“Now is the time to leave the old challenges behind, and take full advantage of the new possibilities”
“For a fast pace of development, we have to work with a new approach, with new thinking”
“Tourism sector in the state received a boost due to the infrastructural developments and increased connectivity”
“We are committed to taking benefits of development equally to all sections and citizens”
“People of J&K hate corruption, I always felt their pain”
“Jammu & Kashmir is the pride of every Indian. Together we have to take Jammu & Kashmir to new heights”

ਅੱਜ ਜੰਮੂ-ਕਸ਼ਮੀਰ ਦੇ ਹੋਣਹਾਰ ਨੌਜਵਾਨਾਂ ਦੇ ਲਈ, ਸਾਡੇ ਬੇਟੇ ਬੇਟੀਆਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਹੈ। ਅੱਜ ਜੰਮੂ-ਕਸ਼ਮੀਰ ਵਿੱਚ 20 ਵੱਖ-ਵੱਖ ਥਾਵਾਂ ‘ਤੇ 3 ਹਜ਼ਾਰ ਨੌਜਵਾਨਾਂ ਨੂੰ ਸਰਕਾਰ ਵਿੱਚ ਕੰਮ ਕਰਨ ਦੇ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ PWD, ਸਿਹਤ ਵਿਭਾਗ, ਖੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ, ਪਸ਼ੂਪਾਲਨ, ਜਲਸ਼ਕਤੀ, ਸਿੱਖਿਆ-ਸੰਸਕ੍ਰਿਤੀ ਜਿਵੇ ਵਿਭਿੰਨ ਵਿਭਾਗਾਂ ਵਿੱਚ ਸੇਵਾ ਦਾ ਅਵਸਰ ਮਿਲਣ ਜਾ ਰਿਹਾ ਹੈ। ਅੱਜ ਨਿਯੁਕਤੀ ਪੱਤਰ ਪਾਉਣ ਵਾਲੇ ਸਾਰੇ ਨੌਜਵਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾਂ ਹਾਂ। ਅਤੇ ਰੋਜ਼ਗਾਰ ਮੇਲੇ ਦੇ ਇਸ ਆਯੋਜਨ ਦੇ ਲਈ ਮੈਂ ਸ਼੍ਰੀਮਾਨ ਮਨੋਜ ਸਿਨ੍ਹਾ ਜੀ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੂਸਰੇ ਹੋਰ ਵਿਭਾਗਾਂ ਵਿੱਚ ਵੀ 700 ਤੋਂ ਜ਼ਿਆਦਾ ਨਿਯੁਕਤੀ ਪੱਤਰ ਦੇਣ ਦੀ ਤਿਆਰੀ ਜੋਰਾਂ ‘ਤੇ ਹੈ। ਇਸ ਦਾ ਲਾਭ ਜਿਨ੍ਹਾਂ ਲੋਕਾਂ ਨੂੰ ਮਿਲਣ ਵਾਲਾ ਹੈ ਅਤੇ ਉਹ ਵੀ ਕੁਝ ਹੀ ਦਿਨਾਂ ਵਿੱਚ ਹੋਣ ਵਾਲਾ ਹੈ ਉਨ੍ਹਾਂ ਨੂੰ ਵੀ ਮੈਂ ਅਗ੍ਰਿਮ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

21ਵੀਂ ਸਦੀ ਦਾ ਇਹ ਦਹਾਕਾ, ਜੰਮੂ-ਕਸ਼ਮੀਰ ਦੇ ਇਤਿਹਾਸ ਦਾ ਸਭ ਤੋਂ ਅਹਿਕ ਦਹਾਕਾ ਹੈ। ਹੁਣ ਸਮਾਂ ਪੁਰਾਣੀ ਚੁਣੌਤੀਆਂ ਨੂੰ ਪਿੱਛੇ ਛੱਡ ਕੇ, ਨਵੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਦਾ ਹੈ। ਮੈਨੂੰ ਖੁਸ਼ੀ ਹੈ ਕਿ ਜੰਮੂ-ਕਸ਼ਮੀਰ ਦੇ ਨੌਜਵਾਨ, ਆਪਣੇ ਪ੍ਰਦੇਸ਼ ਦੇ ਵਿਕਾਸ ਦੇ ਲਈ, ਜੰਮੂ-ਕਸ਼ਮੀਰ ਦੇ ਲੋਕਾਂ ਦੇ ਵਿਕਾਸ ਦੇ ਲਈ ਵੱਡੀ ਸੰਖਿਆ ਵਿੱਚ ਸਾਹਮਣੇ ਆ ਰਹੇ ਹਨ। ਇਹ ਸਾਡੇ ਯੁਵਾ ਹੀ ਹਨ ਜੋ ਜੰਮੂ-ਕਸ਼ਮੀਰ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖਣਗੇ। ਇਸ ਲਈ, ਅੱਜ ਇਸ ਪ੍ਰਦੇਸ਼ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ, ਬਹੁਤ ਵਿਸ਼ੇਸ਼ ਹੋ ਗਿਆ ਹੈ।

ਸਾਥੀਓ,

ਵਿਕਾਸ ਦੀ ਤੇਜ਼ ਗਤੀ ਦੇ ਲਈ ਸਾਨੂੰ ਨਵੀਂ ਅਪ੍ਰੋਚ ਦੇ ਨਾਲ, ਨਵੀਂ ਸੋਚ ਦੇ ਨਾਲ ਕੰਮ ਕਰਨਾ ਹੁੰਦਾ ਹੈ। ਜੰਮੂ-ਕਸ਼ਮੀਰ ਹੁਣ ਨਵੀਆਂ ਵਿਵਸਥਾਵਾਂ ਵਿੱਚ, ਪਾਰਦਰਸ਼ੀ ਅਤੇ ਸੰਵੇਦਨਸ਼ੀਲ ਵਿਵਸਥਾਵਾਂ ਵਿੱਚ ਨਿਰੰਤਰ ਵਿਕਾਸ ਨੂੰ ਅੱਗੇ ਵਧਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪ੍ਰਦੇਸ਼ ਵਿੱਚ 2019 ਤੋਂ ਲੈ ਕੇ ਹੁਣ ਤੱਕ ਕਰੀਬ-ਕਰੀਬ 30 ਹਜ਼ਾਰ ਸਰਕਾਰੀ ਪੋਸਟਾਂ ‘ਤੇ ਭਰਤੀ ਹੋਈ ਹੈ। ਇਨ੍ਹਾਂ ਵਿੱਚੋਂ ਕਰੀਬ 20 ਹਜ਼ਾਰ ਨੌਕਰੀਆਂ ਤਾਂ ਬੀਤੇ ਇੱਕ ਡੇਢ ਸਾਲ ਵਿੱਚ ਹੀ ਦਿੱਤੀਆਂ ਗਈਆਂ ਹਨ। ਇਹ ਸੁਆਗਤ ਯੋਗ ਹੈ, ਅਭਿਨੰਦਨ ਯੋਗ ਹੈ। ਮੈਂ ਵਿਸ਼ੇਸ਼ ਤੌਰ ‘ਤੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਭਾਈ ਮਨੋਜ ਸਿਨ੍ਹਾਂ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਪ੍ਰਦੇਸ਼ ਪ੍ਰਸ਼ਾਸਨ ਦੀ ਪੂਰੀ ਟੀਮ ਨੂੰ ਦਿਲ ਤੋਂ ਸਾਧੁਵਾਦ ਦਿੰਦਾ ਹਾਂ। ‘ਯੋਗਤਾ ਤੋਂ ਰੋਜ਼ਗਾਰ’ ਦੇ ਜਿਸ ਮੰਤਰ ਨੂੰ ਲੈ ਕੇ ਉਹ ਚਲੇ ਹਨ, ਉਹ ਪ੍ਰਦੇਸ਼ ਦੇ ਨੌਜਵਾਨਾਂ ਵਿੱਚ ਨਵਾਂ ਵਿਸ਼ਵਾਸ ਪੈਦਾ ਕਰ ਰਿਹਾ ਹੈ।

ਸਾਥੀਓ,

ਪਿਛਲੇ 8 ਵਰ੍ਹਿਆਂ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਨੇ ਅਨੇਕ ਕਦਮ ਉਠਾਏ ਹਨ। 22 ਅਕਤੂਬਰ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਹੋ ਰਹੇ ‘ਰੋਜ਼ਗਾਰ ਮੇਲੇ’ ਇਸੇ ਦੀ ਇੱਕ ਕੜੀ ਹੈ। ਇਸ ਅਭਿਯਾਨ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਪਹਿਲੇ ਪੜਾਅ ਵਿੱਚ ਅਗਲੇ ਕੁਝ ਮਹੀਨੇ ਵਿੱਚ 10 ਲੱਖ ਤੋਂ ਜ਼ਿਆਦਾ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਿਸ ਪ੍ਰਕਾਰ ਜੰਮੂ-ਕਸ਼ਮੀਰ ਜਿਹੇ ਵਿਭਿੰਨ ਰਾਜ ਵੀ ਇਸ ਅਭਿਯਾਨ ਨਾਲ ਜੁੜੇ ਹਨ, ਇਹ ਸੰਖਿਆ ਹੋਰ ਜ਼ਿਆਦਾ ਵਧਣ ਵਾਲੀ ਹੈ। ਜੰਮੂ-ਕਸ਼ਮੀਰ ਵਿੱਚ ਰੋਜ਼ਗਾਰ ਵਧਾਉਣ ਦੇ ਲਈ ਅਸੀਂ ਇੱਥੇ business environment ਦੀ ਵੀ ਵਿਸਤਾਰ ਕੀਤਾ ਹੈ। ਇਸ ਨਾਲ ਇੱਥੇ ਨਿਵੇਸ਼ ਨੂੰ ਜਬਰਦਸਤ ਪ੍ਰੋਤਸਾਹਨ ਮਿਲਿਆ ਹੈ। ਜੰਮੂ-ਕਸ਼ਮੀਰ ਵਿੱਚ ਨਿਵੇਸ਼ ਵਧਣ ਨਾਲ ਵੀ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ। ਇੱਥੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਨੂੰ ਲੈ ਕੇ ਜਿਸ ਰਫਤਾਰ ਨਾਲ ਕੰਮ ਹੋ ਰਿਹਾ ਹੈ, ਉਸ ਨਾਲ ਇੱਥੇ ਦੀ ਪੂਰੀ ਇਕੋਨੌਮੀ ਬਦਲ ਜਾਵੇਗੀ। ਜਿਵੇਂ, ਅਸੀਂ ਕਸ਼ਮੀਰ ਤੱਕ ਟ੍ਰੇਨ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਸ਼੍ਰੀਨਗਰ ਤੋਂ ਸ਼ਾਰਜਾਹ ਦੇ ਲਈ ਇੰਟਰਨੈਸ਼ਨਲ ਫਲਾਈਟ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਤੋਂ ਰਾਤ ਵਿੱਚ ਵੀ ਵਿਮਾਨ ਉਡਾਨ ਭਰਣ ਲਗੇ ਹਨ। ਕਨੈਕਟੀਵਿਟੀ ਵਧਣ ਦਾ ਲਾਭ ਇੱਥੇ ਕਿਸਾਨਾਂ ਨੂੰ ਵੀ ਹੋਇਆ ਹੈ। ਜੰਮੂ-ਕਸ਼ਮੀਰ ਦੇ ਸੇਬ ਕਿਸਾਨਾਂ ਦੇ ਲਈ ਹੁਣ ਆਪਣੀ ਪੈਦਾਵਾਰ ਬਾਹਰ ਭੇਜਣਾ ਹੋਰ ਅਸਾਨ ਹੋਇਆ ਹੈ। ਸਰਕਾਰ ਜਿਸ ਤਰ੍ਹਾਂ ਡ੍ਰੋਨ ਦੇ ਮਾਧਿਅਮ ਨਾਲ ਟ੍ਰਾਂਸਪੋਰਟ ਨੂੰ ਹੁਲਾਰਾ ਦੇਣ ‘ਤੇ ਕੰਮ ਕਰ ਰਹੀ ਹੈ, ਉਸ ਨਾਲ ਵੀ ਇੱਥੇ ਦੇ ਫਲ ਉਤਪਾਦਕ ਕਿਸਾਨਾਂ ਨੂੰ ਵਿਸ਼ੇਸ਼ ਮਦਦ ਮਿਲਣ ਵਾਲੀ ਹੈ।

ਸਾਥੀਓ,

ਜੰਮੂ-ਕਸ਼ਮੀਰ ਵਿੱਚ ਜਿਸ ਤਰ੍ਹਾਂ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋ ਰਿਹਾ ਹੈ, ਕਨੈਕਟੀਵਿਟੀ ਵਧ ਰਹੀ ਹੈ, ਉਸ ਨੇ ਟੂਰਿਜ਼ਮ ਸੈਕਟਰ ਨੂੰ ਵੀ ਮਜ਼ਬੂਤ ਕੀਤਾ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਇਸ ਵਾਰ ਜੰਮੂ-ਕਸ਼ਮੀਰ ਆਉਣ ਵਾਲੇ ਟੂਰਿਸਟਸ ਦੀ ਸੰਖਿਆ ਵਿੱਚ ਰਿਕਾਰਡ ਵਾਧਾ ਹੋਇਆ ਹੈ। ਰਾਜ ਵਿੱਚ ਅੱਜ ਜਿਸ ਤਰ੍ਹਾਂ ਰੋਜ਼ਗਾਰ-ਸਵੈਰੋਜ਼ਗਾਰ ਦੇ ਨਵੇਂ ਅਵਸਰ ਖੁਲ੍ਹੇ ਹਨ, ਉਹ ਕੁਝ ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਸਾਡਾ ਪ੍ਰਯਤਨ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਬਿਨਾ ਕਿਸੇ ਭੇਦਭਾਵ ਦੇ ਪਹੁੰਚੇ। ਅਸੀਂ ਵਿਕਾਸ ਦਾ ਬਰਾਬਰ ਲਾਭ ਸਾਰੇ ਵਰਗਾਂ ਤੱਕ, ਸਾਰੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਪ੍ਰਤੀਬੱਧ ਹਨ। Holistic development ਦੇ ਇਸ ਮਾਡਲ ਨਾਲ ਸਰਕਾਰੀ ਨੌਕਰੀ ਦੇ ਨਾਲ-ਨਾਲ ਰੋਜ਼ਗਾਰ ਦੇ ਦੂਸਰੇ ਵਿਕਲਪ ਵੀ ਤਿਆਰ ਹੋ ਰਹੇ ਹਨ। ਜੰਮੂ-ਕਸ਼ਮੀਰ ਵਿੱਚ ਸਿਹਤ ਅਤੇ ਸਿੱਖਿਆ ਨਾਲ ਜੁੜੇ infrastructure ਨੂੰ ਮਜ਼ਬੂਤ ਕਰਨ ਦੇ ਪ੍ਰਯਤਨ ਵੀ ਲਗਾਤਾਰ ਜਾਰੀ ਹਨ। 2 ਨਵੇਂ ਏਮਸ, 7 ਨਵੇਂ ਮੈਡੀਕਲ ਕਾਲਜ, 2 ਸਟੇਟ ਕੈਂਸਰ ਇੰਸਟੀਟਿਊਟ ਅਤੇ 15 ਨਰਸਿੰਗ ਕਾਲਜ ਖੁਲ੍ਹਣ ਨਾਲ ਇੱਥੇ ਦੀਆਂ ਪ੍ਰਤਿਭਾਵਾਂ ਦੇ ਲਈ ਹੋਰ ਵੀ ਜ਼ਿਆਦਾ ਨਵੇਂ ਅਵਸਰ ਬਣਨਗੇ।

ਸਾਥੀਓ,

ਜੰਮੂ-ਕਸ਼ਮੀਰ ਦੇ ਲੋਕਾਂ ਨੇ ਹਮੇਸ਼ਾ Transparency ‘ਤੇ ਜੋਰ ਦਿੱਤਾ ਹੈ, Transparency ਨੂੰ ਸਰਾਹਿਆ ਹੈ। ਅੱਜ ਜੋ ਬੇਟੇ ਬੇਟੀਆਂ ਸਾਡੇ ਨੌਜਵਾਨ ਸਰਕਾਰੀ ਸੇਵਾਵਾਂ ਵਿੱਚ ਆ ਰਹੇ ਹਨ, ਉਨ੍ਹਾਂ ਨੂੰ Transparency ਨੂੰ ਆਪਣੀ ਪ੍ਰਾਥਮਿਕਤਾ ਬਣਾਉਣਾ ਹੈ। ਮੈਂ ਪਹਿਲਾਂ ਜਦ ਵੀ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਮਿਲਦਾ ਸੀ, ਉਨ੍ਹਾਂ ਦਾ ਇੱਕ ਦਰਦ ਹਮੇਸ਼ਾ ਮਹਿਸੂਸ ਕਰਦਾ ਸੀ। ਇਹ ਦਰਦ ਸੀ- ਵਿਵਸਥਾਵਾਂ ਵਿੱਚ ਭ੍ਰਿਸ਼ਟਾਚਾਰ। ਜੰਮੂ-ਕਸ਼ਮੀਰ ਦੇ ਲੋਕਾ ਭ੍ਰਿਸ਼ਟਾਚਾਰ ਤੋਂ ਨਫਰਤ ਕਰਦੇ ਹਨ। ਤੰਗ ਆ ਚੁੱਕੇ ਹਨ। ਮੈਂ ਮਨੋਜ ਸਿਨ੍ਹਾ ਜੀ ਅਤੇ ਉਨ੍ਹਾਂ ਦੀ ਟੀਮ ਦੀ ਇਸ ਗੱਲ ਦੇ ਲਈ ਪ੍ਰਸ਼ੰਸਾ ਕਰਾਂਗਾ ਕਿ ਉਹ ਭ੍ਰਿਸ਼ਟਾਚਾਰ ਰੂਪੀ ਬਿਮਾਰੀ ਨੂੰ ਸਮਾਪਤ ਕਰਨ ਦੇ ਲਈ ਵੀ ਜੀ-ਜਾਨ ਨਾਲ ਜੁਟੇ ਹਨ। ਜੋ ਨੌਜਵਾਨ ਹੁਣ ਪ੍ਰਦੇਸ਼ ਸ਼ਾਸਨ ਦਾ ਹਿੱਸਾ ਬਣ ਰਹੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਰਦਰਸ਼ਿਤਾ ਦੇ ਪ੍ਰਯਤਨਾਂ ਨੂੰ, ਇਮਾਨਦਾਰ ਸ਼ਾਸਨ ਦੇ ਪ੍ਰਯਤਨਾਂ ਨੂੰ ਮਨੋਜ ਸਿਨ੍ਹਾ ਜੀ ਦੇ ਸੱਚੇ ਸਾਥੀ ਬਣ ਕੇ ਨਵੀਂ ਊਰਜਾ ਦਈਏ। ਮੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਮਿਲ ਰਿਹਾ ਹੈ, ਉਹ ਨਵੀਂ ਜ਼ਿੰਮੇਦਾਰੀ ਨੂੰ ਪੂਰੀ ਨਿਸ਼ਠਾ ਅਤੇ ਲਗਨ ਨਾਲ ਨਿਭਾਉਣਗੇ। ਜੰਮੂ-ਕਸ਼ਮੀਰ ਹਰ ਹਿੰਦੁਸਤਾਨੀ ਦਾ ਮਾਣ ਹੈ। ਸਾਨੂੰ ਮਿਲ ਕੇ ਜੰਮੂ-ਕਸ਼ਮੀਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਹੈ। ਸਾਡੇ ਸਾਹਮਣੇ 2047 ਦੇ ਵਿਕਸਿਤ ਭਾਰਤ ਦਾ ਵਿਰਾਟ ਲਕਸ਼ ਵੀ ਹੈ, ਜਿਸ ਨੂੰ ਪੂਰਾ ਕਰਨ ਦੇ ਲਈ ਸਾਨੂੰ ਮਜ਼ਬੂਤ ਸੰਕਲਪਾਂ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਜੁਟ ਜਾਣਾ ਹੋਵੇਗਾ। ਇੱਕ ਬਾਰ ਫਿਰ ਜੰਮੂ ਕਸ਼ਮੀਰ ਦੇ ਬੇਟੇ ਬੇਟੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਇਸ ਨਵੀਂ ਸ਼ੁਰੂਆਤ ਦੇ ਲਈ, ਨਵੀਂ ਸ਼ੁਰੂਆਤ ਦੇ ਲਈ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾਂ ਹਾਂ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੇ ਲਈ ਕਾਮਨਾ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”