਰਤ ਜਿਹੇ ਦੇਸ਼ ਵਿੱਚ ਹੋ ਰਹੀ ਹੈ, ਜਿਸ ਦੇ ਕੋਲ ਪੂਰਵ ਵਿੱਚ ਹੋਏ ਅਜਿਹੇ ਟੈਕਨੋਲੋਜੀ–ਅਧਾਰਿਤ ਪਰਿਵਰਤਨਾਂ ਦੇ ਦੌਰਾਨ ਵੱਡੀ ਸੰਖਿਆ ਵਿੱਚ ਟੈਕਨੋਲੋਜੀ ਨਾਲ ਜੁੜੇ ਰੋਜ਼ਗਾਰ ਸਿਰਜਣ ਦਾ ਅਨੁਭਵ ਹੈ ਅਤੇ ਤੁਹਾਡਾ ਮੇਜ਼ਬਾਨ ਸ਼ਹਿਰ ਇੰਦੌਰ ਅਜਿਹੇ ਪਰਿਵਰਤਨਾਂ ਦੀ ਨਵੀਂ ਲਹਿਰ ਦੀ ਅਗਵਾਈ ਕਰਨ ਵਾਲੇ ਕਈ ਸਟਾਰਟਅੱਪਸ ਦਾ ਕੇਂਦਰ ਹੈ।

ਮਿੱਤਰੋ,

ਸਾਨੂੰ ਸਾਰਿਆਂ ਨੂੰ ਆਪਣੇ ਕਾਰਜਬਲ ਨੂੰ ਐਡਵਾਂਸਡ ਟੈਕਨੋਲੋਜੀਆਂ ਅਤੇ ਪ੍ਰਕਿਰਿਆਵਾਂ ਦੇ ਉਪਯੋਗ ਵਿੱਚ ਕੁਸ਼ਲ ਬਣਾਉਣ ਦੀ ਜ਼ਰੂਰਤ ਹੈ। ਕੌਸ਼ਲ, ਮੁੜ ਕੌਸ਼ਲ ਅਤੇ ਕੌਸ਼ਲ ਵਿੱਚ ਵਾਧਾ ਭਵਿੱਖ ਦੇ ਕਾਰਜਬਲ ਦੇ ਲਈ ਮੰਤਰ ਹਨ। ਭਾਰਤ ਵਿੱਚ ਸਾਡਾ ‘ਸਕਿੱਲ ਇੰਡੀਆ ਮਿਸ਼ਨ’ ਇਸੇ ਵਾਸਤਵਿਕਤਾ ਨਾਲ ਜੁੜਨ ਦਾ ਇੱਕ ਅਭਿਆਨ ਹੈ। ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦੇ ਤਹਿਤ ਹੁਣ ਤੱਕ ਸਾਡੇ ਸਾਢੇ 12 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੂੰ ਟ੍ਰੇਂਡ ਕੀਤਾ ਜਾ ਚੁਕਿਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਇੰਟਰਨੈੱਟ ਆਵ੍ ਥਿੰਗਸ ਅਤੇ ਡ੍ਰੋਨ ਜਿਹੇ ਉਦਯੋਗ ‘‘ਫੌਰ ਪੁਆਇੰਟ ਓ’’ ਜਿਹੇ ਖੇਤਰਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।

ਮਿੱਤਰੋ,

ਕੋਵਿਡ ਦੇ ਦੌਰਾਨ ਭਾਰਤ ਵਿੱਚ ਫਰੰਟਲਾਈਨ ਸਿਹਤ ਕਰਮੀਆਂ ਅਤੇ ਹੋਰ ਕਰਮੀਆਂ ਦੁਆਰਾ ਕੀਤੇ ਗਏ ਸ਼ਾਨਦਾਰ ਕਾਰਜਾਂ ਨੇ ਉਨ੍ਹਾਂ ਦੇ ਕੌਸ਼ਲ ਅਤੇ ਸਮਰਪਣ ਨੂੰ ਦਿਖਾਇਆ ਹੈ। ਇਹ ਸਾਡੀ ਸੇਵਾ ਅਤੇ ਕਰੁਣਾ ਦੀ ਸੰਸਕ੍ਰਿਤੀ ਨੂੰ ਵੀ ਦਰਸਾਉਂਦਾ ਹੈ। ਦਰਅਸਲ, ਭਾਰਤ ਵਿੱਚ ਦੁਨੀਆ ਦੇ ਲਈ ਕੁਸ਼ਲ ਕਾਰਜਬਲ ਦੇ ਸਭ ਤੋਂ ਵੱਡੇ ਪ੍ਰਦਾਤਾਵਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ। ਵਿਸ਼ਵ ਪੱਧਰ ‘ਤੇ ਗਤੀਸ਼ੀਲ ਕਾਰਜਬਲ ਭਵਿੱਖ ਵਿੱਚ ਇੱਕ ਵਾਸਤਵਿਕਤਾ ਬਣਨ ਜਾ ਰਿਹਾ ਹੈ। ਇਸ ਲਈ, ਹੁਣ ਸਹੀ ਅਰਥਾਂ ਵਿੱਚ ਕੌਸ਼ਲ ਵਿਕਾਸ ਅਤੇ ਸਾਂਝਾਕਰਣ ਨੂੰ ਵਿਸ਼ਵੀਕਰਣ ਕਰਨ ਦਾ ਸਮਾਂ ਆ ਚੁਕਿਆ ਹੈ। ਜੀ20 ਨੂੰ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੈਂ ਕੌਸ਼ਲ ਅਤੇ ਯੋਗਤਾ ਅਧਾਰਿਤ ਜ਼ਰੂਰਤਾਂ ਦੇ ਅਧਾਰ ‘ਤੇ ਅੰਤਰਰਾਸ਼ਟਰੀ ਸੰਦਰਭ ਵਿੱਚ ਕਾਰੋਬਾਰਾਂ ਦੀ ਸ਼ੁਰੂਆਤ ਕਰਨ ਦੇ ਤੁਹਾਡੇ ਪ੍ਰਯਾਸਾਂ ਦੀ ਸ਼ਲਾਘਾ ਕਰਦਾ ਹਾਂ। ਇਸ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਦੇ ਨਵੇਂ ਮਾਡਲ ਅਤੇ ਪ੍ਰਵਾਸ ਅਤੇ ਗਤੀਸ਼ੀਲਤਾ ਭਾਗੀਦਾਰੀ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ ਇਨ੍ਹਾਂ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਦੇ ਸੰਬੰਧ ਵਿੱਚ ਅੰਕੜਿਆਂ, ਜਾਣਕਾਰੀ ਅਤੇ ਡੇਟਾ ਨੂੰ ਸਾਂਝਾ ਕਰਨ ਦੀ  ਸ਼ੁਰੂਆਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੋ ਸਕਦਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਬਿਹਤਰ ਕੌਸ਼ਲ, ਕਾਰਜਬਲ ਯੋਜਨਾ ਅਤੇ ਲਾਭਕਾਰੀ ਰੋਜ਼ਗਾਰ ਦੇ ਲਈ ਸਬੂਤ-ਅਧਾਰਿਤ ਨੀਤੀਆਂ ਬਣਾਉਣ ਦੀ ਦਿਸ਼ਾ ਵਿੱਚ ਸਸ਼ਕਤ ਬਣਾਏਗਾ।

ਮਿੱਤਰੋ,

ਇੱਕ ਹੋਰ ਪਰਿਵਰਤਨਕਾਰੀ ਬਦਲਾਅ ਗਿਗ ਅਤੇ ਪਲੈਟਫਾਰਮ ਅਰਥਵਿਵਸਥਾ ਵਿੱਚ ਕਰਮਚਾਰੀਆਂ ਦੀਆਂ ਨਵੀਂਆਂ ਸ਼੍ਰੇਣੀਆਂ ਦਾ ਵਿਕਾਸ ਹੈ। ਇਹ ਮਹਾਮਾਰੀ ਦੌਰਾਨ ਬੇਹੱਦ ਕੌਸ਼ਲਪੂਰਣ ਥੰਮ੍ਹ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਹ ਲਚੀਲੀ ਕਾਰਜ ਅਵਸਥਾ ਪ੍ਰਦਾਨ ਕਰਦਾ ਹੈ ਅਤੇ ਆਮਦਨ ਸੋਮਿਆਂ ਨੂੰ ਵੀ ਪੂਰਾ ਕਰਦਾ ਹੈ। ਇਸ ਵਿੱਚ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਲਈ ਲਾਭਕਾਰੀ ਰੋਜ਼ਗਾਰ ਸਿਰਜਣ ਦੀਆਂ ਅਪਾਰ ਸੰਭਾਵਨਾਵਾਂ ਹਨ। ਇਹ ਮਹਿਲਾਵਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਦੇ ਲਈ ਇੱਕ ਪਰਿਵਰਤਨਕਾਰੀ ਸਾਧਨ ਵੀ ਹੋ ਸਕਦਾ ਹੈ। ਇਸ ਦੀ ਸਮਰੱਥਾ ਦਾ ਅਹਿਸਾਸ ਕਰਨ ਦੇ ਲਈ, ਸਾਨੂੰ ਇਸ ਨਵੇਂ ਜ਼ਮਾਨੇ ਦੇ ਕਰਮਚਾਰੀਆਂ ਦੇ ਲਈ ਨਵੇਂ ਜ਼ਮਾਨੇ ਦੀਆਂ ਨੀਤੀਆਂ ਅਤੇ ਨਿਯਮਾਂ ਨੂੰ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਨਿਯਮਿਤ ਅਤੇ ਲੋੜੀਂਦੇ ਕਾਰਜ ਅਵਸਰਾਂ ਦਾ ਸਿਰਜਣ ਕਰਨ ਦੇ ਲਈ ਸਥਾਈ ਸਮਾਧਾਨ ਲੱਭਣ ਦੀ ਜ਼ਰੂਰਤ ਹੈ। ਸਾਨੂੰ ਉਨ੍ਹਾਂ ਦੇ ਲਈ ਸਮਾਜਿਕ ਸੁਰੱਖਿਆ ਤੱਕ ਪਹੁੰਚ ਅਤੇ ਸੁਰੱਖਿਆ ਦੇ ਨਾਲ-ਨਾਲ ਸਿਹਤ ਦੇ ਲਈ ਨਵੇਂ ਮਾਡਲ ਤਿਆਰ ਕਰਨ ਦੀ ਵੀ ਜ਼ਰੂਰਤ ਹੈ। ਭਾਰਤ ਵਿੱਚ ਅਸੀਂ ‘ਈ-ਸ਼੍ਰਮ ਪੋਰਟਲ’ ਬਣਾਇਆ ਹੈ ਜਿਸ ਦਾ ਲਾਭ ਇਨ੍ਹਾਂ ਕਰਮਚਾਰੀਆਂ ਲਕਸ਼ਿਤ ਨਿਯਮਾਂ ਦੇ ਜ਼ਰੀਏ ਪ੍ਰਾਪਤ ਕਰ ਰਹੇ ਹਾਂ। ਸਿਰਫ਼ ਇੱਕ ਵਰ੍ਹੇ ਦੇ ਅੰਦਰ ਹੀ ਕਰੀਬ 28 ਕਰੋੜ ਕਰਮਚਾਰੀਆਂ ਨੇ ਇਸ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਹੁਣ ਅੰਤਰਰਾਸ਼ਟਰੀ ਪੱਧਰ ਦੇ ਕਾਰਜ ਦੇ ਨਾਲ, ਹਰੇਕ ਦੇਸ਼ ਦੇ ਲਈ ਬਰਾਬਰ ਸਮਾਧਾਨ ਅਪਣਾਉਣਾ ਮਹੱਤਵਪੂਰਨ ਹੋ ਜਾਂਦਾ ਹੈ। ਇਸ ਸੰਦਰਭ ਵਿੱਚ ਸਾਨੂੰ ਆਪਣੇ ਅਨੁਭਵ ਸਾਂਝੇ ਕਰਨ ਵਿੱਚ ਪ੍ਰਸੰਨਤਾ ਹੋਵੇਗੀ।

ਮਿੱਤਰੋ,

ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ 2030 ਏਜੰਡਾ ਦਾ ਇੱਕ ਪ੍ਰਮੁੱਖ ਪਹਿਲੂ ਹੈ ਲੇਕਿਨ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਅਪਣਾਈ ਗਈ ਵਰਤਮਾਨ ਰੂਪਰੇਖਾ ਕੇਵਲ ਉਨ੍ਹਾਂ ਲਾਭਾਂ ਦੇ ਲਈ ਹੈ ਜੋ ਕੁਝ ਸੰਕੀਰਣ ਤਰੀਕਿਆਂ ਨਾਲ ਬਣਾਏ ਗਏ ਹਨ, ਹੋਰ ਰੂਪਾਂ ਵਿੱਚ ਪ੍ਰਦਾਨ ਕੀਤੇ ਗਏ ਕਈ ਲਾਭ ਇਸ ਪ੍ਰਾਰੂਪ ਵਿੱਚ ਸ਼ਾਮਲ ਨਹੀਂ ਹਨ। ਸਾਡੇ ਕੋਲ ਯੂਨੀਵਰਸਲ-ਪਬਲਿਕ ਹੈਲਥ, ਖੁਰਾਕ ਸੁਰੱਖਿਆ, ਬੀਮਾ ਅਤੇ ਪੈਨਸ਼ਨ ਪ੍ਰੋਗਰਾਮ ਹਨ। ਸਾਨੂੰ ਇਨ੍ਹਾਂ ਲਾਭਾਂ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਤਾਕਿ ਸਮਾਜਿਕ ਸੁਰੱਖਿਆ ਕਵਰੇਜ਼ ਦੀ ਸਹੀ ਤਸਵੀਰ ਸਾਹਮਣੇ ਆ ਸਕੇ। ਸਾਨੂੰ ਹਰੇਕ ਦੇਸ਼ ਦੀਆਂ ਵਿਲੱਖਣ ਆਰਥਿਕ ਸਮਰੱਥਾਵਾਂ, ਸ਼ਕਤੀਆਂ ਅਤੇ ਚੁਣੌਤੀਆਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਸਮਾਜਿਕ ਸੁਰੱਖਿਆ ਦੇ ਸਥਾਈ ਵਿੱਤਪੋਸ਼ਣ ਦੇ ਲਈ ਸੰਕੋਚ ਵਾਲਾ ਦ੍ਰਿਸ਼ਟੀਕੋਣ ਅਪਣਾਉਣਾ ਠੀਕ ਨਹੀਂ ਹੈ। ਮੈਨੂੰ ਆਸ਼ਾ ਹੇ ਕਿ ਆਪ ਇੱਕ ਅਜਿਹੀ ਪ੍ਰਣਾਲੀ ਦੇ ਬਾਰੇ ਵਿੱਚ ਵਿਚਾਰ ਕਰਨ ਵਿੱਚ ਆਪਣੀ ਮੁਹਾਰਤ ਦਾ ਉਪਯੋਗ ਕਰੋਗੇ ਜੋ ਵਿਭਿੰਨ ਦੇਸ਼ਾਂ ਦੁਆਰਾ ਕੀਤੇ ਗਏ ਅਜਿਹੇ ਪ੍ਰਯਾਸਾਂ ਨੂੰ ਸਟੀਕ ਰੂਪ ਨਾਲ ਪ੍ਰਤੀਬਿੰਬਤ ਕਰਦੀ ਹੋਵੇ।

ਮਹਾਨੁਭਾਵੋ,

ਮੈਂ ਇਸ ਖੇਤਰ ਵਿੱਚ ਕੁਝ ਸਭ ਨਾਲੋਂ ਜ਼ਰੂਰੀ ਮੁੱਦਿਆਂ ਦੇ ਸਮਾਧਾਨ ਦੇ ਲਈ ਤੁਹਾਡੇ ਸਾਰਿਆਂ ਦੇ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਆਪ ਅੱਜ ਦੁਨੀਆ ਭਰ ਦੇ ਸਾਰੇ ਕਰਮਚਾਰੀਆਂ ਦੀ ਭਲਾਈ ਦੇ ਲਈ ਇੱਕ ਮਜ਼ਬੂਤ ਸੰਦੇਸ਼ ਦੇਵੋਗੇ। ਮੈਂ ਤੁਹਾਡੇ ਸਾਰਿਆਂ ਦੇ ਜ਼ਰੀਏ ਇੱਕ ਸਾਰਥਕ ਅਤੇ ਸਫ਼ਲ ਮੀਟਿੰਗ ਦੀ ਕਾਮਨਾ ਕਰਦਾ ਹਾਂ। 

ਤੁਹਾਡਾ ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi