ਨਮਸਕਾਰ।
World Economic Forum ਵਿੱਚ ਜੁਟੇ ਦੁਨੀਆ ਦੇ ਦਿੱਗਜਾਂ ਦਾ, 130 ਕਰੋੜ ਭਾਰਤੀਆਂ ਦੀ ਤਰਫ ਤੋਂ ਅਭਿਨੰਦਨ ਕਰਦਾ ਹਾਂ। ਅੱਜ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਭਾਰਤ, ਕੋਰੋਨਾ ਦੀ ਇੱਕ ਹੋਰ ਵੇਵ ਨਾਲ ਸਾਵਧਾਨੀ ਅਤੇ ਸਤਰਕਤਾ ਦੇ ਨਾਲ ਮੁਕਾਬਲਾ ਕਰ ਰਿਹਾ ਹੈ। ਨਾਲ ਹੀ, ਭਾਰਤ ਆਰਥਿਕ ਖੇਤਰ ਵਿੱਚ ਵੀ ਕਈ ਆਸ਼ਾਵਾਨ Results ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿੱਚ ਅੱਜ ਆਪਣੀ ਆਜ਼ਾਦੀ ਦੇ 75 ਵਰ੍ਹੇ ਹੋਣ ਦਾ ਉਤਸ਼ਾਹ ਵੀ ਹੈ ਅਤੇ ਭਾਰਤ ਅੱਜ ਸਿਰਫ਼ ਇੱਕ ਸਾਲ ਵਿੱਚ ਹੀ 160 ਕਰੋੜ ਕੋਰੋਨਾ ਵੈਕਸੀਨ ਡੋਜ਼ ਦੇਣ ਦੇ ਆਤਮਵਿਸ਼ਵਾਸ ਨਾਲ ਵੀ ਭਰਿਆ ਹੋਇਆ ਹੈ।
ਸਾਥੀਓ,
ਭਾਰਤ ਜੈਸੀ ਮਜ਼ਬੂਤ ਡੈਮੋਕ੍ਰੇਸੀ ਨੇ ਪੂਰੇ ਵਿਸ਼ਵ ਨੂੰ ਇੱਕ ਖੂਬਸੂਰਤ ਉਪਹਾਰ ਦਿੱਤਾ ਹੈ, ਇੱਕ bouquet of hope ਦਿੱਤੀ ਹੈ। ਇਸ bouquet ਵਿੱਚ ਹੈ, ਸਾਡਾ ਭਾਰਤੀਆਂ ਦਾ ਡੈਮੋਕ੍ਰੇਸੀ ‘ਤੇ ਅਟੁੱਟ Trust, ਇਸ bouquet ਵਿੱਚ ਹੈ, 21ਵੀਂ ਸਦੀ ਨੂੰ Empower ਕਰਨ ਵਾਲੀ Technology, ਇਸ bouquet ਵਿੱਚ ਹੈ, ਭਾਰਤੀਆਂ ਦਾ Temperament, ਸਾਡਾ ਭਾਰਤੀਆਂ ਦਾ Talent. ਜਿਸ Multi-Lingual, Multi-Cultural ਮਾਹੌਲ ਵਿੱਚ ਅਸੀਂ ਭਾਰਤੀ ਰਹਿੰਦੇ ਹਾਂ, ਉਹ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੀ ਬਹੁਤ ਬੜੀ ਤਾਕਤ ਹੈ। ਇਹ ਤਾਕਤ, ਸੰਕਟ ਦੀ ਘੜੀ ਵਿੱਚ ਸਿਰਫ਼ ਆਪਣੇ ਲਈ ਸੋਚਣਾ ਨਹੀਂ ਬਲਕਿ, ਮਾਨਵਤਾ ਦੇ ਹਿਤ ਵਿੱਚ ਕੰਮ ਕਰਨਾ ਸਿਖਾਉਂਦੀ ਹੈ। ਕੋਰੋਨਾ ਦੇ ਇਸ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਭਾਰਤ ‘One Earth, One Health’, ਇਸ ਵਿਜ਼ਨ ‘ਤੇ ਚਲਦੇ ਹੋਏ, ਅਨੇਕਾਂ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੇ ਕੇ, ਵੈਕਸੀਨ ਦੇ ਕੇ, ਕਰੋੜਾਂ ਜੀਵਨ ਬਚਾ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ pharma producer ਹੈ, pharmacy to the world ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੋਂ ਦੇ ਹੈਲਥ ਪ੍ਰੋਫੈਸ਼ਨਲਸ, ਜਿੱਥੋਂ ਦੇ ਡਾਕਟਰਸ, ਆਪਣੀ ਸੰਵੇਦਨਸ਼ੀਲਤਾ ਅਤੇ ਐਕਸਪਰਟੀਜ਼ ਨਾਲ ਸਭ ਦਾ ਭਰੋਸਾ ਜਿੱਤ ਰਹੇ ਹਨ।
ਸਾਥੀਓ,
ਸੰਵੇਦਨਸ਼ੀਲਤਾ, ਸੰਕਟ ਦੇ ਸਮੇਂ ਵਿੱਚ ਪਰਖੀ ਜਾਂਦੀ ਹੈ ਲੇਕਿਨ ਭਾਰਤ ਦਾ ਸਮਰੱਥਾ ਇਸ ਸਮੇਂ ਪੂਰੀ ਦੁਨੀਆ ਦੇ ਲਈ ਉਦਾਹਰਣ ਹੈ। ਇਸੇ ਸੰਕਟ ਦੇ ਦੌਰਾਨ ਭਾਰਤ ਦੇ IT Sector ਨੇ 24 ਘੰਟੇ ਕੰਮ ਕਰਕੇ ਦੁਨੀਆ ਦੇ ਤਮਾਮ ਦੇਸ਼ਾਂ ਨੂੰ ਬਹੁਤ ਬੜੀ ਮੁਸ਼ਕਿਲ ਤੋਂ ਬਚਾਇਆ ਹੈ। ਅੱਜ ਭਾਰਤ, ਦੁਨੀਆ ਵਿੱਚ ਰਿਕਾਰਡ software engineers ਭੇਜ ਰਿਹਾ ਹੈ। 50 ਲੱਖ ਤੋਂ ਜ਼ਿਆਦਾ software developers ਭਾਰਤ ਵਿੱਚ ਕੰਮ ਕਰ ਰਹੇ ਹਨ। ਅੱਜ ਭਾਰਤ ਵਿੱਚ ਦੁਨੀਆ ਵਿੱਚ ਤੀਸਰੇ ਨੰਬਰ ਦੇ ਸਭ ਤੋਂ ਜ਼ਿਆਦਾ Unicorns ਹਨ। 10 ਹਜ਼ਾਰ ਤੋਂ ਜ਼ਿਆਦਾ ਸਟਾਰਟ-ਅੱਪਸ ਪਿਛਲੇ 6 ਮਹੀਨੇ ਵਿੱਚ ਰਜਿਸਟਰ ਹੋਏ ਹਨ। ਅੱਜ ਭਾਰਤ ਦੇ ਪਾਸ ਵਿਸ਼ਵ ਦਾ ਬੜਾ, ਸੁਰੱਖਿਅਤ ਅਤੇ ਸਫਲ digital payments paltform ਹੈ। ਸਿਰਫ਼ ਪਿਛਲੇ ਮਹੀਨੇ ਦੀ ਹੀ ਗੱਲ ਕਰਾਂ ਤਾਂ ਭਾਰਤ ਵਿੱਚ Unified Payments Interface, ਇਸ ਮਾਧਿਅਮ ਨਾਲ 4.4 ਬਿਲੀਅਨ transaction ਹੋਏ ਹਨ।
Friends,
ਬੀਤੇ ਸਾਲਾਂ ਵਿੱਚ ਜੋ ਡਿਜੀਟਲ ਇਨਫ੍ਰਾਸਟ੍ਰਕਚਰ ਭਾਰਤ ਨੇ develop ਅਤੇ adopt ਕੀਤਾ ਹੈ, ਉਹ ਅੱਜ ਭਾਰਤ ਦੀ ਬਹੁਤ ਬੜੀ ਤਾਕਤ ਹੈ। ਕੋਰੋਨਾ Infections ਦੀ tracking ਦੇ ਲਈ Arogya-SetuApp ਅਤੇ Vaccination ਦੇ ਲਈ CoWinPortal ਜੈਸੇ Technological solutions, ਭਾਰਤ ਦੇ ਲਈ ਮਾਣ ਦਾ ਵਿਸ਼ਾ ਹਨ। ਭਾਰਤ ਦੇ Co-Win ਪੋਰਟਲ ਵਿੱਚ slot booking ਤੋਂ ਲੈ ਕੇ certificate generation ਦੀ ਜੋ online ਵਿਵਸਥਾ ਹੈ, ਉਸ ਨੇ ਬੜੇ-ਬੜੇ ਦੇਸ਼ਾਂ ਦੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ।
ਸਾਥੀਓ,
ਇੱਕ ਸਮਾਂ ਸੀ ਜਦ ਭਾਰਤ ਦੀ ਪਹਿਚਾਣ ਲਾਇਸੈਂਸ ਰਾਜ ਨਾਲ ਹੁੰਦੀ ਸੀ, ਜ਼ਿਆਦਾਤਰ ਚੀਜ਼ਾਂ ‘ਤੇ ਸਰਕਾਰ ਦੀ ਨਿਯੰਤ੍ਰਣ ਸੀ। ਭਾਰਤ ਵਿੱਚ ਬਿਜ਼ਨਸ ਦੇ ਲਈ ਜੋ ਵੀ ਚੁਣੌਤੀਆਂ ਰਹੀਆਂ ਹਨ, ਉਹ ਮੈਂ ਸਮਝਦਾ ਹਾਂ। ਅਸੀਂ ਲਗਾਤਾਰ ਪ੍ਰਯਾਸ ਕਰ ਰਹੇ ਹਾਂ ਕਿ ਹਰ ਚੁਣੌਤੀ ਨੂੰ ਦੂਰ ਕਰੀਏ। ਅੱਜ ਭਾਰਤ Ease of Doing Business ਨੂੰ ਹੁਲਾਰਾ ਦੇ ਰਿਹਾ ਹੈ, ਸਰਕਾਰ ਦੇ ਦਖਲ ਨੂੰ ਘੱਟ ਕਰ ਰਿਹਾ ਹੈ। ਭਾਰਤ ਨੇ ਆਪਣੇ corporate tax rates ਨੂੰ simplify ਕਰਕੇ, ਘੱਟ ਕਰਕੇ, ਉਸ ਦੁਨੀਆ ਵਿੱਚ most competitive ਬਣਾਇਆ ਹੈ। ਬੀਤੇ ਸਾਲ ਹੀ ਸਾਨੂੰ 25 ਹਜ਼ਾਰ ਤੋਂ ਜ਼ਿਆਦਾ compliances ਘੱਟ ਕੀਤੇ ਹਨ। ਭਾਰਤ ਨੇ retrospective taxes ਜੈਸੇ ਕਦਮਾਂ ਵਿੱਚ ਸੁਧਾਰ ਕਰਕੇ, ਬਿਜ਼ਨਸ ਕਮਿਊਨਿਟੀ ਦਾ ਵਿਸ਼ਵਾਸ ਲੌਟਾਇਆ ਹੈ। ਭਾਰਤ ਨੇ Drones, Space, Geo-spatial mapping ਜੈਸੇ ਕਈ ਸੈਕਟਰਸ ਨੂੰ ਵੀ Deregulate ਕਰ ਦਿੱਤਾ ਹੈ। ਭਾਰਤ ਨੇ IT ਸੈਕਟਰ ਅਤੇ BPO ਨਾਲ ਜੁੜੇ outdated telecom regulations ਵਿੱਚ ਬੜੇ Reforms ਕੀਤੇ ਹਨ।
ਸਾਥੀਓ,
ਭਾਰਤ global supply-chains ਵਿੱਚ ਵਿਸ਼ਵ ਦਾ ਇੱਕ ਭਰੋਸੇਮੰਦ ਪਾਰਟਨਰ ਬਣਨ ਦੇ ਲਈ ਪ੍ਰਤੀਬੱਧ ਹੈ। ਅਸੀਂ ਅਨੇਕਾਂ ਦੇਸ਼ਾਂ ਦੇ ਨਾਲ free-trade agreement ਦੇ ਰਸਤੇ ਬਣਾ ਰਹੇ ਹਾਂ। ਭਾਰਤੀਆਂ ਵਿੱਚ Innovation ਦੀ, ਨਵੀਂ Technology ਨੂੰ Adopt ਕਰਨ ਦੀ ਜੋ ਸਮਰੱਥਾ ਹੈ, entrepreneurship ਦੀ ਜੋ ਸਪਿਰਿਟ ਹੈ, ਉਹ ਸਾਡੇ ਹਰ ਗਲੋਬਲ ਪਾਰਟਨਰ ਨੂੰ ਨਵੀਂ ਊਰਜਾ ਦੇ ਸਕਦੀ ਹੈ। ਇਸ ਲਈ ਭਾਰਤ ਵਿੱਚ ਇਨਵੈਸਟਮੈਂਟ ਦਾ ਇਹ ਸਭ ਤੋਂ best time ਹੈ। ਭਾਰਤੀ ਨੌਜਵਾਨਾਂ ਵਿੱਚ ਅੱਜ entrepreneurship, ਇੱਕ ਨਵੀਂ ਉਚਾਈ ‘ਤੇ ਹੈ। 2014 ਵਿੱਚ ਜਿੱਥੇ ਭਾਰਤ ਵਿੱਚ ਕੁਝ ਸੌ ਰਜਿਸਟਰਡ ਸਟਾਰਟ ਅੱਪ ਸਨ। ਉੱਥੇ ਹੀ ਅੱਜ ਇਨ੍ਹਾਂ ਦੀ ਸੰਖਿਆ 60 ਹਜ਼ਾਰ ਦੇ ਪਾਰ ਹੋ ਚੁੱਕੀ ਹੈ। ਇਸ ਵਿੱਚ ਵੀ 80 ਤੋਂ ਜ਼ਿਆਦਾ ਯੂਨੀਕੌਰਨਸ ਹਨ, ਜਿਸ ਵਿੱਚੋਂ 40 ਤੋਂ ਜ਼ਿਆਦਾ ਤਾਂ 2014 ਵਿੱਚ ਹੀ ਬਣੇ ਹਨ। ਜਿਸ ਤਰ੍ਹਾਂ ex-pat Indians global stage ‘ਤੇ ਆਪਣੀ ਸਕਿੱਲਸ ਦਿਖਾ ਰਹੇ ਹਨ, ਉਸੇ ਤਰ੍ਹਾਂ ਭਾਰਤੀ ਯੁਵਾ ਆਪ ਸਭ ਸਾਥੀਆਂ ਦੇ ਬਿਜ਼ਨਸ ਨੂੰ ਭਾਰਤ ਵਿੱਚ ਨਵੀਂ ਬੁਲੰਦੀ ਦੇਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ, ਤਤਪਰ ਹਨ।
Friends,
Deep economic reforms ਨੂੰ ਲੈ ਕੇ ਭਾਰਤ ਦਾ ਕਮਿਟਮੈਂਟ, ਇੱਕ ਹੋਰ ਬੜਾ ਕਾਰਨ ਹੈ ਜੋ ਅੱਜ ਭਾਰਤ ਨੂੰ investment ਦੇ ਲਈ ਸਭ ਤੋਂ attractive destination ਬਣਾ ਰਿਹਾ ਹੈ। ਕੋਰੋਨਾ ਕਾਲ ਵਿੱਚ ਜਦੋਂ ਦੁਨੀਆ Quantitative Easing Program ਜਿਹੇ ਇੰਟਰਵੈਂਸ਼ਨਸ ‘ਤੇ ਫੋਕਸ ਕਰ ਰਹੀ ਸੀ, ਤਦ ਭਾਰਤ ਨੇ reforms ਦਾ ਰਸਤਾ ਸਸ਼ਕਤ ਕੀਤਾ। ਡਿਜੀਟਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਸਭ ਤੋਂ ਬੜੇ ਪ੍ਰੋਜੈਕਟਸ ਨੂੰ ਕੋਰੋਨਾ ਕਾਲ ਵਿੱਚ ਹੀ ਬੇਮਿਸਾਲ ਗਤੀ ਦਿੱਤੀ ਗਈ। ਦੇਸ਼ ਦੇ 6 ਲੱਖ ਤੋਂ ਜ਼ਿਆਦਾ ਪਿੰਡਾਂ ਨੂੰ ਔਪਟੀਕਲ ਫਾਇਬਰ ਨਾਲ ਕਨੈਕਟ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ ‘ਤੇ 1.3 trillion ਡਾਲਰ ਦਾ ਇਨਵੈਸਟਮੈਂਟ ਕੀਤਾ ਜਾ ਰਿਹਾ ਹੈ। Asset monetization ਜੈਸੇ ਇਨੋਵੇਟਿਵ ਫਾਇਨੈਂਸਿੰਗ ਟੂਲਸ ਨਾਲ 80 ਬਿਲੀਅਨ ਡਾਲਰ generate ਕਰਨ ਦਾ ਟੀਚਾ ਰੱਖਿਆ ਗਿਆ ਹੈ। ਡਿਵੈਲਪਮੈਂਟ ਦੇ ਲਈ ਹਰ ਸਟੇਕਹੋਲਡਰ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਉਣ ਦੇ ਲਈ ਭਾਰਤ ਨੇ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਵੀ ਸ਼ੁਰੂ ਕੀਤਾ ਹੈ। ਇਸ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਇੰਟੀਗ੍ਰੇਟਿਡ ਤਰੀਕੇ ਨਾਲ ਇਨਫ੍ਰਾਸਟ੍ਰਕਚਰ ਦੀ ਪਲਾਨਿੰਗ, ਡਿਵੈਲਪਮੈਂਟ ਅਤੇ ਇੰਪਲੀਮੈਂਟੇਸ਼ਨ ‘ਤੇ ਕੰਮ ਹੋਵੇਗਾ। ਇਸ ਨਾਲ Goods, People ਅਤੇ Services ਦੀ ਸੀਮਲੈੱਸ ਕਨੈਕਟੀਵਿਟੀ ਅਤੇ ਮੂਵਮੈਂਟ ਵਿੱਚ ਇੱਕ ਨਵੀਂ ਗਤੀ ਆਵੇਗੀ।
Friends,
ਆਤਮਨਿਰਭਰਤਾ ਦੇ ਰਸਤੇ ‘ਤੇ ਚਲਦੇ ਹੋਏ ਭਾਰਤ ਦਾ ਫੋਕਸ ਸਿਰਫ਼ Processes ਨੂੰ ਅਸਾਨ ਕਰਨ ‘ਤੇ ਹੀ ਨਹੀਂ, ਬਲਕਿ Investment ਅਤੇ Production ਨੂੰ ਇਨਸੈਂਟੀਵਾਈਜ ਕਰਨ ‘ਤੇ ਵੀ ਹੈ। ਇਸੇ ਅਪ੍ਰੋਚ ਦੇ ਨਾਲ ਅੱਜ 14 ਸੈਕਟਰਸ ਵਿੱਚ 26 ਬਿਲੀਅਨ ਡਾਲਰ ਦੀ Production Linked Incentive schemes ਲਾਗੂ ਕੀਤੀ ਗਈ ਹੈ। Fab, chip and display industry ਦੇ ਨਿਰਮਾਣ ਦੇ ਲਈ 10 ਬਿਲੀਅਨ ਡਾਲਰ ਦਾ ਇਨਸੈਂਟਿਵ ਪਲਾਨ ਇਸ ਗੱਲ ਦਾ ਪ੍ਰਮਾਣ ਹੈ ਕਿ ਗਲੋਬਲ ਸਪਲਾਈ ਚੇਨ ਨੂੰ smooth ਬਣਾਉਣ ਦੇ ਲਈ ਅਸੀਂ ਕਿਤਨੇ ਪ੍ਰਤੀਬੱਧ ਹਾਂ। ਅਸੀਂ ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ ਦੀ ਭਾਵਨਾ ਨਾਲ ਅੱਗੇ ਵਧ ਰਹੇ ਹਾਂ। ਟੈਲੀਕੌਮ, ਇੰਸ਼ਿਓਰੈਂਸ, ਡਿਫੈਂਸ, ਏਅਰੋਸਪੇਸ ਦੇ ਨਾਲ-ਨਾਲ ਹੁਣ ਸੈਮੀਕੰਡਕਟਰਸ ਦੇ ਖੇਤਰ ਵਿੱਚ ਵੀ ਭਾਰਤ ਵਿੱਚ ਅਸੀਮ ਸੰਭਾਵਨਾਵਾਂ ਹਨ।
Friends,
ਅੱਜ ਭਾਰਤ, ਵਰਤਮਾਨ ਦੇ ਨਾਲ ਹੀ ਅਗਲੇ 25 ਵਰ੍ਹਿਆਂ ਦੇ ਲਕਸ਼ ਨੂੰ ਲੈ ਕੇ ਨੀਤੀਆਂ ਬਣਾ ਰਿਹਾ ਹੈ, ਨਿਰਣੈ ਲੈ ਰਿਹਾ ਹੈ। ਇਸ ਕਾਲਖੰਡ ਵਿੱਚ ਭਾਰਤ ਨੇ high growth ਦੇ, welfare ਅਤੇ wellness ਦੀ saturation ਦੇ ਲਕਸ਼ ਰੱਖੇ ਹਨ। ਗ੍ਰੋਥ ਦਾ ਇਹ ਕਾਲਖੰਡ green ਵੀ ਹੋਵੇਗਾ, clean ਵੀ ਹੋਵੇਗਾ, sustainable ਵੀ ਹੋਵੇਗਾ, reliable ਵੀ ਹੋਵੇਗਾ। Global good ਦੇ ਲਈ ਬੜੇ ਕਮਿੱਟਮੈਂਟਸ ਕਰਨ ਅਤੇ ਉਨ੍ਹਾਂ ‘ਤੇ ਖਰਾ ਉਤਰਨ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਅਸੀਂ 2070 ਤੱਕ net zero ਦਾ ਟਾਰਗੇਟ ਵੀ ਰੱਖਿਆ ਹੈ। ਦੁਨੀਆ ਦੀ 17 ਪ੍ਰਤੀਸ਼ਤ ਆਬਾਦੀ ਵਾਲਾ ਭਾਰਤ ਭਲੇ ਹੀ Global Carbon Emission ਵਿੱਚ 5 ਪਰਸੈਂਟ, only 5 ਪਰਸੈਂਟ ਕੰਟ੍ਰੀਬਿਊਟ ਕਰਦਾ ਹੋਵੇ, ਲੇਕਿਨ Climate Challenge ਨਾਲ ਨਿਪਟਣ ਦੇ ਲਈ ਸਾਡੀ ਪ੍ਰਤੀਬੱਧਤਾ 100 ਪਰਸੈਂਟ ਹੈ। International Solar Alliance ਅਤੇ Coalition for Disaster-Resilient Infrastructure for Climate Adaptation ਜੈਸੇ initiative ਇਸ ਦਾ ਪ੍ਰਮਾਣ ਹਨ। ਬੀਤੇ ਵਰ੍ਹਿਆਂ ਦੇ ਪ੍ਰਯਾਸਾਂ ਦਾ ਨਤੀਜਾ ਹੈ ਕਿ ਅੱਜ ਸਾਡੇ Energy Mis ਦਾ 40 ਪ੍ਰਤੀਸ਼ਤ ਹਿੱਸਾ non-fossil sources ਤੋਂ ਆ ਰਿਹਾ ਹੈ। ਭਾਰਤ ਨੇ ਪੈਰਿਸ ਵਿੱਚ ਜੋ ਐਲਾਨ ਕੀਤਾ ਸੀ, ਉਹ ਅਸੀਂ ਟਾਰਗੇਟ ਤੋਂ 9 ਸਾਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ।
Friends,
ਇਨ੍ਹਾਂ ਪ੍ਰਯਾਸਾਂ ਦੇ ਵਿੱਚ, ਸਾਨੂੰ ਇਹ ਵੀ ਮੰਨਣਾ ਹੋਵੇਗਾ ਕਿ ਸਾਡੀ Lifestyle ਵੀ Climate ਦੇ ਲਈ ਇੱਕ ਬੜੀ ਚੁਣੌਤੀ ਹੈ। ‘Throw away’ Culture ਅਤੇ Consumerism ਨੇ Climate Challenge ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਅੱਜ ਦੀ ਜੋ ‘take-make-use-dispose’, ਇਹ ਜੋ economy ਹੈ, ਉਸ ਨੂੰ ਤੇਜ਼ੀ ਨਾਲ circular economy ਦੀ ਤਰਫ਼ ਵਧਾਉਣਾ ਬਹੁਤ ਜ਼ਰੂਰੀ ਹੈ। COP26 ਵਿੱਚ ਮਿਸ਼ਨ LIFE ਦੇ ਜਿਸ Idea ਦੀ ਚਰਚਾ ਮੈਂ ਕੀਤੀ ਸੀ, ਉਸ ਦੇ ਮੂਲ ਵਿੱਚ ਵੀ ਇਹੀ ਭਾਵਨਾ ਹੈ। LIFE – ਯਾਨੀ Lifestyle for Environment, ਐਸੀ Resilient ਅਤੇ Sustainable Lifestyle ਦਾ ਵਿਜ਼ਨ ਜੋ Climate Crisis ਦੇ ਨਾਲ-ਨਾਲ ਭਵਿੱਖ ਦੇ Unpredictable Challenge ਨਾਲ ਨਿਪਟਣ ਵਿੱਚ ਵੀ ਕੰਮ ਆਵੇਗਾ। ਇਸ ਲਈ, ਮਿਸ਼ਨ LIFE ਦਾ global mass movement ਬਣਨਾ ਜ਼ਰੂਰੀ ਹੈ। LIFE ਜੈਸੇ ਭਾਗੀਦਾਰੀ ਦੇ ਅਭਿਯਾਨ ਨੂੰ ਅਸੀਂ ਪੀ-ਥ੍ਰੀ, ਅਤੇ ਜਦੋਂ ਮੈਂ ਪੀ-ਥ੍ਰੀ ਕਹਿੰਦਾ ਹਾਂ, ‘Pro Planet People’ ਦਾ ਬੜਾ ਅਧਾਰ ਵੀ ਬਣਾ ਸਕਦੇ ਹਾਂ।
Friends,
ਅੱਜ 2022 ਦੀ ਸ਼ੁਰੂਆਤ ਵਿੱਚ ਅਸੀਂ ਦਾਵੋਸ ਵਿੱਚ ਇਹ ਮੰਥਨ ਕਰ ਰਹੇ ਹਾਂ, ਤਦ ਕੁਝ ਹੋਰ ਚੁਣੌਤੀਆਂ ਦੇ ਪ੍ਰਤੀ ਸਚੇਤ ਕਰਨਾ ਵੀ ਭਾਰਤ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਅੱਜ global order ਵਿੱਚ ਬਦਲਾਅ ਦੇ ਨਾਲ ਹੀ ਇੱਕ ਆਲਮੀ ਪਰਿਵਾਰ ਦੇ ਤੌਰ ‘ਤੇ ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਹ ਵੀ ਵਧ ਰਹੀਆਂ ਹਨ। ਇਨ੍ਹਾਂ ਨਾਲ ਮੁਕਾਬਲਾ ਕਰਨ ਦੇ ਲਈ ਹਰ ਦੇਸ਼, ਹਰ ਵੈਸ਼ਵਿਕ ਏਜੰਸੀ ਦੁਆਰਾ collective ਅਤੇ synchronized action ਦੀ ਜ਼ਰੂਰਤ ਹੈ। ਇਹ supply chain ਦੇ disruptions, inflation ਅਤੇ Climate Change ਇਨ੍ਹਾਂ ਦੇ ਉਦਾਹਰਣ ਹਨ। ਇੱਕ ਹੋਰ ਉਦਾਹਰਣ ਹੈ- cryptocurrency ਦਾ।
ਜਿਸ ਤਰ੍ਹਾਂ ਦੀ ਟੈਕਨੋਲੋਜੀ ਇਸ ਨਾਲ ਜੁੜੀ ਹੈ, ਉਸ ਵਿੱਚ ਕਿਸੇ ਇੱਕ ਦੇਸ਼ ਦੁਆਰਾ ਲਏ ਗਏ ਫੈਸਲੇ, ਇਸ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਨਾਕਾਫ਼ੀ ਹੋਣਗੇ। ਸਾਨੂੰ ਇੱਕ ਸਮਾਨ ਸੋਚ ਰੱਖਣੀ ਹੋਵੇਗੀ। ਲੇਕਿਨ ਅੱਜ ਆਲਮੀ ਪਰਿਦ੍ਰਿਸ਼ ਨੂੰ ਦੇਖਦੇ ਹੋਏ, ਸਵਾਲ ਇਹ ਵੀ ਹੈ ਕਿ multimateral organizations, ਨਵੇਂ ਵਰਲਡ ਆਡਰ ਅਤੇ ਨਵੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਤਿਆਰ ਹਨ ਕੀ, ਉਹ ਸਮਰੱਥਾ ਬਚਿਆ ਹੈ ਕੀ? ਜਦ ਇਹ ਸੰਸਥਾਵਾਂ ਬਣੀਆਂ ਸਨ, ਤਾਂ ਸਥਿਤੀਆਂ ਕੁਝ ਹੋਰ ਸਨ। ਅੱਜ ਪਰਿਸਥਿਤੀਆਂ ਕੁਝ ਹੋਰ ਹਨ। ਇਸ ਲਈ ਹਰ ਲੋਕਤਾਂਤਰਿਤ ਦੇਸ਼ ਦੀ ਇਹ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ Reforms ‘ਤੇ ਬਲ ਦਈਏ ਤਾਕਿ ਇਨ੍ਹਾਂ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਸਮਰੱਥ ਬਣਾਇਆ ਜਾ ਸਕੇ। ਮੈਨੂੰ ਵਿਸ਼ਵਾਸ ਹੈ, ਦਾਵੋਸ ਵਿੱਚ ਹੋ ਰਹੀਆਂ ਚਰਚਾਵਾਂ ਵਿੱਚ ਇਸ ਦਿਸ਼ਾ ਵਿੱਚ ਵੀ ਸਕਾਰਾਤਮਕ ਸੰਵਾਦ ਹੋਵੇਗਾ।
Friends,
ਨਵੀਆਂ ਚੁਣੌਤੀਆਂ ਦਰਮਿਆਨ ਅੱਜ ਦੁਨੀਆ ਨੂੰ ਨਵੇਂ ਰਸਤਿਆਂ ਦੀ ਜ਼ਰੂਰਤ ਹੈ, ਨਵੇਂ ਸੰਕਲਪਾਂ ਦੀ ਜ਼ਰੂਰਤ ਹੈ। ਅੱਜ ਦੁਨੀਆ ਦੇ ਹਰ ਦੇਸ਼ ਨੂੰ ਇੱਕ-ਦੂਸਰੇ ਦੇ ਸਹਿਯੋਗ ਦੀ ਪਹਿਲਾਂ ਤੋਂ ਕਿਤੇ ਅਧਿਕ ਜ਼ਰੂਰਤ ਹੈ। ਇਹੀ ਬਿਹਤਰ ਭਵਿੱਖ ਦਾ ਰਸਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਡਾਵੋਸ ਵਿੱਚ ਹੋ ਰਹੀ ਇਹ ਚਰਚਾ, ਇਸ ਭਾਵਨਾ ਨੂੰ ਵਿਸਤਾਰ ਦੇਵੇਗੀ। ਫਿਰ ਤੋਂ ਇੱਕ ਬਾਰ, ਆਪ ਸਭ ਨਾਲ virtually ਵੀ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ !