“ਭਾਰਤ ਦੀ ਬਾਇਓ-ਇਕਨੌਮੀ ਪਿਛਲੇ 8 ਵਰ੍ਹਿਆਂ ਵਿੱਚ 8 ਗੁਣਾ ਵਧੀ ਹੈ। ਅਸੀਂ 10 ਬਿਲੀਅਨ ਡਾਲਰ ਤੋਂ ਵਧ ਕੇ 80 ਬਿਲੀਅਨ ਡਾਲਰ ਹੋ ਗਏ ਹਾਂ। ਭਾਰਤ ਬਾਇਓਟੈਕ ਦੇ ਗਲੋਬਲ ਈਕੋਸਿਸਟਮ ਵਿੱਚ ਚੋਟੀ ਦੇ 10 ਦੇਸ਼ਾਂ ਦੀ ਲੀਗ ਵਿੱਚ ਪਹੁੰਚਣ ਤੋਂ ਬਹੁਤ ਦੂਰ ਨਹੀਂ ਹੈ”
“ਅਸੀਂ ਆਪਣੇ ਬਾਇਓਟੈਕ ਸੈਕਟਰ ਅਤੇ ਭਾਰਤ ਦੇ ਬਾਇਓ ਪ੍ਰੋਫੈਸ਼ਨਲਸ ਲਈ ਉਹੀ ਸਨਮਾਨ ਅਤੇ ਸਾਖ ਦੇਖ ਰਹੇ ਹਾਂ ਜਿਵੇਂ ਕਿ ਅਸੀਂ ਪਿਛਲੇ ਦਹਾਕਿਆਂ ਵਿੱਚ ਆਪਣੇ ਆਈਟੀ ਪ੍ਰੋਫੈਸ਼ਨਲਸ ਲਈ ਦੇਖਿਆ ਹੈ”

“ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਭਾਰਤ ਦੇ ਵੱਖੋ-ਵੱਖਰੇ ਸੈਕਟਰਾਂ ਉੱਤੇ ਲਾਗੂ ਹੁੰਦਾ ਹੈ। ਹੁਣ ਸਾਰੇ ਸੈਕਟਰਾਂ ਨੂੰ 'ਸਰਕਾਰ ਦੀ ਪੂਰੀ' ਪਹੁੰਚ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ।
;
“ਅੱਜ ਲਗਭਗ 60 ਵੱਖੋ-ਵੱਖਰੇ ਉਦਯੋਗਾਂ ਵਿੱਚ 70 ਹਜ਼ਾਰ ਸਟਾਰਟ-ਅੱਪ ਰਜਿਸਟਰਡ ਹਨ। 5 ਹਜ਼ਾਰ ਤੋਂ ਵੱਧ ਸਟਾਰਟਅੱਪ ਬਾਇਓਟੈਕ ਨਾਲ ਜੁੜੇ ਹੋਏ ਹਨ”
“ਪਿਛਲੇ ਵਰ੍ਹੇ ਵਿੱਚ ਹੀ 1100 ਬਾਇਓਟੈਕ ਸਟਾਰਟਅੱਪ ਸਾਹਮਣੇ ਆਏ”

"ਸਬਕਾ ਪ੍ਰਯਾਸ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਹੋਏ, ਸਰਕਾਰ ਉਦਯੋਗ ਦੇ ਸਰਵਸ੍ਰੇਸ਼ਠ ਦਿਮਾਗਾਂ ਨੂੰ ਯੂਨੀਫਾਈਡ ਪਲੈਟਫਾਰਮਾਂ 'ਤੇ ਲਿਆ ਰਹੀ ਹੈ"
"ਬਾਇਓਟੈੱਕ ਸੈਕਟਰ ਸਭ ਤੋਂ ਵੱਧ ਮੰਗ ਸੰਚਾਲਿਤ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਪਿਛਲੇ ਵਰ੍ਹਿਆਂ ਵਿੱਚ ਈਜ਼ ਆਵੑ ਲਿਵਿੰਗ ਮੁਹਿੰਮਾਂ ਨੇ

ਕੇਂਦਰੀ ਮੰਤਰੀਮੰਡਲ ਦੇ ਮੇਰੇ ਸਾਰੇ ਸਹਿਯੋਗੀ, ਬਾਇਓਟੈੱਕ ਸੈਕਟਰ ਨਾਲ ਜੁੜੇ ਸਾਰੇ ਮਹਾਨੁਬਾਵ, ਦੇਸ਼-ਵਿਦੇਸ਼ ਤੋਂ ਆਏ ਅਤਿਥੀਗਣ, ਐਕਸਪਰਟਸ, ਨਿਵੇਸ਼ਕ, SMEs ਅਤੇ ਸਟਾਰਟਅਪਸ ਸਹਿਤ ਇੰਡਸਟ੍ਰੀ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ !

ਦੇਸ਼ ਦੀ ਪਹਿਲੀ Biotech Start-Up Expo ਇਸ ਆਯੋਜਨ ਦੇ ਲਈ, ਇਸ ਵਿੱਚ ਹਿੱਸਾ ਲੈਣ ਦੇ ਲਈ ਅਤੇ ਭਾਰਤ ਦੀ ਇਸ ਸ਼ਕਤੀ ਦਾ ਦੁਨੀਆ ਨਾਲ ਜਾਣ-ਪਹਿਚਾਣ ਕਰਵਾਉਣ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ Expo, ਭਾਰਤ ਦੇ ਬਾਇਓਟੈੱਕ ਸੈਕਟਰ ਦੀ Exponential ਗ੍ਰੋਥ ਦਾ ਪ੍ਰਤੀਬਿੰਬ ਹੈ। ਬੀਤੇ 8 ਸਾਲਾਂ ਵਿੱਚ ਭਾਰਤ ਦੀ ਬਾਇਓ-ਇਕੋਨੌਮੀ 8 ਗੁਣਾ ਵਧ ਗਈ ਹੈ। 10 ਅਰਬ ਡਾਲਰ ਤੋਂ 80 ਅਰਬ ਡਾਲਰ ਤੱਕ ਅਸੀਂ ਪਹੁੰਚ ਚੁੱਕੇ ਹਾਂ। ਭਾਰਤ, Biotech ਦੇ Global Ecosystem ਵਿੱਚ Top-10 ਦੇਸ਼ਾਂ ਦੀ ਲੀਗ ਵਿੱਚ ਪਹੁੰਚਣ ਤੋਂ ਵੀ ਜ਼ਿਆਦਾ ਦੂਰ ਨਹੀਂ ਹੈ। ਨਵੇਂ ਭਾਰਤ ਦੀ ਇਸ ਨਵੀਂ ਛਲਾਂਗ ਵਿੱਚ Biotechnology Industry Research Assistance Council ਯਾਨੀ ‘BIRAC’ ਦੀ ਵੱਡੀ ਭੂਮਿਕਾ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਬਾਰਤ ਵਿੱਚ Bio-economy ਦਾ, ਰਿਸਰਚ ਅਤੇ ਇਨੋਵੇਸ਼ਨ ਦਾ ਜੋ ਬੇਮਿਸਾਲ ਵਿਸਤਾਰ ਹੋਇਆ ਹੈ, ਉਸ ਵਿੱਚ ‘BIRAC’ ਦਾ ਅਹਿਮ contribution ਰਿਹਾ ਹੈ। ਮੈਂ ਆਪ ਸਭ ਨੂੰ ‘BIRAC’ ਦੇ 10 ਵਰ੍ਹੇ ਦੀ ਸਫਲ ਯਾਤਰਾ ਦੇ ਲਈ ਇਸ ਮਹੱਤਵਪੂਰਨ ਪੜਾਅ ‘ਤੇ ਅਨੇਕ-ਅਨੇਕ ਵਧਾਈ ਦਿੰਦਾ ਹਾਂ।

ਇੱਥੇ ਜੋ exhibition ਲਗੀ ਹੈ, ਉਸ ਵਿੱਚ ਭਾਰਤ ਦੇ ਯੁਵਾ ਟੈਲੇਂਟ, ਭਾਰਤ ਦੇ ਬਾਇਓਟੈੱਕ ਸਟਾਰਟਅਪਸ, ਇਨ੍ਹਾਂ ਦਾ ਸਮਰੱਥ ਅਤੇ ਬਾਇਓਟੈੱਕ ਸੈਕਟਰ ਦੇ ਲਈ ਭਵਿੱਖ ਦਾ ਰੋਡਮੈਪ, ਬਹੁਤ ਬਖੂਬੀ, ਸੁੰਦਰਤਾਪੂਰਵਕ ਇੱਥੇ ਪੇਸ਼ ਕੀਤਾ ਗਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਭਾਰਤ, ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਅਗਲੇ 25 ਵਰ੍ਹਿਆਂ ਦੇ ਲਈ ਨਵੇਂ ਲਕਸ਼ ਤੈਅ ਕਰ ਰਿਹਾ ਹੈ, ਤਦ ਬਾਇਓਟੈੱਕ ਸੈਕਟਰ, ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਦੇ ਲਈ ਬਹੁਤ ਮਹੱਤਵਪੂਰਨ ਹੈ। Exhibition ਵਿੱਚ show-case ਕੀਤੇ ਗਏ Biotech Startups ਅਤੇ Biotech Investors ਅਤੇ Incubation centers, ਨਵੇਂ ਭਾਰਤ ਦੀ Aspirations ਦੇ ਨਾਲ ਚਲ ਰਹੇ ਹਨ। ਅੱਜ ਇੱਥੇ ਜੋ ਥੋੜੀ ਦੇਰ ਪਹਿਲਾ e-portal ਲਾਂਚ ਕੀਤਾ ਗਿਆ ਹੈ, ਉਸ ਵਿੱਚ ਸਾਢੇ ਸੱਤ ਸੌ Biotech Product Listed ਹਨ। ਇਹ ਭਾਰਤ ਦੀ Bio-economy ਦੇ ਸਮਰੱਥ ਅਤੇ ਉਸ ਦੇ ਵਿਸਤਾਰ ਨੂੰ ਵੀ ਅਤੇ ਉਸ ਦੀ ਵਿਵਿਧਤਾ ਨੂੰ ਦਿਖਾਉਂਦਾ ਹੈ।

ਸਾਥੀਓ,

ਇਸ ਹਾਲ ਵਿੱਚ ਬਾਇਓਟੈੱਕ ਸੈਕਟਰ ਨਾਲ ਜੁੜਿਆ ਕਰੀਬ-ਕਰੀਬ ਹਰ ਸੈਕਟਰ ਮੌਜੂਦ ਹੈ। ਸਾਡੇ ਨਾਲ ਵੱਡੀ ਸੰਖਿਆ ਵਿੱਚ ਔਨਲਾਈਨ ਵੀ ਬਾਇਓਟੈੱਕ ਪ੍ਰੋਫੈਸ਼ਨਲਸ ਜੁੜੇ ਹੋਏ ਹਨ। ਆਉਣ ਵਾਲੇ 2 ਦਿਨਾਂ ਵਿੱਚ ਤੁਸੀਂ ਇਸ expo ਵਿੱਚ biotech sector ਦੇ ਸਾਹਮਣੇ ਅਵਸਰਾਂ ਅਤੇ ਚੁਣੌਤੀਆਂ ‘ਤੇ ਚਰਚਾ ਕਰਨ ਵਾਲੇ ਹਾਂ। ਬੀਤੇ ਦਹਾਕਿਆਂ ਵਿੱਚ ਅਸੀਂ ਦੁਨੀਆ ਵਿੱਚ ਆਪਣੇ ਡਾਕਟਰਾਂ, ਹੈਲਥ ਪ੍ਰੋਫੈਸ਼ਨਲਸ ਦੀ Reputation ਨੂੰ ਵਧਦੇ ਹੋਏ ਦੇਖਿਆ ਹੈ। ਦੁਨੀਆ ਵਿੱਚ ਸਾਡੇ IT professionals ਦੀ ਸਕਿਲ ਅਤੇ ਇਨੋਵੇਸ਼ਨ ਨੂੰ ਲੈ ਕੇ Trust ਦਾ ਜੋ ਮਾਹੌਲ ਹੈ, ਉਹ ਇੱਕ ਨਵੀਂ ਉਚਾਈ ‘ਤੇ ਪਹੁੰਚਿਆ ਹੈ। ਇਹੀ Trust, ਇਹੀ Reputation, ਇਸ ਦਹਾਕੇ ਵਿੱਚ ਭਾਰਤ ਦੇ Biotech sector, ਭਾਰਤ ਦੇ ਬਾਇਓਪ੍ਰੋਫੈਸ਼ਨਲਸ ਦੇ ਲਈ ਹੁੰਦੇ ਹੋਏ ਅਸੀਂ ਦੇਖ ਰਹੇ ਹਾਂ। ਇਹ ਮੇਰਾ ਤੁਹਾਡੇ ‘ਤੇ ਵਿਸ਼ਵਾਸ ਹੈ, ਭਾਰਤ ਦੇ ਬਾਇਓਟੈੱਕ ਸੈਕਟਰ ‘ਤੇ ਵਿਸ਼ਵਾਸ ਹੈ। ਇਹ ਵਿਸ਼ਵਾਸ ਕਿਉਂ ਹੈ, ਇਸ ਦੀ ਵਜ੍ਹਾ ‘ਤੇ ਵੀ ਮੈਂ ਵਿਸਤਾਰ ਨਾਲ ਗੱਲ ਕਰਨਾ ਚਾਵਾਂਗਾ।

ਸਾਥੀਓ,

ਅੱਜ ਅਗਰ ਭਾਰਤ ਨੂੰ biotech ਦੇ ਖੇਤਰ ਵਿੱਚ ਅਵਸਰਾਂ ਦੀ ਭੂਮੀ ਮੰਨਿਆ ਜਾ ਰਿਹਾ ਹੈ, ਤਾਂ ਉਸ ਦੇ ਅਨੇਕ ਕਾਰਨਾਂ ਵਿੱਚ ਪੰਜ ਵੱਡੇ ਕਾਰਨ ਮੈਂ ਦੇਖਦਾ ਹਾਂ। ਪਹਿਲਾ- Diverse Population, Diverse Climatic Zones, ਦੂਸਰਾ- ਭਾਰਤ ਦਾ ਟੈਲੇਂਟੇਡ Human Capital Pool, ਤੀਸਰਾ- ਭਾਰਤ ਵਿੱਚ Ease of Doing Business ਦੇ ਲਈ ਵਧ ਰਹੇ ਪ੍ਰਯਾਸ ਚੌਥਾ- ਭਾਰਤ ਵਿੱਚ ਲਗਾਤਾਰ ਵਧ ਰਹੀ Bio-Products ਦੀ ਡਿਮਾਂਡ ਅਤੇ ਪੰਜਵਾ- ਭਾਰਤ ਦੇ ਬਾਇਓਟੈੱਕ ਸੈਕਟਰ ਯਾਨੀ ਤੁਹਾਡੀਆਂ ਸਫਲਤਾਵਾਂ ਦਾ Track Record. ਇਹੋ ਪੰਜ Factors ਮਿਲ ਕੇ ਭਾਰਤ ਦੀ ਸ਼ਕਤੀ ਨੂੰ ਕਈ ਗੁਣਾ ਵਧਾ ਦਿੰਦੇ ਹਨ।

ਸਾਥੀਓ,

ਬੀਤੇ 8 ਸਾਲ ਵਿੱਚ ਸਰਕਾਰ ਨੇ ਦੇਸ਼ ਦੀ ਇਸ ਤਾਕਤ ਨੂੰ ਵਧਾਉਣ ਦੇ ਲਈ ਨਿਰੰਤਰ ਕੰਮ ਕੀਤਾ ਹੈ। ਅਸੀਂ Holistic ਅਤੇ Whole of Government Approach ‘ਤੇ ਜ਼ੋਰ ਦਿੱਤਾ ਹੈ। ਜਦੋਂ ਮੈਂ ਕਹਿੰਦਾ ਹਾਂ, ਸਬਕਾ ਸਾਥ-ਸਬਕਾ ਵਿਕਾਸ, ਤਾਂ ਇਹ ਭਾਰਤ ਦੇ ਅਲੱਗ-ਅਲੱਗ ਸੈਕਟਰਸ ‘ਤੇ ਵੀ ਲਾਗੂ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਇਹ ਸੋਚ ਹਾਵੀ ਹੋ ਗਈ ਸੀ ਕਿ ਕੁਝ ਹੀ ਸੈਕਟਰਸ ਨੂੰ ਮਜ਼ਬੂਤ ਕੀਤਾ ਜਾਂਦਾ ਸੀ, ਬਾਕੀ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਜਾਂਦਾ ਸੀ। ਅਸੀਂ ਇਸ ਸੋਚ ਨੂੰ ਬਦਲ ਦਿੱਤਾ ਹੈ, ਇਸ ਅਪ੍ਰੋਚ ਨੂੰ ਬਦਲ ਦਿੱਤਾ ਹੈ। ਅੱਜ ਦੇ ਨਵੇਂ ਭਾਰਤ ਵਿੱਚ ਹਰ ਸੈਕਟਰ ਦੇ ਵਿਕਾਸ ਨਾਲ ਹੀ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ। ਇਸ ਲਈ ਹਰ ਸੈਕਟਰ ਦਾ ਸਾਥ, ਹਰ ਸੈਕਟਰ ਦਾ ਵਿਕਾਸ, ਇਹ ਅੱਜ ਦੇਸ਼ ਦੀ ਜ਼ਰੂਰਤ ਹੈ। ਇਸ ਲਈ, ਅਸੀਂ ਹਰ ਉਸ ਰਸਤੇ ਨੂੰ Explore ਕਰ ਰਹੇ ਹਾਂ ਜੋ ਸਾਡੀ Growth ਨੂੰ momentum ਦੇ ਸਕਦਾ ਹੈ। ਸੋਚ ਅਤੇ ਅਪ੍ਰੋਚ ਵਿੱਚ ਇਹ ਜੋ ਮਹੱਤਵਪੂਰਨ ਬਦਲਾਵ ਆਇਆ ਹੈ ਉਹ ਦੇਸ਼ ਨੂੰ ਨਤੀਜੇ ਵੀ ਦੇ ਰਿਹਾ ਹੈ। ਅਸੀਂ ਆਪਣੇ ਮਜ਼ਬੂਤ ਸਰਵਿਸ ਸੈਕਟਰ ‘ਤੇ ਫੋਕਸ ਕੀਤਾ ਤਾਂ, Service Export ਵਿੱਚ 250 ਬਿਲੀਅਨ ਡਾਲਰ ਦਾ ਰਿਕਾਰਡ ਬਣਾਇਆ। ਅਸੀਂ Goods Exports ‘ਤੇ ਫੋਕਸ ਕੀਤਾ ਤਾਂ 420 ਬਿਲੀਅਨ ਡਾਲਰ ਦੇ Products ਦੇ Export ਦਾ ਵੀ ਰਿਕਾਰਡ ਬਣਾ ਦਿੱਤਾ। ਇਨ੍ਹਾਂ ਸਭ ਦੇ ਨਾਲ ਹੀ, ਸਾਡੇ ਪ੍ਰਯਤਨ, ਹੋਰ ਸੈਕਟਰਸ ਦੇ ਲਈ ਓਨੇ ਹੀ ਗੰਭੀਰਤਾ ਨਾਲ ਚਲ ਰਹੇ ਹਨ। ਇਸ ਲਈ ਹੀ ਅਸੀਂ ਅਗਰ Textiles ਦੇ ਸੈਕਟਰ ਵਿੱਚ PLI ਸਕੀਮ ਨੂੰ ਲਾਗੂ ਕਰਦੇ ਹਾਂ, ਤਾਂ Drones, Semi-conductors ਅਤੇ High-Efficiency Solar PV Modules ਇਸ ਦੇ ਲਈ ਵੀ ਇਸ ਸਕੀਮ ਨੂੰ ਅੱਗੇ ਵਧਾਉਂਦੇ ਹਾਂ। ਬਾਇਓਟੈੱਕ ਸੈਕਟਰ ਦੇ ਵਿਕਾਸ ਦੇ ਲਈ ਵੀ ਭਾਰਤ ਅੱਜ ਜਿੰਨੇ ਕਦਮ ਉਠਾ ਰਿਹਾ ਹੈ, ਉਹ ਬੇਮਿਸਾਲ ਹੈ।

ਸਾਥੀਓ,

ਸਰਕਾਰ ਦੇ ਪ੍ਰਯਤਨਾਂ ਦਾ ਤੁਸੀਂ ਸਾਡੇ ਸਟਾਰਟਅਪ ਈਕੋਸਿਸਟਮ ਵਿੱਚ ਭਲੀਭਾਂਤੀ ਉਨ੍ਹਾਂ ਗੱਲਾਂ ਨੂੰ ਬਹੁਤ ਵਿਸਤਾਰ ਨਾਲ ਦੇਖ ਸਕਦੇ ਹੋ। ਬੀਤੇ 8 ਵਰ੍ਹਿਆਂ ਵਿੱਚ ਸਾਡੇ ਦੇਸ਼ ਵਿੱਚ ਸਟਾਰਟਅਪਸ ਦੀ ਸੰਖਿਆ, ਕੁਝ ਸੌ ਤੋਂ ਵਧ ਕੇ 70 ਹਜ਼ਾਰ ਤੱਕ ਪਹੁੰਚ ਗਈ ਹੈ। ਇਹ 70 ਹਜ਼ਾਰ ਸਟਾਰਟ-ਅਪਸ ਲਗਭਗ 60 ਅਲੱਗ-ਅਲੱਗ ਇੰਡਸਟ੍ਰੀਜ਼ ਵਿੱਚ ਬਣੇ ਹਨ। ਇਸ ਵਿੱਚ ਵੀ 5 ਹਜ਼ਾਰ ਤੋਂ ਵੱਧ ਸਟਾਰਟ ਅਪਸ, ਬਾਇਓਟੈੱਕ ਨਾਲ ਜੁੜੇ ਹਨ। ਯਾਨੀ ਭਾਰਤ ਵਿੱਚ ਹਰ 14ਵਾਂ ਸਟਾਰਟ-ਅਪ ਬਾਇਓਟੈਕਨੋਲੋਜੀ ਸੈਕਟਰ ਵਿੱਚ ਬਣ ਰਿਹਾ ਹੈ। ਇਨ੍ਹਾਂ ਵਿੱਚ ਵੀ 11 ਸੌ ਤੋਂ ਅਧਿਕ ਤਾਂ ਪਿਛਲੇ ਸਾਲ ਹੀ ਜੁੜੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਦਾ ਕਿੰਨਾ ਵੱਡਾ ਟੈਲੇਂਟ ਤੇਜ਼ੀ ਨਾਲ ਬਾਇਓਟੈੱਕ ਸੈਕਟਰ ਦੀ ਤਰਫ ਵਧ ਰਿਹਾ ਹੈ।

ਸਾਥੀਓ,

ਬੀਤੇ ਸਾਲਾਂ ਵਿੱਚ ਅਸੀਂ ਅਟਲ ਇਨੋਵੇਸ਼ਨ ਮਿਸ਼ਨ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਜੋ ਵੀ ਕਦਮ ਉਠਾਏ ਹਨ, ਉਨ੍ਹਾਂ ਦਾ ਵੀ ਲਾਭ ਬਾਇਓਟੈੱਕ ਸੈਕਟਰ ਨੂੰ ਮਿਲਿਆ ਹੈ। ਸਟਾਰਟ ਅਪ ਇੰਡੀਆ ਦੀ ਸ਼ੁਰੂਆਤ ਦੇ ਬਾਅਦ ਸਾਡੇ ਬਾਇਓਟੈੱਕ ਸਟਾਰਟ ਅਪਸ ਵਿੱਚ ਨਿਵੇਸ਼ ਕਰਨ ਵਾਲਿਆਂ ਦੀ ਸੰਖਿਆ ਵਿੱਚ 9 ਗੁਣਾ ਵਾਧਾ ਹੋਇਆ ਹੈ। ਬਾਇਓਟੈੱਕ Incubators ਦੀ ਸੰਖਿਆ ਅਤੇ ਟੋਟਲ ਫੰਡਿੰਗ ਵਿੱਚ ਵੀ ਲਗਭਗ 7 ਗੁਣਾ ਵਾਧਾ ਹੋਇਆ ਹੈ। 2014 ਵਿੱਚ ਸਾਡੇ ਦੇਸ਼ ਵਿੱਚ ਜਿੱਥੇ ਸਿਰਫ 6 bio-incubators ਸਨ, ਉੱਥੇ ਹੀ ਅੱਜ ਇਨ੍ਹਾਂ ਦੀ ਸੰਖਾ ਵਧ ਕੇ 75 ਹੋ ਗਈ ਹੈ। 8 ਸਾਲ ਪਹਿਲਾਂ ਸਾਡੇ ਦੇਸ਼ ਵਿੱਚ 10 ਬਾਇਓਟੈੱਕ ਪ੍ਰੋਡਕਟਸ ਸਨ। ਅੱਜ ਇਨ੍ਹਾਂ ਦੀ ਸੰਖਿਆ 700 ਤੋਂ ਵੱਧ ਹੋ ਗਈ ਹੈ। ਭਾਰਤ ਜੋ ਆਪਣੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਵਿੱਚ ਬੇਮਿਸਾਲ Invest ਕਰ ਰਿਹਾ ਹੈ, ਉਸ ਦਾ ਲਾਭ ਵੀ ਬਾਇਓਟੈਕਨੋਲੋਜੀ ਸੈਕਟਰ ਨੂੰ ਹੋ ਰਿਹਾ ਹੈ।

ਸਾਥੀਓ,

ਸਾਡੇ ਨੌਜਵਾਨਾਂ ਵਿੱਚ ਇਹ ਨਵਾਂ ਜੋਸ਼, ਇਹ ਨਵਾਂ ਉਤਸਾਹ, ਆਉਣ ਦੀ ਇੱਕ ਹੋਰ ਵੱਡੀ ਵਜ੍ਹਾ ਹੈ। ਇਹ Positivity ਇਸ ਲਈ ਹੈ, ਕਿਉਂਕਿ ਦੇਸ਼ ਵਿੱਚ ਹੁਣ Innovation ਦਾ, R&D ਦਾ ਇੱਕ ਆਧੁਨਿਕ Support System ਉਨ੍ਹਾਂ ਨੂੰ ਉਪਲਬਧ ਹੋ ਰਿਹਾ ਹੈ। ਦੇਸ਼ ਵਿੱਚ Policy ਤੋਂ ਲੈ ਕੇ Infrastructure ਤੱਕ, ਇਸ ਦੇ ਲਈ ਹਰ ਜ਼ਰੂਰੀ reforms ਕੀਤੇ ਜਾ ਰਹੇ ਹਨ। ਸਰਕਾਰ ਹੀ ਸਭ ਕੁਝ ਜਾਣਦੀ ਹੈ, ਸਰਕਾਰ ਹੀ ਇਕੱਲੇ ਸਭ ਕੁਝ ਕਰੇਗੀ, ਇਸ ਕਾਰਜ-ਸੰਸਕ੍ਰਿਤੀ ਨੂੰ ਪਿੱਛੇ ਛੱਡ ਕੇ ਹੁਣ ਦੇਸ਼ ‘ਸਬਕਾ ਪ੍ਰਯਾਸ’ ਦੀ ਭਾਵਨਾ ਤੋਂ ਅੱਗੇ ਵਧ ਰਿਹਾ ਹੈ। ਇਸ ਲਈ ਭਾਰਤ ਵਿੱਚ ਅੱਜ ਅਨੇਕ ਨਵੇਂ interface ਤਿਆਰ ਕੀਤੇ ਜਾ ਰਹੇ ਹਨ, BIRAC ਜਿਹੇ ਪਲੈਟਫਾਰਮਸ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। Start-ups ਦੇ ਲਈ Startup India ਅਭਿਯਾਨ ਹੋਵੇ, Space sector ਦੇ ਲਈ IN-SPACE ਹੋਵੇ, Defence start-ups ਦੇ ਲਈ iDEX ਹੋਵੇ, Semi-conductors ਦੇ ਲਈ Indian Semi-conductor Mission ਹੋਵੇ, ਨੌਜਵਾਨਾਂ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ Smart India Hackathon ਹੋਵੇ, ਇਹ Biotech Start-Up Expo ਹੋਵੇ, ਸਭ ਦੇ ਪ੍ਰਯਾਸ ਦੀ ਭਾਵਨਾ ਨੂੰ ਵਧਾਉਂਦੇ ਹੋਏ ਨਵੇਂ ਸੰਸਥਾਨਾਂ ਦੇ ਮਾਧਿਅਮ ਨਾਲ ਸਰਕਾਰ ਇੰਡਸਟ੍ਰੀ ਦੇ Best Minds ਨੂੰ ਇਕੱਠੇ, ਇੱਕ ਪਲੈਟਫਾਰਮ ‘ਤੇ ਲਿਆ ਰਹੀ ਹੈ। ਇਸ ਦਾ ਦੇਸ਼ ਨੂੰ ਇੱਕ ਹੋਰ ਵੱਡਾ ਫਾਇਦਾ ਹੋ ਰਿਹਾ ਹੈ। Research ਅਤੇ Academia ਨਾਲ ਦੇਸ਼ ਨੂੰ ਨਵੇਂ break throughs ਮਿਲਦੇ ਹਨ, ਜੋ Real World View ਹੁੰਦਾ ਹੈ ਉਸ ਵਿੱਚ Industry ਸਹਾਇਤਾ ਕਰਦੀ ਹੈ, ਅਤੇ ਸਰਕਾਰ ਜ਼ਰੂਰੀ Policy Environment ਅਤੇ ਜ਼ਰੂਰੀ ਇਨਫ੍ਰਾਸਟ੍ਰਕਚਰ ਉਪਲਬਧ ਕਰਵਾਉਂਦੀ ਹੈ।

ਸਾਥੀਓ,

ਅਸੀਂ ਕੋਵਿਡ ਦੇ ਪੂਰੇ ਕਾਲਖੰਡ ਵਿੱਚ ਦੇਖਿਆ ਹੈ ਕਿ ਜਦੋਂ ਇਹ ਤਿੰਨੋਂ ਮਿਲ ਕੇ ਕੰਮ ਕਰਦੇ ਹਨ ਤਾਂ ਕਿਵੇਂ ਘੱਟ ਸਮੇਂ ਵਿੱਚ ਅਪ੍ਰਤਯਾਸ਼ਿਤ ਪਰਿਣਾਮ ਆਉਂਦੇ ਹਨ। ਜ਼ਰੂਰੀ ਮੈਡੀਕਲ ਡਿਵਾਈਸ, ਮੈਡੀਕਲ ਇੰਫ੍ਰਾ ਤੋਂ ਲੈ ਕੇ ਵੈਕਸੀਨ ਰਿਸਰਚ, ਮੈਨੂਫੈਕਚਰਿੰਗਗ ਅਤੇ ਵੈਕਸੀਨੇਸ਼ਨ ਤੱਕ, ਭਾਰਤ ਨੇ ਉਹ ਕਰ ਦਿਖਾਇਆ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਤਦ ਦੇਸ਼ ਵਿੱਚ ਭਾਂਤੀ-ਭਾਂਤੀ ਦੇ ਸਵਾਲ ਉਠ ਰਹੇ ਸਨ। ਟੈਸਟਿੰਗ ਲੈਬਸ ਨਹੀਂ ਹੈ ਤਾਂ ਜਾਂਚ ਕਿਵੇਂ ਹੋਵੇਗੀ? ਅਲੱਗ-ਅਲੱਗ ਡਿਪਾਰਟਮੈੰਟਸ ਅਤੇ ਪ੍ਰਾਈਵੇਟ ਸੈਕਟਰ ਦਰਮਿਆਨ coordination ਕਿਵੇਂ ਹੋਵੇਗੀ? ਭਾਰਤ ਨੂੰ ਕਦੋਂ ਵੈਕਸੀਨ ਮਿਲੇਗੀ? ਵੈਕਸੀਨ ਮਿਲ ਵੀ ਗਈ ਤਾਂ ਇੰਨੇ ਵੱਡੇ ਦੇਸ਼ ਵਿੱਚ ਸਭ ਤੋਂ ਵੈਕਸੀਨ ਲਗਾਉਣ ਵਿੱਚ ਕਿੰਨੇ ਸਾਲ ਲਗ ਜਾਣਗੇ? ਅਜਿਹੇ ਅਨੇਕ ਸਵਾਲ ਸਾਡੇ ਸਾਹਮਣੇ ਬਾਰ-ਬਾਰ ਆਏ। ਲੇਕਿਨ ਅੱਜ ਸਭ ਦੇ ਪ੍ਰਯਤਨ ਦੀ ਤਾਕਤ ਨਾਲ ਭਾਰਤ ਨੇ ਸਾਰੀਆਂ ਆਸ਼ੰਕਾਵਾਂ ਦਾ ਉੱਤਰ ਦੇ ਦਿੱਤਾ ਹੈ। ਅਸੀਂ ਲਗਭਗ 200 ਕਰੋੜ ਵੈਕਸੀਨ ਡੋਜ਼ ਦੇਸ਼ਵਾਸੀਆਂ ਨੂੰ ਲਗਾ ਚੁੱਕੇ ਹਾਂ। ਬਾਇਓਟੈੱਕ ਤੋਂ ਲੈ ਕੇ ਤਮਾਮ ਦੂਸਰੇ ਸੈਕਟਰਸ ਦਾ ਤਾਲਮੇਲ, ਸਰਕਾਰ, ਇੰਡਸਟ੍ਰੀ ਅਤੇ ਏਕੇਡਮੀਆ ਦਾ ਤਾਲਮੇਲ, ਭਾਰਤ ਨੂੰ ਵੱਡੇ ਸੰਕਟ ਤੋਂ ਬਾਹਰ ਕੱਢ ਲਾਇਆ ਹੈ।

ਸਾਥੀਓ,

 ਬਾਇਓਟੈੱਕ ਸੈਕਟਰ ਸਭ ਤੋਂ ਅਧਿਕ Demand Driven Sectors ਵਿੱਚੋਂ ਇੱਕ ਹੈ। ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ Ease of Living ਦੇ ਲਈ ਜੋ ਅਭਿਯਾਨ ਚਲੇ ਹਨ, ਉਨ੍ਹਾਂ ਨੇ ਬਾਇਓਟੈੱਕ ਸੈਕਟਰ ਦੇ ਲਈ ਨਵੀਆਂ ਸੰਭਾਵਨਾਵਾਂ ਬਣਾ ਦਿੱਤੀਆਂ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪਿੰਡ ਅਤੇ ਗਰੀਬ ਦੇ ਲਈ ਜਿਸ ਪ੍ਰਕਾਰ ਇਲਾਜ ਨੂੰ ਸਸਤਾ ਅਤੇ ਸੁਲਭ ਕੀਤਾ ਗਿਆ ਹੈ, ਇਸ ਨਾਲ ਹੈਲਥਕੇਅਰ ਸੈਕਟਰ ਦੀ ਡਿਮਾਂਡ ਬਹੁਤ ਵਧ ਰਹੀ ਹੈ। ਬਾਇਓ-ਫਾਰਮਾ ਦੇ ਲਈ ਵੀ ਨਵੇਂ ਅਵਸਰ ਬਣੇ ਹਨ। ਇਨ੍ਹਾਂ ਅਵਸਰਾਂ ਨੂੰ ਅਸੀਂ ਟੈਲੀਮੈਡੀਸਨ, ਡਿਜੀਟਲ ਹੈਲਥ ਆਈਡੀ ਅਤੇ ਡ੍ਰੋਨ ਟੈਕਨੋਲੋਜੀ ਦੇ ਮਾਧਿਅਮ ਨਾਲ ਹੋਰ ਵਿਆਪਕ ਬਣਾ ਰਹੇ ਹਨ। ਆਉਣ ਵਾਲੇ ਸਾਲਾਂ ਵਿੱਚ ਬਾਇਓਟੈੱਕ ਦੇ ਲਈ ਦੇਸ਼ ਵਿੱਚ ਬਹੁਤ ਵੱਡਾ ਕੰਜ਼ਿਊਮਰ ਬੇਸ ਤਿਆਰ ਹੋਣ ਵਾਲਾ ਹੈ।

ਸਾਥੀਓ,

ਫਾਰਮਾ ਦੇ ਨਾਲ ਹੀ Agriculture ਅਤੇ Energy ਸੈਕਟਰ ਵਿੱਚ ਭਾਰਤ ਜੋ ਵੱਡੇ ਪਰਿਵਰਤਨ ਲਿਆ ਰਿਹਾ ਹੈ, ਉਹ ਵੀ ਬਾਇਓਟੈੱਕ ਸੈਕਟਰ ਦੇ ਲਈ ਨਵੀਂ ਉਮੀਦ ਜਗਾ ਰਹੀ ਹੈ। ਕੈਮੀਕਲ ਫ੍ਰੀ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਵਿੱਚ ਅੱਜ Biofertilizers ਅਤੇ Organic fertilizers ਨੂੰ ਬੇਮਿਸਾਲ ਪ੍ਰੋਤਸਾਹਨ ਮਿਲ ਰਿਹਾ ਹੈ। ਖੇਤੀ ‘ਤੇ Climate Change ਦੇ ਅਸਰ ਨੂੰ ਘੱਟ ਕਰਨ ਦੇ ਲਈ, ਕੁਪੋਸ਼ਣ ਨੂੰ ਦੂਰ ਕਰਨ ਦੇ ਲਈ Bio-Fortifies Seeds ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਬਾਇਓਫਿਊਲ ਦੇ ਖੇਤਰ ਵਿੱਚ ਜੋ ਡਿਮਾਂਡ ਵਧ ਰਹੀ ਹੈ, ਜੋ R&D ਇਨਫ੍ਰਾਸਟ੍ਰਕਚਰ ਦਾ ਵਿਸਤਾਰ ਹੋ ਰਿਹਾ ਹੈ, ਉਹ ਬਾਇਓਟੈੱਕ ਨਾਲ ਜੁੜੇ SMEs ਦੇ ਲਈ, ਸਟਾਰਟ ਅਪਸ ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਹਾਲ ਵਿੱਚ ਹੀ ਅਸੀਂ ਪੈਟ੍ਰੋਲ ਵਿੱਚ ਇਥੇਨੌਲ ਦੀ 10 ਪ੍ਰਤੀਸ਼ਤ ਬਲੈਂਡਿੰਗ ਦਾ ਟਾਰਗੇਟ ਹਾਸਲ ਕਰ ਲਿਆ। ਭਾਰਤ ਨੇ ਪੈਟ੍ਰੋਲ ਵਿੱਚ 20 ਪ੍ਰਤੀਸ਼ਤ ਇਥੇਨੌਲ ਬਲੈਂਡਿੰਗ ਦਾ ਟਾਰਗੇਟ ਵੀ 2030 ਤੋਂ 5 ਸਾਲ ਘੱਟ ਕਰਕੇ ਹੁਣ ਇਸ ਨੂੰ 2025 ਕਰ ਲਿਆ ਹੈ। ਇਹ ਸਾਰੇ ਪ੍ਰਯਤਨ, ਬਾਇਓਟੈੱਕ ਦੇ ਖੇਤਰ ਵਿੱਚ ਰੋਜ਼ਗਾਰ ਦੇ ਵੀ ਨਵੇਂ ਅਵਸਰ ਬਣਾਉਣਗੇ, ਬਾਇਓਟੈੱਕ ਪ੍ਰੋਫੈਸ਼ਨਲਸ ਦੇ ਲਈ ਨਵੇਂ ਮੌਕੇ ਬਣਾਉਣਗੇ। ਸਰਕਾਰ ਨੇ ਹੁਣੇ ਹਾਲ ਵਿੱਚ ਜੋ ਲਾਭਾਰਥੀਆਂ ਦੇ ਸੈਚੁਰੇਸ਼ਨ, ਗਰੀਬ ਦੇ ਸ਼ਤ-ਪ੍ਰਤੀਸ਼ਤ ਸਸ਼ਕਤੀਕਰਣ ਦਾ ਅਭਿਯਾਨ ਸ਼ੁਰੂ ਕੀਤਾ ਹੈ, ਉਹ ਵੀ ਬਾਇਓਟੈੱਕ ਸੈਕਟਰ ਨੂੰ ਨਵੀਂ ਤਾਕਤ ਦੇ ਸਕਦਾ ਹੈ।

ਯਾਨੀ ਬਾਇਓਟੈੱਕ ਸੈਕਟਰ ਦੀ ਗ੍ਰੋਥ ਦੇ ਲਈ ਅਵਸਰ ਹੀ ਅਵਸਰ ਹਨ। ਭਾਰਤ ਦੀ Generic ਦਵਾਈਆਂ, ਭਾਰਤ ਦੀ ਵੈਕਸੀਨਸ ਨੇ ਜੋ Trust ਦੁਨੀਆ ਵਿੱਚ ਬਣਾਇਆ ਹੈ, ਜਿੰਨੇ ਵੱਡੇ ਲੇਵਲ ‘ਤੇ ਅਸੀਂ ਕੰਮ ਕਰ ਸਕਦੇ ਹਨ, ਉਹ ਬਾਇਓਟੈੱਕ ਸੈਕਟਰ ਦੇ ਲਈ ਇੱਕ ਹੋਰ ਵੱਡਾ advantage ਹੈ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ 2 ਦਿਨਾਂ ਵਿੱਚ ਤੁਸੀਂ ਬਾਇਓਟੈੱਕ ਸੈਕਟਰ ਨਾਲ ਜੁੜੀ ਹਰ ਸੰਭਾਵਨਾ ‘ਤੇ ਵਿਸਤਾਰ ਨਾਲ ਚਰਚਾ ਕਰਨਗੇ। ਹੁਣੇ ‘BIRAC’ ਨੇ ਆਪਣੇ 10 ਸਾਲ ਪੂਰੇ ਕੀਤੇ ਹਨ। ਮੇਰੀ ਇਹ ਵੀ ਤਾਕੀਦ ਹੈ ਕਿ ਜਦੋਂ BIRAC ਆਪਣੇ 25 ਸਾਲ ਪੂਰੇ ਕਰੇਗਾ, ਤਾਂ ਬਾਇਓਟੈੱਕ ਸੈਕਟਰ ਕਿਸ ਉਚਾਈ ‘ਤੇ ਹੋਵੇਗਾ, ਉਸ ਦੇ ਲਈ ਆਪਣੇ ਲਕਸ਼ਾਂ ਅਤੇ Actionable Points ‘ਤੇ ਹੁਣ ਤੋਂ ਕੰਮ ਕਰਨਾ ਚਾਹੀਦਾ ਹੈ। ਇਸ ਸ਼ਾਨਦਾਰ ਆਯੋਜਨ ਦੇ ਲਈ ਦੇਸ਼ ਦੀ ਯੁਵਾ ਪੀੜ੍ਹੀਆਂ ਨੂੰ ਇਸ ਖੇਤਰ ਵਿੱਚ ਆਕਰਸ਼ਿਤ ਕਰਨ ਦੇ ਲਈ ਅਤੇ ਦੇਸ਼ ਦੇ ਕੌਸ਼ਲ ਨੂੰ ਦੁਨੀਆ ਦੇ ਸਾਹਮਣੇ ਪੂਰੇ ਸਮਰੱਥ ਦੇ ਨਾਲ ਪੇਸ਼ ਕਰਨ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ !

ਬਹੁਤ-ਬਹੁਤ ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.