ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੁਰੁਸ਼ੋਤਮ ਰੁਪਾਲਾ ਜੀ, ਹੋਰ ਮੰਤਰੀਗਣ, ਸਾਂਸਦਗਣ, ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੇ ਪ੍ਰਧਾਨ ਪੀ. ਬ੍ਰਜਾਲੇ ਜੀ, IDF ਦੀ DG ਕੈਰੋਲਿਨ ਏਮੰਡ ਜੀ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਮੈਨੂੰ ਖੁਸ਼ੀ ਹੈ ਕਿ ਅੱਜ ਡੇਅਰੀ ਸੈਕਟਰ ਦੇ ਦੁਨੀਆ ਭਰ ਦੇ ਐਕਸਪਰਟਸ ਅਤੇ innovators ਭਾਰਤ ਵਿੱਚ ਇਕਜੁੱਟ ਹੋਏ ਹਨ। ਮੈਂ World Dairy Summit ਵਿੱਚ ਅਲੱਗ-ਅਲੱਗ ਦੇਸ਼ਾਂ ਤੋਂ ਆਏ ਹੋਏ ਸਾਰੇ ਮਹਾਨੁਭਾਵਾਂ ਦਾ ਭਾਰਤ ਦੇ ਕੋਟਿ-ਕੋਟਿ ਪਸ਼ੂਆਂ ਦੀ ਤਰਫ਼ ਤੋਂ, ਭਾਰਤ ਦੇ ਕੋਟਿ-ਕੋਟਿ ਨਾਗਰਿਕਾਂ ਦੀ ਤਰਫ਼ ਤੋਂ, ਭਾਰਤ ਸਰਕਾਰ ਦੀ ਤਰਫ਼ ਤੋਂ ਹਿਰਦੇ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਡੇਅਰੀ ਸੈਕਟਰ ਦੀ ਸਮਰੱਥਾ ਨਾ ਸਿਰਫ਼ ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦਿੰਦੀ ਹੈ, ਬਲਕਿ ਇਹ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਆਜੀਵਿਕਾ ਦਾ ਵੀ ਪ੍ਰਮੁੱਖ ਸਾਧਨ ਹੈ। ਮੈਨੂੰ ਵਿਸ਼ਵਾਸ ਹੈ, ਕਿ ਇਹ ਸਮਿਟ, ideas, technology, expertise ਅਤੇ ਡੇਅਰੀ ਸੈਕਟਰ ਨਾਲ ਜੁੜੀਆਂ ਪਰੰਪਰਾਵਾਂ ਦੇ ਪੱਧਰ ’ਤੇ ਇੱਕ ਦੂਸਰੇ ਦੀ ਜਾਣਕਾਰੀ ਵਧਾਉਣ ਅਤੇ ਇੱਕ ਦੂਸਰੇ ਤੋਂ ਸਿੱਖਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਵੇਗੀ।
ਸਾਥੀਓ,
ਅੱਜ ਦਾ ਇਹ ਆਯੋਜਨ ਐਸੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਇਹ ਵੀ ਸੰਜੋਗ ਹੈ ਕਿ ਅੱਜ ਦੇ ਇਸ ਆਯੋਜਨ ਨਾਲ, ਭਾਰਤ ਦੇ 75 ਲੱਖ ਤੋਂ ਜ਼ਿਆਦਾ ਡੇਅਰੀ ਕਿਸਾਨ ਵੀ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਦੀ ਸਮਿਟ ਦੇ ਲਈ ਅਤੇ ਉਸ ਵਿੱਚ last mile beneficiary ਸਾਡੇ ਐਸੇ ਹੀ ਕਿਸਾਨ ਭਾਈ-ਭੈਣ ਹੁੰਦੇ ਹਨ। ਮੈਂ ਵਰਲਡ ਡੇਅਰੀ ਸਮਿਟ ਵਿੱਚ ਆਪਣੇ ਕਿਸਾਨ ਸਾਥੀਆਂ ਦਾ ਵੀ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਪਸ਼ੂਧਨ ਅਤੇ ਦੁੱਧ ਨਾਲ ਜੁੜੇ ਕਾਰੋਬਾਰ ਭਾਰਤ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਸੱਭਿਆਚਾਰ ਦਾ ਅਭਿੰਨ ਹਿੱਸਾ ਰਿਹਾ ਹੈ। ਸਾਡੀ ਇਸ ਵਿਰਾਸਤ ਨੇ ਭਾਰਤ ਦੇ ਡੇਅਰੀ ਸੈਕਟਰ ਨੂੰ ਕੁਝ ਵਿਸ਼ੇਸ਼ਤਾਵਾਂ ਨਾਲ ਸਸ਼ਕਤ ਕਰ ਦਿੱਤਾ ਹੈ। ਇਸ ਸਮਿਟ ਵਿੱਚ ਦੂਸਰੇ ਦੇਸ਼ਾਂ ਤੋਂ ਜੋ ਐਕਸਪਰਟਸ ਆਏ ਹਨ, ਮੈਂ ਉਨ੍ਹਾਂ ਦੇ ਸਾਹਮਣੇ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨਾ ਚਾਹੁੰਦਾ ਹਾਂ।
ਸਾਥੀਓ,
ਵਿਸ਼ਵ ਦੇ ਹੋਰ ਵਿਕਸਿਤ ਦੇਸ਼ਾਂ ਤੋਂ ਅਲੱਗ, ਭਾਰਤ ਵਿੱਚ ਡੇਅਰੀ ਸੈਕਟਰ ਦੀ ਅਸਲੀ ਤਾਕਤ ਛੋਟੇ ਕਿਸਾਨ ਹਨ। ਭਾਰਤ ਦੇ ਡੇਅਰੀ ਸੈਕਟਰ ਦੀ ਪਹਿਚਾਣ "mass production" ਤੋਂ ਜ਼ਿਆਦਾ "production by masses" ਦੀ ਹੈ। ਭਾਰਤ ਵਿੱਚ ਡੇਅਰੀ ਸੈਕਟਰ ਨਾਲ ਜੁੜੇ ਜ਼ਿਆਦਾਤਰ ਕਿਸਾਨਾਂ ਦੇ ਪਾਸ ਜਾਂ ਤਾਂ ਇੱਕ ਪਸ਼ੂ ਹੈ, 2 ਪਸ਼ੂ ਹਨ ਜਾਂ ਤਿੰਨ ਪਸ਼ੂ ਹਨ। ਇਨ੍ਹਾਂ ਹੀ ਛੋਟੇ ਕਿਸਾਨਾਂ ਦੇ ਪਰਿਸ਼੍ਰਮ (ਮਿਹਨਤ) ਅਤੇ ਉਨ੍ਹਾਂ ਦੇ ਪਸ਼ੂਧਨ ਦੀ ਵਜ੍ਹਾ ਨਾਲ ਅੱਜ ਭਾਰਤ ਪੂਰੇ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਦੁੱਧ ਉਤਪਾਦਨ ਕਰਨ ਵਾਲਾ ਦੇਸ਼ ਹੈ। ਅੱਜ ਭਾਰਤ ਦੇ 8 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਇਹ ਸੈਕਟਰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਭਾਰਤ ਦੇ ਡੇਅਰੀ ਸੈਕਟਰ ਦੀ ਇਹ Uniqueness ਤੁਹਾਨੂੰ ਹੋਰ ਜਗ੍ਹਾ ’ਤੇ ਸ਼ਾਇਦ ਹੀ ਕਦੇ ਕਿਤੇ ਮਿਲ ਜਾਵੇ। ਅੱਜ ਵਰਲਡ ਡੇਅਰੀ ਸਮਿਟ ਵਿੱਚ ਇਸ ਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ ਹਾਂ, ਕਿਉਂਕਿ ਵਿਸ਼ਵ ਦੇ ਅਨੇਕ ਗ਼ਰੀਬ ਦੇਸ਼ਾਂ ਦੇ ਕਿਸਾਨਾਂ ਦੇ ਲਈ ਇੱਕ ਬਿਹਤਰੀਨ ਬਿਜ਼ਨਸ ਮਾਡਲ ਬਣ ਸਕਦਾ ਹੈ।
ਸਾਥੀਓ,
ਭਾਰਤ ਦੇ ਡੇਅਰੀ ਸੈਕਟਰ ਦੀ ਇਸ ਖਾਸੀਅਤ ਨੂੰ ਇੱਕ ਹੋਰ Uniqueness ਤੋਂ ਜ਼ਬਰਦਸਤ ਸਪੋਰਟ ਮਿਲਦਾ ਹੈ। ਸਾਡੇ ਡੇਅਰੀ ਸੈਕਟਰ ਦੀ ਦੂਸਰੀ ਵਿਸ਼ੇਸ਼ਤਾ ਹੈ, ਭਾਰਤ ਦਾ Dairy Cooperative ਸਿਸਟਮ। ਅੱਜ ਭਾਰਤ ਵਿੱਚ Dairy Cooperative ਦਾ ਇੱਕ ਅਜਿਹਾ ਵਿਸ਼ਾਲ ਨੈੱਟਵਰਕ ਹੈ, ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਮਿਲਣਾ ਮੁਸ਼ਕਿਲ ਹੈ। ਇਹ ਡੇਅਰੀ ਕੋਆਪਰੇਟਿਵਸ ਦੇਸ਼ ਦੇ ਦੋ ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ, ਕਰੀਬ-ਕਰੀਬ ਦੋ ਕਰੋੜ ਕਿਸਾਨਾਂ ਤੋਂ ਦਿਨ ਵਿੱਚ ਦੋ ਵਾਰ ਦੁੱਧ ਜਮ੍ਹਾਂ ਕਰਦੀਆਂ ਹਨ, ਅਤੇ ਉਸ ਨੂੰ ਗ੍ਰਾਹਕਾਂ ਤੱਕ ਪਹੁੰਚਾਉਂਦੀਆਂ ਹਨ। ਇਸ ਪੂਰੀ ਪ੍ਰਕਿਰਿਆ ਦੇ ਦਰਮਿਆਨ ਕੋਈ ਵੀ ਮਿਡਲ ਮੈਨ ਨਹੀਂ ਹੁੰਦਾ ਅਤੇ ਗ੍ਰਾਹਕਾਂ ਤੋਂ ਜੋ ਪੈਸਾ ਮਿਲਦਾ ਹੈ, ਉਸ ਦਾ 70 ਪ੍ਰਤੀਸ਼ਤ ਤੋਂ ਜ਼ਿਆਦਾ ਸਿੱਧਾ ਕਿਸਾਨਾਂ ਦੀ ਜੇਬ ਵਿੱਚ ਹੀ ਜਾਂਦਾ ਹੈ। ਇਤਨਾ ਹੀ ਨਹੀਂ, ਅਗਰ ਗੁਜਰਾਤ ਰਾਜ ਦੀ ਗੱਲ ਕਰਾਂ ਤਾਂ ਇਹ ਸਾਰੇ ਪੈਸੇ ਸਿੱਧੇ ਮਹਿਲਾਵਾਂ ਦੇ ਬੈਂਕ ਅਕਾਊਂਟ ਵਿੱਚ ਜਾਂਦੇ ਹਨ। ਪੂਰੇ ਵਿਸ਼ਵ ਵਿੱਚ ਇਤਨਾ ਜ਼ਿਆਦਾ Ratio ਕਿਸੇ ਹੋਰ ਦੇਸ਼ ਵਿੱਚ ਨਹੀਂ ਹੈ। ਹੁਣ ਤਾਂ ਭਾਰਤ ਵਿੱਚ ਹੋ ਰਹੀ ਡਿਜੀਟਲ ਕ੍ਰਾਂਤੀ ਦੀ ਵਜ੍ਹਾ ਨਾਲ ਡੇਅਰੀ ਸੈਕਟਰ ਵਿੱਚ ਜ਼ਿਆਦਾਤਰ ਲੈਣ-ਦੇਣ ਬਹੁਤ ਤੇਜ਼ ਗਤੀ ਨਾਲ ਹੋਣ ਲਗਿਆ ਹੈ। ਮੈਂ ਸਮਝਦਾ ਹਾਂ ਭਾਰਤ ਦੀਆਂ Dairy Cooperatives ਦੀ ਸਟਡੀ, ਉਨ੍ਹਾਂ ਦੇ ਬਾਰੇ ਜਾਣਕਾਰੀ, ਡੇਅਰੀ ਸੈਕਟਰ ਵਿੱਚ ਡਿਵੈਲਪ ਕੀਤਾ ਗਿਆ ਡਿਜੀਟਲ ਪੇਮੈਂਟ ਸਿਸਟਮ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਕਿਸਾਨਾਂ ਦੇ ਬਹੁਤ ਕੰਮ ਆ ਸਕਦਾ ਹੈ।
ਇਸ ਲਈ ਭਾਰਤ ਦੇ ਡੇਅਰੀ ਸੈਕਟਰ ਦੀ ਇੱਕ ਹੋਰ ਬੜੀ ਤਾਕਤ ਹੈ, ਇੱਕ ਹੋਰ Uniqueness ਹੈ, ਸਾਡੀ Indigenous Species ਭਾਰਤ ਦੇ ਪਾਸ ਗਊਆਂ ਦੀਆਂ, ਮੱਝਾਂ ਦੀਆਂ ਜੋ ਸਥਾਨਕ ਬ੍ਰੀਡ (ਨਸਲ) ਹਨ, ਉਹ ਕਠਿਨ ਤੋਂ ਕਠਿਨ ਮੌਸਮ ਵਿੱਚ ਵੀ Survive ਕਰਨ ਦੇ ਲਈ ਜਾਣੀਆਂ ਜਾਂਦੀਆਂ ਹਨ। ਮੈਂ ਤੁਹਾਨੂੰ ਗੁਜਰਾਤ ਦੀ ਬੰਨੀ ਮੱਝ ਦਾ ਉਦਾਹਰਣ ਦੇਣਾ ਚਾਹਾਂਗਾ। ਇਹ ਬੰਨੀ ਮੱਝ ਕੱਛ ਦੇ ਰੇਗਿਸਤਾਨ ਅਤੇ ਉੱਥੋਂ ਦੀਆਂ ਪਰਿਸਥਿਤੀਆਂ ਨਾਲ ਅਜਿਹੀ ਘੁਲ-ਮਿਲ ਗਈ ਹੈ ਕਿ ਦੇਖ ਕੇ ਕਈ ਵਾਰ ਹੈਰਾਨੀ ਹੁੰਦੀ ਹੈ। ਦਿਨ ਵਿੱਚ ਬਹੁਤ ਹੀ ਭਿਅੰਕਰ ਧੁੱਪ ਹੁੰਦੀ ਹੈ, ਬਹੁਤ ਗਰਮੀ ਹੁੰਦੀ ਹੈ, ਕੜਕ ਧੁੱਪ ਹੁੰਦੀ ਹੈ। ਇਸ ਲਈ ਇਹ ਬੰਨੀ ਮੱਝ ਰਾਤ ਦੇ ਘੱਟ ਤਾਪਮਾਨ ਵਿੱਚ ਘਾਹ ਚੁਗਣ ਦੇ ਲਈ ਬਾਹਰ ਨਿਕਲਦੀ ਹੈ। ਵਿਦੇਸ਼ਾਂ ਤੋਂ ਆਏ ਸਾਡੇ ਸਾਥੀ, ਇਹ ਜਾਣ ਕੇ ਵੀ ਚੌਂਕ ਜਾਣਗੇ ਕਿ ਉਸ ਸਮੇਂ ਬੰਨੀ ਮੱਝ ਦੇ ਨਾਲ ਕੋਈ ਉਸ ਦਾ ਪਾਲਕ, ਉਸ ਦਾ ਕਿਸਾਨ ਉਸ ਦੇ ਨਾਲ ਨਹੀਂ ਹੁੰਦਾ ਹੈ, ਉਹ ਪਿੰਡਾਂ ਦੇ ਪਾਸ ਬਣੇ ਚਰਾਗਾਹਾਂ ਲਿੱਚ ਖ਼ੁਦ ਹੀ ਜਾਂਦੀ ਹੈ। ਰੇਗਿਸਤਾਨ ਵਿੱਚ ਪਾਣੀ ਘੱਟ ਹੁੰਦਾ ਹੈ, ਇਸ ਲਈ ਬਹੁਤ ਘੱਟ ਪਾਣੀ ਵਿੱਚ ਵੀ ਬੰਨੀ ਮੱਝ ਦਾ ਕੰਮ ਚਲ ਜਾਂਦਾ ਹੈ। ਬੰਨੀ ਮੱਝ ਰਾਤ ਵਿੱਚ 10-10, 15-15 ਕਿਲੋਮੀਟਰ ਦੂਰ ਜਾ ਕੇ ਘਾਹ ਚੁਗਣ ਦੇ ਬਾਅਦ ਵੀ ਸਵੇਰੇ ਆਪਣੇ ਆਪ ਖ਼ੁਦ ਘਰ ਚਲੀ ਆਉਂਦੀ ਹੈ। ਐਸਾ ਬਹੁਤ ਘੱਟ ਸੁਣਨ ਵਿੱਚ ਆਉਂਦਾ ਹੈ ਕਿ ਕਿਸੇ ਦੀ ਬੰਨੀ ਮੱਝ ਗੁਆਚ ਗਈ ਹੋਵੇ ਜਾਂ ਗ਼ਲਤ ਘਰ ਵਿੱਚ ਚਲੀ ਗਈ ਹੋਵੇ। ਮੈਂ ਤੁਹਾਨੂੰ ਸਿਰਫ਼ ਬੰਨੀ ਮੱਝ ਦੀ ਹੀ ਉਦਾਹਰਣ ਦਿੱਤੀ ਹੈ, ਲੇਕਿਨ ਭਾਰਤ ਵਿੱਚ ਮੁਰ੍ਹਾ, ਮੇਹਸਾਣਾ, ਜਾਫਰਾਬਾਦੀ, ਨੀਲੀ ਰਵੀ, ਪੰਢਰਪੁਰੀ ਜਿਹੀਆਂ ਅਨੇਕ ਜਾਤੀ ਦੀਆਂ ਨਸਲਾਂ ਮੱਝ ਦੀਆਂ ਅੱਜ ਵੀ ਆਪਣੇ-ਆਪਣੇ ਤਰੀਕੇ ਨਾਲ ਵਿਕਸਿਤ ਹੋ ਰਹੀਆਂ ਹਨ। ਇਸੇ ਤਰ੍ਹਾਂ ਗਊ ਹੋਵੇ, ਉਸ ਵਿੱਚ ਗੀਰ ਗਊ, ਸਹੀਵਾਲ, ਰਾਠੀ, ਕਾਂਕਰੇਜ, ਥਾਰਪਰਕਰ, ਹਰਿਆਣਾ, ਅਜਿਹੀਆਂ ਹੀ ਕਿਤਨੀਆਂ ਗਊਆਂ ਦੀਆਂ ਨਸਲਾਂ ਹਨ, ਜੋ ਭਾਰਤ ਦੇ ਡੇਅਰੀ ਸੈਕਟਰ ਨੂੰ Unique ਬਣਾਉਂਦੀਆਂ ਹਨ। ਭਾਰਤੀ ਨਸਲ ਦੇ ਇਹ ਜ਼ਿਆਦਾਤਰ ਪਸ਼ੂ, Climate Comfortable ਵੀ ਹੁੰਦੇ ਹਨ ਅਤੇ ਉਤਨੇ ਹੀ Adjusting ਵੀ।
ਸਾਥੀਓ,
ਹੁਣ ਤੱਕ ਮੈਂ ਤੁਹਾਨੂੰ ਭਾਰਤ ਦੇ ਡੇਅਰੀ ਸੈਕਟਰ ਦੀਆਂ ਤਿੰਨ Uniqueness ਦੱਸੀਆਂ ਹਨ, ਜੋ ਇਸ ਦੀ ਪਹਿਚਾਣ ਹੈ। ਛੋਟੇ ਕਿਸਾਨਾਂ ਦੀ ਸ਼ਕਤੀ, ਕੋਆਪਰੇਟਿਵਸ ਦੀ ਸ਼ਕਤੀ ਅਤੇ ਭਾਰਤੀ ਨਸਲ ਦੇ ਪਸ਼ੂਆਂ ਦੀ ਸ਼ਕਤੀ ਮਿਲ ਕੇ ਇੱਕ ਅਲੱਗ ਹੀ ਤਾਕਤ ਬਣਦੀ ਹੈ। ਲੇਕਿਨ ਭਾਰਤ ਦੇ ਡੇਅਰੀ ਸੈਕਟਰ ਦੀ ਇੱਕ ਚੌਥੀ Uniqueness ਵੀ ਹੈ, ਜਿਸ ਦੀ ਉਤਨੀ ਚਰਚਾ ਨਹੀਂ ਹੋ ਪਾਉਂਦੀ, ਜਿਸ ਨੂੰ ਉਤਨਾ Recognition ਨਹੀਂ ਮਿਲ ਪਾਉਂਦਾ। ਵਿਦੇਸ਼ ਤੋਂ ਆਏ ਸਾਡੇ ਮਹਿਮਾਨ ਸੰਭਵ ਤੌਰ ‘ਤੇ ਇਹ ਜਾਣ ਕੇ ਹੈਰਾਨ ਹੋ ਜਾਣਗੇ ਕਿ ਭਾਰਤ ਦੇ ਡੇਅਰੀ ਸੈਕਟਰ ਵਿੱਚ Women Power 70ਪਰਸੈਂਟ workforce ਦੀ ਪ੍ਰਤੀਨਿਧਤਾ ਕਰਦੀ ਹੈ। ਭਾਰਤ ਦੇ ਡੇਅਰੀ ਸੈਕਟਰ ਦੀ ਅਸਲੀ ਕਰਣਧਾਰ Women ਹਨ, ਮਹਿਲਾਵਾਂ ਹਨ। ਇਤਨਾ ਹੀ ਨਹੀਂ, ਭਾਰਤ ਦੇ ਡੇਅਰੀ ਕੋਆਪਰੇਟਿਵਸ ਵਿੱਚ ਵੀ ਇੱਕ ਤਿਹਾਈ ਤੋਂ ਜ਼ਿਆਦਾ ਮੈਂਬਰ ਮਹਿਲਾਵਾਂ ਹੀ ਹਨ। ਆਪ ਅੰਦਾਜ਼ਾ ਲਗਾ ਸਕਦੇ ਹੋ, ਭਾਰਤ ਵਿੱਚ ਜੋ ਡੇਅਰੀ ਸੈਕਟਰ ਸਾਢੇ ਅੱਠ ਲੱਖ ਕਰੋੜ ਰੁਪਏ ਦਾ ਹੈ, ਜਿਸ ਦੀ ਵੈਲਿਊ ਧਾਨ (ਝੋਨੇ) ਅਤੇ ਕਣਕ ਦੇ ਕੁੱਲ ਪ੍ਰੋਡਕਸ਼ਨ ਤੋਂ ਵੀ ਜ਼ਿਆਦਾ ਹੈ, ਉਸ ਦੀ Driving Force, ਭਾਰਤ ਦੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਹਨ, ਸਾਡੀਆਂ ਮਾਤਾਵਾਂ ਹਨ, ਸਾਡੀਆਂ ਬੇਟੀਆਂ ਹਨ। ਮੈਂ ਵਰਲਡ ਡੇਅਰੀ ਸਮਿਟ ਨਾਲ ਜੁੜੇ ਸਾਰੇ ਮਹਾਨੁਭਾਵਾਂ ਨੂੰ ਭਾਰਤ ਦੀ ਨਾਰੀ ਸ਼ਕਤੀ ਦੀ ਇਸ ਭੂਮਿਕਾ ਨੂੰ ਅਤੇ ਇਸ ਨੂੰ Recognize ਕਰਨ, ਇਸ ਨੂੰ ਵਿਭਿੰਨ ਵਰਲਡ ਪਲੈਟਫਾਰਮਸ ਤੱਕ ਲੈ ਜਾਣ ਦੀ ਵੀ ਮੈਂ ਤਾਕੀਦ ਕਰਾਂਗਾ।
ਸਾਥੀਓ,
2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਭਾਰਤ ਦੇ ਡੇਅਰੀ ਸੈਕਟਰ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਨਿਰੰਤਰ ਕੰਮ ਕੀਤਾ ਹੈ। ਅੱਜ ਇਸ ਦਾ ਪਰਿਣਾਮ Milk Production ਤੋਂ ਲੈ ਕੇ ਕਿਸਾਨਾਂ ਦੀ ਵਧੀ ਆਮਦਨ ਵਿੱਚ ਵੀ ਨਜ਼ਰ ਆ ਰਿਹਾ ਹੈ। 2014 ਵਿੱਚ ਭਾਰਤ ਵਿੱਚ 146 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੁੰਦਾ ਸੀ। ਹੁਣ ਇਹ ਵਧ ਕੇ 210 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ। ਯਾਨੀ ਕਰੀਬ-ਕਰੀਬ 44 ਪ੍ਰਤੀਸ਼ਤ ਦਾ ਵਾਧਾ। ਅੱਜ ਪੂਰੇ ਵਿਸ਼ਵ ਵਿੱਚ Milk Production 2 ਪਰਸੈਂਟ ਦੀ ਰਫ਼ਤਾਰ ਨਾਲ ਵਧ ਰਿਹਾ ਹੈ, ਜਦਕਿ ਭਾਰਤ ਵਿੱਚ ਇਸ ਦੀ ਰਫ਼ਤਾਰ 6ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ। ਭਾਰਤ ਵਿੱਚ ਦੁੱਧ ਦੀ per capita availability ਪੂਰੇ ਵਿਸ਼ਵ ਦੇ ਔਸਤ ਤੋਂ ਵੀ ਕਿਤੇ ਜ਼ਿਆਦਾ ਹੈ। ਬੀਤੇ 3-4 ਵਰ੍ਹਿਆਂ ਵਿੱਚ ਹੀ ਭਾਰਤ ਦੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਾਡੀ ਸਰਕਾਰ ਨੇ ਕਰੀਬ 2 ਲੱਖ ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਹਨ। ਇਸ ਦਾ ਬੜਾ ਹਿੱਸਾ ਡੇਅਰੀ ਸੈਕਟਰ ਨਾਲ ਜੁੜੇ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਗਿਆ ਹੈ।
ਸਾਥੀਓ,
ਅੱਜ ਸਾਡਾ ਫੋਕਸ ਦੇਸ਼ ਵਿੱਚ ਇੱਕ ਸੰਤੁਲਿਤ ਡੇਅਰੀ ਈਕੋਸਿਸਟਮ ਦੇ ਨਿਰਮਾਣ 'ਤੇ ਹੈ। ਇੱਕ ਐਸਾ ਈਕੋਸਿਸਟਮ ਜਿਸ ਵਿੱਚ ਸਾਡਾ ਧਿਆਨ ਦੁੱਧ ਅਤੇ ਉਸ ਨਾਲ ਜੁੜੇ ਉਤਪਾਦਾਂ ਦੀ ਕੁਆਲਿਟੀ 'ਤੇ ਤਾਂ ਹੈ ਹੀ, ਬਲਕਿ ਦੂਸਰੀਆਂ ਚੁਣੌਤੀਆਂ ਦੇ ਸਮਾਧਾਨ ’ਤੇ ਵੀ ਹੈ। ਕਿਸਾਨ ਨੂੰ ਅਤਿਰਿਕਤ ਆਮਦਨ, ਗ਼ਰੀਬ ਦਾ ਸਸ਼ਕਤੀਕਰਣ, ਸਵੱਛਤਾ, ਕੈਮੀਕਲ ਫ੍ਰੀ ਖੇਤੀ, ਕਲੀਨ ਐਨਰਜੀ ਅਤੇ ਪਸ਼ੂਆਂ ਦੀ ਕੇਅਰ (ਦੇਖਭਾਲ਼), ਇਹ ਸਭ ਆਪਸ ਵਿੱਚ ਜੁੜੇ ਹੋਏ ਹਨ। ਯਾਨੀ ਅਸੀਂ ਡੇਅਰੀ ਸੈਕਟਰ ਨੂੰ, ਪਸ਼ੂਪਾਲਣ ਨੂੰ ਭਾਰਤ ਦੇ ਪਿੰਡਾਂ ਵਿੱਚ green ਅਤੇ sustainable growth ਦਾ ਬਹੁਤ ਬੜਾ ਮਾਧਿਅਮ ਬਣਾ ਰਹੇ ਹਾਂ। ਰਾਸ਼ਟਰੀਯ ਗੋਕੁਲ ਮਿਸ਼ਨ, ਗੋਬਰਧਨ ਯੋਜਨਾ, ਡੇਅਰੀ ਸੈਕਟਰ ਦਾ ਡਿਜਿਟਾਈਜ਼ੇਸ਼ਨ ਅਤੇ ਪਸ਼ੂਆਂ ਦਾ ਯੂਨੀਵਰਸਲ ਵੈਕਸੀਨੇਸ਼ਨ, ਇਸੇ ਦਿਸ਼ਾ ਵਿੱਚ ਹੋ ਰਹੇ ਪ੍ਰਯਾਸ ਹਨ। ਇਤਨਾ ਹੀ ਨਹੀਂ, ਭਾਰਤ ਵਿੱਚ ਜੋ single use plastic ਬੰਦ ਕਰਨ ਦਾ ਜੋ ਅਭਿਯਾਨ ਚਲਾਇਆ ਹੈ, ਉਹ environment ਦੀ ਦ੍ਰਿਸ਼ਟੀ ਤੋਂ ਤਾਂ ਮਹੱਤਵ ਦਾ ਹੈ ਹੀ ਲੇਕਿਨ ਜੋ ਵੀ ਜੀਵ ਦਇਆ ਵਿੱਚ ਵਿਸ਼ਵਾਸ ਕਰਦੇ ਹਨ, ਜੋ ਪਸ਼ੂਧਨ ਵਿੱਚ, ਉਸ ਦੇ ਕਲਿਆਣ (ਭਲਾਈ) ਵਿੱਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ plastic ਪਸ਼ੂਆਂ ਦੇ ਲਈ ਕਿਤਨਾ ਖ਼ਤਰਨਾਕ ਬਣਦਾ ਜਾ ਰਿਹਾ ਹੈ। ਗਊ ਅਤੇ ਮੱਝ ਦੇ ਲਈ ਕਿਤਨਾ ਖ਼ਤਰਨਾਕ ਬਣਦਾ ਜਾ ਰਿਹਾ ਹੈ। ਉਹ single use plastic ਨੂੰ ਵੀ ਬੰਦ ਕਰਨ ਦਾ, ਖ਼ਤਮ ਕਰਨ ਦਾ ਅਸੀਂ ਬਹੁਤ ਲਗਾਤਾਰ ਪ੍ਰਯਾਸ ਆਰੰਭ ਕੀਤਾ ਹੈ।
ਸਾਥੀਓ,
ਭਾਰਤ ਦੇ ਡੇਅਰੀ ਸੈਕਟਰ ਦਾ ਜਿਤਨਾ ਬੜਾ ਸਕੇਲ ਹੈ, ਉਸ ਨੂੰ ਸਾਇੰਸ ਦੇ ਨਾਲ ਜੋੜ ਕੇ ਹੋਰ ਵਿਸਤਾਰ ਦਿੱਤਾ ਜਾ ਰਿਹਾ ਹੈ। ਭਾਰਤ, ਡੇਅਰੀ ਪਸ਼ੂਆਂ ਦਾ ਸਭ ਤੋਂ ਬੜਾ ਡੇਟਾਬੇਸ ਤਿਆਰ ਕਰ ਰਿਹਾ ਹੈ। ਡੇਅਰੀ ਸੈਕਟਰ ਨਾਲ ਜੁੜੇ ਹਰ ਪਸ਼ੂ ਦੀ ਟੈਗਿੰਗ ਹੋ ਰਹੀ ਹੈ। ਆਧੁਨਿਕ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਪਸ਼ੂਆਂ ਦੀ ਬਾਇਓਮੀਟ੍ਰਿਕ ਪਹਿਚਾਣ ਕਰ ਰਹੇ ਹਾਂ। ਅਸੀਂ ਇਸ ਨੂੰ ਨਾਮ ਦਿੱਤਾ ਹੈ- ਪਸ਼ੂ ਆਧਾਰ। ਪਸ਼ੂ ਆਧਾਰ ਦੇ ਜ਼ਰੀਏ ਪਸ਼ੂਆਂ ਦੀ digital identification ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਡੇਅਰੀ ਪ੍ਰੋਡਕਟਸ ਨਾਲ ਜੁੜੇ ਮਾਰਕਿਟ ਨੂੰ ਵਿਸਤਾਰ ਦੇਣ ਵਿੱਚ ਮਦਦ ਮਿਲੇਗੀ।
ਸਾਥੀਓ,
ਅੱਜ ਭਾਰਤ ਦਾ ਬਹੁਤ ਬੜਾ ਫੋਕਸ ਪਸ਼ੂਪਾਲਣ ਦੇ ਖੇਤਰ ਵਿੱਚ ਉੱਦਮਸ਼ੀਲਤਾ ਨੂੰ, enterprise ਨੂੰ ਹੁਲਾਰਾ ਦੇਣ 'ਤੇ ਵੀ ਹੈ। ਡੇਅਰੀ ਸੈਕਟਰ ਨਾਲ ਜੁੜੇ ਕਿਸਾਨਾਂ ਦੀ ਤਾਕਤ ਨੂੰ ਅਸੀਂ Farmer producer organizations ਅਤੇ ਮਹਿਲਾਵਾਂ ਦੇ ਸੈਲਫ਼ ਹੈਲਪ ਗਰੁੱਪਸ ਦੇ ਮਾਧਿਅਮ ਨਾਲ ਇਕਜੁੱਟ ਕਰ ਰਹੇ ਹਾਂ, ਇਨ੍ਹਾਂ ਨੂੰ ਬੜੀ ਮਾਰਕਿਟ ਫੋਰਸ ਬਣਾ ਰਹੇ ਹਾਂ। ਆਪਣੇ ਯੁਵਾ ਟੈਲੰਟ ਦਾ ਉਪਯੋਗ ਅਸੀਂ ਐਗਰੀਕਲਚਰ ਅਤੇ ਡੇਅਰੀ ਸੈਕਟਰਸ ਵਿੱਚ ਸਟਾਰਟ ਅੱਪਸ ਦੇ ਨਿਰਮਾਣ ਵਿੱਚ ਵੀ ਕਰ ਰਹੇ ਹਾਂ। ਤੁਹਾਨੂੰ ਇਹ ਜਾਣ ਕੇ ਵੀ ਅੱਛਾ ਲਗੇਗਾ ਕਿ ਭਾਰਤ ਵਿੱਚ ਬੀਤੇ 5-6 ਸਾਲਾਂ ਵਿੱਚ ਐਗਰੀਕਲਚਰ ਅਤੇ ਡੇਅਰੀ ਸੈਕਟਰ ਵਿੱਚ 1 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਬਣੇ ਹਨ।
ਸਾਥੀਓ,
ਭਾਰਤ ਕਿਸ ਤਰ੍ਹਾਂ ਅਨੋਖੇ ਪ੍ਰਯਾਸ ਕਰ ਰਿਹਾ ਹੈ, ਉਸ ਦਾ ਇੱਕ ਉਦਾਹਰਣ ਗੋਬਰਧਨ ਯੋਜਨਾ ਵੀ ਹੈ। ਹੁਣੇ ਸਾਡੇ ਰੁਪਾਲਾ ਜੀ ਨੇ ਗੋਬਰ ਦਾ ਇਕੌਨੋਮੀ ਵਿੱਚ ਵਧਦੇ ਮਹੱਤਵ ਦਾ ਵਰਣਨ ਕੀਤਾ ਸੀ। ਅੱਜ ਭਾਰਤ ਵਿੱਚ ਪਸ਼ੂਆਂ ਦੇ ਗੋਬਰ ਤੋਂ ਬਾਇਓਗੈਸ ਅਤੇ ਬਾਇਓ-ਸੀਐੱਨਜੀ ਬਣਾਉਣ ਦਾ ਇੱਕ ਬਹੁਤ ਬੜਾ ਅਭਿਯਾਨ ਚਲ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਡੇਅਰੀ ਪਲਾਂਟਸ ਆਪਣੀ ਜ਼ਰੂਰਤ ਦੀ ਅਧਿਕਤਰ ਬਿਜਲੀ ਗੋਬਰ ਤੋਂ ਹੀ ਪੂਰੀ ਕਰਨ। ਇਸ ਨਾਲ ਕਿਸਾਨਾਂ ਨੂੰ ਗੋਬਰ ਦਾ ਵੀ ਪੈਸਾ ਮਿਲਣ ਦਾ ਰਸਤਾ ਬਣ ਰਿਹਾ ਹੈ। ਇਸ ਪ੍ਰਕਿਰਿਆ ਵਿੱਚ ਜੋ ਔਰਗੈਨਿਕ ਖਾਦ ਬਣਦੀ ਹੈ, ਉਸ ਤੋਂ ਕਿਸਾਨਾਂ ਨੂੰ ਖੇਤੀ ਦੇ ਲਈ ਇੱਕ ਸਸਤਾ ਮਾਧਿਅਮ ਮਿਲ ਜਾਵੇਗਾ। ਇਸ ਨਾਲ ਖੇਤੀ ਦੀ ਲਾਗਤ ਵੀ ਘੱਟ ਹੋਵੇਗੀ ਅਤੇ ਮਿੱਟੀ ਵੀ ਸੁਰੱਖਿਅਤ ਰਹੇਗੀ। ਭਾਰਤ ਵਿੱਚ ਅੱਜ ਨੈਚੁਰਲ ਖੇਤੀ 'ਤੇ, natural farming ’ਤੇ ਵੀ ਅਭੂਤਪੂਰਵ ਬਲ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਪਸ਼ੂਆਂ ਦੀ ਬਹੁਤ ਬੜੀ ਭੂਮਿਕਾ ਹੈ।
ਸਾਥੀਓ,
ਮੈਂ ਅਕਸਰ ਕਹਿੰਦਾ ਹਾਂ ਕਿ ਖੇਤੀ ਵਿੱਚ ਮੋਨੋਕਲਚਰ ਹੀ ਸਮਾਧਾਨ ਨਹੀਂ ਹੈ, ਬਲਕਿ ਵਿਵਿਧਤਾ ਦੀ ਬਹੁਤ ਜ਼ਰੂਰਤ ਹੈ। ਇਹ ਪਸ਼ੂਪਾਲਣ 'ਤੇ ਵੀ ਲਾਗੂ ਹੁੰਦਾ ਹੈ। ਇਸ ਲਈ ਅੱਜ ਭਾਰਤ ਵਿੱਚ ਦੇਸੀ ਨਸਲਾਂ ਅਤੇ ਹਾਈਬ੍ਰਿਡ ਨਸਲਾਂ, ਦੋਨਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਨਾਲ ਜਲਵਾਯੂ ਪਰਿਵਰਤਨ ਤੋਂ ਹੋਣ ਵਾਲੇ ਨੁਕਸਾਨ ਦੀਆਂ ਆਸ਼ੰਕਾਵਾਂ(ਖਦਸ਼ਿਆਂ) ਨੂੰ ਵੀ ਘੱਟ ਕੀਤਾ ਜਾ ਸਕੇਗਾ।
ਸਾਥੀਓ,
ਇੱਕ ਹੋਰ ਬੜਾ ਸੰਕਟ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਹੈ। ਪਸ਼ੂ ਜਦੋਂ ਬਿਮਾਰ ਹੁੰਦਾ ਹੈ ਤਾਂ ਇਹ ਕਿਸਾਨ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਉਸ ਦੀ ਆਮਦਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪਸ਼ੂਆਂ ਦੀ ਸਮਰੱਥਾ, ਉਸ ਦੇ ਦੁੱਧ ਅਤੇ ਇਸ ਨਾਲ ਜੁੜੇ ਦੂਸਰੇ ਉਤਪਾਦਾਂ ਦੀ ਕੁਆਲਿਟੀ ’ਤੇ ਵੀ ਅਸਰ ਪਾਉਂਦਾ ਹੈ। ਇਸ ਲਈ ਭਾਰਤ ਵਿੱਚ ਅਸੀਂ ਪਸ਼ੂਆਂ ਦੇ ਯੂਨੀਵਰਸਲ ਵੈਕਸੀਨੇਸ਼ਨ ’ਤੇ ਵੀ ਬਲ ਦੇ ਰਹੇ ਹਾਂ। ਅਸੀਂ ਸੰਕਲਪ ਲਿਆ ਹੈ ਕਿ 2025 ਤੱਕ ਅਸੀਂ ਸ਼ਤ-ਪ੍ਰਤੀਸ਼ਤ ਪਸ਼ੂਆਂ ਨੂੰ ਫੁੱਟ ਐਂਡ ਮਾਊਥ ਡਿਜੀਜ਼ ਅਤੇ ਬਰੂਸਲੌਸਿਸ ਦੀ ਵੈਕਸੀਨ ਲਗਾਵਾਂਗੇ। ਅਸੀਂ ਇਸ ਦਹਾਕੇ ਦੇ ਅੰਤ ਤੱਕ ਇਨ੍ਹਾਂ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਨਾਲ ਮੁਕਤੀ ਦਾ ਲਕਸ਼ ਲੈ ਕੇ ਚਲ ਰਹੇ ਹਾਂ।
ਸਾਥੀਓ,
ਅੱਜ ਤੁਹਾਡੇ ਦਰਮਿਆਨ ਚਰਚਾ ਕਰਦੇ ਹੋਏ ਮੈਂ ਡੇਅਰੀ ਸੈਕਟਰ ਦੇ ਸਾਹਮਣੇ ਆਈ ਸਭ ਤੋਂ ਤਾਜ਼ਾ ਚੁਣੌਤੀ ਦਾ ਵੀ ਜ਼ਿਕਰ ਕਰਾਂਗਾ। ਪਿਛਲੇ ਕੁਝ ਸਮੇਂ ਵਿੱਚ ਭਾਰਤ ਦੇ ਅਨੇਕ ਰਾਜਾਂ ਵਿੱਚ ਲੰਪੀ ਨਾਮ ਦੀ ਬਿਮਾਰੀ ਤੋਂ ਪਸ਼ੂਧਨ ਦਾ ਨੁਕਸਾਨ ਹੋਇਆ ਹੈ। ਵਿਭਿੰਨ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਇਸ ਨੂੰ ਕੰਟਰੋਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਸਾਡੇ ਵਿਗਿਆਨੀਆਂ ਨੇ Lumpy Skin Disease ਦੀ ਸਵਦੇਸ਼ੀ ਵੈਕਸੀਨ ਵੀ ਤਿਆਰ ਕਰ ਲਈ ਹੈ। ਵੈਕਸੀਨੇਸ਼ਨ ਦੇ ਇਲਾਵਾ ਜਾਂਚ ਵਿੱਚ ਤੇਜ਼ੀ ਲਿਆ ਕੇ, ਪਸ਼ੂਆਂ ਦੀ ਆਵਾਜਾਈ 'ਤੇ ਨਿਯੰਤ੍ਰਣ ਰੱਖ ਕੇ ਉਸ ਬਿਮਾਰੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਥੀਓ,
ਪਸ਼ੂਆਂ ਦਾ ਵੈਕਸੀਨੇਸ਼ਨ ਹੋਵੇ ਜਾਂ ਫਿਰ ਦੂਸਰੀ ਟੈਕਨੋਲੋਜੀ, ਭਾਰਤ ਪੂਰੀ ਦੁਨੀਆ ਦੇ ਡੇਅਰੀ ਸੈਕਟਰ ਵਿੱਚ ਕੰਟ੍ਰੀਬਿਊਟ ਕਰਨ ਦੇ ਲਈ ਅਤੇ ਸਾਰੇ ਸਾਥੀ ਦੇਸ਼ਾਂ ਤੋਂ ਸਿੱਖਣ ਦੇ ਲਈ ਹਮੇਸ਼ਾ ਤਤਪਰ ਰਿਹਾ ਹੈ। ਭਾਰਤ ਨੇ ਆਪਣੇ ਫੂਡ ਸੇਫਟੀ ਸਟੈਂਡਰਡਸ ’ਤੇ ਵੀ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ। ਅੱਜ ਭਾਰਤ livestock sector ਦੇ ਲਈ ਇੱਕ ਐਸੇ ਡਿਜੀਟਲ ਸਿਸਟਮ 'ਤੇ ਕੰਮ ਕਰ ਰਿਹਾ ਹੈ, ਜੋ ਇਸ ਸੈਕਟਰ ਦੀ end to end activities ਨੂੰ capture ਕਰੇਗਾ। ਇਸ ਨਾਲ ਇਸ ਸੈਕਟਰ ਵਿੱਚ ਸੁਧਾਰ ਦੇ ਲਈ ਜ਼ਰੂਰੀ ਸਟੀਕ ਜਾਣਕਾਰੀ ਮਿਲ ਪਾਏਗੀ। ਐਸੀਆਂ ਹੀ ਅਨੇਕ ਟੈਕਨੋਲੋਜੀਆਂ ਨੂੰ ਲੈ ਕੇ ਜੋ ਕੰਮ ਦੁਨੀਆਭਰ ਵਿੱਚ ਹੋ ਰਹੇ ਹਨ, ਉਸ ਨੂੰ ਇਹ ਸਮਿਟ ਆਪਣੇ ਸਾਹਮਣੇ ਰੱਖੇਗੀ। ਇਸ ਨਾਲ ਜੁੜੀ ਐਕਸਪਰਟਾਈਜ਼ ਨੂੰ ਅਸੀਂ ਕਿਵੇਂ ਸ਼ੇਅਰ ਕਰ ਸਕਦੇ ਹਾਂ, ਇਸ ਦੇ ਰਸਤੇ ਸੁਝਾਏਗੀ। ਮੈਂ ਡੇਅਰੀ ਇੰਡਸਟ੍ਰੀ ਦੇ ਗਲੋਬਲ ਲੀਡਰਸ ਨੂੰ ਭਾਰਤ ਵਿੱਚ ਡੇਅਰੀ ਸੈਕਟਰ ਨੂੰ ਸਸ਼ਕਤ ਕਰਨ ਦੇ ਅਭਿਯਾਨ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ। ਮੈਂ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੀ ਵੀ ਉਨ੍ਹਾਂ ਦੇ ਬਿਹਤਰੀਨ ਕੰਮ ਅਤੇ ਯੋਗਦਾਨ ਦੇ ਲਈ ਵੀ ਪ੍ਰਸ਼ੰਸਾ ਕਰਦਾ ਹਾਂ। ਆਪ ਸਾਰਿਆਂ ਦਾ, ਜੋ ਵਿਦੇਸ਼ਾਂ ਤੋਂ ਆਏ ਹੋਏ ਮਹਿਮਾਨ ਦਾ, ਮੈਂ ਫਿਰ ਤੋਂ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ, ਅਤੇ ਮੈਂ ਇੱਕ ਲੰਬੇ ਅਰਸੇ ਦੇ ਬਾਅਦ ਕਰੀਬ-ਕਰੀਬ 5 ਦਹਾਕੇ ਦੇ ਬਾਅਦ ਭਾਰਤ ਨੂੰ ਆਪ ਸਭ ਦਾ ਸੁਆਗਤ ਕਰਨ ਦਾ ਮੌਕਾ ਮਿਲਿਆ, ਆਪ ਸਭ ਦੇ ਨਾਲ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਮਿਲਿਆ ਅਤੇ ਇੱਥੋਂ ਜੋ ਮੰਥਨ ਤੋਂ ਅੰਮ੍ਰਿਤ ਨਿਕਲੇਗਾ, ਇਸ ਸਾਡੇ ਅੰਮ੍ਰਿਤਕਾਲ ਵਿੱਚ ਦੇਸ਼ ਦੇ ਗ੍ਰਾਮੀਣ ਜੀਵਨ ਦੇ ਅਰਥਤੰਤਰ ਨੂੰ ਵਿਕਸਿਤ ਕਰਨ ਵਿੱਚ, ਦੇਸ਼ ਦੇ ਪਸ਼ੂਧਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਤੇ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦੇ ਸਸ਼ਕਤੀਕਰਣ ਵਿੱਚ ਵੀ ਬਹੁਤ ਬੜਾ ਯੋਗਦਾਨ ਦੇਵੇਗਾ, ਇਸੇ ਅਪੇਖਿਆ (ਉਮੀਦ)ਅਤੇ ਆਸ਼ਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਆਭਾਰ।
ਬਹੁਤ ਸ਼ੁਭਕਾਮਨਾਵਾਂ। ਧੰਨਵਾਦ।