Quoteਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਰਿਸ਼ਤੇ ਸਿਰਫ਼ ਜਿਓ-ਪੌਲਿਟਿਕਲ ਨਹੀਂ ਹਨ, ਬਲਕਿ ਹਜ਼ਾਰਾਂ ਵਰ੍ਹਿਆਂ ਦੀ ਸਾਂਝੀ ਸੰਸਕ੍ਰਿਤੀ ਅਤੇ ਇਤਿਹਾਸ ਵਿੱਚ ਨਿਹਿਤ ਹਨ: ਪ੍ਰਧਾਨ ਮੰਤਰੀ
Quoteਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਾਸਤ ਅਤੇ ਪਰੰਪਰਾ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਵਧਾ ਰਹੇ ਹਨ: ਪ੍ਰਧਾਨ ਮੰਤਰੀ

ਵੇਟ੍ਰਿਵੇਲ੍ ਮੁਰੁਗਨੁੱਕੂ.....ਹਰੋਹਾਰਾ (वेट्रिवेल् मुरुगनुक्कु.....हरोहरा)

His Excellency President ਪ੍ਰਬੋਵੋ, ਮੁਰੂਗਨ ਟੈਂਪਲ ਟ੍ਰੱਸਟ ਦੇ ਚੇਅਰਮੈਨ ਪਾ ਹਾਸ਼ਿਮ, ਮੈਨੇਜਿੰਗ ਟ੍ਰੱਸਟੀ ਡਾ. ਕੋਬਾਲਨ, Dignitaries, ਤਮਿਲ ਨਾਡੂ ਅਤੇ ਇੰਡੋਨੇਸ਼ੀਆ ਦੇ ਪੁਜਾਰੀ ਅਤੇ ਅਚਾਰੀਆਗਣ, Indian diaspora ਦੇ ਸਾਰੇ ਸਾਥੀ, ਅਤੇ ਇਸ ਦਿਵਯ-ਭਵਯ (ਦਿੱਬ-ਸ਼ਾਨਦਾਰ) ਮੰਦਿਰ ਦੇ ਨਿਰਮਾਣ ਨੂੰ ਸਾਕਾਰ ਕਰਨ ਵਾਲੇ ਸਾਰੇ ਕਾਰੀਗਰ ਬੰਧੂ!

ਇਹ ਮੇਰਾ ਸੁਭਾਗ ਹੈ ਕਿ ਮੈਂ ਜਕਾਰਤਾ ਦੇ ਮੁਰੂਗਨ ਟੈਂਪਲ ਦੇ ਮਹਾ ਕੁੰਭ-ਅਭਿਸ਼ੇਖਮ ਜਿਹੇ ਪੁਨੀਤ ਕਾਰਜਕ੍ਰਮ ਦਾ ਹਿੱਸਾ ਬਣ ਰਿਹਾ ਹਾਂ। My brother, President ਪ੍ਰਬੋਵੋ ਉਨ੍ਹਾਂ ਦੀ ਮੌਜੂਦਗੀ ਨੇ ਇਸ ਨੂੰ ਮੇਰੇ ਲਈ ਹੋਰ ਵਿਸ਼ੇਸ਼ ਬਣਾ ਦਿੱਤਾ ਹੈ। ਮੈਂ physically ਭਲੇ ਹੀ ਜਕਾਰਤਾ ਤੋਂ ਸੈਂਕੜੇ ਕਿਲੋਮੀਟਰ ਦੂਰ ਹਾਂ, ਲੇਕਿਨ ਮੇਰਾ ਮਨ ਇਸ ਆਯੋਜਨ ਦੇ ਉਤਨੇ ਹੀ ਕਰੀਬ ਹੈ, ਜਿਤਨਾ ਭਾਰਤ-ਇੰਡੋਨੇਸ਼ੀਆ ਦੇ ਆਪਸੀ ਰਿਸ਼ਤੇ!

ਹੁਣੇ ਕੁਝ ਹੀ ਦਿਨ ਪਹਿਲੇ President ਪ੍ਰਬੋਵੋ, ਭਾਰਤ ਤੋਂ 140 ਕਰੋੜ ਭਾਰਤਵਾਸੀਆਂ ਦਾ ਪਿਆਰ ਲੈ ਕੇ ਗਏ ਹਨ। ਮੈਨੂੰ ਵਿਸ਼ਵਾਸ ਹੈ, ਉਨ੍ਹਾਂ ਦੇ ਜ਼ਰੀਏ ਆਪ ਸਭ ਹਰ ਭਾਰਤੀ ਦੀਆਂ ਸ਼ੁਭਕਾਮਨਾਵਾਂ ਨੂੰ ਉੱਥੇ ਅਨੁਭਵ ਕਰ ਰਹੇ ਹੋਵੋਂਗੇ।

ਮੈਂ ਆਪ ਸਭ ਨੂੰ ਅਤੇ ਭਾਰਤ-ਇੰਡੋਨੇਸ਼ੀਆ ਸਮੇਤ ਦੁਨੀਆ ਭਰ ਵਿੱਚ ਭਗਵਾਨ ਮੁਰੂਗਨ ਦੇ ਕਰੋੜਾਂ ਭਗਤਾਂ ਨੂੰ ਜਕਾਰਤਾ ਟੈਂਪਲ ਦੇ ਮਹਾ ਕੁੰਭ-ਅਭਿਸ਼ੇਖਮ ਦੀ ਵਧਾਈ ਦਿੰਦਾ ਹਾਂ। ਮੇਰੀ ਕਾਮਨਾ ਹੈ ਕਿ ਤਿਰੁੱਪੁਗਲ (तिरुप्पुगळ्) ਦੇ ਭਜਨਾਂ ਦੇ ਮਾਧਿਅਮ ਨਾਲ ਭਗਵਾਨ ਮੁਰੂਗਨ ਦਾ ਯਸ਼ਗਾਨ ਹੁੰਦਾ ਰਹੇ। ਸਕੰਦ ਸ਼ਸ਼ਠੀ ਕਵਚਮ (स्कंद षष्ठी कवचम्) ਦੇ ਮੰਤਰ ਸਾਰੇ ਲੋਕਾਂ ਦੀ ਰੱਖਿਆ ਕਰਨ।

ਮੈਂ ਡਾ. ਕੋਬਾਲਨ ਅਤੇ ਉਨ੍ਹਾਂ ਦੇ ਸਾਰੇ ਸਹਿਯੋਗੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਮੰਦਿਰ ਨਿਰਮਾਣ ਦਾ ਸੁਪਨਾ ਪੂਰਾ ਕੀਤਾ ਹੈ।

 

|

ਸਾਥੀਓ,

ਭਾਰਤ ਅਤੇ ਇੰਡੋਨੇਸ਼ੀਆ ਦੇ ਲੋਕਾਂ ਦੇ ਲਈ, ਸਾਡੇ ਰਿਸ਼ਤੇ ਸਿਰਫ਼ geo-political ਨਹੀਂ ਹਨ। ਅਸੀਂ ਹਜ਼ਾਰਾਂ ਵਰ੍ਹੇ ਪੁਰਾਣੀ ਸੰਸਕ੍ਰਿਤੀ ਨਾਲ ਜੁੜੇ ਹਾਂ। ਅਸੀਂ ਹਜ਼ਾਰਾਂ ਵਰ੍ਹੇ ਪੁਰਾਣੇ ਇਤਿਹਾਸ ਨਾਲ ਜੁੜੇ ਹਾਂ। ਸਾਡਾ ਸਬੰਧ ਵਿਰਾਸਤ ਦਾ ਹੈ, ਵਿਗਿਆਨ ਦਾ ਹੈ, ਵਿਸ਼ਵਾਸ ਦਾ ਹੈ। ਸਾਡਾ ਸਬੰਧ ਸਾਂਝੀ ਆਸਥਾ ਦਾ ਹੈ, ਅਧਿਆਤਮ ਦਾ ਹੈ। ਸਾਡਾ ਸਬੰਧ ਭਗਵਾਨ ਮੁਰੂਗਨ ਅਤੇ ਭਗਵਾਨ ਸ਼੍ਰੀ ਰਾਮ ਦਾ ਭੀ ਹੈ। ਅਤੇ, ਸਾਡਾ ਸਬੰਧ ਭਗਵਾਨ ਬੁੱਧ ਦਾ ਭੀ ਹੈ।

ਇਸੇ ਲਈ ਸਾਥੀਓ,

ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲਾ ਕੋਈ ਵਿਅਕਤੀ ਜਦੋਂ ਪ੍ਰੰਬਾਨਨ ਮੰਦਿਰ ਵਿੱਚ ਹੱਥ ਜੋੜਦਾ ਹੈ, ਤਾਂ ਉਸ ਨੂੰ ਕਾਸ਼ੀ ਅਤੇ ਕੇਦਾਰ ਜਿਹੀ ਹੀ ਅਧਿਆਤਮਿਕ ਅਨੁਭੂਤੀ ਹੁੰਦੀ ਹੈ। ਜਦੋਂ ਭਾਰਤ ਦੇ ਲੋਕ ਕਾਕਾਵਿਨ ਅਤੇ ਸੇਰਾਤ ਰਾਮਾਇਣ ਬਾਰੇ ਸੁਣਦੇ ਹਨ ਤਾਂ ਉਨ੍ਹਾਂ ਵਿੱਚ ਵਾਲਮੀਕਿ ਰਾਮਾਇਣ, ਕੰਬ ਰਾਮਾਇਣ ਅਤੇ ਰਾਮਚਰਿਤ ਮਾਨਸ ਜਿਹੀ ਹੀ ਭਾਵਨਾ ਜਾਗਦੀ ਹੈ। ਹੁਣ ਤਾਂ ਭਾਰਤ ਵਿੱਚ ਅਯੁੱਧਿਆ ਵਿੱਚ ਇੰਡੋਨੇਸ਼ੀਆ ਦੀ ਰਾਮਲੀਲਾ ਦਾ ਮੰਚਨ ਭੀ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ, ਬਾਲੀ ਵਿੱਚ ਜਦੋਂ ਅਸੀਂ ‘ਓਮ ਸਵਸਤਿ-ਅਸਤੁ’ (‘ओम स्वस्ति-अस्तु’) ਸੁਣਦੇ ਹਾਂ, ਤਾਂ ਸਾਨੂੰ ਭਾਰਤ ਦੇ ਵੈਦਿਕ ਵਿਦਵਾਨਾਂ ਦਾ ਸਵਸਤਿ-ਵਾਚਨ (स्वस्ति-वाचन) ਯਾਦ ਆਉਂਦਾ ਹੈ।

ਤੁਹਾਡੇ ਇੱਥੇ ਬੋਰੋਬੁਦੁਰ ਸਤੂਪ ਵਿੱਚ ਸਾਨੂੰ ਭਗਵਾਨ ਬੁੱਧ ਦੀਆਂ ਉਨ੍ਹਾਂ ਹੀ ਸਿੱਖਿਆਵਾਂ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਦਾ ਅਨੁਭਵ ਅਸੀਂ ਭਾਰਤ ਵਿੱਚ ਸਾਰਨਾਥ ਅਤੇ ਬੋਧਗਯਾ ਵਿੱਚ ਕਰਦੇ ਹਾਂ। ਸਾਡੇ ਓਡੀਸ਼ਾ ਰਾਜ ਵਿੱਚ ਅੱਜ ਭੀ ਬਾਲੀ ਜਾਤਰਾ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹ। ਇਹ ਉਤਸਵ ਉਨ੍ਹਾਂ ਪ੍ਰਾਚੀਨ ਸਮੁੰਦਰੀ ਯਾਤਰਾਵਾਂ ਨਾਲ ਜੁੜਿਆ ਹੋ, ਜੋ ਕਦੇ ਭਾਰਤ-ਇੰਡੋਨੇਸ਼ੀਆ ਨੂੰ ਵਪਾਰਕ ਅਤੇ ਸੱਭਿਆਚਾਰਕ ਰੂਪ ਨਾਲ ਜੋੜਦੀਆਂ ਸਨ। ਅੱਜ ਭੀ, ਭਾਰਤ ਦੇ ਲੋਕ ਜਦੋਂ ਹਵਾਈ ਯਾਤਰਾ ਦੇ ਲਈ ‘ਗਰੁੜ ਇੰਡੋਨੇਸ਼ੀਆ’ ਵਿੱਚ ਬੈਠਦੇ ਹਨ, ਤਾਂ ਉਨ੍ਹਾਂ ਨੂੰ ਉਸ ਵਿੱਚ ਸਾਡੀ ਸਾਂਝੀ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ।

ਸਾਥੀਓ,

ਸਾਡੇ ਰਿਸ਼ਤੇ ਅਜਿਹੀਆਂ ਕਿਤਨੀਆਂ ਹੀ ਮਜ਼ਬੂਤ ​​ਤਾਰਾਂ ਨਾਲ ਬੁਣੇ ਹੋਏ ਹਨ। (हमारे रिश्ते ऐसे कितने ही मजबूत तारों से गुथे हैं।) ਹੁਣੇ ਜਦੋਂ ਪ੍ਰੈਜ਼ੀਡੈਂਟ ਪ੍ਰਬੋਵੋ ਭਾਰਤ ਆਏ ਸਨ, ਅਸੀਂ ਦੋਨਾਂ ਨੇ ਤਦ ਭੀ ਇਸ ਸਾਂਝੀ ਵਿਰਾਸਤ ਨਾਲ ਜੁੜੀਆਂ ਕਿਤਨੀਆਂ ਹੀ ਚੀਜ਼ਾਂ ‘ਤੇ ਬਾਤ ਕੀਤੀ, ਉਨ੍ਹਾਂ ਨੂੰ cherish ਕੀਤਾ! ਅੱਜ ਜਕਾਰਤਾ ਵਿੱਚ ਭਗਵਾਨ ਮੁਰੂਗਨ ਦੇ ਇਸ ਭਵਯ (ਸ਼ਾਨਦਾਰ) ਮੰਦਿਰ ਦੇ ਜ਼ਰੀਏ ਸਾਡੀਆਂ ਸਦੀਆਂ ਪੁਰਾਣੀ ਵਿਰਾਸਤ ਵਿੱਚ ਇੱਕ ਨਵਾਂ ਸਵਰਣਿਮ ਅਧਿਆਇ ਜੁੜ ਰਿਹਾ ਹੈ।

ਮੈਨੂੰ ਵਿਸ਼ਵਾਸ ਹੈ, ਇਹ ਮੰਦਿਰ ਨਾ ਕੇਵਲ ਸਾਡੀ ਆਸਥਾ ਦਾ, ਬਲਕਿ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਭੀ ਨਵਾਂ ਕੇਂਦਰ ਬਣੇਗਾ।

 

|

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਇਸ ਮੰਦਿਰ ਵਿੱਚ ਭਗਵਾਨ ਮੁਰੂਗਨ ਦੇ ਇਲਾਵਾ ਵਿਭਿੰਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੀ ਸਥਾਪਨਾ ਕੀਤੀ ਗਈ ਹੈ। ਇਹ ਵਿਵਿਧਤਾ, ਇਹ ਬਹੁਲਤਾ, ਸਾਡੀ ਸੰਸਕ੍ਰਿਤੀ ਦਾ ਸਭ ਤੋਂ ਬੜਾ ਅਧਾਰ ਹੈ। ਇੰਡੋਨੇਸ਼ੀਆ ਵਿੱਚ ਵਿਵਿਧਤਾ ਦੀ ਇਸ ਪਰੰਪਰਾ ਨੂੰ ‘ਭਿੰਨੇਕਾ ਤੁੰਗਲ ਇਕਾ’ (‘भिन्नेका तुंग्गल इका’) ਕਹਿੰਦੇ ਹਨ। ਭਾਰਤ ਵਿੱਚ ਅਸੀਂ ਇਸ ਨੂੰ ‘ਵਿਵਿਧਤਾ ਵਿੱਚ ਏਕਤਾ’ ਕਹਿੰਦੇ ਹਾਂ। ਇਹ ਵਿਵਿਧਤਾ ਨੂੰ ਲੈ ਕੇ ਸਾਡੀ ਸਹਿਜਤਾ ਹੀ ਹੈ ਕਿ ਇੰਡੋਨੇਸ਼ੀਆ ਅਤੇ ਭਾਰਤ ਵਿੱਚ ਭਿੰਨ-ਭਿੰਨ ਸੰਪ੍ਰਦਾਇ ਦੇ ਲੋਕ ਇਤਨੀ ਅਪਣੱਤ ਨਾਲ ਰਹਿੰਦੇ ਹਨ। ਇਸ ਲਈ ਅੱਜ ਦਾ ਇਹ ਪਾਵਨ ਦਿਨ ਸਾਨੂੰ Unity in Diversity ਦੀ ਭੀ ਪ੍ਰੇਰਣਾ ਦੇ ਰਿਹਾ ਹੈ।

 

|

ਸਾਥੀਓ,

ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ, ਸਾਡੀ ਧਰੋਹਰ, ਸਾਡੀ ਵਿਰਾਸਤ, ਅੱਜ ਇੰਡੋਨੇਸ਼ੀਆ ਅਤੇ ਭਾਰਤ ਦੇ ਦਰਮਿਆਨ people to people connect ਵਧਾ ਰਹੇ ਹਨ। ਅਸੀਂ ਨਾਲ ਮਿਲ ਕੇ ਪ੍ਰੰਬਾਨਨ ਮੰਦਿਰ ਦੀ ਸੰਭਾਲ਼ ਦਾ ਫ਼ੈਸਲਾ ਕੀਤਾ ਹੈ। ਅਸੀਂ ਬੋਰੋਬੁਦੁਰ ਬੌਧ ਮੰਦਿਰ ਨੂੰ ਲੈ ਕੇ ਆਪਣੀ ਸਾਂਝੀ ਪ੍ਰਤੀਬੱਧਤਾ ਪ੍ਰਗਟ ਕਰ ਚੁੱਕੇ ਹਾਂ। ਅਯੁੱਧਿਆ ਵਿੱਚ ਇੰਡੋਨੇਸ਼ੀਆ ਦੀ ਰਾਮਲੀਲਾ ਦਾ ਜ਼ਿਕਰ ਹੁਣੇ ਮੈਂ ਤੁਹਾਡੇ ਸਾਹਮਣੇ ਕੀਤਾ! ਅਸੀਂ ਅਜਿਹੇ ਹੋਰ ਕਾਰਜਕ੍ਰਮਾਂ ਨੂੰ ਹੁਲਾਰਾ ਦੇਣਾ ਹੈ। ਮੈਨੂੰ ਵਿਸ਼ਵਾਸ ਹੈ, ਪ੍ਰੈਜ਼ੀਡੈਂਟ ਪ੍ਰਬੋਵੋ ਦੇ ਨਾਲ ਮਿਲ ਕੇ ਅਸੀਂ ਇਸ ਦਿਸ਼ਾ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ।

ਸਾਡਾ ਅਤੀਤ ਸਾਡੇ ਸਵਰਣਿਮ ਭਵਿੱਖ ਦਾ ਅਧਾਰ ਬਣੇਗਾ। ਮੈਂ ਇੱਕ ਵਾਰ ਫਿਰ ਪ੍ਰੈਜ਼ੀਡੈਂਟ ਪ੍ਰਬੋਵੋ ਦਾ ਆਭਾਰ ਵਿਅਕਤ ਕਰਦੇ ਹੋਏ ਆਪ ਸਭ ਨੂੰ ਮੰਦਿਰ ਦੇ ਮਹਾ ਕੁੰਭ-ਅਭਿਸ਼ੇਖਮ ਦੀ ਵਧਾਈ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

  • Yogendra Nath Pandey Lucknow Uttar vidhansabha April 17, 2025

    जय श्री कृष्णा
  • Jitendra Kumar April 16, 2025

    🙏🇮🇳❤️🎉
  • Dharam singh April 15, 2025

    जय श्री राम जय जय श्री राम
  • Dharam singh April 15, 2025

    जय श्री राम
  • Gaurav munday April 10, 2025

    ❤️❤️❤️❤️❤️
  • Sekukho Tetseo March 31, 2025

    President Trump say's PM Modi is a tough negotiator!
  • ABHAY March 15, 2025

    नमो सदैव
  • Dheeraj Thakur March 05, 2025

    जय श्री राम ,
  • Dheeraj Thakur March 05, 2025

    जय श्री राम,
  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Building AI for Bharat

Media Coverage

Building AI for Bharat
NM on the go

Nm on the go

Always be the first to hear from the PM. Get the App Now!
...
Gujarat Governor meets Prime Minister
July 16, 2025

The Governor of Gujarat, Shri Acharya Devvrat, met the Prime Minister, Shri Narendra Modi in New Delhi today.

The PMO India handle posted on X:

“Governor of Gujarat, Shri @ADevvrat, met Prime Minister @narendramodi.”