ਨਮਸਕਾਰ ਜੀ।
ਯੂਪੀ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਸੰਸਦ ਵਿੱਚ ਮੇਰੇ ਸਾਥੀ ਸਾਡੇ ਯੁਵਾ ਮਿੱਤਰ ਭਾਈ ਹਰੀਸ਼ ਦ੍ਵਿਵੇਦੀ ਜੀ, ਵਿਭਿੰਨ ਖੇਡਾਂ ਦੇ ਖਿਡਾਰੀ, ਰਾਜ ਸਰਕਾਰ ਦੇ ਮੰਤਰੀਗਣ, ਵਿਧਾਇਕਗਣ ਹੋਰ ਸਾਰੇ ਜਨਪ੍ਰਤੀਨਿਧੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਮੈਂ ਦੇਖ ਰਿਹਾ ਹਾਂ ਚਾਰੋਂ ਤਰਫ਼ ਨੌਜਵਾਨ ਹੀ ਨੌਜਵਾਨ ਹਨ। ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਇਹ ਸਾਡੀ ਬਸਤੀ, ਮਹਾਰਿਸ਼ੀ ਵਸ਼ਿਸ਼ਠ ਦੀ ਪਾਵਨ ਧਰਤੀ ਹੈ, ਸ਼੍ਰਮ ਅਤੇ ਸਾਧਨਾ, ਤਪ ਅਤੇ ਤਿਆਗ ਦੀ ਧਰਤੀ ਹੈ। ਅਤੇ, ਇੱਕ ਖਿਡਾਰੀ ਦੇ ਲਈ ਉਸ ਦਾ ਖੇਲ ਵੀ ਇੱਕ ਸਾਧਨਾ ਹੀ ਹੈ, ਇੱਕ ਤਪੱਸਿਆ ਹੈ ਅਤੇ ਜਿਸ ਵਿੱਚ ਉਹ ਆਪਣੇ ਆਪ ਨੂੰ ਤਪਾਉਂਦਾ ਰਹਿੰਦਾ ਹੈ। ਅਤੇ ਸਫ਼ਲ ਖਿਡਾਰੀ ਦਾ ਫੋਕਸ ਵੀ ਬਹੁਤ ਸਟੀਕ ਹੁੰਦਾ ਹੈ ਅਤੇ ਤਦ ਜਾ ਕੇ ਇੱਕ ਦੇ ਬਾਅਦ ਇੱਕ ਨਵੇਂ-ਨਵੇਂ ਪੜਾਅ ’ਤੇ ਵਿਜੈਸ਼੍ਰੀ ਪ੍ਰਾਪਤ ਕਰਦਾ ਹੋਇਆ ਉਹ ਅੱਗੇ ਵਧਦਾ ਹੈ ਸਿੱਧੀ ਹਾਸਲ ਕਰਦੇ ਹੋਏ। ਮੈਨੂੰ ਖੁਸ਼ੀ ਹੈ ਕਿ ਬਸਤੀ ਵਿੱਚ ਸਾਡੇ ਸੰਸਦ ਦੇ ਸਾਥੀ ਭਾਈ ਹਰੀਸ਼ ਦ੍ਵਿਵੇਦੀ ਜੀ ਦੀ ਮਿਹਨਤ ਨਾਲ ਇਤਨੇ ਵਿਸ਼ਾਲ ਖੇਲ ਮਹਾਕੁੰਭ ਦਾ ਆਯੋਜਨ ਹੋ ਰਿਹਾ ਹੈ। ਭਾਰਤ ਦੇ ਖੇਡਾਂ ਵਿੱਚ ਪਰੰਪਰਾਗਤ- ਪਾਰੰਗਤ ਸਥਾਨਕ ਖਿਡਾਰੀਆਂ ਨੂੰ ਇਹ ਖੇਲ ਮਹਾਕੁੰਭ ਨਵੀਂ ਉਡਾਣ ਦਾ ਅਵਸਰ ਦੇਣਗੇ। ਮੈਨੂੰ ਦੱਸਿਆ ਗਿਆ ਹੈ ਕਿ ਭਾਰਤ ਦੇ ਕਰੀਬ-ਕਰੀਬ 200 ਸਾਂਸਦਾਂ ਨੇ ਆਪਣੇ ਇੱਥੇ ਇਸੇ ਤਰ੍ਹਾਂ MP ਖੇਲ ਸਪਰਧਾ (ਮੁਕਾਬਲਾ) ਆਯੋਜਿਤ ਕੀਤਾ ਹੈ ਜਿਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਹੈ। ਮੈਂ ਵੀ ਇੱਕ ਸਾਂਸਦ ਹਾਂ, ਕਾਸ਼ੀ ਦਾ ਸਾਂਸਦ ਹਾਂ। ਤਾਂ ਮੇਰੇ ਕਾਸ਼ੀ ਦੇ ਸੰਸਦੀ ਖੇਤਰ ਵਿੱਚ ਵੀ ਐਸਾ ਖੇਲ ਸਪਰਧਾਵਾਂ (ਮੁਕਾਬਲਿਆਂ) ਦਾ ਸਿਲਸਿਲਾ ਚਲ ਪਿਆ ਹੈ। ਇਸ ਤਰ੍ਹਾਂ ਦੇ ਖੇਲ ਮਹਾਕੁੰਭ ਅਨੇਕ ਸਥਾਨਾਂ ’ਤੇ ਕਰਾ ਕੇ, MP ਖੇਲ ਸਪਰਧਾ (ਮੁਕਾਬਲਾ) ਕਰਾ ਕੇ, ਸਾਰੇ ਸਾਂਸਦ ਨਵੀਂ ਪੀੜ੍ਹੀ ਦਾ ਭਵਿੱਖ ਘੜਨ ਦਾ ਕੰਮ ਕਰ ਰਹੇ ਹਨ। ਸਾਂਸਦ ਖੇਲ ਮਹਾਕੁੰਭ ਵਿੱਚ ਅੱਛਾ ਪ੍ਰਦਰਸ਼ਨ ਕਰਨ ਵਾਲੇ ਯੁਵਾ ਖਿਡਾਰੀਆਂ ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਟ੍ਰੇਨਿੰਗ ਸੈਂਟਰਸ ਵਿੱਚ ਅੱਗੇ ਦੀ ਟ੍ਰੇਨਿੰਗ ਦੇ ਲਈ ਵੀ ਚੁਣਿਆ ਜਾ ਰਿਹਾ ਹੈ। ਇਸ ਨਾਲ ਦੇਸ਼ ਦੀ ਯੁਵਾ ਸ਼ਕਤੀ ਨੂੰ ਬਹੁਤ ਲਾਭ ਹੋਵੇਗਾ। ਇਸ ਮਹਾਕੁੰਭ ਵਿੱਚ ਹੀ 40 ਹਜ਼ਾਰ ਤੋਂ ਜ਼ਿਆਦਾ ਯੁਵਾ ਹਿੱਸਾ ਲੈ ਰਹੇ ਹਨ। ਅਤੇ ਮੈਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਹ ਤਿੰਨ ਗੁਣਾ ਜ਼ਿਆਦਾ ਹੈ। ਮੈਂ ਆਪ ਸਾਰਿਆਂ ਨੂੰ, ਮੇਰੇ ਸਾਰੇ ਯੁਵਾ ਦੋਸਤਾਂ ਨੂੰ ਇਨ੍ਹਾਂ ਖੇਡਾਂ ਦੇ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਹੁਣੇ ਮੈਨੂੰ ਖੋ-ਖੋ ਦੇਖਣ ਦਾ ਅਵਸਰ ਮਿਲਿਆ। ਸਾਡੀਆਂ ਬੇਟੀਆਂ ਜਿਸ ਚਤੁਰਾਈ ਦੇ ਨਾਲ ਹੋਰ ਟੀਮ ਦੇ ਨਾਲ ਪੂਰੀ ਤਰ੍ਹਾਂ ਟੀਮ ਸਪੀਰਿਟ ਨਾਲ ਖੇਲ ਰਹੀਆਂ ਸਨ। ਵਾਕਈ ਬੜਾ ਆਨੰਦ ਆ ਰਿਹਾ ਸੀ ਦੇਖ ਕੇ ਖੇਲ ਨੂੰ। ਮੈਂ ਜਾਣਦਾ ਨਹੀਂ ਹਾਂ ਮੇਰੀ ਤਾਲੀ ਤੁਹਾਨੂੰ ਸੁਣਾਈ ਦੇ ਰਹੀ ਸੀ ਕਿ ਨਹੀਂ ਦੇ ਰਹੀ ਸੀ। ਲੇਕਿਨ ਇੱਕ ਵਧੀਆ ਖੇਲ ਖੇਡਣ ਦੇ ਲਈ ਅਤੇ ਮੈਨੂੰ ਵੀ ਖੋ-ਖੋ ਦੇ ਖੇਲ ਦਾ ਆਨੰਦ ਪ੍ਰਾਪਤ ਕਰਨ ਦਾ ਅਵਸਰ ਦੇਣ ਦੇ ਲਈ ਮੈਂ ਇਨ੍ਹਾਂ ਸਾਰੀਆਂ ਬੇਟੀਆਂ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਸਾਂਸਦ ਖੇਲ ਮਹਾਕੁੰਭ ਦੀ ਇੱਕ ਹੋਰ ਵਿਸ਼ੇਸ਼ ਬਾਤ ਹੈ। ਇਸ ਵਿੱਚ ਬੜੀ ਸੰਖਿਆ ਵਿੱਚ ਸਾਡੀਆਂ ਬੇਟੀਆਂ ਹਿੱਸਾ ਲੈ ਰਹੀਆਂ ਹਨ। ਅਤੇ ਮੈਨੂੰ ਵਿਸ਼ਵਾਸ ਹੈ ਬਸਤੀ, ਪੂਰਵਾਂਚਲ, ਯੂਪੀ ਅਤੇ ਦੇਸ਼ ਦੀਆਂ ਬੇਟੀਆਂ, ਐਸੇ ਹੀ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਆਪਣਾ ਦਮ- ਖਮ ਦਿਖਾਉਂਦੀਆਂ ਰਹਿਣਗੀਆਂ। ਹੁਣੇ ਕੁਝ ਦਿਨ ਪਹਿਲਾਂ ਹੀ ਅਸੀਂ ਦੇਖਿਆ ਹੈ ਕਿ ਵੂਮਨ ਅੰਡਰ-19, ਟੀ- 20 ਵਰਲਡ ਕੱਪ ਵਿੱਚ ਸਾਡੇ ਦੇਸ਼ ਦੀ ਕਪਤਾਨ ਸ਼ੇਫਾਲੀ ਵਰਮਾ ਨੇ ਕਿਤਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੇਟੀ ਸ਼ੇਫਾਲੀ ਨੇ ਲਗਾਤਾਰ ਪੰਜ ਗੇਂਦਾਂ ਵਿੱਚ ਪੰਜ ਚੌਕੇ ਮਾਰੇ ਅਤੇ ਫਿਰ ਓਵਰ ਦੀ ਆਖਰੀ ਗੇਂਦ ’ਤੇ ਛੱਕਾ ਮਾਰ ਕੇ, ਇੱਕ ਹੀ ਓਵਰ ਵਿੱਚ 26 ਰਨ ਬਣਾ ਦਿੱਤੇ। ਐਸੇ ਹੀ ਕਿਤਨਾ ਸਾਰਾ ਟੈਲੰਟ ਭਾਰਤ ਦੇ ਕੋਨੇ-ਕੋਨੇ ਵਿੱਚ ਹੈ। ਇਸ ਸਪੋਰਟਸ ਟੈਲੰਟ ਨੂੰ ਤਲਾਸ਼ਣ ਵਿੱਚ, ਤਰਾਸ਼ਣ ਵਿੱਚ ਇਸ ਤਰ੍ਹਾਂ ਦੇ ਸਾਂਸਦ ਖੇਲ ਮਹਾਕੁੰਭ ਦੀ ਬੜੀ ਭੂਮਿਕਾ ਹੈ।
ਸਾਥੀਓ,
ਇੱਕ ਵਕਤ ਸੀ ਜਦੋਂ ਸਪੋਰਟਸ ਦੀ ਗਿਣਤੀ extra curricular activity ਦੇ ਤੌਰ ’ਤੇ ਹੋਇਆ ਕਰਦੀ ਸੀ। ਯਾਨੀ ਇਸ ਨੂੰ ਪੜ੍ਹਾਈ ਤੋਂ ਅਲੱਗ ਕੇਵਲ ਟਾਈਮ ਪਾਸ ਦਾ ਜ਼ਰੀਆ ਸਮਝਿਆ ਜਾਂਦਾ ਸੀ। ਬੱਚਿਆਂ ਨੂੰ ਵੀ ਇਹੀ ਦੱਸਿਆ ਅਤੇ ਇਹੀ ਸਿਖਾਇਆ। ਇਸ ਨਾਲ ਪੀੜ੍ਹੀ ਦਰ ਪੀੜ੍ਹੀ ਇੱਕ ਮਾਨਸਿਕਤਾ ਸਮਾਜ ਦੇ ਅੰਦਰ ਘਰ ਕਰ ਗਈ ਕਿ ਸਪੋਰਟਸ ਉਤਨਾ ਜ਼ਰੂਰੀ ਨਹੀਂ ਹੈ, ਉਹ ਜੀਵਨ ਅਤੇ ਭਵਿੱਖ ਦਾ ਹਿੱਸਾ ਨਹੀਂ ਹੈ। ਇਸ ਮਾਨਸਿਕਤਾ ਨਾਲ ਦੇਸ਼ ਦਾ ਬਹੁਤ ਬੜਾ ਨੁਕਸਾਨ ਹੋਇਆ।
ਕਿਤਨੇ ਹੀ ਸਮਰੱਥਾਵਾਨ ਯੁਵਾ, ਕਿੰਨੀਆਂ ਹੀ ਪ੍ਰਤਿਭਾਵਾਂ ਮੈਦਾਨ ਤੋਂ ਦੂਰ ਰਹਿ ਗਈਆਂ। ਬੀਤੇ 8-9 ਵਰ੍ਹਿਆਂ ਵਿੱਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ, ਸਪੋਰਟਸ ਦੇ ਲਈ ਇੱਕ ਬਿਹਤਰ ਵਾਤਾਵਰਣ ਬਣਾਉਣ ਦਾ ਕੰਮ ਕੀਤਾ ਹੈ। ਇਸ ਲਈ ਹੁਣ ਜ਼ਿਆਦਾ ਬੱਚੇ ਅਤੇ ਸਾਡੇ ਨੌਜਵਾਨ ਸਪੋਰਟਸ ਨੂੰ ਕਰੀਅਰ ਦੇ ਵਿਕਲਪ ਦੇ ਤੌਰ ’ਤੇ ਦੇਖਣ ਲਗੇ ਹਨ। ਫਿਟਨਸ ਤੋਂ ਲੈ ਕੇ ਹੈਲਥ ਤੱਕ, team bonding ਤੋਂ ਲੈ ਕੇ ਤਣਾਅ ਮੁਕਤੀ ਦੇ ਸਾਧਨ ਤੱਕ, professional success ਤੋਂ ਲੈ ਕੇ personal improvement ਤੱਕ, ਸਪੋਰਟਸ ਦੇ ਅਲੱਗ-ਅਲੱਗ ਫਾਇਦੇ ਲੋਕਾਂ ਨੂੰ ਨਜ਼ਰ ਆਉਣ ਲਗੇ ਹਨ। ਅਤੇ ਖੁਸ਼ੀ ਦੀ ਬਾਤ ਇਹ ਹੈ ਕਿ ਮਾਤਾ-ਪਿਤਾ ਵੀ ਹੁਣ ਸਪੋਰਟਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਹ ਬਦਲਾਅ ਸਾਡੇ ਸਮਾਜ ਦੇ ਲਈ ਵੀ ਅੱਛਾ ਹੈ, ਸਪੋਰਟਸ ਦੇ ਲਈ ਵੀ ਅੱਛਾ ਹੈ। ਸਪੋਰਟਸ ਨੂੰ ਹੁਣ ਇੱਕ ਸਮਾਜਿਕ ਪ੍ਰਤਿਸ਼ਠਾ ਮਿਲਣ ਲਗੀ ਹੈ।
ਅਤੇ ਸਾਥੀਓ,
ਲੋਕਾਂ ਦੀ ਸੋਚ ਵਿੱਚ ਆਏ ਇਸ ਪਰਿਵਰਤਨ ਦਾ ਸਿੱਧਾ ਲਾਭ, ਖੇਲ ਦੇ ਖੇਤਰ ਵਿੱਚ ਦੇਸ਼ ਦੀਆਂ ਉਪਲਬਧੀਆਂ ’ਤੇ ਦਿਖ ਰਿਹਾ ਹੈ। ਅੱਜ ਭਾਰਤ ਲਗਾਤਾਰ ਨਵੇਂ-ਨਵੇਂ ਰਿਕਾਰਡ ਬਣਾ ਰਿਹਾ ਹੈ। ਅਸੀਂ ਓਲੰਪਿਕ ਵਿੱਚ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕੀਤਾ। ਪੈਰਾਲਿੰਪਿਕ ਵਿੱਚ ਵੀ ਹੁਣ ਤੱਕ ਦਾ ਬੈਸਟ ਪ੍ਰਦਰਸ਼ਨ ਕੀਤਾ। ਅਲੱਗ-ਅਲੱਗ ਖੇਡਾਂ ਦੇ ਟੂਰਨਾਮੈਂਟਸ ਵਿੱਚ ਭਾਰਤ ਦਾ ਪ੍ਰਦਰਸ਼ਨ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਅਤੇ ਸਾਥੀਓ, ਮੇਰੇ ਨੌਜਵਾਨ ਸਾਥੀਓ ਇਹ ਤਾਂ ਹਾਲੇ ਸ਼ੁਰੂਆਤ ਹੈ। ਹਾਲੇ ਸਾਨੂੰ ਹੋਰ ਲੰਬੀ ਯਾਤਰਾ ਕਰਨੀ ਹੈ, ਸਾਨੂੰ ਨਵੇਂ ਲਕਸ਼ਾਂ ਨੂੰ ਹਾਸਲ ਕਰਨਾ ਹੈ, ਸਾਨੂੰ ਕਈ ਨਵੇਂ ਰਿਕਾਰਡ ਬਣਾਉਣੇ ਹਨ।
ਸਾਥੀਓ,
ਸਪੋਰਟਸ ਇੱਕ ਸਕਿੱਲ ਹੈ ਅਤੇ ਇਹ ਇੱਕ ਸੁਭਾਅ ਵੀ ਹੈ। ਸਪੋਰਟਸ ਇੱਕ ਟੈਲੰਟ ਹੈ, ਅਤੇ ਇਹ ਇੱਕ ਸੰਕਲਪ ਵੀ ਹੈ। ਖੇਲ ਦੇ ਵਿਕਾਸ ਵਿੱਚ ਟ੍ਰੇਨਿੰਗ ਦਾ ਆਪਣਾ ਮਹੱਤਵ ਹੈ ਅਤੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਖੇਲ ਦੀਆਂ ਪ੍ਰਤੀਯੋਗਿਤਾਵਾਂ, ਸਪੋਰਟਸ ਟੂਰਨਾਮੈਂਟਸ ਲਗਾਤਾਰ ਚਲਦੇ ਰਹਿਣੇ ਚਾਹੀਦੇ ਹਨ। ਇਸ ਨਾਲ ਖਿਡਾਰੀਆਂ ਨੂੰ ਆਪਣੀ ਟ੍ਰੇਨਿੰਗ ਨੂੰ ਲਗਾਤਾਰ ਟੈਸਟ ਕਰਨ ਦਾ ਮੌਕਾ ਮਿਲਦਾ ਹੈ। ਅਲੱਗ-ਅਲੱਗ ਖੇਤਰਾਂ ਵਿੱਚ, ਅਲੱਗ-ਅਲੱਗ ਪੱਧਰ ’ਤੇ ਹੋਣ ਵਾਲੀਆਂ ਖੇਲ ਪ੍ਰਤੀਯੋਗਿਤਾਵਾਂ ਖਿਡਾਰੀਆਂ ਦੀ ਬਹੁਤ ਮਦਦ ਕਰਦੀਆਂ ਹਨ। ਇਸ ਨਾਲ ਖਿਡਾਰੀਆਂ ਨੂੰ ਆਪਣੇ ਸਮਰੱਥਾ ਬਾਰੇ ਤਾਂ ਪਤਾ ਚਲਦਾ ਹੀ ਹੈ, ਉਹ ਆਪਣੀ ਖ਼ੁਦ ਦੀ ਟੈਕਨੀਕ ਵੀ ਡਿਵੈਲਪ ਕਰ ਪਾਉਂਦਾ ਹੈ। ਖਿਡਾਰੀਆਂ ਦੇ ਕੋਚੇਜ ਨੂੰ ਵੀ ਪਤਾ ਚਲਦਾ ਹੈ ਕਿ ਉਸ ਦੇ ਸ਼ਿਸ਼ ਵਿੱਚ ਜਿਸ ਨੂੰ ਉਸ ਨੇ ਸਿਖਾਇਆ ਹੈ ਹਾਲੇ ਕਿਹੜੀਆਂ ਕਮੀਆਂ ਰਹਿ ਗਈਆਂ ਹਨ, ਕਿੱਥੇ ਸੁਧਾਰ ਦੀ ਜ਼ਰੂਰਤ ਹੈ, ਕਿੱਥੇ ਸਾਹਮਣੇ ਵਾਲਾ ਖਿਡਾਰੀ ਉਸ ’ਤੇ ਭਾਰੀ ਪੈ ਰਿਹਾ ਹੈ। ਇਸ ਲਈ ਹੀ ਸਾਂਸਦ ਮਹਾਕੁੰਭ ਤੋਂ ਲੈ ਕੇ ਰਾਸ਼ਟਰੀ ਖੇਡਾਂ ਤੱਕ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦਿੱਤੇ ਜਾ ਰਹੇ ਹਨ। ਇਸ ਲਈ ਹੀ ਅੱਜ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ Youth Games ਹੋ ਰਹੇ ਹਨ, University Games ਹੋ ਰਹੇ ਹਨ, Winter Games ਹੋ ਰਹੇ ਹਨ। ਇਨ੍ਹਾਂ ਗੇਮਸ ਵਿੱਚ ਹਰ ਸਾਲ ਹਜ਼ਾਰਾਂ ਖਿਡਾਰੀ ਹਿੱਸਾ ਲੈ ਰਹੇ ਹਨ। ਖੇਲੋ ਇੰਡੀਆ ਅਭਿਯਾਨ ਦੇ ਤਹਿਤ ਸਾਡੀ ਸਰਕਾਰ ਖਿਡਾਰੀਆਂ ਨੂੰ ਆਰਥਿਕ ਮਦਦ ਵੀ ਦੇ ਰਹੀ ਹੈ। ਇਸ ਸਮੇਂ ਦੇਸ਼ ਵਿੱਚ 2500 ਤੋਂ ਜ਼ਿਆਦਾ athletes ਐਸੇ ਹਨ ਜਿਨ੍ਹਾਂ ਨੂੰ ਖੇਲੋ ਇੰਡੀਆ ਅਭਿਯਾਨ ਦੇ ਤਹਿਤ ਹਰ ਮਹੀਨੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦਿੱਤੇ ਜਾ ਰਹੇ ਹਨ। ਓਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਨੂੰ ਸਾਡੀ ਸਰਕਾਰ ਦੀ Target Olympic Podium Scheme - ਟੌਪਸ ਤੋਂ ਬਹੁਤ ਮਦਦ ਮਿਲ ਰਹੀ ਹੈ। ਇਸ ਸਕੀਮ ਦੇ ਤਹਿਤ ਵੀ ਹਰ ਮਹੀਨੇ ਕਰੀਬ-ਕਰੀਬ 500 ਖਿਡਾਰੀਆਂ ਨੂੰ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਅੰਤਰਰਾਸ਼ਟਰੀ ਪੱਧਰ ਦੇ ਕੁਝ ਖਿਡਾਰੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਢਾਈ ਕਰੋੜ ਰੁਪਏ ਤੋਂ ਲੈ ਕੇ 7 ਕਰੋੜ ਰੁਪਏ ਤੱਕ ਦੀ ਮਦਦ ਕੀਤੀ ਹੈ ।
ਸਾਥੀਓ,
ਅੱਜ ਦਾ ਨਵਾਂ ਭਾਰਤ, ਸਪੋਰਟਸ ਸੈਕਟਰ ਦੇ ਸਾਹਮਣੇ ਮੌਜੂਦ ਹਰ ਚੁਣੌਤੀ ਦੇ ਸਮਾਧਾਨ ਦਾ ਵੀ ਪ੍ਰਯਾਸ ਕਰ ਰਿਹਾ ਹੈ। ਸਾਡੇ ਖਿਡਾਰੀਆਂ ਦੇ ਪਾਸ ਉਚਿਤ ਸੰਸਾਧਨ ਹੋਣ, ਟ੍ਰੇਨਿੰਗ ਹੋਵੇ, ਟੈਕਨੀਕਲ ਨੌਲੇਜ ਹੋਵੇ, ਇੰਟਰਨੈਸ਼ਨਲ ਐਕਸਪੋਜ਼ਰ ਹੋਵੇ, ਉਨ੍ਹਾਂ ਦੀ ਚੋਣ ਵਿੱਚ ਪਾਰਦਰਸ਼ਤਾ ਹੋਵੇ, ਇਨ੍ਹਾਂ ਸਾਰਿਆਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅੱਜ ਬਸਤੀ ਅਤੇ ਐਸੇ ਹੀ ਦੂਸਰੇ ਜ਼ਿਲ੍ਹਿਆਂ ਵਿੱਚ ਖੇਡਾਂ ਨਾਲ ਜੁੜੇ ਇਨਫ੍ਰਾਸਟ੍ਰਕਚਰ ਤਿਆਰ ਕੀਤੇ ਜਾ ਰਹੇ ਹਨ, ਸਟੇਡੀਅਮ ਬਣਾਏ ਜਾ ਰਹੇ ਹਨ, ਕੋਚੇਸ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਖੇਲੋ ਇੰਡੀਆ ਡਿਸਟ੍ਰਿਕਟ ਸੈਂਟਰਸ ਵੀ ਬਣਾਏ ਜਾ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਵਿੱਚੋਂ 750 ਤੋਂ ਜ਼ਿਆਦਾ ਸੈਂਟਰਸ ਬਣ ਕੇ ਤਿਆਰ ਵੀ ਹੋ ਚੁੱਕੇ ਹਨ। ਦੇਸ਼ ਭਰ ਦੇ ਸਾਰੇ playfields ਦੀ Geo-tagging ਵੀ ਕੀਤੀ ਜਾ ਰਹੀ ਹੈ ਤਾਕਿ ਖਿਡਾਰੀਆਂ ਨੂੰ ਟ੍ਰੇਨਿੰਗ ਮਿਲਣ ਵਿੱਚ ਪਰੇਸ਼ਾਨੀ ਨਾ ਹੋਵੇ।
ਸਰਕਾਰ ਨੇ ਨੌਰਥ ਈਸਟ ਦੇ ਨੌਜਵਾਨਾਂ ਦੇ ਲਈ ਮਣੀਪੁਰ ਵਿੱਚ ਸਪੋਰਟਸ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਹੈ ਅਤੇ ਯੂਪੀ ਦੇ ਮੇਰਠ ਵਿੱਚ ਵੀ ਸਪੋਰਟਸ ਯੂਨੀਵਰਸਿਟੀ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਯੂਪੀ ਵਿੱਚ ਅਨੇਕਾਂ ਨਵੇਂ ਸਟੇਡੀਅਮ ਤਿਆਰ ਹੋ ਚੁੱਕੇ ਹਨ। ਖੇਡਾਂ ਨੂੰ ਹੁਲਾਰਾ ਦੇਣ ਦੇ ਲਈ ਯੂਪੀ ਦੇ ਅਨੇਕ ਜ਼ਿਲ੍ਹਿਆਂ ਵਿੱਚ ਸਪੋਰਟਸ ਹੋਸਟਲ ਵੀ ਚਲਾਏ ਜਾ ਰਹੇ ਹਨ। ਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਹੁਣ ਸਥਾਨਕ ਪੱਧਰ ’ਤੇ ਪਹੁੰਚਾਉਣ ਦਾ ਵੀ ਪ੍ਰਯਾਸ ਹੈ। ਯਾਨੀ, ਤੁਹਾਡੇ ਪਾਸ ਮੇਰੇ ਨੌਜਵਾਨ ਸਾਥੀਓ, ਤੁਹਾਡੇ ਪਾਸ ਅਪਾਰ ਅਵਸਰ ਹਨ। ਹੁਣ ਤੁਹਾਨੂੰ ਜਿੱਤ ਦਾ ਝੰਡਾ ਲਹਿਰਾਉਣਾ ਹੈ। ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ।
ਸਾਥੀਓ,
ਹਰ ਖਿਡਾਰੀ ਜਾਣਦਾ ਹੈ ਕਿ ਉਸ ਦੇ ਲਈ ਫਿਟ ਰਹਿਣਾ ਕਿਤਨਾ ਜ਼ਰੂਰੀ ਹੈ ਅਤੇ ਇਸ ਵਿੱਚ ਫਿਟ ਇੰਡੀਆ ਮੂਵਮੈਂਟ ਦੀ ਆਪਣੀ ਭੂਮਿਕਾ ਰਹੀ ਹੈ। ਫਿਟਨਸ ’ਤੇ ਧਿਆਨ ਦੇਣ ਦੇ ਲਈ ਤੁਸੀਂ ਸਾਰੇ ਇੱਕ ਹੋਰ ਕੰਮ ਜ਼ਰੂਰ ਕਰੋ। ਆਪਣੇ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰੋ। ਯੋਗ ਨਾਲ ਤੁਹਾਡਾ ਸਰੀਰ ਵੀ ਸੁਅਸਥ ਰਹੇਗਾ ਅਤੇ ਤੁਹਾਡਾ ਮਨ ਵੀ ਜਾਗ੍ਰਿਤ ਰਹੇਗਾ। ਇਸ ਦਾ ਲਾਭ ਤੁਹਾਨੂੰ, ਤੁਹਾਡੇ ਖੇਲ ਵਿੱਚ ਵੀ ਮਿਲੇਗਾ। ਇਸੇ ਤਰ੍ਹਾਂ ਹਰ ਖਿਡਾਰੀ ਦੇ ਲਈ ਪੌਸ਼ਟਿਕ ਭੋਜਨ ਵੀ ਉਤਨਾ ਹੀ ਜ਼ਰੂਰੀ ਹੁੰਦਾ ਹੈ। ਇਸ ਵਿੱਚ ਸਾਡੇ ਜੋ ਮਿਲਟਸ ਹਨ ਸਾਡਾ ਮੋਟਾ ਅਨਾਜ ਜੋ ਕਹਿੰਦੇ ਹਨ, ਮੋਟੇ ਅਨਾਜ ਦੀ ਬਾਤ ਜੋ ਕਰਦੇ ਹਨ ਆਮ ਤੌਰ ’ਤੇ ਸਾਡੇ ਇੱਥੇ ਪਿੰਡਾਂ ਵਿੱਚ ਹਰ ਘਰ ਵਿੱਚ ਖਾਇਆ ਜਾਂਦਾ ਹੈ ਇਹ ਮਿਲਟਸ ਦੀ ਭੋਜਨ ਵਿੱਚ ਬਹੁਤ ਬੜੀ ਭੂਮਿਕਾ ਹੋ ਸਕਦੀ ਹੈ। ਤੁਹਾਨੂੰ ਪਤਾ ਹੈ ਕਿ ਭਾਰਤ ਦੇ ਕਹਿਣ ’ਤੇ ਸਾਲ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਐਲਾਨ ਕੀਤਾ ਗਿਆ ਹੈ। ਆਪਣੀ ਡਾਇਟ ਚਾਰਟ ਵਿੱਚ ਤੁਸੀਂ ਮਿਲਟਸ ਨੂੰ ਸ਼ਾਮਲ ਕਰੋਗੇ ਤਾਂ ਇਹ ਵੀ ਤੁਹਾਨੂੰ ਬਿਹਤਰ ਸਿਹਤ ਵਿੱਚ ਮਦਦ ਕਰੇਗਾ।
ਸਾਥੀਓ,
ਮੈਨੂੰ ਭਰੋਸਾ ਹੈ, ਸਾਡੇ ਸਾਰੇ ਯੁਵਾ ਖੇਡਾਂ ਤੋਂ ਬਹੁਤ ਕੁਝ ਮੈਦਾਨ ਵਿੱਚ ਵੀ ਸਿੱਖਣਗੇ, ਜੀਵਨ ਵਿੱਚ ਵੀ ਸਿੱਖਣਗੇ ਅਤੇ ਤੁਹਾਡੀ ਇਹ ਊਰਜਾ ਖੇਲ ਦੇ ਮੈਦਾਨ ਤੋਂ ਵਿਸਤਾਰ ਹੁੰਦੀ-ਹੁੰਦੀ ਦੇਸ਼ ਦੀ ਊਰਜਾ ਬਣ ਜਾਵੇਗੀ। ਮੈਂ ਹਰੀਸ਼ ਜੀ ਨੂੰ ਬਹੁਤ ਵਧਾਈ ਦਿੰਦਾ ਹਾਂ। ਬੜੇ ਲਗਨ ਨਾਲ ਇਸ ਕੰਮ ਦੇ ਪਿੱਛੇ ਉਹ ਲਗੇ ਰਹਿੰਦੇ ਹਨ। ਇਸ ਪ੍ਰੋਗਰਾਮ ਦੇ ਲਈ ਪਿਛਲੀ ਪਾਰਲੀਮੈਂਟ ਵਿੱਚ ਆ ਕੇ ਮੈਨੂੰ ਨਿਮੰਤਰਣ (ਸੱਦਾ) ਦੇ ਗਏ ਸਨ। ਤਾਂ ਉਨ੍ਹਾਂ ਦਾ ਇਹ ਜੋ ਬਸਤੀ ਦੇ ਜਵਾਨਾਂ ਦੇ ਲਈ ਨੌਜਵਾਨਾਂ ਦੇ ਲਈ ਦਿਨ-ਰਾਤ ਕੰਮ ਕਰਨ ਦਾ ਉਨ੍ਹਾਂ ਦਾ ਸੁਭਾਅ ਹੈ ਉਹ ਖੇਲ ਦੇ ਮੈਦਾਨ ਵਿੱਚ ਵੀ ਦਿਖਾਈ ਦੇ ਰਿਹਾ ਹੈ।
ਮੈਂ ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਬਹੁਤ-ਬਹੁਤ ਧੰਨਵਾਦ।