ਭੂਚਾਲ ਨਾਲ ਮਚੀ ਤਬਾਹੀ ਨੂੰ ਪਿੱਛੇ ਛੱਡ ਕੇ ਭੁਜ ਅਤੇ ਕੱਛ ਦੇ ਲੋਕ ਹੁਣ ਆਪਣੀ ਮਿਹਨਤ ਨਾਲ ਇਸ ਖੇਤਰ ਦੀ ਨਵੀਂ ਕਿਸਮਤ ਲਿਖ ਰਹੇ ਹਨ
"ਬਿਹਤਰ ਸਿਹਤ ਸੁਵਿਧਾਵਾਂ ਸਿਰਫ਼ ਰੋਗ ਦੇ ਇਲਾਜ ਤੱਕ ਹੀ ਸੀਮਿਤ ਨਹੀਂ ਹੁੰਦੀਆਂ ਹਨ, ਇਹ ਸਮਾਜਿਕ ਨਿਆਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ
“ਜਦੋਂ ਕਿਸੇ ਗ਼ਰੀਬ ਨੂੰ ਸਸਤਾ ਅਤੇ ਉੱਤਮ ਇਲਾਜ ਸੁਲਭ ਹੁੰਦਾ ਹੈ, ਤਾਂ ਉਸ ਦਾ ਵਿਵਸਥਾ ’ਤੇ ਭਰੋਸਾ ਮਜ਼ਬੂਤ ਹੁੰਦਾ ਹੈ। ਇਲਾਜ ਦੇ ਖਰਚ ਦੀ ਚਿੰਤਾ ਤੋਂ ਗ਼ਰੀਬ ਨੂੰ ਮੁਕਤੀ ਮਿਲਦੀ ਹੈ ਤਾਂ ਉਹ ਨਿਸ਼ਚਿੰਤ ਹੋ ਕੇ ਗ਼ਰੀਬੀ ਤੋਂ ਬਾਹਰ ਨਿਕਲਣ ਲਈ ਮਿਹਨਤ ਕਰਦਾ ਹੈ”

ਨਮਸਕਾਰ

ਆਪ ਸਾਰਿਆਂ ਨੂੰ ਮੇਰਾ ਜੈ ਸਵਾਮੀਨਾਰਾਇਣ | ਮੇਰੇ ਕੱਛ (Kutch) ਭਾਈ ਬਹੇਨੋ ਕੈਸੇ ਹੋ? ਮਜੇ ਮੇਂ? ਅੱਜ ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਸਾਡੀ ਸੇਵਾ ਵਿੱਚ ਲੋਕਅਰਪਣ ਹੋ ਰਿਹਾ ਹੈ| ਆਪ ਸਾਰਿਆਂ ਨੂੰ ਮੇਰੀ ਬਹੁਤ ਬਹੁਤ ਸ਼ੁਭਕਾਮਨਾਵਾਂ|

ਗੁਜਰਾਤ ਦੇ ਲੋਕਪ੍ਰਿਯ ਮ੍ਰਿਦੁ ਅਤੇ ਮੱਕਮ ਸਾਡੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਮਹੰਤ ਸਵਾਮੀ ਪੂਜਯ ਧਰਮਨੰਦਨ ਦਾਸ ਜੀ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਯਾ ਜੀ, ਗੁਜਰਾਤ ਵਿਧਾਨਸਭਾ ਪ੍ਰਧਾਨ ਨੀਮਾਬੇਨ ਆਚਾਰੀਆ, ਗੁਜਰਾਤ ਸਰਕਾਰ ਦੇ ਹੋਰ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਵਿਨੋਦ ਛਾਵੱਡਾ, ਹੋਰ ਜਨ-ਪ੍ਰਤੀਨਿਧੀਗਣ, ਉੱਥੇ ਉਪਸਥਿਤ ਸ਼੍ਰਧੇਯਾ ਸੰਤਗਣ, ਕਛੀਯ ਲੇਵਾ ਪਟੇਲ  ਐਜੂਕੇਸ਼ਨ ਅਤੇ ਮੈਡੀਕਲ ਟਰੱਸਟ ਦੇ ਚੇਅਰਮੈਨ ਗੋਪਾਲਭਾਈ ਗੋਰਛਿਯਾ ਜੀ, ਹੋਰ-ਸਾਰੇ ਟਰੱਸਟੀ,  ਸਮਾਜ ਦੇ ਪ੍ਰਮੁੱਖ ਸਾਥੀ, ਦੇਸ਼ ਅਤੇ ਦੁਨੀਆ ਤੋਂ ਆਸ ਸਾਰੇ ਦਾਨੀ ਸੱਜਣ ਮਹਾਨੁਭਾਵ, ਚਿਕਿਤਸਕਗਣ ਅਤੇ ਸਾਰੇ ਸੇਵਾਰਤ ਕਰਮਚਾਰੀ ਅਤੇ ਕੱਚ ਦੇ ਮੇਰੇ ਪਿਆਾਰੇ ਭਾਈਓ ਅਤੇ ਭੈਣੋਂ।

ਆਰੋਗਯ ਨਾਲ ਜੁੜੇ ਇੰਨੇ ਵੱਡੇ ਪ੍ਰੋਗਰਾਮ ਦੇ ਲਈ ਕੱਛਵਾਸੀਆਂ ਨੂੰ ਬਹੁਤ-ਬਹੁਤ ਵਧਾਈ।  ਗੁਜਰਾਤ ਨੂੰ ਵੀ ਵਧਾਈ। ਭੂਚਾਲ ਨਾਲ ਮਚੀ ਤਬਾਹੀ ਨੂੰ ਪਿੱਛੇ ਛੱਡ ਕੇ ਭੁਜ ਅਤੇ ਕੱਛ ਦੇ ਲੋਕ ਹੁਣ ਆਪਣੇ ਪਰਿਸ਼੍ਰਮ ਨਾਲ ਇਸ ਖੇਤਰ ਦਾ ਨਵਾਂ ਭਾਗ ਲਿਖ ਰਹੇ ਹਨ। ਅੱਜ ਇਸ ਖੇਤਰ ਵਿੱਚ ਅਨੇਕ ਆਧੁਨਿਕ ਮੈਡੀਕਲ ਸੇਵਾਵਾਂ ਮੌਜੂਦ ਹਨ। ਇਸ ਕੜੀ ਵਿੱਚ ਭੁਜ ਨੂੰ ਅੱਜ ਇੱਕ ਆਧੁਨਿਕ ਸੁਪਰ ਸਪੈਸ਼ਲਿਟੀ ਹਸਪਤਾਲ ਮਿਲ ਰਿਹਾ ਹੈ। ਇਹ ਕੱਛ ਦਾ ਪਹਿਲਾ ਚੈਰੀਟੇਬਲ ਸੁਪਰ ਸਪੈਸ਼ਲਿਟੀ ਹਸਪਤਾਲ ਹੈ। ਇਸ ਆਧੁਨਿਕ ਸਿਹਤ ਸੁਵਿਧਾ ਦੇ ਲਈ ਕੱਛ ਨੂੰ ਬਹੁਤ-ਬਹੁਤ ਵਧਾਈ। 200 ਬੈੱਡ ਦਾ ਇਹ ਸੁਪਰ ਸਪੈਸ਼ਲਿਟੀ ਹਸਪਤਾਲ ਕੱਛ ਦੇ ਲੱਖਾਂ ਲੋਕਾਂ ਨੂੰ ਸਸਤੀ ਅਤੇ ਬਿਹਤਰੀਨ ਇਲਾਜ ਦੀ ਸੁਵਿਧਾ ਦੇਣ ਵਾਲਾ ਹੈ। ਇਹ ਸਾਡੇ ਸੈਨਿਕਾਂ ਅਤੇ ਅਰਧਸੈਨਿਕ ਬਲਾਂ ਦੇ ਪਰਿਵਾਰਾਂ ਅਤੇ ਵਪਾਰ ਜਗਤ  ਦੇ ਅਨੇਕ ਲੋਕਾਂ ਦੇ ਲਈ ਵੀ ਉੱਤਮ ਇਲਾਜ ਦੀ ਗਾਰੰਟੀ ਬਣ ਕੇ ਸਾਹਮਣੇ ਆਉਣ ਵਾਲਾ ਹੈ।

ਸਾਥੀਓ,  

ਬਿਹਤਰ ਸਿਹਤ ਸੁਵਿਧਾਵਾਂ ਸਿਰਫ਼ ਬਿਮਾਰੀ ਦੇ ਇਲਾਜ ਤੱਕ ਹੀ ਸੀਮਿਤ ਨਹੀਂ ਹੁੰਦੀਆਂ। ਇਹ ਸਾਮਾਜਕ ਨਿਆ ਨੂੰ ਪ੍ਰੋਤਸਾਹਿਤ ਕਰਦੀਆਂ ਹਨ, ਪ੍ਰਤਿਸ਼ਠਿਤ ਕਰਦੀਆਂ ਹਨ। ਜਦੋਂ ਕਿਸੇ ਗ਼ਰੀਬ ਨੂੰ ਸਸਤਾ‍ ਅਤੇ ਉੱਤਮ ਇਲਾਜ ਸੁਲਭ ਹੁੰਦਾ ਹੈ ਤਾਂ ਉਸ ਦਾ ਵਿਵਸਥਾ ’ਤੇ ਭਰੋਸਾ ਮਜ਼ਬੂਤ ਹੁੰਦਾ ਹੈ।  ਇਲਾਜ ਦੇ ਖਰਚ ਦੀ ਚਿੰਤਾ ਨਾਲ ਗ਼ਰੀਬ ਨੂੰ ਮੁਕਤੀ ਮਿਲਦੀ ਹੈ ਤਾਂ ਉਹ ਨਿਸ਼ਚਿੰਤ ਹੋ ਕੇ ਗ਼ਰੀਬੀ ਤੋਂ ਬਾਹਰ ਨਿਕਲਣ ਦੇ ਲਈ ਪਰਿਸ਼੍ਰਮ ਕਰਦਾ ਹੈ। ਬੀਤੇ ਸਾਲਾਂ ਵਿੱਚ ਹੈਲਥ ਸੈਕਟਰ ਦੀ ਜਿੰਨੀ ਵੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਉਨ੍ਹਾਂ ਦੀ ਪ੍ਰੇਰਣਾ ਇਹੀ ਸੋਚ ਹੈ। ਆਯੁਸ਼ਮਾਨ ਭਾਰਤ ਯੋਜਨਾ ਅਤੇ ਜਨ-ਔਸ਼ਧੀ ਯੋਜਨਾ ਨਾਲ ਹਰ ਸਾਲ ਗ਼ਰੀਬ ਅਤੇ ਮਿਡਿਲ ਕਲਾਸ ਪਰਿਵਾਰਾਂ ਦੇ ਲੱਖਾਂ ਕਰੋੜ ਰੁਪਏ ਇਲਾਜ ਵਿੱਚ ਖਰਚ ਹੋਣ ਤੋਂ ਬੱਚ ਰਹੇ ਹਨ। ਹੈਲਥ ਐਂਡ ਵੈਲਨੈੱਸ ਸੈਂਟਰਸ, ਆਯੁਸ਼ਮਾਨ ਭਾਰਤ ਹੈਲਥ ਇੰਫ੍ਰਾਸਟ੍ਰਕਚਰ ਯੋਜਨਾ ਜੈਸੇ ਅਭਿਯਾਨ ਇਲਾਜ ਨੂੰ ਸਭ ਦੇ ਲਈ ਸੁਲਭ ਬਣਾਉਣ ਵਿੱਚ ਮਦਦ ਕਰ ਰਹੇ ਹਨ।

ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਨਾਲ ਮਰੀਜ਼ਾਂ ਦੀਆਂ ਸੁਵਿਧਾਵਾਂ ਹੋਰ ਵਧਣਗੀਆਂ।  ਆਯੁਸ਼ਮਾਨ ਹੈਲਥ ਇੰਫ੍ਰਾਸਟ੍ਰਕਚਰ ਮਿਸ਼ਨ ਦੇ ਮਾਧਿਅਮ ਨਾਲ ਆਧੁਨਿਕ ਅਤੇ ਕ੍ਰਿਟਿਕਲ ਹੈਲਥ ਕੇਅਰ ਇੰਫ੍ਰਾਸਟ੍ਰਕਚਰ ਨੂੰ ਜ਼ਿਲ੍ਹਾ ਅਤੇ ਬਲਾਕ ਲੈਵਲ ਤੱਕ ਪਹੁੰਚਾਇਆ ਜਾ ਰਿਹਾ ਹੈ। ਦੇਸ਼ ਵਿੱਚ ਅੱਜ ਦਰਜਨਾਂ ਏਮਸ ਦੇ ਨਾਲ-ਨਾਲ ਅਨੇਕਾਂ ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦਾ ਨਿਰਮਾਣ ਦਾ ਲਕਸ਼ ਹੋਵੇ ਜਾਂ ਫਿਰ ਮੈਡੀਕਲ ਐਜੂਕੇਸ਼ਨ ਨੂੰ ਸਭ ਦੀ ਪਹੁੰਚ ਵਿੱਚ ਰੱਖਣ ਦਾ ਪ੍ਰਯਾਸ, ਇਸ ਨਾਲ ਆਉਣ ਵਾਲੇ ਦਸ ਸਾਲਾਂ ਵਿੱਚ ਦੇਸ਼ ਨੂੰ ਰਿਕਾਰਡ ਸੰਖਿਆ ਵਿੱਚ ਨਵੇਂ ਡਾਕਟਰ ਮਿਲਣ ਵਾਲੇ ਹਨ। 

ਅਤੇ ਇਸ ਦਾ ਲਾਭ ਆਪਣੇ ਕੱਛ ਨੂੰ ਹੀ ਮਿਲਣ ਵਾਲਾ ਹੈ. ਇੱਥੇ ਗੋਪਾਲਭਾਈ ਮੈਨੂੰ ਕਹਿ ਰਹਿ ਸਨ, ਮੈਂ ਲਾਲ ਕਿਲ੍ਹੇ ਤੋਂ ਕਿਹਾ ਕਿ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਹਰ ਇੱਕ ਨੂੰ ਕੁਝ ਨਾ ਕੁਝ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਅੱਜ ਉਹ ਸੰਕਲਪ ਪੂਰਾ ਹੋ ਰਿਹਾ ਹੈ| ਉਸ ਦੇ ਲਈ ਸੱਚ ਵਿੱਚ ਇਹ ਕਰਤੱਵ ਭਾਵਨਾ, ਸਮਾਜ ਦੇ ਪ੍ਰਤੀ ਨਿਸ਼ਠਾ ਦਾ ਭਾਵ, ਸਮਾਜ ਦੇ ਪ੍ਰਤੀ ਸਦਭਾਵਨਾ-ਸੰਵੇਦਨਾ, ਉਹ ਆਪਣੀ ਸਭ ਤੋਂ ਬੜੀ ਪੂੰਜੀ ਹੁੰਦੀ ਹੈ ਅਤੇ ਕੱਛ ਦੀ ਇੱਕ ਵਿਸ਼ੇਸ਼ਤਾ ਹੈ| ਤੁਸੀਂ ਕਿਤੇ ਵੀ ਜਾਓ, ਕਿਤੇ ਵੀ ਮਿਲੋ, ਕੱਛ ਕਹੋ, ਉਸ ਦੇ ਬਾਅਦ ਕੋਈ ਨਹੀਂ ਪੁੱਛੇਗਾ ਕਿ ਤੁਸੀਂ ਕਿਹੜੇ ਪਿੰਡ ਦੇ ਹੋ, ਕਿਹੜੀ ਜਾਤੀ ਦੇ ਹੋ ਕੁਝ ਵੀ ਨਹੀਂ|

ਤੁਸੀਂ ਤੁਰੰਤ ਉਸ ਦੇ ਹੋ ਜਾਂਦੇ ਹੋ| ਇਹੀ ਕੱਛ ਦੀ ਵਿਸ਼ੇਸ਼ਤਾ ਹੈ, ਅਤੇ ਕੱਛ ਦੇ ਕਰਤੱਵ ਦੇ ਰੂਪ ਵਿੱਚ ਪਹਿਚਾਣ ਬਣੇ ਇਸ ਤਰ੍ਹਾਂ ਤੁਸੀਂ ਕਦਮ ਰੱਖ ਰਹੇ ਹੋ, ਅਤੇ ਇਸ ਲਈ ਤੁਸੀਂ ਸਭ ਹੋਰ ਇੱਥੇ ਇੰਨੇ ਹੀ ਨਹੀਂ, ਅਤੇ ਜੈਸੇ ਭੂਪੇਂਦਰ ਭਾਈ ਨੇ ਕਿਹਾ, ਪ੍ਰਧਾਨ ਮੰਤਰੀ ਦਾ ਸਭ ਤੋਂ ਪਿਆਰਾ ਜ਼ਿਲ੍ਹਾ, ਵਾਸਤਵ ਵਿੱਚ ਕਿਸੇ ਨੂੰ ਵੀ ਜਦੋਂ ਅਸੀਂ ਮੁਸੀਬਤ ਦੇ ਸਮੇਂ ਪਸੰਦ ਆਏ ਹੋਈਏ, ਤਾਂ ਉਹ ਰਿਸ਼ਤਾ ਇੰਨਾ ਅਟੁੱਟ ਬਣ ਜਾਂਦਾ ਹੈ| ਅਤੇ ਕੱਛ ਵਿੱਚ ਭੁਚਾਲ ਨਾਲ ਜੋ ਦਰਦਨਾਕ ਸਥਿਤੀ ਸੀ, ਅਜਿਹੀ ਪਰਿਸਥਿਤੀ ਵਿੱਚ ਮੇਰਾ ਜੋ ਤੁਹਾਡੇ ਨਾਲ ਗੂੜ੍ਹਾ/ਘਨਿਸ਼ਠ ਸੰਬੰਧ ਜੁੜ ਗਿਆ, ਉਸ ਦਾ ਪਰਿਣਾਮ ਹੈ| ਨਾ ਤਾਂ ਮੈਂ ਕੱਛ ਨੂੰ ਛੱਡ ਸਕਦਾ ਹਾਂ, ਨਾ ਹੀ ਕੱਛ ਮੈਨੂੰ ਛੱਡ ਸਕਦਾ ਹੈ| ਅਤੇ ਅਜਿਹਾ ਸੁਭਾਗ ਜਨਤਕ ਜੀਵਨ ਵਿੱਚ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ, ਅਤੇ ਮੇਰੇ ਲਈ ਇਹ ਗਰਵ ਦੀ ਬਾਤ ਹੈ| ਗੁਜਰਾਤ ਅੱਜ ਚਾਰੋਂ ਦਿਸ਼ਾ ਵਿੱਚ ਪ੍ਰਗਤੀ ਕਰ ਰਿਹਾ ਹੈ|

ਗੁਜਰਾਤ ਦੇ ਵਿਕਾਸ ਦੀ ਬਾਤ ਸਿਰਫ਼ ਗੁਜਰਾਤ ਵਿੱਚ ਨਹੀਂ ਬਲਕਿ ਦੇਸ਼ ਵਿੱਚ ਵੀ ਉਸ ਦਾ ਸੰਗਿਆਨ ਲਿਆ ਜਾਂਦਾ ਹੈ| ਤੁਸੀਂ ਵਿਚਾਰ ਕਰੋ, ਦੋ ਦਹਾਕੇ ਪਹਿਲਾਂ ਗੁਜਰਾਤ ਵਿੱਚ ਸਿਰਫ਼ 9 ਮੈਡੀਕਲ ਕਾਲਜ ਸੀ. ਦੋ ਦਹਾਕੇ ਸਿਰਫ਼ 9 ਮੈਡੀਕਲ ਕਾਲਜ, ਅਤੇ ਸਿਰਫ਼ ਗੁਜਰਾਤ ਦੇ ਨੌਜਵਾਨਾਂ ਨੂੰ ਡਾਕਟਰ ਬਨਣਾ ਹੋਵੇ ਤਾਂ ਗਿਆਰਾਂ ਸੌ ਸੀਟ ਸਨ| ਅੱਜ ਇੱਕ ਏਮਸ ਹੈ, ਅਤੇ ਤਿੰਨ ਦਰਜਨ ਤੋਂ ਜ਼ਿਆਦਾ ਮੈਡੀਕਲ ਕਾਲਜ ਹਨ| ਅਤੇ ਜਦੋਂ ਦੋ ਦਹਾਕੇ ਪਹਿਲਾਂ ਹਜ਼ਾਰ ਬੱਚਿਆਂ ਨੂੰ ਸਥਾਨ ਮਿਲਦਾ ਸੀ, ਅੱਜ ਛੇ ਹਜ਼ਾਰ ਬੱਚਿਆਂ ਨੂੰ ਡਾਕਟਰ ਬਣਾਉਣ ਦੀ ਵਿਵਸਥਾ ਹੈ, ਅਤੇ 2021 ਵਿੱਚ 50 ਸੀਟ ਦੇ ਨਾਲ ਰਾਜਕੋਟ ਵਿੱਚ ਏਮਸ ਦੀ ਸ਼ੁਰੂਆਤ ਹੋ ਚੁੱਕੀ ਹੈ| ਅਹਿਮਦਾਬਾਦ, ਰਾਜਕੋਟ ਵਿੱਚ ਮੈਡੀਕਲ ਕਾਲਜ ਦਾ ਅੱਪਗ੍ਰੇਡੇਸ਼ਨ ਦਾ ਕੰਮ ਚਲ ਰਿਹਾ ਹੈ| ਭਾਵਨਗਰ ਦੇ ਮੈਡੀਕਲ ਕਾਲਜ ਦਾ ਅੱਪਗ੍ਰੇਡੇਸ਼ਨ ਦਾ ਕੰਮ ਲੱਗਭਗ ਪੂਰਾ ਹੋ ਚੁੱਕਿਆ ਹੈ|

ਸਿਵਿਲ ਹਸਪਤਾਲ ਅਹਿਮਦਾਬਾਦ 1500 ਬੈੱਡ ਵਾਲਾ, ਅਤੇ ਮੇਰੀ ਦ੍ਰਿਸ਼ਟੀ ਤੋਂ ਇਹ ਇੱਕ ਵੱਡਾ ਕੰਮ ਹੈ| ਮਾਤਾ ਅਤੇ ਬੱਚਾ, ਮਾਤਾ ਅਤੇ ਬੱਚੇ ਉਨ੍ਹਾਂ ਦੇ ਲਈ ਸਹੀ ਅਰਥ ਵਿੱਚ ਇੱਕ ਉਮਦਾ ਵਿਵਸਥਾ ਵਾਲੀ ਪੂਰੀ ਸੰਰਚਨਾ ਆਪਣੇ ਇੱਥੇ ਬਣੀ ਹੈ| ਕਾਰਡੀਓਲੌਜੀ ਹੋਵੇ, ਰਿਸਰਚ ਹੋਵੇ ਉਸ ਦੇ ਲਈ ਵੀ 800 ਬੈੱਡ ਦਾ ਅਲੱਗ ਹਸਪਤਾਲ ਹੈ ਜਿੱਥੇ ਰਿਸਰਚ ਦਾ ਵੀ ਕੰਮ ਹੁੰਦਾ ਹੈ| ਗੁਜਰਾਤ ਵਿੱਚ ਕੈਂਸਰ ਅਨੁਸੰਧਾਨ/ਖੋਜ ਦਾ ਕੰਮ ਵੀ ਵੱਡੇ ਪੈਮਾਨੇ ’ਤੇ ਚਲ ਰਿਹਾ ਹੈ| ਇੰਨਾ ਹੀ ਅਸੀਂ ਪੂਰੇ ਦੇਸ਼ ਵਿੱਚ ਕਿਡਨੀ ਦੇ ਪੇਸ਼ੈਂਟ ਅਤੇ ਡਾਇਲਿਸਿਸ ਦੀ ਜ਼ਰੂਰਤ ਦਾ ਵੱਡਾ ਸੰਕਟ ਸੀ| ਜਿੱਥੇ ਡਾਇਲਿਸਿਸ ਹਫ਼ਤੇ ਵਿੱਚ ਦੋ ਵਾਰ ਕਰਵਾਉਣਾ ਹੁੰਦਾ ਹੈ, ਮਹੀਨੇ ਵਿੱਚ ਦੋ ਵਾਰ ਵੀ ਮੌਕਾ ਨਾ ਮਿਲਦਾ ਹੋਵੇ, ਉਸ ਦੇ ਸਰੀਰ ਦਾ ਕੀ ਹੋਵੇ? ਅੱਜ ਜ਼ਿਲ੍ਹੇ-ਜ਼ਿਲ੍ਹੇ ਵਿੱਚ ਮੁਫ਼ਤ ਵਿੱਚ ਡਾਇਲਿਸਿਸ ਦੀ ਸੇਵਾ ਅਸੀਂ ਸ਼ੁਰੂ ਕੀਤੀ ਹੈ| ਤਾਂ ਇੱਕ ਤਰ੍ਹਾਂ ਨਾਲ ਖੂਬ ਵੱਡੇ ਪੈਮਾਨੇ ’ਤੇ ਕੰਮ ਚਲ ਰਿਹਾ ਹੈ| 

ਪਰ ਮੈਨੂੰ ਆਪ ਸਾਰੇ ਭਰਾਵਾਂ-ਭੈਣਾਂ ਨਾਲ ਇੱਕ ਬਾਤ ਕਰਨੀ ਹੈ| ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ, ਅਸੀਂ ਕਿਤਨੇ ਵੀ ਹਸਪਤਾਲ ਬਣਾਏ, ਕਿਤਨੇ ਵੀ, ਲੱਖਾਂ ਨਵੇਂ ਬੈੱਡ ਬਣਾ ਦੇਈਏ, ਪਰ ਉਸ ਨਾਲ ਕਦੇ ਵੀ ਸਮੱਸਿਆ ਦਾ ਸਮਾਧਾਨ ਨਹੀਂ ਹੋ ਸਕਦਾ| ਪਰ ਅਸੀਂ ਸਮਾਜ ਦੇ ਅੰਦਰ ਅਜਿਹੀ ਜਾਗ੍ਰਿਤੀ ਲਿਆਈਏ, ਅਸੀਂ ਸਭ ਆਪਣੇ ਕਰਤੱਵ ਦਾ ਪਾਲਣ ਕਰੀਏ, ਅਤੇ ਅਜਿਹਾ ਵਾਤਾਵਰਣ ਅਤੇ ਅਜਿਹੀ ਸਥਿਤੀ ਬਣਾਈਏ ਦੀ ਹੌਸਪੀਟਲ ਜਾਣਾ ਹੀ ਨਾ ਪਵੇ| ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਉਪਾਅ ਇਹ ਹੈ ਦੀ ਹਸਪਤਾਲ ਜਾਣਾ ਹੀ ਨਾ ਪਵੇ ਅਤੇ ਅੱਜ ਖੂਬ ਸੁੰਦਰ ਹਸਪਤਾਲ ਦਾ ਉਦਘਾਟਨ ਹੋ ਰਿਹਾ ਹੈ|  ਪਰ ਮੈਨੂੰ ਜੋ ਸ਼ੁਭਕਾਮਨਾ ਦੇਣੀ ਹੋਵੇ ਤਾਂ ਮੈਂ ਕੀ ਦੇਵਾਂ? ਮੈਂ ਸ਼ੁਭਕਾਮਨਾ ਦੇਵਾ, ਕੀ ਆਪਣੇ  ਕੇ. ਕੇ.  ਪਟੇਲ ਚੈਰੀਟੇਬਲ ਟਰੱਸਟ ਵਿੱਚ ਇੰਨੇ ਸਾਰੇ ਕਰੋੜਾਂ ਰੁਪਏ ਲਗਾਏ, ਸੁੰਦਰ ਹਸਪਤਾਲ ਬਣਾਇਆ ਪਰ ਭਗਵਾਨ ਕਰੇ ਕਿਸੇ ਨੂੰ ਵੀ ਹਸਪਤਾਲ ਆਉਣਾ ਹੀ ਨਾ ਪਵੇ ਅਤੇ ਹੌਸਪੀਟਲ ਖਾਲੀ ਹੀ ਰਹੇ|

ਸਾਨੂੰ ਤਾਂ ਐਸੇ ਹੀ ਦਿਨ ਦੇਖਣੇ ਹਨ| ਅਤੇ ਹੌਸਪੀਟਲ ਖਾਲੀ ਕਦੋਂ ਰਹਿ ਸਕਦੀ ਹੈ, ਜਦੋਂ ਅਸੀਂ ਸਵੱਛਤਾ ਦੇ ਉਪਰ ਧਿਆਨ ਦਿੰਦੇ ਹੋਈਏ| ਸਵੱਛਤਾ ਦੇ ਸਾਹਮਣੇ ਜ਼ੋਰਦਾਰ ਲੋਕਾਂ ਵਿੱਚ ਆਕ੍ਰੋਸ਼ ਹੋਵੇ,  ਗੰਦਗੀ ਦਾ ਘਰ ਵਿੱਚ ਬਾਹਰ ਕਿਤੇ ਵੀ ਨਾਮੋਨਿਸ਼ਾਨ ਨਾ ਹੋਵੇ, ਗੰਦਗੀ ਦੇ ਲਈ ਨਫ਼ਰਤ, ਇਹ ਜੋ ਵਾਤਾਵਰਣ ਪੈਦਾ ਹੋਵੇ, ਤਾਂ ਬਿਮਾਰੀ ਘੁੱਸਣ ਦਾ ਰਸਤਾ ਮਿਲ ਸਕਦਾ ਹੈ, ਨਹੀਂ ਮਿਲ ਸਕਦਾ| ਉਸੀ ਤਰ੍ਹਾਂ ਪਾਣੀ, ਸ਼ੁੱਧ ਪੀਣ ਦਾ ਪਾਣੀ, ਆਪਣੇ ਦੇਸ਼ ਵਿੱਚ ਸਵੱਛਤਾ ਦਾ ਅਭਿਆਨ ਚਲਾਇਆ, ਸ਼ੌਚਾਲਏ ਬਣਾਉਣ ਦਾ ਅਭਿਯਾਨ ਚਲਾਇਆ, ਖੁੱਲ੍ਹੇ ਵਿੱਚ ਸ਼ੌਚ ਮੁਕਤੀ ਦੇ ਲਈ ਅਭਿਯਾਨ ਚਲਾਇਆ ਅਤੇ ਸਮਾਜ ਨੇ ਵੀ ਪੂਰੇ ਦੇਸ਼ ਵਿੱਚ ਸਹਿਯੋਗ ਦਿੱਤਾ| ਅਤੇ ਸਾਰਿਆਂ ਨੂੰ ਪਤਾ ਹੈ ਇਹ ਕੋਰੋਨਾ ਦੀ ਲੜਾਈ ਵਿੱਚ ਅਸੀਂ ਜਿੱਤਣ ਲੱਗੇ ਕਿਉਂਕਿ ਮੂਲਭੂਤ ਸਰੀਰ ਮਜ਼ਬੂਤ ਹੋਵੇ, ਤਾਂ ਲੜਾਈ ਜਿੱਤੀ ਜਾ ਸਕਦੀ ਹੈ| 

ਇੰਨਾ ਵੱਡਾ ਤੂਫਾਨ ਆਇਆ ਫਿਰ ਵੀ ਅਸੀਂ ਲੜ ਰਹੇ ਹਾਂ ਕਿਉਂਕਿ ਹਾਲੇ ਵੀ ਕੋਰੋਨਾ ਗਿਆ ਨਹੀਂ,  ਸਾਨੂੰ ਭੁੱਲ ਨਹੀਂ ਕਰਨੀ ਹੈ ਪਰ ਇਹ ਹੋਰ ਦੇਖਭਾਲ ਅਤੇ ਜਲ ਜੀਵਨ ਮਿਸ਼ਨ ਦੇ ਦੁਆਰਾ ਨਲ ਸੇ ਜਲ ਪਹੁੰਚਾਉਣ ਦਾ ਕੰਮ ਪੂਰੇ ਦੇਸ਼ ਵਿੱਚ ਚਲ ਰਿਹਾ ਹੈ| ਜੋ ਸ਼ੁੱਧ ਪੀਣ ਦਾ ਪਾਣੀ ਮਿਲੇ, ਇਸੇ ਤਰ੍ਹਾਂ ਪੋਸ਼ਣ, ਉਸ ਵਿੱਚ ਵੀ ਜੰਕਫੂਡ ਖਾਂਦੇ ਰਹੇ, ਪੋਸਟ ਆਫਿਸ ਵਿੱਚ ਜੈਸੇ ਸਭ ਪਾਉਂਦੇ ਹਨ ਵੈਸੇ ਸਭ ਪਾਇਆ ਕਰਨ, ਤਾਂ ਨਾ ਸਰੀਰ ਨੂੰ ਲਾਭ ਹੋਵੇਗਾ ਅਤੇ ਨਾ ਹੀ ਸਿਹਤ ਨੂੰ ਲਾਭ ਹੋਵੇਗਾ ਅਤੇ ਇਸ ਦੇ ਲਈ ਇਹ ਜੋ ਡਾਕਟਰ ਬੈਠੈ ਹਨ, ਉਹ ਮੁਸਕੁਰਾ ਰਹੇ ਹਨ ਮੇਰੀ ਬਾਤ ਸੁਣ ਕੇ, ਕਾਰਣ, ਆਹਾਰ ਦੇ ਅੰਦਰ ਆਪਣੇ ਇੱਥੇ ਸ਼ਾਸਤਰਾਂ ਵਿੱਚ ਵੀ ਕਿਹਾ ਹੈ, ਆਹਾਰ/ਖਾਣੇ ਦੇ ਅੰਦਰ ਜਿੰਨੀ ਨਿਯਮਿਤਤਾ ਹੋਵੇ, ਜਿਤਨਾ ਸੰਜਮ ਹੋਵੇ, ਉਹ ਖੂਬ ਮਹੱਤਵ ਦਾ ਹੁੰਦਾ ਹੈ| ਅਤੇ ਆਚਾਰੀਆ ਵਿਨੋਬਾ ਜੀ ਨੇ, ਜੋ ਲੋਕਾਂ ਨੇ ਪੜ੍ਹਿਆ ਹੋਵੇ ਉਨ੍ਹਾਂ ਨੇ ਬਹੁਤ ਅੱਛੀ ਬਾਤ ਕਹੀ ਹੈ, ਆਚਾਰੀਆ ਵਿਨੋਬਾ ਜੀ ਨੇ ਕਿਹਾ ਹੈ ਕਿ, ਵ੍ਰਤ ਕਰਨਾ ਆਸਾਨ ਹੈ, ਤੁਸੀਂ ਆਸਾਨੀ ਨਾਲ ਵ੍ਰਤ ਕਰ ਸਕਦੇ ਹੋ ਪਰ ਸੰਯਮਪੂਰਣ ਭੋਜਨ ਕਰਨਾ ਮੁਸ਼ਕਲ ਕੰਮ ਹੈ| ਟੇਬਲ ’ਤੇ ਬੈਠੇ ਹੋ ਅਤੇ ਚਾਰ ਚੀਜ਼ਾਂ ਆਈਆਂ ਤਾਂ ਮਨ ਤਾਂ ਹੋ ਹੀ ਜਾਂਦਾ ਹੈ|

ਹੁਣ ਅੱਜ ਬੜੀ ਚਿੰਤਾ ਇਹ ਹੈ ਕਿ ਵਜਨ ਵੱਧ ਰਿਹਾ ਹੈ| ਹੁਣ ਉੱਥੇ ਬੈਠੇ ਜ਼ਿਆਦਾ ਵਜਨ ਵਾਲੇ ਲੋਕ ਸ਼ਰਮਾਨਾ ਮਤ, ਵਜਨ ਵੱਧ ਰਿਹਾ ਹੈ, ਡਾਇਬਿਟੀਸ ਦਾ ਰੋਗ ਘਰ-ਘਰ ਪਹੁੰਚ ਰਿਹਾ ਹੈ| ਇਹ ਅਜਿਹੀਆਂ ਚੀਜ਼ਾਂ ਹੈ ਅਤੇ ਡਾਇਬਿਟੀਸ ਖ਼ੁਦ ਐਸੀ ਬਿਮਾਰੀ ਹੈ, ਜੋ ਦੁਨੀਆਭਰ ਦੀ ਬਿਮਾਰੀ ਨੂੰ ਨਿਮੰਤਰਣ ਦਿੰਦੀ ਹੈ| ਹੁਣ ਸਾਨੂੰ ਆਪਣਾ ਵਜਨ ਘਟਾਉਣ ਦੇ ਲਈ ਕੋਈ ਕੇ. ਕੇ. ਹਸਪਤਾਲ ਦੀ ਰਾਹ ਦੇਖਣੀ ਹੁੰਦੀ ਹੈ, ਸਾਨੂੰ ਡਾਇਬਿਟੀਸ ਤੋਂ ਬਚਣਾ ਹੋਵੇ ਤਾਂ ਥੋੜ੍ਹਾ ਸਵੇਰੇ ਵਿੱਚ ਚਲਣ ਜਾਣਾ, ਚੱਲਣਾ- ਫਿਰਨਾ ਹੋਵੇਗਾ ਕਿ ਨਹੀਂ, ਜੋ ਅਸੀ ਇਹ ਸਭ ਕਰਦੇ ਹਾਂ, ਫਿਰ ਜੋ ਸਿਹਤ ਦੇ ਲਈ ਮੁੱਢਲੀਆਂ ਚੀਜ਼ਾਂ ਹਨ ਉਹ ਸਾਨੂੰ ਹਸਪਤਾਲ ਜਾਣ ਨਹੀਂ ਦੇਣਗੀਆਂ| ਉਸੇ ਤਰ੍ਹਾਂ ਅੰਤਰਰਾਸ਼ਟਰੀਯ ਯੋਗ ਦਿਵਸ ਦੁਆਰਾ ਅਸੀਂ ਸਾਰੀ ਦੁਨੀਆ ਵਿੱਚ ਯੋਗ ਦੇ ਲਈ ਅਭਿਆਨ ਚਲਾ ਰਹੇ ਹਾਂ| 

ਸਾਰੀ ਦੁਨੀਆ ਨੇ ਯੋਗ ਨੂੰ ਸਵੀਕਾਰਿਆ ਹੈ| ਇਸ ਵਾਰ ਤੁਸੀਂ ਦੇਖਿਆ ਹੋਵੇਗਾ, ਕੋਰੋਨਾ ਵਿੱਚ ਸਾਡਾ ਯੋਗ ਅਤੇ ਸਾਡਾ ਆਯੁਰਵੇਦ ’ਤੇ ਲੱਗਭਗ ਦੁਨੀਆਭਰ ਦੀਆਂ ਨਜ਼ਰਾਂ ਗਈਆਂ ਹਨ| ਦੁਨੀਆ ਦੇ ਹਰ ਦੇਸ਼ ਵਿੱਚ ਕੋਈ ਨਾ ਕੋਈ ਚੀਜ਼ ਤੁਸੀਂ ਦੇਖੋ, ਆਪਣੀ ਹਲਦੀ ਸਭ ਤੋਂ ਜ਼ਿਆਦਾ ਐਕਸਪੋਰਟ ਹੋ ਗਈ ਹੈ|  ਕੋਰੋਨਾ ਵਿੱਚ ਕਿਉਂ ਜਨਤਾ ਨੂੰ ਪਤਾ ਚਲਿਆ ਕਿ ਭਾਰਤ ਦੀਆਂ ਜੋ ਜੜੀ ਬੂਟੀਆਂ ਹੁੰਦੀਆਂ ਹਨ, ਉਹ ਸਿਹਤ ਲਈ ਲਾਭਦਾਈ ਹਨ| ਲੇਕਿਨ ਆਪਣੇ ਹੀ ਉਸ ਨੂੰ ਛੱਡ ਦੇਣ ਤਾਂ ਅਤੇ ਉਸ ਦੇ ਲਈ ਅਸੀਂ ਉਸ ਤਰਫ਼ ਜਾ ਸਕੀਏ|

ਮੈਂ ਮੇਰੇ ਕੱਛ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹੁੰ ਕਿ ਇਸ ਵਾਰ ਜਦੋਂ ਜੂਨ ਮਹੀਨੇ ਵਿੱਚ ਅੰਤਰਰਾਸ਼ਟਰੀਯ ਯੋਗ ਦਿਵਸ ਆਵੇ ਤਾਂ ਕੀ ਕੱਛ ਵਰਲਡ ਰਿਕੋਰਡ ਕਰ ਸਕਦਾ ਹੈ? ਇੰਨਾ ਜ਼ਬਰਦਸਤ ਵਿਸ਼ਾਲ ਕੱਛ  ਦੇ ਅੰਦਰ ਯੋਗ ਦੇ ਪ੍ਰੋਗਰਾਮ ਹੋ ਸਕਦੇ ਹਨ? ਕੱਛ ਦਾ ਕੋਈ ਅਜਿਹਾ ਪਿੰਡ ਨਾ ਹੋਵੇ, ਹੁਣੇ ਵੀ ਡੇਢ-ਦੋ ਮਹੀਨੇ ਬਾਕੀ ਹਨ| ਇਤਨੀ ਮਿਹਨਤ ਕਰੋ, ਇਤਨੀ ਮਿਹਨਤ ਕਰੋ ਕਿ ਅਛੇ ਤੋਂ ਅੱਛਾ ਯੋਗ ਦਾ ਪ੍ਰੋਗਰਾਮ ਅਸੀਂ ਕਰੀਏ| ਆਪ ਦੇਖੀਏਗਾ ਕਦੇ ਹੌਸਪੀਟਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ| ਅਤੇ ਮੇਰੀ ਜੋ ਇੱਛਾ ਹੈ ਕਿ ਕਿਸੇ ਨੂੰ ਕੇ. ਕੇ. ਹੌਸਪੀਟਲ ਵਿੱਚ ਆਉਣਾ ਹੀ ਨਾ ਪਵੇ| ਮੇਰੀ ਇੱਛਾ ਤੁਸੀਂ ਪੂਰੀ ਕਰੋ ਸਵਸਥ ਰਹਿ ਕੇ| ਹਾ ਐਕਸੀਡੈਂਟ ਹੋ ਕੇ ਜਾਣਾ ਪਵੇ ਉਹ ਆਪਣੇ ਹੱਥ ਵਿੱਚ ਨਹੀਂ ਹੁੰਦਾ ਲੇਕਿਨ ਮੇਰਾ ਮਤ ਇਹ ਹੈ ਦੀ ਇਹ ਸਭ ਚੀਜ਼ ਅਸੀਂ ਤਾਕੀਦ ਪੂਰਵਕ ਕਰੀਏ|

ਹੁਣ ਜਦ ਕੱਛ ਦੇ ਭਾਈਆਂ ਨੂੰ ਮਿਲ ਰਿਹਾ ਹਾਂ ਤਦ ਹੁਣ ਤਾਂ ਮੇਰਾ ਹੱਕ ਬਣਦਾ ਹੈ, ਤੁਹਾਡੇ ਕੋਲੋਂ ਕੁਝ ਨਾ ਕੁਝ ਮੰਗਣ ਦਾ ਅਤੇ ਤੁਹਾਨੂੰ ਦੇਣਾ ਹੀ ਪਵੇਗਾ। ਹੱਕ ਨਾਲ ਕਹਿੰਦਾ ਹਾਂ ਹੁਣ ਦੇਖੋ, ਦੁਨੀਆ ਦੇ ਇੰਨੇ ਸਾਰੇ ਦੇਸ਼ਾਂ ਵਿੱਚ ਆਪਣੇ ਕੱਛ ਭਾਈ ਰਹਿੰਦੇ ਹਨ। ਸਾਡਾ ਕੱਛ ਦਾ ਰਣੋਤਸਵ ਦੇਖਣ ਪੂਰੇ ਦੇਸ਼ ਦੇ ਲੋਕ ਆਪਣੇ ਆਪ ਆਉਣ ਲਗੇ ਹਨ। ਕੱਛ ਦੀ ਜਾਹੋ-ਜਲਾਲੀ ਵਧਾ ਰਹੇ ਹਨ। ਕੱਛ ਦੀ ਆਰਥਿਕ ਵਿਵਸਥਾ ਨੂੰ ਵਧਾ ਰਹੇ ਹਨ। ਇਸ ਤੋਂ ਵੱਡੀ ਗੱਲ ਇਹ ਹੈ ਕਿ, ਕੱਛ ਦੀ ਮਹਿਮਾਨ ਨਵਾਜ਼ੀ ਦੀ ਪੂਰੇ ਹਿੰਦੁਸਤਾਨ ਵਿੱਚ ਪ੍ਰਸ਼ੰਸਾ ਹੋ ਰਹੀ ਹੈ। ਭਾਈ, ਕੱਛ ਯਾਨੀ ਕੱਛ ਦੀ ਜਨਤ ਕਹਿਣ ਲਗੀ ਹੈ। ਹੁਣ ਮੈਨੂੰ ਦੱਸੋ ਕਿ ਕੱਛ ਰਣੋਤਸਵ ਵਿੱਚ ਇੰਨੀ ਸਾਰੀ ਮਿਹਨਤ ਸਰਕਾਰ ਕਰੇ, ਕੱਛ ਦੇ ਲੋਕ ਮਹਿਮਾਨ ਨਵਾਜ਼ੀ ਕਰਨ, ਉਸ ਦਾ ਇੰਨਾ ਜੈ ਜੈਕਾਰ ਹੁੰਦਾ ਹੈ। ਲੇਕਿਨ ਵਿਦੇਸ਼ੀ ਮਹਿਮਾਨ ਕੱਛ ਦੇ ਰਣ ਵਿੱਚ ਨਾ ਦਿਖਾਈ ਦੇਣ, ਉਹ ਕਿਵੇਂ ਚਲੇਗਾ। ਸਾਡੇ ਹੈਲਥ ਟੂਰਿਜ਼ਮ ਵਿੱਚ ਆਏ ਇਸ ਦੇ ਲਈ ਹੋਸਪਿਟਲ ਬਣਾਉਂਦੇ ਹਨ ਲੇਕਿਨ ਟੂਰਿਜ਼ਮ ਦੇ ਲਈ ਆਏ ਉਸ ਦੀ ਸ਼ੁਰੂਆਤ ਕਰੋ।

ਮੇਰੀ ਇਹ ਕੱਛ ਦੇ ਭਾਈਆਂ ਨੂੰ ਬੇਣਤੀ ਹੈ ਅਤੇ ਖਾਸ ਤੌਰ ‘ਤੇ ਸਾਡੇ ਲੇਉਆ ਪਟੇਲ ਸਮਾਜ ਦੇ ਭਾਈ ਇੱਥੇ ਬੈਠੇ ਹਨ, ਉਹ ਹਿੰਦੁਸਤਾਨ ਵਿੱਚ ਵੀ ਫੈਲ ਹੋਏ ਹਨ ਅਤੇ ਵਿਸ਼ਵ ਵਿੱਚ ਵੀ ਫੈਲੇ ਹੋਏ ਹਨ। ਹਰ ਸਾਲ ਅਤੇ ਮੈਂ ਚਾਹੁੰਦਾ ਹਾਂ, ਤੁਸੀਂ ਹਿਸਾਬ ਰੱਖਿਓ ਅਤੇ ਆਪਣੇ ਗੋਪਾਲਭਾਈ ਤਾਂ ਹਿਸਾਬ ਕਿਤਾਬ ਵਾਲੇ ਇਨਸਾਨ ਹਨ। ਉਹ ਤਾਂ ਪੱਕਾ ਕਰਨਗੇ ਮੇਰੀ ਤੁਹਾਨੂੰ ਸਭ ਨੂੰ ਬੇਣਤੀ ਹੈ ਕਿ ਹਰ ਸਾਲ ਵਿਦੇਸ਼ ਵਿੱਚ ਵਸਦੇ ਹਰ ਕੱਛੀ ਪਰਿਵਾਰ ਘੱਟ ਤੋਂ ਘੱਟ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਸਾਡਾ ਕੱਛ ਦਾ ਰਣ ਦੇਖਣ ਦੇ ਲਈ ਇੱਥੇ ਭੇਜੋ। ਤੁਸੀਂ ਮੈਨੂੰ ਦੱਸੋ ਕਿ ਸਾਡਾ ਕੱਛ ਦਾ ਰਣ ਕਿਵੇਂ ਭਰਿਆ ਹੋਇਆ ਲਗੇਗਾ ਅਤੇ ਦੁਨੀਆਭਰ ਵਿੱਚ ਸਹੀ ਮਾਇਨੇ ਵਿੱਚ ਕੱਛ ਦੀ ਪਹਿਚਾਣ ਬਣੇ ਹੀ ਬਣੇ? ਇਹ ਕੋਈ ਵੱਡਾ ਕੰਮ ਨਹੀਂ ਹੈ। ਤੁਹਾਡੇ ਲਈ ਤੁਹਾਨੂੰ ਉੱਥੇ ਛਿੱਕ ਆਵੇਗੀ ਤਾਂ ਵੀ ਤੁਸੀਂ ਭੂਜ ਆ ਜਾਓਗੇ ਅਜਿਹੇ ਲੋਕ ਹਨ।

ਵਿਦੇਸ਼ ਵਿੱਚ ਬਿਮਾਰ ਪਏ ਤਾਂ ਕਹਿੰਦੇ ਹਨ ਕੱਛ ਭੂਜ ਜਾ ਕੇ ਇੱਕ ਹਫਤਾ ਹਵਾ ਪਾਨੀ ਚੇਂਜ ਕਰਕੇ ਆ ਜਾਓ ਤਾਂ ਸਵਸਥ ਹੋ ਜਾਓਗੇ। ਇਹ ਸਾਡਾ ਕੱਛ ਦੇ ਲਈ ਪ੍ਰੇਮ ਹੈ, ਅਤੇ ਜਦੋਂ ਇਹ ਪ੍ਰੇਮ ਹੋਵੇ ਤਾਂ ਸਾਨੂੰ ਘੱਟ ਤੋਂ ਘੱਟ 5 ਵਿਦੇਸ਼ੀ ਲੋਕ, ਭਾਰਤੀ ਨਹੀਂ, ਉਨ੍ਹਾਂ ਨੂੰ ਕੱਛ ਦੇ ਰਣ ਵਿੱਚ ਲਿਆਈਏ ਅਤੇ ਇਸ ਸਾਲ ਇਸ ਦਸੰਬਰ ਮਾਸ ਵਿੱਚ ਉਸ ਨੂੰ ਭੇਜਣਾ ਹੈ। ਦੁਸਰਾ ਸਰਦਾਰ ਪਟੇਲ ਸਾਹਿਬ ਨੂੰ ਇੰਨੀ ਵੱਡੀ ਸ਼ਰਧਾਂਜਲੀ ਆਜ਼ਾਦੀ ਦੇ ਇੰਨੇ ਸਾਲ ਬਾਅਦ। ਸਰਦਾਰ ਸਾਹੇਬ ਦਾ ਇੰਨਾ ਵੱਡਾ ਸਮਾਰਕ ਬਣਿਆ ਉਸ ਦਾ ਤੁਹਾਨੂੰ ਮਾਣ ਹੈ ਕਿ ਨਹੀਂ ਹੈ। ਤੁਸੀਂ ਤਾਂ ਮੇਰੀ ਪ੍ਰਸ਼ੰਸਾ ਕਰਦੇ ਰਹੋ ਮੈਨੂੰ ਸ਼ਾਬਾਸ਼ੀ ਦਿੰਦੇ ਰਹੋ ਕਿ ਮੋਦੀ ਸਾਹੇਬ ਤੁਸੀਂ ਤਾਂ ਬਹੁਤ ਚੰਗਾ ਕੰਮ ਕੀਤਾ। ਗੁਜਰਾਤ ਸਰਕਾਰ ਤਾਂ ਵੀ ਅਭਿਨੰਦਨ ਦਿੰਦੇ ਰਹੇ ਕਿ ਬਹੁਤ ਚੰਗਾ ਕੀਤਾ ਇੰਨੇ ਨਾਲ ਗੱਲ ਖਤਮ ਨਹੀਂ ਹੁੰਦੀ।

 

ਭਾਈਓ, ਮੇਰੀ ਇੱਛਾ ਹੈ ਕਿ ਦੁਨੀਆਭਰ ਵਿੱਚੋਂ ਜਿਵੇਂ ਕੱਛ ਦੇ ਰਣ ਵਿੱਚ 5 ਲੋਕ ਆਏ ਉਵੇਂ ਹੀ ਉਹ 5 ਲੋਕ ਸਟੈਚਿਊ ਆਵ੍ ਯੂਨਿਟੀ ਵੀ ਦੇਖਣ ਜਾਣ। ਤੁਸੀਂ ਦੇਖਣਾ, ਗੁਜਰਾਤ ਦੇ ਟੂਰਿਜ਼ਮ ਦਾ ਬਹੁਤ ਵਿਕਾਸ ਹੋਵੇਗਾ ਅਤੇ ਟੂਰਿਜ਼ਮ ਅਜਿਹਾ ਵਪਾਰ ਹੈ ਕਿ ਗਰੀਬ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਘੱਟ ਤੋਂ ਘੱਟ ਪੂੰਜੀ ਲਾਗਤ ਨਾਲ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਮਿਲਦਾ ਹੈ। ਤੁਸੀਂ ਦੇਖੋ ਕੱਛ ਦੇ ਰਣ ਵਿੱਚ ਤੁਸੀਂ ਦੇਖ ਲਿਆ ਕਿ ਛੋਟੀ ਤੋਂ ਛੋਟੀ ਚੀਜ ਬਣਾ ਕੇ ਵੇਚਣ ਨਾਲ ਬਾਰ੍ਹਾਂ ਮਹੀਨੇ ਦਾ ਕੰਮ ਦੋ ਮਹੀਨੇ ਵਿੱਚ ਹੋ ਜਾਂਦਾ ਹੈ। ਟੂਰਿਸਟ ਆਉਂਦਾ ਹੈ ਤਾਂ ਰਿਕਸ਼ੇ ਵਾਲਾ ਕਮਾਉਂਦਾ ਹੈ, ਟੈਕਸੀ ਵਾਲਾ ਕਮਾਉਂਦਾ ਹੈ ਅਤੇ ਚਾਹ ਵੇਚਣ ਵਾਲਾ ਵੀ ਕਮਾਉਂਦਾ ਹੈ। ਇਸ ਲਈ ਮੇਰੀ ਤੁਹਾਨੂੰ ਸਭ ਨੂੰ ਇਹ ਬੇਣਤੀ ਹੈ ਕਿ ਸਾਨੂੰ ਕੱਛ ਨੂੰ ਟੂਰਿਜ਼ਮ ਦਾ ਵੱਡਾ ਸੈਂਟਰ ਬਣਾਉਣਾ ਹੈ। ਅਤੇ ਇਸ ਦੇ ਲਈ ਮੇਰੀ ਉਮੀਦ ਹੈ ਕਿ ਵਿਦੇਸ਼ ਵਿੱਚ ਰਹਿੰਦੇ ਮੇਰੇ ਕੱਛੀ ਭਾਈਓ ਅਤੇ ਭੈਣੋਂ ਇਸ ਵਾਰ ਤੈਅ ਕਰੋ ਕਿ ਹਰ ਫੈਮਿਲੀ ਹਰ ਵਾਰ 5 ਲੋਕਾਂ ਨੂੰ ਠੀਕ ਨਾਲ ਸਮਝਾਓ ਅਤੇ ਭਾਰਤ ਭੇਜਣ ਦੇ ਲਈ ਆਗ੍ਰਹ ਕਰੇ ਅਤੇ ਉਸ ਨੂੰ ਸਮਝਾਵੇ ਕਿ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ, ਤੁਹਾਡੀ ਉੱਥੇ ਕਿਵੇਂ ਦੀ ਮਹਿਮਾਨ ਨਵਾਜ਼ੀ ਹੁੰਦੀ ਹੈ, ਆਓ ਚੱਲੀਏ।

ਅਤੇ ਮੈਂ 100 ਪ੍ਰਤੀਸ਼ਤ ਕਹਿੰਦਾ ਹਾਂ ਕਿ ਹੁਣ ਟੂਰਿਜ਼ਮ ਦੇ ਲਈ ਭਾਰਤ ਹੁਣ ਲੋਕਾਂ ਵਿੱਚ ਆਕਰਸ਼ਣ ਪੈਦਾ ਹੋਇਆ ਹੈ। ਇੱਥੇ ਕੋਰੋਨਾ ਤੋਂ ਪਹਿਲਾਂ ਬਹੁਤ ਜ਼ਿਆਦਾ ਟੂਰਿਸਟ ਆਉਣ ਲਗੇ ਸਨ ਲੇਕਿਨ ਕੋਰੋਨਾ ਦੇ ਕਾਰਨ ਰੋਕ ਲਗ ਗਈ। ਫਿਰ ਤੋਂ ਸ਼ੁਰੂ ਹੋ ਗਿਆ ਹੈ, ਅਤੇ ਤੁਸੀਂ ਮੇਰੀ ਮਦਦ ਕਰੋ ਤਾਂ ਚਾਰੋ ਦਿਸ਼ਾ ਵਿੱਚ ਆਪਣੀ ਜੈ-ਜੈਕਾਰ ਹੋ ਜਾਵੇਗੀ। ਅਤੇ ਮੇਰੀ ਇੱਛਾ ਹੈ ਕਿ ਤੁਸੀਂ ਇਸ ਦਾ ਕੰਮ ਕਰੋ। ਦੂਸਰਾ ਇੱਕ ਕੰਮ ਹੋਰ, ਕੱਛ ਦੇ ਭਾਈਆਂ ਦੇ ਪ੍ਰਤੀ ਮੇਰੀ ਇਹ ਤਾਂ ਉਮੀਦ ਹੈ ਹੀ, ਹੁਣ ਦੇਖੋ ਸਾਡੇ ਮਾਲਧਾਰੀਭਾਈ ਕੱਛ ਵਿੱਚ ਦੋ ਚਾਰ ਮਹੀਨੇ ਰੁਕਦੇ ਹੋ ਅਤੇ ਫਿਰ ਛੇ ਅੱਠ ਮਹੀਨਾ ਉਨ੍ਹਾਂ ਦੇ ਪਸ਼ੁਧਨ ਲੈ ਕੇ ਰੋਡ ‘ਤੇ ਜਾਂਦੇ ਹਨ। ਮੀਲਾਂ ਤੱਕ ਚਲਦੇ ਹਨ, ਕਿ ਇਹ ਸਾਡੇ ਕੱਛ ਨੂੰ ਸ਼ੋਭਾ ਦਿੰਦਾ ਹੈ? ਜਿਸ ਜਮਾਨੇ ਵਿੱਚ ਕੱਛ ਤੁਹਾਨੂੰ ਛੱਡਣਾ ਪਿਆ ਦੁਨੀਆਭਰ ਵਿੱਚ ਕੱਛੀ ਨੂੰ ਕਿਉਂ ਜਾਣਾ ਪਿਆ, ਜਲ ਦੀ ਕਮੀ ਦੀ ਵਜ੍ਹਾ ਨਾਲ ਕੱਛ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ। ਬੱਚੇ ਦੁਖੀ ਹੋਏ, ਅਜਿਹੀ ਪਰਿਸਥਿਤੀ ਪੈਦਾ ਹੋਈ ਸੀ।

ਇਸ ਲਈ ਦੁਨੀਆ ਵਿੱਚ ਜਾ ਕੇ ਮਿਹਨਤ ਕਰਕੇ ਰੋਜ਼ੀ ਰੋਟੀ ਕਮਾ ਕੇ ਖੁਦ ਦਾ ਗੁਜਾਰਾ ਕੀਤਾ। ਉਸ ਨੇ ਕਿਸੀ ਦੇ ਸਾਹਮਣੇ ਆਪਣੇ ਹੱਥ ਨਹੀਂ ਫੈਲਾਇਆ ਅਤੇ ਉਹ ਆਪਣੇ ਪੈਰਾ ‘ਤੇ ਖੜਾ ਵੀ ਹੋਇਆ। ਅਤੇ ਜਿੱਥੇ ਵੀ ਗਿਆ ਆਪਣੇ ਸਮਾਜ ਦਾ ਭਲਾ ਕੀਤਾ। ਕੋਈ ਸਕੂਲ ਚਲਾ ਰਿਹਾ ਹੈ, ਤਾਂ ਕੋਈ ਗੌਸ਼ਾਲਾ ਚਲਾ ਰਿਹਾ ਹੈ, ਜਿੱਥੇ ਵੀ ਜਾਵੇ ਕੱਛੀਮਾਂਡੁ ਕਿਸੇ ਨਾ ਕਿਸੇ ਪ੍ਰਕਾਰ ਦਾ ਕੰਮ ਕਰਦਾ ਹੀ ਹੈ। ਹੁਣ ਜਦੋਂ ਅਸੀਂ ਇੰਨਾ ਸਾਰਾ ਕੰਮ ਕਰਦੇ ਹਾਂ ਤਦ ਮੇਰੀ ਤੁਹਾਨੂੰ ਤਾਕੀਦ ਹੈ। ਮੇਰੀ ਖਾਸ ਤੌਰ ‘ਤੇ ਮਾਲਧਾਰੀਓ ਨੂੰ ਤਾਕੀਦ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਠੀਕ ਹੈ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਲੈ ਕੇ ਨਿਕਲ ਪੈਂਦੇ ਸਨ, ਲੇਕਿਨ ਹੁਣ ਕੱਛੀ ਵਿੱਚ ਪਾਣੀ ਆ ਗਿਆ ਹੈ।

ਹੁਣ ਕੱਛ ਵਿੱਚ ਹਰਿਆਲੀ ਵੀ ਆ ਗਈ ਹੈ। ਹੁਣ ਕੱਛ ਵਿੱਚ ਜੀਰੇ ਦੀ ਫਸਲ ਹੁੰਦੀ ਹੈ, ਸੁਨ ਕੇ ਆਨੰਦ ਹੁੰਦਾ ਹੈ ਕਿ ਕੱਛ ਵਿੱਚ ਜੀਰੇ ਦੀ ਫਸਲ ਹੁੰਦੀ ਹੈ। ਕੱਛ ਦੇ ਅੰਬ ਵਿਦੇਸ਼ ਵਿੱਚ ਜਾਂਦੇ ਹਨ ਕਿੰਨਾ ਆਨੰਦ ਹੁੰਦਾ ਹੈ। ਸਾਡੇ ਕੱਛ ਨੇ ਤਾਂ ਕਮਲਮ ਦੀ ਪਹਿਚਾਣ ਬਣਾਈ ਹੈ। ਆਪਣੀ ਖਜੁਰ ਕੀ ਕੁਝ ਨਹੀਂ ਹੈ ਆਪਣੇ ਕੱਛ ਵਿੱਚ ਫਿਰ ਵੀ ਮੇਰੇ ਮਾਲਧਾਰੀ ਭਾਈਓ ਨੂੰ ਹਿਜਰਤ ਕਰਨੀ ਪਵੇ ਉਹ ਨਹੀਂ ਚਲੇਗਾ। ਹੁਣ ਉੱਥੇ ਵੀ ਘਾਸ ਚਾਰਾ ਵੀ ਉੱਥੇ ਹੈ। ਸਾਨੂੰ ਉੱਥੇ ਸਥਾਈ ਹੋਣਾ ਪਵੇਗਾ। ਹੁਣ ਤਾਂ ਉੱਥੇ ਡੇਅਰੀ ਵੀ ਹੋ ਗਈ ਹੈ, ਅਤੇ ਤੁਹਾਡੇ ਲਈ ਤਾਂ ਪੰਜੋ ਉਂਗਲੀਆਂ ਘੀ ਵਿੱਚ ਹਨ ਅਜਿਹੇ ਦਿਨ ਆ ਰਹੇ ਹਨ।

ਇਸ ਲਈ ਆਪਣੇ ਮਾਲਧਾਰੀ ਭਾਈਓ ਨੂੰ ਮਿਲੋ ਅਤੇ ਸਮਝਾਓ ਕਿ ਹੁਣ ਪਸ਼ੂਆਂ ਨੂੰ ਲੈ ਕੇ ਹਿਜਰਤ ਕਰਨਾ ਬੰਦ ਕਰੋ ਅਤੇ ਇੱਥੇ ਰਹੋ। ਤੁਹਾਨੂੰ ਇੱਥੇ ਕੋਈ ਤਕਲੀਫ ਨਹੀਂ ਹੈ। ਤੁਸੀਂ ਇੱਥੇ ਰਹੋ ਅਤੇ ਆਪਣੇ ਬੱਚਿਆਂ ਨੂੰ ਪੜਾਓ, ਕਿਉਂਕਿ ਹਿਜਰਤ ਕਰਨ ਵਾਲੇ ਲੋਕਾਂ ਦੇ ਬੱਚੇ ਪੜ੍ਹਦੇ ਨਹੀਂ ਹਨ। ਅਤੇ ਇਸ ਗੱਲ ਦੀ ਮੈਨੂੰ ਪੀੜਾ ਰਹਿੰਦੀ ਹੈ। ਇਸ ਵਿੱਚ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਅਤੇ ਇੱਕ ਮਹੱਤਵ ਦਾ ਕੰਮ ਤੁਸੀਂ ਕਰੋ ਇਹ ਮੇਰੀ ਉਮੀਦ ਹੈ। ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ 75 ਤਲਾਬ ਹਰ ਇੱਕ ਜ਼ਿਲ੍ਹੇ ਵਿੱਚ ਬਣਾਉਣ ਨੂੰ ਕਿਹਾ ਹੈ। ਸਾਡੇ ਕੱਛ ਵਿੱਚ ਦੋ ਤਿੰਨ ਸਾਲ ਵਿੱਚ ਤਲਾਬ ਭਰੇ ਅਜਿਹਾ ਪਾਣੀ ਆਉਂਦਾ ਹੈ। ਕਈ ਵਾਰ ਤਾਂ ਪੰਜ ਸਾਲਾਂ ਵਿੱਚ ਵੀ ਨਹੀਂ ਆਉਂਦਾ। ਕਈ ਵਾਰ ਤਾਂ ਮੈਂ ਦੇਖਿਆ ਹੈ ਕਿ ਬੱਚਾ ਪੈਦਾ ਹੁੰਦਾ ਹੈ ਉਹ ਚਾਰ ਸਾਲ ਦਾ ਹੁੰਦਾ ਹੈ, ਲੇਕਿਨ ਉਸ ਨੇ ਬਾਰਿਸ਼/ਮੀਂਹ ਹੀ ਨਹੀਂ ਦੇਖਿਆ ਹੁੰਦਾ।

ਅਜਿਹੇ ਦਿਨ ਸਾਡੇ ਕੱਛ ਦੇ ਲੋਕਾਂ ਨੇ ਦੇਖੇ ਹਨ। ਇਹ ਸਮੇਂ ਮੇਰੀ ਤੁਹਾਨੂੰ ਸਭ ਨੂੰ ਬੇਣਤੀ ਹੈ ਕਿ 75 ਸ਼ਾਨਦਾਰ ਤਲਾਬ ਇਤਿਹਾਸਿਕ ਤਲਾਬ ਕੱਛ ਦੀ ਅੰਦਰ ਅਸੀਂ ਬਣਾ ਸਕਦੇ ਹਾਂ। ਅਤੇ ਇਸ ਦੇ ਲਈ ਹਿੰਦੁਸਤਾਨ ਵਿੱਚ ਜੋ ਕੱਛੀ ਫੈਲੇ ਹੋਏ ਹਨ, ਮੁੰਬਈ ਵਿੱਚ ਤਾਂ ਆਪ ਬਹੁਤ ਮਾਤਰਾ ਵਿੱਚ ਰਹਿੰਦੇ ਹੋ, ਕੇਰਲ ਵਿੱਚ ਰਹਿੰਦੇ ਹੋ, ਆਸਾਮ ਵਿੱਚ ਬਹੁਤ ਮਾਤਰਾ ਵਿੱਚ ਤੁਸੀਂ ਰਹਿੰਦੇ ਹੋ। ਕਿਤੇ ਵੀ, ਤੁਸੀਂ ਘੱਟ ਨਹੀਂ ਹੋ। ਹਿੰਦੁਸਤਾਨ ਦੇ ਅੱਧੇ ਤੋਂ ਵੀ ਜ਼ਿਆਦਾ ਜ਼ਿਲ੍ਹੇ ਵਿੱਚ ਕੱਛੀਭਾਈ ਪਹੁੰਚ ਚੁੱਕੇ ਹਨ। 75 ਤਲਾਬ, ਤੁਸੀਂ ਮੰਨੋ ਕਿ ਛੱਤੀਸਗੜ੍ਹ ਵਿੱਚ ਕੱਛੀ ਸਮਾਜ ਹੋ ਤਾਂ ਇੱਕ ਤਲਾਬ ਉਹ ਸੰਭਾਲੇ, ਮੁੰਬਈ ਵਿੱਚ ਕੱਛੀ ਸਮਾਜ ਹੈ ਤਾਂ 5 ਤਲਾਬ ਸੰਭਾਲੇ, ਅਤੇ ਤਲਾਬ ਛੋਟਾ ਨਹੀਂ ਹੋਣਾ ਚਾਹੀਦਾ ਹੈ। ਸਾਡੇ ਨੀਮਾਬੇਨ ਦੇ 50 ਟ੍ਰਕ ਅੰਦਰ ਹੋਣ ਤਾਂ ਦਿਖਾਈ ਨਾ ਦੇਣ ਇੰਨੇ ਡੂੰਘੇ ਹੋਣੇ ਚਾਹੀਦੇ ਹਨ। ਤੁਸੀਂ ਦੇਖਣਾ ਪਾਣੀ ਦਾ ਸੰਗ੍ਰਿਹ ਹੋਵੇਗਾ ਭਲੇ ਦੋ ਸਾਲ ਬਾਅਦ ਪਾਣੀ ਆਵੇ ਤਿੰਨ ਸਾਲ ਬਾਅਦ ਪਾਣੀ ਆਵੇ, ਦੋ ਇੰਚ ਪਾਣੀ ਆਵੇ ਫਿਰ ਵੀ ਜਦੋਂ ਤਲਾਬ ਭਰ ਜਾਵੇਗਾ ਕੱਛ ਦੀ ਵੱਡੀ ਤਾਕਤ ਬਣ ਜਾਵਾਂਗੇ।

ਅਤੇ ਕੱਛ ਦੇ ਲਈ ਮੈਂ ਜੋ ਕੀਤਾ, ਉਸ ਤੋਂ ਜ਼ਿਆਦਾ ਕੱਛ ਨੇ ਮੇਰੀ ਗੱਲ ਨੂੰ ਮੰਨ ਕੇ ਬਹੁਤ ਜ਼ਿਆਦਾ ਕੀਤਾ ਹੈ। ਅਤੇ ਜੋਂ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਤਦ ਤੁਹਾਨੂੰ ਜ਼ਿਆਦਾ ਕੰਮ ਕਰਨ ਦਾ ਮਨ ਹੁੰਦਾ ਹੈ। ਤੁਸੀਂ ਕੁਝ ਕਰਦੇ ਹੀ ਨਹੀਂ ਤਾਂ ਨਮਸਤੇ ਕਹਿ ਕੇ ਮੈਂ ਨਿਕਲ ਜਾਂਦਾ, ਲੇਕਿਨ ਤੁਸੀਂ ਕਹਿੰਦੇ ਹੋ ਤਾਂ ਕਹਿਣ ਦਾ ਮਨ ਹੁੰਦਾ ਹੈ। ਅਤੇ ਇਸ ਲਈ ਮੇਰੀ ਤੁਹਾਨੂੰ ਸਭ ਨੂੰ ਬੇਣਤੀ ਹੈ ਕਿ ਸਾਡੇ ਕੱਛ ਨੂੰ ਕਰਤੱਵਭਾਵ ਵਾਲਾ ਕੱਛ ਉਸ ਦੀ ਉਚਾਈਆਂ ਨੂੰ ਨਵਾਂ ਆਯਾਮ ਦੱਸੋ ਅਤੇ ਟੂਰਿਜ਼ਮ ਨੂੰ ਹੀ ਜਲ ਸੰਗ੍ਰਿਹ, ਦੋਵਾਂ ਵਿੱਚ ਵਿਸ਼ਵ ਵਿੱਚ ਰਹਿੰਦਾ। ਕੱਛੀ ਹੋਵੇ ਜਾਂ ਹਿੰਦੁਸਤਾਨ ਦੇ ਕੋਨੋ ਕੋਨੇ ਵਿੱਚ ਰਹਿੰਦਾ ਕੱਛੀ ਹੋਵੇ। ਆਓ ਅਸੀਂ ਸਭ ਮਿਲ ਕੇ ਭੂਪੇਂਦਰਭਾਈ ਦੇ ਨੇਤ੍ਰਿਤਵ ਵਿੱਚ ਗੁਜਰਾਤ ਨੂੰ ਜਿਸ ਤੇਜ਼ ਗਤੀ ਨਾਲ ਅੱਗੇ ਵਧਾਇਆ ਹੈ ਉਸ ਵਿੱਚ ਅਸੀਂ ਵੀ ਆਪਣੇ ਕਰਤੱਵ ਨੂੰ ਨਿਭਾਈਏ।

ਉਹੀ ਉਮੀਦ, ਸਭ ਨੂੰ ਜੈਅ ਸਵਾਮੀਨਾਰਾਇਣ ਮੇਰੀ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage