ਨਮਸਕਾਰ।
ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀ, ਰਾਜ ਸਰਕਾਰਾਂ ਦੇ ਪ੍ਰਤੀਨਿਧੀ, ਸਮਾਜਿਕ ਸੰਸਥਾਵਾਂ ਨਾਲ ਜੁੜੇ ਸਾਥੀ, ਵਿਸ਼ੇਸ਼ ਤੌਰ ‘ਤੇ ਨੌਰਥ ਈਸਟ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਜੁੜੇ ਸਾਥੀ!
ਦੇਵੀਓ ਅਤੇ ਸੱਜਣੋਂ,
ਬਜਟ ਦੇ ਬਾਅਦ, ਬਜਟ ਐਲਾਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਅੱਜ ਆਪ ਸਭ ਸਟੇਕਹੋਲਡਰਸ ਨਾਲ ਸੰਵਾਦ ਆਪਣੇ ਆਪ ਵਿੱਚ ਇੱਕ ਬਹੁਤ ਅਹਿਮ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਸਾਡੀ ਸਰਕਾਰ ਦੀ ਪਾਲਿਸੀ ਅਤੇ ਐਕਸ਼ਨ ਇਸ ਦਾ ਮੂਲਭੂਤ ਪਰਿਣਾਮ ਸੂਤਰ ਹੈ। ਅੱਜ ਦਾ ਥੀਮ- “Leaving no citizen behind” ਇਹ ਵੀ ਇਸੇ ਸੂਤਰ ਤੋਂ ਨਿਕਲਿਆ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਦੇ ਲਈ ਜੋ ਸੰਕਲਪ ਅਸੀਂ ਲਏ ਹਨ, ਉਹ ਸਭ ਦੇ ਪ੍ਰਯਾਸ ਨਾਲ ਹੀ ਸਿੱਧ ਹੋ ਸਕਦੇ ਹਨ। ਸਬਕਾ ਪ੍ਰਯਾਸ ਤਦ ਸੰਭਵ ਹੈ ਜਦੋਂ ਵਿਕਾਸ ਸਬਕਾ ਹੋਵੇਗਾ, ਹਰ ਵਿਅਕਤੀ, ਹਰ ਵਰਗ, ਹਰ ਖੇਤਰ ਨੂੰ ਵਿਕਾਸ ਦਾ ਪੂਰਾ ਲਾਭ ਮਿਲੇਗਾ। ਇਸ ਲਈ ਬੀਤੇ ਸੱਤ ਸਾਲਾਂ ਵਿੱਚ ਅਸੀਂ ਦੇਸ਼ ਦੇ ਹਰ ਨਾਗਰਿਕ, ਹਰ ਖੇਤਰ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਨਿਰੰਤਰ ਪ੍ਰਯਾਸ ਕਰ ਰਹੇ ਹਾਂ। ਦੇਸ਼ ਦੇ ਪਿੰਡ ਅਤੇ ਗ਼ਰੀਬ ਨੂੰ ਪੱਕੇ ਘਰ, toilets, ਗੈਸ, ਬਿਜਲੀ, ਪਾਣੀ, ਸੜਕ ਜਿਹੀਆਂ ਬੇਸਿਕ ਸੁਵਿਧਾਵਾਂ ਨਾਲ ਜੋੜਨ ਦੀਆਂ ਯੋਜਨਾਵਾਂ ਦਾ ਮਕਸਦ ਇਹੀ ਹੈ। ਦੇਸ਼ ਨੇ ਇਨ੍ਹਾਂ ਵਿੱਚ ਬਹੁਤ ਸਫ਼ਲਤਾ ਵੀ ਪਾਈ ਹੈ ਲੇਕਿਨ ਹੁਣ ਸਮਾਂ ਹੈ ਇਨ੍ਹਾਂ ਯੋਜਨਾਵਾਂ ਦੇ saturation ਦਾ, ਇਨ੍ਹਾਂ ਦੇ ਸ਼ਤ-ਪ੍ਰਤੀਸ਼ਤ ਲਕਸ਼ਾਂ ਨੂੰ ਹਾਸਲ ਕਰਨ ਦਾ। ਇਸ ਦੇ ਲਈ ਸਾਨੂੰ ਨਵੀਂ ਰਣਨੀਤੀ ਵੀ ਅਪਣਾਉਣੀ ਪਵੇਗੀ। ਮੌਨਿਟਰਿੰਗ ਦੇ ਲਈ, ਅਕਾਊਂਟੇਬਿਲਿਟੀ ਦੇ ਲਈ, ਟੈਕਨੋਲੋਜੀ ਦਾ ਭਰਪੂਰ ਉਪਯੋਗ ਕਰਦੇ ਹੋਏ। ਨਵੀਆਂ ਵਿਵਸਥਾਵਾਂ ਨੂੰ ਵਿਕਸਿਤ ਕਰਨਾ ਹੋਵੇਗਾ। ਸਾਨੂੰ ਪੂਰੀ ਤਾਕਤ ਲਗਾਉਣੀ ਹੋਵੇਗੀ।
ਸਾਥੀਓ,
ਇਸ ਬਜਟ ਵਿੱਚ ਸਰਕਾਰ ਦੁਆਰਾ ਸੈਚੁਰੇਸ਼ਨ ਦੇ ਇਸ ਬੜੇ ਲਕਸ਼ ਨੂੰ ਹਾਸਲ ਕਰਨ ਦੇ ਲਈ ਇੱਕ ਸਪਸ਼ਟ ਰੋਡਮੈਪ ਦਿੱਤਾ ਗਿਆ ਹੈ। ਬਜਟ ਵਿੱਚ ਪੀਐੱਮ ਆਵਾਸ ਯੋਜਨਾ, ਗ੍ਰਾਮੀਣ ਸੜਕ ਯੋਜਨਾ, ਜਲ ਜੀਵਨ ਮਿਸ਼ਨ, ਨੌਰਥ ਈਸਟ ਦੀ ਕਨੈਕਟੀਵਿਟੀ, ਪਿੰਡਾਂ ਦੀ ਬ੍ਰੌਡਬੈਂਡ ਕਨੈਕਟੀਵਿਟੀ, ਐਸੀ ਹਰ ਯੋਜਨਾ ਦੇ ਲਈ ਜ਼ਰੂਰੀ ਪ੍ਰਾਵਧਾਨ ਕੀਤਾ ਗਿਆ ਹੈ। ਇਹ ਗ੍ਰਾਮੀਣ ਖੇਤਰਾਂ, ਨੌਰਥ ਈਸਟ ਬਾਰਡਰ ਦੇ ਇਲਾਕਿਆਂ ਅਤੇ ਐਸਪੀਰੇਸ਼ਨਲ ਡਿਸਟ੍ਰਿਕਟਸ ਵਿੱਚ ਸੁਵਿਧਾਵਾਂ ਦੀ ਸੈਚੁਰੇਸ਼ਨ ਦੀ ਤਰਫ਼ ਵਧਣ ਦੇ ਪ੍ਰਯਾਸਾਂ ਦਾ ਹੀ ਹਿੱਸਾ ਹੈ। ਬਜਟ ਵਿੱਚ ਜੋ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਐਲਾਨ ਕੀਤਾ ਗਿਆ ਹੈ, ਉਹ ਸਾਡੇ ਸੀਮਾਵਰਤੀ ਪਿੰਡਾਂ ਦੇ ਵਿਕਾਸ ਦੇ ਲਈ ਬਹੁਤ ਅਹਿਮ ਹੈ। Prime Minister’s Development Initiative for North East Region ਯਾਨੀ ਪ੍ਰਧਾਨ ਮੰਤਰੀ-ਡਿਵਾਇਨ ਨੌਰਥ ਈਸਟ ਵਿੱਚ ਸਮਾਂ ਸੀਮਾ ਦੇ ਅੰਦਰ ਵਿਕਾਸ ਯੋਜਨਾਵਾਂ ਦੇ ਸ਼ਤ-ਪ੍ਰਤੀਸ਼ਤ ਲਾਭ ਨੂੰ ਸੁਨਿਸ਼ਚਿਤ ਕਰਨ ਵਿੱਚ ਬਹੁਤ ਮਦਦ ਕਰੇਗਾ।
ਸਾਥੀਓ,
ਪਿੰਡਾਂ ਦੇ ਵਿਕਾਸ ਵਿੱਚ ਉੱਥੇ ਘਰ ਅਤੇ ਜ਼ਮੀਨ ਦੀ ਪ੍ਰਾਪਰ ਡਿਮਾਰਕੇਸ਼ਨ ਬਹੁਤ ਜ਼ਰੂਰੀ ਹੈ। ਸਵਾਮਿਤਵ ਯੋਜਨਾ ਨਾਲ ਇਸ ਵਿੱਚ ਬਹੁਤ ਮਦਦ ਮਿਲ ਰਹੀ ਹੈ। ਹੁਣ ਤੱਕ ਇਸ ਦੇ ਤਹਿਤ 40 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡਸ ਜਾਰੀ ਕੀਤੇ ਜਾ ਚੁੱਕੇ ਹਨ। ਲੈਂਡ ਰਿਕਾਰਡਸ ਦੇ ਰਜਿਸਟ੍ਰੇਸ਼ਨ ਦੇ ਲਈ ਇੱਕ ਨੈਸ਼ਨਲ ਸਿਸਟਮ ਅਤੇ ਇੱਕ ਯੂਨੀਕ ਲੈਂਡ ਆਇਡੈਂਟੀਫਿਕੇਸ਼ਨ ਪਿਨ, ਇੱਕ ਬਹੁਤ ਬੜੀ ਸੁਵਿਧਾ ਹੋਵੇਗੀ। ਰੈਵੇਨਿਊ ਡਿਪਾਰਟਮੈਂਟ ’ਤੇ ਸਾਧਾਰਣ ਗ੍ਰਾਮੀਣ ਦੀ ਨਿਰਭਰਤਾ ਘੱਟ ਤੋਂ ਘੱਟ ਹੋਵੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ। ਲੈਂਡ ਰਿਕਾਰਡਸ ਦੇ ਡਿਜੀਟਾਈਜੇਸ਼ਨ ਅਤੇ ਡਿਮਾਰਕੇਸ਼ਨ ਨਾਲ ਜੁੜੇ ਸਮਾਧਾਨਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਨਾ ਅੱਜ ਦੀ ਜ਼ਰੂਰਤ ਹੈ। ਮੈਂ ਸਮਝਦਾ ਹਾਂ ਕਿ ਸਾਰੀਆਂ ਰਾਜ ਸਰਕਾਰਾਂ ਅਗਰ ਸਮਾਂ-ਸੀਮਾ ਤੈਅ ਕਰਕੇ ਕੰਮ ਕਰਨਗੀਆਂ, ਤਾਂ ਪਿੰਡ ਦੇ ਵਿਕਾਸ ਨੂੰ ਬਹੁਤ ਅਧਿਕ ਗਤੀ ਮਿਲੇਗੀ। ਇਹ ਐਸੇ ਰਿਫਾਮਰਸ ਹਨ, ਜੋ ਪਿੰਡਾਂ ਵਿੱਚ ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟਸ ਦੇ ਨਿਰਮਾਣ ਦੀ ਰਫ਼ਤਾਰ ਨੂੰ ਵਧਾਉਣਗੇ ਅਤੇ ਪਿੰਡਾਂ ਵਿੱਚ ਬਿਜ਼ਨਸ ਐਕਟੀਵਿਟੀ ਨੂੰ ਵੀ ਪ੍ਰੋਤਸਾਹਿਤ ਕਰਨਗੇ। ਅਲੱਗ-ਅਲੱਗ ਯੋਜਨਾਵਾਂ ਵਿੱਚ 100 ਪਰਸੈਂਟ ਲਕਸ਼ ਪਾਉਣ ਦੇ ਲਈ ਸਾਨੂੰ ਨਵੀਂ ਟੈਕਨੋਲੋਜੀ ’ਤੇ ਵੀ ਫੋਕਸ ਕਰਨਾ ਹੋਵੇਗਾ, ਤਾਕਿ ਤੇਜ਼ੀ ਨਾਲ ਪ੍ਰੋਜੈਕਟਸ ਵੀ ਪੂਰੇ ਹੋਣ ਅਤੇ ਕੁਆਲਿਟੀ ਵੀ ਕੰਪ੍ਰੋਮਾਈਜ਼ ਨਾ ਹੋਵੇ।
ਸਾਥੀਓ,
ਇਸ ਸਾਲ ਦੇ ਬਜਟ ਵਿੱਚ ਪੀਐੱਮ ਆਵਾਸ ਯੋਜਨਾ ਦੇ ਲਈ 48 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਸਾਲ 80 ਲੱਖ ਘਰ ਬਣਾਉਣ ਦਾ ਜੋ ਲਕਸ਼ ਹੈ, ਉਸ ਨੂੰ ਵੀ ਤੈਅ ਸਮੇਂ ਵਿੱਚ ਪੂਰਾ ਕਰਨ ਦੇ ਲਈ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ। ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇਸ਼ ਦੇ 6 ਸ਼ਹਿਰਾਂ ਵਿੱਚ ਅਫੋਰਡੇਬਲ ਹਾਊਸਿੰਗ ਦੇ ਲਈ ਨਵੀਂ ਟੈਕਨੋਲੋਜੀ ਦਾ ਪ੍ਰਯੋਗ ਕਰਦੇ ਹੋਏ, 6 ਲਾਈਟ ਹਾਊਸ ਪ੍ਰੋਜੈਕਟਸ ’ਤੇ ਕੰਮ ਕਰ ਰਹੇ ਹਾਂ। ਇਸ ਪ੍ਰਕਾਰ ਦੀ ਟੈਕਨੋਲੋਜੀ ਪਿੰਡਾਂ ਦੇ ਘਰਾਂ ਵਿੱਚ ਕਿਵੇਂ ਉਪਯੋਗ ਹੋਵੇ, ਸਾਡੇ ਈਕੋਸੈਂਸਿਟਿਵ ਜ਼ੋਨਸ ਵਿੱਚ ਹੋ ਰਹੀ ਕੰਸਟ੍ਰਕਸ਼ਨ ਦੇ ਲਈ ਅਸੀਂ ਨਵੀਂ ਟੈਕਨੋਲੋਜੀ ਦਾ ਉਪਯੋਗ ਕਿਵੇਂ ਕਰ ਸਕਦੇ ਹਾਂ, ਇਨ੍ਹਾਂ ਦੇ ਸਮਾਧਾਨਾਂ ’ਤੇ ਇੱਕ ਸਾਰਥਕ ਅਤੇ ਗੰਭੀਰ ਚਰਚਾ ਜ਼ਰੂਰੀ ਹੈ। ਪਿੰਡਾਂ ਵਿੱਚ, ਪਹਾੜੀ ਖੇਤਰਾਂ ਵਿੱਚ, ਨੌਰਥ ਈਸਟ ਵਿੱਚ ਸੜਕਾਂ ਦੀ ਮੈਂਟੇਨੈਂਸ ਵੀ ਇੱਕ ਬਹੁਤ ਬੜੀ ਚੁਣੌਤੀ ਹੁੰਦੀ ਹੈ। ਸਥਾਨਕ geographical conditions ਦੇ ਅਨੁਸਾਰ ਲੰਬੇ ਸਮੇਂ ਤੱਕ ਟਿਕ ਸਕੇ, ਐਸੇ ਮੈਟੀਰੀਅਲ ਦੀ ਪਹਿਚਾਣ, ਉਸ ਦਾ ਸਮਾਧਾਨ ਵੀ ਬਹੁਤ ਜ਼ਰੂਰੀ ਹੈ।
ਸਾਥੀਓ,
ਜਲ ਜੀਵਨ ਮਿਸ਼ਨ ਦੇ ਤਹਿਤ ਲਗਭਗ 4 ਕਰੋੜ ਕਨੈਕਸ਼ਨ ਦੇਣ ਦਾ ਟਾਰਗੇਟ ਅਸੀਂ ਰੱਖਿਆ ਹੈ। ਇਸ ਟਾਰਗੇਟ ਨੂੰ ਹਾਸਲ ਕਰਨ ਦੇ ਲਈ ਤੁਹਾਨੂੰ ਆਪਣੀ ਮਿਹਨਤ ਹੋਰ ਵਧਾਉਣੀ ਹੋਵੇਗੀ। ਮੇਰੀ ਹਰ ਰਾਜ ਸਰਕਾਰ ਨੂੰ ਇਹ ਵੀ ਤਾਕੀਦ ਹੈ ਕਿ ਜੋ ਪਾਈਪਲਾਈਨ ਵਿਛ ਰਹੀਆਂ ਹਨ, ਜੋ ਪਾਣੀ ਆ ਰਿਹਾ ਹੈ, ਉਸ ਦੀ ਕੁਆਲਿਟੀ ’ਤੇ ਵੀ ਸਾਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਪਿੰਡ ਦੇ ਪੱਧਰ ’ਤੇ ਲੋਕਾਂ ਵਿੱਚ ਇੱਕ ਸੈਂਸ ਆਵ੍ ਓਨਰਸ਼ਿਪ ਆਏ, Water Governance ਨੂੰ ਬਲ ਮਿਲੇ, ਇਹ ਵੀ ਇਸ ਯੋਜਨਾ ਦਾ ਇੱਕ ਲਕਸ਼ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ 2024 ਤੱਕ ਹਰ ਘਰ ਤੱਕ ਨਲ ਸੇ ਜਲ ਪੰਹੁਚਾਉਣਾ ਹੈ।
ਸਾਥੀਓ,
ਪਿੰਡਾਂ ਦੀ ਡਿਜੀਟਲ ਕਨਕੈਟੀਵਿਟੀ ਹੁਣ ਇੱਕ aspiration ਭਰ ਨਹੀਂ ਹੈ, ਬਲਕਿ ਅੱਜ ਦੀ ਜ਼ਰੂਰਤ ਹੈ। ਬ੍ਰੌਡਬੈਂਡ ਕਨੈਕਟੀਵਿਟੀ ਨਾਲ ਪਿੰਡਾਂ ਵਿੱਚ ਸੁਵਿਧਾਵਾਂ ਹੀ ਨਹੀਂ ਮਿਲਣਗੀਆਂ, ਬਲਕਿ ਇਹ ਪਿੰਡਾਂ ਵਿੱਚ ਸਕਿੱਲਡ ਨੌਜਵਾਨਾਂ ਦਾ ਇੱਕ ਬੜਾ ਪੂਲ ਤਿਆਰ ਕਰਨ ਵਿੱਚ ਵੀ ਮਦਦ ਕਰੇਗਾ। ਪਿੰਡਾਂ ਵਿੱਚ ਬ੍ਰੌਡਬੈਂਡ ਕਨੈਕਟੀਵਿਟੀ ਨਾਲ ਸਰਵਿਸ ਸੈਕਟਰ ਦਾ ਵਿਸਤਾਰ ਜਦੋਂ ਹੋਵੇਗਾ ਤਾਂ ਦੇਸ਼ ਦੀ ਸਮਰੱਥਾ ਹੋਰ ਜ਼ਿਆਦਾ ਵਧੇਗੀ। ਔਪਟੀਕਲ ਫਾਇਬਰ ਕਨੈਕਟੀਵਿਟੀ ਵਿੱਚ ਅਗਰ ਕਿਤੇ ਕੋਈ ਦਿੱਕਤਾਂ ਆ ਰਹੀਆਂ ਹਨ, ਤਾਂ ਉਨ੍ਹਾਂ ਦੀ ਪਹਿਚਾਣ ਅਤੇ ਉਨ੍ਹਾਂ ਦਾ ਸਮਾਧਾਨ ਸਾਨੂੰ ਢੂੰਡਣਾ ਹੀ ਹੋਵੇਗਾ। ਜਿਨ੍ਹਾਂ-ਜਿਨ੍ਹਾਂ ਪਿੰਡਾਂ ਵਿੱਚ ਕੰਮ ਪੂਰਾ ਹੋ ਚੁੱਕਿਆ ਹੈ, ਉੱਥੇ ਕੁਆਲਿਟੀ ਅਤੇ ਇਸ ਦੇ ਪ੍ਰਾਪਰ ਯੂਜ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਵੀ ਉਤਨਾ ਹੀ ਜ਼ਰੂਰੀ ਹੈ। ਸ਼ਤ-ਪ੍ਰਤੀਸ਼ਤ ਪੋਸਟ ਆਫਿਸ ਨੂੰ ਕੋਰ ਬੈਂਕਿੰਗ ਸਿਸਟਮ ਵਿੱਚ ਲਿਆਉਣ ਦਾ ਫ਼ੈਸਲਾ ਵੀ ਇੱਕ ਬੜਾ ਕਦਮ ਹੈ। ਜਨਧਨ ਯੋਜਨਾ ਨਾਲ ਫਾਇਨੈਂਸ਼ੀਅਲ ਇੰਕਲੂਜ਼ਨ ਦਾ ਜੋ ਅਭਿਯਾਨ ਅਸੀਂ ਸ਼ੁਰੂ ਕੀਤਾ ਸੀ, ਉਸ ਨੂੰ ਸੈਚੂਰੇਸ਼ਨ ਤੱਕ ਪਹੁੰਚਾਉਣ ਵਿੱਚ ਇਸ ਕਦਮ ਤੋਂ ਬਲ ਮਿਲੇਗਾ।
ਸਾਥੀਓ,
ਗ੍ਰਾਮੀਣ ਅਰਥਵਿਵਸਥਾ ਦਾ ਇੱਕ ਬੜਾ ਅਧਾਰ ਸਾਡੀ ਮਾਤ੍ਰ ਸ਼ਕਤੀ ਹੈ, ਸਾਡੀ ਮਹਿਲਾ ਸ਼ਕਤੀ ਹੈ। ਫਾਇਨੈਂਸ਼ੀਅਲ ਇੰਕਲੁਜ਼ਨ ਨੇ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਆਰਥਿਕ ਫ਼ੈਸਲਿਆਂ ਵਿੱਚ ਅਧਿਕ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ। ਸੈਲਫ ਹੈਲਪ ਗਰੁੱਪਸ ਦੇ ਮਾਧਿਅਮ ਨਾਲ ਮਹਿਲਾਵਾਂ ਦੀ ਇਸ ਭਾਗੀਦਾਰੀ ਨੂੰ ਹੋਰ ਜ਼ਿਆਦਾ ਵਿਸਤਾਰ ਦਿੱਤੇ ਜਾਣ ਦੀ ਜ਼ਰੂਰਤ ਹੈ। ਅਸੀਂ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਟਾਰਟ-ਅੱਪਸ ਨੂੰ ਕਿਵੇਂ ਲੈ ਕੇ ਜਾਈਏ, ਇਸ ਦੇ ਲਈ ਵੀ ਤੁਹਾਨੂੰ ਆਪਣੇ ਪ੍ਰਯਾਸ ਵਧਾਉਣੇ ਹੋਣਗੇ।
ਸਾਥੀਓ,
ਇਸ ਬਜਟ ਵਿੱਚ ਐਲਾਨ ਸਾਰੇ ਪ੍ਰੋਗਰਾਮਾਂ ਨੂੰ ਅਸੀਂ ਸਮਾਂ ਸੀਮਾ ਦੇ ਅੰਦਰ ਕਿਵੇਂ ਪੂਰਾ ਕਰ ਸਕਦੇ ਹਾਂ, ਸਾਰੇ ਮੰਤਰਾਲਿਆਂ, ਸਾਰੇ ਸਟੇਕਹੋਲਡਰਸ ਦਾ convergence ਕਿਵੇਂ ਸੁਨਿਸ਼ਚਿਤ ਕਰ ਸਕਦੇ ਹਾਂ, ਇਸ ਨੂੰ ਲੈ ਕੇ ਇਸ ਵੈਬੀਨਾਰ ਵਿੱਚ ਵਿਸਤ੍ਰਿਤ ਚਰਚਾ ਦੀ ਉਮੀਦ ਹੈ। ਮੈਨੂੰ ਵਿਸ਼ਵਾਸ ਹੈ ਕਿ ‘Leaving no citizen behind’ ਦਾ ਲਕਸ਼ ਐਸੇ ਹੀ ਪ੍ਰਯਾਸਾਂ ਨਾਲ ਪੂਰਾ ਹੋਵੇਗਾ।
ਮੇਰੀ ਇਹ ਵੀ ਤਾਕੀਦ ਹੈ ਕਿ ਇਸ ਪ੍ਰਕਾਰ ਦੀ ਸਮਿਟ ਵਿੱਚ ਅਸੀਂ ਸਰਕਾਰ ਦੀ ਤਰਫ਼ ਤੋਂ ਜ਼ਿਆਦਾ ਕੁਝ ਬੋਲਣਾ ਨਹੀਂ ਚਾਹੁੰਦੇ ਹਾਂ। ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ, ਅਸੀਂ ਤੁਹਾਡੇ ਅਨੁਭਵਾਂ ਨੂੰ ਜਾਣਨਾ ਚਾਹੁੰਦੇ ਹਾਂ। ਅਸੀਂ ਸਾਡੇ ਪਿੰਡ ਦੀ ਸਮਰੱਥਾ ਕਿਵੇਂ ਵਧੇ, ਪਹਿਲਾਂ ਤਾਂ ਗਵਰਨੈਂਸ ਦੀ ਦ੍ਰਿਸ਼ਟੀ ਤੋਂ, ਤੁਸੀਂ ਸੋਚੋ ਕਦੇ, ਕੀ ਕਦੇ ਪਿੰਡ ਦੇ ਅੰਦਰ ਜਿਤਨੀਆਂ ਸਰਕਾਰੀ ਏਜੰਸੀਆਂ ਦਾ ਕੋਈ ਨਾ ਕੋਈ ਰੋਲ ਹੁੰਦਾ ਹੈ, ਉਹ ਪਿੰਡ ਦੇ ਪੱਧਰ ’ਤੇ ਕਦੇ ਦੋ-ਚਾਰ ਘੰਟੇ ਇਕੱਠੇ ਬੈਠ ਕੇ ਉਸ ਪਿੰਡ ਵਿੱਚ ਨਾਲ ਮਿਲ ਕੇ ਕੀ ਕਰ ਸਕਦੇ ਹੋ, ਚਰਚਾ ਕੀਤੀ ਹੈ। ਮੈਂ ਲੰਬੇ ਅਰਸੇ ਤੱਕ ਰਾਜ ਵਿੱਚ ਮੁੱਖ ਮੰਤਰੀ ਰਹਿ ਕੇ ਆਇਆ ਹਾਂ, ਮੈਂ ਅਨੁਭਵ ਕਰਦਾ ਹਾਂ ਕਿ ਇਹ ਸਾਡੀ ਆਦਤ ਨਹੀਂ ਹੈ। ਇੱਕ ਦਿਨ ਵਿੱਚ ਐਗਰੀਕਲਚਰ ਵਾਲਾ ਜਾਵੇਗਾ, ਦੂਸਰੇ ਦਿਨ ਵਿੱਚ ਇਰੀਗੇਸ਼ਨ ਵਾਲਾ ਜਾਵੇਗਾ, ਤੀਸਰੇ ਦਿਨ ਹੈਲਥ ਵਾਲਾ ਜਾਵੇਗਾ, ਚੌਥੇ ਦਿਨ ਐਜੂਕੇਸ਼ਨ ਵਾਲਾ ਜਾਵੇਗਾ ਅਤੇ ਇੱਕ-ਦੂਸਰੇ ਨੂੰ ਕੋਈ ਪਤਾ ਨਹੀਂ ਹੋਵੇਗਾ। ਕੀ ਉਸ ਪਿੰਡ ਵਿੱਚ ਕੋਈ ਦਿਨ ਤੈਅ ਕਰਕੇ ਜਿਤਨੀਆਂ ਸਬੰਧਿਤ ਏਜੰਸੀਆਂ ਇੱਕ ਸਾਥ ਬੈਠਣ, ਪਿੰਡ ਦੇ ਲੋਕਾਂ ਦੇ ਨਾਲ ਬੈਠਣ, ਪਿੰਡ ਦੀ elected body ਦੇ ਨਾਲ ਬੈਠਣ। ਬੈਠ ਕੇ ਅੱਜ ਸਾਡੇ ਪਿੰਡ ਦੇ ਲਈ ਪੈਸੇ ਉਤਨੇ ਸਮੱਸਿਆ ਨਹੀਂ ਹਨ ਜਿਤਨੇ ਕਿ ਸਾਡੇ ਸਾਇਲੋ ਖ਼ਤਮ ਕਰਨਾ, convergence ਹੋਣਾ ਅਤੇ ਉਸ ਦਾ ਲਾਭ ਲੈਣਾ।
ਹੁਣ ਤੁਸੀਂ ਸੋਚੋਗੇ ਭਈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਅਤੇ ਗ੍ਰਾਮੀਣ ਵਿਕਾਸ ਦਾ ਕੀ ਲੈਣਾ-ਦੇਣਾ। ਹੁਣ ਤੁਸੀਂ ਸੋਚੋ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ ਇੱਕ ਵਿਸ਼ਾ ਹੈ ਕਿ ਭਈ ਤੁਸੀਂ ਸਥਾਨਕ ਜੋ ਹੁਨਰ ਹੈ ਉਸ ਤੋਂ ਬੱਚਿਆਂ ਨੂੰ ਪਰੀਚਿਤ ਕਰਵਾਓ। ਤੁਸੀਂ ਸਥਾਨਕ ਇਲਾਕੇ ਵਿੱਚ ਟੂਰ ਦੇ ਲਈ ਜਾਓ। ਕੀ ਕਦੇ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਜੋ ਵਾਇਬ੍ਰੈਂਟ ਬਾਰਡਰ ਵਿਲੇਜ ਦੀ ਕਲਪਨਾ ਹੈ, ਅਸੀਂ ਉਸ ਬਲਾਕ ਵਿੱਚ ਜੋ ਸਕੂਲ ਹਨ ਉਸ ਨੂੰ ਆਇਡੈਂਟੀਫਾਇ ਕਰੀਏ। ਕਿਤੇ ਅੱਠਵੀਂ ਕਲਾਸ ਦੇ ਬੱਚੇ, ਕਿਤੇ ਨੌਵੀਂ ਕਲਾਸ ਦੇ ਬੱਚਿਆਂ ਦਾ, ਕਿਤੇ ਦਸਵੀਂ ਕਲਾਸ ਦੇ ਬੱਚੇ। ਦੋ ਦਿਨ ਦੇ ਲਈ ਇੱਕ ਰਾਤ ਉੱਥੇ ਸਟੇ ਕਰਨਾ ਜੋ ਆਖਰੀ ਵਿਲੇਜ ਹੈ, ਉਸ ਦਾ ਟੂਰ ਕਰੋ। ਵਿਲੇਜ ਨੂੰ ਦੇਖੋ, ਵਿਲੇਜ ਦੇ ਪੇੜ-ਪੌਧਿਆਂ ਨੂੰ ਦੇਖੋ, ਉੱਥੋਂ ਦੇ ਲੋਕਾਂ ਦੇ ਜੀਵਨ ਨੂੰ ਦੇਖੋ। ਵਾਇਬ੍ਰੈਂਸੀ ਆਉਣਾ ਸ਼ੁਰੂ ਹੋ ਜਾਵੇਗਾ।
ਤਹਿਸੀਲ ਸੈਂਟਰ ’ਤੇ ਰਹਿਣ ਵਾਲਾ ਬੱਚਾ ਚਾਲ੍ਹੀ ਪੰਜਾਹ ਸੌ ਕਿਲੋਮੀਟਰ ਜਾ ਕੇ ਆਖਰੀ ਬਾਰਡਰ ਵਿਲੇਜ ਜਾਵੇਗਾ, ਆਪਣੇ ਬਾਰਡਰ ਨੂੰ ਦੇਖੇਗਾ, ਹੁਣ ਹੈ ਤਾਂ ਉਹ ਐਜੂਕੇਸ਼ਨ ਦਾ ਪ੍ਰੋਗਰਾਮ ਲੇਕਿਨ ਸਾਡੇ ਵਾਇਬ੍ਰੈਂਟ ਬਾਰਡਰ ਵਿਲੇਜ ਦੇ ਲਈ ਉਹ ਕੰਮ ਆ ਸਕਦਾ ਹੈ। ਤਾਂ ਅਸੀਂ ਅਜਿਹੀਆਂ ਕੁਝ ਵਿਵਸਥਾਵਾਂ ਵਿਕਸਿਤ ਕਰ ਸਕਦੇ ਹਾਂ ਕੀ?
ਹੁਣ ਅਸੀਂ ਤੈਅ ਕਰੀਏ ਕਿ ਤਹਿਸੀਲ ਲੈਵਲ ਦੇ ਜਿਤਨੇ ਮੁਕਾਬਲੇ ਹੋਣਗੇ। ਉਹ ਸਾਰੇ ਪ੍ਰੋਗਰਾਮ ਅਸੀਂ ਬਾਰਡਰ ਵਿਲੇਜ ’ਤੇ ਕਰਾਂਗੇ, ਆਪਣੇ ਆਪ ਵਾਇਬ੍ਰੈਂਸੀ ਆਉਣਾ ਸ਼ੁਰੂ ਹੋ ਜਾਵੇਗਾ। ਉਸੇ ਪ੍ਰਕਾਰ ਨਾਲ ਅਸੀਂ ਕਦੇ ਸੋਚੋ ਕਿ ਸਾਡੇ ਪਿੰਡ ਵਿੱਚ ਅਜਿਹੇ ਕਿਤਨੇ ਲੋਕ ਹਨ ਜੋ ਕਦੇ ਨਾ ਕਦੇ ਸਰਕਾਰ ਵਿੱਚ ਕੰਮ ਕਰਦੇ ਹਨ। ਕਿਤਨੇ ਲੋਕ ਹਨ ਜੋ ਸਾਡੇ ਪਿੰਡ ਦੇ ਹਨ ਲੇਕਿਨ ਹੁਣ ਸਰਕਾਰ ਵਿੱਚੋਂ ਸੇਵਾਮੁਕਤ ਹੋ ਕੇ ਜਾਂ ਤਾਂ ਪਿੰਡ ਵਿੱਚ ਰਹਿੰਦੇ ਹਨ ਜਾਂ ਨਜ਼ਦੀਕ ਹੀ ਕਿਤੇ ਨਗਰ ਵਿੱਚ ਰਹਿੰਦੇ ਹਨ। ਅਗਰ ਅਜਿਹੀ ਵਿਵਸਥਾ ਹੈ ਤਾਂ ਕੀ ਕਦੇ ਸਰਕਾਰ ਨਾਲ ਜੁੜੇ ਹੋਏ ਜਾਂ ਸਰਕਾਰ ਦੀ ਪੈਨਸ਼ਨ ’ਤੇ ਜਾਂ ਸਰਕਾਰ ਦੀ ਪੇਅ ’ਤੇ ਜਿਨ੍ਹਾਂ ਦਾ ਸਬੰਧ ਹੈ, ਕੀ ਸਾਲ ਵਿੱਚ ਇੱਕ ਵਾਰ ਇਹ ਸਭ ਲੋਕ ਇਕੱਠੇ ਹੋ ਸਕਦੇ ਹਨ ਪਿੰਡ ਵਿੱਚ? ਚਲੋ ਭਈ ਇਹ ਮੇਰਾ ਪਿੰਡ ਹੈ, ਮੈਂ ਤਾਂ ਚਲਿਆ ਗਿਆ, ਨੌਕਰੀ ਕਰ ਰਿਹਾ ਹਾਂ, ਸ਼ਹਿਰ ਚਲਿਆ ਗਿਆ। ਲੇਕਿਨ ਆਓ ਆਪਾਂ ਬੈਠਦੇ ਹਾਂ, ਆਪਣੇ ਪਿੰਡ ਦੇ ਲਈ ਅਸੀਂ ਸਰਕਾਰ ਵਿੱਚ ਰਹੇ ਹਾਂ, ਸਰਕਾਰ ਨੂੰ ਜਾਣਦੇ ਹਾਂ, ਵਿਵਸਥਾ ਕਰੋ, ਚਲੋ ਮਿਲ ਕੇ ਕੰਮ ਕਰਦੇ ਹਾਂ। ਯਾਨੀ ਇਹ ਹੋਇਆ ਨਵੀਂ ਰਣਨੀਤੀ, ਕੀ ਕਦੇ ਅਸੀਂ ਸੋਚਿਆ ਹੈ ਕਿ ਅਸੀਂ ਪਿੰਡ ਦਾ ਜਨਮਦਿਨ ਤੈਅ ਕਰੀਏ ਅਤੇ ਪਿੰਡ ਦਾ ਜਨਮ ਦਿਨ ਮਨਾਈਏ। ਪਿੰਡ ਦੇ ਲੋਕ 10-15 ਦਿਨ ਦਾ ਉਤਸਵ ਮਨਾ ਕੇ ਪਿੰਡ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਅੱਗੇ ਆਉਣਗੇ। ਪਿੰਡ ਦੇ ਨਾਲ ਇਹ ਜੁੜਾਅ ਉੱਥੇ ਪਿੰਡ ਨੂੰ ਸਮ੍ਰਿੱਧ ਕਰੇਗਾ ਜਿਤਨਾ ਬਜਟ ਨਾਲ ਹੋਵੇਗਾ, ਉਸ ਤੋਂ ਜ਼ਿਆਦਾ ਇਹ ਸਭ ਦੇ ਪ੍ਰਯਤਨ ਨਾਲ ਹੋਵੇਗਾ।
ਅਸੀਂ ਨਵੀਂ ਰਣਨੀਤੀ ਦੇ ਨਾਲ, ਹੁਣ ਜਿਵੇਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਕੀ ਅਸੀਂ ਤੈਅ ਕਰ ਸਕਦੇ ਹਾਂ, ਭਾਈ ਸਾਡੇ ਪਿੰਡ ਵਿੱਚ ਦੋ ਸੌ ਕਿਸਾਨ ਹਨ, ਚਲੋ ਇਸ ਵਾਰ 50 ਕਿਸਾਨ ਪ੍ਰਾਕ੍ਰਿਤਿਕ ਖੇਤੀਬਾੜੀ ਦੀ ਤਰਫ਼ ਅਸੀਂ ਲੈ ਜਾਵਾਂਗੇ। ਕਦੇ ਅਸੀਂ ਸੋਚ ਸਕਦੇ ਹਾਂ ਕੀ? ਸਾਡੇ ਇੱਥੇ ਜੋ ਐਗਰੀਕਲਚਰ ਯੂਨੀਵਰਸਿਟੀਜ਼ ਹਨ, ਉਸ ਵਿੱਚ ਜ਼ਿਆਦਾਤਰ ਗ੍ਰਾਮੀਣ ਪਰਿਵੇਸ਼ ਦੇ ਬੱਚੇ ਪੜ੍ਹਨ ਦੇ ਲਈ ਆਉਂਦੇ ਹਨ। ਕੀ ਕਦੇ rural development ਦਾ ਪੂਰਾ ਚਿੱਤਰ ਅਸੀਂ ਇਨ੍ਹਾਂ ਯੂਨੀਵਰਸਿਟੀਜ਼ ਵਿੱਚ ਜਾ ਕੇ ਉਨ੍ਹਾਂ ਬੱਚਿਆਂ ਦੇ ਸਾਹਮਣੇ ਰੱਖਿਆ ਹੈ,ਜੋ ਵੇਕੇਸ਼ਨ ਵਿੱਚ ਆਪਣੇ ਪਿੰਡ ਜਾਂਦੇ ਹਨ, ਪਿੰਡ ਦੇ ਲੋਕਾਂ ਦੇ ਨਾਲ ਬੈਠਦੇ ਹਨ। ਥੋੜ੍ਹੇ ਪੜ੍ਹੇ-ਲਿਖੇ ਹਨ ਤਾਂ ਸਰਕਾਰ ਦੀਆਂ ਯੋਜਨਾਵਾਂ ਨੂੰ ਜਾਣਨਗੇ, ਸਮਝਣਗੇ, ਆਪਣੇ ਪਿੰਡ ਦੇ ਲਈ ਕਰਨਗੇ। ਯਾਨੀ ਅਸੀਂ ਕੁਝ ਨਵੀਂ ਰਣਨੀਤੀ ’ਤੇ ਸੋਚ ਸਕਦੇ ਹਾਂ ਕੀ? ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਭਾਰਤ ਵਿੱਚ ਜ਼ਿਆਦਾਤਰ ਰਾਜਾਂ ਵਿੱਚ output ਤੋਂ ਜ਼ਿਆਦਾ outcome ’ਤੇ ਬਲ ਦੇਣ ਦੀ ਜ਼ਰੂਰਤ ਹੈ। ਅੱਜ ਪਿੰਡ ਵਿੱਚ ਕਾਫੀ ਮਾਤਰਾ ਵਿੱਚ ਧਨ ਆਉਂਦਾ ਹੈ। ਉਨ੍ਹਾਂ ਪੈਸਿਆਂ ਦਾ ਸਹੀ ਸਮੇਂ ’ਤੇ ਅਗਰ ਉਪਯੋਗ ਹੋਵੇ, ਤਾਂ ਅਸੀਂ ਪਿੰਡ ਦੀ ਸਥਿਤੀ ਬਦਲ ਸਕਦੇ ਹਾਂ।
ਅਸੀਂ ਪਿੰਡ ਦੇ ਅੰਦਰ ਇੱਕ ਪ੍ਰਕਾਰ ਨਾਲ ਵਿਲੇਜ ਸੈਕ੍ਰੇਟੇਰੀਅਟ,ਅਜੇ ਜਦੋਂ ਮੈਂ ਵਿਲੇਜ ਸੈਕ੍ਰੇਟੇਰੀਅਟ ਕਹਾਂਗਾ ਤਾਂ ਅਸੀਂ ਸੋਚਾਂਗੇ ਕਿ ਇੱਕ ਬਿਲਡਿੰਗ ਹੋਣੀ ਚਾਹੀਦੀ ਹੈ। ਸਭ ਦੇ ਲਈ ਬੈਠਣ ਦੇ ਲਈ ਚੈਂਬਰ, ਉਹ ਮੈਂ ਨਹੀਂ ਕਹਿ ਰਿਹਾ ਹਾਂ। ਭਲੇ ਹੀ ਅਸੀਂ ਕੋਈ ਜਿੱਥੇ ਅੱਜ ਬੈਠਦੇ ਹਾਂ, ਅਜਿਹੀ ਹੀ ਕੋਈ ਛੋਟੀ ਜਿਹੀ ਜਗ੍ਹਾ ’ਤੇ ਬੈਠਾਂਗੇ ਲੇਕਿਨ ਨਾਲ ਮਿਲ ਕੇ ਐਜੂਕੇਸ਼ਨ ਦੇ ਲਈ ਕੁਝ ਅਸੀਂ ਪਲਾਨ ਕਰ ਸਕਦੇ ਹਾਂ। ਉਸੇ ਪ੍ਰਕਾਰ ਨਾਲ ਤੁਸੀਂ ਦੇਖਿਆ ਹੋਵੇਗਾ। ਭਾਰਤ ਸਰਕਾਰ ਨੇ ਐਸਪ੍ਰੀਰੇਸ਼ਨਲ ਡਿਸਟ੍ਰਿਕਟਸ ਦਾ ਇੱਕ ਪ੍ਰੋਗਰਾਮ ਹੱਥ ਲਿਆ। ਇਤਨਾ ਅਦਭੁਤ ਅਨੁਭਵ ਆ ਰਿਹਾ ਹੈ ਕਿ ਡਿਸਟ੍ਰਿਕਟ ਦੇ ਦਰਮਿਆਨ ਇੱਕ ਕੰਪੀਟੀਸ਼ਨ ਸ਼ੁਰੂ ਹੋਇਆ ਹੈ। ਹਰ ਡਿਸਟ੍ਰਿਕਟ ਨੂੰ ਲਗ ਰਿਹਾ ਹੈ ਕਿ ਮੇਰੇ ਰਾਜ ਵਿੱਚ ਮੈਂ ਪਿੱਛੇ ਨਹੀਂ ਰਹਾਂਗਾ। ਕਈ ਡਿਸਟ੍ਰਿਕਟ ਨੂੰ ਲਗ ਰਿਹਾ ਹੈ ਕਿ ਮੈਂ ਨੈਸ਼ਨਲ ਐਵਰੇਜ ਤੋਂ ਵੀ ਅੱਗੇ ਨਿਕਲਣਾ ਚਾਹੁੰਦਾ ਹਾਂ।
ਕੀ ਤੁਸੀਂ ਆਪਣੀ ਤਹਿਸੀਲ ਵਿੱਚ ਅੱਠ ਜਾਂ ਦਸ ਪੈਰਾਮੀਟਰ ਤੈਅ ਕਰੋ। ਉਨ੍ਹਾਂ ਅੱਠ ਜਾਂ ਦਸ ਪੈਰਾਮੀਟਰ ਦੀ ਕੰਪੀਟੀਸ਼ਨ ਹਰ ਤਿੰਨ ਮਹੀਨੇ ਵਿੱਚੋਂ ਕੰਪੀਟੀਸ਼ਨ ਦਾ ਰਿਜ਼ਲਟ ਆਵੇ ਕਿ ਭਈ ਇਸ ਕੰਮਾਂ ਵਿੱਚ ਕਿਹੜਾ ਪਿੰਡ ਅੱਗੇ ਨਿਕਲ ਗਿਆ? ਕਿਹੜਾ ਪਿੰਡ ਅੱਗੇ ਵਧ ਰਿਹਾ ਹੈ? ਅੱਜ ਅਸੀਂ ਕੀ ਕਰਦੇ ਹਾਂ, ਬੈਸਟ ਵਿਲੇਜ ਦਾ ਸਟੇਟ ਲੈਵਲ ਦਾ ਅਵਾਰਡ ਦਿੰਦੇ ਹਾਂ, ਬੈਸਟ ਵਿਲੇਜ ਦਾ ਨੈਸ਼ਨਲ ਲੈਵਲ ਦਾ ਅਵਾਰਡ ਦਿੰਦੇ ਹਾਂ। ਜ਼ਰੂਰਤ ਇਹ ਹੈ ਕਿ ਪਿੰਡ ਵਿੱਚ ਹੀ ਤਹਿਸੀਲ ਲੈਵਲ ਦੇ ਜੋ ਅਗਰ ਪੰਜਾਹ, ਸੌ, ਡੇਢ ਸੌ, ਦੋ ਸੌ, ਪਿੰਡ ਹਨ ਉਨ੍ਹਾਂ ਦੇ ਦਰਮਿਆਨ ਹੀ ਕੰਪੀਟੀਸ਼ਨ ਕਰੀਏ, ਉਨ੍ਹਾਂ ਦੇ ਪੈਰਾਮੀਟਰ ਤੈਅ ਕਰੀਏ ਕਿ ਭਈ ਇਹ ਦਸ ਵਿਸ਼ੇ ਹਨ, ਚਲੋ 2022 ਵਿੱਚ ਇਨ੍ਹਾਂ ਦਸ ਵਿਸ਼ਿਆਂ ਦਾ ਕੰਪੀਟੀਸ਼ਨ । ਦੇਖਦੇ ਹਾਂ ਇਨ੍ਹਾਂ ਦਸ ਵਿਸ਼ਿਆਂ ਵਿੱਚ ਕੌਣ ਅੱਗੇ ਨਿਕਲਦਾ ਹੈ। ਤੁਸੀਂ ਦੇਖੋ, ਬਦਲਾਅ ਸ਼ੁਰੂ ਹੋ ਜਾਏਗਾ ਅਤੇ ਹੁਣ ਇਸ ਪ੍ਰਕਾਰ ਨਾਲ ਬਲਾਕ ਲੈਵਲ ’ਤੇ ਮਾਨਤਾ ਮਿਲੇਗੀ, ਤਾਂ ਬਦਲਾਅ ਸ਼ੁਰੂ ਹੋਵੇਗਾ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ budget is not a issue । ਅੱਜ ਸਾਨੂੰ ਆਉਟਕਮ ਅਤੇ ਧਰਤੀ ’ਤੇ ਪਰਿਵਰਤਨ ਇਸ ’ਤੇ ਪ੍ਰਯਤਨ ਕਰਨਾ ਚਾਹੀਦਾ ਹੈ।
ਕੀ ਪਿੰਡ ਦੇ ਅੰਦਰ ਇੱਕ ਮਿਜ਼ਾਜ ਨਹੀਂ ਬਣ ਸਕਦਾ ਕਿ ਸਾਡੇ ਪਿੰਡ ਵਿੱਚ ਕੋਈ ਵੀ ਬਾਲਕ ਕੁਪੋਸ਼ਿਤ ਨਹੀਂ ਹੋਵੇਗਾ। ਮੈਂ ਦੱਸਦਾ ਹਾਂ ਕਿ ਸਰਕਾਰ ਦੇ ਬਜਟ ਦੀ ਉਹ ਪਰਵਾਹ ਕਰਨਗੇ ਨਹੀਂ, ਇੱਕ ਵਾਰ ਉਨ੍ਹਾਂ ਦੇ ਦਿਲ ਵਿੱਚ ਬੈਠ ਗਿਆ ਨਾ, ਪਿੰਡ ਦੇ ਲੋਕ ਕਿਸੇ ਵੀ ਬੱਚੇ ਨੂੰ ਕੁਪੋਸ਼ਿਤ ਨਹੀਂ ਰਹਿਣ ਦੇਣਗੇ। ਅੱਜ ਵੀ ਸਾਡੇ ਇੱਥੇ ਇਹ ਸੰਸਕਾਰ ਹੈ। ਅਸੀਂ ਅਗਰ ਇਹ ਕਹੀਏ ਕਿ ਸਾਡੇ ਪਿੰਡ ਵਿੱਚ ਇੱਕ ਵੀ ਡ੍ਰੌਪਆਊਟ ਨਹੀਂ ਹੋਵੇਗਾ, ਤੁਸੀਂ ਦੇਖੋ ਪਿੰਡ ਦੇ ਲੋਕ ਜੁੜਨਗੇ। ਅਸੀਂ ਤਾਂ ਇਹ ਦੇਖਿਆ ਹੈ, ਕਈ ਪਿੰਡ ਦੇ ਨੇਤਾ ਅਜਿਹੇ ਹਨ, ਪੰਚ ਹਨ, ਸਰਪੰਚ ਹਨ ਲੇਕਿਨ ਕਦੇ ਪਿੰਡ ਦੇ ਸਕੂਲ ਵਿੱਚ ਗਏ ਹੀ ਨਹੀਂ ਹਨ। ਅਤੇ ਗਏ ਤਾਂ ਕਦੋਂ ਗਏ? ਝੰਡਾ ਵੰਦਨ ਦੇ ਦਿਨ ਚਲੇ ਗਏ, ਬਾਕੀ ਕਦੇ ਜਾਣਾ ਹੀ ਨਹੀਂ। ਇਹ ਅਸੀਂ ਆਦਤ ਕਿਵੇਂ ਬਣਾਈਏ?
ਇਹ ਮੇਰਾ ਪਿੰਡ ਹੈ, ਇਹ ਮੇਰੇ ਪਿੰਡ ਦੀਆਂ ਵਿਵਸਥਾਵਾਂ ਹਨ, ਮੈਨੂੰ ਉਸ ਪਿੰਡ ਵਿੱਚ ਜਾਣਾ ਹੈ ਅਤੇ ਇਹ ਲੀਡਰਸ਼ਿਪ ਸਰਕਾਰ ਦੀਆਂ ਸਾਰੀਆਂ ਇਕਾਈਆਂ ਨੇ ਦੇਣੀ ਚਾਹੀਦੀ ਹੈ। ਅਗਰ ਅਸੀਂ ਇਹ ਲੀਡਰਸ਼ਿਪ ਨਹੀਂ ਦੇਵਾਂਗੇ ਅਤੇ ਅਸੀਂ ਸਿਰਫ਼ ਕਹਿ ਦੇਵਾਂਗੇ ਕਿ ਅਸੀਂ ਚੈੱਕ ਕੱਟ ਦਿੱਤਾ, ਅਸੀਂ ਪੈਸੇ ਭੇਜ ਦਿੱਤੇ, ਕੰਮ ਹੋ ਜਾਵੇਗਾ, ਪਰਿਵਰਤਨ ਨਹੀਂ ਆਏਗਾ। ਅਤੇ ਆਜ਼ਾਦੀ ਦੇ ਜਦੋਂ 75 ਸਾਲ ਮਨਾ ਰਹੇ ਹਾਂ ਅਤੇ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਕੁਝ ਬਾਤਾਂ ਹਨ, ਕੀ ਅਸੀਂ ਉਸ ਨੂੰ ਸਾਕਾਰ ਨਹੀਂ ਕਰ ਸਕਦੇ? ਸਵੱਛਤਾ, ਭਾਰਤ ਦੀ ਆਤਮਾ ਪਿੰਡ ਵਿੱਚ ਰਹਿੰਦੀ ਹੈ, ਐਸਾ ਮਹਾਤਮਾ ਗਾਂਧੀ ਕਹਿ ਕੇ ਗਏ ਹਨ, ਕੀ ਅਸੀਂ ਇਸ ਨੂੰ ਪੂਰਾ ਨਹੀਂ ਕਰ ਸਕਦੇ ਹਾਂ ?
ਸਾਥੀਓ,
ਰਾਜ ਸਰਕਾਰ, ਕੇਂਦਰ ਸਰਕਾਰ, ਸਥਾਨਕ ਸਵਰਾਜ ਦੀਆਂ ਸੰਸਥਾਵਾਂ ਮਿਲ ਕੇ ਅਤੇ ਸਾਡੇ ਸਭ ਡਿਪਾਰਟਮੈਂਟ ਸਾਇਲੋ ਖ਼ਤਮ ਕਰਕੇ ਅਗਰ ਇਹ ਕੰਮ ਤੈਅ ਕਰਨ, ਮੈਨੂੰ ਪੱਕਾ ਵਿਸ਼ਵਾਸ ਹੈ ਅਸੀਂ ਉੱਤਮ ਤੋਂ ਉੱਤਮ ਪਰਿਣਾਮ ਲਿਆ ਸਕਦੇ ਹਨ। ਆਜ਼ਾਦੀ ਦੇ 75 ਸਾਲ ਸਾਨੂੰ ਵੀ ਦੇਸ਼ ਨੂੰ ਕੁਝ ਦੇਣਾ ਚਾਹੀਦਾ ਹੈ, ਇਸ ਮਿਜ਼ਾਜ ਦੇ ਨਾਲ ਅਸੀਂ ਕੰਮ ਕਰੀਏ। ਤੁਸੀਂ ਅੱਜ ਪੂਰਾ ਦਿਨ ਵੀ ਚਰਚਾ ਕਰਨ ਵਾਲੇ ਹੋ, ਬਜਟ ਨੂੰ ਪਿੰਡ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਿੱਚ ਕਿਵੇਂ optimum utilisation of each and every penny, ਇਹ ਅਸੀਂ ਕਿਵੇਂ ਕਰ ਸਕੀਏ, ਅਗਰ ਇਹ ਅਸੀਂ ਕਰ ਲਵਾਂਗੇ ਤਾਂ ਤੁਸੀਂ ਦੇਖੋ ਕੋਈ ਵੀ ਨਾਗਰਿਕ ਪਿੱਛੇ ਨਹੀਂ ਛੁਟੇਗਾ। ਸਾਡਾ ਸੁਪਨਾ ਪੂਰਾ ਹੋਵੇਗਾ। ਮੇਰੀ ਆਪ ਸਭ ਨੂੰ ਬਹੁਤ ਸ਼ੁਭਕਾਮਨਾ ਹੈ!
ਬਹੁਤ-ਬਹੁਤ ਧੰਨਵਾਦ!