ਸਾਥੀਓ,
ਸੰਸਦੀ ਲੋਕਤੰਤਰ ਵਿੱਚ ਅੱਜ ਦਾ ਦਿਵਸ ਗੌਰਵਮਈ ਹੈ, ਇਹ ਵੈਭਵ ਦਾ ਦਿਨ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸਾਡੀ ਆਪਣੀ ਨਵੀਂ ਸੰਸਦ ਵਿੱਚ ਇਹ ਸਹੁੰ ਚੁੱਕ (ਸ਼ਪਥ) ਸਮਾਰੋਹ ਹੋ ਰਿਹਾ ਹੈ। ਹੁਣ ਤੱਕ ਇਹ ਪ੍ਰਕਿਰਿਆ ਪੁਰਾਣੇ ਸਦਨ ਵਿੱਚ ਹੋਇਆ ਕਰਦੀ ਸੀ। ਅੱਜ ਦੇ ਇਸ ਮਹੱਤਵਪੂਰਨ ਦਿਵਸ ‘ਤੇ ਮੈਂ ਸਾਰੇ ਨਵੇਂ ਚੁਣੇ ਗਏ ਸਾਂਸਦਾਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ, ਸਭ ਦਾ ਅਭਿਨੰਦਨ ਕਰਦਾ ਹਾਂ ਅਤੇ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸੰਸਦ ਦਾ ਇਹ ਗਠਨ ਭਾਰਤ ਦੇ ਸਾਧਾਰਣ ਮਾਨਵੀ ਦੇ ਸੰਕਲਪਾਂ ਦੀ ਪੂਰਤੀ ਦਾ ਹੈ। ਨਵੇਂ ਉਮੰਗ, ਨਵੇਂ ਉਤਸ਼ਾਹ ਦੇ ਨਾਲ ਨਵੀਂ ਗਤੀ, ਨਵੀਂ ਉਚਾਈ ਪ੍ਰਾਪਤ ਕਰਨ ਲਈ ਇਹ ਅਤਿਅੰਤ ਮਹੱਤਵਪੂਰਨ ਅਵਸਰ ਹੈ। ਸ਼੍ਰੇਸ਼ਠ ਭਾਰਤ ਨਿਰਮਾਣ ਦਾ ਵਿਕਸਿਤ ਭਾਰਤ 2047 ਤੱਕ ਦਾ ਲਕਸ਼, ਇਹ ਸਾਰੇ ਸੁਪਨੇ ਲੈ ਕੇ , ਇਹ ਸਾਰੇ ਸੰਕਲਪ ਲੈ ਕੇ ਅੱਜ 18ਵੀਂ ਲੋਕ ਸਭਾ ਦਾ ਸੈਸ਼ਨ ਪ੍ਰਾਰੰਭ ਹੋ ਰਿਹਾ ਹੈ। ਵਿਸ਼ਵ ਦੀ ਸਭ ਤੋਂ ਬੜੀ ਚੋਣ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ, ਬਹੁਤ ਹੀ ਗੌਰਵਮਈ ਤਰੀਕੇ ਨਾਲ ਸੰਪੰਨ ਹੋਣਾ ਇਹ ਹਰ ਭਾਰਤੀ ਦੇ ਲਈ ਗਰਵ (ਮਾਣ) ਦੀ ਬਾਤ ਹੈ। 140 ਕਰੋੜ ਦੇਸ਼ਵਾਸੀਆਂ ਦੇ ਲਈ ਗਰਵ (ਮਾਣ) ਦੀ ਬਾਤ ਹੈ।
ਕਰੀਬ 65 ਕਰੋੜ ਤੋਂ ਜ਼ਿਆਦਾ ਮਤਦਾਤਾਵਾਂ (ਵੋਟਰਾਂ) ਨੇ ਮਤਦਾਨ ਵਿੱਚ ਹਿੱਸਾ ਲਿਆ। ਇਹ ਚੋਣ ਇਸ ਲਈ ਭੀ ਬਹੁਤ ਮਹੱਤਵਪੂਰਨ ਬਣ ਗਈ ਹੈ ਕਿ ਆਜ਼ਾਦੀ ਦੇ ਬਾਅਦ ਦੂਸਰੀ ਵਾਰ ਕਿਸੇ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦੇ ਲਈ ਦੇਸ਼ ਦੀ ਜਨਤਾ ਨੇ ਅਵਸਰ ਦਿੱਤਾ ਹੈ। ਅਤੇ ਇਹ ਅਵਸਰ 60 ਸਾਲ ਦੇ ਬਾਅਦ ਆਇਆ ਹੈ, ਇਹ ਆਪਣੇ ਆਪ ਵਿੱਚ ਬਹੁਤ ਬੜੀ ਗੌਰਵਪੂਰਨ ਘਟਨਾ ਹੈ।
ਸਾਥੀਓ,
ਜਦੋਂ ਦੇਸ਼ ਦੀ ਜਨਤਾ ਨੇ ਤੀਸਰੇ ਕਾਰਜਕਾਲ ਦੇ ਲਈ ਭੀ ਇੱਕ ਸਰਕਾਰ ਨੂੰ ਪਸੰਦ ਕੀਤਾ ਹੈ, ਮਤਲਬ ਉਸ ਦੀ ਨੀਅਤ ‘ਤੇ ਮੋਹਰ ਲਗਾਈ ਹੈ, ਉਸ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ। ਜਨਤਾ-ਜਨਾਰਦਨ ਦੇ ਪ੍ਰਤੀ ਉਸ ਦੇ ਸਮਰਪਣ ਭਾਵ ਨੂੰ ਮੋਹਰ ਲਗਾਈ ਹੈ, ਅਤੇ ਮੈਂ ਇਸ ਦੇ ਲਈ ਦੇਸ਼ਵਾਸੀਆਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਪਿਛਲੇ 10 ਵਰ੍ਹੇ ਵਿੱਚ ਜਿਸ ਪਰੰਪਰਾ ਨੂੰ ਅਸੀਂ ਪ੍ਰਸਥਾਪਿਤ ਕਰਨ ਦਾ ਨਿਰੰਤਰ ਪ੍ਰਯਾਸ ਕੀਤਾ ਹੈ, ਕਿਉਂਕਿ ਅਸੀਂ ਮੰਨਦੇ ਹਾਂ ਕਿ ਸਰਕਾਰ ਚਲਾਉਣ ਲਈ ਬਹੁਮਤ ਹੁੰਦਾ ਹੈ, ਲੇਕਿਨ ਦੇਸ਼ ਚਲਾਉਣ ਲਈ ਸਹਿਮਤੀ ਬਹੁਤ ਜ਼ਰੂਰੀ ਹੁੰਦੀ ਹੈ। ਅਤੇ ਇਸ ਲਈ ਸਾਡਾ ਨਿਰੰਤਰ ਪ੍ਰਯਾਸ ਰਹੇਗਾ ਕਿ ਹਰ ਕਿਸੇ ਦੀ ਸਹਿਮਤੀ ਦੇ ਨਾਲ, ਹਰ ਕਿਸੇ ਨੂੰ ਨਾਲ ਲੈ ਕੇ ਮਾਂ ਭਾਰਤੀ ਦੀ ਸੇਵਾ ਕਰੀਏ, 140 ਕਰੋੜ ਦੇਸ਼ਵਾਸੀਆਂ ਦੀਆਂ ਆਸ਼ਾਵਾਂ , ਆਕਾਂਖਿਆਵਾਂ ਨੂੰ ਪਰਿਪੂਰਨ ਕਰੀਏ।
ਅਸੀਂ ਸਭ ਨੂੰ ਨਾਲ ਲੈ ਕੇ ਚਲਣਾ ਚਾਹੁੰਦੇ ਹਾਂ, ਸਭ ਨੂੰ ਨਾਲ ਲੈ ਕੇ ਸੰਵਿਧਾਨ ਦੀਆਂ ਮਰਯਾਦਾਵਾਂ ਨੂੰ ਪਾਲਨ ਕਰਦੇ ਹੋਏ ਨਿਰਣਿਆਂ ਨੂੰ ਗਤੀ ਦੇਣਾ ਚਾਹੁੰਦੇ ਹਾਂ। 18ਵੀਂ ਲੋਕ ਸਭਾ ਵਿੱਚ, ਸਾਡੇ ਲਈ ਖੁਸ਼ੀ ਦੀ ਬਾਤ ਹੈ ਕਿ ਯੁਵਾ ਸਾਂਸਦਾਂ ਦੀ ਸੰਖਿਆ ਅੱਛੀ ਹੈ। ਅਤੇ ਅਸੀਂ ਜਦੋਂ 18 ਦੀ ਬਾਤ ਕਰਦੇ ਹਾਂ ਤਾਂ ਭਾਰਤ ਦੀਆਂ ਪਰੰਪਰਾਵਾਂ ਨੂੰ ਜੋ ਜਾਣਦੇ ਹਨ, ਭਾਰਤ ਦੀ ਸੱਭਿਆਚਾਰਕ ਵਿਰਾਸਤ ਤੋਂ ਪਰੀਚਿਤ ਹਨ, ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਇੱਥੇ 18 ਅੰਕ ਦਾ ਬਹੁਤ ਸਾਤਵਿਕ ਮੁੱਲ ਹੈ। ਗੀਤਾ ਦੇ ਭੀ 18 ਅਧਿਆਇ ਹਨ-ਕਰਮ, ਕਰਤੱਵ ਅਤੇ ਕਰੁਣਾ (ਦਇਆ) ਦਾ ਸੰਦੇਸ਼ ਸਾਨੂੰ ਉੱਥੋਂ ਮਿਲਦਾ ਹੈ। ਸਾਡੇ ਇੱਥੇ ਪੁਰਾਣਾਂ ਅਤੇ ਉਪ-ਪੁਰਾਣਾਂ ਦੀ ਸੰਖਿਆ ਭੀ 18 ਹਨ। 18 ਦਾ ਮੂਲਅੰਕ 9 ਹੈ ਤੇ 9 ਪੂਰਨਤਾ ਦੀ ਗਰੰਟੀ ਦਿੰਦਾ ਹੈ। 9 ਪੂਰਨਤਾ ਦਾ ਪ੍ਰਤੀਕ ਅੰਕ ਹੈ। 18 ਵਰ੍ਹੇ ਦੀ ਉਮਰ ਵਿੱਚ ਸਾਡੇ ਇੱਥੇ ਮਤ ਅਧਿਕਾਰ (ਵੋਟ ਪਾਉਣ ਦਾ ਅਧਿਕਾਰ) ਮਿਲਦਾ ਹੈ। 18ਵੀਂ ਲੋਕ ਸਭਾ ਭਾਰਤ ਦੇ ਅੰਮ੍ਰਿਤ ਕਾਲ ਦੀ , ਇਸ ਲੋਕ ਸਭਾ ਦਾ ਗਠਨ, ਉਹ ਭੀ ਇੱਕ ਸ਼ੁਭ ਸੰਕੇਤ ਹੈ।
ਸਾਥੀਓ,
ਅੱਜ ਅਸੀਂ 24 ਜੂਨ ਨੂੰ ਮਿਲ ਰਹੇ ਹਾਂ। ਕੱਲ੍ਹ 25 ਜੂਨ ਹੈ, ਜੋ ਲੋਕ ਇਸ ਦੇਸ਼ ਦੇ ਸੰਵਿਧਾਨ ਦੀ ਗਰਿਮਾ ਤੋਂ (ਨੂੰ) ਸਮਰਪਿਤ ਹਨ, ਜੋ ਲੋਕ ਭਾਰਤ ਦੀ ਲੋਕਤੰਤਰੀ ਪਰੰਪਰਾਵਾਂ ‘ਤੇ ਨਿਸ਼ਠਾ ਰੱਖਦੇ ਹਨ, ਉਨ੍ਹਾਂ ਦੇ ਲਈ 25 ਜੂਨ ਨਾ ਭੁੱਲਣ ਵਾਲਾ ਦਿਵਸ ਹੈ। ਕੱਲ੍ਹ 25 ਜੂਨ ਨੂੰ ਭਾਰਤ ਦੇ ਲੋਕਤੰਤਰ ‘ਤੇ ਜੋ ਕਾਲ਼ਾ ਧੱਬਾ ਲਗਿਆ ਸੀ, ਉਸ ਦੇ 50 ਵਰ੍ਹੇ ਹੋ ਰਹੇ ਹਨ। ਭਾਰਤ ਦੀ ਨਵੀਂ ਪੀੜ੍ਹੀ ਇਸ ਬਾਤ ਨੂੰ ਕਦੇ ਨਹੀਂ ਭੁੱਲੇਗੀ ਕਿ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਸੀ। ਸੰਵਿਧਾਨ ਦੇ ਲੀਰੇ-ਲੀਰਾ ਉਡਾ ਦਿੱਤੇ ਗਏ ਸਨ, ਦੇਸ਼ ਨੂੰ ਜੇਲਖਾਨਾ ਬਣਾ ਦਿੱਤਾ ਗਿਆ ਸੀ, ਲੋਕਤੰਤਰ ਨੂੰ ਪੂਰੀ ਤਰ੍ਹਾਂ ਦਬੋਚ ਦਿੱਤਾ ਗਿਆ ਸੀ।
ਇਮਰਜੈਂਸੀ ਦੇ ਇਹ 50 ਸਾਲ ਇਸ ਸੰਕਲਪ ਦੇ ਹਨ ਕਿ ਅਸੀਂ ਗੌਰਵ ਦੇ ਨਾਲ ਸਾਡੇ ਸੰਵਿਧਾਨ ਦੀ ਰੱਖਿਆ ਕਰਦੇ ਹੋਏ, ਭਾਰਤ ਦੇ ਲੋਕਤੰਤਰ, ਲੋਕਤੰਤਰੀ ਪਰੰਪਰਾਵਾਂ ਦੀ ਰੱਖਿਆ ਕਰਦੇ ਹੋਏ ਦੇਸ਼ਵਾਸੀ ਸੰਕਲਪ ਲੈਣਗੇ ਕਿ ਭਾਰਤ ਵਿੱਚ ਫਿਰ ਕਦੇ ਕੋਈ ਐਸੀ ਹਿੰਮਤ ਨਹੀਂ ਕਰੇਗਾ, ਜੋ 50 ਸਾਲ ਪਹਿਲੇ ਕੀਤੀ ਗਈ ਸੀ ਅਤੇ ਲੋਕਤੰਤਰ ‘ਤੇ ਕਾਲ਼ਾ ਧੱਬਾ ਲਗਾ ਦਿੱਤਾ ਗਿਆ ਸੀ। ਅਸੀਂ ਸੰਕਲਪ ਕਰਾਂਗੇ, ਜੀਵੰਤ ਲੋਕਤੰਤਰ ਦਾ, ਅਸੀਂ ਸੰਕਲਪ ਕਰਾਂਗੇ, ਭਾਰਤ ਦੇ ਸੰਵਿਧਾਨ ਦੀ ਨਿਰਦਿਸ਼ਟ (ਨਿਰਧਾਰਿਤ) ਦਿਸ਼ਾ ਦੇ ਅਨੁਸਾਰ ਜਨ ਸਾਧਾਰਣ ਦੇ ਸੁਪਨਿਆਂ ਨੂੰ ਪੂਰਾ ਕਰਨਾ।
ਸਾਥੀਓ,
ਦੇਸ਼ ਦੀ ਜਨਤਾ ਨੇ ਸਾਨੂੰ ਤੀਸਰੀ ਵਾਰ ਮੌਕਾ ਦਿੱਤਾ ਹੈ, ਇਹ ਬਹੁਤ ਹੀ ਮਹਾਨ ਵਿਜੈ ਹੈ, ਬਹੁਤ ਹੀ ਭਵਯ (ਸ਼ਾਨਦਾਰ) ਵਿਜੈ ਹੈ। ਅਤੇ ਤਦ ਸਾਡੀ ਜ਼ਿੰਮੇਵਾਰੀ ਭੀ ਤਿੰਨ ਗੁਣਾ ਵਧ ਜਾਂਦੀ ਹੈ। ਅਤੇ ਇਸ ਲਈ ਮੈਂ ਅੱਜ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਸਾਨੂੰ ਜੋ ਤੀਸਰੀ ਵਾਰ ਮੌਕਾ ਦਿੱਤਾ ਹੈ, 2 ਵਾਰ ਸਰਕਾਰ ਚਲਾਉਣ ਦਾ ਅਨੁਭਵ ਸਾਡੇ ਨਾਲ ਜੁੜਿਆ ਹੈ। ਮੈਂ ਦੇਸ਼ਵਾਸੀਆਂ ਨੂੰ ਅੱਜ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੇ ਤੀਸਰੇ ਕਾਰਜਕਾਲ ਵਿੱਚ ਅਸੀਂ ਪਹਿਲੇ ਤੋਂ ਤਿੰਨ ਗੁਣਾ ਜ਼ਿਆਦਾ ਮਿਹਨਤ ਕਰਾਂਗੇ। ਅਸੀਂ ਪਰਿਣਾਮਾਂ ਨੂੰ ਭੀ ਤਿੰਨ ਗੁਣਾ ਲਿਆ ਕੇ ਰਹਾਂਗੇ। ਅਤੇ ਇਸ ਸੰਕਲਪ ਦੇ ਨਾਲ ਅਸੀਂ ਇਸ ਨਵੇਂ ਕਾਰਜਭਾਰ ਨੂੰ ਲੈ ਕੇ ਅੱਗੇ ਚਲ ਰਹੇ ਹਾਂ।
ਮਾਣਯੋਗ, ਸਾਰੇ ਸਾਂਸਦਾਂ ਤੋਂ ਦੇਸ਼ ਨੂੰ ਬਹੁਤ ਸਾਰੀਆਂ ਅਪੇਖਿਆਵਾਂ ਹਨ। ਮੈਂ ਸਾਰੇ ਸਾਂਸਦਾਂ ਨੂੰ ਆਗ੍ਰਹ (ਤਾਕੀਦ) ਕਰਾਂਗਾ ਕਿ ਜਨਹਿਤ ਦੇ ਲਈ, ਲੋਕ ਸੇਵਾ ਦੇ ਲਈ ਅਸੀਂ ਇਸ ਅਵਸਰ ਦਾ ਉਪਯੋਗ ਕਰੀਏ ਅਤੇ ਹਰ ਸੰਭਵ ਅਸੀਂ ਜਨ ਹਿਤ ਵਿੱਚ ਕਦਮ ਉਠਾਈਏ। ਦੇਸ਼ ਦੀ ਜਨਤਾ ਵਿਰੋਧੀ ਧਿਰ ਤੋਂ ਅੱਛੇ ਕਦਮਾਂ ਦੀ ਅਪੇਖਿਆ ਰੱਖਦੀ ਹੈ। ਹੁਣ ਤੱਕ ਜੋ ਨਿਰਾਸ਼ਾ ਮਿਲੀ ਹੈ, ਸ਼ਾਇਦ ਇਸ 18ਵੀਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇਸ਼ ਦੇ ਸਾਧਾਰਣ ਨਾਗਰਿਕਾਂ ਦੀ ਵਿਰੋਧੀ ਧਿਰ ਦੇ ਨਾਤੇ ਉਨ੍ਹਾਂ ਦੀ ਭੂਮਿਕਾ ਦੀ ਅਪੇਖਿਆ ਕਰਦਾ ਹੈ, ਲੋਕਤੰਤਰ ਦੀ ਗਰਿਮਾ ਨੂੰ ਬਣਾਈ ਰੱਖਣ ਦੀ ਅਪੇਖਿਆ ਕਰਦਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਵਿਰੋਧੀ ਧਿਰ ਉਸ ਵਿੱਚ ਖਰਾ ਉਤਰੇਗੀ।
ਸਾਥੀਓ,
ਸਦਨ ਵਿੱਚ ਸਾਧਾਰਣ ਮਾਨਵੀ ਦੀ ਅਪੇਖਿਆ ਰਹਿੰਦੀ ਹੈ debate ਦੀ, digilance ਦੀ। ਲੋਕਾਂ ਨੂੰ ਇਹ ਅਪੇਖਿਆ ਨਹੀਂ ਹੈ ਕਿ ਨਖਰੇ ਹੁੰਦੇ ਰਹਿਣ, ਡ੍ਰਾਮੇ ਹੁੰਦੇ ਰਹਿਣ, disturbance ਹੁੰਦੀ ਰਹੇ। ਲੋਕ substance ਚਾਹੁੰਦੇ ਹਨ, slogan ਨਹੀਂ ਚਾਹੁੰਦੇ ਹਨ। ਦੇਸ਼ ਨੂੰ ਇੱਕ ਅੱਛੀ ਵਿਰੋਧੀ ਧਿਰ ਦੀ ਜ਼ਰੂਰਤ ਹੈ, ਜ਼ਿੰਮੇਦਾਰ ਵਿਰੋਧੀ ਧਿਰ ਦੀ ਜ਼ਰੂਰਤ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਸ 18ਵੀਂ ਲੋਕ ਸਭਾ ਵਿੱਚ ਸਾਡੇ ਜੋ ਸਾਂਸਦ ਜਿੱਤ ਕੇ ਆਏ ਹਨ, ਉਹ ਸਾਧਾਰਣ ਮਾਨਵੀ ਦੀਆਂ ਉਨ੍ਹਾਂ ਅਪੇਖਿਆਵਾਂ ਨੂੰ ਪੂਰਨ ਕਰਨ ਦਾ ਪ੍ਰਯਾਸ ਕਰਨਗੇ।
ਸਾਥੀਓ,
ਵਿਕਸਿਤ ਭਾਰਤ ਦੇ ਸਾਡੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਅਸੀਂ ਮਿਲ ਕੇ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ, ਜਨਤਾ ਦਾ ਵਿਸ਼ਵਾਸ ਅਸੀਂ ਹੋਰ ਮਜ਼ਬੂਤ ਕਰਾਂਗੇ। 25 ਕਰੋੜ ਨਾਗਰਿਕਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ ਇੱਕ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ ਕਿ ਅਸੀਂ ਭਾਰਤ ਨੂੰ ਗ਼ਰੀਬੀ ਤੋਂ ਮੁਕਤ ਕਰਨ ਵਿੱਚ ਬਹੁਤ ਹੀ ਜਲਦੀ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ ਅਤੇ ਇਹ ਮਾਨਵਜਾਤੀ ਦੀ ਬਹੁਤ ਬੜੀ ਸੇਵਾ ਹੋਵੇਗੀ। ਸਾਡੇ ਦੇਸ਼ ਦੇ ਲੋਕ 140 ਕਰੋੜ ਨਾਗਰਿਕ ਪਰਿਸ਼੍ਰਮ (ਮਿਹਨਤ) ਕਰਨ ਵਿੱਚ ਕੋਈ ਕਮੀ ਨਹੀਂ ਰੱਖਦੇ ਹਨ। ਅਸੀਂ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਜੁਟਾਈਏ। ਇਸੇ ਇੱਕ ਕਲਪਨਾ, ਅਤੇ ਸਾਡਾ ਇਹ ਸਦਨ ਜੋ ਇੱਕ ਸੰਕਲਪ ਦਾ ਸਦਨ ਬਣੇਗਾ। ਸਾਡੀ 18ਵੀਂ ਲੋਕ ਸਭਾ ਸੰਕਲਪਾਂ ਨਾਲ ਭਰੀ ਹੋਈ ਹੋਵੇ, ਤਾਕਿ ਸਾਧਾਰਣ ਮਾਨਵੀ ਦੇ ਸੁਪਨੇ ਸਾਕਾਰ ਹੋਣ।
ਸਾਥੀਓ,
ਮੈਂ ਫਿਰ ਇੱਕ ਵਾਰ ਖਾਸ ਵਿਸ਼ੇਸ਼ ਕਰਕੇ ਨਵੇਂ ਸਾਂਸਦਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸਾਰੇ ਸਾਂਸਦਾਂ ਨੂੰ (ਦਾ) ਅਭਿਨੰਦਨ ਕਰਦਾ ਹਾਂ ਅਤੇ ਅਨੇਕ-ਅਨੇਕ ਅਪੇਖਿਆਵਾਂ ਦੇ ਨਾਲ, ਆਓ ਅਸੀਂ ਸਾਰੇ ਮਿਲ ਕੇ ਦੇਸ਼ ਦੀ ਜਨਤਾ ਨੇ ਜੋ ਨਵੀਂ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਬਖੂਬੀ ਨਿਭਾਈਏ, ਸਮਰਪਣ ਭਾਵ ਨਾਲ ਨਿਭਾਈਏ, ਬਹੁਤ-ਬਹੁਤ ਧੰਨਵਾਦ ਸਾਥੀਓ।